shabd-logo

ਭਾਗ 2

17 January 2024

4 Viewed 4

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨੇ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟਹੋਰ ਦੇਵੀ ਦੇਵਤਿਆਂ ਵਾਂਗ ਲਛਮੀ ਦੇਵੀ ਵੀ ਉਸੇ ਉਤੇ ਨਿਹਾਲ ਹੁੰਦੀ ਹੈ, ਜਿਹੜਾ ਤਨ ਮਨ ਨਾਲ ਇਸ ਦੀ ਪੂਜਾ ਕਰੋ। ਅਤਰ ਸਿੰਘ ਵੀ ਇਸ ਦੇਵੀ ਦੇ ਅਨਿਨ ਪੁਜਾਰੀਆਂ ਵਿਚੋਂ ਹੈ । ਉਸ ਪਾਸ ਜਿਉਂ ਜਿਉਂ ਦੌਲਤ ਵਧਦੀ ਜਾਂਦੀ ਹੈ ਤਿਉਂ ਤਿਉਂ ਇਸ ਦੀ ਪ੍ਰਾਪਤੀ ਲਈ ਉਹ ਅਧੀਰ ਹੁੰਦਾ ਜਾ ਰਿਹਾ ਹੈ। ਕੋਈ ਵੀ ਪੈਸਾ ਜਿਹੜਾ ਉਸ ਦੀ ਜ਼ੇਬ ਵਿਚੋਂ ਨਿਕਲਦਾ, ਮਾਨੋਂ ਉਸ ਦੇ ਦਿਲ ਨੂੰ ਚੀਰ ਕੇ ਨਿਕਲਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਦੋ ਹੀ ਥਾਵਾਂ ਵੇਖੀਆਂ ਸਨ - ਦਿਨੇਂ ਹੱਟੀ ਤੇ ਰਾਤੀਂ ਘਰ। ਬਸ ਇਨ੍ਹਾਂ ਦੁਹਾਂ ਤੋਂ ਛੁਟ ਕਿਸੇ ਹੋਰ ਥਾਂ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ । ਉਸਨੂੰ ਕਦੀ ਕਿਸੇ ਨੇ ਗੁਰਦਵਾਰੇ ਜਾਂ ਹੋਰ ਕਿਸੇ ਜਲਸੇ ਲੈਕਚਰ ਵਿਚ ਜਾਂਦਿਆਂ ਨਹੀਂ ਵੇਖਿਆ। ਇਸ ਦਾ ਇਕ ਨਹੀਂ ਦੋ ਕਾਰਨ ਸਨ। ਇਕ ਤਾਂ ਕੰਮ ਕਾਰ ਦੇ ਹੱਥੋਂ ਉਸਨੂੰ ਵਿਹਲ ਨਹੀਂ ਸੀ ਮਿਲਦੀ, ਦੂਜੇ ਓਸ ਦਾ ਸਰੀਰ ਇਤਨਾ ਭਾਰਾ ਸੀ ਕਿ ਹੱਟੀ ਤੋਂ ਉੱਠ ਕੇ ਘਰ ਤੀਕ ਜਾਣਾ ਵੀ ਉਸ ਲਈ ਮੁਹਾਲ ਸੀ। ਪਹਿਲਾਂ ਪਹਿਲ ਜਦ ਉਸ ਦਾ ਘਰ ਜ਼ਰਾ ਦੁਰਾਡਾ ਸੀ, ਉਸ ਨੂੰ ਬੜੀ ਮੁਸੀਬਤ ਉਠਾਣੀ ਪੈਂਦੀ ਸੀ। ਟੁਰ ਕੇ ਜਾਣੇ ਤਾਂ ਉਂਜ ਆਤੁਰ ਸੀ, ਤੇ ਟਾਂਗੇ ਵਾਲਾ ਕੋਈ ਉਸ ਨੂੰ ਲੈ ਜਾਣ ਨੂੰ ਤਿਆਰ ਨਹੀਂ ਸੀ, ਜੇ ਕੋਈ ਲਾਲਚੀ ਕੋਚਵਾਨ ਮੰਨ ਵੀ ਲੈਂਦਾ ਤਾਂ ਸਾਲਾਮ ਟਾਂਗੇ ਦਾ ਕਿਰਾਇਆ ਪੂਰੇ ਅੱਠ ਆਨੇ ਮੰਗਦਾ। ਤੇ ਇਹ ਸੌਦਾ ਅਤਰ ਸਿੰਘ ਲਈ ਮਹਿੰਗੇ ਤੋਂ ਛੁਟ ਨਾ-ਕਾਬਿਲੇ ਬਰਦਾਸ਼ਤ ਵੀ ਸੀ। ਰੋਜ਼ਾਨਾ ਧੇਲੀ ਜਾਣ ਤੇ ਧੇਲੀ ਆਉਣ, ਗੋਇਆ ਭੰਗ ਦੇ ਭਾੜੇ ਇਕ ਰੁਪਿਆ ਰੋਜ਼ ਬਰਬਾਦ ਕਰਨਾ - ਪੂਰੇ ਤੀਹ ਰੁਪਏ ਮਹੀਨਾ, ਤੇ ਤਿੰਨ ਸੌ ਸਠ ਰੁਪਏ ਸਾਲਾਨਾ।

ਤੇ ਅਖ਼ੀਰ ਇਸ ਲਾਚਾਰੀ ਦਾ ਉਸ ਨੇ ਇਲਾਜ ਲਭ ਹੀ ਲਿਆ। ਦੁਕਾਨ ਦੋ ੳਤੇ ਇਕ ਚੁਬਾਰੇ ਵਿਚ ਟੱਬਰ ਨੂੰ ਲਿਆ ਰਖਿਆ। ਭਾਵੇਂ ਪੌੜੀਆਂ ਚੜ੍ਹਨ ਦੀ ਤਕਲੀਫ ਤੋਂ ਹੁਣ ਵੀ ਉਹ ਕਈ ਵਾਰੀ ਛਿੱਥਾ ਹੋ ਪੈਂਦਾ, ਕਿਉਂਕਿ ਰੋਜ਼ਾਨਾ ਇਕ ਵਾਰੀ ਚੜ੍ਹਨਾ ਤੇ ਉਤਰਨਾ ਪੈਂਦਾ ਸੀ, ਤੇ ਮੁਸੀਬਤ ਇਹ ਕਿ ਪੌੜੀਆਂ ਇਤਨੀਆਂ ਸੌੜੀਆਂ ਸਨ, ਕਿ ਕਈ ਵਾਰੀ ਉਸ ਦੇ ਮੋਢਿਆਂ ਨੂੰ ਰਗੜਾਂ ਆ ਜਾਂਦੀਆਂ। ਪਰ ਆਖ਼ਰ ਗੁਜਾਰਾ ਤਾਂ ਕਰਨਾ ਸੀ- ਇਸ ਤੋਂ ਬਿਨਾਂ ਹੋਰ ਚਾਰਾ ਹੀ ਕੀ ਸੀ।

ਜਾਣ ਪਛਾਣ ਵਾਲੇ ਕਈ, ਅਤਰ ਸਿੰਘ ਨੂੰ ਸਲਾਹ ਦੇਂਦੇ 'ਸਰਦਾਰ ਜੀ, ਤੁਹਾਨੂੰ ਗੁਰੂ ਨੇ ਇਤਨੇ ਭਾਗ ਲਾਏ ਨੇ। ਪੰਜ ਦਸ ਹਜ਼ਾਰ ਰੁਪਿਆ ਖਰਚ ਕਰਕੇ ਇਕ ਸ਼ਾਨਦਾਰ ਮਕਾਨ ਬਣਾ ਲਓ ਖਾਂ' ਤੇ ਅਤਰ ਸਿੰਘ ਹਰ ਵਾਰੀ ਇਹੋ ਜਿਹੀਆਂ ਗੱਲਾਂ ਦੇ ਉੱਤਰ ਵਿਚ ਹੱਸ ਕੇ ਕਹਿੰਦਾ, 'ਮੈਂ ਏਡਾ ਬੇਵਕੂਫ਼ ਨਹੀਂ ਕਿ ਫ਼ਜ਼ੂਲ ਕੰਮਾਂ ਉਤੇ ਇਤਨਾ ਸਰਮਾਇਆ ਫੂਕ ਸੁੱਟਾਂ। ਦਸ ਹਜ਼ਾਰ ਦਾ ਵਿਆਜ ਪਤਾ ਜੇ ਕੀ ਬਣਦਾ ਹੈ ? ਸੌ ਰੁਪਿਆ ਮਹੀਨਾ— ਬਾਰਾਂ ਸੌ ਰੁਪਏ ਸਾਲ ਦੇ । ਹਿਸਾਬ ਲਾਓ, ਦਸਾਂ ਵੀਹਾਂ ਸਾਲਾਂ ਵਿਚ ਇਹ ਰਕਮ ਕਿੱਥੇ ਦੀ ਕਿੱਥੇ ਜਾ ਪਹੁੰਚੇਗੀ। ਫਿਰ ਅੱਜ ਕਲ੍ਹ ਦੇ ਜ਼ਮਾਨੇ ਵਿਚ, ਜਦ ਕਿ ਆਦਮੀ ਮਾਰਿਆਂ ਪੈਸਾ ਨਹੀਂ ਲੱਭਦਾ, ਮਕਾਨ ਉਤੇ ਇਤਨਾ ਰੁਪਿਆ ਪੁੱਟਣਾ ਕਿਧਰ ਦੀ ਅਕਲਮੰਦੀ ਹੈ ਪੰਨਾ ਲਾਲ ਇਸੇ ਦੀ ਦੁਕਾਨ ਤੇ ਨੌਕਰ ਹੈ। ਭਾਵੇਂ ਮਾਲਕ ਨੇ ਉਸਨੂੰ ਹਿਸਾਬ ਕਿਤਾਬ ਲਈ ਰਖਿਆ ਸੀ, ਪਰ ਉਸ ਨੂੰ ਕਰਨੇ ਪੈਂਦੇ ਹਨ ਕਈ ਧੰਦੇ - ਮੁਨਸ਼ੀਗਿਰੀ, ਘਰ ਦਾ ਸੌਦਾ ਪੱਤਾ ਲਿਆਉਣਾ ਤੇ ਹੋਰ ਕਈ ਫੁਟਕਲ ਕੰਮ। ਪੰਨਾ ਲਾਲ ਨੂੰ ਇਸ ਦੁਕਾਨ ਤੇ ਕੰਮ ਕਰਦਿਆ ਪੰਜ ਵਰ੍ਹੇ ਹੋ ਗਏ ਹਨ। ਉਸ ਨੂੰ  ਚਾਲ਼ੀ ਰੁਪਏ ਮਹੀਨੇ ਤੇ ਰਖਿਆ ਗਿਆ ਸੀ ਪਰ ਪਿਛਲੇਰੀਆਂ ਗਰਮੀਆਂ ਵਿਚ ਮਾਲਕ ਨੇ ਮੰਦਵਾੜਾ ਕਹਿ ਕੇ ਉਸ ਦੇ ਪੰਜ ਰੁਪਏ ਘਟਾ ਦਿਤੇ ਸਨ। ਇਸ ਦਾ ਮਤਲਬ ਇਹ ਨਹੀਂ ਕਿ ਮਾਲਕ ਨੂੰ ਆਪਣੇ ਨੌਕਰ ਨਾਲ ਹਮਦਰਦੀ ਨਹੀਂ ਸੀ । ਹਮਦਰਦੀ ਨਾ ਹੁੰਦੀ ਤਾਂ ਉਹ ਕਿਉਂ ਰੋਜ਼ ਉਸ ਦੇ ਖਹਿੜੇ ਪਿਆ ਰਹਿੰਦਾ ਕਿ ਉਸ ਨੂੰ ਘੜੀ ਸਾਜ਼ੀ ਦਾ ਕੰਮ ਸਿਖਣਾ ਚਾਹੀਦਾ ਹੈ, ਪਰ ਇਹ ਪੰਨਾ ਲਾਲ ਦੀ ਆਪਣੀ ਹੀ ਬਦਕਿਸਮਤੀ ਸੀ ਕਿ ਉਹ ਮਾਲਕ ਦੀ ਸਿਖਿਆ ਤੋਂ ਲਾਭ ਨਾ ਉਠਾ ਸਕਿਆ। ਭਾਵੇ ਪੰਨਾ ਲਾਲ ਇਕ ਤੋਂ ਵਧੀਕ ਵਾਰੀ ਕੋਸ਼ਿਸ਼ ਕਰ ਚੁਕਾ ਹੈ ਕਿ ਘੜੀਸਾਜ਼ੀ ਦਾ ਥੋੜ੍ਹਾ ਬਹੁਤਾ ਕੰਮ ਸਿਖ ਲਵੇ, ਪਰ ਨਜ਼ਰ ਦੀ ਕਮਜ਼ੋਰੀ ਨੇ ਉਸ ਨੂੰ ਸਫ਼ਲ ਨਹੀਂ ਹੋਣ ਦਿਤਾ।

ਜਦ ਮਾਲਕ ਵੇਖਦਾ ਕਿ ਉਸ ਦੀ ਪ੍ਰੇਰਣਾ ਦਾ ਪੰਨਾ ਲਾਲ ਉਤੇ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੂੰ ਬੜੀ ਖਿੱਝ ਆਉਂਦੀ। ਕਈ ਵਾਰੀ ਉਹ ਦਿਲ ਵਿਚ ਸੋਚਦਾ, 'ਜਿਸ ਨੂੰ ਬੈਠਿਆਂ ਬਿਠਾਇਆਂ ਪੈਂਤੀ ਰੁਪਏ ਮਿਲ ਜਾਣ, ਉਸ ਨੂੰ ਭਲਾ ਕੀ ਬਿਪਤਾ ਪਈ ਹੈ, ਪੁਰਜ਼ਿਆਂ ਨਾਲ ਮਗਜ਼ਮਾਰੀ ਕਰੇ।' ਪੰਨਾ ਲਾਲ ਨੇ ਭਾਵੇਂ ਹਰ ਵਾਰੀ ਆਪਣੀ ਬੇ-ਵਸੀ ਦਸਣ ਦੀ ਕੋਸ਼ਸ਼ ਕੀਤੀ, ਪਰ ਅਤਰ ਸਿੰਘ ਨੇ ਇਸਦਾ ਇਹੋ ਮਤਲਬ ਕਢਿਆ, 'ਇਹ ਬਹਾਨੇਬਾਜ਼ੀ ਹੈ। ਸਿਰਫ ਮਾਮੂਲੀ ਹਿਸਾਬ ਕਿਤਾਬ ਰੱਖਣ ਬਦਲੇ ਹਰ ਮਹੀਨੇ ਇਤਨੀ ਰਕਮ ਦੇਣੀ ਮੇਰੀ ਸਮਰੱਥਾ ਤੋਂ ਬਾਹਰ ਹੈ।"

ਘੜੀ-ਸਾਜ਼ੀ ਸਿੱਖਣ ਲਈ ਅਤਰ ਸਿੰਘ ਦਾ ਉਸਦੇ ਮਗਰ ਪੈਣਾ ਬੇਮਤਲਬ ਹੀ ਨਹੀਂ ਸੀ। ਉਸ ਨੂੰ ਉਮੀਦ ਸੀ ਕਿ ਜੋ ਪੰਨਾ ਲਾਲ ਥੋੜ੍ਹੀ ਬਹੁਤੀ ਘੜੀਆਂ ਦੀ ਮਰੰਮਤ ਕਰ ਸਕੇ, ਤਾਂ ਨਾ ਕੇਵਲ ਉਸ ਦੀ ਤਨਖ਼ਾਹ ਸਹਿਜੇ ਹੀ ਇਸ ਵਿਚੋਂ ਨਿਕਲ ਸਕੇਗੀ, ਬਲਕਿ ਕੁਝ ਵਧੀਕ ਹੀ। ਮੁਰੰਮਤ ਦਾ ਕੰਮ ਬਥੇਰਾ ਆਉਣ ਦੀ ਉਸ ਨੂੰ ਉਮੀਦ ਸੀ, ਪਰ ਸਿਰਫ ਉਮੀਦ ਉਤੇ ਹੀ ਉਚੇਚਾ ਘੜੀਸਾਜ਼ ਰੱਖਣਾ - ਜਿਹੜਾ ਘਟੋ ਘਟ ਪੰਜਾਹ ਰੁਪਏ ਤਾਂ ਜ਼ਰੂਰ ਲਵੇਗਾ - ਅਤਰ ਸਿੰਘ ਮੁਨਾਸਬ ਨਹੀਂ ਸੀ ਸਮਝਦਾ। ਉਸ ਦਾ ਮਨਸ਼ਾ ਸੀ ਕਿਉਂ ਨਾ ਇਕੋ ਆਦਮੀ ਦੋਵੇਂ ਕੰਮ ਕਰੋ ਕਲਰਕੀ ਵੀ ਤੇ ਘੜੀਸਾਜ਼ੀ ਵੀਪਰ ਜਦ ਉਸਨੇ ਵੇਖਿਆ ਕਿ ਪੰਨਾ ਲਾਲ ਪਾਸੋਂ ਘੜੀ-ਸਾਜ਼ੀ ਦੀ ਕੋਈ ਉਮੀਦ ਨਹੀਂ ਤਾਂ ਉਹ ਕਿਸੇ ਹੋਰ ਆਦ ਦੀ ਭਾਲ ਵਿਚ ਦਿਮਾਗ ਲੜਾਨ ਲੱਗਾ । ਅੰਦਰ-ਖ਼ਾਨੇ ਉਸ ਨੇ ਕੋਈ ਇਹੋ ਜਿਹਾ ਆਦਮੀ ਲੱਤਰ ਦੀ ਕਸ਼ਮ ਜਾਰੀ ਰੱਖੀ ਪਰ ਅੱਜ ਤੀਕ ਉਸ ਨੂੰ ਇਸ ਵਿਚ ਕਾਮਯਾਬੀ ਨਹੀਂ ਹੋ ਸਕੀ। ਸਿਰਫ ਕਲਰਕੀ ਬਦਲੇ ਪੈਂਤੀ ਰੁਪਏ ਦੇਣੇ ਉਸ ਲਈ ਦਿਨੋ ਦਿਨ ਅਸਹਿ ਹੁੰਦੇ ਜਾ ਰਹੇ ਸਨ। ਉਹ ਇਹ ਵੀ ਜਾਣਦਾ ਸੀ ਕਿ ਜੇ ਪੰਨਾ ਲਾਲ ਨੂੰ ਹਟਾ ਦਿਤਾ ਗਿਆ ਤਾਂ ਉਸਦਾ ਕੰਮ ਚਲ ਨਹੀਂ ਸਕਣਾ, ਕਿਉਂਕਿ ਉਹ ਆਪ ਬਹੁਤਾ ਪੜ੍ਹਿਆ ਨਾ ਹੋਣ ਕਰਕੇ ਹਿਸਾਬ ਕਿਤਾਬ ਤੇ ਬਾਹਰਲੀਆਂ ਫਰਮਾਂ ਨਾਲ ਚਿੱਠੀ ਪੱਤਰ ਦਾ ਕੰਮ ਨਹੀਂ ਸੀ ਕਰ ਸਕਦਾ ਸੋ ਇਸੇ ਦੋ-ਚਿਤੀ ਵਿਚ ਉਸ ਨੇ ਕਾਫ਼ੀ ਸਮਾਂ ਬਿਤਾ ਦਿਤਾ। ਨਾ ਉਸ ਨੂੰ ਕੋਈ ਰੱਜ ਦਾ ਆਦਮੀ ਲੱਭਾ, ਨਾ ਪੰਨਾ ਲਾਲ ਨੂੰ ਜਵਾਬ ਦੇ ਸਕਿਆ। ਉਹ ਸਮਝਦਾ ਸੀ ਕਿ ਪੰਨਾ ਲਾਲ ਦੀ ਤਨਖ਼ਾਹ ਉਸ ਨੂੰ ਇਕ ਤਰ੍ਹਾਂ ਨਾਲ ਮੁਫ਼ਤ ਵਿਚ ਹੀ ਦੇਣੀ ਪੈ ਰਹੀ ਹੈ।


ਨਾਨਕ ਸਿੰਘ} ਦੁਆਰਾ ਹੋਰ ਕਿਤਾਬਾਂ

ਹੋਰ ਸਮਾਜਿਕ ਕਿਤਾਬਾਂ

4
ਲੇਖ
ਪਵਿੱਤਰ ਪਾਪੀ
0.0
ਇਹ ਕਿਤਾਬ "ਕੇਦਾਰ" ਇੱਕ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਜ਼ਿੰਦਗੀ ਦੇ ਕਈ ਵਾਰ ਬੇਰਹਿਮ ਨਾਟਕਾਂ ਰਾਹੀਂ, "ਪੰਨਾ ਲਾਲ ਅਤੇ ਉਸਦੇ ਪਰਿਵਾਰ ਦੀ ਦੁਨੀਆ ਅਤੇ ਖੁਸ਼ਹਾਲੀ ਨੂੰ ਪ੍ਰਭਾਵਤ ਕਰਦਾ ਹੈ। ਇਹ ਕਿਤਾਬ ਵੰਡ ਤੋਂ ਪਹਿਲਾਂ 1930 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਹੈ ਅਤੇ ਮੂਲ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਸੀ। ਨਵਦੀਪ ਸੂਰੀ ਨੇ ਇਸ ਬੇਮਿਸਾਲ ਰਚਨਾ ਰਾਹੀਂ ਵਗਣ ਵਾਲੀ ਉਦਾਸੀ ਅਤੇ ਕਵਿਤਾ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਭਾਰਤੀ ਕਲਾਸਿਕ ਦਾ ਸ਼ਾਨਦਾਰ ਅਨੁਵਾਦ ਕੀਤਾ ਹੈ।ਪਵਿਤ੍ਰ ਪਾਪੀ ਨਾਨਕ ਸਿੰਘ ਦੀ ਕਹਾਣੀ ਦਾ ਸੰਕੇਤ ਹੈ ਕਿ ਕਿਸੇ ਵਿਅਕਤੀ ਦੇ ਕਰਮ ਉਸ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ।
1

ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?

15 January 2024
0
0
0

ਕਾਸ਼ ! ਮੈਂ ਉਸ ਦੀ ਇਕ ਅੱਧ ਫੋਟੋ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ 'ਕਮਾਲ'ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ 'ਨਾਵਲ' ਦੇ ਰੂਪ ਵਿਚ ਪੇਸ

2

ਭਾਗ 1

17 January 2024
0
0
0

"ਕਿਉਂ ? ਸੁਖ ਤੇ ਹੈ ?" ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ। "ਕੁਝ ਨਹੀਂ" ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਪ ਗਿਆ, ਪਰ ਇਸ 'ਕੁਝ ਨਹੀ" ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ

3

ਭਾਗ 2

17 January 2024
0
0
0

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨੇ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟਹੋਰ ਦੇਵੀ ਦੇਵਤਿਆਂ ਵਾਂਗ ਲਛਮ

4

ਭਾਗ 3

17 January 2024
0
0
0

ਸਾਰੀ ਰਾਤ ਪੰਨਾ ਲਾਲ ਨੇ ਅੱਖਾਂ ਵਿਚ ਬਿਤਾਈ। ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ। ਚਿੱਠੀ ਦਾ ਇਕ ਇਕ ਵਾਕ ਜਿਵੇਂ ਉਸ ਲਈ ਮੌਤ ਦਾ ਵਖੋ ਵਖਰਾ ਪਰਛਾਵਾਂ ਸੀ । ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ । ਪਾ

---