ਕੁੰਵਰ ਖੜਕ ਸਿੰਘ ਅਜੇ ਬਾਲਗ ਨਹੀਂ ਹੋਇਆ ਤੇ ਵਿਆਹ ਹੋ ਗਿਆ ਹੈ...। ਰਣਜੀਤ ਸਿੰਘ ਡੂੰਘੀ ਸੋਚ ਵਿਚ ਸੀ। ਫ਼ਿਕਰਮੰਦ ਵੀ ਸੀ। ਮਹਾਰਾਜਾ ਹੋਣ ਦੇ ਨਾਲ ਨਾਲ ਉਹ ਇਕ ਬਾਪ ਵੀ ਸੀ। ਖੜਕ ਸਿੰਘ ਦੀਆਂ ਹਰਕਤਾਂ, ਉਸ ਦੇ ਬੋਲਣ ਦਾ ਢੰਗ, ਉਸ ਦੀ ਚਾਲ-ਢਾਲ, ਪਹਿਲੀ ਨਜ਼ਰੇ ਉਹ ਇਕ ਚੁਸਤ ਅਤੇ ਬੁੱਧੀਮਾਨ ਲੜਕਾ ਨਹੀਂ ਸੀ ਜਾਪਦਾ। ਜਦ ਕਦੇ ਵੀ ਉਹ ਦਰਬਾਰ ਵਿਚ ਜਾਂਦਾ ਸੀ, ਉਸ ਦੀਆਂ ਹਾਸੋ-ਹੀਣ ਗੱਲਾਂ ਰਣਜੀਤ ਸਿੰਘ ਨੂੰ ਚਿੰਤਾ ਵਿਚ ਪਾ ਦਿੰਦੀਆਂ। ਕਈ ਵਾਰ ਦਰਬਾਰੀਆਂ ਦੇ ਸਾਹਮਣੇ ਵੀ ਉਸ ਨੂੰ ਝਿੜਕਣਾ ਪੈਂਦਾ।
ਰਣਜੀਤ ਸਿੰਘ ਨੂੰ ਸਮਝ ਨਾ ਆਉਂਦੀ, ਸਾਧਾਰਨ ਰੋਜ਼ਾਨਾਦਾਰ ਵਜੋਂ ਭਰਤੀ ਹੋਇਆ, ਮੇਰਠ ਦਾ ਬ੍ਰਾਹਮਣ ਖੁਸ਼ਹਾਲ ਚੰਦ, ਏਨਾ ਚੁਸਤ ਅਤੇ ਸਮਝਦਾਰ ਕਿਵੇਂ ਬਣ ਗਿਆ ? ਤਰੱਕੀ ਕਰਦਾ ਕਰਦਾ ਉਹ, ਸਿੱਖ ਧਰਮ ਗ੍ਰਹਿਣ ਕਰਕੇ, ਜਮਾਂਦਾਰ ਖੁਸ਼ਹਾਲ ਸਿੰਘ ਬਣ ਗਿਆ ਸੀ। ਹੁਣ ਉਹ ਏਨਾ ਚਤਰ ਸੀ, ਦਰਬਾਰ ਦੇ ਸਭ ਤੋਂ ਮਹੱਤਵਪੂਰਣ ਅਹੁਦੇ ਉੱਪਰ ਡਿਉਢੀਦਾਰ ਵਜੋਂ ਨਿਯੁਕਤ ਸੀ। ਏਸੇ ਖੁਸ਼ਹਾਲ ਸਿੰਘ ਦਾ ਭਰਾ ਭਈਆ ਰਾਮ ਸਿੰਘ, ਕੁੰਵਰ ਖੜਕ ਸਿੰਘ ਨੂੰ ਤਾਲੀਮ ਦੇਣ ਲਈ ਨਿਯੁਕਤ ਕੀਤਾ ਹੋਇਆ ਸੀ।
ਖੜਕ ਸਿੰਘ ਦੀ ਸਧਾਰਨ ਬੁੱਧੀ ਵੇਖ ਕੇ, ਰਣਜੀਤ ਸਿੰਘ ਦਾ ਆਪਣੇ ਰਾਜ ਦੀਆਂ ਹੱਦਾਂ ਫੈਲਾਉਣ ਦਾ ਸਾਰਾ ਉਤਸ਼ਾਹ ਠੰਢਾ ਪੈ ਜਾਂਦਾ।.. ਇਹ ਸਭ ਮੈਂ ਕਿਸ ਲਈ ਕਰ ਰਿਹਾ ਹਾਂ ? ਕੀ ਖੜਕ ਸਿੰਘ ਇਹ ਸਭ ਸੰਭਾਲਣ ਦੇ ਯੋਗ ਹੋ ਸਕੇਗਾ ? ਹਰ ਪਾਸੇ ਵੈਰੀ ਗਿਰਝਾਂ ਵਾਂਗ ਮੰਡਰਾਉਂਦੇ ਫਿਰ ਰਹੇ ਹਨ ਸੋਚਦਾ ਉਹ ਡਾਹਢਾ ਉਦਾਸ ਹੋ ਜਾਂਦਾ।
ਰਾਣੀਵਾਸ ਅੰਦਰ, ਰਾਜ ਕੌਰ ਨਕੋਣ ਦੇ ਆਪਣੇ ਫ਼ਿਕਰ ਸਨ। ਨਵੀਂ ਰਾਜ ਬਹੁ ਦੰਦ ਕੌਰ ਦੀ ਉਛਾਨ ਮਾਰਦੀ ਜਵਾਨੀ ਉਸ ਨੂੰ ਦੱਸਦੀ ਸੀ ਤੇ ਦੂਸਰੇ ਪਾਸੇ ਉਸ ਦਾ ਨਾਬਾਲਗ ਸਧਾਰਨ ਬੁੱਧੀ ਦਾ ਪੁੱਤਰ। ਅਜੇ ਉਹ ਸਾਰੇ ਲਾਹੌਰ ਵਿਚ ਹੀ ਸਨ। ਹਾਰਾਂ, ਮਾਲਾਵਾਂ ਅਤੇ ਗਹਿਣਿਆਂ ਨਾਲ ਲੱਦੀ ਚੰਦ ਕੌਰ ਨੂੰ ਵੇਖ ਕੇ ਖੜਕ ਸਿੰਘ ਨੇ ਆਪਣੀ ਮਾਤਾ ਨੂੰ ਪੁੱਛਿਆ, 'ਇਹ ਏਥੇ ਸਾਡੇ ਨਾਲ ਰਹਿਣ ਕਿਉਂ ਆਈ ਹੈ ?'
-ਪੁੱਤਰ ਜੀ, ਇਹ ਤੁਸਾਂ ਦੀ ਵਹੁਟੀ ਹੈ। ਜਦ ਤੁਸੀਂ ਗੱਦੀ ਪਰ ਬੈਠੋਗੇ, ਮਹਾਰਾਜਾ ਬਣੋਗੇ ਤਾਂ ਇਹ ਮਹਾਰਾਣੀ ਬਣੇਗੀ। ਰਾਜ ਕੌਰ ਦੀਆਂ ਅੱਖਾਂ ਵਿਚ ਸੁਪਨੇ ਤੈਰਨ ਲੱਗੇ।
-ਇਹ ਮੇਰੇ ਨਾਲ ਖੇਡਿਆ ਕਰੇਗੀ...?' ਖੜਕ ਸਿੰਘ ਦੇ ਬਾਲ-ਮਨ ਨੇ ਹੈਰਾਨੀ ਨਾਲ ਪੁੱਛਿਆ।
-ਹਾਂਅ ਪੁੱਤਰ ਜੀ, ਤੁਸਾਂ ਦੇ ਖੇਡਣ ਲਈ ਤਾਂ ਮਹਾਰਾਜਾ ਸਾਹਬ ਇਸ ਨੂੰ ਲੈ ਕੇ ਆਏ ਹਨ। ਆਖ ਕੇ ਰਾਜ ਕੌਰ ਦੁਲਹਨ ਚੰਦ ਕੌਰ ਵੱਲ ਵੇਖ ਕੇ ਹੱਸੀ।
-ਇਹ ਤਾਂ ਬਹੁਤ ਵੱਡੀ ਜੇ ਮੇਰੇ ਨਾਲੋਂ। ਮੈਨੂੰ ਮਾਰਿਆ ਕਰੇਗੀ।' ਖੜਕ ਸਿੰਘ ਨੇ ਰੁੱਸਿਆ ਜਿਹਾ ਮੂੰਹ ਬਣਾ ਲਿਆ।
-ਨਾ ਮੇਰੇ ਲਾਲ, ਮਾਰੇਗੀ ਕਿਉਂ? ਹੈਂਅ.?... ਇਹ ਤਾਂ ਤੁਸਾਂ ਦੀ ਸੇਵਾ ਕਰੇਗੀ। ਪੈਰ ਦਬਾਏਗੀ। ਸਿਰ ਵਿਚ ਮਾਲਿਸ਼ ਕਰੇਗੀ। ਤੁਸਾਂ ਨੂੰ ਆਪਣੇ ਹੱਥਾਂ ਨਾਲ ਖੁਆਏਗੀ।' ਰਾਜ ਕੌਰ ਪੂਰੀ ਮਮਤਾ ਦੀ ਮੂਰਤ ਬਣੀ ਹੋਈ ਸੀ। -ਮੈਂ ਕੋਈ ਬੀਮਾਰ ਥੋੜਾ ਈ ਆਂ... ਮੈਨੂੰ ਖੁਆਏਗੀ.. ਮੇਰੇ ਪੈਰ ਦੱਬੇਗੀ...?
-ਬੀਮਾਰ ਹੋਣ ਤੇਰੇ ਦੁਸ਼ਮਣ। ਮੇਰਾ ਲਾਲ ਕਿਉਂ ਬੀਮਾਰ ਹੋਵੇ। ਬੱਸ ਤੁਸੀਂ सलरी मलरी बैंड में नाह। चष्टिभाव। ट्रॅप... थी, डल... डेत इमी..... ਆਪਣੀ ਮਹਾਰਾਣੀ ਨਾਲ ਖੇਡਣ ਦੇ ਲਾਇਕ ਹੋ ਜਾਓਗ ।' ਰਾਜ ਕੌਰ ਪੁਚਕਾਰਦਿਆਂ ਖੜਕ ਸਿੰਘ ਦੀ ਕੰਡ ਪਲੋਸਣ ਲੱਗੀ।
ਖੜਕ ਸਿੰਘ ਸਜੀ-ਸੰਵਰੀ ਚੰਦ ਕੌਰ ਵੱਲ ਓਪਰਿਆਂ ਵਾਂਗ ਵੇਖਣ ਲੱਗਾ। ਉਸ ਨੂੰ ਸੰਗ ਆ ਗਈ। ਚੰਦ ਕੌਰ ਦੇ ਚਿਹਰੇ ਉੱਪਰ ਕਰੁਣਾਮਈ ਜਿਹੀ ਮੁਸਕਾਣ ਉੱਭਰੀ, ਜਿਹੜੀ ਰਾਜ ਕੌਰ ਨੇ ਵੇਖੀ ਨਹੀਂ ਤੇ ਬਾਲ ਖੜਕ ਸਿੰਘ ਨੇ ਸਮਝੀ ਨਹੀਂ।
ਥੋੜ੍ਹੀ ਦੇਰ ਬਾਅਦ ਰਾਜ ਕੌਰ ਨੇ, ਚੰਦ ਕੌਰ ਨੂੰ ਸਿੱਖਿਆ ਦਿੰਦਿਆਂ ਕਿਹਾ : -ਬੱਚਾ, ਕੁੰਵਰ ਨੂੰ ਹਥੇਲੀ ਦੇ ਫੋੜੇ ਵਾਂਗਰ ਸੰਭਾਲ ਕੇ ਰੱਖਣਾ। ਇਹ ਬੜਾ ਹੀ ਸਾਊ ਏ। ਵੱਲ-ਫੇਰ ਨਹੀਂ ਜਾਣਦਾ। ਰੱਬ ਦਾ ਰੂਪ ਈ ਏ। ਸੰਸਾ ਨਹੀਂ ਕਰਨਾ, ਕੁੰਵਰ ਦੀ ਉਮਰ ਛੋਟੀ ਏ। ਰਾਜਿਆਂ ਦੇ ਪੁੱਤਰ ਦਿਨਾਂ-ਮਹੀਨਿਆਂ 'ਚ ਹੀ ਗੱਭਰੂ ਹੋ ਜਾਂਦੇ ਨੇ। ਜਦ ਜਵਾਨ ਹੋਇਆ, ਵੇਖਣਾ, ਏਹਨੇ ਤੈਨੂੰ ਬੁੱਢੀ ਕਰ ਦੇਣਾ ।' ਰਾਜ ਕੌਰ ਹੱਸਣ ਲੱਗੀ। ਪਰ ਇਹ ਹਾਸਾ ਅੰਦਰ ਨਹੀਂ ਸੀ ਫੁੱਟਿਆ, ਧੱਕੇ ਨਾਲ ਚਿਹਰੇ ਉੱਪਰ ਲਿਆਂਦਾ ਗਿਆ ਸੀ।.. ਨਵੀਂ ਨਵੇਲੀ ਚੰਦ ਕੌਰ ਨੂੰ ਇਸ ਤਰ੍ਹਾਂ ਹੀ ਮਹਿਸੂਸ ਹੋਇਆ।
ਉਦੋਂ ਹੀ ਰਾਜ ਕੋਰ ਨੇ ਰੱਸੀ ਖਿੱਚ ਕੇ ਘੰਟੀ ਵਜਾਈ ਤਾਂ ਭੱਟ ਸੇਵਾਦਾਰ ਹਾਜ਼ਰ ਹੋਇਆ ਤੇ ਅੱਧਾ ਝੁਕ ਕੇ ਖੜ੍ਹਾ ਹੁੰਦਿਆਂ ਹੀ ਬੋਲਿਆ, 'ਹੁਕਮ ਰਾਣੀ ਸਾਹਬਾਂ।'
-ਮਹਾਰਾਜ ਇਸ ਵੇਲੇ ਕਿੱਥੇ ਨੇ ?' ਰਾਜ ਕੋਰ ਨੇ ਪੁੱਛਿਆ।
-ਡਿਉਢੀਦਾਰ ਨੂੰ ਖਬਰ ਹੋਏਗੀ ਮਾਈ ਜੀ।'
-ਪਤਾ ਕੀਤਾ ਜਾਵੇ।
ਸੇਵਾਦਾਰ ਤੁਰੰਤ ਪਿੱਛੇ ਮੁੜ ਗਿਆ।
ਇਸ ਵੇਲੇ ਰਣਜੀਤ ਸਿੰਘ ਅਫ਼ਗਾਨੀ ਦੂਤ ਨਾਲ ਦਰਬਾਰ ਵਿਚ ਸਵਾਲ ਜਵਾਬ ਕਰਨ ਲੱਗਾ ਹੋਇਆ ਸੀ।
ਦੂਤ ਨੇ ਦੱਸਿਆ ਸੀ... 'ਨਵਾਬ, ਫਤਹ ਖਾਨ ਸਾਹਬ ਦੀ ਖਵਾਹਿਸ਼ ਹੈ, ਲਾਹੌਰ ਦਰਬਾਰ ਉਹਨਾਂ ਦੀ ਇਮਦਾਦ ਕਰੇ, ਤਾਕਿ ਉਹ ਸ਼ਾਹ ਸੁਜਾਹ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਕਸ਼ਮੀਰ ਉੱਪਰ ਚੜ੍ਹਾਈ ਕਰ ਸਕੇ ।
ਇਸ ਤੋਂ ਵੀ ਪਹਿਲਾਂ ਫਕੀਰ ਅਜ਼ੀਜ਼ਉਦਦੀਨ ਨੇ ਰਣਜੀਤ ਸਿੰਘ ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਸੀ। ਨਾਲ ਹੀ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ... 'ਸਰਕਾਰ ਅਫ਼ਗਾਨੀਆਂ ਦੀ ਇਮਦਾਦ ਕਰਨ ਲਈ ਹਰ ਤਰਫ਼ ਤੋਂ ਬੜੀ ਗੰਭੀਰਤਾ ਨਾਲ ਸੋਚ-ਵਿਚਾਰ ਕਰਕੇ ਫੈਸਲਾ ਕਰਨਾ ਹੋਵੇਗਾ। ਸਮੇਂ ਦੀ ਮਾਰ ਜਾ ਤਾਂ ਸਾਮਰਾਜ ਦੀਆਂ ਸਰਹੱਦਾਂ ਛੋਟੀਆਂ ਕਰ ਦੇਂਦੀ ਹੈ ਜਾਂ ਹਾਲਤ ਐਸੇ ਬਣਦੇ ਨੇ, ਸਲਤਨਤ ਫੈਲਦੀ ਕਰੀ ਜਾਂਦੀ ਹੈ। ਹੋਰ ਕੋਈ ਰਸਤਾ ਨਹੀਂ ਹੈ। ਇਹ ਇਤਿਹਾਸ ਦੀ ਆਪਣੀ ਲੋੜ ਏ।
-ਤਕੀਰ ਸਾਹਬ, ਖਾਲਸਾ ਸਰਕਾਰ ਖੁਦ ਕਸ਼ਮੀਰ ਉੱਪਰ ਹਮਲਾ ਕਰਨ ਦੀ ਖਾਹਿਸ਼ ਰੱਖਦੀ ਹੈ। ਆਪ ਨੂੰ ਇਲਮ ਹੈ, ਇਸ ਵਕਤ ਵੇਜ ਵਿਹਲੀ ਬੇਠੀ ਹੈ। ਇਸ ਨੂੰ ਆਹਰੇ ਲਾਉਣਾ, ਦਰਬਾਰ ਦੇ ਹਿੱਤ ਵਿਚ ਹੈ। ਵਿਹਲੀ ਜ਼ਮੀਨ ਵਿਚ ਗੰਦ ਮੇਦ ਹੀ ਉੱਗਦਾ ਹੈ। ਏਵੇਂ ਹੀ ਵਿਹਲੇ ਸੈਨਿਕਾਂ ਦੇ ਮਨ ਹੁੰਦੇ ਨੇ। ਹਕੂਮਤ ਦਾ ਮਤਲਬ ਹੁੰਦਾ ਹੈ, ਇਕ ਜ਼ਮੀਨ ਦੇ ਟੁਕੜੇ ਉੱਪਰ ਇਕ ਦੇਸ਼। ਉਸ ਦੀ ਹੱਦ ਅੰਦਰ ਰਹਿਣ ਵਾਲੇ ਲੋਕ ਤੋਂ ਉਹਨਾਂ ਉੱਤੇ ਹਕੂਮਤ ਕਰਦਾ ਇਕ ਬਾਦਸ਼ਾਹ। ਅਗਰ ਬਾਦਸ਼ਾਹ ਬਹਾਦਰ ਹੈ ਔਰ ਆਪਣੀ ਹਕੂਮਤ ਦੀਆਂ ਹੱਦਾਂ ਵਧਾਉਣ ਦੇ ਸੁਪਨੇ ਵੇਖਦਾ ਹੈ ਤਾਂ ਆਪਣੇ ਸਾਮਰਾਜ ਦੀ ਸੀਮਾ ਵਧਾਏਗਾ। ਮੈਂ ਤਾਂ ਇਹ ਸੋਚਦਾ ਹਾਂ, ਫ਼ਕੀਰ ਸਾਹਬ ਬਾਦਸ਼ਾਹ ਦੇ ਪੂਰੇ ਸੰਸਾਰ ਉੱਪਰ ਰਾਜ ਕਰਨ ਦੇ ਸੁਪਨੇ ਲੈਣ ਵਾਲਾ ਹੋਣਾ ਚਾਹੀਦਾ ਏ। ਖ਼ਾਲਸਾ ਸਰਕਾਰ ਅਗਰ, ਅਫ਼ਗਾਨੀ ਹਾਕਮ ਦੀ ਮਦਦ ਕਰਨ ਦਾ ਫੈਸਲਾ ਕਰੇਗੀ ਵੀ ਤਾਂ ਉਸ ਦੇ ਪਿੱਛੇ, ਲਾਹੌਰ ਦਰਬਾਰ ਦੀ ਸੀਮਾ ਵਧਾਉਣ ਦੀ ਅੰਦਰੂਨੀ ਇੱਛਾ ਹੋਣੀ ਚਾਹੀਦੀ ਏ। ਰਣਜੀਤ ਸਿੰਘ ਨੇ ਆਪਣੇ ਮਨ ਦੀ ਗੱਲ ਦੱਸੀ।
-ਦਰੁਸਤ ਫਰਮਾਇਆ ਹੈ ਸਰਕਾਰ ਲਾਹੌਰ ਦਰਬਾਰ ਅਗਰ ਅਫ਼ਗਾਨੀਆਂ ਦੀ ਇਮਦਾਦ ਕਰਦਾ ਹੈ ਤਾਂ ਉਸ ਪਿੱਛੇ ਦਰਬਾਰ ਦੇ ਹਿੱਤ ਹੋਣੇ ਜ਼ਰੂਰੀ ਨੇ। ਵਕੀਰ ਨੇ ਸਹਿਮਤੀ ਪ੍ਰਗਟਾਈ।
-ਅਸੀਂ ਏਵੇਂ ਕਰਾਂਗੇ ਵਕੀਰ ਸਾਹਬ।
ਇਹ ਗੱਲਾਂ ਪਹਿਲਾਂ ਹੋ ਚੁੱਕੀਆਂ ਸਨ ਤੇ ਹੁਣ ਰਣਜੀਤ ਸਿੰਘ ਨੇ ਅਫ਼ਗਾਨੀ ਦੂਤ ਨੂੰ ਪੁੱਛਿਆ, 'ਤੇਰੇ ਨਵਾਬ ਦੀ ਸੈਨਾ ਕੋਲ ਕਿੰਨੀਆਂ ਤੋਪਾਂ ਨੇ ' ਦੂਤ ਨੇ ਆਪਣੇ-ਆਪ ਨੂੰ ਕਸੂਤੀ ਸਥਿਤੀ ਵਿਚ ਵਸਿਆ ਮਹਿਸੂਸ ਕੀਤਾ । ਉਸ ਨੇ 'ਮੈਨੂੰ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ। ਕਹਿ ਕੇ ਜਾਨ ਛੁਡਾਈ। ਫਿਰ ਉਸ ਨੇ ਅਸਲ ਸੰਦੇਬਾਜੀ ਦੀ ਪੇਸ਼ਕਸ਼ ਕੀਤੀ 'ਜਹਾਂ ਪਨਾਹ, ਨਵਾਸ਼ ਸਾਹਬ ਨੇ ਜੋਰ ਦੇ ਕੇ ਆਖਿਆ ਹੈ, ਅਗਰ ਲਾਹੌਰ ਦਰਬਾਰ ਇਸ ਮੁਹਿੰਮ ਵਿਚ ਮਦਦ ਕਰਨ ਲਈ ਰਾਜੀ ਹੁੰਦਾ ਹੈ ਤਾਂ ਕਸ਼ਮੀਰ ਦੀ ਲੁੱਟ ਦੇ ਮਾਲ ਵਿਚੋਂ ਅੱਧਾ ਹਿੱਸਾ ਔਰ 9 ਲੱਖ ਰੁਪਏ ਦੇਵੇਗਾ।"
ਇਹ ਪੇਸ਼ਕਸ਼ ਥੋੜ੍ਹੀ ਨਹੀਂ ਸੀ। ਇਸ ਨੇ ਰਣਜੀਤ ਸਿੰਘ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਉਸ ਨੇ ਦੂਤ ਨੂੰ ਕਿਹਾ, 'ਆਪਣੇ ਨਵਾਬ ਨੂੰ ਆਖਣਾ, ਰੋਹਤਾਸ ਵਿਚ ਜੇਹਲਮ ਦਰਿਆ 'ਤੇ ਪੱਛਮੀ ਕਿਨਾਰੇ ਉੱਪਰ 'ਸਿੰਘ ਸਾਹਬ' ਨਾਲ ਮੁਲਾਕਾਤ ਕਰੋ। ਹਮਲੇ ਦੀ ਯੋਜਨਾ ਔਰ ਸ਼ਰਤਾਂ ਉੱਥੇ ਤੈਅ ਕੀਤੀਆਂ ਜਾਣਗੀਆਂ।"
ਦੂਤ ਸ਼ੁਕਰੀਆ ਅਦਾ ਕਰਕੇ ਮੁੜ ਗਿਆ।
ਸ਼ਾਹ ਸੁਜਾਹ ਦੀ ਵੱਡੀ ਪਤਨੀ ਵਫ਼ਾ ਬੇਗਮ ਬਹੁਤ ਪਰੇਸ਼ਾਨ ਸੀ। ਉਸ ਨੂੰ ਜਾਣਕਾਰੀ ਸੀ, ਫਤੇਹ ਖ਼ਾਨ ਨੇ ਆਪਣਾ ਦੂਤ ਰਣਜੀਤ ਸਿੰਘ ਪਾਸ ਭੇਜਿਆ ਹੈ। ਸ਼ਾਹ ਜਮਾਨ ਅਤੇ ਪੂਰਾ ਸ਼ਾਹੀ ਪਰਿਵਾਰ ਲਾਹੌਰ ਦਰਬਾਰ ਦੀ ਪਨਾਹ ਵਿਚ ਸੀ। ਵਡਾ ਬੇਗਮ ਦਾ ਵੱਡਾ ਫ਼ਿਕਰ ਇਹ ਸੀ, ਅਗਰ ਸ਼ਾਹ ਬੁਜਾਹ, ਫਤੇਹ ਖਾਨ ਜਾਂ ਮਹਿਮੂਦ ਦੇ ਕਬਜ਼ੇ ਵਿਚ ਆ ਜਾਂਦਾ ਹੈ, ਤਾਂ ਉਸ ਦੀ ਜਾਨ ਨੂੰ ਖਤਰਾ ਹੈ। ਵਡਾ ਬੇਗਮ ਫਕੀਰ ਅਜੀਜਉਦਦੀਨ ਰਾਹੀਂ ਰਣਜੀਤ ਸਿੰਘ ਨਾਲ ਮੁਲਾਕਾਤ ਕਰਕੇ ਅਰਜ ਕਰਨਾ ਚਾਹੁੰਦੀ ਸੀ. ਅਗਰ ਮਹਾਰਾਜਾ ਅਫਗਾਨੀਆਂ ਦੀ ਮਦਦ ਤੋਂ ਬਿਨਾਂ ਕਸ਼ਮੀਰ ਉੱਪਰ ਹਮਲਾ ਕਰਕੇ, ਉਸ ਦੇ ਖਾਵੇਦ ਸ਼ਾਹ ਸੁਜਾਹ ਨੂੰ ਅਤਾ ਮੁਹੰਮਦ ਦੀ ਕੈਦ ਵਿਚੋਂ ਰਿਹਾ ਕਰਵਾ ਲਵੇ ਤਾਂ ਸ਼ਾਹ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮਕਸਦ ਲਈ ਉਹ ਕਦੇ ਦੀਵਾਨ ਮੋਹਕਮ ਚੰਦ ਨੂੰ ਤੇ ਕਦੇ ਵਕੀਰ ਅਜੀਜਉਦਦੀਨ ਨੂੰ ਬਰਾਬਰ ਮਿਲ ਕੇ, ਸ਼ਾਹ ਸੁਜਾਹ ਨੂੰ ਬਚਾਉਣ ਲਈ ਤਰਲੇ ਪਾਉਣ ਲੱਗੀ।
ਜਦ ਗੱਲ ਰਣਜੀਤ ਸਿੰਘ ਤੱਕ ਪੁੱਜੀ ਤਾਂ ਉਸ ਨੇ ਕਿਹਾ, 'ਖ਼ਾਲਸਾ ਫੌਜ ਦਾ ਏਨਾ ਭਾਰੀ ਜਾਨੀ ਨੁਕਸਾਨ ਕਰਵਾ ਕੇ ਤੇ ਲਾਹੌਰ ਦਰਬਾਰ ਦਾ ਖ਼ਜ਼ਾਨਾ ਖਰਚ ਕੇ ਸਾਨੂੰ ਕੀ ਮਿਲੇਗਾ ?
ਇਹ ਗੱਲ ਕਾਬਲੇ-ਗੈਰ ਸੀ। ਵਫ਼ਾ ਬੇਗਮ ਨੂੰ ਮਹਾਰਾਜੇ ਦੀ ਸੈਨਿਕ-ਸ਼ਕਤੀ ਉੱਪਰ ਪੂਰਾ ਭਰੋਸਾ ਸੀ, ਅਗਰ ਮਹਾਰਾਜਾ ਚਾਹਵੇ ਤਾਂ ਉਸ ਦਾ ਖਾਵੰਦ ਜਿੰਦਾ ਲਾਹੌਰ ਪੁੱਜ ਸਕਦਾ ਹੈ।
ਰਣਜੀਤ ਸਿੰਘ ਕੋਲ ਫਤਹ ਖ਼ਾਨ ਦੀ ਪੇਸਕਸ਼ ਵੀ ਸੀ । 9 ਲੱਖ ਰੁਪਏ ਤੇ ਲੁੱਟ ਦੇ ਮਾਲ ਵਿਚੋਂ ਅੱਧ। ਏਧਰ ਵਫ਼ਾ ਬੇਗਮ ਨੇ ਅਜੇ ਪੱਤੇ ਨਹੀਂ ਸਨ ਖੋਹਲੇ। ਹਰ ਦੂਸਰੇ, ਤੀਸਰੇ ਦਿਨ, ਫ਼ਕੀਰ ਸਾਹਬ ਅਤੇ ਵਫਾ ਬੇਗਮ ਦੀਆਂ ਮੁਲਾਕਾਤਾਂ ਹੋਣ ਲੱਗੀਆਂ। ਫਕੀਰ ਦਾ ਇਕ ਸਵਾਲ ਹੱਲ ਨਹੀਂ ਸੀ ਹੋ ਰਿਹਾ, ' ਏਨਾ ਨੁਕਸਾਨ ਕਰਾਉਣ ਦੇ ਇਵਜਾਨੇ ਵਜੋਂ ਲਾਹੌਰ ਦਰਬਾਰ ਨੂੰ ਕੀ ਮਿਲੇਗਾ ?'
ਕੁਝ ਦਿਨ ਤਾਂ ਵਫਾ ਬੇਗਮ ਕੋਈ ਠੋਸ ਵਾਅਦਾ ਕਰਨ ਤੋਂ ਟਾਲ-ਮਟੋਲ ਕਰਦੀ ਰਹੀ। ਪਰ ਜਿਵੇਂ ਹੀ ਉਸ ਨੇ ਸੁਣਿਆ, ਮਹਾਰਾਜਾ, ਫਤਹ ਖ਼ਾਨ ਨਾਲ ਮੁਲਾਕਾਤ ਕਰਨ ਲਈ ਰਹਤਾਸ ਜਾਣ ਵਾਲਾ ਹੈ ਤਾਂ ਬੇਗਮ ਦੀ ਰਾਤਾਂ ਦੀ ਨੀਂਦ ਉੱਡ ਗਈ। ਉਸ ਰਣਜੀਤ ਸਿੰਘ ਨਾਲ ਆਪਣੇ ਖਾਵੰਦ ਨੂੰ ਬਚਾਉਣ ਲਈ, ਆਖ਼ਰੀ ਦਾਅ ਖੇਡਿਆ। ਫਕੀਰ ਅਜੀਜ਼ਉਦਦੀਨ ਨੂੰ ਕਿਹਾ, 'ਅਗਰ ਮਹਾਰਾਜਾ, ਆਪਣੇ ਯਤਨਾਂ ਨਾਲ ਇਸ ਤਰ੍ਹਾਂ ਦਾ ਮੌਕਾ ਪੈਦਾ ਕਰਦਾ ਹੈ, ਕਿ ਉਸ ਦਾ ਖਾਵੰਦ ਸ਼ਾਹ ਸੁਜਾਹ ਸਹੀ ਸਲਾਮਤ ਲਾਹੌਰ ਪੁੱਜ ਜਾਂਦਾ ਹੈ ਤਾਂ ਉਹ ਇਸ ਦੇ ਇਵਜ਼ ਵਿਚ ਆਪਣਾ ਬਹੁਮੁੱਲਾ ਕਹੇਨੂਰ ਹੀਰਾ ਮਹਾਰਾਜਾ ਨੂੰ ਭੇਟ ਕਰੇਗੀ ।
ਰਣਜੀਤ ਸਿੰਘ ਲਈ ਦੇਵੇਂ ਪੇਸ਼ਕਸ਼ਾਂ ਬੜੀਆਂ ਲੁਭਾਵਣੀਆਂ ਸਨ। 9 ਲੱਖ ਰੁਪਈਆ, ਲੁੱਟ ਦੇ ਮਾਲ ਵਿਚੋਂ ਅੱਧ ਤੇ ਕੋਹੇਨੂਰ ਹੀਰਾ ਉਸ ਦੀ ਅੱਖ ਸੂਰਜ ਵਾਂਗ ਲਿਸ਼ਕ ਉੱਠੀ। ਦੋਹਾਂ ਧਿਰਾਂ ਨੂੰ ਖੁਸ਼ ਰੱਖਣ ਵਿਚ ਉਹ ਮਾਹਰ ਸੀ। ਉਸ ਨੇ ਵਫਾ ਬੇਗਮ ਨਾਲ ਵੀ ਵਾਅਦਾ ਕਰ ਲਿਆ ਤੇ ਸੰਨ 1812 ਦੇ ਦਸੰਬਰ ਮਹੀਨੇ ਵਿਚ ਨਵਾਬ ਫਤੇਹ ਖਾਨ ਨਾਲ ਮੁਲਾਕਾਤ ਕਰਨ ਲਈ ਰੋਹਤਾਸ ਨੂੰ ਚਾਲੇ ਪਾ ਦਿੱਤੇ।
ਰੋਹਤਾਸ ਲਾਗੇ ਜੇਹਲਮ ਦਰਿਆ ਦੇ ਪੱਛਮੀ ਕਿਨਾਰੇ ਉਪਰ ਰਣਜੀਤ ਸਿੰਘ ਅਤੇ ਫ਼ਤੇਹ ਖਾਨ ਦੀ ਮੁਲਾਕਾਤ ਹੋਈ। ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਰਣਜੀਤ ਸਿੰਘ ਨੇ ਸੁਝਾਅ ਦਿੱਤਾ, 'ਦੇਵ ਫੌਜਾਂ ਇਕੱਠੀਆਂ, ਮੁਜੱਫਰਾਬਾਦ ਰਸਤੇ ਦੀ ਬਜਾਏ ਮੀਰ ਪੁਰ ਅਤੇ ਰਜੌਰੀ ਦੇ ਰਸਤੇ ਅੱਗੇ ਵਧਣਗੀਆਂ।'
-ਇਸ ਮੌਸਮ ਵਿਚ ਭਾਰੀ ਬਰਫਬਾਰੀ ਦਿੱਕਤਾ ਪੈਦਾ ਕਰ ਸਕਦੀ ਹੈ। ਵਹ ਖਾਨ ਨੇ ਕਿਹਾ।
-ਅੱਗੇ ਵਧਦੀਆਂ ਫੌਜਾਂ, ਮੌਸਮਾਂ ਦੀ ਪਰਵਾਹ ਨਹੀਂ ਕਰਦੀਆਂ। ਰਣਜੀਤ ਸਿੰਘ ਨੇ ਹੌਸਲੇ ਅਤੇ ਦਲੇਰੀ ਨਾਲ ਕਿਹਾ।
ਦੋਵੇਂ ਧਿਰਾਂ ਸਾਂਝੇ ਹਮਲੇ ਲਈ ਸਹਿਮਤ ਹੋ ਗਈਆਂ।
ਲਾਹੌਰ ਦਰਬਾਰ ਦੀ ਉਚੇਚੀ ਚੁਣੀ ਹੋਈ ਫੌਜ, ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਪਹਿਲਾਂ ਹੀ ਰਵਾਨਾ ਹੋ ਚੁੱਕੀ ਸੀ। ਉਸ ਨੇ ਜੰਮੂ ਅਤੇ ਅਖਨੂਰ ਵਿਚ ਮੋਰਚਾਬੰਦੀ ਕਰ ਲਈ ਸੀ। ਖਾਲਸਾ ਫੌਜ ਦਾ ਅਖੌਤੀ ਮੁੱਖੀ ਕੁੰਵਰ ਖੜਕ ਸਿੰਘ ਨੂੰ ਬਣਾਇਆ ਗਿਆ ਸੀ। ਉਹ ਅਜੇ ਤੱਕ ਆਪਣੇ ਵਿਆਹ ਦੀ ਹੈਰਾਨ ਕਰਨ ਵਾਲੀ ਚਕਾਚੌਧ ਵਿਚੋਂ ਬਾਹਰ ਨਹੀਂ ਸੀ ਆਇਆ। ਗਿਆਰਾਂ ਸਾਢੇ ਗਿਆਰਾਂ ਸਾਲਾਂ ਦਾ ਆਮ ਜਿਹੀ ਬੁੱਧੀ ਵਾਲਾ ਕੁਝ ਸਾਲਾਂ ਵਿਚ ਗੱਭਰੂ ਹੋਣ ਜਾ ਰਿਹਾ ਲੜਕਾ, ਸਭ ਤੋਂ ਫੁਰਤੀਲੇ ਅੱਗ ਰੱਖਿਅਕਾਂ ਵਿਚ ਘਿਰਿਆ, ਜੰਮੂ ਦੀਆਂ ਪਹਾੜੀਆਂ ਵਿਚ, ਸ਼ਾਹੀ ਤੱਬੂ ਅੰਦਰ, ਸਾਰੀਆਂ ਠਾਨਦਾਰ ਸਹੂਲਤਾਂ ਦੇ ਬਾਵਜੂਦ ਓਦਰਿਆ ਜਿਹਾ ਬੈਠਾ ਸੀ।
ਆਪਣੀ ਸੇਨਾ ਦਾ ਪਿੱਛਾ ਕਰਦਾ, ਰਣਜੀਤ ਸਿੰਘ ਵੀ ਆਪਣੀ ਫੌਜ-ਏ-ਖ਼ਾਸ ਲੈ ਕੇ ਜੰਮੂ ਪੁੱਜਾ ਤੇ ਬਿਨਾਂ ਆਰਾਮ ਕੀਤਿਆ ਦੀਵਾਨ ਮੋਹਕਮ ਚੰਦ ਅਤੇ ਜਰਨੈਲ ਸਰਦਾਰ ਦਲ ਸਿੰਘ ਨੂੰ ਤਲਬ ਕੀਤਾ। ਜਦ ਦੋਹਾਂ ਜਰਨੈਲਾਂ ਨੇ ਆ ਕੇ ਫਤੇਹ ਬੁਲਾਈ ਤਾਂ ਰਣਜੀਤ ਸਿੰਘ ਨੇ ਕਿਹਾ. 'ਇਸ ਹਮਲੇ ਦੀ ਪੂਰੀ ਕਮਾਨ ਆਪ ਦੋਹਾ ਦੇ ਹੱਥਾਂ ਵਿਚ ਹੈ। ਕਿਸੇ ਵੀ ਕੀਮਤ 'ਤੇ ਸ਼ਾਹ ਸੁਜਾਹ ਨੂੰ ਅਤਾ ਮੁਹੰਮਦ ਦੀ ਕੈਦ ਵਿਚੋਂ ਅਜ਼ਾਦ ਕਰਵਾਉਣਾ ਹੈ। ਉਸ ਦੀ ਰੱਖਿਆ ਕਰਨੀ ਹੈ। ਇਕ ਵਾਰ ਉਹ ਜਿੰਦਾ ਸਹੀ ਸਲਾਮਤ ਲਾਹੌਰ ਪੁੱਜਣਾ ਚਾਹੀਦਾ ਹੈ। ਇਹ ਲਾਹੌਰ ਦਰਬਾਰ ਦੇ ਵੱਡੇ ਹਿੱਤਾ ਦੀ ਗੱਲ ਹੈ। ਖਿਆਲ ਰਹੇ, ਸ਼ਾਹ ਸੁਜਾਹ ਫਤੇਹ ਖ਼ਾਨ ਦੇ ਹੱਥ ਨਹੀਂ ਆਉਣਾ ਚਾਹੀਦਾ। ਸਾਡੀ ਸੈਨਾ ਨੂੰ ਸ਼ੇਰਗੜ੍ਹ ਕਿਲ੍ਹੇ ਵਿਚ ਪਹਿਲਾਂ ਦਾਖਲ ਹੋਣਾ ਪਵੇਗਾ ਤੇ ਦਾਖ਼ਲ ਹੁੰਦਿਆਂ ਹੀ ਸ਼ਾਹ-ਸੁਜਾਰ ਨੂੰ ਆਪਣੀ ਰੱਖਿਆ ਵਿਚ ਲੈਣਾ ਹੋਵੇਗਾ। ਅਗਰ ਵਹ ਖ਼ਾਨ ਦੀ ਫੌਜ ਸ਼ੇਰਗੜ੍ਹ ਕਿਲ੍ਹੇ ਵਿਚ ਪਹਿਲਾਂ ਦਾਖਲ ਹੁੰਦੀ ਹੈ ਤਾਂ ਮੁਮਕਿਨ ਹੈ ਸ਼ਾਹ ਸੁਜਾਹ ਨੂੰ ਪਹਿਲਾਂ ਕਤਲ ਕਰ ਦਿੱਤਾ ਜਾਵੇ ਔਰ ਬਾਅਦ ਵਿਚ ਸ਼ਹਿਰ ਦੀ ਲੁੱਟ ਮਾਰ ਕੀਤੀ ਜਾਵੇ। ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਪਵੇਗਾ।
-ਹਜ਼ੂਰ, ਸਰਕਾਰ ਦੇ ਫਿਕਰ, ਦਰਬਾਰ ਦੀ ਫੌਜ ਦੇ ਫ਼ਿਕਰ ਹਨ। ਸ਼ਾਹ ਸੁਜਾਰ ਨੂੰ ਬਚਾਉਣ ਲਈ ਅਸੀ ਜਾਨਾ ਦੀ ਬਾਜ਼ੀ ਲਗਾ ਦਿਆਂਗੇ। ਮੇਹਕਮ ਚੰਦ ਨੇ ਰਣਜੀਤ ਸਿੰਘ ਨੂੰ ਤਸੱਲੀ ਕਰਵਾਈ।
-ਮੈਨੂੰ ਆਪਣੇ ਜਰਨੈਲਾ ਔਰ ਸਿਪਾਹੀਆ ਦੀ ਬਹਾਦਰੀ ਉੱਪਰ ਗਰਵ ਹੈ। ਰਣਜੀਤ ਸਿੰਘ ਨੇ ਕਿਹਾ।
-ਹਜੂਰ ਇਕ ਹੋਰ ਬਹੁਤ ਹੀ ਮਹੱਤਵਪੂਰਨ ਗੱਲ ਸਾਂਝੀ ਕਰਨ ਦੀ ਇਜਾਜ਼ਤ ਮੰਗਦਾ ਹਾਂ। ਮੋਹਕਮ ਚੰਦ ਨੇ ਹਲੀਮੀ ਨਾਲ ਕਿਹਾ।
ਰਣਜੀਤ ਸਿੰਘ ਸਰਦਾਰ ਦਲ ਸਿੰਘ ਵੱਲ ਭਾਕਿਆ ਤਾਂ ਉਹ ਭਾਵ ਸਮਝ ਕੇ ਜਾਣ ਲਈ ਉੱਠ ਖੜ੍ਹਾ।
--ਸਰਕਾਰ, ਜਰਨੈਲ ਨੂੰ ਇਸ ਬਾਰੇ ਜਾਣਕਾਰੀ ਹੈ। ਇਹਨਾਂ ਦੀ ਹਾਜ਼ਰੀ ਵਿਚ ਹੀ ਗੱਲ ਹੋਵੇਗੀ। ਮੋਹਕਮ ਚੰਦ ਦੇ ਗੱਲ ਕਰਨ ਪਿਛੋਂ ਦਲ ਸਿੰਘ ਬੈਠ ਗਿਆ।
-ਮਹਾਰਾਜ, ਹੁਣ ਤੱਕ ਉਸ ਦੇ ਸਾਥ ਵਿਚ ਅਸੀਂ ਜਾਣਿਆ ਹੈ, ਵਹ ਖ਼ਾਨ ਭਰੋਸੇਯੋਗ ਆਦਮੀ ਨਹੀਂ ਹੈ। ਉਸ ਦੇ ਮਨ ਅੰਦਰ ਕਪਟ ਹੈ। ਉਸ ਨੇ ਤੇਅ ਕਰ ਲਿਆ ਹੋਇਆ ਸੀ, ਅਗਰ ਇਸ ਮੁਲਾਕਾਤ ਵਿਚ ਲਾਹੌਰ ਦਰਬਾਰ, ਕਸ਼ਮੀਰ ਉੱਪਰ ਹਮਲਾ ਕਰਨ ਲਈ, ਉਸ ਦੀ ਸਹਾਇਤਾ ਨਹੀਂ ਕਰੇਗਾ ਤਾਂ ਉਸ ਨੇ ਹਜੂਰ ਨੂੰ ਕਤਲ ਕਰਵਾਉਣ ਦੀ ਪੂਰੀ ਸਾਜਿਸ਼ ਰਚੀ ਹੋਈ ਸੀ। '
ਸੁਣਦਿਆਂ ਹੀ ਰਣਜੀਤ ਸਿੰਘ ਦਾ ਹੱਥ ਤਲਵਾਰ ਦੀ ਮੁੱਠ ਨੂੰ ਜਾ ਪਿਆ ਤੇ ਉਸ ਦੀ ਅੱਖ ਵਿਚ ਅੱਗ ਬਲ ਉਂਠੀ।
-ਹਜੂਰ ਨੂੰ ਯਾਦ ਹੋਵੇਗਾ, ਰੁਹਤਾਸ ਦੀ ਮੁਲਾਕਾਤ ਸਮੇਂ, ਉਹ ਆਪਣੇ 18 ਸਸਤਰਧਾਰੀ ਭਰਾਵਾਂ ਨਾਲ ਆਇਆ ਸੀ। ਜਦ ਹਜੂਰ ਨੇ ਕਸ਼ਮੀਰ ਉੱਪਰ ਹਮਲਾ ਕਰਨ ਦੀ ਸਹਿਮਤੀ ਦੇ ਦਿੱਤੀ ਤਾਂ ਇਹ ਮੌਕਾ ਹੀ ਨਹੀਂ ਆਇਆ। ਕੁਝ ਮੋਹਰਾਂ ਬਦਲੇ ਉਸ ਦੇ ਹੀ ਇਕ ਸੈਨਿਕ ਨੇ ਇਹ ਭੇਦ ਉਗਲਿਆ। ਅਸੀਂ ਉਸ ਦਾ ਸਿਰ ਕਲਮ ਕਰ ਦਿੱਤਾ। ਜਿਹੜਾ ਅਫ਼ਗਾਨਾਂ ਦਾ ਵਫ਼ਾਦਾਰ ਨਹੀਂ, ਉਹ ਸਾਡਾ ਵਫ਼ਾਦਾਰ ਕਿਵੇਂ ਬਣ ਸਕਦਾ ਹੈ ?"
ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਵੱਲ, ਧੰਨਵਾਦ, ਸੁਨੇਹ ਅਤੇ ਪ੍ਰਸੰਸਾ ਨਾਲ ਤੱਕਿਆ। ਫਿਰ ਕਿਹਾ, 'ਕਸ਼ਮੀਰ ਫਤਹ ਕਰ ਆਓ, ਲਾਹੌਰ ਦਰਬਾਰ ਵਿਚ ਤੁਸਾਂ ਦਾ ਸਾਰੀ ਸਵਾਗਤ ਅਤੇ ਸਨਮਾਨ ਹੋਏਗਾ।'
ਭਾਵੇਂ ਵਤੇਰ ਖ਼ਾਨ ਨੇ ਕਸ਼ਮੀਰ ਉੱਪਰ ਸਾਂਝੇ ਹਮਲੇ ਬਾਰੇ ਸੰਧੀ ਕਰ ਲਈ ਸੀ, ਪਰ ਉਸ ਨੂੰ ਰਣਜੀਤ ਸਿੰਘ ਉੱਪਰ ਤੇ ਨਾਂ ਹੀ ਖਾਲਸਾ ਫੌਜ ਉੱਪਰ ਪੂਰਾ ਕਰਸਾ ਸੀ। ਉਸ ਨੇ ਆਪਣੀ ਫੌਜ ਨੂੰ ਹਰ ਵਿੰਗਾ ਟੇਢਾ ਰਸਤਾ ਅਪਣਾ ਕੇ ਖਾਲਸਾ ਫੌਜ ਤੋਂ ਪਹਿਲਾਂ ਸੇਰਗੜ੍ਹ ਕਿਲ੍ਹੇ ਵਿਚ ਪੁੱਜਣ ਦੇ ਹੁਕਮ ਦਿੱਤੇ ਹੋਏ ਸਨ। ਸਖ਼ਤ ਹਦਾਇਤਾ ਸਨ, ਸਭ ਤੋਂ ਪਹਿਲਾਂ ਸ਼ਾਹ ਸੁਜਾਹ ਨੂੰ ਆਪਣੇ ਕਬਜ਼ੇ ਵਿਚ ਕਰਨਾ ਹੈ।
ਚਿਹਰਿਆਂ ਉੱਪਰ ਮਿੱਤਰਤਾ ਤੇ ਮਨਾਂ ਵਿਚ ਖੋਟ ਨੇ ਕੇ ਦੋਵੇਂ ਫੌਜਾਂ ਨੇ ਇਕ ਸਾਥ ਜੇਹਲਮ ਦਰਿਆ ਪਾਰ ਕੀਤਾ ਸੀ। ਫਿਰ ਉਹ ਤਿੱਬਰ ਅਤੇ ਰਜੌਰੀ ਦੇ ਰਸਤੇ ਪੀਰ ਪੰਚਾਲ ਵੱਲ ਅੱਗੇ ਵਧੀਆਂ। ਇਸ ਵਕਤ ਦਰਬਾਰ ਦੀ ਫੌਜ ਵਿਚ 12000 ਸੈਨਿਕ ਸਨ |
ਫੌਜ ਨੂੰ ਅੱਗੇ ਰਵਾਨਾ ਕਰਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ। ਇਹਨਾਂ ਦਿਨਾਂ ਵਿਚ ਵਡਾ ਬੇਗਮ ਪੂਰੀ ਘਬਰਾਹਟ ਵਿਚ ਸੀ। ਰਣਜੀਤ ਸਿੰਘ ਦੇ ਲਾਹੌਰ ਪੁੱਜਣ ਬਾਰੇ ਜਾਣਕਾਰੀ ਮਿਲਦਿਆਂ ਹੀ ਉਸਨੇ ਆਪਣਾ ਦੂਤ ਲਾਹੌਰ ਦਰਬਾਰ ਵਿਚ ਰਣਜੀਤ ਸਿੰਘ ਪਾਸ ਭੇਜਿਆ। ਮਹਾਰਾਜ ਅੱਗੇ ਪੇਸ਼ ਹੋ ਕੇ ਦੂਤ ਨੇ ਦੱਸਿਆ:
-ਜਹਾਂ ਪਨਾਹ, ਬੇਗਮ ਸਾਹਬਾਂ ਨੇ ਫੁਰਮਾਇਆ ਹੈ, ਅਗਰ ਸ਼ਾਹ ਸਹੀ ਸਲਾਮਤ ਲਾਹੌਰ ਪੁੱਜ ਜਾਵੇ ਤਾਂ ਕਹੇਨੂਰ ਹੀਰਾ ਮਹਾਰਾਜਾ ਸਾਹਬ ਦੀ ਅਮਾਨਤ ਹੈ।
-ਬੇਗਮ ਨੂੰ ਕਹਿਣਾ, ਬੇਫਿਕਰ ਰਹੋ। ਸ਼ਾਹ ਨੂੰ ਅਜ਼ਾਦ ਕਰਵਾਣਾ ਔਰ ਸਹੀ ਸਲਾਮਤ ਲਾਹੌਰ ਤੱਕ ਲੈ ਆਣਾ, ਦਰਬਾਰ ਦੀ ਸੈਨਾ ਦਾ ਸਭ ਤੋਂ ਤਰਜੀਹੀ ਕੰਮ ਏ। ਰਣਜੀਤ ਸਿੰਘ ਨੇ ਦੂਤ ਦੀ ਤਸੱਲੀ ਕਰਵਾਈ।
ਬੇਹੱਦ ਠੰਢ ਦਾ ਮੌਸਮ ਸੀ। ਸੀਤ ਲਹਿਰ ਵਗ ਰਹੀ ਸੀ। ਫੌਜ ਦੇ ਕਸ਼ਮੀਰ ਵੱਲ ਕੂਚ ਕਰਨ ਦੇ ਨਾਲ ਹੀ, ਰਾਣੀ ਰਾਜ ਕੌਰ, ਨਵੀਂ ਨਵੇਲੀ ਦੁਲਹਨ ਨੂੰ ਲੈ ਕੇ ਆਪਣੀ ਜਾਗੀਰ ਸ਼ੇਖੂਪੁਰੇ ਨੂੰ ਚਲੀ ਗਈ ਸੀ। ਕਾਫੀ ਦਿਨਾਂ ਬਾਅਦ ਮੋਰਾਂ ਦਾ ਸਾਥ ਮਾਨਣ ਤੋਂ ਪਹਿਲਾਂ ਰਣਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ-ਖਾਨੇ ਵਿਚ ਨਾਚੀਆਂ ਨੂੰ ਤਲਬ ਕਰਨ ਦਾ ਹੁਕਮ ਦਿੱਤਾ।
ਪਹਿਰਦਾਰ ਸਾਵਧਾਨ ਹੋ ਗਏ। ਮਹਿਮਾਨਖਾਨੇ ਵਿਚ ਕਿਸੇ ਦਾ ਵੀ ਆਉਣਾ ਵਰਜਿਤ ਹੋ ਗਿਆ। ਨਾਚੀਆਂ ਆਪਣੇ ਦਿਲਕਸ਼ ਲਿਬਾਸ ਪਹਿਨਣ ਵਿਚ ਰੁੱਝ ਗਈਆਂ | ਕੁਝ ਹੀ ਦੇਰ ਬਾਅਦ, ਰਣਜੀਤ ਸਿੰਘ, ਮਹਿਮਾਨ ਖ਼ਾਨੇ ਵਿਚ ਦਾਖ਼ਲ ਹੋਇਆ। ਦਾਸੀਆਂ ਨੇ ਫੋਰਨ ਮਹਾਰਾਜ ਲਈ ਵਿਸ਼ੇਸ਼ ਤੌਰ 'ਤੇ ਕਸ਼ੀਦ ਕੀਤੀ ਸ਼ਰਾਬ ਦਾ ਪਿਆਲਾ ਤਸਤਰੀ ਵਿਚ ਰੱਖ ਕੇ ਪੇਸ਼ ਕੀਤਾ। ਨਰਮ ਗੱਦੇ ਉੱਪਰ ਗਾਓ ਤਕੀਏ ਦੇ ਸਹਾਰੇ ਸ਼ਰਾਬ ਦੀਆਂ ਚੁਸਕੀਆ ਲੈਂਦਾ, ਨਹਾਇਤ ਖੂਬਸੂਰਤ ਨਾਚੀਆਂ ਦੀਆਂ ਅਦਾਵਾਂ ਦੇਖਦਾ, ਪੰਜਾਬ ਦਾ ਮਹਾਰਾਜਾ, ਇਸ ਸਮੇਂ ਕੁੱਲ ਗਿਆ ਹੋਇਆ ਸੀ, ਉਸ ਦੀ ਸੇਨਾ ਅਤੇ ਜਰਨੈਲ, ਕਸ਼ਮੀਰ ਲਾਗੇ ਭਾਰੀ ਬਰਫਬਾਰੀ ਦੀ ਪਰਵਾਹ ਨਾ ਕਰਦਿਆਂ ਅੱਗੇ ਵੱਧ ਰਹੀ ਹੈ |।
ਏਸੇ ਸਮੇਂ ਰਾਣੀ ਮੋਰਾਂ ਦੀ ਨਿੱਜੀ ਸਵਿਕਾ, ਉਸ ਦੇ ਵਾਲਾ ਨੂੰ ਸੁਗੰਧਿਤ ਗੁਗਲ ਦੀ ਧੂਣੀ ਨਾਲ ਮਹਿਕਾ ਰਹੀ ਸੀ। ਉਹ ਮੇਰਾ ਦੇ ਅੰਗ ਅੰਗ ਨੂੰ ਦਿਲਕਸ ਬਣਾਉਂਦੀ ਆਖ ਰਹੀ ਸੀ :
-ਹਾਏ, ਇਸ ਦੁਨੀਆ ਵਿਚ ਰਾਣੀ ਸਾਹਬਾਂ ਤੋਂ ਖੂਬਸੂਰਤ ਕੋਈ ਨਹੀਂ ਹੋਏਗਾ। -ਹੱਤ। ਮੇਰਾਂ ਨੇ ਸੰਗਦਿਆਂ ਹੋਇਆ ਝਿੜਕਿਆ। ਪਰ ਉਹ ਅੰਦਰ ਪੂਰੀ ਖਿੜ ਗਈ।
ਉਦੋਂ ਹੀ ਇਕ ਸੇਵਕ ਦੇੜਿਆ ਆਇਆ ਤੇ ਉਸ ਨੇ ਕਾਹਲੀ ਨਾਲ ਦੱਸਿਆ, -ਮਹਾਰਾਜਾ ਪਧਾਰ ਰਹੇ ਹਨ।
-ਹਾਏ ਅੱਲਾਹ ' ਆਖ ਕੇ ਨਿੱਜੀ ਸੇਵਿਕਾ ਉਥੇ ਫੋਰਨ ਹਟ ਗਈ।