ਰਣਜੀਤ ਸਿੰਘ ਨੇ ਪਹਿਲਾ ਪੜਾਅ ਸਿਆਲਕੋਟ ਵਿਚ ਕੀਤਾ। ਆਪਣੇ ਅਧੀਨ ਇਲਾਕਿਆ ਵਿਚੋਂ ਲੰਘਦਿਆਂ, ਜਗੀਰਦਾਰਾਂ, ਨਵਾਬਾਂ ਅਤੇ ਸਰਦਾਰਾਂ ਨੇ ਉਸ ਦਾ ਤੁਹਫਿਆਂ ਨਾਲ ਸਵਾਗਤ ਕੀਤਾ। ਉਹ ਆਪਣੀਆਂ ਸੈਨਾ ਟੁਕੜੀਆਂ ਲੇ ਕੇ ਮਹਾਰਾਜੇ ਦੀ ਇਸ ਮੁਹਿੰਮ ਵਿਚ ਸ਼ਾਮਲ ਹੋਏ। ਅਗਲੇ ਇਲਾਕੇ ਦੀ ਟੋਹ ਲੈਣ ਵਾਸਤੇ ਮਾਹਰ ਘੋੜ ਸਵਾਰ ਭੇਜ ਕੇ ਰਣਜੀਤ ਸਿੰਘ, ਆਪਣੇ ਸ਼ਾਹੀ ਤੰਬੂ ਵਿਚ ਦੀਵਾਨ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਅਤੇ ਦੂਸਰੇ ਜਰਨੈਲਾਂ ਨਾਲ ਬੇਠਕ ਕਰਕੇ ਜੰਗ ਦੀ ਵਿਉਂਤਬੰਦੀ ਘੜਨ ਲੱਗਾ।
ਇਲਾਕੇ ਦਾ ਨਿਰੀਖਣ ਕਰਨ ਗਈ ਟੋਲੀ ਵਿਚੋਂ ਦੇ ਘੋੜ ਸਵਾਰਾਂ ਨੇ ਆ ਕੇ ਦੱਸਿਆ-ਪਹਾੜੀ ਲੋਕ ਆਖਦੇ ਪਏ ਨੇ, ਅਗੇਤੀ ਬਰਫ ਪੈਣ ਨਾਲ ਪੀਰ ਪੰਜਾਲ ਦਾ ਦਰ੍ਹਾ ਬੰਦ ਹੋ ਗਿਆ ਜੇ ।
ਜਦ ਇਹ ਖ਼ਬਰ ਰਣਜੀਤ ਸਿੰਘ ਤੱਕ ਪੁੱਜੀ ਤਾਂ ਉਸ ਨੇ ਕਿਹਾ, 'ਠੀਕ ਏ, ਅਸੀਂ ਰੋਹਤਾਸ ਤੱਕ ਜਾਵਾਂਗੇ, ਫਿਰ ਮੌਸਮ ਦਾ ਮਿਜਾਜ ਵੇਖ ਕੇ ਅੱਗੇ ਵਧਾਗੇ'
ਹੁਕਮ ਮਿਲਦਿਆਂ ਹੀ ਤੰਬੂ ਉਖਾੜੇ ਜਾਣ ਲੱਗੇ। ਦੇਖਦੇ ਦੇਖਦੇ ਤੰਬੂਆਂ ਦਾ ਵਸਾਇਆ ਪਿੰਡ ਉੱਜੜ ਗਿਆ। ਔਖੇ ਪਹਾੜੀ ਰਸਤਿਆ ਅਤੇ ਬਰਫੀਲੇ ਨਾਲਿਆਂ ਨੂੰ ਪਾਰ ਕਰਦੀ ਖ਼ਾਲਸਾ ਫੌਜ ਹੌਲੀ ਹੌਲੀ ਅੱਗੇ ਸਰਕਣ ਲੱਗੀ। ਰਣਜੀਤ ਸਿੰਘ ਹਾਥੀ ਉੱਪਰੋਂ ਉੱਤਰ ਕੇ ਘੋੜੇ ਉੱਪਰ ਸਵਾਰ ਹੋ ਗਿਆ। ਉਹ ਅੰਦਰੋਂ ਮਹਿਸੂਸ ਕਰਨ ਲੱਗਾ, ਜਕੀਰ ਭਾਈਆ ਦੀ ਗੱਲ ਸਹੀ ਸੀ। ਇਸ ਮੌਸਮ ਵਿਚ ਕਸ਼ਮੀਰ ਉੱਪਰ ਹਮਲਾ ਨਹੀਂ ਸੀ ਕਰਨਾ ਚਾਹੀਦਾ। ਪਰ ਆਪਣੇ ਫੌਜੀ ਜਰਨੈਲਾ ਸਾਹਮਣੇ, ਉਹ ਉਹਨਾਂ ਦਾ ਮਨੋਬਲ ਬਣਾਈ ਰੱਖਣ ਲਈ ਪੂਰੇ ਜੋਸ਼ ਅਤੇ ਉਤਸਾਹ ਨਾਲ ਅੱਗੇ ਵਧਣ ਦਾ ਵਿਖਾਵਾ ਕਰਨ ਲੱਗਾ।
ਅਚਾਨਕ ਠੰਢੀਆਂ ਤੇਜ਼ ਹਵਾਵਾਂ ਚੱਲ ਪਈਆਂ। ਬੱਦਲ ਏਨੇ ਨੀਵੇਂ ਉੱਤਰ ਆਏ, ਬਹੁਤੀ ਵਾਰ ਪੂਰੀ ਦੀ ਪੂਰੀ ਫੌਜ ਬੱਦਲਾਂ ਵਿਚ ਘਿਰ ਜਾਂਦੀ। ਸੈਨਿਕਾ ਦੀਆ ਵਰਦੀਆਂ ਭਿੱਜ ਗਈਆਂ। ਉੱਪਰ ਠੰਢ ਤੇਜ਼ ਹਵਾਵਾਂ ਤੇ ਸੈਨਿਕਾਂ ਦੀਆਂ ਵਰਦੀਆਂ ਗਿੱਲੀਆਂ। ਬੜੀ ਮੁਸ਼ਕਲ ਨਾਲ ਰੁਹਤਾਸ ਜਾ ਕੇ ਪੜਾਅ ਕੀਤਾ। ਅਚਾਨਕ ਬਰਵ ਡਿੱਗਣ ਲੱਗ ਪਈ। ਬਰਫ਼ੀਲੇ ਝੱਖੜ ਵਿਚ ਮੈਦਾਨਾ ਤੋਂ ਆਏ ਸੈਨਿਕਾਂ ਦੇ ਹੱਥ-ਪੈਰ ਸੁੰਨ ਹੋ ਗਏ। ਕੁਝ ਸੈਨਿਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ। ਤੇਜ ਝੱਖੜ ਵਿਚ ਭੋਜਨ ਪਕਾਉਣ ਲਈ ਭੱਠੀਆਂ ਵਿਚ ਅੱਗ ਬਾਲਣੀ ਮੁਸ਼ਕਲ ਹੋ ਗਈ। ਇਥੋਂ ਤੱਕ ਕਿ ਰਣਜੀਤ ਸਿੰਘ ਦੇ ਤੰਬੂ ਨੂੰ ਅੰਦਰੋਂ ਗਰਮ ਕਰਨ ਦੇ ਸਭ ਉਪਰਾਲੇ ਫੇਲ੍ਹ ਹੋ ਗਏ।
ਅਗਲਾ ਦਿਨ, ਰਣਜੀਤ ਸਿੰਘ ਲਈ ਕੁਝ ਰਾਹਤ ਲੈ ਕੇ ਆਇਆ। ਮੌਸਮ ਸਾਭ ਹੋ ਗਿਆ। ਬਦਲ ਛਟ ਗਏ। ਸੂਰਜ ਨਿਕਲ ਆਇਆ। ਮੌਸਮ ਦਾ ਲਾਹਾ ਲੈਣ ਲਈ ਫੋਰਨ ਕੂਚ ਕਰਨ ਦਾ ਹੁਕਮ ਦਿੱਤਾ। ਤੱਬੂ ਫਿਰ ਉਖਾੜੇ ਜਾਣ ਲੱਗੇ। ਸੁੰਨ ਹੋਏ ਹੱਥਾਂ ਨੂੰ ਫੌਜੀ ਕੱਛਾਂ ਵਿਚ ਦੇ ਦੇ ਕੇ ਨਿੱਘਾ ਕਰਨ ਦਾ ਯਤਨ ਕਰਦੇ। ਪਰ ਏਨਾ ਕਰਨ ਦਾ ਹੁਕਮ ਵੀ ਨਹੀਂ ਸੀ। ਜਿਵੇਂ ਕਿਵੇਂ ਫੌਜ ਅੱਗੇ ਵਧਣ ਯੋਗ ਹੋਈ।
6 ਜੂਨ 1814 ਨੂੰ ਖਾਲਸਾ ਫੌਜ ਜੇਹਲਮ ਦਰਿਆ ਦੇ ਕੰਢੇ ਭੀਬਰ ਪਹੁੰਚ ਗਈ। ਆਲੇ ਦੁਆਲੇ ਦੇ ਨੂਰਪੁਰ, ਜਸਰਟਾ ਦੇ ਰਾਜਿਆਂ ਤੋਂ 20,000/- ਰੁਪਏ ਨਜ਼ਰਾਨੇ ਵਜੋਂ ਉਗਰਾਹ ਲਏ। ਫਿਰ ਪੁੱਛਣ ਦੇ ਨਵਾਬ ਰੁਹੇਲਾ ਖ਼ਾਨ ਨੂੰ ਖਾਲਸਾ ਫੌਜਾਂ ਦੀ ਮਦਦ ਕਰਨ ਲਈ ਹੁਕਮ ਭੇਜਿਆ। ਰੁਹੇਲਾ ਖ਼ਾਨ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਨੰਦ ਦੇ ਮੌਸਮ ਵਿਚ ਵੀ ਰਣਜੀਤ ਸਿੰਘ ਦਾ ਚਿਹਰਾ ਗੁੱਸੇ ਨਾਲ ਤਪਣ ਲੱਗਾ। ਉਸ ਨੇ, ਫਤੇਹ ਸਿੰਘ ਆਹਲੂਵਾਲੀਆ ਅਤੇ ਰਾਮ ਦਿਆਲ ਨੂੰ ਫੌਜ ਦੇ ਕੇ ਭੇਜਿਆ। ਚੜੀ ਆਉਂਦੀ ਖਾਲਸਾ ਫੌਜ ਤੋਂ ਖਾਨ ਡਰ ਗਿਆ ਤੇ ਆਤਮ ਸਮਰਪਣ ਕਰ ਦਿੱਤਾ। ਭਾਰੀ ਨਜ਼ਰਾਨਾ ਅਦਾ ਕਰਕੇ ਮਦਦ ਕਰਨੀ ਪ੍ਰਵਾਨ ਕਰ ਲਈ।
ਹੁਣ ਸੈਨਾ ਦੀ ਗਿਣਤੀ ਬਹੁਤ ਵਧ ਗਈ। ਰਣਜੀਤ ਸਿੰਘ ਪੁਣਫ ਦੇ ਰਸਤੇ ਤੈਸੂ ਦੇ ਮੈਦਾਨ ਵੱਲ ਵਧਿਆ। ਰਾਮ ਦਿਆਲ ਅਤੇ ਸਰਦਾਰ ਦਲ ਸਿੰਘ ਆਪਣੀ ਸੈਨਾ ਨਾਲ ਬਾਰਾਮੂਲਾ ਦੇ ਰਸਤੇ, ਕਸ਼ਮੀਰ ਦੀ ਵਾਦੀ ਅੰਦਰ ਸੇਪੀਆਂ ਵੱਲ ਵਧਣ ਲੱਗੇ ਹੋਏ ਸਨ। ਅਚਾਨਕ ਅਫਗਾਨੀਆਂ ਨੇ ਖਾਲਸਾ ਫੌਜ ਉੱਪਰ ਹਮਲਾ ਕਰ ਦਿੱਤਾ।
ਇਸ ਸਮੇਂ ਲਾਹੌਰ ਤੋਂ ਆਈ ਇਕ ਇਤਲਾਹ ਨੇ ਰਣਜੀਤ ਸਿੰਘ ਲਈ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ। ਇਤਲਾਹ ਲੈ ਕੇ ਆਏ ਕਾਸਦ ਨੂੰ ਉਸਦੇ ਸਾਹਮਣੇ ਪੇਸ਼ ਕੀਤਾ।
-ਜਹਾਂਪਨਾਹ; ਕਾਸਦ ਨੇ ਸਿਰ ਝੁਕਾਇਆ- ਪੱਕੀ ਖ਼ਬਰ ਹੈ, ਵਜ਼ੀਰ ਫਤੇਰ ਖ਼ਾਨ ਨੂੰ ਸੂਹ ਮਿਲ ਗਈ, ਦਰਬਾਰ ਦੀ ਸਾਰੀ ਫੌਜ ਕਸ਼ਮੀਰ ਉੱਪਰ ਚੜਾਈ ਕਰਨ ਲਈ ਗਈ ਹੋਈ ਏ। ਉਹ ਪੰਜਾਬ ਉੱਪਰ ਹਮਲਾ ਕਰਨ ਦੀ ਨਿਯਤ ਨਾਲ ਫੌਜ ਅਤੇ ਜਹਾਦੀ ਇਕੱਠੇ ਕਰਨ ਲੱਗਾ ਹੋਇਆ ਏ।
ਇਕ ਪਾਸੇ ਬਰਫ਼ੀਲੇ ਮੌਸਮ ਦੀ ਮਾਰ, ਦੂਜੇ ਪਾਸਿਓ ਅਵਗਾਨੀਆਂ ਦੀ ਏਨੀ ਸਖ਼ਤ ਟੱਕਰ। ਖਾਲਸਾ ਫੌਜ ਵਿਚ ਹਫੜਾ-ਦਫੜੀ ਮੱਚੀ ਹੋਈ ਸੀ। ਤੋਸੂ ਦੇ ਮੈਦਾਨ ਵਿਚ ਅਜ਼ੀਮ ਖਾਨ ਨੇ ਪੂਰੀ ਸੈਨਾ ਸ਼ਕਤੀ ਝੋਕ ਦਿੱਤੀ ਸੀ, ਜਿਵੇਂ ਆਖ਼ਰੀ ਲੜਾਈ ਲੜ ਰਿਹਾ ਹੋਵੇ। ਖਾਲਸਾ ਸੈਨਾ ਦੇ ਪੈਰ ਨਹੀਂ ਸਨ ਜੰਮ ਰਹੇ। ਭਾਰੀ ਮੀਂਹ ਅਤੇ ਤਿਲ੍ਹਕਣ ਨੇ, ਫੌਜ ਦਾ ਬਹੁਤ ਨੁਕਸਾਨ ਕੀਤਾ। ਆਜ਼ਮ ਖ਼ਾਨ ਦੀ ਫੌਜ ਨੇ ਪਹਿਲਾਂ ਹੀ ਸੁਰੱਖਿਅਤ ਥਾਵਾਂ ਉੱਪਰ ਮੋਰਚੇ ਮਲੇ ਹੋਏ ਸਨ ਤੇ ਉਸ ਦੇ ਤੋਪਚੀ ਲਗਾਤਾਰ ਗੋਲਾਬਾਰੀ ਕਰ ਰਹੇ ਸਨ। ਅਜਿਹੇ ਹਾਲਾਤਾਂ ਵਿਚ ਪੰਜਾਬ ਵੱਲ ਆਈ ਖ਼ਬਰ ਨੇ ਰਣਜੀਤ ਸਿੰਘ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਉਸ ਨੇ ਇਹ ਵੀ ਭਾਂਪ ਲਿਆ, ਖ਼ਾਲਸਾ ਫੌਜ ਦਾ ਮਨੋਬਲ ਟੁੱਟ ਚੁੱਕਾ ਹੈ। ਇਸ ਤਰ੍ਹਾਂ ਤਾਂ ਮੈਂ ਸਾਰੀ ਫੌਜ ਗੁਆ ਲਵਾਂਗਾ। ਉਸ ਨੇ ਆਪਣੇ ਜਰਨੈਲਾਂ ਨੂੰ ਮੰਡੀ ਵੱਲ ਕੂਚ ਕਰਨ ਲਈ ਹੁਕਮ ਦਿੱਤਾ। ਪਰ ਸਾਰੇ ਰਸਤੇ ਪਾਣੀ ਨਾਲ ਭਰੇ ਹੋਏ ਸਨ। ਸੈਨਿਕ ਨਾ ਰਾਸ਼ਨ ਚੁੱਕ ਸਕਦੇ ਸਨ, ਨਾ ਹਥਿਆਰ। ਅਜੀਬ ਹਾਲਤ ਸੀ। ਸਭ ਕੁਝ ਤਬਾਹ ਹੁੰਦਾ ਜਾ ਰਿਹਾ ਸੀ। ਸੈਨਿਕ ਕੁਝ ਠੰਢ ਨਾਲ ਤੇ ਕੁਝ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮਰ ਰਹੇ ਸਨ। ਰਣਜੀਤ ਸਿੰਘ ਇਹ ਸਾਰਾ ਕੁਝ ਆਪਣੀ ਅੱਖ ਨਾਲ ਦੇਖ ਰਿਹਾ ਸੀ ਤੇ ਪਿੱਛੇ ਉਸ ਨੂੰ ਲਾਹੌਰ ਦੀ ਚਿੰਤਾ ਵੀ ਸੀ। ਅਜੇਹੇ ਸਮੇਂ ਜੇ ਫਤੇਹ ਖਾਨ ਪੰਜਾਬ ਉੱਪਰ ਚੜ੍ਹ ਆਇਆ, ਰਾਜ ਵੀ ਹੱਥੋਂ ਜਾ ਸਕਦਾ ਹੈ, ਸੋਚ ਕੇ ਏਨੀ ਠੰਢ ਵਿਚ ਵੀ ਉਸ ਦੇ ਮੱਥੇ ਉੱਪਰ ਪਸੀਨਾ ਆ ਗਿਆ।
ਕਿਸੇ ਨਾ ਕਿਸੇ ਤਰ੍ਹਾਂ ਡਿਗਦੀ ਢਹਿੰਦੀ ਬਚੀ-ਖੁਚੀ ਖਾਲਸਾ ਸੈਨਾ ਪੁਣਛ ਪੁੱਜ ਗਈ। ਹੁਣ ਭਾਰੀ ਬਰਫਬਾਰੀ ਹੋਣ ਲੱਗੀ। ਰਣਜੀਤ ਸਿੰਘ ਨੂੰ ਡਿਬਰ ਆਉਣ ਲਈ ਮਜਬੂਰ ਹੋਣਾ ਪਿਆ। ਆਖ਼ਰ ਉਸ ਨੂੰ ਲਾਹੌਰ ਮੁੜਨ ਦਾ ਫੈਸਲਾ ਕਰਨਾ ਪਿਆ। ਇਸ ਬਹੁਤ ਹੀ ਅਪਮਾਨਜਨਕ ਹਾਰ ਨੇ ਉਸ ਨੂੰ ਉਦਾਸ ਕਰ ਦਿੱਤਾ। ਉਸ ਨੇ ਸੈਨਾਪਤੀ ਰਾਮ ਦਿਆਲ ਨੂੰ ਤਾਜਾ ਸਥਿਤੀ ਬਾਰੇ ਦੱਸਦਿਆਂ ਹਦਾਇਤਾਂ ਦਿੱਤੀਆਂ: -ਮੌਸਮ ਠੀਕ ਹੋਣ ਤੱਕ ਉਡੀਕਣਾ ਪਏਗਾ। ਸੇਨਾ ਲਈ ਰਾਸ਼ਨ ਵੀ ਜਮ੍ਹਾਂ ਕਰਨਾ ਹੋਏਗਾ। ਮੌਸਮ ਦਾ ਮਿਜਾਜ਼ ਵੇਖ ਕੇ ਇਥੋਂ ਰਜੌਰੀ ਤੇ ਫਿਰ ਕਸ਼ਮੀਰ...। ਰਸਦ-ਪਾਣੀ ਇਕੱਠਾ ਕਰਨ ਲਈ ਸੈਨਿਕਾਂ ਦੀ ਜ਼ਿੰਮੇਵਾਰੀ ਲਗਾਣੀ ਪਏਗੀ। ਲਾਹੌਰ ਦਰਬਾਰ ਦੇ ਅਧੀਨ ਜਗੀਰਦਾਰਾਂ ਨੂੰ ਬੁਲਾ ਕੇ ਕਹਿਣਾ, ਸੈਨਿਕਾਂ ਦੇ ਰਾਸ਼ਨ ਵਿਚ ਕਮੀ ਨਹੀਂ ਆਉਣੀ ਚਾਹੀਦੀ।'
ਫਿਰ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਕਸ਼ਮੀਰ ਫਤੇਹ ਕਰ ਲੈਣ ਪਿਛੇ ਤਨਖ਼ਾਹਾਂ ਵਿਚ ਵਾਧੇ ਦਾ ਲਾਲਚ ਦਿੱਤਾ ਤੇ ਆਪਣੀ ਫੌਜ-ਏ-ਖ਼ਾਸ ਨਾਲ ਰੋਹਤਾਸ ਹੁੰਦਾ ਹੋਇਆ ਲਾਹੌਰ ਵੱਲ ਮੁੜ ਪਿਆ।
...
ਰਣਜੀਤ ਸਿੰਘ 12 ਅਗਸਤ 1814 ਨੂੰ ਲਾਹੌਰ ਪੁੱਜਾ। ਏਥੇ ਆਣ ਕੇ ਪਤਾ ਲੱਗਿਆ, ਦੀਵਾਨ ਮੋਹਕਮ ਚੰਦ ਫਲੋਰ ਵਿਚ ਬੀਮਾਰ ਪਿਆ ਹੈ। ਰਣਜੀਤ ਸਿੰਘ ਨੇ ਸ਼ਾਹੀ ਵੇਦ ਵਕੀਰ ਨੂਰਉਦਦੀਨ ਨੂੰ ਦੀਵਾਨ ਦੇ ਇਲਾਜ ਲਈ ਤੁਰੰਤ ਫਲੋਰ ਜਾਣ ਦਾ ਹੁਕਮ ਦਿੱਤਾ। ਫਕੀਰ ਅਜੀਜਉਦਦੀਨ ਨੂੰ ਕਿਹਾ, 'ਕੁਝ ਅਜਿਹੇ ਘੋੜਸਵਾਰਾਂ ਦੀ ਚੋਣ ਕੀਤੀ ਜਾਏ, ਜਿਹੜੇ ਮੈਨੂੰ ਕਸ਼ਮੀਰ ਤੋਂ ਹਰ ਰੋਜ਼ ਦੀ ਖ਼ਬਰ ਪਹੁੰਚਾਉਂਦੇ ਰਹਿਣ।
-ਖਿਮਾ ਕਰਨਾ ਮਹਾਰਾਜ, ਮੌਸਮ ਐਸਾ ਹੈ, ਕਸ਼ਮੀਰ ਤੋਂ ਹਰ ਰੋਜ਼ ਲਾਹੌਰ ਪੁੱਜਣਾ ਸੰਭਵ ਨਹੀਂ ਹੋਵੇਗਾ। ਵਕੀਰ ਨੇ ਹਕੀਕਤ ਤੋਂ ਜਾਣੂ ਕਰਵਾਇਆ।
-ਉਹਨਾਂ ਨੂੰ ਕਿਹਾ ਜਾਵੇ, ਬਿਨਾਂ ਰੁਕਿਆ, ਉਹ ਜਿੰਨੀ ਦੇਰ ਵਿਚ ਆ ਸਕਦੇ ਹਨ, ਲਾਹੌਰ ਪੁੱਜ ਕੇ ਹੀ ਆਰਾਮ ਕਰਨ/ ਰਣਜੀਤ ਸਿੰਘ ਨੇ ਆਪਣੀ ਸੈਨਾ ਦੀ ਦੁਰਗਤੀ ਵੇਖੀ ਹੋਈ ਸੀ ਤੇ ਹੁਣ ਉਹ ਉਹਨਾਂ ਲਈ ਬੇਹੱਦ ਫ਼ਿਕਰਮੰਦ ਸੀ। -ਮੈਂ ਉਹਨਾਂ ਨੂੰ ਹਜੂਰ ਵੱਲੋਂ ਸਖ਼ਤ ਤਾੜਨਾ ਕਰਕੇ ਰਵਾਨਾ ਕਰ ਦਿੰਦਾ ਹਾਂ, ਸਰਕਾਰ।' ਫਕੀਰ ਨੇ ਕਿਹਾ।
ਭਾਵੇਂ ਘੋੜ ਸਵਾਰਾਂ ਨੂੰ ਰਸਤੇ ਵਿਚ ਕਿਧਰੇ ਵੀ ਪੜਾਅ ਕਰਨ ਦੀ ਮਨਾਹੀ ਸੀ। ਪਰ ਫਿਰ ਵੀ, ਝੱਖੜ, ਮੀਂਹ ਅਤੇ ਬਰਫ਼ਾਨੀ ਹਵਾਵਾਂ ਨਾਲ ਜੂਝਦੇ ਘੋੜ ਸਵਾਰ, ਜਦ ਵੀ ਖਬਰ ਲਿਆਉਂਦੇ, ਰਣਜੀਤ ਸਿੰਘ ਦਾ ਮਿਜਾਜ਼ ਪਹਿਲਾਂ ਨਾਲੋਂ ਵੀ ਵਿਗੜ ਜਾਂਦਾ
ਪੂਰਾ ਅਗਸਤ ਮਹੀਨਾ ਲੰਘ ਗਿਆ। ਸਤੰਬਰ ਦਾ ਮਹੀਨਾ ਬਰਸਾਤਾਂ ਨਾਲ ਜਲ-ਥਲ ਹੋਇਆ ਰਿਹਾ। ਕਿਲ੍ਹੇ ਦੀ ਫਸੀਲ ਲਾਗੇ ਖੜ੍ਹਾ ਰਣਜੀਤ ਸਿੰਘ, ਹੇਠਾਂ ਬਰਸਾਤੀ ਪਾਣੀਆਂ ਨਾਲ ਠਾਠਾ ਮਾਰਦੀ ਝੱਗੀ-ਝੱਗ ਹੋਈ ਰਾਵੀ ਵੱਲ ਵੇਖ ਕੇ ਚਿੰਤਾ ਵਿਚ ਡੁੱਬ ਗਿਆ।.. ਐਹੋ ਜੇਹੇ ਮੌਸਮ ਵਿਚ ਕਿਵੇਂ ਲੜੇਗੀ ਮੇਰੀ ਫੌਜ ਪਹਾੜਾਂ 'ਚ ? ਮੋਹਕਮ ਚੰਦ ਨੇ ਸਹੀ ਕਿਹਾ ਸੀ: ਇਹ ਮੌਸਮ ਹਮਲਾ ਕਰਨ ਲਈ ਢੁੱਕਵਾਂ ਨਹੀਂ ਹੈ। ਸੈਨਿਕ ਕਿਥੇ ਸਾਂਭਦੇ ਹੋਣਗੇ ਰਾਸ਼ਨ ਭੰਡਾਰ ? ਅਸਲਾ ? ਬਾਰੂਦ...
ਕਸ਼ਮੀਰ ਵੱਲ ਇਕ ਸੰਦੇਸ਼ ਵਾਹਕ ਇਕ ਹੋਰ ਮਾੜੀ ਖ਼ਬਰ ਲੈ ਕੇ ਆਇਆ:
-ਫੌਜ ਦਾ ਬਹੁਤ ਨੁਕਸਾਨ ਹੋ ਰਿਹਾ ਏ। ਰਾਜੋਰੀ ਦਾ ਅੱਗਰ ਖਾਨ ਲਾਹੌਰ ਦਰਬਾਰ ਦੀ ਮਦਦ ਲਈ ਆਇਆ ਏ, ਪਰ ਪਹਾੜੀਆਂ ਉੱਪਰ ਤੋਪਾਂ ਔਰ ਹਾਥੀ ਲੋ ਜਾਣਾ ਬਹੁਤ ਮੁਸ਼ਕਲ ਹੈ। ਸੈਨਾ ਵਿਚ ਹੈਜੇ ਦੀ ਬੀਮਾਰੀ ਫੈਲ ਗਈ ਏ। ਵਧੇਰੇ ਸੈਨਿਕ ਬੀਮਾਰ ਹਨ ਔਰ ਉਹ ਲਾਹੌਰ ਵੱਲ ਮੁੜਨ ਲੱਗੇ ਹਨ। ਅਫਗਾਨਾਂ ਦੇ ਸੂਹੀਆਂ ਖ਼ਬਰ ਦੇ ਦਿੱਤੀ-ਦਰਬਾਰ ਦੀ ਸੈਨਾ ਵਿਚ ਬੀਮਾਰੀ ਫੈਲੀ ਹੋਈ ਏ। ਅਫਗਾਨੀਆਂ ਨੇ ਹਮਲੇ ਹੋਰ ਵੀ ਤੇਜ ਕਰ ਦਿੱਤੇ ਹੋਏ ਨੇ। ਤੋਪਚੀ ਮੀਆਂ ਗੋਸਾ ਹੈਜ਼ੇ ਨਾਲ ਬੀਮਾਰ ਏ। ਤੇ ਉਹ ਵਾਪਸ ਆ ਰਿਹਾ ਏ। ਰਾਮ ਦਿਆਲ ਔਰ ਸਰਦਾਰ ਦਲ ਸਿੰਘ, ਸ੍ਰੀ ਨਗਰ ਦੇ ਨੇੜੇ ਅਜੇ ਵੀ ਡਟੇ ਹੋਏ ਨੇ। ਅਵਗਾਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਏ। ਆਜ਼ਮ ਖ਼ਾਨ ਨੇ ਉਹਨਾਂ ਦੇ ਰਾਸ਼ਨ ਦੀ ਪਹੁੰਚ ਕੱਟ ਦਿੱਤੀ ਏ ਤੇ ਫੌਜ ਬੜੀ ਮੁਸ਼ਕਲ ਵਿਚ ਏ। ਮੌਸਮ ਦਾ ਕਹਿਰ ਵੇਖ ਕੇ, ਆਜ਼ਮ ਖ਼ਾਨ ਨੇ ਰਾਮ ਦਿਆਲ ਨਾਲ ਸੰਧੀ ਕਰਨ ਲਈ ਦੂਤ ਭੇਜੇ। ਰਾਮ ਦਿਆਲ ਨੇ ਇਸ ਨੂੰ ਪ੍ਰਮਾਤਮਾ ਦਾ ਵਰਦਾਨ ਸਮਝ ਕੇ ਝੱਟ ਪ੍ਰਵਾਨ ਕਰ ਲਿਆ। ਹੁਣ ਫੌਜ ਵਾਪਸ ਮੁੜ ਪਈ ਏ।...
ਇਹ ਬਹੁਤ ਨਮੋਸ਼ੀ ਭਰੀ ਹਾਰ ਸੀ, ਰਣਜੀਤ ਸਿੰਘ ਨੇ ਸੋਚਿਆ। ਸ਼ੁਰੂ ਤੋਂ ਹੀ ਪਠਾਣਾਂ ਅਤੇ ਅਫਗਾਨਾਂ ਨੇ ਮੈਨੂੰ ਚੈਨ ਦੀ ਨੀਂਦ ਨਹੀਂ ਸੋਣ ਦਿੱਤਾ। ਉਹ ਬੇਚੈਨ ਹੋ ਗਿਆ। ਸੈਨਾ ਦੇ ਏਨੇ ਵੱਡੇ ਜਾਨੀ ਨੁਕਸਾਨ ਦੀ ਉਸ ਨੂੰ ਬੜੀ ਚਿੰਤਾ ਸੀ। ਉਸ ਨੇ ਫੋਰਨ ਸ਼ਾਹੀ ਵੇਦ ਨੂੰ ਹੁਕਮ ਦਿੱਤਾ, 'ਲਾਹੌਰ ਵਿਚ ਜਿੰਨੇ ਵੀ ਵੈਦ ਨੇ ਹਰ ਸਮੇਂ ਹਾਜ਼ਰ ਰਹਿਣ ਲਈ ਕਿਹਾ ਜਾਵੇ। ਵਾਪਸ ਆ ਰਹੇ ਬੀਮਾਰ ਸੈਨਿਕਾਂ ਦੇ ਇਲਾਜ ਲਈ ਪੂਰਾ ਬੇਦੋਬਸਤ ਕਰਕੇ ਰੱਖਿਆ ਜਾਵੇ। ਕੋਈ ਵੀ ਜ਼ਖ਼ਮੀ ਜਾਂ ਬੀਮਾਰ ਸੈਨਿਕ, ਮਲ੍ਹਮ ਜਾਂ ਦਵਾਈ ਤੋਂ ਵਾਂਝਾ ਨਾ ਰਹੇ। ਵੈਦ ਦਿਨ-ਰਾਤ ਉਹਨਾਂ ਦੀ ਦੇਖਭਾਲ ਕਰਨਗੇ ' ਹੁਕਮ ਮਿਲਦਿਆ ਹੀ ਦਵਾ-ਦਾਰੂ ਨਾਲ ਸੰਬੰਧਿਤ ਅਮਲਾ-ਫੈਲਾ ਤੁਰੰਤ ਹਰਕਤ ਵਿਚ ਆ ਗਿਆ। ਹਰ ਇਕ ਦੇ ਚਿਹਰੇ ਉੱਪਰ ਭੇਅ ਅਤੇ ਫਿਕਰ ਸੀ... ਸੈਨਿਕ ਬੀਮਾਰ ਹਨ, ਜ਼ਖ਼ਮੀ ਹਨ, ਭਾਜ ਖਾ ਕੇ ਵਾਪਸ ਆ ਰਹੇ ਹਨ। ਏਨੇ ਸਮੇਂ ਦੌਰਾਨ ਇਕ ਹੋਰ ਕਾਸਦ ਸਭ ਤੋਂ ਦੁੱਖਦਾਈ ਖ਼ਬਰ ਲੈ ਕੇ ਆਇਆ ਤਪਚੀ ਮੀਆ ਗੁੱਸਾ ਰਸਤੇ ਵਿਚ ਹੀ ਖੁਦਾ ਨੂੰ ਪਿਆਰੇ ਹੋ ਗਏ।'
ਖ਼ਬਰ ਸੁਣ ਕੇ ਰਣਜੀਤ ਸਿੰਘ ਇਸ ਤਰ੍ਹਾਂ ਕੁਰਸੀ ਵਿਚ ਢਹਿ ਪਿਆ, ਜਿਵੇਂ ਉਸਦਾ ਲੱਕ ਟੁੱਟ ਗਿਆ ਹੋਵੇ। ਉਹ ਸ਼ਕ ਵਿਚ ਡੁੱਬ ਗਿਆ ਏਨਾ ਮਾਹਰ ਤੋਪਚੀ, ਉਸ ਦੇ ਨਿਸ਼ਾਨੇ ਏਨੇ ਅਚੂਕ, ਇਹ ਘਾਟਾ ਕਿਵੇਂ ਪੂਰਾ ਹੋਵੇਗਾ ? ਖਾਲਸਾ ਫੌਜ ਦੇ ਹਾਰ ਜਾਣ ਨਾਲੋਂ ਵੀ ਮੀਆ ਗੁੱਸਾ ਨੂੰ ਗੁਆ ਲੈਣ ਦਾ ਦੁੱਖ ਵਧੇਰੇ ਸੀ। ਇਸ ਵਾਰ ਲਾਹੌਰ ਦਰਬਾਰ ਵੱਲੋਂ ਦੁਸਿਹਰੇ ਦਾ ਤਿਉਹਾਰ ਨਾ ਮਨਾਇਆ ਗਿਆ। ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ 'ਚ ਰਣਜੀਤ ਸਿੰਘ ਨੂੰ ਇਕ ਹੋਰ ਸੱਟ ਵੱਜੀ। ਫਿਲੋਰ ਤੋਂ ਆਏ ਇਕ ਸੁਨੇਹੇ ਰਾਹੀਂ ਪਤਾ ਲੱਗਿਆ-'ਦੀਵਾਨ ਮੋਹਕਮ ਚੰਦ ਪ੍ਰਲੋਕ ਸਿਧਾਰ ਗਏ ਹਨ।
ਪੂਰੇ ਲਾਹੌਰ ਵਿਚ ਸੋਗ ਪੈ ਗਿਆ। ਰਣਜੀਤ ਸਿੰਘ ਨੂੰ ਹਰ ਪਾਸੇ ਹਨੇਰਾ ਅਤੇ ਨਿਰਾਸ਼ਾ ਦਿੱਸਣ ਲੱਗੀ। ਸੈਨਿਕ ਮਾਮਲਿਆਂ ਵਿਚ ਮੋਹਕਮ ਚੰਦ ਦੀ ਸਲਾਹ ਬਹੁਤ ਹੀ ਮੁੱਲਵਾਨ ਹੁੰਦੀ ਸੀ। ਰਣਜੀਤ ਸਿੰਘ ਨੇ ਸਰਕਾਰੀ ਸੋਗ ਦਾ ਐਲਾਨ ਕਰ ਦਿੱਤਾ ਤੇ ਜਰਨੈਲ ਦਾ ਫੌਜੀ ਸ਼ਾਨਾਂ ਨਾਲ ਅੰਤਮ ਸੰਸਕਾਰ ਕਰਨ ਦਾ ਹੁਕਮ ਦਿੱਤਾ।
ਇਹਨਾਂ ਸਦਮਿਆਂ ਵਿਚੋਂ ਬਾਹਰ ਆਉਣ ਲਈ ਰਣਜੀਤ ਸਿੰਘ ਨੇ ਫਕੀਰ ਨੂਰਉਦਦੀਨ ਨੂੰ ਦਰਬਾਰ ਲਗਾਉਣ ਦਾ ਪ੍ਰਬੰਧ ਕਰਨ ਲਈ ਹੁਕਮ ਦਿੱਤਾ।
ਤੁਰੰਤ ਸੱਦਾ ਪੱਤਰ ਭੇਜੇ ਜਾਣ ਲੱਗਾ।
ਫਤੇਹ ਸਿੰਘ ਆਹਲੂਵਾਲੀਆ, ਸ਼ਾਮ ਸਿੰਘ ਅਟਾਰੀ ਵਾਲਾ, ਫ਼ਕੀਰ ਭਰਾ, ਡੋਗਰਾ ਧਿਆਨ ਸਿੰਘ, ਖੁਸ਼ਹਾਲ ਸਿੰਘ ਡਿਉਢੀਦਾਰ, ਸਵਰਗੀ ਮੋਹਕਮ ਚੰਦ ਦਾ ਪੁੱਤਰ ਮੋਤੀ ਰਾਮ ਤੇ ਹੋਰ ਜਗੀਰਦਾਰ, ਸਰਦਾਰ ਦਰਬਾਰ ਵਿਚ ਹਾਜ਼ਰ ਹੋਏ। ਸਭਨਾਂ ਦੀ ਹਾਜ਼ਰੀ ਵਿਚ ਰਣਜੀਤ ਸਿੰਘ ਨੇ ਮੋਤੀ ਰਾਮ ਨੂੰ ਦੀਵਾਨ ਮੋਹਕਮ ਚੰਦ ਦਾ ਉਤਰਾਧਿਕਾਰੀ ਮੰਨ ਲਿਆ ਤੇ ਉਸ ਦੇ ਪੁੱਤਰ ਰਾਮ ਦਿਆਲ ਨੂੰ ਜਰਨੈਲ ਦੇ ਅਹੁਦੇ ਉੱਪਰ ਪੱਕਾ ਕਰ ਦਿੱਤਾ। ਸਾਰੇ ਹਾਜ਼ਰ ਦਰਬਾਰੀਆਂ ਨੇ ਮਹਾਰਾਜ ਦੇ ਇਸ ਐਲਾਨ ਉੱਪਰ ਸਹਿਮਤੀ ਪ੍ਰਗਟਾਈ। ਦਰਬਾਰ ਵਿਚ ਜੈਕਾਰਾ ਵੀ ਛੱਡਿਆ ਗਿਆ।
ਰਣਜੀਤ ਸਿੰਘ ਨੇ ਕਸ਼ਮੀਰ ਦੀ ਚੜਾਈ ਸਮੇਂ ਮੌਸਮ ਦੀ ਮਾਰ ਕਾਰਨ ਖਾਲਸਾ ਸੇਨਾ ਦੇ ਹੋਏ ਭਾਰੀ ਜਾਨੀ ਨੁਕਸਾਨ ਬਾਰੇ ਦਰਬਾਰ ਨੂੰ ਦੱਸਿਆ, ਨਾਲ ਹੀ ਕਿਹਾ, 'ਦਰਬਾਰ ਦੇ ਖਜ਼ਾਨੇ ਉੱਪਰ ਵੀ ਭਾਰੀ ਬੋਝ ਪਿਆ ਏ। ਇਸ ਘਾਟੇ ਨੂੰ ਪੂਰਾ ਕਰਨ ਲਈ ਸਭ ਸਰਦਾਰਾਂ ਨੂੰ ਪੁਰ ਜ਼ੋਰ ਯਤਨ ਕਰਨੇ ਹੋਣਗੇ।
ਦਰਬਾਰ ਬਰਖ਼ਾਸਤ ਹੋਣ ਪਿੱਛੋਂ ਕਪੂਰਬਲੇ ਨੂੰ ਜਾਂਦਿਆਂ ਫਤੇਹ ਸਿੰਘ ਆਹਲੂਵਾਲੀਆ ਨੇ ਇਕ ਭਰੋਸੇਮੰਦ ਜਗੀਰਦਾਰ ਨੂੰ ਕਿਹਾ, 'ਰਣਜੀਤ ਸਿੰਘ ਨੇ ਅਜੇ ਤੱਕ ਕਿਸੇ ਵੀ ਅਮੀਰ-ਵਜ਼ੀਰ ਨੂੰ ਮੁਆਫ਼ ਨਹੀਂ ਕੀਤਾ। ਦੀਵਾਨ ਮੋਹਕਮ ਚੰਦ ਬਾਰੇ ਫੈਸਲਾ ਬੜਾ ਹੈਰਾਨ ਕਰਨ ਵਾਲਾ ਜੇ।
-ਸਿੰਘ ਸਾਹਥ, ਸੱਚੀ ਗੱਲ ਆਖਾਂ, ਜਦ ਮਹਾਰਾਜੇ ਨੇ ਦੀਵਾਨ ਦਾ ਨਾਮ ਲਿਆ ਮੈਂ ਸੋਚਿਆ-ਹੁਣ ਦੀਵਾਨ ਦੀ ਕੁੱਲ ਜਾਇਦਾਦ ਜ਼ਬਤ ਕਰਨ ਦਾ ਐਲਾਨ ਹੋਵੇਗਾ। ਜਾਂ ਫਿਰ, ਉਸ ਦੇ ਪੁੱਤਰ ਨੂੰ ਵਾਰਿਸ ਮੰਨਣ ਲਈ ਮੋਟੀ ਰਕਮ ਦੀ ਸ਼ਰਤ ਰੱਖੇਗਾ।
-ਚਲੋ ਆਪਾਂ ਤਾਂ ਏਹੀ ਆਖ ਸਕਦੇ ਆਂ, ਮਹਾਰਾਜੇ ਦੀ ਮੌਜ ਏ। ਪਰ ਇਕ ਗੱਲ ਹੋ ਮੋਹਕਮ ਚੰਦ ਵਰਗਾ ਜ਼ਹੀਨ ਬੁੱਧੀ ਦਾ ਜਰਨੈਲ ਮਹਾਰਾਜੇ ਨੂੰ ਹੋਰ ਨਹੀਂ ਜੋ ਮਿਲਣਾ। ਲੜਨ ਦੀ ਜਿੰਨੀ ਲਿਆਕਤ ਉਸ ਨੂੰ ਸੀ, ਹੋਰ ਕਿਸੇ 'ਚ ਘੱਟ ਹੀ ਵੇਖੀ ਏ। ਫਤਹ ਸਿੰਘ ਦੀਵਾਨ ਦੀ ਯੁੱਧ ਨੀਤੀ ਦਾ ਕਾਇਲ ਸੀ।
-ਆਪਣੇ ਵਿਚੋਂ ਵੀ ਨਹੀਂ ? ਸਿੰਘ ਸਾਹਬ ਤੁਸੀਂ ਆਪਣੇ ਆਪ ਨੂੰ ਬਹਾਦਰ ਨਹੀਂ ਸਮਝਦੇ ?' ਜਗੀਰਦਾਰ ਨੇ ਹੈਰਾਨੀ ਨਾਲ ਪੁੱਛਿਆ।
-ਜੰਗ ਦੇ ਮੈਦਾਨ ਵਿਚ ਭੜਥੂ ਪਾ ਦੇਣਾ ਹੋਰ ਗੱਲ ਏ। ਜੰਗ ਲੜਨ ਲਈ ਸੁਚੱਜੀ ਵਿਉਂਤਬੰਦੀ ਕਰਨੀ ਦੂਸਰੀ ਗੱਲ ਏ। ਦੀਵਾਨ ਵਿਚ ਦੋਵੇਂ ਗੁਣ ਸਨ। ਫਤੇਹ ਸਿੰਘ ਨੇ ਦੀਵਾਨ ਦੀ ਵਡਿਆਈ ਕਰਦਿਆਂ ਕਿਹਾ।
—ਇਕ ਗੱਲ ਹੋਰ ਸਿੰਘ ਸਾਹਬ, ਮਹਾਰਾਜੇ ਨੇ ਆਖਿਆ ਸੂ, ਸ਼ਾਹੀ ਖਜਾਨੇ ਉੱਪਰ ਭਾਰੀ ਬੋਝ ਪੈ ਗਿਆ ਏ, ਘਾਟਾ ਪੂਰਾ ਕਰਨਾ ਏ। ਇਹ ਆਵਣ ਵਾਲੇ ਸਮੇਂ 'ਚ ਵਧੇਰੇ ਲਗਾਣ ਉਗਰਾਉਣ ਦਾ ਇਸ਼ਾਰਾ ਤਾਂ ਨਹੀਂ...?'
ਫਤੇਹ ਸਿੰਘ ਹੱਸਿਆ- ਤੂੰ ਹੁਣ ਮਹਾਰਾਜੇ ਦੀਆਂ ਰਮਜ਼ਾਂ ਸਮਝਣ ਲੱਗ ਪਿਆ। ਏ। ਹੁਣ ਜੇ ਮਹਾਰਾਜੇ ਨੇ ਅੱਗੋਂ ਕਿਸੇ ਮੁਹਿੰਮ 'ਤੇ ਜਾਣਾ ਹੋਇਆ, ਫੌਜੀ ਮਦਦ ਤਾਂ ਕਰਨੀ ਹੀ ਪੈਂਦੀ ਏ, ਨਾਲ ਖਜ਼ਾਨਾ ਭਰਨ ਲਈ ਥੈਲੀਆਂ ਦਾ ਪ੍ਰਬੰਧ ਵੀ ਕਰਨਾ परेगा।'
ਅੱਗੇ ਜਾ ਕੇ ਦੋਵੇਂ ਸਰਦਾਰ, ਵਤਹ ਬੁਲਾ ਕੇ ਤੇ 'ਰੱਬ ਰਾਖਾ' ਆਖ ਕੇ ਆਪਣੇ ਆਪਣੇ ਰਾਹ ਪੈ ਗਏ।
ਸ਼ਾਹੀ ਵੈਦ ਅਤੇ ਲਾਹੌਰ ਵਿਚ ਜਿੰਨੇ ਵੀ ਹੋਰ ਵੈਦ ਹਕੀਮ ਸਨ, ਸਾਰੇ ਬੀਮਾਰ ਅਤੇ ਜ਼ਖਮੀ ਸਿਪਾਹੀਆਂ ਦੇ ਇਲਾਜ ਵਿਚ ਰੁੱਝ ਗਏ। ਰਣਜੀਤ ਸਿੰਘ ਨੇ ਖੁਦ ਸਭਨਾਂ ਦਾ ਹਾਲ ਪੁੱਛਿਆ। ਇਸ ਵਾਰ ਕਸ਼ਮੀਰ ਦੀ ਇਹ ਮੁਹਿੰਮ ਬਹੁਤ ਮਹਿੰਗੀ ਪਈ। ਰਣਜੀਤ ਸਿੰਘ ਦਾ ਨਾਂ ਸ਼ਾਲਾਮਾਰ ਬਾਗ਼ ਵਿਚ ਚਿੱਤ ਪਰਚਦਾ ਸੀ ਨਾ ਰਾਣੀਵਾਸ ਵਿਚ। ਮੇਰਾਂ ਦਾ ਸਾਥ ਵੀ ਉਸ ਦਾ ਮਨ ਬਹਿਲਾ ਨਾ ਸਕਿਆ। ਦਰਬਾਰੀ ਮਾਮਲਿਆਂ ਵਿਚ ਉਸ ਦੀ ਦਿਲਚਸਪੀ ਘੱਟ ਗਈ। ਕਸ਼ਮੀਰ ਦੀ ਹਾਰ ਨੇ ਗੁਆਂਢੀ ਰਾਜਾਂ ਵਿਚ ਖਾਲਸਾ ਫੌਜ ਦੀ ਦਹਿਸ਼ਤ ਘਟਾ ਦਿੱਤੀ ਸੀ । ਇਹ ਗੱਲ ਉਸ ਨੂੰ ਸਭ ਤੋਂ ਵਧੇਰੇ ਤੰਗ ਕਰ ਰਹੀ ਸੀ। ਉਹ ਕਿਹਾ ਕਰਦਾ ਸੀ। ਸਿੱਖ ਸੈਨਾ ਨੂੰ ਵੇਖ ਕੇ ਅਫਗਾਨ ਤੇ ਪਠਾਣ ਤਾਂ ਹਥਿਆਰ ਸੁੱਟ ਕੇ ਮੈਦਾਨ ਵਿਚੋਂ 'ਅਲੀ ਅਲੀ' ਚੀਕਦੇ ਦੌੜ ਜਾਂਦੇ ਨੇ । ਹੁਣ ਉਹ ਗੱਲ ਨਹੀਂ ਰਹੇਗੀ...
ਇਕ ਦਿਨ ਫ਼ਕੀਰ ਨੂਰਉਦਦੀਨ ਨੇ ਆਣ ਕੇ ਸੂਚਨਾ ਦਿੱਤੀ.. 'ਮਹਾਰਾਜ, ਨੇਪਾਲ ਤੋਂ ਇਕ ਦੂਤ ਪ੍ਰਿਥੀ ਬਿਲਾਸ ਆਇਆ ਹੋਇਆ ਜੇ, ਔਰ ਹਜੂਰ ਨਾਲ ਮੁਲਾਕਾਤ ਦੀ ਖਵਾਹਿਸ਼ ਰੱਖਦਾ ਜੇ।
-ਦੂਤ ਨੂੰ ਮਹਿਮਾਨਖਾਨੇ ਵਿਚ ਬਿਠਾਓ ।' ਆਖ ਕੇ ਰਣਜੀਤ ਸਿੰਘ ਤਿਆਰ ਹੋਣ ਲੱਗਾ।... ਚਲੋ ਦੇਖਦੇ ਹਾਂ, ਇਹ ਗੋਰਖਾ ਕੀ ਸੁਨੇਹਾ ਲੈ ਕੇ ਆਇਆ ਜੇ। ਇਸ ਬਹਾਨੇ ਚਿੱਤ ਹੋਰ ਪਾਸੇ ਪਏਗਾ। ਕਸ਼ਮੀਰ ਦੇ ਕੰਡੇ ਦੀ ਚੋਭ ਘੱਟ ਮਹਿਸੂਸ ਹੋਵੇਗੀ।.... ਪਰ ਜਦ ਤੱਕ ਇਹ ਕੰਡਾ ਮੈਂ ਕੱਢ ਨਹੀਂ ਲੈਂਦਾ ਮਨ ਨੂੰ ਚੈਨ ਨਹੀਂ ਮਿਲੇਗਾ...। ਸੋਚਦਾ ਰਣਜੀਤ ਸਿੰਘ ਮਹਿਮਾਨ-ਖਾਨੇ ਵੱਲ ਚੱਲ ਪਿਆ।
ਜਦ ਨੇਪਾਲੀ ਦੂਤ ਨੂੰ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਹੋਣ ਦੀ ਆਗਿਆ ਮਿਲੀ। ਉਸ ਨੇ ਝੁਕ ਕੇ ਅਭਿਨੰਦਨ ਕਰਨ ਤੋਂ ਬਾਅਦ ਕਿਹਾ:
-ਮਹਾਰਾਜਾ ਸਾਹਬ ਬਹਾਦਰ, ਮੈਂ ਨੇਪਾਲ ਦੇ ਨਰੇਸ਼ ਵੱਲੋਂ ਬੇਨਤੀ ਲੈ ਕੇ ਆਇਆ। ਪ੍ਰਸਤਾਵ ਇਹ ਹੈ, ਜੋ ਖ਼ਾਲਸਾ ਸਰਕਾਰ ਸਾਡੀ ਸਹਾਇਤਾ ਕਰਨ ਲਈ ਸਹਿਮਤ ਹੋ ਜਾਏ ਤਾਂ ਅਸੀਂ ਦੋਨੋਂ ਸ਼ਕਤੀਆਂ ਮਿਲ ਕੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਬਾਹਰ ਕੱਢ ਸਕਦੇ ਹਾਂ।
ਸੁਣ ਕੇ ਰਣਜੀਤ ਸਿੰਘ ਸੋਚੀਂ ਪੈ ਗਿਆ। ਦੇਸ ਤੋਂ ਬਾਹਰ ਦੇ ਮਾਮਲਿਆਂ ਦੇ ਮੰਤਰੀ ਫ਼ਕੀਰ ਅਜ਼ੀਜ਼ਉਦਦੀਨ ਨੂੰ ਇਸ ਬਾਰੇ ਰਾਇ ਦੇਣ ਲਈ ਕਿਹਾ। ਫ਼ਕੀਰ ਨੇ ਮਹਾਰਾਜਾ ਨੂੰ ਯਾਦ ਕਰਾਉਂਦਿਆਂ ਦੱਸਿਆ- 'ਹਜੂਰ ਇਹ ਉਹੀ ਅਮਰ ਸਿੰਘ ਬਾਬਾ ਏ. ਜਿਹੜਾ ਕੁਝ ਵਰ੍ਹੇ ਪਹਿਲਾਂ ਅੰਗਰੇਜ਼ਾਂ ਨਾਲ ਮਿਲ ਕੇ, ਪੰਜਾਬ ਉੱਪਰ ਹਮਲਾ ਕਰਨ ਦੀਆਂ ਯੋਜਨਾਵਾਂ ਬਣਾਉਂਦਾ ਰਿਹਾ ਸੀ। ਆਕਟਰਲੋਨੀ ਨੇ ਗੋਰਖਿਆਂ ਦੀ ਤਜਵੀਜ ਰੱਦ ਕਰ ਦਿੱਤੀ ਸੀ। ਹੁਣ ਅੰਗਰੇਜ਼ ਮੁਸ਼ਕਲ ਵਿਚ ਹਨ। ਲਾਹੌਰ ਦਰਬਾਰ ਦਾ ਫਰਜ਼ ਬਣਦਾ ਏ, ਅਸੀਂ ਮਿੱਤਰਤਾ ਦੀ ਸੰਧੀ ਦਾ ਮਾਣ ਕਰਦਿਆਂ, ਦੋਸਤੀ ਦਾ ਸਬੂਤ ਦੇਈਏ।
ਨੇਪਾਲੀ ਦੂਤ ਬਿਨਾਂ ਕਿਸੇ ਵਾਅਦੇ ਦੇ ਵਾਪਸ ਪਰਤ ਗਿਆ। ਰਣਜੀਤ ਸਿੰਘ ਨੇ ਕੂਟਨੀਤੀ ਵਰਤਦਿਆਂ, ਫਕੀਰ ਅਜ਼ੀਜ਼ਉਦਦੀਨ ਨੂੰ ਲੁਧਿਆਣੇ ਆਕਟਰਲੋਨੀ ਕੋਲ ਸੈਨਿਕ ਮੱਦਦ ਦੀ ਪੇਸ਼ਕਸ਼ ਲਈ ਭੇਜਿਆ।
ਆਕਟਰਲੋਨੀ, ਛਕੀਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਉਸ ਦਾ ਧੰਨਵਾਦ ਕਰਦਿਆਂ ਕਿਹਾ-'ਹਿਜ਼ ਹਾਈਨੈਂਸ ਨੂੰ ਮੇਰੇ ਵੱਲੋਂ ਆਖਣਾ, ਅਜੇ ਗਵਰਨਰ ਜਨਰਲ ਨੇ ਮੈਨੂੰ ਇਸ ਬਾਰੇ ਕੋਈ ਹਦਾਇਤ ਜਾਰੀ ਨਹੀਂ ਕੀਤੀ। ਅਗਰ ਅਜੇਹੀ ਲੋੜ ਪਈ ਤਾਂ ਨਾਹੋਰ ਦਰਬਾਰ ਤੱਕ ਪਹੁੰਚ ਕੀਤੀ ਜਾਏਗੀ।'
ਆਕਟਰਲੋਨੀ, ਵਕੀਰ ਪਾਸੋਂ ਇਹ ਸਾਰੀ ਗੱਲ ਛੁਪਾ ਗਿਆ। ਉਸ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਮਿਲੀਆਂ ਹੋਈਆਂ ਸਨ-'ਕਿਸੇ ਵੀ ਰੂਪ ਵਿਚ ਲਾਹੌਰ ਦਰਬਾਰ ਤੋਂ ਮਦਦ ਨਹੀਂ ਲੈਣੀ। ਰਣਜੀਤ ਸਿੰਘ ਕਿਸੇ ਨੂੰ ਵੀ ਮੁਫਤ ਵਿਚ ਕੁਝ ਨਹੀਂ ਦਿੰਦਾ।
...
ਜ਼ਖ਼ਮੀ ਸਿਪਾਹੀ ਠੀਕ ਹੋ ਰਹੇ ਸਨ। ਪਰ ਰਣਜੀਤ ਸਿੰਘ ਇਸ ਹਾਰ ਵਿਚ ਉੱਭਰ ਨਹੀਂ ਸੀ ਰਿਹਾ। ਉਹ ਹਰ ਸਮੇਂ ਹਾਰ ਦਾ ਲੇਖਾ ਜੋਖਾ ਕਰਦਾ ਰਹਿੰਦਾ। ਇਸ ਨਮੋਸ਼ੀ ਭਰੀ ਹਾਰ ਦੀ ਜਾਣਕਾਰੀ ਅੰਗਰੇਜ਼ੀ ਹਕੂਮਤ ਨੂੰ ਵੀ ਮਿਲ ਗਈ ਸੀ। ਰਣਜੀਤ ਸਿੰਘ ਨੇ ਗੋਰਖਿਆਂ ਨੂੰ ਪਹਾੜਾਂ ਵਿਚ ਲੜਦਿਆਂ ਵੇਖਿਆ ਸੀ। ਗੋਰਖਿਆਂ ਦੀ ਫੁਰਤੀ ਅਤੇ ਚਲਾਕੀ ਵੇਖੀ ਸੀ। ਉਸ ਨੇ ਵਕੀਰ ਭਰਾਵਾਂ ਨਾਲ ਮਸ਼ਵਰਾ ਕੀਤਾ:
-ਅਗਰ ਖਾਲਸਾ ਫੌਜ ਵਿਚ ਗੋਰਖੇ ਭਰਤੀ ਕਰ ਲਏ ਜਾਣ... ।'
ਫਕੀਰ ਅਜ਼ੀਜ਼ਉਦਦੀਨ ਨੂੰ ਮਹਾਰਾਜੇ ਦਾ ਮੰਤਵ ਸਮਝਣ ਵਿਚ ਦੇਰ ਨਾ ਲੱਗੀ। ਉਸ ਨੇ ਕਿਹਾ-ਸਰਕਾਰ, ਗੋਰਖਾ ਫੌਜ ਦੇ ਭਗੜੇ ਕਾਫ਼ੀ ਮਾਤਰਾ 'ਚ ਨੌਕਰੀ ਲੱਭਣ ਆਉਂਦੇ ਨੇ। ਅਗਰ ਹਜੂਰ ਦੀ ਆਗਿਆ ਹੋਵੇ ਤਾਂ ਕੁਝ ਹੀ ਸਮੇਂ 'ਚ ਗੋਰਖਿਆਂ ਦੀ ਪਲਟਣ ਖੜ੍ਹੀ ਕੀਤੀ ਜਾ ਸਕਦੀ ਏ।
-ਗੋਰਖੇ ਭਰਤੀ ਕਰਨ ਦਾ ਅਮਲ ਫੋਰਨ ਸ਼ੁਰੂ ਕਰੋ। ਇਕ ਨਵੀਂ ਆਸ ਜਾਗ ਉੱਠੀ। ਸਾਨੂੰ ਇਕ ਹੋਰ ਸ਼ੰਕਾ ਏ ਭਰਾਵਾਂ ਵੱਲ ਝਾਕਿਆ। ਦੋਵੇਂ ਭਰਾ ਸਾਵਧਾਨ ਹੋ ਗਏ। ਰਣਜੀਤ ਸਿੰਘ ਅੰਦਰ ਰਣਜੀਤ ਸਿੰਘ ਦੋਹਾਂ ਸੈਨਾ ਵਿਚ ਰਾਸ਼ਨ, ਅਸਲਾ ਔਰ ਤਨਖਾਹਾਂ ਦੀ ਅਦਾਇਗੀ ਵਿਚ ਗੜਬੜ ਹੋ ਰਹੀ ਏ। ਸੈਨਾ ਦਾ ਲੇਖਾ ਦਿੱਲੀ ਵਾਲੇ ਬ੍ਰਾਹਮਣ ਗੰਗਾ ਰਾਮ ਦੇ ਹਵਾਲੇ ਕਰ ਦਿੱਤਾ ਜਾਵੇ। ਔਰ ਉਹ ਆਪਣੀ ਜ਼ਿੰਮੇਵਾਰੀ ਉੱਪਰ, ਮਦਦ ਲਈ ਕਿਸੇ ਨੂੰ ਵੀ ਮਾਤਹਿਤ ਭਰਤੀ ਕਰ ਸਕਦਾ ਏ।
--ਸਰਕਾਰ, ਗੰਗਾ ਰਾਮ ਹਿਸਾਬ ਦੀ ਮੁਨਸ਼ੀਗਿਰੀ ਵਿਚ ਮਾਹਰ ਦੇ ਔਰ ਉਸ ਦੀ ਇਮਾਨਦਾਰੀ ਉੱਪਰ ਅਜੇ ਤੀਕਰ ਕੋਈ ਦਾਗ ਨਹੀਂ ਏ। ਉਹ ਲਾਹੌਰ ਦਰਬਾਰ ਪ੍ਰਤੀ ਵਫ਼ਾਦਾਰ ਵੀ ਏ। ਨੂਰਉਦਦੀਨ ਨੇ ਗੰਗਾ ਰਾਮ ਦੀ ਲਿਆਕਤ ਬਾਰੇ ਮਹਾਰਾਜੇ ਨੂੰ ਜਾਣਕਾਰੀ ਦਿੰਦਿਆਂ ਸਿਫਤ ਕੀਤੀ।
ਗੰਗਾ ਰਾਮ ਨੂੰ ਖਾਲਸਾ ਫੌਜ ਦੇ ਮਾਇਕ ਹਿਸਾਬ ਕਿਤਾਬ ਦੀ ਜਿੰਮੇਵਾਰੀ ਦੇ ਦਿੱਤੀ ਗਈ। ਗੰਗਾ ਰਾਮ ਆਪਣੇ ਲਈ ਕਈ ਮਾਤਹਿਤ ਰੱਖਣ ਲਈ, ਕਿਸੇ ਯੋਗ ਵਿਅਕਤੀ ਦੀ ਪਰਖ ਕਰਦਾ ਰਿਹਾ। ਉਸ ਨੇ ਕਸ਼ਮੀਰ ਦਾ ਇਕ ਪੰਡਤ ਦੀਨਾ ਨਾਥ ਇਸ ਕੰਮ ਦੇ ਯੋਗ ਸਮਝਿਆ। ਉਸ ਨੇ ਫਕੀਰ ਨੂਰਉਦਦੀਨ ਨੂੰ ਪੰਡਤ ਦੀਨਾ ਨਾਥ ਨੂੰ ਨਿਯੁਕਤ ਕਰਨ ਬਾਰੇ ਸਿਫਾਰਸ਼ ਕੀਤੀ। ਰਣਜੀਤ ਸਿੰਘ ਪਾਸੋਂ ਆਗਿਆ ਲੈ ਕੇ, ਪੰਡਤ ਦੀਨਾ ਨਾਥ ਨੂੰ ਗੰਗਾ ਰਾਮ ਦੇ ਸਹਾਇਕ ਵਜੋਂ ਨਿਯੁਕਤ ਕਰ ਦਿੱਤਾ ਗਿਆ।
1814 ਦਾ ਸਾਲ ਜਾਂਦਾ ਜਾਂਦਾ ਵੀ, ਰਣਜੀਤ ਸਿੰਘ ਲਈ ਬੁਰੀ ਖ਼ਬਰ ਲੈ ਕੇ ਆਇਆ. ਕਿਬਰ ਅਤੇ ਰਜੌਰੀ ਦੇ ਹਾਕਮ ਬਾਗ਼ੀ ਹੋ ਗਏ ਹਨ। ਉਹਨਾਂ ਨੇ ਲਾਹੌਰ ਦਰਬਾਰ ਨੂੰ ਨਜ਼ਰਾਨਾ ਦੇਣਾ ਬੰਦ ਕਰ ਦਿੱਤਾ ਹੈ। ਪੁਣਛ ਅਤੇ ਨੂਰਪੁਰ ਦੇ ਰਾਜਿਆਂ ਦੀ ਸੁਰ ਵੀ ਬਾਗੀ ਹੈ ਤੇ ਉਹ ਖਾਲਸਾ ਸਰਕਾਰ ਦੀ ਅਧੀਨਗੀ ਮੰਨਣ ਤੋਂ ਇਨਕਾਰੀ ਹਨ।
ਰਣਜੀਤ ਸਿੰਘ ਦਾ ਖੂਨ ਖੋਲਣ ਲੱਗਾ। ਪਰ ਉਹ ਬੇਬਸ ਸੀ।... ਇਹ ਸਭ ਕਸ਼ਮੀਰ ਵਿਚ ਹਾਰਨ ਦੇ ਨਤੀਜੇ ਨੇ। ਉਹ ਸਮਝਦੇ ਨੇ ਖ਼ਾਲਸਾ ਫੌਜ ਵਿਚ ਹੁਣ ਉਹ ਦਮ-ਖ਼ਮ ਨਹੀਂ ਰਿਹਾ। ਉਸ ਨੇ ਖਿੱਝ ਭਰੇ ਗੁੱਸੇ ਨਾਲ ਫ਼ਕੀਰ ਨੂੰ ਕਿਹਾ-ਫੋਰਨ ਸਾਰੇ ਜਰਨੈਲਾਂ ਅਤੇ ਸਰਦਾਰਾਂ ਜਗੀਰਦਾਰਾਂ ਨੂੰ ਦਰਬਾਰ ਵਿਚ ਹਾਜ਼ਰ ਹੋਣ ਦੇ ਸੁਨੇਹੇ ਭੇਜੋ ਜਾਣ।
ਦਰਬਾਰ ਵਿਚ ਜਦ ਮੌਜੂਦਾ ਸਥਿਤੀ ਨੂੰ ਵਿਚਾਰਿਆ ਗਿਆ, ਸਭ ਨੇ ਮਹਿਸੂਸ ਕੀਤਾ, ਮਹਾਰਾਜਾ ਦੀ ਚਿੰਤਾ ਵਾਜਬ ਹੈ। ਆਪਣੀ ਗੱਲ ਨੂੰ ਹੋਰ ਪੱਕਾ ਕਰਨ ਲਈ ਰਣਜੀਤ ਸਿੰਘ ਨੇ ਕਿਹਾ-'ਪਹਾੜਾ ਵਿਚ, ਲਾਹੌਰ ਦਰਬਾਰ ਅਤੇ ਖਾਲਸਾ ਫੌਜ ਦੀ ਸ਼ਾਨ ਐਰ ਕੀਰਤੀਮਾਨ ਨੂੰ ਵੱਡੀ ਸੱਟ ਲੱਗੀ ਏ। ਪਹਾੜੀਆਂ ਨੂੰ ਦੱਸਣਾ ਪਏਗਾ ਖਾਲਸਾ ਫੌਜ ਅਜੇ ਵੀ ਪਹਾੜੀਆਂ ਅਤੇ ਅਫ਼ਗਾਨੀਆਂ ਨਾਲੋਂ ਤਾਕਤਵਰ ਏ। ਅਗਰ ਖਾਲਸਾ ਫੌਜ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਦੂਸਰੇ ਇਲਾਕਿਆਂ ਵਿਚ ਵੀ ਇਹ ਰੁਝਾਨ ਬਣ ਜਾਏਗਾ। ਫਿਰ ਸਾਡੇ ਲਈ ਹਾਲਾਤ ਉੱਪਰ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਜਾਏਗਾ।
ਮੌਜੂਦਾ ਹਾਲਾਤ ਬਾਰੇ ਜਾਣ ਕੇ, ਸਾਰੇ ਜਰਨੈਲ, ਸਰਦਾਰ ਸੋਚੀਂ ਪੈ ਗਏ। ਫਤੇਹ ਸਿੰਘ ਆਹਲੂਵਾਲੀਆ ਨੇ ਸੁਝਾਅ ਦਿੱਤਾ, 'ਸਿੰਘ ਸਾਹਬ, ਇਸ ਵਾਰ ਹਮਲੇ ਵੇਲੇ, ਮੌਸਮ ਦਾ ਖ਼ਿਆਲ ਜਰੂਰ ਰੱਖਿਆ ਜਾਵੇ।'
-ਤਿਆਰੀ ਇਸ ਤਰ੍ਹਾਂ ਕੀਤੀ ਜਾਵੇ, ਜਿਵੇਂ ਬਹੁਤ ਹੀ ਸ਼ਕਤੀਸ਼ਾਲੀ ਸੈਨਾ ਨਾਲ ਟੱਕਰ ਲੈਣ ਜਾ ਰਹੇ ਹਾਂ।' ਹਰੀ ਸਿੰਘ ਨਲਵਾ ਨੇ ਕਿਹਾ।
-ਸਰਕਾਰ, ਪਹਾੜਾਂ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਗੋਰਖੋ ਸ਼ਾਮਲ ਕੀਤੇ ਜਾਣ। ਫਕੀਰ ਅਜ਼ੀਜ਼ਉਦਦੀਨ ਨੇ ਸੁਝਾਇਆ।
-ਰਾਮ ਦਿਆਲ, ਆਪ ਕੁਝ ਨਹੀਂ ਬੋਲ ਰਹੇ ? ਰਣਜੀਤ ਸਿੰਘ ਨੇ ਪੁੱਛਿਆ।
-ਮਹਾਰਾਜ, ਮੇਰੀ ਇੱਛਾ ਹੈ, ਅਗਰ ਕਸ਼ਮੀਰ ਉੱਪਰ ਚੜ੍ਹਾਈ ਕਰਨੀ ਹੈ ਤਾਂ ਆਰ-ਪਾਰ ਦੀ ਜੰਗ ਸੋਚ ਕੇ ਕੀਤੀ ਜਾਏ। ਤਿਆਰੀ ਲਈ ਬੇਸ਼ਕ ਸਮਾਂ ਵੱਧ ਲੱਗ ਜਾਏ। ਅਫਗਾਨੀ-ਪਹਾੜੀਏ ਅਵੇਸਲੇ ਹੋ ਜਾਣ। ਅਸੀ ਸਿਰਫ ਤੇ ਸਿਰਫ ਫਤੇਹ ਲਈ ਕੂਚ ਕਰੀਏ। ਦੂਸਰੀ ਵਾਰ ਦੀ ਸਿਕਸਤ ਲਾਹੌਰ ਦਰਬਾਰ ਲਈ ਖ਼ਤਰਨਾਕ ਹੋਵੇਗੀ ਤੇ ਬਿਨਾਂ ਖ਼ਾਲਸਾ ਰਾਜ ਦੀ ਤਬਾਹੀ ਦੇ ਸਾਡੇ ਪਾਸ ਕੁਝ ਨਹੀਂ ਬਚੇਗਾ। ਇਹ ਗੱਲਾ ਕਹਿਣ ਲਈ ਖਿਮਾ ਕਰਨਾ ਹਜੂਰ। ਇਸ ਲਈ ਅਸੀਂ ਹੁਣ ਜਿੱਤ ਲਈ ਲੜਾਂਗੇ।
-ਸਰਕਾਰ, ਰਾਮ ਦਿਆਲ ਦੀਆਂ ਗੱਲਾਂ ਵਿਚ ਵਜ਼ਨ ਏ। ਹਜੂਰ ਇਹਨਾਂ ਉੱਪਰ ਜਰੂਰ ਗੋਰ ਕਰਨਗੇ। ਵਕੀਰ ਅਜ਼ੀਜਉਂਦਦੀਨ ਬੇਲਿਆ। -ਹਜੂਰ ਅਗਰ ਆਗਿਆ ਹੋਵੇ, ਇਕ ਗੱਲ ਹੋਰ ਕਹਿਣ ਦੀ ਇੱਛਾ ਹੈ। ਰਾਮ ਦਿਆਲ ਨੇ ਉੱਠ ਕੇ ਖੜ੍ਹਾ ਹੁੰਦਿਆਂ ਹੱਥ ਜੋੜੇ।
ਇਸ਼ਾਰੇ ਨਾਲ ਹੀ ਸਹਿਮਤੀ ਮਿਲ ਗਈ ਤਾਂ ਰਾਮ ਦਿਆਲ ਨੇ ਕਿਹਾ-'ਹਜੂਰ, ਵੱਡੀ ਜੰਗ ਤੋਂ ਪਹਿਲਾਂ, ਖਾਲਸਾ ਸੈਨਾ ਨੂੰ ਭਿੰਬਰ, ਰਜੌਰੀ, ਪੁਣਛ ਤੇ ਨੂਰਪੁਰ ਦੇ ਹਾਕਮਾਂ ਨੂੰ ਸਬਕ ਦੇਣਾ ਪਏਗਾ। ਸਾਡੀ ਫੌਜ ਦੀ ਹਾਰ ਦਾ ਇਹ ਹਾਕਮ ਵੱਡਾ ਕਾਰਨ ਬਣੇ ਨੇ। ਅੰਦਰ ਖਾਤੇ ਇਹ ਲੋਕ ਵਹ ਖ਼ਾਨ ਅਤੇ ਆਜ਼ਮ ਖ਼ਾਨ ਦੀ ਬੋਲੀ ਬੋਲਦੇ ਰਹੇ। ਸਾਡੀ ਮਦਦ ਇਹਨਾਂ ਦਾ ਸਿਰਫ਼ ਵਖਾਵਾ ਸੀ।'
—ਬਿਲਕੁਲ ਸਹੀ ਏ । ਮੈਂ ਖ਼ੁਦ ਇਹ ਮਹਿਸੂਸ ਕੀਤਾ ਏ। ਕਸ਼ਮੀਰ ਉੱਪਰ ਚੜ੍ਹਾਈ ਕਰਨ ਤੋਂ ਪਹਿਲਾਂ ਇਹਨਾਂ ਰਾਜਿਆਂ ਨੂੰ ਸੋਧਣਾ ਜ਼ਰੂਰੀ ਏ। ਹੁਣ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਜਾਏ। ਰਣਜੀਤ ਸਿੰਘ ਦੀ ਉਦਾਸੀ ਛਟ ਰਹੀ ਸੀ, ਉਹ ਹਰ ਹਾਲਤ ਵਿਚ ਖਾਲਸਾ ਦਰਬਾਰ ਦੀ ਸ਼ਾਨ ਬਹਾਲ ਕਰਨ ਲਈ ਕਾਹਲਾ ਸੀ। ਉਸ ਨੇ ਕਿਹਾ-'ਅਸੀਂ ਵਜ਼ੀਰਾਬਾਦ ਪੱਕੇ ਤੌਰ 'ਤੇ ਮੋਰਚੇ ਕਾਇਮ ਕਰਾਂਗੇ, ਔਰ ਮੈਂ ਖ਼ੁਦ ਉਥੇ ਹਾਜ਼ਰ ਰਹਾਂਗਾ।
ਸਾਰੇ ਜਰਨੈਲ ਹੈਰਾਨ ਸਨ, ਮਹਾਰਾਜੇ ਨੂੰ ਖ਼ੁਦ ਵਜੀਰਾਬਾਦ ਡੇਰਾ ਲਾਉਣ ਦਾ ਕੀ ਕਾਰਨ ਹੈ ? ਕੀ ਮਹਾਰਾਜਾ ਨੂੰ ਆਪਣੇ ਜਰਨੈਲਾ ਉਂਪਰ ਭਰੋਸਾ ਨਹੀ ਰਿਹਾ ?
ਅਜੇ ਦਰਬਾਰ ਬਰਖਾਸਤ ਨਹੀਂ ਸੀ ਹੋਇਆ। ਅਟਕ ਤੋਂ ਆਏ ਇਕ ਸੂਹੀਏ ਨੇ ਸੂਚਨਾਵਾਂ ਦੇਣ ਦੀ ਆਗਿਆ ਮੰਗੀ।
-ਹਜੂਰ-ਏ-ਅਨਵਰ, ਕਾਬਲ ਦੇ ਵਜ਼ੀਰ ਫਤੇਹ ਖਾਨ ਨੂੰ ਸ਼ਾਹ ਮਹਿਮੂਦ ਦੇ ਘੁਮੰਡੀ ਅਤੇ ਹਰਾਮੀ ਪੁੱਤਰ ਕਾਮਰਾਨ ਨੇ ਧੋਖੇ ਨਾਲ ਬੰਦੀ ਬਣਾ ਕੇ ਪਹਿਲਾਂ ਉਸ ਦੀਆਂ ਅੱਖਾਂ ਕੱਢੀਆਂ, ਫਿਰ ਸਿਰ ਕਲਮ ਕਰ ਦਿੱਤਾ। ਬਰਕਾਜੀ ਭਰਾਵਾਂ ਨੇ ਇਸ ਕਤਲ ਦਾ ਬਦਲਾ ਲੈਣ ਦੀ ਠਾਣ ਲਈ ਹੋਈ ਸੂ। ਖ਼ਬਰ ਇਹ ਵੀ ਹੈ, ਕਸ਼ਮੀਰ ਦਾ ਨਵਾਬ ਆਜ਼ਮ ਖ਼ਾਨ ਭਾਰੀ ਫੌਜ ਲੈ ਕੇ ਕਾਬਲ ਵੱਲ ਕੂਚ ਕਰੇਗਾ।
-ਵਾਹ' ਸੁਣਦਿਆਂ ਹੀ ਰਣਜੀਤ ਸਿੰਘ ਖਿੜ ਗਿਆ। ਸਾਰੀ ਉਦਾਸੀ ਕਾਵੂਰ ਹੋ ਗਈ।... 'ਪੇਸ਼ਾਵਰ ਅਤੇ ਕਾਬਲ ਵਿਚ ਖਾਨਾ ਜੰਗੀ ਛਿੜੇਗੀ। ਅਕਾਲੀ ਫੂਲਾ ਸਿੰਘ ਨੂੰ ਸੱਦਾ ਭੇਜਿਆ ਜਾਵੇ। ਜਹਾਦੀਆਂ ਨਾਲ ਜਹਾਦੀਆਂ ਦੀ ਟੱਕਰ ਖੂਬ ਰਹੇਗੀ।
ਰਣਜੀਤ ਸਿੰਘ ਅੰਦਰ ਅਚਾਨਕ ਉਮੰਡ ਆਇਆ ਜੋਸ਼ ਵੇਖ ਕੇ ਸਭ ਦਰਬਾਰੀ ਹੈਰਾਨ ਸਨ।
ਰਾਣੀ ਸਦਾ ਕੌਰ ਨੂੰ ਖ਼ਬਰ ਮਿਲੀ ਰਣਜੀਤ ਸਿੰਘ ਫਿਰ ਮੁਹਿੰਮ ਲਈ ਪੂਰੀ ਤਿਆਰੀ ਕਰ ਰਿਹਾ ਹੈ ਤੇ ਇਹਨਾਂ ਦਿਨਾਂ ਵਿਚ ਰਾਜ ਕੌਰ ਲਾਹੌਰ ਆਈ ਹੋਈ ਏ। ਸਦਾ ਕੌਰ ਨੇ ਕੂਟਨੀਤੀ ਵਰਤਦਿਆਂ, ਕੁੰਵਰ ਸ਼ੇਰ ਸਿੰਘ ਨੂੰ ਕਿਹਾ-ਪੁੱਤਰ ਲਾਹੌਰ ਜਾ ਤੇ ਮਾਤਾ ਰਾਜ ਕੌਰ ਤੋਂ ਅਸੀਰਵਾਦ ਲੈ ਕੇ ਆ। ਖੜ੍ਹਕ ਸਿੰਘ ਤਾਂ ਸਿੱਧਰਾ ਏ। ਆਖਰ ਤੂੰ ਹੀ ਲਾਹੌਰ ਦੀ ਗੱਦੀ ਸਾਂਭਣੀ ਏ। ਤੇ ਉਸ ਨੇ ਆਪਣੇ ਇਕ ਭਰੋਸੇਮੰਦ ਨੌਕਰ ਨੂੰ ਪੂਰਾ ਸਮਝਾ ਕੇ ਕੁੰਵਰ ਸ਼ੇਰ ਸਿੰਘ ਦੇ ਨਾਲ ਭੇਜਿਆ।
ਲਾਹੌਰ ਆ ਕੇ ਜਦ ਨੌਕਰ ਨੇ ਮਿਲਣ ਦੀ ਆਗਿਆ ਲੈ ਕੇ ਦੱਸਿਆ, 'ਮਹਾਂਰਾਣੀ ਸਾਹਬਾ ਕੁੰਵਰ ਸ਼ੇਰ ਸਿੰਘ ਮਾਤਾ ਹਜੂਰ ਦੇ ਸਤਿਕਾਰ ਵਜੋਂ ਚਰਨ-ਫਹਣ ਆਇਆ ਜੇ |
-ਮੈਂ ਕਿਉਂ ਧੋਬੀ ਦੇ ਪੁੱਤਰ ਨੂੰ ਆਪਣੇ ਚਰਨ ਛੂਹਣ ਦੇਵਾਂ ? ਨਾ ਉਸ ਦੀ ਜਾਤ ਦਾ ਪਤਾ ਏ, ਨਾ ਖ਼ਾਨਦਾਨ ਦਾ। ਮੇਰਾ ਆਪਣਾ ਪੁੱਤਰ ਖੜਕ ਸਿੰਘ ਹੇਗਾ ਵੇ। ਉਸੇ ਨੂੰ ਮੇਰੇ ਪੈਰ ਛੂਹਣ ਦਾ ਹੱਕ ਏ। ਅਜਿਹੇ ਖੋਖਣ ਕਰਕੇ ਉਸ ਨੇ, ਮਹਾਰਾਜੇ ਦਾ ਪੁੱਤਰ ਨਹੀਂ ਬਣ ਜਾਣਾ।" ਰਾਜ ਕੌਰ ਨੇ ਘੁਮੰਡ ਨਾਲ ਕਿਹਾ ਤੇ ਨੌਕਰ ਨੂੰ ਚਲੇ ਜਾਣ ਦਾ ਹੁਕਮ ਸੁਣਾਇਆ।
ਸਬੱਬ ਨਾਲ ਇਸ ਘਟਨਾ ਦਾ ਵਕੀਰ ਅਜ਼ੀਜ਼ਉਂਦਦੀਨ ਨੂੰ ਪਤਾ ਲੱਗਿਆ ਤਾਂ ਉਸ ਨੇ ਦੋਵੇਂ ਕੰਨ ਛੂਹ ਕੇ ਕਿਹਾ, 'ਅੱਲਾਹ ਅੱਲਾਹ' ਮਹਾਰਾਣੀ ਨੂੰ ਏਨੇ ਘੁਮੰਡੀ ਅਲਫਾਜ਼ ਸੱਭਦੇ ਨਹੀਂ। ਉਸ ਵੇਲੇ ਫ਼ਕੀਰ ਨੂੰ ਨਹੀਂ ਸੀ ਪਤਾ, ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਨੂੰ ਬੜੀ ਸ਼ਿੱਦਤ ਨਾਲ ਉਡੀਕ ਰਿਹਾ ਸੀ।