ਰਣਜੀਤ ਸਿੰਘ ਦੀ ਖਾਲਸਾ ਰਾਜ ਦੇ ਵਿਸਥਾਰ ਕਰਨ ਦੀ ਨੀਤੀ ਵਿਚ ਅੰਗਰੇਜ਼ ਅਤੇ ਅਫ਼ਗਾਨ ਸਦਾ ਕਬਾਬ ਵਿਚ ਹੱਡੀ ਬਣੇ ਰਹੇ। ਜਦੋਂ ਵੀ ਦਰਬਾਰ ਵਿਚ ਕਦੇ ਖੁਸ਼ੀ ਦਾ ਮੌਕਾ ਆਇਆ, ਇਹ ਦੇ ਗੁਆਢੀ, ਰਣਜੀਤ ਸਿੰਘ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਬਣਕੇ ਚਿੰਬੜਦੇ ਰਹੇ। ਹੁਣ ਵੇਰ ਲਾਹੌਰ ਦਰਬਾਰ ਵਿਰੁੱਧ ਕਾਬਲ ਵਿਚ ਕੋਈ ਖਿਚੜੀ ਪਕਾਈ ਜਾ ਰਹੀ ਸੀ। ਕੁਝ ਹੀ ਦਿਨਾਂ ਵਿਚ ਸੂਹੀਆਂ ਰਾਹੀਂ ਕਾਬਲ ਤੋਂ ਖ਼ਬਰਾਂ ਵੀ ਆਉਣ ਲੱਗ ਪਈਆਂ
-ਅੰਗਰੇਜ਼ਾਂ ਦੀ ਮਦਦ ਕਰਨ ਦੇ ਬਦਲੇ, ਦੋਸਤ ਮੁਹੰਮਦ ਨੇ ਪੇਸ਼ਾਵਰ ਦਿਵਾਉਣ ਦੀ ਸ਼ਰਤ ਰੱਖੀ ਹੈ। ਦੋਸਤ ਮੁਹੰਮਦ ਨੇ ਸਪੱਸ਼ਟ ਕਿਹਾ ਹੈ,—ਮੈਨੂੰ ਹਥਿਆਰ ਅਤੇ ਫੌਜੀ ਮਦਦ ਦੀ ਲੋੜ ਹੈ। ਮੈਂ ਰਣਜੀਤ ਸਿੰਘ ਪੇਸ਼ਾਵਰ ਵਿਚੋਂ ਖਦੇੜਨਾ ਹੈ। ਅਗਰ ਅੰਗਰੇਜ਼ੀ ਹਕੂਮਤ ਨੂੰ ਮਨਜੂਰ ਹੈ ਤਾਂ ਮੈਨੂੰ ਹਰ ਤਰ੍ਹਾਂ ਦੀ ਸੰਧੀ ਪ੍ਰਵਾਨ ਹੈ। ਨਹੀਂ ਮਨਜ਼ੂਰ ਤਾਂ ਮੈਂ ਰੂਸੀਆਂ ਤੋਂ ਮਦਦ ਲਵਾਂਗਾ, ਉਹ ਮੇਰੀ ਮਦਦ ਕਰਨ ਲਈ ਸਹਿਮਤ ਹਨ।
ਬਰਨਜ਼ ਜਾਣਦਾ ਸੀ, ਅਜਿਹਾ ਕੋਈ ਵੀ ਵਾਅਦਾ ਕਰਨ ਦੀ ਉਸਨੂੰ ਹਦਾਇਤ ਨਹੀਂ ਕੀਤੀ ਗਈ। ਜੋ ਪੇਸ਼ਾਵਰ ਦੋਸਤ ਮੁਹੰਮਦ ਨੂੰ ਉਸਦੇ ਕਹਿਣ ਵਾਂਗ ਦਿਵਾਉਣਾ ਪਿਆ ਤਾਂ. ਲਾਹੌਰ ਦਰਬਾਰ ਦੀ ਸੈਨਾ ਨਾਲ ਜੰਗ ਲੜਨ ਤੋਂ ਬਿਨਾਂ, ਕਦੇ ਹਾਸਲ ਨਹੀਂ ਹੋਣਾ, ਬਰਤਾਨੀਆ ਹਕੂਮਤ ਕਿਸੇ ਵੀ ਸ਼ਰਤ 'ਤੇ ਰਣਜੀਤ ਸਿੰਘ ਨਾਲ ਮਿੱਤਰਤਾ ਦੀ ਸੰਧੀ ਨਹੀਂ ਤੋੜਨਾ ਚਾਹੋਗੀ।......
ਬਰਨਜ਼ ਨਿਰਾਸ਼ ਹੋ ਕੇ ਮੁੜ ਆਇਆ।
ਬਰਨਜ ਪਾਸੋਂ ਦੋਸਤ ਮੁਹੰਮਦ ਦੇ ਵਤੀਰੇ ਬਾਰੇ ਜਾਣਕੇ ਲਾਰਡ ਆਕਲੈਂਡ ਗੁੱਸੇ ਵਿਚ ਆ ਗਿਆ- 'ਹੁਣ ਬਰਿਟਿਸ਼ ਹਕੂਮਤ ਨੂੰ ਦੋਸਤ ਮੁਹੰਮਦ ਅਤੇ ਰਣਜੀਤ ਸਿੰਘ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ।
-ਸਰ, ਚੋਣ ਕਰਨੀ ਹੀ ਤਾਂ ਇਕ ਸਮੱਸਿਆ ਹੈ? ਬਰਨਜ਼ ਨੇ ਕਿਹਾ।
-ਅਸੀ ਕੋਈ ਕਾਰਵਾਈ ਨਾ ਕੀਤੀ ਤਾਂ ਲੰਡਨ ਤੋਂ ਜਵਾਬ ਤਲਬੀ ਹੋ ਸਕਦੀ
-ਸਰ ਸਾਡੇ ਪਾਸ ਸ਼ਾਹ ਸੁਜਾਹ ਪਨਾਹ ਲੈ ਰਿਹਾ ਹੈ, ਉਸ ਮੋਹਰੇ ਦੀ ਵਰਤੋਂ ਕਦ ਹੋਵੇਗੀ?' ਬਰਨਜ਼ ਨੇ ਪੁੱਛਿਆ।
-ਤੈਨੂੰ ਇਸ ਬਾਰੇ ਕਲੀਅਰ ਹੋਣਾ ਚਾਹੀਦਾ ਹੈ, ਅਗਰ ਸ਼ਾਹ ਸੁਜਾਹ ਨੂੰ ਕਾਬਲ ਦੀ ਗੱਦੀ ਉੱਪਰ ਬਿਠਾਉਣਾ ਹੈ ਤੇ ਦੋਸਤ ਮੁਹੰਮਦ ਨੂੰ ਕਾਬਲ ਵਿਚੋਂ ਬਾਹਰ ਫੈਕਣਾ ਹੈ ਤਾਂ. ਇਹ ਸਭ ਲਾਹੌਰ ਦਰਬਾਰ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ।' ਲਾਰਡ ਆਕਲੈਂਡ ਨੇ ਸਪੱਸ਼ਟ ਕੀਤੀ।
-ਸਰ ਕਹੇ ਤਾਂ ਮੈਂ, ਰਣਜੀਤ ਸਿੰਘ ਨਾਲ ਫਿਰ ਮੁਲਾਕਾਤ ਕਰਾਂ..? ਬਰਨਜ਼ ਨੇ ਪੁੱਛਿਆ।
-ਨਹੀਂ, ਉਹ ਬਹੁਤ ਸ਼ਾਤਰ ਦਿਮਾਗ ਵਾਲਾ ਬੁੱਢਾ ਹੈ, ਉਸ ਨਾਲ ਮੈਂ ਖੁਦ ਮੁਲਾਕਾਤ ਕਰਨ ਦਾ ਫ਼ੈਸਲਾ ਕਰ ਲਿਆ ਹੈ।
-ਓ. ਕੇ. ਸਰ। ਇਕ ਗੱਲ ਦਾ ਖਿਆਲ ਰੱਖਣਾ। ਉਹ ਏਨੀ ਤੇਜ਼ੀ ਨਾਲ ਸੁਆਲ ਕਰਦਾ ਹੈ, ਸੁਆਲ ਉੱਤੇ ਸੁਆਲ ਫਿਰ ਹੋਰ ਸੁਆਲ। ਸਾਹਮਣੇ ਵਾਲੇ ਨੂੰ ਸਮਝ ਹੀ ਨਹੀਂ ਪੈਂਦੀ ਉਹ ਕਿਹੜੇ ਸਵਾਲ ਦਾ ਜਵਾਬ ਦੇਵੇ।
-ਜਾਣਕਾਰੀ ਲਈ ਸੁਕਰੀਆ। ਮੈਂ ਇਸ ਦਾ ਖ਼ਿਆਲ ਰੱਖਾਂਗਾ। ਪਰ ਇਕ ਗੱਲ ਤਾਂ ਤੂੰ ਮੰਨਦਾ ਏਂ, 'ਰਣਜੀਤ ਸਿੰਘ ਦੀ ਫ਼ੌਜ, ਦੋਸਤ ਮੁਹੰਮਦ ਦੀ ਫ਼ੌਜ ਨਾਲੋਂ ਬਹੁਤ मबठीमग्लो वै?"
-ਬਿਨਾ ਸ਼ੱਕ, ਸਰ ਇਹ ਸਹੀ ਹੈ।
ਇਸ ਵਾਰਤਾਲਾਪ ਤੋਂ ਬਾਅਦ ਲਾਰਡ ਅਕਲੈਂਡ ਨੇ ਆਪਣੇ ਇਕ ਦੂਤ ਨੂੰ ਖਤ ਦੇ ਕੇ ਰਣਜੀਤ ਸਿੰਘ ਦੇ ਮਨ ਨੂੰ ਟਟੋਲਣ ਲਈ ਲਾਹੌਰ ਭੇਜਿਆ।
ਭਰੇ ਦਰਬਾਰ ਵਿਚ, ਲਾਰਡ ਆਕਲੈਂਡ ਵੱਲੋਂ ਭੇਜਿਆ ਖ਼ਤ ਪੜ੍ਹਿਆ ਗਿਆ। ਖ਼ਤ ਸੁਣਕੇ ਰਣਜੀਤ ਸਿੰਘ ਗਦਗਦ ਹੋ ਗਿਆ। ਵਾਹ ਆਖ਼ਰ ਵਿਰੰਗੀ ਮੰਨਦੇ ਜਾਂ ਹਨ: ਮੈਂ ਸ਼ਕਤੀਸ਼ਾਲੀ ਹਾਂ, ਔਰ ਮੈਨੂੰ ਕੀ ਆਪਿਆ ਏ ਅੰਗਰੇਜ਼ੀ 'ਚ ਦੱਸਣਾ ਜ਼ਰਾ ?' ਰਣਜੀਤ ਸਿੰਘ ਵਕੀਰ ਅਜੀਜਉਦਦੀਨ ਵੱਲ ਝਾਕਿਆ।
-ਹਾਂ, ਉਹੀ ਉਹੀ, ਰਣਜੀਤ ਸਿੰਘ ਮੁੱਛਾ ਉਪਰ ਹੱਥ ਫੇਰਦਿਆਂ ਹੱਸਿਆ। ਫਿਰ ਕਿਹਾ-'ਸਾਨੂੰ ਵੀ ਇਕ ਦੂਰ-ਮੰਕਲ ਲਾਰਡ ਕੋਲ ਭੇਜਣਾ ਚਾਹੀਦਾ ਹੈ। ਫ਼ਕੀਰ ਸਾਹਬ ਆਪ ਉਸ ਮੰਡਲ ਦੀ ਅਗਵਾਈ ਕਰੇਗੀ। ਔਰ ਇਹ ਕਹਿਣਾ ਨਾ ਭੁੱਲਣਾ, ਮਹਾਰਾਜੇ ਨੂੰ ਲਾਰਡ ਅਪਲੋਡ ਸਾਹਿਬ ਨਾਲ ਮੁਲਾਕਾਤ ਕਰਦੇ ਬੇਹੱਦ ਖੁਸ਼ੀ उसेगी?"
ਦੂਤ ਮੇਡਲ ਲਾਹੌਰ ਤੋਂ ਰਵਾਨਾ ਹੋ ਗਿਆ।
ਲਾਰਡ ਆਕਲੈਂਡ ਨੂੰ ਆਪਣੀਆਂ ਆਸਾਂ ਉੱਪਰ ਤੁਰ ਪੈਦਾ ਜਾਪਿਆ। ਉਸ ਨੂੰ ਉਮੀਦ ਨਹੀਂ ਸੀ, ਰਣਜੀਤ ਸਿੰਘ ਏਨੀ ਜਲਦੀ ਉਸਦੀ ਪੇਸ਼ਕਸ਼ ਮੰਨ ਲਏਗਾ। ਉਸਨੇ ਤੁਰੰਤ ਕਾਰਵਾਈ ਕਰਦਿਆਂ, ਆਪਣੇ ਖ਼ਾਸ ਵਿਸ਼ਵਾਸ ਪਾਤਰ ਸਰ ਵਿਲੀਅਮ ਮੈਕਨਾਟਨ ਦੀ ਅਗਵਾਈ ਵਿਚ, ਲਾਹੌਰ ਦਰਬਾਰ ਪ੍ਰਤੀਨਿਧ ਮੰਡਲ ਭੇਜਿਆ। ਉਸ ਨਾਲ ਕੈਪਟਨ ਵੇਡ, ਲੁਧਿਆਣੇ ਵਿਖੇ ਸਿਆਸੀ ਏਜੰਟ, ਗਵਰਨਰ ਜਨਰਲ ਦਾ ਸੈਨਿਕ ਸਕੱਤਰ, ਡਬਲਯੂ. ਜੀ: ਐਸਥਰਨ, ਕੈਪਟਨ ਮੈਕਗਰੇਗਰ ਅਤੇ ਗਵਨਰ ਜਨਰਲ ਦਾ ਸਰਜਨ ਡਾ. ਡਰਮੈਂਡ ਭੇਜੇ ਗਏ।
ਇਸ ਸਮੇਂ ਰਣਜੀਤ ਸਿੰਘ ਅਦੀਨਾ ਨਗਰ ਦੇ ਸਥਾਨ ਉੱਪਰ ਗਰਮੀ ਬਿਤਾਉਣ: ਆਇਆ ਹੋਇਆ ਸੀ। ਇਹ ਦੂਤ ਮਿਸ਼ਨ ਸਿਮਲਾ ਤੋਂ ਰੋਪੜ, ਕੋਟਗੜ੍ਹ, ਹੁਸਿਆਰਪੁਰ ਤੇ ਮੁਕੇਰੀਆਂ ਹੁੰਦਾ ਹੋਇਆ, ਰਣਜੀਤ ਸਿੰਘ ਦੇ ਅਦੀਨਗ੍ਰਸਰ ਕੈਂਪ ਵਿਚ 30 ਮਈ 1838 ਨੂੰ ਬਾਅਦ ਦੁਪਿਹਰ ਪੁੱਜਾ। ਵਫਦ ਦਾ ਸ਼ਾਨਦਾਰ ਸ਼ਾਹੀ ਸਵਾਗਤ ਕੀਤਾ ਗਿਆ। ਲਾਰਡ ਦੀ ਸੇਹਤ ਬਾਰੇ ਪੁੱਛਿਆ। ਸੂਰਜ ਡੁੱਬਦਿਆਂ ਹੀ ਸ਼ਰਾਬ ਦੀ ਮਹਿਫਲ मत वाहो।
ਰਸਮੀ ਜਾਣ ਪਹਿਚਾਣ ਪਿੰਛ ਰਣਜੀਤ ਸਿੰਘ ਨੇ ਐਸ ਬਰਨ ਉੱਪਰ ਸਵਾਲਾ ਦੀ ਝੜੀ ਲਾ ਦਿੱਤੀ।
'ਤੂੰ ਕਿੰਨੀ ਪੀਂਦਾ ਏ ? ਕੀ ਤੂੰ ਵਿਆਹਿਆ ਹੋਇਆ ਏ?
-'ਤੂੰ ਮੇਰੀ ਸ਼ਰਾਬ ਦਾ ਸਵਾਦ ਚੱਖਿਆ ਏ?'
-ਲਾਰਡ ਆਕਲੈਂਡ ਸ਼ਰਾਬ ਪੀਂਦਾ ਏ ?'
-ਕੀ ਉਹ ਸਵੇਰ ਵੇਲੇ ਪੀਂਦਾ ਏ ?'
-ਕਿੰਨੇ ਗਲਾਸ ਪੀਂਦਾ ਏ ?
ਐਸਥਰਨ ਬਣਦੇ ਸਰਦੇ ਉੱਤਰ ਦਿੰਦਾ ਰਿਹਾ। ਅਗਲੇ ਦਿਨ ਵਿਲੀਅਮ ਮੈਕਨਾਟਨ ਰਣਜੀਤ ਸਿੰਘ ਦੇ ਅੜਿੱਕੇ ਚੜ੍ਹ ਗਿਆ।
-ਹਿੰਦੁਸਤਾਨ ਵਿਚ, ਬਰਤਾਨੀਆਂ ਕੋਲ ਸਾਰੀ ਫੌਜ ਕਿੰਨੀ ਹੋਵੇਗੀ ?'
-ਲਗਭਗ ਦੇ ਸੋ ਹਜ਼ਾਰ ਹੋਏਗੀ, ਮਹਾਰਾਜ। ਮੈਕਨਾਟਨ ਬੋਲਿਆ।
-ਚਾਂ, ਮੈਨੂੰ ਇਸ ਬਾਰੇ ਦੱਸਿਆ ਗਿਆ ਏ। ਪਰ ਤੇ ਸਾਰੀ ਫੌਜ ਨੂੰ ਜੰਗ ਦੇ ਮੈਦਾਨ ਵਿਚ ਇਕੱਠੀ ਕਿਵੇਂ ਲਿਆ ਸਕਦਾ ਹੈ ?' ਰਣਜੀਤ ਸਿੰਘ ਨੇ ਪੁੱਛਿਆ।
-ਨਹੀਂ ਲਿਆ ਸਕਦਾ, ਮਹਾਰਾਜ? ਇਸ ਦੀ ਲੋੜ ਵੀ ਨਹੀਂ ਹੈ। 20 ਹਜ਼ਾਰ ਜਾਂ ਹੱਦ 30 ਹਜ਼ਾਰ ਬ੍ਰਿਟਿਸ਼ ਸੈਨਿਕ ਟਰੂਪ ਭਾਰਤ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਮਾਰਚ ਕਰ ਸਕਦੇ ਹਨ ਤੇ ਭਾਰਤ ਦੀ ਕੋਈ ਵੀ ਤਾਕਤ ਉਹਨਾਂ ਨੂੰ ਰੋਕ ਨਹੀਂ मवसरों।'
ਰਣਜੀਤ ਸਿੰਘ ਦੇ ਚਿਹਰੇ ਉੱਪਰ ਮੁਸਕਰਾਹਟ ਆ ਗਈ। ਬੋਲਿਆ-'ਤੂੰ ਸ਼ਾਨਦਾਰ ਬੰਦਾ ਹੈ, ਕਿਨੇ ਫਰਾਂਸੀਸੀ ਇਕ ਅੰਗਰੇਜ਼ ਨੂੰ ਕੁੱਟ ਸਕਦੇ ਹਨ ?"
ਮੈਕਨਾਟਨ ਹੈਰਾਨ ਹੋਇਆ ਬੋਲਿਆ 'ਇੰਗਲੈਂਡ ਦੇ ਸਕੂਲ ਵਿਚ, ਬੱਚਿਆਂ ਨੂੰ ਸਦਾ ਪੜ੍ਹਾਇਆ ਜਾਂਦਾ ਹੈ-ਤਿੰਨ ਫਰਾਂਸੀਸੀਆਂ ਲਈ ਇਕ ਅੰਗਰੇਜ ਕਾਫ਼ੀ ਹੈ।
-'ਰੂਸੀਆਂ ਲਈ ਕਿੰਨੇ ? ਰਣਜੀਤ ਸਿੰਘ ਦੇ ਚਿਹਰੇ ਉੱਪਰ ਅਜੇ ਵੀ ਮੁਸਕਰਾਹਟ।
--ਫਰਾਂਸੀਸੀ, ਰੂਸੀਆਂ ਨੂੰ ਕੁੱਟ ਸਕਦੇ ਨੇ ਤੇ ਅੰਗਰੇਜ ਫਰਾਂਸੀਸੀਆਂ ਨੂੰ। ਮੈਕਨਾਟਨ ਨੇ ਆਪਣੇ ਵੱਲੋਂ ਕਾਫੀ ਸਿਆਣਪ ਦਿਖਾਈ।
-ਜੇ ਰੂਸੀ ਇੰਦੂਸ ਪਾਰ ਕਰ ਲੈਣ ਤਾਂ ਬਰਤਾਨੀਆਂ ਉਸ ਵਿਰੁਧ ਕਿਹੜੀ ਭੇਜ ਲੈ ਕੇ ਜਾਏਗੀ ?'
-ਰੂਸੀਆਂ ਨੂੰ ਵਾਪਸ ਆਪਣੇ ਮੁਲਕ 'ਚ ਧੱਕਣ ਲਈ, 'ਪੰਜਾਬ ਦੇ ਮਹਾਰਾਜੇ ਦੀ ਖ਼ਾਲਸਾ ਸੇਨਾ ਦੀ ਮਦਦ ਲਵਾਂਗ ।
-ਓ ਵਾਹ ਵਾਹ!! ਉਹ ਤਾਂ ਅਸੀਂ ਕਰਾਂਗੇ ਹੀ ' ਰਣਜੀਤ ਸਿੰਘ ਦੀਆਂ ਮੁੱਛਾਂ ਬਿਰਕਣ ਲੱਗੀਆਂ ਤੇ ਅੱਖ ਹੋਰ ਵਧੇਰੇ ਚਮਕ ਉਠੀ। ਖੁਸ਼ੀ ਦੇ ਨਾਮ। 'ਅੱਜ ਦੀ ਸ਼ਾਮ ਇਸੇ
ਰਣਜੀਤ ਸਿੰਘ ਦੀ ਦਾਅਵਤ ਨਾਲ ਤ੍ਰਿਕਾਲਾਂ ਹੋਰ ਰੰਗੀਨ ਹੋ ਗਈਆਂ ਡਾ. ਡਰੂਮੈਂਡ ਮੈਕਨਾਟਨ, ਕੈਪਟਨ ਵੰਡ ਅਤੇ ਔਸਬਰਨ ਸਾਰੇ ਵਿਦੇਸ਼ੀ ਸ਼ਾਮਲ ਹੋਏ। ਰਣਜੀਤ ਸਿੰਘ ਦੀ ਵਿਸ਼ੇਸ਼ ਜਨਾਨਾ ਸੈਨਿਕ ਟੁਕੜੀ ਨੇ ਵਿਦੇਸ਼ੀ ਪ੍ਰਾਹੁਣਿਆ ਅੱਗੇ ਵੱਖ ਵੱਖ ਤਰ੍ਹਾਂ ਦੇ ਨਾਚ ਪੇਸ਼ ਕੀਤੇ। ਤੀਰ ਕਮਾਨਾਂ ਨਾਲ ਨਕਲੀ ਯੁੱਧ ਦੀਆਂ ਅਦਾਵਾਂ ਦਿਖਾਈਆਂ। ਰਣਜੀਤ ਸਿੰਘ ਨੇ ਦਿਲਲਗੀ ਕਰਦਿਆਂ ਕਿਹਾ-'ਮੇਰੀ ਇਹ ਫੌਜ ਤਾਂ ਮੈਨੂੰ ਦੂਜੀ ਫ਼ੌਜ ਨਾਲ ਵੀ ਵਧੇਰੇ ਤੰਗ ਕਰਦੀ ਹੈ।
-'ਇਹ ਫੌਜ ਤਾਂ ਹੈਰਾਨੀ ਜਨਕ ਹੈ। ਔਸਬਰਨ ਨੇ ਚਾਪਲੂਸੀ ਕਰਦਿਆਂ ਕਿਹਾ।
-ਤੁਸੀਂ ਆਪਣੇ ਮੁਲਕ ਵਿਚ ਇਹਨਾਂ ਉੱਪਰ ਕਿਵੇਂ ਕਾਬੂ ਕਰਦੇ ਹੋ? ਮਹਾਰਾਜੇ ਨ ਪੁੱਛਿਆ।
--‘ਸਾਡੇ ਓਧਰ ਅਜੇਹੀ ਸੈਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ-ਕੈਪਨਟ ਖੇਡ
-ਨਹੀਂ ਹੈ ? ਰਣਜੀਤ ਸਿੰਘ ਹੈਰਾਨ ਹੋਇਆ- 'ਮੈਂ ਤਾਂ ਉਮੀਦ ਕਰਦਾ ਸੀ। ਤੇਰਾ ਲਾਰਡ ਅਜੇਹੀ ਸੈਨਾ ਨੂੰ ਚੰਗੀ ਤਰ੍ਹਾਂ ਸਾਂਭਦਾ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਉਹ ਅਜੇਰੀ ਸੈਨਾ ਨੂੰ ਬਹੁਤ ਪਸੰਦ ਕਰੇਗਾ।
-ਨਹੀਂ, 'ਬਿਲਕੁਲ ਪਸੰਦ ਨਹੀਂ ਕਰੇਗਾ। ਮਹਾਰਾਜ। ਐਸਬਰਨ ਨੇ ਕਾਹਲੀ ਨਾਲ ਕਿਹਾ।
-ਮੇਰੇ ਕੋਲ ਬਹੁਤ ਖੂਬਸੂਰਤ ਨਾਚੀਆਂ ਹਨ ਕਸ਼ਮੀਰ ਤੋਂ ਇਰਾਨ ਤੋਂ। ਲਾਰਡ ਦੀ ਫੇਰੀ ਤੋਂ ਪਹਿਲਾਂ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਮਾਹਰ ਬਣਾ ਦੇਵਾਂਗਾ। ਕੀ ਲਾਰਡ ਨੇ ਵਿਆਹ ਕਰਵਾਇਆ ਹੋਇਆ ?'
- ਸਾਡੇ ਲਾਰਡ ਨੇ ਵਿਆਹ ਨਹੀਂ ਕਰਵਾਇਆ। ਮੈਕਨਾਟਨ ਬਲਿਆ।
-ਕੀ ਸਚਮੁੱਚ ਉਸ ਕੋਲ ਬੇਗਮਾਂ ਨਹੀਂ ਹਨ ?'
-ਹਿਜ਼ ਹਾਈਨੈਂਸ, ਲਾਰਤ ਕੋਲ ਇਕ ਵੀ ਨਹੀਂ ਹੈ।
-ਇਹ ਸਹੀ ਹੈ ?
- ਬਿਲਕੁਲ ਸਹੀ ਹੈ, 'ਮਹਾਰਾਜ'
-'ਲਾਰਡ ਨੇ ਵਿਆਹ ਕਿਉਂ ਨਹੀਂ ਕਰਵਾਇਆ ? ਰਣਜੀਤ ਸਿੰਘ ਹੋਰਾਨ ਹੋ ਰਿਹਾ ਸੀ।-ਮੈਨੂੰ ਕਾਰਨਾਂ ਬਾਰੇ ਜਾਣਕਾਰੀ ਨਹੀਂ। ਔਸਬਰਨ ਨੇ ਦੱਸਿਆ। ਸਾਰੇ ਵਿਦੇਸ਼ੀ ਰਣਜੀਤ ਸਿੰਘ ਦੇ ਸੁਆਲਾਂ ਤੋਂ ਕੁਝ ਕੁਝ ਖਿੰਡੇ ਹੋਏ ਵੀ ਸਨ, ਪਰ ਕੁਝ ਆਨੰਦ ਵੀ ਲੈ ਰਹੇ ਸਨ।
-ਤੂੰ ਵਿਆਹ ਕਿਉਂ ਨਹੀਂ ਕਰਵਾਇਆ । ਰਣਜੀਤ ਸਿੰਘ ਨੇ ਐਸਬਰਨ ਨੂੰ
-ਜਿਹਾ ਪਨਾਹ ਮੈਂ ਏਨਾ ਖਰਚ ਨਹੀਂ ਝੱਲ ਸਕਦਾ।
-ਕੀ ਅੰਗਰੇਜ਼ੀ ਬੀਵੀਆ ਬਹੁਤ ਮਹਿੰਗੀਆ ਹੁੰਦੀਆਂ ਨੇ '
-ਬਹੁਤ ਮਹਿੰਗੀਆਂ ਨੇ ਮਹਾਰਾਜ।
-ਐਹ ਇਹ ਗੱਲ ਏ। ਕੁਝ ਸਮਾਂ ਪਹਿਲਾਂ ਮੈਂ ਆਪਣੇ ਲਈ ਇਕ ਵਲੈਤੀ ਬੇਗਮ ਚਾਹੁੰਦਾ ਸੀ। ਇਸ ਬਾਰੇ ਮੈਂ ਅੰਗਰੇਜ਼ੀ ਸਰਕਾਰ ਨੂੰ ਲਿਖਿਆ ਸੀ। ਪਰ ਉਸ ਨੇ ਭੇਜੀ ਨਹੀਂ। ਪਰ ਮੇਂ ਹਰ ਸਮੇਂ ਇਕ ਅੰਗਰੇਜ਼ੀ ਪਤਨੀ ਦੀ ਇੱਛਾ ਕਰਦਾ ਹਾਂ।
ਐਸਬਰਨ ਮਹਾਰਾਜ ਵੱਲ ਭਾਕਿਆ। ਨੀਵੀ ਪਾ ਲਈ। ਉਹ ਬੜਾ ਕੁਝ ਕਹਿਣਾ ਚਾਹੁੰਦਾ ਸੀ। ਪਰ ਰਣਜੀਤ ਸਿੰਘ ਦੇ ਵਿਦੇਸ਼ੀ ਆਫੀਸਰ ਨੇ ਉਸ ਨੂੰ ਸਮਝਾਇਆ ਸੀ, ਮਹਾਰਾਜੇ ਦੀ ਕਿਸੇ ਗੱਲ ਦਾ ਵਿਰੋਧ ਨਹੀਂ ਕਰਨਾ, ਜੇ ਉਸ ਦੀ ਮਹਿਮਾਨ ਨਿਵਾਜੀ ਦਾ ਅਨੰਦ ਲੰਮਾ ਸਮਾਂ ਮਾਨਣਾ ਹੈ ਤਾਂ। ਔਸਬਰਨ ਚੁੱਪ ਰਿਹਾ। ਰਣਜੀਤ ਸਿੰਘ ਨੇ ਫਿਰ ਪੁੱਛਿਆ, 'ਤੁਹਾਨੂੰ ਸ਼ਿਕਾਰ ਖੇਡਣਾ ਪਸੰਦ ਹੈ ?
-ਹਾਂ ਮਹਾਰਾਜ, 'ਅਸੀਂ ਸਾਰੇ ਬਿਕਾਰ ਖੇਡਣਾ ਪਸੰਦ ਕਰਦੇ ਹਾਂ। ਸੁਆਲਾ ਤੋਂ
ਖਹਿੜਾ ਛਡਾਉਣ ਲਈ ਕੈਪਟਨ ਵੇਸ਼ ਨੇ ਕਿਹਾ।
-ਕਿਆ ਬਾਤ ਹੈ। ਤੁਸੀਂ ਅੰਗਰੇਜ ਬਹੁਤ ਦਿਲਚਸਪ ਬੰਦੇ ਹੈ। ਕੱਲ੍ਹ ਅਸੀਂ ਸ਼ਿਕਾਰ ਤੇ ਨਿਕਲਾਰੀ'
ਵਿਦੇਸ਼ੀ ਖੁਸ਼ ਹੋ ਗਏ। ਇਸ ਕਰਕੇ ਨਹੀਂ ਕਿ ਉਹ ਕੱਲ੍ਹ ਸ਼ਿਕਾਰ ਖੇਡਣ ਦਾ ਮਜਾ ਲੈਣਗੇ। ਸਗੋਂ ਵਧੇਰੇ ਖੁਸ਼ੀ ਇਸ ਕਰਕੇ ਸੀ, ਰਣਜੀਤ ਸਿੰਘ ਨੇ ਅਜੀਬ ਅਜੀਬ ਤਰ੍ਹਾਂ ਦੇ ਸੁਆਲਾਂ ਤੋਂ ਛੁਟਕਾਰਾ ਮਿਲ ਗਿਆ ਹੈ।
ਆਪਣੀ ਰਹਾਇਸ਼ ਉੱਪਰ ਵਾਪਸ ਆਕੇ, ਮੈਕਨਾਟਨ ਨੇ ਵੰਡ ਨੂੰ ਪੁੱਛਿਆ ਤੂੰ ਤਾਂ ਮਹਾਰਾਜੇ ਨੂੰ ਪਹਿਲਾ ਵੀ ਮਿਲਿਆ ਹੋਇਆ ਏ। ਤੈਨੂੰ ਇਸ ਤਰ੍ਹਾਂ ਨਹੀਂ ਜਾਪਦਾ ਜਿਵੇਂ ਮਹਾਰਾਜਾ ਕੋਈ ਖੁਫ਼ੀਆ ਏਜੰਟ ਹੋਵੇ ?
-ਇਹ ਤਾਂ ਖੁਫੀਆ ਏਜੰਟਾਂ ਦਾ ਵੀ ਬਾਪ ਏ। ਜਿਸ ਤਰ੍ਹਾਂ ਦੇ ਉਹ ਸੁਆਲ ਕਰਦਾ ਏ, ਖੁਫੀਆ ਏਜੰਟ ਤਾਂ ਸੋਚ ਵੀ ਨਹੀਂ ਸਕਦੇ। ਐਸਬਰਨ ਬੋਲਿਆ।
-ਜੇ ਵੀ ਹੈ, ਇਹ ਬੁੱਢਾ ਹੈ ਬੜਾ ਰੰਗੀਲਾ। ਅਜੇ ਵੀ ਲੰਡਨ ਦੀਆਂ ਔਰਤਾਂ ਨਾਲ ਵਿਆਹ ਕਰਨ ਦਾ ਇੱਛੁਕ ਹੈ। ਕੈਪਟਨ ਵੰਡ ਹੱਸਿਆ।
--ਤਾਂ ਹੀ ਤਾਂ ਸ਼ਰਾਬ ਅਤੇ ਖੂਬਸੂਰਤ ਨੱਚਣ ਵਾਲੀਆਂ 'ਚ ਏਨੀ ਦਿਲਚਸਪੀ ਰੱਖਦਾ ਹੈ।
-ਏਨੇ ਰਸੀਏ ਤਾਂ ਮੁਗ਼ਲ ਬਾਦਸ਼ਾਹ ਵੀ ਨਹੀਂ ਸੁਣੇ।' ਮੈਕਨਾਟਨ ਕੇ ਕਿਹਾ।-ਛੱਡੋ ਇਹਨਾਂ ਗੱਲਾਂ ਨੂੰ ਕੱਲ੍ਹ ਬਾਰੇ ਸੋਚੇ ਜੇ ਸਿਕਾਰ ਵੀ ਸੁਆਲਾਂ ਦੇ ਤੀਰ ਚਲਾ ਚਲਾ ਖੇਡਿਆ, ਵੇਰ ਤਾਂ ਗੋਡ ਹੀ ਬਚਾਵੇ। ਐਸਬਰਨ ਦੀ ਗੱਲ 'ਤੇ ਸਾਰੇ ਹੱਸਣ ਲੱਗੇ।
-ਸੁਣੇ। ਡਾ. ਡਰੂਮੇਂਡ ਬੋਲਿਆ-ਸ਼ਰਾਬ ਦੀਆਂ ਮਹਿਫਲਾ ਅਤੇ ਸ਼ਿਕਾਰ ਖੇਡਣ ਦੇ ਚੱਕਰ ਵਿਚ ਅਸੀਂ ਆਪਣੇ ਅਸਲ ਮਕਸਦ ਤੋਂ ਨਾ ਥਿੜਕ ਜਾਈਏ। ਗਵਰਨਰ ਜਨਰਲ ਨੂੰ ਜਾਕੇ ਜਵਾਬ ਵੀ ਦੇਣਾ ਹੈ। ਅਜੇ ਤੱਕ ਆਪਣੇ ਮਕਸਦ ਬਾਰੇ ਮਹਾਰਾਜੇ ਨਾਲ ਇਕ ਗੱਲ ਵੀ ਨਹੀਂ ਹੋਈ। ਯਾਦ ਰਹੇ, ਅਸੀਂ ਜੰਗਲੀ ਸ਼ਿਕਾਰ ਲਈ ਨਹੀਂ, ਖਾਲਸਾ ਰਾਜ ਦੇ ਸ਼ਿਕਾਰ ਲਈ ਨਿਕਲੇ ਹਾਂ।
ਡਾਕਟਰ ਦੀ ਗੱਲ ਸੁਣ ਕੇ, ਐਸਬਰਨ, ਮੈਕਗਰੇਗਰ ਤੇ ਮੈਕਨਾਟਨ ਗੰਭੀਰ ਹੋ गटे।
-ਅਸੀਂ ਕੱਲ੍ਹ ਸ਼ਿਕਾਰ 'ਤੇ ਨਹੀਂ ਜਾਵਾਂਗੇ। ਕੈਪਟਨ ਵੇਡ ਨੇ ਜਿਵੇਂ ਹੁਕਮ ਦਿੱਤਾ।
-'ਅਸੀਂ ਇਕ ਦਮ ਜਵਾਬ ਨਹੀਂ ਦੇਵਾਂਗੇ। ਪਹਿਲਾਂ ਮਹਾਰਾਜੇ ਨਾਲ ਇਕ
ਵਿਵਹਾਰਕ ਮੁਲਾਕਾਤ ਕਰਨ ਲਈ ਬੇਨਤੀ ਕਰਾਂਗੇ।' ਮੈਕਗਰੇਗਰ ਨੇ ਸੁਝਾ ਦਿੱਤਾ।
-ਮੁਲਾਕਾਤ ਸਮੇਂ ਪਹਿਲਾਂ ਗੱਲ ਕੌਣ ਸ਼ੁਰੂ ਕਰੇਗਾ ' ਐਸਥਰਨ ਨੇ ਪੁੱਛਿਆ -'ਅਗਰ ਮਹਾਰਾਜੇ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਪਹਿਲ ਮੈਂ ਕਰਾਗਾ ।
ਵਿਲੀਅਮ ਮੈਕਨਾਟਨ ਬੋਲਿਆ। ਉਸਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ।
ਅਗਲੇ ਦਿਨ ਵਿਰੰਗੀਆਂ ਨੇ ਸ਼ਿਕਾਰ ਉੱਪਰ ਜਾਣ ਤੋਂ ਬਚਣ ਲਈ ਤੇ ਮੁਲਾਕਾਤ ਕਰਨ ਲਈ ਕਈ ਢੰਗ ਵਰਤੇ। ਇਕ ਬੀਮਾਰ ਹੋ ਗਿਆ। ਦੂਸਰੇ ਦੇ ਪੈਰ ਵਿਚ ਅਚਾਨਕ ਦਰਦ ਹੋਣ ਲੱਗਾ। ਸਰਜਨ ਡਰੂਮੋਡ ਨੇ ਰਣਜੀਤ ਸਿੰਘ ਪਾਸ ਬੇਨਤੀ ਕੀਤੀ
-ਸ਼ਿਕਾਰ ਕਿਸੇ ਹੋਰ ਦਿਨ ਖੇਡਿਆ ਜਾਵੇ, ਮੇਰੇ ਸਾਥੀ ਵਧੇਰੇ ਬੀਮਾਰ ਹੋ ਸਕਦੇ ਨੇ। ਚੰਗਾ ਏਹੀ ਹੈ, ਅਸੀਂ ਸਮੇਂ ਦਾ ਲਾਭ ਲਈਏ ਤੇ ਰੂਸੀਆਂ ਅਫ਼ਗਾਨੀਆਂ ਦੇ ਹੋਣ ਜਾ ਰਹੇ ਗਠਜੋੜ ਬਾਰੇ ਗੱਲਬਾਤ ਕਰੀਏ।
ਰਣਜੀਤ ਸਿੰਘ ਸਹਿਮਤ ਹੋ ਗਿਆ। ਜਦ ਵਿਰੰਗੀ ਵਫ਼ਦ ਤਿਆਰ ਹੋ ਕੇ ਮਹਾਰਾਜੇ ਦੇ ਆਰਜ਼ੀ ਦਰਬਾਰ ਵਿਚ ਪੁੱਜਾ, ਰਣਜੀਤ ਸਿੰਘ ਸਫੈਦ ਕਪੜੇ ਪਹਿਨੀ, ਨਰਮ ਕਸ- ਮੀਰੀ ਗਲੀਚੇ ਉੱਪਰ ਚੌਕੜੀ ਮਾਰੀ ਬੈਠਾ ਸੀ। ਉਸਦੇ ਲੱਕ ਦੁਆਲੇ ਵੱਡੇ ਹੀਰਿਆ ਦੀ ਮਾਲਾ ਕਮਰਕਸੇ ਵਾਂਗ ਬੰਨ੍ਹੀ ਹੋਈ ਸੀ। ਉਸ ਦੇ ਪਿੱਛੇ ਰਾਜਾ ਧਿਆਨ ਸਿੰਘ ਪੂਰਾ ਸਜਿਆ ਖੜ੍ਹਾ ਸੀ। ਹੋਰ ਦਰਬਾਰੀਆਂ ਦੇ ਨਾਲ ਫ਼ਕੀਰ ਅਜ਼ੀਜਉਦਦੀਨ ਬੜੀ ਉਤਸੁਕਤਾ ਨਾਲ ਅੰਗਰੇਜ਼ੀ ਵਫਦ ਵੱਲ ਵੇਖਣ ਲੱਗਾ ਹੋਇਆ ਸੀ। ਰਣਜੀਤ ਸਿੰਘ ਦੀ ਅੱਖ ਵੀ ਬੇਚੈਨੀ ਨਾਲ ਸਭਨਾਂ ਉੱਪਰ ਵਾਰ ਵਾਰ ਘੁੰਮ ਰਹੀ ਸੀ। ਇਸ ਸਮੇਂ ਸਭ ਵਿਲੀਅਮ ਮੈਕਨਾਟਨ ਵਿਸਥਾਰ ਨਾਲ ਰੂਸੀਆਂ ਵੱਲੋਂ ਅਫ਼ਗਾਨੀਆਂ ਨਾਲ ਮਿਲਕੇ ਪੰਜਾਬ ਉੱਪਰ ਹਮਲਾ ਕਰਨ ਦੀਆਂ ਸਾਜ਼ਸਾਂ ਬਾਰੇ ਵਧਾ ਚੜ੍ਹਾ ਕੇ ਦੱਸੀ ਜਾ ਰਿਹਾ ਸੀ। ਜਦ ਉਹ ਕੁਝ ਸਮਾਂ ਸਾਹ ਲੈਣ ਲਈ ਰੁਕਿਆ ਤਾਂ ਰਣਜੀਤ ਸਿੰਘ ਨੇ ਕਿਹਾ :
-ਮੈਨੂੰ ਤਾਂ ਲਗਦਾ ਏ, ਅੰਗਰੇਜ਼ ਹਕੂਮਤ ਬਿਨਾਂ ਸਬੂਤੋਂ, ਰੂਸੀਆਂ ਦੇ ਹਮਲੇ ਨੂੰ 'ਹਊਆ' ਬਣਾਈ ਜਾਂਦੀ ਏ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਅੰਗਰੇਜ਼ ਰੂਸੀਆਂ ਦਾ ਭੈਅ ਖੜ੍ਹਾ ਕਰਕੇ, ਅਫ਼ਗਾਨਿਸਤਾਨ ਅੰਦਰ ਘੁਸਪੇਠ ਕਰਨਾ ਚਾਹੁੰਦੇ ਨੇ ਤੇ ਬਹਾਨਾ ਵਪਾਰਕ ਮਸਲਿਆਂ ਦਾ ਲਾਉਂਦੇ ਨੇ। ਮੈਂ ਠੀਕ ਕਹਿ ਰਿਹਾ ਹਾਂ
ਮੈਕਨਾਟਨ ਨੇ ਰਣਜੀਤ ਸਿੰਘ ਦਾ ਸ਼ੱਕ ਦੂਰ ਕਰਦਿਆਂ ਕਿਹਾ—ਹਿਜ਼ ਹਾਈਨੇਸ, ਬਰਨਜ਼ ਨੇ ਦੋਸਤ ਮੁਹੰਮਦ ਨਾਲ ਗੱਲਬਾਤ ਕਰਨ ਤੋਂ ਪਹਿਲਾਂ, ਲਾਹੌਰ ਦਰਬਾਰ ਨੂੰ ਆਪਣੇ ਭਰੋਸੇ ਵਿਚ ਨਾ ਲੈ ਕੇ ਕੁਤਾਹੀ ਕੀਤੀ ਏ। ਲਾਰਡ ਆਕਲੈਂਡ ਦਾ ਕਦੇ ਵੀ ਖਾਲਸਾ ਰਾਜ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰਿਹਾ। ਮੈਂ ਹਜੂਰ ਨੂੰ ਯਕੀਨ ਦੁਆਉਂਦਾ ਹਾਂ, ਇਹ ਬਿਲਕੁਲ ਅਫਵਾਹ ਨਹੀਂ ਹੈ। ਰੂਸ ਅਤੇ ਪਰਸ਼ੀਆਂ ਨੇ ਬੰਧਾਰ ਅਤੇ ਕਾਬਲ ਨਾਲ ਗੱਠਜੋੜ ਕਰਕੇ ਖਾਲਸਾ ਸਰਕਾਰ ਨੂੰ ਪੇਸ਼ਾਵਰ ਵਿਚੋਂ ਤੇ ਮੁਲਤਾਨ ਵਿਚੋਂ ਕੱਢਣ ਦੀ ਪੇਸ਼ਕਸ਼ ਕੀਤੀ ਹੈ। ਬਰਤਾਨੀਆ ਸਰਕਾਰ ਇਹ ਸੰਧੀ ਕਦੀ ਨਹੀਂ ਹੋਣ ਦੇਵੇਗੀ।
ਰਣਜੀਤ ਸਿੰਘ ਚੁੱਪ ਬੈਠਾ, ਇਸ ਗੱਲਬਾਤ ਦਾ ਦਰਬਾਰੀਆਂ ਉੱਪਰ ਅਸਰ ਵੇਖਦਾ ਰਿਹਾ। ਕੁਝ ਦੇਰ ਬਾਅਦ ਮੈਕਨਾਟਨ ਨੇ ਆਖ਼ਰ ਬਿੱਲੀ ਥੈਲੇ ਵਿਚੋਂ ਬਾਹਰ ਕੱਢੀ। ਉਸਨੇ ਲਾਰਡ ਆਕਲੈਂਡ ਦਾ ਇਕ ਹੋਰ ਖਤ ਕੱਢਿਆ ਤੇ ਮਹਾਰਾਜੇ ਤੋਂ ਆਗਿਆ ਲੈ ਕੇ ਪੜ੍ਹਨ ਲੱਗਾ :
"ਦੋਸਤ ਮੁਹੰਮਦ ਨੂੰ ਸਜ਼ਾ ਦੇਣ ਦਾ ਇਕ ਰਾਹ ਹੈ, ਸ਼ਾਹ ਸੁਜਾਹ ਨੂੰ ਕਾਬਲ ਦੀ ਗੱਦੀ ਉੱਪਰ ਬਿਠਾਇਆ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਦਰਬਾਰ ਦੀ ਸੈਨਾ ਆਪਣੇ ਤੌਰ 'ਤੇ ਕਾਬਲ ਉੱਪਰ ਹਮਲਾ ਕਰੇ। ਜੇ ਉਹ ਅੰਗਰੇਜ਼ਾਂ ਤੋਂ ਇਸ ਮੁਹਿੰਮ ਲਈ ਮਦਦ ਚਾਹੁੰਦਾ ਹੈ ਤਾਂ ਮਦਦ ਕਰਨ ਲਈ ਬਰਿਟਿਸ਼ ਸਰਕਾਰ ਸਹਿਮਤ ਹੈ।"
ਜਦ ਖਤ ਪੜ੍ਹਕੇ ਸੁਣਾਇਆ ਜਾ ਰਿਹਾ ਸੀ. ਰਾਜਾ ਸਿਆਨ ਸਿੰਘ ਨੱਕ ਚੜ੍ਹਾਕੇ ਸਿਰ ਫੇਰ ਰਿਹਾ ਸੀ। ਸਾਤਰ ਐਸਬਰਨ ਤਾੜ ਰਿਹਾ ਸੀ । ਸਮਝ ਗਿਆ ਇਸ ਤਜਵੀਜ਼ ਨਾਲ ਉਹ ਸਹਿਮਤ ਨਹੀਂ ਹੈ। ਪਰ ਰਣਜੀਤ ਸਿੰਘ ਤੇ ਉਸਦੇ ਦਰਬਾਰੀ ਖਾਸ ਕਰਕੇ ਤਕੀਰ ਅਜੀਜਉਦਦੀਨ ਇਸ ਤਜਵੀਜ ਨਾਲ ਸਹਿਮਤ ਹੋ ਗਏ। ਵਕੀਰ ਨੇ ਦਿਸ ਯੋਜਨਾ ਦੀ ਅਹਿਮੀਅਤ ਦੱਸਦਿਆਂ ਕਿਹਾ-ਇਹ ਤਜਵੀਜ਼ ਬਰਤਾਨੀਆਂ ਸਰਕਾਰ ਨਾਲ 1833 ਦੀ ਸੰਧੀ ਨੂੰ ਮਾਣਤਾ ਦਿੰਦੀ ਹੈ। ਇਹ ਇਸ ਤਰ੍ਹਾਂ ਹੈ, ਜਿਵੇਂ ਦੋਸਤੀ ਦੇ ਦੁੱਧ ਵਿਚ ਖੰਡ ਮਿਲਾ ਦਿੱਤੀ ਹੋਵੇ।
-ਦੋਸਤ ਮੁਹੰਮਦ ਦੇ ਵਿਰੁਧ ਦੋਵੇਂ ਫੌਜਾਂ ਸਾਂਝੇ ਤੌਰ ਤੇ ਕਾਰਵਾਈ ਕਰਨਗੀਆਂ।' ਰਣਜੀਤ ਸਿੰਘ ਨੇ ਕਿਹਾ। -ਇਹ ਸੰਭਵ ਨਹੀਂ ਹੋਣਾ। ਅੰਗਰੇਜ਼ੀ ਸੈਨਾ ਸਤਲੁਜ ਪਾਰ ਤੋਂ ਰਵਾਨਾ ਹੋਵੇਗੀ। ਲਾਰਡ ਆਕਲੈਂਡ ਦੇ ਸੈਨਿਕ ਸਕੱਤਰ ਐਸਬਰਨ ਨੇ ਇਤਰਾਜ਼ ਕੀਤਾ।
-'ਦਰਬਾਰ ਦੀ ਫੌਜ ਇਕੱਲੀ ਕਾਬਲ ਉੱਪਰ ਚੜ੍ਹਾਈ ਨਹੀਂ ਕਰੇਗੀ। ਰਣਜੀਤ ਸਿੰਘ ਨੇ ਫੈਸਲਾ ਦੇਣ ਵਾਂਗ ਕਿਹਾ।
ਵਿਰੰਗੀ ਦੇ ਮੂੰਹ ਦਾ ਸਵਾਦ ਬਕਬਕਾ ਹੋ ਗਿਆ। ਉਹ ਇਕ ਦੂਸਰੇ ਵੱਲ ਝਾਕਣ।
-'ਮੈਂ ਆਪਣੇ ਮੰਤਰੀਆਂ ਨਾਲ ਸਲਾਹ ਕਰਾਂਗਾ। ਆਖਕੇ ਰਣਜੀਤ ਸਿੰਘ ਨੇ ਦਰਬਾਰ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ।
ਆਪਣੇ ਪੜਾਅ ਉੱਪਰ ਪਹੁੰਚ ਕੇ ਮੈਕਨਾਟਨ ਅਤੇ ਐਸਬਰਨ ਬੜੇ ਪਰੇਸ਼ਾਨ ਹੋਏ। ਐਸਬਰਨ ਨੇ ਕਿਹਾ-ਬੁੱਢੇ ਸ਼ੇਰ ਦੀ ਸਮਝ ਨਹੀਂ ਆਈ। ਸਿਆਸੀ ਮਾਮਲਿਆਂ ਵਿਚ ਉਹ ਆਪਣੇ ਮੰਤਰੀਆਂ ਨਾਲ ਵੀ ਘਾਗ ਹੈ। ਖਾਣ ਪੀਣ ਦੇ ਮਸਲੇ ਵਿਚ ਤੇ ਸਵਾਲ ਕਰਨ ਵਿਚ ਉਹ ਅਨਾੜੀਆਂ ਵਾਂਗ ਗੱਲਾਂ ਕਰਨ ਲਗਦਾ ਹੈ।
-'ਮੈਂ ਸਮਝਿਆ ਨਹੀਂ। ਮੈਕਨਾਟਨ ਨੇ ਹੈਰਾਨੀ ਨਾਲ ਪੁੱਛਿਆ।
-ਅੱਜ ਦੁਪਿਹਰ ਦੇ ਖਾਣੇ ਪਿੱਛੋਂ। ਉਸਨੇ ਮੈਨੂੰ ਘੇਰ ਲਿਆ। ਸਵਾਲ ਕਰ ਕਰ ਕੇ ਮੈਨੂੰ ਪਾਗਲ ਕਰ ਦਿੱਤਾ। ਕੀ ਰੂਸੀ ਸੱਚ ਹੀ ਹਮਲਾ ਕਰਨਗੇ? ਕਿਹੜੇ ਮੁਲਕ ਦੇ ਘੋੜੇ ਸਭ ਤੋਂ ਚੰਗੇ ਨੇ ? ਲੰਡਨ ਵਿਚ ਹਾਥੀ ਹੁੰਦੇ ਨੇ ? ਸੱਚ ਮੇਰਾ ਸਿਰ ਚਕਰਾ নিাসা।
-ਮੈਨੂੰ ਤਾਂ ਉਸਦੇ ਸੁਆਲਾ ਵਿਚ ਬੜਾ ਮਜਾ ਆਉਂਦਾ ਹੈ। ਕੈਪਟਨ ਵੇਡ ਹੱਸਿਆ।
-ਮਜ਼ੇ ਲੈਣ ਵਾਲਾ ਤਾਂ ਮਹਾਰਾਜੇ ਕੋਲ ਹੋਰ ਵੀ ਬੜਾ ਕੁਝ ਹੈ। ਕੈਪਟਨ ਗਰੇਗਰ ਨੇ ਚਸਕਾ ਲਿਆ।
-ਖਬਰਦਾਰ। ਇਹ ਨੌਕਰ ਚਾਕਰ ਸੂਹੀਏ ਵੀ ਹੋ ਸਕਦੇ ਨੇ। ਮੈਕਨਾਟਨ ਨੇ ਹੌਲੀ ਜਿਹੀ ਕਿਹਾ।-ਜਿਸ ਮੰਤਵ ਲਈ ਆਏ ਹਾਂ, ਉਸੇ ਉੱਪਰ ਕੇਂਦਰਿਤ ਰਹੇ। ਮੰਜ ਮਸਤੀ ਦੇ ਸਾਧਨ ਸ਼ਿਮਲੇ ਵਿਚ ਬਥੇਰੇ ਨੇ।'
ਰਣਜੀਤ ਸਿੰਘ ਆਪਣੀ ਆਰਾਮਗਾਹ ਉੱਪਰ ਦੇਰ ਰਾਤ ਤੱਕ ਬੇਚੈਨ ਰਿਹਾ। ਸ਼ਾਹ ਸੁਜਾਹ ਨੂੰ ਕਾਬਲ ਦੀ ਗੱਦੀ ਉਪਰ ਦੁਬਾਰਾ ਬੈਠਾ ਕੇ, ਲਾਹੌਰ ਦਰਬਾਰ ਨੂੰ ਕੀ ਹਾਸਲ ਹੋਵੇਗਾ? ਅੰਗਰੇਜ਼ ਸਿਰਫ਼ ਆਪਣੇ ਹਿੱਤਾਂ ਬਾਰੇ ਹੀ ਯੋਜਨਾਵਾਂ ਘੜਦੇ ਰਹਿੰਦੇ ਨੇ। ਜੇ ਮੈਂ ਸਹਿਯੋਗ ਦੇਣ ਤੋਂ ਇਨਕਾਰ ਕਰਦਿਆਂ ਸ਼ਾਹ ਸੁਜਾਹ ਦਿਲੋਂ ਕਦੇ ਵੀ ਮੇਰੇ ਨਾਲ ਮਿਲਵਰਤਣ ਨਹੀਂ ਕਰਨ ਲੱਗਾ। ਇਕ ਤਰ੍ਹਾਂ ਨਾਲ ਮੇਰੀ ਕੈਦ ਵਿਚੋਂ ਹੀ ਫਰਾਰ ਹੋਇਆ ਹੈ ਨਾ। ਅਜੇਹੇ ਸਵਾਲਾ ਨੇ ਉਸ ਨੂੰ ਸੈਣ ਨਾ ਦਿੱਤਾ। ਸਵੇਰ ਵੇਲੇ ਉਹ ਥੱਕਿਆ ਥੱਕਿਆ ਉੱਠਿਆ। ਦਰਬਾਰ ਸਮੇਂ ਸਿਰ ਲਗਾਇਆ ਗਿਆ। ਮਰਿਯਾਦਾ ਅਨੁਸਾਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪਰੇਡ ਕਰਦੀ ਫੌਜ-ਏ-ਖ਼ਾਸ ਦਾ ਮਹਿਮਾਨਾਂ ਨੂੰ ਨਿਰੀਖਣ ਵੀ ਕਰਵਾਇਆ ਗਿਆ। ਕਸ਼ਮੀਰੀ ਨਾਚੀਆਂ ਦੀ ਵਿਲੱਖਣ ਪਰੋਡ ਵੀ ਵਿਖਾਈ। ਪਰ ਅੰਗਰੇਜ਼ੀ ਪ੍ਰਤੀਨਿਧੀ ਮੰਡਲ ਹੁਣ ਇਹਨਾਂ ਗੱਲਾਂ ਵਿਚ ਰੁਚੀ ਘੱਟ ਵਿਖਾਉਣ ਲੱਗਾ। ਰਣਜੀਤ ਸਿੰਘ ਉਹਨਾਂ ਨੂੰ ਗੱਲਾ ਛੇੜਨ ਦਾ ਮੌਕਾ ਨਹੀਂ ਸੀ ਦੇ ਰਿਹਾ। ਪਰ ਬਹੁਤੀ ਦੇਰ ਤੱਕ ਗੱਲਬਾਤ ਤੇ ਬਚਿਆ ਵੀ ਨਹੀਂ ਸੀ ਜਾ ਸਕਦਾ। ਇਕ ਮੌਕਾ ਵੇਖ ਕੇ ਜਦ ਮੈਕਨਾਟਨ ਨੇ ਪਹਿਲਾਂ ਹੋਈ ਗੱਲਬਾਤ ਬਾਰੇ ਮਹਾਰਾਜੇ ਨੂੰ ਪੁੱਛਿਆ-
-ਹਿਜ਼ ਹਾਈਨੈਂਸ ਨੇ ਕੀ ਸੋਚਿਆ ਹੈ।
-ਮੈਂ ਨਹੀਂ ਸਮਝਦਾ, ਮੇਰੇ ਮੰਤਰੀ ਅਜੇਹੀ ਕਿਸੇ ਤਰ੍ਹਾਂ ਦੀ ਸੰਧੀ ਨਾਲ ਸਹਿਮਤ ਹੋਣਗੇ। ਅਗਰ ਬਰਤਾਨੀਆਂ ਦੀ ਫ਼ੌਜ ਬਰਾਬਰ ਦੀ ਧਿਰ ਬਣਕੇ, ਖਾਲਸਾ ਫੌਜ ਦੇ ਨਾਲ ਰਲ ਕੇ ਜੰਗ ਵਿਚ ਹਿੱਸਾ ਨਹੀਂ ਲੈਂਦੀ ਤਾਂ ਮੈਨੂੰ ਡਰ ਹੈ, ਦਰਬਾਰ ਦੀ ਇਕੱਲੀ ਸੈਨਾ ਰੂਸੀਆਂ ਪਰਸ਼ੀਆ ਅਤੇ ਅਫ਼ਗਾਨਾਂ ਦੀਆਂ ਫ਼ੌਜਾਂ ਨਾਲ ਕਿਵੇਂ ਟੱਕਰ ਲਵੇਗੀ ?' ਰਣਜੀਤ ਸਿੰਘ ਨੇ ਆਪਣਾ ਇਰਾਦਾ ਸਾਫ਼ ਕਰ ਦਿੱਤਾ।
-ਇਹ ਸੰਭਵ ਤਾਂ ਨਹੀਂ ਜਾਪਦਾ, ਰੂਸੀ ਅਫ਼ਗਾਨਿਸਤਾਨ ਵਿਚ ਆਪਣੀਆਂ ਫ਼ੌਜਾਂ ਲੈ ਕੇ ਆਉਣਗੇ ?' ਔਸਬਰਨ ਦੇ ਮੂੰਹ ਨਿਕਲਿਆ ਤਾਂ ਰਣਜੀਤ ਸਿੰਘ ਨੇ ਵਿਅੰਗ ਨਾਲ ਹੱਸਦਿਆਂ ਕਿਹਾ-ਏਹੀ ਭਰ ਦਿਖਾ ਕੇ ਤਾਂ ਤਿੰਨ ਧਿਰੀ ਸੰਧੀ ਲਈ ਦਬਾਅ ਪਾਇਆ ਜਾ ਰਿਹਾ ਹੈ।
ਐਸਬਰਨ ਨੂੰ ਕੋਈ ਉੱਤਰ ਨਾ ਸੂਝਾ। ਉਸਨੇ ਆਪਣੇ ਸਾਥੀਆਂ ਵੱਲ ਝਾਕ ਕੇ ਨੀਵੀਂ ਪਾ ਲਈ।
-ਅਦੀਨਾ ਨਗਰ ਵਿਚ ਗਰਮੀ ਵਧ ਰਹੀ ਏ। ਸ਼ਾਇਦ ਮੈਂ ਦੇ ਚਾਰ ਦਿਨਾਂ 'ਚ ਲਾਹੌਰ ਸ਼ਾਲਾਮਾਰ ਬਾਗ਼ ਵਿਚ ਚਲਿਆ ਜਾਵਾਂ। ਰਣਜੀਤ ਸਿੰਘ ਨੇ ਦੱਸਿਆ। ਗੱਲ ਕਿਸੇ ਸਿਰੇ ਨਹੀਂ ਸੀ ਲੱਗੀ। ਵਿਦੇਸ਼ੀਆਂ ਨੂੰ ਰਿਕਰ ਹੋ ਗਿਆ।
ਰਣਜੀਤ ਸਿੰਘ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਸੀ। ਗਰਮੀ ਉਸ ਕੋਲੋਂ ਬਰਦਾਸ਼ਤ ਨਹੀਂ ਸੀ ਹੁੰਦੀ। ਉਸਨੇ ਆਪਣੇ ਦਰਬਾਰੀਆਂ ਨਾਲ ਇਕ ਵੱਖ ਬੇਨਕ ਕਰਕੇ ਦਰਬਾਰ ਵਲੋਂ ਸੰਧੀ ਤਿਆਰ ਕਰਵਾ ਲਈ। ਜਦ ਵਿਦੇਸ਼ੀ ਵਫਦ ਫਿਰ ਗੱਲਬਾਤ ਦੀ ਮਨਸ਼ਾ ਨਾਲ ਦਰਬਾਰ ਵਿਚ ਆਇਆ ਤਾਂ ਫ਼ਕੀਰ ਅਜ਼ੀਜ਼ਉਦਦੀਨ ਨੇ ਸੰਧੀ ਨਾਮੇ ਲਈ ਤਿਆਰ ਕੀਤੀ ਲਿਖਤ ਮੈਕਨਾਟਨ ਨੂੰ ਸੌਂਪ ਦਿੱਤੀ।
ਮੈਕਨਾਟਨ ਜਿਵੇਂ ਜਿਵੇਂ ਸੰਧੀ ਦੀਆਂ ਸ਼ਰਤਾਂ ਪੜ੍ਹਦਾ ਗਿਆ ਉਸ ਦੇ ਚਿਹਰੇ ਉੱਪਰ ਪਰੇਸਾਨੀ ਅਤੇ ਅਸਿਹਮਤੀ ਸਪੱਸਟ ਝਲਕਣ ਲੱਗੀ।
-ਸ਼ਾਹ ਸੁਜਾਹ ਨੂੰ ਦੁਬਾਰਾ ਕਾਬਲ ਦੀ ਗੱਦੀ ਉੱਪਰ ਬਿਠਾਉਣ ਲਈ ਲਾਹੌਰ ਦਰਬਾਰ ਨੂੰ 20 ਲੱਖ ਰੁਪਏ ਦੇਣੇ ਹੋਣਗੇ। ਇਹ ਰੁਪਏ ਸਿੰਧ ਦੇ ਅਮੀਰਾਂ ਤੋਂ ਉਗਰਾਹੁਣੇ ਹੋਣਗੇ।-ਜਲਾਲਾਬਾਦ ਜਿਲੇ ਦਾ ਮਸੂਲ ਉਗਰਾਹੁਣ ਲਈ ਸਿੱਖ-ਅਜ਼ਾਦ ਹੋਣਗੇ। ਮੈਕਨਾਟਨ ਨੇ ਕਿਹਾ— 'ਹਿਜ ਹਾਈਨੇਸ, ਇਹ ਸ਼ਰਤਾਂ ਲਾਰਡ ਆਕਲੈਂਡ ਦੀ ਸਹਿਮਤੀ ਲਈ ਭੇਜਣ ਦੀ ਆਗਿਆ ਦਿਉ।
ਇਸ ਮੰਗ ਦਾ ਰਣਜੀਤ ਸਿੰਘ ਉੱਪਰ ਕੋਈ ਅਸਰ ਨਾ ਹੋਇਆ। ਮੈਕਨਾਟਨ ਨੇ ਇਕ ਹੋਰ ਗੱਲ ਸਪੱਸਟ ਕਰਦਿਆਂ ਕਿਹਾ- 'ਲਾਹੌਰ ਦਰਬਾਰ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਖ਼ਾਲਸਾ ਫ਼ੌਜ ਇਕ ਦਿਖਾਵੇ ਵਜੋਂ ਹੀ ਦੋਸਤ ਮੁਹੰਮਦ ਦੇ ਵਿਰੁਧ ਸਿਰਫ਼ ਦਹਿਸ਼ਤ ਪੈਦਾ ਕਰਨ ਲਈ ਕੂਚ ਕਰੇਗੀ, ਨਾ ਕਿ ਕਾਬਲ ਉੱਪਰ ਕਬਜ਼ਾ ਕਰਨ ਲਈ। ਲੜਾਈ ਦੀ ਨੌਬਤ ਆਉਣ ਦੀ ਸੰਭਾਵਨਾ ਨਹੀਂ ਹੈ।
-ਅਸੀਂ ਵਿਰੰਗੀਆਂ ਵਾਂਗ ਮਸਖਰੇ ਨਹੀਂ ਹਾਂ। ਰਣਜੀਤ ਸਿੰਘ ਅਚਾਨਕ ਕ੍ਰੋਧਿਤ ਹੋ ਗਿਆ-ਮੈਦਾਨ ਵਿਚ ਉਤਰਾਂਗੇ ਤਾਂ ਮਰਦਾਂ ਵਾਂਗ ਲੜਾਂਗੇ ਵੀ।
ਫ਼ਕੀਰ ਅਜ਼ੀਜ਼ਉਦਦੀਨ ਕਾਹਲੀ ਨਾਲ ਮਹਾਰਾਜੇ ਦੇ ਕੋਲ ਆਇਆ। ਕਮਜ਼ੋਰੀ ਕਾਰਨ ਉਸਦਾ ਸ਼ਰੀਰ ਕੇਬਣ ਲੱਗ ਪਿਆ ਸੀ। ਵਿਦੇਸ਼ੀ ਮਹਾਰਾਜੇ ਦਾ ਇਹ ਰੂਪ ਵੇਖ ਕੇ ਡਰ ਗਏ।
ਫ਼ਕੀਰ ਅਜ਼ੀਜ਼ਉਦਦੀਨ ਨੇ ਇਸਾਰੇ ਨਾਲ ਉਹਨਾਂ ਨੂੰ ਚਲੇ ਜਾਣ ਲਈ ਕਿਹਾ।