ਬੜੇ ਸਾਲਾਂ ਬਾਅਦ ਇਕ ਦੋਸਤ ਮਿਲਿਆ। ਉਹ ਪੰਜਾਬ ਤੋਂ ਬਾਹਰ ਦੀ ਇਕ ਯੂਨੀਵਰਸਿਟੀ ਵਿਚ ਹਿਸਟਰੀ ਦਾ ਪ੍ਰੋਫੈਸਰ ਸੀ । ਬੀ.ਏ. ਤੱਕ ਅਸੀਂ ਇਕੱਠੇ ਪੜ੍ਹੇ ਸਾਂ। ਗੱਲਾਂ ਬਾਤਾਂ ਕਰਦਿਆਂ ਉਸ ਨੇ ਪੁੱਛਿਆ, "ਅੱਜਕਲ੍ਹ ਤੇਰੇ ਇਤਿਹਾਸਕ ਨਾਵਲਾਂ ਦੀ ਬੜੀ ਚਰਚਾ ਹੈ। ਇਤਿਹਾਸ ਦਾ ਕਿਹੜਾ ਪੀਰੀਅਡ ਚੁਣਿਐ ?"
-ਮੇਰੀ ਏਧਰ ਰੁਚੀ ਤਾਂ ਨਹੀਂ ਸੀ, ਪਰ ਬਣ ਗਈ। ਮੈਂ ਅਕਬਰ ਦੇ ਸਮੇਂ ਦਾ ਦੁੱਲਾ ਭੱਟੀ, ਗੁਰੂ ਗੋਬਿੰਦ ਸਿੰਘ ਤੇ ਔਰੰਗਜ਼ੇਬ ਦੇ ਸਮੇਂ ਸਿੱਖ ਇਤਿਹਾਸ ਦੇ ਨਾਇਕ ਤੇ ਜਰਨੈਲ ਭਾਈ ਜੈਤਾ ਜੀ, ਫਿਰ ਬੰਦਾ ਬਹਾਦਰ ਬਾਰੇ ਤੇ ਹੁਣ ਅੰਗਰੇਜ਼ੀ ਕਾਲ ਦੇ ਸਮੇਂ ਦੇ ਨਾਇਕ ਭਗਤ ਸਿੰਘ ਬਾਰੇ ਨਾਵਲ ਲਿਖੇ ਨੇ। ਮੈਂ ਇਤਿਹਾਸ ਵਿਚ ਸਿਰਫ਼ ਲੋਕ ਨਾਇਕ ਹੀ ਚੁਣੇ ਨੇ।
-ਰਣਜੀਤ ਸਿੰਘ ਨੂੰ ਤੂੰ ਲੋਕ ਨਾਇਕ ਨਹੀਂ ਸਮਝਦਾ ?" ਮੇਰੇ ਦੋਸਤ ਪ੍ਰੋਫੈਸਰ ਕੇਤਕੀ ਨੇ ਵਿਅੰਗ ਨਾਲ ਪੁੱਛਿਆ।
-ਰਾਜੇ ਮਹਾਰਾਜੇ ਲੋਕ ਨਾਇਕ ਨਹੀਂ ਹੁੰਦੇ। ਦੋਹਾਂ ਦੀ ਮਿੱਟੀ 'ਚ ਫਰਕ ਹੁੰਦੇ। ਆਪਣੀ ਸਮਝ ਅਨੁਸਾਰ ਮੈਂ ਕਿਹਾ।
-ਕੀ ਫਰਕ ਹੁੰਦੇ ?' ਕਾਲਜ ਸਮੇਂ ਤੋਂ ਹੀ ਕੌਤਕੀ ਨੂੰ ਬਹਿਸ ਕਰਨ ਦੀ ਆਦਤ ਸੀ। ਉਸ ਦੀ ਆਦਤ ਵੇਖ ਕੇ ਹੀ, ਉਸ ਦਾ ਨਾਮ ਪਹਿਲਾਂ 'ਕਨੂੰਨੀ' ਪੱਕ ਗਿਆ ਸੀ। ਉਹ ਵਾਲ ਦੀ ਖੱਲ ਲਾਹੁਣ ਤੱਕ ਜਾਂਦਾ ਸੀ । ਉਂਜ ਉਹ ਜੀਨੀਅਸ ਬਹੁਤ ਸੀ। ਛੇਤੀ ਕੀਤੇ ਉਹ ਪ੍ਰੋਫੈਸਰਾਂ ਨਾਲ ਵੀ ਸਹਿਮਤ ਨਹੀਂ ਸੀ ਹੁੰਦਾ। ਸਮਾਂ ਪੈ ਕੇ ਉਹ ਕਨੂੰਨੀ ਤੋਂ 'ਕੋਤਕੀ ਬਣ ਗਿਆ। ਇਸ ਨਾਮ ਨੂੰ ਉਸ ਨੇ ਖ਼ੁਦ ਵੀ ਮਾਣਤਾ ਦੇ ਦਿੱਤੀ ਸੀ। ਕਹੋ ਤੇ ਗੁੱਸਾ ਨਹੀਂ ਸੀ ਕਰਦਾ।
ਉਸ ਦੇ ਸੁਆਲ ਦੇ ਜਵਾਬ ਵਿਚ ਮੈਂ ਕਿਹਾ, 'ਲੋਕ ਨਾਇਕਾਂ ਅਤੇ ਰਾਜਿਆਂ ਮਹਾਰਾਜਿਆਂ ਵਿਚ ਬਹੁਤ ਫਰਕ ਹੁੰਦੇ। ਲੋਕ ਨਾਇਕ, ਲੋਕਾਂ ਲਈ ਆਪਣੀ ਮਿੱਟੀ ਲਈ ਜਿਉਂਦੇ ਮਰਦੇ ਨੇ। ਰਾਜੇ-ਮਹਾਰਾਜੇ ਆਪਣੇ ਨਿੱਜੀ ਲਾਭਾਂ ਲਈ, ਆਪਣੀਆਂ ਅਯਾਸ਼ੀਆਂ ਲਈ, ਲੋਕਾਂ 'ਤੇ ਜੁਲਮ ਕਰਦੇ ਨੇ।
-ਮੰਨ ਲੈਂਦੇ ਹਾਂ, ਮੈਂ ਸਹਿਮਤ ਹਾਂ ਤੇਰੇ ਨਾਲ। ਪਰ ਮੇਰੀ ਇੱਛਾ ਹੈ, ਤੂੰ ਰਣਜੀਤ ਸਿੰਘ ਤੱਕ ਇਤਿਹਾਸ ਨੂੰ ਲਿਖੋ।
-ਰਣਜੀਤ ਸਿੰਘ ਬਾਰੇ ਬੜੇ ਲੋਕਾਂ ਨੇ ਲਿਖਿਐ, ਕੋਤਕੀ ਸਾਹਬ। ਪੀਠੇ ਨੂੰ ਪੀਠਣ ਦਾ ਕੀ ਫਾਇਦਾ ਹੋਣੇ।'
-ਡਰਦੈਂ, ਰਣਜੀਤ ਸਿੰਘ ਨੂੰ ਹੱਥ ਪਾਉਣ ਤੋਂ ?"
-ਡਰਨ ਦੀ ਤਾਂ ਕੋਈ ਗੱਲ ਨਹੀਂ। ਦਰਅਸਲ ਉਸ ਦਾ ਕਰੈਕਟਰ ਬੜਾ ਉਲਝਿਆ ਹੋਇਐ। ਜਟਿਲ ਐ, ਵਾਦ-ਵਿਵਾਦ ਵਾਲਾ ਐ। ਅੰਗਰੇਜ਼ ਇਤਿਹਾਸਕਾਰਾਂ ਤੇ ਵਿਦੇਸ਼ੀ ਸੈਲਾਨੀਆਂ ਦਾ ਰਣਜੀਤ ਸਿੰਘ ਹੋਰ ਐ ਸਾਡੇ ਭਾਰਤੀ ਇਤਿਹਾਸਕਾਰ ਰਣਜੀਤ ਸਿੰਘ ਬਾਰੇ ਵੱਖਰੀ ਦ੍ਰਿਸ਼ਟੀ ਤੋਂ ਸੋਚਦੇ ਨੇ।
—ਇਸ ਦਾ ਮਤਲਬ ਤਾਂ ਡਰਨਾ ਈ ਹੋਇਆ।' ਪ੍ਰੋ. ਕੌਤਕੀ ਹੱਸਿਆ।
-ਮੈਂ ਡਰਦਾ ਨਹੀਂ। ਪਰ ਮੋਹਨਤ ਬਹੁਤ ਕਰਨੀ ਪੈਂਦੀ ਹੈ। ਇਤਿਹਾਸਕ ਨਾਵਲ ਲਈ ਘੱਟੋ-ਘੱਟ 100 ਪੁਸਤਕਾਂ ਪੰਗਾਲਣੀਆਂ ਪੈਂਦੀਆਂ ਨੇ। ਇਕ ਗੱਲ ਹੋਰ ਹੈ, ਰਣਜੀਤ ਸਿੰਘ 'ਮਹਾਰਾਜਾ' ਹੋਰ ਤਰ੍ਹਾਂ ਦਾ ਸੀ, 'ਬੰਦਾ' ਰਣਜੀਤ ਸਿੰਘ ਹੋਰ ਤਰ੍ਹਾਂ ਦਾ मी।'
—ਏਹੀ ਤਾਂ ਮੈਂ ਚਾਹੁੰਨੈ, ਰਣਜੀਤ ਸਿੰਘ ਬਾਰੇ ਲਿਖਦਿਆਂ ਤੂੰ ਕਿੰਨਾ ਕੁ ਖਰਾ ਉੱਤਰਦੇ।
-ਇਹ ਤਾਂ ਫਿਰ ਚੁਣੌਤੀ ਹੋਈ। ਮੈਂ ਕਿਹਾ।'
-ਚੁਣੋਤੀ ਦੇਣ ਤਾਂ ਅਇਆ। ਹਿੰਮਤ ਕਰ। ਜਿਥੇ ਕਿਤੇ ਕੁੱਤਾ ਫਸ ਗਿਆ, ਮੈਂ ਕੱਢੇ। ਜਿਹੜੀ ਕਿਤਾਬ ਨਹੀਂ ਲੱਭਦੀ, ਮੈਂ ਲੱਭ ਕੇ ਦੇਊਂ। ਪ੍ਰੋ. ਕੌਤਕੀ ਨੇ ਆਪਣੀ ਹਿੱਕ ਉੱਪਰ ਹੱਥ ਰੱਖਿਆ ਤੇ ਮੇਰਾ ਪ੍ਰਤੀਕਰਮ ਉਡੀਕਣ ਲੱਗਾ।
ਮੈਂ ਆਪਣੇ ਮਿੱਤਰ ਦੀ ਚੁਣੋਤੀ ਸਵੀਕਾਰ ਕਰ ਲਈ।
ਫਿਰ ਮੈਂ, ਰਣਜੀਤ ਸਿੰਘ ਦੇ ਪੁਰਖਿਆਂ ਦੀਆਂ ਜੜ੍ਹਾਂ ਲੱਭਦਾ ਲੱਭਦਾ ਬਹੁਤ। ਦੂਰ ਤੱਕ ਪਿੱਛੇ ਚਲਿਆ ਗਿਆ। ਕੰਮ ਕਰਨ ਦਾ ਮੇਰਾ ਆਪਣਾ ਹੀ ਢੰਗ ਹੁੰਦਾ ਹੈ। ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਮੇਰੇ ਜਿਹਨ ਵਿਚ ਮਹਾਰਾਜਾ ਰਣਜੀਤ ਸਿੰਘ, 'ਸ਼ੇਰ-ਏ-ਪੰਜਾਬ' ਘੁੰਮਣ ਲੱਗਾ। ਮੈਨੂੰ ਤਾਂ ਸੁਪਨੇ ਵੀ ਰਣਜੀਤ ਸਿੰਘ ਦੇ ਆਉਣ ਲੱਗੇ।
ਮੈਂ ਫਿਰ ਇਤਿਹਾਸ ਫਰੋਲਣ ਲੱਗਾ। ਮੈਂ ਜਾਣਦਾ ਹਾਂ, ਇਤਿਹਾਸ ਕੋਈ ਮੁਰਦਾ ਜਾਂ ਨਿਰਜੀਵ ਵਸਤੂ ਨਹੀਂ ਹੁੰਦੀ। ਇਤਿਹਾਸ ਵਿਚ ਸ਼ਕਤੀ ਹੁੰਦੀ ਹੈ। ਇਤਿਹਾਸ ਮੁਰਦਾ ਰੂਹਾਂ ਵਿਚ ਜਾਨ ਪਾ ਦਿੰਦਾ ਹੈ। ਇਤਿਹਾਸ ਕੰਮਾਂ ਦੀ ਜ਼ਿੰਦਗੀ ਹੁੰਦਾ ਹੈ। ਤੇ ਮੇਰਾ ਅਚੇਤ ਮਨ ਰਣਜੀਤ ਸਿੰਘ ਨੂੰ ਹਾਕਾ ਮਾਰਨ ਲੱਗਾ: ' ਆ ਸ਼ੇਰ-ਏ-ਪੰਜਾਬ, ਮੈਨੂੰ ਮਿਲ....|