ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ।
ਗਰਮੀਆਂ ਦੀ ਰੁੱਤ, ਮੰਚ ਤੇ ਭਾਵ-ਭਰੀ ਖ਼ਾਮੋਸ਼ੀ, ਪਰਦਾ ਉੱਠਣ 'ਤੇ ਮੰਚ ਬਿਲਕੁਲ ਖ਼ਾਲੀ ਹੁੰਦਾ ਹੈ। ਬਾਹਰੋਂ ਮਕਾਣ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਪਹਿਲੀ ਨੌਕਰਾਣੀ :
(ਦਾਖ਼ਲ ਹੁੰਦਿਆਂ) ਇਹ ਰੋਂਦੀਆਂ ਜ਼ਨਾਨੀਆਂ ਦੀ ਆਵਾਜ਼... ਐਥੇ ਮੇਰੇ ਮੱਥੇ ਵਿਚ ਵੱਜਦੀ ਐ।
ਪਾਲੋ:
(ਰੋਟੀ ਤੇ ਚਟਣੀ ਖਾਂਦੀ ਦਾਖ਼ਲ ਹੁੰਦੀ ਹੈ।) ਇਕ ਮਕਾਣ S ਜਾਂਦੀ, ਦੂਜੀ ' ਆ ਜਾਂਦੀ । ਸਾਰਾ ਦਿਨ ਮੱਤ ਮਾਰੀ ਰਹਿੰਦੀ ਆ, ਪਹਿਲੇ ਦਿਨ ਦੀਪੋ ਨੂੰ ਤਾਂ ਗਸ਼ੀ ਪੈ ਗਈ।m
ਪਹਿਲੀ ਨੌਕਰਾਣੀ :
ਪਾਲੋ :
ਇਹਨੂੰ ਵਿਚਾਰੀ ਨੂੰ 'ਕੱਲੀ ਛੱਡ ਦਿੰਦੇ ਆ। ਬਸ ਇਹੋ 'ਕੱਲੀ ਆਪਣੇ ਬਾਪ ਨੂੰ ਪਿਆਰ ਕਰਦੀ ਸੀ। ਰੱਬ ਦਾ ਸ਼ੁਕਰ ਐ ਅਸੀਂ ਦੋ ਘੜੀਆਂ ਕੱਲੀਆਂ ਹਾਂ। ਮੈਂ ਕੁਝ ਖਾ ਪੀ ਲਵਾਂ।
ਪਹਿਲੀ ਨੌਕਰਾਣੀ :
ਜੇ ਤੈਨੂੰ ਹੁਕਮੀ ਨੇ ਦੇਖ ਲਿਆ।
ਪਾਲੋ:
ਬੜੀ ਡਾਢੀ ਰੰਨ ਆਂ ਜਰਵਾਣੀ। ਪਰ ਅੱਜ ਮੈਂ ਉਹਨੂੰ ਠੱਗ ਲਿਆ, ਮੈਂ ਮਿੱਠੀ ਚਟਣੀ ਵਾਲਾ ਮਰਤਬਾਨ ਖੋਲ੍ਹ ਲਿਆ।
ਪਹਿਲੀ ਨੌਕਰਾਣੀ :
(ਚਿੰਤਾ ਭਰੀ ਉਦਾਸੀ ਨਾਲ) ਪਾਲੋ, ਮੇਰੀ ਛੋਟੀ ਕੁੜੀ ਲਈ ਕੁਛ ਦੇ ਦੇ।
ਪਾਲੋ: ਫਟਾ ਫਟ ਕਰ, ਮਖਾਣਿਆਂ ਦੀ ਝੋਲੀ ਭਰ ਕੇ ਲੈ ਜਾ। ਅੱਜ ਨਹੀਂ ਉਹਨੂੰ ਕੁਛ ਪਤਾ ਲੱਗਣਾ। ਅੰਦਰੋਂ ਆਵਾਜ਼ :ਨੀ ਹੁਕਮੀਏ!
ਪਾਲੋ: ਬੇਬੇ ਐ!ਜਿੰਦਰਾ ਨਰਮ ਤਾਂ ਨਈਂ ?
ਪਹਿਲੀ ਨੌਕਰਾਣੀ : ਨਈਂ ਮੈਂ ਚਾਬੀ ਦੇ ਦੋ ਗੇੜੇ ਦਿੱਤੇ ਹੋਏ ਆ।
ਪਾਲੋ : ਸੀਖ ਨੂੰ ਵੀ ਉੱਪਰ ਕਰ ਦੇ। ਇਸ ਬੁੜ੍ਹੀ ਦੀਆਂ ਉਂਗਲਾਂ ਜਿੰਦਰੇ-ਭੰਨਾਂ ਵਰਗੀਆਂ।
ਅੰਦਰੋਂ ਆਵਾਜ਼ : ਹੁਕਮੀਏ!
ਪਾਲੋ: (ਚੀਕ ਕੇ) ਉਹ ਆ ਗਈ।
(ਨੌਕਰਾਣੀ ਨੂੰ) : ਸਭ ਕੁਝ ਚੰਗੀ ਤਰ੍ਹਾਂ ਸਾਫ਼ ਕਰ ਦੇ। ਜੇ ਹੁਕਮੀ ਨੇ ਕੋਈ ਵੀ ਚੀਜ਼ ਦੇਖ ਲਈ, ਜਿਹੜੀ ਝਮ ਝਮ ਨਾ ਕਰਦੀ ਹੋਈ ਤਾਂ ਉਹਨੇ ਜਿਹੜੇ ਮੇਰੇ ਦੋ ਵਾਲ ਸਿਰ ਤੇ ਰਹਿ ਗਏ ਉਹ ਵੀ ਪੁੱਟ ਦੇਣੇ ਐ।
ਨੌਕਰਾਣੀ : ਅਜੀਬ ਜ਼ਨਾਨੀ ਆਂ, ਸਾਰਿਆਂ 'ਤੇ ਜੁਲਮ ਢਾਉਂਦੀ ਐ। ਬਾਰਾਂ ਮਹੀਨੇ ਤੁਹਾਡੇ ਕਾਲਜੇ 'ਤੇ ਬੈਠੀ ਰਹਿੰਦੀ ਐ। ਕਾਲੇ ਮੂੰਹ ਵਾਲੀ । ਅਹੁ ਕੌਲੀਆਂ ਚੰਗੀ ਤਰ੍ਹਾਂ ਸਾਫ਼ ਕਰ ਦੇ।
ਨੌਕਰਾਣੀ : ਮੇਰਿਆਂ ਤਾਂ ਪੋਟਿਆਂ 'ਚੋਂ ਲਹੂ ਵੀ ਸਿੰਮਣ ਡਹਿ ਪਿਆ ਹਰ ਚੀਜ਼ ਦੀ ਪੋਚਾ ਪਾਚੀ ਕਰਦਿਆਂ।
ਪਾਲੋ: ਸਭ ਤੋਂ ਸਾਫ਼ ਸੁਥਰੀ ਵੀ ਏਹੋ ਈ ਐ, ਸਭ ਤੋਂ ਵਧੀਆ ਵੀ ਏਹੋ ਈ ਐ, ਸਭ ਤੋਂ ਉੱਚੀ-ਸੁੱਚੀ ਵੀ ਏਹੋ ਐ, ਸਭ ਕੁਝ ਏਹੋ ਈ ਐ। ਚੰਗਾ ਹੋਇਆ ਇਹਦਾ ਖਸਮ ਮਰ ਗਿਆ, ਵਿਚਾਰਾ ਛੁੱਟ ਗਿਆ
(ਵੈਣਾਂ ਦੀ ਆਵਾਜ਼ ਬੰਦ ਹੋ ਜਾਂਦੀ ਹੈ)
ਨੌਕਰਾਣੀ : ਉਂਜ ਅਫਸੋਸ ਕਰਨ ਸਾਰੇ ਈ ਆਏ ਆ।
ਪਾਲੋ ਸਾਰੇ ਇਹਦੇ ਹੀ ਆਏ ਆ, ਘਰ ਵਾਲੇ ਦਾ ਕੋਈ ਨਹੀਂ ਆਇਆ। ਉਹ ਤਾਂ ਇਹਨੂੰ ਨਫ਼ਰਤ ਕਰਦੇ ਨੇ। ਉਹ ਤਾਂ ਓਦ੍ਹਾ ਮਰੇ ਦਾ ਮੂੰਹ ਦੇਖਣ ਆਏ ਤੇ ਸੱਥਰ 'ਤੇ ਗੋਡਾ ਨਿਵਾਉਣ।
ਨੌਕਰਾਣੀ: ਸਫ਼ਾ ਤਾਂ ਨਈਂ ਥੁੜੀਆਂ ?
ਪਾਲੋ: ਥੁੜੀਆਂ ਛੱਡਕੇ ਵਧ ਗਈਆਂ। ਜਦੋਂ ਦਾ ਹੁਕਮੀ ਦਾ ਪਿਉ ਮਰਿਆ, ਲੋਕਾਂ ਇਹਦੇ ਘਰ ਆਉਣਾ ਛੱਡ ਦਿੱਤਾ। ਇਹ ਚਾਹੁੰਦੀ ਵੀ ਨਈਂ ਲੋਕ ਇਹਦੀ ਸਲਤਨਤ 'ਚ ਆ ਕੇ ਇਹਨੂੰ ਦੇਖਣ। ਲਾਹਨਤ ਐ ਇਹੋ ਜਿਹੇ ਬੰਦੇ 'ਤੇ।
ਨੌਕਰਾਣੀ : ਤੇਰਾ ਤਾਂ ਇਹ ਭਲਾ ਦੀ ਕਰਦੀ ਰਹੀ ਐ ਪਾਲੋ।
ਪਾਲੋ: ਤੀਹ ਸਾਲ ਇਹਦੇ ਕੱਪੜੇ ਧੋਤੇ, ਤੀਹ ਸਾਲ ਇਹਦੇ ਜੂਠੇ ਟੁੱਕੜ ਖਾਧੇ। ਇਹਨੂੰ ਮਾੜੀ ਜਿਹੀ ਖੰਘ ਹੁੰਦੀ ਤਾਂ ਮੈਂ ਰਾਤਾਂ ਜਾਗ ਕੇ ਕੱਢਦੀ। ਸਾਰਾ ਦਿਨ ਗੁਆਂਢੀਆਂ ਦੀਆਂ ਝੀਥਾਂ ਚੋਂ ਝਾਕ-ਝਾਕ ਲੋਕਾਂ ਦੀ ਜਸੂਸੀ ਕਰਦੀ ਤੇ ਇਹਨੂੰ ਕਹਾਣੀਆਂ ਸੁਣਾਉਂਦੀ। ਲੋਕਾਂ ਦੇ ਸਾਰੇ ਭੇਤ ਮੈਂ ਇਹਦੇ ਨਾਲ ਸਾਂਝੇ ਕੀਤੇ, ਫੇਰ ਵੀ ਲਾਹਨਤ ਐ ਇਹਦੇ 'ਤੇ! ਇਹਦੀਆਂ ਅੱਖਾਂ 'ਚ ਕਿੱਲ ਠੁਕਣ ਰੱਬ ਕਰਕੇ। ਨੀ ਪਾਲੋ, ਛੱਡ ਪਰ੍ਹੇ ।
ਪਾਲੋ : ਕੁੱਤਿਆਂ ਵਰਗੀ ਮੇਰੀ ਜ਼ਿੰਦਗੀ ਏਦੇ ਆਖੇ ਮੰਗਤਿਆਂ
ਦੀਆਂ ਅੱਡੀਆਂ ਵੱਢ ਖਾਣੀਆਂ, ਏਦੇ ਖੇਤਾਂ 'ਚ ਮੇਰੇ ਪੁੱਤ ਕੰਮ ਕਰਦੇ ਬੁੱਢੇ ਹੋ ਗਏ- ਪਰ ਹੁਣ ਮੈਂ ਤਾਂ ਇਹ ਸਾਰਾ ਲਟਾਕਾ ਛੱਡ ਦੇਣਾ।
ਨੌਕਰਾਣੀ: ਨੀ ਪਾਲੋ, ਛੱਡ ਪਰ੍ਹੇ ।
ਨੌਕਰਾਣੀ : ਵੇਹ?
ਪਾਲੋ : ਮੈਂ ਕਿਸੇ ਦਿਨ ਇਹਨੂੰ ਨਾਲ ਲੈ ਕੇ ਕਮਰੇ 'ਚ ਵੜ ਕੇ ਤਾਲਾ ਮਾਰ ਲੈਣਾ। ਏਦ੍ਹੇ ਮੂੰਹ 'ਤੇ ਥੁੱਕਣਾ ਸਾਰਾ ਸਾਲ-ਲੋ ਹੁਕਮੀਏ ਅਹਿ ਓਦਣ ਦਾ, ਅਹਿ ਓਦਣ ਦਾ। ਅਹਿ ਏਸ ਗੱਲ ਦਾ- ਅਹਿ ਓਸ ਗੱਲ ਦਾ। ਏਦ੍ਹੇ ਨਾਲ ਐਹੋ ਜਿਹੀ ਕਰਕੇ ਛੱਡੂ ਜਿਹੋ ਜਿਹੀ ਨਿਆਣੇ ਲੱਕ-ਟੁੱਟੇ ਵਾਢੂ ਕੁੱਤੇ ਨਾਲ ਕਰਦੇ ਆ। ਇਹ ਹੈ ਵੀ ਵਾਢੂ ਕੁੱਤੀ। ਇਹ ਵੀ ਤੇ ਇਹਦਾ ਸਾਰਾ ਟੱਬਰ ਵੀ। ਉਂਜ ਮੈਨੂੰ ਇਹਦੇ ਨਾਲ ਕੋਈ ਖਾਰ ਨਹੀਂ, ਪੰਜ ਇਹਦੀਆਂ ਕੁੜੀਆਂ ਪੰਜੇ ਬਦਸੂਰਤ। ਉਹ ਤਾਂ ਬਹੁਤੀ ਬਦਸ਼ਕਲ ਐ ਜਿਹੜੀ ਪਹਿਲੇ ਖਸਮ ਨਾਲ ਰਹਿੰਦਿਆਂ ਪੈਦਾ ਹੋਈ। ਉਹਦੇ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਸਾਰੀ ਆਪਣੀ ਧੀ ਜੋਤੀ ਦੇ ਨਾਂ ਲਾ ਗਿਆ।
ਨੌਕਰਾਣੀ : ਮੇਰਾ ਜੀਅ ਕਰਦਾ ਐ ਇਹ ਸਭ ਕੁਝ ਮੇਰੇ ਕੋਲ ਵੀ ਹੋਵੇ।
ਪਾਲੋ: ਸਾਡੇ ਕੋਲ ਤਾਂ ਹੱਥ ਨੇ ਜਾਂ ਰੱਬ ਦੀ ਧਰਤੀ 'ਚ ਇੱਕ ਖੁੱਡ।
ਨੌਕਰਾਣੀ: ਬੱਸ ਓਹੀ ਖੁੱਡ ਸਾਡੇ ਲਈ ਇਹ ਛੱਡਦੇ ਆ, ਸਾਡੇ ਲਈ ਜਿਹਨਾਂ ਕੋਲ ਕੁਝ ਵੀ ਨਈਂ।
ਪਾਲੋਂ: ਏਸ ਗਲਾਸ 'ਤੇ ਦਾਗ ਆ।
ਨੌਕਰਾਣੀ: ਇਹ ਨਈਂ ਲੱਥਦੇ, ਨਾ ਸਾਬਣ ਨਾਲ, ਨਾ ਟਾਕੀ ਨਾਲ।
(ਮਕਾਣ ਦੀ ਆਵਾਜ਼)
ਪਾਲੋ : ਲੈ ਹੋਰ ਮਕਾਣ ਆ ਗਈ। ਇਹ ਜੰਡਾਲੀ ਤੋਂ ਆਈ ਲਗਦੀ ਐ। ਇਹਨਾਂ ਦੀ ਨੈਣ ਬਹੁਤ ਸੋਹਣੇ ਵੈਣ ਪਾਉਂਦੀ ਐ, ਉਹਦੀ ਆਵਾਜ਼ ਏਦਾਂ ਉੱਚੀ ਹੀ ਉੱਚੀ ਹੋ ਜਾਂਦੀ ਐ ਜਿਵੇਂ ਹੌਲੀ ਹੌਲੀ ਘੜਾ ਪਾਣੀ ਨਾਲ ਭਰੀ ਜਾਂਦਾ ਐ, ਭਾਵੇਂ ਅਖੀਰ 'ਚ ਇਹਦੀ ਆਵਾਜ਼ ਪਾਟਣ ਲੱਗ ਪੈਂਦੀ ਐ ਫਿਰ ਵੀ ਇਹਨੂੰ ਸੁਣਕੇ ਮਜ਼ਾ ਆ ਜਾਂਦਾ। ਮੇਰੇ ਤਾਏ ਦੀ ਮਕਾਣ 'ਤੇ ਇਹਨੇ ਵੈਣ ਪਾਏ, ਪੁੱਛੋ ਨਾ, ਕੰਧਾਂ ਕੰਬ ਗਈਆਂ। ਜਦੋਂ ਇਹਨੇ ਉੱਚੀ ਆਵਾਜ਼ ਵਿਚ ਹਾਏ ਵੇ ਸ਼ੇਰਾ ਕਿਹਾ, ਤਾਂ ਏਦਾਂ ਲੱਗਦਾ ਸੀ ਜਿਵੇਂ ਅਸਮਾਨ ਵਿੱਚ ਛੇਕ ਪਾ ਰਹੀ ਹੋਵੇ।
(ਉਹਦੀ ਨਕਲ ਲਾਉਂਦੀ ਹੋਈ) ਹਾਏ ਵੇ ਸ਼ੇਰਾ।
ਨੌਕਰਾਣੀ: ਤੇਰਾ ਸੰਗ ਪਾਟ ਜਾਣਾ। :
ਪਾਲੋਂ: ਪਾਟ ਜਾਵੇ ਜੋ ਪਾਟਦਾ।ਨੌਕਰਾਣੀ
(ਹੱਸਦੀ ਹੋਈ ਬਾਹਰ ਚਲੀ ਜਾਂਦੀ ਹੈ। ਵੈਣਾਂ ਦੀਆਂ ਆਵਾਜ਼ ਹੋਰ ਨੇੜੇ ਆਉਂਦੀ ਹੈ। ਨੌਕਰਾਣੀ ਬਰਤਨ ਸਾਫ਼ ਕਰਦੀ ।)
ਨੌਕਰਾਣੀ: (ਵੈਣਾਂ ਦੀ ਸਾਂਗ ਲਾਉਂਦਿਆਂ) ਹਾਏ ਵੇ ਸ਼ੇਰਾ, ਹਾਏ ਵੇ ਸ਼ੇਰਾ।
ਮੰਗਤੀ : (ਨਿੱਕੀ ਜਿਹੀ ਕੁੜੀ ਨਾਲ ਬੂਹੇ 'ਤੇ) ਰੱਬ ਭਲਾ ਕਰੇ।
ਨੋਕਰਾਣੀ : ਹਾਏ ਵੇ ਸ਼ੇਰਾ, ਮੇਰਾ ਖਿਆਲ ਐ ਸ਼ੇਰ ਨੂੰ ਪਰਲੋਕ 'ਚ ਸਾਡੀ ਬੜੇ ਸਾਲ ਉਡੀਕ ਕਰਨੀ ਪੈਣੀ ਆਂ।
ਮੰਗਤੀ : (ਉੱਚੀ ਆਵਾਜ਼ ਵਿਚ ਕੁਝ ਖਿਝ ਕੇ) ਮੈਂ ਕਿਹਾ ਰੱਬ ਭਲਾ बठे।
ਨੌਕਰਾਣੀ : (ਤੰਗ ਪੈ ਕੇ) ਹਾਂ ਹਾਂ ਹਮੇਸ਼ਾਂ ਲਈ ਭਲਾ ਕਰੋ। ਹਮੇਸ਼ਾਂ ਲਈ ਭਲਾ ਕਰੇ।
ਮੰਗਤੀ : ਮੈਂ ਭਿੱਖਿਆ ਲਈ ਆਈ ਆਂ, ਕੁਝ ਬਚਿਆ ਖੁਚਿਆ ਦੇ ਦਿਓ।
ਨੋਕਰਾਣੀ : ਜਿਧਰੋਂ ਆਈ ਐਂ ਓਧਰ ਈ ਚਲੀ ਜਾ। ਅੱਜ ਬਚਿਆ ਖੁਚਿਆ ਜੋ ਵੀ ਆ ਮੇਰੇ ਲਈ ਆ।
ਮੰਗਤੀ : ਤੇਰਾ ਤਾਂ ਕੋਈ ਰੱਖਣ ਵਾਲਾ ਆ। ਮੈਂ ਤੇ ਮੇਰੀ ਬੱਚੀ ਬਿਲਕੁਲ ਕੱਲੀਆਂ ਆਂ।
ਨੌਕਰਾਣੀ : ਕੁੱਤੇ ਵੀ 'ਕੱਲੇ ਆ ਉਹ ਵੀ ਜਿਉਂਦੇ ਆ।
ਮੰਗਤੀ : ਕੁੱਤਿਆਂ ਨੂੰ ਵੀ ਕੋਈ ਕੁਛ ਪਾਉਂਦਾ ਈ ਐ।
ਨੌਕਰਾਣੀ : ਦਫ਼ਾ ਹੋ ਜਾ, ਤੈਨੂੰ ਅੰਦਰ ਕਿਹਨੇ ਵੜਨ ਦਿੱਤਾ, ਘਰ ਨੂੰ ਸ਼ਾਮਲਾਟ ਈ ਸਮਝ ਰੱਖਿਆ।
(ਮੰਗਤੀ ਤੇ ਬੱਚੀ ਚਲੇ ਜਾਂਦੇ ਹਨ, ਨੌਕਰਾਣੀ ਭਾਂਡੇ ਮਾਂਜੀ ਜਾਂਦੀ ਐ) ਚਮਕਦੀਆਂ ਫਰਸ਼ਾਂ, ਲਿਸ਼ਕਦੇ ਚੌਂਕੇ ਚੁੱਲ੍ਹੇ, ਸ਼ੀਸ਼ਿਆਂ ਵਾਲੇ ਪਲੰਘ, ਪਰ ਸਾਡੀ ਨੌਕਰਾਂ ਦੀ ਜ਼ਿੰਦਗੀ, ਚੁੱਪ ਚਾਪ ਦੁੱਖ ਸਹਿਣੋ, ਕੁੱਲੀਆਂ 'ਚ ਰਹਿਣਾ, ਚਾਰ ਭਾਂਡੇ ਇਕ ਚੁੱਲ੍ਹਾ। ਸਾਡੇ ਦੁੱਖ ਸਮਝਣ ਵਾਲਾ ਕੋਈ ਵੀ ਨਹੀਂ ।
(ਵੈਣਾਂ ਦੀ ਆਵਾਜ਼ ਆਉਂਦੀ ਹੈ) ਹਾਂ ਹਾਂ ਵੈਣ ਪਾਵੋ, ਖੂਬ ਵੈਣ ਪਾਵੋ। ਸੁਨਹਿਰੀ ਝਾਲਰ ਲਾ ਕੇ ਰੇਸ਼ਮ ਵਿਚ ਲਪੇਟ ਕੇ ਤੇਰੀ ਸਿੜ੍ਹੀ ਸਜਾਈ ਵੇ। ਜੋ ਆਉਂਦਾ ਹੈ ਝੱਲੀ ਚੱਲ, ਜਾਗਰਾ ਜਗੀਰਦਾਰਾ, ਆਪਣੀ ਐਚਕਨ ਵਿਚ ਆਕੜਿਆ ਰਹਿ। ਤਿੱਲੇਦਾਰ ਜੁੱਤੀ ਪਾਈ ਰੱਖ। ਤੂੰ ਦੁਨੀਆਂ ਤੋਂ ਚਲਾ ਗਿਆ ਵੇ, ਤੂੰ ਫੇਰ ਕਦੇ ਕੁੰਡਿਆਂ ਵਾਲੇ ਬੂਹੇ ਪਿੱਛੇ ਘੱਗਰੀ ਨਈਂ ਚੁੱਕਣੀ ਵੇ। (ਡਿਉੜੀ ਵੱਲੋਂ ਦੇ ਦੋ ਹੋ ਕੇ ਅਫਸੋਸ ਕਰਨ ਵਾਲੀਆਂ ਔਰਤਾਂ ਆਉਂਦੀਆਂ ਹਨ, ਉਹਨਾਂ ਨੇ ਚਿੱਟੇ ਦੁਪੱਟੇ ਉੱਪਰ ਲਏ ਹੋਏ ਆ, ਕਾਲੇ ਘੱਗਰੇ ਪਾਏ ਹੋਏ ਆ, ਘਰ ਉਹਨਾਂ ਨਾਲ ਭਰ ਜਾਂਦਾ ਹੈ।)
(ਕੁਝ ਦੇਰ ਖੜੀਆਂ ਹੋ ਕੇ ਵੈਣ ਪਾਉਂਦੀਆਂ, ਫੇਰ ਬੈਠ ਜਾਂਦੀਆਂ ਹਨ।)
ਨੌਕਰਾਣੀ : (ਵੈਣ ਪਾਉਂਦੀ ਹੋਈ) ਹਾਏ ਵੇ ਰਾਜਿਆ, ਹੁਣ ਤੂੰ ਇਹ ਕੰਧਾਂ ਕਦੇ ਨਈਂ ਵੇਖਣੀਆਂ, ਕਦੀ ਇਸ ਘਰ 'ਚ ਬੁਰਕੀ ਨਈਂ ਤੋੜਨੀ, ਮੈਂ ਤੇਰੀ ਸੇਵਾ ਕੀਤੀ ਵੇ, ਤੇਰੀਆਂ ਸਾਰੀਆਂ 7 ਟਹਿਲਣਾਂ ਤੋਂ ਵੱਧ ਕੇ ।
(ਆਪਣੇ ਵਾਲ ਖੋਲ੍ਹਦੀ ਹੋਈ) ਤੇਰੇ ਮਗਰੋਂ ਜਹਾਨ 'ਤੇ ਕੀ ਜੀਣਾ ਵੇ। (ਔਰਤਾਂ ਅੰਦਰ ਆ ਜਾਂਦੀਆਂ ਹਨ। ਹੁਕਮੀ ਤੇ ਉਹਦੀਆਂ ਪੰਜ ਧੀਆਂ ਅੰਦਰ ਆਉਂਦੀਆਂ ਹਨ। ਹੁਕਮੀ ਡੰਗੋਰੀ 'ਤੇ ਝੁਕੀ ਹੋਈ ਆ ()
ਹੁਕਮੀ : (ਨੌਕਰਾਣੀ ਨੂੰ) ਚੁੱਪ ਕਰ ਚੁੱਪ ਕਰ।
ਨੌਕਰਾਣੀ: (ਰੋਂਦੀ ਹੋਈ) ਹਾਏ ਬੀਬੀ ਜੀ ਚੁੱਪ ਨਈਂ ਕਰ ਹੁੰਦਾ।
ਹੁਕਮੀ : ਚੀਕਾਂ ਘੱਟ ਮਾਰ, ਕੰਮ ਜ਼ਿਆਦਾ ਕਰ। ਅਜੇ ਤੱਕ ਸਾਰੇ ਭਾਂਡੇ ਸਾਫ ਨਈਂ ਹੋਏ। ਜਾਹ ਦਫ਼ਾ ਹੋ ਜਾ, ਏਥੇ ਤੇਰਾ ਕੋਈ ਕੰਮ ਨਈਂ।
(ਨੌਕਰਾਣੀ ਰੋਂਦੀ ਰੋਂਦੀ ਚਲੀ ਜਾਂਦੀ ਐ) ਗਰੀਬ ਪਸ਼ੂਆਂ ਵਰਗੇ ਹੁੰਦੇ ਆ। ਇਹ ਤਾਂ ਹੋਰ ਈ ਮਿੱਟੀ ਦੇ ਬਣੇ ਹੋਏ ਹੁੰਦੇ ਆ।
ਇੱਕ ਔਰਤ: ਗਰੀਬਾਂ ਨੂੰ ਵੀ ਦੁੱਖ ਤਾਂ ਮਹਿਸੂਸ ਹੁੰਦਾ ।
ਹੁਕਮੀ: ਪਰ ਥਾਲੀ ਸਾਹਮਣੇ ਭੁੱਲ ਜਾਂਦਾ।
ਇਕ ਕੁੜੀ: (ਡਰੀ ਹੋਈ) ਪਰ ਖਾਣਾ ਤਾਂ ਜੀਣ ਲਈ ਜ਼ਰੂਰੀ ਐ ਤਾਈ ती।
ਹੁਕਮੀ: ਤੇਰੀ ਉਮਰ ਦੇ ਬੱਚੇ ਵੱਡਿਆਂ ਸਾਹਮਣੇ ਨਈਂ ਬੋਲਦੇ ਹੁੰਦੇ । ਔਰਤ: ਚੁੱਪ ਕਰ ਕੁੜੀਏ।
ਹੁਕਮੀ: ਮੈਂ ਕਦੀ ਕਿਸੇ ਕੋਲੋਂ ਸਬਕ ਨਹੀਂ ਲਿਆ। ਬੈਠ ਜਾਓ। (ਉਹ ਬੈਠ ਜਾਂਦੇ ਹਨ- ਵਕਫ਼ਾ-ਉੱਚੀ) ਦੀਪੇ ਮੈਂ ਤੈਨੂੰ ਕਿਹਾ - ਰੋ ਨਾ- ਜੇ ਰੋਣੈ ਤਾਂ ਜਾਹ ਅੰਦਰ ਚਲੀ ਜਾਹ। ਸੁਣਿਆ ?
ਪਹਿਲੀ ਔਰਤ: ਸਿਹਤ ਤਾਂ ਅਜੇ ਸੁਹਣੀ ਸੀ।
ਹੁਕਮੀ : ਸਿਹਤ ਤਾਂ ਸੁਹਣੀ ਸੀ ਪਰ ਆਪਾਂ ਹੁਣ ਕੁਝ ਹੋਰ ਗੱਲ ਕਰੀਏ।
ਦੂਜੀ ਔਰਤ : ਐਤਕੀਂ ਗਰਮੀ ਬਹੁਤ ਐ।
ਹੁਕਮੀ: ਹਾਂ
ਤੀਜੀ ਔਰਤ : ਸੂਰਜ ਭੱਠੀ ਵਾਂਗ ਤਪਦਾ ।
ਪਹਿਲੀ ਔਰਤ: ਮੈਂ ਏਨੇ ਸਾਲਾਂ 'ਚ ਕਦੀ ਏਨੀ ਧੁੱਪ ਨਈਂ ਦੇਖੀ। (ਵਕਫ਼ਾ - ਸਾਰੇ ਪੱਖੀਆਂ ਝੱਲਦੇ ਨੇਂ)
ਹੁਕਮੀ: ਮਿੱਠਾ ਪਾਣੀ ਤਿਆਰ ਐ?
ਪਾਲੋ : ਹਾਂ ਬੀਬੀ ਜੀ।
(ਜੱਗ ਤੇ ਗਲਾਸ ਲਿਆ ਕੇ ਪਾਣੀ ਪਿਲਾਉਂਦੀ ਹੈ)
ਹੁਕਮੀ: ਬਾਹਰ ਆਦਮੀਆਂ ਨੂੰ ਵੀ ਦੇ ਆ।
ਪਾਲੋ : ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤਾ।
ਇਕ ਕੁੜੀ : (ਤਾਰੋ ਨੂੰ) ਦਿਲਬਾਗ ਵੀ ਉਥੇ ਸੀ, ਉਨ੍ਹਾਂ ਵਿਚ।
ਤਾਰੋ : ਹਾਂ ਮੈਂ ਦੇਖਿਆ ਸੀ।
ਹੁਕਮੀ : ਓਦ੍ਹੀ ਮਾਂ ਉਥੇ ਸੀ । ਏਨੇ ਉਹਦੀ ਮਾਂ ਨੂੰ ਦੇਖਿਆ। ਦਿਲਬਾਗ ਨੂੰ ਤਾਂ ਨਾ ਮੈਂ ਦੇਖਿਆ, ਨਾ ਇਹਨੇ ਦੇਖਿਆ।
ਕੁੜੀ: ਮੈਂ ਸੋਚਿਆ..
ਹੁਕਮੀ : ਉਥੇ ਦਿਲਬਾਗ ਵੀ ਸੀ। ਤੇਰੀ ਚਾਚੀ ਨਾਲ ਉਹਦਾ ਬੜਾ ਸਹੇਲ ਹੈ। ਅਸੀਂ ਸਾਰਿਆਂ ਨੇ ਉਹਨੂੰ ਵੇਖਿਆ।
ਦੂਜੀ ਔਰਤ : (ਉਹਲੇ, ਹੌਲੀ ਆਵਾਜ਼ ਵਿੱਚ) ਕਮੀਨੀ, ਕਮੀਨੀਆਂ ਤੋਂ ही टॅप ।
ਤੀਜੀ ਔਰਤ : (ਉਹਲੇ) ਕੈਂਚੀ ਵਰਗੀ ਜ਼ਬਾਨ ਐ। ਹੁਕਮੀ : ਜ਼ਨਾਨੀਆਂ ਤਾਂ ਰੱਬ ਦੇ ਘਰ ਜਾ ਕੇ ਵੀ ਏਧਰ ਓਧਰ ਦੇਖਣੋਂ ਨਈਂ ਹਟਦੀਆਂ। ਜਦ ਕਿ ਚਾਹੀਦਾ ਤਾਂ ਇਹ ਹੈ ਕਿ ਕਿਸੇ ਹੋਰ ਮਰਦ ਨੂੰ ਨਾ ਦੇਖਣ ਸਿਰਫ ਭਾਈ ਜੀ ਜਾਂ ਪੰਡਤ ਨੂੰ ਦੇਖਣ
ਪਹਿਲੀ ਔਰਤ : (ਉਹਲੇ) ਪਖੰਡਣ, ਬੁੱਢੀ ਨਾਗਣ।
ਪਾਲੋ: (ਉਹਲੇ, ਦੰਦਾਂ ਵਿਚ ਚਿੱਥ ਚਿੱਥ ਕੇ) ਮਰਦ ਦੇ ਨਿੱਘ ਲਈ ਏਦ੍ਹੇ ਜਲੂਣ ਹੁੰਦੀ ਐ।
ਹੁਕਮੀ: ਓਹ ਰੱਬਾ ਮੇਰਿਆ।
ਇੱਕ ਔਰਤ : ਅੱਛਾ ਭੈਣੈ, ਰੱਬ ਉਹਨੂੰ ਆਪਣੇ ਚਰਨਾਂ ਵਿਚ ਨਿਵਾਸ ऐरे।
ਦੂਜੀ ਔਰਤ : ਬੜੀ ਨੇਕ ਰੂਹ ਸੀ।
ਹੋਰ ਔਰਤ : ਜਾਨ ਵੀ ਸੰਤਾਂ ਵਾਂਗ ਨਿਕਲੀ ਆ। ਬੱਸ ਜਿਵੇਂ ਪਿੰਜਰਾ ਖੁੱਲ੍ਹ ਜਾਵੇ ਤੇ ਪੰਛੀ ਉਡ ਜਾਵੇ।
ਦੂਜੀ ਔਰਤ : ਅੱਛਾ ਪਰਮਾਤਮਾ ਹੁਣ ਤੁਹਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
(ਜਾਣਾ ਸ਼ੁਰੂ ਕਰਦੀਆਂ ਹਨ)
ਇਕ ਔਰਤ : ਭਾਵੇਂ ਤੈਨੂੰ ਧਨ ਦੌਲਤ ਦੀ ਤਾਂ ਕੋਈ ਤੋਟ ਨਹੀਂ ਆਉਣੀ। ਰੱਬ ਦਾ ਦਿੱਤਾ ਬਹੁਤ ਕੁਸ਼ ਐ। ਪਰ ਗਏ ਬੰਦੇ ਮੁੜ ਕੇ ਨਹੀਂ ਮਿਲਦੇ ।
ਇਕ ਔਰਤ : ਹੁਣ ਤਾਂ ਰੱਬ ਅੱਗੇ ਏਹੀ ਅਰਦਾਸ ਐ ਧੀਆਂ ਨੂੰ ਚੰਗੇ ਵਰ ਮਿਲ ਜਾਣ।
ਇਕ ਹੋਰ : ਉਹ ਤਾਂ ਮਿਲ ਈ ਜਾਣੇ ਆਂ, ਘਰ ਚੰਗਾ ਹੋਵੇ ਤਾਂ ਵਰ ਮਿਲ ਹੀ ਜਾਂਦੇ ਆ।
ਹੁਕਮੀ : ਏਹੀ ਤਾਂ ਮੇਰੀ ਚਿੰਤਾ ਐ, ਸਾਡੇ ਖ਼ਾਨਦਾਨ ਵਰਗਾ ਨੇੜੇ ਤੋੜੇ ਖ਼ਾਨਦਾਨ ਕੋਈ ਨਹੀਂ । ਆਮ ਜੱਟਾਂ ਨੂੰ ਕਿਵੇਂ ਧੀਆਂ ਦੇ ਦਿਆਂ ?
(ਦੀਪੋ ਦਾ ਰੋਣ ਨਿਕਲ ਜਾਂਦਾ ਹੈ)
ਹੁਕਮੀ : ਮੈਂ ਤੈਨੂੰ ਕਿੰਨੀ ਵਾਰ ਕਿਹਾ, ਮੈਨੂੰ ਰੋਣਾ ਚੰਗਾ ਨਹੀਂ ਲੱਗਦਾ। (ਸਾਰੀਆਂ ਔਰਤਾਂ ਜਾ ਚੁੱਕੀਆਂ ਹਨ)
ਹੁਕਮੀ : ਚਲੋ ਇਹ ਮਕਾਣ ਵੀ ਭੁਗਤ ਗਈ। ਜਾਓ ਆਪਣੇ ਘਰਾਂ ਨੂੰ ਜਾਓ ਤੇ ਜਾ ਕੇ ਮੇਰੀਆਂ ਚੁਗਲੀਆਂ ਕਰੋ ! ਮੇਰਾ ਖ਼ਿਆਲ ਐ ਹੁਣ ਤੁਹਾਨੂੰ ਬੜੇ ਸਾਲ ਮੇਰੇ ਘਰ ਨਹੀਂ ਆਉਣਾ ਪੈਣਾ।
ਪਾਲੋ: ਤੈਨੂੰ ਕੋਈ ਗਿਲਾ ਗੁਜ਼ਾਰੀ ਹੋਣੀ ਤਾਂ ਨਹੀਂ ਚਾਹੀਦੀ, ਸਾਰਾ ਪਿੰਡ ਤਾਂ ਚੱਲਕੇ ਆਇਆ ਸੀ।
ਹੁਕਮੀ : ਆਹੋ ਆਇਆ ਸੀ ਸਾਰਾ ਪਿੰਡ ਮੇਰੇ ਘਰ ਨੂੰ ਮੁੜ੍ਹਕੇ ਦੀ ਮੁਸ਼ਕ ਨਾਲ ਭਰਨ-ਆਪਣੀਆਂ ਗੰਦੀਆਂ ਜ਼ੁਬਾਨਾਂ ਦੀ ਜ਼ਹਿਰ ਘੋਲਣ।
ਤਾਰੋ : ਅੰਮਾਂ ਐਹੋ ਜਿਹੀਆਂ ਗੱਲਾਂ ਨਾ ਕਰ।
ਹੁਕਮੀ : ਹੋਰ ਕਿਸ ਤਰ੍ਹਾਂ ਦੀਆਂ ਗੱਲਾਂ ਕਰਾਂ ਇਨ੍ਹਾਂ ਸਰਾਪੇ ਪਿੰਡਾਂ ਦੇ ਲੋਕਾਂ ਬਾਰੇ, ਜਿਥੇ ਕੋਈ ਦਰਿਆ ਨਹੀਂ, ਖੂਹ ਈ ਖੂਹ ਨੇ। ਹਰ ਵੇਲੇ ਡਰ ਲੱਗਾ ਰਹਿੰਦਾ ਪਾਣੀ ਵਿਚ ਕੋਈ ਜ਼ਹਿਰ ਨਾ ਘੋਲ ਗਿਆ ਹੋਵੇ।
ਪਾਲੋ: ਦੇਖੋ ਫਰਸ਼ ਦਾ ਕੀ ਹਾਲ ਕੀਤਾ।
ਹੁਕਮੀ : ਜਿੱਦਾਂ ਕੋਈ ਬੱਕਰੀਆਂ ਦਾ ਇੱਜੜ ਲੰਘ ਕੇ ਗਿਆ ਹੋਵੇ। (ਪਾਲੋ ਫਰਸ਼ ਸਾਫ਼ ਕਰਦੀ ਹੈ।
ਜੋਤੀ ਮੈਨੂੰ ਪੱਖੀ ਫੜਾਈਂ
ਜੋਤੀ: ਆਹ ਲਉ ਅੰਮਾਂ।
(ਉਹ ਉਸਨੂੰ ਗੋਲ ਜਿਹੀ ਪੱਖੀ ਦੇਂਦੀ ਹੈ— ਜਿਸ ਉੱਤੇ ਲਾਲ ਤੇ ਹਰੇ ਫੁੱਲ ਹਨ।)
ਹੁਕਮੀ : (ਪੱਖੀ ਨੂੰ ਪਰ੍ਹਾਂ ਸੁੱਟਦੀ ਹੋਈ) ਐਹੋ ਜਿਹੀ ਪੱਖੀ ਦੇਈਦੀ ਐ ਵਿਧਵਾ ਜ਼ਨਾਨੀਆਂ ਨੂੰ ? ਕੋਈ ਸਫ਼ਿਆਨੀ ਜਿਹੀ ਪੱਖੀ ਦੇ। ਤੇ ਆਪਣੇ ਬਾਪੂ ਦਾ ਸੋਗ ਮਨਾਉਣਾ ਸਿੱਖ। ਮਕਾਣਾਂ ਆਉਣ ਦੇ ਦਿਨ ਨੇ !
ਕਿਰਨ: ਅਹਿ ਮੇਰੇ ਵਾਲੀ ਲੈ ਲਵੋ।
ਹੁਕਮੀ : ਤੇ ਤੂੰ ?
ਕਿਰਨ ਮੇਰਾ ਕੋਈ ਨਹੀਂ, ਮੇਰਾ ਜੁੱਸਾ ਗਰਮ ਨਹੀਂ। ਹੁਕਮੀ: ਹੋਰ ਪੱਖੀ ਲੱਭ ਲੈ, ਤੈਨੂੰ ਵੀ ਲੋੜ ਪਉਗੀ। ਸੱਤ ਅੱਠ ਦਿਨ ਏਦਾਂ ਹੀ ਰਹਿਣਾ, ਮਾਤਮ ਦੇ ਦਿਨਾਂ ਵਿਚ ਏਸ ਘਰ ਵਿਚ ਗਲੀ ਵਿਚੋਂ ਹਵਾ ਦਾ ਬੁੱਲਾ ਵੀ ਨਹੀਂ ਆਉਣਾ। ਤੇ ਹੁਣ ਤੁਸੀਂ ਅੰਦਰ ਬੈਠ ਕੇ ਚਾਦਰਾਂ ਤੇ ਕਢਾਈ ਕੱਢਿਆ ਕਰੋ।
ਦੀਪੋ: ਮੈਂ ਨਹੀਂ ਚਾਦਰਾਂ ਕੱਢਣੀਆਂ, ਮੈਂ ਕਾਹਦੇ ਲਈ ਚਾਦਰਾਂ ਕੱਢਣੀਆਂ, ਮੈਂ ਤਾਂ ਵਿਆਹ ਕਰਵਾਉਣਾ ਹੀ ਨਹੀਂ। ਮੈਨੂੰ ਟੋਕਰੀ ਢੋਣੀ ਜ਼ਿਆਦਾ ਚੰਗੀ ਲੱਗਦੀ ਐ, ਸਾਰਾ ਦਿਨ ਘਰੇ ਬੈਠੇ ਰਹਿਣ ਨਾਲੋਂ।
ਹੁਕਮੀ : ਔਰਤਾਂ ਨੂੰ ਘਰ ਬੈਠਣਾ ਈ ਸੋਭਦਾ ।
ਦੀਪੋ: ਲਾਹਨਤ ਐ, ਔਰਤਾਂ 'ਤੇ।
ਹੁਕਮੀ: ਏਸ ਘਰ ਵਿਚ ਓਹੀ ਹੋਏਗਾ, ਜੋ ਮੈਂ ਕਹਾਂਗੀ। ਹੁਣ ਤੁਸੀਂ ਆਪਣੇ ਪਿਓ ਦੀ ਕੱਛ ਵਿਚ ਨਹੀਂ ਵੜ ਸਕਦੀਆਂ, ਮੇਰੀਆਂ ਸ਼ਿਕਾਇਤਾਂ ਲਾਉਣ। ਸੂਈ ਤੇ ਧਾਗਾ ਔਰਤਾਂ ਲਈ, ਢੱਗੇ ਤੇ ਪਰੈਣੀ ਮਰਦਾਂ ਲਈ। ਏਹੀ ਦਸਤੂਰ ਐ, ਓਨ੍ਹਾਂ ਲੋਕਾਂ ਦਾ ਜਿਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਨੇ। (ਦੋਨੋ ਬਾਹਰ ਚਲੀ ਜਾਂਦੀ ਹੈ)
ਅੰਦਰੋਂ ਆਵਾਜ਼: ਨੀ ਹੁਕਮੀਏ, ਮੈਨੂੰ ਬਾਹਰ ਕੱਢ।
ਹੁਕਮੀ : (ਆਵਾਜ਼ ਦੇਂਦੀ ਹੋਈ) ਇਹਨੂੰ ਬਾਹਰ ਕੱਢ।
ਪਹਿਲੀ ਨੌਕਰਾਣੀ : ਇਹਨੂੰ ਸੰਭਾਲਣਾ ਬੜਾ ਔਖਾ। ਅੱਸੀਆਂ ਦੀ ਹੋ ਗਈ, ਅਜੇ ਵੀ ਬੜੀ ਜਾਨ ਐਂ, ਟਾਹਲੀ ਦੀ ਲੱਕੜ ਵਾਂਗ ਪਈ ਐ।
ਹੁਕਮੀ : ਇਹ ਖ਼ਾਨਦਾਨ ਵਿਚ ਈ ਐ। ਮੇਰੀ ਨਾਨੀ ਵੀ ਇਹੋ निची मो।
ਨੌਕਰ : ਮੈਨੂੰ ਕਈ ਵਾਰ ਏਦ੍ਹੇ ਮੂੰਹ ਨੂੰ ਬੋਰੀ ਨਾਲ ਬੰਦ ਕਰਨਾ ਪਿਆ। ਇਹ ਤਾਂ ਰੌਲੀ ਪਾਵੇ- ਨੀ ਹੁਕਮੀਏਂ ਮੈਨੂੰ ਪੀਣ ਲਈ ਨਾਲੀ ਦਾ ਪਾਣੀ ਹੀ ਦੇ ਦੇ । ਨੀ ਮੈਨੂੰ ਕੁੱਤਿਆਂ ਦਾ ਗੋਸ਼ਤ ਈ ਦੇ ਦੇ। ਉਹ ਸਮਝਦੀ ਐ ਮੈਨੂੰ ਇਹ ਕੁੱਤਿਆ ਦਾ ਮੀਟ ਖੁਆਉਂਦੇ ਐ।
ਕਿਰਨ : ਬੜੀ ਕਮੀਨੀ ਐ ਇਹ
ਹੁਕਮੀ : (ਨੌਕਰ ਨੂੰ) ਉਹਨੂੰ ਵਿਹੜੇ 'ਚ ਲੈ ਜਾ ਹਵਾਹਾਰੇ।
ਨੌਕਰ : ਕੱਲ੍ਹ ਏਨ੍ਹੇ ਪਟਾਰੀ ਚੋਂ ਕੱਢ ਕੇ ਛਾਪਾਂ ਤੇ ਬਲੌਰੀ ਜਾਮਨੀ ਝੁਮਕੇ ਪਾ ਲਏ ਤੋਂ ਕਹਿਣ ਲੱਗੀ - ਮੈਂ ਵਿਆਹ ਕਰਵਾਉਣਾ। (ਧੀਆਂ ਹੱਸਦੀਆਂ ਹਨ)
ਹੁਕਮੀ : ਉਹਦੇ ਨਾਲ ਜਾ ਤੇ ਧਿਆਨ ਰੱਖੀਂ ਖੂਹੀ ਕੋਲ ਨਾ ਜਾਵੇ।
ਨੌਕਰ : ਤੁਸੀਂ ਡਰੋ ਨਾ, ਉਹ ਖੂਹੀ ਵਿਚ ਛਾਲ ਨਹੀਂ ਮਾਰਨ ਲੱਗੀ।
ਹੁਕਮੀ : ਮੈਂ ਏਸ ਗੱਲੋਂ ਨਹੀਂ ਡਰਦੀ।, ਮੈਂ ਡਰਦੀ ਆਂ ਉਹਨੂੰ ਗੁਆਂਢੀ ਦੇਖ ਲੈਣਗੇ ਆਪਣੀਆਂ ਖਿੜਕੀਆਂ ਵਿਚੋਂ (ਨੌਕਰ ਜਾਂਦਾ ਹੈ)
ਕਿਰਨ : ਅਸੀਂ ਕੱਪੜੇ ਬਦਲ ਲਈਏ?
ਹੁਕਮੀ ਹਾਂ ਤਿਆਰ ਹੋ ਜਾਓ, ਪਰ ਦੇਖੋ ਇਕ ਗੱਲ ਤੁਹਾਨੂੰ ਦੱਸਾਂ, ਸਿਰਾਂ ਤੋਂ ਚੁੰਨੀਆਂ ਨਾ ਲਾਹਿਓ। (संह रावल ऐरी )LUB.COM
ਤੇ, ਉਹ ਤਾਰੋ ਕਿੱਥੇ ਆ?
ਚੰਨੋ: ਉਹ ਪਿਛਲੇ ਬੂਹੋ ਦੀਆਂ ਝੀਥਾਂ ਵਿਚੋਂ ਬਾਹਰ ਦੇਖ ਰਹੀ ਸੀ । ਬੰਦੇ ਅਜੇ ਹੁਣੇ ਈਂ ਗਏ ਆ।
ਹੁਕਮੀ: ਤੇ ਤੂੰ ਕੀ ਕਰਨ ਗਈ ਸੀ, ਓਧਰ ਬੂਹੇ ਕੋਲ ?
ਚੰਨੋ : ਮੈਂ ਦੇਖਣ ਗਈ ਸੀ ਕਿ ਕੁਕੜੀਆਂ ਨੇ ਆਂਡੇ ਦਿੱਤੇ ਕਿ ਨਹੀਂ ?
ਹੁਕਮੀ: ਪਰ ਬੰਦੇ ਤਾਂ ਜਾ ਚੁੱਕੇ ਸੀ ਨਾ।
ਚੰਨੋ : ਥੋੜ੍ਹੇ ਜਿਹੇ ਅਜੇ ਖੜੇ ਸੀ।
ਹੁਕਮੀ: (ਗੁੱਸੇ ਨਾਲ) ਤਾਰੋ! ਨੀ ਤਾਰੋ!
ਤਾਰੋ : (ਦਾਖ਼ਲ ਹੁੰਦਿਆਂ) ਜੀ ਅੰਮਾਂ, ਕੁਝ ਚਾਹੀਦਾ ?
ਹੁਕਮੀ : ਤੂੰ ਕੀਹਦੇ ਵੱਲ ਦੇਖ ਰਹੀ ਸੀ ਓਥੇ ?
ਤਾਰੋ : ਕਿਸੇ ਵੱਲ ਵੀ ਨਹੀਂ। ਹੁਕਮੀ : ਖ਼ਾਨਦਾਨੀ ਕੁੜੀਆਂ ਨੂੰ ਇਹ ਸ਼ੋਭਾ ਦਿੰਦਾ ਕਿ ਆਪਣੇ ਪਿਉ ਦੇ ਸੋਗ ਦੇ ਦਿਨੀਂ ਕਿਸੇ ਮਰਦ ਮਗਰ ਭੱਜੀਆਂ ਫਿਰਨ ? ਜਵਾਬ ਦੇ। ਕਿਹਦੇ ਵੱਲ ਦੇਖ ਰਹੀ ਸੀ ਤੂੰ ?
ਤਾਰੋ: ਮੈਂ ........?
ਹੁਕਮੀ: ਹਾਂ ਤੂੰ
ਤਾਰੋ : ਕਿਸੇ ਵੱਲ ਵੀ ਨਹੀਂ
ਹੁਕਮੀ: ਮੀਸਣੀ, ਮੋਮੋਠਗਣੀ
(ਉਹਨੂੰ ਕੁੱਟਦੀ ਹੈ) (ਦੌੜੀ ਆਉਂਦੀ ਹੈ) ਹੁਕਮੀਏ ਸ਼ਾਂਤੀ ਰੱਖ। (ਉਹ ਉਹਨੂੰ ਪਕੜਦੀ ਹੈ, ਤਾਰੋ ਰੋਂਦੀ ਹੈ।)
ਹੁਕਮੀ : ਦਫ਼ਾ ਹੋ ਜਾਓ ਸਾਰੀਆਂ (ਉਹ ਸਭ ਜਾਂਦੀਆਂ ਹਨ)
ਪਾਲੋ : ਵਿਚਾਰੀ ਨਿਆਣੀ ਐਂ, ਇਹਨੂੰ ਹਾਲੇ ਕੀ ਪਤਾ। ਭਾਵੇਂ ਗੱਲ ਮਾੜੀ ਹੀ ਐ। ਮੈਨੂੰ ਵੀ ਬੁਰਾ ਲੱਗਾ ਇਹਨੂੰ ਚੋਰੀ ਚੋਰੀ ਵਿਹੜੇ ਵੱਲ ਜਾਂਦਿਆਂ ਦੇਖ ਕੇ | ਫੇਰ ਇਹ ਤਾਕੀ 'ਚ ਖੜੀ ਹੋ ਗਈ। ਆਦਮੀਆਂ ਦੀਆਂ ਗੱਲਾਂ ਸੁਣਨ ਲੱਗ ਪਈ। ਆਮ ਤੌਰ 'ਤੇ ਇਹੋ ਜਿਹੀਆਂ ਗੱਲਾਂ ਸੁਣਨ ਦੇ ਕਾਬਲ ਨਹੀਂ ਹੁੰਦੀਆਂ।
ਹੁਕਮੀ : ਉਹ ਇਹੋ ਜਿਹੀਆਂ ਗੱਲਾਂ ਕਰਨ ਹੀ ਤਾਂ ਮਕਾਣੇ ਆਉਂਦੇ मे। (ਜਗਿਆਸਾ ਨਾਲ) ਉਹ ਕੀ ਗੱਲ ਕਰ ਰਹੇ ਸੀ ?
ਪਾਲੋਂ : ਨਾਚਿਆਂ ਦੀ ਸ਼ੱਬੋ ਬਾਰੇ ਗੱਲਾਂ ਕਰ ਰਹੇ ਸੀ । ਰਾਤੀ ਉਨ੍ਹਾਂ ਉਹਦੇ ਘਰ ਵਾਲੇ ਨੂੰ ਤਬੇਲੇ ਬੰਨ੍ਹ ਦਿੱਤਾ ਤੇ ਸ਼ੱਬੋ ਨੂੰ ਲੈ गष्टे ।
ਹੁਕਮੀ: ਤੇ ਉਹਨੇ ਕੀ ਕੀਤਾ ?
ਪਾਲੋ : ਉਹ ? ਉਹ ਖੁਸ਼ ਸੀ ਬੇਸ਼ਰਮ।
ਹੁਕਮੀ : ਤੇ ਫੇਰ ਕੀ ਹੋਇਆ।
ਪਾਲੋ : ਫੇਰ ਕੀ ਹੋਣਾ ਸੀ। ਉਹ ਤੜਕੇ ਛੱਡ ਗਏ। ਹੁਕਮੀ : ਸਾਡੇ ਪਿੰਡ ਵਿਚ ਏਹੀ ਇਕ ਗੰਦੀ ਜਨਾਨੀ ਆ।
ਪਾਲੋ : ਇਹ ਹੈ ਵੀ ਕੁਦੇਸਣ। ਜਿਹੜੇ ਉਹਨੂੰ ਲੈ ਕੇ ਗਏ ਉਹ ਵੀ ਉਹਦੇ ਦੇਸ ਵੱਲ ਦੇ ਹੀ ਸੀ। ਸਾਡੇ ਆਦਮੀ ਨਹੀਂ ਇਹੋ ਜਿਹੇ।
ਹੁਕਮੀ : ਨਹੀਂ, ਪਰ ਇਹ ਤਮਾਸ਼ਾ ਦੇਖਣ ਦੇ ਤਾਂ ਬਹੁਤ ਸ਼ੁਕੀਨ ਨੇ, ਨਾਲੇ ਗੱਲਾਂ ਕਰਨ ਤੇ ਲਾਲਾਂ ਸੁੱਟਣ ਦੇ।
ਪਾਲੇ : ਉਹ ਤਾਂ ਹੋਰ ਵੀ ਬੜੀਆਂ ਗੱਲਾਂ ਕਰ ਰਹੇ ਸੀ।
ਹੁਕਮੀ : (ਡਰ ਨਾਲ ਆਸੇ ਪਾਸੇ ਦੇਖਦੀ ਹੋਈ) ਕਿਹੋ ਜਿਹੀਆਂ ?
ਪਾਲੋਂ : ਮੈਨੂੰ ਤਾਂ ਦੱਸਦਿਆਂ ਸ਼ਰਮ ਆਉਂਦੀ ਐ।
ਹੁਕਮੀ : ਤੇ ਮੇਰੀ ਧੀ ਨੇ ਉਹ ਸਭ ਸੁਣੀਆਂ?
ਪਾਲੋ : ਹੋਰ ਕੀ!
ਹੁਕਮੀ : ਇਹ ਆਪਣੀ ਭੂਆ ਤੇ ਗਈ ਆ। ਓਹੋ ਜਿਹੀ ਮੀਸਣੀ, ਮੋਮੋਠਗਣੀ। ਮਾੜੀ ਜਿਹੀ ਸਿਫ਼ਤ ਸੁਣ ਕੇ ਡੁੱਲ੍ਹ ਜਾਂਦੀ ਐ। ਓ ਰੱਬਾ, ਬੰਦੇ ਨੂੰ ਕਿੱਥੋਂ ਕਿੱਥੋਂ ਲੰਘਣਾ ਪੈਂਦਾ।
ਪਾਲੋ : ਹੁਕਮੀ, ਗੱਲ ਅਸਲ ਵਿਚ ਇਹ ਐ ਕਿ ਹੁਣ ਤੇਰੀਆਂ S ਧੀਆਂ ਉਸ ਉਮਰ 'ਚ ਪਹੁੰਚ ਗਈਆਂ ਜਿਸ ਉਮਰ 'ਚ ਕੁੜੀਆਂ ਵਿਆਹੀਆਂ ਵਰੀਆਂ ਹੋਣੀਆਂ ਚਾਹੀਦੀਆਂ, ਤਾਂ ਹੀ ਤੂੰ... ਪਰੇਸ਼ਾਨ ਰਹਿੰਦੀ ਐਂ। ਤਾਰੋ ਹੁਣ ਚਾਲ਼ੀਆਂ ਦੀ ਹੋਣੀ ਐ।
ਹੁਕਮੀ : ਉਣਤਾਲੀਆਂ ਦੀ ਐ।
ਪਾਲੋ : ਤੇ ਤੂੰ ਕਦੀ... ਨਹੀਂ ਸੋਚਿਆ? ਉਨ੍ਹਾਂ ਲਈ ਵਰ ਘਰ ਲੱਭਣਾ।
ਹੁਕਮੀ : (ਗੁੱਸੇ ਨਾਲ) ਉਨ੍ਹਾਂ ਨੂੰ ਨਹੀਂ ਵਰ ਘਰ ਚਾਹੀਦੇ। ਉਹ ਚੰਗੀਆਂ ਭਲੀਆਂ ਸਾਊਆਂ ਵਾਂਗ ਰਹਿ ਰਹੀਆਂ ਨੇ।
ਪਾਲੋ : ਲੈ ਹੁਕਮੀ ਤੂੰ ਗੁੱਸੇ ਹੀ ਹੋ ਗਈ। ਮੈਂ ਤਾਂ ਊਂ ਗੱਲ ਕੀਤੀ मै ।
ਹੁਕਮੀ : ਸੌ ਕੋਹਾਂ ਤੇ ਉਨ੍ਹਾਂ ਦੇ ਲੋਕ ਦਾ ਮੁੰਡਾ ਹੈ ਨੀ। ਲਾਗੇ ਦੇ ਪਿੰਡਾਂ ਦੇ ਲੋਕਾਂ 'ਚ ਕੋਈ ਵੀ ਸਾਡੇ ਖ਼ਾਨਦਾਨ ਦੇ ਬਰਾਬਰ ਨਹੀਂ। ਮੈਂ ਹੁਣ ਚੁੱਕ ਕੇ ਕਿਸੇ ਵੀ ਹਾਲੀ ਪਾਲੀ ਨੂੰ ਧੀਆਂ ਦੇ ਦਿਆਂ?
ਪਾਲੋ: ਚਲ ਕਿਤੇ ਦੂਰ ਪਰੇ ਦੇਖ ਲੈਂਦੇ।
ਹੁਕਮੀ : ਤੂੰ ਆਪਣੀ ਕੈਂਚੀ ਵਰਗੀ ਜ਼ੁਬਾਨ ਬੰਦ ਕਰ।
ਪਾਲੋ: ਤੇਰੇ ਨਾਲ ਤਾਂ ਕੋਈ ਗੱਲ ਵੀ ਨਹੀਂ ਕਰ ਸਕਦਾ । ਤੂੰ ਤਾਂ ਇਹ ਵੀ ਭੁੱਲ ਜਾਨੀ ਐਂ, ਤੇਰੇ ਮੇਰੇ ਕਿੰਨੇ ਭੇਤ ਸਾਂਝੇ ਐ।
ਹੁਕਮੀ : ਆਪਣਾ ਕੋਈ ਨਹੀਂ ਭੇਤ ਸਾਂਝਾ । ਤੂੰ ਮੇਰੀ ਨੌਕਰਾਣੀ ਏਂ ਤੇ ਮੈਂ ਤੈਨੂੰ ਤਨਖ਼ਾਹ ਦਿੰਦੀ ਆਂ। ਮੈਂ ਤੇਰੀ ਮਾਲਕ ਆਂ। ਇਸ ਤੋਂ ਵੱਧ ਕੁਝ ਨਹੀਂ।
ਪਾਲੋ : ਪਰ....
ਹੁਕਮੀ : (ਨੌਕਰ ਨੂੰ) ਤੂੰ ਵਿਹੜੇ ਵਿਚ ਸਫ਼ੈਦੀ ਕਰ ਦੇ। (ਪਾਲੋ ਨੂੰ )
ਤੇ ਤੂੰ ਉਹਨਾਂ ਦੇ ਸਾਰੇ ਕੱਪੜੇ ਪੇਟੀ 'ਚ ਸੁੱਟ ਦੇ।
ਪਾਲੋ :ਕੁਝ ਕੱਪੜੇ ਆਪਾਂ ਗਰੀਬਾਂ ਗੁਰਬਿਆਂ ਨੂੰ ਦੇ ਦਿੰਨੇ ਆਂ!
ਹੁਕਮੀ: ਨਹੀਂ ਇਕ ਟਾਕੀ ਵੀ ਨਹੀਂ। ਉਹ ਵੀ ਨਹੀਂ ਜਿਹੜੇ ਆਖ਼ਰੀ
ਸਮੇਂ ਪਹਿਨੇ ਸੀ। (ਉਹ ਹੌਲੀ ਹੌਲੀ ਸੋਟੀ ਦੇ ਨਾਲ ਬਾਹਰ ਜਾਂਦੀ ਹੈ। ਦਰਵਾਜ਼ੇ ਕੋਲ ਜਾ ਕੇ ਉਹ ਨੌਕਰਾਂ ਵੱਲ ਦੇਖਣ ਲਈ ਪਿਛਾਂਹ ਝਾਕਦੀ ਹੈ। ਉਹ ਵੀ ਬਾਹਰ ਜਾਂਦੇ ਹਨ। ਉਹ ਚਲੀ ਜਾਂਦੀ ਹੈ) (ਜੋਤੀ ਤੇ ਦੀਪੋ ਦਾਖ਼ਲ ਹੁੰਦੀਆਂ ਹਨ।)
ਜੋਤੀ : ਤੂੰ ਦਵਾਈ ਖਾ ਲਈ ਸੀ ?
ਕਿਰਨ : ਦਵਾਈ ਨੇ ਬੜਾ ਮੈਨੂੰ ਫ਼ਾਇਦਾ ਕਰਨਾ!
ਜੋਤੀ :ਪਰ ਤੂੰ ਖਾਧੀ ਕਿ ਨਹੀਂ ?
ਕਿਰਨ : ਘੜੀ ਦੀਆਂ ਸੂਈਆਂ ਦੇ ਹਿਸਾਬ ਨਾਲ ਮੈਂ ਸਭ ਕੁਝ ਕਰ ਲੈਨੀ ਆਂ, ਭਾਵੇਂ ਮੈਨੂੰ ਕਿਸੇ ਕੰਮ ਵਿਚ ਯਕੀਨ ਹੋਵੇ ਜਾਂ ਨਾ !
ਜੋਤੀ : ਜਦ ਦਾ ਨਵਾਂ ਡਾਕਟਰ ਆਉਣ ਲੱਗਾ, ਤੇਰੇ 'ਚ ਕੁਝ ਜਾਨ ਪਈ ਲਗਦੀ ਐ।
ਕਿਰਨ : ਮੈਨੂੰ ਕੋਈ ਫ਼ਰਕ ਨਹੀਂ ਲਗਦਾ।
ਜੋਤੀ : ਤੂੰ ਦੇਖਿਆ ? ਪ੍ਰੀਤੋ ਤਾਂ ਸਸਕਾਰ 'ਤੇ ਵੀ ਨਹੀਂ ਦਿਸੀ।
ਕਿਰਨ : ਮੈਨੂੰ ਪਤਾ। ਉਹਦਾ ਆਸ਼ਕ ਉਹਨੂੰ ਦਹਿਲੀਜ਼ ਤੱਕ ਵੀ ਨਹੀਂ ਆਉਣ ਦਿੰਦਾ। ਪਹਿਲਾਂ ਸਗੋਂ ਉਹ ਖੁਸ਼ ਰਹਿੰਦੀ ਹੁੰਦੀ ਸੀ । ਹੁਣ ਤਾਂ ਉਹਨੇ ਬਣਨਾ-ਠਣਨਾ ਹੀ ਛੱਡ ਦਿੱਤਾ। ਮੂੰਹ 'ਤੇ ਪਾਊਡਰ ਵੀ ਨਹੀਂ ਲਾਉਂਦੀ।
ਜੋਤੀ : ਕੁਝ ਸਮਝ ਨਹੀਂ ਪੈਂਦੀ, ਬੰਦਾ ਇਸ਼ਕ ਕਰੋ ਕਿ ਨਾ।
ਕਿਰਨ : ਬੂਰ ਦੇ ਲੱਡੂ ਨੇ, ਜਿਹੜਾ ਖਾਵੇ ਉਹ ਵੀ ਪਛਤਾਏ, ਜਿਹੜਾ ਨਾ ਖਾਵੇ, ਉਹ ਵੀ ਪਛਤਾਵੇ।
ਚੰਨੋ : ਸਭ ਤੋਂ ਵਧ ਦੁੱਖ ਦਿੰਦੀਆਂ, ਤਮਾਸ਼ਬੀਨਾਂ ਦੀਆਂ ਜੀਭਾਂ। ਪ੍ਰੀਤੋ ਨੂੰ ਵੀ ਬਹੁਤ ਸਹਿਣਾ ਪਿਆ।
ਕਿਰਨ : ਪ੍ਰੀਤੋਂ ਸਾਡੀ ਮਾਂ ਕੋਲੋਂ ਬਹੁਤ ਡਰਦੀ ਐ। ਸਿਰਫ਼ ਸਾਡੀ ਮਾਂ ਨੂੰ ਉਹਦੇ ਪਿਉ ਦੀ ਕਹਾਣੀ ਦਾ ਪਤਾ। ਉਹਨੇ ਜ਼ਮੀਨ ਤੇ ਕਬਜ਼ਾ ਕਿਵੇਂ ਕੀਤਾ। ਜਦ ਵੀ ਉਹ ਵਿਚਾਰੀ ਸਾਡੇ ਘਰ ਆਉਂਦੀ ਐ, ਮਾਂ ਓਹਦੇ ਜ਼ਖ਼ਮਾਂ 'ਤੇ ਲੂਣ ਭੁੱਕਣ ਡਹਿ ਜਾਂਦੀ ਐ, ਤੈਨੂੰ ਪਤਾ ਪ੍ਰੀਤੋ ਦੇ ਪਿਉ ਨੇ ਆਪਣੀ ਪਹਿਲੀ ਜ਼ਨਾਨੀ ਦੇ ਘਰ ਵਾਲੇ ਨੂੰ ਮਾਰ ਦਿੱਤਾ ਸੀ, ਉਹਦੇ ਨਾਲ ਵਿਆਹ ਕਰਵਾਇਆ ਸੀ । ਫਿਰ ਇਹਨੇ ਉਹਨੂੰ ਛੱਡ ਦਿੱਤਾ ਤੋ ਕਿਸੇ ਹੋਰ ਔਰਤ ਨਾਲ ਵਿਆਹ ਕਰਾ ਲਿਆ, ਜਿਹਦੇ ਕੁੱਛੜ ਕੁੜੀ ਸੀ। ਤੇ ਫੇਰ ਇਹਨੇ ਓਸ ਕੁੜੀ ਨਾਲ ਵਿਆਹ ਕੀਤਾ, ਓਹੀ ਪ੍ਰੀਤੋ ਦੀ ਮਾਂ ਐ ਤੇ ਉਹ ਦੂਜੀ ਪਾਗਲ ਹੋ ਕੇ ਮਰ ਗਈ।
ਚੰਨੋ: ਪਰ ਏਹੋ ਜਿਹੇ ਬੰਦੇ ਨੂੰ ਜੇਲ੍ਹ ਕਿਉਂ ਨਾ ਹੋਈ?
ਕਿਰਨ: ਕਿਉਂਕਿ ਬੰਦੇ ਇਕ ਦੂਏ ਦੀ ਮਦਦ ਕਰਦੇ ਆ, ਇਹੋ ਜਿਹੀਆਂ ਕਰਤੂਤਾਂ ਨੂੰ ਢਕਣ ਲਈ, ਤਾਂ ਹੀ ਇਹ ਅੜਿੱਕੇ ਨਹੀਂ ਆਉਂਦੇ।
ਜੋਤੀ : ਪਰ ਏਦ੍ਹੇ 'ਚ ਪ੍ਰੀਤੋ ਦਾ ਕੀ ਕਸੂਰ ਹੈ ?
ਕਿਰਨ: ਹਾਂ, ਪਰ ਜਿਵੇਂ ਕਹਿੰਦੇ ਹੁੰਦੇ ਨੇ, ਤਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਐ, ਮੈਨੂੰ ਪੱਕਾ ਪਤਾ ਹਰ ਚੀਜ਼ ਇਕ ਬੜਾ ਭਿਆਨਕ ਕਿਸਮ ਦਾ ਦੁਹਰਾਉ ਐ। ਪ੍ਰੀਤ ਦੀ ਕਿਸਮਤ ਵੀ ਆਪਣੀ ਮਾਂ ਵਰਗੀ ਹੋਵੇਗੀ, ਜਾਂ ਆਪਣੀ ਨਾਨੀ ਵਰਗੀ, ਜਿਨ੍ਹਾਂ ਦੋਹਾਂ ਦਾ ਉਹ ਘਰ ਵਾਲਾ ਸੀ, ਜਿਹੜਾ ਇਹਦਾ ਪਿਉ ਐ।
ਚੰਨੋ: ਹਾਏ, ਹਾਏ, ਕਿਹੋ ਜਿਹੀ ਗੱਲ ਐ।
ਕਿਰਨ: ਚੰਗੀ ਗੱਲ ਤਾਂ ਇਹ ਐ ਮਰਦਾਂ ਵੱਲ ਕਦੀ ਝਾਕੋ ਹੀ ਨਾ, ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਤੋਂ ਡਰਦੀ ਹਾਂ। ਮੈਂ ਇਨ੍ਹਾਂ ਨੂੰ ਵਿਹੜੇ ਵਿਚ ਫਿਰਦਿਆਂ ਨੂੰ ਦੇਖਦੀ ਰਹਿੰਦੀ। ਬਲਦਾਂ ਨੂੰ ਪੰਜਾਲੀ ਪਾਉਂਦਿਆਂ, ਜਾਂ ਬੋਰੀਆਂ ਚੁਕਦਿਆਂ, ਉੱਚੀ ਉੱਚੀ ਬੋਲਦਿਆਂ, ਛੱਲੀਆਂ ਕੁਟਦਿਆਂ। ਮੈਂ ਹਮੇਸ਼ਾਂ ਵੱਡੀ ਹੋਣ ਤੋਂ ਡਰਦੀ ਰਹੀ ਆਂ, ਕਿ ਅਚਾਨਕ ਕੋਈ ਇਨ੍ਹਾਂ ਚੋਂ ਮੈਨੂੰ ਬਾਹਾਂ 'ਚ ਲੈ ਲਵੇਗਾ। ਰੱਬ ਨੇ ਵੀ ਮੈਨੂੰ ਹੱਡੀਆਂ ਦੀ ਮੁੱਠ ਬਦਸੂਰਤ ਜਿਹੀ ਬਣਾਇਆ, ਇਨ੍ਹਾਂ ਬਲਾਵਾਂ ਨੂੰ ਮੇਰੇ ਦੂਰ ਰੱਖਣ ਲਈ। ਝੂਠ ਨਾ ਬੋਲ। 1 ਜਸਬੀਰ ਜਸਬੀਰ ਤੇਰੇ ਤੇਰੇ ਤੇ ਤੇ ਕਿੰਨਾ
ਚੰਨੋ : ਨੀ ਰਹਿਣ ਦੇ
ਮਰਦਾ ਸੀ। ਜਾਨ ਦਿੰਦਾ ਸੀ ਤੇਰੇ ਤੇ।
ਕਿਰਨ: ਇਹ ਸਿਰਫ਼ ਲੋਕਾਂ ਦੇ ਅੰਦਾਜ਼ੇ ਸਨ, ਇਕ ਵਾਰ ਮੈਂ ਰਾਤ ਵਾਲੇ ਕੱਪੜੇ ਪਾ ਕੇ ਦਿਨ ਚੜ੍ਹੇ ਤੱਕ ਸਾਰੀ ਰਾਤ ਖਿੜਕੀ ਵਿਚ ਖੜੀ ਰਹੀ ਕਿਉਂਕਿ ਉਹਨੇ ਸੁਨੇਹਾ ਘਲਾਇਆ ਸੀ ਕਿ ਉਹ ਅੱਜ ਆਵੇਗਾ, ਪਰ ਉਹ ਆਇਆ ਈ ਨਾ। ਇਹ ਐਵੇਂ ਅਫ਼ਵਾਹ ਸੀ। ਫਿਰ ਉਹਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ, ਜਿਹੜੀ ਵੱਡੇ ਅਮੀਰਾਂ ਦੀ यी मी।
ਰਾਣੋ : ਤੇ ਚੁੜੇਲਾਂ ਵਰਗੀ ਬਦਸ਼ਕਲ। ਜੋਤੀ : ਮਰਦਾਂ ਨੂੰ ਬਦਸੂਰਤੀ ਕੁਝ ਨਹੀਂ ਕਹਿੰਦੀ, ਇਹ ਤਾਂ ਜ਼ਮੀਨਾਂ ਦੇਖਦੇ ਨੇ, ਬਲਦ ਤੇ ਪੰਜਾਲੀਆਂ ਦੇਖਦੇ ਨੇ ਤੇ ਕੋਈ ਵਫ਼ਾਦਾਰ ਕੁੱਤੀ ਗੁਲਾਮਾਂ ਵਾਂਗ ਇਨ੍ਹਾਂ ਦੀ ਰੋਟੀ ਪਕਾਉਂਦੀ ਰਹਿੰਦੀ ਹੈ।
(ਦੀਪੋ ਦਾਖ਼ਲ ਹੁੰਦੀ ਹੈ)
ਦੀਪੋ: ਤੁਸੀਂ ਏਥੇ ਕੀ ਕਰਦੀਆਂ ਓਂ ?
ਕਿਰਨ : ਬੱਸ ਐਵੇਂ ਖੜੀਆਂ।
ਜੋਤੀ : ਤੇ ਤੂੰ ?
ਦੀਪੋ : ਮੈਂ ਬੱਸ ਸਾਰੇ ਕਮਰਿਆਂ ਵਿਚ ਘੁੰਮਦੀ ਫਿਰਦੀ ਸਾਂ । ਸਿਰਫ ਐਵੇਂ ਤੁਰਨ ਦੀ ਮਾਰੀ ਤੇ ਬੇਬੇ ਦੀਆਂ ਕਰੋਸ਼ੀਏ ਨਾਲ ਬਣਾਈਆਂ ਤਸਵੀਰਾਂ ਦੇਖ ਰਹੀ ਸੀ-ਛੋਟਾ ਜਿਹਾ ਊਨੀ ਕੁੱਤਾ, ਬੱਬਰ ਸ਼ੇਰ ਨਾਲ ਕੁਸ਼ਤੀ ਕਰਦਾ ਪਹਿਲਵਾਨ। ਸਾਨੂੰ ਕਿੰਨੀਆਂ ਸੁਹਣੀਆਂ ਲੱਗਦੀਆਂ ਸੀ ਇਹ ਤਸਵੀਰਾਂ ਜਦੋਂ ਅਸੀਂ ਛੋਟੇ ਹੁੰਦੇ ਸਾਂ। ਕਿੰਨੇ ਪਿਆਰੇ ਸਮੇਂ ਸੀ ਉਹ। ਹਫ਼ਤਾ ਹਫ਼ਤਾ ਬਰਾਤ ਠਹਿਰਦੀ ਸੀ ਤੇ ਲੋਕਾਂ ਦੀਆਂ ਜ਼ਬਾਨਾਂ ਵੀ ਅਜੇ ਗੁੱਝੀਆਂ ਛੁਰੀਆਂ ਵਰਗੀਆਂ ਨਹੀਂ ਸੀ ਬਣੀਆਂ। ਹੁਣ ਲੋਕ ਜ਼ਿਆਦਾ ਪਖੰਡੀ ਹੋ ਗਏ। ਵਿਆਂਹਦੜਾਂ ਹੁਣ ਮਹਿੰਗੇ ਲਹਿੰਗੇ ਪਾਉਣ ਲੱਗ ਪਈਆਂ। ਅਸੀਂ ਖੂਹਾਂ ਤੇ ਨਹੀਂ ਜਾਂਦੇ, ਨਲਕਿਆਂ ਦਾ ਪਾਣੀ ਪੀਂਦੇ ਆਂ ਤੇ ਅੰਦਰ ਹੀ ਅੰਦਰ ਸੜ ਰਹੇ ਆਂ, ਲੋਕਾਂ ਦੀਆਂ ਲੰਮੀਆਂ ਜੀਭਾਂ ਤੋਂ ਡਰਦੇ ।
ਕਿਰਨ : ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ!
ਚੰਨੋ: (ਦੀਪੋ ਨੂੰ) ਤੇਰਾ ਇਕ ਤਸਮਾ ਖੁੱਲ੍ਹ ਗਿਆ।
ਦੀਪੋ: ਫਿਰ ਕੀ ਹੋਇਆ ?
ਜੋਤੀ: ਤੇਰਾ ਪੈਰ ਏਦ੍ਹੇ ਤੇ ਆ ਜਾਏਗਾ ਤੇ ਤੂੰ ਡਿੱਗ ਪਵੇਂਗੀ।
ਦੀਪੋ: ਡਿਗ ਕੇ ਸੱਟ ਲੱਗੂਗੀ, ਸੱਟ ਠੀਕ ਨਹੀਂ ਹੋਊਗੀ ਤੇ ਮੈਂ ਮਰ ਜਾਊਂਗੀ, ਚਲ ਇਕ ਤਾਂ ਘਟੂਗੀ।
ਕਿਰਨ : ਚੰਨ ਕਿੱਥੇ ਐ ?
ਦੀਪੋ : ਓਦ੍ਹੀ ਸੁਣ ਲੈ, ਉਹਨੇ ਗੋਟੇ ਕਿਨਾਰੀ ਵਾਲਾ ਸੂਟ ਪਾ ਲਿਆ ਤੇ ਬਾਹਰ ਜਾ ਕੇ ਰੌਲੀ ਪਾਉਣ ਲੱਗ ਪਈ। ਓਏ ਚੂਚਿਓ। ਓਏ ਚੂਚਿਓ, ਮੈਨੂੰ ਦੇਖੋ। ਮੇਰਾ ਤਾਂ ਹਾਸਾ ਨਾ तुवे।
ਜੋਤੀ: ਜੇ ਉਹਨੂੰ ਅੰਮਾਂ ਦੇਖ ਲੈਂਦੀ ?
ਦੀਪੋ: ਵਿਚਾਰੀ, ਉਹ ਸਾਡੇ ਸਾਰੀਆਂ ਨਾਲੋਂ ਛੋਟੀ ਐ ਤੇ ਉਹਨੂੰ ਬੜੀਆਂ ਖੁਸ਼ਫਹਿਮੀਆਂ ਨੇ । ਮੈਂ ਉਹਨੂੰ ਖੁਸ਼ ਦੇਖਣ ਲਈ ਕੁਝ ਕਰਨਾ ਚਾਹੁੰਦੀ ਆਂ।
ਤਾਰੋ: (ਵਕਫ਼ਾ। ਤਾਰੇ ਮੰਚ ਦੇ ਵਿਚਕਾਰੋਂ ਲੰਘਦੀ ਹੈ, ਉਸ ਨੇ ਤੌਲੀਏ ਚੁੱਕੇ ਹੋਏ ਹਨ)
ਤਾਰੋ: ਕੀ ਟਾਈਮ ਹੋ ਗਿਆ ?
ਦੀਪੋ: ਬਾਰਾਂ ਵੱਜ ਗਏ ਹੋਣਗੇ।
ਤਾਰੋ : ਏਨਾ ਜ਼ਿਆਦਾ ਵਕਤ ਹੋ ਗਿਆ?
ਜੋਤੀ: ਹਾਂ ਘੜਿਆਲ ਵੱਜਣ ਹੀ ਵਾਲਾ। (ਤਾਰੋ ਜਾਂਦੀ ਹੈ)
ਦੀਪੋ: (ਅਰਥ ਪੂਰਵਕ ਢੰਗ ਨਾਲ) ਤੈਨੂੰ ਇਕ ਗੱਲ ਦਾ ਪਤਾ ?
ਚੰਨੋ: ਨਹੀਂ , ਦੀਪੋ: ਝੂਠੀ
ਕਿਰਨ : ਮੈਨੂੰ ਪਤਾ ਨਹੀਂ, ਤੂੰ ਕੀ ਕਹਿ ਰਹੀ ਏਂ ?
ਦੀਪੋ: ਤੁਹਾਨੂੰ ਦੋਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਸਾਰਾ ਦਿਨ ਭੇਡਾਂ ਵਾਂਗੂ ਸਿਰ ਜੋੜੀ ਰੱਖਦੀਆਂ ਓਂ। ਕਿਸੇ ਹੋਰ ਕੋਲ ਭਿਣਕ ਨਹੀਂ ਕੱਢਦੀਆਂ। ਉਹ ਬਾਰੂ ਕਿਆਂ ਵਾਲੇ ਦਿਲਬਾਗ ਵਾਲੀ ਗੱਲ।
ਕਿਰਨ : ਓਹ
(ਉਹਦਾ ਮਜ਼ਾਕ ਉਡਾਉਂਦੀ ਹੈ।) ਓਹ! ਸਾਰੇ ਪਿੰਡ ਨੂੰ ਪਤਾ ਦਿਲਬਾਗ ਦੀ ਮੰਗਣੀ ਤਾਰੋ ਨਾਲ ਹੋਣ ਵਾਲੀ ਐ। ਕੱਲ੍ਹ ਉਹ ਘਰ ਦੇ ਏਧਰ ਓਧਰ ਝਾਕਦਾ ਵੀ ਫਿਰਦਾ ਸੀ। ਤੇ ਮੇਰਾ ਖ਼ਿਆਲ ਹੈ ਉਹ ਕਿਸੇ ਨੂੰ ਵਿਚੋਲਾ ਬਣਾਉਣ ਈ ਵਾਲਾ ਐ।
ਕਿਰਨ : ਚੰਗੀ ਗੱਲ ਐ, ਦਿਲਬਾਗ ਹੋਣੀ ਚੰਗੇ ਲੋਕ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਏ।
ਚੰਨੋ : ਮੈਨੂੰ ਵੀ।
ਦੀਪੋ: ਕੋਈ ਖੁਸ਼ੀ ਨਹੀਂ।
ਕਿਰਨ : ਦੀਪੋ, ਕੀ ਮਤਲਬ ?
ਦੀਪੋ: ਜੇ ਉਹ ਤਾਰੇ ਨੂੰ ਇਸ ਲਈ ਵਿਆਹੁਣ ਆਉਂਦਾ ਕਿ ਉਹ ਸੁਹਣੀ ਐ, ਉਹ ਇਕ ਚੰਗੀ ਕੁੜੀ ਐ ਤਾਂ ਮੈਂ ਵੀ ਖੁਸ਼ ਹੁੰਦੀ। ਪਰ ਉਹ ਤਾਂ ਪੈਸੇ ਖ਼ਾਤਰ ਆ ਰਿਹਾ। ਤਾਰੋ ਸਾਡੀ ਭੈਣ ਐਂ। ਉਹਨੂੰ ਪਤਾ ਉਹ ਸਾਡੇ ਸਾਰਿਆਂ 'ਚੋਂ ਜ਼ਿਆਦਾ ਉਮਰ ਦੀ ਐ, ਤੇ ਬਿਲਕੁਲ ਬੀਮਾਰ ਲਗਦੀ ਐ। ਸਾਡੇ ਸਾਰਿਆਂ 'ਚ ਘੱਟ ਸੁਹਣੀ ਐ ਉਹ। ਜਦੋਂ ਵੀਹ ਸਾਲ ਦੀ ਸੀ ਉਦੋਂ ਵੀ ਇਉਂ ਲੱਗਦੀ ਸੀ, ਜਿਵੇਂ ਸੋਟੀ ਤੇ ਕੱਪੜੇ ਪਾਏ ਹੋਣ ਤੇ ਹੁਣ ਉਹ ਕੀ ਰਹਿ ਗਈ, ਚਾਲੀਆਂ ਦੀ ਹੋ ਕੇ ?
ਕਿਰਨ : ਇਸ ਤਰ੍ਹਾਂ ਨਾ ਕਹਿ, ਕਿਸਮਤ ਦੀ ਗੱਲ ਐ। ਕਈ ਵਾਰ ਕਿਸਮਤ ਉਹਨਾਂ ਦਾ ਹੀ ਬੂਹਾ ਖੜਕਾਉਂਦੀ ਐ, ਜਿਨ੍ਹਾਂ ਨੂੰ ਕੋਈ ਆਸ ਨਹੀਂ ਹੁੰਦੀ।
ਚੰਨੋ : ਪਰ ਦੀਪੋ ਠੀਕ ਹੀ ਤਾਂ ਕਹਿੰਦੀ ਐ। ਆਪਣੇ ਪਿਉ ਦੀ ਜਾਇਦਾਦ ਤਾਰੋ ਦੇ ਹਿੱਸੇ ਹੀ ਆਉਣੀ ਐ। ਹੁਣ ਉਹ ਘਰ ਵਿਚ ਸਭ ਤੋਂ ਅਮੀਰ ਐ ਕਿਉਂਕਿ ਬਾਪੂ ਨਹੀਂ ਰਿਹਾ ਤਦੇ ਹੁਣ ਇਹਦੇ ਲਈ ਰਿਸ਼ਤੇ ਆ ਰਹੇ ਨੇ।
ਦੀਪੋ: ਦਿਲਬਾਗ ਅਜੇ ਪੰਝੀਆਂ ਵਰ੍ਹਿਆਂ ਦਾ ਐ ਤੇ ਏਡਾ ਸੁਹਣਾ ਸੁਨੱਖਾ ਏ। ਉਹਦੇ ਵਰਗਾ ਸੁਹਣਾ ਤਾਂ ਆਸੇ ਪਾਸੇ ਹੈ ਈ ਕੋਈ ਨਹੀਂ। ਜੇ ਉਹ ਤੈਨੂੰ ਪਸੰਦ ਕਰਦਾ ਜਾਂ ਚੰਨੋਂ ਨੂੰ ਜਿਹੜੀ ਵੀਹ ਸਾਲਾਂ ਦੀ ਏ ਤਾਂ ਮੈਂ ਮੰਨਦੀ। ਉਹ ਤੁਹਾਨੂੰ ਦੋਹਾਂ ਨੂੰ ਛੱਡ ਕੇ ਉਹਦੇ ਮਗਰ ਗਿਆ, ਜਿਹੜੀ ਸਭ ਤੋਂ ਬਦਸ਼ਕਲ ਐ, ਆਪਣੇ ਪਿਉ ਵਾਂਗ ਨੱਕ ਚੋਂ ਬੋਲਦੀ ਐ। ਕੀ ਪਤਾ ਉਹ ਏਦਾਂ ਬੋਲਣ ਵਾਲੀ ਹੀ ਲੱਭ ਰਿਹਾ ਹੋਵੇ।
ਦੀਪੋ: ਤੁਹਾਡੇ ਪਖੰਡ ਦੇ ਵੀ ਮੈਂ ਬਲਹਾਰ ਹੀ ਜਾਨੀ ਆਂ।
ਕਿਰਨ : ਓ ਰੱਬਾ। (ਚਨੋ ਆਉਂਦੀ ਹੈ)
ਦੀਪੋ: ਫੇਰ ਤੈਨੂੰ ਚੂਚਿਆਂ ਨੇ ਦੇਖ ਲਿਆ ?
ਚੰਨੋ : ਪਤਾ ਨਈਂ ਪਰ ਮੈਂ ਉਨ੍ਹਾਂ ਨੂੰ ਕਿਹਾ ਸੀ, ਹੋਰ ਮੈਂ ਕੀ ਕਰਦੀ ?
ਜੋਤੀ: ਜੇ ਅੰਮਾਂ ਤੈਨੂੰ ਦੇਖ ਲੈਂਦੀ ਤਾਂ ਉਹਨੇ ਤੈਨੂੰ ਚੂੰਡਿਓਂ ਫੜ ਕੇ ਘੜੀਸਣ ਲੱਗ ਪੈਣਾ ਸੀ।
ਚੰਨੋ : ਮੈਨੂੰ ਇਸ ਸੂਟ ਦਾ ਬੜਾ ਚਾਅ ਸੀ । ਮੈਂ ਸੋਚਿਆ ਸੀ, ਇਹ ਉਸ ਦਿਨ ਪਾਉਂਗੀ, ਜਿਸ ਦਿਨ ਆਪਾਂ ਖ਼ਰਬੂਜ਼ੇ ਖਾਣ ਖੂਹ 'ਤੇ ਜਾਵਾਂਗੇ। ਇਹੋ ਜਿਹਾ ਸੂਟ ਮੇਰੇ ਕੋਲ ਹੋਰ ਕੋਈ ठगें।
ਕਿਰਨ : ਬੜਾ ਸੁਹਣਾ ਸੂਟ ਐ।
ਚੰਨੋ : ਮੈਨੂੰ ਸਜਦਾ ਵੀ ਬੜਾ। ਦੀਪੋ ਨੇ ਇਸ ਤੋਂ ਸੁਹਣਾ ਸੂਟ ਹੋਰ ਕੋਈ ਨਹੀਂ ਕੱਢਿਆ।
ਦੀਪੋ: ਅੱਛਾ, ਤੂੰ ਇਹ ਦੱਸ, ਚੂਚੇ ਤੈਨੂੰ ਕੀ ਕਹਿਣ ਲੱਗੇ ?
ਚੰਨੋ : ਉਨ੍ਹਾਂ ਨੇ ਮੈਨੂੰ ਕੁਝ ਪਿੱਸੂ ਦਿੱਤੇ, ਜਿਹੜੇ ਮੇਰੀਆਂ ਲੱਤਾਂ ਨੂੰ चैव ताटे।OB.COM (ਹੱਸਦੀਆਂ ਹਨ)
ਕਿਰਨ : ਤੂੰ ਹੁਣ ਇਹਨੂੰ ਕਾਲਾ ਰੰਗਾ ਲੈ।
ਦੀਪੋ: ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਤੂੰ ਇਹ ਸੂਟ ਤਾਰੋ ਨੂੰ ਦੇ ਦੇ, ਦਿਲਬਾਗ ਨਾਲ ਵਿਆਹ ਦੇ ਮੌਕੇ 'ਤੇ ਪਾਉਣ ਨੂੰ।
ਚੰਨੋ : (ਛੁਪੇ ਭਾਵ ਨਾਲ) ਪਰ ਦਿਲਬਾਗ....
ਜੋਤੀ: ਤੈਨੂੰ ਨਹੀਂ ਸੀ ਪਤਾ ਇਸ ਗੱਲ ਦਾ ?
ਚੰਨੋ : ਨਹੀਂ।
ਦੀਪੋ: ਖੈਰ ਹੁਣ ਤਾਂ ਪਤਾ ਲੱਗ ਗਿਆ।
ਚੰਨੋ : ਪਰ ਇਹ ਹੋ ਨਹੀਂ ਸਕਦਾ।
ਦੀਪੋ: ਪੈਸਾ ਸਭ ਕੁਝ ਕਰ ਸਕਦਾ।
ਚੰਨੋ : ਤਾਂ ਹੀ ਉਹ ਮਕਾਣ ਦੇ ਜਾਣ ਤੋਂ ਬਾਅਦ ਬਾਹਰ ਚਲੀ ਗਈ ਤੇ ਦਰਵਾਜ਼ੇ 'ਚ ਖੜੋ ਕੇ ਦੇਖਦੀ ਰਹੀ ! (हरड़ा) ਤੇ ਇਹ ਮਰਦ.....
ਦੀਪੋ : ਕੁਝ ਵੀ ਕਰ ਸਕਦੇ ਨੇ
ਕਿਰਨ: ਕੀ ਸੋਚ ਰਹੀ ਆਂ, ਤੂੰ ਚੰਨੋ ?
ਚੰਨੋ : ਮੈਂ ਸੋਚ ਰਹੀ ਐਂ, ਇਸ ਸੋਗ ਨੇ ਮੈਨੂੰ ਜ਼ਿੰਦਗੀ ਦੇ ਸਭ ਤੋਂ ਬੁਰੇ ਪਲਾਂ ਵਿਚ ਘੇਰਿਆ ਤੇ ਮੈਂ ਜ਼ਿੰਦਗੀ ਭਰ ਇਹਦਾ ਮੁਕਾਬਲਾ ਕਰਦੀ ਰਹਾਂਗੀ।
ਦੀਪੋ: ਹੌਲੀ ਹੌਲੀ ਤੂੰ ਸਹਿੰਦੜ ਹੋ ਜਾਵੇਂਗੀ।
ਚੰਨੋ :(ਭੁੱਬ ਮਾਰਦੀ, ਰੋਹ ਨਾਲ ਰੋਂਦੀ ਹੈ) ਨਹੀਂ ਮੈਂ ਕੁਝ ਨਹੀਂ ਸਹਿਣਾ। ਮੈਂ ਕੈਦ ਨਹੀਂ ਹੋ ਸਕਦੀ। ਮੈਂ ਨਹੀਂ ਚਾਹੁੰਦੀ ਮੇਰੀ ਚਮੜੀ ਦਾ ਰੰਗ ਵੀ ਤੇਰੇ ਵਰਗਾ ਹੋ ਜਾਵੇ। ਮੈਂ ਨਹੀਂ ਚਾਹੁੰਦੀ ਮੇਰਾ ਗੋਰਾ ਰੰਗ ਇਸ ਕਾਲ- ਕੋਠੜੀ ਵਿਚ ਗੁਆਚ ਜਾਵੇ। ਭਲਕੇ ਮੈਂ ਆਪਣਾ ਹਰਾ ਸੂਟ ਪਾ ਕੇ ਪਿੰਡ ਦੀਆਂ ਗਲੀਆਂ 'ਚ ਘੁੰਮਾਂਗੀ। ਮੈਂ ਬਾਹਰ ਨਿਕਲਣਾ ਚਾਹੁੰਦੀ ਹਾਂ। (ਪਹਿਲਾ ਨੌਕਰ ਪ੍ਰਵੇਸ਼ ਕਰਦਾ ਹੈ)
ਦੀਪੋ : (ਹਾਕਮਾਨਾ ਲਹਿਜੇ ਵਿਚ) ਚੰਨੋ!
ਨੌਕਰ: ਵਿਚਾਰੀ! ਆਪਣੇ ਬਾਪ ਨੂੰ ਕਿੰਨਾ ਚੇਤੇ ਕਰਦੀ ਐ। (ਉਹ ਬਾਹਰ ਜਾਂਦੀ ਹੈ)
ਕਿਰਨ: ਚੁੱਪ
ਚੰਨੋ: ਜੋ ਸਾਡੇ 'ਚੋਂ ਇਕ ਨਾਲ ਹੋਇਆ, ਓਹੀ ਸਾਰਿਆਂ ਨਾਲ ਹੋਵੇਗਾ। (ਚੰਨੋ ਚੁਪ ਕਰ ਜਾਂਦੀ ਹੈ)
ਦੀਪੋ :ਨੌਕਰ ਨੇ ਸਾਰੀ ਗੱਲ ਸੁਣ ਲੈਣੀ ਸੀ, ਆਪਾਂ ਮਸੀਂ ਬਚੇ। ਨੌਕਰ (ਆਉਂਦਾ ਹੋਇਆ) ਦਿਲਬਾਗ ਆ ਰਿਹਾ-ਉਹ ਗਲੀ ਦੇ ਮੋੜ 'ਤੇ ਹੈ।
(ਜੋਤੀ, ਕਿਰਨ ਤੇ ਦੀਪੋ ਦੌੜਦੀਆਂ ਹਨ)
ਦੀਪੋ : ਆਓ ਆਪਾਂ ਦੇਖੀਏ। (ਉਹ ਕਾਹਲੀ ਕਾਹਲੀ ਜਾਂਦੀਆਂ ਹਨ)
ਨੌਕਰਾਣੀ : (ਚੰਨੋ ਨੂੰ) ਤੂੰ ਨਹੀਂ ਦੇਖਣਾ ?
ਚੰਨੋ : ਨਹੀਂ, ਮੇਰਾ ਕੀ ਵਾਸਤਾ!
ਨੌਕਰ : ਓਨੇ ਮੋੜ ਤੋਂ ਮੁੜਨਾ, ਤੂੰ ਆਪਣੇ ਕਮਰੇ ਦੀ ਖਿੜਕੀ ਵਿਚੋਂ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਦੇਖ ਸਕਦੀ ਹੈਂ! (ਨੌਕਰ ਬਾਹਰ ਜਾਂਦਾ ਹੈ। ਚੰਨੋ ਮੰਚ 'ਤੇ ਇਕੱਲੀ ਰਹਿ ਜਾਂਦੀ ਹੈ। ਡਾਵਾਂ ਡੋਲ ਜਿਹੀ; ਇਕ ਪਲ ਬਾਅਦ, ਉਹ ਵੀ ਕਾਹਲੀ ਕਾਹਲੀ ਚਲੀ ਜਾਂਦੀ ਹੈ, ਆਪਣੇ ਕਮਰੇ ਵੱਲ। ਹੁਕਮੀ ਤੇ ਪਾਲੋ ਆਉਂਦੀਆਂ ਹਨ।)
ਹੁਕਮੀ : ਹਿੱਸੇ, ਟੁਕੜੇ, ਮੈਂ ਤਾਂ ਤੰਗ ਆ ਗਈ ਆਂ।
ਪਾਲੋ : ਤਾਰੋ ਦੇ ਹਿੱਸੇ ਦੇਖੋ ਕਿੰਨੀ ਜਾਇਦਾਦ ਆਈ ਐ।
ਹੁਕਮੀ : ਹਾਂ ।
ਪਾਲੋ : ਦੂਜੀਆਂ ਦੇ ਹਿੱਸੇ ਤਾਂ ਬਹੁਤ ਹੀ ਥੋੜ੍ਹੀ।
ਹੁਕਮੀ : ਤੂੰ ਇਹ ਗੱਲ ਮੈਨੂੰ ਤਿੰਨ ਵਾਰੀ ਕਹਿ ਚੁੱਕੀ ਏਂ। ਜਦ ਕਿ ਤੈਨੂੰ ਪਤਾ, ਮੈਨੂੰ ਇਹ ਸੁਣਨੀ ਚੰਗੀ ਨਹੀਂ ਲੱਗਦੀ। ਬਹੁਤ
ਥੋੜੀ, ਬਹੁਤ ਥੋੜੀ, ਤੂੰ ਵਾਰ ਵਾਰ ਚੇਤੇ ਨਾ ਕਰਾ। (ਤਾਰੋ ਆਉਂਦੀ ਹੈ, ਉਹਦੇ ਚਿਹਰੇ 'ਤੇ ਗੂੜ੍ਹੀ ਮੇਕ-ਅੱਪ ਕੀਤੀ ਹੋਈ ਹੈ।) ਤਾਰੋ !
ਤਾਰੋ : ਹਾਂ ਅੰਮਾ।
ਹੁਕਮੀ: ਤੇਰੀ ਜੁਰਅਤ ਕਿਵੇਂ ਪਈ, ਮੂੰਹ 'ਤੇ ਏਨਾ ਕੁਝ ਥੱਪਣ ਦੀ, ਤੇ ਆਪਣੇ ਬਾਪ ਦੇ ਸੋਗ ਦੇ ਦਿਨ ਨ੍ਹਾਉਣ ਧੋਣ ਦੀ।
ਤਾਰੋ: ਉਹ ਮੇਰਾ ਬਾਪ ਨਹੀਂ ਸੀ, ਮੇਰਾ ਬਾਪ ਬਹੁਤ ਸਾਲ ਪਹਿਲਾਂ ਮਰ ਗਿਆ ਸੀ। ਕੀ ਤੁਸੀਂ ਇਹ ਗੱਲ ਵੀ ਭੁੱਲ ਚੁੱਕੇ ਓਂ ?
ਹੁਕਮੀ : ਤੈਨੂੰ ਆਪਣੇ ਬਾਪ ਨਾਲੋਂ ਆਪਣੀਆਂ ਭੈਣਾਂ ਦੇ ਬਾਪ ਦੀ ਜ਼ਿਆਦਾ ਅਹਿਸਾਨਮੰਦ ਹੋਣਾ ਚਾਹੀਦਾ। ਉਹਦੇ ਸਦਕਾ ਹੀ ਤੇਰੀ ਕਿਸਮਤ ਸਲਾਮਤ ਰਹੀ।
ਤਾਰੇ : ਪਹਿਲਾਂ ਏਸ ਗੱਲ ਦੀ ਹੀ ਪੜਤਾਲ ਹੋ ਜਾਵੇ।
ਹੁਕਮੀ : ਅਕਲ ਨਾਲ ਗੱਲ ਕਰੀਦੀ ਐ ਤੇ ਵੱਡਿਆਂ ਦਾ ਥੋੜ੍ਹਾ ਆਦਰ ਕਰਨਾ ਸਿੱਖੀਦਾ।
ਤਾਰੋ ਅੰਮਾ, ਮੈਨੂੰ ਬਾਹਰ ਜਾਣ ਦੇ।
ਹੁਕਮੀ : ਤੈਨੂੰ ਬਾਹਰ ਜਾਣ ਦਿਆਂ? ਜਾਣ ਦਿਆਂਗੀ, ਪਰ ਪਹਿਲੋਂ ਤੇਰੇ ਬੂਥੇ ਤੋਂ ਇਹ ਧੂੜਾ ਪੂੰਝ ਕੇ। ਲੁੱਚੀ, ਰੰਗੇ ਬੂਥੇ ਵਾਲੀ ਛਨਾਲ। ਬਿਲਕੁਲ ਆਪਣੀ ਭੂਆ ਵਰਗੀ (ਰੁਮਾਲ ਲੈ ਕੇ, ਉਸ ਦੇ ਮੂੰਹ ਤੋਂ ਪਾਊਡਰ ਪੂੰਝਦੀ ਹੈ) ਹੁਣ ਜਾ।
ਪਾਲੋ : ਹੁਕਮੀ, ਗੁੱਸੇ ਵਿਚ ਨਾ ਆ।
ਹੁਕਮੀ : ਮੇਰੀ ਮਾਂ ਪਾਗਲ ਹੋ ਗਈ ਸੀ, ਪਰ ਮੇਰੇ ਅਜੇ ਹੋਸ਼ ਹਵਾਸ ਕਾਇਮ ਨੇ। ਤੇ ਮੈਂ ਜਾਣਦੀ ਆਂ ਮੈਂ ਕੀ ਕਰ ਰਹੀ ਹਾਂ। (ਸਭ ਦਾਖ਼ਲ ਹੁੰਦੇ ਹਨ।)
ਦੀਪੋ : ਇਹ ਕੀ ਹੋ ਰਿਹਾ ਏਥੇ ?
ਹੁਕਮੀ : ਕੁਝ ਨਹੀਂ ਹੋ ਰਿਹਾ
ਦੀਪੋ : (ਤਾਰੋ ਨੂੰ) ਜੇ ਤੂੰ ਜਾਇਦਾਦ ਵਿਚ ਆਪਣੇ ਹਿੱਸੇ ਲਈ ਲੜ ਰਹੀ ਏਂ, ਤਾਂ ਉਹ ਤੇਰਾ ਸਭ ਤੋਂ ਜ਼ਿਆਦਾ ਏ ਤੇ ਤੂੰ ਉਸ ਨਾਲ ਚੁੰਬੜੀ ਰਹਿ ਸਕਦੀ ਏਂ।
ਤਾਰੋ : ਤੂੰ ਆਪਣੀ ਜ਼ਬਾਨ ਨੂੰ ਮੂੰਹ ਵਿਚ ਰੱਖ।
ਹੁਕਮੀ: ਤੂੰ ਇਹ ਸੋਚਣ ਦੀ ਗ਼ਲਤੀ ਨਾ ਕਰ ਕਿ ਤੂੰ ਮੈਨੂੰ ਝੁਕਾ ਸਕਦੀ ਏਂ। ਜਦ ਤੱਕ ਏਸ ਘਰ ਚੋਂ ਮੇਰੀ ਅਰਥੀ ਨਹੀਂ ਨਿਕਲ ਜਾਂਦੀ, ਏਥੇ ਸਭ ਕੁਝ ਮੇਰੇ ਹੁਕਮ ਨਾਲ ਹੋਵੇਗਾ। (ਆਵਾਜ਼ਾਂ ਸੁਣਦੀਆਂ ਹਨ, ਮਾਲਾਂ, ਹੁਕਮੀ ਦੀ ਮਾਂ ਪ੍ਰਵੇਸ਼ ਕਰਦੀ ਹੈ। ਉਹ ਬਹੁਤ ਬੁੱਢੀ ਹੈ ਤੇ ਉਸ ਨੇ ਆਪਣੇ ਗਲ ਵਿਚ ਹਾਰ ਪਾਏ ਹੋਏ ਹਨ) 1
ਮਾਲਾਂ: ਹੁਕਮੀਏਂ, ਮੇਰੀ ਫੁਲਕਾਰੀ ਕਿੱਥੇ ਐ? ਮੇਰਾ ਕੋਈ ਗਹਿਣਾ ਤੁਹਾਨੂੰ ਨਹੀਂ ਮਿਲਣਾ। ਨਾ ਮੇਰੀਆਂ ਮੁੰਦਰੀਆਂ, ਨਾ ਟਿੱਕਾ, ਨਾ ਸੱਗੀ ਫੁੱਲ ਕਿਉਂਕਿ ਤੁਹਾਡਾ ਕਿਸੇ ਦਾ ਵਿਆਹ ਹੀ ਨਹੀਂ ਹੋਣਾ। ਹੁਕਮੀ, ਮੈਨੂੰ ਮੇਰਾ ਮੋਤੀਆਂ ਦਾ ਹਾਰ ਦੇ ਦੇ।
ਹੁਕਮੀ : (ਨੌਕਰਾਂ ਨੂੰ) ਤੁਸੀਂ ਇਹਨੂੰ ਏਥੇ ਕਿਉਂ ਆਉਣ ਦਿੱਤਾ ?
ਨੌਕਰ: (ਕੰਬਦਾ ਹੋਇਆ) ਇਹ ਮੇਰੇ ਹੱਥਾਂ 'ਚੋਂ ਨਿਕਲ ਗਈ।
ਮਾਲਾਂ : ਮੈਂ ਦੌੜ ਆਈ, ਕਿਉਂਕਿ ਮੈਂ ਵਿਆਹ ਕਰਵਾਉਣਾ। ਮੈਂ ਕਿਸੇ ਨਰ ਬੰਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਜਿਹੜਾ ਕਿਸੇ ਦਰਿਆ ਦੇ ਕੰਢੇ ਰਹਿੰਦਾ ਹੋਵੇ। ਏਥੇ ਦੋ ਮਰਦ ਤਾਂ ਔਰਤਾਂ ਤੋਂ ਭੱਜਦੇ ਨੇ।
ਹੁਕਮੀ : ਚੁੱਪ ਕਰ ਮਾਂ, ਚੁਪ ਕਰ।
ਮਾਲਾਂ: ਨਹੀਂ । ਮੈਂ ਚੁਪ ਨਹੀਂ ਕਰਨਾ। ਮੈਂ ਇਹ ਕੁਆਰੀਆਂ ਕੁੜੀਆਂ ਨਹੀਂ ਦੇਖ ਸਕਦੀ। ਵਿਆਹ ਨੂੰ ਤਰਸਦੀਆਂ ਕੁੜੀਆਂ, ਜਿਨ੍ਹਾਂ ਦੇ ਦਿਲ ਦਿਨ ਬ ਦਿਨ ਬੁਝ ਰਹੇ ਨੇ, ਰਾਖ਼ ਹੋ ਰਹੇ ਨੇ। ਤੇ ਮੈਂ ਆਪਣੇ ਪਿੰਡ ਜਾਣਾ ਚਾਹੁੰਦੀ ਆਂ। ਹੁਕਮੀਏ, ਮੈਂ ਕਿਸੇ ਮਰਦ ਨਾਲ ਵਿਆਹ ਕਰਾਉਣਾ ਤੇ ਉਸ ਨਾਲ ਸਾਰੀ ਜ਼ਿੰਦਗੀ ਖੁਸ਼ੀ ਖੁਸ਼ੀ ਰਹਿਣਾ ਚਾਹੁੰਦੀ ਆਂ।
ਹੁਕਮੀ: ਬੰਦ ਕਰ ਦਿਓ ਇਹਨੂੰ
ਮਾਲਾਂ: ਮੈਨੂੰ ਬਾਹਰ ਜਾਣ ਦੇ, ਹੁਕਮੀਏ। (ਨੌਕਰ ਮਾਲਾਂ ਨੂੰ ਫੜ ਲੈਂਦਾ ਹੈ)
ਹੁਕਮੀ: ਪਕੜ ਲਉ, ਇਹਨੂੰ ਸਾਰੇ (ਉਹ ਸਾਰੇ ਜਾ ਕੇ ਪਕੜ ਲੈਂਦੇ ਹਨ)
ਮਾਲਾਂ: ਮੈਂ ਏਥੋਂ ਭੱਜ ਜਾਣਾ ਚਾਹੁੰਦੀ ਆਂ। ਹੁਕਮੀਏ, ਕਿਸੇ ਦਰਿਆ ਕਿਨਾਰੇ ਰਹਿੰਦੇ ਆਦਮੀ ਨਾਲ ਵਿਆਹ ਕਰਵਾਉਣ ਲਈ।
(ਪਰਦਾ)