ਕੁਝ ਸਰਦਾਰਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਸਭ ਨਾਲ ਮਿਲ ਕੇ ਚੱਲਣ ਦਾ ਵਚਨ ਤਾਂ ਦਿੱਤਾ ਸੀ। ਪਰ ਉਹਨਾਂ ਦੇ ਅੰਦਰੋਂ ਈਰਖਾ ਨਹੀਂ ਸੀ ਮਰ उगे।
ਕੁਝ ਦਿਨਾਂ ਬਾਅਦ ਸਾਹਿਬ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਇਕੱਠੇ ਹੋਏ। ਦੋਹਾਂ ਦੇ ਚਿਹਰੇ ਉੱਤਰੇ ਹੋਏ ਸਨ।
-ਖਾਲਸਾ ਜੀ, ਅਸੀਂ ਤਾਂ ਸਮਝਦੇ ਸਾਂ, ਜ਼ਮਾਨ ਸ਼ਾਹ ਇਸ ਨੂੰ ਲੋਹੇ ਦੇ ਚਣੇ ਚਬਾਏਗਾ, ਪਰ ਇਹ ਕਾਣਾ ਤਾਂ ਉਹਦੇ ਨਾਲ ਦੋਸਤੀਆਂ ਗੰਢਦਾ ਫਿਰਦਾ ਸੂ। ਸਾਹਬ ਸਿੰਘ ਨੇ ਆਪਣੀ ਭੜਾਸ ਕੱਢੀ।
-ਜ਼ਮਾਨ ਸ਼ਾਹ ਨਾਲ ਦੋਸਤੀ ? ਮੈਂ ਤਾਂ ਸੁਣਿਆ ਸੀ, ਉਹ ਲਾਹੌਰ 'ਤੇ ਹਮਲਾ ਕਰਨ ਆ ਰਿਹੇ ?' ਜੱਸਾ ਸਿੰਘ ਨੇ ਹੇਰਾਨੀ ਨਾਲ ਪੁੱਛਿਆ।
-ਤੁਸੀਂ ਮਿਆਣੀ 'ਚੋਂ ਬਾਹਰ ਨਿਕਲੇ ਤਾਂ ਪਤਾ ਲੱਗੇ। ਹੁਣ ਜ਼ਮਾਨ ਸ਼ਾਹ ਨੇ ਆਪਣੇ ਏਲਚੀਆਂ ਰਾਹੀਂ ਕਾਣੇ ਨੂੰ ਤੋਹਫੇ ਭੇਜੇ ਨੇ ਤੇ ਮਿੱਤਰਤਾ ਦਾ ਪੈਗਾਮ ਵੀ ਘੱਲਿਐ। ਏਸ ਨੇ ਪ੍ਰਵਾਨ ਵੀ ਕਰ ਲਿਆ ਜੇ। ਤੇ ਬਦਲੇ ਵਿਚ, ਏਹਨੇ ਜੇਲਮ ਦਰਿਆ 'ਚੋਂ ਉਹ ਤੋਪਾਂ ਕਢਵਾ ਕੇ ਦਿੱਤੀਆਂ ਨੇ, ਜਿਹੜੀਆਂ ਉਹ ਲਾਹੌਰ ਦਾ ਕਿਲ੍ਹਾ ਖਾਲੀ ਕਰਕੇ ਵਾਪਸ ਮੁੜਦਾ ਦਰਿਆ ਵਿਚ ਹੀ ਛੱਡ ਕੇ ਦੌੜ ਗਿਆ ਸੀ।
-ਸਾਹਬ ਸਿੰਘ ਜੀ, ਇਹ ਤਾਂ ਸਚਮੁੱਚ ਡਾਹਢੇ ਫਿਕਰ ਵਾਲੀ ਗੱਲ ਈ। ਸ਼ੁਕਰਚੱਕੀਆ ਜੋੜ-ਤੋੜ ਕਰਦਾ ਤਾਕਤ ਫੜਦਾ ਜਾ ਰਿਹੈ। ਮਾੜੀ ਖ਼ਬਰ ਹੋਰ ਵੀ ਏ ਇਕ, ਇਹ ਨਾ ਸਮਝ, ਮਿਆਣੀ 'ਚ ਬੈਠਾ ਮੈਂ ਕਿਸੇ ਪਾਸੇ ਨਜ਼ਰ ਨਹੀਂ ਰੱਖਦਾ। ਆਹਲੂਵਾਲੀਆਂ ਦਾ ਜਾਨਸ਼ੀਨ ਫਤੇਹ ਸਿੰਘ ਵੀ ਉਸ ਨਾਲ ਮੇਲ-ਜੋਲ ਵਧੇਰੇ ਰੱਖਣ ਲੱਗਾ ਹੈ। ਜੰਮੂ ਦੀ ਚੜ੍ਹਾਈ ਵੇਲੇ ਵੀ ਉਸ ਦੇ ਨਾਲ ਸੀ ਤੇ ਜਦ ਸ਼ੁਕਰਚੱਕੀਆ ਗੁੱਜਰਾਂਵਾਲੇ ਤੇ ਗੁਜਰਾਤ ਗਿਆ ਸੀ, ਲਾਹੌਰ ਕਿਲ੍ਹੇ ਦੀ ਸੁਰੱਖਿਆ ਫ਼ਤੇਹ ਸਿੰਘ ਦੀ ਨਿਗਰਾਨੀ ਹੇਠ ਸੀ। ਮੇਰੇ ਖ਼ਾਸ ਬੰਦੇ ਨੇ ਸੂਹ ਦਿੱਤੀ ਏ। ਜੋ ਇਹਨਾਂ ਦੀ ਪੱਕੀ ਯਾਰੀ ਪੈ ਗਈ ਤਾਂ ਜਾਣ ਲੈ, ਆਪਣੇ ਲਈ ਵੱਡੀ ਮੁਸੀਬਤ ਆਵਣ ਵਾਲੀ ਹੈ।
-ਕੀ ਅਸੀਂ ਕੋਈ ਗੱਠ-ਜੋੜ ਨਹੀਂ ਬਣਾ ਸਕਦੇ ? ਕਾਣੇ ਨੂੰ ਲਾਹੌਰ ਦੇ ਕਿਲ੍ਹੇ 'ਚੋਂ ਬਾਹਰ ਕਰੀਏ ? ਸਾਹਬ ਸਿੰਘ ਨੂੰ ਸਭ ਕੁਝ ਖੁਸਦਾ ਨਜ਼ਰ ਆ ਰਿਹਾ ਸੀ।
-ਗੱਠ-ਜੋੜ ਕਰਕੇ ਵੇਖ ਹੀ ਲਿਐ ? ਦੋ ਮਹੀਨੇ ਭਸੀਨ ਬਹਿ ਕੇ ਬਿਨਾਂ ਲੜਿਆਂ ਮੋਰਚੇ ਪੁੱਟ ਕੇ ਘਰ ਆ ਬੈਠੇ। ਤਾਕਤਵਰ ਮਿਸਲਾਂ ਨਾਲ ਤਾਂ ਇਹ ਰਿਸ਼ਤੇਦਾਰੀਆਂ ਗੰਢੀ ਫਿਰਦਾ ਸੁ। ਉੱਪਰੋਂ ਏਹਦੀ ਸੱਸ ਬੜੀ ਮੈਂ ਕੀ ਕਹਾਂ। ਪੂਰੀ ਲੂੰਬੜੀ ਹੈ। ਕਨੱਈਏ, ਨਕੱਈ, ਆਹਲੂਵਾਲੀਏ ਇਹ ਤੋਂ ਬਾਹਰ ਨਹੀਂ। ਬਾਕੀ ਹੈ ਕੀ ? ਨਿਸ਼ਾਨਵਾਲੀਏ ਤੇ ਸ਼ਹੀਦਾਂ ਵਾਲੇ ਤਾਂ ਭੀੜ ਪਈ ਤੋਂ ਅੜਨ ਵਾਲੇ ਨਹੀਂ। ਆਪਣੇ ਦੋਹਾਂ ਤੋਂ ਇਹ ਕਾਬੂ ਆਉਣ ਵਾਲਾ ਨਹੀਂ। ਹਾਂ, ਇਕ ਹੋਰ ਗੱਲ ਹੋ ਸਕਦੀ ਏ।' ਆਖ ਕੇ ਜੱਸਾ ਸਿੰਘ ਚੁੱਪ ਹੋ ਗਿਆ ਤੇ ਸਾਹਬ ਸਿੰਘ ਵੱਲ ਤੱਕਣ ਲੱਗਾ।
ਸਾਹਬ ਸਿੰਘ ਦੀਆਂ ਅੱਖਾਂ ਕਿਸੇ ਆਸ ਨਾਲ ਚਮਕ ਉੱਠੀਆਂ ਤੇ ਉਹ ਜੱਸਾ
ਸਿੰਘ ਦੇ ਹੋਰ ਨੇੜੇ ਸਰਕ ਗਿਆ। -ਜੇ ਅਸੀਂ ਅੰਗਰੇਜ਼ਾਂ ਨੂੰ ਬੇਨਤੀ ਕਰੀਏ ਤੇ ਉਹ ਆਪਣੀ ਮਦਦ ਲਈ ਆ
ਜਾਣ।
ਜੱਸਾ ਸਿੰਘ ਇਸ ਲਹਿਜ਼ੇ ਵਿਚ ਹੌਲੀ ਬੋਲਿਆ, ਜਿਵੇਂ ਇਹ ਗੱਲ ਕੰਧਾਂ ਨੂੰ ਸੁਨਾਉਣ ਤੋਂ ਵੀ ਡਰਦਾ ਹੋਵੇ।
-ਬੇਦੀ ਬਾਬੇ ਨੂੰ ਕੀ ਮੂੰਹ ਵਖਾਵਾਂਗੇ ? ਸਾਹਬ ਸਿੰਘ ਦੇ ਬੋਲਾਂ ਵਿਚ ਨਿਰਾਸ਼ਾ मो।
-ਤੇ ਅਸੀਂ ਆਪਣੇ ਉਤਰਾਧਿਕਾਰੀਆਂ ਨੂੰ ਕੀ ਛੱਡ ਕੇ ਜਾਵਾਂਗੇ, ਕਾਣੇ ਦੀ ਚਾਕਰੀ ?' ਜੱਸਾ ਸਿੰਘ ਨੇ ਖਿੱਝ ਕੇ ਪੁੱਛਿਆ।
ਇਸ ਦਾ ਜਵਾਬ ਸਾਹਬ ਸਿੰਘ ਕੋਲ ਨਹੀਂ ਸੀ। ਦੋਵੇਂ ਸਰਦਾਰ ਬੇਬਸ ਹੋ ਕੇ ਨੀਵੀਆਂ ਪਾ ਕੇ ਬਹਿ ਗਏ।
...
ਅੰਗਰੇਜ਼ ਗਵਰਨਰ ਜਨਰਲ, ਸਤਲੁਜ ਦਰਿਆ ਦੇ ਆਰ ਪਾਰ ਹੁੰਦੀਆਂ ਘਟਨਾਵਾਂ ਦੀ ਪੂਰੀ ਖ਼ਬਰ ਰੱਖਦਾ ਸੀ । ਜਦ ਉਸ ਨੂੰ ਖ਼ਬਰ ਮਿਲੀ, ਅਫਗਾਨਾਂ ਨੇ ਸਿੱਖਾਂ ਨਾਲ ਸਾਂਝ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਉਸ ਨੂੰ ਫਿਕਰ ਪੈ ਗਿਆ। ਉਸ ਨੇ ਤੁਰੰਤ ਆਪਣੇ ਸਹਾਇਕਾਂ ਨੂੰ ਬੁਲਾਇਆ।
-ਸਾਵਧਾਨ ਹੋ ਜਾਓ। ਕਾਬਲ ਦੇ ਸ਼ਾਹ ਨੇ ਰਣਜੀਤ ਸਿੰਘ ਨੂੰ ਤੋਹਫੇ ਭੇਜੇ ਨੇ। ਇਹ ਸਿਰਫ਼ ਦੋਸਤੀ ਦੇ ਤੋਹਫੇ ਨਹੀਂ ਹਨ। ਜੇ ਇਹ ਦੋਸਤੀ ਪੱਕੀ ਹੋ ਗਈ ਤਾਂ ਅਸੀਂ ਹਿੰਦੁਸਤਾਨ ਵਿਚੋਂ ਬਾਹਰ ਹੋ ਸਕਦੇ ਹਾਂ। ਦੋਹਾਂ ਵਿਚ ਸੰਧੀ ਰੋਕਣ ਲਈ ਅਸੀਂ ਹਰ ਸੰਤਵ ਯਤਨ ਕਰਾਂਗੇ।'
ਇਸ ਤਜਵੀਜ਼ ਉੱਪਰ ਅਮਲ ਕਰਦਿਆਂ, ਗਵਰਨਰ ਜਨਰਲ ਨੇ ਆਪਣਾ ਇਕ ਵਿਸ਼ੇਸ਼ ਕਰਸੇਯੋਗ ਦੂਤ ਮੀਰ ਯੂਸਫ ਅਲੀ, ਸਿੱਖਾਂ ਨੂੰ ਅਫਗਾਨਾਂ ਨਾਲ ਪੱਕੀ ਸੰਧੀ ਕਰਨ ਨੇ ਖਤਰਿਆਂ ਤੋਂ ਜਾਣੂ ਕਰਵਾਉਣ ਲਈ ਪੰਜਾਬ ਭੇਜਿਆ।
ਮੀਰ ਯੂਸਫ ਅਲੀ, ਪਹਿਲਾਂ ਪਟਿਆਲਾ, ਨਾਭਾ ਤੇ ਜੀਂਦ ਦੇ ਸਰਦਾਰਾਂ ਨੂੰ ਮਿਲਿਆ। ਉਹ ਮਨ ਵਿਚ ਕਈ ਸ਼ੰਕੇ ਲੈ ਕੇ ਆਇਆ ਸੀ, ਪਰ ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਜਿਸ ਖੁਸ਼ੀ ਅਤੇ ਉਤਸ਼ਾਹ ਨਾਲ ਉਸ ਦਾ ਸਵਾਗਤ ਕੀਤਾ, ਉਹ ਬਾਗੋ ਬਾਗ ਹੋ ਗਿਆ। ਪਟਿਆਲੇ ਦੇ ਸਰਦਾਰ ਨੇ ਉਤਸਾਹਿਤ ਹੁੰਦਿਆਂ ਪੁੱਛਿਆ।
-ਅਲੀ ਸਾਹਬ ਕੀ ਅੰਗਰੇਜ਼ ਸਾਡੇ ਨਾਲ ਇਕ ਦੂਸਰੇ ਦੀ ਰਾਖੀ ਕਰਨ ਲਈ ਸੰਧੀ ਕਰਨਗੇ ?'
—ਇਸ ਬਾਰੇ ਮੈਂ ਕੁਝ ਨਹੀਂ ਆਖ ਸਕਦਾ। ਮੈਨੂੰ ਸਿਰਫ਼ ਅਫ਼ਗਾਨਾਂ ਨਾਲ ਸੰਧੀ ਕਰਨ ਦੇ ਖ਼ਤਰਿਆਂ ਬਾਰੇ ਜਾਣਕਾਰੀ ਦੇਣ ਦਾ ਅਧਿਕਾਰ ਹੈ।' ਯੂਸਫ਼ ਅਲੀ ਨੇ ਆਪਣਾ ਬਚਾ ਕਰਦਿਆਂ ਕਿਹਾ।
-ਜੇ ਅਫ਼ਗਾਨਾਂ ਨਾਲ ਜੰਗ ਦੀ ਨੰਬਤ ਆਉਂਦੀ ਹੈ ਤਾਂ ਕੀ ਅੰਗਰੇਜ਼ੀ ਫੌਜ ਸਾਡੇ ਨਾਲ ਮਿਲ ਕੇ ਅਫ਼ਗਾਨਾਂ ਵਿਰੁੱਧ ਲੜੇਗੀ ?' ਜੀਂਦ ਦੇ ਹਾਕਮ ਨੇ ਪੁੱਛਿਆ।
-ਮੈਨੂੰ ਇਸ ਬਾਰੇ ਵੀ ਕੋਈ ਹਦਾਇਤ ਨਹੀਂ ਕੀਤੀ ਗਈ। ਇਸ ਲਈ ਮੈਂ ਕੁਝ ਨਹੀਂ ਆਖ ਸਕਦਾ। ਮਾਲੀ ਬੋਲਿਆ।
ਸਰਦਾਰ ਮਾਯੂਸ ਹੋ ਗਏ। ਜੇ ਇਹ ਕੁਝ ਆਖ ਨਹੀਂ ਸਕਦਾ ਤਾਂ ਆਇਆ ਕੀ ਲੈਣ ਹੈ ? ਸਰਦਾਰਾਂ ਨੇ ਵੀ ਕੋਈ ਹਾਮੀ ਨਾ ਭਰੀ ਤੇ ਆਪਣੀਆਂ ਰਿਆਸਤਾਂ ਵਿਚ ਕੰਮ ਦੇ ਬਹਾਨੇ ਲਾ ਕੇ ਚਲੇ ਗਏ। ਮੀਰ ਯੂਸਫ ਅਲੀ ਕੁਝ ਕੁਝ ਨਿਰਾਸ਼ ਹੋ ਕੇ ਅੰਮ੍ਰਿਤਸਰ ਆ ਗਿਆ।
ਇਥੇ ਉਹ ਰਾਣੀ ਸਦਾ ਕੌਰ ਨੂੰ ਮਿਲਿਆ ਤੇ ਉਸ ਨੂੰ ਆਪਣੀ ਯੋਜਨਾ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ। ਫਿਰ ਉਸ ਦੀ ਰਾਇ ਪੁੱਛੀ।
-ਮੈਂ ਕੁਝ ਨਹੀਂ ਆਖ ਸਕਦੀ। ਜ਼ਮਾਨ ਸ਼ਾਹ ਨਾਲ ਦੋਸਤੀ ਰਣਜੀਤ ਸਿੰਘ ਨੇ ਗੰਢੀ ਹੈ, ਉਹੀ ਇਸ ਬਾਰੇ ਬੇਹਤਰ ਗੱਲ ਕਰ ਸਕਦਾ ਹੈ। ਉਸ ਨੇ ਰਣਜੀਤ ਸਿੰਘ ਦੀ ਸਲਾਹ ਬਾਰੇ ਜਾਨਣ ਲਈ ਦੇ ਘੋੜ ਸਵਾਰ ਲਾਹੌਰ ਰਵਾਨਾ ਕਰ ਦਿੱਤੇ।
...
ਅਕਤੂਬਰ ਮਹੀਨੇ ਦਾ ਆਖ਼ਰੀ ਹਫ਼ਤਾ ਸ਼ੁਰੂ ਹੋਣ ਵਾਲਾ ਸੀ। ਗਰਮੀ ਦਾ ਮੌਸਮ ਆਪਣੇ ਪੈਰ ਛੱਡਦਾ ਜਾ ਰਿਹਾ ਸੀ। ਭਾਵੇਂ ਦੁਪਹਿਰ ਸਮੇਂ ਗਰਮੀ ਬਰਦਾਸ਼ਤ ਨਹੀਂ ਸੀ। ਹੁੰਦੀ। ਪਰ ਸਵੇਰੇ ਅਤੇ ਸੂਰਜ ਢਲੇ, ਉੱਤਰ ਆਉਂਦੀ ਠੰਢ ਚੰਗੀ ਲੱਗਦੀ ਸੀ। ਪੰਜਾਬ ਦੇ ਲੋਕਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ, ਦੁਰਾਨੀਆਂ ਦੇ ਹਮਲਿਆਂ ਤੋਂ ਸੁੱਖ ਦਾ ਸਾਹ ਨਸੀਬ ਹੋਇਆ ਸੀ। ਕਿਸਾਨਾਂ ਨੇ ਫਸਲਾਂ ਬੀਜੀਆਂ ਸਨ। ਮੱਕੀ ਦੀ ਫਸਲ ਤਾਂ ਪੂਰੀ ਤਿਆਰ ਖੜ੍ਹੀ ਸੀ। ਪਸ਼ੂਆਂ ਦਾ ਚਾਰਾ ਵੀ ਖੇਤਾਂ ਵਿਚ ਭਰਪੂਰ ਮਾਤਰਾ ਵਿਚ ਲਹਿਰਾਉਂਦਾ ਸੀ। ਪਿੰਡ ਹੁਣ ਵਸਦੇ ਰਸਦੇ ਨਜ਼ਰ ਆਉਂਦੇ ਸਨ। ਆਜੜੀ ਇੱਜੜ ਲੈ ਕੇ ਬੇ-ਖ਼ੌਫ ਖੇਤਾਂ ਵੱਲ ਸਾਬਰੇ ਹੀ ਨਿਕਲ ਪੈਂਦੇ ਸਨ।
ਲੋਕ ਫਿਰ ਪਰਿਆਂ 'ਚ ਬਹਿਣ ਲੱਗੇ ਸਨ। ਜਿਧਰ ਕਿਧਰ ਸਿੱਖ ਸਰਦਾਰਾਂ ਦੇ
ਝਗੜਨ ਦੀ ਕੋਈ ਘਟਨਾ ਵਾਪਰਦੀ, ਪਰਿਆਂ 'ਚ ਓਹਦੇ ਬਾਰੇ ਚਰਚਾ ਹੋਣ ਲੱਗ ਪੈਂਦੀ। ਅੱਜ ਵੀ, ਇਕ ਪਿੰਡ ਦੇ ਲੋਕ ਇਕ ਅਜੇਹੀ ਝੜਪ ਬਾਰੇ ਗੱਲਾਂ ਕਰਨ ਲੱਗ ਹੋਏ ਸਨ।
-ਮੈਨੂੰ ਤੇ ਭਾਊ, ਇਹਨਾਂ ਕੱਛਾ ਵਾਲਿਆਂ ਦੀ ਸਮਝ ਨਹੀਂ ਪੈਂਦੀ। ਕਾਬਲ ਕੰਧਾਰ ਵੱਲੋਂ ਕੋਈ ਲਾਮ ਚੜ੍ਹ ਆਉਂਦੀ ਏ ਤਾਂ ਇਹ ਸਾਰੇ ਇਕ ਜੁੱਟ ਹੋ ਜਾਂਦੇ ਐ। ਉਹ ਮੁੜ ਜਾਂਦੇ ਨੇ ਤਾਂ ਇਕ ਦੂਏ ਨਾਲ ਹੀ ਖਹਿਬੜ ਪੈਂਦੇ ਨੇ। ਇਕ ਸਿੱਧ-ਪੱਧਰਾ ਪੇਂਡੂ ਬੋਲਿਆ।
-ਪੁੱਤਰੋ; ਸਾਰਾ ਰੌਲਾ ਹੋਗਾ ਈ ਚੌਧਰਪੁਣੇ ਦਾ'-ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਬੋਲਿਆ-'ਪਰਾਏ ਮੁਲਕੋਂ ਆ ਕੇ ਕੋਈ, ਭਾਵੇਂ ਇਹਨਾਂ ਦੀਆਂ ਦਾੜੀਆਂ ਪੁੱਟ ਛੱਡਣ ਇਹ ਚੂੰ ਨਹੀਂ ਕਰਦੇ ਪਰ ਆਪਣਾ ਬੰਦਾ, ਜੇ ਭੁੱਲ ਕੇ ਵੀ ਹਵੇਲੀ ਅੱਗੋਂ ਦੀ ਖੰਘ ਕੇ ਲੰਘ ਜਾਏ, ਫੇਰ ਓਹਦੀ ਖੈਰ ਨਹੀਂ।'
-ਬਾਬਾ ਜੀ, ਮੈਨੂੰ ਤਾਂ ਲੱਗਦਾ ਜੋ, ਇਹਨਾਂ ਸਰਦਾਰਾ ਦੀਆਂ ਹਵੇਲੀਆਂ 'ਚ ਕੋਈ ਓਪਰੀ ਹਵਾ ਵਗਦੀ ਪਈ ਏ, ਜਿਹੜੀ ਇਹਨਾਂ ਨੂੰ ਚੈਨ ਨਹੀਂ ਪੈਣ ਦਿੰਦੀ। ਜਾਂ ਇਹਨਾਂ ਦੇ ਵਿਹੜਿਆਂ 'ਚ ਸਹੇ ਦੇ ਤੱਕਲੇ ਗੱਡੇ ਹੋਏ ਨੀ ਭਾਉ।
ਪਰ੍ਹੇ ਵਿਚ ਬੈਠੇ ਜਣਿਆਂ ਵਿਚੋਂ ਸਾਹਸੀ ਬਸ਼ੀਰਾ ਘਰ ਗਿਆ ਤਾਂ ਉਸ ਦੀ ਅੰਮਾਂ ਉਧੜ ਕੇ ਗਲ ਪੈ ਗਈ-'ਦਿਨ ਚੜ੍ਹਦਾ ਕਿ ਰਾਤ ਪੈਂਦੀ ਉ, ਕਿੱਥੇ ਮਰਿਆ ਸੈਂ ?'
-ਬਰੋਟੇ ਥੱਲੇ ਚੌਧਰੀਆਂ ਬਾਰੇ ਗੱਲਾਂ ਹੁੰਦੀਆਂ ਸਨ ਅੰਮਾਂ, ਮੈਂ ਪੈਰ ਮਲ੍ਹ ਲਏ ਜ਼ਰਾ
-ਖਸਮਾਂ ਨੂੰ ਖਾਣ ਚੌਧਰੀ । ਨਾ ਓਹਨਾਂ ਦੇ ਪੇ ਦਾ ਪਤਾ ਨਾ ਮਾਂ ਦਾ। ਲੋਕਾਂ ਨੂੰ ਲੁੱਟ ਲੁੱਟ ਭੜੋਲੇ ਭਰੇ ਨੀ ਉਹਨਾਂ ਦੇ ਤਾਂ। ਤੂੰ ਆਖਦਾ ਸੋ, ਬਾਲਣ ਲੈਣ ਚੱਲਿਆ। ਜੂਲ੍ਹੇ 'ਚ ਆਪਣਾ ਬਾਟਾ ਡਾਹਵਾਂ ?'
ਡਰਦਾ ਬਸ਼ੀਰਾ ਉਨ੍ਹੀਂ ਪੈਰੀ ਫੇਰ ਬਾਹਰ ਨਿਕਲ ਗਿਆ। ਪਰ ਉਸ ਦੀ ਅੰਮਾਂ ਅਜੇ ਵੀ ਸ਼ਾਂਤ ਨਾ ਹੋਈ..., 'ਚੌਧਰੀ ਤਾਂ ਹੁਣ ਅੱਲਾਹ ਈ ਬਣੇ ਫਿਰਦੇ ਜੇ। ਭੜੂਏ ਸਿੱਖ ਵੀ ਕਿਹੜੀ ਗੱਲ ਘੱਟ ਨੇ। ਇਹਨਾਂ ਦੇ ਪੈਰ ਈ ਚੱਕਰ ਏ ਕੋਈ। ਕਦੇ ਘੋੜਿਆਂ 'ਤੇ ਕਦੇ ਖੋਰੀ ਅੱਜ ਲਾਹੌਰ, ਕੱਲ੍ਹ ਪਸ਼ੇਰ, ਪਰਸੋਂ ਜਿਥੇ ਅੱਲਾਹ ਲੈ ਜਾਏ। ਨਾ ਆਪੂੰ ਟਿਕ ਕੇ ਕਹਿੰਦੇ ਨੇ, ਨਾ ਦੂਇਆਂ ਨੂੰ ਟਿਕ ਕੇ ਬਹਿਣ ਦੇਂਦੇ ਨੇ। ਏਹੋ ਜੇਆ ਬਾਰੇ ਗੱਲਾਂ ਜੁਣਦਾ ਏ ਬਸੀਰਾ। ਕੌਣ ਸਮਝਾਏ ਮੂਰਖ ਨੂੰ, ਜੱਟ ਦੇ ਪੁੱਤਰ ਨੂੰ ਆਪਣੀ ਜ਼ਮੀਨ- ਛੇਤੀ ਦਾ ਧਿਆਨ ਪਹਿਲਾਂ ਕਰਨਾ ਚਾਹੀਦਾ ਏ, ਫੇਰ ਖੈਰਾ ਮਿਹਰਾਂ ਨਾਲ ਚੰਗੀਆਂ ਰੁੱਤਾਂ ਆਈਆਂ ਸਮਝ। ਅਸੀਂ ਤਾਂ ਏਥੇ ਸਦਾ ਰਹਿਣਾ, ਇਹਨਾ ਰੜੇ ਰਾਜਿਆਂ ਦਾ ਕੀ ਏ. ਅੱਜ ਹੋਗੇ ਨੇ, ਕੱਲ੍ਹ ਹੈ ਨੀ। ਅੰਤਰੇ ਸੂਰਜ ਨੂੰ ਦੁਪਹਿਰੇ ਅੱਖਾਂ ਅੱਡ ਕੇ ਵੇਖਿਆ ਨਹੀਂ ਜਾਂਦਾ, ਆਥਣ ਵੇਲੇ ਆਪੇ ਧਰਤੀ 'ਚ ਗਰਕ ਜਾਂਦਾ ਏ। ਇਹ ਗੱਲਾ ਬਸ਼ੀਰੇ ਨੂੰ ਪਤਾ ਨੀ ਕਦ ਸਮਝ ਆਣੀਆਂ ਨੇ। ਆਣੀਆਂ ਵੀ ਨੇ ਕਿ ਨਹੀਂ' ਉਹ ਬੁੜ ਬੁੜ ਵੀ ਕਈ ਗਈ ਤੇ ਕੰਮ ਵੀ ਕਰੀ ਗਈ। ਗੁੱਠ ਵਿਚ ਬੱਧੀ ਬੱਕਰੀ ਮਿਆਂਕੀ ਤਾਂ ਅੰਮਾਂ ਈ ਟਿੱਕ ਜਾ ਧੀਏ, ਕਿਉਂ ਕਸਾਈਆਂ ਨੂੰ ਵਾਜਾਂ ਦਿਨੀਂ ਏਂ। ਅੱਲਾਹ ਅੱਲਾਹ = ਕੋਈ ਧਾੜ ਨਹੀਂ ਏਧਰੋਂ ਲੰਘੀ, ਨਹੀਂ ਤੇ ਹੁਣ ਤੱਕ ਤੇਰੀ ਖਾਦ ਵੀ ਖੇਤਾਂ 'ਚ ਪੈ ਜਾਣੀ ਸੀ
ਪਰ ਇਕਦਮ ਅੰਮਾਂ ਨੂੰ ਤਰਸ ਆ ਗਿਆ। ਉਸ ਦੇ ਕੋਲ ਆਈ। ਸਿਰ ਪਲੇਸਿਆ, ਪਿੱਠ ਉੱਪਰ ਹੱਥ ਫੇਰਿਆ 'ਸਬਰ ਕਰ ਆਂਦਾ ਈ ਬਸ਼ੀਰਾ ...
ਉਦੋਂ ਹੀ ਉਸ ਨੇ ਵੇਖਿਆ, ਦੇ ਸਿੱਖ ਘੋੜ ਸਵਾਰ ਲਾਹੌਰ ਦੇ ਰਾਹ ਪਏ ਜਾ ਰਹੇ ਸਨ। ਉਸ ਦਾ ਸਾਹ, ਜਿਵੇਂ ਡਰ ਨਾਲ ਘੁੱਟਿਆ ਗਿਆ।
ਲਾਹੌਰ ਪਹੁੰਚੇ ਘੋੜ ਸਵਾਰਾਂ ਨੇ ਰਣਜੀਤ ਸਿੰਘ ਨਾਲ ਮੁਲਾਕਾਤ ਦੀ ਆਗਿਆ ਮੰਗੀ। ਪੂਰੀ ਤਫਤੀਸ਼ ਕਰਨ ਤੋਂ ਬਾਅਦ, ਉਹ ਰਣਜੀਤ ਸਿੰਘ ਦੇ ਸਾਹਮਣੇ ਹੋਏ। ਝੁਕ ਕੇ ਫਤੇਹ ਬੁਲਾਈ। ਫਿਰ ਰਾਣੀ ਸਦਾ ਕੌਰ ਦਾ ਸੁਨੇਹਾ ਦਿੱਤਾ।
ਸੁਣ ਕੇ ਰਣਜੀਤ ਸਿੰਘ ਸੋਚੀਂ ਪੈ ਗਿਆ। ਅੰਮ੍ਰਿਤਸਰ ਭੰਗੀ ਬੈਠੇ ਨੇ। ਗੁਲਾਬ ਸਿੰਘ ਦੀ ਵਿਧਵਾ, ਮਾਈ ਸੁੱਖਾਂ ਵੀ ਉੱਥੇ ਈ ਏ। ਫੌਜ ਵੀ ਨਹੀਂ ਲੈ ਕੇ ਜਾ ਸਕਦਾ। ਇਹ ਮਾਈ ਕੋਈ ਨਵੀਂ ਮੁਸੀਬਤ ਹੀ ਸਹੇੜ ਬਹਿੰਦੀ ਏ। ਜਾਵਾ ਨਾ ਜਾਵਾਂ ? ਹਰ ਪਾਸੇ ਦੁਸ਼ਮਣ ਨੇ।.. ਉਹ ਪਰੇਸ਼ਾਨ ਹੋ ਗਿਆ। ਫਿਰ ਸੋਚਣ ਲੱਗਾ ਜੇ ਇਸ ਬਹਾਨੇ ਅੰਗਰੇਜ਼ਾਂ ਦੀ ਨੀਯਤ ਦਾ ਕੋਈ ਭੇਦ ਲੱਗ ਜਾਵੇ। ਉਸ ਨੇ ਆਪਣੇ ਸਭ ਤੋਂ ਭਰੋਸੇਮੰਦ ਦੇ ਮਿੱਤਰਾਂ, ਫਤੇਹ ਸਿੰਘ ਆਹਲੂਵਾਲੀਆ ਤੇ ਮਿਸਰ ਰਾਮ ਦਿਆਲ ਨਾਲ ਰਾਇ ਕੀਤੀ।
-ਅਸਾਂ ਨੂੰ ਜਾਨਣਾ ਚਾਹੀਦਾ ਹੈ, ਇਹ ਅਲੀ ਅੰਗਰੇਜ਼ਾਂ ਵੱਲੋਂ ਕਿਹੜੀ ਖੇਡ ਪਾਣ ਆਇਐ। ਰਾਮ ਦਿਆਲ ਨੇ ਸੁਝਾਅ ਦਿੱਤਾ।
ਤੇ ਰਣਜੀਤ ਸਿੰਘ ਨੇ ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਖ਼ਤਰਾ ਸਹੇੜ ਕੇ ਉਹ ਆਪਣੇ ਮਿੱਤਰਾਂ ਨਾਲ ਅੱਧੀ ਰਾਤ ਨੂੰ ਸਦਾ ਕੌਰ ਦੇ ਘਰ ਆਣ ਪੁੱਜਾ।
1800 ਈ., 22 ਅਕਤੂਬਰ ਦੀ ਸਵੇਰ ਨੂੰ ਯੂਸਫ ਅਲੀ ਨਾਲ ਉਹਨਾਂ ਦੀ ਮੁਲਾਕਾਤ ਹੋਈ। ਰਸਮੀ ਦੁਆ ਸਲਾਮ ਤੋਂ ਬਾਅਦ ਉਹ ਯਕਦਮ ਆਪਣੇ ਅਸਲੀ ਮਕਸਦ ਨੂੰ ਛੋਹ ਬੈਠਾ 'ਅਫ਼ਗਾਨੀ ਕਿਸੇ ਦੇ ਦੋਸਤ ਬਣ ਹੀ ਨਹੀਂ ਸਕਦੇ। ਇਹ ਜਹਾਦੀ ਨੇ। ਸਿੱਖਾਂ ਨੂੰ ਕਾਫ਼ਰ ਸਮਝਦੇ ਨੇ। ਦੇਖੋ ਨਾ ਪਾਕ ਦਰਬਾਰ ਸਾਹਬ ਨੂੰ ਵੀ ਢਾਹੁਣ ਤੋਂ ਗੁਰੇਜ਼ ਨਹੀਂ ਕਰਦੇ। ਸਰੋਵਰ ਨੂੰ ਕਿੰਨੀ ਵਾਰ ਮਿੱਟੀ ਨਾਲ ਭਰਿਆ ਏ। ਅਬਦਾਲੀ ਦੇ ਜ਼ੁਲਮ ਤੁਸਾਂ ਨੂੰ ਯਾਦ ਹੋਣੇ ਨੇ। ਕਿਸ ਤਰ੍ਹਾਂ ਔਰਤਾਂ ਔਰ ਮਾਸੂਮ ਬੱਚਿਆਂ ਨੂੰ ਬੇਦਰਦੀ ਨਾਲ ਕੋਰ ਘੱਤਿਆ। ਇਹ ਆਪਣੇ ਮਤਲਬ ਤੱਕ ਦੋਸਤ ਨੇ, ਜਦ ਮਤਲਬ ਹੱਲ ਹੋ ਗਿਆ, ਫਿਰ ਝੱਟ ਅੱਖਾ ਫੇਰ ਲੈਂਦੇ ਨੇ। ਗਵਰਨਰ ਜਨਰਲ ਤਾਂ ਅਫ਼ਗਾਨੀਆਂ ਨੂੰ ਸਖ਼ਤ ਨਫਰਤ ਕਰਦੇ ਨੇਂ। ਸਿੱਖਾਂ ਔਰ ਦੁਰਾਨੀਆਂ ਦੀ ਦੋਸਤੀ ਗਵਰਨਰ ਜਨਰਲ ਨੂੰ ਨਰਾਜ਼ ਕਰ ਸਕਦੀ ਏ। ਆਪਸ ਦੇ ਸੰਬੰਧਾਂ ਵਿਚ ਦਰਾੜ ਪੈ ਸਕਦੀ ਹੈ।...
ਰਣਜੀਤ ਸਿੰਘ, ਫਤੇਹ ਸਿੰਘ ਤੇ ਰਾਮ ਦਿਆਲ, ਯੂਸਫ ਅਲੀ ਦੀਆਂ ਗੱਲਾਂ ਸੁਣਦੇ ਰਹੇ। ਰਣਜੀਤ ਸਿੰਘ ਨੇ ਮਹਿਸੂਸ ਕੀਤਾ, ਇਹ ਅੰਗਰੇਜਾਂ ਵੱਲ ਲੁਕਵੀ ਧਮਕੀ ਦੇਣ ਆਇਆ ਹੈ ਜਾਂ ਸਾਨੂੰ ਖ਼ਬਰਦਾਰ ਕਰਨ ਆਇਆ ਹੈ। ਉਸ ਨੇ ਆਪਣੇ ਸਾਥੀਆਂ ਵੱਲ ਵੇਖਦਿਆਂ ਕਿਹਾ, 'ਅਲੀ ਸਾਹਬ, ਜਮਾਨ ਸ਼ਾਹ ਨੇ ਤੋਹੜੇ ਭੇਜ ਕੇ ਦੋਸਤੀ ਲਈ ਹੱਥ ਖ਼ੁਦ ਵਧਾਇਆ ਹੈ, ਭਾਵੇਂ ਮੈਨੂੰ ਉਸ ਉੱਪਰ ਜਰਾ ਵੀ ਭਰੋਸਾ ਨਹੀਂ ਹੈ। ਆਏ ਮਹਿਮਾਨ ਦਾ ਨਿਰਾਦਰ ਕਰਨਾ ਅਸੀਂ ਨਹੀਂ ਸਿੱਖਿਆ।
ਫਤੇਹ ਸਿੰਘ ਆਹਲੂਵਾਲੀਆ ਬੋਲਿਆ, 'ਜਮਾਨ ਸ਼ਾਹ ਨੇ ਸਾਨੂੰ ਖਿੱਲਤਾਂ ਭੇਜੀਆਂ ਹਨ। ਉਹਨਾਂ ਵੱਲੋਂ ਵਧਾਏ ਦੋਸਤੀ ਦੇ ਹੱਥ ਨੂੰ ਝਟਕ ਦੇਣਾ, ਸਿੱਖ ਧਰਮ ਦੀ ਮਰਿਯਾਦਾ ਨਹੀਂ ਹੈ।
-ਮੀਰ ਯੂਸਫ ਅਲੀ ਸਾਹਬ ਬਹਾਦਰ', ਮਿਸਰ ਰਾਮ ਦਿਆਲ ਦੇ ਸੰਬੋਧਨ ਕਰਨ ਵਿਚ ਵਿਅੰਗ ਦੀ ਪੁੱਠ ਸੀ-'ਅਗਰ ਕੱਲ੍ਹ ਨੂੰ ਅੰਗਰੇਜ਼ੀ ਸਰਕਾਰ, ਲਾਹੌਰ ਨਾਲ ਮੰਤਰਤਾ ਲਈ ਅੱਗੇ ਆਏਗੀ ਤਾਂ ਸਾਡੇ ਵੱਲੋਂ ਮੂੰਹ ਫੇਰ ਲੈਣਾ ਜਾਇਜ਼ ਹੈ ?"
ਯੂਸਫ ਅਲੀ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸ ਨੂੰ ਕੁਝ ਸੁੱਡਿਆ ਹੀ ਨਹੀਂ। ਉਹ ਜਿਵੇਂ ਆਇਆ ਸੀ, ਉਵੇਂ ਹੀ ਵਾਪਸ ਮੁੜ ਗਿਆ।
...
ਰਣਜੀਤ ਸਿੰਘ, ਫਤੇਹ ਸਿੰਘ ਆਹਲੂਵਾਲੀਆ ਅਤੇ ਰਾਮ ਦਿਆਲ ਜਿਵੇਂ ਹੀ ਤਾਹੋਰ ਪਹੁੰਚੇ, ਖ਼ਬਰ ਮਿਲੀ : ਜਮਾਨ ਸ਼ਾਹ ਆਪਣੇ ਭਰਾਵਾਂ ਦੀ ਬਗ਼ਾਵਤ ਦਬਾਉਣ ਵਿਚ ਉਲਝ ਗਿਆ ਹੈ। ਉਧਰੋਂ ਹੋਰ ਮੁਸੀਬਤ ਈਰਾਨੀਆਂ ਨੇ ਅਫਗਾਨਿਸਤਾਨ ਉੱਪਰ ਹਮਲਾ ਕਰ ਦਿੱਤਾ ਹੈ।
ਰਣਜੀਤ ਸਿੰਘ ਲਈ ਇਹ ਖ਼ਬਰਾਂ ਬੜਾ ਸਕੂਨ ਦੇਣ ਵਾਲੀਆਂ ਸਨ। ਹੁਣ ਅਫਗਾਨਿਸਤਾਨ ਵਾਲੇ ਪਾਸਿਓਂ ਹਮਲੇ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਲਗਾਤਾਰ ਮੁਹਿੰਮਾਂ ਤੋਂ ਸਾਹ ਲੈ ਕੇ ਉਹ ਕੁਝ ਦੇਰ ਆਰਾਮ ਕਰਨਾ ਚਾਹੁੰਦਾ ਸੀ। ਪਿਛਲੇ ਸਮੇਂ ਗੁੱਜਰਾਂਵਾਲੇ ਵਿਚ ਹੋਈ ਉਸ ਦੀ ਮਾਂ ਰਾਜ ਕੌਰ ਦੀ ਮੌਤ ਬਾਰੇ ਵੀ ਅਫਵਾਹਾਂ ਫੈਲੀਆਂ ਹੋਈਆਂ ਸਨ। ਪਰ ਰਣਜੀਤ ਸਿੰਘ ਦੇ ਵੱਧ ਰਹੇ ਪ੍ਰਭਾਵ ਕਾਰਨ ਖੁੱਲ੍ਹ ਕੇ ਕੋਈ ਵੀ ਛੱਤ ਨਹੀਂ ਸੀ ਕਰਦਾ।
ਮਹਿਤਾਬ ਕੌਰ ਬਟਾਲੇ ਹੀ ਸੀ। ਦੂਸਰੀ ਪਤਨੀ ਦਾਤਾਰ ਕੌਰ ਲਾਲ ਕਿਲ੍ਹੇ ਦੇ ਰਾਣੀਵਾਸ ਵਿਚ ਆ ਗਈ ਸੀ। ਹੁਣ ਗੋਲੀਆਂ ਤੇ ਦਾਸੀਆਂ ਦੀ ਗਿਣਤੀ ਵੀ ਵੱਧ ਗਈ ਸੀ। ਰਣਜੀਤ ਸਿੰਘ ਕਿਲ੍ਹੇ ਦੀ ਫਸੀਲ ਲਾਗੇ ਖੜ੍ਹਾ ਰਾਵੀ ਦੀਆਂ ਛੱਲਾ ਵੱਲ ਲਗਾਤਾਰ ਵੇਖ ਰਿਹਾ ਸੀ। ਉਸ ਦੇ ਪਿੱਛੇ ਅਛੋਪਲੇ ਜਿਹੇ ਰਾਣੀ ਸਦਾ ਕੌਰ ਆਣ ਖੜ੍ਹੀ।
ਹੈਰਾਨ ਹੋ ਗਿਆ ਰਣਜੀਤ ਸਿੰਘ-ਮਾਈ ਜੀ, ਕਦ ਆਏ ?'
-ਚੁਣੇ ਹੁਣੇ ਪਹੁੰਚੀ ਆਂ, ਕਾਕਾ ਜੀ।
-ਮਹਿਤਾਬ ਆਈ ਏ ?' ਰਣਜੀਤ ਨੇ ਪੁੱਛਿਆ।
-ਆਣ ਨੂੰ ਆਖਦੀ ਸੀ, ਸੇਹਿਤ ਕੁਝ ਢਿੱਲੀ ਏ। ਮੈਂ ਹੀ ਮਨ੍ਹਾ ਕਰ ਦਿੱਤਾ। ਸਦਾ ਕੌਰ ਨੇ ਚਤੁਰਾਈ ਨਾਲ ਜਵਾਬ ਦਿੱਤਾ ਤੇ ਰਾਵੀ ਦੀਆਂ ਛੱਲਾਂ ਵੱਲ ਵੇਖਣ ਲੱਗ ਪਈ। ਫਿਰ ਕਿਲ੍ਹੇ ਦੇ ਅੰਦਰ ਨਜ਼ਰ ਘੁੰਮਾਈ। ਕੁਝ ਘੋੜ ਸਵਾਰ ਇਸ ਤਰ੍ਹਾਂ ਤਿਆਰ ਖੜ੍ਹੇ ਸਨ ਜਿਵੇਂ ਹੁਣੇ ਹੀ ਕਿਸੇ ਮੁਹਿੰਮ ਉੱਪਰ ਜਾਣਾ ਹੋਵੇ ਤੇ ਹੁਕਮ ਦੀ ਉਡੀਕ ਵਿਚ ਹੋਣ। ਸਭ ਪਾਸੇ ਦੇਖ ਕੇ ਸਦਾ ਕੌਰ ਨੇ ਅਪਣੱਤ ਭਰੇ ਗਰਵ ਨਾਲ ਕਿਹਾ;
-ਕਾਕਾ ਜੀ, ਹੁਣ ਤੈਨੂੰ ਰਾਜਿਆਂ ਦਾ ਰਾਜਾ, ਮਹਾਰਾਜਾ ਬਣਨ ਤੋਂ ਪੰਜਾਬ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ।
-ਅਜੇ ਉਹ ਸਮਾਂ ਨਹੀਂ ਆਇਆ ਮਾਈ। ਮੈਂ ਕੁਝ ਹੋਰ ਤਰ੍ਹਾਂ ਸੋਚਦਾਂ। ਜਦ ਕਿਲ੍ਹੇ ਅੰਦਰ, ਇਸ ਦੇ ਕੈਦ ਖ਼ਾਨਿਆ ਅੰਦਰ, ਤਹਿਖ਼ਾਨਿਆਂ ਅੰਦਰ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਚੀਕਾਂ ਅਤੇ ਸਿਸਕੀਆਂ ਸੁਣਾਈ ਦਿੰਦੀਆਂ ਹਨ। ਮੁਗਲਾਂ ਦੀ ਏਡੀ ਵੱਡੀ ਸਲਤਨਤ ਸੀ, ਪਤਾ ਹੀ ਨਹੀਂ ਸੀ ਲੱਗਦਾ, ਸ਼ੁਰੂ ਕਿਥੋਂ ਹੁੰਦੀ ਏ ਤੇ ਖ਼ਤਮ ਕਿਥੇ ਹੋਣੀ ਏ। ਇਹਨਾਂ ਤਹਿਖਾਨਿਆਂ ਦੀਆਂ ਕੰਧਾਂ, ਉਹਨਾਂ ਵੇਲਿਆਂ ਅੰਦਰ ਲਹੂ ਦੇ ਦਾਗਾਂ ਨਾਲ ਭਰੀਆਂ ਪਈਆਂ ਹਨ। ਬਹਿਨਸ਼ਾਹ ਬਣਨ ਦੀ ਖ਼ਾਤਰ, ਤਖ਼ਤ ਉੱਪਰ ਬੈਠਣ ਦੀ ਖ਼ਾਤਰ, ਕਦੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਅੰਨਿਆਂ ਕੀਤਾ, ਕਦੇ ਭਾਈਆਂ ਨੂੰ. ਕਦੇ ਪਿਉਆਂ ਨੂੰ ਮੈਨੂੰ ਅਜੇਹਾ ਕੋਈ ਰੁਤਬਾ ਹਾਸਲ ਕਰਨ ਤੋਂ ਝਿਜਕ ਹੈ। ਇਸ ਨਾਲ ਮਿਸਲਾਂ ਦੇ ਸਰਦਾਰ ਮੇਰੇ ਨਾਲ ਹੋਰ ਈਰਖਾ ਕਰਨਗੇ, ਪੱਕੇ ਦੁਸ਼ਮਣ ਬਣਨਗੇ ਤੇ ਕੀ ਪਤਾ ਸਾਰੇ ਰਲ ਕੇ ਬਗਾਵਤ ਵੀ ਕਰ ਦੇਣ..।'
ਰਣਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਸਦਾ ਕੌਰ ਨੂੰ ਗਰਵ ਹੋਇਆ, ਏਨੀ ਛੋਟੀ ਉਮਰ ਵਿਚ ਉਸ ਦਾ ਜਵਾਈ ਬਹੁਤ ਸਮਝ ਵਾਲੀਆਂ ਗਲਾਂ ਕਰਨ ਲੱਗਾ ਹੈ। ਉਹ ਬੋਲੀ:
-ਕਾਕਾ ਜੀ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮਹਾਰਾਜਾ ਦੀ ਪਦਵੀ ਹਾਸਲ ਕਰਕੇ ਤੈਨੂੰ ਬੜੇ ਲਾਭ ਹੋਣੇ ਨੇ। ਜਿਨ੍ਹਾਂ ਲੋਕਾਂ ਨੇ ਹਾਲ ਤੀਕਰ ਆਪਣਾ ਕੋਈ ਰਾਜਾ ਔਰ ਆਪਣੀ ਕੋਈ ਸਰਕਾਰ ਨਹੀਂ ਵੇਖੀ, ਉਹ ਖੁਸ਼ ਹੋਣਗੇ, ਜਸ਼ਨ ਮਨਾਉਣਗੇ। ਜਿਹਨਾਂ ਸਰਦਾਰਾਂ ਵੱਲੋਂ ਤੂੰ ਬਗਾਵਤ ਕਰਨ ਦੀ ਗੱਲ ਆਖਨਾਂ ਏਂ, ਉਹਨਾਂ ਨੂੰ ਸਮਝ ਪੈ ਜਾਏਗੀ, ਪੰਜਾਬ ਦਾ ਵਧੇਰੇ ਹਿੱਸਾ ਹੁਣ ਇਕ ਮੁੱਠ ਜੇ ਤੇ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਵੇ।
ਰਾਵੀ ਦੀਆਂ ਲਹਿਰਾਂ ਵੱਲ ਵੇਖਦੇ ਰਣਜੀਤ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਪਰ ਉਸ ਅੰਦਰ ਮਹਾਰਾਜਾ ਬਣਨ ਦੀ ਲਾਲਸਾ ਜ਼ਰੂਰ ਪੈਦਾ ਹੋ ਗਈ। ਕੁਝ ਮਹੀਨ ਪਹਿਲਾਂ ਮਾਈ ਨਕੇਣ (ਦਾਤਾਰ ਕੌਰ) ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਸੀ। ਜਿਸ ਦੇ ਪੈਦਾ ਹੋਣ ਦੀਆਂ ਖੁਸ਼ੀਆਂ, ਬਗ਼ਾਵਤਾਂ ਨੂੰ ਦਬਾਉਂਦਿਆਂ, ਉਹ ਚੰਗੇ ਢੰਗ ਨਾ ਨਹੀਂ ਸੀ ਮਨਾ ਸਕਿਆ। ਬਾਲਕ ਦਾ ਨਾਮ ਖੜਕ ਸਿੰਘ ਰੱਖਿਆ ਸੀ। ਹੁਣ ਉਹ ਸੋਚਣ ਲੱਗਾ, 'ਜੇ ਮੈਂ ਮਹਾਰਾਜਾ ਬਣਨਾ ਸਵੀਕਾਰ ਕਰ ਲਵਾਂ ਖੜਕ ਸਿੰਘ ਤਾ ਫਿਰ ਯੁਵਰਾਜ ਕਹਿਲਾਏਗਾ...।
ਸਦਾ ਕੌਰ ਆਪਣੀ ਪੁੱਤਰੀ ਮਹਿਤਾਬ ਕੌਰ ਦੀ ਕੁੱਖੋਂ ਕੋਈ ਬਾਲ ਨਾ ਜੰਮਣ ਕਾਰਨ ਦੁੱਖੀ ਤਾਂ ਬਹੁਤ ਸੀ, ਪਰ ਉਹ ਜ਼ਾਹਰ ਨਹੀਂ ਨਹੀਂ ਸੀ ਹੋਣ ਦਿੰਦੀ। ਉਸ ਨੇ ਆਸ ਵੀ ਨਹੀਂ ਸੀ ਛੱਡੀ। ਉਹ ਵੱਡੇ ਸੁਪਨੇ ਵੇਖਦੀ ਸੀ, ਜੋ ਉਸ ਦਾ ਜਵਾਈ ਮਹਾਰਾਜੇ ਦੀ ਪਦਵੀ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਮਹਿਤਾਬ ਮਹਾਰਾਣੀ ਬਣੇਗੀ ਤੇ ਉਹ ਆਪ ਆਪਣੇ ਇਲਾਕੇ ਉੱਪਰ ਸਰਦਾਰੀ ਕਰਦੀ ਰਹੇਗੀ। ਉਹ ਲਾਲਸਾ ਦਾ ਅਜੇਹਾ ਚੋਗਾ ਖਿਲਾਰ ਗਈ, ਰਣਜੀਤ ਸਿੰਘ, ਸਰਦਾਰਾਂ ਦੇ ਵਿਰੋਧ ਨੂੰ ਦਰ-ਕਿਨਾਰ ਕਰਕੇ ਰਸਮੀ-ਤੌਰ 'ਤੇ ਤਖ਼ਤ-ਨਸ਼ੀਨੀ ਲਈ ਰਾਜ਼ੀ ਹੋ ਗਿਆ।