shabd-logo

ਪੰਜਵਾਂ ਅੰਕ

29 November 2023

4 Viewed 4

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬੈਠੀਆਂ ਖਾਣਾ ਖਾ ਰਹੀਆਂ ਹਨ। ਪਾਲੋ ਖਾਣਾ ਵਰਤਾ ਰਹੀ ਹੈ। ਜਦੋਂ ਪਰਦਾ ਉਠਦਾ ਹੈ ਗਹਿਰੀ ਚੁੱਪ ਹੈ, ਜਿਸਨੂੰ ਪਲੇਟਾਂ ਤੇ ਚਮਚਿਆਂ ਦਾ ਖੜਾਕ ਹੀ ਤੋੜਦਾ ਹੈ।)

ਪ੍ਰਸਿੰਨੀ : ਮੈਂ ਹੁਣ ਚਲਦੀ ਆਂ, ਕਾਫ਼ੀ ਸਮਾਂ ਹੋ ਗਿਆ । (ਉਹ ਉਠਦੀ ਹੈ!)

ਹੁਕਮੀ : ਬਹਿ ਜਾ ਥੋੜ੍ਹਾ ਚਿਰ ਹੋਰ ਪ੍ਰਸਿੰਨੀਏ। ਆਪਾਂ ਕਿਹੜਾ ਛੇਤੀ ਛੇਤੀ ਮਿਲਦੀਆਂ...

ਪਾਲੋ : ਬਹਿ ਜਾਉ ਬੀਬੀ ਜੀ ਅਜੇ ਬਹੁਤੀ ਰਾਤ ਨਹੀਂ ਹੋਈ। (ਪ੍ਰਸਿੰਨੀ ਫਿਰ ਬੈਠ ਜਾਂਦੀ ਹੈ)

ਹੁਕਮੀ : ਤੇਰੇ ਘਰ ਵਾਲੇ ਦਾ ਕੀ ਹਾਲ ਐ?

ਪ੍ਰਸਿੰਨੀ : ਉਹੋ ਜਿਹਾ ਈ ਆ।

ਹੁਕਮੀ : ਉਹ ਵੀ ਨਈਂ ਕਦੇ ਮਿਲਿਆ।

ਪ੍ਰਸਿੰਨੀ : ਤੈਨੂੰ ਪਤਾ ਈ ਆ ਉਹ ਕਿਹੋ ਜਿਹਾ ਬੰਦਾ। ਜਦ ਦਾ ਆਪਣੇ ਭਰਾ ਨਾਲ ਜਾਇਦਾਦ ਪਿੱਛੇ ਲੜਿਆ, ਬਾਹਰਲੇ ਦਰਵਾਜ਼ੇ ਥਾਣੀ ਆਉਣੋਂ ਜਾਣੋਂ ਈ ਹਟ ਗਿਆ-ਕੰਧ ਨਾਲ ਪੌੜੀ ਲਾ ਕੇ ਪਿਛਲੇ ਪਾਸੇ ਦੀ ਟੱਪ ਜਾਂਦਾ।

ਹੁਕਮੀ : ਗ਼ੈਰਤ ਵਾਲਾ ਆਦਮੀ ਐ। ਤੇਰੀ ਧੀ ਦਾ ਕੀ ਹਾਲ ਐ?

ਪ੍ਰਸਿੰਨੀ : ਉਹਦੇ ਪਿਉ ਨੇ ਉਹਨੂੰ ਕਦੀ ਮਾਫ਼ ਨਹੀਂ ਕੀਤਾ।

ਹੁਕਮੀ : ਕਰੇ ਵੀ ਕਿਵੇਂ I 

ਪ੍ਰਸਿੰਨੀ : ਮੈਨੂੰ ਪਤਾ ਨਹੀਂ, ਉਹਨੇ ਤੈਨੂੰ ਕੀ ਦੱਸਿਆ। ਪਰ ਮੈਨੂੰ ਉਹਨੇ ਬਹੁਤ ਦੁੱਖ ਦਿੱਤਾ।

ਹੁਕਮੀ : ਜਿਹੜੀ ਧੀ ਆਗਿਆਕਾਰ ਨਾ ਹੋਵੇ, ਉਹ ਧੀ, ਧੀ ਨਹੀਂ ਰਹਿੰਦੀ, ਦੁਸ਼ਮਣ ਬਣ ਜਾਂਦੀ ਹੈ।

ਪ੍ਰਸਿੰਨੀ : ਮੈਂ ਤਾਂ ਪਾਣੀ ਨੂੰ ਵਗੀ ਜਾਣ ਦਿੰਦੀ ਆਂ, ਮੈਨੂੰ ਇੱਕੋ ਗੱਲ ਦੀ ਤਸੱਲੀ ਆ ਕਿ ਮੈਂ ਅਖ਼ੀਰ ਕਿਸੇ ਤੀਰਥ ਸਥਾਨ ਤੇ ਜਾ ਬੈਠਣਾ, ਮੇਰੀਆਂ ਅੱਖਾਂ ਦੀ ਜੋਤ ਮੱਧਮ ਹੋ ਰਹੀ ਆ ਤੇ ਮੈਂ ਨਹੀਂ ਚਾਹੁੰਦੀ ਮੇਰੇ ਬੱਚੇ ਮੇਰਾ ਮਜ਼ਾਕ ਉਡਾਉਣ। (ਕੰਧ ਨਾਲ ਜ਼ੋਰ ਦਾ ਖੜਾਕ ਸੁਣਾਈ ਦਿੰਦਾ ਹੈ।) ਇਹ ਕੀ ਹੋਇਆ ?

ਹੁਕਮੀ : ਘੋੜਾ ਏ.... ਤਬੇਲੇ ਵਿਚ ਬੰਨ੍ਹਿਆ ਹੋਇਆ ਤੇ ਉਹ ਕੰਧਾਂ ਨੂੰ ਦੁਲੱਤੇ ਮਾਰਦਾ(ਉੱਚੀ ਆਵਾਜ਼ 'ਚ) ਇਹਦੇ ਗਲ਼ 'ਚ ਰੱਸਾ ਪਾਓ ਤੇ ਇਹਨੂੰ ਬਾਹਰ ਵਿਹੜੇ 'ਚ ਲੈ ਜਾਓ। (ਮੱਧਮ ਆਵਾਜ਼ 'ਚ) ਘੋੜਾ ਗਰਮੀ 'ਚ ਹੈ।

ਪ੍ਰਸਿੰਨੀ : ਵਛੇਰੀਆਂ ਕਦੋਂ ਲੁਆਉਣੀਆਂ ?

ਹੁਕਮੀ : ਕੱਲ੍ਹ ਸਵੇਰੇ।

ਪ੍ਰਸਿੰਨੀ : ਤੈਨੂੰ ਆਪਣਾ ਮਾਲ ਡੰਗਰ ਵਧਾਉਣਾ ਆ ਗਿਆ।

ਹੁਕਮੀ : ਪੈਸੇ ਨਾਲ ਵਧਦਾ ਮਾਲ ਡੰਗਰ ਤੇ ਬੜਾ ਖੱਜਲ ਖੁਆਰ ਵੀ ਹੋਣਾ ਪੈਂਦਾ।

ਪਾਲੋ : ਹੁਕਮੀ ਕੋਲ ਐਸ ਵੇਲੇ ਇਲਾਕੇ ਵਿਚ ਸਭ ਤੋਂ ਵਧੀਆ ਮਾਲ ਐ। ਪਰ ਮੁੱਲ ਬਹੁਤ ਘਟ ਗਏ ਆ।

ਹੁਕਮੀ : ਥੋੜ੍ਹੀ ਜਿਹੀ ਸ਼ੱਕਰ ਲਵੇਂਗੀ, ਗਰਮ ਗਰਮ ਘਿਉ ਪਾ ਕੇ?

ਪ੍ਰਸਿੰਨੀ  : ਨਹੀਂ, ਮੈਨੂੰ ਹੁਣ ਬਿਲਕੁਲ ਭੁੱਖ ਨਹੀਂ। (ਕੰਧ ਨਾਲ ਕੁਝ ਵੱਜਣ ਦਾ ਖੜਾਕ ਫਿਰ ਸੁਣਾਈ ਦਿੰਦਾ ।)

ਪਾਲੋ :  ਓ ਮੋਰਿਆ ਰੱਬਾ।

ਪ੍ਰਸਿੰਨੀ : ਮੇਰੀ ਤਾਂ ਛਾਤੀ ਕੰਬ ਗਈ।

ਹੁਕਮੀ : (ਉਠਦੀ ਹੋਈ, ਗੁੱਸੇ ਨਾਲ) ਮੈਂ ਕਿੰਨੀ ਕੁ ਵਾਰ ਕਹਾਂ?

ਉਹਨੂੰ ਖੋਲ੍ਹ ਦਿਓ, ਥੋੜ੍ਹਾ ਘਾਹ 'ਤੇ ਲਿਟ ਲਵੇ। (ਵਕਫ਼ਾ, ਫਿਰ ਜਿਵੇਂ ਤਬੇਲੇ ਦੇ ਰਾਖੇ ਨੂੰ ਕਹਿ ਰਹੀ ਹੋਵੇ) ਇਉਂ ਕਰ। ਘੋੜੀਆਂ ਨੂੰ ਅੰਦਰ ਤਾੜ ਦੇ। ਇਹਨੂੰ ਖੁੱਲ੍ਹਾ ਛੱਡ ਦੇ, ਨਹੀਂ ਤਾਂ ਏਨੇ ਕੰਧਾਂ ਢਾਹ ਦੇਣੀਆਂ। (ਉਹ ਮੇਜ਼ ਉਤੇ ਆ ਕੇ ਬੈਠ ਜਾਂਦੀ ਹੈ) ਉਫ਼ ਕਿਹੋ ਜਿਹੀ ਜ਼ਿੰਦਗੀ ਐ।

ਪ੍ਰਸਿੰਨੀ : ਤੈਨੂੰ ਤਾਂ ਮਰਦਾਂ ਵਾਂਗ ਜੂਝਣਾ ਪੈਂਦਾ।

ਹੁਕਮੀ  : ਹਾਂ ਇਹ ਤਾਂ ਹੈ (ਚੰਨੋ ਮੇਜ਼ ਤੋਂ ਉੱਠਦੀ ਹੈ) ਤੂੰ ਕਿਧਰ ਚੱਲੀ ਏਂ ?

ਚੰਨੋ : ਪਾਣੀ ਦਾ ਘੁੱਟ ਪੀਣ ਚੱਲੀ ਆਂ, ਅੰਮਾ।

ਹੁਕਮੀ : (ਉੱਚੀ ਆਵਾਜ਼ 'ਚ) ਠੰਢੇ ਪਾਣੀ ਦੀ ਝੱਜਰ ਲਿਆਓ ਏਧਰ । (ਦੋਨੋ ਨੂੰ) ਤੂੰ ਬੈਠ ਜਾ ਏਥੇ।

ਪ੍ਰਸਿੰਨੀ : ਤੇ ਤਾਰੋ ਦਾ ਵਿਆਹ ਕਦੋਂ ਕਰ ਰਹੀ ਏਂ ?

 ਹੁਕਮੀ : ਬਸ ਆਹ ਤਿੰਨਾਂ ਕੁ ਦਿਨਾਂ 'ਚ ਸਾਹਾ ਆਉਣ ਵਾਲਾ।

ਪ੍ਰਸਿੰਨੀ : ਬੜੀ ਖੁਸ਼ ਹੋਵੇਂਗੀ ਤੂੰ ਤਾਂ ।

ਹੁਕਮੀ : ਹਾਂ ਉਹ ਤਾਂ ਹੈ ਈ।

ਜੋਤੀ : (ਦੀਪੋ ਨੂੰ) ਅਹਿ ਤੂੰ ਲੂਣ ਡੋਲ੍ਹ ਦਿੱਤਾ ?

ਦੀਪੋ: ਕੋਈ ਨੀ, ਹੁਣ ਜਿੰਨੀ ਆਪਣੀ ਕਿਸਮਤ ਖ਼ਰਾਬ ਹੋ ਚੁੱਕੀ ਹੈ, ਉਸ ਤੋਂ ਵੱਧ ਨਹੀਂ ਹੋਣ ਲੱਗੀ।

ਜੋਤੀ : ਇਹ ਝਿੰਮਣਾਂ ਨਾਲ ਚੁਗਣਾ ਪੈਂਦਾ।

ਹੁਕਮੀ : ਬਸ ਹੁਣ ਚੁੱਪ ਕਰੋ...!

ਪ੍ਰਸਿੰਨੀ : (ਤਾਰੋ ਨੂੰ) ਤੇਰੀ ਮੰਗਣੀ ਹੋ ਗਈ ?

ਤਾਰੋ : (ਅੰਗੂਠੀ ਦਿਖਾਉਂਦੀ) ਅਹਿ ਦੇਖੋ!

ਪ੍ਰਸਿੰਨੀ : ਬਹੁਤ ਸੋਹਣੀ ਆ, ਤਿੰਨ ਚਿੱਟੇ ਮੋਤੀ ਨੇ ਇਹਦੇ ਵਿਚ। ਸਾਡੇ ਵੇਲੇ ਤਾਂ ਮੋਤੀਆਂ ਨੂੰ ਹੰਝੂਆਂ ਨਾਲ ਤੁਲਨਾ ਦਿੱਤੀ ਜਾਂਦੀ ਸੀ

ਤਾਰੋ : ਪਰ ਹੁਣ ਸਭ ਕੁਝ ਬਦਲ ਗਿਆ।

ਚੰਨੋ : ਮੈਂ ਨਹੀਂ ਸਮਝਦੀ ਕਿ ਸਭ ਕੁਝ ਬਦਲ ਗਿਆ। ਚੀਜ਼ਾਂ ਦੇ ਮਤਲਬ ਸਦਾ ਓਹੀ ਰਹਿੰਦੇ ਨੇ। ਮੰਗਣੀ ਦੀ ਮੁੰਦਰੀ ਵਿੱਚ ਤਾਂ ਲਾਲ ਨਗ ਚਾਹੀਦੇ ਹੁੰਦੇ ਨੇ।

ਪਾਲੋ : ਹਾਂ ਉਹੀ ਜਚਦੇ ਨੇ।

ਹੁਕਮੀ : ਮੋਤੀ ਹੋਣ ਜਾਂ ਨਗ, ਮਤਲਬ ਤਾਂ ਇਹ ਹੈ ਕਿ ਦੇਣ ਵਾਲਾ ਬੰਦਾ ਸੋਚਦਾ ਕੀ ਆ!

ਕਿਰਨ : ਜਾਂ ਰੱਬ ਕਰਦਾ ਕੀ ਆ।

ਪ੍ਰਸਿੰਨੀ : ਸੁਣਿਆ ਤੇਰਾ ਫ਼ਰਨੀਚਰ ਬਹੁਤ ਸੋਹਣਾ ?

ਹੁਕਮੀ : ਪੈਸੇ ਵੀ ਬਹੁਤ ਖਰਚੇ ਆ।

ਪਾਲੋ : (ਦਖ਼ਲ ਦਿੰਦੀ ਹੋਈ) ਸਭ ਤੋਂ ਸੋਹਣੀ ਤਾਂ ਕੱਪੜਿਆਂ ਵਾਲੀ ਅਲਮਾਰੀ ਆ, ਜੀਹਦੇ ਬਾਹਰ ਸ਼ੀਸ਼ਾ ਲੱਗਿਆ ਹੋਇਆ।

ਪ੍ਰਸਿੰਨੀ : ਮੈਂ ਨਹੀਂ ਦੇਖੀ ਇਹੋ ਜਿਹੀ ਅਲਮਾਰੀ।

ਹੁਕਮੀ : ਆਪਣੇ ਵੇਲੇ ਤਾਂ ਸੰਦੂਕ ਹੁੰਦੇ ਸੀ।

ਪ੍ਰਸਿੰਨੀ : ਚਲੋ ਕੁਝ ਵੀ ਹੋਵੇ, ਸੁਹੰਢਣਾ ਹੋਵੇ।

ਚੰਨੋ : ਇਹੀ ਤਾਂ ਪਤਾ ਨੀ ਹੁੰਦਾ ਕਿ ਸੁਹੰਢਣਾ ਹੋਣਾ ਕਿ ਨਹੀਂ।

ਹੁਕਮੀ :  ਕਿਉਂ ਸੁਹੰਢਣਾ ਕਿਉਂ ਨਾ ਹੋਊ? (ਦੂਰੋਂ ਆਜ਼ਾਨ ਦੀ ਆਵਾਜ਼)

ਪ੍ਰਸਿੰਨੀ : ਲੈ ਰਾਤ ਦੀ ਆਜ਼ਾਨ ਹੋ ਗਈ (ਤਾਰੇ ਨੂੰ) ਮੈਂ ਹੁਣ ਫੇਰ ਆਉਂਗੀ, ਤੇਰਾ ਦਾਜ ਦੇਖਣ।

ਤਾਰੋ : ਜਦੋਂ ਤੁਹਾਡਾ ਦਿਲ ਕਰੇ।

ਪ੍ਰਸਿੰਨੀ : ਚਲਦੀ ਆਂ, ਜਿਉਂਦੇ ਵਸਦੇ ਰਹੋ।

ਹੁਕਮੀ : ਅੱਛਾ ਭੈਣੇ, ਫੇਰ ਛੇਤੀ ਗੇੜਾ ਮਾਰੀਂ । (ਪ੍ਰਸਿੱਨੀ ਜਾਂਦੀ ਹੈ।)

ਹੁਕਮੀ : (ਧੀਆਂ ਨੂੰ) ਚਲੋ ਉੱਠੋ ਹੁਣ ਰੋਟੀ-ਟੁੱਕ ਦਾ ਕੰਮ ਮੁੱਕਿਆ। (ਉਹ ਸਾਰੀਆਂ ਉਠਦੀਆਂ ਹਨ)

ਚੰਨੋ : ਮੈਂ ਰਤਾ ਦਰਵਾਜ਼ੇ ਤਕ ਘੁੰਮ ਆਵਾਂ ਜ਼ਰਾ ਲੱਤਾਂ ਸਿੱਧੀਆਂ ਹੋ ਜਾਣਗੀਆਂ। ਨਾਲੇ ਕੁਛ ਤਾਜ਼ੀ ਹਵਾ ਅੰਦਰ ਜਾਓ।

(ਦੀਪੋ ਕੰਧ ਨਾਲ ਲੱਗੀ ਹੋਈ ਨੀਵੀਂ ਜਿਹੀ ਕੁਰਸੀ ਤੇ ਬੈਠ ਜਾਂਦੀ ਹੈ।) 

ਜੋਤੀ : ਮੈਂ ਵੀ ਚਲਦੀ ਆਂ ਤੇਰੇ ਨਾਲ!

ਕਿਰਨ : ਮੈਂ ਵੀ।

ਚੰਨੋ : (ਗੁੱਝੀ ਨਫ਼ਰਤ ਨਾਲ) ਮੈਂ ਕੱਲੀ ਗੁਆਚ ਨਈਂ ਚੱਲੀ।

ਜੋਤੀ : ਨਹੀਂ, ਰਾਤ ਨੂੰ ਕੋਈ ਨਾ ਕੋਈ ਨਾਲ ਜ਼ਰੂਰ ਚਾਹੀਦਾ। (ਉਹ ਜਾਂਦੀਆਂ ਹਨ, ਹੁਕਮੀ ਬੈਠ ਜਾਂਦੀ ਹੈ । ਤਾਰੋ ਖਾਣੇ ਵਾਲਾ ਮੇਜ਼ ਸਾਫ਼ ਕਰ ਰਹੀ ਹੈ।)

ਹੁਕਮੀ : (ਤਾਰੋ ਨੂੰ) ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ, ਤੂੰ ਆਪਣੀ ਭੈਣ ਕਿਰਨ ਨਾਲ ਦਿਲ 'ਚ ਕੋਈ ਗੁੱਸਾ-ਗਿਲਾ ਨਾ ਰੱਖੀਂ। ਉਹ ਜਿਹੜੀ ਤਸਵੀਰ ਵਾਲੀ ਗੱਲ ਸੀ, ਉਹ ਸਿਰਫ਼ ਮਜ਼ਾਕ ਸੀ, ਤੂੰ ਉਹਨੂੰ ਭੁੱਲ ਜਾ।

ਤਾਰੋ : ਅੰਮਾ ਤੁਹਾਨੂੰ ਵੀ ਤਾਂ ਪਤਾ ਈ ਆ ਉਹ ਅੰਦਰਖਾਤੇ ਮੈਨੂੰ ਕਿੰਨੀ ਨਫ਼ਰਤ ਕਰਦੀ ਆ!

ਹੁਕਮੀ : ਸਭ ਨੂੰ ਪਤਾ, ਉਹ ਅੰਦਰਖਾਤੇ ਕੀ ਸੋਚਦੀ ਆ, ਪਰ ਮੈਂ ਕਿਸੇ ਦੇ ਅੰਦਰ ਦੀਆਂ ਸੂਹਾਂ ਨਈਂ ਲੈਂਦੀ ਫਿਰਦੀ। ਮੈਂ ਤਾਂ ਬਸ ਇਹ ਚਾਹੁੰਨੀ ਆਂ ਕਿ ਸਾਡੇ ਪਰਵਾਰ ਦਾ ਤਾਲ-ਮੇਲ ਬਣਿਆ ਰਵੇ ਤੇ ਲੋਕਾਂ 'ਚ ਸਾਡਾ ਆਦਰ ਮਾਣ ਬਣਿਆ ਰਵੇ, ਸਮਝੀ ਤੂੰ ਮੇਰੀ ਗੱਲ ?

ਤਾਰੋ : ਹਾਂ, ਅੰਮਾ।

ਹੁਕਮੀ : ਬਸ ਫਿਰ ਹੁਣ ਇਸ ਗੱਲ ਦਾ ਏਥੇ ਈ ਭੋਗ ਪਾ ਦੇ।

ਦੀਪੋ : (ਸੁੱਤ-ਉਨੀਂਦੀ ਜਿਹੀ ਬੋਲਦੀ ਹੈ) ਨਾਲੇ ਹੁਣ ਥੋੜ੍ਹੇ ਦਿਨਾਂ ਨੂੰ ਤਾਂ ਤੂੰ ਚਲੀ ਜਾਣਾ (ਫਿਰ ਉਂਘਣ ਲਗਦੀ)

ਤਾਰੋ : ਮੈਨੂੰ ਇਹ ਦਿਨ ਥੋੜ੍ਹੇ ਨਈਂ ਲਗਦੇ।

ਹੁਕਮੀ : ਦਿਲਬਾਗ ਮਿਲਿਆ ਸੀ ?

 ਤਾਰੋ : ਹਾਂ ਕੱਲ੍ਹ।

ਹੁਕਮੀ : ਕੀ ਕਹਿੰਦਾ ਸੀ ?

ਤਾਰੋ : ਮੈਨੂੰ ਭੁਲੱਕੜ ਜਿਹਾ ਲਗਦਾ ਉਹ। ਜਦੋਂ ਮੇਰੇ ਨਾਲ ਗੱਲਾਂ ਕਰਦਾ, ਇਉਂ ਲਗਦਾ ਜਿਵੇਂ ਉਹ ਕੁਝ ਹੋਰ ਹੀ ਸੋਚ ਰਿਹਾ ਹੋਵੇ । ਜਦੋਂ ਮੈਂ ਪੁੱਛਦੀ ਆਂ ਕਿ ਕੀ ਗੱਲ ਆ, ਤਾਂ ਕਹਿੰਦਾ ਆਦਮੀਆਂ ਦੇ ਆਪਣੇ ਹੀ ਤਰ੍ਹਾਂ ਦੇ ਫ਼ਿਕਰ ਹੁੰਦੇ ਆ।

ਹੁਕਮੀ : ਤੈਨੂੰ ਪੁੱਛਣਾ ਵੀ ਨਹੀਂ ਚਾਹੀਦਾ, ਵਿਆਹ ਤੋਂ ਬਾਅਦ ਤਾਂ ਬਿਲਕੁਲ ਵੀ ਨਾ ਪੁੱਛੀ, ਓਦੋਂ ਹੀ ਬੋਲੀਂ, ਜਦੋਂ ਉਹ ਬੁਲਾਵੇ ਤੇ ਓਦੋਂ ਈ ਉਹਦੇ ਵਲ ਝਾਕੀਂ ਜਦੋਂ ਉਹ ਤੇਰੇ ਵੱਲ ਝਾਕੇ, ਫਿਰ ਤੁਹਾਡੀ ਨਿਭਣੀ ਆ!

ਤਾਰੋ : ਪਰ ਅੰਮਾ ਮੈਨੂੰ ਇਉਂ ਲਗਦਾ ਜਿਵੇਂ ਉਹ ਮੇਰੇ ਕੋਲੋਂ ਕੁਝ ਲੁਕੋਂਦਾ।

ਹੁਕਮੀ : ਤੂੰ ਕਦੇ ਜਾਨਣ ਦੀ ਕੋਸ਼ਿਸ਼ ਨਾ ਕਰੀਂ ਕੀ ਲਕਦਾ। ਨਾ ਉਹਨੂੰ ਕਦੇ ਪੁੱਛੀ। ਤੇ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਉਹ ਕਦੇ ਤੈਨੂੰ ਰੋਂਦੀ ਨੂੰ ਨਾ ਦੇਖੇ।

ਤਾਰੋ : ਅੰਮਾ, ਮੈਨੂੰ ਖੁਸ਼ ਹੋਣਾ ਚਾਹੀਦਾ ਪਰ ਮੈਂ ਖੁਸ਼ ਨਹੀਂ ਆਂ।

ਹੁਕਮੀ : ਕੋਈ ਫ਼ਰਕ ਨਹੀਂ ਪੈਂਦਾ।

ਤਾਰੋ : ਕਈ ਵਾਰੀ ਮੈਂ ਦਿਲਬਾਗ ਨੂੰ ਜਾਂਦਿਆਂ ਦੇਖਦੀ ਆਂ, ਆਪਣੀ ਖਿੜਕੀ ਥਾਣੀਂ, ਤਾਂ ਮੈਨੂੰ ਲਗਦਾ ਜਿਵੇਂ ਉਹ ਅਲੋਪ ਹੋ ਚੱਲਿਆ ਹੋਵੇ, ਜਿਵੇਂ ਉਹ ਵੱਗ ਦਿਆਂ ਖੁਰਾਂ ਨਾਲ ਉਡਾਈ ਹੋਈ ਧੂੜ ਵਿਚ ਗੁੰਮ ਰਿਹਾ ਹੋਵੇ।

ਹੁਕਮੀ : ਇਹ ਤੈਨੂੰ ਇਸ ਲਈ ਲਗਦਾ ਕਿਉਂਕਿ ਤੂੰ ਦਿਲ ਦੀ ਕਮਜ਼ੋਰ ਐਂ।

ਤਾਰੋ : ਮੈਨੂੰ ਵੀ ਏਹੀ ਲਗਦਾ।

ਹੁਕਮੀ : ਅੱਜ ਸ਼ਾਮੀ ਆਉਣਾ ਉਹਨੇ ?

ਤਾਰੋ : ਨਹੀਂ, ਅੱਜ ਉਹਨੇ ਆਪਣੀ ਮਾਂ ਨਾਲ ਕਿਤੇ ਵਾਂਢੇ ਜਾਣਾ।

ਹੁਕਮੀ : ਚਲ ਚੰਗਾ, ਅੱਜ ਜਲਦੀ ਸੌਵਾਂਗੇ। (रोयें हूँ) रोपे.......।

ਤਾਰੋ : ਸੌਂ ਗਈ ਆ।

(ਚੰਨੋ, ਕਿਰਨ ਤੇ ਜੋਤੀ ਆਉਂਦੀਆਂ ਹਨ।)

ਜੋਤੀ : ਹਾਏ... ਕਿੰਨੀ ਹਨ੍ਹੇਰੀ ਰਾਤ ਆ।

ਚੰਨੋ : ਦੋ ਕਦਮਾਂ ਦੀ ਦੂਰੀ ਤੇ ਵੀ ਕੁਝ ਨਹੀਂ ਦਿਖਾਈ ਦਿੰਦਾ।

ਕਿਰਨ : ਚੋਰਾਂ, ਡਾਕੂਆਂ ਲਈ ਅਜ ਦੀ ਰਾਤ ਬਹੁਤ ਚੰਗੀ ਆ। ਉਹਨਾਂ ਸਾਰਿਆਂ ਲਈ ਜਿਹਨਾਂ ਨੇ ਲੁਕਣਾ ਹੋਵੇ।

ਚੰਨੋ : ਘੋੜਾ ਵਾੜੇ ਦੇ ਵਿਚਾਲੇ ਖੜ੍ਹਾ ਚਿੱਟਾ ਸਫ਼ੈਦ ਆਮ ਘੋੜਿਆਂ ਤੋਂ ਦੁੱਗਣਾ. Jहिभा......। ਸਾਰੇ ਹਨ੍ਹੇਰੇ 'ਚ ਫ਼ੈਲਿਆ

ਜੋਤੀ : ਸੱਚੀਂ, ਮੈਨੂੰ ਤਾਂ ਦੇਖ ਕੇ ਡਰ ਲਗਦਾ, ਜਿਵੇਂ ਕੋਈ ਭੂਤ ਪ੍ਰੇਤ ਹੋਵੇ।

ਚੰਨੋ : ਅਸਮਾਨ ਉੱਤੇ ਪੇੜਿਆਂ ਜਿੱਡੋ ਜਿੱਡੇ ਤਾਰੇ ਆ।

ਕਿਰਨ : (ਚੰਨੋ ਵੱਲ ਇਸ਼ਾਰਾ ਕਰਦਿਆਂ) ਇਹ ਤਾਂ ਏਨਾ ਚਿਰ ਤਾਰਿਆਂ ਵੱਲ ਵੇਖਦੀ ਰਹੀ ਇਹਦੀ ਧੌਣ ਹੀ ਟੁੱਟ ਜਾਣੀ ਸੀ।

ਚੰਨੋ : ਤੈਨੂੰ ਨਹੀਂ ਤਾਰੇ ਚੰਗੇ ਲਗਦੇ ?

ਕਿਰਨ : ਜੋ ਛੱਤ ਦੇ ਉੱਪਰ ਵਾਪਰਦਾ ਮੇਰੇ ਲਈ ਉਸਦਾ ਕੋਈ ਮਤਲਬ ਨਹੀਂ। ਮੇਰੇ ਦੋਵੇਂ ਹੱਥ ਤਾਂ ਉਹਦੇ ਨਾਲ ਹੀ ਭਰੇ ਪਏ ਨੇ, ਜਿਹੜਾ ਛਾਂਦਾ ਛੱਤ ਦੇ ਹੇਠਾਂ ਵਰਤਦਾ ਏ।

ਚੰਨੋ : ਹਾਂ ਤੇਰਾ ਤੌਰ ਤਰੀਕਾ ਏਹੀ ਐ।

ਹੁਕਮੀ : ਤੋਰ ਤਰੀਕਾ ਤਾਂ ਤੇਰਾ ਵੀ ਏਹੀ ਹੈ, ਤੇ ਉਹਦਾ ਵੀ ਏਹੀ ਐ।

 ਤਾਰੋ : ਅੱਛਾ, ਮੈਂ ਤਾਂ ਸੌਣ ਲੱਗੀ ਆਂ।

ਚੰਨੋ : ਏਨੀ ਛੇਤੀ ?

ਤਾਰੋ : ਹਾਂ, ਅੱਜ ਦਿਲਬਾਗ ਨੇ ਨਹੀਂ ਆਉਣਾ। (ਉਹ ਜਾਂਦੀ ਹੈ।)

ਚੰਨੋ : ਕਿੰਨੀ ਸੋਹਣੀ ਰਾਤ ਐ। ਮੈਂ ਤਾਂ ਅੱਜ ਅੱਧੀ ਰਾਤ ਤੱਕ ਛੱਤ 'ਤੇ ਹੀ ਰਹਿਣਾ ਤੇ ਖੇਤਾਂ ਵੱਲੋਂ ਆਉਂਦੀ ਹਵਾ ਦਾ ਮਜ਼ਾ ਲੈਣਾ।

ਹੁਕਮੀ : ਮੈਂ ਤਾਂ ਸੌਣ ਲੱਗੀ ਆਂ (ਦੀਪੋ ਨੂੰ ਆਵਾਜ਼ ਮਾਰਦਿਆਂ) ਦੀਪੋ  ।

ਜੋਤੀ : ਉਹ ਤਾਂ ਸੌਂ ਗਈ ਲੱਗਦੀ ਐ।

ਹੁਕਮੀ : ਦੀਪੋ ।

 ਦੀਪੋ : (ਪਿਝ ਕੇ) ਮੈਨੂੰ ਤੰਗ ਨਾ ਕਰੋ।

ਹੁਕਮੀ : ਚੱਲ ਆਪਣੇ ਬਿਸਤਰੇ 'ਤੇ ਚੱਲ।

ਦੀਪੋ : (ਕੁਚੱਜੇ ਜਿਹੇ ਢੰਗ ਨਾਲ ਉਠਦੀ ਹੈ) ਤੁਸੀਂ ਇਕ ਪਲ ਕਿਸੇ ਨੂੰ ਚੈਨ ਨਹੀਂ ਲੈਣ ਦੀਆਂ। (ਬੁੜ ਬੁੜ ਕਰਦੀ ਜਾਂਦੀ ਹੈ)

ਜੋਤੀ  : ਮੈਂ ਵੀ ਸੌਣ ਲੱਗੀ ਆਂ। (ਜਾਂਦੀ ਹੈ)

ਹੁਕਮੀ : ਤੁਸੀਂ ਦੋਨੋਂ ਵੀ ਉੱਠੋ।

ਕਿਰਨ : ਅੱਜ ਦਿਲਬਾਗ ਕਿਉਂ ਨਹੀਂ ਆ ਰਿਹਾ ?

ਹੁਕਮੀ : ਉਹ ਕਿਤੇ ਬਾਹਰ ਗਿਆ!

ਕਿਰਨ : (ਚੰਨੋ ਵੱਲ ਦੇਖਦਿਆਂ) ਅੱਛਾ!

ਚੰਨੋ : ਚੰਗਾ ਸਵੇਰੇ ਮਿਲਾਂਗੀਆਂ (ਉਹ ਜਾਂਦੀ ਹੈ, ਤਾਰੋ ਪਾਣੀ ਪੀਂਦੀ ਹੈ ਤੇ ਹੌਲੀ ਹੌਲੀ ਬਾਹਰ ਜਾਂਦੀ ਹੈ, ਦਰਵਾਜ਼ੇ ਵੱਲ ਦੇਖਦੀ ਹੋਈ,  ਪਾਲੋ ਪ੍ਰਵੇਸ਼ ਕਰਦੀ ਹੈ।)

ਪਾਲੋ : ਤੂੰ ਅਜੇ ਏਥੇ ਈ ਐਂ, ਹੁਕਮੀਏ ?

ਹੁਕਮੀ : ਬੱਸ ਸੁਖ ਦਾ ਸਾਹ ਲੈ ਰਹੀ ਆਂ ਤੇ ਖੁਸ਼ ਆਂ ਕਿ ਉਹ "ਸੰਗੀਨ ਚੀਜ਼" ਕਿਤੇ ਨਹੀਂ ਦਿਸ ਰਹੀ, ਜਿਹੜੀ ਏਥੇ ਵਾਪਰ ਰਹੀ ਐ, ਤੇਰੇ ਮੁਤਾਬਕ।

ਪਾਲੋ : ਹੁਕਮੀ ਆਪਾਂ ਇਸ ਬਾਰੇ ਹੋਰ ਗੱਲ ਨਾ ਹੀ ਕਰੀਏ ਤਾਂ ਠੀਕ ਐ।

ਹੁਕਮੀ : ਇਸ ਘਰ ਵਿਚ ਕਿਸੇ ਦੀ ਹਾਂ ਜਾਂ ਨਾਂਹ ਦਾ ਕੋਈ ਮਤਲਬ ਨਹੀਂ। ਮੇਰੀ ਨਿਗਰਾਨੀ ਹਰ ਚੀਜ਼ ਨੂੰ ਕਾਬੂ ਵਿਚ ਰੱਖਦੀ ਐ।  

ਪਾਲੋ : ਠੀਕ ਹੈ, ਬਾਹਰ ਕੁਝ ਨਹੀਂ ਵਾਪਰ ਰਿਹਾ। ਤੇਰੀਆਂ ਧੀਆਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਜਿਵੇਂ ਕਿਸੇ ਅਲਮਾਰੀ ਵਿਚ ਸਾਂਭੀਆਂ ਚੀਜ਼ਾਂ ਹੋਣ। ਪਰ ਨਾ ਤੂੰ ਤੇ ਨਾ ਕੋਈ ਹੋਰ ਇਹ ਨਿਗਰਾਨੀ ਕਰ ਸਕਦਾ ਕਿ ਬੰਦੇ ਦੇ ਦਿਲ ਅੰਦਰ ਕੀ ਵਾਪਰਦਾ।

ਹੁਕਮੀ : ਮੈਨੂੰ ਏਨਾ ਪਤਾ, ਮੇਰੀਆਂ ਧੀਆਂ ਸੌਖੇ ਸਾਹ ਲੈਂਦੀਆਂ ਨੇ।

ਪਾਲੋ : ਇਹ ਤੂੰ ਜਾਣੇ। ਤੂੰ ਉਨ੍ਹਾਂ ਦੀ ਮਾਂ ਐਂ।

ਹੁਕਮੀ : ਹਾਂ, ਆਹ ਤੂੰ ਸਹੀ ਗੱਲ ਕੀਤੀ ਐ।

ਪਾਲੋ : ਮੈਂ ਆਪਣੀ ਥਾਂ ਜਾਣਦੀ ਆਂ।

ਹੁਕਮੀ : ਤੇਰਾ ਮਸਲਾ ਇਹ ਐ ਕਿ ਤੂੰ ਕੋਈ ਗੱਲ ਕਰਨ ਲਈ ਲੱਭਦੀ ਰਹਿੰਦੀ ਐਂ। ਜੇ ਸਾਡੇ ਵਿਹੜੇ 'ਚ ਘਾਹ ਉਗ ਆਵੇ ਤਾਂ ਤੂੰ ਇਹ ਕੋਸ਼ਿਸ਼ ਕਰਦੀ ਐਂ ਕਿ ਸਾਡਾ ਵਿਹੜਾ ਗੁਆਂਢੀਆਂ ਦੇ ਡੰਗਰਾਂ ਦੀ ਚਰਾਂਦ ਬਣ ਜਾਵੇ।

ਪਾਲੋ : ਮੈਂ ਤਾਂ ਗੁਆਂਢ ਤੋਂ ਬਹੁਤ ਲੁਕੋਅ ਰੱਖਦੀ ਆਂ। ਤੂੰ ਪਤਾ ਨਹੀਂ ਕਿਉਂ ਏਦਾਂ ਸੋਚਦੀ ਏਂ।

ਹੁਕਮੀ : ਕੀ ਤੇਰੇ ਮੁੰਡੇ ਅਜੇ ਵੀ ਤੜਕੇ ਚਾਰ ਵਜੇ ਦਿਲਬਾਗ ਨੂੰ ਮੇਰੇ ਘਰ ਕੋਲ ਖੜੋਤਾ ਦੇਖਦੇ ਨੇ ? ਕੀ ਅਜੇ ਵੀ ਉਹ ਮੇਰੇ ਘਰ ਦੀ ਬੁਰਿਆਈ ਦੇ ਸੋਹਲੇ ਗਾਉਂਦੇ ਨੇ?

ਪਾਲੋਂ : ਮੇਰੇ ਮੁੰਡੇ ਕੁਝ ਨਹੀਂ ਕਹਿੰਦੇ।

ਹੁਕਮੀ : ਕਿਉਂਕਿ ਉਹ ਕੁਝ ਕਹਿ ਨਹੀਂ ਸਕਦੇ। ਉਨ੍ਹਾਂ ਨੂੰ ਕੁਝ ਲੱਭਦਾ ਨਹੀਂ ਆਪਣੇ ਦੰਦ ਖੋਭਣ ਨੂੰ। ਇਹ ਸਾਰਾ ਕੁਝ ਇਸ ਲਈ ਐ ਕਿਉਂਕਿ ਮੈਂ ਦਿਨ ਰਾਤ ਨਿਗਰਾਨੀ ਰੱਖਦੀ

ਪਾਲੋ : ਹੁਕਮੀ, ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੀ ਕਿਉਂਕਿ ਮੈਂ ਡਰਦੀ ਆਂ ਕਿ ਪਤਾ ਨਹੀਂ ਤੂੰ ਕੀ ਕਰੇਂ। ਪਰ ਤੂੰ ਸਭ ਕੁਝ ਨੂੰ ਏਨਾ ਸਹੀ ਸਲਾਮਤ ਨਾ ਸਮਝ।

ਹੁਕਮੀ : ਬਹੁਤ ਸਹੀ ਸਲਾਮਤ

ਪਾਲੋ : ਕੌਣ ਜਾਣਦਾ, ਕਿਹੜੇ ਵੇਲੇ ਅਚਾਨਕ ਬਿਜਲੀ ਡਿਗ ਪਵੇ। ਕੀ ਪਤਾ ਕਿਹੜੇ ਵੇਲੇ ਐਸੀ ਲਹੂ ਦੀ ਕਾਂਗ ਉਠੇ ਕਿ ਤੁਹਾਡੇ ਦਿਲ ਦੀ ਧੜਕਣ ਰੁਕ ਜਾਵੇ।

ਹੁਕਮੀ : ਏਥੇ ਕੁਝ ਨਹੀਂ ਹੋਵੇਗਾ। ਮੈਂ ਤੇਰੇ ਸੰਸਿਆਂ ਤੋਂ ਰਖਵਾਲੀ ਕਰ ਰਹੀ ਆਂ।

6
ਲੇਖ
ਹੁਕਮੀ ਦੀ ਹਵੇਲੀ
0.0
ਇਹ ਸੁਰਜੀਤ ਪਾਤਰ ਦੀ ਕਿਤਾਬ ਹੈ
1

ਪਹਿਲਾ ਅੰਕ

23 November 2023
2
0
0

 ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ। ਗਰਮ

2

ਅੰਕ ਦੂਸਰਾ

26 November 2023
2
0
0

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।) ਤਾਰੋ : ਮੈਂ ਤਿੰਨ ਚਾਦਰ

3

ਤੀਸਰਾ ਅੰਕ

27 November 2023
0
0
0

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ? ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ। ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ। ਕਿਰਨ : (ਅਰਥ-ਭਰਪੂਰ ਢੰਗ ਨਾਲ)

4

ਚੌਥਾ ਅੰਕ

28 November 2023
0
0
0

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ। ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ। ਪਾਲੋ : ਮੈਨੂੰ ਨਹੀਂ ਸੀ ਪਤਾ

5

ਪੰਜਵਾਂ ਅੰਕ

29 November 2023
1
0
0

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬ

6

ਛੇਵਾਂ ਅੰਕ

30 November 2023
0
0
0

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ। ਹੁਕਮੀ : ਹਾਂ ਬਿਲਕੁੱਲ ਸਹੀ ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ? ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ। ਪਾਲੋ : ਕਿੰਨੇ ਵਜੇ ਜ

---