ਪੰਜਾਬ ਉੱਪਰ ਜੰਗ ਦੇ ਬੱਦਲ ਘਿਰੇ ਆਉਂਦੇ ਵੇਖ ਕੇ ਮਿਸਲਾਂ ਦੇ ਮੁਖੀਆਂ ਨੇ ਨਿੱਜੀ ਰੰਜਸ਼ਾਂ ਭੁਲਾ ਕੇ ਅੰਮ੍ਰਿਤਸਰ ਇਕੱਠ ਕੀਤਾ। ਰਾਮਗੜੀਏ, ਨਕਈ, ਕਨੱਈਏ, ਸ਼ੁੱਕਰਚੱਕੀਏ, ਭੰਗੀ ਸਭ ਹਾਜ਼ਰ ਹੋਏ। ਨਿਸ਼ਾਨ ਵਾਲੀਆ ਮਿਸਲ ਦੇ ਸਿੰਘ ਵੀ ਉਚੇਚਾ ਪੁੱਜੇ, ਭਾਵੇਂ ਹੁਣ ਇਹਨਾਂ ਦੀ ਬਹੁਤੀ ਅਹਿਮੀਅਤ ਨਹੀਂ ਸੀ ਰਹੀ। ਇਸ ਮਿਸਲ ਵਿਚ ਸਾਰੇ ਝੰਡਾ ਬਰਦਾਰ ਸਨ ਤੇ ਝੰਡੇ ਨੂੰ ਸਦਾ ਝੂਲਦਾ ਰੱਖਣ ਲਈ ਇਹਨਾਂ ਵਿਚ ਜਾਨ ਤੱਕ ਵਾਰ ਦੇਣ ਦਾ ਜਜ਼ਬਾ ਸੀ। ਇਹਨਾਂ ਦੀ ਪ੍ਰੀਖਿਆ ਲੈਣ ਸਮੇਂ ਜੱਥੇਦਾਰ, ਗੁਰੂ ਗੋਬਿੰਦ ਸਿੰਘ ਵੇਲੇ ਦੀ ਉਦਾਹਰਣ ਜ਼ਰੂਰ ਦੱਸਦਾ ਹੁੰਦਾ ਸੀ। ਉਹ ਸੁਣਾਉਂਦਾ, ਦਸਵੇਂ ਪਾਤਸ਼ਾਹ ਵੇਲੇ ਭਾਈ ਆਲਮ ਸਿੰਘ ਕੂਚ ਕਰਦੀ ਫੌਜ ਨਾਲ ਖਾਲਸੇ ਦਾ ਝੰਡਾ ਲੈ ਕੇ ਤੁਰਿਆ ਕਰਦਾ ਸੀ। ਇਕ ਵਾਰ ਲੜਾਈ ਸਮੇਂ ਉਹ ਸਿੰਘ ਮੁਗਲਾਂ ਦੇ ਕਾਬੂ ਆ ਗਿਆ।
ਸੂਬੇਦਾਰ ਨੇ ਹੁਕਮ ਦਿੱਤਾ-ਕਾਫਰਾਂ ਦਾ ਝੰਡਾ ਹੇਠਾਂ ਸੁੱਟ ਦੇ, ਨਹੀਂ ਹੱਥ ਕੱਟੇ ਜਾਣਗੇ।
-ਪੈਰਾਂ ਨਾਲ ਪਕੜ ਲਵਾਂਗਾ। ਭਾਈ ਆਲਮ ਸਿੰਘ ਗੱਜਿਆ।
-ਪੈਰ ਕੱਟ ਦਿੱਤੇ ਜਾਣਗੇ /' ਸੂਬੇਦਾਰ ਨੇ ਡਰਾਇਆ।
-ਮੂੰਹ ਨਾਲ ਝੰਡਾ ਫੜ ਲਵਾਂਗਾ। ਭਾਈ ਆਲਮ ਸਿੰਘ ਨੇ ਲਲਕਾਰਿਆ।
-ਸਿਰ ਕਲਮ ਕਰ ਦਿੱਤਾ ਜਾਏਗਾ| ਫੇਰ ਕੀ ਕਰੇਂਗਾ ? ਸੂਬੇਦਾਰ ਨੇ ਹੋਰ ਨੇੜੇ ਹੁੰਦਿਆਂ ਕਿਹਾ।
-ਫੇਰ ਉਹੀ ਰੱਖਿਆ ਕਰੇਗਾ, ਜਿਸ ਦਾ ਝੰਡਾ ਹੈ।
ਪੂਰੀ ਸਾਖੀ ਸੁਣਾ ਕੇ ਜੱਥੇਦਾਰ ਨਸੀਹਤ ਕਰਦਾ- ਸਿੰਘ ਭਾਈ ਆਲਮ ਸਿੰਘ ਵਾਂਗ ਖਾਲਸੇ ਦੇ ਝੰਡੇ ਦੀ ਸ਼ਾਨ ਬਣਾਈ ਰੱਖਣੀ ਪਵੇਗੀ। ਉਹੀ ਸਿੰਘ ਇਸ ਜੱਥੇ ਵਿਚ ਸ਼ਾਮਲ ਹੋਣ।
ਇਸ ਮਿਸਲ ਵਿਚ ਹੁਣ ਬਹੁਤ ਸਿੰਘ ਘੱਟ ਗਏ ਸਨ। ਪਰ ਜਿੰਨੇ ਵੀ ਸਨ. ਉਹਨਾਂ ਨੂੰ ਆਪਣੀ ਮਿਸਲ ਉੱਪਰ ਪੂਰਾ ਗਰਵ ਸੀ।
ਅੱਜ ਦੇ ਇਕੱਠ ਵਿਚ ਸਾਰੇ ਸਰਦਾਰ ਇਕਮਤ ਸਨ ਕਿ ਜ਼ਮਾਨ ਸ਼ਾਹ ਨਾਲ ਟੱਕਰ ਲਈ ਜਾਵੇ। ਅਰਦਾਸ ਹੋਈ। ਵਾਕ ਲਿਆ ਗਿਆ ਤੇ ਇਕੱਠੇ ਰਹਿ ਕੇ ਲੜਨ ਦਾ ਗੁਰਮੱਤਾ ਪਾਸ ਹੋ ਗਿਆ।
ਉਧਰ, ਇਸ ਸਮੇਂ ਕੂਚ ਕਰ ਰਹੀਆਂ ਫੌਜਾਂ ਨੂੰ ਚਮਾਨ ਸ਼ਾਹ ਨੇ ਹੁਕਮ ਦਿੱਤਾ- ਸਾਡਾ ਪਹਿਲਾ ਪੜਾਅ ਪੇਸ਼ਾਵਰ ਜਾ ਕੇ ਹੋਵੇਗਾ'
ਵਿਆਹ ਦੀਆਂ ਖੁਸ਼ੀਆਂ ਵਿਚ ਰਣਜੀਤ ਸਿੰਘ, ਕੁਝ ਦਿਨ ਘੋੜਸਵਾਰੀ ਚਾਲਾ, ਤਲਵਾਰਾਂ ਅਤੇ ਜੰਗਾਂ, ਸਭ ਕੁਝ ਭੁੱਲ ਗਿਆ। ਉਸ ਨੂੰ ਜਾਪਿਆ ਮਹਿਤਾਬ ਦਾ ਵਰਤਾਓ, ਉਸ ਨਾਲ ਸਹਿਜ ਨਹੀਂ ਸੀ। ਉਸ ਦਾ ਚਿਹਰਾ ਕੱਸਿਆ ਕਸਿਆ ਤੇ ਕਠੋਰ ਰਹਿੰਦਾ। ਨਵੀਂ ਨਵੇਲੀ ਦੁਲਹਨ ਵਾਲਾ ਚਾਅ ਤਾਂ ਬਿਲਕੁਲ ਹੀ ਨਹੀਂ ਸੀ। ਜਦ ਰਣਜੀਤ ਸਿੰਘ ਕੋਲ ਹੁੰਦਾ, ਉਹ ਸੁੰਨ ਹੋ ਜਾਂਦੀ। ਪੱਥਰ ਦੀ ਮੂਰਤੀ ਵਾਂਗ ਬੇਜਾਨ ਜਿਹੀ ਜਾਪਦੀ। ਰਣਜੀਤ ਸਿੰਘ ਹੈਰਾਨ ਹੁੰਦਾ। ਦੁਖੀ ਵੀ ਹੁੰਦਾ। ਮਹਿਤਾਬ ਕੋਲ ਜਾਣਾ ਉਸ ਲਈ ਕੋਈ ਸੁੱਖਦ ਜਾਂ ਰੋਮਾਂਚਕ ਅਨੁਭਵ ਨਹੀਂ ਸੀ। ਇਕ ਦਿਨ ਉਸ ਨੇ ਆਪਣੇ ਦੋਸਤ ਨੂੰ ਕਿਹਾ, 'ਪਤਾ ਨਹੀਂ ਮੈਨੂੰ ਇੰਜ ਕਿਉਂ ਲਗਦੇ, ਮੈਂ ਕਿਸੇ ਲਾਸ਼ ਨਾਲ ਪਿਆਂ ਵਾਂ। ਉਹ ਅੱਗ, ਨਾ ਕੋਈ ਹਰਕਤ ਕਰਦੀ ਏ ਨਾ ਕੁੱਦੀ ਏ।
ਮਹਿਤਾਬ ਆਪਣੀ ਜਗਾਹ ਦੁੱਖੀ ਸੀ। ਜਦ ਵੀ ਉਹ ਰਣਜੀਤ ਸਿੰਘ ਬਾਰੇ ਸੋਚਦੀ ਜਾਂ ਉਸ ਦੇ ਕੋਲ ਹੁੰਦੀ, ਉਸ ਨੂੰ ਝੱਟ ਮਹਿਸੂਸ ਹੋਣ ਲੱਗਦਾ-ਇਸ ਦੇ ਬਾਪ ਦੇ ਕਾਰਨ ਹੀ ਮੇਰੇ ਪਿਤਾ ਦੀ ਮ੍ਰਿਤੂ ਹੋਈ ਹੈ। ਉਸ ਦੇ ਸਾਰੇ ਅਹਿਸਾਸ ਮਰ ਜਾਂਦੇ, ਉਲਟਾ ਅੰਦਰੋਂ ਘ੍ਰਿਣਾ ਜਾਗ ਪੈਂਦੀ। ਕੋਸ਼ਿਸ਼ ਕਰਿਆਂ ਵੀ ਉਹ ਸਹਿਜ ਨਾ ਹੋ ਸਕਦੀ।
ਕੁਝ ਦਿਨਾਂ ਬਾਅਦ ਸਦਾ ਕੌਰ ਨੇ ਆਪਣੀ ਧੀ ਦੇ ਘਰ ਫੇਰੀ ਪਾਈ। ਇਕ ਵੇਲੇ ਮਾਂ ਨੂੰ ਇਕੱਲਿਆਂ ਵੇਖ ਕੇ ਮਹਿਤਾਬ ਨੇ ਕਿਹਾ, 'ਮਾਂ, ਇਸ ਬੰਦੇ ਨਾਲ ਮੈਂ ਬੜੀ ਔਖ ਮਹਿਸੂਸ ਕਰਦੀ ਆਂ। ਮੇਰੇ ਕੋਲੋਂ ਏਥੇ ਬਹੁਤੀ ਦੇਰ ਨਹੀਂ ਰਿਹਾ ਜਾਣਾ। ਜਦ ਵੀ ਉਹ ਮੇਰੇ ਕੋਲ ਆਉਂਦਾ ਏ, ਮੈਨੂੰ ਝੱਟ ਯਾਦ ਆ ਜਾਦੇ, ਇਹ ਸਾਰੇ ਮੇਰੇ ਬਾਪ ਦੇ ਕਾਤਲ ਨੇ। ਮੈਂ ਕੀ ਕਰਾਂ ਮਾਂ...।' ਮਹਿਤਾਬ ਦੇ ਹੰਝੂ ਵਗ ਤੁਰੇ।
-ਸਬਰ ਰੱਖ ਧੀਏ। ਆਪਣੇ ਪੈਰ ਪੱਕੇ ਕਰ। ਜਦ ਪੁੱਤਰ ਹੋ ਜਾਏ, ਏਸ ਖ਼ਾਨਦਾਨ ਦਾ ਵਾਰਿਸ ਹੋ ਜਾਏ, ਫੇਰ ਕੋਈ ਖ਼ਤਰਾ ਨੀ ਹੈ। ਮੈਂ ਇਹ ਰਿਸ਼ਤਾ ਐਵੇਂ ਨਹੀਂ ਸਹੇੜਿਆ। ਮਾਂ ਨੇ ਮੱਤ ਦਿੱਤੀ।
-ਮਾਂ. ਤੁਸਾ ਤਾਂ ਆਪਣੀਆਂ ਲੋੜਾਂ ਲਈ ਇਹ ਰਿਸ਼ਤਾ ਜੜ ਲਿਆ, ਮੈਂ ਕਿਧਰ ਜਾਵਾ ? ਜੇ ਉਹ ਮੈਨੂੰ ਛੂੰਹਦਾ ਵੀ ਏ ਤਾਂ ਲਗਦੇ ਜਿਵੇਂ ਕਿਸੇ ਸੱਪ ਨੇ ਡੰਗ ਲਿਆ ਹੋਵੇ। ਮਹਿਤਾਬ ਨੇ ਅੱਖਾਂ ਪੂੰਝੀਆਂ।
-ਮੈਂ ਫਿਰ ਆਖਨੀ ਆਂ, ਧੀਏ ਸਬਰ ਰੱਖ। ਬੱਸ ਇਕ ਪੁੱਤਰ ਜੰਮ ਲੇ। ਜਾਣ ਲੈ ਕੋਈ ਭੈੜਾ ਸੁਪਨਾ ਵੇਖ ਰਹੀ ਏ। ਹੋਰ ਮੈਂ ਕੀ ਆਖਾਂ ।' ਸਦਾ ਕੌਰ ਨੇ ਦੋਹਾਂ ਹੱਥਾਂ ਵਿਚ ਧੀ ਦਾ ਸਿਰ ਫੜ ਕੇ ਆਪਣੀ ਹਿੱਕ ਨਾਲ ਘੁੱਟ ਲਿਆ। ਅੱਖਾਂ ਉਸ ਦੀਆਂ ਵੀ ਭਰੀਆਂ ਹੋਈਆਂ ਸਨ।
ਫਿਰ ਸਦਾ ਕੌਰ ਰਣਜੀਤ ਸਿੰਘ ਨੂੰ ਮਿਲੀ-ਕਾਕਾ ਜੀ ਨਵੀਂ ਥਾਂ ਏ। ਨਵੇਂ ਬੰਦੇ ਨੇ। ਮਹਿਤਾਬ ਤਾਂ ਹੁਣ ਤੱਕ ਕਦੇ ਬਟਾਲੇ ਤੋਂ ਬਾਹਰ ਨਹੀਂ ਸੀ ਗਈ। ਜੇ ਓਪਰਾ ਵਰਤਾ ਕਰੇ ਤਾਂ: ਮੈਂ ਕੀ ਆਖਾਂ ਤੂੰ ਸਮਝਦਾਰ ਦੇ ਪੁੱਤਰ। ਹੌਲੀ ਹੌਲੀ ਸਭ ਠੀਕ ਹੈ ਜਾਉ। ਕੁਝ ਦਿਨ ਤਾਂ ਮਾਲ-ਡੰਗਰ ਵੀ ਓਪਰਾ ਥਾਂ ਮੰਨਦਾ ਏ। ਸਬਰ ਰੱਖੀ ਕਾਕਾ ਜੀ|
-ਸਬਰ ਤਾਂ ਰੱਖਿਆ ਈ ਹੋਇਆ ਮਾਈ ਜੀ।' ਰਣਜੀਤ ਸਿੰਘ ਨੇ ਠੰਢਾ ਜਿਹਾ ਉੱਤਰ ਦਿੱਤਾ।
ਸਦਾ ਕੌਰ ਸਮਝਦੀ ਸੀ, ਉਸ ਨੇ ਭੱਟ ਗੱਲ ਨੂੰ ਮੋੜਾ ਦੇ ਲਿਆ-ਕਾਕਾ ਜੀ ਰਾਮਗੜ੍ਹੀਏ ਹੁਣ ਸਿੱਧੀਆਂ ਧਮਕੀਆਂ ਦੇਣ ਲੱਗੇ ਨੇ। ਬਟਾਲੇ ਉੱਪਰ ਹਮਲਾ ਕਰ ਸਕਦੇ ਨੇ।'
-ਡਰਨ ਦੀ ਲੋੜ ਨਹੀਂ ਮਾਈ। ਬਾਰਿਸ਼ ਦੀ ਰੁੱਤ ਆਉਣ ਡਹੀ ਏ। ਰਾਮਗੜੀਆਂ ਦਾ ਇਲਾਜ ਵੀ ਕਰਦੇ ਆਂ। ਮਾਮਾ ਦਲ ਸਿੰਘ ਨਾਲ ਮਸ਼ਵਰਾ ਕਰ ਲਵਾਂ। ਰਣਜੀਤ ਸਿੰਘ ਦੇ ਬੋਲਾਂ ਦੀ ਬੇਰੁਖ਼ੀ ਸਦਾ ਕੌਰ ਪਛਾਣ ਗਈ। ਹੱਢੀ ਵਰਤੀ ਔਰਤ ਸੀ, ਸੋਚਿਆ-ਕੀ ਪਤਾ ਧੀ ਦੇ ਵਿਹਾਰ ਤੋਂ ਦੁੱਖੀ ਹੋਵੇ। ਜੋ ਵੀ ਸੀ ਆਪਣੇ ਜਵਾਈ ਨੂੰ ਅਸੀਸਾਂ ਦਿੰਦੀ, ਲੰਮੀ ਆਯੂ ਦੀ ਕਾਮਨਾਂ ਕਰਦੀ ਉਹ ਚਲੀ ਗਈ।
...
ਰਣਜੀਤ ਸਿੰਘ ਦਿਨ ਰਾਤ ਪਰੇਸ਼ਾਨ ਰਹਿਣ ਲੱਗਾ। ਸੋਚਦਾ ਰਹਿੰਦਾ, ਸ਼ਾਇਦ ਇਸ ਨੂੰ ਮੇਰੀ ਸੂਰਤ ਪਸੰਦ ਨਹੀਂ ਹੈ। ਇਸ ਵਿਚ ਮੇਰਾ ਕੀ ਕਸੂਰ ਹੈ ? ਚੰਗਾ ਹੈ, ਮੈਂ ਘਰ ਤੋਂ ਦੂਰ ਹੀ ਰਹਾਂ। ਆਪਣੇ ਇਲਾਕੇ ਵੱਲ ਧਿਆਨ ਦੇਵਾਂ। ਜਦ ਉਸ ਨੇ ਦੀਵਾਨ ਲੱਖਪਤ ਤੋਂ ਪਿਛਲੇ ਵਰ੍ਹੇ ਦੇ ਲਗਾਨ ਦਾ ਹਿਸਾਬ ਪੁੱਛਿਆ ਤਾਂ ਦੀਵਾਨ ਨੇ ਬੁਰਾ ਮਨਾਇਆ। ਰਣਜੀਤ ਸਿੰਘ ਨੇ ਸੋਚਿਆ-ਇਸ ਦਾ ਮਤਲਬ ਤਾਂ ਇਹ ਹੋਇਆ ਮੇਰੀ ਕੋਈ ਹੈਸੀਅਤ ਹੀ ਨਹੀਂ। ਜੋ ਕੁਝ ਵੀ ਹੈ, ਮਾਂ ਦੀਵਾਨ ਔਰ ਮਾਮਾ ਦਲ ਸਿੰਘ ਦੇ ਹੱਥਾਂ ਵਿਚ ਹੈ, ਉੱਨੀ ਕਰਨ ਇੱਕੀ ਕਰਨ। ਮਹਿਤਾਬ ਕੌਰ ਦੇ ਰੁੱਖ ਵਿਵਹਾਰ ਤੋਂ ਦੁਖੀ ਤਾਂ ਪਹਿਲਾਂ ਹੀ ਸੀ। ਉਸ ਨੇ ਹਰ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ ਤੇ ਆਪਣੇ ਦੋਸਤਾਂ ਨਾਲ ਸਾਰਾ ਦਿਨ ਸ਼ਿਕਾਰ ਖੇਡਣ ਚੜ੍ਹਿਆ ਰਹਿੰਦਾ।
ਹਵੇਲੀ ਅੰਦਰਲਾ ਮਾਹੌਲ ਉਸ ਨੂੰ ਸਾਜ਼ਸ਼ੀ ਲੱਗਾ। ਹੁਣ ਉਹ ਨੌਜਵਾਨ ਸੀ ਤੇ ਪੂਰੀ ਸਮਝ ਰੱਖਦਾ ਸੀ। ਸਾਰਾ ਪ੍ਰਬੰਧ ਲਖਪਤ ਰਾਇ ਅਤੇ ਮਾਤਾ ਰਾਜ ਕੌਰ ਦੇ ਹੱਥਾਂ ਵਿਚ ਸੀ। ਮਾਮਾ ਦਲ ਸਿੰਘ ਆਪਣੇ ਦਾਅ ਉੱਪਰ ਸੀ। ਉਧਰ ਸਾਹਬ ਸਿੰਘ ਤੇ ਉਸ ਦਾ ਭਰਾ ਰਲ ਕੇ ਬਗਾਵਤ ਕਰਨ ਲਈ ਤਿਆਰ ਬੈਠੇ ਸਨ। ਰਣਜੀਤ ਸਿੰਘ ਜਦ ਵੀ ਘਰ ਰਹਿੰਦਾ, ਮਹਿਤਾਬ ਦਾ ਵਿੱਟਰਿਆ ਚਿਹਰਾ ਵੇਖ ਕੇ ਖਿੱਡ ਉੱਠਦਾ। ਕਦੇ ਮਾਂ ਨਾਲ ਬਗੜਦਾ, ਕਦੇ ਦੀਵਾਨ ਲਖਪਤ ਨਾਲ, ਕਦੇ ਮਾਮੇ ਨਾਲ ਗੁੱਸੇ ਹੋ ਜਾਂਦਾ। ਇਕ ਦਿਨ ਉਹ ਪੂਰਾ ਹਰਖਿਆ ਹੋਇਆ ਸੀ, ਇਕ ਨੌਕਰ ਨੇ ਆ ਕੇ ਦੱਸਿਆ- 'ਬਟਾਲੇ ਵਾਲੇ ਸਰਦਾਰਨੀ ਸਾਹਿਬਾਂ ਆਏ ਹੋਏ ਨੇ।'
ਅਜਿਹੇ ਮੌਕੇ ਰਾਜ ਕੌਰ ਅਤੇ ਦੀਵਾਨ ਲੱਖਪਤ ਰਾਇ ਘੱਟ ਹੀ ਸਾਹਮਣੇ ਆਉਂਦੇ ਸਨ। ਸਦਾ ਕੌਰ ਨੇ ਪਿਆਰ ਦਿੰਦਿਆਂ ਪੁੱਛਿਆ-‘ਕਾਕਾ ਜੀ ਇਸ ਤਰ੍ਹਾਂ ਰਿਆਸਤ ਦਾ ਵਾਧਾ ਕਿਵੇਂ ਹੋਵੇਗਾ "
-ਕੀ ਹੋ ਗਿਆ ਰਿਆਸਤ ਨੂੰ ' ਰਣਜੀਤ ਸਿੰਘ ਉਸੇ ਗੁੱਸੇ ਨਾਲ ਬੋਲਿਆ।
-ਕਾਕਾ ਜੀ ਸੁਣਿਐ, ਤੂੰ ਜੰਗਲਾਂ ਵਿਚ ਸ਼ਿਕਾਰ ਖੇਡਣਾ ਵਧੇਰੇ ਪਸੰਦ ਕਰਨ ਲੱਗਾ ਏ। ਸਦਾ ਕੌਰ ਨੇ ਆਪਣੇ ਵੱਲੋਂ ਬਹੁਤ ਹੀ ਹਲੀਮੀ ਨਾਲ ਕਿਹਾ।
-ਕੀ ਕਰਾਂ ਮਾਈ, ਤੇਰੀ ਧੀ, ਜਦ ਮਿਲੇ ਇਸ ਦੇ ਤੇਵਰ ਚੜ੍ਹੇ ਰਹਿੰਦੇ ਨੇ। ਮੈਂ ਇਸ ਨੂੰ ਕਦੇ ਹੱਸਦਿਆਂ ਨਹੀਂ ਵੇਖਿਆ। ਵਿਆਹ ਕਰਵਾ ਕੇ ਮੈਂ ਤਾਂ ਸਿਆਪਾ ਗਲ ਪਾ ਲਿਆ ਮਾਈ।'
-ਇਸ ਤਰ੍ਹਾਂ ਨਾ ਆਖ ਪੁੱਤਰ। ਮੈਂ ਸਮਝਾਵਾਂਗੀ ਇਸ ਨੂੰ। ਅਜੇ ਬਾਲ ਉਮਰ ਈ।
-ਮੈਂ ਕਿਹੜਾ ਬੁੱਟਾ ਵਾਂ ?' ਰਣਜੀਤ ਸਿੰਘ ਹਰਖਿਆ।
-ਤੂੰ ਹੁਣ ਜਵਾਨ ਏਂ ਪੁੱਤਰ। ਅਕਾਲ ਪੁਰਖ ਦੀ ਮੇਹਰ ਏ ਤੇਰੇ ਉੱਪਰ। ਆਪਣੀ ਤਿਆਸਤ ਦੀ ਦੇਖਭਾਲ ਖੁਦ ਕਰ ਸਕਣ ਦੇ ਯੋਗ ਏ। ਜ਼ਿੰਮੇਵਾਰੀ ਸਮਝ ਪੁੱਤਰ, ਰਿਆਸਤ ਦਾ ਕੰਮ ਕਾਰ ਆਪਣੇ ਹੱਥਾਂ 'ਚ ਲੈ। ਤੇਰੇ ਪਿਤਾ ਨੇ ਕਿੱਤੀ ਵੱਡੀ ਜਾਗੀਰ ਤੈਨੂੰ ਵਿਰਸੇ ਵਿਚ ਦਿੱਤੀ ਉ। ਇਸ ਨੂੰ ਸੰਭਾਲਣਾ ਹੁਣ ਤੇਰਾ ਕੰਮ ਸੀ। ਆਪਣੇ ਰਿਸ਼ਤੇਦਾਰ ਤੂੰ ਵੇਖ ਈ ਲਏ ਨੇ। ਅੰਦਰਖਾਤੇ ਹਰ ਕੋਈ, ਤੈਨੂੰ ਲਾਂਭੇ ਕਰਕੇ ਮਿਸਲ ਦਾ ਸਰਦਾਰ ਬਣਨਾ ਚਾਹੁੰਦਾ ਏ। ਸਦਾ ਕੌਰ ਨੇ ਆਪਣੀ ਲੰਮੀ ਖੇਡ ਦਾ ਪਹਿਲਾ ਗੀਟਾ ਕੁੱਟਿਆ
ਰਣਜੀਤ ਸਿੰਘ ਚੁੱਪ ਰਹਿ ਕੇ ਆਪਣੀ ਸੱਸ ਦੀਆਂ ਗੱਲਾਂ ਸੁਣਨ ਲੱਗਾ। ਗੁੱਸਾ ਦਾ ਉਤਰ ਗਿਆ ਸੀ। ਸੋਚਿਆ ਇਸ ਨੂੰ ਇਹਨਾਂ ਗੱਲਾਂ ਦਾ ਕਿਥੋਂ ਪਤਾ ਲੱਗਿਆ?
-ਕਾਕਾ ਜੀ ਹੁਣ ਤੁਸਾਂ ਨੂੰ ਕੋਈ ਛੋਟੀ ਗੱਲ ਨਹੀਂ ਕਰਨੀ ਚਾਹੀਦੀ। ਤੁਸਾਂ ਨੂੰ ਕਰ ਸੁਪਨੇ ਲੈਣੇ ਚਾਹੀਦੇ ਨੇ। ਮੈਂ ਕਾਕਾ ਜੀ ਨਾਲ ਆ। ਅਸਾਂ ਨੂੰ ਰਾਜ ਦੀ ਸੀਮਾ ਹਰ ਤੋਂ ਵਧਾਉਣੀ ਪਏਗੀ। ਮਹਿਤਾਬ ਦਾ ਹੱਥ ਮੈਂ ਤੇਰੇ ਹੱਥਾਂ ਵਿਚ ਤਾਂ ਹੀ ਦਿੱਤਾ ਏ ਬਾਬਾ ਜੀ। ਅਸਾਂ ਇਕ ਦਿਨ ਪੰਜਾਬ ਉੱਪਰ ਰਾਜ ਕਰਨਾ ਵੇ। ਪੂਰੇ ਦੇ ਪੂਰੇ ਪੰਜਾਬ
ਸੱਸ ਦੀਆਂ ਗੱਲਾਂ ਨੇ ਰਣਜੀਤ ਸਿੰਘ ਦੇ ਗੁੱਸੇ ਉੱਪਰ ਪਾਣੀ ਤਰੈਂਕ ਦਿੱਤਾ। ਉਸ ਬਣੇ ਪਾਸੇ ਖੜ੍ਹੀ ਲੱਕੜ ਦੇ ਤਣੇ ਵਾਂਗ ਆਕੜੀ ਮਹਿਤਾਬ ਨੂੰ ਦੇਖਣ ਲਈ ਧੌਣ ਆਪਣੀ ਤਾਂ ਮਹਿਤਾਬ ਨੇ ਝੱਟ ਮੂੰਹ ਫੇਰ ਲਿਆ।
ਕੁਝ ਦੇਰ ਬਾਅਦ ਬਟਾਲੇ ਨੂੰ ਤੁਰਨ ਤੋਂ ਪਹਿਲਾਂ ਸਦਾ ਕੌਰ ਨੇ ਆਪਣੀ ਧੀ ਨੂੰ ਛੱਤਿਆ- ਤੂੰ ਆਪਣੇ ਆਪ ਨੂੰ ਸਮਤਾ ਨੀ ਸਕਦੀ ਨੇ ਮਨ ਮਾਰ ਲੈ। ਸਮਝ ਲੈ, - ਜਣਾ ਤੇਰੇ ਨਾਲ ਜਬਰ ਜਨਾਹ ਕਰਨ ਆਇਐ। ਏਨੇ ਨਾਲ ਹੀ ਉਸ ਦਾ ਗੁੱਸਾ ਦਾ ਪੇ ਜਿਆ ਕਰਨੇ। ਮੂਰਖ ਨਾ ਬਣ।
ਰਾਜ ਕੌਰ, ਰਣਜੀਤ ਸਿੰਘ ਨਾਲ ਖਫਾ ਰਹਿਣ ਲੱਗੀ। ਸਦਾ ਕੌਰ ਦੀਆਂ ਬਾਰ ਬਾਰ ਫੇਰੀਆਂ ਤੋਂ ਉਹ ਔਖੀ ਹੋ ਗਈ। ਚੌਕੰਨੇ ਤਾਂ ਦੀਵਾਨ ਲਖਪਤ ਰਾਇ ਅਤੇ ਦਲ ਸਿੰਘ ਵੀ ਹੋ ਗਏ। ਪਰ ਰਾਜ ਕੌਰ ਅੰਦਰ ਵਧੇਰੇ ਹੀ ਗਲਤ-ਫਹਿਮੀਆਂ ਪੈਦਾ ਹੈ। ਗਈਆਂ। ਦੋਵੇਂ ਮਾਂ ਪੁੱਤਰ ਖਿੱਝੇ ਖਿਝੇ ਰਹਿਣ ਲੱਗੇ। ਦਲ ਸਿੰਘ ਅਤੇ ਦੀਵਾਨ ਦੀਆਂ ਗੁਪਤ ਸਰਗੋਸ਼ੀਆਂ ਤੋਂ ਰਾਜ ਕੌਰ ਚਿੰਤਤ ਹੋ ਗਈ। ਕਿਤੇ ਦੋਵੇਂ ਰਲ ਕੇ ਰਿਆਸਤ ਵਿਰੁੱਧ ਬਗ਼ਾਵਤ ਨਾ ਕਰ ਦੇਣ ? ਫੌਜ ਦਾ ਸਾਰਾ ਪ੍ਰਬੰਧ ਦਲ ਸਿੰਘ ਕੋਲ ਸੀ। ਉਸ ਨੂੰ ਕੁਝ ਸ਼ਿਕਾਇਤਾਂ ਵੀ ਮਿਲੀਆਂ-'ਦਲ ਸਿੰਘ ਅਕਾਲਗੜ੍ਹ ਦੀ ਹੱਦ ਤੋਂ ਬਾਹਰ ਵੀ ਮਾਲੀਆ ਉਗਰਾਹੁਣ ਲੱਗਾ ਹੈ।
ਰਾਜ ਕੌਰ ਨੇ ਦੀਵਾਨ ਕੋਲ ਇਤਰਾਜ ਕੀਤਾ-'ਇਹ ਤਾਂ ਸਿੱਧੀ ਬਗਾਵਤ ਹੈ। ਕੱਲ੍ਹ ਨੂੰ ਉਹ ਕੋਈ ਵੱਡੀ ਕਾਰਵਾਈ ਵੀ ਕਰ ਸਕਦਾ ਹੈ।
ਮਾਮੇ ਦੀਆਂ ਇਹਨਾਂ ਆਪਹੁਦਰੀਆਂ 'ਤੇ ਰਣਜੀਤ ਸਿੰਘ ਵੀ ਗੁੱਸੇ ਵਿਚ ਸੀ। ਦਲ ਸਿੰਘ ਨੇ ਘਰ ਦਾ ਮਾਹੌਲ ਆਪਣੇ ਵਿਰੁੱਧ ਹੁੰਦਾ ਵੇਖਿਆ ਤਾਂ ਉਸ ਨੇ ਰਾਜ ਕੌਰ ਅਤੇ ਦੀਵਾਨ ਕੋਲ ਜਾ ਕੇ ਆਪਣੀ ਗਲਤੀ ਲਈ ਖਿਮਾ ਮੰਗੀ ਤੇ ਅੱਗੇ ਤੋਂ ਉਹਨਾਂ ਦੇ ਅਧੀਨ ਕੰਮ ਕਰਨ ਦਾ ਵਾਅਦਾ ਕੀਤਾ।
ਘਰ ਦੇ ਅਜਿਹੇ ਮਾਹੌਲ ਕਾਰਨ ਹੀ ਰਣਜੀਤ ਸਿੰਘ ਘੋੜ ਸਵਾਰੀ ਕਰਨ ਅਤੇ ਸ਼ਿਕਾਰ ਖੇਡਣ ਚੜ੍ਹਿਆ ਰਹਿੰਦਾ। ਜਾਂ ਆਪਣੇ ਪਿਤਾ ਵੇਲੇ ਦੇ ਮਾਹਰ ਬੰਦੂਕ ਨਿਸ਼ਾਨਚੀ ਅਮੀਰ ਸਿੰਘ ਬ੍ਰਾਹਮਣ ਤੋਂ ਬੰਦੂਕ ਚਲਾਉਣੀ ਸਿੱਖਦਾ ਰਹਿੰਦਾ। ਮਹਾਂ ਸਿੰਘ ਦੀ ਮੌਤ ਵੇਲੇ ਤੋਸ਼ੇਖਾਨੇ ਵਿਚ ਵੀਹ ਹਜ਼ਾਰ ਗੋਲੀਆਂ ਦਾ ਭੰਡਾਰ, ਉਸ ਨੇ ਸ਼ਿਕਾਰ ਖੇਡਣ ਅਤੇ ਨਿਸ਼ਾਨੇ ਸਿੱਖਣ ਵਿਚ ਫੂਕ ਦਿੱਤਾ। ਦਰਿਆ ਦੇ ਝੱਲਾਂ ਵਿਚ ਰਣਜੀਤ ਸਿੰਘ ਦੇ ਸਾਰੇ ਹਾਣੀ ਰਲ ਕੇ ਸ਼ਿਕਾਰ ਭੁੰਨਦੇ। ਕੋਈ ਸ਼ਰਾਬ ਦਾ ਪ੍ਰਬੰਧ ਕਰ ਲੈਂਦਾ। ਅਜੇ ਉਹ ਪੂਰੀ ਤਰ੍ਹਾਂ ਗੱਕੂਰ ਨਹੀਂ ਸੀ ਹੋਇਆ ਪਰ ਗੱਭਰੂਆਂ ਵਾਂਗ ਸ਼ਰਾਬ ਪੀਣ ਦਾ ਸ਼ੌਕੀਨ ਜ਼ਰੂਰ ਬਣ ਗਿਆ।
ਹਵੇਲੀ ਆਉਂਦਾ ਤਾਂ ਦੇਖਦਾ, ਦੀਵਾਨ ਲਖਪਤ ਰਾਏ ਜਨਾਨਖਾਨੇ ਵਿਚ ਹੁੰਦਾ। ਉਸ ਨੂੰ ਦੀਵਾਨ ਦਾ ਕਿਰਦਾਰ ਸ਼ੱਕੀ ਜਾਪਦਾ। ਇਕ ਦਿਨ ਮਾਮੇ ਨੇ ਕਿਹਾ ਵੀ ਸੀ। 'ਦੀਵਾਨ ਮਾਲੀਏ 'ਚ ਹੇਰਾ ਫੇਰੀ ਕਰ ਰਿਹਾ ਏ। ਭੈਣ ਉਸ ਨੂੰ ਨਾ ਰੋਕਦੀ ਏ, ਨਾ ਟੋਕਦੀ ਏ। ਹੁਣ ਤੂੰ ਮਿਸਲ ਦਾ ਹਿਸਾਬ ਖ਼ੁਦ ਵੇਖਿਆ ਕਰ। ਉਹ ਸੁਣਦਾ ਕੋਈ ਪ੍ਰਤੀਕ੍ਰਿਆ ਨਾ ਵਿਖਾਉਂਦਾ। ਮਹਿਤਾਬ ਦੇ ਸੁਭਾਅ ਵਿਚ ਵੀ ਕੋਈ ਤਬਦੀਲੀ ਨਾ ਆਈ। ਅੰਦਰੇ-ਅੰਦਰ ਕ੍ਰਿਬਦਾ ਉਹ ਫੇਰ ਹਵੇਲੀ ਵਿਚੋਂ ਬਾਹਰ ਨਿਕਲ ਜਾਂਦਾ।
...
ਇਕ ਸ਼ਾਮ ਦਰਿਆ ਕੰਢੇ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਘੋੜ-ਸਵਾਰੀ ਦੇ ਕਰਤਬ ਕਰਨ ਵਿਚ ਮਸਤ ਸੀ। ਉਹ ਤੇਜ਼ ਭੱਜਦੇ ਘੋੜੇ ਉੱਪਰ ਖੜ੍ਹਾ ਹੋ ਕੇ, ਹੱਥ ਵਿਚ ਤਲਵਾਰ ਲਹਿਰਾ ਕੇ ਸਾਹਮਣੇ ਤੋਂ ਆ ਰਹੇ ਨਕਲੀ ਦੁਸ਼ਮਣ ਦਾ ਟਾਕਰਾ ਕਰ ਰਿਹਾ ਸੀ। ਇਕ ਘੋੜ ਸਵਾਰ ਉਹਨਾਂ ਦੇ ਕੋਲ ਆਣ ਖੜ੍ਹਾ ਤੇ ਇਸ਼ਾਰੇ ਨਾਲ ਰੁਕਣ ਲਈ ਕਿਹਾ। ਰਣਜੀਤ ਸਿੰਘ ਆਪਣਾ ਪੂਰਾ ਚੱਕਰ ਕੱਟ ਕੇ ਮੁੜਿਆ ਤਾਂ ਆਏ ਘੋੜ ਸਵਾਰ ਨੇ ਕਿਹਾ, 'ਮਾਈ ਸਾਹਬਾਂ ਨੇ ਬਟਾਲੇ ਜਲਦੀ ਆਉਣ ਲਈ ਕਿਹਾ ਹੈ। -ਕੋਈ ਕੰਮ ਦੱਸਿਆ ਸੂ ?' ਸਾਹੋ-ਸਾਹ ਹੋਏ ਰਣਜੀਤ ਸਿੰਘ ਨੇ ਪੁੱਛਿਆ।
-ਬਿਆਸ ਕੰਢੇ ਮਿਆਣੀ ਦੀ ਗੜ੍ਹੀ ਬਾਰੇ ਕੋਈ ਝਗੜਾ ਜੇ।'
-ਆਖਣਾ ਜਲਦੀ ਆਵਾਂਗਾ।' ਰਣਜੀਤ ਨੇ ਕਿਹਾ। ਘੋੜ ਸਵਾਰ ਨੇ ਤੁਰੰਤ ਘੋੜਾ ਮੋੜ ਲਿਆ।
ਰਾਤ ਵੇਲੇ ਰਣਜੀਤ ਸਿੰਘ ਬੇਚੈਨ ਰਿਹਾ ਮੈਂ ਘੋੜਸਵਾਰ ਨੂੰ ਜਲਦੀ ਆਉਣ ਬਾਰੇ ਆਖ ਤਾਂ ਦਿੱਤਾ ਹੈ, ਪਰ ਜੱਸਾ ਸਿੰਘ ਜੰਗਾਂ ਦਾ ਪੁਰਾਣਾ ਘੁਲਾਟੀਆ ਹੈ। ਨਾਲ ਉਸ ਦਾ ਪੁੱਤਰ ਜੋਧ ਸਿੰਘ ਵੀ ਹੋਵੇਗਾ। ਮਿਆਣੀ ਦੇ ਕਿਲ੍ਹੇ ਨੂੰ ਮਜ਼ਬੂਤ ਵੀ ਪੂਰਾ ਕੀਤਾ ਹੋਵੇਗਾ। ਮਾਈ ਸਦਾ ਕੌਰ ਨੂੰ ਉਹ ਕੀ ਸਮਝਦੇ ਨੇ। ਉਹਨਾਂ ਨੇ ਤਾਂ ਜੇ ਸਿੰਘ ਤੇ ਗੁਰਬਖਸ਼ ਸਿੰਘ ਨੂੰ ਟਿੱਚ ਜਾਣਿਆ ਸੀ। ਏਧਰ ਦਲ ਸਿੰਘ ਤੇ ਸਾਹਬ ਸਿੰਘ ਵੀ ਮੇਰੇ ਨਾਲ ਵਿੱਟਰੇ ਹੋਏ ਨੇ। ਉਸ ਨੂੰ ਆਪਣੇ ਪਿਤਾ ਦੀ ਘਾਟ ਬਹੁਤ ਰੜਕੀ। ਜੇ ਅੱਜ ਉਹ ਹੁੰਦੇ, ਜੱਸਾ ਸਿੰਘ ਨੇ ਤਾਂ ਅੱਖ 'ਚ ਪਾਇਆਂ ਨੀ ਰੜਕਣਾ ਸੀ। ਸੋਚਦਿਆਂ ਉਸ ਦੀ ਖੱਬੀ ਅੱਖ ਵਿਚ ਚੀਸ ਉੱਠੀ। ਉਹ ਪਲੰਘ ਉੱਪਰ ਪਿਆ ਉੱਠ ਕੇ ਬੈਠ ਗਿਆ। ਮਾਂ ਨਾਲ ਗੱਲ ਕਰਾਂ ? ਮਾਮੇ ਨੂੰ ਪੁੱਛਾਂ ?.. ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ।... ਕਿਉਂ ਪੁੱਛਾ ? ਮੈਨੂੰ ਕਿਹੜਾ ਪੁੱਛਦੇ ਨੇ । ਘਰ 'ਚ ਮੇਰੀ ਵੁੱਕਤ ਹੀ ਕੀ ਹੈ ? ਜੇ ਓਥੇ ਜੰਗ 'ਚ ਮੌਤ ਹੋ ਗਈ ?... ਚੰਗਾ ਹੀ ਹੈ... ਹੁਣ ਕਿਹੜਾ...।
ਤੇ ਅਗਲੇ ਦਿਨ ਬਿਨਾਂ ਕਿਸੇ ਨਾਲ ਸਲਾਹ ਕੀਤਿਆ, ਬਿਨਾਂ ਕਿਸੇ ਨੂੰ ਦੱਸਿਆ ਰਣਜੀਤ ਸਿੰਘ ਨੇ ਦੇ ਸੌ ਘੋੜ ਸਵਾਰਾਂ ਨਾਲ ਬਟਾਲੇ ਨੂੰ ਚਾਲੇ ਪਾ ਦਿੱਤੇ।