shabd-logo

ਚੌਥਾ ਅੰਕ

28 November 2023

2 Viewed 2

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ।

ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ।

ਪਾਲੋ : ਮੈਨੂੰ ਨਹੀਂ ਸੀ ਪਤਾ ਕਿ ਚੇਤਾਵਨੀ ਨੂੰ ਵੀ ਕਤਲ ਕਿਹਾ ਜਾ ਸਕਦਾ।

ਹੁਕਮੀ : ਤੂੰ ਮੈਨੂੰ ਕੋਈ ਚੇਤਾਵਨੀ ਦੇਣੀ ਐ?

ਪਾਲੋ : ਮੈਂ ਕੋਈ ਇਲਜ਼ਾਮ ਨਹੀਂ ਲਾ ਰਹੀ, ਹੁਕਮੀ, ਮੈਂ ਸਿਰਫ਼ ਤੈਨੂੰ ਅੱਖਾਂ ਖੋਲ੍ਹਣ ਲਈ ਕਹਿ ਰਹੀ ਹਾਂ, ਫਿਰ ਤੈਨੂੰ ਸਭ ਕੁਝ ਆਪੇ ਦਿਸ ਪਵੇਗਾ।

ਹੁਕਮੀ : ਕੀ ਦਿਸ ਪਵੇਗਾ?

ਪਾਲੋਂ : ਹੁਕਮੀ, ਤੂੰ ਹਮੇਸ਼ਾ ਬਹੁਤ ਹੁਸ਼ਿਆਰ ਰਹੀ ਹੈਂ । ਤੈਨੂੰ ਦੂਜਿਆਂ ਦੇ ਗੁਨਾਹ ਸੌ ਕੋਹਾਂ ਤੋਂ ਦਿਸ ਪੈਂਦੇ ਸੀ। ਮੈਨੂੰ ਕਈ ਵਾਰ ਲਗਦਾ ਸੀ ਤੈਨੂੰ ਲੋਕਾਂ ਦੇ ਮਨ ਪੜ੍ਹਣ ਦੀ ਜਾਚ ਹੈ। ਪਰ ਤੇਰੇ ਬੱਚੇ ਤੇਰੇ ਬੱਚੇ ਨੇ। ਉਨ੍ਹਾਂ ਵਾਰੀ ਤੂੰ ਅੰਨ੍ਹੀ ਹੋ ਗਈ ਏਂ।

ਹੁਕਮੀ : ਤੂੰ ਕਿਰਨ ਦੀ ਗੱਲ ਕਰ ਰਹੀ ਏਂ ?

ਪਾਲੋ : ਹਾਂ, ਕਿਰਨ ਦੀ(ਜਿਗਿਆਸਾ ਨਾਲ) 

ਮੈਂ ਹੈਰਾਨ ਹਾਂ, ਉਹਨੇ ਤਸਵੀਰ ਕਿਉਂ ਲੁਕਾਈ ?  

ਹੁਕਮੀ :  (ਆਪਣੀ ਧੀ ਨੂੰ ਬਚਾਉਂਦੀ ਹੈ) ਉਹਨੇ ਕਿਹਾ ਤਾਂ ਸੀ ਮੈਂ ਮਜ਼ਾਕ ਕੀਤਾ ਸੀ । ਹੋਰ ਕੀ ਹੋ ਸਕਦਾ ਹੈ ਇਹ?ਮੈਂ ਹੈਰਾਨ ਹਾਂ, ਉਹਨੇ ਤਸਵੀਰ ਕਿਉਂ ਲੁਕਾਈ ? 

ਪਾਲੋ : ਤੇ ਤੂੰ ਇਸ ਗੱਲ 'ਤੇ ਯਕੀਨ ਕਰ ਲਿਆ?

ਹੁਕਮੀ : (ਪਕਿਆਈ ਨਾਲ) ਮੈਂ ਐਵੇਂ ਨਹੀਂ ਯਕੀਨ ਕਰ ਲਿਆ, ਅਸਲੀ ਗੱਲ ਵੀ ਏਹੀ ਸੀ।

ਪਾਲੋ : ਹਾਂ ਅਸਲੀ ਗੱਲ ਏਹੀ ਸੀ ਕਿਉਂਕਿ ਅਸੀਂ ਤੇਰੇ ਪਰਵਾਰ ਬਾਰੇ ਗੱਲ ਕਰ ਰਹੇ ਹਾਂ। ਪਰ ਜੇ ਅਸੀਂ ਗੁਆਂਢੀਆਂ ਬਾਰੇ ਗੱਲ ਕਰ ਰਹੇ ਹੁੰਦੇ, ਫੇਰ ਕੀ ਹੁੰਦਾ ਇਹ ?

ਹੁਕਮੀ : ਹੁਣ ਤੂੰ ਫੇਰ ਮੈਨੂੰ ਚਾਕੂ ਦੀ ਨੋਕ ਦਿਖਾ ਰਹੀ ਏਂ।

ਪਾਲੋ   (ਬੇਰਹਿਮੀ ਨਾਲ) ਨਹੀਂ, ਹੁਕਮੀ। ਕੁਝ ਬਹੁਤ ਸੰਗੀਨ ਵਾਪਰ (ਬੇਰਹਿਮੀ ਨਾਲ) ਨਹੀਂ, ਹੁਕਮੀ। ਕੁਝ ਬਹੁਤ ਸੰਗੀਨ ਵਾਪਰ (ਬੇਰਹਿਮੀ ਨਾਲ) ਨਹੀਂ, ਹੁਕਮੀ। ਕੁਝ ਬਹੁਤ ਸੰਗੀਨ ਵਾਪਰ ਰਿਹਾ ਹੈ ਏਥੇ। ਮੈਂ ਤੇਰੇ ਮੱਥੇ 'ਤੇ ਇਲਜ਼ਾਮ ਨਹੀਂ ਧਰਨਾ ਚਾਹੁੰਦੀ, ਪਰ ਤੂੰ ਆਪਣੀਆਂ ਧੀਆਂ ਨੂੰ ਕਦੇ ਆਜ਼ਾਦੀ ਨਹੀਂ ਦਿੱਤੀ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਤੂੰ ਕੀ ਕਹੇਂਗੀ, ਪਰ ਕਿਰਨ ਪਿਆਰ ਲਈ ਤਰਸੀ ਹੋਈ ਐ। ਤੂੰ ਉਹਨੂੰ ਜਸਬੀਰ ਨਾਲ ਵਿਆਹ ਕਿਉਂ ਨਹੀਂ ਕਰਵਾਉਣ ਦਿੱਤਾ ? ਜਦੋਂ ਉਹ ਉਹਨੂੰ ਪਹਿਲੇ ਦਿਨ ਮਿਲਣ ਆ ਰਿਹਾ ਸੀ, ਤੂੰ ਉਹਨੂੰ ਸੁਨੇਹਾ ਘੱਲ ਦਿੱਤਾ ਕਿ ਉਹ ਨਾ ਆਵੇ।

ਹੁਕਮੀ : (ਉੱਚੀ ਆਵਾਜ਼ ਵਿਰ) ਮੈਂ ਹਜ਼ਾਰ ਵਾਰ ਇਉਂ ਹੀ ਕਰਾਂਗੀ। ਸਾਡਾ ਖੂਨ ਆਮ ਲੋਕਾਂ ਦੇ ਖੂਨ ਵਿਚ ਨਹੀਂ ਰਲ ਸਕਦਾ, ਜਦ ਤੱਕ ਮੈਂ ਜਿਉਂਦੀ ਆਂ। ਤੈਨੂੰ ਪਤਾ, ਅਮਰੀਕ ਦਾ ਪਿਉ ਇਕ ਆਜੜੀ ਸੀ ?

ਪਾਲੋ : ਤੇ ਤੂੰ ਦੇਖ ਰਹੀ ਏਂ ਨਾ, ਤੇਰੇ ਇਨ੍ਹਾਂ ਤੌਰ ਤਰੀਕਿਆਂ ਕਾਰਨ ਕੀ ਹੋ ਰਿਹਾ ?

ਹੁਕਮੀ : ਮੈਂ ਇਹ ਤੌਰ ਤਰੀਕੇ ਨਿਭਾ ਸਕਦੀ ਹਾਂ, ਕਿਉਂਕਿ ਏਨੇ ਜੋਗੀ ਹਾਂ। ਪਰ ਤੂੰ ਜਿਨ੍ਹਾਂ ਲੋਕਾਂ 'ਚੋਂ ਐਂ, ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪੁਗ ਸਕਦੇ

ਪਾਲੋ : ਮੈਨੂੰ ਚੇਤੇ ਨਾ ਕਰਾ। ਹੁਣ ਮੈਂ ਬੁੱਢੀ ਹੋ ਗਈ ਹਾਂ। ਮੈਂ ਤੇਰੇ ਵੱਲੋਂ ਦਿੱਤੀ ਹਿਫਾਜ਼ਤ ਲਈ ਤੇਰੀ ਅਹਿਸਾਨਮੰਦ ਆਂ।

ਹੁਕਮੀ : (ਬੇਬਸੀ) ਲਗਦਾ ਤਾਂ ਨਹੀਂ ਕਿ ਤੂੰ ਅਹਿਸਾਨਮੰਦ ਏਂ।

ਪਾਲੋ :  (ਕੋਮਲਤਾ ਵਿਚ ਛੁਪੀ ਨਫ਼ਰਤ ਨਾਲ) ਕਿਰਨ ਉਸ ਸਭ ਕੁਝ ਨੂੰ ਮਾਫ਼ ਕਰ ਦੇਵੇਗੀ?

ਹੁਕਮੀ : ਜੇ ਉਹ ਨਹੀਂ ਕਰੇਗੀ, ਤਾਂ ਉਹਦਾ ਹਸ਼ਰ ਹੋਰ ਵੀ ਬੁਰਾ ਹੋਏਗਾ। ਮੈਂ ਨਹੀਂ ਮੰਨਦੀ ਕਿ ਇਹ ਉਹ ਗੱਲ ਐ ਜਿਹੜੀ ਏਥੇ ਵਾਪਰ ਰਹੀ ਐ। ਏਥੇ ਕੁਝ ਨਹੀਂ ਵਾਪਰ ਰਿਹਾ, ਬੱਸ ਤੂੰ ਚਾਹੁੰਦੀ ਐਂ ਕਿ ਵਾਪਰੇ। ਤੇ ਜੇ ਕਿਸੇ ਦਿਨ ਕੁਝ ਵਾਪਰਿਆ ਵੀ, ਤਾਂ ਤੂੰ ਯਕੀਨ ਰੱਖੀਂ, ਇਨ੍ਹਾਂ ਕੰਧਾਂ ਤੋਂ ਬਾਹਰ ਨਹੀਂ ਜਾਏਗਾ।

ਪਾਲੋ : ਮੈਨੂੰ ਬਹੁਤਾ ਯਕੀਨ ਨਹੀਂ। ਏਸ ਪਿੰਡ ਵਿਚ ਉਹ ਵੀ ਲੋਕ  ਨੇ, ਜਿਹੜੇ ਦਿਲ 'ਚ ਲੁਕੀਆਂ ਗੱਲਾਂ ਨੂੰ ਵੀ ਪੜ੍ਹ ਲੈਂਦੇ ਨੇ, ਬੜੀ ਦੂਰੋਂ।

ਹੁਕਮੀ : ਤੈਨੂੰ ਕਿਹੋ ਜਿਹਾ ਲੱਗੇ ਜੇ ਮੈਂ ਕਹਾਂ ਕਿ ਮੇਰੀਆਂ ਧੀਆਂ ਰੰਡੀਆਂ ਦੇ ਕੋਠੇ 'ਤੇ ਚਲੀਆਂ ਜਾਣ।

ਪਾਲੋ : ਕਿਸੇ ਨੂੰ ਆਪਣੇ ਕਿਸਮਤ ਦਾ ਪਤਾ ਨਹੀਂ ਹੁੰਦਾ।

ਹੁਕਮੀ : ਮੈਨੂੰ ਆਪਣੀ ਕਿਸਮਤ ਦਾ ਪਤਾ ਤੇ ਆਪਣੀਆਂ ਧੀਆਂ ਦੀਆਂ ਕਿਸਮਤਾਂ ਦਾ ਵੀ। ਰੰਡੀਆਂ ਦਾ ਕੋਨਾ ਕਿਸੇ ਖ਼ਾਸ ਔਰਤ ਲਈ ਸੀ ਤੇ ਉਹ ਮਰ ਚੁੱਕੀ ਐ।

ਪਾਲੋ : (ਗੁੱਸੇ ਨਾਲ) ਹੁਕਮੀ, ਮੇਰੀ ਮਾਂ ਬਾਰੇ ਇਹੋ ਜਿਹੇ ਬੋਲ ਨਾ ਬੋਲ।

ਹੁਕਮੀ : ਫੇਰ ਤੂੰ ਵੀ ਮੈਨੂੰ ਆਪਣੀਆਂ ਕਮੀਨੀਆਂ ਸੋਚਾਂ ਨਾਲ ਪਰੇਸ਼ਾਨ ਨਾ ਕਰ।

ਪਾਲੋ : ਮੈਨੂੰ ਕੋਈ ਲੋੜ ਨਹੀਂ ਦਖ਼ਲ ਦੇਣ ਦੀ।

ਹੁਕਮੀ : ਹਾਂ, ਤੈਨੂੰ ਕੋਈ ਲੋੜ ਨਹੀਂ। ਤੂੰ ਆਪਣਾ ਕੰਮ ਕਰ ਤੇ ਆਪਣਾ ਮੂੰਹ ਬੰਦ ਰੱਖ। ਇਹ ਹੀ ਉਨ੍ਹਾਂ ਲੋਕਾਂ ਦਾ ਫਰਜ਼ ਹੈ

ਜੋ ਲੋਕ ਰੋਟੀ ਲਈ ਕੰਮ ਕਰਦੇ ਨੇ । ਪਾਲੋ : ਪਰ ਮੈਂ ਮੂੰਹ ਬੰਦ ਨਹੀਂ ਰੱਖ ਸਕਦੀ? ਤੂੰ ਮੈਨੂੰ ਦੱਸ-ਕੀ ਇਹ ਚੰਗਾ ਨਾ ਹੁੰਦਾ ਜੇ ਦਿਲਬਾਗ ਕਿਰਨ ਨਾਲ ਵਿਆਹ ਕਰਵਾਉਂਦਾ ਤੇ ਜਾਂ ਚੰਨੋ ਨਾਲ? 

ਹੁਕਮੀ : ਨਹੀਂ, ਮੈਂ ਇਸ ਤਰ੍ਹਾਂ ਨਹੀਂ ਸੋਚਦੀ।

ਪਾਲੋ : (ਅਰਥ-ਭਰਪੂਰ ਢੰਗ ਨਾਲ) ਚੰਨੋ, ਓਹੀ ਹੈ ਦਿਲਬਾਗ ਦੀ ਅਸਲੀ ਮਹਿਬੂਬਾ।

ਹੁਕਮੀ : ਪਰ ਦੁਨੀਆਂ ਵਿਚ ਉਸ ਤਰ੍ਹਾਂ ਨਹੀਂ ਹੁੰਦਾ, ਜਿਸ ਤਰ੍ਹਾਂ ਅਸੀਂ ਚਾਹੁੰਦੇ ਆਂ।

ਪਾਲੋ : ਪਰ ਹੋਣੀ ਦੇ ਵਹਿਣ ਨੂੰ ਆਪਣੇ ਰਾਹੋਂ ਮੋੜਨਾ ਵੀ ਬਹੁਤ ਮੁਸ਼ਕਲ ਕੰਮ ਹੈ। ਦਿਲਬਾਗ ਦਾ ਤਾਰੋ ਨਾਲ ਜੋੜ ਜੋੜਨਾ ਮੈਨੂੰ ਗ਼ਲਤ ਲਗਦਾ ਹੈ ਤੇ ਦੂਜੇ ਲੋਕਾਂ ਨੂੰ ਵੀ ਇਹ ਤਾਂ ਪਿੰਡ ਦੀ ਹਵਾ ਨੂੰ ਵੀ ਗ਼ਲਤ ਲਗਦਾ ਹੈ। ਕੌਣ ਜਾਣਦਾ ਕੀ ਹੋਵੇ, ਜੋ ਉਹ ਚਾਹੁੰਦੇ ਨੇ, ਉਨ੍ਹਾਂ ਨੂੰ ਉਹ ਮਿਲੇ ਵੀ ਕਿ ਨਾ। 

ਹੁਕਮੀ : ਦੇਖ ਫੇਰ ਤੂੰ ਓਸੇ ਰਾਹ ਤੁਰ ਪਈ-ਲੂਤੀਆਂ ਲਾਉਣ ਵਾਲੇ- ਤੇ ਮੇਰੇ ਮਨ ਵਿਚ ਡਰਾਉਣੇ ਖ਼ਿਆਲ ਭਰਨ ਲੱਗ ਪਈ। ਪਰ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ। ਕਿਉਂਕਿ ਜੋ ਤੂੰ ਕਹਿੰਨੀ ਏਂ, ਜੇ ਉਹ ਹੋ ਗਿਆ, ਮੈਂ ਤੇਰਾ ਮੂੰਹ ਨੋਚ ਲਵਾਂਗੀ।

ਪਾਲੋ : ਇਹ ਡਰਾਵੇ ਕਿਸੇ ਹੋਰ ਨੂੰ ਦੇ ਹੁਕਮੀਏ।

ਹੁਕਮੀ : ਖੁਸ਼ਕਿਸਮਤੀ ਨਾਲ, ਮੇਰੀਆਂ ਧੀਆਂ ਮੇਰਾ ਆਦਰ ਕਰਦੀਆਂ ਨੇ ਤੇ ਕਦੀ ਮੇਰੀ ਮਰਜ਼ੀ ਦੇ ਖਿਲਾਫ਼ ਨਹੀਂ ਗਈਆਂ।

ਪਾਲੋ : ਇਹ ਠੀਕ ਹੈ, ਪਰ ਜਿਸ ਦਿਨ ਉਨ੍ਹਾਂ ਨੇ ਸਲਾਖਾਂ ਤੋੜ ਲਈਆਂ ਉਹ ਉਡ ਕੇ ਛੱਤਾਂ 'ਤੇ ਬਹਿ ਜਾਣਗੀਆਂ।

ਹੁਕਮੀ : ਮੈਂ ਉਨ੍ਹਾਂ ਦੇ ਪੱਥਰ ਮਾਰ ਕੇ ਉਨ੍ਹਾਂ ਨੂੰ ਭੁੰਞੇ ਸੁੱਟ ਲਵਾਂਗੀ।

ਪਾਲੋ : ਓ, ਇਹ ਤਾਂ ਮੈਂ ਭੁੱਲ ਹੀ ਗਈ ਸਾਂ ਕਿ ਤੂੰ ਸਦਾ, ਸਭ ਤੋਂ. ਵੱਧ ਬਹਾਦਰ ਰਹੀ ਐਂ।

ਹੁਕਮੀ : ਮੈਨੂੰ ਹਮੇਸ਼ਾ ਮੁਕਾਬਲਾ ਕਰਨਾ ਚੰਗਾ ਲਗਦੈ।

ਪਾਲੋ  : ਪਰ ਦੁਨੀਆਂ ਅਜੀਬ ਐ। ਏਸ ਉਮਰ ਵਿਚ ਵੀ ਤਾਰੇ ਆਪਣੇ ਹੋਣ ਵਾਲੇ ਘਰ ਵਾਲੇ ਲਈ ਕਿੰਨੇ ਉਮਾਹ ਨਾਲ ਭਰੀ ਹੋਈ ਐ। ਤੇ ਦਿਲਬਾਗ ਤੇ ਵੀ ਜਾਦੂ ਚੱਲਿਆ ਲਗਦਾ। ਮੇਰਾ ਪੁੱਤ ਕਹਿੰਦਾ, ਇਕ ਦਿਨ ਵੱਡੇ ਤੜਕੇ ਜਦ ਉਹ ਖੇਤਾਂ ਨੂੰ ਜਾ ਰਿਹਾ ਸੀ ਤਾਂ ਤਾਰੋ ਤੇ ਦਿਲਬਾਗ ਖੜੇ ਗੱਲਾਂ ਕਰ ਰਹੇ ਸਨ, ਕੋਈ ਸਾਢੇ ਚਾਰ ਵੱਜੇ ਹੋਣਗੇ।

ਹੁਕਮੀ : ਸਾਢੇ ਚਾਰ ?

ਤਾਰੋ(ਪ੍ਰਵੇਸ਼) : ਇਹ ਝੂਠ ਐ।

ਪਾਲੋ : ਪਰ ਮੈਨੂੰ ਤਾਂ ਓਨੇ ਇਹ ਹੀ ਦੱਸਿਆ।

ਹੁਕਮੀ (ਤਾਰੋ ਨੂੰ) : ਤੂੰ ਬੋਲ।

ਤਾਰੋ : ਉਹ ਇਕ ਵਜੇ ਚਲਾ ਗਿਆ ਸੀ । ਜੇ ਮੈਂ ਝੂਠ ਬੋਲਾਂ ਤਾਂ ਮੈਂ ਏਥੇ ਖੜੀ ਖੜੋਤੀ ਮਰ ਜਾਵਾਂ।

ਕਿਰਨ(ਪ੍ਰਵੇਸ਼)  : 1 ਮੈਂ ਵੀ ਚਾਰ ਵਜੇ ਉਹਦੇ ਜਾਣ ਦੀ ਬਿੜਕ ਸੁਣੀ। 

ਹੁਕਮੀ : ਪਰ ਤੂੰ ਉਹਨੂੰ ਆਪਣੀ ਅੱਖੀਂ ਦੇਖਿਆ?

ਕਿਰਨ : ਮੈਂ ਅੱਖੀ ਨਹੀਂ ਦੇਖਿਆ। (ਤਾਰੋ ਨੂੰ) ਪਰ ਤੁਸੀਂ ਕਿੱਥੇ ਖੜੇ मी ?

ਤਾਰੋ : ਅਸੀਂ ਆਪਣੇ ਸੌਣ ਵਾਲੇ ਕਮਰੇ ਦੀ ਖਿੜਕੀ 'ਚ ਖੜੇ ਗੱਲਾਂ ਕਰਦੇ ਸੀ। (ਚੰਨੋ ਦਰਵਾਜ਼ੇ ਵਿਚ ਆਉਂਦੀ ਹੈ।)

ਕਿਰਨ : ਫੇਰ......

ਹੁਕਮੀ : ਇਹ ਕੀ ਹੋ ਰਿਹਾ?

ਪਾਲੋ : ਜੇ ਤੂੰ ਹੁਣ ਤਕ ਖ਼ਬਰਦਾਰ ਨਹੀਂ ਰਹੀ ਤਾਂ ਤੈਨੂੰ ਹੁਣ ਪਤਾ ਲੱਗੇਗਾ। ਇਹ ਤਾਂ ਗੱਲ ਪੱਕੀ ਏ ਕਿ ਤੁਹਾਡੇ 'ਚੋਂ ਕਿਸੇ ਇਕ ਦੀ ਖਿੜਕੀ ਕੋਲ ਦਿਲਬਾਗ ਜਰੂਰ ਖੜਾ ਸੀ, ਤੜਕੇ ਚਾਰ ਵਜੇ।

ਹੁਕਮੀ : ਤੈਨੂੰ ਪੱਕਾ ਪਤਾ ?

ਪਾਲੋ : ਇਸ ਦੁਨੀਆਂ 'ਚ ਕਿਸੇ ਗੱਲ ਦਾ ਪੱਕਾ ਪਤਾ ਨਈਂ ਹੁੰਦਾ।

ਚੰਨੋ : ਅੰਮਾ, ਕਿਸੇ ਇਹੋ ਜਿਹੇ ਬੰਦੇ ਦੀ ਗੱਲ ਸੁਣਨ ਦੀ ਲੋੜ ਨਹੀਂ ਜਿਹੜਾ ਸਾਡੇ ਘਰ ਨੂੰ ਉਜਾੜਨਾ ਚਾਹੁੰਦਾ।

ਹੁਕਮੀ : ਮੈਨੂੰ ਆਪਣੇ ਆਪ ਨੂੰ ਸੰਭਾਲਣਾ ਆਉਂਦਾ। ਜੇ ਇਸ ਪਿੰਡ ਦੇ ਸਾਰੇ ਲੋਕ ਵੀ ਮੇਰੇ ਖਿਲਾਫ਼ ਝੂਠੀ ਗਵਾਹੀ ਲੈ ਕੇ ਆਉਣ ਤਾਂ ਉਹਨਾਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਏਗੀ। ਤੁਸੀਂ ਕੋਈ ਵੀ ਹੁਣ ਇਸ ਬਾਰੇ ਗੱਲ ਨਾ ਕਰਿਓ! ਕਈ ਵਾਰੀ ਲੋਕੀਂ ਤੁਹਾਡੇ 'ਤੇ ਚਿੱਕੜ ਪਾਉਣ ਦੀ ਕੋਸ਼ਿਸ਼ ਕਰਦੇ हे।

ਤਾਰੋ : ਮੈਨੂੰ ਝੂਠ ਬੋਲਣਾ ਪਸੰਦ ਨਹੀਂ।

ਪਾਲੋ : ਇਹਦਾ ਮਤਲਬ ਕੋਈ ਨਾ ਕੋਈ ਗੱਲ ਜ਼ਰੂਰ ਹੈ।

ਹੁਕਮੀ : ਕੋਈ ਗੱਲ ਨਹੀਂ ਏ। ਮੇਰਾ ਜਨਮ ਹਮੇਸ਼ਾ ਅੱਖੀਆਂ ਖੁਲ੍ਹੀਆਂ ਰੱਖਣ ਲਈ ਹੋਇਆ ਤੇ ਮੈਂ ਮਰਨ ਤੱਕ ਇਉਂ ਹੀ ਅੱਖਾਂ ਖੁਲ੍ਹੀਆਂ ਰੱਖ ਕੇ ਪਹਿਰਾ ਦਿਆਂਗੀ।

ਤਾਰੋ : ਪਰ ਮੈਨੂੰ ਜਾਨਣ ਦਾ ਹੱਕ ਐ ਕਿ ਅਸਲ ਗੱਲ ਕੀ ਐ। 

ਹੁਕਮੀ : ਤੈਨੂੰ ਕੋਈ ਹੱਕ ਨਹੀਂ ਮੇਰੀ ਆਗਿਆ ਮੰਨਣ ਤੋਂ ਸਿਵਾਇ। ਹੁਕਮੀ

ਤੇ ਸੁਣੋ ਤੁਸੀਂ ਸਾਰੀਆਂ ਅੱਜ ਤੋਂ ਕੋਈ ਸੌਦਾ-ਸੂਤ ਲਿਆਉਣ ਲਈ ਵੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ। (ਪਾਲੋ ਨੂੰ) ਤੇ ਤੂੰ ਸਾਡੇ ਮਾਮਲੇ 'ਚ ਖਿਲਕੁਲ ਦਖ਼ਲ ਨਾ ਦੇ। 'ਤੇ ਮੈਨੂੰ ਪੁੱਛੇ ਬਗ਼ੈਰ ਕੋਈ ਕਿਸੇ ਕਿਸਮ ਦਾ ਕਦਮ ਨਾ ਚੁੱਕੇ।

ਨੌਕਰ : (ਪ੍ਰਵੇਸ਼ ਕਰਦਾ ਹੋਇਆ) ਗਲੀ ਦੇ ਸਿਰੇ ਤੇ ਬਹੁਤ ਭੀੜ 'ਕੱਠੀ ਹੋਈ ਹੋਈ ਆ ਤੇ ਸਾਰੇ ਲੋਕ ਬੂਹਿਆਂ 'ਚ ਖੜ੍ਹੇ ਹਨ।

ਹੁਕਮੀ : (ਪਾਲੋ ਨੂੰ) ਜਾ ਦੌੜ ਕੇ ਦੇਖ ਕੇ ਆ ਕੀ ਗੱਲ ਆ। (ਕੁੜੀਆਂ ਵੀ ਨਾਲ ਹੀ ਦੌੜਨ ਨੂੰ ਤਿਆਰ ਹੁੰਦੀਆਂ ਹਨ) ਤੁਸੀਂ ਕਿੱਧਰ ਚੱਲੀਆਂ ? ਮੈਂ ਤੁਹਾਨੂੰ ਜਾਣਦੀ ਆਂ ਸਾਰਾ ਦਿਨ ਖਿੜਕੀਆਂ 'ਚ ਖੜ੍ਹੀਆਂ ਲੋਕਾਂ ਨੂੰ ਦੇਖਦੀਆਂ ਰਹਿੰਦੀਆਂ, ਤੁਹਾਨੂੰ ਤਾਂ ਆਪਣੇ ਪਿਉ ਦੇ ਸੋਗ ਦੀ ਵੀ ਪਰਵਾਹ ਨਹੀਂ। ਚਲੋ ਸਾਰੀਆਂ ਪਿਛਲੇ ਵਿਹੜੇ 'ਚ। (ਉਹ ਸਾਰੀਆਂ ਜਾਂਦੀਆਂ ਹਨ, ਹੁਕਮੀ ਵੀ ਚਲੀ ਜਾਂਦੀ ਹੈ। ਦੂਰੋਂ ਕੁਝ ਆਵਾਜ਼ਾਂ ਸੁਣਦੀਆਂ ਹਨ। ਕਿਰਨ ਤੇ ਚੰਨੋ ਆਉਂਦੀਆਂ ਹਨ। ਆਵਾਜ਼ਾਂ ਨੂੰ ਸੁਣਦੀਆਂ ਹਨ ਪਰ ਦਰਵਾਜ਼ੇ ਤੋਂ ਬਾਹਰ ਝਾਕਣ ਦਾ ਹੌਂਸਲਾ ਨਹੀਂ ਕਰਦੀਆਂ।)

ਕਿਰਨ : ਤੂੰ ਮੇਰੀ ਅਹਿਸਾਨਮੰਦ ਹੋ ਕਿ ਮੈਂ ਮੂੰਹ ਨਹੀਂ ਖੋਲ੍ਹਿਆ।

ਚੰਨੋ : ਤੂੰ ਮੂੰਹ ਖੋਲ੍ਹਦੀ ਤਾਂ ਮੈਂ ਵੀ ਬੋਲ ਪੈਣਾ ਸੀ।

ਕਿਰਨ : ਤੂੰ ਕਹਿਣਾ ਕੀ ਸੀ ?

ਚੰਨੋ :  ਏਹੀ ਕਿ ਸਿਰਫ਼ ਚਾਹੁਣ ਨਾਲ ਕੁਝ ਨਹੀਂ ਹੋ ਜਾਂਦਾ। ਮੈਂ ਓਹੀ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ ਤੇ ਜੋ ਕੁਝ ਹੋ ਰਿਹਾ ਏ ਮੇਰੇ ਲਈ ਠੀਕ ਐ। ਤੂੰ ਚਾਹਿਆ ਸੀ ਪਰ ਏਸ ਕਾਬਲ ਨਾ ਹੋ ਸਕੀ।

ਕਿਰਨ : ਤੇਰੀ ਕਾਬਲੀਅਤ ਵੀ ਬਹੁਤੀ ਦੇਰ ਨਈਂ ਚੱਲਣੀ।

ਚੰਨੋ : ਮੈਂ ਤਾਂ ਸਭ ਕੁਝ ਹਾਸਲ ਕਰਾਂਗੀ।

ਕਿਰਨ : ਮੈਂ ਤੈਨੂੰ ਉਹਦੀਆਂ ਬਾਹਾਂ 'ਚੋਂ ਖਿੱਚ ਲਵਾਂਗੀ। (ਨਿਮਰਤਾ ਨਾਲ) ਕਿਰਨ! ਇਉਂ ਨਾ ਕਰੀਂ!

ਕਿਰਨ : ਸਾਡੇ 'ਚੋਂ ਕੋਈ ਉਸ ਨੂੰ ਹਾਸਲ ਨਹੀਂ ਕਰੇਗੀ।

ਚੰਨੋ : ਪਰ ਉਹ ਮੈਨੂੰ ਆਪਣੀ ਘਰਵਾਲੀ ਬਣਾਉਣੀ ਚਾਹੁੰਦਾ।

ਕਿਰਨ : ਮੈਂ ਦੇਖ ਲਿਆ ਸੀ ਤੈਨੂੰ ਉਹਨੇ ਕਿਸ ਤਰ੍ਹਾਂ ਜੱਫੀ ਪਾਈ ਹੋਈ ਸੀ।

ਚੰਨੋ : ਮੈਂ ਨਹੀਂ ਸੀ ਚਾਹੁੰਦੀ, ਉਹ ਏਦਾਂ ਕਰੋ, ਪਰ ਉਹਨੇ ਤਾਂ ਜਿਵੇਂ ਮੈਨੂੰ ਰੱਸੀ ਪਾ ਕੇ ਖਿੱਚ ਲਿਆ।

ਕਿਰਨ : ਪਹਿਲਾਂ ਮੈਂ ਤੇਰੀ ਹੀ ਅਲਖ ਮੁਕਾਵਾਂਗੀ। (ਦੀਪੇ ਤੇ ਤਾਰੋ ਅੰਦਰ ਝਾਕਦੀਆਂ ਹਨ। ਸ਼ੋਰ ਹੋਰ ਉੱਚਾ ਹੋ ਰਿਹਾ ਹੈ। ਨੌਕਰ ਤੇ ਹੁਕਮੀ ਪ੍ਰਵੇਸ਼ ਕਰਦੇ ਹਨ। ਪਾਲੋ ਵੀ ਕਿਸੇ ਦੂਸਰੇ ਕਮਰੇ 'ਚੋਂ ਆਉਂਦੀ ਹੈ।)

ਪਾਲੋ : ਹੁਕਮੀ।

ਹੁਕਮੀ : ਕੀ ਗੱਲ ਏ ?

ਪਾਲੋ : ਕੁੜੇ ਆਹ ਨੁੱਕਰ ਵਾਲਿਆਂ ਦੀ ਧੀ ਨੇ, ਜਿਹੜੀ ਅਜੇ ਕੁਆਰੀ ਸੀ, ਨਿਆਣਾ ਜੰਮ ਦਿੱਤਾ ਪਤਾ ਨਈਂ ਕੀਹਦਾ...!

ਚੰਨੋ : ਨਿਆਣਾ.....................

ਪਾਲੋ :  ਤੇ ਨਮੋਸ਼ੀ ਤੋਂ ਬਚਣ ਦੀ ਮਾਰੀ ਨੇ ਨਿਆਣਾ ਮਾਰ ਕੇ ਪੱਥਰਾਂ ਥੱਲੇ ਲਕੋ ਦਿੱਤਾ ਪਰ ਕੁੱਤੇ ਖ਼ਸਮਾਂ ਖਾਣਿਆਂ ਨੂੰ ਕੀ ਪਰਵਾਹ ਉਹ ਓਥੋਂ ਕੱਢ ਲਿਆਏ। ਜਿਵੇਂ ਕਿਤੇ ਰੱਬ ਨੇ ਹੁਕਮ ਦਿੱਤਾ ਹੋਵੇ ਤੇ ਉਹਦੇ ਦਰਵਾਜ਼ੇ ਮੂਹਰੇ ਛੱਡ ਗਏ......! ਤੇ ਹੁਣ ਉਹ ਧੀ ਨੂੰ ਮਾਰਨਾ ਚਾਹੁੰਦੇ ਆ..... ਉਹਨੂੰ ਗਲੀਆਂ 'ਚ ਖਿੱਚੀ ਫਿਰਦੇ ਆ...... ਖੇਤਾਂ 'ਚੋਂ ਕੰਮ ਛੱਡ ਕੇ ਆਦਮੀ ਘਰਾਂ ਨੂੰ ਤੁਰ ਪਏ ਆ...... ਪਿੰਡ 'ਚ ਤਾਂ ਤੂਫ਼ਾਨ ਮੱਚਿਆ ਪਿਆ...... ।

ਹੁਕਮੀ : ਮੈਂ ਤਾਂ ਕਹਿੰਨੀ ਆਂ ਸਾਰੇ ਰਾਹ 'ਚੋਂ ਟਾਹਣੀਆਂ ਤੋੜ ਲਿਆਉਣ ਤੇ ਛਮਕਾਂ ਨਾਲ ਪੱਛ ਦੇਣ ਤੇ ਕਹੀਆਂ ਦੋ ਦਸਤਿਆਂ ਨਾਲ ਵੇਂਹ ਦੇਣ ਕਲਮੂੰਹੀ ਨੂੰ। ਮਾਰ ਦੇਣ ਉਹਨੂੰ।

ਚੰਨੋ : ਨਹੀਂ, ਉਹਨੂੰ ਮਾਰਿਓ ਨਾ।

ਕਿਰਨ : ਆਓ ਦੇਖੀਏ ਤਾਂ ਸਹੀ। (ਬਾਹਰੋਂ ਇਕ ਔਰਤ ਦੀ ਚੀਕ ਤੇ ਲੋਕਾਂ ਦਾ ਸ਼ੋਰ ਸੁਣਦਾ ਹੈ ।)

ਚੰਨੋ : ਉਹਨੂੰ ਬਚ ਕੇ ਨਿਕਲ ਜਾਣ ਦਿਉ। ਬਾਹਰ ਨਾ ਜਾਓ।

ਕਿਰਨ : ਉਹਨੇ ਕੀਤੀ ਆ ਤਾਂ ਹੁਣ ਉਹ ਭੁਗਤੇ।

ਹੁਕਮੀ : (ਦਰਵਾਜ਼ੇ ਤੇ) ਪੁਲਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹਨੂੰ ਮੁਕਾ ਦਿਓ। ਬਲਦੇ ਹੋਏ ਕੋਲੋਂ ਸੁੱਟੋ ਏਦੀਆਂ ਟੰਗਾਂ ਵਿਚ, ਜਿੱਥੇ ਅੱਗ ਲੱਗੀ ਹੋਈ ਸੀ ਇਹਨੂੰ ਬਹੁਤੀ।

ਚੰਨੋ : (ਆਪਣਾ ਪੇਟ ਘੁੱਟਦੀ ਹੋਈ) ਨਹੀਂ, ਨਹੀਂ।

ਹੁਕਮੀ : ਮਾਰ ਸੁੱਟੋ ਇਹਨੂੰ, ਮਾਰ ਸੁੱਟ... ।

(ਪਰਦਾ)

6
ਲੇਖ
ਹੁਕਮੀ ਦੀ ਹਵੇਲੀ
0.0
ਇਹ ਸੁਰਜੀਤ ਪਾਤਰ ਦੀ ਕਿਤਾਬ ਹੈ
1

ਪਹਿਲਾ ਅੰਕ

23 November 2023
2
0
0

 ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ। ਗਰਮ

2

ਅੰਕ ਦੂਸਰਾ

26 November 2023
2
0
0

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।) ਤਾਰੋ : ਮੈਂ ਤਿੰਨ ਚਾਦਰ

3

ਤੀਸਰਾ ਅੰਕ

27 November 2023
0
0
0

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ? ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ। ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ। ਕਿਰਨ : (ਅਰਥ-ਭਰਪੂਰ ਢੰਗ ਨਾਲ)

4

ਚੌਥਾ ਅੰਕ

28 November 2023
0
0
0

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ। ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ। ਪਾਲੋ : ਮੈਨੂੰ ਨਹੀਂ ਸੀ ਪਤਾ

5

ਪੰਜਵਾਂ ਅੰਕ

29 November 2023
1
0
0

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬ

6

ਛੇਵਾਂ ਅੰਕ

30 November 2023
0
0
0

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ। ਹੁਕਮੀ : ਹਾਂ ਬਿਲਕੁੱਲ ਸਹੀ ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ? ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ। ਪਾਲੋ : ਕਿੰਨੇ ਵਜੇ ਜ

---