ਜ਼ਮਾਨ ਸ਼ਾਹ ਨੂੰ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਦਬਾਉਂਦਿਆਂ ਬਹੁਤ ਸਮਾਂ ਲੱਗਾ। ਜਿਵੇਂ ਹੀ ਉਹ ਸੁਰਖਰੂ ਹੋਇਆ, 1796 ਵਿਚ ਉਹ ਫਿਰ ਪੰਜਾਬ ਉੱਪਰ ਧਾਵਾ ਕਰਨ ਚੱਲ ਪਿਆ। ਰਸਤੇ ਵਿਚ ਉਹ ਨਵੇਂ ਸਿਪਾਹੀ ਭਰਤੀ ਕਰਦਾ ਆਇਆ ਤੇ ਲੁੱਟ ਮਾਰ ਕਰਨ ਦੀ ਸਿਪਾਹੀਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ।... ਪੇਸ਼ਾਵਰ ਤੱਕ ਪਹੁੰਚਦਿਆਂ ਉਸ ਨੇ 20,000 ਨਵੀਂ ਫੌਜ ਤਿਆਰ ਕਰ ਲਈ ਤੇ ਰਾਹ ਵਿਚ ਆਈਆਂ ਫਸਲਾ ਉਜਾੜਦੇ, ਲੋਕਾਂ ਦੇ ਪਸ਼ੂ, ਭੇਡਾਂ, ਬੱਕਰੀਆਂ, ਮੁਰਗੇ ਝਟਕਾਉਂਦੇ ਹਨੇਰੀ ਵਾਂਗ ਪੰਜਾਬ ਵੱਲ ਵਧਣ ਲੱਗੇ।
ਰਣਜੀਤ ਸਿੰਘ ਨੇ ਖ਼ਤਰਾ ਵੇਖ ਕੇ, ਆਪਣੀ ਮਾਂ ਅਤੇ ਮਾਮੇ ਨਾਲ ਸਲਾਹ ਕੀਤੀ ਤੇ ਆਪਣਾ ਖਜ਼ਾਨਾ ਅਤੇ ਪਰਿਵਾਰ ਲੈ ਕੇ ਬਟਾਲੇ ਵੱਲ ਤੁਰ ਪਿਆ। ਗੁੱਜਰਾਂਵਾਲਾ ਤੇ ਆਸ ਪਾਸ ਦਾ ਇਲਾਕਾ, ਜ਼ਮਾਨ ਸ਼ਾਹ ਦੇ ਜ਼ੁਲਮ ਸਹਿਣ ਲਈ ਛੱਡ ਗਿਆ। ਗੁਜਰਾਂਵਾਲੇ ਦੇ ਕਿਲ੍ਹੇ ਅੰਦਰ ਲੋਡ ਜੋਗੀ ਫੌਜ ਮੌਜੂਦ ਸੀ।
ਚੱਠਿਆਂ ਦੇ ਹਿਮੈਤੀਆਂ ਨੇ ਝੱਟ ਖ਼ਬਰ ਜਾ ਦਿੱਤੀ-'ਆਪ ਦਾ ਦੁਸ਼ਮਣ ਤਾਂ ਅੰਮ੍ਰਿਤਸਰ ਵੱਲ ਦੌੜ ਗਿਆ। ਗੁਜਰਾਂਵਾਲਾ ਖ਼ਾਲੀ ਪਿਐ।
ਚੱਠਿਆਂ ਲਈ ਇਹ ਸੁਨਿਹਰੀ ਮੌਕਾ ਸੀ। ਉਹਨਾਂ ਨੇ ਜ਼ਮਾਨ ਸ਼ਾਹ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੀ ਪੁਰਾਣੀ ਰਾਜਧਾਨੀ ਰਾਮ ਨਗਰ ਉੱਪਰ ਕਬਜ਼ਾ ਕਰ ਲਿਆ ।
ਰਣਜੀਤ ਸਿੰਘ ਪਰਿਵਾਰ ਨੂੰ ਅੱਗੇ ਜਾਣ ਲਈ ਕਹਿ ਕੇ ਰਾਹ ਵਿਚੋਂ ਹੀ ਵਾਪਸ ਮੁੜ ਪਿਆ ਤੇ ਆਪਣੀ ਸੱਸ ਨੂੰ ਫੌਜ ਲੈ ਕੇ ਗੁੱਜਰਾਂ ਵਾਲੇ ਪਹੁੰਚਣ ਲਈ ਦਾ ਪਰਵਾਨਾ ਦੇ ਕੇ ਘੋੜ ਸਵਾਰ ਨਠਾ ਦਿੱਤਾ।
ਪਹੁੰਚਦਿਆਂ ਹੀ ਦਲ ਸਿੰਘ ਅਤੇ ਰਣਜੀਤ ਸਿੰਘ ਨੇ ਰਾਮ ਨਗਰ ਨੂੰ ਘੇਰਾ ਪਾ ਲਿਆ। ਮਿਆਣੀ ਕਿਲ੍ਹੇ ਦੀ ਹਾਰ ਦਾ ਸਾਰਾ ਗੁੱਸਾ ਚੱਠਿਆਂ ਉੱਪਰ ਕੱਢਿਆ। ਇਸ ਹਮਲੇ ਵਿਚ ਜਾਨ ਮੁਹੰਮਦ ਚੱਨਾ ਮਾਰਿਆ ਗਿਆ। ਫੌਜ ਦੀ ਕਮਾਨ ਜਾਨ ਮੁਹੰਮਦ ਦੇ ਮਾਮੇ ਆਜ਼ਮ ਖ਼ਾਨ ਨੇ ਸੰਭਾਲੀ। ਪਰ ਭਾਣਜੇ ਦੀ ਮੌਤ ਕਾਰਨ ਉਸ ਦਾ ਦਿਲ ਟੁੱਟ ਗਿਆ ਸੀ। ਲੜਾਈ ਅਜੇ ਜਾਰੀ ਸੀ। ਕਿਲ੍ਹਾ ਫਤਹ ਨਹੀਂ ਸੀ ਹੋਇਆ। ਇਸ ਸਮੇਂ ਰਣਜੀਤ ਸਿੰਘ ਨੂੰ ਖ਼ਬਰ ਮਿਲੀ-ਜ਼ਮਾਨ ਸ਼ਾਹ ਦਾ ਸਿਪਾਹਸਲਾਹ ਅਹਿਮਦ ਖਾਨ ਸ਼ਾਹਨਚੀ ਪੰਜਾਬ ਦੇ ਲਾਗੇ ਪੁੱਜ ਗਿਆ ਹੈ ਤੇ ਮਾਰੋ-ਮਾਰ ਕਰਦਾ ਆ ਰਿਹਾ ਹੈ।'
ਰਣਜੀਤ ਸਿੰਘ ਨੇ ਆਪਣੇ ਮਾਮੇ ਨੂੰ ਕਿਹਾ, 'ਤੁਸੀਂ ਕਿਲ੍ਹੇ ਦਾ ਘੇਰਾ ਜਾਰੀ ਰੱਖ, ਮੈਂ ਅੱਧੀ ਫੌਜ ਲੈ ਕੇ ਅਹਿਮਦ ਖ਼ਾਨ ਨੂੰ ਰੋਕਦਾ ਹਾਂ।'
ਸਬਬ ਨਾਲ ਸਦਾ ਕੌਰ ਵੀ ਫੌਜ ਲੈ ਕੇ ਸ਼ਾਮਲ ਹੋ ਗਈ। ਸ਼ਾਹਨਚੀ ਅਤੇ ਰਣਜੀਤ ਸਿੰਘ ਦੀਆਂ ਫੌਜਾਂ ਵਿਚ ਗਹਿਗੱਚ ਲੜਾਈ ਹੋਈ। ਅਫ਼ਗਾਨੀ ਸਿਪਾਹੀ ਦੈਂਤਾਂ ਵਾਂਗ ਲੜੇ। ਪਰ ਸਿੱਖਾਂ ਨੇ ਉਹਨਾਂ ਦੀ ਕਈ ਪੇਸ਼ ਨਾ ਜਾਣ ਦਿੱਤੀ। ਸ਼ਾਹਨਚੀ ਲੜਦਾ ਲੜਦਾ ਸਿੱਖ ਸਿਪਾਹੀਆਂ ਦੇ ਘੇਰੇ ਵਿਚ ਆ ਗਿਆ। ਉਸ ਨੇ ਬਹਾਦਰੀ ਦੇ ਪੂਰੇ ਜੌਹਰ ਦਿਖਾਏ, ਪਰ ਆਖਰ ਮਾਰਿਆ ਗਿਆ। ਅਫਗਾਨੀ ਫੌਜ ਨੂੰ ਭਾਜੜਾਂ ਪੈ ਗਈਆਂ।
ਸਿੰਘਾਂ ਦੇ ਜੈਕਾਰੇ ਗੂੰਜਣ ਲੱਗੇ।
ਮੈਦਾਨ ਫਤੇਹ ਕਰਕੇ, ਰਣਜੀਤ ਨੇ ਆਪਣੀ ਫੌਜ ਨੂੰ ਰਾਮ ਨਗਰ ਵੱਲ ਮੋੜਾ ਪਾਉਣ ਦਾ ਹੁਕਮ ਦਿੱਤਾ। ਉਹ ਅਜੇ ਅਫ਼ਗਾਨੀਆਂ ਦੇ ਸੁੱਟੇ ਹਥਿਆਰ ਇਕੱਠੇ ਕਰ ਹੀ ਰਹੇ ਸਨ, ਇਕ ਘੋੜ ਸਵਾਰ ਨੇ ਆਉਂਦਿਆਂ ਹੀ ਗੱਜ ਕੇ ਫਤੇਹ ਬੁਲਾਈ। ਫਿਰ ਕਿਹਾ, 'ਸਿੰਘ ਸਾਹਬ ਰਾਮ ਨਗਰ ਫਤੇਹ ਕਰ ਲਿਆ ਗਿਆ।'
ਜੈਕਾਰੇ ਫਿਰ ਗੂੰਜਣ ਲੱਗੇ। ਸੁਣਦਿਆਂ ਹੀ ਰਣਜੀਤ ਸਿੰਘ ਅਤੇ ਸਦਾ ਕੌਰ ਬਾਗੋਬਾਗ ਹੋ ਗਏ।
ਜੇਤੂ ਫੌਜ ਨੇ ਗੁੱਜਰਾਂ ਵਾਲੇ ਵੱਲ ਚਾਲੇ ਪਾ ਦਿੱਤੇ।
...
ਰਣਜੀਤ ਸਿੰਘ ਵੱਲੋਂ ਜਿੱਤ ਕੇ ਮੁੜਨ 'ਤੇ ਹਵੇਲੀ ਅੰਦਰ ਉਸ ਦੀ ਯੋਗਤਾ ਦੀ ਸਰਾਹਨਾ ਤਾਂ ਕੀਤੀ ਗਈ, ਪਰ ਹਵੇਲੀ ਦੇ ਤਣਾਅ ਭਰੇ ਮਾਹੌਲ ਵਿਚ ਫਰਕ ਨਾ ਪਿਆ। ਮਹਿਤਾਬ ਕੌਰ ਦੇ ਵਿਵਹਾਰ ਵਿਚ ਕੁਝ ਕੁ ਨਰਮੀ ਆਈ ਪਰ ਜਿਸ ਤਰ੍ਹਾਂ ਜਵਾਨੀ ਦੇ ਵੇਗ ਨਾਲ ਮਿਲਣ ਦੀ ਰਣਜੀਤ ਸਿੰਘ ਚਿਰਾਂ ਤੋਂ ਚਾਹਤ ਕਰਦਾ ਆ ਰਿਹਾ ਸੀ। ਉਸ ਤਰ੍ਹਾਂ ਦਾ ਕੁਝ ਮਹਿਸੂਸ ਨਹੀਂ ਹੋਇਆ।
ਅਗਲੇ ਦਿਨ ਆਪਣੇ ਖ਼ਾਸ ਦੋਸਤਾਂ ਨਾਲ ਜਿੱਤਾਂ ਦੀ ਖੁਸ਼ੀ ਮਨਾਉਣ ਲਈ ਰਣਜੀਤ ਸਿੰਘ ਕੁਝ ਸਿਪਾਹੀ ਅਤੇ ਅੰਗ ਰੱਖਿਅਕ ਲੈ ਕੇ ਸ਼ਿਕਾਰ ਖੇਡਣ ਨਿਕਲ ਗਿਆ। ਸਭ ਤੋਂ ਅੱਗੇ ਕਿਸੇ ਅਚਾਨਕ ਹਮਲੇ ਤੋਂ ਹਿਫਾਜ਼ਤ ਲਈ, ਬਹੁਤ ਹੀ ਦੁਰਤੀਲੇ ਚਾਰ ਘੋੜ ਸਵਾਰ ਪੂਰੀ ਮੁਸਤੈਦੀ ਨਾਲ ਚੱਲ ਰਹੇ ਸਨ। ਰਣਜੀਤ ਸਿੰਘ ਦੇ ਦੋਹੀਂ ਪਾਸੀ ਦੇ ਦੇ ਘੋੜ ਸਵਾਰ ਸਨ । ਪਿੱਛੇ ਵੀ ਕੁਝ ਸਿਪਾਹੀ ਸਨ।
ਜੰਗਲ ਵਿਚ ਅਜੇ ਦਾਖ਼ਲ ਹੋਏ ਹੀ ਸਨ, ਸੰਘਣੀਆਂ ਝਾੜੀਆਂ ਓਹਲਿਓਂ ਇਕ ਹਿਰਨ ਨੇ ਚੁੰਗੀ ਭਰੀ।
-ਵਾਹ।' ਗੱਭਰੂ ਹੋ ਰਹੇ ਰਣਜੀਤ ਸਿੰਘ ਦੇ ਮੂੰਹੋਂ ਨਿਕਲਿਆ -'ਮੇਰੇ ਸਾਹਮਣੇ ਐਨੀ ਦਲੇਰੀ ?' ਉਸ ਨੇ ਘੋੜੇ ਦੀਆਂ ਵਾਗਾਂ ਰਣਕੀਆਂ ਤੇ ਹਰਨ ਦੇ ਮਗਰ ਘੋੜਾ ਲਾ ਦਿੱਤਾ।
ਸਿਪਾਹੀਆਂ ਅਤੇ ਅੰਗ ਰੱਖਿਅਕਾਂ ਨੂੰ ਫਿਕਰ ਪਿਆ।
ਡਰ ਨਾਲ ਤੁਭਕਿਆ ਹਿਰਨ ਹੋਰ ਤੇਜ਼ ਹੋ ਗਿਆ। ਉਹ ਕਦੇ ਸੱਜੇ ਕਦੇ ਖੱਬੇ ਲੁਕਣ ਦੀ ਓਟ ਭਾਲਦਾ, ਜਾਨ ਬਚਾਉਣ ਲਈ ਘੋੜੇ ਨੂੰ ਡਾਹ ਨਹੀਂ ਸੀ ਦੇ ਰਿਹਾ।
ਅੰਗ ਰੱਖਿਅਕ ਪਿੱਛੇ ਰਹਿ ਗਏ। ਅੱਗੇ ਸੰਘਣਾ ਜੰਗਲ ਆ ਗਿਆ। ਹਿਰਨ ਅਲੋਪ ਹੋ ਗਿਆ। ਰਣਜੀਤ ਨੇ ਏਧਰ ਓਧਰ ਵੇਖਿਆ। ਇਕ ਪਾਸੇ ਝਾੜੀਆਂ ਵਿਚ ਹਿਲ-ਜੁੱਲ ਸੁਣੀ। ਰਣਜੀਤ ਸਿੰਘ ਨੇ ਘੋੜਾ ਓਧਰ ਮੋੜ ਲਿਆ।
-ਹੈਂਅ ?' ਉਸ ਦੇ ਮੂੰਹੋਂ ਸੁਭਾਵਕ ਨਿਕਲਿਆ। ਸਾਹਮਣੇ ਹਜ਼ਮਤ ਚੰਨਾ ਅਤੇ ਉਸ ਦੇ ਸਿਪਾਹੀ ਜਿਵੇਂ ਝਾੜੀਆਂ ਵਿਚੋਂ ਉਂਗ ਆਏ ਹੋਣ। ਰਣਜੀਤ ਸਿੰਘ ਨੇ ਘੋੜੇ ਦੀਆਂ ਵਾਗਾਂ ਇਕ ਦਮ ਖਿੱਚੀਆਂ। ਘੋੜਾ ਥਾਏਂ ਪੈਰ ਗੱਡ ਗਿਆ। ਉਸ ਨੇ ਪਿੱਛੇ ਵੇਖਿਆ, ਨਾ ਅੰਗ ਰੱਖਿਅਕ ਦਿਸੇ, ਨਾ ਸਿਪਾਹੀ। ਹੋਣੀ ਸਾਹਮਣੇ ਸੀ। ਝੱਟ ਫੈਸਲਾ ਕਰ ਲਿਆ, ਹੁਣ ਕਮਜ਼ੋਰੀ ਨਹੀਂ ਵਿਖਾਉਣੀ, ਭਾਵੇਂ ਮੇਤ ਕਿਉਂ ਨਾ ਆ ਜਾਵੇ।
-ਤੂੰ ਕਿਤੇ ਮਹਾਂ ਸਿੰਘ ਦਾ ਪੁੱਤਰ ਤਾਂ ਨਹੀਂ ? ਘੋੜੇ ਅਤੇ ਮੁੰਡੇ ਦੇ ਨੈਣ-ਨਕਸ਼ ਪਰਖਦਿਆਂ ਹਸ਼ਮਤ ਚੱਠੇ ਨੇ ਰੋਹਬ ਨਾਲ ਪੁੱਛਿਆ।
-ਠੀਕ ਪਛਾਣਿਆ ਸੂ ਤੇ ਆਪਣੀ ਪਛਾਣ ਕੀ ਜੇ ? ਰਣਜੀਤ ਬੋਲਿਆ।
-ਅਸਾਡੀ ਪਛਾਣ ਵੀ ਜਾਣ ਲਏਗਾ। ਪਹਿਲਾਂ ਇਹ ਦੱਸ ਚੱਠਿਆਂ ਦੀ ਜੂਹ ਅੰਦਰ ਕਦਮ ਰੱਖਦਿਆਂ ਡਰ ਨਹੀਂ ਲੱਗਿਆ ? ਹਸ਼ਮਤ ਚੱਠਾ ਵਿਅੰਗ ਨਾਲ ਹੱਸਿਆ।
ਹੈਰਾਨ ਹੋ ਕੇ ਰਣਜੀਤ ਸਿੰਘ ਨੇ ਆਸ ਪਾਸ ਨਿਗਾਹ ਘੁੰਮਾਈ-‘ਚੱਠਿਆਂ ਦੀ ਜੂਹ 'ਚ ?" ਪਲ ਕੁ ਪਿੱਛੋਂ ਹੌਸਲੇ ਨਾਲ ਬੋਲਿਆ, 'ਸ਼ਿਕਾਰ ਪਿੱਛੇ ਨਿਕਲੇ ਸਾਂ, ਉਹ ਇਧਰਲੇ ਇਲਾਕੇ ਵੱਲ ਆਇਆ ਏ।
ਹਸ਼ਮਤ ਸੁਣ ਕੇ ਹੱਸਿਆ- ਤੇਰਾ ਸ਼ਿਕਾਰ ਤਾਂ ਗੁੰਮ ਹੋ ਗਿਐ, ਪਰ ਚੱਠਿਆ ਦਾ ਤਿਕਾਰ ਲੱਭ ਪਿਐ।
ਹੁਣ ਹਸ਼ਮਤ ਦੇ ਸਿਪਾਹੀ ਵੀ ਖਿੜ-ਖਿੜ ਕਰਕੇ ਹੱਸ ਪਏ।
ਰਣਜੀਤ ਸਿੰਘ ਦੀ ਸੱਜੀ ਅੱਖ ਬੇਚੈਨ ਹੋ ਗਈ। ਉਸ ਨੇ ਪਿੱਛੇ ਮੁੜ ਕੇ ਆਪਣੇ ਸਪਾਰੀਆਂ ਨੂੰ ਵੇਖਣਾ ਚਾਹਿਆ। ਫਿਰ ਇਹ ਸੋਚ ਕੇ ਇਸ ਤਰ੍ਹਾਂ ਕਰਨ ਨਾਲ ਮੇਰੀ ਕਮਜੋਰੀ ਜ਼ਾਹਰ ਹੋ ਜਾਣੀ ਏ, ਘੋੜੇ ਉੱਪਰ ਤਣ ਕੇ ਬੇਨਾ ਰਿਹਾ।
ਹਸਮਤ ਚੱਠਾ ਫਿਰ ਬੋਲਿਆ- ਤੇਰੇ ਥਾਪ ਨਾਲ ਸਾਡਾ ਕੁਝ ਲੇਖਾ ਬਾਕੀ ਏ। ਉਸਨੇ ਸਾਡੇ ਕਈ ਪਿੰਡ ਤਬਾਹ ਕੀਤੇ ਨੇ।
-ਮੇਰਾ ਬਾਪ ਤਾਂ ਹੁਣ ਜਹਾਨ ਤੋਂ ਰੁਖ਼ਸਤ ਹੋ ਗਿਐ ਔਰ ਤੇਰਾ ਕੁਝ ਵਿਗਾੜਨ ਦਾ ਮੈਨੂੰ ਅਜੇ ਮੌਕਾ ਨਹੀਂ ਮਿਲਿਆ।
-ਤੈਨੂੰ ਦੁਸ਼ਮਣ ਦੀ ਜੂਹ ਵਿਚ ਖੜ੍ਹਿਆਂ ਡਰ ਨਹੀਂ ਲੱਗਦਾ ?' ਰਣਜੀਤ ਦੀ ਸੁਰੇਰੀ ਵੇਖ ਕੇ ਹਸਮਤ ਨੇ ਹੈਰਾਨੀ ਭਰੇ ਗੁੱਸੇ ਨਾਲ ਪੁੱਛਿਆ।
-ਫਰ ਕਾਹਦਾ ? ਆਵਣ ਵਾਲੇ ਸਮਿਆਂ 'ਚ, ਅਸਾਂ ਇਹਨਾਂ ਇਲਾਕਿਆਂ 'ਚ भटा है।
-ਇਥੋਂ ਜਿੰਦਾ ਬਚ ਕੇ ਗਿਆ ਤਾਂ ਹੀ ਘੁੰਮੇਗਾ ਨਾ ?' ਹਸ਼ਮਤ ਨੇ ਪਹਿਲਾਂ ਆਪਣੇ ਸਿਪਾਹੀਆਂ ਵੱਲ ਤੇ ਫਿਰ ਰਣਜੀਤ ਸਿੰਘ ਵੱਲ ਤੱਕਦਿਆਂ ਕਿਹਾ।
-ਮੌਤ ਔਰ ਜ਼ਿੰਦਗੀ ਉੱਪਰ ਵਾਲੇ ਦੇ ਹੱਥ 'ਚ ਹੁੰਦੀ ਏ। ਤੁਸੀਂ ਉਮਰੋਂ ਮੇਰੇ ਨਾਲੋਂ ਵੱਡੇ ਜੇ। ਇਹ ਗੱਲ ਵਧੇਰੇ ਸਮਝਦੇ ਓ।
-ਉਮਰੋਂ ਵੱਡਿਆਂ ਨਾਲ ਗੱਲ ਕਰਨ ਦੀ ਤਮੀਜ਼ ਤਾਂ ਤੇਰੇ 'ਚ ਕੋਈ ਨਜ਼ਰ ਨਹੀਂ ਆਉਂਦੀ, ਬੜਾ ਗੁਸਤਾਖ਼ ਲੋਡਾ ਏ। ਹਸ਼ਮਤ ਦੀਆਂ ਅੱਖਾਂ ਸੁਰਖ ਹੋਣ ਲੱਗ ਪਈਆਂ।
-ਅਜੇ ਤੱਕ ਤਾਂ ਮੈਂ ਤੁਸਾਂ ਦੀ ਸ਼ਾਨ ਦੇ ਵਿਰੁੱਧ ਕੁਝ ਨਹੀਂ ਆਖਿਆ। ਰਣਜੀਤ ਸਿੰਘ ਪਹਿਲਾਂ ਵਾਂਗ ਹੀ ਬੇ-ਖੌਫ ਬੋਲਿਆ।
ਹੁਣ ਤੂੰ ਇਸ ਜੂਹ ਵਿਚੋਂ ਜਾ ਨਹੀਂ ਸਕਦਾ।' ਹਸ਼ਮਤ ਨੇ ਜਿਵੇਂ ਆਪਣਾ ਫੈਸਲਾ ਸੁਣਾਇਆ।
ਰਣਜੀਤ ਸਿੰਘ ਹਸਮਤ ਦੀਆਂ ਲਹੂ-ਰੰਗੀਆਂ ਅੱਖਾਂ ਵਿਚ ਝਾਕਿਆ ਤੇ ਨਰਮੀ ਨਾਲ ਬੋਲਿਆ, 'ਤਾਕਤ ਨਾਲ ਰੋਕਣਾ ਚਾਹਦੇ ਜੇ ਕਿ ਪਿਆਰ ਨਾਲ ?"
ਹਸ਼ਮਤ ਨੇ ਤਲਵਾਰ ਖਿੱਚ ਲਈ, 'ਇਸ ਦੇ ਜ਼ੋਰ ਨਾਲ।
-ਪਿਆਰ ਨਾਲ ਰੱਖਣਾ ਜੇ ਤਾਂ ਤੁਸੀਂ ਵੱਡੇ ਜੇ, ਮੈਂ ਚਰਨ ਵੀ ਛੂਹ ਸਕਦਾ। ਨਹੀਂ ਤਾਂ ਫੇਰ ਤਲਵਾਰ ਵਾਹਣੀ ਤਾਂ ਮੈਨੂੰ ਵੀ ਆਂਦੀ ਏ। ਰਣਜੀਤ ਸਿੰਘ ਦੇ ਚਿਹਰੇ ਉੱਪਰ ਚੁਣੌਤੀ ਭਰੀ ਮੁਸਕਾਣ ਆ ਗਈ।
-ਅਸੀਂ ਸਮਝਦੇ ਸਾਂ, ਤੂੰ ਉਸ ਸੱਪ ਦਾ ਪੁੱਤਰ ਨਹੀਂ ਹੋਣਾ। ਪਰ ਹੁਣ ਯਕੀਨ ਬੱਝ ਗਿਐ, ਤੂੰ ਉਸੇ ਦਾ ਤੁਖ਼ਮ ਏ। ਚੱਠੇ ਦੇ ਮੂੰਹ ਵਿਚੋਂ ਜਿਵੇਂ ਅੱਗ ਨਿਕਲੀ।
-ਸੱਪ ਦਾ ਪੁੱਤਰ ਨਹੀਂ ਸ਼ੇਰ ਦਾ ਪੁੱਤਰ ਆਖ। ਰਣਜੀਤ ਬੋਲਿਆ।
-ਤਿਆਰ ਹੈ ਜਾ ਫਿਰ।' ਹਸ਼ਮਤ ਨੇ ਲਲਕਾਰਿਆ।
ਇੰਨੇ ਵਿਚ ਰਣਜੀਤ ਸਿੰਘ ਦੇ ਅੰਗ ਰੱਖਿਅਕ ਅਤੇ ਸਿਪਾਹੀ ਵੀ ਉਸ ਨੂੰ ਲੱਭਦੇ ਏਧਰ ਆ ਗਏ। ਰਣਜੀਤ ਸਿੰਘ ਨੇ ਆਪਣੇ ਹੱਥ ਦੇ ਇਸਾਰੇ ਨਾਲ ਉਹਨਾਂ ਨੂੰ ਪਿੱਛੇ ਹੀ ਰੁਕਣ ਲਈ ਕਿਹਾ।
-ਵਾਰ ਕਰ, ਤੂੰ ਛੋਟਾ ਏਂ, ਪਹਿਲ ਤੇਰੀ ਏ। ਚੱਠੇ ਨੇ ਘੁਮੰਡ ਨਾਲ ਹੱਸਦਿਆਂ। ਕਿਹਾ।
-ਅਸੂਲਨ ਪਹਿਲ ਵੱਡਿਆਂ ਦੀ ਹੁੰਦੀ ਏ। ਆਪ ਤੋਂ ਵਡੇਰੀ ਉਮਰ ਵਾਲੇ ਉੱਪਰ ਮੈਂ ਪਹਿਲਾਂ ਤਲਵਾਰ ਨਹੀਂ ਚੁੱਕਾਂਗਾ। ਅੱਚਵੀਂ ਕਰਦੇ ਘੋੜੇ ਨੂੰ ਰਣਜੀਤ ਸਿੰਘ ਨੇ ਪੋਲਾ ਜਿਹਾ ਥਾਪੜਦਿਆਂ ਕਿਹਾ।
ਹਸ਼ਮਤ ਰਣਜੀਤ ਦੀ ਦਲੇਰੀ ਉੱਪਰ ਹੈਰਾਨ ਹੋਇਆ। ਉਹ ਅੰਦਰੋਂ ਹੱਸ ਰਿਹਾ ਸੀ ਤੇ ਨਾਲ ਹੀ ਇਹ ਵੀ ਸੋਚ ਰਿਹਾ ਸੀ ਜਦ ਇਹ ਲੋਡਾ ਪੂਰਾ ਜਵਾਨ ਹੋ ਜਾਏਗਾ, ਸਾਡੇ ਲਈ ਵੱਡੀ ਮੁਸੀਬਤ ਬਣੇਗਾ। ਇਸ ਸਪੋਲੀਏ ਦੀ ਸਿਰੀ ਪਹਿਲਾਂ ਹੀ ਚਿੱਪ ਦੇਣੀ ਸਹੀ ਏ।
ਇਨੇ ਵਿਚ ਹੀ ਅਚਾਨਕ ਆਵਾਜ਼ ਗੂੰਜੀ, 'ਯਾ ਅਲੀ' ਤੇ ਹਸ਼ਮਤ ਚੱਠਾ ਤਲਵਾਰ ਉਲਾਰ ਕੇ ਬਿਜਲੀ ਦੀ ਤੇਜ਼ੀ ਨਾਲ ਲਪਕਿਆ। ਰਣਜੀਤ ਦੀ ਅੱਖ ਚੱਠੇ ਦੀ ਤਲਵਾਰ ਉੱਪਰ ਸੀ। ਉਸ ਨੇ ਆਪਣੇ ਘੋੜੇ ਦੀਆਂ ਵਾਂਗਾਂ ਇਸ ਢੰਗ ਨਾਲ ਖਿੱਚੀਆਂ, ਉਹ ਪਿਛਲੀਆਂ ਲੱਤਾਂ ਉੱਪਰ ਸਿੱਧਾ ਖੜ੍ਹਾ ਹੋ ਗਿਆ। ਹਸ਼ਮਤ ਦੀ ਤਲਵਾਰ ਘੋੜੇ ਦੀ ਇਕ ਵਾਗ ਨੂੰ ਚੀਰਦੀ ਨਿਕਲ ਗਈ। ਦੋਨਾਂ ਪਾਸਿਆਂ ਦੇ ਸਿਪਾਹੀ ਭੈ-ਭੀਤ ਸਨ, ਉਹਨਾਂ ਦੇ ਸਾਹ ਰੁਕੇ ਹੋਏ ਸਨ।
ਹਸ਼ਮਤ ਦਾ ਵਾਰ ਖ਼ਾਲੀ ਗਿਆ।
ਗੁੱਸੇ ਵਿਚ ਅਤੇ ਵਾਰ ਖ਼ਾਲੀ ਜਾਣ ਦੇ ਅਫ਼ਸੋਸ ਵਿਚ ਹਸਮਤ ਦਹਾੜਿਆ:
-ਕਾਡਰ ਦੀ ਔਲਾਦ ਵਾਰ ਕਰ।
ਰਣਜੀਤ ਸਿੰਘ ਦੇ ਸਿਪਾਹੀ ਨੇ ਘੋੜੇ ਦੀ ਵਾਗ ਬਦਲ ਦਿੱਤੀ। ਹੁਣ ਰਣਜੀਤ ਦੀ ਅੱਖ ਨੇ ਹਸ਼ਮਤ ਦੇ ਸਿਰ ਦੀ ਸਿਸ਼ਤ ਬੰਨ੍ਹ ਲਈ। ਉਸ ਨੂੰ ਸਿਰ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਘੋੜਾ ਫਿਰ ਅੱਚਵੀ ਕਰਨ ਲੱਗਾ ਤੇ ਕੰਡਿਆਲਾ ਚੱਬਣ ਲੱਗਾ। ਘੋੜੇ ਵਾਂਗ ਹੀ ਰਣਜੀਤ ਸਿੰਘ ਵੀ ਉੱਤੇਜਿਤ ਸੀ।
-ਵਾਰ ਕਰ ਹਸ਼ਮਤ ਚੱਠਾ ਫਿਰ ਚਿੱਲਾਇਆ।
ਰਣਜੀਤ ਸਿੰਘ, ਘੋੜੇ ਉੱਪਰ ਤਣਿਆ ਹੋਇਆ ਬੈਠਾ ਸੀ। ਉਸ ਨੇ ਆਪਣੇ ਸਰੀਰ ਨੂੰ ਢਿੱਲਾ ਛੱਡਿਆ। ਸਹਿਜ ਕੀਤਾ। ਹੱਥ ਵਿਚ ਫੜੀ ਤਲਵਾਰ ਵੱਲ ਵੇਖ ਕੇ ਉਸ ਦੀ ਧਾਰ ਪਰਖੀ। ਸਚਿਆ-ਆਰ ਜਾਂ ਪਾਰ। ਜਾਂ ਹੁਣੇ ਜਾਂ ਫਿਰ ਕਦੇ ਨਹੀਂ। ਉਸ ਨੇ ਉੱਚੀ ਆਵਾਜ਼ ਵਿਚ ਕਿਹਾ—'ਲੇ ਫਿਰ, ਆਪਣੇ ਪੱਕੇ ਦੁਸ਼ਮਣ ਦੇ ਪੁੱਤਰ ਦਾ ਵਾਰ ਰੋਕ ਸਕਦਾ ਏਂ ਤਾਂ ਰੋਕ ਲੈ। ਜੈਕਾਰਾ ਛੱਡਿਆ ਤੇ ਅੱਖ ਦੇ ਫੋਰ 'ਚ ਹਸ਼ਮਤ ਨੂੰ ਸੋਚਣ ਜਾਂ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ। ਹਸਮਤ ਚੱਠੇ ਦੇ ਸਿਪਾਹੀਆਂ ਨੇ ਉਸ ਦਾ ਸਿਰ ਇਕ ਬਾੜੀ ਵਿਚ ਡਿੱਗਦਾ ਵੇਖਿਆ ਤੇ ਧੜ ਘੋੜੇ ਦੇ ਉੱਪਰ ਹੀ ਲਟਕ ਗਿਆ। ਹੋਰ ਰਕਾਬਾਂ ਵਿਚ ਉਵੇਂ ਵਸੇ ਰਹੇ।
ਰਣਜੀਤ ਸਿੰਘ ਦੇ ਅੰਗ ਰੱਖਿਅਕਾਂ ਨੇ ਇਕ ਦਮ ਉਸ ਨੂੰ ਘੇਰੇ ਵਿਚ ਲੈ ਲਿਆ। ਹਰਮਤ ਚੱਠੇ ਨੇ ਸਿਪਾਹੀਆਂ ਨੇ ਝੱਟ ਤਲਵਾਰਾਂ ਸੂਤ ਲਈਆਂ। ਫਿਰ ਹਾਲਾਤ ਵਿਚਾਰ ਕੇ ਘੋੜੇ ਮੋੜੇ ਤੇ ਹਰਨ ਹੋ ਗਏ।
ਸ਼ਿਕਾਰੀ ਟੋਲਾ ਗੁੱਜਰਾਂ ਵਾਲੇ ਪੁੱਜਾ ਤਾਂ ਰਣਜੀਤ ਸਿੰਘ ਦੇ ਕੱਪੜਿਆ ਉੱਪਰ ਖੂਨ ਦੇ ਛਿੱਟੇ ਦੇਖ ਕੇ ਹਰ ਪਾਸਿਓ, 'ਕੀ ਹੋਇਆ ? ਕੀ ਹੋਇਆ ? ਹੋਣ ਲੱਗੀ।
ਰਾਜ ਕੌਰ, ਮਾਮਾ ਦਲ ਸਿੰਘ ਤੇ ਹਵੇਲੀ ਅੰਦਰ ਸਾਰੇ ਰਣਜੀਤ ਸਿੰਘ ਦੁਆਲ ਜਾਣ ਜੁੜੇ। ਖੱਬੇ ਪਾਸੇ ਜੁੜੇ ਲੋਕਾਂ ਨੂੰ ਰਣਜੀਤ ਸਿੰਘ ਪੂਰੀ ਧੋਣ ਘੁੰਮਾ ਕੇ ਵੇਖਣ । ਸਾਥੀਆਂ ਨੂੰ ਚੜ੍ਹਦੀ ਕਲਾ ਵਿਚ ਵੇਖ ਕੇ ਹਵੇਲੀ ਵਾਲਿਆਂ ਦੇ ਚਿਹਰੇ ਤਾਂ ਕਤਰ ਹੋ ਗਏ। ਪਰ ਉਹ ਹੇਰਾਨ ਸਨ ਵਾਰਦਾਤ ਕੀ ਹੋਈ। ਉਂਜ ਰਣਜੀਤ ਸਿੰਘ - ਚਿਹਰੇ ਉੱਪਰ ਦੇਸ਼ ਦਾ ਨੂਰ ਸੀ। ਮਾਤਾ ਦੇ ਦਾਗ ਅਨੋਖੀ ਆਭਾ ਨਾਲ ਦਗ ਰਹੇ ਜਾ ਤੇ ਇਕੋ ਅੱਖ ਵਿਚ ਮਾਣ-ਮੱਤੀ ਦਲੇਰੀ ਚਮਕਦੀ ਸੀ।
-ਜੰਗਲ ਵਿਚ ਹਸ਼ਮਤ ਖ਼ਾਨ ਚੱਠੇ ਨਾਲ ਮੁੱਠ ਭੇੜ ਹੋ ਗਈ ਸੀ। ਇਕ ਅੰਗ ਰੱਖਿਅਕ ਨੇ ਦੱਸਿਆ।
—ਓਹ ਸਾਡੇ ਇਲਾਕੇ 'ਚ ਕਿੱਦਾਂ ਆ ਗਿਆ ?' ਦਲ ਸਿੰਘ ਨੇ ਫ਼ਿਕਰ ਨਾਲ ਪੁੱਛਿਆ।
-ਅਸੀਂ ਇਕ ਹਿਰਨ ਦੇ ਪਿੱਛੇ ਗਲਤੀ ਨਾਲ ਉਸ ਦੇ ਇਲਾਕੇ 'ਚ ਚਲੇ ਗਏ मी।'
-ਫੇਰ...?" ਰਾਜ ਕੌਰ ਨੇ ਕਾਹਲੀ ਨਾਲ ਪੁੱਛਿਆ।
ਫਿਰ ਉਹ ਸਾਰਾ ਅੱਖੀ ਡਿੱਠਾ ਹਾਲ ਸੁਣਾਇਆ ਗਿਆ। ਸੁਣਦਿਆਂ ਕਦੇ ਦਲ ਸਿੰਘ ਦੇ ਚਿਹਰੇ ਉੱਪਰ ਹੈਰਾਨੀ ਦਿੱਸੀ, ਕਦੇ ਰਾਜ ਕੌਰ ਨੇ ਡਰ ਨਾਲ ਕਲੇਜੇ ਉੱਪਰ ਹੱਥ ਰੱਖਿਆ। ਹਸ਼ਮਤ ਚੱਠੇ ਦੇ ਮਾਰੇ ਜਾਣ ਦੀ ਗੱਲ ਸੁਣ ਕੇ, ਰਾਜ ਕੌਰ ਅੰਦਰੋਂ ਰੁਪਈਆਂ ਦਾ ਥਾਲ ਭਰ ਲਿਆਈ ਤੇ ਰਣਜੀਤ ਸਿੰਘ ਦੇ ਸਿਰ ਨੂੰ ਛੁਹਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀ, ਵੰਡਣ ਲੱਗੀ।
ਡੂੰਘੀਆਂ ਤ੍ਰਿਕਾਲਾ ਵੇਲੇ ਮਹਿਤਾਬ ਕੌਰ ਨੇ ਭਾਵ-ਰਹਿਤ ਜਿਹਾ ਪੁੱਛਿਆ-'ਜੇ ਉਥੇ ਕੋਈ ਮਾੜੀ ਘਟਨਾ ਵਾਪਰ ਜਾਂਦੀ, ਏਸ ਤਰ੍ਹਾਂ ਕਿਉਂ ਗਏ ?'
--ਮਾੜੀ ਘਟਨਾ ਵਾਪਰ ਜਾਂਦੀ ਤਾਂ ਕੀ ਹੁੰਦਾ ? ਰਣਜੀਤ ਸਿੰਘ ਨੇ ਹੱਸਦਿਆਂ ਕਿਹਾ:
'ਬੁਕਰਚੱਕੀਆ ਮਿਸਲ ਦਾ ਸਰਦਾਰ ਮਾਰਿਆ ਜਾਣਾ ਸੀ, ਕਿਸੇ ਹੋਰ ਨੇ ਸਰਦਾਰ ਬਣ ਜਾਣਾ ਸੀ।
-ਮੈਂ ਵਿਧਵਾ ਹੋ ਜਾਣਾ ਸੀ.. ।' ਮਹਿਤਾਬ ਹੌਲੀ ਜਿਹੀ ਕਿਹਾ।
-ਹੁਣ ਵੀ ਤਾਂ ਵਿਧਵਾ ਜੈਸੀ ਹੈ । ਸੁਹਾਗਣਾਂ ਵਾਲੇ ਫਰਜ਼ ਤਾਂ.../ ਰਣਜੀਤ ਸਿੰਘ ਨੂੰ ਇਕਦਮ ਨਾ ਸੁਝਿਆ, ਅੱਗੇ ਇਹੋ ਜੇਹਾ ਕੀ ਕਹਾ ਜਿਸ ਨੂੰ ਸੁਣ ਕੇ ਮਹਿਤਾਬ ਨੂੰ ਵਧੇਰੇ ਖਿੱਝ ਨਾ ਚੜ੍ਹੇ। ਉਹ ਚੁੱਪ ਹੋ ਗਿਆ।
ਹਸ਼ਮਤ ਚੱਠੇ ਦੀ ਮੌਤ ਨਾਲ ਚੱਠਿਆ ਅੰਦਰ ਦਹਿਸ਼ਤ ਤਾਂ ਫੈਲਣੀ ਹੀ ਸੀ, ਭੰਗੀ, ਰਾਮਗੜੀਏ, ਆਹਲੂਵਾਲੀਏ, ਫੈਜਲਪੁਰੀਏ ਇਥੋਂ ਤੱਕ ਕਿ ਪਹਾੜੀ ਰਾਜਾ ਸੰਸਾਰ ਚੰਦ, ਸਾਰੇ ਅੰਦਰੇ-ਅੰਦਰ ਦਹਿਲ ਗਏ। ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ, ਕੱਲ੍ਹ ਦਾ ਛੋਕਰਾ, ਏਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਆਪਸ ਵਿਚ ਇਹ ਸਾਰੇ ਇਕ ਦੂਸਰੇ ਨਾਲ ਇੱਟ ਕੁੱਤੇ ਦਾ ਵੇਰ ਰੱਖਦੇ ਸਨ। ਆਉਣ ਵਾਲੇ ਕਿਸੇ ਭਾਵੀ ਖ਼ਤਰੇ ਨੇ ਸਭਨਾਂ ਨੂੰ ਇਕੱਠੇ ਹੋ ਕੇ ਕੋਈ ਰਣਨੀਤੀ ਘੜਨ ਲਈ ਮਜਬੂਰ ਕਰ ਦਿੱਤਾ।
ਗੁਪਤ-ਸਭਾ ਕਾਂਗੜੇ ਹੋਈ। ਲਾਹੌਰ ਤੋਂ ਚੇਤ ਸਿੰਘ ਵੀ ਸ਼ਾਮਲ ਹੋਇਆ।
-ਅਸੀਂ ਤਾਂ ਸਮਝਦੇ ਸੀ, ਰਣਜੀਤ ਦੇ ਮਾਮਿਆ ਸ਼ਾਮਿਆਂ ਨੇ ਹੀ ਛੋਹਰ ਨੂੰ ਲਾਂਭੇ ਕਰ ਦੇਣੇ
ਪਰ।... ਚੇਤ ਸਿੰਘ ਸਭਨਾਂ ਵੱਲ ਝਾਕਿਆ 'ਘਾਣੀ ਤੇ ਕੋਈ ਹੋਰ
ਈ ਬਣ ਚੱਲੀ ਉ ਭਰਾਏ।
-ਤੂੰ ਕਿਲ੍ਹੇ ਅੰਦਰ ਬੈਠਾ ਈ ਫਿਕਰ ਕਰੀ ਜਾਣ ਡਿਹਾ, ਸਾਡੇ ਪਾਸ ਤਾਂ ਗੜ੍ਹੀਆਂ ਦੀ ਨਹੀਂ ਢੰਗ ਦੀਆਂ। ਫੈਜ਼ਲ ਪੁਰੀਆ ਬੋਲਿਆ।
-ਭਰਨ ਵਾਲੀ ਗੱਲ ਤਾਂ ਹੈ ਵੇ ਨਾ। ਕੱਲ੍ਹ ਦੇ ਛੋਹਰ ਨੇ ਚੱਠਿਆਂ ਦੇ ਹਸ਼ਮਤ ਖਾਨ ਦੀ ਧੋਣ ਲਾਹ ਸੁੱਟੀ ਏ। ਉਸ ਨੂੰ ਹੁਣ ਮੂੰਹ ਪੈ ਜਾਣੇ। ਬੋਟ ਦੇ ਖੰਡ ਨਾ ਕੁਤਰੇ ਗਏ ਤਾਂ ਉਸ ਬਾਜ਼ ਬਣ ਜਾਣੇ ਤੇ ਕੱਲ੍ਹ ਅਸਾਂ ਨੂੰ ਵੀ ਪਵੇਗਾ। ਜੱਸਾ ਸਿੰਘ ਬੋਲਿਆ। ਉਹ ਰਣਜੀਤ ਵੱਲੋਂ ਕੀਤੇ ਮਿਆਣੀ ਉੱਪਰ ਹਮਲੇ ਵਾਲੀ ਘਟਨਾ ਲਕੇ ਗਿਆ।
-ਇਹਦਾ ਗੜ੍ਹ ਤੋੜਨਾ ਪਏਗਾ ਸਾਨੂੰ। ਸੰਸਾਰ ਚੰਦ ਨੇ ਸੁਝਾ ਦਿੱਤਾ।
-ਗੜ੍ਹ ਵੀ ਤੋੜਨਾ ਪੇਸੀ ਤੇ ਗੜ੍ਹੀ ਵੀ ਤੋੜਨੀ ਪੈਸੀ। ਭੰਗੀ ਬੋਲਿਆ।
-ਚੱਠਿਆ ਨੂੰ ਕੀ ਹੋਇਆ ? ਜਿਹੜਾ ਵੀ ਸੁਣਦਾ, ਮੂੰਹ 'ਚ ਉਂਗਲਾ ਪਾ ਲੈਂਦਾ। ਕਦੇ ਸਹੇ ਨੇ ਵੀ ਸ਼ੇਰ ਦਾ ਸ਼ਿਕਾਰ ਕੀਤੇ ? ਚੇਤ ਸਿੰਘ ਨੂੰ ਅਜੇ ਵੀ ਯਕੀਨ ਨਹੀਂ ਸੀ ਆਉਂਦਾ।
-ਚੇਤ ਸਿੰਘ ਸੱਚ ਤੇ ਸੱਚ ਈ ਏ ਨਾ । ਰਾਮਗੜ੍ਹੀਏ ਨੇ ਕਿਹਾ।
-ਅਜੇ ਤਾਂ ਉਹਦੀ ਇਕ ਅੱਖ ਏ। ਦੋ ਹੁੰਦੀਆਂ 'ਤੇ ਪਤਾ ਨਹੀਂ ਕੀ...?'
ਟੇਕਿਆ ਸੰਸਾਰ ਚੰਦ ਨੇ... ਇਹ ਗੱਲ ਨਾ ਆਖੇ। ਮਹਾਂ ਸਿੰਘ ਦੀ ਬਹਾਦਰੀ ਨੂੰ ਅਸੀਂ ਸਾਰੇ ਮੰਨਦੇ ਆਂ। ਇਹ ਗੱਲ ਤਾਂ ਸੱਚ ਹੋ ਗਈ, ਸ਼ੇਰ ਦੇ ਘਰ ਸ਼ੇਰ ਈ ਜੰਮਦੇ ਨੇ ।'
-ਪੱਗ ਵੀ ਉਹ ਨੂੰ ਸਾਹਬ ਸਿੰਘ ਬੇਦੀ ਨੇ ਬੱਧੀ ਏ। ਅਸੀਂ ਗਏ ਤਾਂ ਓਥੇ ਹੋਰ ਕੁਝ ਸੋਚ ਕੇ ਸਾਂ', ਭੰਗੀ ਮਿਸਲ ਦਾ ਸਰਦਾਰ ਬੋਲਿਆ, 'ਅੰਦਰ-ਖਾਤੇ ਮਤਾ ਵੀ ਪਕਾ ਲਿਆ ਸੀ। ਬੜਾ ਕੁਝ ਸੋਚ ਕੇ ਗਏ ਸਾਂ ਗੁੱਜਰਾਂ ਵਾਲੇ। ਪਰ ਸਾਹਬ ਸਿੰਘ ਬੇਦੀ ਦੀ ਹਾਜਰੀ ਵਿਚ ਬੋਲਣ ਤਾਂ ਕੀ ਬੋਲਣ, ਕਰਨ ਤਾਂ ਕੀ ਕਰਨ। ਸਾਰੇ ਸਰਦਾਰ ਵਿਸ बेलचे वर्गच गरे....
ਸਾਰੇ ਸਰਦਾਰ ਕੁਝ ਵਧੇਰੇ ਹੀ ਫ਼ਿਕਰਮੰਦ ਸਨ। ਰਣਜੀਤ ਸਿੰਘ ਉਹਨਾਂ ਲਈ ਹਊਆ ਬਣਦਾ ਜਾ ਰਿਹਾ ਸੀ । ਅਜੇ ਉਹਨਾਂ ਦੀ ਗੁਪਤ ਸਭਾ ਸਮਾਪਤ ਨਹੀਂ ਸੀ ਹੋਈ। ਸੰਸਾਰ ਚੰਦ ਦੇ ਦੂਤਾਂ ਨੇ ਸੂਚਨਾ ਦਿੱਤੀ :
-'ਕਾਬਲ ਤੋਂ ਜਮਾਨ ਸ਼ਾਹ ਦੀਆਂ ਫੌਜਾਂ ਪੰਜਾਬ ਉਂਪਰ ਹੜ੍ਹ ਵਾਂਗ ਚੜੀਆਂ ਆ ਰਹੀਆਂ ਨੇ।
ਰਣਜੀਤ ਸਿੰਘ ਨਾਲ ਬਾਅਦ ਵਿਚ ਸਿੱਝਣ ਲਈ ਦ੍ਰਿੜ ਸੰਕਲਪ ਕਰਕੇ, ਸਾਰੇ ਸਰਦਾਰ ਆਪਣੇ ਆਪਣੇ ਇਲਾਕੇ ਦੀ ਸੁਰੱਖਿਆ ਲਈ ਚੱਲ ਪਏ।