ਅਕਾਲੀ ਫੂਲਾ ਸਿੰਘ ਨੇ ਦਰਬਾਰ ਵਿਚ ਆਉਂਦਿਆਂ ਹੀ ਫਤੇਹ ਗਜਾਈ, ਫਤੇਹ ਦਾ ਜਵਾਬ ਦੇ ਕੇ ਰਣਜੀਤ ਸਿੰਘ ਨੇ ਕਿਹਾ-'ਖ਼ਾਲਸਾ ਜੀਓ, ਕਮਰ-ਕੱਸੇ
-ਕਮਰ ਕੱਸੇ ਤਾਂ ਕੀਤੇ ਹੋਏ ਜੋ, ਵੇਖਦੇ ਨਹੀਂ ਪਏ?" ਅਕਾਲੀ ਫੂਲਾ ਸਿੰਘ ਨੇ ਟੋਕਿਆ।
-ਸਹੀ ਏ, ਮੇਰੀ ਗੱਲ ਧਿਆਨ ਨਾਲ ਸੁਣ, ਬਾਅਨੂੰ ਉੱਤਰੀ-ਪੱਛਮੀ ਸਰਹੱਦ ਦੀ ਪੂਰੀ ਜਾਣਕਾਰੀ ਏ। ਆਪਣਾ ਇਕ ਛੋਟਾ ਜੱਥਾ ਲੈ ਕੇ ਝੱਟ-ਪੱਟ ਕੂਚ ਕਰੋ ਔਰ ਅਟਕ ਦੇ ਆਸ ਪਾਸ ਦੀ ਪੂਰੀ ਸੂਹ ਲੈ ਕੇ ਆਓ....।'
-ਸਿੰਘ ਸਾਹਬ, ਖ਼ਾਲਸੇ ਨੂੰ ਇਸ ਦੀ ਪਹਿਲਾਂ ਹੀ ਪੂਰੀ ਜਾਣਕਾਰੀ ਜੇ। ਪੁੱਛੇ ਜੋ ਪੁੱਛਣਾ ਜੇ। ਅਕਾਲੀ ਨੇ ਲਾਪਰਵਾਹੀ ਨਾਲ ਕਿਹਾ।
-ਕਿਸ ਤਰ੍ਹਾਂ ਦਾ ਇਲਾਕਾ ਏ? ਰਣਜੀਤ ਸਿੰਘ ਨੇ ਸਵਾਲ ਕੀਤਾ।
-ਪੂਰਾ ਖਰੂਦੀ ਏ, ਅਟਕ ਉੱਪਰ ਚੜ੍ਹਾਈ ਵੇਲੇ ਹੱਥ ਨਹੀਂ ਵੇਖੇ ਉਹਨਾਂ ਦੇ ?'
-ਆਸ ਪਾਸ ਦੇ ਇਲਾਕੇ ਕਿੰਨ੍ਹਾ ਦੇ ਕਬਜ਼ੇ ਹੇਠ ਨੇ? ਰਣਜੀਤ ਸਿੰਘ ਨੇ ਫੂਲਾ ਸਿੰਘ ਦੀਆਂ ਗੱਲ ਨੂੰ ਨਾ ਗੋਲਦਿਆਂ ਪੁੱਛਿਆ।
-ਪੂਰਾ ਇਲਾਕਾ ਕਬਾਇਲੀਆਂ ਨਾਲ ਘਿਰਿਆ ਹੋਇਆ ਜੇ। ਉਹ ਜਹਾਦੀ ਨੇ ਤੇ ਉਹਨਾਂ ਵਰਗਾ ਹੋਕੇ ਹੀ ਟੱਕਰ ਦੇਣੀ ਪਏਗੀ।
-ਅਫ਼ਗਾਨਾ, ਪਠਾਣਾ ਦੀ ਸਾਂਝ ਕਿੱਦਾਂ ਦੀ ਏ?' ਰਣਜੀਤ ਸਿੰਘ ਨੇ ਪੁੱਛਿਆ
--ਆਪਸ ਵਿਚ ਇੱਟ ਕੁੱਤੇ ਦਾ ਵੈਰ ਜੇ, ਅਗਰ ਕੋਈ ਬਾਹਰੋਂ ਹਮਲਾ ਕਰ ਘਿਉ, ਖਿੱਚੜੀ ਹੋ ਜਾਂਦੇ ਨੇ। ਜੇ ਸਾਡੀ ਫ਼ੌਜ ਖ਼ੈਬਰ ਤੱਕ ਕਾਬਜ ਹੋ ਜਾਏਗੀ ਤਾਂ ਇਹਨਾਂ ਦੀ ਸਾਂਝ ਤੋੜੀ ਜਾ ਸਕਦੀ ਜੇ। ਦੱਸ ਖ਼ਾਲਸੇ ਨੂੰ ਕੀ ਹੁਕਮ ਜੇ?"
-ਖਾਲਸਾ ਆਪਣੇ ਜੱਥੇ ਨੂੰ ਤਿਆਰ-ਬਰ ਤਿਆਰ ਰੱਖੇਗਾ। ਇਸ ਵਾਰ ਜੰਗ ਦੇ ਮੈਦਾਨ ਵਿਚ ਖ਼ਾਲਸਾ ਜੱਥੇ ਦੇ ਜੌਹਰ ਵੇਖਣੇ ਨੇ?' ਰਣਜੀਤ ਸਿੰਘ ਨੇ ਵਡਿਆਉਂਦਿਆਂ ਕਿਹਾ।
ਅਕਾਲੀ ਫੂਲਾ ਸਿੰਘ ਨੇ ਦੋਵੇਂ ਹੱਥ ਉੱਪਰ ਵੱਲ ਉਠਾ ਕੇ ਕਿਹਾ-ਜੋ ਭਾਵੇ ਕਰਤਾਰ' ਤੇ ਫਤੇਹ ਬੁਲਾਕੇ ਚਲਾ ਆਇਆ। ਅਜੇ ਉਹ ਮੁਸ਼ਕਲ ਨਾਲ ਹੀ ਕਿਲ੍ਹੇ ਵਿਚ ਬਾਹਰ ਗਿਆ ਹੋਵੇਗਾ। ਸ਼ੇਖੂਪੁਰੇ ਦੀ ਜਾਗੀਰ ਦੇ ਇਕ ਕਰਮਚਾਰੀ ਨੇ ਆ ਕੇ ਦੁੱਖਤਰੀ ਖ਼ਬਰ ਸੁਣਾਈ : 'ਮਹਾਰਾਜ, ਕੁੰਵਰ ਖੜਕ ਸਿੰਘ ਦੀ ਮਾਤਾ ਮਹਾਰਾਣੀ ਸਾਹਬਾਂ ਇਸ ਜਹਾਨ ਵਿੱਚ ਨਹੀਂ ਰਹੇ।
ਸੁਣਦਿਆਂ ਰਣਜੀਤ ਸਿੰਘ ਨੂੰ ਝਟਕਾ ਲੱਗਾ। ਇਹ ਤਾਂ ਪਤਾ ਸੀ ਰਾਜ ਕੌਰ ਕੁਝ ਸਮੇਂ ਤੋਂ ਬੀਮਾਰ ਸੀ। ਪਰ ਇਸ ਤਰ੍ਹਾਂ ਏਨੀ ਜਲਦੀ ਅਚਾਨਕ ਉਹ ਕੁਝ ਸੋਚ ਨਾ ਸਕਿਆ। ਉਸਨੇ ਤੁਰੰਤ ਫਕੀਰ ਨੂਰਉਦਦੀਨ, ਧਿਆਨ ਸਿੰਘ ਡੋਗਰਾ ਅਤੇ ਦੀਵਾਨ ਚੰਦ ਦੇ ਹੱਥ ਕੀਮਤੀ ਦੁਸ਼ਾਲੇ ਅਤੇ ਸੋਨੇ ਚਾਂਦੀ ਦੀ ਜਰੀ ਦੀ ਕਢਾਈ ਵਾਲੇ ਕਪੜੇ ਭੇਜੇ। ਮਹਾਰਾਣੀ ਦਾ ਸ਼ਾਹੀ ਸਨਮਾਨ ਨਾਲ ਅੰਤਮ ਸੰਸਕਾਰ ਕਰਨ ਦਾ ਹੁਕਮ ਦਿੱਤਾ। ਉਸਦਾ ਧਿਆਨ ਇਕਦਮ ਖੜਕ ਸਿੰਘ ਵੱਲ ਗਿਆ। ਉਹ ਸਧਾਰਨ ਬੁੱਧ ਦਾ ਮਾਲਕ ਹੈ, ਅਜੇਹੇ ਸਮੇਂ ਘਬਰਾਇਆ ਹੋਵੇਗਾ। ਕੋਈ ਦੁਸ਼ਮਣ ਇਸਦਾ ਲਾਭ ਉਠਾ ਸਕਦਾ ਹੈ। ਉਸ ਨੇ ਸੁਰੱਖਿਆ ਦੇ ਪੱਖ ਤੋਂ ਇਕ ਸੈਨਾ ਦੀ ਟੁਕੜੀ ਨੂੰ ਸ਼ੇਖੂ ਪੂਰੇ ਰਵਾਨਾ ਕਰਦਿਆਂ ਕਿਹਾ ਕਿਲ੍ਹੇ ਨੂੰ ਘੇਰਾ ਪਾਲਿਆ ਜਾਵੇ।"
ਖੜਕ ਸਿੰਘ ਹੈਰਾਨ ਰਹਿ ਗਿਆ । ਲਾਹੌਰ ਦੀ ਸੈਨਾ ਏਥੇ ਕਿਉਂ ? ਮੈਨੂੰ ਬੰਦੀ ਤਾਂ ਨਹੀਂ ਬਣਾ ਲਿਆ ਗਿਆ? ਉਸਨੇ ਇਕ ਪੱਤਰ ਲਿਖਕੇ ਆਪਣੇ ਖ਼ਾਸ ਨੋਕਰ ਇਲਾਹੀਦੀਨ ਨੂੰ ਲਾਹੌਰ ਭੇਜਿਆ।
'ਦਰਬਾਰ ਦੀ ਇਸ ਕਾਰਵਾਈ ਨੇ ਮੇਰੇ ਹਿਰਦੇ ਨੂੰ ਬੇਹੱਦ ਦੁੱਖੀ ਕੀਤਾ ਹੈ, ਮੈਂ ਇਸ ਸਮੇਂ ਆਪਣੀ ਰਾਣੀ ਮਾਤਾ ਦਾ ਮਾਤਮ ਮਨਾ ਰਿਹਾ ਹਾਂ।
ਰਣਜੀਤ ਸਿੰਘ ਨੇ ਖੜਕ ਸਿੰਘ ਦਾ ਰੁੱਕਾ ਪੜ੍ਹਿਆ ਤੇ ਦਰਬਾਰੀ ਖ਼ਬਰ ਨਵੀਸ ਨੂੰ ਲਿਖਵਾਇਆ-ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿ ਇਹ ਮਾਤਮ ਦਾ ਸਮਾਂ ਹੈ। ਅਜੇਹੇ ਸਮੇਂ ਕੁੰਵਰ ਜਾਗੀਰ ਦੀ ਦੇਖ ਭਾਲ ਨਹੀਂ ਕਰ ਸਕਦਾ। ਹਿਫਾਜ਼ਤ ਦੇ ਪੱਖ ਤੋਂ ਇਹ ਕਰਨਾ ਜ਼ਰੂਰੀ ਸੀ। ਅਗਰ ਕੁੰਵਰ ਪਿਛਲਾ ਸਾਰਾ ਮਾਲੀਆ, ਜੋ ਹੁਣ ਤੱਕ ਪੰਜ ਲੱਖ ਰੁਪਏ ਬਣਦਾ ਹੈ, ਭੇਜਣ ਦਾ ਵਾਅਦਾ ਕਰਦਾ ਹੈ ਤਾਂ ਦਰਬਾਰ ਦੀ ਸੈਨਾ ਫੋਰਨ ਵਾਪਸ ਬੁਲਾ ਲਈ ਜਾਵੇਗੀ।
ਰਣਜੀਤ ਸਿੰਘ ਦੇ ਅਜੇਹੇ ਕੋਰੇ ਜਵਾਬ ਤੋਂ ਦਰਬਾਰੀ ਹੈਰਾਨ ਰਹਿ ਗਏ। ਇਸ ਸਮੇਂ ਫਤੇਹ ਸਿੰਘ ਆਹਲੂਵਾਲੀਆ, ਰਣਜੀਤ ਸਿੰਘ ਕੋਲ ਮਹਾਰਾਣੀ ਰਾਜ ਕੌਰ ਦੀ ਮੌਤ ਦਾ ਅਫਸੋਸ ਕਰਨ ਪੁੱਜਿਆ ਹੀ ਸੀ। ਹੈਰਾਨ ਉਹ ਵੀ ਹੋਇਆ ਤੇ ਬਾਅਦ ਵਿਚ ਉਸਨੇ ਆਪਣੇ ਸਹਿਯੋਗੀ ਨੂੰ ਕਿਹਾ-ਦਰਬਾਰ ਦੇ ਕਰ ਦੀ ਉਗਰਾਹੀ ਵਿਚ ਰਣਜੀਤ ਸਿੰਘ ਨੂੰ ਆਪਣੇ ਖੂਨ ਦੇ ਰਿਸ਼ਤਿਆਂ ਦੀ ਵੀ ਪਰਵਾਹ ਨਹੀਂ ਹੈ।
-ਕੀ ਗੱਲਾ ਕਰਦੇ ਓ ਸਿੰਘ ਸਾਹਬ, ਕੁਝ ਦਿਨ ਪਹਿਲਾਂ ਭਰੇ ਦਰਬਾਰ ਵਿਚ ਮਹਾਰਾਜੇ ਨੇ ਖੜਕ ਸਿੰਘ ਨੂੰ ਅੱਖਾਂ ਤੋਂ ਦੂਰ ਹੋ ਜਾਣ ਦੀ ਝਿੜਕ ਮਾਰੀ ਸੀ। ਕੁੰਵਰ ਨੇ ਜਮੁੱਚ ਦਰਬਾਰ ਵਿਚ ਆਉਣਾ ਬੰਦ ਕਰ ਦਿੱਤਾ ਸੀ। ਸਾਰੇ ਦਰਬਾਰੀਆਂ ਅਤੇ ਖਾਸ ਕਰਕੇ ਵਕੀਰ ਸਾਹਬ ਨੇ ਮਹਾਰਾਜੇ ਨੂੰ ਕੁੰਵਰ ਪ੍ਰਤੀ ਨਰਮ ਰੁਖ ਅਖ਼ਤਿਆਰ ਕਰਨ ਲਈ ਅਰਜ਼ ਕੀਤੀ.... ਸਰਕਾਰ, ਹਜੂਰ ਦੇ ਵਿਵਹਾਰ ਨਾਲ ਕੁੰਵਰ ਸਾਹਬ ਦੀ ਭਰੇ ਸਰਕਾਰ ਵਿਚ ਬਹੁਤ ਤੋਹੀਨ ਹੋਈ ਏ। ਆਖ਼ਰ ਉਹ ਹਜੂਰ ਦੀ ਗੱਦੀ ਦਾ ਵਾਰਿਸ ਹੈ। ਤਾਂ ਕਿਤੇ ਜਾਕੇ ਰਣਜੀਤ ਸਿੰਘ ਨੂੰ ਅਫਸੋਸ ਹੋਇਆ। ਉਸਨੇ ਦਰਬਾਰ ਵਿਚ ਕੁੰਵਰ ਨੂੰ ਬੁਲਾਇਆ ਤੇ ਉਸਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ ਆਪਣਾ ਵਾਰਿਸ ਐਲਾਨ ਕੀਤਾ।
-ਹਾਂ ਇਸ ਬਾਰੇ ਸੁਣਿਆ ਤਾਂ ਮੈਂ ਵੀ ਸੀ, ਪਰ ਮੈਨੂੰ ਇਸ ਦੀ ਪੂਰੀ ਜਾਣਕਾਰੀ ਨਹੀਂ ਸੀ। ਆਹਲੂਵਾਲੀਆ ਬੋਲਿਆ।
-ਸਿੰਘ ਸਾਹਬ, ਰਣਜੀਤ ਸਿੰਘ ਹੁਣ ਰਾਣੀ ਦਾ ਮਾਤਮ ਮਨਾਏਗਾ ਜਾਂ ਪੇਸ਼ਾਵਰ 'ਤੇ ਚੜ੍ਹਾਈ ਕਰੇਗਾ....
--ਜੇ ਇਸਨੇ ਹਮਲਾ ਕਰਨ ਦਾ ਇਰਾਦਾ ਕਰ ਲਿਆ ਹੋਇਆ ਫੇਰ ਤਾਂ ਇਸ ਨੂੰ ਕੋਈ ਨਹੀਂ ਰੋਕ ਸਕੇਗਾ ਦੇ ਚਾਰ ਦਿਨਾਂ 'ਚ ਪਤਾ ਚੱਲ ਜਾਏਗਾ। ਕਿਲ੍ਹੇ ਤੋਂ ਬਾਹਰ ਨਿਕਲਦਿਆਂ ਹੀ ਦੋਵੇਂ ਘੋੜਿਆਂ ਉੱਪਰ ਸਵਾਰ ਹੋ ਗਏ।
ਰਣਜੀਤ ਸਿੰਘ ਨੂੰ ਪਤਾ ਸੀ, ਪਠਾਣ ਅਤੇ ਅਫ਼ਗਾਨੀ ਜਰਨੈਲ ਹਰੀ ਸਿੰਘ ਨਲਵਾ ਦੇ ਨਾਮ ਤੋਂ ਤਰਿਹਦੇ ਹਨ। ਪੇਸ਼ਾਵਰ ਉੱਪਰ ਹਮਲਾ ਕਰਨ ਲਈ ਇਕ ਵੱਡੀ ਸੈਨਿਕ-ਟੁਕੜੀ ਦੀ ਕਮਾਨ ਹਰੀ ਸਿੰਘ ਨੂੰ ਸੰਭਾਲੀ ਗਈ। ਜੈਕਾਰੇ ਛੱਡ ਦੀ ਫੌਜ ਨੇ ਪੇਸ਼ਾਵਰ ਵੱਲ ਚਾਲੇ ਪਾ ਦਿੱਤੇ।
ਭਾਵੇਂ ਹੁਣ ਗਰਮੀ ਦੀ ਰੁੱਤ ਜਾ ਰਹੀ ਸੀ। ਅਕਤੂਬਰ ਦਾ ਮਹੀਨਾ ਸੀ । ਫਿਰ ਵੀ ਪੈਦਲ ਸੈਨਿਕ ਮੁੜ੍ਹਕੋ-ਮੁੜ੍ਹਕੀ ਹੋਏ ਗਰਦ ਗੁਬਾਰ ਦੇ ਬੱਦਲਾਂ ਵਿਚ ਘਿਰੇ ਅੱਗੇ ਵਧ ਰਹੇ ਸਨ। ਜਗ੍ਹਾ ਜਗ੍ਹਾ ਆਰਜ਼ੀ ਪੜਾਅ ਕਰਦੀ ਸੈਨਾ ਹਜਾਰਾ ਦੇ ਮੈਦਾਨ ਵਿਚ ਜਾ ਰੁਕੀ। ਸ਼ਾਹੀ ਖੇਮਾ ਬਰਦਾਰਾਂ ਨੇ ਸੈਨਾ ਤੋਂ ਪਹਿਲਾਂ ਪਹੁੰਚ ਕੇ ਮਹਾਰਾਜਾ ਦੇ ਆਰਾਮ ਲਈ ਤੰਬੂ ਤਿਆਰ ਕਰ ਦਿੱਤਾ ਸੀ।
ਇਥੋਂ ਦਰਿਆ ਅਟਕ ਪਾਰ ਕਰਨਾ ਸੀ। ਗਰਮੀਆਂ ਵਿਚ ਬਰਫ ਦੇ ਪਿਨਘਟ ਕਾਰਨ ਦਰਿਆਵਾਂ ਵਿਚ ਹੜ੍ਹ ਵਰਗੀ ਸਥਿਤੀ ਸੀ । ਘੁੰਮਣਘੇਰੀਆਂ ਖਾਂਦੇ ਪਾਣੀ ਦਾ ਵਹਾ ਬਹੁਤ ਤੇਜ਼ ਸੀ। ਇਸ ਵਿਚ ਠਿਲ੍ਹਣਾ ਮੌਤ ਸਹੇੜਨ ਬਰਾਬਰ ਸੀ। ਰਣਜੀਤ ਸਿੰਘ ਨੇ ਸੈਨਾ ਦੇ ਜਸੂਸੀ ਦਸਤੇ ਨੂੰ ਹੁਕਮ ਦਿੱਤਾ' 'ਬੇੜੀ ਲੈ ਜਾਓ ਔਰ ਪਤਾ ਕਰੋ. ਕਿਸ ਪੱਤਣ ਤੇ ਦਰਿਆ ਪਾਰ ਕੀਤਾ ਜਾ ਸਕਦਾ ਏ?"
ਪਟਕ ਕਬਾਇਲੀਆਂ ਨੂੰ ਖਾਲਸਾ ਫੌਜ ਦੀ ਹਲ-ਚਲ ਦਾ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ। ਉਹਨਾਂ ਨੇ ਅਟਕ ਦਰਿਆ ਦੇ ਦੂਸਰੇ ਕਿਨਾਰੇ ਗਸ਼ਤ ਤੇਜ਼ ਕਰ ਦਿੱਤੀ। ਦਿਨ ਰਾਤ ਨਿਗਾਹ ਰੱਖੀ ਜਾਣ ਲੱਗੀ। ਇਕ ਦਿਨ ਅਚਾਨਕ ਉਹਨਾਂ ਨੇ ਦਰਿਆ ਵਿਚ ਕਿਸ਼ਤੀ ਵੇਖੀ। ਉਹ ਤਾਂ ਸ਼ਿਕਾਰ ਦੀ ਟੋਹ ਵਿਚ ਸਨ। ਉਹਨਾਂ ਕਿਸ਼ਤੀ ਉੱਪਰ ਇਕ ਦਮ ਹਮਲਾ ਕਰਕੇ ਪੂਰੇ ਜਸੂਸੀ ਦਸਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਰਣਜੀਤ ਸਿੰਘ, ਪਤਾ ਲਗਦਿਆਂ ਹੀ ਅੱਗ-ਬਬੂਲਾ ਹੋ ਉੱਠਿਆ। ਸੈਨਿਕਾ ਦਾ ਜਾਨੀ ਨੁਕਸਾਨ ਉਹ ਕਸ਼ਮੀਰ ਵਿਚ ਹੀ ਬਹੁਤ ਝੱਲ ਚੁੱਕਿਆ ਸੀ। ਤਾਜ਼ੀ ਘਟਨਾ ਉਸ ਲਈ ਆਸਿਹ ਸੀ। ਇਹ ਇਲਾਕਾ ਲਾਹੌਰ ਦਰਬਾਰ ਦੇ ਅਧੀਨ ਸੀ। ਉਹ ਸਵਾਇਦਾ ਕਰ ਦਿੰਦੇ ਸਨ। ਇਹ ਤਾਂ ਸਿੱਧੀ ਅਤੇ ਸਪੱਸ਼ਟ ਬਗਾਵਤ ਸੀ। ਪੇਸ਼ਾਵਰ ਉਪਰ ਹਮਲਾ ਕਰਨ ਤੋਂ ਪਹਿਲਾਂ ਰਣਜੀਤ ਸਿੰਘ ਨੇ ਖਟਕਾਂ ਨੂੰ ਸਜ਼ਾ ਦੇਣ ਦਾ ਲਾ ਕਰ ਲਿਆ। ਉਸਨੇ ਹੁਕਮ ਦਿੱਤਾ-ਤਮਾਮ ਜਰਨੈਲ ਆਪਣੀ ਆਪਣੀ ਫੌਜ ਨੇ ਕੇ ਅਟਕ ਦੇ ਕਿਨਾਰੇ ਉੱਪਰ ਲੈ ਆਉਣ।
ਖੁਦ ਰਣਜੀਤ ਸਿੰਘ ਹਾਥੀ ਉੱਪਰ ਸਵਾਰ ਹੋ ਕੇ ਦਰਿਆ ਦੇ ਅੱਥਰੇ ਪਾਣੀ ਵਿੱਚ ਛੱਡ ਪਿਆ। ਮਹਾਰਾਜੇ ਨੂੰ ਅੱਗ ਲੱਗਿਆ ਵੇਖਕੇ, ਜਰਨੈਲ ਅਤੇ ਫੌਜ ਵੀ ਬੱਦਲਾਂ ਜਾਤ ਗੁਰਜਦੀਆਂ ਛੱਲਾਂ ਨਾਲ ਭਿੜ ਪਏ। ਕੁਝ ਸੈਨਿਕ ਅਤੇ ਜਾਨਵਰ, ਘੁੰਮਣਘੇਰੀਆਂ ਦੇਵਰਾਂ ਵਿਚ ਫਸਕੇ ਰੁੜ੍ਹ ਗਏ। ਪਰ ਵਧੇਰੇ ਸੈਨਾ ਦਰਿਆ ਪਾਰ ਕਰ ਗਈ। ਏਨੀ ਫ਼ੌਜ ਪੰਜ ਖਟਕ ਕਬਾਇਲੀ ਘਬਰਾ ਗਏ। ਅੱਧੇ ਤਾਂ ਹਥਿਆਰ ਸੁੱਟਕੇ ਦੌੜ ਗਏ। ਬਾਕੀਆਂ ਡਾਲਵ ਸੈਨਾ ਅੱਗੇ ਗੋਢੇ ਟੇਕ ਦਿੱਤੇ । ਜਸੂਸੀ ਦਸਤ ਨੂੰ ਮਾਰਨ ਕਾਰਨ ਗੁੱਸੇ ਵਿਚ ਆਈ ਖ਼ਾਲਸਾ ਫੌਜ ਨੇ ਰੋਕਦਿਆਂ ਰੋਕਦਿਆਂ ਵੀ ਕਬਾਇਲੀਆਂ ਦੇ ਆਹੂ ਲਾਰ ਤ ਖੁਡਵਾਦ ਅਤੇ ਜਹਾਂਗੀਰਾ ਦੇ ਕਿਲ੍ਹਿਆਂ ਉੱਪਰ ਕਬਜ਼ਾ ਕਰ ਲਿਆ। ਉਸੇ ਵਿਚ ਹੀ ਦਰਬਾਰ ਦੇ ਸੈਨਿਕਾਂ ਨੂੰ ਪਟਕਾਂ ਦੇ ਪਿੰਡ ਲੁੱਟਣ ਦੀ ਖੁਲ੍ਹ ਦੇ ਦਿੱਤੀ। ਤਾ ਦੇ ਮੁੱਖੀ ਵੀਰੋਜਖਾਨ ਨੂੰ ਕੈਦ ਕਰ ਲਿਆ।
...
ਬਣਜੀਤ ਸਿੰਘ ਦਾ ਗੁੱਸਾ ਅਜੇ ਵੀ ਠੰਢਾ ਨਹੀਂ ਸੀ ਹੋਇਆ। ਉਸਨੇ ਨੋਸ਼ਿਹਰੇ ਲ ਵਧਣ ਦਾ ਇਰਾਦਾ ਬਣਾ ਲਿਆ। ਫ਼ੌਜ ਨੂੰ ਛਾਉਣੀਆਂ ਪੁੱਟਣ ਦਾ ਹੁਕਮ ਦੇਣ ਸੀ, ਪੇਸ਼ਾਵਰ ਵੱਲੋਂ ਆਏ ਲਾਹੌਰ ਦਰਬਾਰ ਦੇ ਜਾਸੂਸ ਨੇ ਖਬਰ ਦਿੱਤੀ, ਸਬਤ ਦਾ ਨਵਾਬ, ਮਹੁੰਮਦ ਖ਼ਾਨ, ਖਾਲਸਾ ਫੌਜ ਤੋਂ ਡਰਦਾ, ਆਪਣੀਆਂ ਤਪਾਂ ਅਗ ਛਾਤੀ ਚੰਡੀ ਸਮਾਨ ਛੱਡ ਕੇ ਖੇਬਰ ਵੱਲ ਯੂਸਫਜ਼ਈਆਂ ਦੇ ਇਲਾਕੇ ਵਿਚ ਪਨਾਹ ਦੀ ਸ ਗਿਆ ਹੈ।'
ਜਾਂਦਿਆਂ ਹੀ ਰਣਜੀਤ ਸਿੰਘ ਦਾ ਉਤਸ਼ਾਹ ਆਪਣੇ ਅਸਲੀ ਜਲੋਅ ਵਿਚ ਆ ਫੋਗਿਆ ਕੋਣ ਕਹਿੰਦਾ ਹੈ, ਖ਼ਾਲਸਾ ਫੌਜ ਵਿਚ ਦਮ-ਖ਼ਮ ਨਹੀਂ ਰਿਹਾ..? ਉਸ ਦੀ ਜਗਤ ਪਿਤ ਪੂਰਾ ਰੋਹਬ ਸੀ। ਇਸੇ ਜੋਸ਼ ਨਾਲ ਉਹ ਅਫਗਾਨਾਂ ਦੇ ਗੜ੍ਹ ਵਿਚ ਦਾਖ਼ਲ ਜਿਆ ਖਾਲਸਾ ਫੌਜ, ਕਸ਼ਮੀਰ ਦੀ ਹਾਰ ਦਾ ਕਲੰਕ ਧੋਣਾ ਚਾਹੁੰਦੀ ਸੀ। ਲਹੂ ਪੰਜਾਬੀ ਕੜਾਈ ਹੋਈ। ਜੰਗ ਦੇ ਮੈਦਾਨ ਵਿਚ ਸੂਰਜ ਛਿਪਣ ਤੱਕ ਕੁਰਲਾਹਟ ਮੱਚਿਆ 20 ਨਵੰਬਰ 1818 ਨੂੰ ਸਿੱਖ ਫੌਜ ਦੀ ਬੇਮਿਸਾਲ ਬਹਾਦਰੀ ਅਤੇ ਜਾਨਾਂ - ਰਣਜੀਤ ਸਿੰਘ ਦਾ ਪੇਸ਼ਾਵਰ ਉੱਪਰ ਕਬਜਾ ਹੋ ਗਿਆ। ਨਗਾਰੇ ਦੀ .: ਰਣਜੀਤ ਸਿੰਘ ਨੇ ਐਲਾਨ ਕੀਤਾ-ਕਿਸੇ ਵੀ ਸ਼ਹਿਰੀ ਨੂੰ ਤੰਗ ਨਹੀਂ ਕੀਤਾ ਸਾਰਾ ਦਿਨ ਵੀ ਘਰ ਨੂੰ ਲੁੱਟਿਆ ਨਹੀਂ ਜਾਏਗਾ। ਪੇਸ਼ਾਵਰ ਦੇ ਬਸਦਿਆਂ ਦੀ ਸਵਾਦ ਅਤੇ ਜਾਨ-ਮਾਲ ਦੀ ਰਾਖੀ ਕੀਤੀ ਜਾਏਗੀ। ਲੋਕ ਪਹਿਲਾਂ ਵਾਂਗ ਹੀ ਮਹਿਰਾ ਸੇਜ ਹੁੰਦੇ ਬਿਨਾਂ ਖੋਜ ਕਰਦੇ ਰਹਿਣ।" ਇਸ ਐਲਾਨ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਸ਼ਹਿਰੀਆਂ ਨੇ 25000/- ਰੁਪਏ ਇਕੱਤਰ ਕਰਕੇ ਰਣਜੀਤ ਸਿੰਘ ਨੂੰ ਭੇਟ ਕੀਤੇ।
ਅਫ਼ਗਾਨੀਆਂ ਅਤੇ ਪਠਾਣ ਸ਼ਹਿਰੀਆਂ ਲਈ, ਇਹ ਐਲਾਨ ਬੜਾ ਹੈਰਾਨ ਕਰਨ ਵਾਲਾ ਸੀ।
ਅਗਲੇ ਦਿਨ ਰਣਜੀਤ ਸਿੰਘ ਨੇ ਸਜੇ ਹੋਏ ਹਾਥੀ ਉੱਪਰ ਸਵਾਰ ਹੋਕੇ ਪੇਸ਼ਾਵਰ ਦੇ ਬਾਜ਼ਾਰਾਂ ਵਿਚੋਂ ਦੀ ਜੇਤੂ ਜਲੂਸਾ ਕੱਢਿਆ। ਸ਼ਹਿਰੀਆਂ ਉੱਪਰ ਗੁਲਾਲ ਅਤੇ ਚਾਂਦੀ ਦੀਆਂ ਮੋਹਰਾਂ ਦੀ ਬਾਰਸ਼ ਕੀਤੀ।
ਸ਼ਹਿਰੀਆਂ ਦੀ ਭੀੜ ਵਿਚ ਖੜ੍ਹੇ ਇਕ ਬਿਰਧ ਅਫਗਾਨੀ ਨੇ ਸਿੱਖਾਂ ਅਤੇ ਮਹਾਰਾਜੇ ਵੱਲ ਕੋਤੂਹਲ ਨਾਲ ਵੇਖਦਿਆਂ ਕਿਹਾ—'ਏਹ ਕਾਫ਼ਰ ਏਨੇ ਖੂੰਪਾਰ ਤਾਂ ਲਗਦੇ ਨਹੀਂ?'
-ਇਹਨਾਂ ਕਬਰਾਂ ਦਾ ਇਕ ਜਰਨੈਲ ਨਲੂਆ ਈ। ਉਹ ਬੜਾ ਨਿਰਦਈ ਜ਼ਾਲਮ ਏ। ਪਠਾਣ ਤਾਂ ਉਸ ਪਾਸੋਂ ਏਨਾ ਡਰਦੇ ਨੇ, ਬੱਚਿਆਂ ਨੂੰ ਚੁੱਪ ਕਰਾਵਣ ਲਈ ਆਖਦੇ ਨੇ,.... ਹਰੀਆ ਰਾਂਗਲੇ ਚੁੱਪ ਹੋ ਜਾ। ਆ ਗਿਆ ਈ ਨਲੂਆ, ਆ ਗਿਆ ਈ... ਨਲੂਆਂ... ਕਰਕੇ ਬੁੜਬੜਾਂਦੇ ਨੇ।'
-ਪਰ ਇਕ ਗੱਲ ਏ, ਏਸ ਤਰ੍ਹਾਂ ਕਿਸੇ ਜੇਤੂ ਰਾਜੇ ਦੀ ਸਵਾਰੀ, ਪੇਸ਼ਾਵਰ ਦੇ ਬਾਜ਼ਾਰਾਂ ਵਿਚੋਂ ਦੀ ਲੰਘਦੀ ਪਹਿਲੀ ਵਾਰ ਵੇਖੀ ਏ। ਅੱਸੀਆਂ ਵਰਿਆਂ ਦੀ ਆਯੂ ਤਾਂ ਮੇਰੀ ਹੋ ਗਈ ਏ।
ਉਸ ਸਾਰਾ ਦਿਨ, ਪੇਸ਼ਾਵਰ ਵਾਸੀਆਂ ਲਈ ਇਹ ਅਲੌਕਿਕ ਨਜ਼ਾਰਾ ਅਚੇਤੇ ਭਰਿਆ ਰਿਹਾ।
...
ਰਣਜੀਤ ਸਿੰਘ 14 ਭਾਰੀਆਂ ਅਫ਼ਗਾਨੀ ਤੋਪਾਂ ਲੈ ਕੇ ਲਾਹੌਰ ਪੁੱਜਾ। ਉਸ ਦੇ ਸਵਾਗਤ ਲਈ ਤੋਪਾਂ ਦੇ ਗੋਲੇ ਦਾਗੇ ਗਏ। ਦਰਬਾਰ ਵਿਚ ਉਸਨੇ ਫਤੇਹ ਦੇ ਵੇਰਵੇ ਦੱਸਦਿਆਂ ਕਿਹਾ-'ਜਹਾਂਦਾਦ ਖ਼ਾਨ ਨੂੰ ਪੇਸ਼ਾਵਰ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ है।
ਇਸ ਵਹ ਦੀਆਂ ਮਹਾਰਾਜੇ ਨੂੰ ਸਭਨਾਂ ਨੇ ਮੁਬਾਰਕਾਂ ਦਿੱਤੀਆਂ। ਪਰ ਜਲਦੀ ਹੀ ਪੇਸ਼ਾਵਰ ਤੋਂ ਆਏ ਇਕ ਸੂਹੀਏ ਨੇ 'ਰੰਗ ਵਿਚ ਭੰਗ' ਪਾ ਦਿੱਤਾ। ਉਸ ਨੇ ਦੱਸਿਆ-'ਯਾਰ ਮਹੁੰਮਦ ਖ਼ਾਨ ਨੇ ਆਪਣੇ ਭਰਾ ਦੋਸਤ ਮਹੁੰਮਦ ਖ਼ਾਨ ਦੀ ਸਹਾਇਤਾ ਨਾਲ ਦੁਬਾਰਾ ਪੇਸ਼ਾਵਰ ਉੱਪਰ ਕਬਜਾ ਕਰ ਲਿਆ ਹੈ, ਜਹਾਂਦਾਦ ਖਾਨ ਡਰਦਾ ਦੱਖਣ ਵੱਲ ਦੌੜ ਗਿਆ ਹੈ।
ਗੁੱਸੇ ਵਿਚ ਰਣਜੀਤ ਸਿੰਘ ਨੇ ਵਿਚ ਕਮਰ-ਕੱਸਾ ਕਰ ਲਿਆ ਤੇ ਵਾਪਸ ਮੁੜਦੀਆਂ ਫੌਜਾਂ ਨੂੰ ਰਸਤੇ ਵਿਚੋਂ ਹੀ, ਫਿਰ ਪੇਸ਼ਾਵਰ ਵੱਲ ਰੁਖ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਪਰ ਜੰਗ ਦੀ ਨੌਬਤ ਨਹੀਂ ਆਈ। ਬਾਰਕਜ਼ਈ ਭਰਾਵਾਂ ਵਿਚੋਂ ਦੋਸਤ ਮਹੁੰਮਦ ਖ਼ਾਨ ਆਪਣਾ ਦੂਤ ਲੈ ਕੇ ਲਾਹੌਰ ਦਰਬਾਰ ਆਇਆ। ਉਸਨੇ ਲਾਹੌਰ ਦਰਬਾਰ ਦੀ ਅਧੀਨਗੀ ਕਬੂਲ ਕਰ ਲਈ। ਇਕ ਲੱਖ ਰੁਪਿਆ ਸਲਾਨਾ ਕਰ ਅਦਾ ਕਰਨ ਦਾ ਵੀ ਅਹਿਦ ਕੀਤਾ।
ਰਣਜੀਤ ਸਿੰਘ ਨੇ ਖ਼ੁਦ ਵੀ ਤੇ ਆਪਣੀ ਸੈਨਾ ਨੂੰ ਵੀ ਕੁਝ ਸਮਾਂ ਆਰਾਮ ਕਰ ਲੈਣ ਦੀ ਲਾਲਸਾ ਨਾਲ ਦੋਸਤ ਮੁਹੰਮਦ ਦੀ ਪੇਸ਼ਕਸ਼ ਪ੍ਰਵਾਨ ਕਰ ਲਈ।
ਬੜਾ ਸੁਹਾਵਣਾ ਮੌਸਮ ਸੀ। ਸਰਦੀ ਉੱਤਰ ਆਈ ਸੀ। ਸ਼ਾਮ ਨੂੰ ਹੋਰ ਰੰਗੀਨ ਬਨਾਉਣ ਲਈ ਰਣਜੀਤ ਸਿੰਘ ਨੇ ਆਪਣੇ ਚਹੇਤ ਬੰਸਰੀ ਵਾਦਕ ਅਤਰ ਖ਼ਾਨ ਨੂੰ ਸੱਦਾ ਭੇਜਿਆ, ਨਾਲ ਹੀ ਦਰਬਾਰੀ ਨਾਚੀਆਂ ਨੂੰ ਤਿਆਰ ਹੋਣ ਦਾ ਹੁਕਮ ਭੇਜ ਦਿੱਤਾ।
ਗੁਲਾਬ ਅਤੇ ਇੱਤਰ ਮਿਲੇ ਖੁਸ਼ਬੂਦਾਰ ਪਾਣੀ ਨਾਲ ਨਹਾਉਣ ਤੋਂ ਪਹਿਲਾਂ ਰਣਜੀਤ ਸਿੰਘ ਨੇ, ਤੀਵੀਂ ਵਾਂਗ ਕੋਮਲ ਜਿਸਮ ਅਤੇ ਖੂਬਸੂਰਤ ਨੈਣ-ਨਕਸ਼ਾਂ ਵਾਲੇ ਆਪਣੇ ਸੇਵਾਦਾਰ ਸੁਚੇਤ ਸਿੰਘ ਡੋਗਰੇ ਨੂੰ ਕਿਹਾ-'ਰਾਣੀਵਾਸ ਵਿਚ ਜਾਕੇ ਭੰਗੀ ਰਾਣੀਆਂ, ਰਤਨ ਕੌਰ ਔਰ ਦਇਆ ਕੌਰ ਨੂੰ ਖ਼ਬਰ ਕਰਨੀ ਹੈ, ਅੱਜ ਸਿੰਘ ਸਾਹਬ, ਰਾਤ ਸਮੇਂ ਕਿਸੇ ਵੀ ਵੇਲੇ ਉਹਨਾਂ ਨਾਲ ਰਾਤ ਦਾ ਭੋਜਨ ਕਰਨਗੇ।'
ਰਣਜੀਤ ਸਿੰਘ ਅੱਜ ਮੌਜ ਵਿਚ ਸੀ। ਆਪਣੀ ਖ਼ਾਸ ਤਿਆਰ ਕੀਤੀ ਸ਼ਰਾਬ ਦਾ ਅੱਧਾ ਕੁ ਪਿਆਲਾ ਉਸਦੇ ਅੰਦਰ ਸੀ। ਹਲਕਾ ਜਿਹਾ ਸਰੂਰ ਆਇਆ ਹੋਇਆ ਸੀ। ਉਸਨੇ ਸਚਿਆ. ਸਾਹਬ ਸਿੰਘ ਭੰਗੀ ਇਕ ਸਮੇਂ ਮੇਰਾ ਪੱਕਾ ਦੁਸ਼ਮਣ ਸੀ। ਅੱਜ ਉਸਦੀਆਂ ਪਤਨੀਆਂ ਮੇਰੇ ਹਰਮ ਵਿਚ ਹਨ। ਵਕਤ ਵਕਤ ਦੀ ਗੱਲ ਹੈ। ਉਸਨੇ ਬਾਕੀ ਦਾ ਅੱਧਾ ਪਿਆਲਾ ਪੀ ਕੇ ਅਜੇ ਰੱਖਿਆ ਹੀ ਸੀ. ਇਕ ਸੇਵਕ ਨੇ ਆ ਕੇ ਦੱਸਿਆ,
-ਮਹਾਰਾਜ ਬਟਾਲੇ ਤੋਂ ਰਾਣੀ ਸਾਹਥਾਂ ਆਏ ਨੇ।
—ਇਹ ਕੋਈ ਮਾਈ ਸਦਾ ਕੌਰ ਨੂੰ ਮਿਲਣ ਦਾ ਵੇਲਾ ਏ? ਉਸਨੂੰ ਆਖ ਮਹਾਰਾਜਾ ਕੱਲ੍ਹ ਸਵੇਰੇ ਮਿਲ ਸਕਦੇ ਨੇ। ਤੇ ਉਹ ਨਹਾਉਣ ਲਈ ਆਪਣੇ ਇਸ਼ਨਾਨ-ਘਰ ਅੰਦਰ ਚਲਿਆ ਗਿਆ।