ਇਹ 1785 ਈ. ਦਾ ਵਰ੍ਹਾ ਸੀ । ਸ਼ੁਕਰਚੱਕੀਆ ਮਿਸਲ ਦਾ ਵਾਰਿਸ ਬੀਮਾਰ ਸੀ। ਮਿਸਲ ਦੀ ਸਾਰੀ ਤਾਕਤ ਮੁਹਿੰਮ ਉੱਪਰ ਸੀ। ਸਥਿਤੀ ਬੜੀ ਚਿੰਤਾ ਵਾਲੀ ਸੀ। ਆਖਰ, ਸਲਾਹੀਂ ਪਏ ਸਰਦਾਰਾਂ ਨੂੰ ਮਹਾਂ ਸਿੰਘ ਨੇ ਰਾਜ਼ੀ ਕਰ ਲਿਆ।
'ਮੁੱਖ ਹਕੀਮ ਲਾਲਾ ਹਾਕਿਮ ਰਾਏ ਨੂੰ ਫੋਰਨ ਸ਼ਹਿਜ਼ਾਦੇ ਪਾਸ ਲੈ ਜਾਇਆ ਜਾਵੇ। ਹਰ ਸਮੇਂ ਗੁਜਰਾਂ ਵਾਲੇ ਦੇ ਸੌ ਘੋੜਸਵਾਰ ਸ਼ਹਿਜ਼ਾਦੇ ਪਾਸ ਤਿਆਰ-ਬਰ-ਤਿਆਰ ਰਹਿਣ ਤੇ ਹਰ ਰੋਜ਼ ਬੱਚੇ ਦੀ ਸੇਹਿਤ ਬਾਰੇ ਖ਼ਬਰ, ਜਿੱਥੇ ਵੀ ਫੌਜ ਦਾ ਪੜਾਅ ਹੋਵੇ। ਉੱਥੇ ਪਹੁੰਚਾਈ ਜਾਵੇ।'
ਮਹਾਂ ਸਿੰਘ ਦਾ ਹੁਕਮ ਸੁਣਦਿਆਂ ਹੀ ਘੋੜਸਵਾਰ ਗੁੱਜਰਾਂਵਾਲੇ ਨੂੰ ਹਵਾ ਹੋ ਗਏ। ਇਕਲੌਤੇ ਪੁੱਤਰ ਦੇ ਬੀਮਾਰ ਹੋਣ ਦੀ ਕਲਿਹਣੀ ਖ਼ਬਰ ਨੇ ਮਹਾਂ ਸਿੰਘ ਦੇ ਜੰਗੀ ਤੇਵਰਾਂ ਨੂੰ ਬੇਬਸੀ, ਗੁੱਸੇ ਅਤੇ ਖਿੱਝ ਵਿਚ ਬਦਲ ਦਿੱਤਾ। ਇਸ ਮੁਹਿੰਮ ਨੂੰ ਜਲਦੀ ਖਤਮ ਕਰਨ ਦੇ ਰੌਂਅ ਵਿਚ ਉਸ ਨੇ ਫੌਜ ਨੂੰ ਫੋਰਨ ਅੱਗੇ ਵਧਣ ਦਾ ਹੁਕਮ ਦਿੱਤਾ। ਸਪਾਹੀ ਆਪਣੇ ਸਿੰਘ ਸਾਹਬ ਦੇ ਸੁਭਾਅ ਨੂੰ ਸਮਝਦੇ ਸਨ। ਉਹ ਬਿਨਾਂ ਦੇਰੀ ਕੀਤਿਆ ਜੰਮੂ ਵੱਲ ਤੂਫਾਨ ਵਾਂਗ ਵਧੇ।
ਸੂਹੀਆਂ ਪਾਸੋਂ ਸੁਣਦਿਆਂ ਹੀ ਜੰਮੂ ਦਾ ਡੋਗਰਾ ਹਾਕਮ ਡਰ ਨਾਲ ਪੀਲਾ ਪੈ ਗਿਆ। ਮਹਾਂ ਸਿੰਘ ਦੀ ਤਾਕਤ ਬਾਰੇ ਉਸਨੇ ਸੁਣਿਆ ਹੋਇਆ ਸੀ। ਕਾਹਲੀ ਨਾਲ ਜਿੰਨਾ ਕੁ ਖਜਾਨਾ ਸਮੇਟਿਆ ਜਾ ਸਕਦਾ ਸੀ, ਇਕੱਠਾ ਕਰਕੇ ਤੇ ਆਪਣੇ ਪਰਿਵਾਰ ਨੂੰ ਲੈ ਕੇ ਉਹ ਆਪਣੀ ਗੁਪਤ ਠਾਹਰ ਵਿਚ ਜਾ ਲੁਕਿਆ ਤੇ ਜੰਮੂ ਦੀ ਰਿਆਇਆ ਨੂੰ ਮਹਾਂ ਸਿੰਘ ਦੀ ਫੌਜ ਹਵਾਲੇ ਕਰ ਗਿਆ।
ਮੈਦਾਨ ਵਿਚ ਸਿੰਘਾਂ ਨਾਲ ਟੱਕਰ ਲੈਣ ਵਾਲਾ ਕੋਈ ਨਹੀਂ ਸੀ। ਸਿੰਘਾਂ ਨੇ ਜੀ ਕਰ ਕੇ ਜੰਮੂ ਦੇ ਪਹਾੜੀ ਲੋਕਾਂ ਨੂੰ ਲੁੱਟਿਆ। ਗਲੀਆਂ ਬਾਜ਼ਾਰਾਂ ਅਤੇ ਘਰਾਂ ਵਿਚ ਹਾਹਾਕਾਰ ਮੁੱਢ ਗਈ। ਮਹਾਂ ਪ੍ਰਸ਼ਾਦ ਛਕਣ ਦੇ ਗਾਹੜੂ ਸਿੰਘ, ਪਹਾੜੀਆਂ ਦੀਆਂ ਬੱਕਰੀਆਂ, ਭੇਡਾ, ਮੁਰਗੀਆਂ ਜੋ ਵੀ ਹੱਥ ਆਇਆ, ਚੁੱਕ ਲਿਆਏ।
ਆਪਣੇ ਪੜਾਅ ਉੱਪਰ ਆ ਕੇ ਮਸਤੇ ਸਿੰਘ ਇਕ ਦੂਸਰੇ ਨੂੰ ਛੇੜਨ ਲੱਗੇ :
-ਅੱਜ ਤਾਂ ਫਿਰ ਪਰੀਆਂ ਤੇ ਅਕਾਸ਼ਪੁਰੀਆਂ (ਭੇਡਾਂ ਬੱਕਰੀਆਂ) ਢਿੱਡਾਂ 'ਚ
ਫੋਟਕਾਂ ਲਾਉਣਗੀਆਂ।
-ਏਹਨੂੰ ਕਹਿੰਦੇ ਆ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ। ਦੂਸਰਾ ਸਿੰਘ ਹੱਸਿਆ।
-ਪਹਾੜੀਆਂ ਨੂੰ ਝਟਕਾਉਣ ਦਾ ਮੌਕਾ ਈ ਨੀ ਮਿਲਿਆ। ਮੈਂ ਐਵੇਂ ਤਲਵਾਰ ਮਾਂਜਦਾ ਰਿਹਾ ਤਿੰਨ ਦਿਨ। ਇਕ ਹੋਰ ਸਿੰਘ ਨੂੰ ਮੈਦਾਨ ਵਿਚ ਜੌਹਰ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਿਆ। ਉਹ ਪਹਿਲੀ ਵਾਰ ਜੰਗ ਵਿਚ ਆਇਆਸੀ ਤੇ ਸਾਥੀਆਂ ਨੂੰ ਕਹਿੰਦਾ ਰਿਹਾ ਸੀ-'ਮੈਂ ਬੰਦਾ ਵੱਢ ਕੇ ਵੇਖਣਾ ਐਂ ਜ਼ਰੂਰ।
-ਚੱਲ ਪਹਾੜੀਆ ਨਹੀਂ ਕੋਈ ਤਾਂ ਹੁਣ ਇਕ-ਅੱਧ ਭੇਡ ਬੱਕਰੀ ਦੁਸ਼ਮਣ ਸਿਪਾਹੀ ਸਮਝ ਕੇ ਕੱਪ ਦੇ। ਇਕ ਹੋਰ ਹੱਸਿਆ।
ਅਜੇ ਉਹ ਇਕ ਦੂਸਰੇ ਨੂੰ ਛੇੜ ਰਹੇ ਸਨ। ਉਹਨਾਂ ਨੂੰ ਇਕ ਨਿੱਕੀ ਜਿਹੀ ਪਹਾੜੀ ਓਹਲੇ ਕੁਝ ਸਿਰ ਦਿਸੇ। ਸਾਰੇ ਤੁਰੰਤ ਸਾਵਧਾਨ ਹੋ ਗਏ। ਹਥਿਆਰ ਕਾਹਲੀ ਨਾਲ ਹੱਥਾਂ ਚ ਕਰ ਲਏ।
-ਪਹਾੜੀ ਸਿਪਾਹੀ ਲਗਦੇ ਨੇ।
-ਪਿੱਛੇ ਫੌਜ ਵੀ ਹੋ ਸਕਦੀ ਹੈ।'
-ਆਓ ਫਿਰ। ਇਕ ਜੱਥੇਦਾਰ ਨੇ ਹੁਕਮ ਦੇਣ ਵਾਂਗ ਕਿਹਾ ਤੇ ਚਾਲ੍ਹੀ ਪੰਜਾਬ ਸਿੰਘ ਹਥਿਆਰ ਸਾਂਭ ਕੇ ਪਹਾੜੀ ਵੱਲ ਹੋ ਤੁਰੇ। ਰੋਕਦਿਆਂ ਵੀ ਇਕ ਨਿਹੰਗ ਕਾਫ਼ੀ ਅੱਗੇ ਨਿਕਲ ਗਿਆ ਤੇ ਜਦ ਉਸ ਨੇ ਪਹਾੜੀ ਦੇ ਪਿੱਛੇ ਵੇਖਿਆ ਤਾਂ ਉਸ ਦਾ ਖੜਕਵਾਂ ਹਾਸਾ ਨਿਕਲ ਗਿਆ।
-ਕੀ ਹੋਇਆ ?' ਹੈਰਾਨੀ ਨਾਲ ਕੁਝ ਸਿੰਘ ਇਕੱਠੇ ਬੋਲ ਪਏ।
-ਜੱਥੇਦਾਰੇ, ਇਹ ਤਾਂ ਪਹਾੜੀਆਂ ਦੀ 'ਖੱਸੀ ਫੌਜ" ਈ।
ਹੁਣ ਸਾਰੇ ਸਿੰਘ ਹੱਸਣ ਲੱਗੇ।
ਇਸ ਵੇਲੇ ਮਹਾਂ ਸਿੰਘ ਆਪਣੇ ਤੰਬੂ ਅੰਦਰ ਚਿੰਤਾ ਵਿਚ ਡੁੱਬਿਆ ਹੋਇਆ ਸੀ।
...
ਮਹਾਂ ਸਿੰਘ ਦੀ ਜੰਮੂ ਉੱਪਰ ਚੜ੍ਹਾਈ ਨੇ, ਜੈ ਸਿੰਘ ਕਨੱਈਆ ਨੂੰ ਲੋਹਾ-ਲਾਖਾ ਕਰ ਦਿੱਤਾ। ਉਸ ਨੇ ਆਪਣੇ ਪੁੱਤਰ ਗੁਰਬਖਸ਼ ਸਿੰਘ ਨੂੰ ਕਿਹਾ-ਸ਼ੁਕਰਚੱਕੀਆ ਇਸ ਤਰ੍ਹਾਂ ਤਾਂ ਬਾਜ਼ ਨਹੀਂ ਆਉਣਾ। ਇਸ ਨੇ ਪਹਿਲਾਂ ਵੀ ਜੰਮੂ ਦੀ ਲੁੱਟ 'ਕੱਲੇ ਨੇ ਹਜ਼ਮ ਕਰ ਲਈ ਸੂ। ਹੁਣ ਫਿਰ ਜੰਮੂ 'ਤੇ ਚੜ੍ਹਾਈ ਕਰਕੇ ਇਸ ਨੇ ਬਲਦੀ 'ਤੇ ਤੇਲ ਪਾਇਐ। ਏਦਾਂ ਜੀਣ ਦਾ ਕੋਈ ਹੱਜ ਨਈਂ, ਮਰਨਾ ਤਾਂ ਇਕ ਵਾਰ ਈ, ਏਸ ਵਾਰ ਪਹਾੜ ਲੱਬਦਿਆਂ ਇਹਨੂੰ ਜੀਂਦਾ ਨਹੀਓਂ ਜਾਣ ਦੇਣਾ।
ਗੁਰਬਖਸ਼ ਸਿੰਘ ਨੇ ਆਪਣੀ ਪਤਨੀ ਸਦਾ ਕੌਰ ਨਾਲ ਗੱਲ ਕੀਤੀ। ਉਸ ਨੇ ਕਿਹਾ-'ਅੱਜ ਉਹ ਸਾਨੂੰ ਅੱਖਾਂ ਵਿਖਾਂਦਾ ਜੇ, ਕੱਲ੍ਹ ਨੂੰ ਬਟਾਲੇ 'ਚ ਕੱਢੇਗਾ, ਇਹ ਨੂੰ ਵੇਲੇ ਸਿਰ ਨਾ ਨੱਪਿਆ, ਫੇਰ ਨੀ ਇਸ ਕਾਬੂ ਆਵਣਾ।
ਗੁਰਬਖਸ਼ ਸਿੰਘ ਹੋਸਲੇ ਵਿਚ ਹੋ ਗਿਆ। ਸਦਾ ਕੌਰ ਦੇ ਸਾਹਸ ਨੂੰ ਬਟਾਲੇ ਦਾ ਪੂਰਾ ਇਲਾਕਾ ਜਾਣਦਾ ਸੀ, ਉਹ ਲੋੜ ਪੈਣ 'ਤੇ ਮੁਹਿੰਮਾਂ ਵਿਚ ਖੁਦ ਹਿੱਸਾ ਲੈਂਦੀ ਸੀ ਤੇ ਤਲਵਾਰਬਾਜ਼ੀ ਵਿਚ ਪੂਰੀ ਮਾਹਰ ਸੀ।
ਮਹਾਂ ਸਿੰਘ ਅਜੇ ਪਹਾੜਾਂ ਵਿਚ ਹੀ ਸੀ। ਬਾਲ ਰਣਜੀਤ ਸਿੰਘ ਦੀ ਬੀਮਾਰੀ ਬਾਰੇ ਉਸ ਨੂੰ ਹਰ ਰੋਜ਼ ਖ਼ਬਰ ਮਿਲਦੀ ਸੀ।
-ਅਜੇ ਬੀਮਾਰੀ ਟੁੱਟ ਨਹੀਂ ਰਹੀ, ਵਿਚ ਵਿਚ ਬੇਸੁਰਤ ਹੋ ਜਾਂਦਾ ਹੈ।
-ਵੈਦ ਹਾਕਿਮ ਰਾਏ ਹਰ ਸਮੇਂ ਬੱਚੇ ਦੀ ਨਿਗਰਾਨੀ ਕਰਦਾ ਹੈ।
-ਬੱਚੇ ਦਾ ਪੂਰਾ ਸਰੀਰ ਛਾਲਿਆਂ ਨਾਲ ਕਰ ਗਿਆ ਹੈ।
-ਹੁਣ ਕੁਝ ਮੋੜ ਪੈਣ ਲੱਗਿਆ ਹੈ।
-ਅੱਖਾਂ ਵਿਚ ਵੀ ਛਾਲੇ ਹਨ।
-ਬਾਲਕ ਬਹੁਤ ਕਮਜ਼ੋਰ ਹੋ ਗਿਆ ਹੈ। ਉਂਜ ਬੁਖਾਰ ਨਹੀਂ ਹੈ।
ਮਹਾਂ ਸਿੰਘ ਦੁੱਖੀ ਸੀ। ਪੰਜ ਸਾਲਾਂ ਦਾ ਬਾਲ, ਏਨੀ ਭਿਆਨਕ ਬੀਮਾਰੀ। ਉੱਪਰੋਂ ਹੋਰ ਬਿਪਤਾ ਆਈ। ਸੂਹੀਆਂ ਨੇ ਖ਼ਬਰ ਦਿੱਤੀ, ਜੇ ਸਿੰਘ ਅਤੇ ਉਸ ਦਾ ਪੁੱਤਰ, ਜੰਗ ਕਰਨ ਦੀ ਤਿਆਰੀ ਕਰ ਰਹੇ ਹਨ। ਮਹਾਂ ਸਿੰਘ ਪਹਾੜਾਂ ਤੋਂ ਉੱਤਰਨ ਲੱਗਾ। ਉਸ ਨੂੰ ਸ਼ੱਕ ਸੀ, ਜੈ ਸਿੰਘ, ਪਠਾਨਕੋਟ ਜਾਂ ਬਟਾਲੇ ਲਾਗੇ ਕੋਈ ਅੜਿਕਾ ਖੜ੍ਹਾ ਕਰੇਗਾ। ਪਰ ਕਿਸੇ ਨੇ ਵੀ ਉਸ ਨੂੰ ਰਸਤੇ ਵਿਚ ਰੁਕਾਵਟ ਨਾ ਪਾਈ। ਉਹ ਸਹੀ ਸਲਾਮਤ ਗੁੱਜਰਾਂ ਵਾਲੇ ਪੁੱਜ ਗਿਆ।
ਵੈਦ, ਹਵੇਲੀ ਦੇ ਵਿਹੜੇ ਵਿਚ ਹੀ ਮਿਲ ਪਿਆ। ਉਸ ਨੇ ਦੁੱਖੀ ਮਨ ਨਾਲ ਕਿਹਾ, 'ਸਿੰਘ ਸਾਹਬ, ਬੀਮਾਰੀ ਤਾਂ ਮੁੜ ਗਈ ਹੈ। ਸ਼ਹਿਜ਼ਾਦਾ ਖ਼ਤਰੇ ਤੋਂ ਬਾਹਰ ਹੈ। ਪਰ ਖੱਬੀ ਅੱਖ ਬਿਲਕੁਲ ਨਕਾਰਾ ਹੋ ਗਈ ਹੈ। ਉਸ ਵਿਚ ਰੋਸ਼ਨੀ ਦੀ ਕੋਈ ਆਸ ਨਹੀਂ ਹੈ। ਉਂਜ ਬਹਿਜ਼ਾਦਾ ਜਲਦੀ ਸੋਹਿਤਯਾਬ ਹੋ ਜਾਏਗਾ।'
ਵੈਦ ਦੀਆਂ ਗੱਲਾਂ ਸੁਣ ਕੇ, ਮਹਾਂ ਸਿੰਘ ਕੁਝ ਪਲ ਅੱਖਾਂ ਬੰਦ ਕਰਕੇ ਖੜ੍ਹਾ ਰਿਹਾ। ਡੂੰਘਾ ਸਾਹ ਖਿੱਚਿਆ ਜਿਵੇਂ ਭਾਣੇ ਨੂੰ ਕਬੂਲ ਕਰ ਰਿਹਾ ਹੋਵੇ। ਜਦ ਉਸ ਨੇ ਬਾਲ ਰਣਜੀਤ ਸਿੰਘ ਨੂੰ ਵੇਖਿਆ, ਉਸ ਨੂੰ ਧੱਕਾ ਲੱਗਿਆ। ਚਿਹਰਾ ਮਾਤਾ ਦੇ ਡੂੰਘੇ ਦਾਗਾਂ ਨਾਲ ਭਰ ਗਿਆ ਸੀ। ਖੱਬੀ ਅੱਖ ਦੀ ਹਾਲਤ ਵੇਖ ਕੇ ਬਾਲ ਉੱਪਰ ਤਰਸ ਆਉਂਦਾ ਸੀ। ਏਨਾ ਕਮਜ਼ੋਰ ਹੋ ਗਿਆ ਸੀ, ਆਪਣਾ ਦੁੱਖ ਦੱਸਣ ਲਈ, ਉਸ ਵਿਚ ਰੋਣ ਦੀ ਤਾਕਤ ਵੀ ਨਹੀਂ ਸੀ। ਮਹਾਂ ਸਿੰਘ ਦੇ ਧੁਰ ਅੰਦਰੋਂ ਹਾਉਕਾ ਨਿਕਲਿਆ। ਇਹ ਬਾਲਕ ਮੇਰੇ ਫਤੇਹ ਕੀਤੇ ਇਲਾਕਿਆਂ ਨੂੰ ਕਿਵੇਂ ਸੰਭਾਲੇਗਾ? ਫਿਰ ਉਸ ਨੇ, ਉੱਪਰ ਵੱਲ ਮੁੱਖ ਚੁੱਕ ਕੇ, ਦੋਵੇਂ ਹੱਥ ਅਸਮਾਨ ਵੱਲ, ਉਠਾ ਕੇ ਕਿਹਾ: 'ਤੇਰਾ ਭਾਣਾ।'
ਵੈਦ ਦੀਆਂ ਦਵਾਈਆਂ ਅਤੇ ਉਸ ਵੱਲੋਂ ਸੁਭਾਈ ਖ਼ੁਰਾਕ ਨਾਲ ਬਾਲਕ ਰਣਜੀਤ ਦਿਨ-ਦਿਨ ਤਕੜਾ ਹੋਣ ਲੱਗਾ ਤੇ ਜਲਦੀ ਬਿਸਤਰੇ ਤੋਂ ਉੱਠ ਪਿਆ। ਫਿਰ ਹਾਣੀਆਂ ਨਾਲ ਖੇਡਣ ਵਿਚ ਪਰਚ ਗਿਆ। ਉਸ ਦੇ ਭਵਿੱਖ ਨੂੰ ਲੈ ਕੇ ਮਾਂ ਬਾਪ ਭਾਵੇਂ ਚਿੰਤਰ ਸਨ, ਪਰ ਉਸ ਦੇ ਸਿਰਹਾਣੇ ਬੈਠ ਕੇ ਜਾਂ ਨਿਗਰਾਨੀ ਵਿਚ ਰੱਖ ਕੇ ਤਾਂ ਮਿਸਲ ਦਾ ਬੰਧ ਨਹੀਂ ਸੀ ਚੱਲਣਾ। ਪੁੱਤਰ ਦੀ ਸਾਰੀ ਜ਼ਿੰਮੇਵਾਰੀ ਮਾਈ ਮਲਵੈਣ ਨੂੰ ਸੌਂਪ ਕੇ ਮਹਾ ਸਿੰਘ ਅਗਲੀ ਮੁਹਿੰਮ 'ਤੇ ਜਾਣ ਲਈ ਤੰਗ-ਪੈੜੇ ਕੱਸਣ ਲੱਗਾ।
ਰਣਜੀਤ ਸਿੰਘ ਬਿਲਕੁਲ ਠੀਕ ਹੋ ਗਿਆ ਤਾਂ ਆਪਣੇ ਹਾਣੀਆਂ ਨਾਲ ਘਰ ਬਾਹਰ ਜਾਣ ਲੱਗ ਪਿਆ। ਖੇਡਦੇ ਖੇਡਦੇ ਉਹ ਦਰਿਆ ਵੱਲ ਨਿਕਲ ਜਾਂਦੇ। ਰਣਜੀਤ ਸਿੰਘ ਦੇ ਬੋਝੇ ਸੁੱਕੇ ਮੇਵਿਆਂ ਨਾਲ ਭਰੇ ਹੁੰਦੇ ਤੇ ਬਾਹਰ ਆ ਕੇ ਉਹਨਾਂ ਸਭਨਾਂ ਨੂੰ ਵੰਡ ਦਿੰਦਾ। ਚਾਕਲੇ ਬੱਚੇ ਦਰਿਆ ਦੇ ਕੰਢੇ ਤਾਰੀਆਂ ਲਾਉਂਦੇ। ਕਦੇ ਚਾਦਰ ਦਾ ਜਾਲ ਬਣਾ ਕੇ ਮੱਛੀਆਂ ਫੜਨ ਦਾ ਯਤਨ ਕਰਦੇ। ਰਣਜੀਤ ਸਿੰਘ ਬੜਾ ਚੰਚਲ, ਸ਼ਰਾਰਤੀ ਅਤੇ ਘਤਿੱਤੀ ਸੀ। ਹਾਣੀ ਉਸ ਨੂੰ, ਕਦੇ ਕਾਣਾ ਕਦੇ ਇਕ ਅੱਖਾਂ ਆਖਦੇ ਚਿੜਾਉਂਦੇ। ਉਹ ਕਿਸੇ ਦੀ ਪਰਵਾਹ ਨਾ ਕਰਦਾ ਤੇ ਸਭ ਉੱਪਰ ਆਪਣਾ ਹੁਕਮ ਚਲਾਉਂਦਾ। ਦੋ ਟੋਲੀਆਂ ਬਣਾ ਕੇ ਉਹਨਾਂ ਨੂੰ ਲੜਾਉਂਦਾ ਤੇ ਆਪ ਰਾਜਾ ਬਣ ਕੇ ਰੇਤੇ ਦੀ ਢੇਰੀ ਉੱਪਰ ਬਹਿ ਜਾਂਦਾ। ਉਂਜ ਵੀ ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ ਤੇ ਉਸ ਦੀ ਇਕੋ-ਇਕ ਚਮਕਦੀ ਮੋਟੀ ਅੱਖ, ਉਸ ਦੇ ਚਿਹਰੇ ਦਾ ਅਜੀਬ ਜਿਹਾ ਪ੍ਰਭਾਵ ਬਣਾਉਂਦੇ। ਹਾਣੀ ਉਸ ਕੋਲੋਂ ਅੰਦਰੋ-ਅੰਦਰ ਡਰਨ ਲੱਗ ਤੇ ਉਸ ਦੀ ਹਰ ਗੱਲ ਮੰਨਦੇ। ਜਿਹੜਾ ਨਾ ਮੰਨਦਾ ਉਸ ਨੂੰ ਮੁਫ਼ਤ ਦੇ ਮੇਵੇ ਨਾ ਖੁਆਉਂਦਾ।
ਬੀਮਾਰੀ ਕਾਰਨ, ਉਹ ਦੂਸਰੇ ਸਾਥੀਆਂ-ਬੇਲੀਆਂ ਨਾਲੋਂ ਕੱਦ-ਕਾਠ ਵਿਚ ਵੀ ਸਹੀ ਵਿਕਾਸ ਨਹੀਂ ਸੀ ਕਰ ਸਕਿਆ। ਪਰ ਸ਼ਰਾਰਤੀ ਐਨਾ ਸੀ, ਆਪ ਤੋਂ ਵੱਡਿਆਂ ਨੂੰ ਵੀ ਠਿੱਬੀ ਲਾ ਜਾਂਦਾ। ਦਰਿਆ ਕੰਢੇ ਜਾ ਕੇ ਬਾਲ ਅਕਸਰ ਖਰਮਸਤੀਆਂ ਕਰਦੇ। ਬੱਚਿਆਂ ਦੇ ਬਾਪ, ਤਾਏ, ਚਾਚੇ, ਵੱਡੇ ਭਰਾ ਸਾਰੇ ਹੀ 'ਸਿੰਘ ਸਾਹਬ' ਨਾਲ (ਮਹਾਂ ਸਿੰਘ) ਮੁਹਿੰਮਾਂ 'ਤੇ ਚੜ੍ਹੇ ਰਹਿੰਦੇ ਸਨ।
ਇਕ ਦਿਨ ਸੰਧਿਆ ਵੇਲੇ ਜਦ ਸਾਰੇ ਬੱਚੇ ਦਰਿਆ ਕੰਢੇ ਤੋਂ ਮੁੜੇ ਤਾਂ ਇਕ ਮੁੰਡੇ ਨੇ ਘਰ ਆ ਕੇ ਦੱਸਿਆ-'ਅੱਜ ਬੁੱਧਾ (ਰਣਜੀਤ ਸਿੰਘ) ਦਰਿਆ 'ਚ ਠਿੱਲ੍ਹ ਪਿਆ ਹਾਈ ਤੇ ਪਾਰ ਕਰ ਗਿਆ ਤੈਰ ਕੇ।'
ਸੁਣਦਿਆਂ ਹੀ ਰਾਜ ਕੌਰ ਦਾ ਤਰਾਹ ਨਿਕਲ ਗਿਆ। ਉਹ ਤੜਫੀ-ਕਿਥੇ ਹੈ ਉਹ ? ਭਗਤ ਸੁਆਰਾ ਓਹਦੀ।'
-ਭੜੋਲੀ ਪਿੱਛੇ ਲੁਕਿਆ ਬੈਠਾ। ਇਕ ਮੁੰਡੇ ਨੇ ਫੁਸਫਸਾਇਆ।
ਮਾਂ ਨੇ ਜਾ ਕੇ ਭੜੋਲੀ ਪਿੱਛੇ ਛਹਿ ਕੇ ਬੈਠੇ ਰਣਜੀਤ ਨੂੰ ਕੰਨ ਫੜ ਕੇ ਖਿੱਚ ਲਿਆ-'ਆਹ ਲੱਛਣ ਕਰਦਾ ਐਂ ਤੂੰ ਓਧਰ ਜਾ ਕੇ। ਛੋਹਰ ਏਂ ਕਿ ਆਫਤ ਏਂ ? ਸ਼ੁਕਰ ਜੇ ਰੱਬ ਦਾ, ਕੋਈ ਉਚ ਨੀਚ ਹੋ ਵਹਿੰਦੀ, ਕੀ ਆਖਦੀ ਤੇਰੇ ਪਿਉ ਨੂੰ ?' ਫਿਰ ਸਮਝਾਉਣ ਲੱਗੀ, 'ਪੁੱਤਰ ਤੂੰ ਅਸਾਂ ਦਾ ਇਕ ਛਹਰ ਏ। ਵੱਡੀ ਮਿਲਖ ਦਾ ਮਾਲਕ ਬਣਨਾ ਏਂ ਤੂੰ। ਏਦਾਂ ਦੇ ਖ਼ਤਰਿਆਂ ਵਾਲੇ ਪਾਸੇ ਨਈ ਜਾਣਾ।' ਮਾਂ ਦੀਆਂ ਨਸੀਹਤਾਂ ਸੁਣਦਾ ਰਣਜੀਤ ਬੇਚੈਨੀ ਨਾਲ ਖੱਬ ਸੱਜੇ ਤੱਕਣ ਲੱਗਾ। ਉਸ ਦੀ ਇਕ ਸੱਜੀ ਅੱਖ, ਕਦੇ ਮਾਂ ਵੱਲ, ਕਦੇ ਆਪਣੇ ਬੇਲੀਆਂ ਵੱਲ ਘੁੰਮਦੀ। ਫਿਰ ਸੁਲਾਹ ਕਰਨ ਲਈ ਮਾਂ ਨੇ ਸਾਰੇ ਬੱਚਿਆਂ ਨੂੰ ਦੁੱਧ ਪਿਲਾਇਆ। ਦੁੱਧ ਪੀ ਕੇ ਬੱਚੇ ਦੁੜੰਗੇ ਮਾਰਦੇ ਬਾਹਰ ਭੱਜ ਗਏ ਤੇ ਵਿਹਲੇ ਥਾਂ ਜਾ ਕੇ ਫਿਰ ਖੇਡਣ ਲੱਗੇ। ਇਕ ਬੱਚੇ ਨੇ ਬਾਹਰੋਂ ਅਵਾਜ ਮਾਰੀ- ਬੁੱਧੇ
-ਮਾਂ, ਉਹ ਸੱਦਦੇ ਪਏ ਨੇ। ਰਣਜੀਤ ਨੇ ਤਰਲੇ ਜਿਹੇ ਨਾਲ ਕਿਹਾ।
-ਨਾ ਪੁੱਤਰ ਹੁਣ ਨਹੀਓਂ ਜਾਣਾ। ਹਨੇਰਾ ਹੋਣ ਡਿਹਾ ਜੇ। ਨਾਲੇ ਅੱਜ ਤੇਰੇ ਪਿਉ ਨੇ ਆਵਣਾ। ਘੋੜ ਸਵਾਰ ਦੱਸ ਗਿਆ ਸੁ। ਰਾਜ ਕੌਰ ਨੇ ਵਰਜਿਆ।
-ਅਸੀਂ ਹੁਣ ਦਰਿਆ ਵੱਲ ਤਾਂ ਜਾਣਾ ਈ ਨਈਂ। ਰਣਜੀਤ ਨੇ ਜਿੱਤ ਕੀਤੀ।
-ਬਾਹਰ ਵੀ ਨਹੀਂ ਜਾਣਾ।' ਮਾਂ ਨੇ ਤਾੜਨਾ ਕੀਤੀ।
ਰਣਜੀਤ ਇਉਂ ਜਾ ਕੇ ਮੰਜੇ ਉੱਪਰ ਕੰਧ ਵੱਲ ਮੂੰਹ ਕਰਕੇ ਪੈ ਗਿਆ, ਜਿਵੇਂ ਰੁੱਸ ਗਿਆ ਹੋਵੇ।
ਬਾਲ ਰਣਜੀਤ ਸਿੰਘ ਦੇ ਲੱਛਣ ਵੇਖ ਕੇ, ਰਾਜ ਕੌਰ ਅਤੇ ਮਹਾਂ ਸਿੰਘ ਨੂੰ ਫਿਕਰ ਹੋਇਆ। ਦੋਵੇਂ ਸਲਾਹਾਂ ਕਰਦੇ, 'ਕੀ ਬਣੇਗਾ ਇਸ ਬਾਲ ਦਾ ?'
ਮਹਾਂ ਸਿੰਘ ਨੇ ਕਿਹਾ-'ਮੇਰੇ ਕੋਲ ਏਨਾ ਵਕਤ ਹੀ ਨਹੀਂ ਹੋਗਾ, ਮੈਂ ਇਸ ਨੂੰ ਸਮਝਾਵਾਂ ਕੁਝ ਸਿਖਾਵਾਂ। ਕਦੇ ਚੱਠੇ ਸਿਰ ਚੁੱਕ ਲੈਂਦੇ ਨੇ, ਕਦੇ ਭੰਗੀ, ਕਦੇ ਕਨੱਈਏ। ਮੈਂ ਚਾਹਦਾ ਵੀ ਇਹ ਇਕ ਚੰਗਾ ਘੋੜ ਸਵਾਰ ਬਣੇ, ਤੀਰ-ਅੰਦਾਜ਼ੀ ਸਿੱਖੇ, ਤਲਵਾਰਬਾਜ਼ੀ ਵਿਚ ਮਾਹਰ ਬਣੇ। ਇਹਨੂੰ ਦਰਿਆ ਵੱਲ ਜਾਣੇ ਹੋਡ। ਮੈਂ ਇਕ ਚੰਗੇ ਘੋੜ-ਸਵਾਰ ਦਾ ਪ੍ਰਬੰਧ ਕਰਨਾ ਵਾਂ, ਇਹ ਨੂੰ ਜੰਗ ਦੇ ਮੈਦਾਨ 'ਚ ਲੜਨ-ਜੋਗਾ ਤਾਂ ਬਣਾਏ।
-ਇਹ ਮੇਰੇ ਆਖੇ 'ਚ ਨਹੀਂ ਹੋਗਾ। ਬਥੇਰਾ ਰੋਕਨੀ ਆ। ਓਹੋ ਜੇਹੇ ਅੱਥਰੇ ਇਹਦੇ ਬੋਲੀ ਨੇ, ਜਦ ਮਰਜ਼ੀ ਦਰਿਆ ਵੱਲ ਦੌੜ ਪੈਂਦੇ ਨੇ। ਜੇ ਮੰਨੋ ਤਾਂ ਇਹ ਨੂੰ ਆਪਣੇ ਭਰਾ ਦਲ ਸਿੰਘ ਕੋਲ ਭੇਜ ਸਕਨੀ ਆਂ।
-ਆਪਾਂ ਦਲ ਸਿੰਘ ਨੂੰ ਗੁੱਜਰਾਂ ਵਾਲੇ ਹੀ ਬੁਲਵਾ ਲੈਨੇ ਆਂ। ਮਹਾਂ ਸਿੰਘ ਨੇ ਕਿਹਾ।
ਉਸੇ ਦਿਨ, ਦਲ ਸਿੰਘ ਨੂੰ ਸੱਦਣ ਲਈ ਇਕ ਘੋੜ ਸਵਾਰ ਦੌੜਾ ਦਿੱਤਾ।
ਰਣਜੀਤ ਸਿੰਘ ਵੱਡਾ ਹੋਣ ਲੱਗਾ। ਤਲਵਾਰ ਬਾਜ਼ੀ ਅਤੇ ਘੋੜ-ਸਵਾਰੀ ਦਾ ਉਸ ਨੂੰ ਸ਼ੌਂਕ ਜਾਗ ਪਿਆ। ਦਸਾਂ ਕੁ ਸਾਲਾ ਦੀ ਉਮਰ ਵਿਚ ਉਹ ਅੱਥਰੇ ਤੇ ਬੇ-ਕਾਬੂ ਘੋੜਿਆਂ ਉੱਪਰ ਸਵਾਰੀ ਕਰਨ ਤੋਂ ਝਿਜਕਦਾ ਨਹੀਂ ਸੀ, ਸਗੋਂ ਉਹਨਾਂ ਨੂੰ ਆਪਣੇ ਹੀ ਢੰਗ ਨਾਲ ਆਗਿਆਕਾਰੀ ਬਣਾ ਲੈਂਦਾ। ਮਹਾਂ ਸਿੰਘ ਹੁਣ ਖੁਸ਼ ਸੀ। ਜਦ ਵੀ ਮੁਹਿੰਮ ਤੋਂ ਮੁੜਦਾ, ਰਣਜੀਤ ਸਿੰਘ ਬਾਰੇ ਵਡਿਆਈ ਦੀਆਂ ਗੱਲਾ ਹੀ ਸੁਣਦਾ।
—ਇਹ ਤਾਂ ਤੀਰਾਂ ਨਾਲ ਉੱਡਦੇ ਪੰਛੀ ਫੁੰਡ ਦਿੰਦਾ ਹੈ।'
-ਤਲਵਾਰ ਵਾਹੁਣ ਵਿਚ ਕੋਈ ਹਾਣੀ ਏਹਦੇ ਲਾਗੇ ਨਹੀਂ ਆਉਂਦਾ।'
-ਘੋੜੇ ਉੱਪਰ ਤਾਂ ਇਹ ਪੂਰਾ ਦਿਨ ਸਵਾਰੀ ਕਰ ਸਕਦੇ। ਘੋੜਾ ਵੀ ਘਰਕ ਜਾਂਦੇ।
ਮਹਾਂ ਸਿੰਘ ਹੁਣ ਰਣਜੀਤ ਸਿੰਘ ਵੱਲ ਬੇਫ਼ਿਕਰ ਹੋਣ ਲੱਗਾ। ਖ਼ਬਰ ਮਿਲੀ ਜੰਮੂ ਹੁਣ ਫਿਰ ਮਾਲਾ ਮਾਲ ਹੋ ਰਿਹਾ ਹੈ। ਮਹਾਂ ਸਿੰਘ ਨੇ ਵਹੀਰ ਤਿਆਰ ਕੀਤੀ ਤੇ ਫਿਰ ਜੰਮੂ ਨੂੰ ਜਾ ਪਿਆ।
ਜੈ ਸਿੰਘ ਕਨੱਈਏ ਲਈ, ਮਹਾਂ ਸਿੰਘ ਦੀਆਂ ਕਾਰਵਾਈਆਂ ਬਰਦਾਸਤ ਤੋਂ ਬਾਹਰ ਹੋ ਗਈਆਂ। ਪਰ ਮਿਸਲਾਂ ਵਿਚ ਹੁਣ ਮਹਾਂ ਸਿੰਘ ਦੀ ਕੁਟਨੀਤੀ ਅਤੇ ਜੰਗੀ ਮਾਮਲਿਆਂ ਦੀ ਸੂਝ ਦਾ, ਮੁਕਾਬਲੇ ਵਿਚ ਕੋਈ ਸਰਦਾਰ ਨਹੀਂ ਸੀ। ਉਹ ਆਪਣੀ ਤਾਕਤ, ਹੌਸਲੇ ਅਤੇ ਦੂਰ-ਅੰਦੇਸ਼ੀ ਨਾਲ ਮਿਸਲ ਦਾ ਵਿਸਥਾਰ ਕਰਨ ਲੱਗਾ ਹੋਇਆ ਸੀ।
ਰਣਜੀਤ ਸਿੰਘ ਲਈ ਪੰਜਾਬੀ ਅਤੇ ਧਾਰਮਿਕ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਪਰ ਉਸ ਦਾ ਸ਼ੌਕ ਵਧੇਰੇ ਘੋੜਸਵਾਰੀ ਅਤੇ ਜੰਗਲ ਵਿਚ ਸ਼ਿਕਾਰ ਖੇਡਣ ਵੱਲ ਮੋੜਾ ਖਾ ਗਿਆ। ਉਹ ਸੰਜਮ ਵਿਚ ਬੱਝ ਕੇ ਰਹਿਣ ਵਾਲਾ ਮੁੰਡਾ ਨਹੀਂ ਸੀ। ਇਹ ਸਮਾਂ ਹੀ ਜੰਗਾਂ ਵਿਚ ਜਾ ਘੋੜਿਆਂ ਉੱਪਰ ਰਹਿੰਦਿਆਂ ਗੁਜ਼ਾਰਾ ਕਰਨ ਵਾਲਾ ਸੀ । ਮੁਖੀਆਂ ਦਾ ਵਿਰਲਾ ਹੀ ਕੋਈ ਪੁੱਤਰ ਜਾਂ ਬਹਿਜ਼ਾਦਾ ਤਾਲੀਮ ਹਾਸਲ ਕਰਨ ਦਾ ਮਹੱਤਵ ਸਮਝਦਾ ਸੀ। ਰਣਜੀਤ ਸਿੰਘ ਬੇਦਿਲੀ ਜਿਹੀ ਨਾਲ ਮਹਾਂ ਸਿੰਘ ਦੇ ਗੁੱਸੇ ਤੋਂ ਡਰਦਾ ਪੰਜਾਬੀ ਪੜ੍ਹਨੀ ਸਿੱਖਦਾ ਤਾਂ ਰਿਹਾ, ਪਰ ਆਪਣੇ ਦਸਤਖਤ ਪੰਜਾਬੀ ਵਿਚ ਕਰ ਲੈਣ ਤੋਂ ਵਧੇਰੇ ਗਿਆਨ ਹਾਸਲ ਨਾ ਕਰ ਸਕਿਆ।
ਇਸ ਸਮੇਂ ਜਦ ਮਹਾਂ ਸਿੰਘ ਨੂੰ ਜੈ ਸਿੰਘ ਦੀਆਂ ਵਿਰੋਧੀ ਸਰਗਰਮੀਆਂ ਦੀ ਖ਼ਬਰ ਮਿਲੀ ਤਾਂ ਉਹ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਸਤਲੁਜ ਦਰਿਆ ਪਾਰ ਕਰਕੇ, ਜੱਸਾ ਸਿੰਘ ਰਾਮਗੜ੍ਹੀਆ ਨੂੰ ਜਾ ਮਿਲਿਆ। ਜੱਸਾ ਸਿੰਘ ਨੇ ਉਸ ਦਾ ਸ਼ਾਹੀ ਸਵਾਗਤ ਕੀਤਾ।
ਗੱਲਾਂ ਕਰਦਿਆਂ ਮਹਾਂ ਸਿੰਘ ਨੇ ਉਸ ਦਾ ਅੰਦਰ ਟਟੋਲਣ ਲਈ ਪੁੱਛਿਆ, 'ਕਨੱਈਏ ਜੈ ਸਿੰਘ ਦੀਆਂ ਵਧੀਕੀਆਂ ਦੂਜੇ ਜੱਥਿਆਂ ਲਈ ਖ਼ਤਰਾ ਬਣਦੀਆਂ ਜਾ ਰਹੀਆਂ ਨੇ। ਤੂੰ ਆਪ ਹੀ ਹਰਗੋਬਿੰਦਪੁਰਾ ਤੇ ਬਾਰੀ ਬਿਸਾਤ ਦਾ ਇਲਾਕਾ ਖੁਹਾ ਕੇ ਸਬਰ ਕਰੀ ਬੈਠਾ ਏਂ। ਜੇ ਤੂੰ ਆਪਣੇ ਇਲਾਕੇ ਫਿਰ ਹਾਸਲ ਕਰਨ ਦੀ ਖਾਹਸ਼ ਰੱਖਦਾ ਹੈ ਤਾਂ ਤੇਰੀ ਮਦਦ ਕਰਨ ਲਈ ਤਿਆਰ ਆਂ।
ਜੱਸਾ ਸਿੰਘ ਪਹਿਲਾਂ ਵੀ ਕਈ ਵਾਰ, ਮਹਾਂ ਸਿੰਘ ਤੋਂ ਮਦਦ ਲੈਣ ਬਾਰੇ ਸੋਚ ਚੁੱਕਿਆ ਸੀ, ਪਰ ਕਹਿਣ ਤੋਂ ਝਿਜਕਦਾ ਸੀ, ਕੀ ਪਤਾ ਰਾਜ਼ੀ ਨਾ ਹੋਏ। ਪਰ ਹੁਣ ਉਹ ਖੁਦ ਪੇਸ਼ਕਸ਼ ਕਰਨ ਆਇਆ ਸੀ। ਉਹ ਜੇ ਸਿੰਘ ਨਾਲ ਟੱਕਰ ਲੈਣ ਲਈ ਝੱਟ ਸਹਿਮਤ ਹੋ ਗਿਆ।
ਤਿਆਰੀ ਹੋਣ ਲੱਗ ਪਈ। ਪਤਾ ਮਹਾਂ ਸਿੰਘ ਨੂੰ ਵੀ ਲੱਗ ਗਿਆ। ਭੱਜ ਜਾਣਾ ਜਾਂ ਜੰਗ ਲੜਨ ਤੋਂ ਨਾਂਹ ਕਰਨੀ ਵੀ ਅਣਖ ਨੂੰ ਮਿਲਣਾ ਸੀ।
ਅਚਲ ਦੇ ਸਥਾਨ ਨੇੜੇ ਦੋਹਾਂ ਫੌਜਾਂ ਅਤੇ ਜੱਥੇਦਾਰਾਂ ਦੀ ਟੱਕਰ ਹੋ ਗਈ। ਮਹਾਂ ਸਿੰਘ ਪਿੱਛੇ ਰਹਿ ਕੇ ਹਰ ਸੰਭਵ ਮਦਦ ਕਰਨ ਲੱਗਾ। ਘਮਸਾਨ ਦੀ ਲੜਾਈ ਹੋਈ। ਦੋਵਾਂ ਧਿਰਾਂ ਦਾ ਜਾਨੀ ਨੁਕਸਾਨ ਹੋਇਆ। ਫਿਰ ਪਤਾ ਨਹੀਂ ਲੱਗਿਆ ਕਿਸੇ ਸਿਪਾਹੀ ਦੇ ਵਾਰ ਨਾਲ ਜਾਂ ਮਹਾ ਸਿੰਘ ਦੀ ਸੋਚੀ ਸਮਝੀ ਵਿਉਂਤ ਨਾਲ ਜੈ ਸਿੰਘ ਦੇ ਇਕੋ ਇਕ ਬਹਾਦਰ ਪੁੱਤਰ ਗੁਰਬਖਸ਼ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜੋ ਸਿੰਘ ਦਾ ਦਿਲ ਟੁੱਟ ਗਿਆ। ਉਹ ਮੈਦਾਨ ਵਿਚ ਹੀ ਧਾਹਾਂ ਮਾਰ ਕੇ ਰੋਣ ਲੱਗਾ। ਇਸ ਜੰਗ ਵਿਚ ਮਹਾਂ ਸਿੰਘ ਵੀ ਜ਼ਖ਼ਮੀ ਹੋਇਆ। ਉਸ ਦੇ ਜਿਸਮ ਉੱਪਰ 17 ਜ਼ਖ਼ਮ ਸਨ। ਮਹਾਂ ਸਿੰਘ ਨੇ ਇਕ ਹੋਰ ਰਾਜਸੀ ਚਾਲ ਖੇਡੀ। ਕੁਝ ਦਿਨਾਂ ਬਾਅਦ, ਗੁਰਬਖਸ਼ ਸਿੰਘ ਦੀ ਮੌਤ ਦਾ ਅਫਸੋਸ ਕਰਨ ਉਹ ਬਟਾਲੇ ਗਿਆ ਤੇ ਜੈ ਸਿੰਘ ਨਾਲ ਵਾਅਦਾ ਕੀਤਾ, 'ਮੈਂ ਆਉਣ ਵਾਲੇ ਸਮੇਂ ਵਿਚ ਕਦੇ ਵੀ ਕਨੱਈਆ ਅਤੇ ਰਾਮਗੜੀਆ ਦੇ ਕਿਸੇ ਵੀ ਝਗੜੇ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰਾਂਗਾ।'
ਜੇ ਸਿੰਘ, ਮਹਾਂ ਸਿੰਘ ਦੀ ਇਸ ਚਾਲ ਨੂੰ ਸਮਝਦਾ ਸੀ। ਉਸ ਨੇ ਆਪਣੇ ਪੁੱਤਰ ਦੀ ਵਿਧਵਾ ਸਦਾ ਕੌਰ ਨੂੰ ਇਕ ਦਿਨ ਕਿਹਾ, 'ਮਹਾਂ ਸਿੰਘ ਦੀ ਨੀਯਤ ਵਿਚ ਮੈਨੂੰ ਖੋਟ ਦਿੱਸਦਾ ਜੇ। ਓਸੇ ਦੀ ਵਜਾਹ ਨਾਲ ਸਾਡਾ ਬਹਾਦਰ ਪੁੱਤਰ ਮਾਰਿਆ ਗਿਆ। ਹੁਣ ਸਾਡੇ ਕਹਿਰ ਤੋਂ ਵੀ ਬਚਣਾ ਚਾਹਦਾ ਏ ਤੇ ਜੰਮੂ ਦੀ ਲੁੱਟ ਵਾਲਾ ਮਾਲ ਵੀ 'ਕੱਲਾ ਈ ਡਕਾਰਨਾ ਚਾਹੁੰਦਾ ਏ।
-ਬਾਪੂ ਜੀ, ਮਹਾਂ ਸਿੰਘ ਚਾਲ ਖੇਡਦਾ ਹੋ ਸਕਦਾ ਈ। ਜੰਮੂ ਦੀ ਲੁੱਟ ਵਾਲੀ ਗੱਲ ਤਾਂ ਹੁਣ ਪੁਰਾਣੀ ਹੋ ਗਈ। ਅਸੀਂ ਇਹ ਨਾ ਭੁੱਲੀਏ, ਹੁਣ ਤਾਕਤ ਵਿਚ ਉਹ ਅਸਾਂ ਨਾਲੋਂ ਵਧੇਰੇ ਤਕੜਾ ਜੇ। ਹਮਲੇ ਦੀ ਫਿਰ ਨੋਬਤ ਆ ਪਈ ਜਾਂ ਉਸ ਨੇ ਹੀ ਇਕ ਪਾਸੜ ਹਮਲਾ ਕਰ ਦਿੱਤਾ, ਅਸੀਂ ਆਪਣਾ ਇਲਾਕਾ ਵੀ ਨਾ ਖੁਹਾ ਲਈਏ।' ਸਦਾ ਕੌਰ ਨੇ ਦੂਰ ਦੀ ਸੋਚਦਿਆਂ, ਭਰੀਆਂ ਅੱਖਾਂ ਸਾਫ ਕੀਤੀਆ।
--ਹੱਥ 'ਤੇ ਹੱਥ ਧਰ ਕੇ ਵੀ ਬੈਠਿਆ ਨੀ ਜਾਣਾ ਧੀਏ। ਦੂਸਰਿਆਂ ਨੇ ਮੋਹਣੇ ਦੇਣੇ ਨੇ ਪੁੱਤ ਮਰਵਾ ਕੇ ਕਨੱਈਏ ਅੰਦਰ ਵੜੇ ਬੈਠੇ ਨੇ । ਜੈ ਸਿੰਘ ਨੂੰ ਪੁੱਤਰ ਦੀ ਮੌਤ ਦਾ ਦੁੱਖ ਨਹੀਂ ਸੀ ਭੁੱਲ ਰਿਹਾ।
-ਕੀ ਕੀਤਾ ਜਾਵੇ ਫਿਰ ? ਸਦਾ ਕੌਰ ਨੂੰ ਸਮਝ ਨਹੀਂ ਸੀ ਆਉਂਦੀ ਕੀ ਕਰੇ। ਦੁੱਖ ਤਾਂ ਸਦਾ ਕੌਰ ਨੂੰ ਜੇ ਸਿੰਘ ਨਾਲੋਂ ਵੀ ਵਧੇਰੇ ਸੀ। ਉਹ ਸਿਰ ਨੰਗੀ ਹੋ ਗਈ ਸੀ। ਇਕ ਧੀ ਦੀ ਮਾਂ ਸੀ, ਜਿਸ ਦਾ ਭਵਿੱਖ ਉਸ ਨੂੰ ਹਨੇਰਾ ਜਾਪ ਰਿਹਾ ਸੀ। ਨੀਵੀਂ ਪਾਈ ਉਹ ਬੋਲੀ,
-ਫਿਰ ਅੱਕ ਚੱਬ ਲੈਨੇ ਆ ਬਾਪੂ ਜੀ। ਸੁਲਾਹ ਕਰ ਲੇਨੇ ਆ ਮਹਾਂ ਸਿੰਘ ਨਾਲ।'
—ਉਹ ਮੇਰੇ ਪੁੱਤ ਦਾ ਕਾਤਲ ਐ ਧੀਏ, ਇਹ ਕਿਵੇਂ ਹੋ ਸਕਦੇ ?
-ਆਪਣੀਆਂ ਜਗੀਰਾਂ ਬਚਾਉਣ ਖ਼ਾਤਰ ਬਾਪੂ ਜੀ, ਬੜਾ ਕੁਝ ਕਰਨਾ ਪੈਂਦੈ... ਸਾਨੂੰ ਪਤਾ ਵੇ ਕੱਟੜ ਦੁਸ਼ਮਣਾਂ ਨਾਲ ਵੀ ਰਾਜਿਆ ਮਹਾਰਾਜਿਆਂ ਭਾਈਵਾਲੀ ਪਾਈ
-ਜਾਹ ਆਰਾਮ ਕਰ ਧੀਏ। ਸਵੇਰੇ ਗੱਲ ਕਰਾਂਗੇ। ਸੋਚਣ ਦੇ ਮੈਨੂੰ ਆਖ ਕੇ - ਸੋਘ ਉੱਠਿਆ ਤੇ ਆਪਣੇ ਕਮਰੇ ਵੱਲ ਚਲਿਆ ਗਿਆ। ਪਿੱਛੋਂ ਸਦਾ ਕੌਰ ਕੁਝ ਦੀ ਆਵਾਜ਼ ਵਿਚ ਬੋਲੀ, 'ਉਹਨਾਂ ਨਾਲ ਰਿਸ਼ਤੇਦਾਰੀ ਵੀ ਤਾਂ ਬਣਾਈ ਜਾ ਸਕਦੀ 5. ਬਾਪੂ ਜੀ...?' ਜੇ ਸਿੰਘ ਮੁੜ ਕੇ ਹੈਰਾਨੀ ਨਾਲ ਸਦਾ ਕੌਰ ਵੱਲ ਝਾਕਿਆ।