shabd-logo

ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?

15 January 2024

12 Viewed 12

ਕਾਸ਼ ! ਮੈਂ ਉਸ ਦੀ ਇਕ ਅੱਧ ਫੋਟੋ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ 'ਕਮਾਲ'ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ 'ਨਾਵਲ' ਦੇ ਰੂਪ ਵਿਚ ਪੇਸ਼ ਕਰਨੀ ਪਵੇਗੀ। ਅੱਜ ਮੈਂ ਸੋਚ ਰਿਹਾ ਹਾਂ, ਕੀ ਮੈਂ ਕਲਮ ਨਾਲ ਉਸ ਅਭਾਗੇ ਦੀ ਹੂ-ਬ-ਹੂ ਤਸਵੀਰ ਚਿੰਤ੍ਰ ਸਕਾਂਗਾ ?

ਉਸ ਦਾ ਅਸਲ ਨਾਂ ਮੈਨੂੰ ਉਦੋਂ ਪਤਾ ਲਗਾ, ਜਦ ਇਸ ਦੁਨੀਆਂ ਵਿਚ ਸਿਰਫ ਉਸ ਦਾ ਨਾਂ ਹੀ ਬਾਕੀ ਰਹਿ ਗਿਆ ਸੀ। ਆਮ ਤੌਰ ਤੇ ਲੋਕੀਂ ਉਸ ਨੂੰ 'ਮਿਸਟਰ ਕਮਾਲ' ਕਹਿ ਕੇ ਸੱਦਦੇ ਸਨ । ਮੇਰਾ ਖਿਆਲ ਸੀ, ਉਸ ਦਾ ਇਹੋ ਨਾਂ ਹੈ, ਪਰ ਮਗਰੋਂ ਪਤਾ ਲੱਗਾ ਕਿ ਇਹ ਉਸ ਦਾ ਨਾਂ ਨਹੀਂ ਬਲਕਿ ਉਸ ਦਾ ਉਪਨਾਮ ਕਹੋ ਜਾਂ ਵਿਸ਼ੇਸ਼ਣ ਕਹੇ ਕੁਝ ਇਹੋ ਜਿਹਾ ਹੀ ਸੀ । ਮੈਂ ਸੋਚਦਾ ਹਾਂ. ਉਹ ਅਸਲੀ ਅਰਥਾਂ ਵਿਚ 'ਕਮਾਲ' ਸੀ। ਉਸ ਨੂੰ ਜਿੰਨਾ ਕੁਝ ਵੀ ਮੈਂ ਵੇਖਿਆ, ਕਮਾਲ ਤੋਂ ਘੱਟ ਨਹੀਂ ਸੀ। ਉਹ ਜੇ ਕੁਝ ਵੀ ਕਰਦਾ ਉਸ ਨੂੰ ਕਮਾਲ ਦੀ ਹਦ ਤੇ ਪਹੁੰਚਾ ਕੇ ਛੱਡਦਾ ਸੀ।

ਕਾਫ਼ੀ ਪੁਰਾਣਾ ਵਾਕਿਆ ਹੈ — ਅੱਜ ਤੋਂ ਕੋਈ ਦਸ ਸਾਲ ਪਹਿਲਾਂ ਦਾ -- ਉੱਨੀ ਸੌ ਇਕੱਤੀ ਜਾਂ ਬੱਤੀ ਦਾ ਸ਼ਾਇਦ, ਪਰ ਹੁਣ ਵੀ ਜਦ ਕਦੇ ਅੰਮ੍ਰਿਤਸਰ ਦੇ ਉਸ ਬਾਜ਼ਾਰ ਵਿਚੋਂ ਲੰਘਦਾ ਹਾਂ, ਉਸ ਦੁਕਾਨ ਅੱਗੇ ਮੇਰੇ ਪੈਰ ਇਕ ਵਾਰੀ ਜ਼ਰੂਰ ਰੁਕ ਜਾਂਦੇ ਹਨ। ਉਹ ਦੁਕਾਨ ਹੁਣ ਘੜੀ ਸਾਜ਼ੀ ਦੇ ਥਾਂ ਕਰਿਆਨੇ ਦੀ ਹੈ, ਪਰ ਮੇਰੀਆਂ ਅੱਖਾਂ ਸਾਹਮਣੇ ਓਹੀ ਪੁਰਾਣਾ ਦ੍ਰਿਸ਼ ਫਿਰ ਜਾਂਦਾ ਹੈ - ਭੂਰੇ ਜਿਹੇ ਰੰਗ ਦੀ ਮੈਲੀ ਜਾਕਟ ਪਾਈ ਇਕ ਬਾਈਆਂ-ਚਵੀਆਂ ਵਰ੍ਹਿਆਂ ਦਾ ਮਾੜੂਆ ਜਿਹਾ ਗਭਰੀਟ ਗੋਡੇ ਹਿੱਕ ਨਾਲ ਲਾਈ ਪੈਰਾਂ ਭਾਰ ਆਪਣੇ ਧੁੰਦਲੇ ਸ਼ੀਸ਼ਿਆਂ ਵਾਲੇ ਬੇ-ਕੇਸ ਦੇ ਸਾਹਮਣੇ ਬੈਠਾ ਘੜੀਆਂ ਮੁਰੰਮਤ ਕਰ ਰਿਹਾ ਹੈ, ਜਿਸ ਵਿਚ ਅਨੇਕਾਂ ਪੁਰਾਣੀਆਂ ਘੜੀਆਂ, ਟਾਈਮ ਪੀਸ ਤੇ ਉਨ੍ਹਾ ਦੇ ਬੇ-ਓੜਕ ਪੁਰਜੇ ਭਰੇ ਪਏ ਹਨ। ਸੋ-ਕੇਸ ਦੇ ਸਾਹਮਣੇ ਵਾਲੇ ਸ਼ੀਸੇ ਉਤੇ ਇਕ ਅੱਧੇ ਕੁ ਕਾਰਡ ਜਿੱਡੀ ਤਸਵੀਰ ਚਿਪਕਾਈ ਹੋਈ ਹੈ, ਜਿਹੜੀ ਪੁਰਾਣੀ ਤੇ ਮੈਲੀ ਹੋਣ ਕਰ ਕੇ ਅਸਪਸ਼ਟ ਜਿਹੀ ਹੈਗਈ ਹੈ, ਪਰ ਧਿਆਨ ਨਾਲ ਵੇਖਿਆਂ ਲੱਭ ਪੈਂਦਾ ਹੈ ਕਿ ਉਹ ਇਕ ਦਸਾਂ ਕੁ ਵਰ੍ਹਿਆਂ ਦੀ ਕੁੜੀ ਦੀ ਫੋਟੋ ਹੈ।

ਮੈਨੂੰ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਉਹ ਘੜੀਸਾਜ਼ ਹੁਣ ਵੀ ਉਥੇ ਇਕੋ ਤਰ੍ਹਾਂ ਦੀ ਬੈਠਕ ਵਿਚ ਸੱਜੀ ਅੱਖ ਨਾਲ ਆਈ-ਗਲਾਸ ਘੁੱਟੀ, ਕਿਸੇ ਵਿਗੜੀ ਹੋਈ ਘੜੀ ਵਿਚੋਂ, ਉਸ ਦੇ ਪੁਰਜ਼ਿਆਂ ਨੂੰ ਮਹੀਨ ਚੁੰਝ ਵਾਲੀ ਚਿਮਟੀ ਨਾਲ ਕੱਢ ਕੇ ਸ਼ੋ-ਕੇਸ ਦੀ ਛੱਤ ਉੱਤੇ ਰੱਖੀ ਜਾ ਰਿਹਾ ਹੈ, ਜਿਥੇ ਹੋਰ ਵੀ ਕਈ ਖੁਲ੍ਹੀਆਂ ਤੇ ਅੱਧ-ਖੁਲ੍ਹੀਆਂ ਘੜੀਆਂ ਕੱਚ ਦੇ ਗਲੋਬਾਂ ਦੇ ਹੇਠ ਕੱਜੀਆਂ ਪਈਆਂ ਹਨ।ਉਸ ਦੇ ਪਤਲੇ ਹੇਠ, ਜਿਹੜੇ ਕਦੀ ਵੀ ਸਿਗਰਟ ਤੋਂ ਖ਼ਾਲੀ ਨਹੀਂ ਸਨ ਹੁੰਦੇ . ਹੁਣ ਵੀ ਮੈਨੂੰ ਉਸੇ ਤਰ੍ਹਾਂ ਧੂੰਏ ਦੇ ਬੱਦਲ ਉਛਾਲਦੇ ਵਿਖਾਈ ਦੇਂਦੇ ਹਨ। ਉਸ ਦੀ ਪਿੱਠ ਪਿਛਲੀ ਕੰਧ ਦਾ ਥੋੜ੍ਹਾ ਜਿੰਨਾ ਹਿੱਸਾ— ਜਿਹੜਾ ਉਹਦੀ ਖੁਰਦਰੀ ਜਾਕਟ ਦੀਆਂ ਰਗੜਾਂ ਨਾਲ ਘਸ ਘਸ ਕੇ ਕੂਲਾ ਹੋ ਗਿਆ ਸੀ, ਹੁਣ ਵੀ ਮੈਨੂੰ ਉਸੇ ਤਰ੍ਹਾਂ ਦਾ ਵਿਖਾਈ ਦੇਂਦਾ ਹੈ।

ਉਦੋਂ ਮੈਂ ਏਸੇ ਬਾਜ਼ਾਰ ਵਿਚ ਦੁਕਾਨ ਕਰਦਾ ਸਾਂ। ਉਹ ਘੜੀਸਾਜ਼ ਮੇਰੇ ਨਾਲ ਦੀ ਖੱਬੇ ਹੱਥ ਵਾਲੀ ਦੁਕਾਨ ਵਿਚ ਰਹਿੰਦਾ ਸੀ। ਉਸ ਨੂੰ ਓਦੋਂ ਦੁਕਾਨ ਪਾਇਆਂ ਵਰ੍ਹਾ ਜਾਂ ਇਸ ਤੋਂ ਵਧੀਕ ਸਮਾਂ ਹੋਇਆ ਸੀ । ਉਸ ਦੀ ਦੁਕਾਨ ਦੇ ਅੰਦਰ ਹੀ ਪਿਛਵਾੜੇ ਕਰ ਕੇ ਇਕ ਨਿੱਕੀ ਜਿਹੀ ਕੋਠੜੀ ਕਹੋ ਜਾਂ ਕਮਰਾ, ਕੁਝ ਇਸ ਤਰ੍ਹਾਂ ਦਾ ਸੀ, ਤੇ ਇਹੋ ਸੀ ਉਸ ਦਾ ਘਰ।ਘੜੀਸਾਜ਼ੀ ਦੇ ਕੰਮ ਵਿਚ ਉਹ ਇਤਨਾ ਮਾਹਰ ਸੀ ਕਿ ਜਿਸ ਘੜੀ ਦੀ ਮੁਰੰਮਤ ਨੂੰ ਸਾਰੇ ਸ਼ਹਿਰ ਵਿਚ ਕੋਈ ਘੜੀਸਾਜ਼ ਹੱਥ ਨਾ ਪਾ ਸਕੇ, ਉਸ ਨੂੰ ਉਹ ਸਹਿਜੇ ਹੀ ਠੀਕ ਕਰ ਦੇਂਦਾ ਸੀ। ਪੁਰਾਣੇ ਤੋਂ ਪੁਰਾਣੇ ਤੇ ਨਵੇਂ ਤੋਂ ਨਵੇਂ ਮਾਡਲ ਦੀਆਂ ਘੜੀਆਂ ਉਸ ਕੋਲ ਬਣਨੀਆਂ ਆਉਂਦੀਆਂ ਸਨ । ਜਿਸ ਘੜੀ ਦੀ ਕਿਸੇ ਘੜੀਸਾਜ਼ ਨੂੰ ਸਮਝ ਨਾ ਆਵੇ, ਉਹ ਗਾਹਕ ਨੂੰ 'ਮਿਸਟਰ ਕਮਾਲ' ਦੀ ਹੱਟੀ ਤੇ ਭੇਜ ਦੇਂਦਾ ਸੀ। ਇਸ ਗੱਲ ਦਾ ਸਬੂਤ ਮੈਨੂੰ ਏਸ ਗੱਲ ਤੋਂ ਮਿਲਦਾ ਸੀ ਕਿ ਵਿਚ ਵਿਚ ਕਈ ਆਦਮੀ ਮੈਥੋਂ ਆ ਪੁੱਛਦੇ, 'ਕਮਾਲ ਘੜੀਸਾਜ਼ ਦੀ ਹੱਟੀ ਕਿਹੜੀ ਹੈ ?'

ਬਾਜ਼ਾਰ ਦੇ ਲੋਕਾਂ ਦਾ ਆਮ ਤੌਰ ਤੇ ਇਹੋ ਖ਼ਿਆਲ ਸੀ ਕਿ ਕਮਾਲ ਜ਼ਰੂਰ ਬਦ-ਅਖ਼ਲਾਕ ਆਦਮੀ ਹੈ, ਜਿਹੜਾ ਆਪਣੀ ਸਾਰੀ ਖੱਟੀ ਕਮਾਈ ਬਦਮਾਸ਼ੀ ਵਿਚ ਗੁਆ ਛਡਦਾ ਹੈ। ਪਰ ਲੋਕਾਂ ਦੀ ਇਹ ਰਾਇ ਮੇਰੇ ਦਿਲ ਨੂੰ ਜੱਚਦੀ ਨਹੀਂ ਸੀ । ਕਾਰਨ ? ਮੈਂ ਕਦੀ ਵੀ ਉਸ ਨੂੰ ਕਿਤੇ ਜਾਂਦਿਆਂ ਆਉਂਦਿਆਂ ਨਹੀਂ ਸੀ ਵੇਖਿਆ। ਸਵੇਰ ਤੋਂ ਲੈ ਕੇ ਰਾਤ ਤਕ ਉਹ ਕੰਮ ਵਿਚ ਰੁੱਝਾ ਰਹਿੰਦਾ, ਤੇ ਰਾਤ ਤੋਂ ਸਵੇਰ ਤਕ ਉਸਪਿਛਲੀ ਕੋਠੜੀ ਵਿਚ। ਹਾਂ ਕਦੀ ਕਦਾਈਂ ਜੇ ਮੈਂ ਉਸ ਨੂੰ ਬਾਜ਼ਾਰ ਵਿਚ ਵੇਖਿਆ ਵੀ ਤਾਂ ਘੰਟਾ-ਘਰ ਲਾਗਲੇ ਡਾਕਖਾਨੇ ਤਕ ਹੀ, ਸ਼ਾਇਦ ਚਿੱਠੀ ਚਪੱਠੀ ਪਾਣ ਲਈ।

ਉਸ ਬਾਬਤ ਇਕ ਗੱਲ ਖ਼ਾਸ ਤੌਰ ਤੇ ਮਸ਼ਹੂਰ ਸੀ ਕਿ ਜਦ ਤੀਕ ਉਸ ਦੇ ਪੋਟ ਵਿਚ ਚਾਹ ਦਾ ਪਿਆਲਾ ਤੇ ਮੂੰਹ ਵਿਚ ਸਿਗਰਟ ਨਾ ਹੋਵੇ, ਉਹ ਕੰਮ ਨਹੀਂ ਸੀ ਕਰ ਸਕਦਾ।ਕਮਾਲ ਦੀ ਨਿਤ-ਵਰਤੋਂ ਬਿਲਕੁਲ ਇਕ-ਸਾਰ ਸੀ, ਜਿਸ ਵਿਚ ਕਦੀ ਮੈਂ ਅਦਲਾ-ਬਦਲੀ ਨਹੀਂ ਸਾਂ ਵੇਖਦਾ। ਹੁਨਾਲ ਹੋਵੇ ਸਿਆਲ ਹੋਵੇ, ਉਹ ਇਕੋ ਥਾਵੇਂ, ਇਕੋ ਤਰ੍ਹਾਂ ਨਾਲ ਪੈਰਾਂ ਭਾਰ ਗੋਡੇ ਹਿੱਕ ਨਾਲ ਲਾਈ, ਤੇ ਮੂੰਹ ਵਿਚ ਸਿਗਰਟ ਲਈ, ਕੰਮ ਵਿਚ ਜੁੱਟਿਆ ਰਹਿੰਦਾ ਸੀ। ਕੰਮ ਕਰਦਾ ਕਰਦਾ ਜਦ ਉਹ ਥੱਕ ਜਾਂਦਾ ਤਾਂ ਧੁਖਦੇ ਸਿਗਰਟ ਨੂੰ ਸ਼ੋ-ਕੇਸ ਉਤੇ ਪਈ ਟੁੱਟੀ ਹੋਈ ਚੀਨੀ ਦੀ ਪਲੇਟ ਵਿਚ ਰਖ ਕੇ ਗਾਉਣ ਲਗ ਪੈਂਦਾ। ਉਸ ਦਾ ਗਾਣਾ ਵੀ ਇਕੋ ਸੁਰ-ਤਾਲ ਵਿਚ ਅਕਸਰ ਇਕੋ ਹੀ ਹੁੰਦਾ ਸੀ :

ਅਲਵਿਦਾ ਐ ਕਾਫ਼ਲੇ ਵਾਲੇ ਮੁਝੇ ਅਬ ਛੋੜ ਦੇ। ਮੇਰੀ ਕਿਸਮਤ ਮੇਂ ਲਿਖੀ ਥੀਂ ਦਸ਼ਤ ਕੀ ਵੀਰਾਨੀਆਂ।"

ਸ਼ੋ-ਕੇਸ ਤੋਂ ਕੋਈ ਗਜ਼ ਸਵਾ ਗਜ਼ ਦੀ ਵਿਥ ਤੇ ਇਕ ਲੋਹੇ ਦੀ ਅੰਗੀਠੀ ਪਈ ਹੁੰਦੀ ਸੀ, ਜਿਸ ਉਤੇ ਚਾਹ ਵਾਲੀ ਕੇਤਲੀ ਅਕਸਰ ਚੜ੍ਹੀ ਰਹਿੰਦੀ ਸੀ । ਸਾਰੇ ਦਿਨ ਵਿਚ ਉਹ ਜਿੰਨੀ ਵਾਰੀ ਵੀ ਉਠਦਾ, ਜਾਂ ਚਾਹ ਪੀਣ ਲਈ ਤੇ ਜਾਂ ਫਿਰ ਪਿਸ਼ਾਬ ਕਰਨ ਲਈ। ਇਕੋ ਇਕ ਪੱਥਰ ਦੀ ਚੌੜੀ ਪਿਆਲੀ ਉਸ ਦੇ ਕੋਲ ਪਈ ਹੁੰਦੀ ਸੀ, ਜਿਸ ਨੂੰ ਘੰਟੇ-ਘੰਟੇ, ਡੇਢ ਡੇਢ ਘੰਟੇ ਬਾਅਦ ਕੇਤਲੀ ਵਿਚੋਂ ਭਰੀ ਜਾਂਦਾ ਤੇ ਪੀਵੀ ਜਾਂਦਾ । ਉਸ ਦੀ ਚਾਹ ਵੀ ਬੜੀ ਅਜੀਬ ਹੁੰਦੀ ਸੀ— ਦੁੱਧ ਤੋਂ ਬਗੈਰ ਸਿਰਫ਼ ਕਾਹਵਾ ਹੀ, ਤੇ ਉਹ ਵੀ ਇਤਨਾ ਗਾੜ੍ਹਾ ਤੇ ਕਾਲਾ ਕਿ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਇਸ ਨੂੰ ਉਹ ਕਿਸ ਤਰ੍ਹਾਂ ਪਚਾਂਦਾ ਹੋਵੇਗਾ।

ਉਸ ਦੀ ਕੋਠੜੀ ਦੇ ਸੱਚੇ ਪਾਸੇ ਉਸ ਦਾ ਢਿੱ(ਸਮ ਢਿੱਲਾ ਮੈਲੇ ਬਿਸਤਰੇ ਵਾਲਾ ਮੰਜਾ ਹੁੰਦਾ ਸੀ ਤੇ ਖੱਬੀ ਨੁੱਕਰੇ ਕੋਲਿਆਂ ਦੀ ਢੇਰੀ । ਕੋਠੜੀ ਦਾ ਸਾਰਾ ਫ਼ਰਸ਼ ਕੋਲਿਆਂ ਦੀ ਕੇਰੀ ਨਾਲ ਕਾਲਾ ਹੋਇਆ ਰਹਿੰਦਾ ਸੀ। ਉਸ ਦੀ ਕੇਤਲੀ ਜਦੋਂ ਵੀ ਖ਼ਾਲੀ ਹੋਣ ਤੇ ਆਉਂਦੀ ਉਹ ਗੜਵੀ ਭਰ ਕੇ ਪਾਣੀ ਤੇ ਡੱਬੇ ਵਿਚੋਂ ਮੁੱਠ ਭਰ ਕੇ ਚਾਹ ਉਸ ਵਿਚ ਉਲਦ ਦੇਂਦਾ। ਕੋਈ ਵੀ ਮੌਸਮ ਹੋਵੇ, ਕੋਈ ਵੀ ਵੇਲਾ, ਉਸ ਦੀ ਕੇਤਲੀ ਵਿਚੋਂ ਭਾਫ਼ ਨਿਕਲਦੀ ਹੀ ਰਹਿੰਦੀ ਸੀ।

ਪਤਾ ਨਹੀਂ ਕੀ ਕਾਰਨ ਸੀ ਕਿ ਉਸ ਦੀਆਂ ਸਾਰੀਆਂ ਆਦਤਾਂ ਨੂੰ ਨਾ-ਪਸੰਦਕਰਦਾ ਹੋਇਆ ਵੀ ਮੈਂ ਉਸ ਨੂੰ ਨਫਰਤ ਨਹੀਂ ਸਾਂ ਕਰਦਾ। ਉਹ ਜਦੋਂ ਵੀ ਕਿਸੇ ਨਾਲ ਗੱਲ ਕਰਦਾ, ਉੱਚੀ ਸਾਰੀ ਕਹਿਕਾ ਮਾਰਕੇ ਹੱਸਦਾ ਹੋਇਆ। ਕਈ ਵਾਰੀ ਜਦ ਮੈਂ ਆਪਣੀ ਦੁਕਾਨ ਤੇ ਬੈਠਾ ਗਾਹਕਾਂ ਨਾਲ ਲੈਣ ਦੇਣ ਕਰ ਰਿਹਾ ਹੁੰਦਾ ਸਾਂ ਤਾਂ ਉਸ ਦਾ ਇਹ ਘੜੀ ਮੁੜੀ ਹਾ, ਹਾ, ਕਰ ਕੇ ਜ਼ੋਰ ਦੀ ਹੱਸਣਾ-ਮੇਰੇ ਕੰਨਾਂ ਨੂੰ ਰੜਕਣ ਲਗ ਪੈਂਦਾ ਸੀ ਤੇ ਮੈਂ ਆਪਣੇ ਆਪ ਵਿਚ ਛਿੱਥਾ ਪੈ ਜਾਂਦਾ ਸਾਂ । ਪਰ ਜਦ ਕਦੇ ਉਹ ਆਪਣੀਆਂ ਉਹੀ ਨਿਯਤ ਤੁਕਾਂ ਗਾਣੀਆਂ ਸ਼ੁਰੂ ਕਰਦਾ ਤਾਂ ਮੇਰਾ ਗੁੱਸਾ ਦੂਰ ਹੈ ਜਾਂਦਾ। ਉਸ ਦੀ ਆਵਾਜ਼ ਵਿਚ ਇਤਨਾ ਸੋਜ਼ - ਇਤਨਾ ਦਰਦ ਸੀ ਕਿ ਕੰਮ ਕਰਦਿਆਂ ਵੀ ਮੇਰਾ ਧਿਆਨ ਬਦੋਬਦੀ ਉਸ ਦੇ ਗਾਣੇ ਵਲ ਖਿੱਚਿਆ ਜਾਂਦਾ। ਉਹ ਬਹੁਤ ਉੱਚੀ ਨਹੀਂ ਸੀ ਗਾਉਂਦਾ, ਅਕਸਰ ਹੌਲੀ ਹੌਲੀ ਗੁਣ-ਗੁਣਾਇਆ ਕਰਦਾ ਸੀ, ਪਰ ਜਿੰਨੀ ਵਾਰੀ ਉਸ ਦੀ ਆਵਾਜ਼ ਕੰਨੀਂ ਪੈਂਦੀ, ਮੈਨੂੰ ਕੰਮ ਕਾਰ ਭੁੱਲ ਜਾਂਦਾ।

'ਪਰ ਇਸ ਦਾ ਸਰੀਰ ਇਤਨਾ ਕਮਜ਼ੋਰ ਕਿਉਂ ਹੈ ?'

ਇਹੋ ਇਕ ਪ੍ਰਸ਼ਨ ਘੜੀ ਮੁੜੀ ਮੇਰੇ ਦਿਮਾਗ ਵਿਚ ਉੱਠਿਆ ਕਰਦਾ ਸੀ। ਉਸ ਦਾ ਗਾਣਾ ਭਾਵੇਂ ਮੁਰਦਿਆਂ ਵਿਚ ਵੀ ਸ਼ਾਇਦ ਕੁਝ ਚਿਰ ਲਈ ਹਰਕਤ ਲਿਆ ਸਕਦਾ ਸੀ, ਪਰ ਉਹ ਆਪ ਦਿਨੋ ਦਿਨ ਨਿੱਘਰਦਾ ਜਾਂਦਾ ਸੀ । ਬਿਲਕੁਲ ਸੁੱਕਾ ਕਰੰਗ ਜਿਹਾ ਉਹਦਾ ਸਰੀਰ ਸੀ। ਮੂੰਹ ਤੇ ਪਿਲਤਣਾਂ ਵਰਤੀਆਂ ਹੋਈਆਂ, ਜਿਵੇਂ ਉਸ ਦੇ ਪਿੰਡੇ ਵਿਚ ਲਹੂ ਨਾਉਂ ਦੀ ਕੋਈ ਚੀਜ਼ ਹੈ ਈ ਨਹੀਂ ਸੀ। ਪਰ ਏਨਾ ਹੋਣ ਤੇ ਵੀ ਉਸ ਦਾ ਚਿਹਰਾ ਕੋਝਾ ਨਹੀਂ ਸੀ ਲਗਦਾ। ਮੈਂ ਉਸ ਨੂੰ ਵੇਖ ਵੇਖ ਕੇ ਸੋਚਦਾ ਹੁੰਦਾ ਸਾਂ। 'ਜਦ ਕਦੀ ਇਸ ਦੇ ਸਰੀਰ ਵਿਚ ਲਹੂ ਸੀ, ਇਹ ਕਿਤਨਾ ਸੁਹਣਾ ਹੁੰਦਾ ਹੋਵੇਗਾ !' ਖ਼ਬਰੇ ਮੈਨੂੰ ਭਰਮ ਹੀ ਸੀ ਜਾਂ ਅਸਲੋਂ ਹੈ ਈ ਇਹੋ ਗੱਲ ਸੀ, ਉਸ ਦੇ ਸਾਰੇ ਕੋਝ ਮੈਨੂੰ ਸੁਹਣੇ ਜਾਪਦੇ ਸਨ । ਸਿਰ ਦੇ ਵਾਲਾਂ ਨੂੰ ਸ਼ਾਇਦ ਹੀ ਕਦੀ ਉਹ ਕੰਘੀ ਛੁਹਾਂਦਾ ਹੋਵੇ ! ਹਜਾਮਤ ਵੀ ਕਿਤੇ ਮਹੀਨੇ ਦੁੰਹ ਮਹੀਨੀਂ ਹੀ ਕਰਾਂਦਾ ਹੋਵੇਗਾ, ਪਰ ਉਸ ਦੇ ਰੁੱਖੇ ਤੇ ਖਿਲਰੇ ਪੁਲਰੇ ਵਾਲਾਂ ਵਿਚ ਵੀ ਜਿਵੇਂ ਕੋਈ ਹੁਸਨ ਦਫ਼ਨਾਇਆ ਹੋਇਆ ਸੀ, ਉਸਦੀ ਉਤਲੀ ਬੀੜ ਵਿਚੋਂ ਸਾਹਮਣੇ ਦਾ ਇਕ ਦੰਦ ਅੱਧਾ ਕੁ ਟੁੱਟਿਆ ਹੋਇਆ ਸੀ, ਭਲਾ ਇਸ ਵਿਚ ਕਿਹੜਾ ਸੁਹੱਪਣ ਸੀ ? ਪਰ ਮੈਨੂੰ ਇਹ ਵੀ ਚੰਗਾ ਹੀ ਲਗਦਾ ਸੀ।

ਉਹ ਬੋਲਦਾ ਚਾਲਦਾ ਬਹੁਤ ਘੱਟ ਸੀ, ਪਰ ਜਿੰਨਾ ਕੁ ਬੋਲਦਾ ਬੜਾ ਸੁਚੱਜਾ ਤੇ ਵਿਦਵਤਾ-ਭਰਪੂਰ । ਇਕੋ ਘਾਟ ਸੀ ਕਿ ਉਸ ਦੇ ਮੂੰਹੋਂ ਹਰ ਇਕ ਬੋਲ ਉੱਚੇ ਹਾਸੇ ਦੀ ਗੂੰਜ ਵਿਚ ਹੀ ਨਿਕਲਦਾ ਸੀ।

ਹੱਟੀ ਦੀ ਸਫ਼ਾਈ ਵਲੋਂ ਉਹ ਉੱਨਾ ਹੀ ਲਾਪਰਵਾਹ ਸੀ ਜਿੰਨਾ ਸਰੀਰਕ ਕ੍ਰਿਆ।ਵਲੋਂ, ਜਿਵੇਂ ਕੰਮ ਤੋਂ ਛੁਟ ਹੋਰ ਕਿਸੇ ਜੀਜ਼ ਨਾਲ ਉਸ ਨੂੰ ਵਾਸਤਾ ਹੀ ਕੋਈ ਨਹੀਂ ਸੀ। ਘੜੀਆਂ ਦੀ ਬਣਵਾਈ ਵੀ ਉਹ ਮੂੰਹ ਮੰਗੀ ਲੈਂਦਾ ਸੀ — ਦੇ ਤਿੰਨ ਰੁਪਿਆਂ ਤੋਂ' ਘੱਟ ਤਾਂ ਗੱਲ ਹੀ ਨਹੀਂ ਸੀ ਕਰਦਾ, ਫਿਰ ਖੂਬੀ ਇਹ ਕਿ ਜੋ ਕੁਝ ਇਕ ਵਾਰੀ ਉਹਦੇ ਮੂੰਹੋਂ ਨਿਕਲ ਗਿਆ, ਗਾਹਕ ਭਾਵੇਂ ਪਿੰਟ ਕੇ ਮਰ ਜਾਵੇ, ਕਮਾਲ ਨੇ ਧੇਲਾ ਘੱਟ ਨਹੀਂ ਕਰਨਾ। ਫੇਰ ਵੀ ਉਸ ਪਾਸ ਕੰਮ ਦੀ ਏਨੀ ਭਰਮਾਰ ਰਹਿੰਦੀ ਕਿ ਉਸ ਨੂੰ ਸਿਰ ਖੁਰਕਣ ਦੀ ਵੇਹਲ ਨਹੀਂ ਸੀ ਮਿਲਦੀ।

ਕਈ ਵਾਰੀ ਮੈਂ ਉਸ ਦੀ ਆਮਦਨੀ ਦਾ ਹਿਸਾਬ ਲਾਂਦਾ ਹੋਇਆ ਸੋਚਦਾ ਸਾਂ, ਰੋਜ਼ਾਨਾ ਪੰਜ ਤੋਂ ਲੈ ਕੇ ਦਸ ਰੁਪਏ ਤਕ ਇਹ ਜ਼ਰੂਰ ਕਮਾ ਲੈਂਦਾ ਹੋਵੇਗਾ।ਪਰ ਇਤਨੇ ਰੁਪਿਆਂ ਨੂੰ ਇਹ ਕਮਬਖ਼ਤ ਕਰਦਾ ਕੀ ਹੈ ? ਇਸ ਦੇ ਸਰੀਰ ਤੇ ਕਦੀ ਚੱਜ ਦਾ ਕਪੜਾ ਨਹੀਂ ਵੇਖਿਆ, ਖਾਂਦਾ ਪੀਂਦਾ ਇਹ ਕੁਝ ਨਹੀਂ ਛੁਟ ਕਾਲੇ ਕਾਹਵੇ, ਤੇ ਘਟੀਆ ਮੁੱਲ ਦੇ ਸਿਗਰਟਾਂ ਤੋਂ। ਟੱਬਰ ਟੈਰ ਵੀ ਸ਼ਾਇਦ ਇਸ ਦਾ ਕੋਈ ਨਹੀਂ, ਫਿਰ ਇਸ ਦੀ ਖੱਟੀ ਜਾਂਦੀ ਕਿਧਰ ਹੈ ? ਉਸ ਦੀ ਹਰ ਇਕ ਆਦਤ ਤੇ ਹਰ ਇਕ ਗੱਲ ਮੈਨੂੰ ਬੁਝਾਰਤ ਜਿਹੀ ਮਲੂਮ ਹੁੰਦੀ ਸੀ। ਕਈ ਵਾਰੀ ਮੈਂ ਸਲਾਹ ਕੀਤੀ, ਕਿਤੇ ਇਸ ਨੂੰ ਪੁੱਛਾਂ ਤੇ ਸਹੀ, ਭਲਾ ਕੀ ਜਵਾਬ ਦੇਂਦਾ ਹੈ ? ਪਰ ਖੁਲ੍ਹੀ ਜਾਣ-ਪਛਾਣ ਨਾ ਹੋਣ ਕਰਕੇ ਮੈਂ ਉਸ ਨੂੰ ਪੁਛ ਨਹੀਂ ਸਾਂ ਸਕਦਾ। ਉਂਜ ਵੀ ਇਹ ਗੱਲ ਮੈਨੂੰ ਸਾਊ-ਪੁਣੇ ਤੋਂ ਉਲਟ ਜਾਪਦੀ ਸੀ। ਤਾਂ ਵੀ ਮੈਂ ਉਸ ਨਾਲ ਮੇਲ ਮਿਲਾਪ ਵਧਾਣ ਦੀ ਕੋਸ਼ਸ਼ ਬਰਾਬਰ ਜਾਰੀਰੱਖੀ। ਕੁਝ ਚਿਰ ਹੋਰ ਲੰਘ ਗਿਆ। ਹੁਣ ਮੈਂ ਵੇਲਾ ਤਾੜ ਕੇ ਘੜੀ ਦੇ ਘੜੀਆਂ ਉਸ ਦੇ ਕੋਲ ਜਾ ਬੈਠਦਾ ਸਾਂ। ਭਾਵੇਂ ਸਿੱਖ ਹੋਣ ਕਰ ਕੇ ਸਿਗਰਟਾਂ ਦੇ ਧੂੰਏਂ ਤੋਂ ਮੈਨੂੰ ਬੇ-ਹਦ ਨਫ਼ਰਤ ਸੀ, ਇਸ ਤੋਂ ਛੁਟ ਸਰੀਰਕ ਤੌਰ ਤੇ ਵੀ ਇਹ ਧੂੰਆਂ ਮੇਰੇ ਲਈ ਭੈੜਾ ਸੀ — ਇਸ ਦੀ ਬੇ ਨਾਲ ਮੇਰੇ ਸਿਰ ਪੀੜ ਹੋਣ ਲਗ ਜਾਂਦੀ ਸੀ, ਪਰ ਦਿਲ ਦੀ ਖੁਤਖਤੀ ਮਿਟਾਣ ਲਈ ਅਜਿਹਾ ਕਰਨਾ ਹੀ ਪੈਂਦਾ।

ਹੌਲੀ ਹੌਲੀ ਮੇਰਾ ਉਸ ਦਾ ਬੈਠਣ ਉਠਣ ਕੁਝ ਖੁਲ੍ਹਾ ਹੋ ਗਿਆ। ਮੈਨੂੰ ਜਾਪਣ ਲੱਗਾ ਜਿਵੇਂ ਉਹ ਮੇਰੇ ਨਾਲ ਗੱਲਾਂ ਕਰ ਕੇ ਖ਼ੁਸ਼ ਹੁੰਦਾ ਹੈ, ਪਰ ਜਦ ਕਦੇ ਵੀ ਮੈਂ ਉਸ ਦਾ ਅੰਦਰਲਾ ਟਟੋਲਣ ਲਈ ਫ਼ਿਜ਼ਾ ਪੈਦਾ ਕਰਨੀ ਚਾਹੀ, ਉਸ ਨੇ ਮੈਨੂੰ ਹੋਰ ਹੋਰ ਗੱਲਾਂ ਵਿਚ ਪਾ ਕੇ ਟਾਲ ਦਿੱਤਾ। ਮੇਰੀ ਇਸ ਕਿਸਮ ਦੀ ਹਰ ਇਕ ਗੱਲ ਨੂੰ ਉਹ ਸਿਧਾਂਤਿਕ ਜਿਹੇ ਲਹਿਜੇ ਵਿਚ ਲਿਆ ਕੇ ਉਡਾ ਪੁਡਾ ਛਡਦਾ।

ਜਿੰਨਾ ਹੀ ਮੈਂ ਉਹਦੇ ਨੇੜੇ ਹੋਣ ਦੀ ਕੋਸ਼ਸ਼ ਕਰਦਾ ਸਾਂ, ਓਨਾ ਉਹ ਮੈਨੂੰ ਹੋਰ ਪਰੇ - ਹੋਰ ਦੂਰ ਵਿਖਾਈ ਦੇਂਦਾ। ਮੈਨੂੰ ਮਲੂਮ ਹੁੰਦਾ ਸੀ ਜਿਵੇਂ ਉਹ ਦੁਨੀਆਂ ਤੋਂਕੋਈ ਵੱਖਰੀ ਜਿਹੀ ਚੀਜ਼ ਹੈ. ਅਣਭਿੱਜ ਤੇ ਓਪਰੀ ਜਿਹੀ ! ਜਿਵੇਂ ਦੁਨੀਆਂ ਦੀ ਕਿਸੇ ਚੀਜ਼ ਨੂੰ ਉਹ ਪਛਾਣਦਾ ਹੀ ਨਹੀਂ, ਬਲਕਿ ਆਪਣੇ ਆਪ ਤੋਂ ਵੀ ਨਾਵਾਕਿਫ਼ ਹੈ।

ਉਸਦੀ ਸਰੀਰਕ ਕਮਜ਼ੋਰੀ ਨੇ ਮੈਨੂੰ ਵਧੇਰੇ ਚਿੰਤਾਤੁਰ ਕਰ ਦਿੱਤਾ। ਮੈਨੂੰ ਜਾਪਦਾ ਸੀ ਜਿਵੇਂ ਉਸ ਦੀਆਂ ਹੱਡੀਆਂ ਦਿਨੋ ਦਿਨ ਮਾਸ ਨੂੰ ਛਡ ਰਹੀਆਂ ਹਨ ਇਥੋਂ ਤਕ ਕਿ ਹੁਣ ਉਹ ਦੋਹਾਂ ਗੋਡਿਆਂ ਤੇ ਹੱਥ ਰਖੇ ਬਿਨਾਂ ਉੱਠ ਨਹੀਂ ਸੀ ਸਕਦਾ ਜਦ ਕਦੇ ਉਹ ਬਾਜ਼ਾਰ ਵਿਚੋਂ ਲੰਘ ਰਿਹਾ ਹੁੰਦਾ, ਤਾਂ ਇਹੋ ਮਾਲੂਮ ਹੁੰਦਾ ਸੀ ਕਿ ਹਵਾ ਦੇ ਬੁੱਲ੍ਹੇ ਨਾਲ ਹੀ ਡਿਗ ਪਵੇਗਾ। ਬੈਠਵਾਂ ਕੰਮ ਕਰਨ ਕਰਕੇ ਉਸ ਦਾ ਮੋਕਲਾ ਪਜਾਮਾ ਅਕਸਰ ਗਿੱਟਿਆਂ ਤੋਂ ਉਚੇਰਾ ਰਹਿੰਦਾ ਸੀ । ਉਸ ਦੀਆਂ ਪਿੰਨੀਆਂ ਵੇਖ ਕੇ ਡਰ ਲਗਣ ਲਗ ਪੈਂਦਾ ਸੀ ਕਿ ਉਹ ਕਿੰਨੇ ਕੁ ਦਿਨ ਹੋਰ ਜੀਉਂਦਾ ਰਹਿ ਸਕੇਗਾ। -ਇਸ ਉਤੇ ਵਾਧਾ ਇਹ ਕਿ ਮਿਹਨਤ ਅੱਗੇ ਨਾਲੋਂ ਵੀ ਬਹੁਤੀ ਕਰਨ ਲਗ ਪਿਆ। ਸੀ, ਤੇ ਜਿਹੜਾ ਉਹ ਰੋਜ਼ਾਨਾ ਜ਼ਹਿਰ ਛੱਕਦਾ ਸੀ- ਅਣਮਿਣਵਾਂ ਕਾਹਵਾ ਤੇ ਬੇ ਗਿਣਤ ਸਿਗਰਟਾਂ, ਉਸ ਦਾ ਹਿਸਾਬ ਹੀ ਕੋਈ ਨਹੀਂ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜੇ ਵੀ ਗੱਲ ਕਰਦਾ ਹੋਇਆ ਉਹ ਉਸੇ ਤਰ੍ਹਾਂ ਖੁਲ੍ਹਾ ਹਸਦਾ ਸੀ । ਉਸ ਦੀਆਂ ਡੂੰਘੇ ਟੋਇਆਂ ਵਿਚ ਧਸੀਆਂ ਅੱਖਾਂ ਅੱਜੇ ਵੀ ਹਸੂੰ ਹਸੂੰ ਕਰਦੀਆਂ ਵਿਖਾਈ ਦੇਂਦੀਆਂ ਸਨ। ਜਦ ਕਦੀ ਖੰਘਣ ਤੋਂ ਬਾਅਦ ਉਹ ਥੁੱਕਦਾ ਤਾਂ ਉਹਦੇ ਥੁੱਕ ਵਿਚ ਲਹੂ ਦੀ ਮਿਲਾਵਟ ਹੁੰਦੀ।

ਖਹਿੜੇ ਪਿਆ ਆਦਮੀ ਕੀ ਨਹੀਂ ਕਰ ਸਕਦਾ ! ਮੈਂ ਉਸ ਦਾ ਪਿੱਛਾ ਨਾ ਛੱਡਿਆ। ਨਾਲੇ ਹੁਣ ਉਹ ਮੇਰੇ ਨਾਲ ਕਾਫ਼ੀ ਖੁਲ੍ਹ ਗਿਆ ਸੀ।

"ਮਿਸਟਰ ਕਮਾਲ !" ਇਕ ਦਿਨ ਸ਼ਾਮ ਨੂੰ ਜਦ ਉਹ ਚਾਹ ਪੀਣ ਤੋਂ ਬਾਅਦ ਸਿਗਰਟ ਦੇ ਧੂੰਏਂ ਨਾਲ ਖੰਘ ਰਿਹਾ ਸੀ, ਤਾਂ ਮੈਂ ਉਸ ਨੂੰ ਪੁਛਿਆ, “ਯਾਰ, ਤੂੰ ਆਪਣਾ ਇਲਾਜ ਕਿਉਂ ਨਹੀਂ ਕਰਾਂਦਾ ? ਤੇਰੇ ਸਰੀਰ I"ਉਹ ਮੇਰੀ ਗੱਲ ਨੂੰ ਵਿਚੋਂ ਹੀ ਟੋਕ ਕੇ ਬੋਲਿਆ, "ਇਲਾਜ ? ਕਿਸ ਗੱਲ ਦਾ ਇਲਾਜ ? ਕੀ ਮੈਂ ਤੈਨੂੰ ਬੀਮਾਰ ਦਿਸਦਾ ਹਾਂ ? ਕੀ ਤੇਰੇ ਖ਼ਿਆਲ ਵਿਚ ਮੋਟੀ ਧੌੜੀ ਵਾਲੇ ਸਾਰੇ ਆਦਮੀ ਤੰਦਰੁਸਤ ਹੁੰਦੇ ਨੇ ? ਕੀ ਪਤਲਾ ਜਿਸਮ ਬੀਮਾਰੀ ਦੀ ਨਿਸ਼ਾਨੀ ਹੈ ?" ਤੇ ਗੱਲ ਕਰਦਿਆਂ ਉਸ ਨੂੰ ਫੇਰ ਖੰਘ ਆ ਗਈ। ਜਦ ਉਸ ਨੇ ਅਗਾਂਹ ਝੁਕ ਕੇ ਥੁੱਕਿਆ, ਤਾਂ ਮੈਂ ਵੇਖਿਆ, ਉਸ ਦੇ ਥੁਕ ਵਿਚ ਅੱਗੇ ਤੋਂ ਬਹੁਤਾ ਲਹੂ ਸੀ। ਖੰਘ ਚੁਕਣ ਤੋਂ ਬਾਅਦ ਉਸ ਨੇ ਫੇਰ ਗੱਲ ਸ਼ੁਰੂ ਕੀਤੀ" ਇਹ ਗਲਤ ਹੈ ਮੇਰੇ ਦੋਸਤ, ਬਿਲਕੁਲ ਖ਼ਾਮ ਖਿਆਲੀ । ਇਹ ਗੱਲਾਂ ਗੁਮਰਾਹ ਕਰਨ ਵਾਲੀਆਂ ਨੇ - ਆਦਮੀਦੇ ਹੌਸਲੇ ਨੂੰ ਭੁੰਜੇ ਪਟਕਣ ਵਾਲੀਆਂ । ਮੁਟਾਪਾ ਜ਼ਿਆਦਾ ਮੁਸੀਬਤ ਹੈ, ਬਨਿਸਬਤ धउलेधत रे

ਮੇਰੀ ਸੱਚੀ ਤੇ ਬਿਲਕੁਲ ਮੁਨਾਸਬ ਗੱਲ ਦੇ ਉੱਤਰ ਵਿਚ ਉਹ ਆਪਣੀਆਂ ਦਲੀਲਾਂ ਨੂੰ ਇਸਤਰ੍ਹਾਂ ਸਿਧਾਂਤਿਕ ਲਹਿਜੇ ਵਿਚ ਬਿਆਨ ਕਰ ਰਿਹਾ ਸੀ, ਜਿਵੇਂ ਸਾਰੀ ਸਚਾਈ ਓਸੇ ਦੀਆਂ ਦਲੀਲਾਂ ਵਿਚ ਹੈ, ਪਰ ਮੈਂ ਵੀ ਇਤਨਾ ਅਨਜਾਣ ਨਹੀਂ ਸਾਂ ਕਿ ਉਸ ਦੇ ਚਿਹਰੇ ਤੋਂ ਭਾਂਪ ਨਾ ਜਾਂਦਾ ਕਿ ਇਹ ਸਾਰੀਆਂ ਗੱਲਾਂ ਉਸ ਦੇ ਦਿਲੋਂ ਨਹੀਂ ਸਨ ਨਿਕਲ ਰਹੀਆਂ— ਉਤੋਂ ਉਤੋਂ ਹੀ ਸਨ । ਮੈਂ ਸੋਚ ਰਿਹਾ ਸਾਂ, 'ਸੱਚੀਂ ਇਹ ਆਦਮੀ ਤਾਂ ਬੁਝਾਰਤ ਹੈ — ਨਾ ਬੁੱਝੀ ਜਾਂ ਸਕਣ ਵਾਲੀ ਬੁਝਾਰਤ ।'

ਕੁਝ ਦਿਨ ਲੰਘ ਗਏ ਮੈਂ ਵੇਖਿਆ, ਇਤਨੇ ਥੋੜ੍ਹੇ ਸਮੇਂ ਵਿਚ ਹੀ ਉਸ ਦਾ ਅੜਿਆ ਜੁੜਿਆ ਸਰੀਰ ਉੱਕਾ ਹੀ ਭੁੰਜੇ ਲੱਥ ਗਿਆ। ਕੰਮ ਉਹ ਹੁਣ ਵੀ ਅੱਗੇ ਵਾਂਗ ਹੀ ਕਰੀ ਜਾ ਰਿਹਾ ਸੀ, ਪਰ ਪਹਿਲਾਂ ਵਰਗਾ ਅਣਥੱਕਪਣਾ ਉਸ ਵਿਚ ਨਹੀਂ ਸੀ।

ਇਕ ਦਿਨ ਸ਼ਾਮ ਨੂੰ ਜਦ ਮੈਂ ਉਸ ਪਾਸ ਜਾ ਕੇ ਬੈਠਾ ਤਾਂ ਕਹਿਣ ਲੱਗਾ, "ਯਾਰ, ਤੇਰਾ ਕੋਈ ਐਨਕਸਾਜ਼ ਵਾਕਫ਼ ਨਹੀਂ ? ਮੇਰੀ ਸਲਾਹ ਹੈ ਜੇ ਕੋਈ ਸਸਤੀ ਜਿਹੀ ਐਨਕ ਮਿਲ ਜਾਵੇ ਤਾਂ ਚੰਗਾ ਹੈ। ਮਹੀਨ ਪੁਰਜ਼ਿਆਂ ਉੱਤੇ ਨਜ਼ਰ ਨਹੀਂ ਟਿਕਦੀ ਤੇ ਦੋ-ਦੋ ਵਿਖਾਈ ਦੇਣ ਲਗ ਪੈਂਦੇ ਨੇ।"

ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ। ਅੱਠ ਦਸ ਰੁਪਏ ਰੋਜ਼ ਕਮਾਣ ਵਾਲਾ ਆਦਮੀ ਤੇ ਫੇਰ ਸਸਤੀ ਜਿਹੀ ਐਨਕ ਖ਼ਰੀਦਣ ਲਈ ਸਫ਼ਾਰਸ਼ ਵਾਸਤੇ ਤਰਲੇ ਲੈ ਰਿਹਾ ਹੈ। ਮੈਂ ਦੂਜੇ ਦਿਨ ਉਸ ਨੂੰ ਇਕ ਮਸ਼ਹੂਰ ਐਨਕ ਸਾਜ ਪਾਸ ਇਹ ਕਹਿਕੇ ਟੈੱਸਟ ਕਰਾਣ ਲਈ ਲੈ ਗਿਆ ਕਿ ਉਹ ਮੇਰਾ ਵਾਕਫ਼ ਹੈ । ਵਾਕਫ ਸ਼ਾਕਫ ਕੋਈ ਨਹੀਂ ਸੀ। ਮੈਂ ਉਸ ਦੀ ਨਜ਼ਰ ਬਚਾ ਕੇ ਡਾਕਟਰ ਨੂੰ ਫ਼ੀਸ ਦੇ ਦਿਤੀ ਤੇ 'ਕਮਾਲ' ਦੀਆਂ ਅੱਖਾਂ ਦਾ ਮੁਆਇਨਾ ਸ਼ੁਰੂ ਹੋਇਆ।

ਅੱਖਾਂ ਦੀ ਦੇਖ ਭਾਲ ਤੋਂ ਬਾਅਦ ਡਾਕਟਰ ਨੇ ਜੋ ਨਤੀਜਾ ਸਾਨੂੰ ਸੁਣਾਇਆ, ਉਹ ਬੜਾ ਦਿਲ-ਤੋੜਵਾਂ ਸੀ। ਉਸ ਨੇ ਕਿਹਾ, "ਅੱਖਾਂ ਟੈਸਟ ਕਰਾਣ ਤੋਂ ਪਹਿਲਾਂ ਜਰੂਰੀ ਹੈ ਕਿ ਇਸ ਨੂੰ ਕਿਸੇ ਚੰਗੇ ਸੈਨੇਟੋਰੀਅਮ ਵਿਚ ਲੈ ਜਾਇਆ ਜਾਵੇ, ਪਰ ਮੈਂ ਕਹਿ ਨਹੀਂ ਸਕਦਾ ਕਿ ਕੋਈ ਸੈਨੇਟੋਰੀਅਮ ਇਸ ਨੂੰ ਦਾਖ਼ਲ ਕਰੇਗਾ।" ਤੇ ਡਾਕਟਰ ਨੇ ਉਸ ਦੀਆਂ ਅੱਖਾਂ ਵਿਚ ਕੋਈ ਦੁਆਈ ਪਾ ਕੇ, ਦੂਜੇ ਦਿਨ ਆਉਣ ਲਈ ਕਿਹਾ।

ਮੈਂ ਕੋਈ ਇਹੋ ਜਿਹੀ ਹੌਸਲਾ ਵਧਾਉ ਗੱਲ ਸੋਚ ਰਿਹਾ ਸਾਂ, ਜਿਸ ਨੂੰ ਸੁਣਕੇ ਮਰੀਜ਼ ਦੀ ਘਬਰਾਹਟ ਦੂਰ ਹੋ ਸਕੇ । ਪਰ ਮੈਂ ਵੇਖਿਆ ਕਮਾਲ ਦੇ ਚਿਹਰੇ ਉੱਤੇ ਨਾਉ ਮਾਤਰ ਵੀ ਘਬਰਾਹਟ ਨਹੀਂ ਸੀ। ਸਗੋਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲਉਠਿਆ 'ਬੇਵਕੂਫ਼ ਹੈ ਇਹ ਡਾਕਟਰ ਨਿਰਾ ਗਧਾ।"ਤੇ ਉਸ ਨੇ ਆਪਣੀ ਆਦਤ ਅਨੁਸਾਰ ਇਕ ਜ਼ੋਰ ਦਾ ਕਹਿਕਾ ਮਾਰ ਕੇ ਕਹਿਣਾ ਸ਼ੁਰੂ ਕੀਤਾ ਸੈਨੇਟੋਰੀਅਮ ...ਸੈਨੇਟੋਰੀਅਮ ਦਾ ਬੱਚਾ ਨਾ ਹੋਵੇ ਤੇ। ਮੈਂ ਤੇ ਹੈਰਾਨ ਹਾਂ ਕਿ ਲੋਕੀਂ ਲੈਣ ਕੀ ਜਾਂਦੇ ਨੇ ਸੈਨੇਟੋਰੀਅਮ ਵਿਚ। ਕੀ ਹਰ ਇਕ ਆਦਮੀ ਚਾਹੁੰਦਾ, ਜਿਸ ਤਰ੍ਹਾਂ ਕੋਈ ਬੜੀ ਨਾਯਾਬ ਚੀਜ਼ ਹੁੰਦੀ ਹੈ। ਜ਼ਿੰਦਗੀ ਕੀ ਹੈ, ਇਹ ਜ਼ਿੰਦਗੀ ਨਿਰਾ ਵਬਾਲ - ਮਹਿਜ਼ ਮੁਸੀਬਤ। ਬੇਵਕੂਫਾਂ ਫਾਂ ਨੂੰ ਨੂੰ ਜਿਸ ਤੋਂ ਖਹਿੜਾ ਛੁਡਾਣਾ ਚਾਹੀਦਾ ਹੈ, ਉਸ ਨਾਲ ਸਗੋਂ ਨਰੜੇ ਰਹਿੰਦੇ ਨੇ, ਤੇ ਜਿਹੜੀ ਚੀਜ਼ ਵਿਚ ਉਨ੍ਹਾਂ ਦੀ ਨਜਾਤ ਹੈ, ਉਸ ਤੋਂ ਘਬਰਾਂਦੇ ਨੇ। ਉਲਟੀ ਮੌਤ ਹੈ ਇਨ੍ਹਾਂ ਲੋਕਾਂ ਦੀ ? ਸਿਰ ਫਿਰੇ ਬੇਹੂਦਾ

ਉਸ ਦੇ ਜਵਾਬ ਵਿਚ ਮੈਂ ਜ਼ਬਾਨ ਖੋਲ੍ਹਣੀ ਚਾਹੀ, ਪਰ ਉਹ ਇਤਨੀ ਦ੍ਰਿੜਤਾ ਨਾਲ, ਇਤਨੇ ਹੌਸਲੇ ਵਿਚ ਆਪਣਾ ਲੈਕਚਰ ਝਾੜ ਰਿਹਾ ਸੀ ਕਿ ਮੇਰਾ ਕੁਝ ਬੋਲਣ ਦਾ ਹੌਸਲਾ ਹੀ ਨਾ ਪੈ ਸਕਿਆ।

ਉਸ ਦਾ ਅੰਦਰ ਫੈਲਣ ਲਈ ਮੇਰੀ ਤੀਬਰਤਾ ਹੋਰ ਵਧਣੀ ਸ਼ੁਰੂ ਹੋਈ, ਤੇ ਨਾਲ ਹੀ ਇਕ ਤੌਖ਼ਲਾ ਵੀ, ਕਿ ਜੇ ਇਹ ਇਸ ਤਰ੍ਹਾਂ ਹੀ ਦੁਨੀਆਂ ਤੋਂ ਕੂਚ ਕਰ ਗਿਆ, ਜਿਹਾ ਕਿ ਚਿੰਨ੍ਹ ਪਏ ਦਿਸਦੇ ਹਨ, ਤਾਂ ਕੀ ਇਹ ਬੁਝਾਰਤ ਅਨ-ਬੁੱਝੀ ਹੀ ਰਹਿ ਜਾਵੇਗੀ ? ਪਤਾ ਨਹੀਂ ਉਸ ਵਿਚ ਕੀ ਲੁਕਿਆ ਹੋਇਆ ਸੀ, ਜਿਹੜਾ ਵੇਖਣ ਲਈ ਮੇਰਾ ਦਿਲ ਤਰਲੋ-ਮੱਛੀ ਹੋ ਰਿਹਾ ਸੀ।

ਅੱਖਾਂ ਦੀ ਕਮਜ਼ੋਰੀ ਤੋਂ ਛੁਟ ਉਸ ਦੇ ਬਾਕੀ ਅੰਗਾਂ ਦਾ ਵੀ ਇਹੀ ਹਾਲ ਸੀ। ਹੁਣ ਉਹ ਲੱਕ ਨੂੰ ਹੱਥਾਂ ਨਾਲ ਥੰਮ੍ਹੇ ਬਿਨਾਂ ਫਿਰ ਤੁਰ ਨਹੀਂ ਸੀ ਸਕਦਾ। ਕੰਮ ਕਰਦਾ ਕਰਦਾ ਉਹ ਕਦੀ ਹੱਥਾਂ ਨੂੰ, ਕਦੀ ਬਾਹਾਂ ਨੂੰ ਤੇ ਕਦੀ ਲੱਤਾਂ ਨੂੰ ਘੁੱਟਣ ਲਗ ਪੈਂਦਾ ਸੀ। ਮੈਂ ਉਸ ਨੂੰ ਜੋ ਕੁਝ ਅੱਜ ਵੇਖਦਾ ਸਾਂ. ਉਹ ਭਲਕੇ ਨਹੀਂ ਸੀ ਹੁੰਦਾ, ਤੇ ਜੋ ਭਲਕੇ ਵੇਖਦਾ ਸਾ. ਉਹ ਪਰਸੋਂ ਨਹੀਂ। ਰਾਤੀਂ ਸੁੱਤਾ ਸੁੱਤਾ ਵੀ ਤਾਂ ਮੈਂ ਉਸੇ ਬਾਬਤ ਸੋਚਦਾ ਰਹਿੰਦਾ ਸਾਂ।

ਅਖੀਰ ਮਰਨ ਤੋਂ ਇਕ ਦਿਨ ਪਹਿਲਾਂ ਉਸ ਨੇ ਮੈਨੂੰ ਆਪਣੇ ਆਪ ਹੀ ਸਭ ਕੁਝ ਸੁਣਾ ਦਿੱਤਾ, ਜਿਸ ਦੇ ਸੁਣਨ ਲਈ ਮੈਂ ਸਾਰੀਆਂ ਵਾਹਾਂ ਲਾ ਧੱਕਾ ਸਾਂ।

ਸਿਆਲ ਆਪਣੀ ਚੜ੍ਹਦੀ ਜਵਾਨੀ ਤੇ ਹੋਣ ਕਰਕੇ ਸਰਦੀ ਦੇ ਬਾਣ ਛੱਡ ਰਿਹਾ ਸੀ। ਸ਼ਾਮ ਦਾ ਵੇਲਾ ਸੀ। ਆਸਮਾਨ ਦੇ ਹੇਠ ਸੂਰਜ ਦੇ ਲਹੂ ਦਾ ਛੇਕੜਲਾ ਤੁਪਕਾ ਵੀ ਚੁਸ ਚੁਕੇ ਸਨ । ਚਮਕਦੀ ਚਮਕਦੀ ਦੁਨੀਆ ਪੈਰ ਸੰਧਿਆ ਦੇ ਕਾਲੇ ਸਮੁੰਦਰ ਵਿਚ ਡੁੱਬਦੀ ਜਾ ਰਹੀ ਸੀ। ਮੈਂ ਅੱਜ ਦਿਨ ਵਿਚ ਕਈ ਵਾਰੀ ਉਸ ਘੜੀਸਾਜ਼ ਨੂੰ ਚੇਤੇ ਕਰ ਚੁਕਾ ਸਾਂ । ਘੜੀ ਮੁੜੀ ਉਸ ਦੀ ਬੰਦ ਦੁਕਾਨ ਵਲ ਤਕ ਕੇ ਸੋਚਦਾ ਸਾਂ 'ਕਮਬਖ਼ਤ ਕਿਧਰ ਚਲਾ ਗਿਆ ਅੱਜ ? ਉਸ ਨੇ ਤਾਂ ਕਦੀ ਭੁੱਲ ਕੇ ਵੀ ਦੁਕਾਨ ਬੰਦ ਨਹੀਂ ਸੀ ਕੀਤੀ। ਉਸਦੇ ਗਾਹਕ ਮੁੜ ਮੁੜ ਕੇ ਜਾ ਰਹੇ ਸਨ। ਸਭ ਨੂੰ ਮੈਂ ਇਹੋ ਆਖਕੇ ਟਾਲ ਦੇਂਦਾ ਰਿਹਾ “ਕਿਤੇ ਕੰਮ ਗਿਆ ਹੋਵੇਗਾ, ਥੋੜ੍ਹੀ ਦੇਰ ਤਕ ਆ ਜਾਵੇਗਾ।"

ਮੈਂ ਸੋਚ ਰਿਹਾ ਸਾਂ, 'ਉਹ ਜਿਹੜਾ ਪਤਲਾ, ਲੰਮਾ ਅਧ-ਖੜ ਉਮਰ ਦਾ ਆਦਮੀ ਕਲ੍ਹ ਉਸ ਦੀ ਦੁਕਾਨ ਤੇ ਆਇਆ ਸੀ, ਉਸ ਨਾਲ ਨਾ ਕਿਤੇ ਚਲਾ ਗਿਆ ਹੋਵੇ ! ਸਾਰਾ ਦਿਨ ਕੰਮ ਛੱਡ ਕੇ ਉਹ ਉਸ ਨਾਲ ਇਸ ਤਰ੍ਹਾਂ ਗੰਭੀਰ ਗੱਲਾਂ ਕਰਦਾ ਰਿਹਾ ਸੀ, ਜਿਵੇਂ ਕੋਈ ਬਹੁਤ ਨੇੜੇ ਦਾ ਰਿਸ਼ਤੇਦਾਰ ਹੁੰਦਾ ਹੈ।ਰਾਤ ਨੂੰ ਜਦ ਮੈਂ ਦੁਕਾਨ ਬੰਦ ਕਰ ਕੇ ਘਰ ਵੱਲ ਜਾਣ ਲਗਾ ਤਾਂ ਉਸ ਦੀ ਹੱਟੀ ਅੱਗੋਂ ਲੰਘਦਿਆਂ ਮੈਂ ਇਕ ਵਾਰੀ ਫੇਰ ਉਸ ਦੇ ਵੱਜੇ ਹੋਏ ਬੂਹੇ ਵਲ ਤੱਕਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਮੈਂ ਨਾ ਕੁੰਡੇ ਵਿਚ ਸੰਗਲੀ ਵੇਖੀ ਤੇ ਨਾ ਹੀ ਸੰਗਲੀ ਵਿਚ ਜੰਦਰਾ - 'ਤਾਂ ਕੀ ਉਹ ਅੰਦਰ ਹੈ ?' ਮੇਰਾ ਦਿਲ ਧੜਕਣ ਲੱਗ धिमा ।

ਥੜ੍ਹੇ ਤੇ ਚੜ੍ਹ ਕੇ ਮੈਂ ਤਾਕਾਂ ਨੂੰ ਧੱਕਿਆ। ਮੇਰਾ ਦਿਲ ਹੋਰ ਜ਼ਿਆਦਾ ਧੜਕਣ ਲਗਾ ਪਿਆ 'ਜਾਹ ਜਾਂਦੀਏ ਭਾਵੇਂ ਅੰਦਰੇ ਚਿੰਤ ਹੋ ਗਿਆ ਹੋਵੇ | ਮੈਂ ਆਵਾਜ਼ ਦਿਤੀ, "ਕਮਾਲ 'ਓ ਮਿਸਟਰ ਕਮਾਲ !" ਪਹਿਲਾਂ ਤੋਂ ਕੋਈ ਜਵਾਬ ਨਾ ਮਿਲਿਆ, ਪਰ ਦੋ ਤਿੰਨ ਹੋਰ ਆਵਾਜ਼ਾਂ ਦੇਣ ਨਾਲ ਮੈਨੂੰ ਕੁਝ ਅੰਦਰੋਂ ਸੁਣਾਈ ਦਿਤਾ, ਪਰ ਇਤਨੀ ਹੌਲੀ ਕਿ ਮੈਂ ਉਸ ਦਾ ਮਤਲਬ ਨਾ ਸਮਝ ਸਕਿਆ। ਮੈਂ ਫੇਰ ਪੁਕਾਰਿਆ। ਕੁਝ ਤਾਂ ਮੈਂ ਹੀ ਉੱਚਾ ਸੁਣਦਾ ਸਾਂ ਤੇ ਕੁਝ ਉਹ ਹੌਲੀ ਹੌਲੀ ਬੋਲ ਰਿਹਾ ਸੀ। "ਜ਼ਰਾ ਉੱਚੀ - ਮੈਂ "ਸੁਣਿਆ" ਮੈਂ ਫੇਰ ਪੁਕਾਰਿਆ। ਪਰ ਫਿਰ ਵੀ ਉਸ ਦੀ ਆਵਾਜ਼ ਵਿਚ ਕੋਈ ਫਰਕ ਨਾ ਪਿਆ ਬਿਹੁਤ ਸਾਰੀ ਕੋਸ਼ਸ਼ ਕਰਨ ਤੋਂ ਬਾਅਦ ਏਨਾ ਕੁ ਮੇਰੀ ਸਮਝ ਵਿਚ ਆਇਆ, 'ਹੋੜਾ ਹੋੜਾ ਮੈਂ ਹੋੜੇ ਦਾ ਕੁੰਡਾ ਦਹਾਂ ਹੱਥਾਂ ਨਾਲ ਮਰੋੜਿਆ। ਬੂਹਾ ਖਲ੍ਹ ਗਿਆ।

ਅੰਦਰ ਜਾ ਕੇ ਮੈਂ ਉਹੋ ਕੁਝ ਡਿੱਠਾ, ਜਿਸ ਦਾ ਮੈਨੂੰ ਖ਼ਤਰਾ ਸੀ। ਪਿਛਲੀ ਕੋਠੜੀ ਵਿਚ ਉਹ ਮੰਜੇ ਤੇ ਲੇਟਿਆ ਹੋਇਆ ਸੀ। ਪੋਤਲੇ ਹਨੇਰੇ ਵਿਚ ਮੈਂ ਵੇਖਿਆ ਰਜਾਈ ਦਾ ਅੱਧਾ ਹਿੱਸਾ ਮੰਜੇ ਤੇ ਅਤੇ ਅੱਧਾ ਭੁੰਜੇ ਲਮਕ ਰਿਹਾ ਸੀ। ਮੈਂ ਝਟ ਪਟ ਬਿਜਲੀ ਜਗਾਈ ਸਾਰਾ ਅੰਦਰ ਸਿਗਰਟਾਂ ਦੇ ਧੂਏ ਨਾਲ ਭਰਿਆ ਪਿਆ ਸੀ । ਸਿਗਰਟਾਂ ਦੇ ਅਨੇਕਾਂ ਅਸੜੇ ਟੁਕੜੇ, ਮਾਚਸ ਦੀਆਂ ਖਾਲੀ ਡੱਬੀਆ ਤੇ ਤੀਲੀਆਂ ਥਾਂ ਥਾਂ ਖਿਲਰੀਆਂ ਪਈਆਂ ਸਨ। ਉਸ ਦੇ ਕੋਲ ਕਰਕੇ ਅੰਗੀਠੀ ਉੱਤੇ ਕੇਤਲੀ ਧਰੀ ਹੋਈ ਸੀ, ਪਰ ਉਸ ਵਿਚੋਂ ਭਾਫ ਨਹੀਂ ਸੀ ਨਿਕਲ ਰਹੀ।

ਮੈਨੂੰ ਵੇਖਦਿਆਂ ਹੀ ਉਹ ਇਸ ਤਰ੍ਹਾਂ ਮੁਸਕਰਾਇਆ, ਜਿਵੇਂ ਦੁੱਖ ਦਰਦ ਦਾ ਉਸ ਦੇ ਸਰੀਰ ਵਿਚ ਕਿਤੇ ਨਾਂ ਨਿਸ਼ਾਨ ਹੀ ਨਹੀਂ, ਪਰ ਮੈਂ ਉਸ ਦੇ ਚਿਹਰੇ ਤੋਂ ਜੋ ਕੁਝ ਵੇਖਿਆ ਉਹ ਇਹੋ ਸੀ ਕਿ ਜੇ ਕਦੇ ਮੁਰਦਾ ਹੱਸਦਾ ਹੋਵੇ, ਤਾਂ ਨਿਸਚੇ ਹੀ ਉਸ ਦਾ ਹੁਲੀਆ ਇਹੋ ਜਿਹਾ ਹੁੰਦਾ ਹੋਵੇਗਾ।

"ਮਿਸਟਰ ਕਮਾਲ !" ਮੈਂ ਉਸਦੇ ਮੰਜੇ ਤੋਂ ਜ਼ਰਾ ਉਚੇਚੇ ਹੀ ਝੁਕ ਕੇ ਕਿਹਾ "ਕੀ ਗੱਲ ਸੀ ? ਮੈਂ ਤੇ ਸੋਚਿਆ ਸੀ ਕਿ ਅੱਜ ਕਿਤੇ ਬਾਹਰ ਗਿਆ ਹੋਇਆ ਏ।"

ਐਵੇਂ ਜ਼ਰਾ ਆਰਾਮ ਕਰਨ ਨੂੰ ਤਬੀਅਤ ਕਰਦੀ ਸੀ, ਮੈਂ ਤੈਨੂੰ ਹੀ ਪਿਆ ਯਾਦ ਕਰਦਾ ਸਾਂ। ਪਹਿਲਾਂ ਡਾਕਖ਼ਾਨੇ ਜਾ ਕੇ ਇਕ ਤਾਰ ਦੇ ਆ ਤੇ ਉਸਨੇ ਮੈਨੂੰ ਤਾਰ ਦਾ ਪਤਾ ਨੋਟ ਕਥਾ ਦਿਤਾ।

"ਕੀ ਲਿਖਣਾ ਹੈ ?" ਮੈਂ ਜਾਣ ਲੱਗਿਆਂ ਪੁੱਛਿਆ।

"ਹੋ ਸਕੇ ਤਾਂ ਪਹਿਲੀ ਗੱਡੀ ਚਲੇ ਆਉਣ।" ਕਹਿ ਕੇ ਉਸਨੇ ਆਪਣੇ ਦੋਵੇ 'ਹੱਥ ਮੂੰਹ ਤੇ ਦੇ ਲਏ। ਮੈਂ ਝਟ ਡਾਕਖਾਨੇ ਦੌੜਿਆ ਗਿਆ ਤੇ ਐਕਸਪ੍ਰੈਸ ਫੀਸ ਲਾ ਕੇ ਤਾਰ ਦੇ ਆਇਆ। ਵਾਪਸ ਆ ਕੇ ਮੈਂ ਵੇਖਿਆ, ਉਹ ਉਸੇ ਤਰ੍ਹਾਂ ਮੂੰਹ ਉੱਤੇ ਹੱਥ ਰਖੀ ਲੇਟਿਆ ਹੋਇਆ ਸੀ।

'ਅੰਗੀਠੀ ਵਿਚ ਦੋ ਚਾਰ ਕੋਲੇ ਪਾ ਛੱਡ ਤੇ ਕੇਤਲੀ ਵਿਚ "ਕਹਿੰਦਿਆਂ ਕਹਿੰਦਿਆਂ ਉਸ ਨੂੰ ਖੰਘ ਆ ਗਈ । ਇਤਨੀ ਸਖ਼ਤ ਖੰਘ ਕਿ ਕਈ ਵਾਰੀ ਸ਼ੁਰੂ ਕਰਨ ਤੇ ਵੀ ਉਹ ਆਪਣਾ ਵਾਕ ਪੂਰਾ ਨਾ ਕਰ ਸਕਿਆ। ਜਦ ਉਹ ਥੁੱਕਿਆ ਤਾਂ ਮੈਂ ਡਰ ਨਾਲ ਕੰਬ ਉਠਿਆ — ਨਿਰਾ ਲਹੂ !

ਉਸਦਾ ਮਤਲਬ ਸਮਝ ਕੇ ਮੈਂ ਅੰਗੀਠੀ ਝੱਟ ਪਟ ਭਖਾਈ। ਕੇਤਲੀ ਅੱਧੀ ਤੋਂ ਵਧੀਕ ਚਾਹ ਦੀ ਪੱਤੀ ਨਾਲ ਭਰੀ ਹੋਈ ਸੀ। ਮੈਂਸਾਰੀ ਪੱਤਲ ਕੱਢ ਕੇ ਸੁੱਟ ਦਿਤੀ ਤੇ ਧੋ ਧਾ ਕੇ ਉਸ ਵਿਚ ਹੋਰ ਪਾਣੀ ਪਾ ਕੇ ਅੰਗੀਠੀ ਤੇ ਰੱਖ ਦਿਤਾ। ਪਾਣੀ ਉਬਲਣ ਤੇ ਜਦ ਮੈਂ ਡੱਬੇ ਵਿਚੋਂ ਚਾਹ ਦੀ ਚੁਟਕੀ ਭਰ ਕੇ ਉਸ ਵਿਚ ਪਾਣ ਲਗਾ ਤਾਂ ਉਸ ਨੇ ਬਾਂਹ ਵਧਾ ਡੱਬਾ ਮੈਥੋਂ ਲੈ ਲਿਆ। ਹੱਛੀ ਲੱਪ ਸਾਰੀ ਚਾਹ ਡੱਬੇ ਵਿਚ ਬਾਕੀ ਸੀ. ਉਸ ਨੇ ਸਾਰੀ ਕੇਤਲੀ ਵਿਚ ਉਲਟ ਦਿਤੀ। ਮੈਂ ਪੁਛਿਆ, ਇਤਨੀ ? ਇਹ ਤੇ ਵੀਹਾਂ ਆਦਮੀਆਂ ਲਈ ਕਾਫ਼ੀ ਹੈ।"

ਉਹ ਬੋਲਿਆ ਮੈਨੂੰ ਵੀਹਾਂ ਦੇ ਥਾਂ ਪੰਝੀਆਂ ਆਦਮੀਆਂ ਜਿੰਨਾ ਕੰਮ ਕਰਨਾ ਪੈਂਦਾ ਹੈ ਮਿਸਟਰ ! ਅੱਜ ਤੋ ਸਗੋਂ ਮੈਨੂੰ ਹੋਰ ਵੀ ਬਹੁਤੀ ਪਾਣੀ ਚਾਹੀਦੀ ਸੀ, ਪਰ ਨਿਕਲੀ ਹੀ ਏਨੀ ਕੁ ਹੈ।"

ਮੈਂ ਉਸ ਵੱਲ ਤਕ ਕੇ ਹੱਕਾ ਬੱਕਾ ਹੋ ਰਿਹਾ ਸਾਂ। ਲਗਭਗ ਮੁੱਕਿਆ ਪਿਆ ਸੀ। ਪਰ ਗੱਲਾਂ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਸਚਮੁਚ ਉਸ ਵਿਚ ਵੀਹਾਂ ਆਦਮੀਆਂ ਜਿੰਨੀ ਕੰਮ ਕਰਨ ਦੀ ਤਾਕਤ ਹੈ।

'ਅੱਜ ਕਿਉਂ ਬਹੁਤੀ ਪਾਣੀ ਚਾਹੀਦੀ ਹੈ ?" ਪਿਛਲਾ ਰੈਸ਼ਨਦਾਨ ਖੋਲ੍ਹਦਿਆਂ ਮੈਂ ਪੁੱਛਿਆ। ਕੁਝ ਸਿਗਰਟਾਂ ਦੇ ਧੂੰਏਂ ਤੇ ਕੁਝ ਕੋਲਿਆਂ ਦੀ ਗੈਸ ਨਾਲ ਮੇਰਾ ਸਾਹ ਘਟ ਰਿਹਾ ਸੀ।

"ਇਸ ਲਈ ਕਿ ਅੱਜ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ" ਉਸ ਨੇ ਪਾਸਾ ਪਰਤਦਿਆਂ ਕਿਹਾ।

'ਤੇ ਗੱਲਾਂ ਕਰਨ ਲਈ ਚਾਹ ....... ."ਮੈਂ ' ਅੱਜੇ ਗੱਲ ਖ਼ਤਮ ਵੀ ਨਹੀਂ ਸੀ ਕੀਤੀ ਕਿ ਉਹ ਬੋਲਿਆ, 'ਮੈਂ ਜੀਉਂਦਾ ਹੀ ਦੂੰਹ ਚੀਜ਼ਾਂ ਦੇ ਆਸਰੇ ਹਾਂ - ਚਾਹ ਦੇ ਆਸਰੇ ਤੇ ਜਾਂ ਸਿਗਰਟਾਂ ਦੇ ਆਸਰੇ।

*ਤਾਂ ਦਸ, ਮੈਂ ਸੁਣਨ ਨੂੰ ਤਿਆਰ ਹਾਂ।" ਮੈਂ ਬੜੀ ਉਤਸੁਕਤਾ ਨਾਲ ਕਿਹਾ। ਮੈਂ ਤਾਂ ਕਈ ਚਿਰਾਂ ਤੋਂ ਉਸ ਬਾਬਤ ਕੁਝ ਜਾਣਨ ਦਾ ਖ਼ਾਹਸ਼ਮੰਦ ਸਾਂ।

"ਮੋਟਰ ਚਲ ਸਕਦੀ ਹੈ, ਜਤ ਤਕ ਉਸ ਵਿਚ ਪੈਟਰੋਲ ਤੇ ਮੋਬਲਆਇਲ ਨਾ ਭਰਿਆ ਜਾਵੇ ?" ਉਸ ਨੇ ਹੱਸ ਕੇ ਉੱਤਰ ਦਿਤਾ - "ਚਾਹ ਪੀਣ ਦੀ ਸੁਲ੍ਹਾ ਮੈਂ ਤੈਨੂੰ ਨਹੀਂ ਮਾਰ ਸਕਦਾ, ਇਸ ਲਈ ਕਿ ਤੇਰੇ ਲਈ ਇਸ ਦੇ ਦੋ ਘੁਟ ਵੀ ਪਚਾਣੇ ਮੁਸ਼ਕਲ ਨੇ।"

ਮੈਂ ਪੁੱਛਿਆ, "ਦਿਨ ਵਿਚ ਕਿੰਨੀ ਕੁ ਵਾਰੀ ਪੀਂਦਾ ਹੈ ?"

"ਗਿਣਤੀ ਕਦੀ ਨਹੀਂ ਕੀਤੀ" ਉਹ ਹੱਸ ਕੇ ਬੋਲਿਆ।

'ਤੇ ਸਿਗਰਟਾਂ ?"

ਇਨ੍ਹਾਂ ਚਰੇ ਤੇ ਉੱਕਾ ਹੀ ਕੋਈ ਗਿਣਤੀ ਨਹੀਂ !"

*ਕਮਬਖ਼ਤ, ਆਪਣੇ ਆਪ ਉੱਤੇ ਕੁਝ ਤੇ ਤਰਸ ਕਰਿਆ ਕਰ।"

ਤਰਸ ਕਰਨ ਲਈ ਹੀ ਤੇ ਇਹ ਪੁਆੜੇ ਕਰਦਾ ਹਾਂ। ਕੀ ਤੇਰੇ ਖਿਆਲ

ਵਿਚ ਆਪਣੇ ਆਪ ਉਤੇ ਇਹ ਤਰਸ ਹੋਵੇਗਾ ਕਿ ਸਾਰੀ ਰਾਤ ਨੀਂਦਰ ਬਿਨਾਂ ਮੰਜੇ

ਤੇ ਪਾਸੇ ਰਗੜਦਾ ਰਿਹਾ ਕਰਾਂ ? ਇਕ ਵਾਰੀ ਚਾਹ ਦਾ ਪਿਆਲਾ ਪੀਣ ਨਾਲ ਅੱਧਾ

ਘੰਟਾ ਅੱਖ ਲਗ ਜਾਂਦੀ ਹੈ ? ਫਿਰ ਜਦੋਂ ਉਘੜ ਜਾਂਦੀ ਹੈ ਫੇਰ ਸ਼ੁਰੂ ਕਰ ਦੇਂਦਾ ,ਇਹ ਤਰਸ ਨਹੀ ਆਪਣੇ ਆਪ ਉੱਤੇ ?

ਉਸ ਦੀਆਂ ਗੱਲਾਂ ਸੁਣ ਮੁਣ ਕੇ ਮੇਰਾ ਦਿਲ ਨਫ਼ਰਤ ਨਾਲ ਭਰਦਾ ਜਾਂਦਾ ਸੀ । ਮੈਂ ਸੋਚਦਾ ਸਾਂ, 'ਕਿਤਨੀ ਘ੍ਰਿਣਿਤ ਜ਼ਿੰਦਗੀ ਹੈ ! ਮੈਂ ਫੇਰ ਪੁੱਛਿਆ. "ਜਦੋਂ ਪੈਸੇ ਮੁਕ ਜਾਣਗੇ ਈ. ਤੇ ਕੰਮ ਕਰਨ ਜੋਗਾ ਨਹੀਂ ਰਹੇਂਗਾ, ਫੇਰ ਕੀ ਕਰੇਂਗਾ ?"

"ਉਹ !" ਉਹ ਕਹਿਕਾ ਮਾਰ ਕੇ ਬੋਲਿਆ, ਮੈਂ ਬੇਵਕੂਫ਼ ਨਹੀਂ ਕਿ ਇਹੋ ਜਿਹੀ ਗਲਤੀ ਕਰਾਂ। ਉਧਰ ਪੈਸੇ ਮੁਕਣਗੇ ਤੇ ਇਧਰ ਮੈਂ ਮੁੱਕਾਂਗਾ- ਅਸੀਂ ਦੋਵੇਂ ਇਕੋ ਵਕਤ ਤੇ ਖ਼ਤਮ ਹੋਵਾਂਗੇ।"

ਹੁਣ ਤਕ ਉਹ ਤਿੰਨ ਪਿਆਲੇ ਕਾਹਵਾ ਪੀ ਚੁਕਾ ਸੀ । ਉਸ ਨੇ ਕੇਤਲੀ ਮੁੜ ਅੱਗ ਤੇ ਰਖ ਦਿਤੀ, ਤੇ ਸਿਗਰਟ ਨੂੰ ਤੀਲੀ ਲਾਂਦਾ ਹੋਇਆ ਬੋਲਿਆ, ਤੂੰ ਸ਼ਾਇਦ ਇਹ ਸੋਚ ਰਿਹਾ ਹੈ ਕਿ ਮੈਂ ਆਪਣੇ ਕਾਠ ਕਫਣ ਵਾਸਤੇ ਵੀ ਕੁਝ ਬਚਾ ਰਖਿਆ ਹੈ ਕਿ ਨਹੀਂ। ਤੇਰੀ ਇਹ ਚਿੰਤਾ ਨਾ-ਵਾਜਬ ਨਹੀਂ। ਇਕ ਚੰਗਾ ਗੁਆਂਢੀ ਹੋਣ ਦੀ ਹੈਸੀਅਤ ਵਿਚ ਤੈਨੂੰ ਇਹ ਸੋਚਣਾ ਹੀ ਚਾਹੀਦਾ ਹੈ, ਪਰ ਸ਼ਾਇਦ ਤੈਨੂੰ ਨਹੀਂ ਪਤਾ, ਮੈਂ ਕਦੀ ਦਾ ਮਰ ਚੁਕਾ ਹਾਂ। ਬਹੁਤ ਪੁਰਾਣੇ ਮੁਰਦੇ ਨੂੰ ਕਾਠ ਖੱਫਣ ਦੀ ਲੋੜ ਨਹੀਂ ਹੁੰਦੀ, ਪਰ ਜੇ ਤੇਰਾ ਦਿਲ ਕਰੇ ਤਾਂ ਬੇਸ਼ਕ ਆਪਣੇ ਕੋਲੋਂ ਕੁਝ ਖ਼ਰਚ ਕਰਕੇ ਥੋੜ੍ਹਾ ਬਹੁਤਾ ਪਾ ਦੇਈਂ। ਵੈਸੇ ਮੈਨੂੰ ਇਸ ਗੱਲ ਦੀ ਨਾ ਚਿੰਤਾ ਹੈ- ਨਾ ਪਰਵਾਹ।" ਕਹਿੰਦਿਆਂ ਕਹਿੰਦਿਆਂ ਉਸ ਨੂੰ ਉਬਾਸੀਆਂ ਆਉਣ ਲਗੀਆਂ ਤੇ ਕਹਿਣ ਲੱਗਾ" "ਅਹੁ ਫੜਾਈ ਜ਼ਰਾ ਮੈਨੂੰ ਕੇਤਲੀ ਤੇ ਨਾਲੇ ਪਿਆਲਾ।"

ਉਸ ਨੇ ਮੁੜ ਉਹੀ ਕਾਹਵਾ ਪੀਣਾ ਸ਼ੁਰੂ ਕਰ ਦਿਤਾ ਤੇ ਨਾਲੋ-ਨਾਲ ਕਹਿੰਦਾ ਗਿਆ, "ਤੂੰ ਖ਼ਿਆਲ ਕਰਦਾ ਹੈ ਕਿ ਮੈਂ ਇਸ ਨੂੰ ਸ਼ੌਕ ਨਾਲ ਪੀਂਦਾ ਹਾਂ ? ਨਹੀਂ ਮਿਸਟਰ, ਨਹੀਂ ! ਮੈਂ ਇਹ ਚੀਜ਼ ਪਾਣੀ ਦੇ ਤੌਰ ਤੇ ਵਰਤਦਾ ਹਾਂ ? ਉਹ ਪਾਣੀ ਜਿਹੜਾ ਮੇਰੇ ਅੰਦਰ ਲਗੀ ਹੋਈ ਅੱਗ ਨੂੰ ਭਾਵੇਂ ਬੁਝਾ ਨਹੀਂ ਸਕਦਾ, ਪਰ ਆਰਜ਼ੀ ਤੌਰ ਤੇ ਜਿੰਨਾ ਚਿਰ ਇਹ ਤੱਤਾ ਪਾਣੀ ਉਸ ਉੱਤੇ ਪੈਂਦਾ ਰਹਿੰਦਾ ਹੈ, ਬਹੁਤੀ ਨਹੀਂ ਭੜਕਦੀ। ਜੇ ਭੜਕ ਪਵੇ ਤਾਂ ਸਾਇਦ ਇਕ ਦਿਨ ਵਿਚ ਹੀ ਮੈਨੂੰ ਸਾੜ ਕੇ ਸੁਆਹ ਕਰ ਦੇਵੇ । ਤੂੰ ਹੱਸ ਰਿਹਾ ਹੈ ? ਹੱਸਣ ਵਾਲੀ ਇਸ ਵਿਚ ਕੋਈ ਗੱਲ ਨਹੀਂ ਮੇਰੇ ਦੋਸਤ ਮੈਂ ਹੁਣ ਤਕ ਕਦੇ ਦਾ ਖਤਮ ਹੋ ਗਿਆ ਹੁੰਦਾ ਜੇ ਇਹ ਤਰੀਕਾ ਨਾ ਵਰਤਦਾ। ਮੈਂ ਗਾਉਂਦਾ ਹਾਂ, ਹੱਸਦਾ ਹਾਂ ਹਰ ਘੜੀ ਕੋਈ ਨਾ ਕੋਈ ਪਖੰਡ ਰਚੀ ਰਖਦਾ ਹਾਂ। ਜਾਣਦਾ ਹੈ ਕਿਉਂ ? ਸਿਰਫ਼ ਆਪਣੇ ਆਪ ਨੂੰ ਧੋਖਾ ਦੇਣ ਲਈ - ਆਪਣੇ ਆਪ ਨੂੰ ਭੁੱਲ ਜਾਣ ਲਈ। ਤੂੰ ਵੀ ਤੇ ਹੋਰ ਲੋਕ ਵੀ ਮੈਨੂੰ ਬਥੇਰੀ ਵੇਰਾਂ ਕਹਿ ਚੁਕੇ ਨੇ ਕਿ ਮੈਂ ਆਪਦਾ ਇਲਾਜ ਕਰਵਾ, ਪਰ ਮੈਂ ? ਤੁਸੀਂ ਲੋਕ ਖ਼ਿਆਲ ਕਰਦੇ ਹੋ ਕਿ ਕਿਸੇ ਦੁਆ ਦਾਰ ਦਾ ਮੇਰੇ ਉਤੇ ਅਸਰ ਹੋਵੇਗਾ। ਪਰ ਇਹ ਇਕ ਵਾਰੀ ਨਹੀਂ, ਸੌ ਵਾਰੀ ਨਾ-ਮੁਮਕਿਨ ਹੈ। ਇਕ ਮਿੰਟ ਵਾਸਤੇ ਝੂਠੀ ਮੂਠੀ ਮੰਨ ਲਓ ਕਿ ਕਿਸੇ ਕਾਮਿਲ ਹਕੀਮ ਦੀ ਦੁਆਈ ਨਾਲ ਮੈਂ ਠੀਕ ਵੀ ਹੋ ਜਾਵਾਂਗਾ, ਪਰ ਸੁਆਲ ਤਾਂ ਇਹ ਹੈ ਕਿ ਮੈਂ ਇਹੋ ਜਿਹੀ ਬੇਵਕੂਫ਼ੀ ਕਰਾਂ ਹੀ ਕਿਉਂ, ਜਦ ਮੈਂ ਜਾਣਦਾ ਹਾਂ ਕਿ ਮੇਰੇ ਲਈ ਮੌਤ ਨਾ ਸਿਰਫ਼ ਜ਼ਰੂਰੀ ਹੈ ਬਲਕਿ ਲਾਜ਼ਮੀ ਵੀ| ਅਖੇ 'ਜਿਸ ਦੇ ਪੈਰ ਨਾ ਫੁਟੇ ਬਿਆਈ, ਉਹ ਕੀ ਜਾਣੇ ਪੀੜ ਪਰਾਈ।' ਮੇਰੇ ਵਰਗੀ ਹਾਲਾਤ ਜੇ ਕਿਸੇ ਦੀ ਹੋਵੇ ਤਾਂ ਉਹ ਡਾਕਟਰ ਪਾਸੋਂ ਦੁਆਈ ਮੰਗਣ ਦੇ ਥਾਂ ਕੋਈ ਅਜਿਹਾ ਸੁਖਾਲਾ ਇੰਜੈਕਸ਼ਨ ਮੰਗੇ, ਜਿਸ ਦੀ ਸੂਈ ਉਸ ਦੀ ਬਾਂਹ ਵਿਚੋਂ ਪਿਛੋਂ ਨਿਕਲੇ ਤੇ ਜਾਨ ਪਹਿਲਾਂ ਨਿਕਲ ਜਾਵੇ

ਘ੍ਰਿਣਾ-ਯੋਗ ਸਿਗਰਟਾਂ ਦੀ ਮੁਸ਼ਕ, ਗੰਦੀ ਕੋਠੜੀ ਤੇ ਕਮਾਲ ਦਾ ਮੌਤ ਨਾਲੋਂਵਧ ਡਰਾਉਣਾ ਹੁਲੀਆ ਇਹ ਸਭ ਭੁੱਲ ਗਿਆ — ਮੈਂ ਇਤਨਾ ਉਸ ਦੀਆਂ ਗੱਲਾ ਵਿਚ ਮਸਤ ਸਾਂ। ਉਹ ਬੋਲੀ ਗਿਆ ਤੇ ਨਾਲੋ ਨਾਲ ਕਾਹਵੇ ਦੀਆਂ ਪਿਆਲੀਆਂਪੀਵੀ ਗਿਆ। ਦੁੰਹ ਵਿਚੋਂ, ਇਕ ਨਾ ਇਕ ਚੀਜ਼ ਜ਼ਰੂਰ ਉਸ ਦੇ ਹੇਠਾਂ ਨਾਲਹੁੰਦੀ— ਜਾਂ ਚਾਹ ਤੇ ਜਾਂ ਸਿਗਰਟ। ਅੱਜ ਉਹ ਇਹਨਾਂ ਚੀਜ਼ਾਂ ਨੂੰ ਸ਼ਾਇਦ ਬਹੁਤ ਜ਼ਿਆਦਾ ਤੇ ਬੇ-ਤਹਾਸ਼ਾ ਵਰਤ ਰਿਹਾ ਸੀ। ਮੇਰੇ ਵੇਖਦਿਆਂ ਵੇਖਦਿਆਂ ਉਸਨੇ ਇਕਕੇਤਲੀ ਖ਼ਾਲੀ ਕਰਕੇ ਹੋਰ ਪਾਣੀ ਪਾਣ ਲਈ ਕਿਹਾ। ਪੱਤੀ ਵਿਚ ਅੱਜੇ ਬਥੇਰਾ ਅਸਰਬਾਕੀ ਸੀ, ਹੋਰ ਪਾਣ ਦੀ ਲੋੜ ਨਹੀਂ ਸੀ। ਪਾਣੀ ਧਰਨ ਤੋਂ ਬਾਅਦ ਮੈਂ ਉਸ ਦੀਬੀਮਾਰੀ ਬਾਬਤ ਹੋਰ ਕੁਝ ਪੁਛਣਾ ਚਾਹਿਆ, ਪਰ ਉਹ ਛਿੱਥਾ ਪੈ ਕੇ ਬੋਲਿਆ, "ਫ਼ਜ਼ੂਲਗੋਲਾਂ ਵਿਚ ਮੇਰਾ ਵਕਤ ਨਾ ਗੁਆ, ਮੈਂ ਅੱਜੇ ਬਹੁਤ ਕੁਝ ਕਹਿਣਾ ਹੈ। ਇਸ ਗੱਲ ਦਾ ਤੈਨੂੰ ਫ਼ਿਕਰ ਨਹੀਂ ਕਰਨਾ ਚਾਹੀਦਾ। ਮੈਂ ਤੈਨੂੰ ਇਕ ਵਾਰ ਜੁ ਕਹਿ ਚੁਕਾ ਹਾਂ ਕਿਮੇਰਾ ਸਭ ਕੁਝ ਇਕੱਠ ਹੀ ਮੁਕੇਗਾ ਜਦੋਂ ਮੁਕੇਗਾ" ਤੇ ਉਸ ਨੇ ਆਪਣੀ ਜੀਵਨ-ਕਥਾ ਸ਼ੁਰੂ ਕਰ ਦਿਤੀ। ਜਿਉਂ ਜਿਉਂ ਕੇਤਲੀ ਤੇ ਸਿਗਰਟਾਂ ਵਾਲੀਆਂ ਡੱਬੀਆਂ ਖ਼ਾਲੀ ਹੁੰਦੀਆਂ ਜਾਂਦੀਆਂ, ਉਸ ਦੇ ਅੰਦਰ ਨਵੇਂ ਤੋਂ ਨਵਾਂ ਜੋਸ਼ ਭਰਦਾ ਜਾ ਰਿਹਾ ਸੀ। ਉਸਦੀ ਆਵਾਜ਼ ਸੁਣ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ "ਮਰਨਾਉ ਬੋਲ ਰਿਹਾਹੈ, ਛੁਟ ਇਸ ਤੋਂ ਕਿ ਵਿਚ ਵਿਚ ਜਦ ਉਸ ਨੂੰ ਖੰਘ ਆਉਂਦੀ ਤੇ ਨਾਲ ਹੀ ਲਹੂਦੀਆਂ ਬੇਟੀਆਂ ਉਗਲਦਾ ਤਾਂ ਕੁਝ ਚਿਰ ਲਈ ਉਸਨੂੰ ਥੰਮ੍ਹਣਾ ਪੈਂਦਾ ਸੀ । ਜਾਂ ਫਿਰਕਿਸੇ ਕਿਸੇ ਵੇਲੇ ਉਸ ਨੂੰ ਇਤਨਾ ਸਾਹ ਚੜ੍ਹ ਜਾਂਦਾ ਸੀ ਕਿ ਥੋੜੇ ਚਿਰ ਲਈ ਰੁਕ ਕੇ ਉਸ ਨੂੰ ਆਪਣਾ ਆਪ ਠੀਕ ਕਰਨਾ ਪੈਂਦਾ।

ਹੁਣ ਉਸਦੀ ਜ਼ਬਾਨ ਥਿੜਕਣ ਲਗ ਪਈ ਤੇ ਵਿਚ ਵਿਚ ਗੋਲਾਂ ਦਾ ਸਿਲਸਲਾ ਵੀ ਉੱਘੜ ਦੁੱਘੜ ਹੋਣ ਲਗਾ। ਕਈ ਵਾਰੀ ਤਾਂ ਉਹ ਕਹੀਆਂ ਹੋਈਆਂ ਗਲਾਂ ਨੂੰ ਮੌੜ ਦੁਹਾਰਾਉਣ ਲਗਦਾ ਤੇ ਕਈ ਵਾਰੀ ਗੱਲ ਕਰਦਾ ਕਰਦਾ ਭੁੱਲ ਹੀ ਜਾਂਦਾ ਕਿ ਉਹ ਕੀ ਗੱਲ ਕਰ ਰਿਹਾ ਸੀ।ਪਰ ਉਹ ਰੁਕਿਆ ਨਹੀਂ, ਬਰਾਬਰ ਘੰਟਾ ਡੇਢ ਘੰਟਾ ਬੈਲਦਾ ਗਿਆ। ਜਿਉਂ ਜਿਉਂ ਉਸ ਦੀ ਗੱਲ ਕੱਥ ਮੁੱਕਣ ਤੇ ਆਈ ਜਾਂਦੀ, ਉਹ ਹੋਰ ਤੇਜ਼ ਹੋਰ ਤੇਜ਼ ਹੁੰਦਾ ਜਾਂਦਾ। ਵਿਚ ਵਿਚ ਕਦੇ ਉਸਦੇ ਗਲੇਡੂ ਵੀ ਭਰ ਆਉਂਦੇ ਸਨ ਤੇ ਡਾਢਾ ਪੀੜ ਨਾਲ ਵਿੰਨਿਆਂ ਹੋਇਆ ਠੰਡਾ ਸਾਹ ਭਰਦਾ।

ਛੇਕੜ ਤੇ ਪਹੁੰਚ ਕੇ ਜਾਪਦਾ ਸੀ ਜਿਵੇਂ ਉਸਦੀ ਬੋਲਣ ਚਾਲਣ ਦੀ ਤਾਕਤ ਖ਼ਤਮ ਹੋ ਚੁਕੀ ਹੈ — ਸਿਰਫ਼ ਆਪਣੇ ਆਪ ਨੂੰ ਧਕ ਧਕ ਕੋ ਕਿਸੇ ਤਰ੍ਹਾਂ ਲਫ਼ਜ਼ ਉਗਲੀ ਜਾ ਰਿਹਾ ਹੈ। ਕਈ ਵਾਰੀ ਮੈਂ ਡਰ ਗਿਆ ਤੇ ਉਸਨੂੰ ਬੋਲਣੇ ਮਨ੍ਹੇ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਨੇ ਇਕ ਵਾਰੀ ਵੀ ਮੇਰੀ ਗੱਲ ਦਾ ਧਿਆਨ ਨਹੀਂ ਕੀਤਾ — ਬਰਾਬਰ, ਜਿਵੇਂ ਵੀ ਉਸ ਤੋਂ ਸਰ ਸਕਿਆ, ਬੋਲੀ ਗਿਆ, ਬੋਲੀ ਗਿਆ ।

ਜਦ ਉਸ ਨੇ ਬੋਲਣਾ ਬੰਦ ਕੀਤਾ ਤਾਂ ਮੈਂ ਵੇਖਿਆ, ਉਸ ਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ। ਝੂਠ ਕਿਉਂ ਕਹਾ ਉਸ ਦੀਆਂ ਗੱਲਾਂ ਦਾ ਮਜ਼ਮੂਨ ਹੀ ਐਸਾ ਸੀ, ਜਿਸ ਨੂੰ ਸੁਣ ਕੇ ਸਖ਼ਤ ਤੋਂ ਸਖ਼ਤ ਦਿਲ ਵਾਲਾ ਆਦਮੀ ਵੀ ਆਪਾ ਭੁਲ ਜਾਏ, ਮੈਂ ਤੇ ਭਲਾ ਉਂਜ ਹੀ ਸੀਨੇ ਵਿਚ ਸ਼ਾਇਰਾਨਾ ਦਿਲ ਰਖਦਾ ਸਾਂ। ਮੈਂ ਗੋਲਾਂ ਦੇ ਦੌਰਾਨ ਉਸਦੀ ਹਾਲਤ ਭੁਲ ਹੀ ਗਿਆ ਸਾਂ । ਜਿਉਂ ਹੀ ਉਸ ਨੇ ਆਪਣਾ ਕਿੱਸਾ ਖ਼ਤਮ ਕੀਤਾ, ਬੇਹਿੱਸ ਹੋ ਕੇ ਉਸ ਨੇ ਸਿਰ ਸੁੱਟ ਦਿਤਾ। ਚਾਹ ਦੀ ਕੇਤਲੀ ਤੇ ਸਿਗਰਟਾਂ ਦੀ ਡੱਬੀ, ਦੋਵੇਂ ਚੀਜ਼ਾਂ ਲਗਭਗ ਖ਼ਾਲੀ ਹੋ ਚੁਕੀਆਂ ਸਨ।

ਮੈਂ ਉਸਨੂੰ ਹਲੂਣ ਕੇ ਇਕ ਦੋ ਅਵਾਜ਼ਾਂ ਦਿਤੀਆਂ। ਝਟ ਕੁ ਪਿਛੋਂ ਉਹ ਫਿਰ ਕੁਝ ਚਿੰਤਨ ਹੋ ਕੇ ਬੋਲਿਆ, “ਰਾਤ ਕਾਫ਼ੀ ਹੋ ਗਈ ਹੈ । ਹੁਣ ਤੂੰ ਘਰ ਜਾਹ।” ਮੈਂ ਜਦ ਅੱਜ ਦੀ ਰਾਤ ਉਸੇ ਕੋਲ ਰਹਿਣ ਦਾ ਇਰਾਦਾ ਪ੍ਰਗਟ ਕੀਤਾ ਤਾਂ ਉਹ ਗੁੱਸੇ ਵਾਲੀ ਆਵਾਜ਼ ਵਿਚ ਬੋਲਿਆ, " ਉਹ ਮੈਂ ਅੱਵਲ ਤੇ ਹਾਲੇ ਇਤਨੀ ਜਲਦੀ ਮਰਦਾ ਨਹੀਂ, ਜੇ ਮਰਨਾ ਵੀ ਹੋਇਆ ਤਾਂ ਮੈਂ ਉਸ ਵੇਲੇ ਬਿਲਕੁਲ ਇਕੱਲਾ ਰਹਿਣਾ ਚਾਹਾਂਗਾ।"

ਪਤਾ ਨਹੀਂ ਕਿਉਂ, ਅੱਜ ਉਸ ਪਾਸੋਂ ਜਾਣ ਨੂੰ ਮੇਰਾ ਦਿਲ ਨਹੀਂ ਸੀ ਮੰਨਦਾ ਪਰ ਜਦ ਮੈਂ ਵੇਖਿਆ ਕਿ ਉਸ ਲਈ ਮੇਰਾ ਉਥੇ ਬੈਠਣਾ ਦੁਖਦਾਈ ਸਾਬਿਤ ਹੋ ਰਿਹਾ ਹੈ, ਤਾਂ ਮੈਨੂੰ ਛਾਤੀ ਤੇ ਪੱਥਰ ਧਰ ਕੇ ਉਥੋਂ ਉਠਣਾ ਪਿਆ। ਜਾਣ ਲਗਿਆ ਮੈਂ ਇਕ ਵਾਰੀ ਉਸਨੂੰ ਪੁਛਿਆ, “ਮਿਸਟਰ ਕਮਾਲ ' ਜੇ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਕਿਸੇ ਡਾਕਟਰ ਨੂੰ ਸਦ ਲਿਆਵਾਂ ।" ਪਰ ਉਸ ਨੇ ਉੱਤਰ ਵਿਚ ਤੈਨੂੰ ਮੇਰੀ ਸਹੁੰ ਹੁਣ ਨਾ ਬੁਲਾਈ ਮੈਨੂੰ ਕਹਿਕੇ ਦੂਜੀ ਹੀਹ ਵਲ ਪਾਸਾ ਮੋੜਦਿਆ ਕਿਹਾ - 'ਬੱਤੀ ਬੁਝਾ ਜਾਈਂ ਜਾਂਦਾ ਹੋਇਆ।"

  ਮੈਂ ਉਠਿਆ ਤੇ ਉਸੇ ਤਰ੍ਹਾਂ ਬੱਤੀ ਬਣਾ ਕੇ ਹੋੜਾ ਬੰਦ ਕਰਕੇ ਘਰ ਵਲ ਤੁਰ ਪਿਆ। ਘਰ ਜਾ ਕੇ ਮੈਂ ਬਿਨਾਂ ਖਾਧੇ ਪੀਤੇ ਸੌਂ ਗਿਆ। ਪਤਾ ਨਹੀਂ ਕਿਉਂ ਮੇਰਾ ਦਿਲ, ਖਲ੍ਹ ਕੇ ਰੋਣ ਨੂੰ ਕਰਦਾ ਸੀ । ਮੈਂ ਚਾਹੁੰਦਾ ਸਾਂ ਕੋਈ ਅਜਿਹੀ ਥਾਂ ਲਭੇ, ਜਿਥੇ ਮੇਰੀਆਂ ਚੀਕਾਂ ਨੂੰ ਕੋਈ ਨਾ ਸੁਣੇ ਅਤੇ ਨਾ ਕੋਈ ਮੇਰੇ ਅੱਥਰੂ ਵੇਖ ਸਕੇ। ਉਸਦੀ ਡੇਢ ਘੰਟੇ ਦੀ ਜੀਵਨ ਕਹਾਣੀ ਨੇ ਮੇਰੇ ਅੰਦਰ ਜ਼ਲਜ਼ਲਾ ਜਿਹਾ ਪੈਦਾ ਕਰ ਦਿਤਾ ਸੀ।

ਅੱਧੀ ਕੁ ਰਾਤ ਮੈਂ ਫੇਰ ਬਿਸਤਰੇ 'ਚੋਂ ਉਠ ਬੈਠਾ। ਮੈਥੋਂ ਲੰਮੇਂ ਨਹੀਂ ਪਿਆ ਗਿਆ। ਜਿਉਂ ਜਿਉਂ ਉਸ ਦੀ ਸ਼ਕਲ ਮੇਰੇ ਸਾਹਮਣੇ ਆਉਂਦੀ, ਮੈਂ ਆਪਣੇ ਆਪ ਨੂੰ ਲਾਹਨਤਾਂ ਪਾਂਦਾ ਸਾਂ, 'ਮੈਂ ਇਹ ਕੀ ਕੀਤਾ ? ਉਸ ਦੀ ਹਾਲਤ ਇਸ ਲਾਇਕ ਸੀ ਕਿ ਮੈਂ ਉਸ ਨੂੰ ਇਕੱਲਾ ਛਡ ਕੇ ਚਲਾ ਆਇਆਂ ? ਹਜ਼ਾਰ ਵਾਰੀ ਲਾਹਨਤ ਹੈ ਮੈਨੂੰ / ਮੈਂ ਝਟ ਪਟ ਕਪੜੇ ਪਾ ਕੇ ਤੋ ਲਾਲਟੈਨ ਜਗਾ ਕੇ ਜਾਣ ਨੂੰ ਤਿਆਰ ਹੋ ਪਿਆ। ਪਿਛੋਂ ਕਈ ਆਵਾਜ਼ਾਂ ਆਈਆਂ, "ਕਿਥੇ ਚਲੇ ਜੇ ਅੱਧੀ ਰਾਤੀਂ ਏਡੀ ਸਰਦੀ ਵਿਚ ?" ਪਰ ਮੈਂ ਇਤਨਾ ਹੀ ਕਹਿ ਕੇ ਘਰੋਂ ਬਾਹਰ ਨਿਕਲ ਗਿਆ, "ਗੁਆਂਢੀ ਘੜੀਸਾਜ਼ ਬੀਮਾਰ ਹੈ, ਉਸ ਦੀ ਖ਼ਬਰ ਲੈਣ ਜਾ ਰਿਹਾ ਹਾਂ।"

ਹੋੜਾ ਖੋਲ੍ਹਕੇ ਮੈਂ ਅੰਦਰ ਪਹੁੰਚਿਆ, ਬਿਜਲੀ ਜਗਾਈ ਤੇ ਮੰਜੇ ਵਲ ਤਕਿਆ। ਤਕਦਿਆਂ ਹੀ ਲਾਲਟੈਨ ਮੇਰੇ ਹੱਥੋਂ ਡਿਗਦੀ ਡਿਗਦੀ ਬਚੀ। ਕਮਾਲ ਦਾ ਸਿਰ ਇਕ ਪਾਸੇ ਨੂੰ ਲੁੜ੍ਹਕਿਆ ਹੋਇਆ ਸੀ ਤੇ ਉਸਦਾ ਸਰੀਰ ਲੱਕੜੀ ਵਾਂਗ ਆਕੜਿਆ ਪਿਆ ਸੀ। ਹਰਕਤ ਨਾ ਨੂੰ ਵੀ ਨਹੀਂ ਸੀ।

ਮੈਂ ਝਟਪਟ ਅਗਾਂਹ ਹੋ ਕੇ ਉਸ ਦੀ ਬਾਂਹ ਫੜੀ, ਜਿਹੜੀ ਮੰਜੇ ਦੇ ਹੇਠਾਂ ਵਲ ਪਾਸੇ ਲਟਕੀ ਹੋਈ ਸੀ, ਜਿਥੇ ਚਾਹ ਵਾਲੀ ਕੇਤਲੀ ਮੁਹਦੀ ਪਈ ਸੀ। ਨਬਜ਼ ਵੇਖਣ ਦੀ ਲੋੜ ਹੀ ਨਾ ਪਈ, ਉਸ ਦੀ ਬਾਂਹ ਮੂਲੀ ਵਾਂਗ ਠੰਢੀ ਤੇ ਆਕੜੀ ਹੋਈ ਸੀ। ਸਿਗਰਟਾਂ ਵਾਲੀ ਡੱਬੀ ਉਸ ਦੀ ਛਾਤੀ ਦੇ ਕੋਲ ਕਰਕੇ ਮੰਜੀ ਦੀ ਨੀਂਹ ਤੇ ਸੱਖਣੀ ਪਈ ਸੀ, ਅੰਗੀਠੀ ਵਿਚੋਂ ਅੱਗ ਖ਼ਤਮ ਹੋ ਚੁਕੀ ਸੀ— ਕੇਵਲ ਕੋਲਿਆਂ ਦੀ ਚਿੱਟੀ ਰਾਖ ਕੁਝ ਸੀਖਾਂ ਉਤੇ ਅੜੀ ਹੋਈ ਸੀ, ਤੇ ਬਾਕੀ ਹੇਠਾਂ ਕਿਰ ਗਈ ਸੀ।

ਮੈਂ ਇਕ ਠੰਢਾ ਸਾਹ ਭਰ ਕੇ ਬਾਹਰ ਨਿਕਲਿਆ ਤੇ ਕਈਆਂ ਗੁਆਂਢੀਆਂ ਨੂੰ ਜਾ ਜਗਾਇਆ।

ਦੂਜੇ ਦਿਨ ਅਰਥੀ ਕੱਢਣ ਤੋਂ ਪਹਿਲਾਂ ਉਸਦੇ ਅੰਦਰ ਦੀ ਫੋਲਾ ਫਾਲੀ ਕੀਤੀ ਗਈ । ਲੋਕਾਂ ਦਾ ਖਿਆਲ ਸੀ ਕਿ ਬਹੁਤਾ ਨਹੀਂ ਤਾਂ ਦੋ ਤਿੰਨ ਹਜ਼ਾਰ ਰੁਪਿਆ ਉਹਦੇ ਅੰਦਰੋਂ ਜ਼ਰੂਰ ਨਿਕਲੇਗਾ । ਪਰ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸਦੇ ਅੰਦਰ ਕੱਚਾ ਪੈਸਾ ਨਾ ਨਿਕਲਿਆ। ਮੇਰੇ ਕੰਨਾਂ ਵਿਚ ਉਸ ਵੇਲੇ ਉਹੀ ਆਵਾਜ਼ ਗੂੰਜ ਰਹੀ ਸੀ "ਮੇਰਾ ਸਭ ਕੁਝ ਇਕੋਠਾ ਹੀ ਮੁਕੇਗਾ ।" ਨਾਲੇ ਮੈਨੂੰ ਤਾਂ ਉਸਦੀ ਕਹਾਣੀਸੁਣ ਕੇ ਯਕੀਨ ਹੋ ਚੁੱਕਾ ਸੀ ਕਿ ਉਸ ਪਾਸ ਕੁਝ ਨਹੀਂ।

ਉਸ ਦੀ ਇਸੇ ਨਾ-ਮੁਰਾਦ ਮੌਤ ਨੇ, ਤੇ ਨਾਲ ਹੀ ਉਸ ਦੀ ਜੀਵਨ-ਕਥਾ ਨੇ ਮੇਰੇ ਦਿਲ ਤੇ ਬੜਾ ਡੂੰਘਾ ਅਸਰ ਕੀਤਾ।

ਮੈਨੂੰ ਪਤਾ ਸੀ ਕਿ ਰਾਵਲਪਿੰਡੀ ਵਲੋਂ ਦੁਪਹਿਰੇ ਸਾਢੇ ਬਾਰ੍ਹਾਂ ਵਜੇ ਬੰਬੇ ਮੇਲ ਆਉਂਦੀ ਹੈ ਰਾਤ ਦੀ ਦਿਤੀ ਹੋਈ ਤਾਰ ਤੋਂ ਮੇਰਾ ਖ਼ਿਆਲ ਸੀ ਕਿ ਉਸ ਗੱਡੀ ਉਤੇ ਕੋਈ ਨਾ ਕੋਈ ਉਸਦਾ ਰਿਸ਼ਤੇਦਾਰ ਜ਼ਰੂਰ ਆਵੇਗਾ, ਇਸ ਲਈ ਮੈਂ ਉਸਦੀ ਅਰਥੀ ਨੂੰ ਓਨਾ ਚਿਰ ਰੁਕਵਾਈ ਰਖਿਆ।

ਅਖ਼ੀਰ ਦੁਪਹਿਰ ਲਗਭਗ ਇਕ ਵਜੇ ਇਕ ਜ਼ਨਾਨੀ ਤੇ ਇਕ ਮਰਦ ਟਾਂਗੇ ਤੋਂ ਉਤਰੇ, ਤੇ ਭੀੜ ਨੂੰ ਚੀਰਦੇ ਹੋਏ ਅਰਥੀ ਨੂੰ ਲਿਪਟ ਗਏ। ਮਰਦ ਓਹੀ ਸੀ ਜਿਹੜਾ ਅੱਜੇ ਪਿਛਲੇ ਦਿਨ ਮੈਂ ਉਸਦੀ ਦੁਕਾਨ ਤੇ ਵੇਖਿਆ ਸੀ। ਜ਼ਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰੁਆ ਰਹੇ ਸਨ। ਅਖੀਰ ਉਨ੍ਹਾਂ ਦੀਆਂ ਪੀਚੀਆਂ ਹੋਈਆਂ ਬਾਹਾਂ ਨੂੰ ਬੜੀ ਮੁਸ਼ਕਲ ਨਾਲ ਆਰਥੀ ਦੇ ਦੁਆਲਿਉਂ ਪੁਟਿਆ ਗਿਆ। ਸਸਕਾਰ ਨੂੰ ਦੇਰ ਹੋ ਰਹੀ ਸੀ।

ਅੱਜ ਦਸ ਸਾਲਾਂ ਬਾਅਦ ਮੈਨੂੰ ਉਸ ਬਦ-ਨਸੀਬ ਦੀ ਯਾਦ ਅਚਾਨਕ ਕਿਵੇਂ ਆ ਗਈ ? ਇਹ ਵੀ ਇਕ ਅਜੀਬ ਜਿਹਾ ਵਾਕਿਆ ਹੈ।

28 ਜੁਲਾਈ 1942 ਨੂੰ ਜਦ ਮੈਂ ਪ੍ਰੀਤ ਨਗਰੋਂ ਲਾਹੌਰ ਪੂਜਾ ਤੇ ਕੰਮਕਾਰ ਦੇ ਝਮੇਲੇ ਨੂੰ ਜਦ ਸ਼ਾਮ ਤਕ ਮੁਕਾ ਨਾ ਸਕਿਆ ਤਾਂ ਰਾਤੀਂ ਲਾਹੌਰ ਹੀ ਟਿਕਣ ਦੇ ਇਰਾਦੇ ਨਾਲ ਮੈਂ ਇਕ ਦੋਸਤ ਦੇ ਮਕਾਨ ਤੇ ਪੂਜਾ।

ਮੇਰੇ ਦੋਸਤ ਦੀ ਉਤਲੀ ਬੈਠਕ ਦੀਆਂ ਬਾਰੀਆਂ ਬਾਜ਼ਾਰ ਵਲ ਖੁਲ੍ਹਦੀਆਂ ਸਨ । ਮੈਂ ਸਾਰੇ ਦਿਨ ਦਾ ਥੱਕਾ ਮਾਂਦਾ ਆਰਾਮ ਕੁਰਸੀ ਨੂੰ ਬਾਰੀ ਅੱਗੇ ਕਰਕੇ ਉਸ ਉਤੇ ਲੇਟ ਗਿਆ ਤੇ ਬਾਜ਼ਾਰ ਵਿਚੋਂ ਲੰਘ ਰਹੇ ਮੋਟਰਾਂ ਟਾਂਗਿਆਂ ਨੂੰ ਵੇਖਣ ਲੱਗਾ। ਅਚਾਨਕ ਮੇਰੀ ਨਜ਼ਰ ਸਾਹਮਣੀ ਲੰਗ ਉਤੇ ਪਈ। ਉਸ ਮਕਾਨ ਦੇ ਐਨ ਸਾਹਮਣੇ ਕਰਕੇ ਇਕ ਮੁਸਲਮਾਨ ਘੜੀਸਾਜ਼ ਦੀ ਦੁਕਾਨ ਸੀ, ਜਿਹੜਾ ਇਸ ਵੇਲੇ ਬਿਜਲੀ ਦਾ ਬਲਬ ਸਿਰ ਤੇ ਲਟਕਾਈ ਆਪਣੇ ਸੋ-ਕੇਸ ਦੇ ਸਾਹਮਣੇ ਬੈਠਾ ਕਿਸੇ ਘੜੀ ਨੂੰ ਮੁਰੰਮਤ ਕਰ ਰਿਹਾ ਸੀ। ਸਬੱਬ ਨਾਲ ਉਹ ਵੀ ਪੈਰਾਂ ਭਾਰ ਬੈਠਾ ਹੋਇਆ ਸੀ, ਜਿਸਨੂੰ ਵੇਖਦਿਆਂ ਹੀ ਮੈਨੂੰ ਅੱਜ ਤੋਂ ਦਸ ਸਾਲ ਪਹਿਲਾਂ ਦੀ ਘਟਨਾ ਚੇਤੇ ਆ ਗਈ ਉਸ ਬਦ-ਨਸੀਬ ਕਮਾਲ ਦੀ ਸ਼ਕਲ ਮੇਰੀਆਂ ਅੱਖਾਂ ਅਗੇ ਫਿਰਨ ਲਗੀ।

ਮੈਂ ਉਸ ਦੇ ਖ਼ਿਆਲ ਵਿਚ ਇਤਨਾ ਡੂੰਘਾ ਉਤਰ ਗਿਆ ਕਿ ਉਸ ਦੀ ਅੰਤ ਵੇਖੋ ਤਾਂ ਉਹ ਸੁਣਾਈ ਹੋਈ ਜੀਵਨ-ਕਥਾ ਇਕ ਸਮੁੱਚਾ ਨਾਵਲ ਬਣ ਕੇ ਮੇਰੇਦਿਮਾਗ ਵਿਚ ਘੁੰਮਣ ਲਗੀ।

ਇਸ ਤੋਂ ਬਾਅਦ ਮੈਂ ਆਪਣੇ ਮਿੱਤਰ ਨੂੰ ਕਹਿ ਕੇ ਕੁਝ ਕੋਰੇ ਕਾਗਜ਼ ਮੰਗਾਏ ਸਾਲ ਪਹਿਲਾਂ ਦੀ ਸੁਣੀ ਹੋਈ ਹੱਡ-ਬੀਤੀ ਨੂੰ ਨਾਵਲ ਦੇ ਰੂਪ ਵਿਚ ਸ਼ੁਰੂ ਕੀਤਾ, ਜਿਹੜੀ ਇਸ ਵੇਲੇ ਪਾਠਕਾਂ ਦੇ ਹੱਥਾਂ ਵਿਚ ਹੈ।




ਨਾਨਕ ਸਿੰਘ} ਦੁਆਰਾ ਹੋਰ ਕਿਤਾਬਾਂ

ਹੋਰ ਸਮਾਜਿਕ ਕਿਤਾਬਾਂ

4
ਲੇਖ
ਪਵਿੱਤਰ ਪਾਪੀ
0.0
ਇਹ ਕਿਤਾਬ "ਕੇਦਾਰ" ਇੱਕ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਜ਼ਿੰਦਗੀ ਦੇ ਕਈ ਵਾਰ ਬੇਰਹਿਮ ਨਾਟਕਾਂ ਰਾਹੀਂ, "ਪੰਨਾ ਲਾਲ ਅਤੇ ਉਸਦੇ ਪਰਿਵਾਰ ਦੀ ਦੁਨੀਆ ਅਤੇ ਖੁਸ਼ਹਾਲੀ ਨੂੰ ਪ੍ਰਭਾਵਤ ਕਰਦਾ ਹੈ। ਇਹ ਕਿਤਾਬ ਵੰਡ ਤੋਂ ਪਹਿਲਾਂ 1930 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਹੈ ਅਤੇ ਮੂਲ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਸੀ। ਨਵਦੀਪ ਸੂਰੀ ਨੇ ਇਸ ਬੇਮਿਸਾਲ ਰਚਨਾ ਰਾਹੀਂ ਵਗਣ ਵਾਲੀ ਉਦਾਸੀ ਅਤੇ ਕਵਿਤਾ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਭਾਰਤੀ ਕਲਾਸਿਕ ਦਾ ਸ਼ਾਨਦਾਰ ਅਨੁਵਾਦ ਕੀਤਾ ਹੈ।ਪਵਿਤ੍ਰ ਪਾਪੀ ਨਾਨਕ ਸਿੰਘ ਦੀ ਕਹਾਣੀ ਦਾ ਸੰਕੇਤ ਹੈ ਕਿ ਕਿਸੇ ਵਿਅਕਤੀ ਦੇ ਕਰਮ ਉਸ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ।
1

ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?

15 January 2024
0
0
0

ਕਾਸ਼ ! ਮੈਂ ਉਸ ਦੀ ਇਕ ਅੱਧ ਫੋਟੋ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ 'ਕਮਾਲ'ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ 'ਨਾਵਲ' ਦੇ ਰੂਪ ਵਿਚ ਪੇਸ

2

ਭਾਗ 1

17 January 2024
0
0
0

"ਕਿਉਂ ? ਸੁਖ ਤੇ ਹੈ ?" ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ। "ਕੁਝ ਨਹੀਂ" ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਪ ਗਿਆ, ਪਰ ਇਸ 'ਕੁਝ ਨਹੀ" ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ

3

ਭਾਗ 2

17 January 2024
0
0
0

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨੇ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟਹੋਰ ਦੇਵੀ ਦੇਵਤਿਆਂ ਵਾਂਗ ਲਛਮ

4

ਭਾਗ 3

17 January 2024
0
0
0

ਸਾਰੀ ਰਾਤ ਪੰਨਾ ਲਾਲ ਨੇ ਅੱਖਾਂ ਵਿਚ ਬਿਤਾਈ। ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ। ਚਿੱਠੀ ਦਾ ਇਕ ਇਕ ਵਾਕ ਜਿਵੇਂ ਉਸ ਲਈ ਮੌਤ ਦਾ ਵਖੋ ਵਖਰਾ ਪਰਛਾਵਾਂ ਸੀ । ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ । ਪਾ

---