ਰਣਜੀਤ ਸਿੰਘ ਨੇ ਆਪਣੇ ਅਧੀਨ ਪੂਰੇ ਰਾਜ ਦਾ ਦੌਰਾ ਕਰਨ ਲਈ ਹੁਕਮ ਜਾਰੀ ਕਰ ਦਿੱਤਾ। ਉਸ ਨਾਲ ਕਿਹੜੇ ਕਿਹੜੇ ਮੰਤਰੀ ਜਾਣਗੇ। ਕਿੰਨੀ ਫੌਜ ਜਾਏਗੀ। ਪਹਿਲਾਂ ਕਿਹੜੇ ਇਲਾਕੇ ਤੋਂ ਦੌਰਾ ਸ਼ੁਰੂ ਕੀਤਾ ਜਾਏਗਾ। ਕਿਥੇ ਕਿਥੇ ਪੜਾਅ ਕਰਨੇ ਹਨ, ਇਹਨਾਂ ਦੀ ਸਾਰੀ ਵਿਉਂਤਬੰਦੀ ਕਰਨ ਲਈ ਅਜੇ ਸਲਾਹ ਮਸ਼ਵਰੇ ਕਰਨੇ ਸਨ, ਕਸ਼ਮੀਰ ਦੀ ਵਾਦੀ ਵਿਚ ਛੱ ਸੂਹੀਆਂ ਵੱਲੋਂ ਭੇਜੀਆਂ ਸੂਚਨਾਵਾਂ ਨੇ ਰਣਜੀਤ ਸਿੰਘ ਨੂੰ ਦੁਚਿੱਤੀ ਵਿਚ ਪਾ ਦਿੱਤਾ।
-ਕਸ਼ਮੀਰ ਦੇ ਨਵਾਬ ਆਜ਼ਮ ਖ਼ਾਨ ਨੇ ਕਾਬਲ ਵੱਲ ਕੂਚ ਕਰਨ ਤੋਂ ਪਹਿਲਾਂ ਆਪਣਾ ਦੂਤ ਅੰਗਰੇਜ ਆਕਟਰਲੇਨੀ ਪਾਸੋਂ ਫੌਜੀ ਮਦਦ ਲਈ ਦਿੱਲੀ ਭੇਜਿਆ ਸੀ। ਅਗਰ ਲਾਹੌਰ ਦਰਬਾਰ ਕਸ਼ਮੀਰ ਉੱਪਰ ਹਮਲਾ ਕਰਦਾ ਹੈ ਤਾਂ।
-ਆਕਟਰਲੋਨੀ ਨੇ ਲਾਹੌਰ ਦਰਬਾਰ ਨਾਲ ਮਿੱਤਰਤਾ ਦੀ ਸੰਧੀ ਦਾ ਹਵਾਲਾ ਦੇ ਕੇ ਕੋਰਾ ਜਵਾਬ ਦੇ ਦਿੱਤਾ ਸੀ।
-ਆਜ਼ਮ ਖ਼ਾਨ ਨੇ ਬਰਤਾਨੀਆ ਸਰਕਾਰ ਨੂੰ ਦਰਖ਼ਾਸਤ ਕੀਤੀ ਸੀ, ਉਹ ਕਸ਼ਮੀਰ ਨੂੰ ਅੰਗਰੇਜੀ ਸੁਰੱਖਿਆ ਹੇਠ ਲੈ ਲਵੋ। ਅੰਗਰੇਜ਼ਾਂ ਨੇ ਇਸ ਗੱਲ ਤੇ ਵੀ ਨਾਂਹ ਕਰ ਦਿੱਤੀ ਹੈ।
-ਆਜ਼ਮ ਖਾਨ, ਆਪਣੇ ਭਰਾ ਫਤੇਹ ਖਾਨ ਦੀ ਮੌਤ ਦਾ ਬਦਲਾ ਲੈਣ ਲਈ, ਕਾਬਲ ਉਪਰ ਜ਼ਰੂਰ ਹਮਲਾ ਕਰੇਗਾ। ਉਸ ਨੂੰ ਇਹ ਵੀ ਡਰ ਹੈ, ਉਸ ਦੇ ਜਾਣ ਪਿੰਡ ਖਾਲਸਾ ਫੌਜ ਕਸ਼ਮੀਰ ਉੱਪਰ ਹਮਲਾ ਕਰੇਗੀ।
-ਆਜ਼ਮ ਖ਼ਾਨ ਨੇ ਕਸ਼ਮੀਰ ਦਾ ਪ੍ਰਬੰਧ ਆਪਣੇ ਭਰਾ ਜੱਬਾਰ ਖ਼ਾਨ ਨੂੰ ਸੰਭਾਲਿਆ ਹੋਇਆ ਹੈ ਤੇ ਉਹ ਆਪ ਆਹਲਾ ਫੌਜ ਲੈ ਕੇ ਕਾਬਲ ਵੱਲ ਚੱਲਿਆ ਹੋਇਆ ਏ।
-ਜੱਬਾਰ ਖਾਨ ਗੋਰ ਕਸ਼ਮੀਰੀਆਂ ਉੱਪਰ ਭਾਰੀ ਅਤਿਆਚਾਰ ਕਰ ਰਿਹਾ ਏ। ਇਹਨਾਂ ਇਤਲਾਹਾਂ ਅਤੇ ਸੂਚਨਾਵਾਂ ਤੋਂ ਬਿਨਾ ਜੱਥਾਰ ਖਾਨ ਦਾ ਮਾਲ ਮੰਤਰੀ ਬੀਰਧਰ ਕਿਸੇ ਬਹਾਨੇ ਲਾਹੌਰ ਆ ਕੇ ਰਣਜੀਤ ਸਿੰਘ ਨੂੰ ਮਿਲਿਆ। ਉਸ ਨੇ ਰੋਂਦਿਆਂ ਵਾਂਗ ਅਰਜ ਕੀਤੀ--'ਮਹਾਰਾਜ ਜੱਬਾਰ ਖਾਨ ਕਸਾਈਆ ਵਾਂਗ ਹਿੰਦੂਆਂ ਨੂੰ ਕੋਰ ਕੋਹ ਕੇ ਕਤਲ ਕਰਵਾ ਰਿਹਾ ਹੈ। ਇਸ ਸਮੇਂ ਕਸ਼ਮੀਰ ਘਾਟੀ ਸੁਰੱਖਿਆ ਪੱਖੋਂ ਬਿਲਕੁਲ ਖਾਲੀ ਹੈ। ਆਜ਼ਮ ਖ਼ਾਨ ਆਪਣੀ ਬੇਹਤਰੀਨ ਫੌਜ ਲੈ ਕੇ ਕਸ਼ਮੀਰ ਘਾਟੀ ਵਿਚੋਂ ਨਿਕਲ ਕੇ ਕਾਬਲ ਗੁਰ ਗਿਆ ਹੈ। ਜੇ ਇਸ ਸਮੇਂ ਕਸ਼ਮੀਰ ਉੱਪਰ ਹਮਲਾ ਕਰ ਦਿੱਤਾ ਜਾਏ, ਮਹਾਰਾਜਾ ਪਿਛਲੀ ਹਾਰ ਦਾ ਬਦਲਾ ਲੈ ਸਕਦਾ ਹੈ।ਰਣਜੀਤ ਸਿੰਘ ਦਾ ਮਨ ਅਚਾਨਕ ਬਦਲ ਗਿਆ। ਆਪਣੇ ਰਾਜ ਦਾ ਦੌਰਾ ਕਰਨ ਦਾ ਇਰਾਦਾ ਛੱਡ ਕੇ, ਉਸ ਨੇ ਕਸ਼ਮੀਰ ਉੱਪਰ ਚੜ੍ਹਾਈ ਕਰਨ ਦਾ ਮਨ ਬਣਾ ਲਿਆ। ਜਦ ਬੀਰਧਰ ਨੇ ਦੱਸਿਆ, ਜੇ ਉਹ ਵਾਪਸ ਕਸ਼ਮੀਰ ਗਿਆ ਤਾਂ ਜੱਬਾਰ ਖਾਨ ਤੋਂ ਉਸ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਖ਼ਤਰਾ ਹੈ ਤਾਂ ਰਣਜੀਤ ਸਿੰਘ ਨੇ ਉਸ ਨੂੰ ਪਨਾਹ ਦੇ ਦਿੱਤੀ ਤੇ ਮੁਬਾਰਕ ਹਵੇਲੀ ਵਿਚ ਰਹਿਣ ਦਾ ਹੁਕਮ ਦਿੱਤਾ।
ਰਣਜੀਤ ਸਿੰਘ ਦੁਚਿੱਤੀ ਵਿਚ ਸੀ। ਉਹ ਕਸ਼ਮੀਰ ਘਾਟੀ ਦੀ ਪਹਿਲੀ ਹਾਰ ਨਹੀਂ ਸੀ ਭੁੱਲਿਆ। ਉਸ ਨੇ ਮਨ ਵਿਚ ਫੈਸਲਾ ਕਰਕੇ ਅੰਮ੍ਰਿਤਸਰ ਦਰਬਾਰ ਸਾਹਬ ਜਾ ਕੇ ਮੱਥਾ ਟੇਕਿਆ। ਮੁੱਖ ਗ੍ਰੰਥੀ ਨੂੰ ਗੁਰੂ ਗ੍ਰੰਥ ਸਾਹਬ ਵਿਚੋਂ ਵਾਕ ਲੈਣ ਲਈ ਬੇਨਤੀ ਕੀਤੀ। ਬਾਅਦ ਵਿਚ ਗ੍ਰੰਥੀ ਪਾਸੋਂ ਸ਼ਬਦ ਦੇ ਅਰਥ ਪੁੱਛੇ। ਗ੍ਰੰਥੀ ਨੇ ਅਰਥ ਕਰਦਿਆਂ ਦੱਸਿਆ-ਗੁਰੂ ਸਾਹਬ ਫੁਰਮਾਉਂਦੇ ਹਨ,
ਦੁਵਿਧਾ ਛੱਡ ਕੇ ਅੱਗੇ ਵਧੋ
ਰਣਜੀਤ ਸਿੰਘ ਉਤਸ਼ਾਹ ਨਾਲ ਭਰਿਆ ਹੋਇਆ ਲਾਹੌਰ ਪੁੱਜਾ। ਹੌਲੀ ਦੇ ਦਿਨ ਸਨ। ਰਣਜੀਤ ਸਿੰਘ ਖੁਦ ਤਾਂ ਹੋਲੀ ਦੇ ਜਸ਼ਨਾਂ ਵਿਚ ਪਹਿਲਾਂ ਵਾਂਗ ਸ਼ਾਮਲ ਨਹੀਂ ਹੋਇਆ, ਪਰ ਲਾਹੌਰ ਵਾਸੀਆਂ ਨੂੰ ਖੁੱਲ੍ਹ ਕੇ ਹੋਲੀ ਖੇਡਣ ਦੀ ਆਗਿਆ ਦੇ ਦਿੱਤੀ। ਆਪਣੇ ਜਰਨੈਲਾਂ ਨੂੰ ਸੱਦ ਕੇ ਉਸ ਨੇ ਸੁਲਾਹ ਕੀਤੀ।
1. ਵਿਸਾਖ ਦਾ ਮੌਸਮ ਹਮਲੇ ਲਈ ਬੜਾ ਢੁੱਕਵਾਂ ਹੋਵੇਗਾ। ਪਹਾੜਾਂ ਦੀ ਬਰਫ ਪਿਘਲ ਰਹੀ ਹੋਵੇਗੀ। ਫੌਜੀ ਕਾਰਵਾਈ ਲਈ ਮੁੱਖ ਪੜਾਅ ਵਜੀਰਾਬਾਦ ਹੋਏਗਾ। ਉਸ ਪੜਾਅ ਉੱਪਰ ਮਹਾਰਾਜਾ ਖ਼ੁਦ ਹਾਜ਼ਰ ਰਹੇਗਾ। ਸਭ ਸੈਨਾਪਤੀ, ਅਮੀਰ, ਸਰਦਾਰ, ਜਗੀਰਦਾਰ ਆਪਣੀ ਆਪਣੀ ਫੌਜ ਲੈ ਕੇ, ਵਜ਼ੀਰਾ ਬਾਦ ਇਕੱਠੇ ਹੋਣਗੇ ਸਾਰੇ ਇਸ ਸਾਂਝੀ ਰਾਇ ਨਾਲ ਸਹਿਮਤ ਹੋ ਗਏ।
ਸਾਰੇ ਜਰਨੈਲ ਹੈਰਾਨ ਸਨ, ਮਹਾਰਾਜਾ ਨੂੰ ਆਪਣੀ ਫੌਜ ਦੀ ਅਗਵਾਈ ਕਰਕੇ ਏਨੀ ਖੁਸ਼ੀ ਕਿਉਂ ਮਿਲਦੀ ਹੈ ? ਮਹਾਰਾਜੇ ਨੂੰ ਖ਼ੁਦ ਵਜ਼ੀਰਾਬਾਦ ਜਾ ਕੇ ਡੇਰਾ ਲਾਉਣ ਦੀ ਕੀ ਵਜਾਹ ਹੈ ? ਪਰ ਇਹ ਤੋਖਲੇ ਜਲਦੀ ਹੀ ਦੂਰ ਹੋ ਗਏ। ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਨੂੰ ਸੈਨਾਪਤੀ ਬਣਾ ਕੇ ਉਸ ਦੇ ਅਧੀਨ 20,000 ਦੀ ਫੌਜ ਅਤੇ ਭਾਰੀ ਗੋਲੇ ਬਾਰੂਦ ਨਾਲ ਲੈਸ ਕਰਕੇ ਕਸ਼ਮੀਰ ਵੱਲ ਵਧਣ ਦਾ ਹੁਕਮ ਦਿੱਤਾ।
ਭਿੰਬਰ ਦਾ ਸੁਲਤਾਨ ਖਾਂ ਆਪਣੀਆ ਬਾਗੀ ਕਾਰਵਾਈਆਂ ਕਾਰਨ ਰਣਜੀਤ ਸਿੰਘ ਦੀ ਕੈਦ ਵਿਚ ਸੀ। ਯੂਟਨੀਤੀ ਵਰਤਦਿਆਂ ਰਣਜੀਤ ਸਿੰਘ ਨੇ ਉਸ ਨੂੰ ਕਿਹਾ. 'ਅਗਰ ਤੂੰ ਖਾਲਸਾ ਫੌਜ ਦਾ ਕਸ਼ਮੀਰ ਦੀਆਂ ਔਖੀਆਂ ਘਾਟੀਆਂ ਵਿਚ ਰਾਹ ਦਸੇਰਾ ਬਣਨਾ ਕਬੂਲ ਕਰ ਲਏ ਔਰ ਸਿੱਖ ਫੌਜ ਦੀ ਸਹਾਇਤਾ ਕਰੋ ਤਾਂ ਤੈਨੂੰ ਰਿਹਾ ਕੀਤਾ ਜਾ ਸਕਦਾ ਏ।
ਸੁਲਤਾਨ ਖ਼ਾਨ ਨੇ ਮਹਾਰਾਜੇ ਦੀਆਂ ਇਹ ਸ਼ਰਤਾਂ ਕਬੂਲ ਕਰ ਲਈਆਂ। ਇਸ ਵਾਰ ਰਣਜੀਤ ਸਿੰਘ ਨੇ ਹਰ ਪੰਖ ਜਰਦਾਰ ਹਮਲੇ ਦੀ ਵਿਉਂਤਬੰਦੀ ਕਰ ਲਈ। ਉਸ ਨੇ ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ। ਆਪਣੇ ਜਰਨੈਲਾ ਨੂੰ ਹਦਾਇਤਾਂ ਦਿੱਤੀਆਂ :
-ਮੁੱਖ ਫੌਜ ਦੀ ਅਗਵਾਈ ਕੁੰਵਰ ਖੜਕ ਸਿੰਘ ਕਰੇਗਾ।
-ਦੂਸਰੇ ਦਸਤੇ ਦੀ ਕਮਾਨ ਹਰੀ ਸਿੰਘ ਨਲਵੇ ਦੇ ਹੱਥ ਹੋਵੇਗੀ।
-ਬਾਕੀ ਦੀ ਫੌਜ ਪਿੱਛੇ ਰਾਖਵੀਂ ਰਹੇਗੀ ਤੇ ਲੋੜ ਅਨੁਸਾਰ ਸੈਨਿਕ ਮਦਦ ਅਤੇ ਗੋਲੇ-ਬਾਰੂਦ-ਅਸਲੇ ਦਾ ਜੁਗਾੜ ਕਰਗੀ।
ਮਿਸਰ ਦੀਵਾਨ ਚੰਦ ਭਾਰੀ ਫੌਜ ਨਾਲ ਤੇਸਾ ਮੈਦਾਨ ਲੰਘ ਕੇ ਰਾਜੌਰੀ ਲਾਗੇ ਜਾ ਕੇ ਡਟਿਆ ਹੋਇਆ ਸੀ। ਰਣਜੀਤ ਸਿੰਘ ਨੇ ਇਸ ਵਾਰ ਸੈਨਿਕਾਂ ਨੂੰ ਜਹਾਦੀਆਂ ਵਾਂਗ ਆਰ-ਪਾਰ ਦੀ ਲੜਾਈ ਲੜਨ ਦਾ ਹੁਕਮ ਦਿੱਤਾ ਹੋਇਆ ਸੀ। ਸੈਨਿਕ ਵੀ ਪਹਿਲੀ ਚਾਰ ਦਾ ਬਦਲਾ ਲੈਣ ਦੇ ਰੌਂਅ ਵਿਚ ਸਨ।
ਲਾਹੌਰ ਦਰਬਾਰ ਦੀਆਂ ਫੌਜਾਂ ਦਾ ਜੋਸ਼ ਅਤੇ ਜਨੂੰਨ ਵੇਖ ਕੇ ਰਜੋਰੀ ਦਾ ਰਾਜਾ ਅੱਗਰ ਖਾਨ ਬਿਨਾਂ ਲੜੇ ਮੈਦਾਨ ਛੱਡ ਕੇ ਭੱਜ ਗਿਆ ਤੇ ਪੁਣਛ ਦੇ ਰਾਜੇ ਨਾਲ ਜਾ ਰਲਿਆ। ਮਿਸਰ ਦੀਵਾਨ ਚੰਦ ਨੇ ਕਿਲ੍ਹੇ ਉੱਪਰ ਕਰੰਤ ਕਬਜਾ ਕਰ ਕੇ ਹੁਕਮ ਦਿੱਤਾ. ਕਿਲ੍ਹੇ ਨੂੰ ਤਬਾਹ ਕਰ ਦਿਓ..।
ਵੇਖਦੇ ਵੇਖਦੇ ਕਿਲ੍ਹੇ ਵਿਚੋਂ ਅੱਗ ਦੇ ਲਾਂਬੂ ਉੱਠਣ ਲੱਗੇ। ਪਹਾੜੀ ਲੋਕ ਹੋਰ ਵੀ ਘਬਰਾ ਗਏ। ਦੀਵਾਨ ਚੰਦ ਝੱਖੜ ਵਾਂਗ ਅੱਗੇ ਵਧਦਾ ਸਭ ਕੁਝ ਤਬਾਹ ਕਰਦਾ ਗਿਆ। ਉਸ ਦੇ ਪਿੱਛ ਖੜਕ ਸਿੰਘ ਦੀ ਸੈਨਾ ਸੀ। ਸਭ ਤੋਂ ਪਿੱਛੇ ਰਣਜੀਤ ਸਿੰਘ ਦੀ ਰਾਖਦੀ ਫੌਜ ਸੀ, ਉਸ ਨੇ ਤਿੰਬਰ ਆ ਕੇ ਆਪਣਾ ਕੈਂਪ ਲਾਉਣ ਦਾ ਹੁਕਮ ਦਿੱਤਾ।
-ਮੈਂ ਅਵਗਾਨੀਆਂ ਨੂੰ ਲੋਹੇ ਦੇ ਚੁਣੇ ਨਾ ਚਬਾਏ ਤਾਂ ਮੇਰਾ ਨਾਮ ਦੀਵਾਨ ਚੰਦ ਨਹੀਂ। ਦੀਵਾਨ ਚੰਦ ਨੇ ਘ੍ਰਿਣਾ ਭਰੇ ਗੁੱਸੇ ਨਾਲ ਕਿਹਾ।
ਕਸ਼ਮੀਰ ਦੇ ਮੌਜੂਦਾ ਹਾਕਮ ਜੱਬਾਰ ਖ਼ਾਨ ਨੇ ਆ ਕੇ ਸੋਪੀਆ ਮੋਰਚਾ ਲਗਾ ਲਿਆ। 5 ਜੁਲਾਈ 1819 ਨੂੰ ਖਾਲਸਾ ਫੌਜ ਨਾਲ ਏਥੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਕਸ਼ਮੀਰ ਦੀ ਆਹਲਾ ਫੌਜ ਤਾਂ ਆਜ਼ਮ ਖਾਨ ਆਪਣੇ ਨਾਲ ਲੈ ਗਿਆ ਸੀ। ਜੱਬਾਰ ਖਾਨ ਦੀ ਸੈਨਾ, ਸਿੱਖਾਂ ਦੇ ਜ਼ੋਰਦਾਰ ਅਤੇ ਬੇਖੌਫ ਹਮਲੇ ਸਾਹਮਣੇ ਟਿਕ ਨਾ ਸਕੀ। ਉਹ ਪਹਿਲਾਂ ਵੀ ਬੰਦਿਲੀ ਨਾਲ ਲੜ ਰਹੇ ਸਨ। ਪੈਰ ਉਖੜਦੇ ਉਖੜ ਗਏ। ਮੋਰਚਾਬੰਦੀ ਦੀਆਂ ਕਤਾਰਾਂ ਖਿੱਲਰ ਗਈਆਂ। ਅਫਗਾਨੀ ਅਤੇ ਪਹਾੜੀਏ, ਜਿਧਰ ਮੂੰਹ ਹੋਇਆ, ਆਪਣੀਆਂ ਜਾਨਾਂ ਬਚਾਉਣ ਲਈ ਖੰਡਾ ਅਤੇ ਕੁੰਦਰਾਂ ਵੱਲ ਦੌੜ जाहे।
ਹੁਣ ਕਸ਼ਮੀਰ ਦੀ ਵਾਦੀ ਲਾਹੌਰ ਦਰਬਾਰ ਦੀ ਜੇਤੂ ਫੌਜ ਦੇ ਰਹਿਮ ਉੱਤੇ ਸੀ। ਸ੍ਰੀਨਗਰ ਵਿਚ ਦਾਖ਼ਲ ਹੋ ਕੇ ਫੌਜ ਨੇ ਸ਼ੇਰ ਗੜ੍ਹ ਅਤੇ ਆਜ਼ਮਗੜ੍ਹ ਕਿਲ੍ਹਿਆਂ ਨੂੰ ਘੋਰ ਲਿਆ। ਕਿਲਿਆਂ ਅੰਦਰਲੇ ਸਿਪਾਹੀਆਂ ਨੇ ਮਮੂਲੀ ਜਿਹਾ ਵਿਰੋਧ ਕੀਤਾ। ਉਹ ਸਮਝ ਗਏ ਸਨ, ਏਨੀ ਤਾਕਤਵਰ ਫੌਜ ਅੱਗੇ ਉਹਨਾਂ ਦਾ ਕੋਈ ਜੇਰ ਨਹੀਂ ਚੱਲਣਾ। ਉਹਨਾਂ ਨੇ ਕਿਲ੍ਹਿਆਂ ਦੇ ਦਰਵਾਜੇ ਖੋਹਲ ਦਿੱਤੇ।ਅਗਲੇ ਦਿਨ ਕਸ਼ਮੀਰੀਆਂ ਨੇ ਵੇਖਿਆ, ਦੋਹਾਂ ਕਿਲਿਆਂ ਉੱਪਰ ਅਕਗਾਨੀ ਝੰਡਿਆਂ ਦੀ ਥਾਂ ਖਾਲਸਾ ਸਰਕਾਰ ਦੇ ਝੰਡੇ ਲਹਿਰਾਉਣ ਲੱਗ ਪਏ ਹਨ।
ਰਣਜੀਤ ਸਿੰਘ ਨੂੰ ਜਿਵੇਂ ਹੀ ਕਸ਼ਮੀਰ ਫਤੇਹ ਦੀ ਖ਼ਬਰ ਮਿਲੀ, ਉਸ ਨੇ ਵੇਰਨ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ। ਜ਼ਿੰਬਰ ਦੇ ਕੈਂਪ ਤੋਂ ਹੀ, ਸਵਰਗਵਾਸੀ ਦੀਵਾਨ ਮੋਹਕਮ ਚੰਦ ਦੇ ਪੁੱਤਰ ਦੀਵਾਨ ਮੇਰੀ ਰਾਮ ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ। ਫਿਰ ਲਾਹੌਰ ਸੰਦੇਸ਼ ਵਾਹਕ ਭੇਜ ਕੇ, ਫ਼ਕੀਰ ਅਜ਼ੀਜਉਦਦੀਨ ਨੂੰ ਫੈਰਨ ਸੇ ਜਲਦੀ ਭਿੰਬਰ ਕੈਂਪ ਵਿਚ ਪੁੱਜਣ ਦਾ ਹੁਕਮ ਦਿੱਤਾ।
ਵਕੀਰ ਦੇ ਆਉਣ ਤੱਕ ਭਿੰਬਰ ਵਿਚ ਕਸ਼ਮੀਰ ਫਤੇਹ ਦੇ ਜਸ਼ਨ ਹੁੰਦੇ ਰਹੇ। ਰਣਜੀਤ ਸਿੰਘ ਦਾ ਚਿਰਾਂ ਦਾ ਸੁਪਨਾ ਸਾਕਾਰ ਹੋਇਆ ਸੀ। ਉਹ ਖੁਸ਼ ਵੀ ਸੀ ਤੇ ਹੈਰਾਨ ਵੀ। ਮੌਸਮ ਅਤੇ ਕੁਦਰਤ ਦਾ ਕਿਸੇ ਧਿਰ ਦੀ ਜਿੱਤ ਔਰ ਹਾਰ ਵਿਚ ਕਿਨਾ ਹੱਥ ਹੁੰਦਾ ਹੈ ?
ਕਕੀਰ ਅਜੇ ਜਿੰਬਰ ਪਹੁੰਚਿਆ ਨਹੀਂ ਸੀ, ਲਾਹੌਰ ਤੋਂ ਇਕ ਹੋਰ ਖਬਰ ਮਿਲੀ, ਜਿਸ ਨੇ ਰਣਜੀਤ ਸਿੰਘ ਨਾਲੋਂ ਕਿਤੇ ਵਧੇਰੇ ਸਿਪਾਹੀਆਂ ਵਿਚ ਹੁਲਾਸ ਭਰ ਦਿੱਤਾ। ਰਾਣੀ ਰਤਨ ਕੌਰ ਅਤੇ ਰਾਣੀ ਦਯਾ ਕੌਰ ਨੇ ਪੁੱਤਰਾਂ ਨੂੰ ਜਨਮ ਦਿੱਤਾ ਹੈ। ਜਰਨੈਲਾਂ ਨੇ ਮਹਾਰਾਜੇ ਨੂੰ ਮੁਬਾਰਕਾਂ ਦਿੱਤੀਆਂ। ਰਣਜੀਤ ਸਿੰਘ ਨੇ ਪਹਿਲਾ ਪੇਸ਼ਾਵਰ ਜਿੱਤਿਆ ਸੀ ਤੇ ਹੁਣ ਕਸ਼ਮੀਰ ਉੱਪਰ ਵਤਹ ਪਾਈ ਸੀ। ਉਸ ਨੇ ਦੋਹਾਂ ਸ਼ਹਿਜ਼ਾਦਿਆਂ ਦੇ ਨਾਮ ਪਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਰੱਖਣ ਦਾ ਐਲਾਨ ਕੀਤਾ। ਖੁਸ਼ੀ ਵਿਚ ਤੋਪ ਦੇ ਗੋਲੇ ਦਾਗੇ ਗਏ। ਖੁਸ਼ਖਬਰੀ ਲੈ ਕੇ ਆਏ ਘੋੜ ਸਵਾਰਾਂ ਨੂੰ ਚਾਂਦੀ ਦੇ ਸਿੱਕਿਆ ਨਾਲ ਮਾਲਾ-ਮਾਲ ਕਰ ਦਿੱਤਾ। ਪਰ ਸੰਧਿਆ ਵੇਲੇ ਆਪਣੇ ਤੰਬੂ ਵਿਚ ਬੈਠਿਆ, ਸ਼ਰਾਬ ਦੇ ਨਸ਼ੇ ਵਿਚ ਰਣਜੀਤ ਸਿੰਘ ਸੋਚੀ ਪਿਆ ਹੋਇਆ ਸੀ, 'ਇਹ ਕਿਧਰੋਂ ਜੰਮ ਪਏ ਗੋਬੀ ਗੋਲੇ..?'
ਇਕ ਦਿਨ ਬਾਅਦ ਦੁਪਿਹਰ, ਕੀਰ ਅਜ਼ੀਜ਼ਉਦਦੀਨ ਨੇ ਆ ਕੇ ਰਣਜੀਤ ਸਿੰਘ ਨੂੰ ਕਸ਼ਮੀਰ ਫਤੇਹ ਦੀਆਂ ਮੁਬਾਰਕਾਂ ਦਿੰਦਿਆਂ, ਸਿਰ ਨਿਵਾਇਆ। ਤਿੰਨ ਵਾਰ ਆਪਣਾ ਸੱਜਾ ਹੱਥ ਸਤਿਕਾਰ ਵਜੋਂ ਮੱਥੇ ਨਾਲ ਛੁਹਾਇਆ। ਉਸ ਨੂੰ ਭਾਵੇ ਲੰਮੇ ਸਫ਼ਰ ਦੀ ਬਕਾਵਟ ਸੀ, ਪਰ ਮਹਾਰਾਜੇ ਦਾ ਪਿੜਿਆ ਚਿਹਰਾ ਵੇਖ ਕੇ ਅਤੇ ਸੈਨਿਕਾਂ ਵਿਚ ਉਤਸ਼ਾਹ ਵੇਖ ਕੇ, ਉਹ ਆਪਣੀ ਬਕਾਵਟ ਭੁੱਲ ਗਿਆ।
-ਤਕੀਰ ਸਾਹਬ ਆਪ ਨੂੰ ਇਸ ਲਈ ਏਥੇ ਬੁਲਾਇਆ ਹੈ, ਅੱਜ ਦਿਨ ਭਰ ਆਰਾਮ ਕਰਨ ਤੋਂ ਬਾਅਦ, ਸ੍ਰੀਨਗਰ ਜਾਓ। ਪੂਰੇ ਕਸ਼ਮੀਰ ਦੇ ਵਿੱਤੀ ਸਾਧਨਾਂ ਦਾ ਔਰ ਪ੍ਰਬੰਧ ਦਾ ਲੇਖਾ ਕਰੋ। ਕਸ਼ਮੀਰ ਹੁਣ ਖਾਲਸਾ ਰਾਜ ਦਾ ਹਿੱਸਾ ਹੈ। ਵਿੱਤੀ ਔਰ ਪ੍ਰਬੰਧ ਬਾਰੇ ਜਾਨਣਾ ਬਹੁਤ ਜਰੂਰੀ ਹੈ, ਐਰ ਇਹ ਆਪ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ।-ਮੈਂ ਕੱਲ੍ਹ ਦਿਨ ਚੜ੍ਹਦਿਆਂ ਹੀ ਨਿਕਲ ਜਾਵਾਂਗਾ, ਸਰਕਾਰ (ਫ਼ਕੀਰ ਨੇ ਸਿਰ ਝੁਕਾਇਆ )
-ਇਕ ਸੈਨਿਕ ਟੁਕੜੀ ਹਿਫਾਜ਼ਤ ਵਜੇ ਆਪ ਦੇ ਨਾਲ ਜਾਏਗੀ। ਰਣਜੀਤ ਸਿੰਘ ਨੇ ਕਿਹਾ।
-ਹਜੂਰ ਖਿਮਾ ਕਰਨਾ, ਲਾਹੌਰ ਖ਼ਾਲੀ ਹੈ, ਉੱਥੇ ਹਜੂਰ ਦੀ ਮੌਜੂਦਗੀ ਜ਼ਰੂਰੀ
-ਸ਼ਾਇਦ ਅਸੀਂ ਅੱਜ ਹੀ ਲਾਹੌਰ ਵੱਲ ਚਾਲੇ ਪਾ ਦੇਵਾਂਗੇ।' ਰਣਜੀਤ ਸਿੰਘ ਨੇ ਕਿਹਾ।
-ਇਕ ਗੱਲ ਹੋਰ ਆਖਣ ਦੀ ਗੁਸਰਾਖੀ ਕਰ ਰਿਹਾ ਹਾਂ ਹਜ਼ੂਰ। ਇਜ਼ਾਜ਼ਤ ਹੋਵੇ ਤਾਂ ?' ਫ਼ਕੀਰ ਨੇ ਝਾਕਦਿਆ ਜਿਹਾ ਪੁੱਛਿਆ।
-ਵਕੀਰ ਸਾਹਬ, ਮੈਂ ਕਿੰਨੀ ਵਾਰ ਆਇਆ ਹੈ, ਆਪਣੇ ਮਨ ਦੀ ਗੱਲ ਆਖਣ ਵਿਚ ਮੇਰੇ ਪਾਸੋਂ ਇਜਾਜਤ ਲੈਣ ਦੀ ਜ਼ਰੂਰਤ ਨਹੀਂ ਹੈ।
-ਜੁਕਰੀਆ ਹਜੂਰ। ਰਾਣੀ ਸਦਾ ਕੌਰ ਦੇ ਤੇਵਰ ਕੁਝ ਵਿਗੜੇ ਹੋਏ ਮਾਲੂਮ ਹੁੰਦੇ ਨੇ। ਉਹ ਹਜੂਰ ਦੀ ਸੰਸ ਹੈ। ਏਸ ਕਾਰਨ ਉਸ ਦੀਆਂ ਹਰਕਤਾਂ ਰੋਕਣ ਲਈ ਦਰਬਾਰ ਵੱਲੋਂ ਦਖ਼ਲ ਅੰਦਾਜ਼ੀ ਜਾਇਜ਼ ਨਹੀਂ ਹੈ। ਉਸ ਬਾਰੇ ਤਾਂ ਹਜੂਰ ਹੀ ਕੋਈ ਨਿਰਣਾ ਲੈ ਸਕਦੇ ਹਨ। ਇਹਤਿਆਤ ਵਜੋਂ ਹਜੂਰ ਨੂੰ ਸੂਚਨਾ ਦੇਣੀ ਮੇਰਾ ਵਰਜ ਸੀ। ਕੁੰਵਰ ਸੇਰ ਸਿੰਘ ਨੂੰ ਲੈ ਕੇ ਉਹ ਕੁਝ ਲੋੜ ਤੋਂ ਵੱਧ ਫ਼ਿਕਰਮੰਦੀ ਜ਼ਾਹਰ ਕਰ ਰਹੀ ਏ।
ਰਣਜੀਤ ਸਿੰਘ ਨੇ ਪੂਰੇ ਧਿਆਨ ਨਾਲ ਫ਼ਕੀਰ ਦੀ ਗੱਲ ਸੁਣੀ। ਉਸ ਦੀ ਚਿੰਤਾ ਵਧ ਗਈ। ਬਾਹਰੀ ਦੁਸ਼ਮਣਾਂ ਨਾਲ ਲੜਨ ਨਾਲੋਂ ਘਰ ਅੰਦਰ ਦੇ ਦੁਸ਼ਮਣਾਂ ਨਾਲ ਲੜਨਾ ਵਧੇਰੇ ਅੱਖਾ ਹੈ। ਸੋਚਦਿਆਂ ਉਸ ਨੇ ਕਿਹਾ, 'ਫ਼ਕੀਰ ਸਾਹਬ ਆਪ ਕਸ਼ਮੀਰ ਜਾਓ। ਆਪਣੇ ਕੰਮ ਨੂੰ ਨੇਪਰੇ ਚਾੜ੍ਹ ਕੇ ਜਦ ਲਾਹੌਰ ਪਰਤੀ ਇਸ ਨਵੀਂ ਮੁਸੀਬਤ ਦਾ ਵੀ ਕੋਈ ਹੱਲ ਕੱਢਿਆ ਜਾਵੇਗਾ।
ਅਗਲੇ ਦਿਨ ਫ਼ਕੀਰ ਅਜ਼ੀਜ਼ਉਦਦੀਨ ਸ੍ਰੀਨਗਰ ਦੇ ਰਾਹ ਪੈ ਗਿਆ ਤੇ ਰਣਜੀਤ ਸਿੰਘ ਨੇ ਸ਼ਾਹੀ ਤੰਬੂ ਸਮੇਟਣ ਦਾ ਹੁਕਮ ਦੇ ਦਿੱਤਾ।
ਕੁੰਵਰ ਸ਼ੇਰ ਸਿੰਘ ਹੁਣ ਗੱਭਰੂ ਹੋ ਰਿਹਾ ਸੀ। ਚਿਹਰੇ ਉੱਪਰ ਕੁਰੀਆਂ ਮੁੱਛਾਂ ਦੀ ਲੂਈ ਦਿਸਣ ਲੱਗੀ ਸੀ। ਸ਼ਕਲ ਸੂਰਤ ਪੱਖ ਉਹ ਆਪਣੇ ਭਰਾ ਤਾਰਾ ਸਿੰਘ ਨਾਲੋਂ ਅਤੇ ਖੜਕ ਸਿੰਘ ਨਾਲੋਂ ਕਾਫ਼ੀ ਸੁੰਦਰ ਸੀ। ਬੁੱਧੀ ਵਿਚ ਤੇਜ ਸੀ। ਤਲਵਾਰਬਾਜੀ ਵਿਚ ਅਤੇ ਘੋੜ ਸਵਾਰੀ ਵਿਚ ਮਾਹਰ ਹੋਣ ਸਦਕਾ ਖਾਲਸਾ ਫੌਜ ਵਿਚ ਸਭ ਸੈਨਿਕ ਉਸ ਨੂੰ ਪਿਆਰ ਕਰਦੇ ਸਨ। ਤੀਰ ਅੰਦਾਜ਼ੀ ਦੇ ਮੁਕਾਬਲਿਆਂ ਵਿਚ ਉਸ ਨੇ ਬਹੁਰਿਆ ਨੂੰ ਮਾਤ ਦਿੱਤੀ ਸੀ। ਇਸ ਤਰ੍ਹਾਂ ਛੋਟੀ ਉਮਰ ਦੇ ਬਾਵਜੂਦ ਉਸ ਦੀ ਬਹਾਦਰੀ ਅਤੇ ਜਾਂ-ਬਾਜ਼ੀ ਦੀ ਚਰਚਾ ਹੁੰਦੀ ਰਹਿੰਦੀ ਸੀ। ਉਸ ਨੂੰ ਦਰਬਾਰ ਵਿਚ ਆਉਣ ਦਾ ਚਸਕਾ ਵੀ ਸੀ। ਉਸ ਦੇ ਮੁਕਾਬਲੇ ਖੜਕ ਸਿੰਘ ਹਮੇਸ਼ਾ ਦਰਬਾਰ ਵਿਚ ਹਾਜ਼ਰ ਹੋਣ ਤੋਂ ਬਰਰਾਉਂਦਾ ਰਹਿੰਦਾ ਸੀ।
ਭਿੰਬਰ ਤੋਂ ਵਾਪਸ ਮੁੜਦਾ ਰਣਜੀਤ ਸਿੰਘ, ਰਾਣੀ ਸਦਾ ਕੌਰ ਔਰ ਕੁੰਵਰ ਸ਼ੇਰ ਸਿੰਘ ਬਾਰੇ ਹੀ ਸੋਚਦਾ ਆ ਰਿਹਾ ਸੀ। ਕਸ਼ਮੀਰ ਦੀ ਮੁਹਿੰਮ ਤੋਂ ਕੁਝ ਦਿਨ ਪਹਿਲਾ ਉਹ ਸੇਰ ਸਿੰਘ ਅਤੇ ਤਾਰਾ ਸਿੰਘ ਲਈ ਜਾਗੀਰਾ ਦੇਣ ਦਾ ਮਸਲਾ ਵੀ ਲੈ ਕੇ ਆਈ ਸੀ। ਵਕੀਰ ਦੇ ਫਿਕਰ ਵੀ ਸਹੀ ਹਨ. ਇਹ ਔਰਤਾਂ ਜਿੰਦ ਵਿਚ ਆ ਜਾਣ ਬੁਝ ਵੀ ਕਰ ਸਕਦੀਆਂ ਹਨ। ਇਕ ਦਿਨ ਦਰਬਾਰ ਵਿਚ ਕੁੰਵਰ ਸ਼ੇਰ ਸਿੰਘ ਨੇ ਕਿਹਾ ਸੀ... 'ਮਹਾਰਾਜ ਜ ਹੁਕਮ ਹੋਵੇ, ਮੈਂ ਹਜੂਰ ਦੇ ਘੋੜੇ ਦੂਲੇ ਉੱਪਰ ਸਵਾਰੀ ਕਰ ਸਕਦਾ ਹਾਂ ? ਮੈਨੂੰ ਉਸ ਉੱਪਰ ਸਵਾਰੀ ਕਰਨ ਦੀ ਬੜੀ ਰੀਝ ਏ।
-ਹਰਗਿਜ਼ ਨਹੀਂ। ਜਿਹੜੀ ਸਵਾਰੀ ਮਹਾਰਾਜਾ ਕਰਦਾ ਹੈ, ਉਸ ਉੱਪਰ ਕਿਸੇ ਨੂੰ ਵੀ ਬੈਠਣ ਦਾ ਅਧਿਕਾਰ ਨਹੀਂ। ਮੈਂ ਉਸ ਨੂੰ ਸਖ਼ਤੀ ਨਾਲ ਮਨ੍ਹਾ ਕਰ ਦਿੱਤਾ ਸੀ। ਪਰ ਕੀ ਇਹ ਸਦਾ ਕੌਰ ਵੱਲੋਂ ਬਣਾਈ ਯੋਜਨਾ ਦਾ ਕੋਈ ਹਿੱਸਾ ਤਾਂ ਨਹੀਂ ? ਅਜਿਹੇ ਵਿਚਾਰਾਂ ਵਿਚ ਉਲਝਿਆ ਰਣਜੀਤ ਸਿੰਘ ਲਾਹੌਰ ਪੁੱਜਾ।
ਪਰ ਰਣਜੀਤ ਸਿੰਘ ਦੇ ਲਾਹੌਰ ਪੁੱਜਣ ਤੋਂ ਕੁਝ ਦਿਨ ਪਹਿਲਾਂ ਇਕ ਘਟਨਾ ਵਾਪਰ ਗਈ ਸੀ, ਜਿਸ ਬਾਰੇ ਰਣਜੀਤ ਸਿੰਘ ਨੂੰ ਕੋਈ ਇਲਮ ਨਹੀਂ ਸੀ। ਪਰ ਸ਼ਾਹੀ ਤਬੇਲੇ ਦਾ ਸਾਈਸ, ਮਹਾਰਾਜੇ ਦੇ ਲਾਹੌਰ ਪੁੱਜਣ 'ਤੇ ਥਰ-ਥਰ ਕੰਬਣ ਲੱਗਾ। ਉਸ ਨੇ ਤਬੇਲੇ ਦੇ ਦਰਗੇ ਨੂੰ ਦੱਸਿਆ :
-ਹੁਣ ਮੈਨੂੰ ਮਹਾਰਾਜਾ ਕੈਦ ਵਿਚ ਸੁੱਟ ਦੇਣਗੇ।
ਹੋਇਆ ਕੀ ? ਤੂੰ ਏਨਾ ਡਰਿਆ ਹੋਇਆ ਕਿਉਂ ਏ ?' ਦਰਗੇ ਨੇ ਹੇਰਾਨ ਦੇ ਕੇ ਪੁੱਛਿਆ।
-ਗੱਲ ਇਹ ਹੈ, ਇਕ ਦਿਨ ਸ਼ਹਿਜ਼ਾਦਾ ਸ਼ੇਰ ਸਿੰਘ ਆਇਆ। ਆ ਕੇ ਆਖਿਆ ਸੂ.... 'ਸਵਾਰੀ ਲਈ ਦੂਲੋ ਘੋੜੇ ਨੂੰ ਤਿਆਰ ਕਰੋ।
ਮੈਂ ਆਖਿਆ, 'ਇਹ ਮਹਾਰਾਜਾ ਦਾ ਘੋੜਾ ਏ। ਇਸ ਪਰ ਹੋਰ ਕੋਈ ਨੂੰ ਸਵਾਰੀ ਕਰਨ ਦੀ ਮਨਾਹੀ ਦੇ ' ਸਹਿਜ਼ਾਦੇ ਨੇ ਕਿਹਾ, ਮੈਂ ਮਹਾਰਾਜ ਦੇ ਹੁਕਮ ਨਾਲ ਆਇਆ ਵਾਂ। ਚੁੱਕਿ ਮਹਾਰਾਜ ਕਸ਼ਮੀਰ ਵਿਚ ਸਨ. ਮੈਂ ਸੋਚਿਆ, ਬਹਿਜਾਦਾ ਏ, ਮਹਾਰਾਜ ਨੇ ਹੁਕਮ ਦਿੱਤਾ ਹੋਣਾ। ਘੋੜਾ ਤਿਆਰ ਕਰ ਦਿੱਤਾ। ਸਹਿਜ਼ਾਦਾ ਸੈਰ ਲਈ ਨਿਕਲ ਗਿਆ। ਵਾਪਸੀ ਤਕਾਲਾਂ ਤੱਕ ਨਾ ਹੋਈ। ਪਰ ਉਸ ਨੇ ਸ਼ਾਹੀ ਅਸਤਬਲ ਵਿਚ ਘੋੜਾ ਲਿਆਵਣ ਦੀ ਥਾਂ ਆਪਣੇ ਅਸਤਬਲ ਵਿਚ ਜਾ ਬੰਨਿਆ ਏ। ਹੁਣ ਮਹਾਰਾਜ ਆ ਗਏ ਨੇ। ਅਗਰ ਦੂਲੇ ਘੋੜੇ ਸਾਰੇ ਪੁੱਛ ਲਿਆ।. ਮੈਂ ਕੀ ਜਵਾਬ ਦੇਵਾਂਗਾ।
-ਲਾਹਣਤ ਏ ਤੇਰੇ ਉੱਪਰ। ਤੂੰ ਮੈਨੂੰ ਉਸੇ ਦਿਨ ਕਿਉਂ ਨਹੀ ਦੱਸਿਆ ?' ਦਰੇਗੇ ਦੀਆਂ ਭਵਾਂ ਚੜ੍ਹ ਗਈਆਂ। ਸਾਈਸ ਤੋਂ ਪਹਿਲਾਂ ਉਸੇ ਦੀ ਜਵਾਬ-ਤਲਬੀ ਹੋਏਗੀ। ਮਹਾਰਾਜ ਤਾਂ ਦੂਲੇ ਉੱਪਰ ਮੱਖੀ ਨਹੀਂ ਬਹਿਣ ਦੇਦੇ ਤੇ ਹੁਣ ਘੋੜਾ ਏਨੇ ਦਿਨਾਂ ਦਾ ਅਸਤਬਲ ਚੋ ਗਾਇਬ ਏ।...ਦਰਗਾ ਗਿਆ ਤੇ ਜਾ ਕੇ ਰਣਜੀਤ ਸਿੰਘ ਪਾਸ ਕੁੰਵਰ ਸ਼ੇਰ ਸਿੰਘ ਦੀ ਸ਼ਕਾਇਤ ਕਰ ਦਿੱਤੀ।
ਸੁਣਦਿਆਂ ਹੀ ਰਣਜੀਤ ਸਿੰਘ ਦਾ ਗੁੱਸਾ ਅਸਮਾਨੀ ਜਾ ਚੜਿਆ। ਰਸਤੇ ਵਿਚ ਉਹ ਕੁੰਵਰ ਸ਼ੇਰ ਸਿੰਘ ਅਤੇ ਸਦਾ ਕੌਰ ਬਾਰੇ ਹੀ ਸੋਚਦਾ ਆਇਆ ਸੀ। ਉਸ ਨੇ ਸੋਚਿਆ, ਸ਼ੇਰ ਸਿੰਘ ਨੂੰ ਇਹ ਹਮਾਕਤ ਕਰਨ ਦੀ ਸੀਖ ਵੀ ਸਦਾ ਕੌਰ ਨੇ ਹੀ ਦਿੱਤੀ ਹੋਏਗੀ। ਉਸ ਨੇ ਫੋਰਨ ਹੁਕਮ ਜਾਰੀ ਕਰਨ ਲਈ ਕਿਹਾ :
-ਕੁੰਵਰ ਸ਼ੇਰ ਸਿੰਘ ਨੂੰ ਦੇਸ ਨਿਕਾਲਾ ਦਿੱਤਾ ਜਾਵੇ ਔਰ ਉਸ ਦੀ ਸਭ ਜਾਇਦਾਦ ਜ਼ਬਤ ਕਰ ਲਈ ਜਾਵੇ।"
ਕੁੰਵਰ ਸ਼ੇਰ ਸਿੰਘ ਨੂੰ ਜਦ ਇਸ ਹੁਕਮ ਦੀ ਜਾਣਕਾਰੀ ਮਿਲੀ, ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਦੌੜਿਆ ਦੋੜਿਆ ਆਪਣੇ ਗੁਰੂ ਨੂਰਉਦਦੀਨ ਪਾਸ ਪੁੱਜਾ। ਗਿੜਗਿੜਾ ਕੇ ਬੇਨਤੀ ਕੀਤੀ :
-ਦਕੀਰ ਸਾਹਬ ਮੈਨੂੰ ਮਹਾਰਾਜ ਦੇ ਕਹਿਰ ਤੋਂ ਬਚਾਓ।
-ਹੋਇਆ ਕੀ ਸਹਿਜ਼ਾਦੇ ? ਨੂਰਉਦਦੀਨ ਨੇ ਘਬਰਾ ਕੇ ਪੁੱਛਿਆ।
ਜਦ ਕੁੰਵਰ ਸ਼ੇਰ ਸਿੰਘ ਨੇ ਦੂਲੇ ਘੋੜੇ ਵਾਲੀ ਗੱਲ ਦੱਸੀ ਤਾਂ ਫਕੀਰ ਨੇ ਨਾਰਾਜ਼ ਹੁੰਦਿਆਂ ਕਿਹਾ, 'ਏਨੀ ਮੁਰਖਤਾ ਕਿਉਂ ਕੀਤੀ ਸਹਿਜ਼ਾਦੇ ?
-ਮੂਰਖਤਾ ਹੋ ਗਈ, ਬੱਸ।' ਸੇਜ ਸਿੰਘ ਨੇ ਲੇਪਣ ਨਾਲ ਕਿਹਾ।
-ਮਹਾਰਾਜੇ ਦੇ ਗੁੱਸੇ ਤੋਂ ਭੈਅ ਨਹੀਂ ਲੱਗਿਆ ?"
-ਘੋੜੇ ਦੀ ਸਵਾਰੀ ਕਰਨ ਦਾ ਚਾਅ ਹੀ ਏਨਾ ਸੀ, ਗਲਤੀ ਹੋ ਗਈ। ਦੂਲੋ ਨੂੰ ਵੇਖ ਕੇ ਮੈਂ ਸਭ ਕੁਝ ਭੁੱਲ ਗਿਆ। ਇਹ ਵੀ ਖਿਆਲ ਸੀ। ਮਹਾਰਾਜਾ ਹੁਣ ਲਾਹੌਰ ਵਿਚ ਨਹੀਂ ਸਨ। ਰੋਕਣ ਵਾਲਾ ਕੌਣ ਹੈ ਆਪ ਕੁਝ ਕਰੋ। ਮੈਨੂੰ ਦੇਸ ਨਿਕਾਲਾ ਦੇ ਦਿੱਤਾ ਏ। ਮੇਰੀ ਬੌਬਾ ਸ਼ੇਰ ਸਿੰਘ ਨੇ ਦੋਵੇਂ ਕੰਨ ਫੜੇ ਅੱਗੇ ਤੋਂ ਕਦੀ ਐਸੀ ਅਵੱਗਿਆ ਨਹੀਂ ਕਰਾਂਗਾ।
ਨੂਰਉਦਦੀਨ, ਸ਼ੇਰ ਸਿੰਘ ਦੇ ਪਸ਼ਚਾਤਾਪ ਕਰਦੇ ਚਿਹਰੇ ਵੱਲ ਵੇਖਣ ਲੱਗਾ। ਕੁਝ ਦੇਰ ਬਾਅਦ ਬੋਲਿਆ, 'ਸ਼ਹਿਜ਼ਾਦੇ ਮੈਂ ਯਰਨ ਕਰਾਂਗਾ, ਪਰ ਮਹਾਰਾਜੇ ਦਾ ਮਿਜਾਜ਼ ਵੇਖਣਾ ਹੋਏਗਾ ਔਰ ਖ਼ਾਸ ਕਰਕੇ ਜਿਸ ਦਿਨ ਉਹਨਾਂ ਦੇ ਲਾਗੇ ਕੋਈ ਉਹਨਾਂ ਦੇ ਕੰਨ ਭਰਨ ਵਾਲਾ ਦਰਬਾਰੀ ਨਹੀਂ ਹੋਏਗੀ।
-ਜੇ ਮਹਾਰਾਜ ਦੀ ਹੁਕਮ ਦੀ ਤਾਮੀਲ ਹੋ ਗਈ ਤਾਂ ਮੈਨੂੰ ਏਥੋਂ ਜਾਣਾ ਪਏਗਾ। ਕਿਥੇ ਜਾਵਾਂਗਾ / ਸ਼ੇਰ ਸਿੰਘ ਸਚਮੁੱਚ ਡਰਿਆ ਹੋਇਆ ਸੀ।
-ਏਨੀ ਜਲਦੀ ਕੁਝ ਨਹੀਂ ਹੋਵੇਗਾ। ਹੁਣ ਏਥੋਂ ਚਲੇ ਜਾਓ। ਅਗਰ ਮਹਾਰਾਜ ਨੂੰ ਤੇਰੇ ਏਥੇ ਆਉਣ ਬਾਰੇ ਕਿਸੇ ਸੂਹ ਦੇ ਦਿੱਤੀ ਤਾਂ ਗੱਲ ਹੋਰ ਵਿਗੜ ਜਾਏਗੀ। ਵਕੀਰ ਨੇ ਸਮਝਾਇਆ।
ਕੁੰਵਰ ਸ਼ੇਰ ਸਿੰਘ ਤੇਜੀ ਨਾਲ ਖਿਸਕ ਗਿਆ। ਕਾਲਾਂ ਵੇਲੇ, ਆਪਣੀ ਰੋਜ਼ਾਨਾ ਜ਼ਿੰਮੇਵਾਰੀ ਨਿਭਾਉਣ ਲਈ ਨੂਰਉਦਦੀਨ ਰਣਜੀਤ ਸਿੰਘ ਨੂੰ ਰਾਤਰੀ ਭੋਜਨ ਦੇ ਸੰਬੰਧ ਵਿਚ ਇਤਲਾਹ ਦੇਣ ਗਿਆ ਤਾਂ ਰਣਜੀਤ ਸਿੰਘ ਨੇ ਤਾੜਨਾ ਦੇ ਲਹਿਜੇ ਵਿਚ ਕਿਹਾ, 'ਵਕੀਰ ਸਾਹਬ ਤੇਰੇ ਸ਼ਗਿਰਦ ਨੇ ਬਹੁਤ ਹੀ ਸੰਗੀਨ ਜੁਰਮ ਕੀਤਾ ਹੈ।
-ਹਾਂ ਮਹਾਰਾਜ ਮੈਨੂੰ ਕੁਝ ਕੁਝ ਜਾਣਕਾਰੀ ਮਿਲੀ ਹੈ। ਉਸ ਨੇ ਹਜ਼ੂਰ ਦਾ ਘੋੜਾ।
-ਹਾਂ, ਉਹ ਨਾ ਸਮਝ, ਬੇਵਕੂਫ ਮੇਰਾ ਦੁਲੋ ਘੋੜੇ ਲੈ ਗਿਆ ਸਵਾਰੀ ਕਰਨ
-ਮਹਾਰਾਜ ਗਲਤੀ ਬਹੁਤ ਵੱਡੀ ਹੈ, ਪਰ ਹਜੂਰ ਨੇ ਉਸ ਨੂੰ ਸਜ਼ਾ ਬਹੁਤ ਘੱਟ ਸੁਣਾਈ ਏ। ਦੇਸ ਨਿਕਾਲਾ। ਜਾਇਦਾਦ ਜਬਤ। ਇਹ ਕੋਈ ਸਜਾ ਦੇ ਮਹਾਰਾਜ ? ਉਸ ਨੂੰ ਤਾਂ ਅੰਨ੍ਹੇ ਖੂਹ ਵਿਚ ਪੁੱਠਾ ਲਟਕਾਉਣਾ ਚਾਹੀਦਾ ਏ।'
-ਕੀਰ ਸਾਹਬ...। ਰਣਜੀਤ ਸਿੰਘ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗਾ।
-ਸਹੀ ਆਖਦਾ ਹਾਂ ਮਹਾਰਾਜ, ਹੈਰਾਨ ਕਿਉਂ ਹੁੰਦੇ ਜੇ। ਉਹ ਮੂਰਖ ਤਾਂ ਘੋੜਾ ਇੰਜ ਲੈ ਗਿਆ, ਜਿਵੇਂ ਉਸ ਦੇ ਬਾਪ ਦਾ ਘੋੜਾ ਹੁੰਦਾ ਏ ?' ਫ਼ਕੀਰ ਨੇ ਆਪਣੇ ਅੰਦਰਲੇ ਭਾਵ ਚਿਹਰੇ ਉੱਪਰ ਨਾ ਆਉਣ ਦਿੱਤੇ।
ਰਣਜੀਤ ਸਿੰਘ ਨੇ ਪਲ ਕੁ ਕਰ ਸੋਚਿਆ। ਫਿਰ ਉਹ ਠਹਾਗਾ ਮਾਰ ਕੇ ਹੱਸਣ ਲੱਗਾ। ਹੱਸਦਾ ਰਿਹਾ ਲਗਾਤਾਰ। ਨੂਰਉਦਦੀਨ ਨੇ ਵੇਖਿਆ, ਮਹਾਰਾਜ ਦੀ ਅੱਖ ਵੀ ਹੱਸ ਰਹੀ ਸੀ।
ਛਬੀਰ ਸਮਝ ਗਿਆ। ਉਸ ਦਾ ਮਕਸਦ ਹੱਲ ਹੋ ਗਿਆ ਹੈ।
ਅਗਲੇ ਦਿਨ, ਰਣਜੀਤ ਸਿੰਘ ਨੇ ਆਪਣਾ ਹੁਕਮ ਹੀ ਵਾਪਸ ਨਹੀਂ ਲਿਆ, ਸਗ ਦੂਲੇ ਘੋੜਾ ਵੀ ਕੁੰਵਰ ਸ਼ੇਰ ਸਿੰਘ ਦੇ ਸਪੁਰਦ ਕਰ ਦਿੱਤਾ। ਨਾਲ ਹੀ ਇਕ ਵੱਡੀ ਜ਼ਿੰਮੇਵਾਰੀ ਸੌਂਪ ਕੇ ਬਹਿਜ਼ਾਦੇ ਨੂੰ ਖੁਸ਼ ਕਰ ਦਿੱਤਾ। ਉਸ ਨੇ ਫੁਰਮਾਨ ਜਾਰੀ ਕੀਤਾ।
'ਕੁੰਵਰ ਸ਼ੇਰ ਸਿੰਘ ਬਾਗੀ ਕਬਾਇਲੀਆਂ ਵਿਰੁੱਧ ਕਾਰਵਾਈ ਕਰਨ ਲਈ ਫੋਰਨ ਜਾਏਗਾ। ਉਸ ਦੀ ਸਹਾਇਤਾ ਲਈ, ਫਤੇਹ ਸਿੰਘ ਆਹਲੂਵਾਲੀਆ, ਇਲਾਹੀ ਬਖਸ਼ ਤੋਪਚੀ ਕਸ਼ਮੀਰ ਦੇ ਗਵਰਨਰ ਮੋਤੀ ਰਾਮ ਦਾ ਪੁੱਤਰ ਰਾਮ ਦਿਆਲ ਅਤੇ ਕੁੰਵਰ ਦੀ ਨਾਨੀ ਰਾਣੀ ਸਦਾ ਕੌਰ ਜਾਣਗੇ।
ਹੁਕਮ ਜਾਰੀ ਹੋਣ ਤੋਂ ਬਾਅਦ ਮੇਲਾ ਵੇਖ ਕੇ ਕਸ਼ਮੀਰ ਤੋਂ ਮੁੜੇ ਫ਼ਕੀਰ ਅਜ਼ੀਜ਼ਉਦਦੀਨ ਨੇ ਖ਼ਦਸ਼ਾ ਜ਼ਾਹਰ ਕੀਤਾ- 'ਖਿਮਾ ਕਰਨਾ ਸਰਕਾਰ, ਰਾਣੀ ਸਦਾ ਕੌਰ ਚੂੰਕਿ ਦਰਬਾਰ ਔਰ ਹਜੂਰ ਨਾਲ ਖਦਾ ਹੈ। ਇਸ ਲਈ ਉਸ ਨੂੰ ਮੁਹਿੰਮ 'ਤੇ ਭੇਜਣਾ ਕੀ ਸਹੀ ਰਹੇਗਾ ?"
--ਵਕੀਰ ਸਾਹਥ ਸਦਾ ਕੌਰ ਨੂੰ ਸ਼ੇਰ ਸਿੰਘ ਨਾਲ ਇਸੇ ਕਰਕੇ ਭੇਜ ਰਿਹਾ ਹਾਂ ਉਸ ਦਾ ਅਸਲ ਚਿਹਰਾ ਹੋਰ ਨੰਗਾ ਹੋਵੇਗਾ। ਉਸ ਵਿਰੁੱਧ ਕੋਈ ਕਾਰਵਾਈ ਕਰਨੀ ਤਾਂ ਹੀ ਆਸਾਨ ਹਵੇਗੀ ਨਾ ?'
--ਵਾਹ -ਵਕੀਰ, ਮਹਾਰਾਜੇ ਦੀ ਦੂਰ-ਅੰਦੇਸ਼ੀ ਉੱਪਰ ਹੈਰਾਨ ਰਹਿ ਗਿਆ।
ਕੁੰਵਰ ਸ਼ੇਰ ਸਿੰਘ ਦੀ ਅਗਵਾਈ ਵਿਚ, ਤਜਰਬੇਕਾਰ ਜਰਨੈਲਾਂ ਦੀ ਕਮਾਨ ਹੇਠ ਖਾਲਸਾ ਫੌਜ ਨੇ ਹਜ਼ਾਰਾ ਦੇ ਕਬਾਇਲੀਆਂ ਨੂੰ ਜਾ ਘੇਰਿਆ। ਫੌਜ ਨੂੰ ਲੋੜੀਂਦਾ ਰਾਸ਼ਨ, ਗੋਲਾ-ਬਾਰੂਦ ਅਤੇ ਹਥਿਆਰ ਪਹੁੰਚਦੇ ਕਰਨ ਦੀ ਜ਼ਿੰਮੇਵਾਰੀ, ਧਿਆਨ ਸਿੰਘ ਡੋਗਰੇ ਨੂੰ ਦਿੱਤੀ ਗਈ, ਜਿਸ ਨੇ ਪਿਛਲੇ ਥੋੜ੍ਹੇ ਜਿਹੇ ਸਮੇਂ ਵਿਚ ਹੀ, ਆਪਣੀ ਕੁਸ਼ਲਤਾ, ਸੁੰਦਰਤਾ ਅਤੇ ਸ਼ਾਨੋ-ਸ਼ੌਕਤ ਨਾਲ ਰਣਜੀਤ ਸਿੰਘ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੋਇਆ ਸੀ।
ਕੁੰਵਰ ਸ਼ੇਰ ਸਿੰਘ ਦੀ ਅਗਵਾਈ ਵਿਚ ਗਈ ਸੈਨਾ ਨੂੰ ਅਜੇ ਬਹੁਤੇ ਦਿਨ ਨਹੀਂ ਸਨ ਹੋਏ, ਹਜ਼ਾਰਾ ਵੱਲੋਂ ਆਏ ਘੋੜ ਸਵਾਰ ਕਾਸਦ ਇਕ ਦਿਲ-ਕੰਬਾਊ ਖ਼ਬਰ ਲੈ ਕੇ ਆਏ।
"ਕਬਾਇਲੀਆਂ ਨਾਲ ਆਹਮੋ-ਸਾਹਮਣੇ ਦੀ ਇਕ ਭਿਆਨਕ ਲੜਾਈ ਵਿਚ ਦੀਵਾਨ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਨੂੰ ਕਬਾਇਲੀਆਂ ਨੇ ਘੇਰ ਕੇ ਕਤਲ ਕਰ ਦਿੱਤਾ ਏ।"
ਰਣਜੀਤ ਸਿੰਘ ਦੇ ਮੂੰਹ ਨਿਕਲਿਆ 'ਹੇ ਵਾਹਿਗੁਰੂ ਤੇ ਉਹ ਮੱਥਾ ਵੜ ਕੇ ਬੈਠ ਗਿਆ।... ਉਹ ਤਾਂ ਮੇਰਾ ਦੂਸਰਾ ਮੋਹਕਮ ਚੰਦ ਸੀ।... ਏਨਾ ਬਹਾਦਰ ਨੌਜਵਾਨ...। ਲਾਹੌਰ ਦਰਬਾਰ ਏਹ ਘਾਟਾ ਕਿਵੇਂ ਪੂਰਾ ਕਰੇਗਾ...?
ਰਣਜੀਤ ਸਿੰਘ ਅਜੇ ਸਦਮੇ ਵਿਚ ਸੀ। ਰਾਮ ਦਿਆਲ ਦਾ ਪਿਤਾ, ਕਸ਼ਮੀਰ ਦਾ ਗਵਰਨਰ ਮੋਤੀ ਰਾਮ, ਪੁੱਤਰ ਦੀ ਮੌਤ ਬਾਰੇ ਸੁਣ ਕੇ ਕਸ਼ਮੀਰ ਤੋਂ ਪਰਤ ਆਇਆ। ਰਣਜੀਤ ਸਿੰਘ ਨੇ ਉਸ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਦੇ ਭਾਣੇ ਵਿਚ ਰਹਿਣ ਲਈ ਕਿਹਾ। ਪਰ ਮੋਤੀ ਰਾਮ ਬਹੁਤ ਹੀ ਨਿਰਾਸ਼ਾ ਵਿਚ ਸੀ। ਉਸ ਨੇ ਕਿਹਾ, 'ਮਹਾਰਾਜ, ਮੈਨੂੰ ਆਗਿਆ ਦਿਓ। ਮੈਂ ਬਨਾਰਸ ਰਹਿ ਕੇ ਪੂਜਾ ਪਾਠ ਕਰਨਾ ਚਾਹਦਾ ਹਾਂ।'
-ਮੋਤੀ ਰਾਮ, ਮੈਂ ਸਮਝਦਾ ਹਾਂ, ਇਹ ਬਹੁਤ ਵੱਡੀ ਸੱਟ ਹੈ। ਸੰਸਾਰ 'ਤੇ ਆਣਾ- ਜਾਣਾ, ਬਣਿਆ ਹੋਇਆ ਏ।... ਕਿੱਥੇ ਗਏ ਸਾਡੇ-ਸਾਪ ਪੁਰਖੇ... ।
-ਨਹੀਂ ਮਹਾਰਾਜ, ਰਾਜ ਭਾਗ ਦੇ ਮਾਮਲਿਆਂ ਤੋਂ ਮੇਰਾ ਮਨ ਉਚਾਟ ਹੋ ਗਿਆ
ਮੋਤੀ ਰਾਮ ਕਿਸੇ ਵੀ ਢੰਗ ਨਾਲ ਕਸ਼ਮੀਰ ਵਾਪਸ ਮੁੜਨ ਲਈ ਰਾਜੀ ਨਾ ਹੋਇਆ ਤੇ ਸਭ ਕੁਝ ਛੱਡ ਕੇ ਬਨਾਰਸ ਚਲਿਆ ਗਿਆ।
ਰਣਜੀਤ ਸਿੰਘ ਨੇ ਫੋਰਨ ਸਰਦਾਰ ਹਰੀ ਸਿੰਘ ਨਲਵਾ ਨੂੰ ਹੁਕਮ ਭੇਜਿਆ।
-ਉੱਜਲ ਦੀਦਾਰ, ਨਿਰਮਲ ਬੁੱਧ ਸਰਦਾਰ ਹਰੀ ਸਿੰਘ ਨਲਵਾ ਰਾਜੀ ਖੁਸ਼ੀ ਰਹੇ। ਤੁਹਾਨੂੰ ਕਸ਼ਮੀਰ ਦੇ ਗਵਰਨਰ ਦੀ ਪਦਵੀ 'ਤੇ ਨਿਯੁਕਤ ਕੀਤਾ ਜਾਂਦਾ ਹੈ। ਫੋਰਨ ਸੇ ਜਲਦੀ ਕਸ਼ਮੀਰ ਰਵਾਨਾ ਹੋ ਜਾਓ ਔਰ ਜਾ ਕਰ ਕਾਰਜ ਭਾਗ ਸੰਭਾਲ ਕੇ ਲਾਹੌਰ ਦਰਬਾਰ ਨੂੰ ਇਤਲਾਹ ਕਰੋ।'
ਰਣਜੀਤ ਸਿੰਘ, ਸਾਲਾਮਾਰ ਬਾਗ਼ ਵਿਚ ਜਾ ਕੇ, ਸੰਗੀ ਮਾਨਸਿਕ ਸਥਿਤੀ ਵਿਚੋਂ ਨਿਕਲਣ ਲਈ ਕੁਝ ਦਿਨ ਆਰਾਮ ਕਰਨਾ ਚਾਹੁੰਦਾ ਸੀ। ਪਰ ਉਸ ਨੂੰ ਸੂਚਨਾ ਦਿੱਤੀ।
-ਵਿਰੰਗੀਆਂ ਦੀ ਈਸਟ ਇੰਡੀਆ ਕੰਪਨੀ ਵਨ, ਇਕ ਅੰਗਰੇਜ਼, ਜੇ ਆਪਣੇ ਆਪ ਨੂੰ ਘੋੜਿਆ ਦਾ ਵਪਾਰੀ ਦੱਸਦਾ ਹੈ, ਹਜੂਰ ਨੂੰ ਮਿਲਣਾ ਚਾਹੁੰਦਾ ਹੈ।
ਰਣਜੀਤ ਸਿੰਘ ਨੇ ਵਕੀਰ ਅਜੀਜਉਦੀਨ ਦੀ ਜ਼ਿੰਮੇਵਾਰੀ ਲਾਈ, ਉਹ ਪਤਾ ਕਰੋ, ਉਹ ਕੌਣ ਹੈ, ਕਿਉਂ ਆਇਆ ਹੈ, ਅੰਗਰੇਜ ਸਰਕਾਰ ਦਾ ਮੁਖ਼ਬਰ ਤਾਂ ਨਹੀਂ ? ਪੂਰੀ ਜਾਣਕਾਰੀ ਹਾਸਲ ਹੋ ਜਾਏ, ਤਦ ਹੀ ਉਸ ਨੂੰ ਦਰਬਾਰ ਵਿਚ ਲੈ ਕੇ ਆਉਣਾ।
-ਮਹਾਰਾਜ ਇਹ ਫਿਰੰਗੀ, ਬਣ ਕੇ ਕੁਝ ਹੋਰ ਆਉਂਦੇ ਨੇ ਤੇ ਕਰਦੇ ਕੁਝ ਹੋਰ ਨੇ। ਫ਼ਕੀਰ ਨੇ ਕਿਹਾ।
-ਏਸੇ ਲਈ ਕਿਹਾ ਹੈ, ਦਰਬਾਰ ਵਿਚ ਲੈ ਕੇ ਆਉਣ ਤੋਂ ਪਹਿਲਾਂ ਪੂਰੀ ਤਹਿਕੀਕਾਤ ਕਰੋ।
-ਨਾਮ ਤਾਂ ਇਹਦਾ ਮੁਰਕਰਾਫਟ ਦੇ ਹਜ਼ੂਰ। ਵਕੀਰ ਨੇ ਦੱਸਿਆ।
-ਨਾਮ ਜਾਨਣ ਨਾਲ ਨੀਯਤ ਤਾਂ ਨਹੀਂ ਜਾਣੀ ਜਾ ਸਕਦੀ ?
ਕਦੇ ਆਖਦਾ ਏ ਸੈਲਾਨੀ ਆ ਕਦੇ ਆਖਦਾ ਏ ਘੋੜਿਆ ਦਾ ਵਪਾਰੀ ਆ।
-ਇਹ ਵਿਰੰਗੀ ਬੜੀ ਕੁੱਤੀ ਸ਼ੈਅ ਨੇ । ਗੰਗਾ ਜਾਣ ਤਾਂ ਇਹਨਾਂ ਦਾ ਮਕਸਦ ਹਰ ਹੁੰਦਾ ਏ, ਜਮਨਾ ਜਾ ਕੇ ਨਵਾਂ ਬਣ ਜਾਂਦਾ ਤੇ ਬਿਆਸ ਲੰਘ ਕੇ ਕੋਈ ਹੋਰ ਨਵਾਂ ਬਣ ਜਾਂਦਾ ਏ...।
-ਸਹੀ ਫੁਰਮਾਇਆ ਹਜੂਰ। ਪੂਰੀ ਜਾਣਕਾਰੀ ਲੈ ਕੇ ਹੀ ਉਸ ਨੂੰ ਦਰਬਾਰ ਵਿਚ ਪੇਸ਼ ਕੀਤਾ ਜਾਵੇਗਾ। ਆਖ ਕੇ ਡਕੀਰ ਅਜਉਦਦੀਨ ਨੇ ਜਾਣ ਦੀ ਆਗਿਆ।
ਫਕੀਰ ਦੇ ਚਲੇ ਜਾਣ ਬਾਅਦ ਰਣਜੀਤ ਸਿੰਘ ਸੋਚੀ ਪੈ ਗਿਆ 'ਕੋਣ ਹੋਇਆ ਇਹ ਮੁਰਕਰਾਵਟ ? ਆਇਆ ਕੀ ਕਰਨ ਏ ? ਚਲੋ, ਮਿਲ ਕੇ ਹੀ ਪਤਾ ਲੱਗਗਾ. ਰਕੀਰ ਸਾਹਬ ਜੀ ਅਗਲੇ ਦੇ ਮਨ ਅੰਦਰ ਦੱਬੇ ਭੇਦ ਕਢਵਾਉਣ ਵਿਚ ਮਾਹਰ ਨੇ। ਤੇ ਉਹ ਕੱਲ੍ਹ ਜਾਂ ਪਰਸ ਏਸ ਵਿਰੋਗੀ ਨੂੰ ਮਿਲਣ ਦੀ ਉਡੀਕ ਕਰਨ ਲੱਗਾ।