ਸਦਾ ਕੌਰ ਅਜੇ ਮਿਆਣੀ ਉੱਪਰ ਕੀਤੇ ਹਮਲੇ ਵਿਚ ਨਮੋਸ਼ੀ ਭਰੀ ਹਾਰ ਦੇ ਸੰਤਾਪ ਵਿਚੋਂ ਬਾਹਰ ਨਹੀਂ ਸੀ ਆਈ, ਇਕ ਦਿਨ ਉਸ ਦੀ ਸੀਮਾ ਵਾਲੀ ਚੌਂਕੀ ਤੋਂ ਘੋੜ ਸਵਾਰ ਨੇ ਆ ਕੇ ਖ਼ਬਰ ਦਿੱਤੀ, 'ਰਾਣੀ ਸਾਹਿਬਾਂ, ਵਜ਼ੀਰਾਬਾਦ ਦਾ ਸਰਦਾਰ ਜੋਧ ਸਿੰਘ, ਮਜੀਠੇ ਲਾਗੇ ਆਪਣੇ ਪੂਰੇ ਫੌਜੀ ਦਸਤੇ ਨਾਲ ਸ਼ਿਕਾਰ ਖੇਡਣ ਆਇਆ ਹੋਇਐ।
-ਅਗਰ ਉਹ ਸਿਰਫ਼ ਸ਼ਿਕਾਰ ਖੇਡਣ ਦੇ ਮਨਸ਼ੇ ਨਾਲ ਆਇਆ ਜੇ ਤਾਂ ਉਸ ਦਾ ਸਵਾਗਤ ਕਰੋ। ਸ਼ਿਕਾਰ ਲਈ ਜੰਗਲ ਦੇ ਭੇਤੀਆਂ ਦੀ ਲੋੜ ਹੈ ਤਾਂ ਉਸ ਦੀ ਮਦਦ ਕਰੋ। ਉਹ ਸਮਝ ਜਾਵੇ, ਕਨੱਈਆਂ ਦੇ ਇਲਾਕੇ 'ਚ ਸ਼ਿਕਾਰ ਖੇਡਣ ਆਇਐ। ਮੈਂ ਧਿਆਨ ਸਿੰਘ ਨੂੰ ਕਹਾਂਗੀ, ਜੋਧ ਸਿੰਘ ਦੀ ਮਹਿਮਾਨ-ਨਵਾਜ਼ੀ ਵਿਚ ਕੋਈ ਕਸਰ ਨਾ ਆਉਣ ਦੇਵੇ।
ਜੋਧ ਸਿੰਘ, ਉੱਚਾ ਲੰਮਾ, ਬੜਾ ਜੋਸ਼ੀਲਾ ਤੇ ਖੂਬਸੂਰਤ ਨੌਜਵਾਨ ਸੀ। ਧਿਆਨ ਸਿੰਘ ਨੇ ਉਸ ਦੀ ਖੁੱਲ੍ਹੇ ਦਿਲ ਨਾਲ ਸੇਵਾ ਕੀਤੀ। ਹੁਣ ਤਾਂ ਉਸ ਨੂੰ ਸਦਾ ਕੌਰ ਵੱਲੋਂ ਵੀ ਆਗਿਆ ਮਿਲੀ ਹੋਈ ਸੀ । ਜੋਧ ਸਿੰਘ ਦੇ ਰੰਗੀਲੇ ਸੁਭਾ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਇਕ ਦਿਨ ਸ਼ਿਕਾਰ ਤੋਂ ਬਾਅਦ ਡੂੰਘੀਆਂ ਸ਼ਾਮਾਂ ਵੇਲੇ ਜੋਧ ਸਿੰਘ ਦੇ ਤੰਬੂ ਵਿਚ ਸ਼ਰਾਬੀ ਹੋਏ ਧਿਆਨ ਸਿੰਘ ਨੇ ਕਿਹਾ:
-ਸਰਕਾਰ ਇਕ ਗੱਲ ਆਖਾਂ..?"
-ਪੁੱਛਣ ਦੀ ਕੀ ਲੋੜ ਏ। ਤੈਨੂੰ ਛੋਟਾ ਭਰਾ ਬਣਾ ਲਿਐ। ਤੂੰ ਇਕ ਨਹੀਂ ਸੌ ਗੱਲਾਂ ਆਖ ।' ਜੋਧ ਸਿੰਘ ਨੇ ਵਡਿਆਇਆ। ਉਂਜ ਵੀ ਸ਼ਿਕਾਰੀਆਂ ਵਾਲੇ ਦਾਅ-ਪੇਚ ਉਸ ਨੂੰ ਆਉਂਦੇ ਸਨ।
-ਗੱਲ ਵੱਡੀ ਏ ਸਰਕਾਰ ਤੇ ਮੈਂ ਅਦਨਾ ਜਿਹਾ ਬੰਦਾ। ਧਿਆਨ ਸਿੰਘ ਝਿਜਕਿਆ।
-ਦੇਸ ਵੇਲੇ ਆਪਾਂ ਭਰਾ ਵਾਂ। ਵਜ਼ੀਰਾਬਾਦ ਚੱਲਾਂਗੇ ਤਾਂ ਰੁਤਬਿਆਂ ਦਾ ਖਿਆਲ ਰੱਖਾਂਗੇ। ਖੁੱਲ੍ਹ ਕੇ ਆਖ ਕੀ ਆਖਣੇ। ਨਾਲੇ ਤੂੰ ਰਾਣੀ ਦੇ ਰਿਸ਼ਤੇ ਵਿਚੋਂ ਉਹਦਾ ਦੇਵਰ ਲੱਗਦਾ। ਘੱਟ ਕਿਹੜੀ ਗੱਲ ਐਂ ?'
-ਸਰਕਾਰ ਗੱਲ ਇਹ ਜੋ। ਠੀਕ ਜੇ, ਰਿਸ਼ਤੇ ਵਿਚੋਂ ਰਾਣੀ ਮੇਰੀ ਭਰਜਾਈ ਲਗਦੀ ਏ: ਪਰ ਸੱਚ ਜਾਣੇ, ਨਾ ਮਾਝੇ 'ਚ, ਨਾ ਦੁਆਬੇ 'ਚ ਤੇ ਨਾ ਮਾਲਵੇ 'ਚ ਐਹੋ ਜੇਹੀ ਕੋਈ ਫੋਨ ਏਂ। ਐਨੀ ਦਲੇਰ, ਐਨੀ ਬਹਾਦਰ, ਐਨੀ ਸੋਹਣੀ, ਮੈਂ ਹੁਣ ਓਹਦੀ ਕੀ ਕੀ ਸਿਫ਼ਤ ਕਰਾਂ। ਭਾਵੇਂ ਮੇਰੀ ਭਰਜਾਈ ਲਗਦੀ ਏ, ਮੈਂ ਤਾਂ ਉਹਦੇ ਚਿਹਰੇ ਦਾ ਰੋਅਬ ਵੇਖ ਕੇ ਈ ਦਹਿਲ ਜਾਨੇ। ਮਾੜੀ ਨੀਤ ਨਾਲ ਵੇਖਣਾ ਤਾਂ ਦੂਰ ਦੀ ਗੱਲ ਏ।
-ਧਿਆਨ ਸਿੰਘਾ-ਜੋਧ ਸਿੰਘ ਨੇ ਪਿਆਲੇ ਵਿਚ ਵੱਡੀ ਘੁੱਟ ਭਰ ਕੇ ਅੰਦਰ ਸੁੱਟਦਿਆਂ ਕਿਹਾ-ਸੁਣਿਆ ਤਾਂ ਮੈਂ ਵੀ ਬੜਾ ਈ ਓਹਦੇ ਬਾਰੇ। ਮੈਂ ਤਾਂ ਇਹ ਵੀ ਸੁਣਿਐ, ਉਹ ਸ਼ਿਕਾਰ ਖੇਡਣ ਦੀ ਸ਼ੌਕੀਨ ਵੀ ਏ। ਜੇ ਰਲ ਕੇ ਸ਼ਿਕਾਰ ਖੇਡਣ ਦਾ ਜੁਗਾੜ ਬਣਾ ਦੇਵੇਂ, ਮੈਂ ਵਜ਼ੀਰਾਬਾਦ ਲਾਗੇ ਇਕ ਪਿੰਡ ਤੇਰੇ ਨਾਂ ਕਰ ਦਿਆਂਗਾ।'
ਤੇ ਨਸ਼ੇ ਵਿਚ ਧਿਆਨ ਸਿੰਘ ਨੇ, ਜੋਧ ਸਿੰਘ ਨਾਲ ਵਾਅਦਾ ਕਰ ਲਿਆ ਕਿ ਕੱਲ੍ਹ ਉਹ ਰਾਣੀ ਸਦਾ ਕੌਰ ਕੋਲ ਜਾਵੇਗਾ ਤੋ ਜੋਧ ਸਿੰਘ ਵੱਲੋਂ ਮਿਲ ਕੇ ਸ਼ਿਕਾਰ ਖੇਡਣ ਦਾ ਸੱਦਾ ਦੇਵੇਗਾ।
...
ਜੋਧ ਸਿੰਘ ਨੂੰ ਸਾਰੀ ਰਾਤ ਨੀਂਦ ਨਾ ਆਈ। ਧਿਆਨ ਸਿੰਘ ਉਸ ਕੋਲ ਸਦਾ ਕੌਰ ਦੇ ਰੂਪ ਦੀਆਂ ਕੁਝ ਵਧੇਰੇ ਹੀ ਸਿਫ਼ਤਾਂ ਕਰਦਾ ਰਹਿੰਦਾ ਸੀ। ਉਸਲਵੱਟੇ ਲੈਂਦਾ ਜਧ ਸਿੰਘ ਸਭ ਗੱਲਾਂ ਯਾਦ ਕਰਨ ਲੱਗਾ। ਦੁੱਧ ਵਿਚ ਕੇਸਰ ਘੁਲੇ ਵਰਗਾ ਰੰਗ। ਗੁੰਨ੍ਹੇ ਆਟੇ ਦੀ ਤੌਣ ਵਰਗਾ ਪੀਡਾ ਜਿਸਮ। ਜਦ ਮਰਦਾਂ ਵਾਂਗ ਪਗੜੀ ਬੰਨ੍ਹ ਕੇ ਘੋੜੇ ਦੀ ਸਵਾਰੀ ਕਰਦੀ ਹੈ ਤੇ ਤਲਵਾਰ ਲਹਿਰਾਉਂਦੀ ਸਿਪਾਹੀਆਂ ਨੂੰ ਲਲਕਾਰਦੀ ਹੈ, ਉਸ ਦਾ ਰੂਪ ਵੇਖਣ ਵਾਲਾ ਹੁੰਦਾ ਹੈ। ਜੋਧ ਸਿੰਘ ਜਦ ਵੀ ਅੱਖਾਂ ਬੰਦ ਕਰਦਾ, ਸਦਾ ਕੌਰ ਘੋੜੇ 'ਤੇ ਚੜ੍ਹੀ ਉਸ ਦੇ ਸਾਹਮਣੇ ਆ ਜਾਂਦੀ। ਏਹੋ ਜੇਹੀ ਰੰਨ ਜੇ ਮੇਰੀ ਹਵੇਲੀ ਦਾ ਸ਼ਿਕਾਰ ਬਣੇ... । ਸੁਪਨੇ ਲੈਂਦਿਆਂ ਰਾਤ ਲੰਘ ਗਈ।
ਵੱਡੇ ਦਿਨ ਚੜ੍ਹੇ ਧਿਆਨ ਸਿੰਘ ਨੇ ਆ ਕੇ ਦੱਸਿਆ, 'ਸਰਕਾਰ, ਰਾਣੀ ਸਾਹਬਾਂ ਅਜੇ ਸਦਮੇ ਵਿਚ ਹੈ। ਮਿਆਣੀ ਕਿਲ੍ਹੇ ਉੱਪਰ ਹਮਲੇ ਵੇਲੇ ਬਹੁਤ ਨੁਕਸਾਨ ਹੋਇਆ ਜੇ। ਉਂਜ ਜਦ ਮੈਂ ਧਾਅਡੀ ਇੱਛਾ ਬਾਰੇ ਦੱਸਿਆ ਤਾਂ ਰਾਣੀ ਨੇ ਆਖਿਆ ਈ, ਸਰਦਾਰ ਜੋਧ ਸਿੰਘ ਅਗਰ ਸੋਹੀਆਂ ਆਣਾ ਚਾਹੁਣ ਤਾਂ ਸਵਾਗਤ ਹੈ।'
-ਖੁਸ਼ ਕੀਤਾ ਈ ਸਿੰਘਾ।' ਜੋਧ ਸਿੰਘ ਦੇ ਚਿਹਰੇ ਉੱਪਰ ਰੌਣਕ ਆ ਗਈ। ਉਸ ਨੇ ਇਹੀ ਗਨੀਮਤ ਸਮਝਿਆ। ਰਾਣੀ ਨੂੰ ਜੀ ਭਰ ਕੇ ਵੇਖਣ ਲਈ, ਉਹ ਸੋਹੀਆਂ ਜਾਣ ਦੀ ਤਿਆਰੀ ਕਰਨ ਲੱਗਾ।
...
ਜੋਧ ਸਿੰਘ ਪੂਰਾ ਸਜ-ਧਜ ਕੇ ਸਦਾ ਕੌਰ ਨੂੰ ਮਿਲਣ ਆਇਆ। ਮਰਿਆਦਾ ਅਨੁਸਾਰ ਉਸ ਦੀ ਆਓ-ਭਗਤ ਵੀ ਕੀਤੀ ਗਈ। ਸ਼ਾਮ ਵੇਲੇ ਜੋਧ ਸਿੰਘ ਨੂੰ ਵਿਦਾ ਕੀਤਾ ਹੀ ਸੀ, ਗੁੱਜਰਾਂਵਾਲੇ ਤੋਂ ਦੇ ਘੋੜ ਸਵਾਰ ਪਰਵਾਨਾ ਲੈ ਕੇ ਆਏ। ਸਦਾ ਕੌਰ ਦੇ ਪਹਿਰੇਦਾਰਾਂ ਵੱਲੋਂ ਦੱਸਣ ਬਾਅਦ ਉਹਨਾਂ ਨੂੰ ਮਿਲਣ ਦੀ ਆਗਿਆ ਮਿਲੀ। ਹਰਕਾਰਿਆਂ ਨੇ ਦੱਸਿਆ-'ਕਾਬਲ ਤੋਂ ਜ਼ਮਾਨ ਸ਼ਾਹ ਪੰਜਾਬ ਉੱਪਰ ਹਮਲਾ ਕਰਨ ਆ ਰਿਹਾ ਹੈ। ਨਾਲ ਹੀ ਉਹਨਾਂ ਖ਼ਤ ਪੇਸ਼ ਕਰ ਦਿੱਤਾ।... ਰਣਜੀਤ ਸਿੰਘ ਨੇ ਲਿਖਵਾ ਭੇਜਿਆ ਸੀ... ਸਾਰੇ ਪੰਥ ਨੂੰ ਇਕ ਸਾਥ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ। ਗੁਰੂ ਕੀ ਨਗਰੀ ਲਾਗੇ ਪਿਪਲੀ ਸਾਹਬ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ
ਸਦਾ ਕੌਰ ਨੇ ਹਰਕਾਰਿਆਂ ਨੂੰ ਅੰਨ ਪਾਣੀ ਛਕ ਕੇ ਜਾਣ ਲਈ ਕਿਹਾ। ਨਾਲ ਹੀ ਸੁਨੇਹਾ ਦਿੱਤਾ... 'ਕਾਕਾ ਜੀ ਨੂੰ ਆਖਣਾ ਅਸੀਂ ਤਿਆਰ ਹਾਂ।'
ਹਰਕਾਰੇ, ਕੁਝ ਦੇਰ ਬਾਅਦ ਚਲੇ ਗਏ। ਸਦਾ ਕੌਰ ਨੇ ਤੁਰੰਤ ਆਪਣੀ ਸੈਨਾ ਦੇ ਮੁੱਖੀ ਨੂੰ ਤਲਬ ਕੀਤਾ। ਉਸ ਨੂੰ ਹਦਾਇਤ ਕੀਤੀ-'ਆਪਣੇ ਘੋੜੇ ਤਿਆਰ ਰੱਖੋ। ਘਰੀਂ ਗਏ ਸਿਪਾਹੀਆਂ ਨੂੰ ਵਾਪਸ ਬਲਾਓ। ਰਸਦ ਪਾਣੀ, ਹਥਿਆਰ ਜਮ੍ਹਾਂ ਕਰੋ। ਕਦ ਔਰ ਕਿਧਰ ਕੂਚ ਕਰਨਾ ਹੈ, ਸਮਾਂ ਆਵਣ ਤੇ ਦੱਸ ਦਿੱਤਾ ਜਾਏਗਾ।'
ਸੈਨਾ ਅਧਿਕਾਰੀ ਦੇ ਚਲੇ ਜਾਣ ਤੋਂ ਬਾਅਦ ਸਦਾ ਕੌਰ ਲੜਾਈ ਦੇ ਢੰਗ ਅਤੇ ਪੋਤੜੇ ਬਾਰੇ ਸੋਚਣ ਲੱਗੀ। ਨਾਲ ਉਸ ਨੂੰ ਇਹ ਵੀ ਫ਼ਿਕਰ ਹੋਇਆ, ਰਣਜੀਤ ਸਿੰਘ ਜਿਵੇਂ ਚਾਹੁੰਦਾ ਹੈ, ਮਿਸਲਾਂ ਵਾਲੇ ਕਿਵੇਂ ਇਕੱਠੇ ਹੋਣਗੇ ? ਖੱਖੜੀਆਂ-ਕਰੇਲੇ ਬਣੇ ਹੋਏ ਨੇ। ਕਿਸੇ ਦਾ ਮੂੰਹ ਕਿਧਰ ਹੈ, ਕਿਸੇ ਦਾ ਕਿਧਰ। ਚਲੋ। ਦੇਖਦੇ ਆ, ਮਿਆਣੀ ਵਿਚ ਸਫਲਤਾ ਨਹੀਂ ਮਿਲੀ ਤਾਂ ਕੀ ਹੈ ਜ਼ਰੂਰੀ ਤਾਂ ਨਹੀਂ ਹੁੰਦਾ ਹਰ ਮੁਹਿੰਮ ਵਿਚ ਵਤੇਹ ਈ ਹੋਵੇਗੀ। ਅਸੀਂ ਤਾਂ ਜਿੱਤਣ ਲਈ ਲੜੇ ਸਾਂ।...
ਇਕ ਦਾਸੀ ਨੇ ਆਣ ਕੇ ਸਦਾ ਕੌਰ ਦੀ ਸੋਚ ਭੰਗ ਕਰ ਦਿੱਤੀ, 'ਰਾਣੀ ਜੀਓ, ਧਿਆਨ ਸਿੰਘ ਆਇਆ ਜੇ। ਮਿਲਣਾ ਚਾਹਵਦਾ ਜੇ।
ਸਦਾ ਕੌਰ ਨੇ ਭੇਜਣ ਦਾ ਇਸ਼ਾਰਾ ਕੀਤਾ। ਧਿਆਨ ਸਿੰਘ ਸਾਹਮਣੇ ਹੁੰਦਿਆਂ ਹੀ ਅੱਧਾ ਝੁਕ ਗਿਆ। ਫਤੇਹ ਬੁਲਾਈ ਤੇ ਇਕ ਖ਼ਤ ਫੜਾਉਣ ਲਈ ਹੱਥ ਵਧਾਇਆ।
-ਕਿਸਦਾ ਹੈ ?' ਸਦਾ ਕੌਰ ਨੇ ਪੁੱਛਿਆ।
-ਸਰਦਾਰ ਜੋਧ ਸਿੰਘ ਜਾਣ ਲੱਗਾ ਇਹ ਖ਼ਤ ਧਾਅਣੇ ਪਾਸ ਪੁੱਜਦਾ ਕਰਨ ਲਈ ਆਖ ਗਿਆ ਹੈ ?'
-ਜੋਧ ਸਿੰਘ ਚਲਾ ਗਿਆ ਹੈ ?' ਸਦਾ ਕੌਰ ਹੈਰਾਨ ਹੋਈ-'ਜਦ ਮਿਲਣ ਆਇਆ ਜੇ ਤਾਂ ਉਸ ਨੇ ਕਿਹਾ ਸੀ ਅਜੇ ਕੁਝ ਦਿਨ ਰੁਕਾਂਗਾ।
-ਰਾਣੀ ਸਾਹਬਾਂ, ਉਸ ਨੇ ਆਖਿਅੇ ਜ਼ਮਾਨ ਸ਼ਾਹ ਆ ਰਿਹੈ, ਉਸ ਨਾਲ ਮੁਲਾਕਾਤ
ਕਰਨੀ ਜ਼ਰੂਰੀ ਹੈ, ਜਾਣਾ ਪਏਗਾ ।
-ਠੀਕ ਜੇ, ਜ਼ਮਾਨ ਸ਼ਾਹ ਨੂੰ ਤਾਂ ਅਸੀਂ ਵੀ ਟੱਕਰਾਂਗੋ। ਕਾਕਾ ਜੀ ਦਾ ਸੁਨੇਹਾ ਵੀ ਪੁੱਜ ਗਿਆ ਹੈ।
ਧਿਆਨ ਸਿੰਘ ਫਤੇਹ ਬੁਲਾ ਕੇ ਚਲਿਆ ਗਿਆ।
ਰਾਣੀ ਸਦਾ ਕੌਰ ਨੇ ਖ਼ਤ ਖੋਹਲ ਲਿਆ। ਜਿਵੇਂ ਜਿਵੇਂ ਉਹ ਪੜ੍ਹਦੀ ਗਈ, ਉਸ - ਤੇਵਰ ਬਦਲਦੇ ਗਏ। ਚਿਹਰਾ ਭਖ਼ ਉੱਠਿਆ ਤੇ ਕ੍ਰੋਧ ਵਿਚ ਆ ਕੇ ਉਸ ਨੇ ਖ਼ਤ ਪੁਰਜਾ ਪੁਰਜਾ ਕਰ ਦਿੱਤਾ।... 'ਹਰਾਮਜਾਦਾ, ਉਹਦੀ ਏਨੀ ਜੁਅਰਤ ? ਉਹ ਮੇਰੀ ਸੁੰਦਰਤਾ ਦਾ ਵੀ ਕਾਇਲ ਹੈ ਤੇ ਮੇਰੀ ਬਹਾਦਰੀ ਦਾ ਵੀ। ਉਸ ਦੇ ਸੀਸ ਮਹਿਲ ਦੀ ਮੈਂ ਸ਼ਿਗਾਰ ਬਣਾਂ ? ਮੇਰੀ ਹਿਫਾਜ਼ਤ ਕਰੇਗਾ ਉਹ ? ਮੇਰੀ ਜੁੱਤੀ । ਕਾਇਰਾਂ ਵਾਂਗ ਡਰਦਾ ਭੱਜ ਗਿਐ।... ਧਮਕੀ ਵੀ ਦਿੰਦਾ ਹੈ; 'ਨਾਹ ਕੀਤੀ ਤਾਂ ਇਕ ਅੱਖ ਵਾਲੇ ਤੇਰੇ ਜਵਾਈ ਦਾ ਜੀਣਾ ਹਰਾਮ ਹੋ ਜਾਏਗਾ। ਪਹਿਲਾਂ ਅਸੀਂ ਜਮਾਨ ਸ਼ਾਹ ਨਾਲ ਦੇ ਹੱਥ ਕਰ ਲਈਏ ਫੇਰ ਤੇਰੇ ਸੀਸ ਮਹੱਲ ਨੂੰ ਵੀ ਵੇਖਾਂਗੀ। ਨਾਲੇ ਦੱਸਾਂਗੇ, ਬੰਦੂਕ ਜਦ ਵੀ ਚਲਦੀ ਹੈ, ਇਕ ਅੱਖ ਨਾਲ ਹੀ ਚੱਲਦੀ ਹੈ। ਕੁੱਤਾ / ਗੁੱਸੇ ਵਿਚ ਉਸ ਨੇ ਜ਼ਮੀਨ ਤੇ ਪੈਰ ਪਟਕਿਆ। ਕੁਝ ਚਿਰ ਅੱਖਾਂ ਬੰਦ ਕਰਕੇ ਮਨ ਨੂੰ ਸਹਿਜ ਕੀਤਾ। ਫਿਰ ਆਪਣੀ ਸੈਨਾ ਦੀ ਮੌਜੂਦਾ ਸਥਿਤੀ ਬਾਰੇ ਜਾਨਣ ਲਈ, ਦੀਵਾਨ-ਖ਼ਾਨੇ ਵੱਲ ਤੁਰ ਪਈ।
ਜਦ ਰਣਜੀਤ ਸਿੰਘ ਆਪਣੀ ਸੱਸ ਦੀ ਮਦਦ ਕਰਨ ਲਈ ਮਿਆਣੀ ਗਿਆ ਸੀ, ਜ਼ਮਾਨ ਸ਼ਾਹ ਦੀਆਂ ਫੌਜਾਂ ਅਹਿਮਦ ਖ਼ਾਨ ਅਤੇ ਬਹਾਦਰ ਖ਼ਾਨ ਦੀ ਅਗਵਾਈ ਹੇਠ ਜੇਹਲਮ ਦਰਿਆ ਲੰਘ ਆਈਆਂ ਸਨ। ਅਜੇ ਉਹ ਪੰਜਾਬ ਦੀ ਧਰਤੀ ਵਿਚ ਦਾਖ਼ਲ ਹੋਏ ਹੀ ਸਨ, ਸਿੰਘਾਂ ਨਾਲ ਅਚਾਨਕ ਸਿੱਧੀ ਟੱਕਰ ਹੋ ਗਈ। ਅਫਗਾਨ ਸਿਪਾਹੀ ਬੱਦਲ ਗਏ ਤੇ ਘਬਰਾ ਕੇ ਪਿੱਛੇ ਵੱਲ ਭੱਜ ਤੁਰੇ। ਅੱਗੋਂ ਅਹਿਮਦ ਖ਼ਾਨ ਸ਼ਾਹਨਚੀ ਕੜਕਿਆ, 'ਖਬੀਸੋ, ਕਾਫਰਾਂ ਨਾਲ ਜੰਗ ਕਰਨ ਚੱਲੇ ਓ, ਖ਼ਬਰਦਾਰ ਰਹਿਣਾ ਸੀ। ਤੁਸੀਂ ਤਾਂ ਏਦਾਂ ਜਾ ਰਹੇ ਸੋ, ਜਿਵੇਂ ਕਿਸੇ ਖਵਾਜਾ ਪੀਰ ਦੀ ਦਰਗਾਹ 'ਤੇ ਚਾਦਰ ਚੜਾਉਣ ਚੱਲ ਓ... ਅਸਤਾਗ ਵਿਰੁਲਾ* ਅਗਰ ਗਲਤ ਬੋਲ ਗਿਆ ਹੋਵਾਂ।' ਉਸ ਨੇ ਉੱਪਰ ਵੱਲ ਝਾਕ ਕੇ ਕੰਨ ਫੜੇ। ਫਿਰ ਪਹਿਲੇ ਲਹਿਜੇ ਵਿਚ ਹੀ ਬੋਲਿਆ, 'ਅੱਗੇ ਵਧੇ। ਕਾਡਰਾਂ ਦੇ ਚਾਰ ਹੱਥ ਨਹੀਂ ਹੈਗੇ...।'
ਅਹਿਮਦ ਖ਼ਾਨ ਦੇ ਕ੍ਰੋਧ ਤੋਂ ਡਰਦੇ ਸਿਪਾਹੀ ਮੁੜ ਪਏ ਤੇ ਉਹਨਾਂ ਨੇ ਮਿਆਂਕਦਾ ਜਿਹਾ ਨਾਅਰਾ ਲਾਇਆ, 'ਅੱਲਾਹ-ਹੂ-ਅਕਬਰ।
ਸਿੰਘ ਆਪਣਾ ਰਵਾਇਤੀ ਦਾਅ ਖੇਡ ਗਏ। ਪਿੱਛੇ ਹੱਟਦੇ ਗਏ। ਅਫਗਾਨੀ ਯਾ ਅਲੀ' ਪੁਕਾਰਦੇ ਜੋਸ਼ ਵਿਚ ਆ ਗਏ। ਜਦੋਂ ਸਿੰਘਾਂ ਨੇ ਵੇਖਿਆ, ਅਫਗਾਨੀ ਸਿਪਾਹੀ ਹੁਣ ਖਿੱਲਰੇ ਹੋਏ ਨੇ, ਉਹ ਇਕਦਮ ਪਲਟੇ ਤੇ ਉਲਟਾ ਹਮਲਾ ਕਰ ਦਿੱਤਾ। ਹੁਣ ਅਫਗਾਨੀ ਅੱਗੇ ਸਨ ਤੇ ਸਿੱਖ ਪਿੱਛੇ। ਘਬਰਾਈ ਸੈਨਾ ਜੇਹਲਮ ਦਰਿਆ ਵੱਲ ਭੱਜੀ। ਸਿੱਖ ਜੈਕਾਰੇ ਛੱਡਦੇ ਉਹਨਾਂ ਨੂੰ ਰੁਹਤਾਸ ਤੱਕ ਧੱਕ ਕੇ ਲੈ ਗਏ। ਰਸਤੇ ਵਿਚ ਭਿੜਦੇ ਵੀ ਗਏ। ਡਰਦੇ ਸਿਪਾਹੀਆਂ ਨੇ ਜਾਨ ਬਚਾਉਣ ਲਈ ਦਰਿਆ ਵਿਚ ਛਾਲਾ ਮਾਰ ਦਿੱਤੀਆਂ।
ਨਮੋਸ਼ੀ ਭਰੀ ਸਥਿਤੀ ਵੇਖ ਕੇ ਜਮਾਨ ਸ਼ਾਹ ਆਪਣੇ ਤੰਬਤੂ ਵਿਚੋਂ ਬਾਹਰ ਨਿਕਲਿਆ ਤੇ ਆਪਣੇ ਸਿਪਾਹ ਸਾਲਾਰਾਂ ਨੂੰ ਬੁਰਾ ਭਲਾ ਆਖਣ ਲੱਗਾ। ਉਹਨਾਂ ਦੇ ਸਿਪਾਹੀ ਵੀ ਬਹੁਤ ਮਾਰੇ ਗਏ ਸਨ। ਕੁਝ ਦਰਿਆ ਵਿਚ ਰੁੜ੍ਹ ਗਏ ਸਨ। ਅਜੇ ਉਸ ਦਾ ਸੁੰਦਰਤਾ ਦਾ ਵੀ ਕਾਇਲ ਹੈ ਤੇ ਮੇਰੀ ਬਹਾਦਰੀ ਦਾ ਵੀ। ਉਸ ਦੇ ਸੀਸ ਮਹਿਲ ਦੀ ਮੈਂ ਸ਼ਿਗਾਰ ਬਣਾਂ ? ਮੇਰੀ ਹਿਫਾਜ਼ਤ ਕਰੇਗਾ ਉਹ ? ਮੇਰੀ ਜੁੱਤੀ । ਕਾਇਰਾਂ ਵਾਂਗ ਡਰਦਾ ਭੱਜ ਗਿਐ।... ਧਮਕੀ ਵੀ ਦਿੰਦਾ ਹੈ; 'ਨਾਹ ਕੀਤੀ ਤਾਂ ਇਕ ਅੱਖ ਵਾਲੇ ਤੇਰੇ ਜਵਾਈ ਦਾ ਜੀਣਾ ਹਰਾਮ ਹੋ ਜਾਏਗਾ। ਪਹਿਲਾਂ ਅਸੀਂ ਜਮਾਨ ਸ਼ਾਹ ਨਾਲ ਦੇ ਹੱਥ ਕਰ ਲਈਏ ਫੇਰ ਤੇਰੇ ਸੀਸ ਮਹੱਲ ਨੂੰ ਵੀ ਵੇਖਾਂਗੀ। ਨਾਲੇ ਦੱਸਾਂਗੇ, ਬੰਦੂਕ ਜਦ ਵੀ ਚਲਦੀ ਹੈ, ਇਕ ਅੱਖ ਨਾਲ ਹੀ ਚੱਲਦੀ ਹੈ। ਕੁੱਤਾ / ਗੁੱਸੇ ਵਿਚ ਉਸ ਨੇ ਜ਼ਮੀਨ ਤੇ ਪੈਰ ਪਟਕਿਆ। ਕੁਝ ਚਿਰ ਅੱਖਾਂ ਬੰਦ ਕਰਕੇ ਮਨ ਨੂੰ ਸਹਿਜ ਕੀਤਾ। ਫਿਰ ਆਪਣੀ ਸੈਨਾ ਦੀ ਮੌਜੂਦਾ ਸਥਿਤੀ ਬਾਰੇ ਜਾਨਣ ਲਈ, ਦੀਵਾਨ-ਖ਼ਾਨੇ ਵੱਲ ਤੁਰ ਪਈ।
ਜਦ ਰਣਜੀਤ ਸਿੰਘ ਆਪਣੀ ਸੱਸ ਦੀ ਮਦਦ ਕਰਨ ਲਈ ਮਿਆਣੀ ਗਿਆ ਸੀ, ਜ਼ਮਾਨ ਸ਼ਾਹ ਦੀਆਂ ਫੌਜਾਂ ਅਹਿਮਦ ਖ਼ਾਨ ਅਤੇ ਬਹਾਦਰ ਖ਼ਾਨ ਦੀ ਅਗਵਾਈ ਹੇਠ ਜੇਹਲਮ ਦਰਿਆ ਲੰਘ ਆਈਆਂ ਸਨ। ਅਜੇ ਉਹ ਪੰਜਾਬ ਦੀ ਧਰਤੀ ਵਿਚ ਦਾਖ਼ਲ ਹੋਏ ਹੀ ਸਨ, ਸਿੰਘਾਂ ਨਾਲ ਅਚਾਨਕ ਸਿੱਧੀ ਟੱਕਰ ਹੋ ਗਈ। ਅਫਗਾਨ ਸਿਪਾਹੀ ਬੱਦਲ ਗਏ ਤੇ ਘਬਰਾ ਕੇ ਪਿੱਛੇ ਵੱਲ ਭੱਜ ਤੁਰੇ। ਅੱਗੋਂ ਅਹਿਮਦ ਖ਼ਾਨ ਸ਼ਾਹਨਚੀ ਕੜਕਿਆ, 'ਖਬੀਸੋ, ਕਾਫਰਾਂ ਨਾਲ ਜੰਗ ਕਰਨ ਚੱਲੇ ਓ, ਖ਼ਬਰਦਾਰ ਰਹਿਣਾ ਸੀ। ਤੁਸੀਂ ਤਾਂ ਏਦਾਂ ਜਾ ਰਹੇ ਸੋ, ਜਿਵੇਂ ਕਿਸੇ ਖਵਾਜਾ ਪੀਰ ਦੀ ਦਰਗਾਹ 'ਤੇ ਚਾਦਰ ਚੜਾਉਣ ਚੱਲ ਓ... ਅਸਤਾਗ ਵਿਰੁਲਾ* ਅਗਰ ਗਲਤ ਬੋਲ ਗਿਆ ਹੋਵਾਂ।' ਉਸ ਨੇ ਉੱਪਰ ਵੱਲ ਝਾਕ ਕੇ ਕੰਨ ਫੜੇ। ਫਿਰ ਪਹਿਲੇ ਲਹਿਜੇ ਵਿਚ ਹੀ ਬੋਲਿਆ, 'ਅੱਗੇ ਵਧੇ। ਕਾਡਰਾਂ ਦੇ ਚਾਰ ਹੱਥ ਨਹੀਂ ਹੈਗੇ...।'
ਅਹਿਮਦ ਖ਼ਾਨ ਦੇ ਕ੍ਰੋਧ ਤੋਂ ਡਰਦੇ ਸਿਪਾਹੀ ਮੁੜ ਪਏ ਤੇ ਉਹਨਾਂ ਨੇ ਮਿਆਂਕਦਾ ਜਿਹਾ ਨਾਅਰਾ ਲਾਇਆ, 'ਅੱਲਾਹ-ਹੂ-ਅਕਬਰ।
ਸਿੰਘ ਆਪਣਾ ਰਵਾਇਤੀ ਦਾਅ ਖੇਡ ਗਏ। ਪਿੱਛੇ ਹੱਟਦੇ ਗਏ। ਅਫਗਾਨੀ ਯਾ ਅਲੀ' ਪੁਕਾਰਦੇ ਜੋਸ਼ ਵਿਚ ਆ ਗਏ। ਜਦੋਂ ਸਿੰਘਾਂ ਨੇ ਵੇਖਿਆ, ਅਫਗਾਨੀ ਸਿਪਾਹੀ ਹੁਣ ਖਿੱਲਰੇ ਹੋਏ ਨੇ, ਉਹ ਇਕਦਮ ਪਲਟੇ ਤੇ ਉਲਟਾ ਹਮਲਾ ਕਰ ਦਿੱਤਾ। ਹੁਣ ਅਫਗਾਨੀ ਅੱਗੇ ਸਨ ਤੇ ਸਿੱਖ ਪਿੱਛੇ। ਘਬਰਾਈ ਸੈਨਾ ਜੇਹਲਮ ਦਰਿਆ ਵੱਲ ਭੱਜੀ। ਸਿੱਖ ਜੈਕਾਰੇ ਛੱਡਦੇ ਉਹਨਾਂ ਨੂੰ ਰੁਹਤਾਸ ਤੱਕ ਧੱਕ ਕੇ ਲੈ ਗਏ। ਰਸਤੇ ਵਿਚ ਭਿੜਦੇ ਵੀ ਗਏ। ਡਰਦੇ ਸਿਪਾਹੀਆਂ ਨੇ ਜਾਨ ਬਚਾਉਣ ਲਈ ਦਰਿਆ ਵਿਚ ਛਾਲਾ ਮਾਰ ਦਿੱਤੀਆਂ।
ਨਮੋਸ਼ੀ ਭਰੀ ਸਥਿਤੀ ਵੇਖ ਕੇ ਜਮਾਨ ਸ਼ਾਹ ਆਪਣੇ ਤੰਬਤੂ ਵਿਚੋਂ ਬਾਹਰ ਨਿਕਲਿਆ ਤੇ ਆਪਣੇ ਸਿਪਾਹ ਸਾਲਾਰਾਂ ਨੂੰ ਬੁਰਾ ਭਲਾ ਆਖਣ ਲੱਗਾ। ਉਹਨਾਂ ਦੇ ਸਿਪਾਹੀ ਵੀ ਬਹੁਤ ਮਾਰੇ ਗਏ ਸਨ। ਕੁਝ ਦਰਿਆ ਵਿਚ ਰੁੜ੍ਹ ਗਏ ਸਨ। ਅਜੇ ਉਸ ਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ, ਕਾਬਲ ਤੋਂ ਇਕ ਸੂਹੀਏ ਨੇ ਆ ਕੇ ਖ਼ਬਰ ਦਿੱਤੀ. 'ਹਿਮਾਯੂੰ, ਅਫ਼ਗਾਨਿਸਤਾਨ ਤੋਂ ਦਾਅ ਲਗਾ ਕੇ ਨੱਸ ਆਇਆ ਹੈ, ਔਰ ਇਸ ਸਮੇਂ ਕਸਬਾ ਲੇਹ ਵਿਚ ਮੁਹੰਮਦ ਖ਼ਾਨ ਸਦਜਈ ਦੀ ਪਨਾਹ ਵਿਚ ਹੈ।
ਜ਼ਮਾਨ ਸ਼ਾਹ ਨੇ ਹੁਕਮ ਦੇ ਕੇ ਫੋਰਨ ਘੋੜ ਸਵਾਰ ਮੋੜਿਆ, 'ਫੋਰਨ ਸੇ ਜਲਦੀ ਮੁੜੇ। ਮੁਹੰਮਦ ਖ਼ਾਨ ਨੂੰ ਕਹਿਣਾ, ਹਮਾਯੂੰ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਔਰ ਬੰਦੀ ਬਣਾ ਕੇ ਸਖ਼ਤ ਪਹਿਰੇ ਹੇਠ ਉਸ ਨੂੰ ਕਾਬਲ ਪਹੁੰਚਾ ਦਿੱਤਾ ਜਾਏ।
...
ਜਿਵੇਂ ਹੀ ਅੰਨ੍ਹਾ ਹੋਇਆ ਹਮਾਯੂੰ ਕਾਬਲ ਪੁੱਜਾ, ਆਪਣੇ ਬਾਦਸ਼ਾਹ ਨੂੰ ਵੇਖ ਕੇ ਲੋਕਾਂ ਦਾ ਗੁੱਸਾ ਭੜਕ ਪਿਆ। ਜ਼ਮਾਨ ਸ਼ਾਹ ਦੇ ਮਤਰੇਏ ਭਾਈ ਜਾਨ ਸੁਲਤਾਨ ਮਹਿਮੂਦ ਨੇ ਬਗਾਵਤ ਕਰ ਦਿੱਤੀ ਤੇ ਕਸਮ ਖਾਧੀ-'ਜਦ ਤੱਕ ਜ਼ਮਾਨ ਸ਼ਾਹ ਦੀਆਂ ਅੱਖਾਂ ਨਹੀਂ ਕੱਢ ਲੈਂਦਾ, ਮੈਂ ਤਖ਼ਤ ਉੱਪਰ ਨਹੀਂ ਬੈਠਾਂਗਾ।'
ਸੂਹੀਆਂ ਨੇ ਫਿਰ ਖ਼ਬਰ ਜਾ ਦਿੱਤੀ। ਜ਼ਮਾਨ ਸ਼ਾਹ ਪੰਜਾਬ ਫਤੇਹ ਕਰਨ ਦੀ ਮੁਹਿੰਮ ਅਧਵਾਟੇ ਛੱਡ ਕੇ ਕਾਬਲ ਮੁੜ ਗਿਆ। ਜਾਂਦਾ ਜਾਂਦਾ ਇਹ ਵੀ ਧਮਕੀ ਦੇ ਗਿਆ।... 'ਸੁਲਤਾਨ ਮਹਿਮੂਦ ਦੇ ਹੋਸ਼ ਟਿਕਾਣੇ ਕਰ ਆਵਾਂ, ਮੈਂ ਜਲਦੀ ਹੀ ਮੁੜਾਂਗਾ। ਪੰਜਾਬ ਦੇ ਕਾਫ਼ਰ ਇਹ ਨਾ ਸਮਝਣ, ਜ਼ਮਾਨ ਸ਼ਾਹ ਨੇ ਹਮਲਾ ਕਰਨ ਦਾ ਇਰਾਦਾ ਬਦਲ ਲਿਐ।
ਇਹ ਖ਼ਬਰਾਂ ਜਦ ਗੁਜਰਾਂ ਵਾਲੇ ਪਹੁੰਚੀਆਂ ਰਣਜੀਤ ਸਿੰਘ ਉਸ ਵੇਲੇ ਅੰਮ੍ਰਿਤਸਰ ਜਾਣ ਦੀ ਤਿਆਰੀ ਕਰ ਰਿਹਾ ਸੀ। ਪੰਜਾਬ ਦੇ ਸਾਰੇ ਸਰਦਾਰਾਂ ਅੰਦਰ ਭੈਅ ਤਾਂ ਸੀ, ਜ਼ਮਾਨ ਸ਼ਾਹ ਹਮਲਾ ਜ਼ਰੂਰ ਕਰੇਗਾ। ਆਪਣੀ ਆਪਣੀ ਹੈਸੀਅਤ ਅਨੁਸਾਰ ਸਾਰੇ ਤਿਆਰੀ ਵਿਚ ਲੱਗ ਗਏ।
ਰਣਜੀਤ ਸਿੰਘ ਗੁੱਜਰਾਂਵਾਲੇ ਦੀ ਗੜ੍ਹੀ ਵਿਚ ਹਥਿਆਰ ਅਤੇ ਹੋਰ ਸਮਾਨ ਜਮ੍ਹਾਂ ਭਰਨ ਲੱਗਾ। ਦਲ ਸਿੰਘ, ਉਸ ਦਾ ਸਾਥ ਤਾਂ ਦੇ ਰਿਹਾ ਸੀ। ਪਰ ਉਸ ਦੇ ਸੁਭਾਅ ਵਿਚ ਹੁਤ ਤਬਦੀਲੀ ਆ ਗਈ ਸੀ। ਰਣਜੀਤ ਸਿੰਘ ਨੇ ਇਕ ਦਿਨ ਆਪਣੀ ਮਾਂ ਨੂੰ ਡਿਆ, 'ਮੈਨੂੰ ਕੋਈ ਵਜਾਹ ਸਮਝ ਨਹੀਂ ਆਉਂਦੀ, ਪਹਿਲਾਂ ਤਾਂ ਮਾਮਾ ਮੈਨੂੰ ਆਖਦਾ ਹੁੰਦਾ ਸੀ... ਮੈਂ ਮਿਸਲ ਦੇ ਕੰਮਾਂ 'ਚ ਰੁਚੀ ਨਹੀਂ ਲੈਂਦਾ। ਹੁਣ ਉਸ ਦਾ ਆਪਣਾ ਕੋਈ ਧਿਆਨ ਨਹੀਂ ਹੈ ਏਧਰ।'
-ਦੀਵਾਨ ਦੇ ਮਾਰੇ ਜਾਣ ਨਾਲ ਪੁੱਤਰ ਉਸ ਦਾ ਦਿਲ ਸਾਵਾ ਨਹੀਂ ਹੈ। ਰਾਜ ਹੋਰ ਦੇ ਬੋਲਾਂ ਵਿਚ ਅਜੇ ਵੀ ਸੋਗੀ ਝਲਕ ਸੀ।
-ਮਾਂ ਰਿਆਸਤ ਦਾ ਕੰਮ ਤਾਂ ਚੱਲਦਾ ਰੱਖਣਾ ਹੈ ਨਾ ?"
-ਮੈਂ ਉਸ ਨਾਲ ਗੱਲ ਕਰਾਂਗੀ। ਸੁਣਿਆ ਏ ਕਾਬਲ ਵੱਲੋਂ ਹਮਲਾ ਹੋਣ ਵਾਲਾ 7 ਰਾਜ ਕੌਰ ਨੇ ਫਿਕਰ ਨਾਲ ਪੁੱਛਿਆ ਤੇ ਗੱਲ ਨੂੰ ਮੋੜਾ ਦੇ ਦਿੱਤਾ।
-ਹਾਂ, ਏਸੇ ਲਈ ਤਾਂ ਤਿਆਰੀ 'ਚ ਲੱਗੇ ਆਂ।
ਜਦ ਮਾਂ ਪੁੱਤ ਗੱਲਾ ਕਰ ਰਹੇ ਸਨ ਤਾਂ ਇਕ ਵਿੱਥ ਤੇ ਲੰਮੇ ਬਰਾਮਦੇ ਵਿਚ ਬਿਨਾਂ ਮਤਲਬ ਚਹਿਲ-ਕਦਮੀ ਕਰਦੀ ਫਿਰਦੀ ਮਹਿਤਾਬ ਕੌਰ ਨੂੰ ਇਹਨਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਕੋਣ, ਕਿਸ ਉੱਪਰ ਕਦੋਂ ਹਮਲਾ ਕਰਨ ਵਾਲਾ ਹੈ। ਰਣਜੀਤ ਸਿੰਘ ਦੋ ਕੁ ਵਾਰ ਉਸ ਵੱਲ ਝਾਕਿਆ ਵੀ ਸੀ, ਪਰ ਉਸ ਨੇ ਇਸ ਤਰ੍ਹਾਂ ਦਿਖਾਵਾ ਕੀਤਾ ਜਿਵੇਂ, ਉਸ ਨੇ ਮਾਂ-ਪੁੱਤਰ ਨੂੰ ਵੇਖਿਆ ਹੀ ਨਹੀਂ ਹੈ ਜਾਂ ਉਸ ਨੂੰ ਵੇਖਣ ਦੀ ਲੋੜ ਹੀ ਨਹੀਂ ਹੈ।
ਰਣਜੀਤ ਸਿੰਘ ਉੱਠਿਆ। ਬਾਹਰ ਆਇਆ। ਸਾਈਸ ਨੂੰ ਘੋੜਾ ਲਿਆਉਣ ਦਾ ਹੁਕਮ ਦਿੱਤਾ। ਸਵਾਰ ਹੋਇਆ ਤੇ ਦਰਿਆ ਵੱਲ ਨਿਕਲ ਗਿਆ।