ਰਣਜੀਤ ਸਿੰਘ ਦੇ ਲਾਮ ਲਸ਼ਕਰ ਨੂੰ ਤੰਬੂ ਸਮੇਟਦਿਆਂ ਅਤੇ ਚਾਲੇ ਪਾਉਂਦਿਆ ਵੇਖ ਕੇ, ਚਾਰਲਸ ਮੈਟਕਾ ਬੜਾ ਹੈਰਾਨ ਹੋਇਆ। ਉਸ ਨੇ ਆਪਣਾ ਇਕ ਨੁਮਾਇੰਦਾ ਤੁਰੰਤ ਇਹ ਪੁੱਛਣ ਲਈ ਭੇਜਿਆ-'ਕੀ ਮਹਾਰਾਜ ਲਾਹੌਰ ਵਾਪਸ ਜਾ ਰਹੇ ਹਨ
-ਮਹਾਰਾਜ ਆਪਣੀ ਸੈਨਾ ਲੈ ਕੇ ਸਤਲੁਜ ਪਾਰ ਕਰਨਗੇ।' ਲਾਹੌਰ ਦਰਬਾਰ ਦੇ ਇਕ ਅਧਿਕਾਰੀ ਨੇ ਦੱਸਿਆ।
-ਕੀ ਮਹਾਰਾਜ ਸਤਲੁਜ ਪਾਰ ਦੇ ਇਲਾਕੇ ਉੱਪਰ ਹਮਲਾ ਕਰਨਗੇ ? ਦੂਤ ਨੇ ਪੁੱਛਿਆ।
-ਇਹ ਦੱਸਣ ਦਾ ਅਧਿਕਾਰ ਸਾਨੂੰ ਨਹੀਂ ਹੈ। ਉੱਤਰ ਮਿਲਿਆ।
-ਜੇ ਖਾਲਸਾ ਰਾਜ ਦੀ ਸੈਨਾ, ਮਾਲਵੇ ਉੱਪਰ ਹਮਲਾ ਕਰਨ ਦੇ ਇਰਾਦੇ ਨਾਲ ਸਤਲੁਜ ਪਾਰ ਕਰ ਰਹੀ ਹੈ ਤਾਂ ਬ੍ਰਿਟਿਸ਼ ਸਰਕਾਰ ਦੀ ਨਰਾਜ਼ਗੀ ਨਾਲ ਨਵੇਂ ਸੰਕਟ ਪੈਦਾ ਹੋ ਸਕਦੇ ਹਨ।
-ਮਹਾਰਾਜ ਸਿਰਫ਼ ਮੌਜੂਦਾ ਸੰਕਟ ਬਾਰੇ ਸੋਚਦੇ ਹਨ, ਭਵਿੱਖ ਦੇ ਸੰਕਟਾਂ ਬਾਰੇ ਨਹੀਂ।' ਆਖ ਕੇ ਅਧਿਕਾਰੀ ਚਲਿਆ ਗਿਆ।
ਜਦ ਮੈਟਕਾਫ਼ ਨੂੰ ਤਸੱਲੀ ਹੋ ਗਈ, ਰਣਜੀਤ ਸਿੰਘ ਸੱਚਮੁਚ ਹੀ ਫਰੀਦਕੋਟ ਉੱਪਰ ਕਬਜ਼ਾ ਕਰਨ ਲਈ ਅੱਗੇ ਵੱਧ ਰਿਹਾ ਹੈ ਤਾਂ ਉਸ ਨੇ ਆਪਣੇ ਮਿਸ਼ਨ ਨੂੰ ਅੰਜਾਮ ਦੇਣ ਲਈ ਰਣਜੀਤ ਸਿੰਘ ਦੇ ਪਿੱਛੇ ਜਾਣ ਦਾ ਇਰਾਦਾ ਬਣਾ ਲਿਆ। ਫਰੀਦਕੋਟ ਰਿਆਸਤ ਨੇ ਬਿਨਾਂ ਲੜਿਆਂ ਆਤਮ-ਸਮਰਪਣ ਕਰ ਦਿੱਤਾ। ਇਸ ਸਮੇਂ ਮੈਟਕਾਰਨੇ ਕੁਝ ਅਧਿਕਾਰੀਆਂ ਰਾਹੀਂ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਦੀ ਆਗਿਆ भेजी।
ਸੁਣਦਿਆਂ ਹੀ, ਰਣਜੀਤ ਸਿੰਘ ਦਾ ਚਿਹਰਾ ਖਿੜ ਉੱਠਿਆ: ਅੰਗਰੇਜ਼ੀ ਸਰਕਾਰ ਨੂੰ ਉਸ ਨੇ ਘੱਟ-ਘੱਟ ਆਪਣੇ ਪਿੱਛੇ ਤਾਂ ਲਾਇਆ ਹੈ। ਜਦ ਪੁੱਛਿਆ ਗਿਆ 'ਮਹਾਰਾਜ, ਮੈਟਕਾਫ਼ ਪੁੱਛਦਾ ਹੈ, ਕੀ ਗੱਲਬਾਤ ਫਿਰ ਸ਼ੁਰੂ ਹੋ ਸਕਦੀ ਹੈ ?
ਰਣਜੀਤ ਸਿੰਘ ਦੀ ਮਹੱਤਵ-ਅਕਾਂਖਿਆ ਨੂੰ ਬੜਾ ਸਕੂਨ ਮਿਲਿਆ। ਉਸ ਨੇ ਕੁਝ ਦੇਰ ਸੋਚਿਆ। ਮੁੱਛਾਂ ਖੜ੍ਹੀਆਂ ਕੀਤੀਆਂ। ਦਾਹੜੀ ਨੂੰ ਪਲੋਸਿਆ। ਫਿਰ ਬੋਲਿਆ- 'ਕਰੋ, ਸਿੰਘ ਸਾਹਬ, ਅੰਗਰੇਜ਼ ਦੂਤ ਨੂੰ ਸਿਰਫ ਇਕ ਹਫਤਾ ਦੇ ਸਕਦਾ ਹੈ, ਜੇ ਉਹ ਏਨੇ ਦਿਨਾਂ ਵਿਚ ਗੱਲ ਮੁਕਾ ਸਕਦਾ ਹੈ।
ਮੁਲਾਕਾਤ ਹੁੰਦਿਆਂ ਹੀ, ਧੰਨਵਾਦ ਕਰਦਿਆ ਮੈਟਕਾਫ਼ ਨੇ ਚਾਪਲੂਸੀ ਭਰੇ ਸ਼ਬਦਾਂ ਵਿਚ ਕਿਹਾ-'ਅਗਰ ਹਿਜ ਹਾਈਨੈਸ ਦਾ ਇਰਾਦਾ ਹੋਵੇ ਤਾਂ ਗੱਲਬਾਤ ਇਕ ਦਿਨ ਵਿਚ ਹੀ ਖ਼ਤਮ ਹੋ ਸਕਦੀ ਹੈ।
-ਅੰਗਰੇਜ਼ ਸਰਕਾਰ ਕੀ ਚਾਹੁੰਦੀ ਹੈ ? ਰਣਜੀਤ ਸਿੰਘ ਨੇ ਪੁੱਛਿਆ।
ਮੈਟਕਾਫ਼ ਨੇ ਆਪਣਾ ਖਰੜਾ ਪੜ੍ਹਨਾ ਸ਼ੁਰੂ ਕੀਤਾ:
-ਜੇ ਫਰਾਂਸੀਸੀ ਹਮਲਾ ਕਰਦੇ ਹਨ ਤਾਂ ਲਾਹੌਰ ਦਰਬਾਰ ਨੂੰ ਪੰਜਾਬ ਵਿਚੋਂ ਦੀ ਅੰਗੇਰਜ਼ੀ ਫੌਜ ਨੂੰ ਅੱਗੇ ਜਾਣ ਲਈ ਲਾਂਘਾ ਦੇਣਾ ਹੋਵੇਗਾ।
-ਪੰਜਾਬ ਦੇ ਅੰਦਰ ਅੰਗਰੇਜ਼ਾਂ ਨੂੰ ਛਾਉਣੀ ਸਥਾਪਤ ਕਰਨ ਦੀ ਆਗਿਆ ਦੇਣੀ ਹੋਵੇਗੀ।
-ਫਰਾਂਸੀਸੀਆ ਦੇ ਸੰਭਾਵੀ ਹਮਲੇ ਤੋਂ, ਅੰਗਰੇਜ਼ੀ ਸਰਕਾਰ ਨੂੰ ਖ਼ਬਰ ਦੇਣ ਲਈ, ਸੂਹੀਆ ਚੌਕੀਆਂ ਸਥਾਪਤ ਕਰਨ ਦੀ ਖੁੱਲ੍ਹ ਹੋਵੇਗੀ।
ਸ਼ਰਤਾਂ ਸੁਣਦਿਆਂ ਰਣਜੀਤ ਸਿੰਘ ਦੇ ਚਿਹਰੇ ਉੱਪਰ ਵਿਅੰਗ-ਭਰੀ ਮੁਸਕਰਾਹਟ ਆ ਗਈ। ਉਹ ਬਿਨਾਂ ਕੁਝ ਬੋਲੇ ਉੱਠ ਖੜ੍ਹਾ। ਮੈਟਕਾਫ਼ ਹੈਰਾਨ ਹੋਇਆ। ਮਹਾਰਾਜਾ ਦੇ ਖੜ੍ਹੇ ਹੋਣ ਦਾ ਅਰਥ ਸੀ, ਮੈਟਕਾਫ਼ ਨੂੰ ਹੁਣ ਚਲੇ ਜਾਣਾ ਚਾਹੀਦਾ ਹੈ। ਉਹ ਭਰਲ ਸੇ ਜਿਹੇ ਵਿਚ ਪਿਆ, ਬਾਹੀ ਤੰਬੂ ਵਿਚੋਂ ਬਾਹਰ ਆ ਗਿਆ।
ਰਣਜੀਤ ਸਿੰਘ ਦੇ ਦਿਨ ਆਪਣੇ ਦਰਬਾਰੀਆਂ ਨਾਲ ਸਲਾਹ ਕਰਦਾ ਰਿਹਾ। ਤੀਸਰੇ ਦਿਨ ਮੈਟਕਾਰ ਨੂੰ ਬੁਲਾ ਕੇ, ਲਾਹੌਰ ਦਰਬਾਰ ਵੱਲੋਂ ਆਪਣੀਆਂ ਤਜਵੀਜ਼ਾ ਚ ਕੀਤੀਆਂ ਗਈਆਂ।
-ਬ੍ਰਿਟਿਸ਼ ਸਰਕਾਰ, ਲਾਹੌਰ ਦਰਬਾਰ ਨੂੰ ਬਰਾਬਰ ਦਾ ਆਦਰ ਸਤਿਕਾਰ ਦੇਵੇਗੀ।
-ਲਾਹੌਰ ਦਰਬਾਰ ਦੀ ਸਹਿਮਤੀ ਬਿਨਾਂ, ਅੰਗਰੇਜ਼ੀ ਸਰਕਾਰ ਅਫਗਾਨਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ।
-ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ, ਸਮੁੱਚੀ ਸਿੱਖ ਕੌਮ ਉੱਪਰ ਪ੍ਰਵਾਨ ਕੀਤੀ ਜਾਵੇਗੀ |।
-ਅੰਗਰੇਜ਼ੀ ਸਰਕਾਰ ਕਿਸੇ ਵੀ ਸਿੱਖ ਸਰਦਾਰ ਨੂੰ ਪਨਾਹ ਨਹੀਂ ਦੇਵੇਗੀ, ਨਾ ਹੀ ਖਾਲਸਾ ਰਾਜ ਵਿਚ ਕੋਈ ਦਖਲ ਦੇਵੇਗੀ।
-ਇਹ ਸੰਧੀ ਪੱਕੇ ਤੌਰ 'ਤੇ ਰਹੇਗੀ।
ਖਾਲਸਾ ਸਰਕਾਰ ਦੀਆਂ ਸ਼ਰਤਾਂ ਸੁਣ ਕੇ, ਮੈਟਕਾਫ਼ ਸਕਤੇ ਵਿਚ ਆ ਗਿਆ। ਇਹ ਸ਼ਰਤਾਂ ਬ੍ਰਿਟਿਸ਼ ਸਰਕਾਰ ਕਿਸੇ ਵੀ ਕੀਮਤ 'ਤੇ ਨਹੀਂ ਮੰਨੇਗੀ। ਨਾ ਹੀ ਇਹਦੇ ਆਤ ਤੁਸੀਆਂ ਫਰਾਂਸੀਸੀਆਂ ਦੇ ਹਮਲੇ ਵੇਲੇ ਕਿਸੇ ਤਰ੍ਹਾਂ ਦੇ ਸਾਂਝੇ ਗਠਜੜ ਦਾ ਜ਼ਿਕਰ 1 ਮੈਟਕਾਫ਼ ਸੋਚੀ ਪੈ ਗਿਆ।
-ਹਿਜ ਹਾਈਨੈਂਸ, ਇਹਨਾ ਸ਼ਰਤਾਂ ਬਾਰੇ, ਗਵਰਨਰ ਜਨਰਲ ਪਾਸੋਂ ਰਾਇ ਬਣੀ ਜਰੂਰੀ ਹੈ।".. ਆਖ ਕੇ ਮੈਟਕਾਰ ਨੇ ਕੋਈ ਵੀ ਨਿਰਣਾ ਲਏ ਬਿਨਾਂ ਜਾਣ ਦੀ ਆਗਿਆ ਮੰਗੀ।
ਰਣਜੀਤ ਸਿੰਘ ਨੇ ਬਿਨਾ ਉਡੀਕਿਆਂ, ਫਰੀਦਕੋਟ ਤੋਂ ਛਾਉਣੀ ਪੁੱਟਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਅੱਗੇ ਵੱਲ ਚਾਲੇ ਪਾ ਦਿੱਤੇ।
ਮੈਟਕਾਫ਼ ਫਿਰ ਪਰੇਸ਼ਾਨ ਸੀ। ਉਸ ਦੇ ਸੂਹੀਆਂ ਨੇ ਦੱਸਿਆ, 'ਸਿੱਖ ਫੌਜਾਂ ਹੁਣ ਮਲੇਰਕੋਟਲਾ ਜਾਣਗੀਆਂ।
ਮੈਟਕਾਫ਼ ਨੇ ਪਿੱਛੇ ਮਲੇਰਕੋਟਲਾ ਜਾਣ ਦਾ ਫੈਸਲਾ ਕਰ ਲਿਆ। ਪਰ ਅੰਦਰੋਂ ਉਹ ਪੂਰਾ ਖਿੱਝਿਆ ਹੋਇਆ ਤੇ ਦੁੱਖੀ ਸੀ। ਗਵਰਨਰ ਜਨਰਲ ਨਾਲ ਗੁਪਤ ਪੱਤਰ- ਵਿਹਾਰ ਵੀ ਜਾਰੀ ਸੀ। ਮੈਟਕਾਫ਼ ਨੂੰ ਸਖ਼ਤ ਤਾੜਨਾ ਕੀਤੀ ਹੋਈ ਸੀ, 'ਸੰਜਮ ਵਿਚ ਰਹਿਣਾ ਹੈ। ਕੋਈ ਅਜੇਹੀ ਹਰਕਤ ਨਹੀਂ ਕਰਨੀ, ਰਣਜੀਤ ਸਿੰਘ ਭੜਕ ਉੱਠੇ। ਗੱਲਬਾਤ ਉੱਨੀ ਦੇਰ ਤੱਕ ਲਟਕਦੀ ਰੱਖੀ ਜਾਵੇ, ਜਦ ਤੱਕ ਆਕਟਰਲੋਨੀ ਆਪਣੀ ਸੈਨਾ, ਸਤਲੁਜ ਤੱਕ ਲੈ ਕੇ ਸਹੀ ਟਿਕਾਣਿਆਂ ਉੱਪਰ ਤੈਨਾਤ ਨਹੀਂ ਕਰ ਲੈਂਦਾ ਤੇ ਆਪਣੇ ਆਪ ਨੂੰ ਹਮਲਾ ਕਰਨ ਦੀ ਸਥਿਤੀ ਵਿਚ ਤਿਆਰ ਨਹੀਂ ਕਰ ਲੈਂਦਾ।'
ਮਲੇਰਕੋਟਲਾ ਦਾ ਨਵਾਬ ਪਠਾਣ ਅਤੁੱਲਾ ਖ਼ਾਨ ਆਪਣੀ ਸਰਹੱਦ ਉੱਪਰ ਆ ਕੇ ਰਣਜੀਤ ਸਿੰਘ ਦਾ ਸਵਾਗਤ ਕਰਨ ਆਇਆ। ਬੇਨਤੀ ਕੀਤੀ : 'ਸਿਪਾਰੀਆਂ ਨੂੰ ਲੁੱਟ-ਮਾਰ ਕਰਨ ਦੀ ਆਗਿਆ ਨਾ ਦਿੱਤੀ ਜਾਵੇ।
ਮਲੇਰਕੋਟਲਾ ਵਿਖੇ ਸਥਾਪਿਤ ਕੀਤੇ ਆਰਜ਼ੀ ਦਰਬਾਰ ਵਿਚ ਰਣਜੀਤ ਸਿੰਘ ਨੇ ਮੈਟਕਾਫ਼ ਦਾ ਆਉਣਾ ਪ੍ਰਵਾਨ ਤਾਂ ਕਰ ਲਿਆ, ਪਰ ਸ਼ਰਤ ਰੱਖੀ:
'ਅਗਰ ਤੋਰੀ ਸਰਕਾਰ, ਲਾਹੌਰ ਦਰਬਾਰ ਦੀ ਸਰਦਾਰੀ ਪੂਰੀ ਸਿੱਖ ਕੌਮ ਉੱਪਰ ਮਨਜ਼ੂਰ ਕਰਦੀ ਹੈ ਤਾਂ ਖਾਲਸਾ ਸਰਕਾਰ ਗੱਲਬਾਤ ਅੱਗੇ ਵਧਾਉਣ ਬਾਰੇ ਸੋਚ ਸਕਦੀ
-ਹਿਜ ਹਾਈਨੇਸ ਦੀ ਪ੍ਰਭੁਸੱਤਾ ਮੰਨੀ ਜਾ ਸਕਦੀ ਹੈ ਜੇ ਦੋਹਾਂ ਧਿਰਾਂ ਨੂੰ ਇਕ ਦੂਸਰੇ ਉੱਪਰ ਪੂਰਾ ਭਰੋਸੇ ਹੋਵੇ। ਮੈਟਕਾਫ਼ ਅਸਲ ਮੁੱਦੇ ਨੂੰ ਲੀਹੋਂ ਲਾਹੁਣ ਵਿਚ ਮਾਹਰ मी।
-ਅਸੀਂ ਨਹੀਂ ਸਮਝਦੇ, ਵਿਸ਼ਵਾਸ ਦੀ ਕੋਈ ਘਾਟ ਹੈ। ਰਣਜੀਤ ਸਿੰਘ ਦੇ ਬੋਲਾਂ ਵਿਚ ਕੁਝ ਸਖ਼ਤੀ ਆ ਗਈ।
-ਮੈਨੂੰ ਇਹ ਦੱਸਣ ਵਿਚ ਅਫਸੋਸ ਹੋ ਰਿਹਾ ਹੈ, ਕਿ ਮੈਂ ਗਵਰਨਰ ਜਨਰਲ ਨੂੰ ਆਪਣੇ ਪੱਤਰਾ ਵਿਚ, ਲਾਹੌਰ ਦਰਬਾਰ ਦਾ ਵਿਵਹਾਰ, ਸ਼ੰਕਾਵਾਂ ਅਤੇ ਈਰਖਾਵਾ ਭਰਿਆ ਬਿਆਨ ਕੀਤਾ ਹੈ। ਮੈਟਕਾਫ਼ ਨੇ ਰਣਜੀਤ ਸਿੰਘ ਦੀ ਅੱਖ ਦੀ ਤਾਬ ਤੋਂ ਡਰਦਿਆਂ ਨੀਵੀਂ ਪਾ ਕੇ ਕਿਹਾ।
ਭਰੇ ਦਰਬਾਰ ਵਿਚ ਮੈਟਕਾਫ਼ ਦੀ ਇਸ ਜੁਅਰਤ ਉੱਪਰ ਰਣਜੀਤ ਸਿੰਘ ਹੈਰਾਨ ਰਹਿ ਗਿਆ। ਉਸ ਤੁਰੰਤ ਗੁੱਸੇ ਨਾਲ ਕਿਹਾ, 'ਮੈਨੂੰ ਇਤਲਾਹ ਮਿਲੀ ਹੈ, ਤੇਰੀ ਵਲੈਤੀ ਹਕੂਮਤ ਪੰਜਾਬ ਉੱਪਰ ਕਬਜ਼ਾ ਕਰਨ ਦੇ ਮਨਸੂਬੇ ਬਣਾ ਰਹੀ ਹੈ, ਇਹ ਸਹੀ ਹੈ ?"
-ਹਿਜ ਹਾਈਨੈਸ ਅਫਵਾਹਾਂ ਦੇ ਪੈਰ ਨਹੀਂ ਹੁੰਦੇ। ਅਸੀਂ ਵੀ ਸੁਣਿਆ ਹੈ. ਸਿੱਖ ਫੌਜਾਂ ਦਿੱਲੀ ਉੱਪਰ ਹਮਲਾ ਕਰਨ ਦੀਆਂ ਵਿਉਂਤਾਂ ਬਣਾ ਰਹੀਆਂ ਹਨ। ਪਰ ਮੇਰੀ ਸਰਕਾਰ ਇਹਨਾਂ ਅਫਵਾਹਾਂ ਦੀ ਪਰਵਾਹ ਨਹੀਂ ਕਰਦੀ। ਉਨੇ ਗੁੱਸੇ ਨਾਲ ਹੀ ਮੈਟਕਾਫ਼ ਬੋਲਿਆ।
-ਫਿਰ ਸਿੱਖ ਕੋਮ ਉੱਪਰ ਖਾਲਸਾ ਸਰਕਾਰ ਦੀ ਸਰਦਾਰੀ ਮੰਨਣ ਵਿਚ ਤੇਰੀ ਸਰਕਾਰ ਦੀ ਕੀ ਸਮੱਸਿਆ ਹੈ ? ਰਣਜੀਤ ਸਿੰਘ ਨੇ ਪੁੱਛਿਆ।
ਮੇਟਕਾਰ ਨੇ ਕੋਈ ਉੱਤਰ ਨਾ ਦਿੱਤਾ।
ਮੈਟਕਾਫ਼ ਦਾ ਵਤੀਰਾ ਵੇਖ ਕੇ ਰਣਜੀਤ ਸਿੰਘ ਨੇ ਹੁਕਮ ਦੇਣ ਵਾਂਗ ਕਿਹਾ।
-ਮੈਂ ਆਪਣੇ ਅਧੀਨ ਅੰਬਾਲਾ ਖੇਤਰ ਵੱਲ ਜਾ ਰਿਹਾ ਹਾਂ। ਅਗਰ ਤੇਰੀ ਸਰਕਾਰ ਚਾਹੁੰਦੀ ਹੈ, ਗੱਲਬਾਤ ਜਾਰੀ ਰੱਖੀ ਜਾਵੇ ਤਾਂ ਮੇਰੇ ਪਿੱਛੇ ਆ ਜਾਵੇ।
-ਮੇਰੀ ਸਰਕਾਰ ਪਿੱਛਲੱਗ ਨਹੀਂ ਹੈ। ਮੈਟਕਾਫ ਆਪੇ ਤੋਂ ਬਾਹਰ ਹੋ ਗਿਆ। ਪਰ ਤੁਰੰਤ ਉਸ ਨੂੰ ਗਵਰਨਰ ਜਨਰਲ ਦੀ ਤਾੜਨਾ ਯਾਦ ਆ ਗਈ। ਗੱਲਬਾਤ ਲਟਕਦੀ ਰੱਖੀ ਜਾਵੇ। ਉਸ ਨੇ ਝੱਟ ਤੇਵਰ ਬਦਲ ਲਏ। ਧੀਮੀ ਸੁਰ ਵਿਚ ਕਿਹਾ:
'ਸੋਗੀ ਹਿਜ਼ ਹਾਈਨੇਸ, ਮੈਂ ਆਪਣੇ ਵੱਲ ਇਕ ਹੋਰ ਕੋਸ਼ਿਸ਼ ਕਰ ਵੇਖਦਾ ਹਾਂ।
ਤੇ ਉਹ ਫਤੇਹਗੜ੍ਹ ਘੁੰਗਰਾਣਾ ਤੱਕ ਨਾਲ ਜਾਣ ਲਈ ਰਾਜੀ ਹੋ ਗਿਆ।
...
ਰਣਜੀਤ ਸਿੰਘ ਨੇ ਆਪਣੇ ਖਾਸ ਭਰੋਸੇਮੰਦ ਮਿੱਤਰ ਅਤੇ ਅਧਿਕਾਰੀ ਫਤੇਹ ਸਿੰਘ ਆਹਲੂਵਾਲੀਆ, ਪ੍ਰਭਦਿਆਲ ਅਤੇ ਭਵਾਨੀ ਦਾਸ ਆਪਣੇ ਨਾਲ ਰੱਖੋ ਹੋਏ ਸਨ। ਜਦ ਮੈਟਕਾਫ਼ ਫਤੇਹਗੜ੍ਹ ਘੁੰਗਰਾਣੇ ਤੱਕ ਸਾਥ ਜਾਣ ਲਈ ਰਾਜ਼ੀ ਹੋ ਗਿਆ ਡਾ ਰਣਜੀਤ ਸਿੰਘ ਨੇ ਮੈਟਕਾਰ ਦੀ ਨੀਯਤ ਉੱਪਰ ਸ਼ੱਕ ਕਰਦਿਆਂ, ਆਪਣੇ ਹਮਰਾਜ਼ੀ ਨੂੰ ਕਿਹਾ, 'ਮੈਨੂੰ ਸੰਦੇਹ ਹੈ, ਇਸ ਵਿਰੋਗੀ ਨੂੰ ਉੱਪਰ ਕੁਝ ਹੋਰ ਹਦਾਇਤਾਂ ਮਿਲੀਆਂ ਨੇ ਤੇ ਇਹ ਸਾਡੇ ਕੋਲ ਕੁਝ ਹੋਰ ਵਿਖਾਵਾ ਕਰ ਰਿਹਾ ਹੈ।"
-ਖਿਮਾ ਕਰਨਾ ਮਹਾਰਾਜ।' ਭਵਾਨੀ ਦਾਸ ਬੋਲਿਆ, 'ਉਹ ਗੋਰਾ ਜਦ ਵੀ ਕੋਈ ਰਜਵੀਜ਼ ਹਜੂਰ ਦੇ ਸਾਹਮਣੇ ਪੇਸ਼ ਕਰਦਾ ਹੈ, ਉਸ ਵਿਚ ਸਾਰੇ ਹਿੱਤ ਅੰਗਰੇਜ਼ੀ ਸਰਕਾਰ ਦੇ ਹੀ ਹੁੰਦੇ ਨੇ।
-ਮਹਾਰਾਜ, ਅੰਗਰੇਜ਼ਾਂ ਨੂੰ ਖ਼ਤਰਾ ਰੂਸੀਆਂ ਅਤੇ ਫਰਾਂਸੀਸੀਆਂ ਤੋਂ ਹੈ, ਜਿਹੜੇ ਅਜੇ ਹਜ਼ਾਰਾਂ ਮੀਲ ਦੂਰ ਨੇ। ਗੱਠਜੋਡ ਦੇ ਮਸ਼ਵਰੇ ਅਤੇ ਸੰਧੀਆਂ ਉਹ ਸਾਡੇ ਨਾਲ ਕਰਨਾ ਚਾਹੁੰਦੇ ਨੇ। ਵਰਾਂਸੀਸੀਆਂ ਦੇ ਬਹਾਨੇ, ਇਹ ਵਲੈਤੀ ਪੰਜਾਬ ਅੰਦਰ ਦਾਖਲ = ਨਹੀਂ ਹੋਣਾ ਚਾਹੁੰਦੇ ?' ਪ੍ਰਭਦਿਆਲ ਬੋਲਿਆ।
-ਪ੍ਰਭਦਿਆਲ ਦਾ ਸ਼ੱਕ ਨਿਰਮੂਲ ਨਹੀਂ ਜਾਪਦਾ। ਰਣਜੀਤ ਸਿੰਘ ਨੇ ਕਿਹਾ। ਇਹਨਾਂ ਸਲਾਹਕਾਰਾਂ ਨੇ, ਏਨੀ ਗੰਭੀਰਤਾ ਰਣਜੀਤ ਸਿੰਘ ਦੇ ਚਿਹਰੇ ਉੱਪਰ ਕਦੇ ਨਹੀਂ ਸੀ ਦੇਖੀ। ਉਸ ਨੇ ਸੋਚਿਆ, 'ਜੰਗ ਦੇ ਮੈਦਾਨ ਵਿਚ ਮੈਂ ਸਿਰਫ ਆਰ ਪਾਰ ਦੀ ਜੰਗ ਲੜਦਾ ਹਾਂ। ਹੁਣ ਜਦ ਪੂਰੀ ਸਿੱਖ ਕੌਮ ਨੂੰ ਆਪਣੀ ਸਰਦਾਰੀ ਮਨਾਉਣ ਦਾ ਮਸਲਾ ਹੈ ਤਾਂ ਫਿਰੰਗੀ ਅੜਚਣਾਂ ਖੜ੍ਹੀਆਂ ਕਰ ਰਹੇ ਹਨ। ਅੰਗਰੇਜ਼ੀ ਹਕੂਮਤ ਬਿਨਾਂ ਮਤਲਬ ਤਾਂ ਲੱਤਾਂ ਨਹੀਂ ਅੜਾ ਰਹੀ ? ਇਸ ਪਿੱਛੇ ਜਰੂਰ ਕੋਈ ਗਹਿਰੀ ਸਾਜਿਸ਼ ਹੈ। ਮੈਟਕਾਫ਼ ਏਨੇ ਚਿਰ ਤੋਂ ਪਿੱਛੇ ਲੱਗਿਆ ਹੋਇਆ, ਕਈ ਕਾਰਨ ਤਾਂ ਜ਼ਰੂਰ ਹੈ।
ਮਹਾਰਾਜੇ ਨੂੰ ਡੂੰਘੀਆਂ ਸੋਚਾਂ ਵਿਚ ਪਏ ਦੇਖ ਕੇ ਭਵਾਨੀ ਦਾਸ ਨੇ ਕਿਹਾ, 'ਮੈਨੂੰ ਜਾਪਦਾ ਹੈ, ਮਹਾਰਾਜ, ਸਤਲੁਜ ਅਤੇ ਜਮਨਾ ਦੇ ਵਿਚਕਾਰ, ਮਾਲਵਾ ਦੀਆਂ ਰਿਆਸਤਾਂ ਉੱਪਰ ਹਜੂਰ ਦੀ ਸਰਦਾਰੀ, ਵਿਲੋਤੀ ਹਕੂਮਤ ਨੂੰ ਹਜਮ ਨਹੀਂ ਹੋ ਰਹੀ। ਉਹ ਹਜੂਰ ਨਾਲ ਮਿੱਤਰਤਾ ਦੀ ਹਾਮੀ ਵੀ ਭਰਦੀ ਹੈ। ਉੱਧਰ ਮਾਲਵੇ ਦੇ ਰਾਜਿਆਂ ਨੂੰ ਹਜੂਰ ਵਿਰੁੱਧ ਡੱਟਣ ਦੀ ਹੱਲਾਸ਼ੇਰੀ ਵੀ ਦੇ ਰਹੀ ਹੈ।
-ਖਾਲਸਾ ਸਰਕਾਰ, ਅੰਗਰੇਜ਼ਾਂ ਦਾ ਇਹ ਭੁਲੇਖਾ ਵੀ ਦੂਰ ਕਰ ਦੇਵੇਗੀ। ਅਸੀਂ ਅੰਬਾਲਾ ਤਾਂ ਕੀ, ਜਮਨਾ ਤੱਕ ਵੇਲ ਜਾਵਾਂਗੇ। ਰਣਜੀਤ ਸਿੰਘ ਨੇ ਰੋਹਬ ਨਾਲ ਕਿਹਾ ਤੇ ਨਾਲ ਹੀ ਆਪਣੇ ਜਰਨੈਲਾ ਨੂੰ ਹੁਕਮ ਦਿੱਤਾ, 'ਫੌਜ ਨੂੰ ਅੰਬਾਲਾ ਵੱਲ ਵੇਰਨ ਕੂਚ ਕਰਨ ਲਈ ਕਹੋ।
ਮੈਟਕਾਰ ਪ੍ਰਤੀ ਰਣਜੀਤ ਸਿੰਘ ਦਾ ਮਨ ਘ੍ਰਿਣਾ ਨਾਲ ਭਰ ਗਿਆ। ਉਸ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ, 'ਫਿਰੰਗੀ ਨੂੰ ਮੈਥੋਂ ਦੂਰ ਹੀ ਰੱਖਿਆ ਜਾਵੇ।"
ਮੈਟਕਾਫ਼ ਰਣਜੀਤ ਸਿੰਘ ਦੇ ਬਦਲੇ ਤੇਵਰ ਤਾਂਪ ਗਿਆ। ਉਹ ਘੁੰਗਰਾਣੇ ਹੀ ਰਿਹਾ। ਇਥੇ ਬੈਠਿਆਂ ਹੀ ਗਵਰਨਰ ਜਨਰਲ ਨੂੰ ਹੁਣ ਤੱਕ ਦੀ ਕਾਰਵਾਈ ਦੀ ਰੀਪੋਰਟ ਲਿਖੀ:
"ਰਣਜੀਤ ਸਿੰਘ ਦੀ ਮਾਲਵੇ ਦੀਆਂ ਰਿਆਸਤਾਂ ਉੱਪਰ ਇਕ ਤਰ੍ਹਾਂ ਨਾਲ ਪੂਰੀ ਸਰਦਾਰੀ ਹੈ। ਰਾਜੇ ਉਸ ਦੀ ਸ਼ਕਤੀ ਅੱਗੇ ਸਿਰ ਝੁਕਾਉਂਦੇ ਹਨ। ਹੁਣ ਉਸ ਨੇ ਜਮਨਾ ਤੱਕ ਇਕ ਜੇਤੂ ਵਾਂਗ ਫੇਰੀ ਪਾਉਣ ਦਾ ਇਰਾਦਾ ਕਰ ਲਿਆ ਹੈ। ਮੈਂ ਮਹਿਸੂਸ ਕੀਤਾ ਹੈ, ਉਹ ਬੇਸ਼ਕ ਅਨਪੜ੍ਹ ਹੈ, ਪਰ ਬਹੁਤ ਹੀ ਖ਼ਤਰਨਾਕ ਸ਼ਾਸਕ ਹੈ।"
ਮੈਟਕਾਰ ਦੇ ਵਿਵਹਾਰ ਤੋਂ ਖਫਾ ਹੋਇਆ ਰਣਜੀਤ ਸਿੰਘ ਅੰਬਾਲੇ ਤੋਂ ਸ਼ਾਹਬਾਦ ਪੁੱਜਾ। ਉਹ ਜਿੱਥੇ ਵੀ ਗਿਆ, ਉਸ ਦਾ ਸ਼ਾਹੀ ਸੁਆਗਤ ਹੋਇਆ। ਲਗਾਨ ਤੋਂ ਬਿਨਾ, ਤੋਹਛੇ, ਨਜ਼ਰਾਨੇ ਅਤੇ ਹੋਰ ਕੀਮਤੀ ਭੇਟਾਵਾਂ ਨਾਲ ਲੱਦ ਦਿੱਤਾ ਗਿਆ। ਜਦ ਉਸ ਨੇ ਮੋੜਾ ਪਾਇਆ ਤਾਂ ਆਪਣੇ ਤੇਜ਼ ਘੋੜ ਸਵਾਰਾਂ ਨੂੰ ਅਗਾਉਂ ਸੂਚਨਾ ਦੇਣ ਲਈ ਭੇਜਿਆ, 'ਮਹਾਰਾਜਾ, ਪਟਿਆਲੇ ਦੇ ਸਾਹਬ ਸਿੰਘ ਨੂੰ ਮਿਲਣ ਆ ਰਿਹਾ ਹੈ।
ਸੂਚਨਾ ਮਿਲਦਿਆਂ ਹੀ ਸਾਹਿਬ ਸਿੰਘ ਘਬਰਾ ਗਿਆ। ਰਣਜੀਤ ਸਿੰਘ ਦੇ ਸਾਹਮਣੇ ਨਾ ਆਉਣ ਦੇ ਬਹਾਨੇ ਸੋਚਣ ਲੱਗਾ। ਉਹ ਡਰਿਆ ਹੋਇਆ ਸੀ ਕਿਉਂਕਿ ਵਾਰ ਵਾਰ ਆਪਣੀ ਵਫ਼ਾਦਾਰੀ ਬਦਲਦਾ ਰਿਹਾ ਸੀ। ਅਜਿਹੀ ਔਖੀ ਘੜੀ ਵਿਚ ਉਸ ਨੇ ਸਿੱਖਾ ਦੀ ਸਭ ਤੋਂ ਆਦਰਯੋਗ ਸ਼ਖਸੀਅਤ ਸਾਹਿਬ ਸਿੰਘ ਬੇਦੀ ਦੇ ਚਰਨ ਜਾ ਵੜੇ। ਸਾਹਬ ਸਿੰਘ ਬੇਦੀ ਨੇ, ਉਸ ਨੂੰ ਹੌਸਲਾ ਦਿੱਤਾ ਤੇ ਲਖਨੌਰ ਦੇ ਮੁਕਾਮ 'ਤੇ ਰਣਜੀਤ ਸਿੰਘ ਨਾਲ ਮੁਲਾਕਾਤ ਕਰਵਾਉਣ ਦਾ ਪ੍ਰਬੰਧ ਕੀਤਾ।
ਸਾਹਿਬ ਸਿੰਘ ਦਾ ਡਰ ਉਸ ਵਕਤ ਦੂਰ ਹੋਇਆ, ਜਦ ਰਣਜੀਤ ਸਿੰਘ ਨੇ ਦੂਜਾ ਦੀ ਸੋਚਦਿਆਂ, ਸਾਹਿਬ ਸਿੰਘ ਨੂੰ ਗਰਮਜੋਸ਼ੀ ਨਾਲ ਗਲਵਕੜੀ ਵਿਚ ਲੈ ਕੇ ਕਿਹਾ-'ਏਨਾ ਘਬਰਾਇਆ ਔਰ ਡਰਿਆ ਹੋਇਆ ਕਿਉਂ ਜੇ। ਅਸੀਂ ਆਖਰ ਪੱਗ ਵੱਟ ਭਰਾ ਹਾਂ। ਅਸਾਂ ਦੇ ਦੁਸ਼ਮਣ ਤੇ ਵੇਰੀ ਸਾਂਝੇ ਨੇ। ਬੱਸ ਇਕ ਹੀ ਖਿਆਲ ਰਹੇ. ਦੋਸਤੀ ਦੀ ਆੜ ਵਿਚ ਗੱਦਾਰੀ ਮੈਂ ਬਰਦਾਸ਼ਤ ਨਹੀਂ ਕਰਦਾ।
ਸਾਹਿਬ ਸਿੰਘ ਬੇਦੀ ਦੀ ਹਾਜਰੀ ਵਿਚ ਦੋਸਤੀ ਦੀ ਸੰਧੀ ਦਾ ਇਕਰਾਰਨਾਮਾ ਹੋ ਗਿਆ। ਰਣਜੀਤ ਸਿੰਘ, ਆਪਣੇ ਸਰਦਾਰਾਂ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ"।
ਚਾਰਲਸ ਮੈਟਕਾਫ਼ ਅੰਮ੍ਰਿਤਸਰ ਬੈਠਾ ਰਣਜੀਤ ਸਿੰਘ ਨੂੰ ਤੀਬਰਤਾ ਨਾਲ ਉਡੀਕ ਰਿਹਾ ਸੀ। ਰਣਜੀਤ ਸਿੰਘ ਦੇ ਅੰਮ੍ਰਿਤਸਰ ਪੁੱਜਦਿਆਂ ਹੀ, ਮਿਲਣ ਦੀ ਆਗਿਆ ਲੈ ਕੇ ਉਸ ਨੇ ਬ੍ਰਿਟਿਸ਼ ਸਰਕਾਰ ਵੱਲੋਂ ਇਕ ਪੱਤਰ ਰਣਜੀਤ ਸਿੰਘ ਨੂੰ ਸੌਂਪਿਆ।
"ਲਾਹੌਰ ਦਰਬਾਰ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਸਤਲੁਜ ਜਮਨਾ ਦੇ ਵਿਚਕਾਰਲੇ ਖੇਤਰ ਦੇ ਸਰਦਾਰ, ਬ੍ਰਿਟਿਸ਼ ਸਰਕਾਰ ਦੀ ਪਨਾਹ ਵਿਚ ਹਨ ਤੇ ਰਹਿਣਗੇ।"
ਰਣਜੀਤ ਸਿੰਘ ਨੇ, ਉਸ ਦੇ ਨਾਲ ਆਏ ਸਰਦਾਰਾਂ ਨੇ ਅਤੇ ਫੌਜ ਨੇ ਅਜੇ ਚੰਗੀ ਤਰ੍ਹਾਂ ਸਾਹ ਵੀ ਨਹੀਂ ਸੀ ਲਿਆ। ਘੋੜਿਆਂ ਦੀਆਂ ਕਾਠੀਆਂ ਵੀ ਅਜੇ ਕੱਸੀਆਂ ਹੋਈਆਂ ਸਨ। ਰਣਜੀਤ ਸਿੰਘ ਦਾ ਦਿਲ ਕੀਤਾ, ਇਸ ਧਮਕੀ ਦਾ ਫੋਰਨ ਜਵਾਬ ਹਮਲੇ ਨਾਲ ਦੇਵੇ। ਪਰ ਸਥਿਤੀ ਦਾ ਪਤਾ ਲੱਗਦਿਆਂ ਹੀ ਵਕੀਰ ਅਜ਼ੀਜਉਦਦੀਨ ਤੇਜ਼ੀ ਨਾਲ ਅੰਮ੍ਰਿਤਸਰ ਪੁੱਜਾ। ਉਸ ਨੇ ਰਣਜੀਤ ਸਿੰਘ ਨੂੰ ਦੱਸਿਆ, 'ਸਰਕਾਰ ਲਾਰਡ ਮਿੰਟੋ ਨੇ ਮੈਟਕਾਫ਼ ਔਰ ਆਕਟਰਲੋਨੀ ਨੂੰ ਹੁਕਮ ਜਾਰੀ ਕੀਤੇ ਹੋਏ ਨੇ। ਅਗਰ ਨਾਹੋਰ ਦਰਬਾਰ, ਮਾਲਵੇ ਦੇ ਸਰਦਾਰਾਂ ਉੱਪਰ ਆਪਣੀ ਦਾਅਵੇਦਾਰੀ ਨਹੀਂ ਛੱਡਦਾ ਤਾਂ ਫੌਜ ਦੀ ਵਰਤੋਂ ਕਰਨ ਤੋਂ ਹਿਚਕਚਾਹਟ ਨਾ ਕੀਤੀ ਜਾਵੇ। ਇਸ ਲਈ, ਸਿੰਘ ਸਾਹਬ ਲੜਾਈ ਅਟੱਲ ਹੈ। ਮਾਲਵੇ ਦੇ ਸਰਦਾਰਾਂ ਦੀ ਵਫਾਦਾਰੀ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਵੇਖ ਕੇ ਆਸ ਪਾਸ ਦੇ ਹੋਰ ਨਵਾਬ ਅਤੇ ਸਰਦਾਰ ਵੀ ਅੰਗਰੇਜ਼ਾਂ ਦੇ ਨਾਲ ਰਲ ਸਕਦੇ ਹਨ। ਬੰਦੇ ਨੂੰ ਤਖ਼ਤ ਏਨਾ ਖਿੱਚਦਾ ਹੈ, ਇਸ ਦੀ ਖਾਤਰ ਉਹ ਤਮਾਮ ਰਿਸ਼ਤੇ, ਦੋਸਤੀਆਂ ਵਫਾਦਾਰੀਆਂ, ਮੇਹਰਬਾਨੀਆਂ, ਅਹਿਸਾਨ ਭੁੱਲ ਜਾਂਦਾ ਹੈ।
ਵਕੀਰ ਅਜ਼ੀਜ਼ਉਦਦੀਨ ਦੀਆ ਗੱਲਾਂ ਸੁਣ ਕੇ, ਰਣਜੀਤ ਸਿੰਘ ਸੋਚੀ ਪੈ ਗਿਆ। ਉਸ ਦੇ ਸਾਹਮਣੇ ਦੇ ਹੀ ਰਾਹ ਸਨ। ਅੰਗਰੇਜਾਂ ਨਾਲ ਦੁਸ਼ਮਣੀ ਸਹੇੜ ਕੇ, ਉਸ ਦੇ ਖਾਸ ਜੇ ਵੀ ਕੁਝ ਹਾਸਲ ਹੈ, ਉਸ ਨੂੰ ਗੁਆ ਲੈਣਾ ਜਾਂ ਫਿਰ ਉਹਨਾਂ ਨਾਲ ਕੋਈ ਸੰਧੀ ਕਰਕੇ ਆਪਣੇ ਰਾਜ ਦੀਆਂ ਹੱਦਾਂ ਦਾ ਪਹਾੜੀ ਖੇਤਰ ਵੱਲ ਅਤੇ ਅਫ਼ਗਾਨਿਸਤਾਨ ਫੋਨ ਵਿਸਥਾਰ ਕਰਨ ਦੇ ਮੌਕੇ ਪੈਦਾ ਕਰਨਾ। ਉਹ ਕੋਈ ਫੈਸਲਾ ਨਹੀਂ ਸੀ ਕਰ ਪਾ ਰਿਹਾ। ਉਸ ਦਾ ਇਕ ਜੀ ਕਰਦਾ ਸੀ, ਵਿਰੰਗੀਆਂ ਨੂੰ ਖਾਲਸਾ ਫੌਜ ਦੇ ਕਰਾਚੇ-ਹੱਥ ਵਿਖਾਵਾਂ। ਉਹ ਜਾਣਦਾ ਸੀ, ਤਖ਼ਤ ਭਰਨ ਵਾਲਿਆਂ ਦਾ ਕਦੇ ਸਾਥ ਨਹੀਂ ਦਿੰਦਾ। 1808 ਦਾ ਦਸੰਬਰ ਮਹੀਨਾ ਸ਼ੁਰੂ ਸੀ। ਅਜੇਹੀ ਠੰਢ ਵਿਚ ਅੰਗਰੇਜ਼ ਪੂਰੇ ਮੱਛਰ ਜਾਂਦੇ ਹਨ। ਆਕਟਰਲੋਨੀ ਆਪਣੀ ਫੌਜ ਸਤਲੁਜ ਵੱਲ ਵਧਾਈ ਲਈ ਆ ਰਿਹਾ ਸੀ। ਉਹ ਪੰਜਾਬ ਉੱਪਰ ਹਮਲਾ ਕਰਨ ਦਾ ਫੈਸਲਾ ਕਰ ਚੁੱਕਾ ਸੀ। ਇਧਰੋਂ ਰਣਜੀਤ ਸਿੰਘ ਵੀ ਆਪਣੇ ਵੱਲੋਂ ਪੂਰੀ ਤਿਆਰੀ ਵਿਚ ਸੀ। ਪਿੰਡਾਂ ਦੇ ਲੋਕਾਂ ਵਿਚ ਪੂਰਾ ਅ ਛਾਇਆ ਹੋਇਆ ਸੀ। ਹਿੰਮਤੀ ਲੋਕ ਖਾਣ-ਪੀਣ ਅਤੇ ਬਾਲਣ ਦੇ ਭੰਡਾਰ ਕਰਨ ਲੱਗ ਪਏ|।
ਠੀਕ ਇਸ ਸਮੇਂ ਗਵਰਨਰ ਜਨਰਲ ਵੱਲ ਮੈਟਕਾਫ਼ ਨੂੰ ਨਵੀਆਂ ਹਦਾਇਤਾਂ ਮਿਲੀਆਂ, 'ਏਸ਼ੀਆ ਦੀ ਧਰਤੀ ਉੱਪਰ, ਹੁਣ ਰੂਸੀਆਂ ਅਤੇ ਫਰਾਂਸੀਸੀਆਂ ਦੇ ਹਮਲੇ ਦਾ ਡਰ ਨਹੀਂ ਰਿਹਾ। ਪੰਜਾਬ ਦੇ ਹਾਕਮ ਨਾਲ ਹੁਣ ਯੁੱਧ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਆਪਣੀ ਮਰਜ਼ੀ ਨਾਲ ਰਹਿਣ ਦਿੱਤਾ ਜਾਵੇ। ਪਰ ਰਣਜੀਤ ਸਿੰਘ ਦੇ ਮਨ ਅੰਦਰ, ਬ੍ਰਿਟਿਸ਼ ਸੈਨਾ ਦੇ ਹਮਲੇ ਦਾ ਡਰ ਬਣਾਈ ਰੱਖਿਆ ਜਾਵੇ।
ਆਕਟਰਲੋਨੀ ਵੀ ਅੰਦਰੋਂ ਡਰਿਆ ਹੋਇਆ ਸੀ। ਉਸ ਦੇ ਸੂਹੀਆਂ ਨੇ ਸਿੱਖ ਵੱਜ ਬਾਰੇ ਦੱਸਿਆ ਹੋਇਆ ਸੀ, ਸਿੱਖ ਫੌਜਾ ਸਿਰਫ ਮਰਨ ਅਤੇ ਮਾਰਨ ਲਈ ਹੀ ਲੜਦੀਆਂ ਹਨ ਅਸੀਂ ਉਹਨਾਂ ਨੂੰ ਲੜਦਿਆਂ ਵੇਖਿਆ ਹੈ। ਉਹਨਾਂ ਵਿਚ ਏਨੀ ਸ਼ਕਤੀ ਪਰਾ ਨਹੀਂ ਅਚਾਨਕ ਕਿੱਥੋਂ ਆ ਜਾਂਦੀ ਹੈ।
ਲਾਰਡ ਮਿੰਟੇ ਦੀਆਂ ਤਾਜ਼ੀਆਂ ਹਦਾਇਤਾਂ ਨਾਲ ਮੈਟਕਾਫ਼ ਦੀ ਕੁਝ ਚਿੰਤਾ ਘਟੀ। ਉਸ ਨੂੰ ਇਕ ਹੋਰ ਗੁਪਤ ਹਦਾਇਤ ਸੀ-ਸਤਲੁਜ ਅਤੇ ਜਮਨਾ ਦੇ ਵਿਚਕਾਰ ਦੀਆਂ ਰਿਆਸਤਾਂ ਅਤੇ ਸਿੱਖ ਰਾਜ ਵਿਚ ਕਿਸੇ ਵੀ ਤਰ੍ਹਾਂ ਦੇ ਤਾਲਮੇਲ ਨੂੰ ਰੋਕਿਆ ਜਾਵੇ| ਆਕਟਰਲੋਨੀ, ਅਜੇ ਹਮਲਾ ਕਰਨ ਦੀ ਸਥਿਤੀ ਵਿਚ ਨਹੀਂ ਸੀ। ਕਾਬਲ ਵਿਚ ਗਏ ਮੈਟਕਾਫ਼ ਦੇ ਸਾਥੀ ਐਲਫਿਨਸਟੇਨ ਵੱਲੋਂ ਵੀ ਅਜੇ ਆਪਣਾ ਮਿਸ਼ਨ ਪੂਰਾ ਨਹੀ ਸੀ ਕੀਤਾ ਗਿਆ।
ਰਣਜੀਤ ਸਿੰਘ ਅਜੇ ਅੰਮ੍ਰਿਤਸਰ ਵਿਚ ਸੀ। ਲੰਮੀ ਮੁਹਿੰਮ ਕਾਰਨ ਉਹ ਬੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ। ਮੈਟਕਾਫ਼ ਦੀਆਂ ਮੁਲਾਕਾਤਾਂ ਨੇ ਵੀ ਉਸ ਦਾ ਮਿਜਾਜ਼ ਖਰਾਬ ਕੀਤਾ ਹੋਇਆ ਸੀ। ਉਸ ਦੇ ਆਉਣ ਦੀ ਖੁਸ਼ੀ ਵਿਚ ਪੂਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ। ਰਣਜੀਤ ਸਿੰਘ ਨੇ ਸ਼ਰਾਬ ਅਤੇ ਨਾਚ-ਗਾਣੇ ਦੀ ਮਹਿਫਲ ਵਿਚ ਆਪਣਾ ਥਕੇਵਾਂ ਲਾਹੁਣ ਦਾ ਮਨ ਬਣਾਇਆ। ਸ਼ਾਮ ਪੈਂਦਿਆਂ ਹੀ ਮਹਿਫ਼ਲ ਸਜ ਗਈ। ਮੈਟਕਾਫ਼ ਨੂੰ ਵੀ ਸੱਦਾ ਦਿੱਤਾ ਗਿਆ। ਮੈਟਕਾਰ ਹੈਰਾਨ ਸੀ. ਪੰਜਾਬ ਦਾ ਹਾਕਮ ਏਨਾ ਬੇਖਬਰ ਕਿਉਂ ਹੈ ? ਉਸ ਨੂੰ ਆਪਣੀ ਸੈਨਿਕ-ਸ਼ਕਤੀ ਉੱਪਰ ਏਨਾ ਘੁਮੰਡ ਹੈ ਜਾ ਬ੍ਰਿਟਿਸ਼ ਹਕੂਮਤ ਦੀ ਕੂਟਨੀਤੀ ਬਾਰੇ ਸਮਝ ਨਹੀਂ ਹੈ ? ਉਸ ਨੇ ਆਪਣੇ ਆਪ ਨੂੰ ਵੀ ਧਿਰਕਾਰਿਆ। ਉਹ ਉੱਪਰ ਤਾਂ ਲਾਹੌਰ ਦਰਬਾਰ ਨਾਲ ਦੋਸਤੀ ਗੰਢਣ ਆਇਆ ਹੋਇਆ ਹੈ। ਪਰ ਏਥੇ ਰਣਜੀਤ ਸਿੰਘ ਨਾਲ ਜੰਗ ਲੜਨ ਦੇ ਬਹਾਨੇ ਪੈਦਾ ਕਰ ਰਿਹਾ ਹੈ। ਉਸ ਦੀ ਜੇਬ ਵਿਚ ਗਵਰਨਰ ਜਨਰਲ ਦਾ ਉਹ ਪੱਤਰ ਸੀ. ਜਿਹੜਾ ਢੁੱਕਵੇਂ ਸਮੇਂ ਰਣਜੀਤ ਸਿੰਘ ਨੂੰ ਦਿੱਤੇ ਜਾਣ ਦੀਆਂ ਹਦਾਇਤਾਂ ਸਨ। ਤਾਂ ਉਸ ਮੌਕੇ ਦੀ ਤਲਾਸ਼ ਵਿਚ ਸੀ। ਇਸ ਪੱਤਰ ਵਿਚ ਫਿਰ ਉਹੀ ਚੇਤਾਵਨੀ ਸੀ। 'ਸਤਲੁਜ ਪਾਰ ਦੇ ਸਰਦਾਰ, ਪਹਿਲਾ ਮਰਹੱਟਿਆਂ ਦੀ ਛੱਤਰ-ਛਾਇਆ ਹੇਠ ਸਨ। ਹੁਣ ਉਹ ਅੰਗਰੇਜਾਂ ਦੀ ਪਨਾਹ ਵਿਚ ਹਨ। ਇਹ ਘੋਸ਼ਣਾ ਕੀਤੀ ਜਾਂਦੀ ਹੈ, ਇਹ ਸਰਦਾਰ ਅੱਗੇ ਤੋਂ ਬ੍ਰਿਟਿਸ਼ ਸਰਕਾਰ ਦੀ ਸ਼ਰਨ ਵਿਚ ਹਨ ਤੇ ਰਹਿਣਗੇ'
ਸ਼ਰਾਬ ਦੀ ਮਹਿਫਲ ਦੇਰ ਰਾਤ ਤੱਕ ਚੱਲਦੀ ਰਹੀ। ਰਣਜੀਤ ਸਿੰਘ ਨੂੰ ਰੰਗ- ਰਲੀਆਂ ਵਿਚ ਮਸਤ ਦੇਖ ਕੇ ਮੈਟਕਾਫ਼ ਨੂੰ ਆਪਣੀ ਪਤਨੀ' ਯਾਦ ਆ ਗਈ। ਉਸ ਨੇ ਨਸ਼ੇ ਦੀ ਹਾਲਤ ਵਿਚ ਉਹ ਪੱਤਰ ਰਣਜੀਤ ਸਿੰਘ ਨੂੰ ਸੌਂਪਿਆ। ਰਣਜੀਤ ਸਿੰਘ ਨੇ ਪੱਤਰ ਬਿਨਾਂ ਪੜ੍ਹਿਆਂ ਜਾਂ ਪੜ੍ਹਾਇਆ ਇਕ ਪਾਸੇ ਰੱਖ ਕੇ ਕਿਹਾ- ਇਹ ਪੱਤਰ-ਸ਼ੱਕਰ ਬਾਅਦ 'ਚ ਦੇਖਾਗੇ। ਆ ਲੰਘੀ ਜਾ ਰਹੀ ਰਾਤ ਨੂੰ ਹੋਰ ਖੂਬਸੂਰਤ ਬਣਾਈਏ। ਤੇ ਉਸ ਨੇ ਸ਼ਰਾਬ ਵਰਤਾ ਰਹੀ ਇਕ ਖੂਬਸੂਰਤ ਦਾਸੀ ਨੂੰ ਮੈਟਕਾਫ਼ ਵੱਲ ਇਸ਼ਾਰਾ ਕੀਤਾ।
ਮੈਟਕਾਫ਼, ਰਣਜੀਤ ਸਿੰਘ ਦਾ, ਪੱਤਰ ਬਾਰੇ ਪ੍ਰਤੀਕਰਮ ਜਾਨਣ ਲਈ ਉਤਸੁਕ ਸੀ। ਪਰ ਪੱਤਰ ਬਾਰੇ ਉਸ ਦੀ ਬੇਰੁਖੀ ਤੇ ਨਿਰਾਸ਼ ਹੋ ਗਿਆ। ਨਸ਼ੇ ਵਿਚ ਧੁੱਤ ਸਰਦਾਰਾ ਦੀ ਮਹਿਫ਼ਲ ਵਿਚ ਉਹ ਬਹੁਤੀ ਦੇਠ ਰਹਿ ਨਾ ਸਕਿਆ ਤੇ ਆਪਣੀ ਪਤਨੀ ਦਾ ਨਿੱਘ ਮਾਨਣ ਲਈ ਚਲਿਆ ਗਿਆ। ਸਾਰੀ ਰਾਤ ਉਸ ਨੂੰ ਨੀਂਦ ਨਾ ਆਈ। ਉਹ ਸੋਚਦਾ ਰਿਹਾ, ਪੱਤਰ ਬਾਰੇ ਜਾਣਕਾਰੀ ਮਿਲਦਿਆਂ ਹੀ ਕੋਈ ਧਮਾਕਾ ਹੋਵੇਗਾ। ਉਹ ਇਸ ਡਰ ਨਾਲ ਉੱਠਿਆ, ਜ਼ਰੂਰ ਕੋਈ ਅਨਹੋਣੀ ਹੋਏਗੀ। ਪਰ ਜਿਵੇਂ ਜਿਵੇਂ ਸੂਰਜ ਉੱਚਾ ਹੁੰਦਾ ਗਿਆ, ਉਸ ਦੀ ਜਗਿਆਸਾ ਵੱਧਦੀ ਗਈ। ਜਦ ਸਬਰ ਮੁੱਕ ਗਿਆ ਤਾਂ ਉਸ ਨੇ ਆਪਣਾ ਨਿੱਜੀ ਸਕੱਤਰ ਪੂਰੀ ਤਰ੍ਹਾਂ ਹਦਾਇਤਾਂ ਦੇ ਕੇ ਭੇਜਿਆ.. ਉਹ ਮਹਾਰਾਜੇ ਨੂੰ ਰਾਤ ਸਮੇਂ ਦਿੱਤੇ ਪੱਤਰ ਦੀ ਯਾਦ ਕਰਾਵੇ ਤੇ ਉਸ ਦਾ ਪ੍ਰਭਾਵ ਦੇਖੋ।
ਦਰਬਾਰੀਆਂ ਅਤੇ ਸਰਦਾਰਾਂ ਦੀ ਹਾਜ਼ਰੀ ਵਿਚ ਰਣਜੀਤ ਸਿੰਘ ਨੇ ਇਹ ਪੱਤਰ ਸੁਣਿਆ। ਉਸ ਦੀਆਂ ਮੁੱਛਆਂ ਜਲਦੀ ਜਲਦੀ ਫਰਕਣ ਲੱਗੀਆਂ ਤੇ ਉਹ ਹੱਥ ਵਿਚ ਫੜੇ ਰੁਮਾਲ ਨਾਲ ਆਪਣੇ ਚਿਹਰੇ ਨੂੰ ਝੱਲ ਮਾਰਨ ਲੱਗਾ। ਮਹਾਰਾਜ ਦੇ ਅੰਦਰ ਚੱਲ ਰਹੇ ਘੋਲ ਨੂੰ ਦਰਬਾਰੀ ਸਮਝਦੇ ਸਨ।
-ਮੇਰਾ ਘੋੜਾ ਤਿਆਰ ਕਰੋ। ਉਸ ਨੇ ਅਚਾਨਕ ਹੁਕਮ ਦਿੱਤਾ।
ਫਿਰ ਬਿਨਾਂ ਕਿਸੇ ਵੱਲ ਦੇਖਿਆ, ਕਿਸੇ ਨਾਲ ਬੋਲਿਆ, ਘੋੜੇ ਉੱਪਰ ਸਵਾਰ ਹੋ 7. ਦਿਸ਼ਾ-ਹੀਣ ਘੋੜਾ ਦੌੜਾ ਲਿਆ।
ਅੰਗ ਰੱਖਿਅਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਗੁੱਸਾ ਕੁਝ ਸ਼ਾਂਤ ਹੋਇਆ ਤਾਂ ਰਣਜੀਤ ਸਿੰਘ ਮੁਝਿਆ ਤੇ ਅਗਲੀ ਰਣਨੀਤੀ ਪਤਨ ਲਈ ਬਿਨਾਂ ਮੈਟਕਾਰ ਨੂੰ ਮਿਲਿਆਂ ਲਾਹੌਰ ਨੂੰ ਰਵਾਨਾ ਹੋ ਗਿਆ।
ਮੈਟਕਾਫ਼ ਰਣਜੀਤ ਸਿੰਘ ਦੇ ਵਿਵਹਾਰ ਉੱਪਰ ਹੈਰਾਨ ਤਾਂ ਹੋਇਆ ਪਰ ਉਹ ਮਾਲਵਾ ਦੇ ਸਰਦਾਰਾਂ ਦੀ ਵਫ਼ਾਦਾਰੀ ਪਰਖਣ ਲਈ ਅਜੇ ਅੰਮ੍ਰਿਤਸਰ ਰੁਕੇ ਰਹਿਣਾ ਚਾਹੁੰਦਾ ਸੀ। ਉਸ ਨੂੰ ਯਕੀਨ ਹੋ ਗਿਆ, ਜੰਗ ਜ਼ਰੂਰ ਹੋਵੇਗੀ, ਭਾਵੇਂ ਗਵਰਨਰ ਜਨਰਲ ਨੇ, ਰਣਜੀਤ ਸਿੰਘ ਨੂੰ ਆਪਣੀ ਰਜਾ 'ਚ ਰਹਿਣ ਦੀਆਂ ਅਤੇ ਉਸ ਨੂੰ ਨਾ ਛੇੜਨ ਦੀਆਂ ਹਦਾਇਤਾਂ ਘੱਲੀਆਂ ਹੋਈਆ ਸਨ। ਇਹਨਾਂ ਦਿਨਾਂ ਵਿਚ ਹੀ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਨੇ ਮੈਟਕਾਫ਼ ਨੂੰ ਮਿਲ ਕੇ ਜਰੋਸਾ ਦਿੱਤਾ, ਉਹ ਮਹਾਰਾਜੇ ਨੂੰ ਯੁੱਧ ਨਾ ਕਰਨ ਲਈ ਮਨਾ ਲਵੇਗੀ। ਮੈਟਕਾਰ ਲਈ ਇਹ ਬਹੁਤ ਵੱਡੀ ਰਾਹਤ ਸੀ।
ਪੰਜਾਬ ਦੇ ਆਮ ਲੋਕਾਂ ਦਾ ਮਨ ਜਿੱਤਣ ਲਈ, ਮੈਟਕਾਫ਼ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ। ਉੱਥੇ ਚੜ੍ਹਾਵਾ ਵੀ ਚੜ੍ਹਾਇਆ। ਮੈਟਕਾਫ਼ ਦੇ ਚਲੇ ਜਾਣ ਪਿੱਛ, ਅੰਮ੍ਰਿਤਸਰ ਦੇ ਸ਼ਹਿਰੀਆਂ ਨੇ ਅਫ਼ਵਾਹਾਂ ਵੀ ਸੁਣੀਆਂ- ਫਿਰੰਗੀ ਦੇ ਚੜ੍ਹਾਵੇ ਦੀ ਮਾਇਆ ਸੁੱਟ ਦਿੱਤੀ ਗਈ ਹੈ।
...
ਮੈਟਕਾਫ਼ ਦਾ ਗੁਪਤ ਮਿਸ਼ਨ ਅਜੇ ਪੂਰਾ ਨਹੀਂ ਸੀ ਹੋਇਆ।
17 ਦਸੰਬਰ 1808 ਨੂੰ ਰਣਜੀਤ ਸਿੰਘ ਨਾਲ ਫਿਰ ਮੁਲਾਕਾਤ ਕਰਨ ਲਈ ਮੈਟਕਾਫ਼ ਲਾਹੌਰ ਪੁੱਜਾ । ਸਾਹੀ ਦਰਬਾਰ ਵਿਚ ਉਸ ਦਾ ਠੰਢਾ ਜਿਹਾ ਸਵਾਗਤ ਹੋਇਆ। ਰਣਜੀਤ ਸਿੰਘ ਦੇ ਦਰਬਾਰੀ, ਖ਼ਾਸ ਕਰਕੇ ਦੀਵਾਨ ਮੋਹਕਮ ਚੰਦ ਫਿਰੰਗੀਆਂ ਪ੍ਰਤੀ ਬੇਹਦ ਘ੍ਰਿਣਾ ਰੱਖਦੇ ਸਨ। ਅੰਮ੍ਰਿਤਸਰ ਤੋਂ ਰਵਾਨਾ ਹੋਣ ਲੱਗਿਆ, ਮੈਟਕਾਫ਼ ਨੇ ਲਾਰਡ ਮਿੰਟੋ ਨੂੰ ਪੱਤਰ ਲਿਖਿਆ ਸੀ-'ਮੈਂ ਉਦੋਂ ਤੱਕ ਤੈਅ ਕੀਤੇ ਅਸਲ ਮੁੱਦਿਆ ਦੀ, ਰਣਜੀਤ ਸਿੰਘ ਨੂੰ ਜਾਣਕਾਰੀ ਨਹੀਂ ਦੇਵਾਂਗਾ, ਜਦ ਤਕ ਮੈਨੂੰ ਇਹ ਜਾਣਕਾਰੀ ਨਹੀਂ ਮਿਲ ਜਾਂਦੀ ਕਿ ਆਕਟਰਲੋਨੀ ਹਰ ਤਰ੍ਹਾਂ ਨਾਲ, ਜੇ ਲੋੜ ਪਈ ਤਾਂ ਜੰਗ ਲਈ ਤਿਆਰ ਹੈ।
ਰਣਜੀਤ ਸਿੰਘ ਨੇ ਆਪਣੇ ਦਰਬਾਰ ਵਿਚ ਮੈਟਕਾਫ਼ ਦਾ ਬੇਦਿਲੀ ਨਾਲ ਸਵਾਗਤ ਕੀਤਾ। ਦਰਬਾਰੀਆਂ ਨੇ ਵੀ ਬੇਰੁਖੀ ਦਿਖਾਈ। ਮੈਟਕਾਫ਼ ਸਭ ਸਮਝਦਾ ਸੀ। ਉਸ ਨੇ ਧੀਰਜ ਰੱਖਿਆ। ਵਾਪਸ ਆਪਣੀ ਰਹਾਇਸ ਉੱਪਰ ਆ ਕੇ ਉਸ ਨੇ ਲਾਰਡ ਮਿੰਟੇ ਨੂੰ ਲਿਖਿਆ:
'ਮੈਂ ਜਾਣਦਾ ਹਾਂ, ਸ਼ਿਕਾਰ ਬੇਹੱਦ ਸ਼ਾਤਰ ਹੈ। ਪਰ ਮੈਂ ਮਚਾਨ ਉੱਪਰ ਬੈਠ ਕੇ, ਉਸ ਵੱਲ ਨਿਸ਼ਾਨਾ ਸੇਧ ਲਿਆ ਹੈ ਤੇ ਹੁਣ, ਉਹ ਮੇਰੀ ਰੇਂਜ ਤੋਂ ਬਾਹਰ ਨਹੀਂ ਹੈ।
ਮੈਟਕਾਫ਼ ਅਗਲੇ ਦਿਨ, ਫਿਰ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਗਿਆ। ਵਕੀਰ ਅਜੀਜਉਦਦੀਨ ਅਤੇ ਪ੍ਰਭਦਿਆਲ ਨੇ ਦਰਬਾਰ ਦਾ ਪੱਖ ਪੇਸ਼ ਕਰਦਿਆਂ ਕਿਹਾ-'ਸਤਲਜ ਪਾਰ ਦੇ ਤਮਾਮ ਮਾਲਵਾ ਸਰਦਾਰ, ਮਹਾਰਾਜੇ ਦੀ ਅਧੀਨਗੀ ਮੰਨਦੇ ਹਨ। ਉਹਨਾਂ ਦੇ ਸੱਦੇ ਉੱਪਰ ਸਥਾਨਕ ਭਗੜੇ, ਮਹਾਰਾਜਾ ਸਾਹਿਬ ਹੀ ਨਬੇੜਦੇ ਹਨ। ਬਰਤਾਨੀਆਂ ਸਰਕਾਰ ਨੂੰ ਇਸ ਬਾਰੇ ਸਾਰੀ ਜਾਣਕਾਰੀ ਹੈ ਤੇ ਉਸ ਨੇ ਕਦੇ ਵੀ ਇਸ ਵਿਚ ਦਖ਼ਲ ਦੇਣ ਦਾ ਯਤਨ ਨਹੀਂ ਕੀਤਾ। ਜਦ ਮਰਹੱਟਿਆਂ ਦੀ ਹਾਰ ਹੋਈ ਸੀ ਤਾਂ ਲਾਰਡ ਲੇਕ ਨੇ ਇਸ ਇਲਾਕੇ ਉੱਪਰ ਅੰਗਰੇਜ਼ੀ ਹਕੂਮਤ ਦਾ ਦਾਅਵਾ ਛੱਡਦਿਆਂ ਆਪਣੀ ਭੇਜ ਮਾਲਵਾ ਖੇਤਰ ਵਿਚੋਂ ਬਾਹਰ ਕੱਢ ਲਈ ਸੀ। ਮਹਾਰਾਜੇ ਦੀ ਸਰਦਾਰੀ...।
ਮੈਟਕਾਫ਼ ਨੇ ਹੱਥ ਦਾ ਪੰਜਾ ਦਿਖਾ ਕੇ ਪ੍ਰਭਦਿਆਲ ਨੂੰ ਰੁਕਣ ਲਈ ਇਸਾਰਾ ਕੀਤਾ।... 'ਮੈਂ ਇਕੋ ਗੱਲ ਆਖਦਾ ਹਾਂ, ਹਿਜ਼ ਹਾਈਨੇਸ ਨਾਲ ਮਾਲਵੇ ਦੇ ਮੁਖੀਆਂ ਦੀ ਵਫਾਦਾਰੀ ਯਕੀਨੀ ਨਹੀਂ ਹੈ, ਐਂਡ ਬ੍ਰਿਟਿਸ਼ ਸਰਕਾਰ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਰਣਜੀਤ ਸਿੰਘ ਮੈਟਕਾਰ ਦੀਆਂ ਗੱਲਾ ਸੁਣਦਾ ਰਿਹਾ। ਬਾਹਰੋਂ ਸ਼ਾਂਤ ਦਿਸਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਉਸ ਦੇ ਅੰਦਰ ਖੂਨ ਖੋਲਣ ਲੱਗਾ। ਜਿਹੜਾ ਉਸ ਦੀ ਕਚੇਨ ਅੱਖ ਵਿਚ ਸਾਫ਼ ਦਿਸਣ ਲੱਗਾ। ਜਦ ਮੈਟਕਾਫ਼ ਫਿਰ ਮਿਲਣ ਦੀ ਆਸ ਵਿਚ ਆਗਿਆ ਲੈ ਕੇ ਜਾਣ ਲੱਗਾ ਤਾਂ ਰਣਜੀਤ ਸਿੰਘ ਨੇ ਕਿਹਾ 'ਅੰਗਰੇਜ਼ੀ ਸਰਕਾਰ ਨੇ ਤੈਨੂੰ ਲਾਹੌਰ ਦਰਬਾਰ ਨਾਲ ਦੋਸਤੀ ਕਰਨ ਲਈ ਭੇਜਿਆ ਹੈ। ਇਸ ਵਿਚ ਕੋਈ ਅਜੇਹੀ ਚਾਲ ਨਹੀਂ ਚੱਲਣਾ, ਜੋ ਦੋਸਤੀ ਦੀ ਥਾਵੇਂ ਦੁਸ਼ਮਣੀ ਵਿਚ ਬਦਲ ਜਾਵੇ ਮੈਟਕਾਫ਼ ਕਮੀਨਗੀ ਭਰੀ ਹਾਸੀ ਹੱਸਿਆ ਤੇ ਚਲਿਆ ਗਿਆ।
ਬਦਲ ਰਹੀਆਂ ਰਾਜਸੀ ਸਥਿਤੀਆਂ ਕਾਰਨ ਸਾਰੇ ਪਰੇਸ਼ਾਨ ਸਨ। ਆਪਣੇ ਖ਼ਾਸ ਸਲਾਹਕਾਰਾਂ ਨਾਲ ਰਣਜੀਤ ਸਿੰਘ ਨੇ ਅਲੱਗ ਮੁਲਾਕਾਤ ਕੀਤੀ। ਅਜ਼ੀਜ਼ਉਦਦੀਨ ਨੇ ਸਲਾਹ ਦਿੱਤੀ... ਸਰਕਾਰ, ਕਾਹਲ ਵਿਚ ਕੋਈ ਫੈਸਲਾ ਨਹੀਂ ਕੀਤਾ ਜਾਣਾ ਚਾਹੀਦਾ ਅਗਰ ਮਸਲਾ ਸ਼ਾਂਤੀ ਨਾਲ ਹੱਲ ਹੋ ਸਕੇ ਤਾਂ... ।
-ਇਹ ਮਸਲਾ ਯੁੱਧ ਬਿਨਾਂ ਹੱਲ ਨਹੀਂ ਹੋਣਾ ਮਹਾਰਾਜ ।' ਮੋਹਕਮ ਚੰਦ ਨੇ ਗੁੱਸੇ ਅਤੇ ਜੋਸ਼ ਨਾਲ ਕਿਹਾ-ਬਿਨਾਂ ਲੜੇ ਹਾਰ ਮੰਨ ਜਾਣ ਨਾਲੋਂ ਲੜਾਈ ਦੇ ਮੈਦਾਨ ਵਿਚ ਮਰ ਜਾਣਾ ਵਧੇਰੇ ਥਾਨਾ-ਮੱਤਾ ਹੈ। ਆਖ ਕੇ ਉਹ ਰਣਜੀਤ ਸਿੰਘ ਵੱਲ ਵਾਕਿਆ-ਮਹਾਰਾਜ, ਮੈਂ ਸਾਰੇ ਸਿੱਖ ਸਰਦਾਰਾਂ, ਜਾਗੀਰਦਾਰਾਂ, ਅਮੀਰਾਂ ਨੂੰ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਸਤਲੁਜ ਦੇ ਕੰਢੇ ਤੱਕ ਲੈ ਆਉਣ ਦੇ ਹੁਕਮ ਦੇ ਦਿੱਤੇ ਹਨ। ਹਜੂਰ ਦੇ ਇਕ ਇਸ਼ਾਰੇ 'ਤੇ ਖਾਲਸਾ ਫੌਜ ਯੁੱਧ ਲਈ ਤਿਆਰ ਹੈ।
ਰਣਜੀਤ ਸਿੰਘ ਅਜੀਬ ਉਲਝਣ ਵਿਚ ਸੀ। ਕਕੀਰ ਅਜੀਜ਼ਉਦਦੀਨ ਨੇ ਇਕੱਲਿਆਂ ਗੱਲਬਾਤ ਕਰਨ ਲਈ ਅਰਜ਼ ਕੀਤੀ। ਜਦ ਦੇਵੇਂ ਇਕ ਵੱਖਰੀ ਬਾਰੇ ਮਿਲੇ ਤਾਂ ਫਕੀਰ ਨੇ ਅਸਲ ਸਥਿਤੀ ਸਮਝਾਉਂਦਿਆਂ ਕਿਹਾ।
--ਸਰਕਾਰ, ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਹੈ, ਅਗਰ, ਅਲਾਹ ਨਾ ਰਤੇ, ਜੰਗ ਵਿਚ ਹਾਰ ਹੋ ਗਈ ਤਾਂ ਸਭ ਕੁਝ ਖਤਮ ਹੋ ਜਾਏਗਾ। ਇਸ ਦਾ ਕਾਰਨ ਵੀ ਹੋ ਮਾਲਵੇ ਦੇ ਸਰਦਾਰਾਂ ਦੀ ਨੀਤੀ ਦੋਗਲੀ ਹੈ। ਉਹ ਹਜੂਰ ਨੂੰ ਧੋਖਾ ਦੇਣਗੇ। ਅਗਰ ਇਸ ਘੜੀ ਆ ਰਿਹਾ ਖ਼ਤਰਾ ਅਮਨ ਨਾਲ ਟਾਲ ਸਕੀਏ ਤਾਂ ਕਿਸੇ ਚੰਗੀ ਘੜੀ, ਜਦ ਸਥਿਤੀ ਮਜ਼ਬੂਤ ਹੋਈ ਤਾਂ ਅੰਗਰੇਜ਼ਾਂ ਨਾਲ ਟੱਕਰ ਵੀ ਲੈ ਲਵਾਂਗੇ। ਫਿਲਹਾਲ ਸਤਲੁਜ ਨੂੰ ਦੋਹਾਂ ਰਾਜਾਂ ਦੀ ਸੀਮਾਂ ਮੰਨ ਕੇ ਜੰਗ ਟਾਲਣ ਦੀ ਲੋੜ ਹੈ। ਸਭ ਕੁਝ ਗੁਆਉਣ ਨਾਲੋਂ, ਕੁਝ ਹਿੱਸਾ ਗੁਆਉਣਾ ਬੇਹਤਰ ਹੋਵੇਗਾ। ਅਗਰ ਆਕਟਰਲੋਨੀ ਦਰਿਆ ਪਾਰ ਕਰਦਾ ਹੈ, ਮਾਲਵਾ ਸਰਦਾਰ ਜ਼ਰੂਰ ਉਸ ਦਾ ਸਾਥ ਦੇਣਗੇ। ਫੋਰ ਦਰਬਾਰ ਦੀਆਂ ਫੌਜਾਂ ਦਾ ਕੀ ਹਸਰ ਹੋਵੇਗਾ ਕਹਿਣ ਦੀ ਲੋੜ ਨਹੀਂ ਹੈ ਸਰਕਾਰ।'
ਰਣਜੀਤ ਸਿੰਘ ਕੁਝ ਨਾ ਬੋਲਿਆ, ਉਸ ਦੇ ਚਿਹਰੇ ਉੱਪਰ ਛਿਕਰ ਅਤੇ ਗੁੱਸੇ ਦਾ ਹਲਵਾਂ ਜਿਹਾ ਪ੍ਰਭਾਵ ਸੀ।
ਵਕੀਰ ਅਜ਼ੀਜ਼ਉਦਦੀਨ ਨੇ ਹੋਰ ਵੀ ਵਧੇਰੇ ਫ਼ਿਕਰਮੰਦ ਹੁੰਦਿਆ ਕਿਹਾ, 'ਸਰਕਾਰ, ਅਗਰ ਤੁਹਾਨੂੰ ਯਾਦ ਹੋ, ਮੈਂ ਸਮਝਦਾ ਹਾਂ, ਵਿਰੋਗੀ ਪਿਛਲੇ ਅੱਠ ਨੇ ਸਾਲਾਂ ਤੋਂ ਇਸ ਇਲਾਕੇ ਉੱਪਰ ਕਾਬਜ਼ ਹੋਣ ਦੀਆਂ ਗੱਦਾ ਗੁੰਦ ਰਹੇ ਸਨ । ਯੂਸਫ ਅਲੀ ਖ਼ਾਨ ਪਹਿਲਾ ਦੂਤ ਬਣ ਕੇ, ਅੰਗਰੇਜ਼ਾਂ ਵੱਲ ਆਇਆ ਸੀ। ਫੇਰ ਮੈਥੀਊ ਸੈਲਾਨੀ ਬਣ ਕੇ ਆਇਆ ਔਰ ਕਸ਼ਮੀਰ ਤੱਕ ਘੁੰਮਦਾ ਰਿਹਾ। ਬਰਤਾਨੀਆਂ ਸਰਕਾਰ ਕੋਲ ਉਹ ਲਾਹੌਰ ਦਰਬਾਰ ਦੀ ਮੁਖ਼ਬਰੀ ਕਰਦਾ ਰਿਹਾ। ਗੁਸਤਾਖੀ ਮੁਆਫ ਮਹਾਰਾਜ, ਮਹਾਰਾਣੀ ਮਹਿਤਾਬ ਕੌਰ ਨੇ ਮੈਥੀਊ ਨੂੰ ਦਰਬਾਰ ਦੇ ਭੇਦ ਦੱਸਣ ਵਿਚ ਕੋਈ ਕਸਰ ਨਹੀਂ ਸੀ ਵੱਡੀ। ਇਸ ਕਾਰਨ ਹਜੂਰ ਨਾਲ ਮਹਾਰਾਣੀ ਦੇ ਸੰਬੰਧਾਂ ਵਿਚ ਹੋਰ ਵੀ ਵਿਗਾੜ ਪੈ ਗਏ। ਕੈਪਟਨ ਕਿ ਲਛਟੈਣ ਵ੍ਹਾਈਟ ਤਾਂ ਪੂਰੇ ਸਿੱਖ ਰਾਜ ਦੀ ਰੋਕੀ ਕਰਦਾ ਰਿਹਾ। ਉਸ ਨੇ ਸਿੱਖ ਫੌਜ ਦੀ ਗਿਣਤੀ ਬਾਰੇ, ਹਥਿਆਰਾਂ ਬਾਰੇ ਔਰ ਲੜਨ ਦੀ ਸ਼ਕਤੀ ਬਾਰੇ ਸਾਰੇ ਭੇਦ ਅੰਗਰੇਜ਼ੀ ਸਰਕਾਰ ਤੱਕ ਪਹੁੰਚਾਏ ਸਨ। ਇਹ ਵਿਰੋਗੀ ਆਸਤੀਨ ਦੇ ਸੱਪ ਹਨ ਮਹਾਰਾਜ। ਸਾਡੇ ਕਿਲਿਆਂ ਦੀ ਮਜ਼ਬੂਤੀ ਦਾ, ਸਾਡੇ ਲਬਨ ਦੇ ਢੰਗ ਦਾ, ਸਾਡੇ ਵਿੱਤੀ ਹਾਲਾਤਾਂ ਦਾ ਇਕ ਇਕ ਭੇਦ ਅੰਗਰੇਜ਼ਾ ਪਾਸ ਹਾਸਲ ਹੈ। ਇਸ ਦੇ ਨਾਲ, ਸਭ ਤੋਂ ਖ਼ਤਰਨਾਕ ਗੱਲ ਇਹ ਹੈ, ਉਹ ਸਤਲੁਜ ਪਾਰ ਦੇ ਸਰਦਾਰਾਂ ਨੂੰ, ਲਾਹੌਰ ਦਰਬਾਰ ਵਿਰੁੱਧ ਉੱਠਣ ਲਈ ਉਕਸਾਉਂਦੇ ਰਹੇ ਹਨ। ਅਸੀਂ ਇਹਨਾਂ ਅੰਗਰੇਜ਼ ਜਸੂਸਾਂ ਵੱਲੋਂ ਸਦਾ ਲਾਪਰਵਾਹ ਰਹੇ। ਉਹਨਾਂ ਉੱਪਰ ਭਰੋਸਾ ਕਰਦੇ ਰਹੇ ਤੇ ਉਹ ਚਾਲਾਕ ਸ਼ਿਕਾਰੀ ਵਾਂਗ ਸਾਨੂੰ ਵਾਹੁਣ ਲਈ ਜਾਲ ਬੁਣਦੇ ਰਹੇ। ਮਹਾਰਾਜ, ਹੁਣੇ ਕੁਝ ਦੇਰ ਪਹਿਲਾਂ ਇਕ ਮਾੜੀ ਖ਼ਬਰ ਹਰ ਮਿਲੀ ਹੈ-ਆਕਟਰਲੋਨੀ ਭਾਰੀ ਫੌਜ ਲੈ ਕੇ ਮਾਲਵੇ ਦੇ ਖੇਤਰ ਵਿਚ ਦਾਖਲ ਹੋ ਗਿਆ ਹੈ ਤਾਂ ਮਾਲਵੇ ਦੇ ਸਰਦਾਰ ਉਸ ਦਾ ਸਵਾਗਤ ਕਰਨ ਲੱਗੇ ਹੋਏ ਨੇ। ਹੁਣ, ਹਜੂਰ ਆਪ ਦੇ ਸੋਚ ਲੈਣ ਮਲਵਈ ਸਰਦਾਰਾਂ ਉੱਪਰ ਭਰੋਸਾ ਕਰਕੇ, ਅੰਗਰੇਜ਼ਾਂ ਨਾਲ ਜੰਗ ਛੇੜਨ ਦੇ ਨਤੀਜੇ ਕੀ ਹੋਵਣਗੇ....?
ਵਕੀਰ ਸਾਹਿਬ ਦੀਆਂ ਸਿੱਖੀਆਂ ਪਰ ਸੱਚੀਆਂ ਗੱਲਾਂ ਨੇ, ਰਣਜੀਤ ਸਿੰਘ ਨੂੰ ਉਦਾਸ ਕਰ ਦਿੱਤਾ। ਜਦ ਉਹ ਫਿਰ ਦਰਬਾਰੀਆਂ ਦੇ ਸਾਹਮਣੇ ਆਇਆ, ਉਹਨਾਂ ਪਹਿਲੀ ਵਾਰ ਮਹਾਰਾਜੇ ਦੇ ਚਿਹਰੇ ਉੱਪਰ ਬੇਬਸੀ ਅਤੇ ਨਿਰਾਸ਼ਾ ਦੇਖੀ।
ਮੈਟਕਾਰ ਅਜੇ ਲਾਹੌਰ ਵਿਚ ਹੀ ਸੀ। ਉਸ ਦੇ ਜਾਸੂਸਾਂ ਨੇ, ਆਕਟਰਲੋਨੀ ਵਲੋਂ ਪੂਰੀ ਤਿਆਰੀ ਦੀ ਖ਼ਬਰ ਅਜੇ ਨਹੀਂ ਸੀ ਦਿੱਤੀ। ਪਰ ਮਾਲਵੇ ਦੇ ਸਰਦਾਰਾਂ ਦਾ ਵਿਵਹਾਰ ਵੇਖ ਕੇ ਉਹ ਅੰਦਰੋਂ ਬਾਗੋ-ਬਾਗ਼ ਹੋ ਗਿਆ। ਉਸ ਨੇ ਗਵਰਨਰ ਜਨਰਲ ਨੂੰ ਗਰੰਤ ਲਿਖਿਆ, 'ਮੈਂ ਖੁਸ਼ ਹਾਂ, ਸਤਲੁਜ ਜਮਨਾ ਵਿਚਕਾਰਲੇ ਇਲਾਕੇ ਦੇ ਸਰਦਾਰ ਦਾ ਜੇਤੂ ਧਿਰ ਦੇ ਹੱਕ ਵਿਚ ਖੜ੍ਹਦੇ ਰਹੇ ਨੇ, ਹੁਣ ਉਹ ਸਾਡੇ ਨਾਲ ਖੜਨਗੇ। ਬਿਨਾਂ ਕੁੱਝ ਸਾਡੀ ਧਿਰ ਜੇਤੂ ਰਹੇਗੀ।'
ਰਣਜੀਤ ਸਿੰਘ ਨੂੰ ਸਭ ਤੋਂ ਵਧੇਰੇ ਦੁੱਖ ਇਸ ਗੱਲ ਦਾ ਹੋਇਆ, ਉਸ ਦਾ ਮਾਮਾ। ਦ ਦਾ ਭਾਗ ਸਿੰਘ ਅਤੇ ਸੱਸ ਰਾਣੀ ਸਦਾ ਕੌਰ ਅੰਗਰੇਜਾਂ ਦਾ ਪੱਖ ਪੂਰ ਰਹੇ ਸਨ। ਦਾ ਕੌਰ ਨੇ ਤਾਂ ਅੰਗਰੇਜ਼ਾਂ ਨੂੰ ਯਕੀਨ ਦੁਆਇਆ-ਬੇਫਿਕਰ ਰਹੇ, ਪੰਜਾਬ ਦਾ ਹਾਰਾਜਾ ਜੰਗ ਨਹੀਂ ਲੜਨਾ ਚਾਹੁੰਦਾ।
ਮੈਟਕਾਫ਼ ਨੇ ਆਪਣਾ ਫੰਦਾ ਲਾਇਆ ਹੋਇਆ ਸੀ। ਆਕਟਰਲੋਨੀ ਨੇ ਅਜੇ ਜੁੜਦੇ ਟਿਕਾਣੇ ਨਹੀਂ ਸਨ ਮੱਲੋ। ਇਸ ਦੌਰਾਨ ਮੈਟਕਾਫ਼ ਨੇ ਰਣਜੀਤ ਸਿੰਘ ਅੱਗੇ, ਫਰੀਦਕੋਟ ਸਮੇਤ ਸਤਲੁਜ ਪਾਰ ਦੇ ਸਾਰੇ ਖੇਤਰ ਉੱਪਰ ਆਪਣਾ ਦਾਅਵਾ ਛੱਡਣ ਗਈ ਆਖਿਆ। ਨਾਲ ਹੀ ਧਮਕੀ ਦਿੱਤੀ। ਜਾਂ ਯੁੱਧ ਜਾਂ ਸੰਧੀ। ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਨਾਲ ਮਸ਼ਵਰਾ। ਕੀਤਾ। ਅਜੀਬ ਸਥਿਤੀ ਸੀ। ਦਰਬਾਰ ਵਿਚ ਪਹਿਲਾ ਹੀ ਅੰਗਰੇਜਾਂ ਦੀ ਨੀਤੀ ਨੂੰ ਲੈ ਕੇ ਦੋ ਧੜੇ ਬਣ ਗਏ ਸਨ। ਜਦ ਦਰਬਾਰੀਆਂ ਨੇ ਵੇਖਿਆ, ਮੈਟਕਾਰ ਆਪਣੀ ਜ਼ਿੱਦ 'ਤੇ ਅੜਿਆ ਹੋਇਆ ਹੈ ਤਾਂ ਮੋਹਕਮ ਚੰਦ ਨੇ ਹੋਸ਼ ਵਿੱਚ ਆ ਕੇ ਕੀ ਕਿਹਾ
-ਤੂੰ ਸਿੱਖ ਸਿਪਾਹੀਆਂ ਨੂੰ ਲੜਦਿਆਂ ਨਹੀਂ ਵੇਖਿਆ।
-ਤੂੰ ਅੰਗਰੇਜ਼ਾਂ ਨੂੰ ਵੀ ਲੜਦਾ ਨਹੀਂ ਵੇਖਿਆ। ਮੈਟਕਾਫ ਵੀ ਗਰਮ ਹੋ ਗਿਆ।
--ਵੇਖਿਆ ਹੋਇਐ, ਪਿੱਠ ਪਿੱਛੇ ਵਾਰ ਕਰਨ ਵਾਲੇ ਬਹਾਦਰਾਂ ਨੂੰ। ਦੋਸਤ ਬਣਾ ਸਰਦਾਰੀ ਕਰਨ ਵਾਲਿਆਂ ਨੂੰ। ਜਿਸ ਬਾਲੀ 'ਚ ਖ਼ਾਨੇ ਓ, ਉਸ ਵਿਚ ਫੋਕ ਕਰਨ ਵਾਤਿਆਂ ਨੂੰ । ਮੋਹਕਮ ਚੰਦ ਨੇ ਤਲਵਾਰ ਦੇ ਦਸਤ ਨੂੰ ਹੱਥ ਪਾ ਲਿਆ।
ਫਕੀਰ ਅਜੀਜ਼ਉਦਦੀਨ ਨੇ ਝੱਟ ਦੋਹਾਂ ਦੇ ਵਿਚਕਾਰ ਆ ਕੇ ਮੌਕਾ ਸੰਭਾਲਿਆ।
ਕਮ ਚੰਦ ਨੂੰ ਡੈਸ਼ ਵਿਚ ਆਉਣੋਂ ਵਰਜਿਆ ਤੇ ਮੈਟਕਾਫ਼ ਨੂੰ ਕਿਹਾ-'ਖਾਲਸਾ ਸਰਕਾਰ ਵਿਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਦਾ ਮੈਨੂੰ ਅਫਸੋਸ ਹੈ, ਪਰ ਇਹ ਵੀ ਜਦ ਰੱਖਣਾ, ਅਜੇਹੇ ਹਾਲਾਤ ਪੈਦਾ ਕਰਨ ਵਿਚ ਬਰਤਾਨੀਆ ਸਰਕਾਰ ਦਾ ਵਧੇਰੇ
ਮੈਟਕਾਫ਼ ਕੁਝ ਨਾ ਬੋਲਿਆ। ਮੋਹਕਮ ਚੰਦ ਦੇ ਤੇਵਰ ਵੇਖ ਕੇ ਉਹ ਭੈ-ਭੀਤ ਸੀ ਤੇ ਅੰਦਰ ਹਿੱਲ ਗਿਆ ਸੀ । ਵਾਪਸ ਆ ਕੇ ਉਸ ਨੇ ਲਾਰਡ ਮਿੰਟੇ ਨੂੰ ਲਿਖਿਆ:
ਮੈਨੂੰ ਲੱਗਦਾ ਹੈ, ਮਹਾਰਾਜਾ ਆਪਣੇ ਵੱਲੋਂ ਤਾਂ ਜੰਗ ਦੇ ਮੈਦਾਨ ਵਿਚ ਆ ਹੀ ਗਿਆ ਹੈ |
ਆਕਟਰਲੋਨੀ ਅਤੇ ਅੰਗਰੇਜ਼ ਰੈਜੀਡੈਂਟ ਸੈਟਨ ਇਹ ਜਾਣ ਕੇ ਬੜੇ ਹੈਰਾਨ ਹੋਏ। ਜਨਾਂ ਨੇ ਆਪਣੀ ਫੌਜ ਨੂੰ ਸਾਵਧਾਨ ਕਰ ਦਿੱਤਾ। ਛੋਟੇ ਮੇਜਰਾਂ ਅਤੇ ਕਪਤਾਨਾਂ ਨੂੰ ਆਪਣੇ ਆਪਣੇ ਅਧੀਨ ਟੁਕੜੀਆਂ ਦਾ ਵੇਰਨ ਨਿਰੀਖਣ ਕਰਨ ਦਾ ਹੁਕਮ ਦਿੱਤਾ। ਰਣਜੀਤ ਸਿੰਘ ਵੀ ਆਪਣੀ ਪੂਰੀ ਖਾਲਸਾ ਫੌਜ ਸਤਲੁਜ ਦਰਿਆ ਦੇ ਇਸ ਪਾਸੇ ਦੇ ਕਿਨਾਰੇ ਉੱਪਰ ਲੈ ਆਇਆ। ਮੋਹਕਮ ਚੰਦ ਨੂੰ ਅੰਗਰੇਜ਼ੀ ਸੈਨਾ ਨਾਲ ਟੱਕਰ ਲੈਣ ਦੇ ਪੂਰੇ ਅਖਤਿਆਰ ਦੇ ਦਿੱਤੇ। ਨਾਲ ਹੀ, ਫ਼ਕੀਰ ਅਜ਼ੀਜ਼ਉਦਦੀਨ ਦੀ ਸਲਾਹ ਮੰਨਦਿਆਂ, ਆਪਣੇ ਦੋ ਦੂਤ ਆਕਟਰਲੋਨੀ ਦਾ ਵਤੀਰਾ ਜਾਨਣ ਲਈ, ਉਸ ਪਾਸ ਭੇਜ ਦਿੱਤੇ।
ਆਕਟਰਲੋਨੀ ਸਤਲੁਜ ਵੱਲ ਵਧਦਾ ਆ ਰਿਹਾ ਸੀ, ਦੂਤ ਉਸ ਨੂੰ ਅੱਗੇ ਹੋ ਕੇ ਜਾ ਮਿਲੇ। ਅਜਿਹੇ ਹਾਲਾਤਾਂ ਵਿਚ ਦੂਤਾਂ ਦੇ ਆਉਣ ਨਾਲ ਆਕਟਰਲੋਨੀ ਹੈਰਾਨ ਹੋਇਆ ਤੇ ਆਉਣ ਦਾ ਕਾਰਨ ਪੁੱਛਿਆ।
-ਸਰ, ਕੀ ਆਪ ਨੂੰ ਇਹ ਜਾਣਕਾਰੀ ਹੈ ਕਿ ਮੈਟਕਾਫ਼ ਮਹਾਰਾਜੇ ਨਾਲ ਬਹੁਤ ਹੀ ਹੈਂਕੜ ਭਰਿਆ ਅਤੇ ਜਿੱਦੀ ਵਿਵਹਾਰ ਕਰ ਰਿਹਾ ਹੈ। ਉਸ ਨੇ ਅੰਗਰੇਜ਼ੀ ਸਰਕਾਰ ਨੂੰ, ਮਾਲਵਾ ਖੇਤਰ ਦੇ ਸਰਦਾਰਾਂ ਬਾਰੇ ਜਿੰਨੀਆਂ ਵੀ ਸੂਚਨਾਵਾਂ ਭੇਜੀਆਂ ਹਨ, ਉਹ ਝੂਠੀਆਂ ਹਨ।
ਆਕਟਰਲੋਨੀ ਸੋਚਾਂ ਪੈ ਗਿਆ। ਕੁਝ ਦੇਰ ਬਾਅਦ ਉਸ ਨੇ ਦੂਤਾਂ ਨੂੰ ਕਿਹਾ:
-ਆਪ ਦੇ ਦਿਨ ਇਥੇ ਰੁਕੇ ਉਡੀਕ ਕਰੋ। ਮੈਂ ਖ਼ੁਦ ਮਹਿਸੂਸ ਕੀਤਾ ਹੈ. ਮਾਲਵਾ ਖੇਤਰ ਦੇ ਸਰਦਾਰ ਖੁੱਲ੍ਹੇ ਆਮ ਅੰਗਰੇਜ਼ੀ ਹਕੂਮਤ ਦੀ ਇਮਦਾਦ ਨਹੀਂ ਕਰਨਗੇ।'
-ਸ੍ਰੀਮਾਨ ਜੀ, ਕੀ ਆਪ ਨੂੰ ਮਾਲੂਮ ਹੈ, ਜੋਧ ਸਿੰਘ ਕਲਸੀਆਂ ਤਾਂ ਆਪਣੀ ਸਟੇਟ ਛੱਡ ਕੇ, ਮਹਾਰਾਜੇ ਕੋਲ ਆਪਣੀ ਫੌਜ ਲੈ ਕੇ ਚਲਿਆ ਵੀ ਗਿਆ ਹੈ। ਦੂਤ ਨੇ ਦੱਸਿਆ।
-ਮੇਰੇ ਪਾਸ ਕੁਝ ਜਾਣਕਾਰੀ ਹੈ। ਮੈਂ ਤਾਜ਼ਾ ਸਥਿਤੀ ਦੀ ਸਹੀ ਤਸਵੀਰ ਦਿੱਲੀ ਭੇਜਦਾ ਹਾਂ। ਆਪ ਮਹਾਰਾਜਾ ਰਣਜੀਤ ਸਿੰਘ ਲਈ ਕੋਈ ਨਵੀਂ ਸੂਚਨਾ ਲੈ ਕੇ ਜਾਣਾ। ਆਕਟਰਲੋਨੀ ਨੇ ਕਿਹਾ। 'ਉਦੋਂ ਤੱਕ ਮੈਂ ਅੱਗੇ ਨਹੀਂ ਵਧਾਂਗਾ।
ਮੈਟਕਾਫ਼ ਇਸ ਸਮੇਂ ਹਰ ਪਾਸੇ ਦੀ ਇਕ ਇਕ ਪਲ ਅਤੇ ਹਰਕਤ ਦੀ ਜਾਣਕਾਰੀ ਲੈ ਰਿਹਾ ਸੀ। ਜਦ ਉਸ ਨੂੰ ਪਤਾ ਲੱਗਿਆ। ਲਾਹੌਰ ਦਰਬਾਰ ਦੇ ਦੂਤ ਆਕਟਰਲੋਨੀ ਨੂੰ ਮਿਲਣ ਗਏ ਹਨ ਤੇ ਉਸ ਨੇ ਦੂਤਾਂ ਨਾਲ ਮਿੱਤਰਤਾ ਵਾਲਾ ਵਰਤਾਓ ਕੀਤਾ ਹੈ ਤਾਂ ਉਸ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ ਗਵਰਨਰ ਜਨਰਲ ਕੋਲ, ਆਕਟਰਲੋਨੀ ਦੀ ਸ਼ਕਾਇਤ ਕਰ ਦਿੱਤੀ ਕਿ ਉਹ ਖਾਲਸਾ ਸਰਕਾਰ ਨਾਲ ਹਮਦਰਦੀ ਭਰਿਆ ਰਵੱਈਆ ਰੱਖਦਾ ਹੈ।
ਗਵਰਨਰ ਜਨਰਲ ਦੀ ਆਕਟਰਲੋਨੀ ਨੂੰ ਸਖ਼ਤ ਤਾੜਨਾ ਮਿਲੀ : 'ਕਿਸ ਦੇ ਹੁਕਮ ਨਾਲ ਫੌਜ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਹੈ, ਤੁਰੰਤ ਜਵਾਬ ਭੇਜੋ।' ਆਕਟਰਲੋਨੀ ਨੇ ਖਰਾ ਹੋ ਕੇ ਅਸਤੀਫ਼ਾ ਭੇਜ ਦਿੱਤਾ।
ਹਾਲਾਤ ਬੜੇ ਅਣਸੁਖਾਵੇਂ ਹੋ ਗਏ। ਦੁਸ਼ਮਣ ਸਰਹੱਦ ਉੱਪਰ ਫੌਜ ਲੈ ਆਇਆ ਸੀ। ਦੀਵਾਨ ਮੋਹਕਮ ਚੰਦ ਅਤੇ ਅਕਾਲੀ ਫੂਲਾ ਸਿੰਘ, ਇਸ ਘਟਨਾ ਨੂੰ ਖਾਲਸਾ ਰਾਜ ਦੇ ਵੱਕਾਰ ਨੂੰ ਵੱਜੀ ਵੱਡੀ ਸੱਟ ਸਮਝ ਰਹੇ ਸਨ। ਉਹ ਹੈਰਾਨ ਸਨ, ਰਣਜੀਤ ਸਿੰਘ ਅਜੇ ਵੀ ਏਨਾ ਸ਼ਾਂਤ ਕਿਉਂ ਹੈ ? ਉਹ ਹਮਲਾ ਕਰਨ ਦਾ ਹੁਕਮ ਕਿਉਂ ਨਹੀਂ ਦੇ ਰਿਹਾ ? ਕੀ ਉਹ ਅੰਗਰੇਜ਼ਾਂ ਨਾਲ ਜੰਗ ਲੜਨ ਤੋਂ ਡਰ ਰਿਹਾ ਹੈ ? ਖਾਲਸਾ ਫੌਜ ਜਿਸ ਨੇ ਕਦੇ ਪਠਾਣਾਂ ਦੁਰਾਨੀਆਂ ਦੀ ਪਰਵਾਹ ਨਹੀਂ ਸੀ ਕੀਤੀ, ਜਿਹੜੇ ਕਹਿੰਦੇ ਹਨ। 'ਜਿਧਰ ਦੀ ਸਾਡੇ ਘੋੜੇ ਲੰਘ ਜਾਣ, ਉਥੇ ਘਾਹ ਨਹੀਂ ਉੱਗਦਾ।
ਸੋਨਾਪਤੀਆਂ ਅਤੇ ਕੁਝ ਦਰਬਾਰੀਆਂ ਦੀ ਛਟਪਟਾਹਟ ਵੇਖ ਕੇ ਰਣਜੀਤ ਸਿੰਘ ਨੇ ਹੱਲਾ ਬੋਲਣ ਦਾ ਫੈਸਲਾ ਕਰ ਲਿਆ। ਪਰ ਠੀਕ ਇਸ ਸਮੇਂ, ਲਾਹੌਰ ਸ਼ਾਹੀ ਕਿਲ੍ਹੇ ਦੇ ਮੁੱਖ ਦੁਆਰ ਤੇ, ਅੰਮ੍ਰਿਤਸਰ ਤੋਂ ਆਇਆ ਇਕ ਘਬਰਾਇਆ ਹੋਇਆ ਸੈਨਿਕ ਪਸੀਨੇ- ਪਸੀਨਾ ਹੋਏ ਘੋੜੇ ਉੱਪਰ ਉੱਤਰਿਆ ਤੇ ਕਿਲ੍ਹੇ ਦੇ ਪਹਿਰੇਦਾਰਾਂ ਨੂੰ ਕੁਝ ਦੱਸਦਾ ਝੱਟ ਅੰਦਰ ਲੰਘ ਗਿਆ। ਰੁਤਬਿਆਂ ਅਤੇ ਅਹੁਦਿਆਂ ਵਿਚੋਂ ਦੀ ਲੰਘਦੀ ਖ਼ਬਰ ਰਣਜੀਤ ਸਿੰਘ ਤੱਕ ਪੁੱਜ ਗਈ।
'ਹਰਿਮੰਦਰ ਸਾਹਬ ਦੇ ਬਾਹਰ, ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਫਸਾਦ ਹੋ ਗਿਆ ਹੈ। ਸ਼ਹਿਰ ਵਿਚ ਦੰਗੇ ਭੜਕ ਜਾਣ ਦਾ ਖ਼ਤਰਾ ਹੈ।'
ਹਾਲਾਤ ਵਿਸਫੋਟਕ ਸਨ। ਕਿਸੇ ਸਮੇਂ ਵੀ ਅੰਗਰੇਜ਼ਾਂ ਨਾਲ ਯੁੱਧ ਛਿੜ ਸਕਦਾ ਸੀ। ਇਸ ਸਮੇਂ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਫਸਾਦ ਹੋਣਾ ਬੜਾ ਘਾਤਕ ਸੀ। ਖਾਲਸਾ ਫੌਜ ਵਿਚ ਹਿੰਦੂ, ਮੁਸਲਮਾਨ, ਸਿੱਖ, ਗੁਰਖੇ, ਸਭ ਧਰਮਾਂ ਦੇ ਸੈਨਿਕ ਸਨ। ਅਗਰ ਫੌਜ ਵਿਚ ਫਸਾਦ ਹੋ ਗਏ ਤਾਂ ਸੋਚ ਕੇ ਰਣਜੀਤ ਸਿੰਘ ਨੂੰ ਆਪਣਾ ਤਖ਼ਤ ਡੋਲਦਾ ਲੱਗਿਆ। ਉਸ ਨੇ ਤੁਰੰਤ ਘੋੜਾ ਮੰਗਵਾਇਆ। ਅੰਗ ਰੱਖਿਅਕ ਅਤੇ ਫੌਜ- ਏ-ਖ਼ਾਸ ਦੀ ਇਕ ਸੈਨਿਕ-ਟੁਕੜੀ ਨਾਲ ਲੈ ਕੇ ਅੰਮ੍ਰਿਤਸਰ ਵੱਲ ਹਨੇਰੀ ਵਾਂਗ জিন্স।
ਰਣਜੀਤ ਸਿੰਘ ਅੰਮ੍ਰਿਤਸਰ ਪੁੱਜਾ ਤਾਂ ਇਕ ਵਿਅਕਤੀ ਨੇ ਅੱਖੀਂ ਵੇਖੀ ਘਟਨਾ ਤਿਆਨ ਕੀਤੀ।
-'ਮੁਹੱਰਮ ਦਾ ਦਿਨ ਸੀ । ਸ਼ੀਆ ਮੁਸਲਮਾਨ ਜਲੂਸ ਕਢਦੇ ਹਰਿਮੰਦਰ ਸਾਹਬ ਦੇ ਅੱਗ ਦੀ ਸ਼ੋਰ ਕਰਦੇ ਲੰਘੇ ਤਾਂ ਓਸ ਸਮੇਂ ਅਕਾਲੀ ਫੂਲਾ ਸਿੰਘ ਆਪਣੇ ਜੱਥੇ ਨਾਲ ਹਰਿਮੰਦਰ ਸਾਹਬ ਦੇ ਸਾਹਮਣੇ ਅਰਦਾਸ ਕਰ ਰਿਹਾ ਸੀ। ਨਿਹੰਗਾਂ ਨੇ ਮੁਸਲਮਾਨਾਂ ਨੂੰ ਕਿਸੇ ਹੋਰ ਰਸਤੇ ਜਾਣ ਲਈ ਕਿਹਾ ਤਾਂ ਮੁਸਲਮਾਨ ਅੜ ਗਏ। ਉਹ ਸਾਰੇ ਵਿਰੋਗੀ ਮੈਟਕਾਫ਼ ਦੇ ਸੁਰੱਖਿਆ ਦਸਤੇ ਦੇ ਸਿਪਾਹੀ ਸਨ। ਪਹਿਲਾਂ ਤੋਂ ਤੂੰ ਹੋਣ ਲੱਗੀ, ਫਿਰ ਗੱਲ ਵਿਗੜਦੀ ਹੱਥੋਪਾਈ ’ਤੇ ਆ ਗਈ। ਦੋਵੇਂ ਧਿਰਾਂ ਉਲਝ ਪਈਆਂ। ਏਸ ਮੌਕੇ ਮੋਟਕਾਰ ਦੇ ਕਿਸੇ ਸਿਪਾਹੀ ਨੇ ਗੋਲੀ ਚਲਾ ਦਿੱਤੀ। ਸਥਿਤੀ ਖ਼ਤਰਨਾਕ ਬਣ ਗਈ। ਤਨਵਾਰਾਂ, ਫਰੇ... ਚੱਲਣ ਲੱਗੇ। ਕਈ ਬੰਦੇ ਜ਼ਖ਼ਮੀ ਹੋ ਗਏ।... ਹੁਣ ਲੜਾਈ ਤਾਂ ਕੁੜੀ ਹੋਈ ਜੋ, ਪਰ ਲੱਗਦਾ ਹੈ, ਦੋਵੇਂ ਧਿਰਾ ਫੇਰ ਟੱਕਰ ਲੈਣਗੀਆਂ, ਅੰਦਰੇ-ਅੰਦਰ ਤਿਆਰੀ ਹੋ ਰਹੀ ਏ...ਰਣਜੀਤ ਸਿੰਘ ਦੀ ਚਿੰਤਾ ਹੋਰ ਵੱਧ ਗਈ। ਸਰਹੱਦ ਉੱਪਰ ਅੰਗਰੇਜ਼ੀ ਫੌਜ भाटी वेठी से के टेपन...।
ਮੈਟਕਾਫ਼ ਆਇਆ। ਉਸ ਨੇ ਗੁੱਸੇ ਨਾਲ ਕਿਹਾ-ਸਾਰਾ ਡੋਸ਼ ਪੂਲਾ ਸਿੰਘ (ਫੂਲਾ ਸਿੰਘ) ਕਾ ਹੈ। ਯੇਹ ਪਲੇਨ ਕੀਟਾ ਹੋਯਾ ਹੈ।
ਰਣਜੀਤ ਸਿੰਘ, ਮੈਟਕਾਫ਼ ਦੀ ਚਾਲ ਸਮਝਦਾ ਸੀ। ਮੈਟਕਾਫ਼ ਇਸ ਘਟਨਾ ਨੂੰ ਜੰਗ ਦੀ ਸ਼ੁਰੂਆਤ ਵਜੋਂ ਪੇਸ਼ ਕਰਨਾ ਚਾਹੁੰਦਾ ਸੀ। ਰਣਜੀਤ ਸਿੰਘ ਨੇ ਸਥਿਤੀ ਨੂੰ ਸੰਭਾਲਦਿਆਂ, ਅਕਾਲੀ ਫੂਲਾ ਸਿੰਘ ਨੂੰ ਤੁਰੰਤ ਲਾਹੌਰ ਜਾ ਕੇ ਫ਼ਕੀਰ ਅਜ਼ੀਜ਼ਉਦਦੀਨ ਨੂੰ ਮਿਲਣ ਲਈ ਕਿਹਾ। ਫਿਰ ਕੂਟਨੀਤੀ ਵਰਤਦਿਆਂ, ਨਿਹੰਗਾਂ ਵੱਲੋਂ ਕੀਤੇ ਵਿਹਾਰ ਲਈ ਬੇਦ ਪ੍ਰਗਟ ਕੀਤਾ। ਭਾਵੇਂ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ. ਪਹਿਲਾਂ ਮੈਟਕਾਫ ਦੇ ਸਿਪਾਹੀਆਂ ਨੇ ਵਧੀਕੀ ਕੀਤੀ ਸੀ।
ਰਣਜੀਤ ਸਿੰਘ ਇਸ ਗੱਲ ਵਧੇਰੇ ਦੁੱਖੀ ਅਤੇ ਪਰੇਸ਼ਾਨ ਸੀ। ਉਸ ਦੇ ਰਾਜ ਵਿਚ, ਮੁਸਲਮਾਨਾਂ ਅਤੇ ਸਿੱਖਾਂ ਦਰਮਿਆਨ ਝਗੜਾ ਹੋਇਆ। ਇਸ ਗੱਲ ਨੇ ਉਸ ਨੂੰ ਉਦਾਸ ਕੀਤਾ ਤੇ ਅੰਗਰੇਜ਼ਾਂ ਨਾਲ ਜੰਗੀ ਟੱਕਰ ਲੈਣ ਦੇ ਜੋਸ਼ ਨੂੰ ਢਾਹ ਲਾਈ। ਪਰ ਹੁਣ ਉਸ ਨੇ ਸਾਰਾ ਗੁੱਸਾ ਅਤੇ ਖਿੱਝ, ਅੰਗਰੇਜ਼ਾਂ ਉੱਪਰ ਕੱਢਣ ਦੇ ਇਰਾਦੇ ਨਾਲ ਲਾਹੌਰ ਮੋੜਾ ਪਾਇਆ।
ਅਜੇ ਉਸ ਦੇ ਪੈਰ ਰਕਾਬ ਵਿਚ ਹੀ ਸਨ। ਅੰਮ੍ਰਿਤਸਰ ਤੋਂ ਇਕ ਸੂਹੀਆ ਖ਼ਬਰ ਲੈ ਕੇ ਪਿੱਛੇ ਹੋ ਗਿਆ |
-'ਮਹਾਰਾਜ, ਮੈਟਕਾਫ਼ ਨੂੰ ਨਵੀਂ ਹਦਾਇਤ ਮਿਲੀ ਹੈ। ਹੁਣ ਲਾਹੌਰ ਦਰਬਾਰ ਨਾਲ ਜੰਗ ਛੇੜਨ ਦੀ ਲੋੜ ਨਹੀਂ ਹੈ।
—ਇਹ ਫਰੰਗੀਆਂ ਦੀ ਨਵੀਂ ਚਾਲ ਹੋਏਗੀ-ਪੂਰੇ ਵੇਰਵੇ ਹਾਸਲ ਕੀਤੇ ਜਾਣ। ਰਣਜੀਤ ਸਿੰਘ ਨੇ ਹੁਕਮ ਦਿੱਤਾ।
-ਹਜੂਰ, ਇਕ ਹੋਰ ਸੂਚਨਾ ਹੈ, ਜੰਮੂ ਦਾ ਕਰ ਦਾਤਾ ਮੀਆ ਮੋਤਾ ਹਜ਼ੂਰ ਨੂੰ ਮਿਲਣ ਲਈ ਆਪਣੇ ਨਾਲ ਕਿਸ਼ੋਰਾ ਸਿੰਘ ਤੇ ਉਸ ਦੇ ਪੁੱਤਰਾਂ ਗੁਲਾਬ ਸਿੰਘ ਤੇ ਧਿਆਨ ਨੂੰ ਲਈ ਬੈਠਾ ਜੇ।
ਰਣਜੀਤ ਸਿੰਘ ਨੇ ਆਪਣੇ ਮਨ ਨਾਲ ਗੱਲਾਂ ਕੀਤੀਆਂ... ਜੰਮੂ. ਮੀਆਂ ਮੌਤਾ ਕਿਸ਼ੋਰਾ ਸਿੰਘ ਉਸਦੇ ਪੁੱਤਰ... ਤੇ ਘੋੜੇ ਦੀਆਂ ਵਾਗਾਂ ਤੁਣਕੀਆਂ।