ਰਣਜੀਤ ਸਿੰਘ ਸਚਮੁੱਚ ਹੋਰਾਨ ਸੀ, ਉਸ ਨੇ ਲਾਰਡ ਲੋਕ ਦੇ ਸਤਲੁਜ ਦੀ ਹੱਦਬੰਦੀ ਵਾਲੇ ਸੁਝਾਅ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ? ਇਹ ਫਿਰੋਗੀ ਏਨੀ ਦੂਰ ਤੱਕ ਦੀਆਂ ਯੋਜਨਾਵਾਂ ਤਿਆਰ ਕਰ ਲੈਂਦੇ ਹਨ ? ਪਰ ਰਣਜੀਤ ਸਿੰਘ ਨੂੰ ਇਹ ਨਹੀਂ ਸੀ ਜਾਣਕਾਰੀ, ਇਸ ਸਮੇਂ ਪਰੇਸ਼ਾਨ ਅੰਗਰੇਜ ਵੀ ਉਨੇ ਹੀ ਸਨ। ਉਹਨਾਂ ਲਈ ਵੀ ਹਾਲਾਤ ਅਣਸੁਖਾਵੇਂ ਹੋ ਰਹੇ ਸਨ।
ਦਰਿਆ ਟੇਮਜ਼ ਅਤੇ ਦਰਿਆ ਸੇਨ ਦੇ ਕੰਢਿਆਂ ਉੱਪਰ ਵਾਪਰੀਆਂ ਘਟਨਾਵਾਂ ਨੇ ਅੰਗਰੇਜ਼ਾਂ ਦੀ ਨੀਂਦ ਉਡਾ ਦਿੱਤੀ ਸੀ। ਨਪੋਲੀਅਨ ਵਿਸ਼ਵ ਲਈ ਹਊਆ ਬਣਦਾ ਜਾ ਰਿਹਾ ਸੀ। ਉਹ ਇਕ ਇਕ ਕਰਕੇ ਯੂਰਪੀਨ ਸ਼ਕਤੀਆਂ ਨੂੰ ਭਾਜ ਦੇ ਰਿਹਾ ਸੀ। ਹੁਣ ਰੂਸ ਦੇ ਜਾਰ ਅਤੇ ਨਪੋਲੀਅਨ ਵਿਚਕਾਰ ਬਰਤਾਨੀਆ ਵਿਰੋਧੀ ਟਿਲਸਿਟ ਦੇ ਸਥਾਨ ਉੱਪਰ ਸੰਧੀ ਹੋ ਗਈ। ਅੰਗਰੇਜ ਪੂਰੇ ਘਬਰਾ ਗਏ। ਦਿੱਲੀ ਅਤੇ ਕਲਕੱਤੇ ਤੱਕ ਤਾਰਾਂ ਖੜਕ ਗਈਆਂ। ਡਰ ਪੈਦਾ ਹੋ ਗਿਆ-ਜੇ ਇੰਗਲੈਂਡ ਅਤੇ ਫਰਾਂਸ ਵਿਚਕਾਰ ਜੰਗ ਜਾਰੀ ਰਹੀ ਤਾਂ ਮੁਮਕਿਨ ਹੈ, ਰੂਸ ਫਰਾਂਸ ਦੀ ਮਦਦ ਕਰੇਗਾ ਤੇ ਉਹ ਖੁਸ਼ਕੀ ਦੇ ਰਸਤੇ, ਅਵਗਾਨਿਸਤਾਨ, ਪਰਸ਼ੀਆ, ਸਿੰਧ ਅਤੇ ਪੰਜਾਬ ਰਾਹੀਂ, ਅੰਗਰੇਜ਼ਾਂ ਦੇ ਕਬਜ਼ੇ ਹੇਠ ਭਾਰਤ ਵਿਚ ਦਿੱਲੀ ਤੱਕ ਪਹੁੰਚ ਸਕਦਾ ਹੈ। ਇੰਗਲੈਂਡ ਨੇ ਭਾਰਤ ਦੇ ਗਵਰਨਰ ਜਨਰਲ ਨੂੰ ਸਾਵਧਾਨ ਕੀਤਾ 'ਪੰਜਾਬ ਦਾ ਰਾਜਾ ਰਣਜੀਤ ਸਿੰਘ ਮਹਾਂ-ਸ਼ਕਤੀ ਬਣਦਾ ਜਾ ਰਿਹਾ ਹੈ। ਸਾਵਧਾਨ ਰਹੋ, ਉਹ ਰੂਸ ਨਾਲ ਕੋਈ ਸੈਨਿਕ-ਸੰਧੀ ਨਾ ਕਰ ਸਕੇ। ਰੂਸੀ-ਫਰਾਂਸੀਸੀ ਹਮਲੇ ਨੂੰ ਰੋਕਣ ਲਈ ਜਮਨਾ ਦੀ ਹੱਦ ਸਤਲੁਜ ਤੱਕ ਨੇ ਜਾਣ ਦੀ ਹਰ ਸੰਭਵ ਕੋਸ਼ਿਸ਼ ਕਰੋ। ਈਰਾਨ, ਅਫਗਾਨਿਸਤਾਨ, ਸਿੰਧ ਅਤੇ ਪੰਜਾਬ ਵਿਚ ਅਜੇਹੀਆਂ ਰੁਕਾਵਟਾਂ ਪੈਦਾ ਕਰੋ, ਕਿਸੇ ਤਰ੍ਹਾਂ ਵੀ ਇਹ ਹਮਲਾ ਸੰਭਵ ਨਾ ਦੇ भवे।
ਭਾਰਤ ਵਿਚ ਆਪਣਾ ਰਾਜਸੀ ਭਵਿੱਖ ਸੁਰੱਖਿਅਤ ਕਰਨ ਲਈ, ਅੰਗਰੇਜ਼ ਤਾਂ 1807 ਤੋਂ ਹੀ ਸ਼ਿਕਰਮੰਦ ਹੋ ਗਏ ਸਨ, ਜਦ ਸਿੱਖ ਸਰਦਾਰ, ਆਪਸ ਵਿਚ ਈਰਖਾਵਾਂ ਅਤੇ ਸਾੜੇ ਕਰਨ ਇਕ ਦੂਸਰ ਦੇ ਖੇਤਰਾਂ ਉੱਪਰ ਕਬਜਾ ਕਰਕੇ ਸ਼ਕਤੀ ਅਜਾਈ ਗਵਾਵ ਰਹੇ ਸਨ। ਲਾਰਡ ਮਿਟ ਨੇ ਆਉਂਦਿਆਂ ਹੀ ਦਿੱਲੀ ਦੀ ਹਿਫਾਜ਼ਤ ਲਈ ਅੰਗਰੇਜ਼ੀ ਫੌਜ ਨੂੰ ਆਪਣੀ ਹੱਦ ਜਮਨਾ ਤੇ ਕਰਨਾਲ ਤੱਕ ਅੱਗੇ ਲੈ ਜਾਣ ਦਾ ਹੁਕਮ ਦੇ ਦਿੱਤਾ ਹੋਇਆ ਸੀ। ਇਸ ਦੇ ਨਾਲ ਨਾਲ ਉਸ ਨੇ ਗੁਪਤ ਯੋਜਨਾ ਤਹਿਤ ਕੂਟਨੀਤੀ ਆਰਡ ਦਿੱਤੀ ਸੀ। ਉਸ ਨੇ ਆਪਣੇ ਦੂਤ ਮੈਲਕਮ ਨੂੰ ਈਰਾਨ ਭੇਜਿਆ, ਐਲਫਿਨਸਟਨ ਦੇ ਕਾਬਲ, ਪੇਟਿੰਗਰ ਨੂੰ ਸਿੰਧ ਤੇ ਮੈਟਕਾਫ ਨੂੰ ਪੰਜਾਬ। ਇਹਨਾਂ ਨੂੰ ਹਦਾਇਤਾਂ ਸਨ, ਉਹ ਇਹਨਾਂ ਥਾਵਾਂ ਦੇ ਹਾਕਮਾਂ ਨੂੰ ਰੂਸੀਆਂ ਅਤੇ ਫਰਾਂਸੀਸੀਆਂ ਦੀ ਕਬਜ਼ਾ ਕਰਨ ਦੀ ਨੀਤੀ ਵਿਰੁੱਧ ਭੜਕਾਉਣ ਤੇ ਅੰਗਰੇਜ਼ਾਂ ਦੇ ਹੱਕ ਵਿਚ ਭੁਗਤਣ।
ਮੈਟਕਾਫ਼ ਨੇ ਅਜੇ ਪੰਜਾਬ ਵੱਲ ਚਾਲੇ ਨਹੀਂ ਸਨ ਪਾਏ, ਅੰਗਰੇਜ ਪ੍ਰਤੀਨਿਧ ਨੂੰ ਖਬਰ ਮਿਲੀ।' ਪੰਜਾਬ ਦਾ ਮਹਾਰਾਜਾ, ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਆ ਰਿਹਾ ਹੈ। ਅੰਗਰੇਜ਼ ਅਧਿਕਾਰੀਆਂ ਨੇ ਤੁਰੰਤ ਮੈਟਕਾਫ਼ ਨੂੰ ਰਣਜੀਤ ਸਿੰਘ ਦਾ ਸੁਆਗਤ ਕਰਨ ਲਈ ਨਿਯੁਕਤ ਕੀਤਾ ਨਾਲ ਇਹ ਵੀ ਹਦਾਇਤ ਕੀਤੀ. ਮੈਟਕਾਫ਼ ਇਸ ਤਰ੍ਹਾਂ ਦਾ ਵਿਖਾਵਾ ਕਰੇ ਅਤੇ ਪ੍ਰਭਾਵ ਦੇਵੇ ਕਿ ਅੰਗਰੇਜ਼ੀ ਸਰਕਾਰ, ਮਹਾਰਾਜਾ ਨਾਲ ਸਦੀਵੀਂ ਮਿੱਤਰਤਾ ਦੀ ਚਾਹਵਾਨ ਹੈ। ਇਸ ਦੇ ਨਾਲ ਨਾਲ ਹੀ, ਮੈਟਕਾਰ ਇਹ ਵੀ ਸਪੱਸ਼ਟ ਕਰ ਦੇਵੇ, ਅੰਗਰੇਜ਼ ਆਪਣੀ ਉੱਤਰੀ ਹੱਦ ਦੀ ਸੀਮਾ ਕਿਹੜੀ ਮੰਨਦੇ ਹਨ।
ਪਰ ਅੰਗਰੇਜ਼ ਅਧਿਕਾਰੀਆ ਨੂੰ ਅਫਸੋਸ ਹੋਇਆ, ਰਣਜੀਤ ਸਿੰਘ ਨੇ ਐਨ ਮੌਕੇ ਤੇ ਹਰਿਦੁਆਰ ਦੀ ਯਾਤਰਾ ਰੱਦ ਕਰ ਦਿੱਤੀ। ਮੈਟਕਾਫ਼ ਨੂੰ ਪੰਜਾਬ ਜਾ ਕੇ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਦਾ ਹੁਕਮ ਹੋਇਆ।
ਮੈਟਕਾਫ ਦੇ ਰਣਜੀਤ ਸਿੰਘ ਨੂੰ ਮਿਲਣ ਤੋਂ ਪਹਿਲਾਂ, ਸਤਲੁਜ ਪਾਰ ਦੇ ਰਾਜੇ ਪਹਿਲਾਂ ਵਾਂਗ ਹੀ ਦੋਗਲੀ ਚਾਲ ਚੱਲ ਚੁੱਕੇ ਸਨ। ਅੰਗਰੇਜ ਆਪਣੀ ਫੌਜ ਕਰਨਾਲ ਤੱਕ ਲੈ ਆਏ ਸਨ। ਇਹ ਰਾਜੇ ਪੂਰੇ ਡਰੇ ਹੋਏ ਸਨ। ਇਕ ਪਾਸੇ ਅੰਗਰੇਜ਼ ਸਨ ਤੇ ਦੂਸਰੇ ਪਾਸੇ ਰਣਜੀਤ ਸਿੰਘ। ਉਹ ਦੇ ਤਾਕਤਾਂ ਦੇ ਪੁੜਾਂ ਵਿਚਾਲੇ ਸਨ। ਪਟਿਆਲੇ ਦੇ ਸਾਹਬ ਸਿੰਘ ਨਾਲ ਰਣਜੀਤ ਸਿੰਘ ਨੇ ਭਾਵੇਂ ਪੱਗ ਵਟਾ ਕੇ ਭਰਸਾ ਦਿੱਤਾ ਹੋਇਆ ਸੀ ਤੇ ਭਵਿੱਖ ਵਿਚ ਸਾਡੇ ਦੁਸ਼ਮਣ ਅਤੇ ਮਿੱਤਰ ਸਾਂਝੇ ਹੋਣਗੇ। ਫਿਰ ਵੀ ਰਾਜੇ ਰਣਜੀਤ ਸਿੰਘ ਉੱਪਰ ਭਰੋਸਾ ਨਹੀਂ ਸੀ ਕਰਦੇ। ਜਦ ਉਹ ਇਕੱਠੇ ਹੋਏ, ਸਭਨਾਂ ਦਾ ਇਕ ਮੱਤ ਸੀ.... ਅਸੀ ਇਕ ਦਿਨ ਖਾਧੇ ਜਾਣਾ ਹੈ।
ਸਾਹਿਬ ਸਿੰਘ ਨੇ ਕਿਹਾ-'ਸੱਚ ਲਓ, ਅੰਗਰੇਜ਼ ਹੌਲੀ ਹੌਲੀ ਖਾਏਗਾ, ਤਪਦਿਕ ਦੀ ਬੀਮਾਰੀ ਵਾਂਗ। ਰਣਜੀਤ ਸਿੰਘ ਇਕਦਮ ਖਾਏਗਾ, ਬਘਿਆੜ ਵਾਂਗ।'
ਕੇਬਲ ਦੇ ਲਾਲ ਸਿੰਘ ਨੇ ਸੁਝਾਅ ਦਿੱਤਾ, 'ਚੰਗਾ ਤਾਂ ਏਹੀ ਹੈ, ਹੱਥੋਂ ਖਿਸਕਦੀ ਸੱਤਾ ਦਾ ਸੁੱਖ, ਜਿੰਨਾ ਲੰਮਾ ਸਮਾਂ ਭੋਗਿਆ ਜਾ ਸਕਦਾ ਹੈ, ਭੋਗ ਲਿਆ ਜਾਵੇ।
ਤੇ ਸਭਨਾਂ ਨੇ ਇਕ ਵਾਰ ਫਿਰ ਅੰਗਰੇਜ਼ ਦੀ ਸ਼ਰਨ ਵਿਚ ਜਾਣ ਦਾ ਇਰਾਦਾ ਕਰ ਤਿਆ ਹੋਇਆ ਸੀ। ਪਰ ਰਣਜੀਤ ਸਿੰਘ ਦਾ ਡਰ ਉਹਨਾਂ ਦੇ ਮਨਾਂ ਵਿਚ ਬਰਕਰਾਰ ਹੈ। ਉਹਨਾਂ ਨੇ ਦਿੱਲੀ ਦੇ ਅੰਗਰੇਜ਼ ਪ੍ਰਤੀਨਿਧ ਕੋਲ ਆਪਣਾ ਵਫਦ ਭੇਜਣ ਦਾ ਫੈਸਲਾ ਕਰ ਲਿਆ।
ਬਾਹਰੀ ਮਾਮਲਿਆਂ ਦੇ ਨਿਗਰਾਨ ਵਕੀਰ ਅਜ਼ੀਜਉਦਦੀਨ ਨੂੰ ਤੁਰੰਤ ਸਤਲੁਜ ਵਾਰ ਦੇ ਹਾਜਿਆਂ ਦੇ ਇਰਾਦੇ ਦੀ ਸੂਹ ਮਿਲ ਗਈ। ਉਸ ਨੇ ਰਣਜੀਤ ਸਿੰਘ ਨਾਲ ਤਾਹ ਕਰਕੇ, ਆਪਣਾ ਇਕ ਦੂਤ ਵਫਦ ਨਾਲ ਦਿੱਲੀ ਭੇਜ ਦਿੱਤਾ।
ਮਲਵਈ ਰਾਜ ਲਾਹੇ ਦਰਬਾਰ ਦੇ ਇਸ ਖੁਫੀਆ ਖੇਤਰ ਤੇ ਹੈਰਾਨ ਅਤੇ ਕੇਭੀਰ ਹੋ ਗਏ। ਉਹ ਦਿੱਲੀ ਵਿਚ ਤਿੰਨ ਵਾਰ ਅੰਗਰੇਜ ਪ੍ਰਤੀਨਿਧ ਨੂੰ ਮਿਲੇ, ਪਰ ਲਾਹੌਰ ਦਰਬਾਰ ਦੇ ਦੂਤ ਦੀ ਹਾਜ਼ਰੀ ਵਿਚ ਆਪਣੇ ਮਨ ਦੀ ਗੱਲ ਕਹਿਣ ਤੋਂ ਸੈਕੇਬ ਸਬਦੇ ਰਹੇ। ਇਸ ਤਰ੍ਹਾ ਮੌਕਾ ਉਡੀਕਦਿਆਂ ਦੇ ਮਹੀਨੇ ਲੰਘ ਗਏ। ਰਣਜੀਤ ਸਿੰਘ ਦੇ ਦੂਤ ਨੇ ਲਾਹੌਰ ਸੂਚਨਾ ਭੇਜੀ ਸੱਭ ਨਿਰਮੂਲ ਹੈ। ਮੈਂ ਹੁਣ ਏਥੋਂ ਬਿਹਾਰ ਦੀ ਯਾਤਰਾ 'ਤੇ ਨਿਕਲ ਰਿਹਾ ਹਾਂ।
ਸਤਲੁਜ ਪਾਰ ਦੇ ਵਫਦ ਨੇ ਸੁੱਖ ਦਾ ਸਾਹ ਲਿਆ। ਮੈਟਨ ਨੂੰ ਮਿਲਦਿਆਂ ਹੀ ਵਫਦ ਨੇ, ਰਣਜੀਤ ਸਿੰਘ ਤੋਂ ਸੁਰੱਖਿਆ ਲਈ ਬੇਨਤੀ ਪੱਤਰ ਦਿੱਤਾ। ਸੈਟਨ ਨੇ ਇਸ ਨੂੰ ਬੇਗ ਆਪਣੇ ਗਵਰਨਰ ਜਨਰਲ ਨੂੰ ਭੇਜ ਦਿੱਤਾ। ਵਦ ਨੂੰ ਹਰ ਦਿਨ ਇੰਤਜ਼ਾਰ ਕਰਨ ਲਈ ਕਿਹਾ
ਗਵਰਨਰ ਜਨਰਲ ਦਾ ਜਵਾਬ ਮਿਲਿਆ, 'ਬੇਨਤੀ ਪੱਤਰ ਨਜ਼ਰਅੰਦਾਜ ਕਰ ਦਿੱਤਾ ਜਾਵੇ। ਅੰਗਰੇਜ ਹਕੂਮਤ ਇਹ ਭਰੋਸਾ ਨਹੀਂ ਦੇ ਸਕਦੀ'
ਵਫਦ ਮਾਯੂਸ ਹੋ ਕੇ ਬੇਰੰਗ ਵਾਪਸ ਪਰਤ ਆਇਆ |
ਰਣਜੀਤ ਸਿੰਘ ਨੂੰ ਸਦੇ ਪੂਰੀ ਜਾਣਕਾਰੀ ਮਿਲ ਗਈ, ਉਸ ਨੇ ਮਲਵਈ ਰਾਜਿਆ ਨੂੰ ਲਾਹੌਰ ਦਰਬਾਰ ਵਿਚ ਭੁਲਾਇਆ। ਉਹਨਾਂ ਦਾ ਸਵਾਗਤ ਕਰਦਿਆਂ ਗੁਰੂ ਮਿੱਤਰਤਾ ਵਿਖਾਈ ਤੇ ਯਕੀਨ ਦੁਆਇਆ ਉਹਨਾ ਦੇ ਰਾਜ ਨੂੰ. ਖਾਲਸਾ ਵਿਚ ਬਾਅਨ ਨਹੀਂ ਕੀਤਾ ਜਾਵੇਗਾ ਕੇ ਉਹਨਾਂ ਦਾ ਲਾਹੌਰ ਦਰਬਾਰ ਵੱਲੋਂ ਰਾਜਿਆਂ ਦੇ ਕੋਰ 'ਤੇ ਮਾਣ ਸਤਿਕਾਰ ਹੁੰਦਾ ਰਹੇਗਾ ?
ਮਲਵਈ ਰਾਜੇ ਬੇਬਸ ਸਨ | ਇਕ ਪਾਸੇ ਸ਼ੇਰ, ਦੂਸਰੇ ਪਾਸੇ ਬਘਿਆੜ| ਫਿਲਹਾਲ, ਵਧੇਰੇ ਖੂੰਖਾਰ ਜਾਨਵਰ ਨਾਲ ਸਮਝੌਤਾ ਓਹਨਾਂ ਨੂੰ ਸਹੀ ਲੱਗਿਆ|
ਅਜਿਹੇ ਹਾਲਾਤਾਂ ਵਿਚ, ਮੈਟਕਾਰ ਨੇ ਪੰਜਾਬ ਵੱਲ ਯਾਤਰਾ ਅਰੰਡੀ ਤੇ ਰਣਜੀਤ ਸਿੰਘ ਨੂੰ ਇਸ ਦੀ ਜਾਣਕਾਰੀ ਦੇਣ ਲਈ ਆਪਣਾ ਨੁਮਾਇੰਦਾ ਲਾਹੌਰ ਵੱਲ ਰਵਾਨਾ ਕਰ ਦਿੱਤਾ |
ਮੇਟਕਾਰ ਪਹਿਲਾਂ ਪਟਿਆਲ ਪਹੁੰਚਿਆ। ਸਾਹਬ ਸਿੰਘ ਨੇ ਉਸ ਦਾ ਬਾਦ ਸਵਾਗਤ ਕੀਤਾ। ਉਸ ਨੇ ਜਿਲ੍ਹੇ ਦੀਆਂ ਦਾਦੀਆਂ ਤਸਤਰੀ ਵਿਚ ਰੱਖ ਕੇ ਮੈਟਕਾਰ ਨੂੰ ਸੌਂਪਦਿਆਂ ਕਿਹਾ, 'ਇਹ ਕਿਲ੍ਹਾ ਅੰਗਰੇਜ਼ੀ ਸਰਕਾਰ ਦੇ ਹਵਾਲੇ ਹੈ। ਹੁਣ ਆਪ ਇਹ ਚਾਬੀਆ ਮੈਨੂੰ ਪੰਜਾਤ ਵਾਂਗ ਵਾਪਸ ਕਰ ਦਿਤੀ ਤਾਕਿ ਪਟਿਆਲ ਉੱਪਰ ਅੰਗਰੇਜ਼ੀ ਹਕੂਮਤ ਦੀ ਸਰਪ੍ਰਸਤੀ ਬਣੀ ਰਹੇ |
ਮੇਟਕਾਰ ਦੇ ਨਾਲ, ਕਰਨਲ ਆਸਟਰਸਨੀ ਦੀ ਰੀਡ ਹੇਠ ਆਈ ਅੰਗਰਜ ਭੇਜ ਦਾ ਸਾਹਬ ਸਿੰਘ ਨੇ ਏਨੀ ਖੁਸ਼ੀ ਨਾਲ ਸਵਾਗਤ ਕੀਤਾ। ਵੇਖਣ ਵਾਲਿਆ ਨੂੰ ਇਹ ਪਤਾ ਹਾਸੇ-ਹੀਣਾ ਅਤੇ ਬਚਕਾਨਾ ਲੱਗਿਆ। ਉਸ ਨੇ ਮੈਟਕਾਫ਼ ਨੂੰ ਕਿਹਾ ਰਣਜੀਤ ਸਿੰਘ ਨਾਲ ਮੇਰੀ ਮਿੱਤਰਕਾ, ਸਿਰਜ ਡਰ ਅਤੇ ਵਿਖਾਵੇ ਵਿਚ ਪੈਦਾ ਹੋਈ ਹੈ। ਮੈਂ ਅੰਗਰੇਜ਼ੀ ਸਰਕਾਰ ਪ੍ਰਤੀ ਵਲਾਦਾਰ ਰਹਾਂਗਾ ਅਤੇ ਹਰ ਤਰ੍ਹਾਂ ਆਪ ਦਾ ਮਦਦਗਾਰ ਰਹਾਗਾ। ਦਿੱਲੀ ਵਿਚ ਆਪ ਦਾ ਪ੍ਰਤੀਨਿਧ ਮੈਨੂੰ ਜੇ ਹਦਾਇਤਾਂ ਕਰੇਗਾ, ਮੈਂ ਉਸ ਦਾ ਪਾਲਣ ਕਰਾਂਗਾ।
-ਮੇਰੇ ਲਈ ਇਸ ਤਰ੍ਹਾਂ ਦਾ ਵਿਖਾਵਾ ਕੋਈ ਅਰਥ ਨਹੀਂ ਰੱਖਦਾ ' ਮੈਟਕਾਫ ਨੇ ਆਪਣੇ ਕਰਨਲ ਨੂੰ ਲਾਪਰਵਾਹੀ ਨਾਲ ਕਿਹਾ। ਪਰ ਉਹ ਅੰਦਰੋਂ ਬੇਹੱਦ ਖੁਸ਼ ਅਤੇ ਹੈਰਾਨ ਹੋ ਰਿਹਾ ਸੀ-'ਮਿਸਟਰ ਆਕਟਰਲੋਨੀ, ਸਾਨੂੰ ਇਸ ਤਰ੍ਹਾਂ ਦੇ ਸਵਾਗਤ ਦੀ ਆਸ ਨਹੀਂ ਸੀ ਐਂਡ, ਜਿਸ ਨੀਤੀ ਲਈ ਅਸੀਂ ਸਭ ਤੋਂ ਵੱਧ ਬਦਨਾਮ ਹਾਂ, ਇਸ ਦੇ ਬੀਜ ਤਾਂ ਪਹਿਲਾਂ ਹੀ ਸਿੱਖ ਸਰਦਾਰਾਂ ਵਿਚ ਪਏ ਹੋਏ ਹਨ। ਹੁਣ ਸਾਡਾ ਮਿਸ਼ਨ ਆਸਾਨੀ ਨਾਲ ਕਾਮਯਾਬ ਹੋ ਜਾਏਗਾ।
ਜਦ, ਜੀਂਦ ਦੇ ਰਾਜਾ ਭਾਗ ਸਿੰਘ ਨੇ ਮੈਟਕਾਫ਼ ਦੇ ਪਟਿਆਲਾ ਆਉਣ ਬਾਰੇ ਸੁਣਿਆ, ਉਹ ਬਿਨਾਂ ਦੇਰੀ ਕੀਤਿਆ, ਆਕਟਰਲੋਨੀ ਦੇ ਕੈਂਪ ਦਾਦੂਪੁਰ ਪਹੁੰਚਿਆ। ਉਸ ਨੇ, ਅੰਗਰੇਜ਼ਾ ਅਤੇ ਰਣਜੀਤ ਸਿੰਘ ਵਿਚਕਾਰ ਬਿਨਾਂ ਸ਼ਰਤ ਵਿਚੋਲਗਿਰੀ ਕਰਨ ਦੀ ਬੇਨਤੀ ਕੀਤੀ ਤੇ ਆਪਣੇ ਭਾਣਜੇ ਦੇ ਵਤੀਰੇ ਦੀ ਮਾਫ਼ੀ ਮੰਗਦਿਆਂ ਕਿਹਾ- ਲਾਹੌਰ ਦਰਬਾਰ ਮੈਨੂੰ ਵੀ ਬਰਤਾਨੀਆ ਹਕੂਮਤ ਵਿਰੁੱਧ ਜੰਗ ਵਿਚ ਘੜੀਸ ਰਿਹਾ
-ਬ੍ਰਿਟਿਸ਼ ਹਕੂਮਤ ਚਾਹੁੰਦੀ ਹੈ, ਰਣਜੀਤ ਸਿੰਘ ਸਤਲੁਜ ਪਾਰ ਦੇ ਸਾਰੇ ਇਲਾਕੇ ਉੱਪਰ, ਜਿੱਥੇ ਉਸ ਨੇ ਹੁਣੇ ਅਧਿਕਾਰ ਕੀਤਾ ਹੈ, ਆਪਣਾ ਦਾਅਵਾ ਛੱਡ ਦੇਵੇ। ਆਕਟਰਲੋਨੀ ਨੇ ਇਸ ਮੁਹਿੰਮ ਦਾ ਮਕਸਦ ਸਪੱਸਟ ਕਰਦਿਆਂ ਕਿਹਾ।
...
ਕੇਬਲ ਦਾ ਲਾਲ ਸਿੰਘ ਅਤੇ ਨਾਭੇ ਦਾ ਜਸਵੰਤ ਸਿੰਘ, ਮੈਟਕਾਰ ਤੋਂ ਦੂਰ ਹੀ ਰਹੇ। ਉਂਜ ਅੰਦਰੋਂ ਉਹ ਵੀ ਚਾਹੁੰਦੇ ਸਨ, ਅੰਗਰੇਜ ਸਰਕਾਰ, ਉਹਨਾਂ ਨੂੰ ਆਪਣੀ ਸੁਰੱਖਿਆ ਵਿਚ ਲੈ ਲੈਣ। ਆਕਟਰਲੇਨੀ ਨੇ ਸਤਲੁਜ ਪਾਰ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨਾਲ ਗੱਲਬਾਤ ਤੋਂ ਉਹ ਕੋਈ ਸਪੱਸ਼ਟ ਰਾਇ ਨਾ ਬਣਾ ਸਕਿਆ। ਉਸ ਨੂੰ ਜਾਪਿਆ, ਸਾਰੇ ਸਿੱਖ ਸਰਦਾਰ ਮੌਕਾ ਪ੍ਰਸਤ ਹਨ। ਲੋੜ ਪੈਣ 'ਤੇ ਇਹ ਭੱਟ ਹੀ ਵਫਾਦਾਰੀਆਂ ਬਦਲ ਲੈਣਗੇ। ਇਸ ਗੱਲ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ।
ਰਣਜੀਤ ਸਿੰਘ ਦੇ ਸੂਹੀਆ ਜਾਲ ਨੇ ਮਾਲਵੇ ਨੇ ਰਾਜਿਆ ਉੱਪਰ ਤਿੱਖੀ ਨਜ਼ਰ ਰੱਖੀ ਹੋਈ ਸੀ। ਉਸ ਨੂੰ ਪਤਾ ਸੀ, ਇਹ ਰਾਜੇ ਖੁੱਲ੍ਹੇ-ਆਮ ਫਿਰੰਗੀਆਂ ਦੀ ਪਨਾਹ ਵਿਚ ਜਾਣੇ ਡਰਦੇ ਹਨ। ਵਕੀਰ ਅਜ਼ੀਜਉਦਦੀਨ ਵੀ ਮੌਜੂਦਾ ਹਾਲਾਤਾਂ ਨੂੰ ਸਮਝਦਾ ਸੀ। ਉਸ ਨੇ ਖਦਸ਼ਾ ਪ੍ਰਗਟ ਕੀਤਾ, 'ਮਹਾਰਾਜ, ਸਤਲੁਜ ਪਾਰ ਦੇ ਮਲਵਈ ਸਰਦਾਰ, ਖਾਲਸਾ ਸਰਕਾਰ ਲਈ ਖ਼ਤਰਨਾਕ ਤਾਂ ਨਹੀਂ ਹੋ ਸਕਦੇ। ਫਿਰ ਵੀ ਇਹਨਾਂ ਅੰਦਰ ਡਰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
-ਫਕੀਰ ਸਾਹਬ, ਦੀਵਾਨ ਮੋਹਕਮ ਚੰਦ, ਸੰਸਾਰ ਚੰਦ ਨੂੰ ਉਸ ਦੀ ਔਕਾਤ ਸਮਝਾਉਣ ਗਿਆ ਹੋਇਆ ਹੈ। ਉਸ ਨੂੰ ਕਾਂਗਏ ਤੋਂ ਬੁਲਾਉਣਾ ਪਏਗਾ। ਗੋਰਖਿਆ ਵੱਲੋਂ ਹੁਣ ਕੋਈ ਖ਼ਾਸ ਖ਼ਤਰਾ ਨਹੀਂ ਹੈ। ਅਗਰ, ਵਿਰੰਗੀ ਜੰਗ ਤੋਂ ਬਾਜ ਨਾ ਆਏ ਤਾਂ ਖਾਲਸਾ ਫੌਜ ਉਹਨਾਂ ਨੂੰ ਕਰਾਏ-ਹੱਥੀ ਟੱਕਰੇਗੀ। ਵਰਮਾਨ ਜਾਰੀ ਕਰ ਸੰਗਤਮ ਚੰਦ ਕਾਂਗੜੇ ਤੋਂ ਹੱਟ ਕੇ ਫਿਲੋਰ ਵੱਲ ਵਧੇ ਤੇ ਸਤਲੁਜ ਕੰਢੇ ਲੁਧਿਆਣੇ ਦੇ ਸਾਹਮਣੇ ਆ ਕੇ ਮੋਰਚੇ ਲਾ ਲਵੇ। ਅੰਮ੍ਰਿਤਸਰ, ਗੋਬਿੰਦਗੜ੍ਹ ਕਿਲ੍ਹੇ ਨੂੰ ਪੂਰੀ ਤਰ੍ਹਾਂ ਹਥਿਆਰਬੰਦ ਕਰੋ। ਤੋਪਾਂ ਬੀੜ ਦਿੱਤੀਆਂ ਜਾਣ। ਰਾਸ਼ਨ ਦਾ ਭੰਡਾਰ ਜਮ੍ਹਾ ਕੀਤਾ ਜਾਵੇ। ਸਤਲੁਜ ਪਾਰ ਦੇ ਸਰਦਾਰਾਂ ਨੂੰ ਸੰਮਨ ਕਰ, ਉਹ ਇਸੇ ਮਹੀਨੇ ਅੰਮ੍ਰਿਤਸਰ ਆ ਕੇ 'ਸਿੰਘ ਸਾਹਬ ਨੂੰ ਮਿਲਣ।
ਗੁਰਮਾਨ ਤਿਆਰ ਕਰ ਲਿਆ ਗਿਆ। ਦੂਤ ਭੇਜ ਦਿੱਤੇ ਗਏ। ਇਹ ਸੰਨ 1808 ਦਾ ਵਰ੍ਹਾ ਸੀ। ਵਕੀਰ ਅਜ਼ੀਜਉਦਦੀਨ ਨੂੰ ਰਣਜੀਤ ਸਿੰਘ ਨੇ ਪਟਿਆਲੇ ਪਹੁੰਚ ਕੇ, ਮੈਟਕਾਫ਼ ਦਾ ਸਵਾਗਤ ਕਰਨ ਦੀ ਕੁਟਨੀਤੀ ਅਪਣਾਈ। 'ਫ਼ਕੀਰ ਸਾਹਿਬ, ਇਸ ਤਰ੍ਹਾਂ ਕਰਕੇ, ਵਿਰੋਗੀ ਨੂੰ ਇਹ ਜਤਾਇਆ ਜਾਏਗਾ। ਹੁਣ ਉਹ ਖਾਲਸਾ ਰਾਜ ਦੇ ਖੇਤਰ ਵਿਚ ਹੈ।
-ਆਫਰੀਨ।' ਫਕੀਰ, ਮਹਾਰਾਜ ਦੀ ਸਿਆਸੀ ਖੇਡ 'ਤੇ ਹੈਰਾਨ ਰਹਿ ਗਿਆ।
ਉਸ ਨੇ ਵੀ ਸੁਝਾ ਦਿੰਦਿਆਂ ਕਿਹਾ, 'ਸਰਕਾਰ ਅਗਰ ਅੰਗਰੇਜ ਨੁਮਾਇਦੇ ਨੂੰ, ਲਾਹੌਰ
ਦਰਬਾਰ ਦੀ ਥਾਵੇਂ, ਕਸੂਰ ਮਿਲਣ ਲਈ ਬੁਲਾਇਆ ਜਾਏ ਬੇਹਤਰ ਹੋਏਗਾ, ਔਰ ਉਸਦੇ ਆਉਣ ਤੋਂ ਇਕ ਜਾ ਦੇ ਦਿਨ ਬਾਅਦ ਹੀ ਮਿਲਿਆ ਜਾਵੇ। ਕਹਿ ਦਿੱਤਾ ਜਾਵੇਗਾ।
ਮਹਾਰਾਜਾ ਸਾਹਿਬ, ਦਰਬਾਰੀ ਕਾਰਜਾਂ ਵਿਚ ਰੁੱਝੇ ਹੋਏ ਨੇ। ਇਸ ਤਰ੍ਹਾਂ ਲਾਹੌਰ ਦਰਬਾਰ ਦੀ ਅਹਿਮੀਅਤ ਹੋਰ ਵਧੇਗੀ।' -ਹੁਣ ਮੈਨੂੰ 'ਆਫਰੀਨ ਕਹਿਣਾ ਬਣਦਾ ਹੈ। ਆਖ ਕੇ ਰਣਜੀਤ ਸਿੰਘ ਹੱਸਣ ਲੱਗਾ।
ਛਕੀਰ ਅਜ਼ੀਚਉਦਦੀਨ ਪਟਿਆਲੇ ਨੂੰ ਰਵਾਨਾ ਹੋ ਗਿਆ। ਰਣਜੀਤ ਸਿੰਘ ਆਪਣਾ ਪੂਰਾ ਲਾਮ-ਲਸ਼ਕਰ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ।
ਮਾਲਵੇ ਦੇ ਸਰਦਾਰਾਂ ਦਾ ਗੋਬਿੰਦਗੜ੍ਹ ਕਿਲ੍ਹੇ ਵਿਚ ਸਵਾਗਤ ਕੀਤਾ ਗਿਆ। ਰਣਜੀਤ ਸਿੰਘ ਨੇ ਆਪਣੇ ਸੁਭਾ ਦੇ ਉਲਟ ਬਹੁਤ ਹੀ ਦਿਆਲ-ਭਾਵ ਨਾਲ ਅਤੇ ਮਿੱਤਰਤਾ ਦੇ ਮਾਹੌਲ ਵਿਚ, ਰਾਜਿਆ ਨੂੰ ਤਸੱਲੀ ਕਰਵਾਈ 'ਖਾਲਸਾ ਸਰਕਾਰ ਹਨ ਪੱਖ ਤੋਂ ਤੁਹਾਡੇ ਸਭਨਾਂ ਦੇ ਹਿੱਤਾ ਦਾ ਖਿਆਲ ਰੱਖੇਗੀ। ਤੁਹਾਡੇ ਸਾਰੇ ਡਰ ਨਿਰਮੂਲ ਹਨ
ਮਾਲਵੇ ਦੇ ਰਾਜਿਆ ਨੇ ਇਕ ਜੁੱਟ ਹੋ ਕੇ, ਰਣਜੀਤ ਸਿੰਘ ਪ੍ਰਤੀ ਵਫਾਦਾਰ ਰਹਿਣ ਦਾ ਵਿਸ਼ਵਾਸ ਦੁਆਇਆ।
-ਤੁਸੀ ਸਾਰੇ ਖਾਲਸਾ ਰਾਜ ਦੇ ਮਹਿਮਾਨ ਹੋ, ਲਾਹੌਰ ਆਵਣ ਤੇ ਬਾਅਰਾ ਸਵਾਗਤ ਹੋਵੇਗਾ/ ਰਣਜੀਤ ਸਿੰਘ ਉਹਨਾਂ ਨੂੰ ਹਰ ਤਰ੍ਹਾਂ ਭਰਮਾਉਣਾ ਚਾਹੁੰਦਾ ਸੀ।
-ਸਿੰਘ ਸਾਹਬ, ਹਰਿਮੰਦਰ ਸਾਹਬ ਦੇ ਦਰਸ਼ਨ ਕਰਨੇ ਹਨ, ਅਸੀ। ਸਾਰੇ ਅਸੀਂ ਅਰਦਾਸ ਕਰਨ ਜਾ ਰਹੇ ਹਾਂ। ਬੂੜੀਆ ਦੇ ਸਰਦਾਰ ਭਗਵਾਨ ਸਿੰਘ ਨੇ ਕਿਹਾ।
ਰਣਜੀਤ ਸਿੰਘ ਨੇ ਉਹਨਾਂ ਤੋਂ ਵਿਦਾ ਲਈ ਤੇ ਲਾਹੌਰ ਲਈ ਰਵਾਨਾ ਹੋ ਗਿਆ। ਮਹਾਰਾਜੇ ਦੇ ਜਾਣ ਤੋਂ ਤੁਰੰਤ ਬਾਅਦ, ਉਸ ਦੇ ਮਾਮੇ ਜੀਂਦ ਦੇ ਭਾਗ ਸਿੰਘ ਨੇ ਕਿਹਾ, 'ਮੈਂ ਤੁਹਾਨੂੰ ਛੇ ਮਹੀਨੇ ਪਹਿਲਾਂ ਖ਼ਬਰਦਾਰ ਕੀਤਾ ਸੀ, ਛੋਟੇ ਛੋਟੇ ਰਜਵਾੜਿਆਂ ਦੇਰਾਜ ਨਾਲੋਂ, ਇਕ ਵੱਡੇ ਖਸਮ ਦਾ ਰਾਜ ਵਧੇਰੇ ਚੰਗਾ ਹੋਵੇਗਾ। ਹੁਣ ਦੱਸ, ਅੰਗਰੇਜ਼ਾਂ ਨਾਨ ਵੱਧ ਸ਼ਕਤੀਸ਼ਾਲੀ ਕੌਣ ਹੈ ?'
-ਭਾਗ ਸਿੰਘ ਜੀ, ਇਹ ਵਿਰੰਗੀ, ਰਣਜੀਤ ਸਿੰਘ ਨਾਲੋਂ ਵੀ ਖ਼ਤਰਨਾਕ ਹੋਣਗੇ। ਇਹਨਾ ਨੇ ਜਿਹਨਾਂ ਦੀ ਵੀ ਮਦਦ ਕੀਤੀ, ਉਸ ਨੂੰ ਨਿਗਲ ਲਿਆ। ਇਹ ਸਰਾਲ ਵਾਂਗ ਹੌਲੀ ਹੌਲੀ ਸਰਕਦੇ ਅੱਗੇ ਵਧਦੇ ਹਨ ਤੇ ਫਿਰ ਸਭ ਕੁਝ ਇਹਨਾਂ ਦੇ ਪੇਟ ਅੰਦਰ ( ਕਲਸੀਆਂ ਦੇ ਜੋਧ ਸਿੰਘ ਨੇ ਕਿਹਾ।
-ਜੋਧ ਸਿੰਘ, ਮੈਂ ਸਮਝਦਾਂ, ਵਿਰੰਗੀ ਆਪਣੇ ਹਿੱਤਾ ਲਈ ਲੜਦੇ ਨੇ, ਰਣਜੀਰ - ਆਪਣੇ ਹਿੱਤਾਂ ਲਈ ਲੜਦਾ ਹੈ। ਅਸੀਂ ਕਾਇਰਾਂ ਵਾਂਗ ਦੇਹਾਂ ਵੱਲੋਂ ਸੁਰੱਖਿਆ ਦੀ ਝਾਕ ਰੱਖਦੇ ਹਾਂ। ਕੀ ਅਸੀਂ ਇਕੱਠੇ ਹੋ ਕੇ ਆਪਣੀ ਰਾਖੀ ਆਪ ਨਹੀਂ ਕਰ ਸਕਦੇ? ਅਜੇ ਵੀ ਉਹਨਾਂ ਵਾਂਗ ਆਪਣੇ ਹਿੱਤਾਂ ਲਈ ਲੜੀਏ। ਕੋਈ ਵੀ, ਖੈਰਾਤ ਵਿਚ ਸਾਡੀ ਰਾਣੀ ਨਹੀਂ ਕਰੇਗਾ। ਜੇ ਆਖ਼ਰ ਖਾਧਾ ਹੀ ਜਾਣਾ ਹੈ, ਜਾਂ ਮਰਨਾ ਹੀ ਹੈ ਤਾਂ ਅਣਖ ਦਿਖਾਈਏ ਤੇ ਆਪਣੇ ਅਧਿਕਾਰਾਂ ਲਈ ਮਰੀਏ। ਚਾਹੇ ਸਾਡੇ ਉੱਪਰ ਅੰਗਰੇਜ਼ ਰਾਜ ਕਰਨ, ਚਾਹੇ ਰਣਜੀਤ ਸਿੰਘ ਰਾਜ ਕਰੇ, ਇਸ ਦਾ ਮਤਲਬ ਹੈ, ਅਸੀਂ ਅੱਧੇ ਮਨੁੱਖ ਹਾਂ। ਅਸੀਂ ਪੂਰੇ ਮਨੁੱਖ ਬਣਨ ਦਾ ਯਤਨ ਕਰੀਏ। ਆਓ, ਅੱਜ ਦਰਬਾਰ ਸਾਹਬ ਜਾ ਕੇ ਅਜੇ ਇਕ-ਜੁੱਟ ਰਹਿਣ ਲਈ ਅਰਦਾਸ ਕਰੀਏ। ਸੁਰੱਖਿਆ ਲੈਣ ਵਾਲਾ ਹਮੇਸ਼ਾ --ਜੋਰ ਸਮਝਿਆ ਜਾਂਦਾ ਹੈ। ਭਗਵਾਨ ਸਿੰਘ, ਕਿਸੇ ਵੀ ਧਿਰ ਨਾਲ ਵਫਾਦਾਰੀ ਦੇ ਹੋਣ ਵਿਚ ਨਹੀਂ ਸੀ ਤੇ ਜਿੰਨਾ ਵੀ ਜਿਊਣਾ ਹੈ, ਅਣਖ ਨਾਲ ਜਿਉਣਾ ਚਾਹੁੰਦਾ ਸੀ।
ਜੱਧ ਸਿੰਘ ਦੀਆਂ ਗੱਲਾਂ ਨੇ ਮਾਲਵੇ ਦੇ ਸਰਦਾਰਾਂ ਵਿਚ ਜਸ ਤਾਂ ਭਰਿਆ, ਪਰ ਸਰੂ ਨੂੰ ਆਪਣੀ ਆਪਣੀ ਤਾਕਤ ਦਾ ਅੰਦਾਜ਼ਾ ਸੀ। ਸਭਨਾਂ ਅੰਦਰ ਸਵੈ-ਭਰੋਸੇ ਦੀ ਘਾਟ ਸੀ। ਸਰਦਾਰਾਂ ਨੂੰ ਚੁੱਪ ਵੇਖ ਕੇ, ਭਗਵਾਨ ਸਿੰਘ ਨੇ ਨਿਰਾਸ਼ਾ ਨਾਲ ਕਿਹਾ- ਜਰਟ ਤਾਂ ਹਰ ਥਾਂ ਹੈ। ਹਾਰਨ ਵਾਲਿਆਂ ਦੀ ਕੋਈ ਪੂਜਾ ਨਹੀਂ ਕਰਦਾ।
ਚਾਰਲਸ ਮੈਟਕਾਫ਼ ਨੇ ਆਪਣੇ ਸੂਹੀਏ ਪੂਰੇ ਪੰਜਾਬ ਵਿਚ ਫੈਲਾ ਦਿੱਤੇ। ਉਹਨਾਂ ਹਦਾਇਤ ਕੀਤੀ ਗਈ। ਉਹ ਰਾਜਿਆ ਉੱਪਰ ਤੇ ਖ਼ਾਸ ਕਰਕੇ ਰਣਜੀਤ ਸਿੰਘ ਦੇ ਸਦੀਕੀ ਅਤੇ ਰਿਸਤੇਦਾਰਾਂ ਉੱਪਰ ਤਿੱਖੀ ਨਿਗਾਹ ਰੱਖਣ।ਮੈਟਕਾਫ਼ ਨੂੰ ਜਲਦੀ ਹੀ ਜੁਭਾਵਾਂ ਮਿਲਣ ਲੱਗੀਆਂ। ਰਣਜੀਤ ਸਿੰਘ ਵੱਲੋਂ, ਵੱਡੇ ਪੱਧਰ ਉੱਪਰ ਯੁੱਧ ਲਈ ਤਿਆਰੀ ਕੀਤੀ ਜਾ ਰਹੀ ਹੈ।
-ਮਾਲਵਾ ਖੇਤਰ ਦੇ ਸਰਦਾਰਾਂ ਵਿਚ ਏਕੇ ਦੀ ਘਾਟ ਮਹਿਸੂਸ ਕੀਤੀ ਗਈ ਹੈ। ਉਹ ਰਣਜੀਤ ਸਿੰਘ ਤੋਂ ਏਨਾ ਡਰੇ ਹੋਏ ਹਨ, ਜਿੰਨਾ ਉਹ ਅੰਗਰੇਜ਼ੀ ਸਰਕਾਰ ਤੋਂ ਮਾਲਵਾ ਵੱਲ ਵਧਣ ਤੋਂ ਕਰਦੇ ਹਨ।
-ਰਣਜੀਤ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਨੇ ਦੂਹਰੀ ਨੀਤੀ ਅਪਣਾਈ ਹੋਈ ਹੈ। ਉਹ ਰਣਜੀਤ ਸਿੰਘ ਨਾਲ ਵਫਾਦਾਰੀ ਦਾ ਢੰਗ ਵੀ ਕਰਦੇ ਹਨ ਤੇ ਬ੍ਰਿਟਿਸ਼ ਸਰਕਾਰ ਦੇ ਪ੍ਰਤੀਨਿਧਾਂ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੇ।
-ਮਾਲਵਾ ਦੇ ਸਰਦਾਰਾਂ ਅਤੇ ਰਾਜਿਆਂ ਨਾਲ ਕੀਤਾ ਸਮਝੌਤਾ ਸ਼ੱਕੀ ਹੋਵੇਗਾ।
-ਰਾਣੀ ਸਦਾ ਕੌਰ, ਜੋ ਰਣਜੀਤ ਸਿੰਘ ਦੀ ਸੱਸ ਹੈ, ਉਹ ਆਪਣੇ ਜਵਾਈ ਨੂੰ ਪਸੰਦ ਨਹੀਂ ਕਰਦੀ। ਉਸ ਨੇ ਭਰੋਸਾ ਦਿੱਤਾ ਹੈ, ਜੇ ਬ੍ਰਿਟਿਸ਼ ਸੈਨਾ, ਪੰਜਾਬ ਉੱਪਰ ਹਮਲਾ ਕਰਦੀ ਹੈ ਤਾਂ ਉਹ ਅੰਗਰੇਜ਼ਾਂ ਦੀ ਮਦਦ ਕਰੇਗੀ। ਉਸ ਦੀ ਲੜਕੀ, ਭਾਜ ਰਣਜੀਤ ਸਿੰਘ ਦੀ ਪਤਨੀ ਮਹਿਤਾਬ ਕੌਰ ਨੇ ਸਾਡੇ ਕੈਪਟਨ ਮੈਥਿਓ ਨਾਲ ਮੁਲਾਕਾ ਕਰਕੇ ਮਦਦ ਕਰਨ ਦਾ ਵਾਅਦਾ ਕੀਤਾ ਹੈ।
-ਪੰਜਾਬ ਦੇ ਰਾਜਿਆਂ ਅਤੇ ਰਣਜੀਤ ਸਿੰਘ ਦੇ ਰਿਸ਼ਤੇਦਾਰਾਂ ਉੱਪਰ ਵਿਸ਼ਵਾਨ ਕਰ ਲੈਣਾ ਸਹੀ ਨਹੀਂ ਹੋਵੇਗਾ। ਇਹ ਕਦ ਬਦਲ ਜਾਣ, ਕੁਝ ਨਹੀਂ ਕਿਹਾ ਜਾ ਸਕਦਾ ਇਸ ਤਰ੍ਹਾਂ ਕਰਦੇ ਰਹਿਣਾ, ਇਹਨਾਂ ਦੇ ਸੁਭਾਅ ਦਾ ਹਿੱਸਾ ਹੈ।"
ਇਹ ਸਾਰੀਆਂ ਜਾਣਕਾਰੀਆਂ ਹਾਸਲ ਕਰਨ ਤੋਂ ਬਾਅਦ, ਮੈਟਕਾਰ ਹੁਣ ਲਾਵੇਗ ਆਉਣ ਲਈ ਪੂਰਾ ਤਿਆਰ ਸੀ। ਪਰ ਪਹਿਲਾਂ ਤੋਂ ਸੋਚੀ ਯੋਜਨਾ ਅਨੁਸਾਰ, ਉਸ ਦਾ ਸਵਾਗਤ ਕਰਨ ਲਈ ਕਸੂਰ ਦੇ ਲਾਗ ਸਥਾਨ ਦੀ ਚੋਣ ਕੀਤੀ ਗਈ। ਮੈਟਕਾਫ ਕ ਗਿਆ। ਰਣਨੀਤੀ ਤਹਿਤ ਰਣਜੀਤ ਸਿੰਘ ਉਸ ਨੂੰ ਸਿੱਧਾ ਨਾ ਮਿਲਿਆ, ਭੇਜਿਆ ਗਿਆ, 'ਇਸ ਸਮੇਂ ਮਹਾਰਾਜਾ ਦੇ ਰਾਜ ਪ੍ਰਬੰਧ ਬਾਰੇ ਬਹੁਤ ਹੀ ਮਹੱਤਵਪੂਰਣ ਮਸਲਿਆਂ ਵਿਚ ਰੁਝਿਆ ਹੋਣ ਕਾਰਨ ਉਸ ਨੂੰ ਮਿਲਣ ਦਾ ਸੁਭਾਗ ਨਹੀਂ ਪ੍ਰਾਪਤ ਕਰ ਸਕਣਗੇ। ਵਿਹਲੇ ਹੁੰਦਿਆਂ ਹੀ ਜਲਦੀ ਦਰਸ਼ਨ ਕਰਨ ਆਉਣਗੇ।'
ਰਣਜੀਤ ਸਿੰਘ ਨੇ ਦਰਬਾਰੀਆਂ ਦੀ ਹੰਗਾਮੀ ਬੈਠਕ ਸੱਦੀ। ਫਤਰ ਸਿੰਘ ਆਹਲੂਵਾਲੀਆ ਪਹਿਲਾਂ ਹੀ ਪੁੱਜਿਆ ਹੋਇਆ ਸੀ। ਉਸ ਨੇ ਸੁਝਾਅ ਦਿੱਤਾ
-ਭਾਈ ਸਾਹਬ, ਫਿਰੰਗੀ ਮੈਟਕਾਰ ਨਾਲ ਸਿੱਝਣ ਲਈ, ਮੈਂ ਸਮਝਦਾਂ, ਮੰਤਰੀ ਪ੍ਰਭ ਦਿਆਲ ਸਭ ਤੋਂ ਵੱਧ ਕਾਰਗਰ ਸਾਬਤ ਹੋ ਸਕਦਾ ਏ।
-ਅਗਰ ਸਰਦਾਰ ਮਿੱਤ ਸਿੰਘ, ਪ੍ਰਭ ਦਿਆਲ ਦਾ ਸਾਥ ਦੇਵੇ ਤਾਂ ਹੋਰ ਵੀ ਚੰਗਾ ਹੋਵੇਗਾ' ਫ਼ਕੀਰ ਅਜੀਜਉਦਦੀਨ ਨੇ ਕਿਹਾ।
-ਫਿਲਹਾਲ ਏਹੀ ਸਹੀ ਰਹੇਗਾ ਅੱਜ ਇਹਨਾਂ ਦੋਹਾਂ ਦੀ ਅਗਵਾਈ ਸਾਹਬ ਖੁਦ ਕਰਨਗੇ। ਰਣਜੀਤ ਸਿੰਘ ਨੇ ਫੈਸਲਾ ਦੇਣ ਦੇ ਲਹਿਜ਼ੇ ਵਿਚ ਕਿਹਾ
-ਮੈਟਕਾਫ਼ ਦਾ ਸਵਾਗਤ, ਸ. ਫਤੇਹ ਸਿੰਘ ਔਰ ਦੀਵਾਨ ਮੋਹਕਮ ਚੰਦ ਕਰਨਗੇ।ਗੱਲਬਾਤ ਪ੍ਰਭ ਦਿਆਲ, ਮਿੱਤ ਸਿੰਘ ਔਰ ਵਕੀਟ ਸਾਹਬ ਆਰੰਡ ਕਰਨਗੇ। ਅਸੀਂ ਦੇ ਦਿਨ ਬਾਅਦ ਕਸੂਰ ਪੁੱਜਾਂਗੇ। ਰਣਜੀਤ ਸਿੰਘ ਨੇ ਦੁਹਰਾਇਆ ਤਾਂ ਕਿ ਕੋਈ ਭੁਲੇਖਾ ਨਾ ਰਹੇ।
ਜਾਣ ਦੀ ਤਿਆਰੀ ਹੋਣ ਲੱਗੀ।
ਦੀਵਾਨ ਮੋਹਕਮ ਚੰਦ ਅਤੇ ਫਹ ਸਿੰਘ ਆਹਲੂਵਾਲੀਆ ਵੱਲੋਂ, ਮੈਟਕਾਰ ਨੂੰ ਆਪਣਾ ਸਵਾਗਤ ਕਰਨਾ ਬਿਲਕੁਲ ਚੰਗਾ ਨਾ ਲੱਗਾ। ਇਥੇ ਦਰਿਆ ਲਾਗੇ ਮੌਸਮ: ਵੀ ਚੰਗਾ ਨਹੀਂ ਸੀ। ਬੱਦਲਵਾਈ ਅਤੇ ਝੱਖੜ ਨੇ, ਮੋਟਕਾਫ਼ ਦਾ ਮਿਜਾਜ ਹੋਰ ਵੀ ਵਿਗਾੜ ਦਿੱਤਾ। ਉਹ ਆਸ ਲਾਈ ਬੈਠਾ ਸੀ, ਲਾਹੌਰ ਦਰਬਾਰ ਵਿਚ ਉਸ ਦਾ ਸ਼ਾਹੀ ਸਵਾਗਤ ਹੋਵੇਗਾ। ਤੋਪਾਂ ਨਾਲ ਸਲਾਮੀ ਦਿੱਤੀ ਜਾਏਗੀ। ਮੈਟਕਾਫ਼ ਇਸ ਤਰ੍ਹਾਂ ਦੀ ਮਿਲਣੀ ਨੂੰ ਆਪਣੀ ਹੱਤਕ ਸਮਝਦਾ ਸੀ। ਲਾਹੌਰ ਤੋਂ ਬਾਹਰ, ਕਸੂਰ ਦੇ ਨੇੜੇ ਉਸ ਨਾਲ ਮੁਲਾਕਾਤ ਕਰਨਾ, ਬ੍ਰਿਟਿਸ਼ ਸਰਕਾਰ ਦੀ ਅਹਿਮੀਅਤ ਨੂੰ ਜਾਣ ਬੁੱਝ ਕੇ ਘੱਟ ਕਰਨ ਦੀ ਚਾਲ ਸਮਝਦਾ ਸੀ। ਉਹ ਪੂਰਾ ਖਿੱਬਿਆ ਹੋਇਆ ਅਤੇ ਗੁੱਸੇ ਵਿਚ ਸੀ।
ਤਿੰਨ ਦਿਨਾਂ ਬਾਅਦ ਰਣਜੀਤ ਸਿੰਘ ਸ਼ਾਹੀ ਜਲੇਅ ਨਾਲ ਕਸੂਰ ਪੁੱਜਾ। 1 ਸਤੰਬਰ 1808 ਨੂੰ ਰਣਜੀਤ ਸਿੰਘ ਨਾਲ ਭੇਟ ਕਰਨ ਲਈ ਮੈਟਕਾਰ ਨੂੰ ਬੁਲਾਇਆ ਗਿਆ। ਆਰਜੀ ਕੈਂਪ ਵਿਚ ਪੂਰਾ ਦਰਬਾਰ ਸਜਾਇਆ ਗਿਆ। ਰਣਜੀਤ ਸਿੰਘ ਟਕਾਫ ਨੂੰ ਆਪਣੀ ਤਾਕਤ ਅਤੇ ਹਸਤੀ ਦਿਖਾਉਣਾ ਚਾਹੁੰਦਾ ਸੀ। ਜਦ ਰਣਜੀਤ ਸਿੰਘ ਨੇ ਮੈਟਕਾਫ਼ ਦਾ ਸੁਆਗਤ ਬੜੇ ਜੋਸ਼ ਨਾਲ ਕੀਤਾ ਤੇ ਮੈਟਕਾਫ਼ ਨੂੰ ਆਪਣੇ ਵਾਰੀ ਕੇਪ ਤੋਂ ਬਾਹਰ ਆ ਕੇ ਮਿਲਣ ਆਇਆ, ਮੈਟਕਾਟ ਦੀਆਂ ਕੱਸੀਆਂ ਮਾਸਪੇਸ਼ੀਆਂ ਤਾਂ ਦਿੱਲੀਆਂ ਹੋਈਆਂ। ਉਹ ਆਪਣੀ ਗੱਲ ਕਹਿਣ ਦੀ ਕੁਝ ਕੁਝ ਸਹਿਜ ਸਥਿਤੀ ਵਿਚ ਆ ਗਿਆ। ਰਣਜੀਤ ਸਿੰਘ ਨੇ ਉਸ ਨੂੰ ਤਨਜ਼ ਭਰੇ ਲਹਿਜੇ ਵਿਚ ਪੁੱਛਿਆ
-ਅੰਗਰੇਜ਼ੀ ਸਰਕਾਰ ਉੱਪਰ ਐਸਾ ਕਿਹੜਾ ਸੰਕਟ ਆ ਗਿਆ। ਉਸ ਨੂੰ ਅਜੇਹੇ - ਵਿਚ, ਆਪਣਾ ਦੂਤ ਭੇਜਣਾ ਪਿਆ ? ਤੂੰ ਵੱਖ ਹੀ ਰਿਹਾ ਏ, ਦਰਿਆਵਾਂ ਵਿਚ ਹੜ ਆਏ ਹੋਏ ਹਨ |।
ਮੈਟਕਾਫ਼ ਰੁੱਖਾ ਜਿਹਾ ਹੱਸਿਆ। ਫਿਰ ਬੋਲਿਆ- ਸੰਕਟ ਦੀ ਸੰਭਾਵਨਾ ਹੈ ਤਾਂ ਹੀ : ਮੌਸਮ ਵਿਚ ਆਉਣਾ ਪਿਆ ਹੈ, ਹਿਜ ਹਾਈਨੇਸ।
ਰਣਜੀਤ ਸਿੰਘ ਅਤੇ ਉਸ ਦੇ ਦਰਬਾਰੀ, ਮੇਟਕਾਰ ਨੂੰ ਸੁਣਨ ਲਈ ਚੁੱਪ ਰਹੇ। ਹਨ ਕੁ ਕਰ ਲਈ, ਉਹਨਾਂ ਦੇ ਕਿਸੇ ਪ੍ਰਤੀਕਰਮ ਦੀ ਉਡੀਕ ਪਿੱਛੇ, ਮੈਟਕਾਫ ਨੇ ਰੂਸ, ਕ ਵੰਨ ਅਫ਼ਗਾਨਿਸਤਾਨ ਰਾਹੀਂ ਪੰਜਾਬ ਵਿਚ ਦੀ ਲੰਘ ਕੇ ਭਾਰਤ ਉੱਪਰ ਸੰਭਾਵੀ ਹਮਲੇ ਦੀ ਰਿਪੋਰਟ ਪੇਸ਼ ਕੀਤੀ |
ਤਣਜੀਤ ਸਿੰਘ, ਆਪਣੀ ਅੱਖ ਮੈਟਕਾਫ਼ ਦੇ ਚਿਹਰੇ ਉੱਪਰ ਟਿਕਾਈ ਪੂਰੇ ਧਿਆਨ ਵਾਲ ਸੁਣਦਾ ਰਿਹਾ। ਫਿਰ ਉਸ ਨੇ ਫਕੀਰ ਅਜ਼ੀਜ਼ਉਦਦੀਨ ਦੀਵਾਨ ਮੋਹਕਮ ਚੰਦ, ਫਤੇਹ ਸਿੰਘ, ਪ੍ਰਭ ਦਿਆਲ ਅਤੇ ਮਿੱਤ ਸਿੰਘ ਵੱਲ ਵਾਰੀ ਵਾਰੀ ਤੱਕਿਆ। ਚਿਹਰੇ ਉੱਪਰ ਵਿਅੰਗ-ਭਰੀ ਮੁਸਕਾਣ ਆਈ। ਆਪਣੀਆਂ ਮੁੱਛਾਂ ਉੱਪਰ ਹੱਥ ਫੇਰਿਆ, ਉਹਨਾਂ ਦੇ ਕੁੰਢ ਉਤਾਂਹ ਵੱਲ ਚੁੱਕੇ ਤੇ ਮੈਟਕਾਫ਼ ਵੱਲ ਦੇਖਦਾ ਬੋਲਿਆ।
-ਮੈਨੂੰ ਨਹੀਂ ਲੱਗਦਾ, ਰੂਸ ਅਤੇ ਫਰਾਂਸ ਮਿਲ ਕੇ ਭਾਰਤ ਉੱਪਰ ਹਮਲਾ ਕਰਨਗੇ ਤੇ ਉਹਨਾਂ ਨੂੰ ਈਰਾਨ ਜਾਂ ਅਫਗਾਨਿਸਤਾਨ ਕੋਈ ਲਾਂਘਾ ਦੇਣਗੇ। ਅੰਗਰੇਜ਼ੀ ਸਰਕਾਰ ਵੱਲੋਂ ਇਹ ਬਿਨਾਂ ਮਤਲਬ 'ਹਊਆ ਖੜ੍ਹਾ ਕੀਤਾ ਜਾ ਰਿਹਾ ਹੈ। ਮੈਨੂੰ ਸ਼ੱਕ ਹੈ, ਤੇਰੀ ਅੰਗਰੇਜ਼ੀ ਸਰਕਾਰ, ਖਾਲਸਾ ਸਰਕਾਰ ਦੀ ਸ਼ਕਤੀ ਤੋਂ ਡਰੀ ਹੋਈ ਏ ਤੇ ਉਹ ਇਸ ਨੂੰ ਰੂਸੀਆਂ ਵੱਲੋਂ ਹਮਲੇ ਦੇ ਬਹਾਨੇ ਆਪਣੇ ਰਾਜ ਵਿਚ ਮਿਲਾਉਣ ਦੀ ਇੱਛਾ ਰੱਖਦੀ ਹੈ। ਮੈਂ ਠੀਕ ਕਿਹਾ ਹੈ ਨਾ ...?
-ਵੱਟੂ 'ਹਊਆ' 'ਬਹਾਨਾ ? ਮੈਟਕਾਫ਼ ਦੇ ਮੱਥੇ ਉੱਪਰ ਤਿਉੜੀਆਂ ਪੈ ਗਈਆਂ।
-ਹਊਆ ਡਰ, ਬਹਾਨਾ ਨੌਟੰਕੀ । ਫ਼ਕੀਰ ਅਜੀਜ਼ਉਦਦੀਨ ਨੇ ਸਪੱਸ਼ਟ ਕੀਤਾ।
-ਸਾਡੇ ਪਾਸ ਰੀਪੋਰਟ ਹੈ, ਹਿਜ਼ ਹਾਈਨੈਂਸ ਅੰਗਰੇਜ਼ਾਂ ਨਾਲ ਯੁੱਧ ਕਰਨ ਲਈ ਫੌਜਾਂ ਜਮ੍ਹਾਂ ਕਰ ਰਹੇ ਨੇ ।' ਮੈਟਕਾਫ਼ ਦੇ ਚਿਹਰੇ ਉੱਪਰ ਗੁੱਸਾ ਝਲਕਣ ਲੱਗਾ।
ਫ਼ਕੀਰ ਦੇ ਚਿਹਰੇ ਉੱਪਰ ਮੁਸਕਰਾਹਟ ਆ ਗਈ।
-ਬ੍ਰਿਟਿਸ਼ ਸਰਕਾਰ ਇਹ ਸਭ ਕਿਉਂ ਕਰੇਗੀ ? ਮੈਟਕਾਫ਼ ਦੇ ਤੇਵਰ ਬਦਲ ਗਏ।
-ਇਸ ਲਈ ਕਿ ਇਸ ਬਹਾਨੇ ਖਾਲਸਾ ਸਰਕਾਰ, ਬਰਤਾਨੀਆਂ ਦੀ ਫੌਜ ਨੂੰ ਪਹਿਲਾਂ ਮਾਲਵਾ ਖੇਤਰ ਵਿਚ ਪੈਰ ਰੱਖਣ ਦੀ ਆਗਿਆ ਦੇਵੇ, ਫਿਰ ਉਸ ਦੇ ਨਿੱਜੀ ਖੇਤਰ ਵਿਚ।' ਫਤੇਹ ਸਿੰਘ ਆਹਲੂਵਾਲੀਆ ਦੇ ਮੰਤਰੀ ਪ੍ਰਭਦਿਆਲ ਨੇ ਕਿਹਾ।
-ਮੈਂ ਨਹੀਂ ਸਮਝਦਾ, ਬ੍ਰਿਟਿਸ਼ ਹਕੂਮਤ ਅਜੇਹਾ ਸੋਚਦੀ ਹੈ।
-ਆਪ ਦੇ ਸੋਚਣ ਸਮਝਣ ਨਾਲ ਕੀ ਹੁੰਦਾ ਹੈ ? ਪ੍ਰਭਦਿਆਲ ਬਲਿਆ-ਪਰ ਇਕ ਗੱਲ ਹੈ, ਅੰਗਰੇਜ਼ ਚੰਗੇ ਭਰਸੇ ਵਾਲੇ ਅਤੇ ਵਿਸ਼ਵਾਸ ਲਈ ਪ੍ਰਸਿੱਧ ਹਨ। ਹੁਣ ਖਾਲਸਾ ਦਰਬਾਰ ਨੂੰ ਜਾਣਕਾਰੀ ਹਾਸਲ ਹੋ ਜਾਏਗੀ, ਕੀ ਅੰਗਰੇਜ਼ੀ ਸਰਕਾਰ ਸਚਮੁੱਚ ਭਰੋਸਾ ਕਰਨ ਦੇ ਲਾਇਕ ਹੈ।
ਗੱਲਾਂਬਾਤਾਂ ਹੋਰ ਵੀ ਹੁੰਦੀਆਂ ਰਹੀਆਂ। ਇਕ ਦੂਸਰੇ ਨੂੰ ਸਿਰਫ਼ ਇਹ ਜਤਾਉਣ ਲਈ ਕਿ ਕੌਣ ਸਭ ਤੋਂ ਵਧੇਰੇ ਤਾਕਤਵਰ ਅਤੇ ਚਤਰ ਹੈ। ਰਣਜੀਤ ਸਿੰਘ ਸਮਝ ਗਿਆ, ਇਹ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗਗੀ। ਉਸ ਨੇ ਕਿਹਾ—-ਮੈਨੂੰ ਫੋਰਨ ਲਾਹੋਰ ਮੁੜਨਾ ਪਵੇਗਾ। ਤੇ ਮੁਲਾਕਾਤ ਸਮਾਪਤ ਹੋ ਗਈ।
...
ਅਗਲੇ ਦਿਨ, ਮੈਟਕਾਫ਼ ਦੇ ਸੱਦੇ ਉੱਪਰ, ਰਣਜੀਤ ਸਿੰਘ ਦੇ ਸਲਾਹਕਾਰਾਂ ਨੇ ਫਕੀਰ ਅਜੀਜਉਦਦੀਨ ਦੀ ਅਗਵਾਈ ਵਿਚ, ਮੈਟਕਾਰ ਦੇ ਪੜਾਅ 'ਤੇ ਮੁਲਾਕਾਤ ਕੀਤੀ। ਮੈਟਕਾਫ਼ ਨੇ ਫਿਰ, ਰੂਸ-ਫਰਾਂਸ ਦੇ ਸੰਭਾਵੀ ਹਮਲੇ ਦਾ ਟਾਕਰਾ, ਖਾਲਸਾ ਸਰਕਾਰ ਅਤੇ ਅੰਗਰੇਜ਼ੀ ਸਰਕਾਰ ਦੀ ਸਾਂਝੀ ਤਾਕਤ ਨਾਲ ਕਰਨ ਦਾ ਪ੍ਰਸਤਾਵ ਰੱਖਿਆ।
-ਜਨਾਬ , ਇਸ ਤੋਂ ਪਹਿਲਾਂ ਬਰਤਾਨੀਆਂ ਸਰਕਾਰ ਨੂੰ ਇਹ ਤਸਲੀਮ ਕਰਨਾ ਪਏਗਾ ਕਿ ਮਹਾਰਾਜਾ ਰਣਜੀਤ ਸਿੰਘ, ਸਾਰੇ ਸਿੱਖ ਸਰਦਾਰਾਂ ਦਾ ਮਹਾਰਾਜਾ ਹੈ। ਔਰ ਸਭ ਉਸ ਦੇ ਅਧੀਨ ਹਨ, ਮਾਲਵਾ ਖੇਤਰ ਸਮੇਤ। ਫਕੀਰ ਅਜੀਜ਼ਉਦਦੀਨ ਨੇ ਸ਼ਰਤ ਰੱਖੀ।
—ਇਹ ਗੱਲਬਾਤ ਕਾਨੂੰਨੀ ਮਾਹਰਾਂ ਦੀ ਨਿਗਰਾਨੀ ਹੇਠ ਹੋਵੇ ਤਾਂ ਬੇਹਤਰ ਹੋਵੇਗਾ।' ਮੈਟਕਾਫ਼ ਅਸਲ ਮੁੱਦੇ ਤੋਂ ਪਾਸਾ ਵੱਟ ਗਿਆ।
-ਅਗਰ ਦੋਹਾਂ ਸਰਕਾਰਾਂ ਵਿਚ ਸੰਧੀ ਹੁੰਦੀ ਹੈ ਤਾਂ ਸਾਂਝੀ ਹੱਦ ਕਿਸ ਨੂੰ ਮੰਨਿਆ ਜਾਵੇਗਾ ?' ਪ੍ਰਭ ਦਿਆਲ ਨੇ ਨਵੀਂ ਉਲਝਣ ਖੜ੍ਹੀ ਕਰ ਦਿੱਤੀ।
-ਬ੍ਰਿਟਿਸ਼ ਸਰਕਾਰ ਬਾਊਂਡਰੀ ਵਧਾਉਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ।' ਮੈਟਕਾਫ਼ ਨੇ ਲਾਪਰਵਾਹੀ ਨਾਲ ਕਿਹਾ।
-ਸਰ, ਆਪ ਇਹ ਤਾਂ ਬਿਆਨ ਕਰੋ, ਹੱਦ ਕਿਥੋਂ ਤੱਕ ਤੈਅ ਹੋਈ ਹੈ ?' ਪ੍ਰਭ ਦਿਆਲ ਨੇ ਅੰਗਰੇਜ਼ਾਂ ਦੀ ਨੀਅਤ ਜਾਨਣ ਲਈ ਪੁੱਛਿਆ।
--ਕਰਨਾਲ ਤੱਕ। ਮੈਟਕਾਫ਼ ਦੇ ਮੂੰਹੋਂ ਨਿਕਲਿਆ। ਪਰ ਉਸ ਦੇ ਚਿਹਰੇ ਉੱਪਰ ਪਰੇਸ਼ਾਨੀ ਅਤੇ ਘਬਰਾਹਟ ਸਾਫ ਝਲਕਣ ਲੱਗੀ।
-ਪਰ ਕਰਨਾਲ ਤਾਂ ਮਹਾਰਾਜਾ ਸਾਹਿਬ ਦੇ ਮਿੱਤਰ, ਸਰਦਾਰ ਗੁਰਦਿੱਤ ਸਿੰਘ ਦੀ ਜਾਗੀਰ ਹੈ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ।' ਫ਼ਕੀਰ ਨੇ ਸਪੱਸ਼ਟ ਕੀਤਾ |
ਮੇਟਕਾਫ਼ ਨੂੰ ਕੋਈ ਜਵਾਬ ਨਾ ਸੁੱਝਿਆ।
ਬਿਨਾਂ ਕੋਈ ਫੈਸਲਾ ਕੀਤਿਆਂ, ਸਲਾਹਕਾਰ ਉੱਠ ਖੜ੍ਹੇ।
ਮੈਟਕਾਫ਼ ਖਿੱਝ ਕੇ ਬੋਲਿਆ, 'ਹੁਣ ਮੈਂ ਸਿਰਫ਼ 'ਹਿਜ਼ ਹਾਈਨੈਂਸ' ਨਾਲ ਗੱਲ ਕਰਾਂਗਾ।
ਰਣਜੀਤ ਸਿੰਘ ਨਾਲ ਫਿਰ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਜਦ ਮੈਟਕਾਫ਼ ਪੁਰਾਣਾ ਰਾਗ ਅਲਾਪਣ ਲੱਗਾ ਤਾਂ ਰਣਜੀਤ ਸਿੰਘ ਨੇ ਪੁੱਛਿਆ,
-ਪਹਿਲਾਂ, ਸਤਲੁਜ ਪਾਰ ਦੀਆਂ ਰਿਆਸਤਾਂ ਬਾਰੇ ਅੰਗਰੇਜ਼ੀ ਸਰਕਾਰ ਦੀ ਨੀਤੀ ਸਪੱਸ਼ਟ ਕਰੋ।
-ਅੰਗਰੇਜ਼ੀ ਸਰਕਾਰ ਦੀ, ਜਮਨਾ ਦਰਿਆ ਤੋਂ ਅੱਗ ਹੱਦ ਵਧਾਉਣ ਦੀ ਕੋਈ ਲਾਲਸਾ ਨਹੀਂ ਹੈ। ਮੈਟਕਾਫ਼ ਨੇ ਕਿਹਾ-'ਪਰ ਹੋ ਸਕਦਾ ਹੈ, ਜੇ ਅੰਗਰੇਜ਼ੀ ਸਰਕਾਰ ਦੀ ਨਰਾਜ਼ਗੀ ਸਹੇੜੀ ਗਈ ਤਾਂ ਸਤਲੁਜ ਨੂੰ ਸੀਮਾ ਐਲਾਨ ਕਰ ਦਿੱਤਾ ਜਾਵੇ'
-ਇਹ ਧਮਕੀ ਹੈ ?' ਰਣਜੀਤ ਸਿੰਘ ਦੀਆਂ ਮੁੱਛਾਂ ਫ਼ਰਕੀਆਂ।
ਮੈਟਕਾਫ਼ ਨੂੰ ਤੁਰੰਤ ਆਪਣੀ ਜਲਦਬਾਜ਼ੀ ਦਾ ਅਹਿਸਾਸ ਹੋਇਆ। ਉਹ ਘਬਰਾ ਗਿਆ ਤੇ ਬ੍ਰਿਟਿਸ਼ ਸਰਕਾਰ ਵੱਲੋਂ ਇਕ ਸੰਦੇਸ਼ ਪੜ੍ਹਨ ਲੱਗਾ-
"ਬ੍ਰਿਟਿਸ਼ ਸਰਕਾਰ ਪਾਸ ਇਹ ਜਾਣਕਾਰੀ ਹੈ, ਫਰਾਂਸੀਸੀ-ਰੂਸੀ ਮਿਲ ਕੇ, ਇਰਾਨ ਵਿਚ ਆਪਣਾ ਸੈਨਿਕ ਅੰਡਾ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਹਨ। ਫਿਰ ਉਹ ਕਾਬਲ ਉੱਪਰ ਕਬਜ਼ਾ ਕਰਨਗੇ। ਇਸ ਤੋਂ ਅੱਗੇ ਪੰਜਾਬ ਨੂੰ ਆਪਣੇ ਅਧੀਨ ਕਰਨਗੇ। ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਣਗੇ। ਇਸ ਲਈ ਆਪਣੇ ਆਪਣੇ ਰਾਜਾਂ ਦੇ ਹਿਤਾਂ ਲਈ ਸਾਨੂੰ ਇਕ ਜੁੱਟ ਹੋਣ ਦੀ ਲੋੜ ਹੈ।
-ਅਸਲ ਡਰ ਤਾਂ ਆਖਰ ਵਾਲਾ ਹੈ। ਆਖ ਕੇ ਰਣਜੀਤ ਸਿੰਘ ਮੁੱਛਾਂ ਉੱਪਰ ਹੱਥ ਫੇਰ ਕੇ ਹੱਸਿਆ।
-ਮੈਂ ਸਮਝਿਆ ਨਹੀਂ ਹਿਜ਼ ਹਾਈਨੈਂਸ ?'
-ਕਾਬਲ ਤੋਂ ਬਾਅਦ ਪੰਜਾਬ, ਫਿਰ ਪੰਜਾਬ ਤੋਂ ਬਾਅਦ ਦਿੱਲੀ ਵੱਲ ਵਧਣਗੀਆਂ ਰੂਸੀਆਂ, ਫਰਾਂਸੀਸੀਆਂ ਦੀਆਂ ਫੌਜਾਂ। ਰਣਜੀਤ ਸਿੰਘ ਫਿਰ ਹੱਸਿਆ।
-ਹਿਜ਼ ਹਾਈਨੇਸ, ਇਹ ਨਾ ਭੁੱਲੋ, ਪੰਜਾਬ ਦਿੱਲੀ ਤੋਂ ਪਹਿਲਾਂ ਆਏਗਾ।'
-ਅਗਰ ਫਰਾਂਸੀਸੀ ਹਮਲਾ ਕਰਦੇ ਨੇ, ਅੰਗਰੇਜ਼ੀ ਫੌਜ ਕਿਥੋਂ ਤੱਕ ਅੱਗੇ ਵਧਣ ਦਾ ਇਰਾਦਾ ਰੱਖਦੀ ਹੈ ? ਰਣਜੀਤ ਸਿੰਘ ਨੇ ਪੁੱਛਿਆ।
-ਸ਼ਾਇਦ ਕਾਬਲ ਤੋਂ ਵੀ ਅੱਗੇ, ਜੇ ਲੋੜ ਪਈ ਤਾਂ।
-ਅੰਗਰੇਜ਼ੀ ਫੌਜ, ਫਰਾਂਸੀਸੀਆਂ ਨਾਲ ਯੁੱਧ ਕਰਨ ਦੀ ਸਮਰੱਥਾ ਰੱਖਦੀ ਹੈ ?'
-ਬਿਨਾ ਸ਼ੱਕ ਅਸੀਂ ਤਿਆਰ ਹਾਂ।
—ਇਹ ਹਮਲਾ ਕਦੋਂ ਤੱਕ ਹੋ ਸਕਦਾ ਹੈ ?'
-ਮੌਸਮ ਉੱਪਰ ਨਿਰਭਰ ਕਰਦਾ ਹੈ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।"
-ਕੋਈ ਅੰਦਾਜ਼ਾ, ਦੋ ਮਹੀਨੇ, ਛੇ ਮਹੀਨੇ, ਸਾਲ... ?
—ਹੋ ਸਕਦਾ ਹੈ।
-ਫਿਰ ਇਸ ਵਕਤ ਉਸ ਹਮਲੇ ਬਾਰੇ ਸੋਚਣਾ ਫਜੂਲ ਹੈ, ਜਿਸ ਦੇ ਹੋਣ ਦੀ ਅਜੇ ਸੰਭਾਵਨਾ ਨਹੀਂ ਹੈ। ਰੂਸੀਆਂ ਫਰਾਂਸੀਸੀਆਂ ਬਾਰੇ ਜਾਣਕਾਰੀ ਦੇਣ ਲਈ ਸ਼ੁਕਰੀਆ। ਅਸੀਂ ਖ਼ੁਦ ਅੰਗਰੇਜਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਹਾਂ।' ਆਖ ਕੇ ਰਣਜੀਤ ਸਿੰਘ ਆਪਣੇ ਸਲਾਹਕਾਰਾਂ ਵੱਲ ਝਾਕਿਆ-ਪ੍ਰਭ ਦਿਆਲ, ਅਗਰ ਕੁਝ ਹੋਰ ਪੁੱਛਣਾ ਹੈ ਤਾਂ ਸਾਹਬ ਕੋਲੇ ਪੁੱਛ ਲੈ, ਦੂਸਰੇ ਵੀ ਪੁੱਛ ਸਕਦੇ ਨੇ।
ਪ੍ਰਭ ਦਿਆਲ ਨੇ ਪੁੱਛਿਆ- ਅਗਰ ਕਾਬਲ ਦਾ ਸ਼ਾਹ ਸੁਜਾਹ ਰੂਸੀਆਂ ਅਤੇ ਫਰਾਂਸੀਸੀਆਂ ਨਾਲ ਮਿਲ ਗਿਆ ਤਾਂ ਅੰਗਰੇਜ਼ੀ ਹਕੂਮਤ ਕਿਹੜਾ ਕਦਮ ਚੁੱਕੇਗੀ '
-ਸ਼ਾਹ ਸੁਜਾਹ ਅਜੇਹਾ ਕਰਕੇ ਆਤਮ-ਹੱਤਿਆ ਵਰਗਾ ਕੰਮ ਕਰੇਗਾ'-ਮੈਟਕਾਰ ਬੋਲਿਆ-'ਕਿਉਂਕਿ ਫਰਾਂਸੀਸੀ ਆਪਣੇ ਨਾਲ ਸਹਿਯੋਗ ਕਰਨ ਵਾਲਿਆਂ ਨੂੰ ਸਮਾ ਪਾ ਕੇ ਗੁਲਾਮ ਬਣਾ ਲੈਂਦੇ ਹਨ। ਉਹ ਆਪਣੇ ਮਿੱਤਰਾਂ ਦੇ ਮੁਲਕਾਂ ਨੂੰ ਤਬਾਹ ਕਰ ਦਿੰਦੇ ਹਨ ਤੇ ਉੱਥੇ ਆਪਣਾ ਰਾਜ ਕਾਇਮ ਕਰਦੇ ਹਨ।-ਅੰਗਰੇਜ਼ੀ ਹਕੂਮਤ ਵੀ ਇਸੇ ਨੀਤੀ ਉੱਪਰ ਚੱਲ ਰਹੀ ਹੈ। ਮਰਾਠਾ ਹੁਲਕਰ ਦੀ ਸਥਿਤੀ ਨੂੰ ਆਪ ਜਾਣਦੇ ਹੀ ਹੋਵੇਗਾ।' ਫ਼ਕੀਰ ਅਜੀਜਉਦਦੀਨ ਨੇ ਅੰਗਰੇਜ਼ਾਂ ਦੀ ਨੀਤੀ ਦਾ ਪਰਦਾਫਾਸ਼ ਕਰਦਿਆਂ ਕਿਹਾ।
ਇਸ ਗੱਲ ਉੱਪਰ, ਮੋਟਕਾਫ਼ ਛਿੱਥਾ ਪੈ ਗਿਆ, ਚਿੜ ਗਿਆ। ਉਸ ਨੂੰ ਕਹਿਣ ਲਈ ਤੁਰੰਤ ਕੁਝ ਨਾ ਸੁੱਝਿਆ।
ਪ੍ਰਭਦਿਆਲ ਨੇ ਰਣਜੀਤ ਸਿੰਘ ਦੇ ਨੇੜੇ ਢੁੱਕਦਿਆਂ, ਧੀਮੀ ਸੁਰ ਵਿਚ ਕੁਝ ਕਿਹਾ। ਰਣਜੀਤ ਸਿੰਘ ਨੇ ਸਹਿਮਤੀ ਪ੍ਰਗਟ ਕਰਦਿਆਂ ਸਿਰ ਹਿਲਾਇਆ। ਪ੍ਰਭ ਦਿਆਲ ਬੋਲਿਆ, 'ਸਰ, ਆਪ ਦੀਆਂ ਤਜਵੀਜਾਂ ਦਾ ਉੱਤਰ ਦੇਣ ਲਈ ਅਸੀਂ ਵਿਚਾਰ ਕਰਾਂਗੇ। ਆਪਾਂ ਕੱਲ੍ਹ ਫਿਰ ਮਿਲਾਂਗੇ।
-0.K. ਨਾਟ ਬੈਂਡ।' ਮੈਟਕਾਫ਼ ਨੇ ਸ਼ੁਕਰ ਮਨਾਇਆ ਤੇ ਆਪਣੇ ਕੈਂਪ ਵਿਚ ਜਾਣ ਦੀ ਆਗਿਆ ਮੰਗੀ।
ਜਦ ਉਹ ਕੁਝ ਕਦਮ ਪਿੱਛੇ ਹਟ ਕੇ ਮੁੜਨ ਲੱਗਾ ਤਾਂ ਦੀਵਾਨ ਮੋਹਕਮ ਚੰਦ ਨੇ ਸੁਝਾਅ ਦਿੱਤਾ, 'ਅਗਰ ਅੰਗਰੇਜ਼ ਸਰਕਾਰ ਸਚਮੁੱਚ ਹੀ ਰੂਸੀਆਂ ਦੇ ਹਮਲੇ ਤੋਂ ਡਰ ਰਹੀ ਹੈ ਤਾਂ ਚੰਗਾ ਏਹੀ ਹੋਵੇਗਾ, ਕਾਬਲ ਵੱਲ ਆਪਣਾ ਦੂਤ ਭੇਜਣ ਤੋਂ ਪਹਿਲਾਂ ਅੰਗਰੇਜ਼ ਸਰਕਾਰ, ਲਾਹੌਰ ਦਰਬਾਰ ਨਾਲ ਸੰਧੀ ਕਰ ਲੈਣ।
-ਹਿਜ਼ ਹਾਈਨੈਂਸ ਦੇ ਸਲਾਹਕਾਰ, ਬਿਨਾਂ ਵਜਾਹ ਬ੍ਰਿਟਿਸ਼ ਨੀਤੀ ਉੱਪਰ ਸ਼ੱਕ ਕਰ ਰਹੇ ਹਨ। ਹਾਂ, ਇਕ ਗੱਲ ਸਪੱਸ਼ਟ ਹੈ, ਜੇ ਸਾਡੀ ਗੱਲਬਾਤ ਸੀਮਾ ਤੇ ਵਿਵਾਦ ਨੂੰ ਹੱਲ ਨਾ ਕਰ ਸਕੀ ਤਾਂ ਹੋ ਸਕਦਾ ਹੈ, ਸਤਲੁਜ ਨੂੰ ਹੀ ਸੀਮਾ ਐਲਾਨ ਕਰ ਦਿੱਤਾ ਜਾਵੇ। ਜੇ ਗਵਰਨਰ ਜਨਰਲ ਦਾ ਸੁਝਾਅ ਮੰਨ ਲਿਆ ਜਾਂਦਾ ਹੈ ਤਾਂ ਹਿਜ਼ ਹਾਈਨੈਂਸ, ਅਫਗਾਨਿਸਤਾਨ ਤੱਕ ਆਪਣੇ ਰਾਜ ਦੀ ਸੀਮਾ ਫੈਲਾ ਸਕਦੇ ਹਨ। ਬ੍ਰਿਟਿਸ਼ ਸਰਕਾਰ ਕੋਈ ਦਖ਼ਲ ਨਹੀਂ ਦੇਵੇਗੀ।
ਰਣਜੀਤ ਸਿੰਘ ਸਮਝ ਗਿਆ, ਇਸ ਗੱਲ ਵਿਚ ਧਮਕੀ ਦੇ ਨਾਲ ਨਾਲ ਲਾਲਚ ਵੀ ਦਿੱਤਾ ਹੈ। ਅੰਗਰੇਜ਼ਾਂ ਦੀ ਦੋਗਲੀ ਨੀਤੀ ਤੋਂ ਉਹ ਵਾਕਫ਼ ਸੀ। ਉਸ ਨੇ ਗੱਲਬਾਤ ਇਥੇ ਹੀ ਖ਼ਤਮ ਕਰਨ ਦਾ ਹੁਕਮ ਦਿੱਤਾ।
ਮੈਟਕਾਫ਼ ਨੂੰ ਕੋਈ ਜਵਾਬ ਨਾ ਸੁੱਝਿਆ।
ਬਿਨਾਂ ਕੋਈ ਫੈਸਲਾ ਕੀਤਿਆ, ਸਲਾਹਕਾਰ ਉੱਠ ਖੜ੍ਹੇ।
ਮੈਟਕਾਫ਼ ਖਿੱਝ ਕੇ ਬੋਲਿਆ, 'ਹੁਣ ਮੈਂ ਸਿਰਫ 'ਹਿਜ਼ ਹਾਈਨੈਂਸ' ਨਾਲ ਗੱਲ ਕਰਾਂਗਾ।
...
ਰਣਜੀਤ ਸਿੰਘ ਨਾਲ ਫਿਰ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਜਦ ਮੈਟਕਾਫ਼ ਪੁਰਾਣਾ ਰਾਗ ਅਲਾਪਣ ਲੱਗਾ ਤਾਂ ਰਣਜੀਤ ਸਿੰਘ ਨੇ ਪੁੱਛਿਆ,
-ਪਹਿਲਾਂ, ਸਤਲੁਜ ਪਾਰ ਦੀਆਂ ਰਿਆਸਤਾਂ ਬਾਰੇ ਅੰਗਰੇਜ਼ੀ ਸਰਕਾਰ ਦੀ ਨੀਤੀ ਸਪੱਸਟ ਕਰੋ।
-ਅੰਗਰੇਜ਼ੀ ਸਰਕਾਰ ਦੀ, ਜਮਨਾ ਦਰਿਆ ਤੋਂ ਅੱਗੇ ਹੱਦ ਵਧਾਉਣ ਦੀ ਕੋਈ ਲਾਲਸਾ ਨਹੀਂ ਹੈ। ਮੈਟਕਾਫ਼ ਨੇ ਕਿਹਾ-ਪਰ ਹੋ ਸਕਦਾ ਹੈ, ਜੇ ਅੰਗਰੇਜ਼ੀ ਸਰਕਾਰ ਦੀ ਨਰਾਜ਼ਗੀ ਸਹੇੜੀ ਗਈ ਤਾਂ ਸਤਲੁਜ ਨੂੰ ਸੀਮਾ ਐਲਾਨ ਕਰ ਦਿੱਤਾ ਜਾਵੇ।
-ਇਹ ਧਮਕੀ ਹੈ ?' ਰਣਜੀਤ ਸਿੰਘ ਦੀਆਂ ਮੁੱਛਾ ਫਰਕੀਆਂ।