ਰਣਜੀਤ ਸਿੰਘ ਉਰਜਾ ਨਾਲ ਭਰੇ ਨਵੇਂ ਸੁਪਨੇ ਲੈ ਕੇ ਜਾਗਿਆ। ਉਸ ਦਾ ਦਿਨ, ਇਕ ਉਤਸ਼ਾਹਜਨਕ ਖ਼ਬਰ ਨਾਲ ਚੜ੍ਹਿਆ। ਚਮਿਆਰੀ ਦਾ ਸਰਦਾਰ ਨਾਹਰ ਸਿੰਘ ਅਕਾਲ ਚਲਾਣਾ ਕਰ ਗਿਆ ਹੈ।
ਨਾਹਰ ਸਿੰਘ, ਬਾਰੀ ਅਤੇ ਰਚਨਾ ਦੁਆਬਾ ਵਿਚਲੇ ਇਲਾਕੇ ਦਾ ਹਾਕਮ ਸੀ। ਵਰਨ ਕਾਰਵਾਈ ਕਰਦਿਆਂ, ਰਣਜੀਤ ਸਿੰਘ ਨੇ ਨਾਹਰ ਸਿੰਘ ਦੇ ਕਬਜ਼ੇ ਹੇਠਲਾ ਇਲਾਕਾ ਜ਼ਬਤ ਕਰਨ ਲਈ ਸੈਨਾ ਭੇਜ ਦਿੱਤੀ। ਨਾਹਰ ਸਿੰਘ ਦੇ ਪੁੱਤਰ ਵਾਰਿਸ ਹੋਣ ਦੀ ਮਾਣਤਾ ਦੇਣ ਲਈ ਗਿੜਗਿੜਾਏ। ਰਣਜੀਤ ਸਿੰਘ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਗੁਜਾਰਾ ਕਰਨ ਲਈ ਕੁਝ ਪਿੰਡ ਦੇ ਦਿੱਤੇ। ਬਾਕੀ ਦਾ ਸਮੁੱਚਾ ਇਲਾਕਾ, ਉਸ ਦੇ ਅਧੀਨ ਹੋ ਗਿਆ।
ਕੁਝ ਦਿਨਾਂ ਬਾਅਦ ਵਕੀਰ ਅਜ਼ੀਜਉਦਦੀਨ ਨੇ ਖੁਸ਼ ਹੁੰਦਿਆਂ ਕਿਹਾ, 'ਇਸ ਸਮੇਂ ਮਹਾਰਾਜਾ ਸਾਹਿਬ ਦੇ ਸਿਤਾਰੇ ਬੁਲੇਦੀ ਪਰ ਹਨ। ਸੂਹੀਏ ਖ਼ਬਰ ਲਿਆਏ ਨੇਂ। ਡੱਲੇਵਾਲੀਆ ਸਰਦਾਰ ਤਾਰਾ ਸਿੰਘ ਚੜ੍ਹਾਈ ਕਰ ਗਿਆ ਹੈ।
ਰਣਜੀਤ ਸਿੰਘ ਨੇ ਦਰਬਾਰ ਵਿਚ ਬੈਠਿਆਂ, ਆਪਣੀ ਸੱਜੀ ਲੱਤ ਖੱਬੇ ਗੋਡੇ ਉੱਪਰ ਰੱਖ ਲਈ। ਮੁੱਛਾਂ 'ਤੇ ਹੱਥ ਫੇਰਿਆ। ਦਰਬਾਰੀਆਂ ਨੇ ਉਸ ਦੀ ਅੱਖ ਵਿਚ ਹੈਰਾਨੀਜਨਕ ਚਮਕ ਵੇਖੀ। ਬਿਨਾਂ ਜੰਗ ਕੀਤਿਆ ਅਜੇਹੀ ਫਤਹ ਚੰਗੇ ਨਸੀਬਾਂ ਨਾਲ ਹਾਸਲ ਹੁੰਦੀ ਹੈ। ਉਸ ਨੇ ਸੋਚਿਆ ਤੇ ਹਦਾਇਤਾਂ ਦੇ ਕੇ ਆਪਣਾ ਦੂਤ ਭੇਜਿਆ- 'ਤਾਰਾ ਸਿੰਘ ਦੇ ਪੁੱਤਰਾਂ ਨੂੰ ਆਪਣੇ ਬਾਪ ਦੀ ਥਾਂ ਲੈਣ ਦਾ ਹੱਕ ਨਹੀਂ ਹੈ। ਸਰਕਾਰ ਨੇ ਫੋਰਨ ਤਲਬ ਕੀਤਾ ਹੈ। ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਸਖ਼ਤ ਕਾਰਵਾਈ ਹੋਵੇਗੀ।
ਬਿਨਾਂ ਦੇਰੀ ਕੀਤਿਆ ਤਾਰਾ ਸਿੰਘ ਦੇ ਪੁੱਤਰ ਲਾਹੌਰ ਦਰਬਾਰ ਆ ਕੇ ਪੇਸ਼ ਹੋਏ। ਉਹ ਇਕ ਆਸ ਲੈ ਕੇ ਆਏ ਸਨ, ਪਰ ਹੰਝੂ ਵਹਾਉਂਦੇ ਮੁੜ ਗਏ। ਰਣਜੀਤ ਸਿੰਘ ਨੇ ਉਹਨਾਂ ਨੂੰ ਕੁਝ ਪਿੰਡ ਖੈਰਾਤ ਵਾਂਗ ਦੇ ਕੇ, ਤਾਰਾ ਸਿੰਘ ਦੇ ਇਲਾਕੇ, ਸਰਾਏ ਦੱਖਣੀ, ਨਕੋਦਰ, ਰਾਹੋਂ ਅਤੇ ਸਤਲੁਜ ਦੇ ਦੋਹਾਂ ਕੰਢਿਆਂ ਦੇ ਆਸ ਪਾਸ ਕਬਜ਼ਾ ਕਰ ਲਿਆ।
-ਇਨਸ਼ਾ ਅੱਲਾਹ, ਅਸੀਂ ਤਕੜਾ ਸਾਮਰਾਜ ਸਥਾਪਤ ਕਰਾਂਗੇ। ਵਕਤ ਔਰ ਤਕਦੀਰ, ਸਰਕਾਰ ਦੇ ਪੱਖ ਵਿਚ ਨੇ। ਵਕੀਰ ਅਜ਼ੀਜ਼ਉਦਦੀਨ ਨੇ ਭਵਿੱਖਬਾਣੀ ਕੀਤੀ।
ਰਣਜੀਤ ਸਿੰਘ, ਸੁਣਦਿਆਂ ਹੀ ਫਿਰ ਮੁੱਛਾਂ ਨੂੰ ਤਾਅ ਦੇਣ ਲੱਗਾ।
ਦੋ ਕੁ ਦਿਨ ਬੀਤੇ ਸਨ ਪਤਾ ਨਹੀਂ ਕਿਵੇਂ ਰਣਜੀਤ ਸਿੰਘ ਨੂੰ ਯਾਦ ਆਇਆ: ਉਸ ਨੇ ਅੰਦਰੂਨੀ ਮਾਮਲਿਆਂ ਦੇ ਨਿਗਰਾਨ, ਵਕੀਰ ਅਜੀਜਉਦਦੀਨ ਦੇ ਛੋਟੇ ਭਰਾ ਨੂਰਉਦਦੀਨ ਨੇ ਪੁੱਛਿਆ, 'ਝੰਗ ਤੇ ਵਾਪਸੀ ਸਮੇਂ ਮੈਂ ਕੁੰਜਾਹ ਪਿੰਡ ਦਾ ਲੜਕਾ ਲੈ ਕੇ ਆਇਆ ਸਾਂ, ਉਹ ਕਿਸੇ ਕੰਮ-ਕਾਰ ਦਾ ਹੈ ਜਾਂ...
-ਸਰਕਾਰ ਬ੍ਰਾਹਮਣ ਲੜਕੇ ਮੁਰਕਮ ਚੰਦ ਬਾਰੇ ਪੁੱਛ ਰਹੇ ਨੇ ?' ਨੂਰਉਦਦੀਨ ਨੇ ਪੁੱਛਿਆ।
ਹਾਂ... ਹਾਂ... ਓਹੀ!
—ਉਹ ਲੜਕਾ ਬੜੀ ਤੇਜ਼ ਬੁੱਧੀ ਦਾ ਹੋ ਸਰਕਾਰ। ਵਹੀ-ਖਾਤਿਆ ਬਾਰੇ ਉਸ ਦੀ ਸੂਝ ਕਮਾਲ ਹੈ, ਹਜੂਰ। ਨੂਰਉਦਦੀਨ ਨੇ ਲੜਕੇ ਦੀ ਸਿਫ਼ਤ ਕੀਤੀ।
-ਬਾਣੀਆਂ ਪੁੱਤਰ ਹੈ ਨਾ ?' ਰਣਜੀਤ ਸਿੰਘ ਹੱਸਿਆ।
-ਮੈਂ ਉਸ ਨੂੰ ਲਗਾਨ ਦਾ ਹਿਸਾਬ-ਕਿਤਾਬ ਦੇਖਣ ਲਈ ਆਖਿਆ ਦੇ ਸਰਕਾਰ' ਨੂਰਉਦਦੀਨ ਨੇ ਇਕ ਤਰ੍ਹਾਂ ਨਾਲ ਜਾਣਕਾਰੀ ਵੀ ਦਿੱਤੀ ਤੇ ਰਣਜੀਤ ਸਿੰਘ ਦੀ ਸਹਿਮਤੀ ਵੀ ਚਾਹੀ।
-ਖੂਬ, ਤੁਸਾਂ ਦੀ ਚੋਣ ਕਾਬਲੇ-ਤਾਰੀਫ ਹੈ। ਅਸੀਂ ਉਸ ਲੜਕੇ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੇ ਯੋਗ ਵੀ ਬਨਾਉਣਾ ਹੈ। ਖਾਲਸਾ ਦਰਬਾਰ ਦਾ ਹਰ ਬਖ਼ਸ ਚਾਹੇ ਉਹ ਕਿਸੇ ਵੀ ਜ਼ਿੰਮੇਵਾਰੀ ਉੱਪਰ ਹੋਵੇ, ਬਹਾਦਰ ਹੋਣਾ ਚਾਹੀਏ।
-ਏਵੇਂ ਹੀ ਹੋਏਗਾ ਹਜੂਰ। ਉਸ ਨੂੰ ਹਥਿਆਰਾਂ ਦੀ ਸਿਖਲਾਈ ਬਕਾਇਦਾ ਦਿੱਤੀ नववी है।
ਉਹ ਲੜਕਾ ਇਸ ਵੇਲੇ ਕਿੱਥੇ ਹੋ ?' ਰਣਜੀਤ ਸਿੰਘ ਨੇ ਪੁੱਛਿਆ।
-ਲਾਗੇ ਹੀ ਹੈ ਹਜੂਰ, ਦੀਵਾਨ ਖ਼ਾਨੇ ਵਿਚ।
-ਦਰਬਾਰ 'ਚ ਬੁਲਾਓ ।' ਹੁਕਮ ਹੋਇਆ।
ਇਕ ਪਹਿਰੇਦਾਰ ਫੋਰਨ, ਦੀਵਾਨ ਖਾਨੇ ਵੱਲ ਭੇਜਿਆ ਗਿਆ।
ਕੁਝ ਹੀ ਸਮੇਂ ਵਿਚ ਮੁਹਕਮ ਚੰਦ, ਕੁਝ ਕੁਝ ਘਬਰਾਇਆ ਜਿਹਾ, ਦਰਬਾਰ ਵਿਚ ਆ ਕੇ ਸਿਰ ਝੁਕਾ ਕੇ ਆ ਖੜ੍ਹਾ।
-ਮੁਹਕਮ ਚੰਦ, ਹੱਥ 'ਚ ਤਲਵਾਰ ਫੜ ਕੇ ਵੇਖੀ ਉ ਕਿ ਨਹੀਂ ?'
-ਹਜੂਰ, ਹੁਣ ਤਾਂ ਤਲਵਾਰ ਵਾਹਣੀ ਵੀ ਸਿੱਖ ਲਈ ਉ। ਮੁਹਕਮ ਚੰਦ ਨੇ ਆਖ ਕੇ ਫਿਰ ਸਿਰ ਝੁਕਾਇਆ।
-ਬਸਤਰ ਤੋਂ ਡਰ ਨਹੀਂ ਲੱਗਿਆ ? ਰਣਜੀਤ ਸਿੰਘ ਨੇ ਹੱਸਦਿਆਂ ਪੁੱਛਿਆ।
-ਪਹਿਲਾਂ ਪਹਿਲਾਂ ਤਾਂ ਬਹੁਤ ਲੱਗਦਾ ਰਿਹਾ, ਮਹਾਰਾਜ ਹੁਣ ਦੂਸਰੇ ਨੂੰ ਡਰਾਵਣ ਦਾ ਢੰਗ ਸਿੱਖ ਲਿਆ ਏ। ਮੁਹਕਮ ਚੰਦ ਬੋਲਿਆ।
-ਵਾਹ। ਖੂਬ। ਰਣਜੀਤ ਸਿੰਘ ਦੀ ਅੱਖ ਮੁਹਕਮ ਚੰਦ ਉੱਪਰ ਗੱਡੀ ਗਈ।
-ਧਿਆਨ ਨਾਲ ਸੁਣ, ਬਘੇਲ ਸਿੰਘ ਦੀ ਵਿਧਵਾ, ਬਹਿਲੋਲਪੁਰ ਦਾ ਪ੍ਰਬੰਧ ਠੀਕ ਨਹੀਂ ਚਲਾ ਰਹੀ, ਖ਼ਬਰਾਂ ਆ ਰਹੀਆਂ ਨੇ। ਧਰਮ ਸਿੰਘ ਦੇ ਪੁੱਤਰ ਮੇਰਿਡਾ ਵਿਚ ਗੜ-ਬੜ ਕਰ ਰਹੇ ਨੇਂ। ਫਕੀਰ ਸਾਹਬ ਨੂੰ ਮਿਲ ਕੇ, ਫੌਜ ਦੀ ਜਿੰਨੀ ਲੋੜ ਏ, ਲੈ ਜਾ ਤੇ ਇਹਨਾਂ ਇਲਾਕਿਆਂ ਉੱਪਰ ਕਬਜਾ ਕਰ ਕੇ, ਖਾਲਸਾ ਰਾਜ ਵਿਚ ਮਿਲਾ ਕੇ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦਾ ਇਸ ਤੋਂ ਵਧੀਆ ਮੈਕਾ ਸ਼ਾਇਦ ਫੇਰ ਨਾ ਆਵੇ।
ਮੁਹਕਮ ਚੰਦ ਦੁਚਿੱਤੀ ਵਿਚ ਸੀ। ਪਰ ਉਸ ਨੇ ਜ਼ਾਹਰ ਨਾ ਹੋਣ ਦਿੱਤਾ। ਉਹ ਛਕੀਰ ਅਜੀਜਉਦਦੀਨ ਵੱਲ ਝਾਕਿਆ, ਫਿਰ ਪ੍ਰਣਾਮ ਕਰਕੇ ਦਰਬਾਰ ਵਿਚੋਂ ਬਾਹਰ ਆ ਗਿਆ। ਹੁਣ ਉਸ ਦੇ ਚਿਹਰੇ ਉੱਪਰ ਘਬਰਾਹਟ ਆਈ। ਕੀ ਮੈਂ ਦੇਸ ਕਾਬਲ ਹਾਂ, ਫੌਜ ਲੈ ਕੇ ਕਿਸੇ ਇਲਾਕੇ ਉੱਪਰ ਹਮਲਾ ਕਰਾਂ ? ਉਸ ਨੂੰ ਕੋਈ ਉੱਤਰ ਨਾ ਸੁੱਝਿਆ। ਪਰ ਹੁਕਮ ਹੋਇਆ ਹੈ, ਜਾਣਾ ਤਾਂ ਪਏਗਾ ਹੀ। ਉਸ ਨੇ ਇਹ ਵੀ ਸੋਚਿਆ: ਕੀ ਜੰਗ ਦੇ ਮੈਦਾਨ ਵਿਚ ਲੜਨ ਨਾਲੋਂ, ਪਿਤਾ ਜੀ ਦਾ ਵਣਜ ਵਾਲਾ ਧੰਦਾ ਚੰਗਾ ਨਹੀਂ ਸੀ ?
ਇਹਨਾਂ ਦਿਨਾਂ ਵਿਚ, ਲਾਹੌਰ ਦਰਬਾਰ ਦੇ ਪੂਰੇ ਇਲਾਕੇ ਵਿਚ ਅਮਨ-ਅਮਾਨ ਸੀ। ਕਿਸੇ ਪਾਸਿਉਂ ਬਗਾਵਤ ਦੀ ਕੋਈ ਖ਼ਬਰ ਨਹੀਂ ਸੀ ਆਈ। ਅਜਿਹੇ ਵਿਹਲੇ ਸਮਿਆਂ ਵਿਚ ਰਣਜੀਤ ਸਿੰਘ, ਦਰਬਾਰ ਦੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਬਾਰੇ, ਆਪਣੇ ਮੰਤਰੀਆਂ ਤੇ ਜਾਣਕਾਰੀਆਂ ਹਾਸਲ ਕਰਿਆ ਕਰਦਾ ਸੀ ਤੇ ਉਹਨਾਂ ਵਿਚ ਸੁਧਾਰਾਂ ਲਈ ਮਸ਼ਵਰੇ ਵੀ ਕਰਦਾ ਸੀ। ਅਜਿਹੀ ਇਕ ਦਰਬਾਰੀ ਗੁਫਤਗੂ ਵਿਚ ਰਣਜੀਤ ਸਿੰਘ ਨੇ, ਫ਼ਕੀਰ ਅਜੀਜਉਦਦੀਨ ਪਾਸੋਂ ਮਾਲੀਆ ਪ੍ਰਬੰਧਾਂ ਵਿਚ ਕੀਤੀਆ ਤਬਦੀਲੀਆਂ ਬਾਰੇ ਪੁੱਛਿਆ:
-ਪੂਰੀ ਇਬਾਰਤ ਹਜੂਰ ਦੀਆਂ ਹਦਾਇਤਾਂ ਅਨੁਸਾਰ ਤਿਆਰ ਕਰ ਲਈ ਦੇ ਸਰਕਾਰ) ਵਕੀਰ ਨੇ ਦੱਸਿਆ।
-ਦਰਬਾਰ ਵਿਚ ਪੜ੍ਹ ਕੇ ਸੁਣਾਈ ਜਾਵੇ। ਰਣਜੀਤ ਸਿੰਘ ਨੇ ਕਿਹਾ।
ਵਕੀਰ ਫੋਰਨ ਇਕ ਮਿਸਲ ਉਠਾ ਲਿਆਇਆ ਤੇ ਆਗਿਆ ਲੈ ਕੇ ਪੜ੍ਹਨ ਲੱਗਾ : 'ਮਾਲੀਏ ਦੀ ਉਗਰਾਹੀ ਲਈ, ਪੂਰੇ ਰਾਜ ਨੂੰ ਵੱਖ-ਵੱਖ ਇਕਾਈਆਂ ਵਿਚ ਤਕਸੀਮ ਕੀਤਾ ਜਾਵੇ। ਜਿਹੜੀਆਂ ਇਕਾਦੀਆ ਪਹਿਲਾਂ ਹੀ ਨਿਸ਼ਚਤ ਹਨ, ਉਹਨਾਂ ਦੀ ਹੱਦਬੰਦੀ ਯਕੀਨੀ ਬਣਾਈ ਜਾਵੇ। ਕਿਸੇ ਇਕ ਵੀ ਪਿੰਡ ਬਾਰੇ ਕੋਈ ਭੁਲੇਖਾ ਨਾ ਰਹੇ। ਰਾਜ ਦੇ ਪੂਰੇ ਵਿੱਤੀ ਪ੍ਰਬੰਧ ਲਈ ਮੋਹਕਮ ਚੰਦ ਨੂੰ ਦੀਵਾਨ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਜਾਵੇ। ਕਾਨੂੰਗੋ, ਪਟਵਾਰੀ, ਸਭਨਾਂ ਤੋਂ ਕੰਮ ਲਏ ਜਾਣ ਤੇ ਉਹਨਾਂ ਦੀ ਬਕਾਇਦਾ ਤਨਖਾਹ ਨਿਸ਼ਚਤ ਕੀਤੀ ਜਾਵੇ। ਜਗੀਰਦਾਰਾਂ ਚੌਧਰੀਆਂ ਅਤੇ ਸਰਦਾਰਾ ਦੇ ਅਧਿਕਾਰ ਨਿਸਚਿਤ ਕੀਤੇ ਜਾਣਗੇ। ਮੁਸੀਬਤ ਵੇਲੇ ਜਾਂ ਬਾਹਰੀ ਹਮਲੇ ਵੇਲੇ, ਇਹਨਾਂ ਜਗੀਰਦਾਰਾਂ, ਚੌਧਰੀਆਂ ਤੋਂ ਫੌਜੀ ਮਦਦ ਲਈ ਜਾਵੇ ਅਤੇ ਸਲਾਨਾ ਖਰਾਜ ਵੀ ਵਸੂਲ ਕੀਤਾ ਜਾਵੇ।
ਰਣਜੀਤ ਸਿੰਘ ਨੇ ਸਹਿਮਤੀ ਪ੍ਰਗਟਾਈ।
-ਹਜੂਰ-ਏ-ਅਨਵਰ, ਜੇ ਮੈ ਗੁਸਤਾਖੀ ਨਹੀਂ ਕਰ ਰਿਹਾ ਤਾਂ ਇਕ ਗੱਲ ਕਹਿਣ ਦੀ ਆਗਿਆ ਦਿਉ। ਫਕੀਰ ਨੇ ਹਲੀਮੀ ਨਾਲ ਕਿਹਾ।
-ਫ਼ਕੀਰ ਸਾਹਬ, ਇਸ ਤਰ੍ਹਾਂ ਨਾ ਆਖਿਆ ਕਰੋ। ਤੁਹਾਡੇ ਵਲੋਂ 'ਸਿੰਘ ਸਾਹਬ' ਜਾ 'ਸਰਕਾਰ' ਕਹਿਣਾ ਹੀ ਮੈਨੂੰ ਚੰਗਾ ਲੱਗਦਾ ਹੈ।
-ਖਿਮਾ ਕਰਨਾ, ਸਿੰਘ ਸਾਹਬ, ਪ੍ਰਬੰਧ ਵਿਚ ਤਬਦੀਲੀਆਂ ਦੇ ਨਾਂ ਉੱਪਰ ਤੁਸੀਂ ਪੁਰਾਣਾ ਜਗੀਰਦਾਰੀ ਪ੍ਰਬੰਧ ਵਿਚ ਜਾਰੀ ਕਰਨ ਲਈ ਕਿਹਾ ਹੈ। ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਮਿਸਲਾਂ ਦੇ ਪ੍ਰਬੰਧ ਤੋਂ ਪਹਿਲਾਂ, ਬੰਦਾ ਬਹਾਦਰ ਨੇ ਜਗੀਰਦਾਰਾਂ ਦੀਆਂ ਜ਼ਮੀਨਾਂ ਖੋਹ ਕੇ, ਹਲ-ਵਾਹਕਾ ਔਰ ਮੁਜਾਰਿਆਂ ਵਿਚ ਤਕਸੀਮ ਕਰ ਦਿੱਤੀਆਂ ਸਨ ਔਰ ਪਿੰਡਾਂ ਵਿਚ ਪੰਚਾਇਤੀ ਪ੍ਰਬੰਧ ਚਾਲੂ ਕਰ ਦਿੱਤਾ ਸੀ। ਪੰਚਾਇਤਾਂ ਦੇ ਮੁੱਖੀਏ ਵੀ ਨਿਮਨ-ਵਰਗ ਦੇ ਲੋਕ ਬਣਾਏ ਸਨ।
-ਇਸ ਤਰ੍ਹਾਂ ਬਾਦਸ਼ਾਹੀਆਂ ਨਹੀਂ ਚੱਲਦੀਆਂ ਛਕੀਰ ਸਾਹਬ ਅਸੀਂ ਉਹ ਪ੍ਰਬੰਧ ਮੁੱਢ ਹੱਦ ਕਰਨਾ ਹੈ। ਜਗੀਰਦਾਰ ਸਾਡੇ ਲਈ, ਮਾਲੀਆ ਉਗਰਾਹੀ ਦੇ ਔਰ ਜੰਗੀ ਲੇਡ ਵੇਲੇ ਸੈਨਿਕ ਮਦਦ ਲਈ ਮੇਹਰੇ ਬਣਨਗੇ। ਅਸੀਂ ਜਗੀਰਦਾਰਾਂ ਦੀਆਂ ਫੌਜਾਂ ਨੂੰ ਜਿਵੇਂ ਚਾਹਾਂਗੇ ਵਰਤ ਸਕਾਂਗੇ। ਸਕਤੀਹੀਣ ਲੋਕ ਰਾਜ ਔਰ ਨਿਹੱਥੇ ਪੰਚਾਇਤੀ ਸਾਤਾ ਕੀ ਸੁਆਰ ਦੇਣਗੇ ?'
ਰਣਜੀਤ ਸਿੰਘ ਦੀਆਂ ਗੱਲਾਂ ਸੁਣ ਕੇ, ਕੀਰ ਅਜਉਦਦੀਨ ਚੁੱਪ ਹੋ ਗਿਆ। ਰਣਜੀਤ ਸਿੰਘ ਨੇ ਵਿਚ ਕਿਹਾ, 'ਫ਼ਕੀਰ ਸਾਹਕ. ਅਸੀ ਸਰਦਾਰਾ ਅਤੇ ਆਪਣੇ ਅਧੀਨ ਛੋਟੇ ਰਾਜਾਂ ਦੇ ਹਾਕਮਾਂ ਦੀ ਵਫ਼ਾਦਾਰੀ ਬਰਕਰਾਰ ਰੱਖਣ ਲਈ, ਜਾ ਕਿਸੇ ਬਾਹਰੀ ਰਾਜੇ ਨੂੰ ਫੌਜੀ ਮਦਦ ਦੇਣ ਲਈ, ਉਹਨਾਂ ਦੇ ਪੁੱਤਰ ਜਾਂ ਉੱਤਰਾਧਿਕਾਰੀ ਜਾਂ ਰਿਸ਼ਤੇਦਾਰ, ਆਪਣੇ ਕੋਲ ਅਮਾਨਤ ਵਜੋਂ ਸੰਧਕ ਜਾਂ ਗਿਰਵੀ ਬਣਾ ਕੇ ਰੱਖਾਂਗੇ। ਰਾਜ ਕਰਨ ਦਾ ਇਹੀ ਦਸਤੂਰ ਹੈ।
ਮਹਾਰਾਜਾ ਦੀਆਂ ਗੱਲਾ ਸੁਣ ਕੇ ਵਕੀਰ ਦੰਗ ਰਹਿ ਗਿਆ।
ਇਕ ਦਿਨ ਅਚਾਨਕ ਰਣਜੀਤ ਸਿੰਘ ਨੇ ਕਟਾਸਰਾਜ ਦੇ ਮੰਦਰ ਦੀ ਯਾਤਰਾ ਕਰਨ ਦਾ ਫੈਸਲਾ ਕਰ ਲਿਆ। ਪੋਹ-ਮਾਘ ਦੀ ਠੰਢ। ਹਰ ਪਾਸੇ ਸ਼ਰਫਾ ਨਾਲ ਲੱਦੇ ਪਹਾੜ। ਸਭ ਨੂੰ ਪਤਾ ਸੀ ਜੇ ਮਹਾਰਾਜਾ ਨੇ ਫੈਸਲਾ ਕਰ ਲਿਆ ਹੈ ਤਾਂ ਉਹ ਕਿਸੇ ਦੇ ਵੀ ਕਹਿਣ 'ਤੇ ਰੁਕਣਗੇ ਨਹੀਂ। ਇਸ ਲਈ ਯਾਤਰਾ ਦੇ ਲੋੜੀਂਦੇ ਪ੍ਰਬੰਧ ਕਰਨ ਵਿਚ ਸਰਨਾ ਨੇ ਮਦਦ ਕੀਤੀ। ਤੇ ਰਣਜੀਤ ਸਿੰਘ ਦਾ ਕਾਫਲਾ ਪਹਾੜਾ ਲਈ ਨਿਕਲ ডিম্পা।
ਸਭ ਕੁਝ ਠੀਕ ਚੱਲ ਰਿਹਾ ਸੀ। ਹਰ ਪੜਾਅ ਉਪਰ ਰਣਜੀਤ ਸਿੰਘ ਦੀਆਂ ਸੁੱਖ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਗਿਆ। ਪਹਾੜੀ ਰਾਜਿਆਂ ਨੇ ਉਸ ਦਾ ਸਵਾਗਤ ਵੀ ਕੀਤਾ। ਪਰ ਇਕ ਬਹੁਤ ਹੀ ਠੰਢੇ ਦਿਨ, ਇਕ ਬਰਵਾਨੀ ਨਦੀ ਪਾਰ ਕਰਦਿਆਂ ਰਣਜੀਤ ਸਿੰਘ ਨੂੰ ਠੰਢ ਲੱਗ ਗਈ। ਕਾਂਬਾ ਛਿੜਿਆ ਤੇ ਤੇਜ਼ ਬੁਖ਼ਾਰ ਹ ਗਿਆ। ਪਹਾੜੀ ਇਲਾਕਾ, ਦੁਰੇਡੇ ਵਸਦੇ ਲੋਕ। ਨਾ ਕੋਈ ਦਵਾ-ਬੂਟੀ ਦੀ ਸਹੂਲਤ ਨਾ ਕੋਈ ਹੋਰ ਓਹੜ-ਪੋਹੜ। ਅੰਗ ਰੱਖਿਅਕ ਘਬਰਾ ਗਏ। ਮਹਾਰਾਜੇ ਨੂੰ ਅੱਧ- ਬੇਹੋਸ਼ੀ ਦੀ ਹਾਲਤ ਵਿਚ ਵੇਖ ਕੇ ਡਰ ਗਏ। ਵਾਪਸ ਮੁੜਨ ਤਾਂ ਕਿਵੇਂ ਮੁੜਨ। ਮਹਾਰਾਜੇ ਦਾ ਘੋੜੇ ਉੱਪਰ ਬੈਠ ਸਕਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ। ਕੋਹਾਂ ਦੂਰ ਲਾਹੌਰ। ਪੂਰੀ ਭੱਜ-ਦੌੜ ਨਾਲ ਇਕ ਪਹਾੜੀ ਪਾਲਕੀ ਦਾ ਪ੍ਰਬੰਧ ਕੀਤਾ ਗਿਆ। ਦੇ ਘੋੜ ਸਵਾਰ ਲਾਹੌਰ ਵੱਲ ਦੇਡਾਏ ਗਏ।
-'ਮਹਾਰਾਜੇ ਦਾ ਜੀਵਨ ਖ਼ਤਰੇ ਵਿਚ ਹੈ ਜੇ ਫੋਰਨ ਦਵਾ-ਬੂਟੀ ਦਾ ਪ੍ਰਬੰਧ ਨਾ ਕੀਤਾ ਗਿਆ।
ਜਿਵੇਂ ਹੀ ਲਾਹੌਰ ਖਬਰ ਪੁੱਜੀ। ਛਕੀਰ ਭਰਾ ਅਤੇ ਦਰਬਾਰੀ ਘਬਰਾ ਗਏ। ਰਾਣੀਵਾਸ ਵਿਚ ਡਰ ਛਾ ਗਿਆ। ਲਾਹੌਰ ਵਾਸੀਆਂ ਨੂੰ ਖ਼ਬਰ ਮਿਲਦਿਆਂ ਹੀ, ਮੰਦਰਾ। ਮਸਜਿਦਾਂ, ਗੁਰਦੁਆਰਿਆਂ ਵਿਚ ਅਰਦਾਸਾਂ ਹੋਣ ਲੱਗੀਆਂ।
ਆਖ਼ਰ ਉਡੀਕ ਮੁੱਕੀ। ਸੇਹਿਤ ਪੱਖੋਂ ਬਹੁਤ ਹੀ ਮੰਦੀ ਹਾਲਤ ਵਿਚ ਰਣਜੀਤ ਸਿੰਘ ਨੂੰ ਲਾਹੌਰ ਲਿਆਂਦਾ ਗਿਆ। ਮਹਾਰਾਜੇ ਦੀ ਹਾਲਤ ਵੇਖ ਕੇ, ਫਕੀਰ ਅਜ਼ੀਜ਼ਉਦਦੀਨ ਅਤੇ ਹੋਰ ਸਾਰੇ ਸਕਤੇ ਵਿਚ ਆ ਗਏ। ਦਵਾ-ਦਾਰੂ ਸ਼ੁਰੂ ਹੋ ਗਈ। ਰਣਜੀਤ ਸਿੰਘ ਦੇ ਕਮਰੇ ਨੂੰ ਹਰ ਸਮੇਂ ਗਰਮ ਰੱਖਣ ਦਾ ਪ੍ਰਬੰਧ ਕੀਤਾ ਗਿਆ। ਹੰਗਾਮੀ ਹਾਲਤ ਵਿਚ, ਪੰਜ ਘੋੜ ਸਵਾਰਾਂ ਨੂੰ ਅੱਠੇ ਪਹਿਰ ਤਿਆਰ-ਬਰ-ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ।
ਵੈਦਾਂ ਦੀਆਂ ਅਣਥੱਕ ਕੋਸ਼ਿਸ਼ਾ ਨਾਲ ਸੇਹਿਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਮਹੀਨੇ ਬਾਅਦ ਰਣਜੀਤ ਸਿੰਘ ਮਸਾਂ ਹੀ ਪਲੰਘ ਉੱਪਰ ਬੈਠਣ ਜੋਗਾ ਹੋਇਆ। ਫਿਰ ਉਸ ਨੂੰ ਹਲਕਾ ਭੋਜਨ ਦੇਣਾ ਸ਼ੁਰੂ ਕੀਤਾ। ਲਾਹੌਰ ਦੀ ਆਬੋ-ਹਵਾ ਵੇਖ ਕੇ, ਨੂਰਉਦਦੀਨ ਨੇ ਸਲਾਹ ਦਿੱਤੀ, 'ਮਹਾਰਾਜਾ ਸਾਹੇਬ ਨੂੰ ਕੁਝ ਸਮਾਂ ਲਾਹੌਰ ਦੀ ਚਾਰਦੀਵਾਰੀ ਤੇ ਦੂਰ ਖੁੱਲ੍ਹੇ ਵਾਤਾਵਰਣ ਵਿਚ ਲੈ ਜਾਇਆ ਜਾਵੇ ਤਾਂ ਜਲਦੀ ਤੰਦਰੁਸਤ ਹੋਣਗੇ।
ਤੇ ਰਣਜੀਤ ਸਿੰਘ ਨੂੰ ਲਾਲ ਕਿਲ੍ਹੇ ਤੋਂ ਸ਼ਾਲਾਮਾਰ ਬਾਗ ਵਿਚ ਲੈ ਆਂਦਾ ਗਿਆ। ਇਥੇ ਆ ਕੇ ਰਣਜੀਤ ਸਿੰਘ ਨੇ ਵੇਖਿਆ, ਵਾਤਾਵਰਣ ਤਾਂ ਜਰੂਰ ਲਾਹੌਰ ਨਾਲ ਠੀਕ ਸੀ, ਪਰ ਦੇਖਭਾਲ ਦੇ ਪੱਖ ਤੋਂ ਬਾਗ਼ ਵਿਚ ਨਾ ਸਫ਼ਾਈ ਸੀ, ਨਾ ਫੁੱਲਾਂ ਦੀਆ ਕਿਆਰੀਆਂ ਦਾ, ਨਾ ਛੁਹਾਰਿਆ ਦਾ ਕੋਈ ਧਿਆਨ ਰੱਖਿਆ ਗਿਆ ਸੀ। ਉਸ ਨੇ ਸੁਰੰਤ ਮੁਰੰਮਤ ਲਈ ਹੁਕਮ ਦਿੱਤਾ। ਝੱਟ ਮਾਲੀ ਬੁਲਾ ਲਏ ਗਏ। ਪਾਣੀ ਦੀਆ ਖਾਲੀਆਂ-ਖਾਲ ਸਾਫ ਹੋ ਗਏ। ਛੁਹਾਰੇ ਚਾਲੂ ਹੋ ਗਏ। ਕਿਆਰੀਆਂ ਦੀ ਗੁਡਾਈ ਕਰਕੇ ਘਾਹ-ਫੂਸ ਕੱਢ ਦਿੱਤਾ। ਨਵੇਂ ਫੁੱਲ ਲਾਏ ਗਏ। ਦਿਨਾਂ ਵਿਚ ਹੀ ਬਾਗ਼ ਮਹਿਕ ਅਤੇ ਟਹਿਕ ਉੱਠਿਆ। ਉਸ ਵਿਚ ਮੁਗਲ ਬਾਦਸ਼ਾਹਾਂ ਦੇ ਸਮੇਂ ਦੀ ਖੁਸ਼ਬੂ ਪਰਤ ਆਈ। ਕੁਝ ਦਿਨਾਂ ਪਿਛੋਂ, ਮੇਰਾ ਅਤੇ ਦਾਸ ਦਾਸੀਆਂ ਵੀ ਟਹਿਲ ਸੇਵਾ ਲਈ ਆ ਗਏ।
ਵਕੀਰ ਅਜੀਜਉਦਦੀਨ ਨੂੰ ਫਿਕਰ ਹੋਇਆ। ਉਸ ਨੇ ਫੋਰਨ ਮਹਾਰਾਜਾ ਨੂੰ ਮਿਲਣ ਦੀ ਆਗਿਆ ਮੰਗੀ। ਮੁਲਾਕਾਤ ਹੋਣ 'ਤੇ ਮਸ਼ਵਰਾ ਦਿਤਾ-'ਸਿੰਘ ਸਾਹਬ, ਸੇਹਿਤ ਦੀ ਇਸ ਹਾਲਤ ਵਿਚ ਸ਼ਰਾਬ ਦੀ ਵਰਤੋਂ ਬੇਹੱਦ ਮਾਰੂ ਅਸਰ ਕਰੇਗੀ। ਇਸ ਪਾਸੋਂ ਬਚਾਅ ਰੱਖਣਾ ਹੀ ਹੋਵੇਗਾ।
ਰਣਜੀਤ ਸਿੰਘ ਹੱਸਣ ਲੱਗਾ। ਕੋਲ ਬੈਠੀ ਮੇਰਾਂ ਨੇ ਪਹਿਲਾਂ ਕੰਡ ਕਰ ਲਈ, ਵਿਰ ਮਲਕੜੇ ਜਿਹੇ ਉੱਠ ਕੇ ਫੁੱਲਾਂ ਦੀਆਂ ਕਿਆਰੀਆਂ ਵੱਲ ਚਲੀ ਗਈ।
-ਹੱਸ ਰਹੇ ਨੇ ਹਜੂਰ ? ਵਕੀਰ ਨੇ ਹੈਰਾਨੀ ਨਾਲ ਪੁੱਛਿਆ।
-ਹਾਂ, ਗੱਲ ਹੱਸਣ ਵਾਲੀ ਕੀਤੀ ਏ। ਜਦ ਮੇਰਾਂ ਏਥੇ ਆ ਗਈ ਹੈ ਤਾਂ ਸ਼ਰਾਬ ਦੀ ਲੋੜ ਹੀ ਨਹੀਂ ਹੈ। ਬੇਫਿਕਰ ਰਹੇ, ਆਪ ਦੀ ਸਲਾਹ ਮੈਨੂੰ ਯਾਦ ਰਹੇਗੀ।
ਫਕੀਰ ਨੇ ਆਪਣੇ ਦੋਨੋਂ ਕੰਨ ਛੁਹੇ 'ਲਾਹੌਲ ਵਿਲਾ-ਕੁੱਵਤ' ਤੇ ਪਰਤ ਆਏ।
ਇਕ ਦਿਨ ਸਵੇਰ ਦੇ ਸਮੇਂ ਧੁੱਪ ਸੇਕਦਿਆਂ ਰਣਜੀਤ ਸਿੰਘ ਨੇ ਬਾਗ ਦੇ ਇਕ ਪੁਰਾਣੇ ਮਾਲੀ ਨੂੰ ਪੁੱਛਿਆ, 'ਇਹ ਬਾਗ਼ ਏਨਾ ਸੁੰਦਰ ਹੈ, ਇਸ ਨੂੰ ਸਾਲਾਮਾਰ' ਕਿਉਂ ਆਖਿਆ ਜਾਂਦਾ ਹੈ ?'
-ਹਜੂਰ-ਏ-ਅਨਵਰ ਮਾਲੀ ਨੇ ਕਮਾਨ ਵਾਂਗ ਝੁਕਦਿਆਂ ਕਿਹਾ-'ਸਾਲਾਮਾਰ ਦਾ ਫਾਰਸੀ ਵਿਚ ਮਤਲਬ ਹੋਂਦਾ ਏ-ਦਿਲ ਨੂੰ ਮੋਹ ਲੈਣ ਵਾਲਾ ।
-ਕਮਾਲ ਏ, ਏਧਰ ਪੰਜਾਬ ਵਿਚ ਤਾਂ ਇਸ ਦਾ ਮਤਲਬ ਉਲਟਾ ਹੀ ਨਿਕਲਦਾ ਏ
'ਪਿਆਰ ਨੂੰ ਮਾਰਨ ਵਾਲਾ' । ਕੋਲ ਬੈਠੀ ਮੇਰਾ ਬੜੇ ਧਿਆਨ ਨਾਲ ਗੱਲਾ ਸੁਣ ਰਹੀ ਸੀ। ਰਣਜੀਤ ਸਿੰਘ ਨੇ ਪੁੱਛਿਆ, 'ਦੇਖ, ਏਸ ਬਾਗ਼ ਵਿਚ ਫੁੱਲ ਖਿੜਦੇ ਨੇ। ਏਥੇ ਆ ਕੇ ... ਮੱਲੇ-ਜੋਰੀ ਪਿਆਰ ਕਰਨ ਨੂੰ ਦਿਲ ਕਰਦਾ ਏ। ਮੈਂ ਠੀਕ ਆਇਆ ਏ ਨਾ ਮੋਰਾਂ
ਮੇਰਾ ਕੁਝ ਨਾ ਬੋਲੀ। ਪਰ ਨੀਝ ਲਾ ਕੇ ਰਣਜੀਤ ਸਿੰਘ ਦੇ, ਮਾਤਾ ਦੇ ਦਾਗਾ ਨਾਲ ਭਰੇ ਚਿਹਰੇ ਵੱਲ ਤੱਕਣ ਲੱਗੀ। ਲੰਮੀ ਬੀਮਾਰੀ ਕਾਰਨ, ਦਾਗ ਕੁਝ ਵਧੇਰੇ ਹੀ ਕਾਲੇ ਦਿਸਣ ਲੱਗੇ ਸਨ।
ਰਣਜੀਤ ਸਿੰਘ ਨੇ ਮੇਰਾ ਵੱਲੋਂ ਧਿਆਨ ਹਟਾ ਕੇ, ਮਾਲੀ ਨੂੰ ਕਿਹਾ, 'ਅਸੀਂ ਇਸ ਭਾਗ ਦਾ ਨਾਮ ਬਦਲ ਦਿਆਂਗੇ।' ਅੱਜ ਮੈਂ ਵਕੀਰ ਸਾਹਬ ਨਾਲ ਗੱਲ ਕਰਾਂਗਾ।'
ਮਾਲੀ ਫੁੱਲਾਂ ਵਿਚੋਂ ਘਾਹ-ਫੂਸ ਕੱਢਦਾ ਤੇ ਸੁੱਕੇ ਪੱਤੇ ਇਕੱਠੇ ਕਰਦਾ ਦੂਰ ਨਿਕਲ ਗਿਆ
ਮੇਰਾਂ ਰਣਜੀਤ ਸਿੰਘ ਦੇ ਕੁਝ ਵਧੇਰੇ ਨੇੜੇ ਸਰਕ ਆਈ।
-ਮਹਾਰਾਜਾ ਸਾਹੇਬ ਇਕ ਗੱਲ ਪੁੱਛਾਂ ਮੁਸਕਰਾਈ। ਮੇਰਾ ਉਸ ਦੀ ਅੱਖ ਵਿਚ ਦੇਖ ਕੇ
—ਇਕ ਹੀ ਕਿਉਂ ? ਤੂੰ ਪੁੱਛੀ ਚੱਲ, ਮੈਂ ਦੱਸਦਾ ਜਾਵਾਂਗਾ ਤੇ ਵਕਤ ਇਕ ਥਾਂ ਏਵੇਂ ਖੜ੍ਹਿਆ ਹੋਵੇਗਾ। ਰਣਜੀਤ ਸਿੰਘ ਨੇ ਉਸ ਦੇ ਸੋਨ ਰੰਗ ਚਿਹਰੇ, ਮੋਟੀਆ ਅੱਖਾਂ, ਸੁਰਖ਼ ਰਸੇ ਬੁੱਲ੍ਹਾ ਤੇ ਕੰਨਾਂ ਵਿਚ ਲਟਕਦੇ ਲੋਟਣਾਂ ਵੱਲ ਤੱਕਦਿਆਂ ਕਿਹਾ।
-ਮੇਰੀ ਸਰਕਾਰ, ਜਦ ਅੱਲਾਹ ਲੋਕਾਂ ਨੂੰ ਖੂਬਸੂਰਤੀ ਵੰਡਦਾ ਪਿਆ ਸੀ, ਓਸ ਵਕਤ, ਹਜੂਰ ਕਿਧਰ ਚਲੇ ਗਏ ਸਨ ?' ਇਕ ਪਿਆਰੀ ਜਿਹੀ ਅਦਾ ਦੇ ਬਹਾਨੇ ਮੋਰਾਂ ਨੇ ਚਿਰ ਤੋਂ ਦੁਪੱਟਾ ਸਰਕਾ ਦਿੱਤਾ।
ਰਣਜੀਤ ਸਿੰਘ ਨੇ ਆਪਣੇ ਅੰਦਰ ਇਕ ਝਟਕਾ ਜਿਹਾ ਮਹਿਸੂਸ ਕੀਤਾ। ਦੁਪੱਟਾ ਸਰਕਣ ਕਾਰਨ, ਸੁਰਾਹੀ ਵਰਗੀ ਹੋਣ ਦਿੱਸੀ ਤੇ ਧੁੱਪ ਵਿਚ ਮੇਰਾ ਦਾ ਚਿਹਰਾ ਹੋਰ ਭਖ ਉੱਠਿਆ। ਰਣਜੀਤ ਸਿੰਘ, ਧੌਣ ਤੋਂ ਹੇਠਾਂ ਖੁੱਲ੍ਹੇ ਗਲਮੇ ਵੱਲ ਝਾਕਦਾ, ਆਪਣੇ ਆਪ ਨੂੰ ਸੰਜਮ ਵਿਚ ਰਹਿਣ ਦਾ ਕਰੜਾ ਹੁਕਮ ਦਿੰਦਿਆਂ, ਸੰਭਲ ਕੇ ਬੋਲਿਆ:
-ਮੇਰਾ, ਜਦ ਤੇਰਾ ਅੱਲਾਹ ਖੂਬਸੂਰਤੀ ਵੰਡਦਾ ਪਿਆ ਸੀ। ਅਕਾਲ ਪੁਰਖ ਦੇ ਹੁਕਮ ਨਾਲ ਮੈਂ ਇਕ ਦੂਸਰੇ ਕੰਮ 'ਚ ਰੁੱਝਿਆ ਹੋਇਆ ਸੀ।
-ਕਿਹੜੇ ਕੰਮ 'ਚ ਰੁੱਝੀ ਹੋਈ ਸੀ ਮੇਰੀ ਸਰਕਾਰ ?' ਮੋਰਾਂ ਦੇ ਬੋਲਾਂ ਵਿਚ ਕੁਝ ਕੁਝ ਸ਼ਰਾਰਤੀ ਲਹਿਜਾ ਸੀ ਤੇ ਇਕ ਦਿਲਕਸ਼ ਅੰਦਾਜ਼ ਨਾਲ ਉਸ ਨੇ ਫਿਰ ਸਿਰ ਢਕ ਲਿਆ।
-ਮੈਂ ਧਰਤੀ ਉੱਪਰ ਆਇਆ ਹੋਇਆ ਸਾਂ ਤੇ ਮੋਰਾਂ ਨੂੰ ਪੰਜਾਬ ਦੀ ਰਾਣੀ ਬਨਾਉਣ ਲਈ ਯੁੱਧ ਲੜ ਰਿਹਾ ਸਾਂ।'
-ਇਹ ਗੱਲ ਸਹੀ ਏ ਸਰਕਾਰ ? ਮੋਰਾਂ ਨੇ ਅਚੇਤੇ ਨਾਲ ਪੁੱਛਿਆ।
-ਬਿਲਕੁਲ ਸਹੀ ਏ ਮੋਰਾਂ , ਤੂੰ ਆਪਣੇ ਅੱਲਾਹ ਨੂੰ ਪੁੱਛ ਸਕਨੀ ਏ। ਔਰ ਜਦ ਮੈਂ ਪੰਜਾਬ ਦਾ ਹਾਕਮ ਬਣ ਗਿਆ, ਫੇਰ ਆਪਣੇ ਅਕਾਲ ਪੁਰਖ ਨੂੰ ਕਿਹਾ—ਹੁਣ ਮੋਰਾਂ ਦੇ ਅੱਲਾਹ ਨੂੰ ਆਖ,.. ਉਹ ਮੇਰਾਂ ਨੂੰ ਮੇਰੇ ਮਹਿਲਾਂ ਵਿਚ ਭੇਜ ਦੇਵੇ।'
ਮੇਰਾ ਨੇ ਵੇਖਿਆ, ਰਣਜੀਤ ਸਿੰਘ ਦੀ ਅੱਖ ਮੋਰਾਂ ਉੱਪਰ ਟਿਕੀ ਹੋਈ ਸੀ, ਤੇ ਉਸ ਵਿਚੋਂ ਵਾਸਨਾ ਝਲਕਦੀ ਸੀ।
-ਮੇਰੀ ਸਰਕਾਰ ਅਜੇ ਤੁਸੀਂ ਠੀਕ ਤਰ੍ਹਾਂ ਰਾਜ਼ੀ ਨਹੀਂ ਹੋਏ। ਮੇਰੀ ਖ਼ਾਤਰ ਤੁਸਾਂ ਨੂੰ ਫੋਰਨ ਸੇ ਜਲਦੀ ਤੰਦਰੁਸਤ ਹੋਣਾ ਪਏਗਾ। ਇਕ ਦਮ ਤਰੋ-ਤਾਜਾ, ਜਵਾਨ ਬਾਦਸ਼ਾਹ ਚਾਹੀਦਾ ਹੈ ਮੇਰਾਂ ਨੂੰ।
-ਮੋਰਾਂ , ਮੈਂ ਤੇਰੇ ਲਈ ਸੌ ਸਾਲ ਜੀਣਾ ਚਾਹੁੰਨਾ। ਜੀਣ ਲਾਇਕ ਜੀਣਾ/ ਰਣਜੀਤ ਸਿੰਘ ਨੇ ਹੌਲੀ ਜਿਹੀ ਮੋਹ ਭਿੱਜੀ ਆਵਾਜ ਵਿਚ ਕਿਹਾ।
-ਤਾਜ਼ਗੀ, ਤੰਦਰੁਸਤ ਜਵਾਨੀ ਤੋਂ ਵੱਧ ਕੇ ਕੋਈ ਵੀ ਚੀਜ਼ ਖੂਬਸੂਰਤ ਨਹੀਂ ਮੇਰੀ ਸਰਕਾਰ। ਮੋਰਾਂ ਬੋਲੀ।
-ਮੁਲਕ ਦੀ ਬਾਦਸ਼ਾਹੀ ਵੀ ਨਹੀਂ ।'ਰਣਜੀਤ ਸਿੰਘ ਨੇ ਡੂੰਘਾ ਸਾਹ ਲਿਆ। ਫਿਰ ਬੋਲਿਆ, 'ਮੇਰਾਂ ਸਮਝ ਨਹੀਂ ਆਉਂਦੀ ਖੁਸ਼ਬੂ ਫੁੱਲਾਂ 'ਚੋਂ ਆ ਰਹੀ ਏ ਜਾਂ ਤੇਰੇ ਬਦਨ 'ਚੋਂ ?'
-ਹਜੂਰ, ਮੈਂ ਆਖਿਆ ਹੈ ਨਾ, ਤੁਸਾਂ ਦੀ ਸੇਹਿਤ ਅਜੇ ਵੱਲ ਨਹੀਂ। ਤੇ ਉਹ ਥੋੜ੍ਹਾ ਪਿੱਛੇ ਸਰਕ ਗਈ।
ਵੈਦ ਦੀ ਹਦਾਇਤ ਅਨੁਸਾਰ, ਠੀਕ ਸਮੇਂ ਉੱਪਰ ਰਣਜੀਤ ਸਿੰਘ ਨੂੰ ਭੋਜਨ ਕਰਨ ਲਈ ਸੱਦਾ ਆ ਗਿਆ। ਦੋਵੇਂ ਉੱਠਣ ਲੱਗੇ ਤਾਂ ਸਹਾਰਾ ਦੇਣ ਲਈ ਮੇਰਾਂ ਨੇ ਪੰਜਾਬ ਦੀ ਸਭ ਤੋਂ ਵੱਡੀ ਤਾਕਤਵਰ ਹਸਤੀ ਦੀ ਬਾਂਹ ਫੜ ਲਈ।
-ਮੈਂ ਹੁਣ ਏਨਾ ਵੀ ਕਮਜ਼ੋਰ ਨਹੀਂ ਹੋਗਾ। ਮੇਰਾ ਦੇ ਨਰਮ ਡੋਲੇ ਨੂੰ ਜ਼ਰਾ ਕੁ ਦਬਾਉਂਦਿਆਂ, ਰਣਜੀਤ ਸਿੰਘ ਨੇ ਉਸ ਦੇ ਹੋਰ ਨੇੜੇ ਹੁੰਦਿਆਂ ਕਿਹਾ।
-ਤੁਸੀਂ ਬਹੁਤੇ ਤਾਕਤਵਰ ਵੀ ਨਹੀਂ ਹੋਏ ਅਜੇ।' ਆਖ ਕੇ ਮੇਰਾਂ ਹੱਸ ਪਈ। ਰਣਜੀਤ ਸਿੰਘ ਦੇ ਚਿਹਰੇ ਉੱਪਰ ਵੀ ਮੁਸਕਰਾਹਟ ਆ ਗਈ। ਉਹ ਮੇਰਾ ਦੀਆਂ ਅੱਖਾਂ ਵਿਚ ਲੁਕਿਆ, ਉਸ ਨੂੰ ਮਹਿਸੂਸ ਹੋਇਆ ਮੇਰਾ ਦੀਆ ਅੱਖਾਂ ਵਿਚ, ਬੰਦੇ ਨੂੰ ਘਾਇਲ ਕਰਨ ਦੀ ਕਮਾਲ ਦੀ ਤਿਲਸਮੀ ਕਲਾ ਹੈ।
ਅਜੇ ਉਹ ਖਾਣ ਉੱਪਰ ਬੈਠੇ ਨਹੀਂ ਸਨ। ਸ਼ਾਹੀ ਕਿਲ੍ਹੇ ਵਿਚੋਂ ਵਕੀਰ ਅਜ਼ੀਜ਼ਉਦਦੀਨ ਦਾ ਸੁਨੇਹਾ ਮਿਲਿਆ-'ਪਟਿਆਲਾ ਔਰ ਨਾਭਾ ਦੇ ਰਾਜਿਆਂ ਵਿਚਕਾਰ ਝਗੜਾ ਹੋ ਗਿਆ ਹੈ ਤੇ ਉਹ ਸਰਕਾਰ ਨੂੰ ਝਗੜਾ ਨਿਪਟਾਉਣ ਲਈ ਸਾਲਸੀ ਬਨਾਉਣਾ ਚਾਹੁੰਦੇ ਹਨ।
ਰਣਜੀਤ ਸਿੰਘਨੇ ਕਿਹਾ, 'ਪਹਿਲਾਂ ਫਕੀਰ ਸਾਹਿਬ ਨੂੰ ਪੁੱਛਿਆ ਜਾਵੇ, ਕੀ ਸਿੰਘ ਸਾਹੇਬ ਏਨਾ ਲੰਮਾ ਸਫ਼ਰ, ਘੋੜ ਸਵਾਰੀ ਰਾਹੀਂ ਕਰ ਸਕਦੇ ਨੇ ?
ਕਾਸਦ ਤੁਰੰਤ ਵਾਪਸ ਮੁੜ ਗਿਆ।
ਤ੍ਰਿਕਾਲਾਂ ਵੇਲੇ ਫ਼ਕੀਰ ਖੁਦ ਹਾਜ਼ਰ ਹੋ ਗਿਆ। ਸਲਾਹ ਦਿੱਤੀ, 'ਸਿੰਘ ਸਾਹਬ ਹਫਤਾ ਭਰ ਤਾਕਤ ਵਾਲੀਆਂ ਦਵਾਈਆਂ ਖਾਓ। ਹਾਥੀ ਉੱਪਰ ਸਵਰ ਕਰਨ ਦੇ ਹਜੂਰ ਪੂਰੀ ਤਰ੍ਹਾਂ ਕਾਬਲ ਹੋ ਜਾਣਗੇ।
ਰਣਜੀਤ ਸਿੰਘ ਇਸ ਰੋਗੀ ਮਾਹੌਲ ਵਿਚੋਂ ਨਿਕਲਣਾ ਚਾਹੁੰਦਾ ਸੀ। ਫ਼ਕੀਰ ਦੀ ਸਲਾਹ ਸੁਣ ਕੇ ਉਸ ਦੇ ਚਿਹਰੇ ਉੱਪਰ ਖੇੜਾ ਆ ਗਿਆ।