ਸਿੱਖ ਸਰਦਾਰਾਂ ਦਾ ਏਨਾ ਇਕੱਠ ਹੋਣ ਦੀ ਰਣਜੀਤ ਸਿੰਘ ਨੂੰ ਬਿਲਕੁਲ ਹੀ ਆਸ ਨਹੀਂ ਸੀ। ਜਦੋਂ ਇਕੱਠ ਹੋਣ ਦੇ ਕਾਰਨ ਦਾ ਪਤਾ ਲੱਗਿਆ ਤਾਂ ਹਰ ਇਕ ਦੀ ਆਪਣੀ ਆਪਣੀ ਸੁਰ ਸੀ। ਅਕਾਲੀ ਫੂਲਾ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ—
'ਬਿਨਾਂ ਪੂਛ ਵਾਲੇ ਬਾਦਰਾਂ ਨਾਲ ਕਤੱਈ ਸਮਝੌਤਾ ਨਹੀਂ ਹੋਣਾ ਚਾਹੀਦਾ। ਮਰਹੱਟਾ ਸਾਡੀ ਸ਼ਰਨ 'ਚ ਆਇਆ ਜੋ। ਸ਼ਰਨ ਆਇਆਂ ਦੀ ਰੱਖਿਆ ਕਰਨੀ, ਸਾਡਾ ਧਰਮ ਜੋ। ਦਰਬਾਰ ਸਾਹਬ ਆ ਕੇ ਉਸ ਨੇ ਬੜੀ ਸ਼ਰਧਾ ਨਾਲ ਸਿਰ ਨਿਵਾਇਆ ਏ। ਅਸੀਂ ਅਰਦਾਸ ਵੀ ਕਰਦੇ ਆਂ, ਸ਼ਰਨ ਪੜਸੇ ਤਰੇ।
ਰਣਜੀਤ ਸਿੰਘ ਨੇ, ਜੀਦ ਦੇ ਸਰਦਾਰ ਭਾਗ ਸਿੰਘ ਦੇ ਏਲਚੀ ਵੱਲੋਂ ਭੇਜੀ ਅੰਗਰੇਜਾਂ ਦੀ ਲਿਖੀ ਧਮਕੀ ਭਰੀ ਚਿੱਠੀ ਦਾ ਜਿਕਰ ਕਰਦਿਆਂ ਕਿਹਾ:
-ਲਾਰਡ ਲੋਕ, ਅੰਮ੍ਰਿਤਸਰ ਤੋਂ 35 ਮੀਲ ਐਰ ਲੁਧਿਆਣ ਤੇ 45 ਮੀਲ ਦੀ ਦੂਰੀ 'ਤੇ ਛਾਉਣੀ ਪਾਈ ਬੈਠਾ ਏ ਤੇ ਯੁੱਧ ਦੀ ਪੂਰੀ ਤਿਆਰੀ ਕਰ ਲਈ ਹੋਈ ਏ। ਉਹ ਧਮਕੀ ਦਿੰਦਾ ਹੈ, ਕਿਸੇ ਵੀ ਹਾਲਤ ਵਿਚ ਸਿੱਖਾਂ ਨੂੰ ਹੋਲਕਰ ਦੀ ਮਦਦ ਨਹੀਂ ਕਰਨ ਦੇਵੇਗਾ। ਮੈਂ ਅੰਗਰੇਜ਼ਾਂ ਦੇ ਕੈਂਪ ਦੀ ਪੂਰੀ ਸੂਹ ਲੈ ਆਇਆ ਹਾਂ। ਉਹਨਾਂ ਦੀਆਂ ਨੀਤੀਆਂ ਬੜੀਆਂ ਤਬਾਹ-ਕੁੰਨ ਨੇ। ਫੌਜੀ ਤਾਕਤ ਵੱਡੀ ਹੈ। ਹਲਕਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਕੇ ਜਾਂ ਮਦਦ ਕਰਕੇ, ਅਸੀਂ ਅੰਗਰੇਜ਼ਾਂ ਨੂੰ ਪੱਕੇ ਦੁਸ਼ਮਣ ਬਣਾ ਲਵਾਂਗੇ। ਇਸ ਲਈ ਲਾਹੌਰ ਦਰਬਾਰ ਨਹੀਂ ਚਾਹੁੰਦਾ, ਅੰਗਰੇਜ਼ਾਂ ਦੀ ਨਰਾਜ਼ਗੀ ਸਹੇੜੀ ਜਾਵੇ, ਤੇ ਮਰਾਠਿਆਂ, ਅੰਗਰੇਜਾਂ ਦੀ ਦੁਸ਼ਮਣੀ ਸਿੱਖਾਂ ਦੇ ਗਲ ਪੈ ਜਾਵੇ।
ਰਣਜੀਤ ਸਿੰਘ ਦੇ ਇਹ ਵਿਚਾਰ ਸੁਣ ਕੇ, ਸਿੱਖ ਸਰਦਾਰਾਂ ਅਤੇ ਜਰਨੈਲਾਂ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਉਹਨਾਂ ਮਹਿਸੂਸ ਕੀਤਾ, ਰਣਜੀਤ ਸਿੰਘ ਨੇ ਸਾਡਾ ਵਿਸ਼ਵਾਸ ਤੋੜਿਆ ਹੈ। ਉਹ ਫਿਰੇਗੀਆਂ ਨਾਲ ਮਿੱਤਰਤਾ ਦਾ ਇੱਛੁਕ ਹੈ, ਜਿਹੜੇ ਸਦਾ ਹੀ ਭਰੋਸੇ ਦੇ ਵੇਰੀ ਹਨ।
ਅਕਾਲੀ ਫੂਲਾ ਸਿੰਘ ਅਚਾਨਕ ਗਰਜਿਆ-'ਸਾਨੂੰ ਸੂਹ ਲੱਗੀ ਏ, ਤੇਰੀ ਸੱਸ ਮਾਈ ਸਦਾ ਕੌਰ ਨੇ ਅੰਗਰੇਜ਼ਾਂ ਦੀ ਸਹਾਇਤਾ ਕਰਨ ਲਈ, ਉਹਨਾਂ ਨੂੰ ਭਰੋਸਾ ਦਿੱਤਾ ਹੈ ?
-ਖਾਲਸਾ ਜੀ, ਜਦ ਅਸੀਂ ਸਾਰੇ ਇਕ ਮੌਤ ਹੋ ਗਏ ਤਾਂ ਮਾਈ ਦੀ ਕੀ ਜੁਅਰਤ ਹੋ ਉਹ ਅੰਗਰੇਜ਼ਾਂ ਦਾ ਸਾਥ ਦੇਵੇ। ਇਕ ਜਾਣਕਾਰੀ ਮੈਂ ਸਭ ਨੂੰ ਦੇਣੀ ਚਾਹੁੰਦਾ ਹਾਂ, ਹੋਲਕਰ ਦੀ ਫੌਜ ਦਾ ਮੈਂ ਨਿਰੀਖਣ ਕੀਤਾ ਹੈ। ਖਾਲਸਾ ਫੌਜ ਨਾਲ ਹਰ ਤਰ੍ਹਾਂ ਨਾਲ ਉਸ ਦੀ ਫੌਜ ਬੇਹਤਰ ਹੈ। ਹੈਰਾਨੀ ਏਸ ਗੱਲ ਦੀ ਹੈ, ਦੋਨੀ ਵਧੀਆ ਫੌਜ, ਅੰਗਰੇਜ਼ੀ ਫੌਜ ਕੋਲੋਂ ਹਾਰ ਕਿਵੇਂ ਗਈ ? ਆਪਣਾ ਭੇਸ ਬਦਲ ਕੇ ਮੈਂ ਅੰਗਰੇਜ਼ੀ ਫੌਜ ਦੀ ਕਵਾਇਦ ਵੇਖਣ ਗਿਆ ਸਾਂ, ਉਸ ਦੀ ਫੌਜ ਮਰਹੱਟਾ ਫੌਜ ਨਾਲੋਂ ਵਧੇਰੇ ਸ਼ਕਤੀਸ਼ਾਲੀ
-ਤੂੰ ਖਾਲਸਾ ਫੌਜ ਦੀ ਹੱਤਕ ਕਰ ਰਿਹੈ। ਅਕਾਲੀ ਫੂਲਾ ਸਿੰਘ ਨੇ ਮਿਆਨ ਵਿਚੋਂ ਤਲਵਾਰ ਧੂ ਲਈ ਤੇ ਲਲਕਾਰਿਆ। 'ਮਰਹੱਟਿਆਂ ਨੂੰ ਆਖ, ਜਿਹੜਾ ਸਭ ਤੋਂ. ਬਹਾਦਰ ਏ, ਤੇ ਗੋਰਿਆਂ ਨੂੰ ਵੀ ਆਖ, ਆਪਣੇ ਤਕੜੇ ਤੋਂ ਤਕੜੇ ਲੜਾਕੇ ਨੂੰ ਮੇਰੇ ਨਾਲ ਲੜਾਕੇ ਵੇਖ ਲੈਣ।
ਇਕੱਠ ਵਿਚ ਇਕਦਮ ਰੋਲਾ ਪੈ ਗਿਆ। ਰਣਜੀਤ ਸਿੰਘ ਭਮੇਤਰਿਆ ਜਿਹਾ, ਅਕਾਲੀ ਫੂਲਾ ਸਿੰਘ ਦੇ ਤਮਤਮਾਉਂਦੇ ਚਿਹਰੇ ਵੱਲ ਵੇਖਣ ਲੱਗਾ। ਕੁਝ ਸਰਦਾਰ ਫੂਲਾ ਸਿੰਘ ਨੂੰ ਸ਼ਾਂਤ ਕਰਨ ਲੱਗੇ। ਆਖ਼ਰ ਸਾਹਬ ਸਿੰਘ ਬੇਦੀ ਨੇ ਸਥਿਤੀ ਸੰਭਾਲੀ।
ਉਹ ਬੋਲਿਆ:
-ਅਸੀਂ ਦਰਬਾਰ ਸਾਹਿਬ ਜਾ ਕੇ ਦੇ ਪਰਚੀਆਂ ਗੁਰੂ ਗ੍ਰੰਥ ਸਾਹਿਬ ਅੱਗੇ ਰੱਖਾਂਗੇ। ਇਕ ਪਰਚੀ ਉੱਪਰ ਮਰਹੱਟਾ ਹਲਕਰ, ਦੂਸਰੀ ਉੱਪਰ ਵਿਰੰਗੀ ਲੋਕ ਲਿਖਾਂਗੇ। ਫਿਰ ਅਰਦਾਸ ਕਰਕੇ, ਕਿਸੇ ਅਬੋਧ ਬਾਲਕ ਨੂੰ ਕੋਈ ਇਕ ਪਰਚੀ ਚੁੱਕਣ ਲਈ ਕਹਾਗੇ। ਗੁਰੂ ਦੇ ਹੁਕਮ ਨਾਲ ਜਿਹੜੀ ਪਰਚੀ ਨਿਕਲੀ, ਉਸ ਦੇ ਪੱਖ ਵਿਚ ਖੜਾਂਗੇ।
ਸਭਨਾਂ ਨੇ ਜੈਕਾਰਾ ਛੱਡਿਆ। ਗੁਰਮੱਤਾ ਹੋ ਗਿਆ।
ਅਕਾਲੀ ਫੂਲਾ ਸਿੰਘ ਨੇ ਤਲਵਾਰ ਮਿਆਨ ਵਿਚ ਪਾ ਕੇ ਕਮਰਕਸੇ ਵਿਚ ਅਤੁੰਗ
ਅਰਦਾਸ ਕਰਨ ਪਿਛੋਂ, ਜਦ ਇਕ ਬਾਲਕ ਕੋਲ ਪਰਚੀ ਚੁਕਵਾਈ ਗਈ, ਉਸ ਉੱਪਰ 'ਫਿਰੰਗੀ ਲੋਕ' ਲਿਖਿਆ ਹੋਇਆ ਸੀ।
...
ਰਣਜੀਤ ਸਿੰਘ ਦੇ ਲਾਹੌਰ ਪੁੱਜਦਿਆਂ ਹੀ, ਫ਼ਕੀਰ ਅਜ਼ੀਜ਼ਉਦਦੀਨ ਨੇ ਸੂਚਨਾ ਦਿੱਤੀ, 'ਅੰਗਰੇਜ਼ੀ ਗਵਰਨਰ ਜਨਰਲ ਲਾਰਡ ਵੇਲਜਲੀ ਦੀ ਥਾਵੇਂ, ਲਾਰਡ ਕਾਰਨਵਾਲਿਸ ਆ ਗਿਆ ਹੈ ਔਰ ਉਸ ਨੂੰ ਹਿੰਦੁਸਤਾਨੀਆਂ ਨਾਲ ਯੁੱਧ ਨਾ ਲੜਨ ਦੀਆਂ ਹਦਾਇਤਾਂ ਦੇ ਕੇ ਘੱਲਿਆ ਏ।
-ਫ਼ਕੀਰ ਸਾਹਬ ਗੁਰੂ ਕੀ ਨਗਰੀ ਵਿਖੇ ਹੋਏ ਇਕੱਠ ਸਮੇਂ ਮੈਂ ਆਖ ਆਇਆ ਹਾਂ, ਅੰਗਰੇਜ਼ੀ-ਮਰਹੱਟਿਆਂ ਦੇ ਝਗੜੇ ਵਿਚ ਨਹੀਂ ਪਵਾਂਗਾ। ਅਗਰ ਦੋਹਾਂ ਵਿਚ ਕੋਈ ਸੰਧੀ ਕਰਵਾਉਣ ਲਈ ਮੇਰੀ ਲੋੜ ਜੇ, ਮੈਂ ਸਾਲਸੀ ਬਣਨ ਲਈ ਰਾਜ਼ੀ ਆਂ।'ਰਣਜੀਤ ਸਿੰਘ ਨੇ ਦੱਸਿਆ।
-ਹਜੂਰ, ਇਹ ਤਾਂ ਬਹੁਤ ਹੀ ਜ਼ਹੀਨ ਫੈਸਲਾ ਹੈ। ਬੇਗਾਨੀ ਅੱਗ ਵਿਚ ਕੁੱਦਣਾ ਕੋਈ ਸਿਆਣਪ ਨਹੀਂ। ਮਰਹੱਟਿਆਂ ਲਈ ਖੁਸ਼ਖ਼ਬਰੀ ਇਕ ਹੋਰ ਵੀ ਏ ਸਰਕਾਰ, ਲੰਡਨ ਤੋਂ ਇਹ ਵੀ ਹੁਕਮ ਆਇਆ ਏ, ਨਵੇਂ ਲਾਰਡ ਰਾਹੀਂ ਕਿ ਹੇਲਕਰ ਨੂੰ ਆਪਣੇ ਇਲਾਕੇ ਉੱਪਰ ਫਿਰ ਤੋਂ ਹਕੂਮਤ ਕਰਨ ਦੀ ਆਗਿਆ ਦਿੱਤੀ ਜਾਵੇ।'
-ਪਰ ਦੋਹਾਂ ਨੇ ਲਾਹੌਰ ਆਉਣ ਦੀ ਖਾਹਸ਼ ਪ੍ਰਗਟ ਕੀਤੀ ਏ। ਅਗਰ ਉਹਨਾਂ ਵਿਚਕਾਰ ਕੋਈ ਸੰਧੀ ਹੁੰਦੀ ਏ ਤਾਂ ਉਹ ਲਾਹੌਰ ਦਰਬਾਰ ਤੋਂ ਇਸ ਨੂੰ ਜ਼ਰੂਰ ਤਸਦੀਕ ਕਰਾਉਣਗੇ।
-ਸਰਕਾਰ, ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦੇ ਮਾਇਨੇ ਇਹ ਹਨ, ਅੰਗਰੇਜ਼ ਲਾਹੌਰ ਦਰਬਾਰ ਦੀ ਤਾਕਤ ਨੂੰ ਪ੍ਰਵਾਨ ਕਰਦੇ ਨੇ। ਫਕੀਰ ਨੇ ਖੁਸ਼ ਹੁੰਦਿਆਂ ਕਿਹਾ।
ਫਤੇਹ ਸਿੰਘ ਆਹਲੂਵਾਲੀਆ, ਮੁਲਤਾਨ ਦੀ ਮੁਹਿੰਮ ਤੋਂ ਵਾਪਸ ਮੁੜ ਆਇਆ ਸੀ। ਰਣਜੀਤ ਸਿੰਘ ਨੇ ਉਸ ਨੂੰ ਲਾਹੌਰ ਹੀ ਰੁਕਣ ਲਈ ਕਿਹਾ, ਉਸ ਨੂੰ ਖ਼ਬਰਾਂ ਮਿਲ ਰਹੀਆਂ ਸਨ, ਹੋਲਕਰ ਅਤੇ ਲਾਰਡ ਲੋਕ ਕਦੇ ਵੀ ਲਾਹੌਰ ਆ ਸਕਦੇ ਹਨ।
ਆਖਰ ਜਲਦੀ ਹੀ ਉਹ ਦਿਨ ਆ ਗਿਆ। ਮਰਹੱਟੇ ਹੇਲਕਰ ਦੇ ਨਾਲ ਉਸਦਾ ਮਿੱਤਰ ਅਮੀਰ ਖਾਨ ਰੁਹੇਲਾ ਵੀ ਆਇਆ। ਲੇਕ ਨਾਲ ਮੁਲਾਕਾਤ ਤੋਂ ਪਹਿਲਾਂ ਹੋਲਕਰ ਨੇ ਰਣਜੀਤ ਸਿੰਘ ਨਾਲ ਵੱਖਰੀ ਮੁਲਾਕਾਤ ਕੀਤੀ। ਉਸ ਨੇ ਡਾਹਦੇ ਦੁੱਖ ਅਤੇ ਭਰੇ ਮਨ ਨਾਲ ਕਿਹਾ, 'ਮਹਾਰਾਜਾ ਸਾਹੇਥ, ਤੁਸੀਂ ਫਤੇਹ ਸਿੰਘ ਸਰਦਾਰ ਅਜੇ ਆਪਣੇ ਮਾਮਾ ਭਾਗ ਸਿੰਘ ਨੂੰ, ਅੰਗਰੇਜ਼ਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਸੁਣ ਕੇ, ਮੈਨੂੰ ਹੈਰਾਨੀ ਵੀ ਹੋਈ ਤੇ ਮਨ ਨੂੰ ਠੇਸ ਲੱਗੀ। ਮੈਂ ਸਮਝਦਾ ਸਾਂ, ਜੇ ਪੰਜਾਬ ਦਾ ਮਹਾਰਾਜਾ ਮੇਰੇ ਨਾਲ ਹੱਥ ਮਿਲਾ ਸਵੇ ਤਾਂ ਅਸੀਂ ਅੰਗਰੇਜ਼ਾਂ ਨੂੰ ਪੂਰੇ ਹਿੰਦੁਸਤਾਨ ਵਿਚੋਂ ਨਨਾ ਦੇਵਾਂਗੇ। ਦੱਖਣ ਤੋਂ ਲੈ ਕੇ ਉੱਤਰ ਤੱਕ, ਮੈਨੂੰ ਕਿਸੇ ਅਜੇਹੇ ਬਹਾਦਰ ਯੋਧੇ ਦੀ ਭਾਲ ਸੀ। ਮੈਂ ਤੁਹਾਡੇ ਵਿਚ ਉਹ ਸਾਰੇ ਗੁਣ ਵੇਖੇ ਸਨ। ਪਰ ਦੁਨੀਆਂ ਵਿਚ ਸੱਚਾ ਸੂਚਾ ਅਸਲੀ ਇਨਸਾਨ ਕਿਥੇ ਮਿਲਦਾ ਹੈ "
ਬਾਅਦ ਵਿਚ, ਵਕੀਰ ਅਜ਼ੀਜਉਦਦੀਨ ਨਾਲ ਮਸ਼ਵਰਾ ਕਰਦਿਆਂ ਰਣਜੀਤ ਸਿੰਘ ਨੇ ਕਿਹਾ, 'ਇਹ ਮਰਹੱਟਾ ਹੋਲਕਰ ਵੀ ਵਰੰਗੀਆਂ ਵਾਂਗ ਦੋਗਲੀ ਨੀਤੀ 'ਤੇ ਚੱਲਦਾ ਹੈ ਔਰ ਪੱਕਾ ਹਰਾਮਜਾਦਾ ਹੈ।
ਅਗਲੇ ਦਿਨ, ਮਰਹੱਟਿਆਂ ਅਤੇ ਅੰਗਰੇਜ਼ਾਂ ਵਿਚਕਾਰ ਸੰਧੀ ਹੋ ਗਈ। ਸਿੱਖਾਂ ਵੱਲੋਂ, ਰਣਜੀਤ ਸਿੰਘ ਅਤੇ ਫਤਹ ਸਿੰਘ ਆਹਲੂਵਾਲੀਆ ਨੇ ਦਸਤਖ਼ਤ ਕੀਤੇ। ਸ਼ਰਤਾਂ ਤਹਿ ਹੋਈਆਂ ਹੋਲਕਰ ਆਪਣੀਆਂ ਸੈਨਾਵਾਂ ਲੈ ਨੇ ਕੇ ਕੇ ਅੰਮ੍ਰਿ ਅੰਮ੍ਰਿਤਸਰ ਤੋਂ 30 भील ਦੂਰ ਚਲਾ ਜਾਏਗਾ। ਸਿੱਖ ਮਰਹੱਟਿਆਂ ਨਾਲ ਕੋਈ ਸੰਬੰਧ ਨਹੀਂ ਰੱਖਣਗੇ। ਕੋਈ ਵੀ ਇਕ ਦੂਸਰੇ ਦੀ ਫੌਜੀ ਸਹਾਇਤਾ ਨਹੀਂ ਕਰੇਗਾ। ਅੰਗਰੇਜ਼ੀ ਫੌਜ, ਸਿੱਖਾਂ ਦੇ ਅਧਿਕਾਰ ਵਾਲੇ ਖੇਤਰ ਵਿਚ ਦਾਖ਼ਲ ਨਹੀਂ ਹੋਵੇਗੀ। ਨਾ ਹੀ ਸਿੱਖਾਂ ਦੇ ਪ੍ਰਦੇਸ਼ ਅਤੇ ਜਾਇਦਾਦ ਨੂੰ ਖੋਹਣ ਜਾਂ ਲੁੱਟਣ ਦੀਆਂ ਸਾਜਿਸ਼ਾਂ ਰਚੇਗੀ।
ਸ਼ਾਹੀ ਦਰਬਾਰ ਬਰਖ਼ਾਸਤ ਹੋ ਚੁੱਕਾ ਸੀ। ਆਮ ਤੌਰ 'ਤੇ ਰਣਜੀਤ ਸਿੰਘ, ਦਰਬਾਰੀਆਂ ਦੇ ਉੱਠਣ ਤੋਂ ਪਹਿਲਾਂ, ਆਪਣੀ ਨਿੱਜੀ ਰਹਾਇਸ਼ਗਾਹ ਵੱਲ ਰਵਾਨਾ ਹੋ ਜਾਂਦਾ ਸੀ। ਅੱਜ ਵੀ ਉਹ ਉਵੇਂ ਉਠਿਆ, ਪਰ ਡਿਉਢੀ ਤੋਂ ਵਾਪਸ ਮੁੜ ਕੇ ਫਿਰ ਆਪਣੀ ਕੁਰਸੀ ਉੱਪਰ ਆ ਕੇ ਬੈਠ ਗਿਆ। ਮਹਾਰਾਜੇ ਦੇ ਚਿਹਰੇ ਉੱਪਰ ਫਿਕਰ ਦੀਆਂ ਰੇਖਾਵਾਂ ਵੇਖ ਕੇ ਫ਼ਕੀਰ ਅਜ਼ੀਜ਼ਉਦਦੀਨ ਹੈਰਾਨ ਹੋਇਆ।
-ਸਰਕਾਰ ਤਬੀਅਤ ਨਾਸਾਜ਼ ਹੈ ਕੀ ?
-ਨਹੀਂ ਫਕੀਰ ਸਾਹਬ, ਤਬੀਅਤ ਠੀਕ ਹੈ ਪਰ ਮੈਂ ਚਿੰਤਾ ਵਿਚ ਹਾਂ, ਅੰਗਰੇਜ਼ਾਂ ਨਾਲ ਇਕਰਾਰਨਾਮਾ ਕਰਕੇ ਅਸੀਂ ਕੋਈ ਵੱਡੀ ਗਲਤੀ ਤਾਂ ਨਹੀਂ ਕਰ ਬੈਠੇ ?"
-ਬਿਨਾਂ ਵਜਾਹ ਪਰੇਸ਼ਾਨ ਹੋ, ਹਜ਼ੂਰ। ਅਜੇ ਸਾਡੇ ਦੁਸ਼ਮਣ ਚਾਰੇ ਪਾਸੇ ਨੇ। ਇਹਨਾਂ ਦੋਹਾਂ ਤੋਂ ਵੀ ਭਲੇ ਦੀ ਆਸ ਤਾਂ ਹੋਣੀ ਨਹੀਂ ਸੀ। ਅਗਰ ਸੰਧੀ ਨਾ ਕਰਦੇ ਤਾਂ ਇਹਨਾਂ ਦੋਹਾਂ ਦਾ ਵੀ, ਆਪਣੇ ਦੁਸ਼ਮਣਾਂ ਵਿਚ ਹੋਰ ਵਾਧਾ ਹੋ ਜਾਣਾ ਸੀ । ਹੁਣ ਅਸੀਂ ਮਰਹੱਟਿਆਂ ਵੱਲੋਂ ਵੀ ਬੇਫ਼ਿਕਰ ਹਾਂ ਤੇ ਅੰਗਰੇਜ਼ਾਂ ਵੱਲੋਂ ਵੀ ਅਸੀਂ ਬੇਸ਼ਕ ਸਤਲੁਜ ਪਾਰ ਵੱਲ ਆਪਣੇ ਖੇਤਰ ਵਿਚ ਇਜ਼ਾਰਾ ਨਹੀਂ ਕਰ ਸਕਦੇ ਪਰ ਅਸੀਂ ਹੁਣ ਪਹਾੜੀ ਖੇਤਰ ਵੱਲ ਬੇਖੌਡ ਅੱਗੇ ਵੱਧ ਸਕਦੇ ਹਾਂ ਤੇ ਅੰਗਰੇਜ਼ ਕੋਈ ਦਖਲ ਨਹੀਂ ਦੇ ਸਕਣਗੇ। ਅਗਰ ਸਤਲੁਜ ਪਾਰ ਜਾਣ ਵੱਲ ਸਾਡੇ ਉੱਪਰ ਪਾਬੰਦੀ ਹੈ ਤਾਂ ਅਸੀਂ ਚੀਨ ਦੀ ਸਰਹੱਦ ਨਾਲ ਜਾ ਟਕਰਾਵਾਂਗੇ। ਅਗਰ ਇਕ ਦਰ ਬੰਦ ਹੋਇਆ ਹੈ ਤਾਂ ਅੱਲਾਹ ਦੀ ਰਜ਼ਾ ਨਾਲ, ਸੋ ਦਰ ਹੋਰ ਖੁੱਲ੍ਹਣਗੇ। ਇਨਸਾ ਅੱਲਾਹ, ਅਸੀਂ ਆਪਣੇ ਮਨਸੂਬਿਆਂ ਵਿਚ ਸਫਲ ਹੋਵਾਂਗੇ। ਵਕੀਰ ਨੇ ਅਸਮਾਨ ਵੱਲ ਦੇਵੇਂ ਹੱਥ ਚੁੱਕੇ।
ਰਣਜੀਤ ਸਿੰਘ, ਜਿਵੇਂ ਜਿਵੇਂ ਫ਼ਕੀਰ ਅਜੀਚਉਦਦੀਨ ਦੀਆਂ ਗੱਲਾਂ ਸੁਣਦਾ ਗਿਆ, ਤਿਵੇਂ ਤਿਵੇਂ, ਉਸ ਦੇ ਚਿਹਰੇ ਉੱਪਰ ਰੌਣਕ ਪਰਤਣ ਲੱਗੀ। ਉਸ ਨੇ ਵਕੀਰ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਤੱਕਿਆ (ਆਪਣੀ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਨਬੀਰ ਦੇ ਮੋਢੇ ਉੱਪਰ ਪਿਆਰ ਨਾਲ ਹੱਥ ਰੱਖਿਆ ਤੇ ਅਗਲੀਆਂ ਮੁਹਿੰਮਾਂ ਬਾਰੇ ਭੇਦਦਾ, ਮੇਰਾਂ ਨਾਲ ਗੁਜ਼ਾਰਨ ਵਾਲੇ ਹੁਸੀਨ ਪਲਾਂ ਦੀ ਕਲਪਨਾ ਕਰਦਾ, ਆਪਣੀ ਹਾਇਸ਼ ਗਾਹ ਵੱਲ ਤੁਰ ਪਿਆ।
ਇਸ ਸਮੇਂ ਉਸ ਨੂੰ ਦੱਸਿਆ ਨਹੀਂ ਸੀ ਗਿਆ, ਚਮਿਆਰੀ ਤੋਂ ਆਇਆ ਇਕ ਦੇਸ਼ ਦੂਤ, ਮਹਾਰਾਜੇ ਨੂੰ ਮਿਲਣ ਲਈ, ਕਾਲਾਂ ਵੇਲੇ ਤੋਂ ਹੀ ਇਤਜ਼ਾਰ ਵਿਚ ਸੀ। ਦੂਤ ਨੂੰ ਸਮਝਾ ਦਿੱਤਾ ਗਿਆ-ਮਹਾਰਾਜੇ ਨਾਲ ਹੁਣ ਕੱਲ੍ਹ ਸਵੇਰੇ ਹੀ ਮੁਲਾਕਾਤ ਹੋ ਸਕੇਗੀ।