shabd-logo

ਅੰਕ ਦੂਸਰਾ

26 November 2023

13 Viewed 13

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।)

ਤਾਰੋ : ਮੈਂ ਤਿੰਨ ਚਾਦਰਾਂ ਕੱਢ ਲਈਆਂ।

ਕਿਰਨ : ਇਹ ਦੀਪੋ ਵਾਸਤੇ ਹੈ।

ਦੀਪੋ : ਤਾਰੋ, ਇਸ ਉਤੇ ਵੀ ਦਿਲਬਾਗ ਦੇ ਨਾਂ ਦੇ ਅੱਖਰ ਕੱਢ ਦਿਆਂ ?

ਤਾਰੋ : (ਰੁੱਖੇਪਨ ਨਾਲ) ਨਹੀਂ।

ਦੀਪੋ : (ਉੱਚੀ ਆਵਾਜ਼ ਵਿਚ) ਚੰਨੋ, ਤੂੰ ਨਹੀਂ ਆਉਣਾ ?

ਜੋਤੀ: ਲਗਦਾ ਲੇਟੀ ਹੋਈ ਐ।

ਪਾਲੋ: ਏਸ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ? ਹਰ ਵੇਲੇ ਬੇਚੈਨ ਜਿਹੀ ਰਹਿੰਦੀ ਐ। ਡਰ ਨਾਲ ਕੰਬਦੀ ਜਿਵੇਂ ਕਮੀਜ਼ ਵਿਚ ਕੋਹੜ ਕਿਰਲਾ ਵੜ ਗਿਆ ਹੋਵੇ।

ਕਿਰਨ : ਉਹਨੂੰ ਕੁਝ ਨਹੀਂ ਹੋਇਆ, ਜੋ ਸਾਨੂੰ ਸਾਰੀਆਂ ਨੂੰ ਹੋਇਆ ਹੋਇਆ, ਓਹੀ ਉਹਨੂੰ ਹੋਇਆ।

ਦੀਪੋ : ਹਾਂ, ਮਾਨੂੰ ਸਾਰੀਆਂ ਨੂੰ, ਬੱਸ ਤਾਰੋ ਨੂੰ ਛੱਡ ਕੇ।

ਤਾਰੋ : ਮੈਂ ਖੁਸ਼ ਆਂ ਤੇ ਜਿਸ ਕਿਸੇ ਨੂੰ ਇਸ ਗੱਲ ਦਾ ਦੁੱਖ ਐ, ਉਹ ਸੜ ਭੁਜ ਸਕਦਾ ਹੈ।

ਦੀਪੋ : ਅਸੀਂ ਸਾਰੀਆਂ ਮੰਨਦੀਆਂ ਹਾਂ ਕਿ ਤੇਰੇ ਕੋਲ ਸਭ ਤੋਂ ਸੋਹਣੀ ਚੀਜ਼ ਤੇਰੀ ਸ਼ਕਲ ਮੂਰਤ ਐ ਤੇ ਇਕ ਤੇਰੀ ਜਵਾਨ ਉਮਰ।    ਤਾਰੋ : ਰੱਬ ਦਾ ਸ਼ੁਕਰ ਐ, ਮੈਂ ਬਹੁਤ ਜਲਦੀ ਇਸ ਨਰਕ ਵਿਚੋਂ ਬਾਹਰ ਨਿਕਲ ਜਾਵਾਂਗੀ।

ਦੀਪੋ : ਹੋ ਸਕਦਾ ਨਾ ਹੀ ਨਿਕਲੇਂ।

ਕਿਰਨ : ਬੰਦ ਕਰੋ ਇਹ ਗੱਲ।

 ਤਾਰੋ :  ਸੁਹਣੀਆਂ ਅੱਖਾਂ ਨਾਲੋਂ ਵੀ ਸੁਹਣਾ ਹੁੰਦਾ ਹੈ ਚੰਗਾ ਦਾਜ।

ਦੀਪੋ : ਜੋ ਤੂੰ ਕਹਿੰਦੀ ਏਂ ਅਸੀਂ ਏਸ ਕੰਨ ਵਿਚੋਂ ਸੁਣਦੇ ਆਂ, ਦੂਜੇ ਵਿਚੋਂ ਕੱਢ ਦਿੰਨੇ ਆਂ।

(ਪਾਲੋ ਬੂਹਾ ਖੋਲ੍ਹਦੀ ਹੈ)

ਕਿਰਨ : ਕੱਲ੍ਹ ਰਾਤ ਕਿੰਨੀ ਗਰਮੀ ਸੀ, ਨੀਂਦ ਹੀ ਨਹੀਂ ਆਈ।

ਜੋਤੀ:  ਮੈਨੂੰ ਵੀ ਨਹੀਂ।

ਦੀਪੋ : ਮੈਂ ਜ਼ਰਾ ਹਵਾ ਲੈਣ ਲਈ ਉੱਠੀ। ਏਧਰਲੀ ਗੁੱਠ ਵਿਚ ਕਾਲਾ ਬੱਦਲ ਸੀ ਤੇ ਇਕ ਦੋ ਬੂੰਦਾਂ ਵੀ ਡਿੱਗੀਆਂ।

ਪਾਲੋ : ਰਾਤ ਦਾ ਇਕ ਵੱਜਿਆ ਹੋਵੇਗਾ। ਧਰਤੀ ਅੱਗ ਵਾਂਗ ਤਪ ਰਹੀ ਸੀ। ਮੈਂ ਉੱਠ ਕੇ ਬੈਠ ਗਈ। ਤਾਰੋ ਓਦੋਂ ਵੀ ਦਿਲਬਾਗ ਕੋਲ ਖੜੀ ਸੀ।

ਦੀਪੋ : ਏਨੀ ਦੇਰ ਤੱਕ ? ਕਿੰਨੇ ਵਜੇ ਗਿਆ ਉਹ, ਤਾਰੋ ?

ਤਾਰੋ : ਜੇ ਤੁਸੀਂ ਆਪ ਹੀ ਦੇਖ ਲਿਆ ਤਾਂ ਤੁਸੀਂ ਮੈਨੂੰ ਕਾਹਦੇ ਲਈ ਪੁੱਛਦੀਆਂ ਓਂ ?

ਜੋਤੀ:  ਉਹ ਕੋਈ ਡੇਢ ਵਜੇ ਗਿਆ ਹੋਵੇਗਾ।

ਤਾਰੋ : ਹਾਂ ਪਰ ਤੈਨੂੰ ਕਿਵੇਂ ਪਤਾ?

ਜੋਤੀ: ਮੈਂ ਉਹਨੂੰ ਖੰਘਦਿਆਂ ਸੁਣਿਆਂ ਤੇ ਨਾਲੇ ਉਹਦੇ ਘੋੜੇ ਦੀ ਪੈਛੜ ਸੁਣੀ।

ਪਾਲੋ : ਪਰ ਮੈਂ ਤਾਂ ਚਾਰ ਕੁ ਵਜੇ ਉਹਦੇ ਜਾਣ ਦੀ ਆਵਾਜ਼ ਸੁਣੀ।

ਤਾਰੋ : ਉਹ ਕੋਈ ਹੋਰ ਹੋਣਾ।

ਪਾਲੋ : ਨਹੀਂ, ਮੈਨੂੰ ਪੱਕਾ ਪਤਾ ਉਹ ਓਹੀ ਸੀ।

 ਜੋਤੀ : ਮੈਨੂੰ ਵੀ ਏਸ ਤਰ੍ਹਾਂ ਹੀ ਲਗਦਾ।

ਦੀਪੋ : ਬੜੀ ਅਜੀਬ ਗੱਲ ਐ। ਪਾਲੋ :  ਤਾਰੋ, ਇਹ ਦੱਸ, ਜਦੋਂ ਉਹ ਪਹਿਲੀ ਵਾਰ ਤੈਨੂੰ ਮਿਲਿਆ ਤਾਂ ਉਹਨੇ ਕੀ ਕਿਹਾ ਸੀ ?

 ਤਾਰੋ : ਕੁਝ ਵੀ ਨਹੀਂ। ਉਹਨੇ ਕੀ ਕਹਿਣਾ ਸੀ ? ਬੱਸ ਗੱਲਾਂ ਕੀਤੀਆਂ।

ਕਿਰਨ : ਸੱਚੀਂ ਬੜੀ ਅਜੀਬ ਗੱਲ ਐ ਕਿ ਦੋ ਜਾਣੇ, ਜੋ ਇਕ ਦੂਜੇ ਨੂੰ ਕਦੀ ਨਹੀਂ ਮਿਲੇ, ਬੱਸ ਪਹਿਲੀ ਵਾਰ ਮਿਲੇ ਤੇ ਉਨ੍ਹਾਂ ਦੀ ਮੰਗਣੀ ਹੋ ਗਈ।

ਤਾਰੋ : ਮੈਨੂੰ ਤਾਂ ਇਹ ਕੋਈ ਅਜੀਬ ਗੱਲ ਨਹੀਂ ਲੱਗੀ।

 ਜੋਤੀ :  ਮੈਨੂੰ ਤਾਂ ਬੜੀ ਅਜੀਬ ਲੱਗਦੀ ਸੀ।

 ਤਾਰੋ : ਜਦੋਂ ਕੋਈ ਬੰਦਾ ਇਉਂ ਹੱਥ ਮੰਗਣ ਆਉਂਦਾ ਹੈ ਤਾਂ ਉਹਨੂੰ ਆਪਣੇ ਅੰਦਾਜ਼ਿਆਂ ਨਾਲ ਤੇ ਦੱਸ ਪੁੱਛ ਨਾਲ ਇਹ ਤਾਂ ਪਤਾ ਲੱਗ ਹੀ ਗਿਆ ਹੁੰਦਾ ਕਿ ਉਹਨੂੰ ਨਾਂਹ ਨਹੀਂ ਹੋਣੀ।

ਕਿਰਨ : ਮੰਨ ਲਿਆ, ਪਰ ਇਹ ਦੱਸ ਉਹਨੇ ਆਪ ਤੇਰਾ ਹੱਥ ਮੰਗਿਆ ?

 ਤਾਰੋ : ਹਾਂ।

ਜੋਤੀ : (ਜਿਗਿਆਸਾ ਨਾਲ) ਕਿਸ ਤਰ੍ਹਾਂ ਮੰਗਿਆ?M

ਤਾਰੋ : ਬੱਸ, ਕੁਝ ਖ਼ਾਸ ਨਹੀਂ, ਕਹਿਣ ਲੱਗਾ-"ਤਾਰੋ, ਤੈਨੂੰ ਪਤਾ, ਤੂੰ ਮੈਨੂੰ ਬਹੁਤ ਪਿਆਰੀ ਲਗਦੀ ਐਂ। ਮੈਨੂੰ ਕਿਸੇ ਚੰਗੀ ਕੁੜੀ ਦੀ ਤਲਾਸ਼ ਸੀ, ਜਿਸਦਾ ਪਾਲਣ ਪੋਸ਼ਣ ਵਧੀਆ ਤਰ੍ਹਾਂ ਹੋਇਆ ਹੋਵੇ। ਤੇਰੇ ਵਿਚ ਮੈਂ ਇਹ ਸਭ ਗੱਲਾਂ ਦੇਖਦਾ ਹਾਂ! ਜੇ ਤੈਨੂੰ ਮਨਜ਼ੂਰ ਹੋਵੇ ਤਾਂ ਮੈਂ ਤੇਰੇ ਘਰਦਿਆਂ ਨਾਲ ਗੱਲ ਕਰਾਂ"

ਜੋਤੀ :  ਮੈਨੂੰ ਤਾਂ ਇਹੋ ਜਿਹੀਆਂ ਗੱਲਾਂ ਤੋਂ ਬਹੁਤ ਸੰਗ ਆਉਂਦੀ भे।

ਤਾਰੋ : ਸੰਗ, ਤਾਂ ਮੈਨੂੰ ਵੀ ਆਉਂਦੀ ਐ, ਪਰ ਇਨ੍ਹਾਂ ਗੱਲਾਂ ਵਿਚੋਂ ਲੰਘਣਾ ਹੀ ਪੈਂਦਾ।

ਪਾਲੋ : ਉਹਨੇ ਹੋਰ ਕੀ ਕਿਹਾ?

ਤਾਰੋ : ਬਹੁਤ ਗੱਲਾਂ ਕੀਤੀਆਂ।  ਕਿਰਨ : ਤੇ ਤੂੰ ?

ਤਾਰੋ : ਮੈਥੋਂ ਤਾਂ ਇਕ ਲਫ਼ਜ਼ ਨਹੀਂ ਬੋਲ ਹੋਇਆ। ਮੇਰਾ ਤਾਂ ਦਿਲ ਏਨੀ ਜ਼ੋਰ ਦੀ ਧੜਕਦਾ ਸੀ, ਲਗਦਾ ਸੀ ਕਿ ਉਛਲ ਕੇ ਬਾਹਰ ਡਿਗ ਪਵੇਗਾ। ਜ਼ਿੰਦਗੀ ਵਿਚ ਪਹਿਲੀ ਵਾਰੀ ਮੈਂ ਕਿਸੇ ਮਰਦ ਕੋਲ ਏਨਾ ਚਿਰ ਖੜੀ ਹੋਈ ਆਂ।

ਦੀਪੋ  : ਤੇ ਮਰਦ ਵੀ ਏਨਾ ਸੁਹਣਾ।

ਤਾਰੋ : ਹਾਂ, ਬੁਰਾ ਨਹੀਂ।

ਪਾਲੋ : ਜਿਨ੍ਹਾਂ ਮਰਦਾਂ ਨੂੰ ਚੱਜ ਹੁੰਦਾ, ਉਹ ਇਸ ਤਰ੍ਹਾਂ ਹੀ ਕਰਦੇ ਨੇ। ਉਨ੍ਹਾਂ ਨੂੰ ਪਤਾ ਹੁੰਦਾ, ਕਿਸ ਤਰ੍ਹਾਂ ਗੱਲ ਕਰਨੀ ਆਂ, ਕਿਸ ਤਰ੍ਹਾਂ ਹੱਥਾਂ ਦੀ ਹਰਕਤ ਕਰਨੀ ਐਂ। ਜਦ ਮੈਨੂੰ, ਮੇਰਾ ਘਰ ਵਾਲਾ ਪਹਿਲੀ ਵਾਰ ਮਿਲਿਆ। ਸ਼ਾਮ ਦਾ ਘੁਸਮੁਸਾ ਸੀ, ਮੈਂ ਉਹਨੂੰ ਦੂਰੋਂ ਆਉਂਦਾ ਦੇਖਿਆ। ਉਹ ਕਹਿਣ ਲੱਗਾ ਸਾਸਰੀ ਕਾਲ, ਮੈਂ ਕਿਹਾ ਸਾਸਰੀ ਕਾਲ। ਫੇਰ ਅਸੀਂ ਦੋਵੇਂ ਚੁਪ ਕਰ ਗਏ | ਅੱਧਾ ਘੰਟਾ । ਸਾਨੂੰ ਕੋਈ ਗੱਲ ਨਾ ਅਹੁੜੇ। ਮੈਂ ਤਾਂ ਮੁੜਕੋ ਮੁੜ੍ਹਕੀ ਹੋ ਗਈ। ਫੇਰ ਉਹ ਮੇਰੇ ਨੇੜੇ ਆ ਗਿਆ। ਕਹਿਣ ਲੱਗਾ- ਮੇਰੇ ਕੋਲ ਆ, ਮੈਂ ਜ਼ਰਾ ਤੈਨੂੰ ਟੋਹ ਕੇ ਦੇਖ ਲਵਾਂ। (ਉਹ ਸਾਰੀਆਂ ਹੱਸਦੀਆਂ ਹਨ। ਦੀਪੋ ਖੜੀ ਹੁੰਦੀ ਹੈ, ਦੌੜ ਜਾਂਦੀ ਹੈ ਤੇ ਬਾਹਰ ਬੂਹੇ 'ਚ ਜਾ ਕੇ ਖੜੀ ਹੋ ਜਾਂਦੀ ਹੈ। ਹੱਸਦੀਆਂ ਹਨ ()

ਜੋਤੀ : ਹਾਏ, ਮੈਨੂੰ ਲੱਗਾ ਅੰਮਾਂ ਆ ਰਹੀ ਹੈ।

ਦੀਪੋ : ਅੰਮੀ ਸਾਨੂੰ ਕੀ ਕਰ ਲਊ ? (ਹੱਸੀ ਜਾਂਦੀਆਂ ਹਨ)

ਜੋਤੀ : ਚੁੱਪ, ਚੁੱਪ, ਅੰਮਾਂ ਸੁਣ ਲਵੇਗੀ।

 ਪਾਲੋ :  ਵਿਆਹ ਤੋਂ ਬਾਅਦ ਮੇਰਾ ਘਰ ਵਾਲਾ ਸੁਧਰ ਗਿਆ ਸੀ। ਮਰਨ ਵੇਲੇ ਤੱਕ ਉਹ ਕੁਕੜ ਕੁਕੜੀਆਂ ਪਾਲਦਾ ਰਿਹਾ। ਤੁਹਾਡੇ ਅਜੇ ਵਿਆਹ ਨਹੀਂ ਹੋਏ, ਪਰ ਤੁਹਾਨੂੰ ਮੈਂ ਦੱਸ ਦੇਵਾਂ, ਇੱਕ ਗੱਲ ਤੁਹਾਡੀ ਜਾਣਕਾਰੀ ਲਈ। ਵਿਆਹ ਤੋਂ ਦੋ ਹਫ਼ਤੇ ਬਾਅਦ ਮਰਦ ਸੇਜ ਛੱਡ ਕੇ ਚੌਂਕੀ ਤੇ ਆ ਬਹਿੰਦੇ ਨੇ। ਖਾਣ ਵਾਲੀ ਚੌਂਕੀ ਤੇ। ਤੇ ਕੁਝ ਹਫ਼ਤਿਆਂ ਬਾਅਦ ਚੌਂਕੀ ਵੀ ਛੱਡ ਜਾਂਦੇ ਆ। ਤੇ ਠੇਕੇ ਜਾ ਬਹਿੰਦੇ ਆ। ਜਿਹੜੀ ਔਰਤ ਨੂੰ ਇਹ ਚੰਗਾ ਨਾ ਲੱਗੇ। ਉਹ ਸਿਰਫ਼ ਝੂਰ ਸਕਦੀ ਆ। ਜਾਂ ਕਿਸੇ ਖੂੰਜੇ ਬਹਿ ਕੇ ਰੋ ਸਕਦੀ ਆ।

ਜੋਤੀ : ਤੈਨੂੰ ਇਹ ਸਭ ਕੁਝ ਠੀਕ ਲੱਗਿਆ ਸੀ ?

ਪਾਲੋਂ : ਨਹੀਂ, ਮੈਂ ਆਪਣੇ ਘਰ ਵਾਲੇ ਨੂੰ ਈ ਠੀਕ ਕਰ ਲਿਆ ਸੀ ।

ਕਿਰਨ : ਕੀ ਇਹ ਸੱਚੀ ਗੱਲ ਐ ਕਿ ਤੂੰ ਉਹਨੂੰ ਕਦੀ ਕਦੀ ਕੁੱਟਦੀ ਵੀ ਹੁੰਦੀ ਸੀ ?

ਪਾਲੋ : ਹਾਂ, ਇਕ ਵਾਰ ਤਾਂ ਮੈਂ ਉਹਦੀ ਅੱਖ ਹੀ ਕੱਢ ਦੇਣ ਲੱਗੀ मी।

ਦੀਪੋ : ਸਾਰੀਆਂ ਔਰਤਾਂ ਤੇਰੇ ਵਰਗੀਆਂ ਈ ਚਾਹੀਦੀਆਂ।

ਪਾਲੋ : ਮੈਂ ਵੀ ਤੁਹਾਡੀ ਮਾਂ ਵਰਗੀ ਆਂ! ਇਕ ਵਾਰ ਪਤਾ ਨਹੀਂ ਮੇਰੇ ਘਰ ਵਾਲੇ ਨੇ ਮੈਨੂੰ ਕੀ ਕਹਿ ਦਿੱਤਾ, ਮੈਂ ਉਹਦੀਆਂ ਸਾਰੀਆਂ ਬੋਤਲਾਂ ਤੋੜ ਦਿੱਤੀਆਂ। ਵੇਲਣਾ ਚੁੱਕ ਕੇ ਵਗਾਹਤਾ ਉਹਦੇ ਮਾਰਿਆ।

ਦੀਪੋ : ਤਾਰੋ, ਤੂੰ ਵੀ ਸੁਣ ਲੈ ਸਾਰੀਆਂ ਗੱਲਾਂ

ਜੋਤੀ : (ਆਵਾਜ਼ ਮਾਰਦੀ ਹੈ) ਓ ਚੰਨੋ।

ਦੀਪੋ : ਮੈਂ ਦੇਖ ਕੇ ਲਿਆਉਨੀ ਆਂ।

ਪਾਲੋ : ਉਹਦੀ ਵਿਚਾਰੀ ਦੀ ਤਬੀਅਤ ਨਹੀਂ ਠੀਕ।

ਕਿਰਨ : ਉਹਦੀ ਨੀਂਦ ਵੀ ਬਹੁਤ ਘਟ ਗਈ ਏ । ਮਸੀਂ ਦੋ ਘੰਟੇ ਅੱਖ ਲੱਗਦੀ ਹੋਊ।

ਪਾਲੋ : ਕੀ ਕਰਦੀ ਰਹਿੰਦੀ ਆ ?

ਕਿਰਨ : ਕੀ ਪਤਾ ਕੀ ਕਰਦੀ ਰਹਿੰਦੀ ਆ।

ਤਾਰੋ : ਕਈਆਂ ਨੂੰ ਈਰਖਾ ਈ ਵੱਢ-ਵੱਢ ਖਾਣ ਲੱਗ ਪੈਂਦੀ ਆ।

ਜੋਤੀ :  ਤਾਰੋ, ਐਵੇਂ ਵਾਧੂ ਗੱਲ ਨਹੀਂ ਕਰੀਦੀ।

ਤਾਰੋ : ਮੈਨੂੰ ਉਹਦੀਆਂ ਨਜ਼ਰਾਂ ਹੀ ਦੱਸਦੀਆਂ। ਉਹਦੀ ਸ਼ਕਲ ਪਾਗਲ ਔਰਤਾਂ ਵਰਗੀ ਹੋਈ ਜਾਂਦੀ ਐ।

ਕਿਰਨ : ਪਾਗਲ ਔਰਤਾਂ ਦੀ ਗੱਲ ਨਾ ਕਰ। ਏਸ ਘਰ ਵਿਚ ਉਨ੍ਹਾਂ ਦਾ ਜ਼ਿਕਰ ਮਨ੍ਹਾ ਹੈ।

(ਦੀਪੋ ਤੇ ਚੰਨੋ ਆਉਂਦੀਆਂ ਹਨ)

ਦੀਪੋ :  ਇਹ ਤਾਂ ਨਿਢਾਲ ਹੋਈ ਪਈ ਸੀ।

ਚੰਨੋ : ਮੇਰਾ ਤਾਂ ਅੰਗ ਅੰਗ ਦੁਖਦਾ।

ਕਿਰਨ : (ਗੁੱਝੇ ਅਰਥਾਂ ਨਾਲ) ਤੈਨੂੰ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਈ ?

ਚੰਨੋ : ਆਈ ਸੀ

ਕਿਰਨ : ਫੇਰ

ਚੰਨੋ : (ਉੱਚੀ) ਮੈਨੂੰ ਨਹੀਂ ਪਤਾ ਨੀਂਦ ਆਈ ਕਿ ਜਾਗ ਆਈ। ਬੱਸ ਮੈਨੂੰ ਤੁਸੀਂ ਮੇਰੇ ਹਾਲ 'ਤੇ ਰਹਿਣ ਦਿਓ। ਤੁਹਾਨੂੰ ਇਸ ਨਾਲ ਕੀ। ਮੈਂ ਆਪਣੀ ਜ਼ਿੰਦਗੀ ਨਾਲ ਜੋ ਮਰਜ਼ੀ ਕਰਾਂ।

ਕਿਰਨ : ਪਰ ਮੈਨੂੰ ਤਾਂ ਤੇਰੀ ਬੜੀ ਚਿੰਤਾ ਐ।

ਚੰਨੋ : ਚਿੰਤਾ ਕਿ ਮੇਰਾ ਹਾਲ ਜਾਨਣ ਦੀ ਕਾਹਲੀ ? ਤੂੰ ਸੀਉਂ ਰਹੀ ਸੀ ਨਾ, ਸੀਉਂਈ ਚੱਲ। ਮੇਰਾ ਤਾਂ ਜੀ ਕਰਦਾ ਮੇਰੇ ਕੋਲ ਸੁਲੇਮਾਨੀ ਟੋਪੀ ਹੋਵੇ, ਜਿਹਨੂੰ ਪਹਿਨ ਕੇ ਅਲੋਪ ਹੋ ਜਾਵਾਂ । ਇਕ ਕਮਰੇ 'ਚੋਂ ਦੂਜੇ ਕਮਰੇ ਵਿਚ ਜਾਂਦੀ ਵੀ ਨਜ਼ਰ ਨਾ ਆਵਾਂ ਤੇ ਮੈਨੂੰ ਕੋਈ ਨਾ ਪੁਛੇ ਕਿੱਧਰ ਜਾ ਰਹੀ हैं।

ਨੌਕਰ : (ਪ੍ਰਵੇਸ਼ ਕਰਦਿਆਂ) ਤੁਹਾਨੂੰ ਅੰਮਾ ਬੁਲਾ ਰਹੀ ਐ। ਗੋਟੇ ਕਿਨਾਰੀਆਂ ਤੇ ਲੇਸਾਂ ਵੇਚਣ ਵਾਲਾ ਭਾਈ ਆਇਆ। (ਚੰਨੋ ਤੇ ਪਾਲੋ ਤੋਂ ਇਲਾਵਾ ਬਾਕੀ ਸਾਰੀਆਂ ਜਾਂਦੀਆਂ ਹਨ। ਤਾਰੋ ਜਾਣ ਤੋਂ ਪਹਿਲਾਂ ਟਿਕਟਿਕੀ ਲਾ ਕੇ ਚੰਨੋ ਵੱਲ ਦੇਖਦੀ ਹੈ।)

ਚੰਨੋ : ਮੇਰੇ ਵੱਲ ਇਸ ਤਰ੍ਹਾਂ ਨਾ ਦੇਖ। ਜੇ ਤੂੰ ਚਾਹੁੰਦੀ ਏ ਤਾਂ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਦੇਨੀਆਂ ਕਿਉਂਕ ਇਨ੍ਹਾਂ 'ਚ ਜ਼ਰਾ ਜਵਾਨੀ ਬਾਕੀ ਆ। ਮੈਂ ਤੈਨੂੰ ਆਪਣੇ ਮੌਰ ਵੀ ਦੇ ਦਿੰਦੀ ਆਂ ਤਾਂ ਜੋ ਤੇਰਾ ਕੁੱਝ ਠੀਕ ਹੋ ਜਾਵੇ। ਪਰ ਰੱਬ ਦੇ ਵਾਸਤੇ ਮੇਰੇ ਕੋਲੋਂ ਲੰਘਦਿਆਂ ਦੂਜੇ ਪਾਸੇ ਦੇਖਿਆ ਕਰ। ਪਾਲੋ : ਚੰਨੋ ਬੇਟੀ, ਉਹ ਤੇਰੀ ਭੈਣ ਆ। ਨਾਲੇ ਤੈਨੂੰ ਸਭ ਤੋਂ ਵੱਧ ਪਿਆਰ ਵੀ ਏਹੀ ਕਰਦੀ ਐ।

ਚੰਨੋ : ਪਰ ਇਹ ਹਮੇਸ਼ਾ ਮੇਰਾ ਪਿੱਛਾ ਕਰਦੀ ਐ। ਕਦੀ ਕਦੀ ਮੇਰੇ ਕੋਲ ਇਹ ਦੇਖਣ ਵੀ ਆ ਜਾਂਦੀ ਐ ਕਿ ਮੈਂ ਸੁੱਤੀ ਆਂ ਕਿ ਜਾਗਦੀ। ਇਹ ਮੈਨੂੰ ਸਾਹ ਵੀ ਨਹੀਂ ਲੈਣ ਦਿੰਦੀ। ਏਨੇ ਕੀ ਹਾਲ ਕੀਤਾ ਆਪਣੇ ਚਿਹਰੇ ਦਾ! ਕੀ ਹਾਲ ਕੀਤਾ ਆਪਣੇ ਸਰੀਰ ਦਾ। ਸੱਤਿਆਨਾਸ ਕਰ ਲਵੇਗੀ। ਪਰ ਮੈਂ ਇਉਂ ਨਈ ਹੋਣ ਦਿਆਂਗੀ। ਮੇਰਾ ਸਰੀਰ ਓਸੇ ਦਾ ਹੋਵੇਗਾ, ਜਿਸਨੂੰ ਮੈਂ ਚੁਣਾਂਗੀ।

ਪਾਲੋ :  (ਗੁੱਝੀ ਟਕੋਰ ਕਰਦਿਆਂ, ਹੌਲੀ ਆਵਾਜ਼ ਵਿਚ) ਦਿਲਬਾਗ ਦਾ ?

ਚੰਨੋ : (ਡਰੀ ਹੋਈ) ਕੀ ਮਤਲਬ?

ਪਾਲੋ : ਓਹੀ ਮਤਲਬ, ਜੋ ਮੈਂ ਕਿਹਾ, ਚੰਨੋ।

ਚੰਨੋ : ਬਕਵਾਸ ਬੰਦ ਕਰ।

ਪਾਲੋ: (ਉੱਚੀ ਆਵਾਜ਼ ਵਿਚ) ਤੈਨੂੰ ਨਹੀਂ ਪਤਾ, ਮੈਂ ਸਭ ਕੁਝ ਦੇਖ ਲਿਆ ਸੀ

ਚੰਨੋ : ਹੌਲੀ ਬੋਲ

ਪਾਲੋ : ਤੂੰ ਵੀ ਭੁੱਲ ਜਾ, ਜੋ ਤੂੰ ਸੋਚਦੀ ਏਂ।

ਚੰਨੋ : ਤੈਨੂੰ ਪਤਾ ਮੈਂ ਕੀ ਸੋਚਦੀ ਆਂ ? ਪਾਲੋ : ਅਸੀਂ ਬੁੱਢੀਆਂ, ਕੰਧਾਂ ਦੇ ਆਰ ਪਾਰ ਦੇਖ ਲੈਂਦੀਆਂ। ਤੂੰ ਰਾਤ ਨੂੰ ਉੱਠ ਕੇ ਕਿੱਥੇ ਜਾਂਦੀ ਏਂ ?

ਚੰਨੋ : ਮੈਂ ਚਾਹੁੰਦੀ ਆਂ ਤੂੰ ਅੰਨ੍ਹੀ ਹੁੰਦੀ।

ਪਾਲੋ : ਪਰ ਜਿੱਥੋਂ ਤੱਕ ਇਹੋ ਜਿਹੀ ਗੱਲਾਂ ਦਾ ਸੰਬੰਧ ਐ ਮੇਰੇ ਹੱਥ ਦਿਆਂ ਪੋਟਿਆਂ ਵਿਚ ਵੀ ਅੱਖਾਂ ਨੇ । ਪਰ ਮੈਨੂੰ ਇਹ ਵੀ ਪਤਾ ਤੂੰ ਚਾਹੁੰਦੀ ਕੀ ਏਂ । ਕੱਲ੍ਹ ਰਾਤ ਜਦੋਂ ਦਿਲਬਾਗ ਤੇਰੀ ਭੈਣ ਨੂੰ ਮਿਲਣ ਆਇਆ। ਤੂੰ ਆਪਣੀ ਬਾਰੀ ਵਿਚ ਅਧਨੰਗੀ ਖੜੀ ਸੀ, ਤੇ ਉਹ ਵੀ ਲਾਲਟੈਣ ਬਾਲ ਕੇ।

ਚੰਨੋ : ਇਹ ਝੂਠ ਐ।

ਪਾਲੋ : ਦੇਖ ਤੂੰ ਬਚਪਨਾ ਨਾ ਕਰ। ਆਪਣੀ ਭੈਣ ਦੇ ਰਾਹ ਵਿਚ

ਨਾ ਆ। ਜੇ ਤੈਨੂੰ ਦਿਲਬਾਗ ਨਾਲ ਪਿਆਰ ਹੈ ਤਾਂ ਉਹਨੂੰ

ਦਿਲ ਵਿਚ ਹੀ ਰੱਖ।

(ਚੰਨੋ ਰੋਣ ਲੱਗ ਪੈਂਦੀ ਹੈ।)

ਦੂਜੀ ਗੱਲ ਇਹ ਆ, ਕੌਣ ਕਹਿੰਦਾ ਤੇਰਾ ਕਦੀ ਦਿਲਬਾਗ ਨਾਲ ਵਿਆਹ ਨਹੀਂ ਹੋ ਸਕਦਾ, ਤੇਰੀ ਭੈਣ ਤਾਂ ਵਿਚਾਰੀ ਬੀਮਾਰ ਜੇਹੀ ਆ। ਮੇਰਾ ਨੀ ਖ਼ਿਆਲ ਉਹ ਬੱਚੇ ਜੰਮ ਸਕੇ। ਮੇਰਾ ਤਜਰਬਾ ਏਹੀ ਕਹਿੰਦਾ ਉਹਨੇ ਤਾਂ ਪਹਿਲਾ ਬੱਚਾ ਜੰਮਣ ਲੱਗਿਆਂ ਮਰ ਜਾਣਾ। ਤੇ ਫੇਰ ਦਿਲਬਾਗ ਓਹੀ ਕਰੇਗਾ, ਜੋ ਹਰੇਕ ਬੰਦਾ ਕਰਦਾ, ਜਿਹਦੀ ਘਰਵਾਲੀ ਮਰ ਜਾਵੇ, ਉਹ ਆਪਣੀ ਛੋਟੀ ਤੇ ਸਭ ਤੋਂ ਸੁਹਣੀ ਸਾਲੀ ਨਾਲ ਵਿਆਹ ਕਰਵਾਏਗਾ। ਤੇ ਉਹ ਤੂੰ ਈ ਐਂ। ਤੂੰ ਇਸ ਉਮੀਦ ਤੇ ਜੀਊਂਦੀ ਰਹਿ। ਅਜੇ ਹੋਰ ਸਭ ਕੁਝ ਭੁੱਲ ਜਾ, ਪਰ ਦੇਖ, ਰੱਬ ਦੀ ਰਜ਼ਾ ਦੇ ਖ਼ਿਲਾਫ਼ ਨਾ ਜਾ।

ਚੰਨੋ : ਚੁਪ ਕਰ।  

ਪਾਲੋ : ਮੈਂ ਨਹੀਂ ਕਰਦੀ ਚੁੱਪ

ਚੰਨੋ : ਤੂੰ ਆਪਣਾ ਕੰਮ ਕਰ। ਮੁਖ਼ਬਰ ਕਿਸੇ ਥਾਂ ਦੀ, ਜਸੂਸ।

ਪਾਲੋ :  ਮੈਂ ਪਰਛਾਵੇਂ ਵਾਂਗ ਤੇਰਾ ਪਿੱਛਾ ਕਰਾਂਗੀ।

ਚੰਨੋ : ਘਰ ਦੀ ਸਫ਼ਾਈ ਕਰਨ ਤੇ ਰੱਬ ਦਾ ਨਾਂ ਲੈਣ ਦੀ ਥਾਂ ਤੂੰ ਬੁੱਢੀ ਸੂਰਨੀ ਵਾਂਗ ਰੂੜੀਆਂ ਫਰੋਲਦੀ ਫਿਰਦੀ ਏਂ ਤਾਂ ਜੋ ਮਰਦਾਂ ਤੀਵੀਆਂ ਦੀ ਗੱਲ ਲਭ ਜਾਵੇ ਤੇ ਉਸ ਉਪਰ ਲਾਲਾਂ ਟਪਕਾ ਸਕੇਂ।

ਪਾਲੋ : ਮੈਂ ਪਹਿਰਾ ਦਿੰਦੀ ਆਂ, ਤਾਂ ਜੋ ਲੋਕ ਇਸ ਘਰ ਦੇ ਬੂਹੇ 'ਤੇ ਬੁੱਕ ਕੇ ਨਾ ਲੰਘਣ।

ਚੰਨੋ : ਅਚਾਨਕ ਤੈਨੂੰ ਬੜਾ ਹੇਜ ਜਾਗ ਪਿਆ ਸਾਡੇ ਘਰ ਦਾ ਤੇ

ਪਾਲੋ :  ਮੈਨੂੰ ਤੁਹਾਡੇ ਚੋਂ ਕਿਸੇ ਨਾਲ ਕੋਈ ਪਿਆਰ ਨਹੀਂ। ਮੈਂ ਤਾਂ ਇਕ ਸਾਊ ਤੇ ਖ਼ਾਨਦਾਨੀ ਘਰ ਵਿਚ ਰਹਿਣਾ ਚਾਹੁੰਦੀ ਆਂ ਤੇ ਨਹੀਂ ਚਾਹੁੰਦੀ ਬੁੱਢੇ ਵਾਰੇ ਮੇਰਾ ਝਾਟਾ ਖਰਾਬ ਹੋਵੇ। : ਤੂੰ ਆਪਣੀਆਂ ਨਸੀਹਤਾਂ ਆਪਣੇ ਕੋਲ ਹੀ ਰੱਖ। ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ। ਤੇ ਮੈਂ ਇਸ ਅੱਗ ਨੂੰ ਬੁਝਾਉਣ ਲਈ ਜਿਹੜੀ ਮੇਰੇ ਜੀਅ ਜਾਮੇ ਨੂੰ ਲੱਗੀ ਹੋਈ ਏ, ਆਪਣੀ ਮਾਂ ਨੂੰ ਵੀ ਉਲੰਘ ਜਾਵਾਂਗੀ, ਤੂੰ ਤਾਂ ਇਸ ਘਰ ਦੀ ਨੌਕਰਾਣੀ ਏਂ। ਤੂੰ ਮੇਰੇ ਬਾਰੇ ਕੀ ਕਵੇਂਗੀ? ਏਹੀ ਕਿ ਮੈਂ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲੈਂਦੀ ਆਂ ਤੇ ਦਰਵਾਜ਼ਾ ਨਹੀਂ ਖੋਲ੍ਹਦੀ ? ਤੇ ਸਾਰੀ ਸਾਰੀ ਰਾਤ ਜਾਗਾਂ । ਨਹੀਂ ਮੈਂ ਤੇਰੇ ਨਾਲੋਂ ਵੱਧ ਚੁਸਤ ਆਂ। ਦੇਖਦੇ ਆਂ, ਤੂੰ ਆਪਣੇ ਹੱਥਾਂ ਨਾਲ ਸ਼ਿਕਾਰ ਫੜ ਸਕਦੀ ਐਂ ? ਚੰਨੇ

ਪਾਲੋ : ਮੇਰੀ ਗੱਲ ਨਾ ਮੋੜ, ਚੰਨੋ। ਮੈਂ ਰੌਲੀ ਪਾ ਸਕਦੀ ਆਂ। ਰਾਤ ਨੂੰ ਲਾਲਟੈਣ ਬਾਲ ਸਕਦੀ ਆਂ। ਮੈਂ ਸਾਰੇ ਘਰ ਦਿਆਂ ਨੂੰ ਜਗਾ ਸਕਦੀ ਆਂ।

ਚੰਨੋ : ਤੂੰ ਘੜਿਆਲ ਖੜਕਾ ਦੇ, ਤੂੰ ਛੱਤੀ ਸੌ ਲਾਲਟੈਣਾਂ ਜਗਾ ਦੇ। ਜੋ ਹੋਣਾ ਹੈ, ਉਸ ਨੂੰ ਹੁਣ ਕੋਈ ਟਾਲ ਨਹੀਂ ਸਕਦਾ।

ਪਾਲੋਂ : ਏਨਾ ਪਿਆਰ ਕਰਦੀ ਏਂ ਤੂੰ ਉਹਨੂੰ ?

ਚੰਨੋ : ਸਿਰਫ਼ ਏਨਾ ? ਮੈਂ ਤਾਂ ਜਦੋਂ ਉਹਦੀਆਂ ਅੱਖਾਂ ਵਿਚ ਦੇਖਦੀ ਆਂ ਤਾਂ ਮੈਨੂੰ ਲੱਗਦਾ ਮੈਂ ਕਿਸੇ ਚੀਜ਼ ਦੇ ਘੁੱਟ ਭਰ ਰਹੀ ਆਂ, ਹਾਂ, ਉਹਦੀ ਰੱਤ ਦੇ ਘੁੱਟ।

ਪਾਲੋ : ਮੈਂ ਤੇਰੀ ਕੋਈ ਗੱਲ ਨਈਂ ਸੁਣਨੀ।

ਚੰਨੋ : ਤੈਨੂੰ ਸੁਣਨੀ ਪਊਗੀ। ਮੈਂ ਤੇਰੇ ਕੋਲੋਂ ਡਰਦੀ ਸਾਂ, ਪਰ ਹੁਣ ਤੇਰੇ ਨਾਲੋਂ ਤਕੜੀ ਆਂ। (ਤਾਰੋ ਪ੍ਰਵੇਸ਼ ਕਰਦੀ ਹੈ)

ਚੰਨੋ : ਤੂੰ ਹੁਣ ਚੁੱਪ ਰਹੀਂ।

ਪਾਲੋ : ਦੇਖੂੰਗੀ।

(ਕਿਰਨ ਤੇ ਜੋਤੀ ਆਉਂਦੀਆਂ ਹਨ)

ਕਿਰਨ : (ਚੰਨੋ ਨੂੰ) ਤੂੰ ਡਾਲਰਾਂ ਦੇਖੀਆਂ?

ਜੋਤੀ :  ਤਾਰੋ ਦੀਆਂ ਵਿਆਹ ਦੀਆਂ ਚਾਦਰਾਂ ਬਹੁਤ ਸੁਹਣੀਆਂ।

6
ਲੇਖ
ਹੁਕਮੀ ਦੀ ਹਵੇਲੀ
0.0
ਇਹ ਸੁਰਜੀਤ ਪਾਤਰ ਦੀ ਕਿਤਾਬ ਹੈ
1

ਪਹਿਲਾ ਅੰਕ

23 November 2023
2
0
0

 ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ। ਗਰਮ

2

ਅੰਕ ਦੂਸਰਾ

26 November 2023
2
0
0

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।) ਤਾਰੋ : ਮੈਂ ਤਿੰਨ ਚਾਦਰ

3

ਤੀਸਰਾ ਅੰਕ

27 November 2023
0
0
0

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ? ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ। ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ। ਕਿਰਨ : (ਅਰਥ-ਭਰਪੂਰ ਢੰਗ ਨਾਲ)

4

ਚੌਥਾ ਅੰਕ

28 November 2023
0
0
0

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ। ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ। ਪਾਲੋ : ਮੈਨੂੰ ਨਹੀਂ ਸੀ ਪਤਾ

5

ਪੰਜਵਾਂ ਅੰਕ

29 November 2023
1
0
0

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬ

6

ਛੇਵਾਂ ਅੰਕ

30 November 2023
0
0
0

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ। ਹੁਕਮੀ : ਹਾਂ ਬਿਲਕੁੱਲ ਸਹੀ ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ? ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ। ਪਾਲੋ : ਕਿੰਨੇ ਵਜੇ ਜ

---