ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-'ਡਾ. ਮੇਰੇ ਅਗਰ ਮੈਨੂੰ ਲੰਮਾ ਸਫ਼ਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼ਹਿਜ਼ਾਦੇ ਅਫ਼ਗਾਨਾਂ ਦੇ ਇਲਾਕੇ ਵਿਚ ਰੁੱਝੇ ਹੋਏ ਨੇ। ਇਸ ਲਈ ਦੀਵਾਨ ਮੋਤੀ ਰਾਮ ਅਤੇ ਛਕੀਰ ਇਮਾਮਉਦਦੀਨ ਆਪ ਦੇ ਸਵਾਗਤ ਲਈ ਆ ਰਹੇ ਨੇ।
ਰਣਜੀਤ ਸਿੰਘ ਨੇ ਲਾਹੌਰ ਦਰਬਾਰ ਦੀ ਅਹਿਮੀਅਤ ਅਤੇ ਸ਼ਾਨ ਦਿਖਾਉਣ ਲਈ, ਆਪਣੇ ਦੂਤਾਂ ਪਾਸ ਗਵਰਨਰ ਜਨਰਲ ਲਈ ਕਸ਼ਮੀਰੀ ਸ਼ਾਲਾਂ, ਵਧੀਆ ਨਸਲ ਦੇ ਘੋੜੇ ਤੇ ਇਕ ਹਾਥੀ ਤੋਹਫੇ ਵਜੋਂ ਭੇਜੇ। ਨਾਲ ਹੀ ਹਦਾਇਤ ਕੀਤੀ, ਉਹ ਫਿਰੰਗੀ ਦੇ ਕੰਨ ਵਿਚ ਇਹ ਗੱਲ ਜ਼ਰੂਰ ਪਾ ਦੇਣ ਕਿ ਸਤਲੁਜ ਤੋਂ ਪਾਰ ਕੁਝ ਇਲਾਕੇ ਉੱਪਰ ਲਾਹੌਰ ਦਰਬਾਰ ਦਾ ਕਬਜ਼ਾ ਹੈ। ਇਹ ਵੀ ਦੱਸਣਾ ਨਾ ਭੁੱਲਣਾ, ਹੁਣ ਲਾਹੌਰ ਦਰਬਾਰ ਸਿੰਧ ਨੂੰ ਆਪਣੇ ਅਧੀਨ ਕਰਨ ਲਈ ਮੌਕੇ ਦੀ ਤਲਾਸ਼ ਵਿਚ ਹੈ।
ਫ਼ਕੀਰ ਇਮਾਮਉਦਦੀਨ ਦਾ ਵਫਦ ਮੁਸ਼ਕਲ ਨਾਲ ਲਾਹੌਰ ਵਿਚੋਂ ਨਿਕਲਿਆ ਹੋਵੇਗਾ, ਕਸ਼ਮੀਰ ਤੋਂ ਇਕ ਕਾਸਦ ਨੇ ਆ ਕੇ ਦੱਸਿਆ- ਕਸ਼ਮੀਰ ਵਿਚ ਜ਼ਬਰਦਸਤ ਭੁਚਾਲ ਦੇ ਝਟਕੇ ਆਏ ਹਨ। ਲੋਕਾਂ ਦੇ ਘਰਾਂ ਅਤੇ ਜਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਕ ਪੂਰਾ ਪਿੰਡ ਹੀ ਮਲਬਾ ਬਣ ਗਿਆ ਹੈ। ਬਚੇ ਕਸ਼ਮੀਰੀਆਂ ਨੇ ਗੁਹਾਰ ਲਗਾਈ ਹੈ, ਇਸ ਵਾਰ ਮਾਲੀਆ ਮਾਫ ਕਰ ਦਿੱਤਾ ਜਾਵੇ।
ਸ਼ਾਹੀ ਖਜਾਨਾ ਤਾਂ ਪਹਿਲਾਂ ਹੀ ਮੰਦੇ ਹਾਲ ਵਿਚ ਸੀ। ਕੁਦਰਤ ਦੀ ਇਸ ਕਰੋਪੀ ਨੇ ਰਣਜੀਤ ਸਿੰਘ ਨੂੰ ਹੋਰ ਫ਼ਿਕਰਾਂ ਵਿਚ ਪਾ ਦਿੱਤਾ। ਇਕਦਮ ਉਸ ਨੂੰ ਖਿਆਲ ਆਇਆ, ਸ਼ਾਹੀ ਖਜ਼ਾਨਾ ਕਰਨ ਲਈ ਸੰਸਾਰ ਚੰਦ ਦੀ ਮੌਤ ਵਰਦਾਨ ਹੋ ਸਕਦੀ ਹੈ। ਉਸ ਨੇ ਸੰਸਾਰ ਚੰਦ ਦੇ ਪੁੱਤਰ ਅਨਿਰੁੱਧ ਚੰਦ ਨੂੰ, ਇਕ ਲੱਖ ਰੁਪਏ 'ਵਿਰਾਸਤ-ਕਰ ਅਦਾ ਕਰਨ ਲਈ ਦਰਬਾਰ ਵੱਲੋਂ ਹੁਕਮ ਜਾਰੀ ਕਰ ਦਿੱਤਾ। ਅਗਰ ਹੁਕਮ ਅਦੂਲੀ ਹੋਈ ਤਾਂ ਦਰਬਾਰ ਦੇ ਕ੍ਰੋਧ ਦਾ ਸਾਹਮਣਾ ਕਰਨ ਦੀ ਧਮਕੀ ਵੀ ਦਿੱਤੀ।
ਰਣਜੀਤ ਸਿੰਘ ਦਾ ਮਿਜ਼ਾਜ਼ ਕੁਝ ਕੁਝ ਠੀਕ ਹੋ ਗਿਆ। ਪਰ ਇਹ ਸਥਿਤੀ ਬਹੁਤੀ ਦੇਰ ਨਾ ਰਹੀ। ਖਾਲਸਾ ਫੌਜ ਦੇ ਬਹੁਤ ਹੀ ਕਾਬਲ ਅਤੇ ਸਾਹਸੀ ਜਰਨੈਲ ਮਿਸਰ ਦੀਵਾਨ ਚੰਦ ਦੀ ਇਕ ਮਾਮੂਲੀ ਜਿਹੀ ਬੀਮਾਰੀ ਪਿੱਛੋਂ ਮੌਤ ਹੋ ਗਈ। ਲਾਹੌਰ ਦਰਬਾਰ ਵਿਚ ਮਾਤਮ ਛਾ ਗਿਆ। ਰਣਜੀਤ ਸਿੰਘ ਚਿੰਤਾ ਵਿਚ ਡੁੱਬ ਗਿਆ। ਉਹ ਦੀਵਾਨ ਮੋਹਕਮ ਚੰਦ, ਉਸ ਦੇ ਪੋਤਰੇ ਮੋਤੀ ਰਾਮ ਅਤੇ ਅਕਾਲੀ ਫੂਲਾ ਸਿੰਘ ਦੀਆਂ ਮੌਤਾਂ ਨੂੰ ਅਜੇ ਤੱਕ ਨਹੀਂ ਸੀ ਭੁਲਾ ਸਕਿਆ। ਖ਼ਾਲਸਾ ਸੈਨਾ ਇਕ ਬਹਾਦਰ ਜਰਨੈਲ ਤੋਂ ਵਾਂਝੀ ਹੋ ਗਈ। ਯੁੱਧ ਦੀ ਵਿਉਂਤਬੰਦੀ ਮਿਸਰ ਦੀਵਾਨ ਚੰਦ ਜੇਹੀ ਹੋਰ ਕੋਈ ਜਰਨੈਲ ਨਹੀਂ ਸੀ ਕਰ ਸਕਦਾ। ਦੂਸਰੇ ਲੜ ਤਾਂ ਸਕਦੇ ਸਨ, ਵੈਰੀਆਂ ਉੱਪਰ ਫਤੇਹ ਵੀ ਹਾਸਲ ਕਰ ਸਕਦੇ ਸਨ, ਪਰ ਘੱਟੋ-ਘੱਟ ਜਾਨੀ-ਮਾਲੀ ਨੁਕਸਾਨ ਹੋਵੇ, ਇਹ ਸੈਨਿਕ-ਬੁੱਧੀ ਦੀਵਾਨ ਚੰਦ ਦੇ ਪਾਸ ਹੀ ਸੀ। ਵਿਦੇਸ਼ੀ ਜਰਨੈਲ ਜੰਗ ਦੇ ਮਾਹਰ ਤਾਂ ਸਨ, ਪਰ ਉਹਨਾਂ ਉੱਪਰ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ। ਰਣਜੀਤ ਸਿੰਘ ਆਪਣੇ ਬਹੁਤ ਹੀ ਖ਼ਾਸ ਦਰਬਾਰੀਆਂ ਕੋਲ ਝੋਰਾ ਕਰਿਆ ਕਰਦਾ ਸੀ... ਜੇ ਕੁੰਵਰ ਖੜਕ ਸਿੰਘ ਇਕ ਕਾਬਲ ਸੈਨਾਪਤੀ ਹੁੰਦਾ ਮੈਂ ਅੱਧੀ ਦੁਨੀਆਂ ਫਤੇਹ ਕਰ ਲੈਂਦਾ । ... ਪਿਛਲੇ ਕੁਝ ਸਮੇਂ ਤੋਂ ਉਹ ਕੁੰਵਰ ਸ਼ੇਰ ਸਿੰਘ ਵੱਲ ਵਧੇਰੇ ਧਿਆਨ ਦੇਣ ਲੱਗਾ ਸੀ ਤੇ ਉਸ ਉੱਪਰ ਭਰੋਸਾ ਵੀ ਕਰਨ ਲੱਗਾ ਸੀ। ਇਕ ਦਿਨ ਜਰਨਲ ਵੈਨਤੂਰਾ ਨੇ ਮਹਾਰਾਜੇ ਨੂੰ ਕਿਹਾ ਸੀ, 'ਪਰਿਸ ਸ਼ੇਰ ਸਿੰਘ ਸਿੱਖ ਆਰਮੀ ਵਿਚ ਬਹੁਤ ਹਰਮਨ ਪਿਆਰਾ ਹੈ।
ਇਹ ਗੱਲਾਂ ਰਣਜੀਤ ਸਿੰਘ ਦੇ ਫ਼ਿਕਰਾਂ ਨੂੰ ਘੱਟ ਕਰਨ ਦਾ ਸਬੱਬ ਤਾਂ ਬਣੀਆਂ, ਉਸ ਨੇ ਦੁਸਿਹਰੇ ਮੌਕੇ ਰਾਜ ਦੇ ਹਾਲਾਤ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਲਾਨਾ ਦੌਰਾ ਕਰਨ ਬਾਰੇ ਵੀ ਸੋਚਿਆ। ਪਰ ਕਪੂਰਥਲੇ ਤੋਂ ਆਈ ਇਕ ਖ਼ਬਰ ਨੇ ਉਸ ਨੂੰ ਭੜਕਾ ਦਿੱਤਾ।
-ਫਤੇਹ ਸਿੰਘ ਆਹਲੂਵਾਲੀਆ ਆਪਣੇ ਇਲਾਕੇ ਵਿਚ ਕਿਲ੍ਹਾ ਤਾਮੀਰ ਕਰਵਾ ਰਿਹਾ ਹੈ।
-ਮੇਰੀ ਆਗਿਆ ਤੋਂ ਬਿਨਾਂ ? ਉਸ ਨੇ ਗੁੱਸੇ ਨਾਲ ਕਿਹਾ। ਉਸ ਨੇ ਫੋਰਨ ਫ਼ਕੀਰ ਅਜ਼ੀਜ਼ਉਦਦੀਨ, ਸਰਦਾਰ ਹਰਦਿੱਤ ਸਿੰਘ, ਸਰਦਾਰ ਬੁੱਧ ਸਿੰਘ, ਸਿੰਧ ਦੇ ਅਮੀਰਾਂ ਦਾ ਖ਼ਾਲਸਾ ਦਰਬਾਰ ਵਿਚ ਵਕੀਲ ਮੁਹੰਮਦ ਖ਼ਾਨ ਅਤੇ ਲਹਿਣਾ ਸਿੰਘ ਆਦਿ ਨੂੰ ਦਰਬਾਰ ਵਿਚ ਪੇਸ਼ ਹੋਣ ਲਈ ਹੁਕਮ ਦਿੱਤਾ।
ਮੌਜੂਦਾ ਸਥਿਤੀ ਉੱਪਰ, ਲੰਮੀ ਗੱਲਬਾਤ ਪਿਛੇ ਉਸੇ ਦਿਨ ਦਰਬਾਰ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ, 'ਲਾਹੌਰ ਦਰਬਾਰ ਵਲੋਂ, ਉਸ ਦੇ ਇਲਾਕੇ ਅਧੀਨ ਕਿਸੇ ਵੀ, ਹਾਕਮ, ਜਗੀਰਦਾਰ, ਗਵਰਨਰ ਨੂੰ ਬਿਨਾਂ ਆਗਿਆ, ਕਿਲ੍ਹਾ ਤਾਮੀਰ ਕਰਨ ਔਰ ਤੈਅ ਕੀਤੀ ਸੈਨਾ ਤੋਂ ਵਧੇਰੇ ਭਰਤੀ ਕਰਨ ਦੀ ਸਖਤ ਮਨਾਹੀ ਹੈ। ਇਸ ਲਈ ਸਰਦਾਰ ਫਤੇਹ ਸਿੰਘ ਆਹਲੂਵਾਲੀਆ ਨੂੰ ਕਿਲ੍ਹੇ ਦੀ ਉਸਾਰੀ ਫੇਰੀ ਰੋਕ ਦਿੱਤੇ ਜਾਣ ਦਾ ਹੁਕਮ ਹੈ।
ਹੁਕਮ ਮਿਲਦਿਆਂ ਹੀ, ਕੁਝ ਆਸ-ਪਾਸ ਦੇ ਸਰਦਾਰਾਂ ਨੇ ਫਤੇਹ ਸਿੰਘ ਆਹਲੂਵਾਲੀਆ ਨਾਲ ਗੁਪਤ ਸਭਾ ਕੀਤੀ। ਇਕ ਨੇ ਕਿਹਾ, 'ਜੱਥੇਦਾਰ ਜੀ, ਸਾਵਧਾਨ ਹੋ ਜਾਓ, ਰਣਜੀਤ ਸਿੰਘ ਨੇ ਹੌਲੀ ਹੌਲੀ ਸਭ ਮਿਸਲਾਂ ਅਜਗਰ ਸੱਪ ਵਾਂਗ ਆਪਣੇ ਪੇਟੇ ਪਾ ਲਈਆਂ ਨੇ। ਹੁਣ ਉਸ ਪਾਸ ਦੇ ਹੀ ਮਿਸਲਾਂ ਬਚੀਆਂ ਸਨ। ਇਕ ਕਪੂਰਥਲਾ ਵਾਲੀ ਤੇ ਦੂਸਰੀ ਉਸ ਦੀ ਸੱਸ ਵਾਲੀ। ਸੱਸ ਸਦਾ ਕੌਰ ਵਾਲੀ ਮਿਸਲ ਦਾ ਭਗ ਤਾਂ ਪਾ ਦਿੱਤਾ ਹੋਇਆ। ਜਾਪਦਾ ਤਾਂ ਇਹ ਵੇ, ਹੁਣ ਕਪੂਰਥਲਾ ਦੀ ਵਾਰੀ ਏ। ਇਸ ਇਕ ਅੱਖ ਵਾਲੇ ਦਾ ਕੋਈ ਇਤਬਾਰ ਨਹੀਂ ਜੋ। ਜਿਹੜਾ ਆਪਣੀ ਸੱਸ ਨੂੰ ਬੰਦੀ ਬਣਾ ਸਕਦਾ ਏ, ਉਹ ਤੁਸਾਂ ਨਾਲ ਖੈਰ ਕਰੇਗਾ ? ਚਿੰਤਾ ਵਾਲੀ ਗੱਲ ਏ। ਕਿਲ੍ਹੇ ਦਾ ਬਹਾਨਾ ਬਣਾ ਕੇ ਉਹ ਤੁਸਾਂ ਨੂੰ ਕੈਦ ਵੀ ਕਰ ਸਕਦਾ ਏ। ਚੰਗਾ ਏਹੀ ਏ, ਵੇਲੇ ਨਾਲ ਆਪਣਾ ਬਚਾ ਕਰ ਲਿਆ ਜਾਵੇ।
ਫਤੇਹ ਸਿੰਘ ਫਿਕਰਾਂ 'ਚ ਪੈ ਗਿਆ। ਕੀ ਲੈਣਾ ਸੀ ਕਿਲ੍ਹਾ ਬਣਵਾ ਕੇ। ਪਰ ਹੁਣ ਪਨਾਹ ਲਈ ਕਿੱਥੇ ਜਾਵੇ ? ਵਿਚਾਰਾ ਹੋਣ ਲੱਗੀਆਂ। ਸਭਨਾਂ ਦੀ ਰਾਇ ਬਣੀ- 'ਸਤਲੁਜ ਪਾਰ ਅੰਗਰੇਜ਼ਾਂ ਦੀ ਸ਼ਰਨ ਵਿਚ ਜਾਣਾ, ਸਭ ਤੋਂ ਵਧੇਰੇ ਸਹੀ ਹੈ। ਦੁਸ਼ਮਣ ਦਾ ਦੁਸ਼ਮਣ ਹੀ ਮਿੱਤਰ ਬਣ ਸਕਦਾ ਹੈ।
-ਏਨੀ ਜਲਦਬਾਜ਼ੀ ਠੀਕ ਨਹੀਂ ਹੋਵੇਗੀ। ਰਣਜੀਤ ਸਿੰਘ ਵੱਲੋਂ ਕਿਸੇ ਕਾਰਵਾਈ ਦੀ ਸੂਹ ਤਾਂ ਮਿਲੀ ਨਹੀਂ। ਇਹ ਨਾ ਹੋਵੇ, ਮੈਂ ਆਪਣੇ ਪੱਗ-ਵੱਟ ਭਰਾ ਨੂੰ ਨਾਰਾਜ਼ ਕਰ ਲਵਾਂ...।' ਫਤੇਹ ਸਿੰਘ ਆਹਲੂਵਾਲੀਆ ਦੁਚਿੱਤੀ ਵਿਚ ਪੈ ਗਿਆ।
-ਸਿੰਘ ਸਾਹਬ, ਇਹ ਰਾਜੇ, ਕਿਸੇ ਦੇ ਭਰਾ, ਤਾਏ, ਚਾਚੇ, ਸੰਬੰਧੀ ਨਹੀਂ ਹੁੰਦੇ। ਇਹਨਾਂ ਦੇ ਰਿਸ਼ਤੇ ਸਿਰਫ਼ ਤਖ਼ਤ ਨਾਲ ਹੁੰਦੇ ਨੇ। ਅਸੀਂ ਤਾਂ ਸਲਾਹ ਦਿੰਨੇ ਆਂ, ਆਪਣਾ ਧਨ-ਮਾਲ ਵੇਲੇ ਨਾਲ ਹੱਥ ਹੇਠ ਕਰੋ ਤੇ ਸਤਲੁਜ ਪਾਰ ਕਰ ਜਾਓ। ਏਸੇ 'ਚ ਹੀ ਭਲਾ ਏ। ਨਹੀਂ ਫਿਰ ਸਭ ਕੁਝ ਜ਼ਬਤ ਤਾਂ ਹੋਵੇਗਾ ਹੀ, ਕੈਦ ਕਰ ਲਏ ਜਾਣ ਦਾ ਵੀ ਖਦਸ਼ਾ ਏ। ਸਰਦਾਰਾਂ ਨੇ ਫਤੇਹ ਸਿੰਘ ਨੂੰ ਹੋਰ ਡਰਾ ਦਿੱਤਾ।
ਤੇ ਫਤੇਹ ਸਿੰਘ ਸਚਮੁੱਚ ਡਰ ਵੀ ਗਿਆ। ਉਹ ਰਾਤ-ਰਾਤ, ਸਭ ਕੁਝ ਸਮੇਟ ਕੇ, ਸਤਲੁਜ ਪਾਰ ਕਰਕੇ ਅੰਗਰੇਜ਼ਾਂ ਦੇ ਇਲਾਕੇ ਵਿਚ ਦਾਖ਼ਲ ਹੋ ਗਿਆ।
ਫਤੇਹ ਸਿੰਘ ਦੇ ਦਰਿਆ ਤੋਂ ਪਾਰ ਚਲੇ ਜਾਣ ਦੀ ਖ਼ਬਰ ਸੁਣ ਕੇ ਰਣਜੀਤ ਸਿੰਘ ਦੀ ਨੀਂਦ ਉੱਡ ਗਈ। ਉਸ ਨੂੰ ਉਹ ਸਾਰਾ ਕੁਝ ਯਾਦ ਆਇਆ, ਜੋ ਉਸ ਨੇ ਫਤੇਹ ਸਿੰਘ ਦੀ ਮਦਦ ਨਾਲ ਹਾਸਲ ਕੀਤਾ ਸੀ। ਫਤੇਹ ਸਿੰਘ ਦਾ ਪਿਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਸ ਨੇ ਆਪਣੇ ਸਮੇਂ ਵਿਚ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਨੂੰ ਵੰਗਾਰਿਆ ਸੀ। ਉਹਦੇ ਵਰਗੀ ਹੀ ਬਹਾਦਰੀ, ਦਲੇਰੀ ਔਰ ਕਾਬਲੀਅਤ ਫਤੇਹ ਸਿੰਘ ਆਹਲੂਵਾਲੀਆ ਵਿਚ ਸੀ। ਮੈਂ ਉਸ ਨਾਲ ਲਾਹੌਰ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਤਰਨ-ਤਾਰਨ ਦੇ ਗੁਰੂ ਦਰਬਾਰ ਵਿਚ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਪੱਗ ਵਟਾਈ ਸੀ ਤੇ ਇਕ ਦੂਸਰੇ ਦੇ ਭਰਾ ਬਣੇ ਸਾਂ। ਮੈਂ ਆਪਣੀ ਹਰ ਮੁਹਿੰਮ ਵਿਚ ਫਤੇਹ ਸਿੰਘ ਦੀ ਸਲਾਹ ਲਿਆ ਕਰਦਾ ਸਾਂ। ਬਹੁਤੀਆਂ ਮੁਹਿੰਮਾਂ ਵਿਚ ਤਾਂ ਉਹ ਮੇਰੇ ਨਾਲ ਹੀ ਹੁੰਦਾ ਸੀ। ਅੰਗਰੇਜ਼ਾਂ ਨਾਲ ਮਿੱਤਰਤਾ ਦੀ ਸੰਧੀ ਉੱਪਰ ਫਤੇਹ ਸਿੰਘ ਦੇ ਵੀ ਦਸਤਖਤ ਹਨ। ਜਦ ਮੈਟਕਾਫ਼ ਪਹਿਲੀ ਵਾਰ ਪੰਜਾਬ ਵਿਚ ਦਾਖਲ ਹੋਇਆ ਸੀ ਤਾਂ ਉਸ ਦੇ ਸਵਾਗਤ ਲਈ, ਦੀਵਾਨ ਮੋਹਕਮ ਚੰਦ ਦੇ ਨਾਲ ਫਤੇਹ ਸਿੰਘ ਨੂੰ ਮੈਂ ਹੀ ਭੇਜਿਆ ਸੀ। ਫਿਰ ਚਾਹੇ ਮੁਲਤਾਨ ਉੱਪਰ ਹਮਲਾ ਕਰਨਾ ਹੋਵੇ, ਚਾਹੇ ਰਾਜੋਰੀ, ਤਿੰਬਰ ਤੇ ਚਾਹੇ ਕਸ਼ਮੀਰ ਉੱਪਰ, ਹਰ ਹਮਲੇ ਵਿਚ ਉਹ ਮੇਰੀਆਂ ਬਾਹਾਂ ਬਣਿਆ ਹੁੰਦਾ ਸੀ। ਮੈਂ ਉਸ ਉੱਪਰ ਕਿੰਨਾ ਭਰੋਸਾ ਕਰਦਾ ਸੀ। ਕਿਸ ਦੋਖੀ ਨੇ ਉਸ ਦੇ ਕੰਨ ਭਰੇ ਨੇ। ਏਨੇ ਵਰ੍ਹਿਆਂ ਦੀ ਦੋਸਤੀ ਵਿਚ ਤ੍ਰੇੜ ਪੈ ਗਈ। ਮੈਂ ਤਾਂ ਸਿਰਫ ਏਨਾ ਹੀ ਕਿਹਾ ਸੀ, ਲਾਹੌਰ ਦਰਬਾਰ ਦੀ ਆਗਿਆ ਬਿਨਾਂ, ਕਿਲ੍ਹੇ ਦੀ ਉਸਾਰੀ ਰੋਕ ਦਿੱਤੀ ਜਾਵੇ। ਲੁਤੀਆਂ ਲਾਉਣ ਵਾਲਿਆਂ ਨੇ ਖੰਤਾਂ ਦੀਆਂ ਡਾਰਾਂ ਬਣਾ ਦਿੱਤੀਆਂ ਹੋਣਗੀਆਂ। ਉਹ ਆਪਣੇ ਪੱਗ-ਵੱਟ ਭਰਾ ਤੋਂ ਏਨਾ ਡਰ ਗਿਆ ? ਸਭ ਕੁਝ ਛੱਡ-ਛਲਾ ਕੇ ਆਪਣੇ ਪਰਿਵਾਰ ਸਮੇਤ ਸਤਲੁਜ ਪਾਰ ਕਰ ਗਿਆ?
-ਰਣਜੀਤ ਸਿੰਘ ਜਿਥੇ ਪਹਿਲਾਂ ਹਤਾਸ਼ ਅਤੇ ਪਰੇਸ਼ਾਨ ਸੀ, ਹੁਣ ਉਸ ਨੂੰ ਗੁੱਸਾ ਆ ਗਿਆ। ਉਸ ਨੇ ਮੇਰੇ ਉੱਪਰ ਭਰੋਸਾ ਨਹੀਂ ਕੀਤਾ। ਇਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ। ਉਸ ਨੇ ਗੁੱਸੇ ਵਿਚ ਹੀ ਫ਼ਕੀਰ ਅਜ਼ੀਜ਼ਉਦਦੀਨ ਨੂੰ ਹੁਕਮ ਦਿੱਤਾ- 'ਫਤੇਹ ਸਿੰਘ ਆਹਲੂਵਾਲੀਆ ਦਾ ਪੂਰਾ ਇਲਾਕਾ ਆਪਣੇ ਕਬਜ਼ੇ ਹੇਠ ਕਰ ਲਿਆ।
-ਖਿਮਾ ਕਰਨਾ ਸਰਕਾਰ। ਸਿੰਘ ਸਾਹਬ ਹਜੂਰ ਦੇ ਮਿੱਤਰ ਔਰ ਪੱਗ-ਵੱਟ ਭਰਾ ਨੇ। ਉਸ ਨੂੰ ਬੁਲਾ ਕੇ ਗਲਤ-ਫਹਿਮੀਆਂ ਦੂਰ ਹੋ ਸਕਦੀਆਂ ਨੇ।' ਫ਼ਕੀਰ ਦਿਲੋਂ ਚਾਹੁੰਦਾ ਸੀ, ਇਸ ਦੋਸਤੀ ਵਿਚ ਕੁੜੱਤਣ ਨਾ ਵਧੇ।
-ਫ਼ਕੀਰ ਸਾਹਥ, ਲਾਹੌਰ ਦਰਬਾਰ ਨੇ ਕਦੇ ਵੀ ਫਤੇਹ ਸਿੰਘ ਦੇ ਇਲਾਕੇ ਵੱਲ ਮੈਲੀ ਅੱਖ ਕੀਤੀ ਏ ? ਰਣਜੀਤ ਸਿੰਘ ਨੇ ਗੁੱਸੇ ਨਾਲ ਪੁੱਛਿਆ।
-ਬਿਲਕੁਲ ਨਹੀਂ ਹਜੂਰ।
ਫਿਰ, ਇਹ ਕਿਸ ਦੀ ਸ਼ਰਾਰਤ ਹੋ ?
-ਖਿਮਾ ਕਰਨਾ ਹਜੂਰ, ਮੈਨੂੰ ਸ਼ੱਕ ਏ, ਪਿਛਲੇ ਕੁਝ ਸਮੇਂ ਤੋਂ, ਲਾਹੌਰ ਦਰਬਾਰ ਵਿਚ ਜੱਥੇਦਾਰ ਸਾਹਬ ਦੇ ਦੂਤ ਤਲਵੰਡੀ ਵਾਲੇ ਕਾਦਰ ਬਖਸ਼ ਰਾਜਪੂਤ ਨੇ ਆਪਣੇ ਵੱਲੋਂ ਅਫਵਾਹਾਂ ਫੈਲਾਈਆਂ ਹੋਣ ਸ਼ਾਇਦ। ਫ਼ਕੀਰ ਨੇ ਅਨੁਮਾਨ ਲਾਇਆ-ਫਿਰ ਕਿਹਾ-'ਸਰਦਾਰ ਫਤੇਹ ਸਿੰਘ ਨੇ ਇਸ ਨੂੰ ਮੁਖਤਾਰੀ ਤੋਂ ਹਟਾ ਦਿੱਤਾ ਸੀ। ਉਹ ਖਿੱਝਿਆ ਹੋਇਆ ਸੀ, ਬਦਲਾ ਲੈਣ ਲਈ ਉਸ ਨੇ ਇਹ ਸਾਜਿਸ਼ ਕੀਤੀ ਹੋਏਗੀ। ਉਹ ਦੋਨੋਂ ਪਾਸੀਂ ਲੁਤੀਆਂ ਲਾਂਦਾ ਸੀ। ਕਿਹਾ ਹੋਵੇਗਾ, ਮਹਾਰਾਜਾ ਨੇ ਉਸ ਦੀ ਰਿਆਸਤ ਚਬਤ ਕਰਨ ਦਾ ਫੈਸਲਾ ਕਰ ਲਿਆ ਹੋਇਆ ਜੇ। ਘਬਰਾ ਕੇ ਉਹ ਸਤਲੁਜ ਪਾਰ ਗਿਆ ਹੋਣਾ।
-ਸ਼ਾਇਦ ਨਹੀਂ, ਏਹ ਸਹੀ ਹੋ ਸਕਦਾ ਏ। ਇਕ ਦਿਨ ਕਾਦਰ ਬਖਸ ਨੇ ਪੁੱਛਿਆ ਵੀ ਸੀ... 'ਕੀ ਲਾਹੌਰ ਦਰਬਾਰ, ਸਰਦਾਰ ਆਹਲੂਵਾਲੀਆ ਦੀ ਮਿਸਲ ਵੀ ਆਪਣੀ ਸਲਤਨਤ ਵਿਚ ਸ਼ਾਮਲ ਕਰਨ ਦਾ ਇਰਾਦਾ ਰੱਖਦਾ ਹੈ ?' ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਕਿਹਾ ਸੀ, .. ਆਹਲੂਵਾਲੀਆ ਮੇਰਾ ਭਰਾ ਏ। ਉਸ ਕੋਲ ਮਿਸਲ ਹੋਈ ਜਾਂ ਲਾਹੌਰ ਦਰਬਾਰ ਕੋਲ ਹੋਈ, ਇਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਹੋ ਸਕਦਾ ਏ, ਉਸ ਨੇ ਇਸ ਦਾ ਗਲਤ ਅਰਥ ਕੱਢਿਆ ਹੋਵੇ ਤੇ ਫਤੇਹ ਸਿੰਘ ਕੋਲ ਜਾ ਕੇ ਵਧਾ-ਚੜ੍ਹਾ ਕੇ ਦੱਸਿਆ ਹੋਵੇ। ਖ਼ੈਰ, ਇਸ ਤੋਂ ਪਹਿਲਾਂ, ਕੋਈ ਹੋਰ ਆਫ਼ਤ ਆਏ। ਜਾ ਕੇ ਉਸ ਦੇ ਇਲਾਕੇ ਨੂੰ ਆਪਣੇ ਪ੍ਰਬੰਧ ਹੇਠ ਕਰਨ ਲਈ ਫੋਰਨ ਕਾਰਵਾਈ ਕਰੋ।
...
ਜਦ ਫਤੇਹ ਸਿੰਘ ਆਹਲੂਵਾਲੀਆ ਨੇ ਜਗਰਾਵਾਂ ਪਹੁੰਚ ਕੇ, ਅੰਗਰੇਜ਼ਾਂ ਕੋਲ ਪਨਾਹ ਲੈਣ ਲਈ ਅਰਜ਼ੀ ਦਿੱਤੀ ਤਾਂ ਅੰਗਰੇਜ ਅਧਿਕਾਰੀ ਹੈਰਾਨ ਰਹਿ ਗਿਆ। ਅੰਦਰੋਂ ਖੁਸ਼ ਵੀ ਹੋਇਆ। ਪਰ ਉਸ ਨੇ ਰਣਜੀਤ ਸਿੰਘ ਨਾਲ ਮਿੱਤਰਤਾ ਦੀ ਸੰਧੀ ਦਾ ਹਵਾਲਾ ਦਿੱਤਾ ਤੇ ਉਸ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਾ ਕਰ ਸਕਣ ਦੀ ਬੇਬਸੀ ਪ੍ਰਗਟਾਈ। ਇਹ ਵੀ ਸੁਝਾ ਦਿੱਤਾ-'ਮਿਸਟਰ ਸਿੰਘ, ਅੱਛਾ ਏਹੀ ਹੋ ਮਹਾਰਾਜੇ ਦੀ ਦੋਸਤੀ ਉੱਪਰ ਵਿਸ਼ਵਾਸ ਕਰੋ ਤੇ ਆਪਣੇ ਇਲਾਕੇ ਵਿਚ ਵਾਪਸ ਚਲੇ ਜਾਓ।
ਫਤੇਹ ਸਿੰਘ ਆਹਲੂਵਾਲੀਆ ਪਛਤਾਉਣ ਲੱਗਾ, ਆਪਣੇ-ਆਪ ਨੂੰ ਲਾਹਣਤਾਂ ਪਾਉਣ ਲੱਗਾ ਉਹ ਸਲਾਹਕਾਰਾਂ ਦੇ ਮਗਰ ਕਿਉਂ ਲੱਗਿਆ। ਏਨੀ ਕਾਹਲ ਕਿਉਂ ਕੀਤੀ। ਇਹ ਕਦਮ ਤਾਂ ਉਹ ਕਦੇ ਵੀ ਪੁੱਟ ਸਕਦਾ ਸੀ। ਹੁਣ ਕੀ ਕਰੇ ? ਕਿਹੜੇ ਮੂੰਹ ਨਾਲ ਰਣਜੀਤ ਸਿੰਘ ਤੋਂ ਆਪਣੀ ਗਲਤੀ ਦੀ ਮਾਫ਼ੀ ਮੰਗੇ।
ਮਨ ਦੀ ਅਜੇਹੀ ਡਾਵਾਂਡੋਲ ਅਵਸਥਾ ਵਿਚ, ਲਾਹੌਰ ਦਰਬਾਰ ਤੋਂ ਆਇਆ ਭਾਈ ਰਾਮ ਸਿੰਘ ਉਸ ਲਈ ਰੱਬ ਬਣ ਕੇ ਬਹੁੜਿਆ। ਭਾਈ ਰਾਮ ਸਿੰਘ ਧਾਰਮਿਕ ਬਿਰਤੀ ਵਾਲਾ, ਰਣਜੀਤ ਸਿੰਘ ਦਾ ਬਹੁਤ ਹੀ ਭਰੋਸੇਯੋਗ ਵਿਅਕਤੀ ਸੀ। ਉਸ ਨੇ ਦੱਸਿਆ-'ਮੈਂ ਮਹਾਰਾਜਾ ਵਲੋਂ ਤੈਨੂੰ ਲੈਣ ਆਇਆ ਹਾਂ। ਮਹਾਰਾਜਾ ਨੇ ਆਖਿਆ ਹੈ, ਆਪਣੀ ਸਦੀਵੀ ਮਿੱਤਰਤਾ ਤੇ ਪੱਗ-ਵੱਟ ਭਰਾ ਬਣਨ ਦੀ ਲਾਜ ਰੱਖਦਿਆਂ, ਵਾਪਸ ਆਪਣੇ ਰਾਜ ਵਿਚ ਚਲਾ ਆਵੇ।'
ਫਤੇਹ ਸਿੰਘ ਆਹਲੂਵਾਲੀਆ ਵਾਪਸ ਮੁੜਨ ਲਈ ਰਾਜ਼ੀ ਹੋ ਗਿਆ।
...
ਆਪਣੇ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਬਾਗੀ ਘਟਨਾਵਾਂ ਕਾਰਨ ਰਣਜੀਤ ਸਿੰਘ ਬਹੁਤ ਦੁੱਖੀ ਹੋਇਆ। ਜੇ ਫਤੋਰ ਸਿੰਘ ਵਰਗਾ ਵਿਸ਼ਵਾਸੀ ਸਰਦਾਰ ਅਜੇਹਾ ਕਦਮ ਚੁੱਕ ਸਕਦਾ ਹੈ ਤਾਂ ਦੂਸਰਿਆਂ ਉੱਪਰ ਕੀ ਭਰੋਸਾ ਹੈ। ਮਨ ਦੀ ਸ਼ਾਂਤੀ ਲਈ ਉਸ ਨੇ ਅੰਮ੍ਰਿਤਸਰ ਜਾ ਕੇ ਕੁਝ ਦਿਨ ਦਰਬਾਰ ਸਾਹਬ ਵਿਖੇ ਗੁਜ਼ਾਰਨ ਦਾ ਇਰਾਦਾਕੀਤਾ। ਆਪਣੀ ਗੈਰ-ਹਾਜਰੀ ਵਿਚ, ਲਾਹੋਰ ਦਰਬਾਰ ਦਾ ਪ੍ਰਬੰਧ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਕੁੰਵਰ ਸ਼ੇਰ ਸਿੰਘ ਦੇ ਹਵਾਲੇ ਕਰਨੀ ਚਾਹੀ।ਪਰ ਝੱਟ ਹੀ ਚੁਗਲਖੋਰਾਂ ਅਤੇ ਸ਼ਰਾਰਤੀਆਂ ਨੇ, ਕੁੰਵਰ ਖੜਕ ਸਿੰਘ ਨੂੰ ਭੜਕਾ, ਦਿੱਤਾ। ਉਹ ਤੇਜ਼ ਬੁੱਧੀ ਵਾਲਾ ਨਹੀਂ ਸੀ। ਗੁੱਸੇ ਵਿਚ ਆ ਕੇ ਬੋਲਿਆ-'ਮੈਂ ਇਹ ਡੋਰੀਨ ਕਦੇ ਵੀ ਬਰਦਾਸਤ ਨਹੀਂ ਕਰਾਂਗਾ। ਤੇ ਉਹ ਰਣਜੀਤ ਸਿੰਘ ਨੂੰ ਮਿਲਣ ਲਈ ਚੱਲ ਪਿਆ। ਉਹਨਾਂ ਚੁਗਲਖੋਰਾ ਨੇ ਹੀ ਇਹ ਗੱਲ ਰਣਜੀਤ ਸਿੰਘ ਨੂੰ ਆ ਦੱਸੀ। ਉਸ ਨੇ ਹਾਸੋਹੀਣੀ ਸਥਿਤੀ ਤੋਂ ਬਚਣ ਲਈ, ਦਰਬਾਰ ਸਾਹਬ ਜਾਣ ਦਾ ਵਿਚਾਰ ਹੀ ਰੱਦ ਕਰ ਦਿੱਤਾ। ਰਣਜੀਤ ਸਿੰਘ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ, ਖ਼ਾਲਸਾ ਰਾਜ ਵਿਚ ਇਹ ਸਭ ਕੀ ਹੋਣ ਲੱਗਾ ਹੈ ? ਕੀ ਹੁਣ ਕਿਸੇ ਨੂੰ ਵੀ ਇਕ ਦੂਸਰੇ ਉੱਪਰ ਭਰੋਸਾ ਨਹੀਂ ਰਿਹਾ? ਕੀ ਅਫ਼ਗਾਨੀਆਂ ਵਾਂਗ ਖਾਲਸਾ ਰਾਜ ਵਿਚ ਵੀ ਘਰੇਲੂ-ਯੁੱਧ ਹੋਣ ਦੇ ਹਾਲਾਤ ਪੈਦਾ ਹੋਣ ਲੱਗੇ ਨੇ ?... ਏਨੇ ਯੁੱਧ ਲੜੇ, ਏਨੇ ਜ਼ੋਖਮ ਉਠਾਏ, ਕਾਹਦੇ ਲਈ 7... ਉਹ ਸਿਰ ਫੜ ਕੇ ਬੈਠ ਗਿਆ। ਹਰ ਸਮੇਂ ਬੇਚੈਨ ਹੋਈ ਰਹਿੰਦੀ ਅੱਖ ਬੰਦ ਕਰ ਲਈ। ਉਹ ਆਪਣੇ ਅੰਦਰ ਉੱਤਰ ਗਿਆ। ਪਰ ਭਾਈ ਰਾਮ ਸਿੰਘ ਨੇ ਆਣ ਕੇ ਉਸ ਦੀ ਸਮਾਧੀ ਵਰਗੀ ਅਵਸਥਾ ਭੰਗ ਕਰ ਦਿੱਤੀ।
-ਮਹਾਰਾਜ, ਫਤੇਹ ਸਿੰਘ ਸਤਲੁਜ ਪਾਰ ਤੋਂ ਵਾਪਸ ਆ ਰਹੇ ਨੇ।
ਰਾਜਾ ਧਿਆਨ ਸਿੰਘ ਡੋਗਰਾ ਅਤੇ ਕੁੰਵਰ ਨੌਨਿਹਾਲ ਸਿੰਘ ਨੂੰ ਫੋਰਨ ਤਲਬ ਕੀਤਾ। ਹੁਕਮ ਦਿੱਤਾ... 'ਭਾਈ ਸਾਹਬ ਆਹਲੂਵਾਲੀਆ ਨੂੰ ਪੂਰੇ ਆਦਰ ਮਾਣ ਨਾਲ ਦਰਬਾਰ ਵਿਚ ਲੈ ਕੇ ਆਓ'
ਰਣਜੀਤ ਸਿੰਘ, ਮਨ ਦੀ ਢਹਿੰਦੀ ਅਵਸਥਾ ਵਿਚੋਂ ਬਾਹਰ ਆ ਗਿਆ ਤੇ ਪੂਰੇ ਜੋਸ਼ ਨਾਲ ਆਪਣੇ ਮਿੱਤਰ ਨੂੰ ਉਡੀਕਣ ਲੱਗਾ। ਜਦ ਫਤੇਹ ਸਿੰਘ ਦਰਬਾਰ ਵਿਚ ਪੁੱਜਾ, ਰਣਜੀਤ ਸਿੰਘ ਉੱਠ ਕੇ ਖੜ੍ਹਾ ਹੋ ਗਿਆ। ਦੋਵੇਂ ਭਾਵੁਕ ਹੋਏ ਕੁਝ ਪਲ ਇਕ ਦੂਸਰੇ ਨੂੰ ਵੇਖਦੇ ਰਹੇ। ਫਤੇਹ ਸਿੰਘ ਨੇ ਆਪਣੀ ਤਲਵਾਰ ਮਿਆਨ ਵਿਚੋਂ ਕੱਢ ਕੇ ਰਣਜੀਤ ਸਿੰਘ ਦੇ ਪੈਰਾ ਵਿਚ ਰੱਖ ਦਿੱਤੀ। ਫਿਰ ਦੋਵੇਂ ਹੱਥ ਜੋੜ ਕੇ ਕਿਹਾ-ਮੈਂ ਆਪਣੇ ਭਰਾ ਉੱਪਰ ਵਿਸ਼ਵਾਸ ਨਹੀਂ ਕੀਤਾ। ਭਰਾ ਚਾਹੇ ਤਾਂ ਮੇਰਾ ਸਿਰ ਲਾਹ ਦੇਵੇ।... ਉਹ ਅੱਖਾਂ ਭਰ ਆਇਆ ਤੇ ਗਰਦਨ ਝੁਕਾ ਲਈ।
ਰਣਜੀਤ ਸਿੰਘ ਨੇ ਫਤੇਹ ਸਿੰਘ ਨੂੰ ਕਲਾਵੇ ਵਿਚ ਭਰ ਲਿਆ। ਉਸ ਦੀ ਮੋਟੀ ਅੱਖ ਵਿਚੋਂ ਅੱਥਰੂ ਡਿੱਗਿਆ। ਉਸ ਨੇ ਪੂਰਾ ਜ਼ਬਤ ਰੱਖਿਆ, ਫਿਰ ਵੀ ਉਸ ਦਾ ਰੋਣ ਨਿਕਲ ਗਿਆ, ਜਿਵੇਂ ਉਹ ਦੱਸਣਾ ਚਾਹੁੰਦਾ ਹੋਵੇ, ਪਿਛਲੇ ਸਮੇਂ ਵਿਚ ਮੈਂ ਵੀ ਬਹੁਤ ਦੁੱਖੀ ਰਿਹਾ ਹਾਂ। ਫਤੇਹ ਸਿੰਘ ਦੇ ਆਪਣੇ ਅੱਥਰੂਆਂ ਨਾਲ ਉਸ ਦੀ ਦਾੜ੍ਹੀ ਭਿੱਜ ਗਈ। ਦਰਬਾਰੀ ਹੈਰਾਨ ਹੋਏ, ਖਾਲਸਾ ਰਾਜ ਦੀਆਂ ਦੇ ਵੱਡੀਆਂ ਹਸਤੀਆਂ ਨੂੰ ਅਜੇਹੀ ਭਾਵੁਕ ਅਵਸਥਾ ਵਿਚ ਵੇਖ ਰਹੇ ਸਨ।
ਕੁਝ ਦੇਰ ਬਾਅਦ ਰਣਜੀਤ ਸਿੰਘ ਅਲੱਗ ਹੋਇਆ। ਉਸ ਨੇ ਖੁਦ ਤਲਵਾਰ ਉਠਾ ਕੇ ਫਤੇਹ ਸਿੰਘ ਨੂੰ ਦਿੰਦਿਆਂ ਕਿਹਾ : 'ਤੇਰੇ ਬਿਨਾਂ ਵਜਾਹ ਚਲੇ ਜਾਣ ਨਾਲ, ਮੇਰੀ ਛਾਤੀ ਉੱਪਰ ਭਾਰੀ ਬੋਝ ਸੀ, ਹੁਣ ਤੇਰੇ ਵਾਪਸ ਆਉਣ ਨਾਲ, ਨਹੀਂ ਰਿਹਾ। ਉਸ ਨੇ ਫਤੇਹ ਸਿੰਘ ਨੂੰ ਇਕ ਹਾਥੀ ਚਾਂਦੀ ਦੇ ਹੁੰਦੇ ਸਮੇਤ ਅਤੇ ਮੋਤੀਆਂ ਦੀ ਮਾਲਾ ਤੇ ਖਿੱਲਤ ਦੇ ਕੇ ਵਿਦਾ ਕੀਤਾ।
- ਇਸ ਮੌਕੇ ਫ਼ਕੀਰ ਅਜ਼ੀਜ਼ਉਦਦੀਨ, ਜਿਹੜਾ ਸਾਰੇ ਦਰਬਾਰੀਆਂ ਨਾਲੋਂ ਸਭ ਤੋਂ ਵੱਧ ਦੁੱਖੀ ਸੀ, ਹੁਣ ਫਤੇਹ ਸਿੰਘ ਨਾਲ ਫਿਰ ਹੋਈ ਮਿੱਤਰਤਾ ਦੀ ਖੁਸ਼ੀ ਕਾਰਨ ਨੂਰ-ਉਹਨਾਂ ਚੁਗਲਖੋਰਾ ਨੇ ਹੀ ਇਹ ਗੱਲ ਰਣਜੀਤ ਸਿੰਘ ਨੂੰ ਆ ਦੱਸੀ। ਉਸ ਨੇ ਹਾਸੋਹੀਣੀ ਸਥਿਤੀ ਤੋਂ ਬਚਣ ਲਈ, ਦਰਬਾਰ ਸਾਹਬ ਜਾਣ ਦਾ ਵਿਚਾਰ ਹੀ ਰੱਦ ਕਰ ਦਿੱਤਾ। ਰਣਜੀਤ ਸਿੰਘ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ, ਖ਼ਾਲਸਾ ਰਾਜ ਵਿਚ ਇਹ ਸਭ ਕੀ ਹੋਣ ਲੱਗਾ ਹੈ ? ਕੀ ਹੁਣ ਕਿਸੇ ਨੂੰ ਵੀ ਇਕ ਦੂਸਰੇ ਉੱਪਰ ਭਰੋਸਾ ਨਹੀਂ ਰਿਹਾ? ਕੀ ਅਫ਼ਗਾਨੀਆਂ ਵਾਂਗ ਖਾਲਸਾ ਰਾਜ ਵਿਚ ਵੀ ਘਰੇਲੂ-ਯੁੱਧ ਹੋਣ ਦੇ ਹਾਲਾਤ ਪੈਦਾ ਹੋਣ ਲੱਗੇ ਨੇ ?... ਏਨੇ ਯੁੱਧ ਲੜੇ, ਏਨੇ ਜ਼ੋਖਮ ਉਠਾਏ, ਕਾਹਦੇ ਲਈ 7... ਉਹ ਸਿਰ ਫੜ ਕੇ ਬੈਠ ਗਿਆ। ਹਰ ਸਮੇਂ ਬੇਚੈਨ ਹੋਈ ਰਹਿੰਦੀ ਅੱਖ ਬੰਦ ਕਰ ਲਈ। ਉਹ ਆਪਣੇ ਅੰਦਰ ਉੱਤਰ ਗਿਆ। ਪਰ ਭਾਈ ਰਾਮ ਸਿੰਘ ਨੇ ਆਣ ਕੇ ਉਸ ਦੀ ਸਮਾਧੀ ਵਰਗੀ ਅਵਸਥਾ ਭੰਗ ਕਰ ਦਿੱਤੀ।
-ਮਹਾਰਾਜ, ਫਤੇਹ ਸਿੰਘ ਸਤਲੁਜ ਪਾਰ ਤੋਂ ਵਾਪਸ ਆ ਰਹੇ ਨੇ।
ਰਾਜਾ ਧਿਆਨ ਸਿੰਘ ਡੋਗਰਾ ਅਤੇ ਕੁੰਵਰ ਨੌਨਿਹਾਲ ਸਿੰਘ ਨੂੰ ਫੋਰਨ ਤਲਬ ਕੀਤਾ। ਹੁਕਮ ਦਿੱਤਾ... 'ਭਾਈ ਸਾਹਬ ਆਹਲੂਵਾਲੀਆ ਨੂੰ ਪੂਰੇ ਆਦਰ ਮਾਣ ਨਾਲ ਦਰਬਾਰ ਵਿਚ ਲੈ ਕੇ ਆਓ'
ਰਣਜੀਤ ਸਿੰਘ, ਮਨ ਦੀ ਢਹਿੰਦੀ ਅਵਸਥਾ ਵਿਚੋਂ ਬਾਹਰ ਆ ਗਿਆ ਤੇ ਪੂਰੇ ਜੋਸ਼ ਨਾਲ ਆਪਣੇ ਮਿੱਤਰ ਨੂੰ ਉਡੀਕਣ ਲੱਗਾ। ਜਦ ਫਤੇਹ ਸਿੰਘ ਦਰਬਾਰ ਵਿਚ ਪੁੱਜਾ, ਰਣਜੀਤ ਸਿੰਘ ਉੱਠ ਕੇ ਖੜ੍ਹਾ ਹੋ ਗਿਆ। ਦੋਵੇਂ ਭਾਵੁਕ ਹੋਏ ਕੁਝ ਪਲ ਇਕ ਦੂਸਰੇ ਨੂੰ ਵੇਖਦੇ ਰਹੇ। ਫਤੇਹ ਸਿੰਘ ਨੇ ਆਪਣੀ ਤਲਵਾਰ ਮਿਆਨ ਵਿਚੋਂ ਕੱਢ ਕੇ ਰਣਜੀਤ ਸਿੰਘ ਦੇ ਪੈਰਾ ਵਿਚ ਰੱਖ ਦਿੱਤੀ। ਫਿਰ ਦੋਵੇਂ ਹੱਥ ਜੋੜ ਕੇ ਕਿਹਾ-ਮੈਂ ਆਪਣੇ ਭਰਾ ਉੱਪਰ ਵਿਸ਼ਵਾਸ ਨਹੀਂ ਕੀਤਾ। ਭਰਾ ਚਾਹੇ ਤਾਂ ਮੇਰਾ ਸਿਰ ਲਾਹ ਦੇਵੇ।... ਉਹ ਅੱਖਾਂ ਭਰ ਆਇਆ ਤੇ ਗਰਦਨ ਝੁਕਾ ਲਈ।
ਰਣਜੀਤ ਸਿੰਘ ਨੇ ਫਤੇਹ ਸਿੰਘ ਨੂੰ ਕਲਾਵੇ ਵਿਚ ਭਰ ਲਿਆ। ਉਸ ਦੀ ਮੋਟੀ ਅੱਖ ਵਿਚੋਂ ਅੱਥਰੂ ਡਿੱਗਿਆ। ਉਸ ਨੇ ਪੂਰਾ ਜ਼ਬਤ ਰੱਖਿਆ, ਫਿਰ ਵੀ ਉਸ ਦਾ ਰੋਣ ਨਿਕਲ ਗਿਆ, ਜਿਵੇਂ ਉਹ ਦੱਸਣਾ ਚਾਹੁੰਦਾ ਹੋਵੇ, ਪਿਛਲੇ ਸਮੇਂ ਵਿਚ ਮੈਂ ਵੀ ਬਹੁਤ ਦੁੱਖੀ ਰਿਹਾ ਹਾਂ। ਫਤੇਹ ਸਿੰਘ ਦੇ ਆਪਣੇ ਅੱਥਰੂਆਂ ਨਾਲ ਉਸ ਦੀ ਦਾੜ੍ਹੀ ਭਿੱਜ ਗਈ। ਦਰਬਾਰੀ ਹੈਰਾਨ ਹੋਏ, ਖਾਲਸਾ ਰਾਜ ਦੀਆਂ ਦੇ ਵੱਡੀਆਂ ਹਸਤੀਆਂ ਨੂੰ ਅਜੇਹੀ ਭਾਵੁਕ ਅਵਸਥਾ ਵਿਚ ਵੇਖ ਰਹੇ ਸਨ।
ਕੁਝ ਦੇਰ ਬਾਅਦ ਰਣਜੀਤ ਸਿੰਘ ਅਲੱਗ ਹੋਇਆ। ਉਸ ਨੇ ਖੁਦ ਤਲਵਾਰ ਉਠਾ ਕੇ ਫਤੇਹ ਸਿੰਘ ਨੂੰ ਦਿੰਦਿਆਂ ਕਿਹਾ : 'ਤੇਰੇ ਬਿਨਾਂ ਵਜਾਹ ਚਲੇ ਜਾਣ ਨਾਲ, ਮੇਰੀ ਛਾਤੀ ਉੱਪਰ ਭਾਰੀ ਬੋਝ ਸੀ, ਹੁਣ ਤੇਰੇ ਵਾਪਸ ਆਉਣ ਨਾਲ, ਨਹੀਂ ਰਿਹਾ। ਉਸ ਨੇ ਫਤੇਹ ਸਿੰਘ ਨੂੰ ਇਕ ਹਾਥੀ ਚਾਂਦੀ ਦੇ ਹੁੰਦੇ ਸਮੇਤ ਅਤੇ ਮੋਤੀਆਂ ਦੀ ਮਾਲਾ ਤੇ ਖਿੱਲਤ ਦੇ ਕੇ ਵਿਦਾ ਕੀਤਾ।
- ਇਸ ਮੌਕੇ ਫ਼ਕੀਰ ਅਜ਼ੀਜ਼ਉਦਦੀਨ, ਜਿਹੜਾ ਸਾਰੇ ਦਰਬਾਰੀਆਂ ਨਾਲੋਂ ਸਭ ਤੋਂ ਵੱਧ ਦੁੱਖੀ ਸੀ, ਹੁਣ ਫਤੇਹ ਸਿੰਘ ਨਾਲ ਫਿਰ ਹੋਈ ਮਿੱਤਰਤਾ ਦੀ ਖੁਸ਼ੀ ਕਾਰਨ ਨੂਰ-ਨੂਰ ਹੋਇਆ ਖੜ੍ਹਾ ਸੀ ਤੇ ਉਸ ਦਾ ਖਿੜਿਆ ਚਿਹਰਾ ਵੇਖਣ ਵਾਲਾ ਸੀ।
ਰਣਜੀਤ ਸਿੰਘ ਦਾ ਮਿਜਾਜ਼ ਠੀਕ ਹੋ ਗਿਆ। ਰਾਤ ਵੇਲੇ ਉਸ ਨੇ ਬਸ਼ੀਰਾਂ ਦੀ- ਟੋਲੀ ਦੇ ਨਾਚ ਦਾ ਅਨੰਦ ਮਾਣਿਆ। ਮੇਰਾ ਵੱਲੋਂ ਹੁਣ ਉਸ ਦਾ ਜੀ ਭਰ ਗਿਆ ਸੀ। ਸਰੀਰ ਸਹੀ ਮਾਅਨਿਆਂ ਵਿਚ ਤੰਦਰੁਸਤ ਨਾ ਹੋਣ ਕਾਰਨ, ਉਹ ਮੇਰਾ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਤੋਂ ਅਸਮਰਥ ਵੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਸੋਚ ਰਿਹਾ ਸੀ, ਮੇਰਾ ਨੂੰ ਪਠਾਨਕੋਟ ਲਾਗੇ ਜਾਗੀਰ ਦੇ ਕੇ ਉਥੇ ਭੇਜ ਦਿੱਤਾ ਜਾਏ। ਪਰ ਅਜੇ ਮੇਰਾਂ ਨੂੰ ਇਹ ਕਹਿਣ ਤੋਂ ਸੰਕੋਚ ਕਰਦਾ ਸੀ ਤੇ ਕਿਸੇ ਢੁੱਕਵੇਂ ਮੌਕੇ ਦੀ ਤਲਾਸ਼।
ਫਤੇਹ ਸਿੰਘ ਆਹਲੂਵਾਲੀਆ ਦੇ ਵਾਪਸ ਮੁੜ ਆਉਣ ਤੋਂ ਤਿੰਨ ਦਿਨਾਂ ਬਾਅਦ ਫ਼ਕੀਰ ਨੂਰਉਦਦੀਨ ਨੇ ਰਣਜੀਤ ਸਿੰਘ ਨੂੰ ਦੱਸਿਆ-ਮਹਾਰਾਜ, ਲਾਰਡ ਐਹਮਰਸਟ ਨੇ ਹਜ਼ੂਰ ਨਾਲ ਮੁਲਾਕਾਤ ਕਰਨ ਲਈ ਆਪਣਾ ਇਕ ਵਫਦ ਅੰਮ੍ਰਿਤਸਰ ਭੇਜਿਆ ਹੈ।
-ਵਫਦ ਵਿਚ ਕੌਣ ਕੌਣ ਨੇ ?' ਰਣਜੀਤ ਸਿੰਘ ਨੇ ਲਾਪਰਵਾਹੀ ਨਾਲ ਪੁੱਛਿਆ।
-ਹਜ਼ੂਰ, ਭੇਜੇ ਗਏ ਪੱਤਰ ਮੁਤਾਬਕ, ਇਕ ਕੈਪਟਨ ਵੰਡ ਹੋ, ਗਵਰਨਰ ਜਨਰਲ ਦਾ ਖ਼ਾਸ ਪ੍ਰਤੀਨਿਧ ਕੈਪਟਨ ਪੀਅਰਸਨ ਹੈ, ਇਕ ਕੋਈ ਜੇਰਡ ਹੈ।
-ਠੀਕ ਹੈ, ਸੂਚਨਾ ਭੇਜ ਦਿਉ, ਮਹਾਰਾਜ, ਵਫਦ ਨੂੰ ਗੁਰੂ ਕੀ ਨਗਰੀ ਹੀ ਮਿਲਣਗੇ। ਇਹ ਵੀ ਹਦਾਇਤ ਕਰੋ, ਵਫਦ ਨੂੰ ਕੋਈ ਮੁਸ਼ਕਲ ਨਾ ਆਵੇ, ਵਫ਼ਦ ਦੀ ਹਰ ਸਹੂਲਤ ਦਾ ਖ਼ਿਆਲ ਰੱਖਿਆ ਜਾਵੇ।"
ਮਈ ਮਹੀਨੇ ਦਾ ਇਹ ਹੁਮਸ ਭਰਿਆ ਦਿਨ ਸੀ। ਤੈਅ ਕੀਤੇ ਪ੍ਰੋਗਰਾਮ ਅਨੁਸਾਰ ਰਣਜੀਤ ਸਿੰਘ ਲਾਰਡ ਦੇ ਵਫਦ ਨੂੰ ਮਿਲਣ ਲਈ ਅੰਮ੍ਰਿਤਸਰ ਪਹੁੰਚ ਗਏ। ਗਵਰਨਰ ਜਨਰਲ ਵੱਲੋਂ ਪੰਜਾਬ ਦੇ ਮਹਾਰਾਜੇ ਨੂੰ ਅੰਗਰੇਜ਼ੀ ਨਸਲ ਦੇ ਘੋੜੇ, ਇਕ ਹਾਥੀ, ਹੀਰਿਆਂ ਜੜੀ ਤਲਵਾਰ, ਬੰਦੂਕਾਂ ਪਿਸਤੌਲ ਅਤੇ ਬਨਾਰਸੀ ਵਸਤਰ ਭੇਂਟ ਕੀਤੇ वाटे।
ਮੁਲਾਕਾਤ ਦੌਰਾਨ, ਰਣਜੀਤ ਸਿੰਘ ਨੇ ਕੈਪਟਨ ਵੰਡ ਅਤੇ ਕੈਪਟਨ ਪੀਅਰਸਨ ਉੱਪਰ ਸਵਾਲਾਂ ਦੀ ਝੜੀ ਲਾ ਦਿੱਤੀ।
-ਹਿੰਦੁਸਤਾਨ ਵਿਚ ਕਦ ਆਏ ?
-ਹਿੰਦੁਸਤਾਨ ਵਿਚ ਆਉਣ ਤੋਂ ਪਹਿਲਾ ਕੀ ਕਰਦੇ ਸੀ ?'
-ਹਿੰਦ ਵਿਚ ਅੰਗਰੇਜਾਂ ਦੀ ਕੁੱਲ ਫੌਜ ਕਿੰਨੀ ਹੋਵੇਗੀ ?'"
-ਹੁਣ ਬਰਤਾਨੀਆਂ ਸਰਕਾਰ, ਸਿੰਧ ਵੱਲ ਕਿਹੜੇ ਮਕਸਦ ਨਾਲ ਜਾਣਾ
ਚਾਹੁੰਦੀ ਹੈ ?
ਅੰਗਰੇਜ਼ ਪ੍ਰਤੀਨਿਧ ਪਰੇਸ਼ਾਨ ਹੋ ਗਏ। ਇਕ ਸਵਾਲ ਦਾ ਜਵਾਬ ਅਜੇ ਪੂਰਾ ਨਹੀਂ ਜੀ ਦਿੱਤਾ ਜਾਂਦਾ, ਦੂਸਰਾ ਸੁਆਲ ਦਾਗ ਦਿੱਤਾ ਜਾਂਦਾ। -ਓ ਗੋਂਡ।' ਕੈਪਟਨ ਵੰਡ ਨੇ ਦੋਵੇਂ ਹੱਥ ਉੱਪਰ ਵੱਲ ਚੁੱਕ ਕੇ ਕਿਹਾ। ਰਣਜੀਤ ਸਿੰਘ ਨੇ ਨਵਾਂ ਵਿਸ਼ਾ ਛੋਹ ਲਿਆ।
-ਗਵਰਨਰ ਜਨਰਲ ਸ਼ਰਾਬ ਪੀਂਦਾ ਹੈ ?'
-ਕਿਹੜੀ ਸ਼ਰਾਬ ਪੀਂਦਾ ਹੈ ?
-ਮੇਰੀ ਇੱਛਾ ਹੈ, ਮੈਂ ਉਸ ਨੂੰ ਨਾਲ ਬੈਠਾ ਕੇ ਸ਼ਰਾਬ ਪਿਆਵਾ। ਇਹ ਹੋ ਸਕਦਾ
-ਗਵਰਨਰ ਜਨਰਲ ਖੂਬਸੂਰਤ ਲੜਕੀਆਂ ਦਾ ਨਾਚ ਵੇਖਣਾ ਪਸੰਦ ਕਰਦਾ
ਦੋਵੇਂ ਕੈਪਟਨ, ਮਹਾਰਾਜੇ ਦੇ ਸਵਾਲਾਂ ਦਾ ਗੋਲ-ਮੇਲ ਉੱਤਰ ਦਿੰਦੇ ਰਹੇ। ਆਖ਼ਰ ਰਣਜੀਤ ਸਿੰਘ ਅਸਲ ਮੁੱਦੇ ਉੱਪਰ ਆ ਗਿਆ।
-ਸਤਲੁਜ ਪਾਰ ਦੇ ਕੁਝ ਇਲਾਕੇ ਉੱਪਰ ਲਾਹੌਰ ਦਰਬਾਰ ਦਾ ਹੱਕ ਏ। ਅੰਗਰੇਜ਼ੀ ਸਰਕਾਰ ਨੂੰ ਇਸ ਬਾਰੇ ਪਤਾ ਹੈ। ਹੁਣ ਲਾਹੌਰ ਦਰਬਾਰ ਦਾ ਇਰਾਦਾ ਸਿੰਧ ਉੱਪਰ ਕਬਜ਼ਾ ਕਰਨ ਦਾ ਹੈ।
ਅੰਗਰੇਜ਼ ਪ੍ਰਤੀਨਿਧੀਆਂ ਨੇ ਕੋਈ ਟਿੱਪਣੀ ਨਾ ਕੀਤੀ। ਕੈਪਟਨ ਪੀਅਰਸਨ ਨੇ ਕਿਹਾ-'ਸਾਨੂੰ ਇਹਨਾਂ ਗੱਲਾਂ ਉੱਪਰ ਕੁਝ ਵੀ ਕਹਿਣ ਦਾ ਅਧਿਕਾਰ ਨਹੀਂ ਦਿੱਤਾ ਗਿਆ।
ਰਣਜੀਤ ਸਿੰਘ ਉਹਨਾਂ ਦੇ ਵਿਵਹਾਰ ਤੋਂ ਕੁਝ ਕੁਝ ਨਿਰਾਸ਼ ਹੋ ਗਿਆ। ਪਰ ਉਸ ਨੇ ਵਫ਼ਦ ਨੂੰ ਕੀਮਤੀ ਤੋਹਫੇ ਦੇ ਕੇ ਵਿਦਾ ਕੀਤਾ।
...
ਰਣਜੀਤ ਸਿੰਘ ਅਜੇ ਅੰਮ੍ਰਿਤਸਰ ਵਿਚ ਹੀ ਸੀ, ਉਸ ਨੂੰ ਸੂਚਨਾ ਮਿਲੀ, 'ਕਸ਼ਮੀਰ ਵਿਚ ਭੂਚਾਲ ਆਉਣ ਤੋਂ ਬਾਅਦ ਹੈਜ਼ੇ ਦੀ ਬੀਮਾਰੀ ਫੈਲ ਗਈ ਹੈ। ਕਸ਼ਮੀਰ ਵਿਚ ਅਕਾਲ ਵਰਗੇ ਹਾਲਾਤ ਬਣ ਗਏ ਹਨ।
ਏਥੇ ਹੀ, ਪੇਸ਼ਾਵਰ ਵਲੋਂ ਆਈ ਇਕ ਹੋਰ ਖ਼ਬਰ ਨੇ ਰਣਜੀਤ ਸਿੰਘ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ :
'ਇਕ ਮੁਸਲਮਾਨ ਜਹਾਦੀ ਸੱਯਦ ਅਹਿਮਦ ਕਬਾਇਲੀਆਂ ਨੂੰ ਭੜਕਾਉਣ ਲੱਗਾ ਹੋਇਆ ਹੈ। ਉਸ ਨੇ ਐਲਾਨ ਕੀਤਾ ਹੈ, ਕਾਫ਼ਰਾਂ ਨੂੰ ਆਪਣੇ ਇਲਾਕੇ ਵਿਚੋਂ ਨਸ਼ਾ ਦਿਓ ਜਾਂ ਮੌਤ ਦੇ ਘਾਟ ਉਤਾਰ ਦਿਓ।
ਕਾਂਗੜੇ ਵੱਲੋਂ ਵੀ ਗੜਬੜ ਹੋਣ ਦੀਆਂ ਖ਼ਬਰਾਂ ਆਈਆਂ।
ਰਣਜੀਤ ਸਿੰਘ ਨੇ ਸੋਚਿਆ, 'ਮੈਂ ਤਾਂ ਭਲਾ ਬੀਮਾਰੀ ਕਾਰਨ ਕਮਜ਼ੋਰ ਹਾਂ। ਕੀ ਖ਼ਾਲਸਾ ਫੌਜ ਵੀ ਹੁਣ ਬੀਮਾਰ ਹੋ ਗਈ ਏ ਨੇ
ਉਹ ਕੋਈ ਫੋਰਨ ਕਾਰਵਾਈ ਕਰਨ ਲਈ, ਖਿੱਝ ਅਤੇ ਜੋਸ਼ ਭਰੇ ਇਰਾਦੇ ਨਾਲ ਲਾਹੌਰ ਨੂੰ ਮੁੜ ਪਿਆ।