shabd-logo

ਤੀਸਰਾ ਅੰਕ

27 November 2023

6 Viewed 6

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ?

ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ।

ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ।

ਕਿਰਨ : (ਅਰਥ-ਭਰਪੂਰ ਢੰਗ ਨਾਲ) ਪਰ ਇਹ ਸਿਰਫ਼ ਮੇਰੇ ਲਈ ਨੇ। ਮੈਂ ਇਹਨਾਂ ਦੀ ਕਿਸੇ ਅੱਗੇ ਨੁਮਾਇਸ਼ ਨਹੀਂ ਲਾਉਣੀ।

ਪਾਲੋ : ਆਪਾਂ ਨੂੰ ਕੀਹਨੇ ਕੱਲੀ ਸ਼ਮੀਜ਼ 'ਚ ਦੇਖਣਾ।

ਕਿਰਨ : ਨਾ ਦੇਖੇ, ਪਰ ਮੈਨੂੰ ਅੰਗੀਆਂ ਤੇ ਚੰਡੀਆਂ ਨਾਲ ਬਹੁਤ ਪਿਆਰ ਐ। ਜੇ ਮੈਂ ਅਮੀਰ ਹੁੰਦੀ, ਮੈਂ ਬੋਸਕੀ ਦੀਆਂ ਬਣਵਾਉਂਦੀ ਹਜ਼ਾਰਾਂ ਜੋੜ੍ਹੇ। ਬੱਸ ਹੁਣ ਮੇਰੇ ਥੋੜ੍ਹੇ ਜਿਹੇ ਇਹੋ ਜਿਹੇ ਹੀ ਚਾਅ ਬਚੇ ਆ।

ਪਾਲੋ : ਇਹ ਝਾਲਰਾਂ ਬੱਚਿਆਂ ਦੀਆਂ ਫ਼ਰਾਕਾਂ ਤੇ ਬਹੁਤ ਸਜਣ। ਮੈਂ ਤਾਂ ਕਦੀ ਆਪਣੇ ਬੱਚਿਆਂ ਲਈ ਏਨਾ ਕਰ ਨਾ ਸਕੀ। ਦੇਖੋ ਹੁਣ ਤਾਰੇ ਆਪਣੇ ਬੱਚਿਆਂ ਲਈ ਕਰਦੀ ਏ ਕਿ ਨਹੀਂ ? ਜਦੋਂ ਇਹਦੇ ਬੱਚੇ ਹੋਣੇ ਸ਼ੁਰੂ ਹੋ ਗਏ, ਉਨ੍ਹਾਂ ਨੇ ਇਹਨੂੰ ਦਿਨ ਰਾਤ ਭਜਾਈ ਫਿਰਿਆ ਕਰਨਾ।

ਦੀਪੋ : ਮੈਂ ਤਾਂ ਕਦੀ ਇਕ ਟਾਂਕਾ ਨਹੀਂ ਲਾਉਣਾ।

ਜੋਤੀ : ਬਗਾਨੇ ਬੱਚੇ ਪਾਲਣੇ ਤਾਂ ਹੋਰ ਵੀ ਔਖੇ । ਆਹ ਆਪਣੇ ਗੁਆਂਢੀ ਦੇਖੋ, ਸੜਕੋਂ ਪਾਰਲੇ, ਕਿੱਦਾਂ ਚਾਰ ਸ਼ਤੂੰਗੜਿਆਂ ਪਿਛੋਂ ਖੱਜਲ ਹੁੰਦੇ ਰਹਿੰਦੇ ਆ। :

ਪਾਲੋਂ : ਤੁਹਾਡੇ ਨਾਲੋਂ ਸੁਖੀ ਨੇ । ਘੱਟ ਤੋਂ ਘੱਟ ਉਨ੍ਹਾਂ ਦੇ ਘਰੋਂ ਹੱਸਣ ਦੀਆਂ, ਇਕ ਦੂਜੇ ਨਾਲ ਖੇਡਣ ਮੱਲ੍ਹਣ ਦੀਆਂ ਆਵਾਜ਼ਾਂ ਤਾਂ ਆਉਂਦੀਆਂ ਨੇ।

ਕਿਰਨ : ਜਾ ਤੂੰ ਫਿਰ ਉਹਨਾਂ ਦੇ ਕੰਮ ਕਰ ਲੈ।

ਪਾਲੋ : ਨਹੀਂ ਮੇਰੀ ਕਿਸਮਤ ਵਿਚ ਤਾਂ ਇਹ ਭਿਕਸ਼ਣੀਆ ਦਾ ਆਸ਼ਰਮ ਹੀ ਲਿਖਿਆ ਹੋਇਆ। (ਦੂਰੋਂ ਢੋਲ ਦੀ ਆਵਾਜ ਆਂਦੀ ਹੈ।) ਦੀਪੋ : ਆਦਮੀ ਵਾਢੀ ਕਰਨ ਜਾ ਰਹੇ ਨੇ।

ਕਿਰਨ : ਏਨੀ ਧੁੱਪ ਵਿਚ ?

ਚੰਨੋ : ਹਾਏ! ਕਾਸ਼ ਅਸੀਂ ਵੀ ਖੇਤਾਂ ਵਿਚ ਜਾ ਸਕਦੀਆਂ।

ਦੀਪੋ :  (ਬੈਠਦਿਆਂ) ਹਰ ਕੋਈ ਓਹੀ ਕਰਦਾ, ਜੋ ਉਸਨੂੰ ਕਰਨਾ ਪੈਣਾ।

ਕਿਰਨ : (ਬੈਠਦਿਆਂ) ਹਾਂ, ਬਿਲਕੁਲ ਠੀਕ।

ਜੋਤੀ :  (ਬੈਠਦਿਆਂ) ਹਾਏ।

ਪਾਲੋ : ਅੰਨੀਂ ਦਿਨੀਂ ਖੇਤਾਂ ਵਿਚ ਬਹੁਤ ਖੁਸ਼ੀ ਹੁੰਦੀ ਹੈ। ਕੱਲ੍ਹ ਸਵੇਰੇ ਮੈਂ ਆਵਤ ਤੇ ਜਾਂਦੇ ਮੁੰਡੇ ਦੇਖੇ। ਚਾਲੀ ਪੰਜਾਹ, ਸੁਹਣੇ ਸੁਨੱਖੇ ਜਵਾਨ।

ਦੀਪੋ : ਕਿਸੇ ਬਾਹਰਲੇ ਪਿੰਡ ਦੇ ਸੀ?

ਪਾਲੋ : ਹਾਂ, ਬੜੇ ਹਸਮੁੱਖ ਤੇ ਕਾਠੇ, ਸ਼ਤੀਰਾਂ ਵਰਗੇ । ਹੱਸਦੇ ਖੇਡਦੇ ਗਾਉਂਦੇ ਜਾਂਦੇ। ਕੱਲ੍ਹ ਰਾਤੀਂ ਮੈਂ ਦੇਖੋ ਪੰਦਰਾਂ ਜਣੇ ਦੋ ਬਾਜ਼ੀਗਰਨੀਆਂ ਨਾਲ ਮਜ਼ਾਕ ਕਰਨ ਡਹੇ ਸੀ। ਫੇਰ ਉਹ ਉਨ੍ਹਾਂ ਨੂੰ ਉਸ ਪਾਸੇ ਝੁੰਡਾਂ ਵੱਲ ਨੂੰ ਲੈ ਗਏ। ਉਨ੍ਹਾਂ 'ਚ ਇਕ ਮੁੰਡਾ ਸੀ, ਸ਼ਰਬਤੀ ਅੱਖਾਂ ਵਾਲਾ, ਜੁੱਸਾ ਓਦ੍ਹਾ ਇਹੋ ਜਿਹਾ ਸੀ ਜਿਵੇਂ ਕੁਟ ਕੁਟ ਕੇ ਭਰੀ ਕਣਕ ਦੀ ਬੋਰੀ ਹੋਵੇ।

ਜੋਤੀ : ਸੱਚੀਂ ?

ਚੰਨੋ : ਤੈਨੂੰ ਪੱਕਾ ਪਤਾ ਬਾਜ਼ੀਗਰਨੀਆਂ ਵਾਲੀ ਗੱਲ ?

ਪਾਲੋ: ਇਹ ਤਾਂ ਹਰ ਸਾਲ ਹੀ ਹੁੰਦਾ।

ਚੰਨੋ : ਮਰਦਾਂ ਨੂੰ ਹਰ ਗੱਲ ਮਾਫ਼ ਐ।

ਜੋਤੀ : ਤੀਵੀਂ ਦੀ ਜੂਨ ਪੈਣਾ ਤਾਂ ਸਭ ਤੋਂ ਵੱਡੀ ਸਜ਼ਾ ਐ।

ਦੀਪੋ : ਸਾਡੀਆਂ ਤਾਂ ਅੱਖਾਂ ਵੀ ਸਾਡੀਆਂ ਨਹੀਂ ਕਿ ਅਸੀਂ ਜਿੱਧਰ ਚਾਹੀਏ ਦੇਖ ਸਕੀਏ। (ਦੂਰੋਂ ਗੀਤ ਦੀ ਆਵਾਜ਼ ਆਉਂਦੀ ਹੈ।)

ਪਾਲੋ : ਇਹ ਓਨ੍ਹਾਂ ਦੀ ਆਵਾਜ਼ ਐ, ਬੜਾ ਸੁਹਣਾ ਗਾਉਂਦੇ ਨੇ।

ਜੋਤੀ : ਵਾਢੀ ਸ਼ੁਰੂ ਕਰਨ ਲੱਗੇ ਆ।

ਕੋਰਸ : ਥੱਲੀਏ ਕਣਕ ਦੀਏ  ਤੈਨੂੰ ਖਾਣਗੇ ਨਸੀਬਾਂ ਵਾਲੇ ਮਰ ਜਾਣ ਰੱਬ ਕਰਕੇ ਜਿਹੜੇ ਸੁਹਣੀਆਂ ਰੰਨਾਂ ਦੇ ਰਖਵਾਲੇ (ਢੋਲ ਦੀ ਆਵਾਜ਼)

ਜੋਤੀ : ਇਹ ਧੁੱਪ ਦੀ ਪਰਵਾਹ ਨਹੀਂ ਕਰਦੇ।

ਕਿਰਨ : ਇਹ ਤਾਂ ਅੱਗ ਦੀਆਂ ਲਾਟਾਂ ਵਿਚ ਵੀ ਵਾਢੀ ਕਰ ਲੈਂਦੇ भा।

ਚੰਨੋ : ਮੇਰਾ ਜੀ ਕਰਦਾ ਮੈਂ ਵੀ ਇਨ੍ਹਾਂ ਨਾਲ ਵਾਢੀ ਕਰਵਾਉਂਦੀ, ਜਦੋਂ ਜੀ ਕਰਦਾ ਘਰ ਮੁੜਦੀ । ਮੈਂ ਭੁੱਲ ਜਾਂਦੀ ਉਸ ਚੀਜ਼ ਨੂੰ ਜਿਹੜੀ ਮੈਨੂੰ ਖਾ ਰਹੀ ਐ।

ਕਿਰਨ : ਤੂੰ ਕੀ ਭੁੱਲਣਾ ਚਾਹੁੰਦੀ ਐਂ ?

ਚੰਨੋ : ਸਾਰੇ ਕੁਝ ਭੁੱਲਣਾ ਚਾਹੁੰਦੇ ਨੇ।

ਕਿਰਨ : (ਸ਼ਿੱਦਤ ਨਾਲ) ਹਾਂ, ਸਾਰੇ।

ਪਾਲੋ : ਚੁਪ ! ਚੁਪ

ਕੋਰਸ(ਬਹੁਤ ਦੂਰੋਂ) : ਭਾਵੇਂ ਮੰਗੀਆਂ, ਵਿਆਹੀਆਂ ਜਾਂ ਕੁਆਰੀਆਂ ही बसोर पिंड रोडUB.COM ਰਾਤੀਂ ਰੱਖਿਓ ਖੋਲ੍ਹ ਕੇ ਬਾਰੀਆਂ ਨੀ ਕੁੜੀਓ ਪਿੰਡ ਦੀਓ ਨੀ ਅੱਧੀ ਰਾਤੀ ਚੰਨ ਚਮਕੇ ਤੇਰੇ ਗੋਰੇ ਗੋਰੇ ਮੁੱਖ ਦੇ ਦੁਆਲੇ ਨੀ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ

ਪਾਲੋ : ਕਿੰਨਾ ਸੁਹਣਾ ਗੀਤ ਐ!

ਕਿਰਨ : ਭਾਵੇਂ ਮੰਗੀਆਂ ਵਿਆਹੀਆਂ ਜਾਂ ਕੁਆਰੀਆਂ ਨੀ ਕੁੜੀਓ ਪਿੰਡ ਦੀਓ ਰਾਤੀਂ ਰੱਖਿਓ ਖੋਲ੍ਹ ਕੇ ਬਾਰੀਆਂ

ਚੰਨੋ : (ਸ਼ਿੱਦਤ ਨਾਲ) ਅੱਧੀ ਰਾਤੀਂ ਚੰਨ ਚਮਕੇ ਤੇਰੇ ਗੋਰੇ ਗੋਰੇ ਮੁਖੜੇ ਦੁਆਲੇ (ਗੀਤ ਹੋਰ ਦੂਰ ਹੋ ਜਾਂਦਾ ਹੈ!)

ਪਾਲੋ : ਉਹ ਹੁਣ ਹੋਰ ਦੂਰ ਚਲੇ ਗਏ।

ਚੰਨੋ : ਆਓ ਆਪਾਂ ਉਨ੍ਹਾਂ ਨੂੰ ਮੇਰੇ ਕਮਰੇ ਦੀ ਬਾਰੀ ਥਾਣੀਂ ਦੇਖੀਏ।

ਪਾਲੋ : ਪੂਰੀ ਬਾਰੀ ਨਾ ਖੋਲ੍ਹਿਓ। ਉਹ ਕਿਤੇ ਦੇਖ ਨਾ ਲੈਣ ਕਿ ਸਾਨੂੰ ਕੋਈ ਦੇਖਦਾ। (ਤਿੰਨੇ ਜਾਂਦੀਆਂ ਹਨ। ਤਾਰੇ ਪੀੜ੍ਹੀ ਉਤੇ ਬੈਠੀ ਰਹਿੰਦੀ ਐ, ਹੱਥਾਂ ਵਿਚ ਸਿਰ ਲੈ ਕੇ)

ਜੋਤੀ : (ਉਹਦੇ ਕੋਲ ਹੁੰਦੀ ਹੋਈ) ਤੈਨੂੰ ਕੀ ਗੱਲ ਐ ?

ਕਿਰਨ : ਮੇਰਾ ਤਾਂ ਗਰਮੀ ਬੁਰਾ ਹਾਲ ਕਰ ਦਿੰਦੀ ਐ।

ਜੋਤੀ : ਬੱਸ ਏਹੀ ਗੱਲ ਐ, ਹੋਰ ਤਾਂ ਨਹੀਂ ਕੋਈ?

ਕਿਰਨ : ਮੇਰਾ ਜੀ ਕਰਦਾ, ਸਿਆਲ ਹੋਵੇ, ਭਾਵੇਂ ਮੀਂਹ ਪੈਂਦਾ ਹੋਵੇ, ਭਾਵੇਂ ਧੁੰਦ ਹੋਵੇ-ਇਨ੍ਹਾਂ ਲੰਮੀਆਂ ਗਰਮੀਆਂ ਨਾਲੋਂ ਤਾਂ ਮੈਨੂੰ ਹੋਰ ਹਰੇਕ ਰੁੱਤ ਪਸੰਦ ਐ।

ਜੋਤੀ : ਗਰਮੀਆਂ ਬੀਤ ਜਾਣੀਆਂ, ਫੇਰ ਆ ਜਾਣੀਆਂ।

ਕਿਰਨ : ਹਾਂ, ਇਹ ਤਾਂ ਕੁਦਰਤੀ ਐ,

(ਵਕਫ਼ਾ) ਤੂੰ ਰਾਤ ਕਦੋਂ ਕੁ ਸੁੱਤੀ ਸੀ? ਜੋਤੀ : ਕੋਈ ਪਤਾ ਨਹੀਂ, ਮੈਨੂੰ ਤਾਂ ਨੀਂਦ ਘਟਾ ਬੰਨ੍ਹ ਕੇ ਆਉਂਦੀ ਐ। ਕਿਉਂ ਕੀ ਗੱਲ ਐ ?

ਕਿਰਨ : ਕੋਈ ਗੱਲ ਨਹੀਂ। ਬੱਸ ਮੈਨੂੰ ਰਾਤੀਂ ਵਾੜੇ 'ਚੋਂ ਕਿਸੇ ਦੀ ਥਿੜਕ ਆਉਂਦੀ ਸੀ।

ਜੋਤੀ : ਅੱਛਾ ?

ਕਿਰਨ : ਅੱਧੀ ਰਾਤ ਤੋਂ ਵੀ ਉੱਤੇ ਦਾ ਵਕਤ ਸੀ ।

ਜੋਤੀ : ਤੈਨੂੰ ਡਰ ਨਹੀਂ ਲੱਗਾ ?

ਕਿਰਨ : ਨਹੀਂ, ਮੈਂ ਤਾਂ ਪਹਿਲੋਂ ਵੀ ਕਈ ਵਾਰ ਇਹੋ ਜਿਹੀ ਬਿੜਕ ਸੁਣੀ ਐ।

ਜੋਤੀ : ਸਾਨੂੰ ਧਿਆਨ ਰੱਖਣਾ ਚਾਹੀਦਾ। ਪਰ ਹੋ ਸਕਦਾ ਬਵਾਗੀ ਹੋਵੇ।

ਕਿਰਨ : ਨਹੀਂ ਵਾਗੀ ਤਾਂ ਬਹੁਤ ਜਲਦੀ ਆ ਜਾਂਦੇ ਆ। ਜੋਤੀ : ਹੋ ਸਕਦਾ ਕੋਈ ਅਲਕ ਵਛੇਰੀ ਹੋਵੇ।

ਕਿਰਨ : (ਆਪਣੇ ਆਪ ਨਾਲ, ਦੋਹਰੇ ਅਰਥਾਂ ਵਿਚ) ਹਾਂ, ਇਹ

ਠੀਕ ਹੈ, ਅਲਕ ਵਛੇਰੀ।

ਜੋਤੀ : ਆਪਾਂ ਜਾਗ ਕੇ ਦੇਖੀਏ ਅੱਜ ਰਾਤ।

ਕਿਰਨ : ਨਹੀਂ, ਨਹੀਂ, ਇਹੋ ਜਿਹਾ ਕੁਝ ਨਹੀਂ ਕਰਨਾ। ਹੋ ਸਕਦਾ ਮੈਨੂੰ ਐਵੇਂ ਭੁਲੇਖਾ ਪਿਆ ਹੋਵੇ।

ਜੋਤੀ : ਹੋ ਸਕਦਾ। (ਵਕਫ਼ਾ। ਜੋਤੀ ਜਾਣ ਲਗਦੀ ਹੈ।)

ਕਿਰਨ : ਜੋਤੀ 

ਜੋਤੀ : (ਬੂਹੇ ਕੋਲ) ਹਾਂ, ਕੀ ਗੱਲ? ( ਵਕਫ਼ਾ) 

ਕਿਰਨ : ਕੁਝ ਨਹੀਂ।

ਜੋਤੀ : ਪਰ ਤੂੰ ਮੈਨੂੰ ਬੁਲਾਇਆ ਸੀ। (ਵਕਫ਼ਾ)

ਕਿਰਨ : ਬੱਸ ਐਵੇਂ ਮੇਰੇ ਮੂੰਹੋਂ ਤੇਰਾ ਨਾਂ ਨਿਕਲ ਗਿਆ (ਵਕਫ਼ਾ) 

ਜੋਤੀ : ਕੁਝ ਦੇਰ ਲੇਟ ਕੇ ਆਰਾਮ ਕਰ ਲੈ।

ਤਾਰੋ : (ਉਹ ਗੁੱਸੇ ਨਾਲ ਗਰਜਦੀ ਹੈ, ਇਸ ਅੰਦਾਜ਼ ਨਾਲ ਜੋ ਪਹਿਲੀ ਚੁਪ ਨਾਲ ਪੂਰੀ ਤਰ੍ਹਾਂ ਟਕਰਾਅ ਪੈਦਾ ਕਰਦਾ ਹੈ।) ਕਿੱਥੇ ਐ ਦਿਲਬਾਗ ਦੀ ਫੋਟੋ, ਜਿਹੜੀ ਮੇਰੇ ਸਰ੍ਹਾਣੇ ਪਈ ਸੀ ? ਤੁਹਾਡੇ ਵਿੱਚੋਂ ਕੀਹਨੇ ਚੁੱਕੀ ਐ?

ਕਿਰਨ : ਕਿਸੇ ਨੇ ਨਹੀਂ ਚੁੱਕੀ।

ਜੋਤੀ : ਤੇਰਾ ਖ਼ਿਆਲ ਹੈ ਦਿਲਬਾਗ ਕੋਈ ਯੂਸਫ਼ ਐ?

ਤਾਰੋ : ਕਿਥੇ ਐ ਤਸਵੀਰ? (ਪਾਲੋ, ਦੀਪੋ ਤੇ ਚੰਨੋਂ ਆਉਂਦੀਆਂ ਹਨ।

ਚੰਨੋ : ਕਿਹੜੀ ਤਸਵੀਰ ?

ਤਾਰੋ : ਤੁਹਾਡੇ ਵਿੱਚੋਂ ਕਿਸੇ ਨੇ ਚੁੱਕ ਕੇ ਲੁਕੋਈ ਐ। ਦੀਪੋ  : ਤੈਨੂੰ ਇਹ ਇਲਜ਼ਾਮ ਲਾਉਂਦਿਆਂ ਸੰਗ ਨੀਂ ਆਉਂਦੀ?

ਤਾਰੋ : ਮੈਂ ਆਪਣੇ ਕਮਰੇ ਵਿਚ ਰੱਖੀ ਸੀ ਤੇ ਹੁਣ ਉਹ ਓਥੇ ਹੈ ਨਹੀਂ।

ਕਿਰਨ : ਹੋ ਸਕਦਾ ਹੈ ਉਹ ਤਸਵੀਰ ਛਾਲ ਮਾਰ ਕੇ ਵਾੜੇ ਵਿਚ ਚਲੀ ਗਈ ਹੋਵੇ। ਦਿਲਬਾਗ ਨੂੰ ਚਾਨਣੀਆਂ ਰਾਤਾਂ ਵਿਚ ਘੁੰਮਣ ਦਾ ਸ਼ੌਂਕ ਐ।

ਤਾਰੋ : ਮੇਰੇ ਨਾਲ ਮਜ਼ਾਕ ਨਾ ਕਰ। ਮੈਂ ਦਿਲਬਾਗ ਨੂੰ ਦੱਸ ਦਿਆਂਗੀ ਤੂੰ ਕੀ ਕਿਹਾ।

ਪਾਲੋਂ : ਨਾ, ਇਉਂ ਨਾ ਕਰੀਂ। ਐਵੇਂ ਗੱਲ ਵਧ ਜਾਊ। (ਚੰਨੋ ਵੱਲ ਦੇਖਦਿਆਂ)

ਤਾਰੋ : ਮੈਨੂੰ ਦੱਸੋ, ਤੁਹਾਡੇ ਵਿਚੋਂ ਕੀਹਦੇ ਕੋਲ ਐ?

ਚੰਨੋ : (ਤਾਰੋ ਵੱਲ ਦੇਖਦਿਆਂ) ਕਿਸੇ ਕੋਲ ਹੈ ਜ਼ਰੂਰ, ਪਰ ਮੇਰੇ ਕੋਲ ਨਹੀਂ।

ਕਿਰਨ : (ਬੜੇ ਅਰਥ-ਪੂਰਵਕ ਢੰਗ ਨਾਲ) ਹਾਂ, ਤੇਰੇ ਕੋਲ ਕਿਵੇਂ ਹੋ ਸਕਦੀ ਹੈ!

ਹੁਕਮੀ : (ਸੋਟੀ ਚੁੱਕੀ ਆਉਂਦੀ ਹੈ) ਇਹ ਕੀ ਹੋ ਰਿਹਾ ਮੇਰੇ ਘਰ, ਗਰਮੀਆਂ ਦੀ ਟਿਕੀ ਦੁਪਹਿਰੇ ? ਗੁਆਂਢੀ ਕੰਧਾਂ ਨਾਲ ਕੰਨ ਜੋੜ ਕੇ ਸੁਣ ਰਹੇ ਹੋਣਗੇ।

ਤਾਰੋ : ਇਨ੍ਹਾਂ ਨੇ ਦਿਲਬਾਗ ਦੀ ਤਸਵੀਰ ਚੂਰਾ ਲਈ ਏ।

ਹੁਕਮੀ : (ਕ੍ਰੋਧ ਨਾਲ) ਕਿਹਨੇ ?

ਤਾਰੋ : ਇਨ੍ਹਾਂ ਨੇ।

ਹੁਕਮੀ : ਤੁਹਾਡੇ ਵਿਚੋਂ ਕਿਸ ਨੇ ? ( ਖ਼ਾਮੋਸ਼ੀ ) ਜਵਾਬ ਦਿਓ। (ਖ਼ਾਮੋਸ਼ੀ , ਪਾਲੋ ਨੂੰ) ਇਨ੍ਹਾਂ ਦੇ ਕਮਰਿਆਂ ਵਿਚ ਦੇਖ, ਬਿਸਤਰਿਆਂ ਵਿਚ ਦੇਖ। ਇਹ ਸਭ ਮੇਰੀ ਨਰਮਾਈ ਦਾ ਨਤੀਜਾ। ਮੈਂ ਤੁਹਾਨੂੰ ਸੰਗਲੀਆਂ ਨਾਲ ਬੰਨ੍ਹਿਆ ਨਹੀਂ ਨਾ! ਪਰ ਹੁਣ ਮੈਂ ਤੁਹਾਨੂੰ ਸਬਕ ਸਿਖਾਵਾਂਗੀ। (ਤਾਰੋ ਨੂੰ) ਤੈਨੂੰ ਪੱਕਾ ਪਤਾ ਨਾ, ਇਨ੍ਹਾਂ ਨੇ ਚੁਰਾਈ ਏ?

ਤਾਰੋ : ਹਾਂ ਅੰਮਾ   ਹੁਕਮੀ : ਤੂੰ ਸਭ ਥਾਂ ਦੇਖ ਲਿਆ ਨਾ ?

ਤਾਰੋ : ਹਾਂ ਅੰਮਾ ਜੀ

(ਉਹ ਸਾਰੀਆਂ ਘਬਰਾਈਆਂ ਹੋਈਆ ਚੁੱਪ ਖੜੀਆਂ ਹਨ।)

ਹੁਕਮੀ : ਹੁਣ ਆਖ਼ਰੀ ਉਮਰੇ-ਇਕ ਮਾਂ ਨੂੰ ਇਸ ਤੋਂ ਵੱਧ ਕੋੜੀ ਜ਼ਹਿਰ ਇਹ ਕਿਹੜੀ ਪਿਲਾ ਸਕਦੀਆਂ ਨੇ। (ਪਾਲੋ ਨੂੰ) लॅडी ?

ਪਾਲੋ : ਹਾਂ, ਇਹ ਐ

ਹੁਕਮੀ : ਕਿੱਥੋਂ ਲੱਭੀ ?

ਪਾਲੋ : ਇਹ .........

ਹੁਕਮੀ : ਦੱਸ, ਤੂੰ ਡਰ ਨਾ

ਪਾਲੋ : (ਹੈਰਾਨੀ ਨਾਲ) ਕਿਰਨ ਦੇ ਬਿਸਤਰੇ 'ਚੋਂ।

ਹੁਕਮੀ : (ਕਿਰਨ) ਕੀ ਇਹ ਸੱਚ ਐ, ਕਿਰਨ?

ਕਿਰਨ : ਹਾਂ, ਇਹ ਸੱਚ ਐ

ਹੁਕਮੀ : (ਉਸ ਵਲ ਵੱਧਦੀ, ਉਸ ਨੂੰ ਜ਼ੋਰ ਨਾਲ ਕੁੱਟਦੀ ਹੋਈ) ਤੇਰਾ ਹਸ਼ਰ ਮੈਂ ਬੁਰਾ ਕਰਾਂਗੀ, ਮੀਸਣੀਏ, ਕਰਤੂਤਣੇ।

ਕਿਰਨ : (ਗੁੱਸੋ ਨਾਲ) ਮੈਨੂੰ ਨਾ ਮਾਰ ਅੰਮਾ।

ਹੁਕਮੀ : ਏਹੀ ਤਾਂ ਮੈਂ ਕਰਨਾ, ਕੁਲੱਛਣੀਏ।

ਕਿਰਨ : ਪਰ ਜੇ ਮੈਂ ਕਰਨ ਦੇਊਂ ਤਾਂ। ਮੇਰੀ ਗੱਲ ਸੁਣੋ। ਪਿਛੇ ਹਟ ਜਾਓ।

ਤਾਰੋ : (ਹੁਕਮੀ ਨੂੰ ਫੜਦੀ ਹੋਈ) ਅੰਮਾ ਰਹਿਣ ਦਿਉ। ਇਹਨੂੰ ਕੁਝ ਨਾ ਕਹੋ।

ਹੁਕਮੀ : ਤੇਰੀ ਅੱਖ ਵਿਚ ਇਕ ਹੰਝੂ ਵੀ ਨਹੀਂ।

ਕਿਰਨ : ਤੁਹਾਨੂੰ ਖੁਸ਼ ਕਰਨ ਲਈ ਮੈਨੂੰ ਰੋਣ ਦੀ ਜ਼ਰੂਰਤ ਨਹੀਂ।  ਹੁਕਮੀ : ਤੂੰ ਤਸਵੀਰ ਕਿਉਂ ਲਈ?

ਕਿਰਨ : ਮੈਂ ਆਪਣੀ ਭੈਣ ਨਾਲ ਮਜ਼ਾਕ ਵੀ ਨਹੀਂ ਕਰ ਸਕਦੀ ? ਹੋਰ ਭਲਾ ਮੈਂ ਉਹ ਤਸਵੀਰ ਕੀ ਕਰਨੀ ਸੀ।

ਚੰਨੋ : (ਈਰਖਾ ਨਾਲ ਭਰੀ ਹੋਈ) ਇਹ ਮਜ਼ਾਕ ਨਹੀਂ ਸੀ । ਤੂੰ ਪਹਿਲਾਂ ਤਾਂ ਕਦੀ ਮਜ਼ਾਕ ਕੀਤਾ ਨਹੀਂ। ਇਹ ਕੁਝ ਹੋਰ ਸੀ ਤੇਰੀ ਛਾਤੀ ਵਿਚ ਬਲ ਰਿਹਾ, ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ। ਤੂੰ ਸਾਫ਼ ਸਾਫ਼ ਮੰਨ ਲੈ।

ਕਿਰਨ : ਚੁਪ ਕਰ ਤੇ ਮੈਨੂੰ ਵੀ ਬੋਲਣ ਲਈ ਮਜਬੂਰ ਨਾ ਕਰ । ਜੇ ਮੈਂ ਬੋਲ ਪਈ ਤਾਂ ਇਸ ਘਰ ਦੀਆਂ ਕੰਧਾਂ ਸ਼ਰਮਿੰਦੀਆਂ ਹੋ ਕੇ ਇਕ ਦੂਜੀ ਨਾਲ ਲੜ ਪੈਣਗੀਆਂ।

ਚੰਨੋ : ਕਾਲੀਆਂ ਜੀਭਾਂ ਝੂਠੀਆਂ ਕਹਾਣੀਆਂ ਬਣਾਉਣ ਵਿਚ ਮਾਹਿਰ ਹੁੰਦੀਆਂ ਨੇ।

ਹੁਕਮੀ : ਚੰਨੋ।

ਦੀਪੋ : ਤੂੰ ਪਾਗਲ ਹੋ ਗਈ ਏਂ।

ਜੋਤੀ : ਤੂੰ ਆਪਣੇ ਸ਼ੱਕ ਦੇ ਪੱਥਰ ਸਾਨੂੰ ਸਭ ਨੂੰ ਮਾਰ ਰਹੀ ਏਂ।

ਕਿਰਨ : ਪਰ ਕੁਝ ਹੋਰ ਨੇ ਜੋ ਇਸ ਨਾਲੋਂ ਵੀ ਬੁਰੇ ਕੰਮ ਕਰ ਰਹੇ ਨੇ।

ਚੰਨੋ : ਜਦ ਤਕ ਉਹ ਸਾਰੇ ਅਲਫ਼ ਨੰਗੇ ਨਹੀਂ ਹੋ ਜਾਂਦੇ ਜਾਂ ਦਰਿਆ ਉਨ੍ਹਾਂ ਨੂੰ ਰੋੜ ਕੇ ਨਹੀਂ ਲੈ ਜਾਂਦਾ, ਇਹਨੂੰ ਚੈਨ ਨਹੀਂ ਆਉਣਾ।

ਹੁਕਮੀ : ਖ਼ਾਰ ਤੇ ਸਾੜਾ

ਤਾਰੋ : ਮੇਰਾ ਇਸ ਵਿਚ ਕੋਈ ਕਸੂਰ ਨਹੀਂ ਜੇ ਦਿਲਬਾਗ ਨੇ ਮੈਨੂੰ ਪਸੰਦ ਕੀਤਾ।

ਚੰਨੋ : ਤੇਰੀ ਦੋਲਤ ਕਰਕੇ

ਤਾਰੋ : ਅੰਮਾ!

ਹੁਕਮੀ : ਚੁੱਪ

ਕਿਰਨ : ਤੇਰੇ ਬਾਗਾਂ ਤੇ ਖੇਤਾਂ ਕਰਕੇ

ਦੀਪੋ : ਠੀਕ ਹੀ ਤਾਂ ਕਹਿੰਦੀ ਐ।

ਹੁਕਮੀ : ਚੁਪ ਕਰੋ, ! ਮੈਂ ਗਹਿਰ ਚੜ੍ਹਦੀ ਤਾਂ ਦੇਖੀ ਸੀ, ਪਰ ਮੈਨੂੰ ਪਤਾ ਨਹੀਂ ਸੀ ਝੱਖੜ ਏਨੀ ਜਲਦੀ ਭੁੱਲ ਪਵੇਗਾ। ਉਫ਼! ਕਿਹੋ ਜਿਹਾ ਨਫ਼ਰਤ ਤੇ ਦੁੱਖ ਦਾ ਪਹਾੜ ਮੇਰੇ ਦਿਲ ਤੇ ਰੱਖ ਦਿੱਤਾ। ਪਰ ਮੈਂ ਅਜੇ ਬੁੱਢੀ ਨਹੀਂ ਹੋਈ-ਮੇਰੇ ਕੋਲ ਪੰਜ ਸੰਗਲ ਨੇ ਤੁਹਾਡੇ ਵਾਸਤੇ। ਇਹ ਘਰ ਮੇਰੇ ਬਾਪ ਨੇ ਬਣਾਇਆ ਸੀ। ਇਸ ਲਈ ਏਥੇ ਦਾ ਘਾਹ ਫੂਸ ਵੀ ਮੇਰੀ ਬਰਬਾਦੀ ਨਹੀਂ ਦੇਖ ਸਕਦਾ। ਦਫ਼ਾ ਹੋ ਜਾਓ।

(ਉਹ ਸਭ ਜਾਂਦੀਆਂ ਹਨ। ਹੁਕਮੀ ਮਾਯੂਸ ਹੋ ਕੇ ਬੈਠ ਜਾਂਦੀ ਹੈ। ਪਾਲੋ ਕੰਧ ਦੇ ਕੋਲ ਖੜੀ ਹੈ। ਹੁਕਮੀ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਫਰਸ਼ 'ਤੇ ਸੋਟੀ ਠਕੋਰਦੀ ਹੈ।) ਮੈਨੂੰ ਦਿਖਾਉਣਾ ਈ ਪੈਣਾ ਇਨ੍ਹਾਂ ਨੂੰ ਕਿ ਮੈਂ ਕਿਸ ਮਿੱਟੀ ਦੀ ਬਣੀ ਹੋਈ ਆਂ।

ਆਪਣਾ ਫ਼ਰਜ਼ ਨਾ ਭੁੱਲ, ਹੁਕਮੀਏ।

ਪਾਲੋ : ਮੈਂ ਕੁਛ ਕਹਾਂ, ਬੀਬੀ ਜੀ ?

ਹੁਕਮੀ : ਹਾਂ ਕਹਿ, ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਤੂੰ ਸਾਰਾ ਕੁਝ ਸੁਣਿਆ। ਬੇਗਾਨਾ ਬੰਦਾ ਕਿਸੇ ਪਰਵਾਰ ਵਿਚ ਸਾਰੀ ਉਮਰ ਰਹਿ ਕੇ ਓਪਰਾ ਮਹਿਸੂਸ ਕਰਦਾ ਰਹਿੰਦਾ।

ਪਾਲੋ : ਪਰ ਜੋ ਮੈਂ ਦੇਖਿਆ, ਉਹ ਤਾਂ ਦੇਖਿਆ ਹੀ ਹੈ।

ਹੁਕਮੀ : ਤਾਰੋ ਦਾ ਵਿਆਹ ਬਹੁਤ ਜਲਦੀ ਕਰ ਦੇਣਾ ਚਾਹੀਦਾ।

ਪਾਲੋ : ਬਿਲਕੁਲ, ਸਾਨੂੰ ਜਲਦੀ ਹੀ ਇਹਨੂੰ ਏਥੋਂ ਤੋਰਨਾ ਚਾਹੀਦਾ है।

ਹੁਕਮੀ : ਇਹਨੂੰ ਨਹੀਂ, ਦਿਲਬਾਗ ਨੂੰ ਵੀ।

ਪਾਲੋ : ਹਾਂ, ਦੋਵੇਂ ਕੱਠੇ ਹੀ ਜਾਣਗੇ । ਤੁਸੀਂ ਸਾਰਾ ਕੁਝ ਸੋਚ ਲਿਆ ?

ਹੁਕਮੀ : ਮੈਂ ਸੋਚਦੀ ਨਹੀਂ। ਕੁਝ ਗੱਲਾਂ ਹੁੰਦੀਆਂ ਜਿਨ੍ਹਾਂ ਬਾਰੇ ਸੋਚਿਆ ਨਹੀਂ ਜਾਣਾ ਚਾਹੀਦਾ ਤੇ ਸੋਚਿਆ ਜਾ ਵੀ ਨਹੀਂ ਸਕਦਾ। ਮੈਂ ਸਿਰਫ਼ ਹੁਕਮ ਦੇਂਦੀ ਹਾਂ।

ਪਾਲੋ : ਤੁਹਾਡਾ ਕੀ ਖ਼ਿਆਲ ਉਹ ਏਥੋਂ ਜਾਣ ਨੂੰ ਰਾਜ਼ੀ ਹੋਵੇਗਾ ? ਹੋ ਸਕਦਾ, ਉਹ ਘਰ-ਜਵਾਈ ਬਣਨ ਦੀ ਸੋਚਦਾ ਹੋਵੇ।

ਹੁਕਮੀ : ਤੂੰ ਕੀ ਸੋਚ ਰਹੀ ਏਂ ?

6
ਲੇਖ
ਹੁਕਮੀ ਦੀ ਹਵੇਲੀ
0.0
ਇਹ ਸੁਰਜੀਤ ਪਾਤਰ ਦੀ ਕਿਤਾਬ ਹੈ
1

ਪਹਿਲਾ ਅੰਕ

23 November 2023
6
0
0

 ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ। ਗਰਮ

2

ਅੰਕ ਦੂਸਰਾ

26 November 2023
2
0
0

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।) ਤਾਰੋ : ਮੈਂ ਤਿੰਨ ਚਾਦਰ

3

ਤੀਸਰਾ ਅੰਕ

27 November 2023
0
0
0

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ? ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ। ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ। ਕਿਰਨ : (ਅਰਥ-ਭਰਪੂਰ ਢੰਗ ਨਾਲ)

4

ਚੌਥਾ ਅੰਕ

28 November 2023
0
0
0

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ। ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ। ਪਾਲੋ : ਮੈਨੂੰ ਨਹੀਂ ਸੀ ਪਤਾ

5

ਪੰਜਵਾਂ ਅੰਕ

29 November 2023
1
0
0

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬ

6

ਛੇਵਾਂ ਅੰਕ

30 November 2023
0
0
0

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ। ਹੁਕਮੀ : ਹਾਂ ਬਿਲਕੁੱਲ ਸਹੀ ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ? ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ। ਪਾਲੋ : ਕਿੰਨੇ ਵਜੇ ਜ

---