ਇਕ ਦਿਨ ਵਿਚ ਹੀ ਵਕੀਰ ਅਜ਼ੀਜਉਦਦੀਨ ਨੇ ਮੁਰਕਰਾਫਟ ਬਾਰੇ ਜੇ ਕੁਝ ਜਾਣਿਆ ਸੀ, ਮਹਾਰਾਜੇ ਪਾਸ ਸਾਰੀ ਜਾਣਕਾਰੀ ਪਹੁੰਚਾ ਦਿੱਤੀ। ਹੁਣ ਅੰਗਰੇਜ਼ ਨੂੰ ਦਰਬਾਰ ਵਿਚ ਪੇਸ਼ ਹੋਣ ਦੀ ਆਗਿਆ ਮਿਲ ਗਈ।
ਦੇਹਾਂ ਛਕੀਰ ਭਰਾਵਾਂ ਨੇ ਅੰਗਰੇਜ਼ ਦਾ ਸਵਾਗਤ ਕੀਤਾ।
-ਹਿਜ ਹਾਈਨੇਸ / ਕਹਿੰਦਿਆਂ ਜਰਾ ਕੁ ਸਿਰ ਝੁਕਾਉਂਦਿਆਂ ਅੰਗਰੇਜ਼ ਨੇ ਰਣਜੀਤ ਸਿੰਘ ਦਾ ਸਤਿਕਾਰ ਕੀਤਾ।
-ਕੀ ਮੈਂ ਨਾਮ ਜਾਣ ਸਕਦਾ ਹਾਂ ? ਰਣਜੀਤ ਸਿੰਘ ਨੇ ਪੰਜਾਬੀ ਵਿਚ ਪੁੱਛਿਆ।
--ਮਹਾਰਾਜ, ਨਾਮ ਪੁੱਛਦੇ ਨੇ। ਵਕੀਰ ਅਜੀਜਉਦਦੀਨ ਨੇ ਸਪੱਸਟ ਕੀਤਾ।
-ਵਿਲੀਅਮ ਮੁਰਕਰਾਫਟ। ਅੰਗਰੇਜ਼ ਨੇ ਪਹਿਲਾਂ ਵਾਂਗ ਹੀ ਜਰਾ ਕੁ ਸਿਰ ਝੁਕਾਇਆ।
-ਤਿੱਬਤ ਔਰ ਲੱਦਾਖ ਜਾਣ ਦਾ ਮਕਸਦ ਕੀ ਹੈ ?' ਰਣਜੀਤ ਸਿੰਘ ਨੇ ਆਪਣੀ ਅੱਖ ਅੰਗਰੇਜ਼ ਦੇ ਚਿਹਰੇ ਉੱਪਰ ਗੱਡ ਦਿੱਤੀ।
-ਮੈਂ ਸੈਲਾਨੀ ਹਾਂ ਤੇ ਘੋੜਿਆਂ ਦਾ ਵਪਾਰੀ ਹਾਂ। ਡਾਕਟਰ ਵੀ ਹਾਂ। ਪਹਾੜੀ ਇਲਾਕਿਆਂ ਵਿਚ ਘੁੰਮਣ ਦਾ ਸ਼ੱਕ ਹੈ। ਮੂਰਕਰਾਫਟ ਨੇ ਬਿਨਾਂ ਝਿਜਕ ਦੱਸਿਆ।
-ਪੂਰਾ ਹਿੰਦੁਸਤਾਨ ਘੁੰਮ ਲਿਆ ਹੈ ?' ਰਣਜੀਤ ਸਿੰਘ ਨੇ ਪੁੱਛਿਆ।
-ਅਜੇ ਨਹੀਂ ਹਿਜ਼ ਹਾਈਨੇਸ।' ਮੁਰਕਰਾਫਟ ਬੋਲਿਆ।
-ਇਹ ਯਾਤਰਾ ਬਰਤਾਨੀਆ ਸਰਕਾਰ ਵੱਲੋਂ ਕਰ ਰਿਹਾ ਤੇ ਜਾ ਆਪਣੀ ਮਰਜ਼ੀ ताल?'
-ਅੱਧੀ ਆਪਣੇ ਸ਼ੌਕ ਨਾਲ, ਅੱਧੀ ਸਰਿਟਿਸ਼ ਸਰਕਾਰ ਦੀ ਸਹਿਮਤੀ ਨਾਲ।
-ਅੰਗਰੇਜ਼ੀ ਸਰਕਾਰ ਲਈ ਪਹਾੜੀ ਇਲਾਕਿਆਂ ਦੀ ਸੂਹੀਆ ਜਾਣਕਾਰੀ ਇਕੱਠੀ ਕਰਨ ਦਾ ਮੰਤਵ ਵੀ ਹੈ ?
-ਮੈਂ ਸਿਰਡ ਘੁੰਮਣ ਆਇਆ ਹਾਂ, ਅਗਰ ਰਿਜ਼ ਹਾਈਨੇਸ ਦੀ ਪ੍ਰਵਾਨਗੀ ਮਿਲ ਗਈ ਤਾਂ ਧੰਨਵਾਦੀ ਹੋਵਾਂਗਾ।
-ਸਾਨੂੰ ਸੂਹ ਮਿਲੀ ਏ, ਤੂੰ ਅੰਗਰੇਜ਼ੀ ਸਰਕਾਰ ਲਈ ਜਾਸੂਸੀ ਵੀ ਕਰਦਾ ਏਂ ?"
-ਹਿਜ ਹਾਈਨੈਂਸ ਨੂੰ ਮੇਰੇ ਬਾਰੇ ਗਲਤ ਸੂਚਨਾ ਪ੍ਰਾਪਤ ਹੋਈ ਹੈ। ਉਂਜ ਮੈਂ ਹਜੂਰ ਦੇ ਇਲਾਕੇ ਵਿਚ ਅੰਗਰੇਜ਼ੀ ਵਪਾਰੀਆਂ ਵਲੋਂ ਮੰਡੀ ਦੀਆਂ ਸੰਭਾਵਨਾਵਾਂ ਦੀ ਤਲਾਸ਼ ਵੀ ਕਰਨ ਆਇਆ ਹਾਂ। ਮਾਲ ਉੱਪਰ ਕਰ ਦਾ ਪੈਮਾਨਾ ਵੀ ਤਹਿ ਕਰਨ ਦੀ ਇੱਛਾ ਹੈ। ਮੁਰਕਰਾਫਟ ਨੇ ਰਣਜੀਤ ਸਿੰਘ ਦਾ ਸੰਦੇਹ ਦੂਰ ਕਰਦਿਆਂ ਕਿਹਾ।
-ਸਾਦੀ ਹੋਈ ਹੈ ? ਰਣਜੀਤ ਸਿੰਘ ਨੇ ਝੱਟ ਵਿਸ਼ਾ ਬਦਲ ਦਿੱਤਾ।
–ਜਾਂਦੀ ਹੋਈ ਹੈ, ਬਾਦਸ਼ਾਹ ਸਲਾਮਤ।
-ਸਿਰਫ ਇਕ ਹਿਚਹਾਈਨੇਸ । ਮੁਰਕਰਾਫਟ ਦੇ ਚਿਹਰੇ ਉੱਪਰ ਮੁਸਕਰਾਹਟ ਆਈ।
-ਮੋਮਾਂ ਬਹੁਤ ਖੂਬਸੂਰਤ ਹੁੰਦੀਆਂ ਹਨ ਕੀ ? ਰਣਜੀਤ ਸਿੰਘ ਦੇ ਚਿਹਰੇ ਉੱਪਰ ਖੰਚਰਾਪਣ ਝਲਕਿਆ।
-ਬਿਨਾਂ ਸ਼ੱਕ। ਮੁਰਕਰਾਫਟ ਨੇ ਹੱਸਦਿਆਂ ਕਿਹਾ। ਉਸ ਨੂੰ ਮਹਾਰਾਜੇ ਨਾਲ ਹੁੰਦੀ ਗੱਲਬਾਤ ਦਿਲਚਸਪ ਲੱਗੀ।
-ਤਿੱਬਤ ਵੱਲ ਜਾਣ ਤੋਂ ਪਹਿਲਾਂ ਲਾਹੌਰ ਦਰਬਾਰ ਦਾ ਮਹਿਮਾਨ ਬਣਨ ਦੀ ਇੱਛਾ ਹੈ ? ਰਣਜੀਤ ਸਿੰਘ ਨੇ ਪੁੱਛਿਆ।
-ਯਕੀਨਨ, ਹਿਜ਼ ਹਾਈਨੈਂਸ। ਮੈਨੂੰ ਖੁਸ਼ੀ ਵੀ ਹੋਏਗੀ ਔਰ ਮੈਂ ਖਾਲਸਾ ਸਰਕਾਰ ਦਾ ਸ਼ੁਕਰਗੁਜ਼ਾਰ ਹੋਵਾਂਗਾ। ਮੂਰਕਰਾਫਟ ਨੇ ਚਹਿਕਦਿਆਂ ਕਿਹਾ ਤੇ ਰਣਜੀਤ ਸਿੰਘ ਦੀ ਪੇਸ਼ਕਸ਼ ਪਰਵਾਨ ਕਰ ਲਈ।
ਇਕ ਹੋਰ ਦਿਨ ਮੁਰਕਰਾਫਟ ਨੂੰ ਦਰਬਾਰ ਵਿਚ ਸੱਦਿਆ ਗਿਆ।
-ਲਾਹੌਰ ਸ਼ਹਿਰ ਕਿਸ ਤਰ੍ਹਾਂ ਦਾ ਲੱਗਿਆ ਹੈ ?' ਰਣਜੀਤ ਸਿੰਘ ਨੇ ਪੁੱਛਿਆ।
ਮੁਰਕਰਾਫਟ ਦੇਵੇ ਮੋਢੇ ਉੱਪਰ ਵੱਲ ਚੁੱਕ ਕੇ ਬੋਲਿਆ-'ਓ ਵੇਲ, ਹਿਜ ਹਾਈਨੈਂਸ, ਲਾਹੌਰ ਦੀਆਂ ਗਲੀਆਂ ਬੜੀਆਂ ਤੇਗ ਹਨ। ਪੂਰਾ ਸ਼ਹਿਰ 30 ਫੁੱਟ ਉੱਚੀ ਦੀਵਾਰ ਨਾਲ ਘਿਰਿਆ ਹੋਇਆ ਹੈ। ਮੈਂ ਜਾਣਿਆ ਹੈ, ਇਹ ਘੇਰਾ ਲਗਭਗ 7 ਮੀਲ ਲੰਮਾ ਹੋਵੇਗਾ। ਸ਼ਹਿਰ ਵਿਚ ਵਸੋਂ ਬਹੁਤ ਸੰਘਣੀ ਹੈ, ਓ ਮਾਈ ਗੰਡ। ਕੋਈ ਵੀ ਇਮਾਰਤ: ਤਰਤੀਬ ਵਿਚ ਨਹੀਂ ਹੈ। ਸ਼ਹਿਰ ਅੰਦਰ ਪੁਰਾਣੀਆਂ ਇਮਾਰਤਾਂ ਦੀ ਹਾਲਤ ਖਸਤਾ ਹੈ। ਜਿਹਨਾਂ ਇਮਾਰਤਾਂ ਦੀ ਮੁਰੰਮਤ ਹੋਈ ਏ, ਓਹ ਵੀ ਅਨਜਾਣ ਮਿਸਤਰੀਆਂ ਨੇ ਕੀਤੀ ਹੋਈ ਹੈ। ਸਫਾਈ ਦੇ ਪੱਖ ਤੋਂ ।
-ਕੋਈ ਚੰਗੀ ਚੀਜ਼ ਵੀ ਵੇਖੀ ਦੇ ' ਰਣਜੀਤ ਸਿੰਘ ਨੇ ਟੇਕਿਆ।
--ਯਕੀਨਨ, ਹਿਜ਼ ਹਾਈਨੈਂਸ। ਵਜ਼ੀਰ ਖ਼ਾਨ ਦਾ ਮਕਬਰਾ ਬੜਾ ਖੂਬਸੂਰਤ ਹੈ। ਸ਼ਾਲਾਮਾਰ ਬਾਗ ਅਤੇ ਮਹਾਰਾਜੇ ਦੇ ਘੋੜਿਆ ਦਾ ਅਸਤਬਲ ਕਿਆ ਕਹਿਣ। ਮੈਂ ਘੋੜਿਆ ਦਾ ਵਪਾਰੀ ਹਾਂ। ਘੋੜਿਆਂ ਵਿਚ ਮੇਰੀ ਦਿਲਚਸਪੀ ਏ।
ਸੁਣ ਕੇ, ਰਣਜੀਤ ਸਿੰਘ ਖੁਸ਼ ਹੋ ਗਿਆ। ਪਹਿਲਾਂ ਉਸ ਦੇ ਮੂੰਹ ਦਾ ਸਵਾਦ ਕਸੇਲਾ ਕਸੈਲਾ ਹੋ ਗਿਆ ਸੀ। ਅਗਲੇ ਦਿਨ ਹੀ ਰਣਜੀਤ ਸਿੰਘ ਨੇ ਉਸ ਨੂੰ ਤਿੱਬਰ ਅਤੇ ਲੱਦਾਖ ਜਾਣ ਦੀ ਪ੍ਰਵਾਨਗੀ ਦੇ ਦਿੱਤੀ।
...
ਫਕੀਰ ਅਜੀਜਉਦਦੀਨ ਨੇ ਰਣਜੀਤ ਸਿੰਘ ਨੂੰ ਮੁਰਕਰਾਫਟ ਨਾਲ ਵਧੇਰੇ ਖੁੱਲ੍ਹਣ ਤੋਂ ਸਾਵਧਾਨ ਕਰ ਦਿੱਤਾ ਸੀ। ਜਦ ਮੁਰਕਰਾਵਟ ਨਾਲ ਇਕ ਮੁਲਾਕਾਤ ਸਮੇਂ ਰਣਜੀਤ ਸਿੰਘ ਨੇ ਦੱਸਿਆ, ਕਿਵੇਂ ਉਹ ਭੇਸ ਬਦਲ ਕੇ ਕੁਝ ਵਰ੍ਹੇ ਪਹਿਲਾਂ ਲਾਰਡ ਲੋਕ ਦੇ ਕੈਂਪ ਵਿਚ ਫੌਜ ਬਾਰੇ ਜਾਨਣ ਲਈ ਚਲਿਆ ਗਿਆ ਸੀ। ਜਿਸ ਸਮੇਂ ਮਰਹੱਟਾ ਹੋਲਕਰ, ਲਾਹੌਰ ਦਰਬਾਰ ਤੇ ਸੈਨਿਕ ਮਦਦ ਲੈਣ ਦੀ ਆਸ ਵਿਚ ਅੰਮ੍ਰਿਤਸਰ ਤੱਕ ਆ ਗਿਆ ਸੀ। ਵਕੀਰ ਦੇ ਸੁਚੇਤ ਕਰਨ 'ਤੇ ਰਣਜੀਤ ਸਿੰਘ ਸਮਝ ਗਿਆ ਸੀ ਤੇ ਮੂਰਕਰਾਫਟ ਨਾਲ ਗੱਲਾ ਕਰਦਿਆਂ ਪੂਰਾ ਸਤਰਕ ਰਹਿੰਦਾ ਸੀ।
ਮੂਰਕਰਾਫਟ ਨੂੰ ਬਰਤਾਨੀਆਂ ਸਰਕਾਰ ਦੀਆ ਜੋ ਵੀ ਗੁਪਤ ਹਦਾਇਤਾਂ ਸਨ। ਉਹ ਤਿੱਬਤ, ਲੱਦਾਖ ਅਤੇ ਕਸ਼ਮੀਰ ਕਿਸ ਮੰਤਵ ਨਾਲ ਘੁੰਮਦਾ ਰਿਹਾ, ਘੋੜਿਆਂ ਜਾਂ ਖੱਚਰਾਂ ਵਿਚ ਉਸ ਦੀ ਦਿਲਚਸਪੀ ਸੀ ਜਾ ਨਹੀਂ, ਇਹ ਸਭ ਲਾਹੌਰ ਦਰਬਾਰ ਲਈ ਭੇਤ ਬਣਿਆ ਰਿਹਾ। ਇਕ ਦਿਨ ਖਬਰ ਆਈ, 'ਅਫ਼ਗਾਨਾਂ ਨੇ ਮੁਰਕਰਾਫਟ ਨੂੰ ਕਤਲ ਕਰ ਦਿੱਤਾ ਹੈ। ਇਕ ਹੋਰ ਖ਼ਬਰ ਜਾਂ ਅਫਵਾਹ ਇਹ ਵੀ ਸੀ ਜਦ ਇਹ ਅੰਗਰੇਜ਼ ਬਲਖ ਬੁਖਾਰੇ ਵੱਲ ਘੁੰਮ ਰਿਹਾ ਸੀ ਤਾਂ ਤੇਜ ਬੁਖਾਰ ਨਾਲ ਬੀਮਾਰ ਹੋ ਕੇ ਮਰ ਗਿਆ।
ਇਸ ਵਰ੍ਹੇ ਬਹੁਤ ਭਿਆਨਕ ਗਰਮੀ ਪਈ। ਸਿਖਰ ਦੁਪਿਹਰ ਵੇਲੇ ਲੋਕ ਤਰਾਹ ਤਰਾਹ ਕਰਨ ਲੱਗਦੇ। ਅਸਮਾਨ ਤੇ ਜਿਵੇਂ ਅੱਗ ਵਰ ਰਹੀ ਹੋਵੇ। ਫਸਲਾਂ ਝੁਲਸ ਗਈਆਂ। ਪਸੂ ਜੀਭਾ ਲਮਕਾ ਕੇ ਰੋਕਣ ਲੱਗਦੇ। ਰਣਜੀਤ ਸਿੰਘ ਆਮ ਲੋਕਾਂ ਨਾਲੋਂ ਕੁਝ ਵਧੇਰੇ ਹੀ ਗਰਮੀ ਮਹਿਸੂਸ ਕਰਦਾ ਸੀ। ਹੁਣ ਉਸ ਦੀ ਉਮਰ ਵੀ ਚਾਲ੍ਹੀ ਸਾਲਾਂ ਦੇ ਨੇੜੇ ਪੁੱਜ ਗਈ ਸੀ। ਨਾਂ ਪਹਿਲਾਂ ਵਰਗੀ ਸਰੀਰ ਵਿਚ ਫੁਰਤੀ ਸੀ ਨਾ ਜੋਸ਼। ਸਿਰਫ ਘੋੜੇ ਦੀ ਸਵਾਰੀ ਵੱਲੋਂ, ਨਾ ਉਹ ਉਮਰ ਦੀ ਪਰਵਾਹ ਕਰਦਾ ਸੀ, ਨਾ ਗਰਮੀ-ਸਰਦੀ रे प्रेमभ हो।
ਇਸ ਵਾਰ ਅਤਿ ਦੀ ਗਰਮੀ ਵਿਚ ਉਸ ਨੂੰ ਜੁਕਾਮ ਹੋ ਗਿਆ। ਪਲੰਘ ਉੱਪਰ ਪੈਣ ਨਾਲ ਜਾਂ ਦਵਾਈ ਲੈਣ ਨਾਲੋਂ, ਉਸ ਨੇ ਹਰ ਰੋਜ ਕਸਰਤ ਕਰਨੀ ਸ਼ੁਰੂ ਕਰ ਦਿੱਤੀ। ਘੋੜ ਸਵਾਰੀ ਵਧਾ ਦਿੱਤੀ। ਜੁਕਾਮ ਠੀਕ ਨਾ ਹੋਇਆ। ਨੂਰਉਦਦੀਨ ਨੇ ਕੁਝ ਦੁਬਾਦੇ ਲੈਣ ਲਈ ਕਿਹਾ, ਤਾਂ ਰਣਜੀਤ ਸਿੰਘ ਨੇ ਜੜ੍ਹੀ-ਬੂਟੀਆ ਪਾ ਕੇ ਕਸੀਦ ਕੀਤੀ ਸ਼ਰਾਬ ਬਾਰੇ ਕਿਹਾ, 'ਫਕੀਰ ਸਾਹਬ ਕੁਲ ਦੁਸਾਂਦਿਆਂ ਦੀ ਮਾਂ ਇਹ ਸ਼ਰਾਬ ਹੈ। ਇਸ ਦੇ ਦੋ ਪਿਆਲੇ ਜੁਕਾਮ ਨੂੰ ਜੜ੍ਹ ਚੱਕ ਦੇਵਣਗੇ।
ਤੇ ਉਹ ਵਗਦੀ ਲੂਅ ਵਿਚ ਤਿੱਖੀ ਬਰਾਬ ਦਾ ਪਿਆਲਾ ਪੀ ਕੇ, ਘੋੜ ਸਵਾਰੀ ਕਰਨ ਨਿਕਲ ਗਿਆ। ਬਾਹਰੀ ਗਰਮੀ ਨਾਲੋਂ, ਅੰਦਰ ਗਈ ਤਰਲ ਅੰਗ ਨੇ ਸਰੀਰ ਜਿਵੇਂ ਸਾੜ ਹੀ ਦਿੱਤਾ। ਬਰਫ ਰਲਿਆ ਠੰਢਾ ਪਾਣੀ ਕੁਝ ਰਾਹਤ ਦਿੰਦਾ। ਬੇੜ੍ਹੀ ਦੇਰ ਬਾਅਦ ਫਿਰ ਅੰਦਰ ਬਲਣ ਲੱਗਦਾ, ਫਿਰ ਠੰਢਾ ਪਾਣੀ। ਲਗਾਤਾਰ ਇਸ ਤਰ੍ਹਾਂ ਕਰਨ ਨਾਲ ਗਲਾ ਖਰਾਬ ਹੋ ਗਿਆ। ਜੁਕਾਮ ਹੋਰ ਵਿਗੜ ਗਿਆ। ਖਾਂਸੀ ਆਉਣ ਲੱਗੀ ਤੇ ਫਿਰ ਤੇਜ਼ ਬੁਖਾਰ ਹੋ ਗਿਆ। ਸਾਰੇ ਸਰੀਰ ਨੂੰ ਕਾਂਬਾ ਛਿੜ ਗਿਆ। ਅੰਗ ਰੱਖਿਅਕ ਬੜੀ ਮੁਸ਼ਕਲ ਨਾਲ ਉਸ ਨੂੰ ਕਿਲ੍ਹੇ ਅੰਦਰ ਲੈ ਕੇ ਆਏ। ਫੋਰਨ ਇਲਾਜ ਲਈ ਓਹੜ- ਪੋਹੜ ਹੋਣ ਲੱਗਾ। ਨੂਰਉਦਦੀਨ ਨੇ ਅਰਜ ਕੀਤੀ 'ਮਹਾਰਾਜ ਅਗਰ ਆਪ ਆਰਾਮ ਨਹੀਂ ਕਰੋਗੇ ਤੇ ਢੰਗ ਨਾਲ ਸਮੇਂ ਸਿਰ ਦਵਾਈ ਨਹੀਂ ਲਓਗੇ ਤਾਂ ਇਹ ਬੁਖ਼ਾਰ ਭਿਅੰਕਰ ਰੂਪ ਲੈ ਲਵੇਗਾ। ਏਸ ਬੀਮਾਰੀ ਵਿਚ ਸ਼ਰਾਬ ਦਾ ਸੇਵਨ ਜ਼ਹਿਰ ਸਮਾਨ ਹੈ।
ਰਣਜੀਤ ਸਿੰਘ ਆਰਾਮ ਕਰਨ ਲਈ ਬੇਬਸ ਹੋ ਗਿਆ। ਕੁਝ ਦਿਨ ਸ਼ਰਾਬ ਦੀ ਵਰਤੋਂ ਵੀ ਨਾ ਕੀਤੀ। ਨੂਰਉਦਦੀਨ ਜੋ ਦਵਾਈ ਪਿਲਾਉਂਦਾ, ਪੀ ਲੈਂਦਾ। ਇਸ ਤਰ੍ਹਾ ਤਾਂ ਜੀਵਨ ਨੀਰਸ ਹੋ ਜਾਏਗਾ, ਉਸ ਨੇ ਸੋਚਿਆ। ਉਸ ਨੇ ਮੁਗਲ ਬਾਦਸ਼ਾਹਾਂ, ਸ਼ਾਹ ਜਹਾਨ, ਔਰੰਗਜ਼ੇਬ ਆਦਿ ਦੇ ਜੀਵਨ ਅਤੇ ਆਦਤਾਂ ਬਾਰੇ ਬੜਾ ਕੁਝ ਸੁਣ ਰੱਖਿਆ ਸੀ। ਮੁਗ਼ਲ ਬਾਦਸ਼ਾਹ ਅਫੀਮ ਖਾਂਦੇ ਸਨ। ਮਨ ਵਿਚ ਅਫੀਮ ਖਾਣ ਦੀ ਖਾਹਿਸ਼ ਜਾਗੀ। ਛਕੀਰ ਨੂਰਉਦਦੀਨ ਨੂੰ ਪੁੱਛਿਆ। ਉਸ ਨੇ ਸਲਾਹ ਦਿੱਤੀ, 'ਮਹਾਰਾਜ ਅਫੀਮ ਥੋੜ੍ਹੀ ਮਾਤਰਾ ਵਿਚ ਤਾਂ ਦਵਾਈ ਹੈ, ਪਰ ਜਿਆਦਾ ਵਰਤੋਂ ਜ਼ਹਿਰ ਹੈ। ਕਦੇ ਕਦੇ ਖਾਧੀ ਜਾ ਸਕਦੀ ਹੈ। ਅਗਰ ਆਦਤ ਪੈ ਗਈ, ਫਿਰ ਇਸ ਨਾਮੁਰਾਦ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ।
ਮਹਾਰਾਜੇ ਲਈ ਅਫੀਮ ਦਾ ਪ੍ਰਬੰਧ ਕੀਤਾ ਗਿਆ। ਨੂਰਉਦਦੀਨ ਨੇ ਖਾਣ ਦੀ ਮਾਤਰਾ ਤੈਅ ਕਰ ਦਿੱਤੀ। ਅਫੀਮ ਖਾਣ ਤੋਂ ਕੁਝ ਸਮੇਂ ਬਾਅਦ ਰਣਜੀਤ ਸਿੰਘ ਨੂੰ ਚੰਗਾ ਚੰਗਾ ਮਹਿਸੂਸ ਹੋਣ ਲੱਗਾ। ਜੀ ਕਰੇ ਘੋੜ ਸਵਾਰੀ ਕਰਨ ਨਿਕਲ ਜਾਵਾਂ। ਇਹ ਤਾਂ ਕਮਾਲ ਦੀ ਚੀਜ਼ ਏ। ਮੂੰਹ ਵਿਚੋਂ ਸ਼ਰਾਬ ਵਰਗੀ ਬੂ ਵੀ ਨਹੀਂ ਆਦੀ। ਇਸ ਨੂੰ ਵਰਤਣ ਸਮੇਂ ਭੁੰਨੇ ਹੋਏ ਤਿੱਤਰ-ਬਟੇਰਿਆਂ ਦੀ ਵੀ ਲੋੜ ਨਹੀਂ। ਗੋਲੀ ਬਣਾਓ ਤੇ ਪਾਣੀ ਦੀ ਘੁੱਟ ਨਾਲ ਗਲੇ ਤੋਂ ਹੇਠਾਂ। ਵਾਹ!....
ਕੁਝ ਆਰਾਮ ਨਾਲ ਤੇ ਕੁਝ ਅਫੀਮ ਦੀ ਵਰਤੋਂ ਨਾਲ ਜੁਕਾਮ ਠੀਕ ਹੋਣ ਲੱਗਾ। ਦਵਾਈਆਂ ਨੇ ਬੁਖ਼ਾਰ ਉਤਾਰ ਦਿੱਤਾ। ਹੁਣ ਉਹ ਆਪਣੇ ਆਪ ਨੂੰ ਪਹਿਲਾਂ ਵਾਂਗ ਤੰਦਰੁਸਤ ਮਹਿਸੂਸ ਕਰਨ ਲੱਗਾ। ਪਰ ਫਕੀਰ ਨੇ ਅਜੇ ਵੀ ਮੁਕੰਮਲ ਆਰਾਮ ਕਰਨ ਲਈ ਸਲਾਹ ਦਿੱਤੀ।
ਅਜਿਹੇ ਸਮੇਂ ਰਣਜੀਤ ਸਿੰਘ ਨੂੰ ਖਬਰ ਮਿਲੀ, 'ਰਾਣੀ ਸਦਾ ਕੌਰ ਸਤਲੁਜ ਪਾਰ ਕਰਕੇ, ਅੰਗਰੇਜ਼ੀ ਪ੍ਰਤੀਨਿਧਾਂ ਨੂੰ ਮਿਲ ਕੇ ਆਈ ਹੈ।
ਰਣਜੀਤ ਸਿੰਘ ਨੇ ਸੋਚਿਆ, ਹੁਣ ਕਸ਼ਮੀਰ ਵੱਲੋਂ ਤੇ ਨਾ ਹੀ ਮੁਲਤਾਨ ਵੱਲੋਂ, ਪੇਸ਼ਾਵਰ ਵੱਲੋਂ ਹਾਲ ਦੀ ਘੜੀ ਕੋਈ ਖ਼ਤਰਾ ਹੈ। ਲੱਗਦਾ ਏ, ਮਾਈ ਸਦਾ ਕੌਰ ਵਾਲਾ ਕੰਡਾ ਵੀ ਹੁਣ ਕੱਢਣਾ ਪਵੇਗਾ। ਇਸ ਨੇ ਮੈਟਕਾਫ਼ ਨਾਲ ਸੰਧੀ ਵੇਲੇ ਵੀ ਆਪਣੇ ਲੁਕਵੇਂ ਇਰਾਦੇ ਜ਼ਾਹਰ ਕਰ ਦਿੱਤੇ ਸਨ। ਹੁਣ ਵੀ ਉਹ ਕੁੰਵਰ ਸ਼ੇਰ ਸਿੰਘ ਅਤੇ ਤਾਰਾ ਸਿੰਘ ਲਈ ਜਾਗੀਰਾਂ ਲੈਣ ਦੀ ਜਿੱਦ ਕਰੀ ਬੈਠੀ ਹੈ। ਕੱਲ੍ਹ ਨੂੰ ਇਹ ਕੋਈ ਹੋਰ ਖੂਹ ਪੱਟੇਗੀ। ਅੰਗਰੇਜ਼ ਤਾਂ ਦੇ ਮੂੰਹੇ ਸੱਪ ਹਨ। ਉਹ ਲਾਹੌਰ ਦਰਬਾਰ ਨਾਲ ਵੀ ਮਿਤਰਤਾਈ ਦਿਖਾਉਣਗੇ ਤੇ ਮਾਈ ਨੂੰ ਵੀ ਦਰਬਾਰ ਵਿਰੁੱਧ ਭੜਕਾਉਂਦੇ ਰਹਿਣਗੇ। ਇਹ ਕਿੱਸਾ ਖ਼ਤਮ ਕਰਨਾ ਪਏਗਾ। ਉਹ ਈਰਖਾਂ ਅਤੇ ਸਾੜੇ ਨਾਲ ਭਰੀ ਹੋਈ ਏ। ਖੜਕ ਸਿੰਘ ਦੇ ਵਿਆਹ ਵੇਲੇ ਕਿਵੇਂ ਰੁੱਸ ਕੇ ਬੈਠ ਗਈ ਸੀ...
ਰਣਜੀਤ ਸਿੰਘ ਦਾ ਸੁਭਾਅ ਸੀ, ਉਹ ਉਨਾਂ ਚਿਰ ਲੋੜੋਂ-ਵੱਧ ਪਰੇਸ਼ਾਨ ਰਹਿੰਦਾ ਸੀ, ਜਿੰਨਾ ਚਿਰ ਉਹ ਕਿਸੇ ਮੁਹਿੰਮ ਬਾਰੇ ਜਾਂ ਕਿਸੇ ਮਸਲੇ ਬਾਰੇ ਵਿਉਂਤਬੰਦੀ ਕਰਦਾ ਰਹਿੰਦਾ ਸੀ। ਜਦ ਉਹ ਕਿਸੇ ਫੈਸਲੇ 'ਤੇ ਪੁੱਜ ਜਾਂਦਾ ਸੀ ਤਾਂ ਉਸ ਨੂੰ ਅੰਜਾਮ ਦੇਣ ਲਈ ਕਾਹਲਾ ਪੈ ਜਾਂਦਾ ਸੀ।
ਇਕ ਹੋਰ ਖ਼ਬਰ ਨੇ ਰਣਜੀਤ ਸਿੰਘ ਦੇ ਤੇਵਰ ਵਧੇਰੇ ਵਿਗਾੜ ਦਿੱਤੇ, 'ਰਾਣੀ ਸਦਾ ਕੌਰ ਫੀਰੋਜ਼ਪੁਰ ਹਲਕੇ ਵਿਚ ਆਪਣੀ ਜਾਗੀਰ ਦੀ ਦੇਖਭਾਲ ਦੇ ਬਹਾਨੇ, ਅੰਗਰੇਜ਼ ਪ੍ਰਤੀਨਿਧਾਂ ਨੂੰ ਮਿਲਣ ਦੀ ਤਿਆਰੀ ਕਰ ਰਹੀ ਹੈ।
ਰਣਜੀਤ ਸਿੰਘ ਨੇ ਫੋਰਨ ਇਕ ਸੰਦੇਸ਼ ਦੇ ਕੇ ਲਾਹੌਰ ਦਰਬਾਰ ਦਾ ਕਰਮਚਾਰੀ ਬਟਾਲੇ ਰਵਾਨਾ ਕਰ ਦਿੱਤਾ।
"ਕੰਵਰ ਸ਼ੇਰ ਸਿੰਘ ਅਤੇ ਕੁੰਵਰ ਤਾਰਾ ਸਿੰਘ ਲਈ ਜਾਗੀਰਾ ਦੇਣ ਦੇ ਮਸਲੇ ਉੱਪਰ ਵਿਚਾਰ ਕਰਨ ਲਈ, ਮਹਾਰਾਜੇ ਨੇ ਰਾਣੀ ਸਦਾ ਕੌਰ ਨੂੰ ਫੋਰਨ ਲਾਹੌਰ ਬੁਲਾਇਆ।"
ਰਾਣੀ ਸਦਾ ਕੌਰ ਨੇ ਕੁਝ ਪਲ ਸੋਚਿਆ। ਉਸ ਨੂੰ ਕਾਕਾ ਜੀ' ਨਾਲ ਪਹਿਲੀ ਮਿਲਣੀ ਯਾਦ ਆਈ। ਉਸ ਨੇ ਤਾਂ ਕਿਹਾ ਸੀ। ਦੋਹੜੇ ਤੇਰੇ ਵਾਰਸ ਹਨ। ਤੇਰੀ ਜਾਇਦਾਦ ਆਖ਼ਰ ਉਹਨਾਂ ਨੂੰ ਮਿਲਣੀ ਹੈ। ਸ਼ਾਇਦ 'ਕਾਕਾ ਜੀ ਨੂੰ ਸਮਝ ਆ ਗਈ ਹੋਵੇ। ਇਰਾਦਾ ਬਦਲ ਲਿਆ ਹੋਵੇ। ਇਹ ਵੀ ਤਾਂ ਸਹਿਜ਼ਾਦੇ ਹਨ। ਉਹ ਖੁਸ਼ ਹੋ ਗਈ। ਸੰਦੇਸ਼ ਲੈ ਕੇ ਆਉਣ ਵੇਲੇ ਕਰਮਚਾਰੀ ਨੂੰ ਇਨਾਮ ਵਜੋਂ ਕੁਝ ਰੁਪਏ ਦਿੱਤੇ ਤੇ ਲਾਹੌਰ ਜਾਣ ਦੀ ਤਿਆਰੀ ਕਰਨ ਲੱਗੀ।
ਰਣਜੀਤ ਸਿੰਘ ਨੇ ਰਾਣੀ ਸਦਾ ਕੌਰ ਨਾਲ ਮੁਲਾਕਾਤ ਲਈ ਸ਼ਾਹਦਰੇ ਦਾ ਸਥਾਨ ਚੁਣਿਆ। ਜਦ ਰਣਜੀਤ ਸਿੰਘ ਅਤੇ ਸਦਾ ਕੌਰ ਆਹਮੋ-ਸਾਹਮਣੇ ਹੋਏ ਤਾਂ ਸਿਸ਼ਟਾਚਾਰ ਦਾ ਧਿਆਨ ਰੱਖਦਿਆਂ, ਰਣਜੀਤ ਸਿੰਘ ਨੇ ਆਪਣੀ ਸੱਸ ਨੂੰ ਝੁਕ ਕੇ ਮੱਥਾ ਟੇਕਿਆ। ਸਦਾ ਕੌਰ ਨੇ ਹੈਰਾਨੀ ਭਰੀ ਖੁਸ਼ੀ ਨਾਲ ਉਸ ਨੂੰ ਅਸੀਸ ਦਿੱਤੀ। ਫਿਰ ਰਸਮੀ ਤੌਰ 'ਤੇ ਬਟਾਲੇ ਦਾ ਹਾਲ ਪੁੱਛ ਕੇ ਰਣਜੀਤ ਸਿੰਘ ਨੇ ਸਹਿਜ ਭਾਵ ਨਾਲ ਕਿਹਾ-ਮਾਈ ਜੀ, ਤੁਸਾਂ ਦੀਆਂ ਜਗੀਰਾਂ ਕੁੰਵਰ ਸ਼ੇਰ ਸਿੰਘ ਐਰ ਤਾਰਾ ਸਿੰਘ ਦੇ ਸਪੁਰਦ ਕਰ ਦਿੱਤੀਆਂ ਨੇ। ਆਪ ਹੁਣ ਆਰਾਮ ਕਰੋ। ਲਾਹੌਰ, ਅੰਮ੍ਰਿਤਸਰ ਜਾਂ ਬਟਾਲੇ ਜਿਥੇ ਤੁਸਾਂ ਦਾ ਜੀ ਕਰੋ, ਰਹੇ। ਭਜਨ ਬੰਦਗੀ ਕਰੋ। -ਕਾਕਾ ਜੀ, ਮੈਂ ਕਿਸੇ ਨੂੰ ਕਈ ਜਾਗੀਰ ਨਹੀਂ ਜੇ ਦੇਣੀ। ਇਹ ਜਾਗੀਰਾ ਮੈਂ ਤਲਵਾਰ ਦੇ ਜ਼ੋਰ ਨਾਲ ਹਾਸਲ ਕੀਤੀਆ ਨੇ। ਮੇਰੀ ਆਗਿਆ ਬਿਨਾ, ਇਹ ਕਿਸੇ ਨੂੰ ਵੀ ਨਹੀਂ ਦਿੱਤੀਆਂ ਜਾ ਸਕਦੀਆ। ਸਦਾ ਕੌਰ ਇਕ ਦਮ ਭੜਕ ਪਈ।
-ਜ਼ਿੱਦ ਨਾ ਕਰੋ ਮਾਈ ਜੀ। ਇਹ ਲਾਹੌਰ ਦਰਬਾਰ ਦਾ ਫੈਸਲਾ ਏ। ਰਣਜੀਤ ਸਿੰਘ ਅਜੇ ਵੀ ਪਹਿਲਾਂ ਵਾਂਗ ਸਹਿਜ ਸੀ।
-ਨਹੀਂ... । ਸਦਾ ਕੌਰ ਗਰਜੀ ਇਹ ਉਸ ਅਕ੍ਰਿਤਘਣ ਦਾ ਫੈਸਲਾ ਹੈ, ਜਿਸ ਲਈ ਮੈਂ 30 ਸਾਲ ਲੜਦੀ ਰਹੀ ਆ। ਕਾਕਾ ਤੂੰ ਭੁੱਲ ਗਿਆ ਏਂ, ਤੇਰਾ ਆਪਣਾ ਰਾਜ ਵਧਾਉਣ ਵਿਚ ਮੈਂ ਕਿੰਨਾ ਆਪਣਾ ਨੁਕਸਾਨ ਭੁੱਲਿਆ ਏ। ਲਾਹੌਰ ਉੱਪਰ ਕਬਜ਼ਾ ਕਰਨ ਲਈ ਮੈਂ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ... ।'
-ਵਕਤ ਵਕਤ ਦੀ ਗੱਲ ਏ ਮਾਈ ਜੀ। ਚੰਗਾ ਤਾਂ ਇਹ ਹੋਣਾ ਸੀ, ਤੁਸੀਂ ਆਪਣੀ ਮਰਜੀ ਨਾਲ ਆਪਣੇ ਦੋਹਤਿਆਂ ਨੂੰ ਵਾਰਸ ਐਲਾਨ ਕਰ ਦਿੰਦੇ।
-ਇਹ ਨੀਚਤਾ ਹੈ ਕਾਕਾ। ਤੂੰ ਆਪਣੇ ਸ਼ਹਿਜ਼ਾਦਿਆਂ ਨਾਲ ਧੋਖਾ ਕਰ ਰਿਹਾ ਏ। ਸਦਾ ਕੌਰ ਦੇ ਬੋਲਾਂ ਵਿਚ ਬੇਬਸੀ ਝਲਕਣ ਲੱਗੀ।
-ਮਾਈ ਜੀ, ਮੈਂ ਕਾਗਜ਼ ਤਿਆਰ ਕਰਵਾ ਲਏ ਨੇ। ਇਹਨਾਂ ਉੱਪਰ ਦਸਤਖਤ ਕਰੋ ਔਰ ਜ਼ਿੰਮੇਵਾਰੀਆਂ ਤੋਂ ਫ਼ਾਰਗ ਹੋ ਜਾਓ। ਤੁਸਾਂ ਦੀ ਉਮਰ ਵਡੇਰੀ ਹੋ ਗਈ ਏ ਹੁਣ ਪਹਿਲਾਂ ਵਾਂਗ
-ਮੈਂ ਦਸਤਖ਼ਤ ਹਰਗਿਜ਼ ਨਹੀਂ ਕਰਾਂਗੀ। ਰਣਜੀਤ ਸਿੰਘ ਨੂੰ ਟੋਕਦਿਆਂ ਸਦਾ ਕੌਰ ਫਿਰ ਗਰਜ਼ੀ।
—ਇਸ ਤਰ੍ਹਾਂ ਨਾ ਕਰੋ ਮਾਈ। ਮੈਂ ਲਾਹੌਰ ਦਰਬਾਰ ਦੀ ਗੱਲ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਔਰ ਨਾ ਹੀ ਤੁਸੀਂ ਦਸਤਖ਼ਤ ਕਰਨ ਤੋਂ ਬਿਨਾਂ ਬਟਾਲੇ ਜਾ ਸਕਦੇ ਹੋ।
-ਇਹ ਧਮਕੀ ਹੈ, ਸਦਾ ਕੌਰ ਨੂੰ ? ਜਿਸ ਨੇ ਰਾਮਗਤੀਆਂ ਦੀ ਹੈਂਕੜ ਨਹੀ ਝੱਲੀ। ਉਸ ਨੇ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ।
-ਮਾਈ ਜੀ, ਆਪਣੇ ਦੋਹਤਿਆਂ ਨੂੰ ਜਾਗੀਰਾ ਸਪੁਰਦ ਕਰ ਦੇਵੇ। ਕੋਈ ਵੀ ਐਸੀ ਵੈਸੀ ਹਰਕਤ ਨਹੀਂ ਕਰਨੀ, ਮੈਨੂੰ ਸਿਪਾਹੀ ਅੰਦਰ ਬੁਲਾਉਣ ਪੈਣ' ਰਣਜੀਤ ਸਿੰਘ ਸਹਿਜ ਰਿਹਾ। ਪਰ ਉਸ ਦੇ ਕੋਲਾ ਵਿਚ, ਪਹਿਲਾਂ ਨਾਲੋਂ ਸਖਤੀ ਆ ਗਈ।
ਸਦਾ ਕੌਰ ਆਪਣੇ ਨਾਲ ਭਾਰੀ ਸੁਰੱਖਿਆ ਨਹੀਂ ਸੀ ਲੈ ਕੇ ਆਈ। ਗਿਣਤੀ ਦੇ ਪੰਜਾਹ ਕੁ ਘੋੜ ਸਵਾਰ ਸਨ। ਉਹ ਜ਼ਖ਼ਮੀ ਸੱਪਣੀ ਵਾਂਗ ਕ੍ਰੋਧਿਤ ਤਾਂ ਸੀ, ਪਰ ਬੇਬਸ ਸੀ। ਰਣਜੀਤ ਸਿੰਘ ਦਾ ਰੁਖ ਤਾਂਪ ਕੇ ਉਸ ਨੇ ਕਾਗਜਾਂ ਉੱਪਰ ਦਸਤਖਤ ਕਰ ਦਿੱਤਾ ਤੇ ਤੁਰੰਤ ਘੋੜੇ 'ਤੇ ਸਵਾਰ ਹੋ ਕੇ ਬਟਾਲੇ ਦੇ ਰਾਹ ਖੋ ਗਈ। ਰਸਤੇ ਵਿਚ ਉਸ ਨੇ ਸੋਚਿਆ, ਜੇ ਸਤਲੁਜ ਪਾਰ ਅੰਗਰੇਜ਼ਾਂ ਪਾਸ ਜਾ ਕੇ ਮਦਦ ਲਈ ਬੇਨਤੀ ਕਰਾਂ.. ਏਸ ਕਾਣੇ ਨੂੰ ਤਾਂ ਇਸ ਦੀ ਔਕਾਤ ਵਿਖਾ ਦਿਆਂ ।
ਘਾਗ ਰਣਜੀਤ ਸਿੰਘ ਦੀ ਅੱਖ ਨੇ ਸਦਾ ਕੌਰ ਦੇ ਤੇਵਰ ਰੱਖ ਲਏ ਸਨ। ਉਸ ਨੇ ਸੋਚਿਆ, ਬਟਾਲੇ ਜਾ ਕੇ ਉਹ ਚੈਨ ਨਾਲ ਬੈਠਣ ਵਾਲੀ ਨਹੀਂ ਹੈ। ਉਸ ਨੇ ਖੜਕ ਸਿੰਘ ਨੂੰ ਹੁਕਮ ਦਿੱਤਾ, 'ਫੋਰਨ ਘੋੜ ਸਵਾਰਾਂ ਦੀ ਟੁਕੜੀ ਲੈ ਜਾਓ ਔਰ ਮਾਈ ਸਦਾ ਕੌਰ ਨੂੰ ਘੇਰ ਕੇ ਬਾ-ਇਜ਼ਤ ਲਾਹੌਰ ਲੈ ਆਓ।
ਪਿੱਛੋਂ ਆਈ ਅਚਾਨਕ ਸੈਨਾ ਨੇ ਸਦਾ ਕੌਰ ਨੂੰ ਘੇਰਾ ਪਾ ਕੇ ਰੋਕ ਲਿਆ। ਉਹ ਹੇਰਾਨ ਰਹਿ ਗਈ। ਖੜਕ ਸਿੰਘ ਨੂੰ ਵੇਖ ਕੇ ਕ੍ਰੋਧ ਨਾਲ ਬੋਲੀ:
-ਏਹੀ ਕਸਰ ਰਹਿ ਗਈ ਸੀ ਬਾਕੀ ?
-ਮਾਤਾ ਜੀ, ਮੈਂ ਪਹਿਲਾਂ ਵਾਂਗ ਹੀ ਆਪ ਦਾ ਸਤਿਕਾਰ ਕਰਦਾ ਹਾਂ।' ਖੜਕ ਸਿੰਘ ਨੇ ਬਹੁਤ ਨਿਮਰਤਾ ਨਾਲ ਕਿਹਾ, 'ਪਰ ਮੈਂ ਮਜਬੂਰ ਹਾਂ, ਮੈਨੂੰ ਹੁਕਮ ਮਿਲਿਆ ਹੈ, ਮੈਂ ਆਪ ਨੂੰ ਬਾਇਜ਼ਤ ਲਾਹੌਰ ਲੈ ਜਾਵਾਂ।'
ਸਦਾ ਕੌਰ ਨੇ ਵੇਖਿਆ, ਉਹ ਘਿਰੀ ਹੋਈ ਹੈ। ਜੇ ਵਿਰੋਧ ਕੀਤਾ, ਆਪਣੇ 50 ਕੁ ਘੋੜ ਸਵਾਰ ਵੀ ਮਰਵਾ ਲਵੇਗੀ। ਉਸ ਨੇ ਲੰਮਾ ਸਾਹ ਲਿਆ ਜਿਵੇਂ ਆਪਣੀਆਂ ਸਭ ਲਾਲਸਾਵਾਂ ਬਾਹਰ ਕੱਢ ਦਿੱਤੀਆਂ ਹੋਣ। ਆਪਣੇ ਘੋੜ ਸਵਾਰਾਂ ਨੂੰ ਬਟਾਲੇ ਜਾਣ ਦਾ ਹੁਕਮ ਦਿੱਤਾ ਤੇ ਆਪ ਇਕ ਕੈਦਣ ਵਾਂਗ ਲਾਹੌਰ ਵੱਲ ਮੁੜ ਪਈ।
ਲਾਹੌਰ ਵਿਚ ਪੁੱਜਦਿਆਂ ਹੀ ਸਦਾ ਕੌਰ ਨੂੰ ਨਜਰਬੰਦ ਕਰ ਦਿੱਤਾ ਗਿਆ। ਉਸ ਦੀ ਦੇਖਭਾਲ ਲਈ ਦੇ ਦਾਸੀਆਂ ਨਿਯੁਕਤ ਕਰ ਦਿੱਤੀਆਂ ਗਈਆਂ। ਹੁਣ ਉਸ ਨੇ ਕੋਈ ਵਿਰੋਧ ਨਾ ਕੀਤਾ। ਉਹ ਅੰਦਰੋਂ ਬਿਲਕੁਲ ਟੁੱਟ ਗਈ ਤੇ ਹੋਣੀ ਅੱਗੇ ਉਸ ਨੇ ਗੋਡੇ ਟੇਕ ਦਿੱਤੇ। ਉਹ ਹਤਾਸ਼ ਸੀ, ਇਹ ਦਿਨ ਵੀ ਵੇਖਣੇ ਸਨ।
ਕੁਝ ਦਿਨਾਂ ਬਾਅਦ ਸਦਾ ਕੌਰ ਨੇ ਆਪਣੀ ਇਕ ਦਾਸੀ ਨੂੰ ਰਣਜੀਤ ਸਿੰਘ ਪਾਸ ਭੇਜਿਆ। ਦਾਸੀ ਨੇ ਤੇ ਹੋ ਕੇ ਸਦਾ ਕੌਰ ਦੀ ਤਰਸਯੋਗ ਹਾਲਤ ਬਾਰੇ ਦੱਸਿਆ,
-ਮਹਿਲਾਂ ਵਿਚ ਰਹਿਣ ਵਾਲੀ ਤੇ ਨਰਮ ਬਿਸਤਰੇ ਉੱਪਰ ਸੋਣ ਵਾਲੀ ਕਿਵੇਂ ਇਕ ਕਮਰੇ ਵਿਚ ਫਰਸ਼ 'ਤੇ ਬੈਠਦਿਆਂ ਸੱਦਿਆ ਦਿਨ ਗੁਜ਼ਾਰਦੀ ਹੋਵੇਗੀ ਇਸ ਬਾਰੇ ਸੋਚੇ ਮਹਾਰਾਜ।
ਰਣਜੀਤ ਸਿੰਘ ਗੰਭੀਰ ਬਣਿਆ ਦਾਸੀ ਦੇ ਚਿਹਰੇ ਦੀ ਅਸਲੀਅਤ ਘੋਖਦਾ ਰਿਹਾ। ਦਾਸੀ ਫਿਰ ਬੋਲੀ, 'ਰਾਣੀ ਜੀ ਨੂੰ ਭੁੱਖ ਲੱਗਣ ਹਟ ਗਈ ਦੇ ਮਹਾਰਾਜ। ਉਹ ਬੀਮਾਰ ਹੈ। ਉਸ 'ਤੇ ਰਹਿਮ ਕਰੋ। ਉਹ ਹਜੂਰ ਦੀ ਸੱਸ ਹੈ ।' ਦਾਸੀ ਗਿੜਗੜਾਈ। ਰਣਜੀਤ ਸਿੰਘ ਉੱਪਰ ਕੋਈ ਅਸਰ ਨਾ ਹੋਇਆ।
ਦਾਸੀ ਨੇ ਦੋਵੇਂ ਹੱਥ ਜੋੜੇ। ਗੋਡੇ ਜ਼ਮੀਨ ਉੱਪਰ ਟੇਕ ਦਿੱਤੇ, 'ਰਾਣੀ ਜੀ ਉੱਪਰ ਤਹਿਮ ਕਰ, ਮਹਾਰਾਜ। ਤੇ ਉਹ ਜ਼ੋਰ ਜੋਰ ਨਾਲ ਰੋਣ ਲੱਗੀ।
ਰਣਜੀਤ ਸਿੰਘ ਨੂੰ ਇਸ ਦੁੱਖ ਭਰੀ ਵਿਥਿਆ ਨੇ ਪਿਘਲਾ ਦਿੱਤਾ। ਉਸ ਦੇ ਵੀ ਹੰਝੂ ਨਿਕਲ ਆਏ। ਪਰ ਉਹ ਝੱਟ ਸੰਭਲ ਗਿਆ। ਦਾਸੀ ਨੂੰ ਚੁੱਪ ਕਰਾਇਆ ਫਿਰ ਕਿਹਾ, 'ਮਾਈ ਜੀ ਨੂੰ ਮੈਂ ਆਪਣੀ ਮਾਂ ਨਾਲ ਵੱਧ ਸਮਝਦਾ ਸਾਂ। ਪਰ ਉਹ ਜਿੰਦੀ ਬਹੁਤ ਹੈ। ਮੈਂ ਚਾਹੁੰਦਾ ਸੀ, ਉਹ ਆਪਣੇ ਆਪ ਸਭ ਕੁਝ ਆਪਣੇ ਦੋਹਤਿਆਂ ਨੂੰ ਦੇ ਦਿੰਦੀ। ਸਮੇਂ ਸਿਰ ਉਹਨਾਂ ਉੱਪਰ ਜ਼ਿੰਮੇਵਾਰੀ ਪਾ ਦਿੰਦੀ ਤਾਂ ਹੀ ਉਹ ਜਾਗੀਰਾ ਸੰਭਾਲਣ ਦਾ ਵੱਲ ਸਿੱਖਦੇ। ਪਰ ਉਹ ਰਾਜ਼ੀ ਨਹੀਂ ਹੋਈ।.. ਮੈਂ ਏਹੀ ਕਰ ਸਕਦਾ मां, ।
-ਰਾਣੀ ਜੀ ਨੂੰ ਇਕ ਵਾਰ ਖਿਮਾ ਕਰ ਦਿਓ, ਮਹਾਰਾਜ ' ਦਾਸੀ ਫਿਰ ਅੱਖਾਂ ਭਰ।
ਪਚ ਰਣਜੀਤ ਸਿੰਘ, ਇਸ ਮਾਮਲੇ ਵਿਚ ਹੁਣ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਦਾਸੀ ਨੂੰ, ਰਾਣੀ ਦੀ ਹਰ ਪੱਖ ਤੋਂ ਚੰਗੀ ਤਰ੍ਹਾਂ ਦੇਖਭਾਲ ਕਰਨ ਦਾ ਹੁਕਮ ਦੇ ਕੇ ਸਮਝਾਇਆ-ਮਾਈ ਜੀ ਨੂੰ ਆਖਣਾ, ਪਰਮਾਤਮਾ ਦੀ ਇਹੋ
ਰਜ਼ਾ ਸੀ। ਉਸ ਦੇ ਭਾਣੇ ਵਿਚ ਰਹਿ ਕੇ ਦਿਨ ਗੁਜ਼ਾਰੇ।
ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਰਣਜੀਤ ਸਿੰਘ ਨੇ ਸਦਾ ਕੌਰ ਦੇ ਪੂਰੇ ਇਲਾਕੇ ਉੱਪਰ ਕਬਜਾ ਕਰਕੇ ਖਾਲਸਾ ਰਾਜ ਵਿਚ ਮਿਲਾ ਲਿਆ।
ਇਹ ਸੰਨ 1822 ਦਾ ਸਾਲ ਸੀ।
ਫਰਵਰੀ ਮਹੀਨੇ ਦੀ 22 ਤਾਰੀਖ ਨੂੰ ਕੁੰਵਰ ਖੜਕ ਸਿੰਘ ਦੀ ਹਾਣੀ ਵੱਲ ਪੁੱਤਰ ਨੂੰ ਜਨਮ ਦੇਣ ਦੀ ਵਧਾਈ, ਲਾਹੌਰ ਦਰਬਾਰ ਪੁੱਜੀ ਤਾਂ ਰਣਜੀਤ ਸਿੰਘ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਹ ਸਭ ਦੁੱਖ-ਕਲੇਸ਼ ਭੁੱਲ ਗਿਆ। ਆਪਣੇ ਪੋਤਰੇ ਦੇ ਜਨਮ ਅਤੇ ਦਾਦਾ ਬਣਨ ਦੀ ਖੁਸ਼ੀ ਵਿਚ ਲਾਹੌਰ ਕਿਲ੍ਹੇ ਤੋਂ ਤੋਪਾਂ ਦੇ ਗੋਲੇ ਦਾਗੇ ਗਏ। ਪੁੱਤਰ ਦਾ ਨਾਮ ਨੋਨਿਹਾਲ ਸਿੰਘ ਰੱਖਿਆ। ਅਮੀਰਾਂ, ਜਗੀਰਦਾਰਾਂ, ਸਰਦਾਰਾਂ ਤੇ ਨਵਾਬਾਂ ਤੋਂ ਵਧਾਈਆਂ ਲੈਣ ਲਈ, ਸੋਨੇ ਦੇ ਥੰਮਾਂ ਵਾਲੇ ਸ਼ਾਹੀ ਤੰਬੂ ਦਾ ਨਿਰਮਾਣ ਕਰਵਾਇਆ ਤੇ ਜੀ ਖੋਹਲ ਕੇ ਪੁੰਨ-ਦਾਨ ਕੀਤਾ।
ਜਦ ਪੂਰਾ ਸ਼ਾਹੀ ਅਮਲਾ ਖੁਸ਼ੀ ਵਿਚ ਖੀਵਾ ਹੋਇਆ ਪਿਆ ਸੀ, ਅਫ਼ਗਾਨਿਸਤਾਨ ਤੋਂ ਇਕ ਸੂਹੀਆ ਖ਼ਬਰ ਲੈ ਕੇ ਆਇਆ, 'ਦੇ ਵਿਦੇਸ਼ੀ, ਖਾਲਸਾ ਰਾਜ ਵਿਚ ਦਾਖਲ- ਹੋ ਗਏ ਸਨ। ਪਤਾ ਨਹੀਂ ਉਹ ਕਿਸ ਮਕਸਦ ਨਾਲ ਆਏ ਹਨ।
ਸੁਣ ਕੇ ਰਣਜੀਤ ਸਿੰਘ ਲੁਧਿਤ ਹੋ ਗਿਆ। ਸਰਹੱਦ ਉੱਪਰ ਚੌਕਸੀ ਰੱਖਣ ਵਾਲਿਆਂ ਨੂੰ ਫੋਰਨ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ।
.. ਕੌਣ ਵਿਦੇਸ਼ੀ ਹੋਏ...3° ਸਚਦਿਆਂ ਫਕੀਰ ਅਜ਼ੀਜ਼ਉਦਦੀਨ ਵੀ ਪਰੇਸਾਨ ਹੈ ਗਿਆ।