shabd-logo

ਭਾਗ 1

17 January 2024

4 Viewed 4

"ਕਿਉਂ ? ਸੁਖ ਤੇ ਹੈ ?" ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ।

"ਕੁਝ ਨਹੀਂ" ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਪ ਗਿਆ, ਪਰ ਇਸ 'ਕੁਝ ਨਹੀ" ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ ਲੁਕਿਆ ਹੋਇਆ ਹੈ । ਉਹ ਛੋਟੇ ਇੰਦਰ ਕੁਮਾਰ ਨੂੰ ਕੁਛੜੋਂ ਉਤਾਰ ਕੇ ਵੀਣਾ ਨੂੰ ਫੜਾਂਦੀ ਹੋਈ ਪਤੀ ਦੇ ਮਗਰੇ ਅੰਦਰ ਜਾ ਪਹੁੰਚੀ।

ਗਲੀ ਦੇ ਸਿਰੇ ਤੋਂ ਕੋਈ ਚਾਰ ਪੰਜ ਘਰ ਛੱਡ ਕੇ ਇਕ ਨੀਵੇਂ ਜਿਹੇ ਮਕਾਨ ਦੀ ਛੱਤ ਹੇਠ ਇਹ ਟੱਬਰ ਆਪਣੇ ਗ੍ਰਹਿਸਤ ਦੇ ਬੋਝਲ ਗੱਡੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਦੇਣ ਲਈ ਅਨੇਕਾਂ ਮਾਨਸਿਕ ਪੀੜਾਂ ਦਾ ਟਾਕਰਾ ਕਰ ਰਿਹਾ ਸੀ। ਪੰਨਾ ਲਾਲ ਦੀ ਹਾਲਤ ਇਸ ਵੇਲੇ ਉਸ ਪੰਛੀ ਵਰਗੀ ਸੀ, ਜਿਹੜਾ ਆਕਾਸ਼ ਵਿਚ ਉਡਾਰੀਆਂ ਲਾਂਦਾ ਹੋਇਆ ਖੰਭਾਂ ਵਿਚ ਬੰਦੂਕ ਦਾ ਛੱਰਾ ਲਗਣ ਕਰਕੇ ਭੁੰਜੇ ਡਿਗਕੇ ਫੜ- ਫੜਾਉਣ ਲਗ ਪੈਂਦਾ ਹੈ। ਉਸਨੇ ਬੜੇ ਚੰਗੇ ਦਿਨ ਵੇਖੇ ਸਨ। ਕਦੇ ਉਸ ਦੀ ਗੁੱਡੀ ਸਿਖਰ ਤੇ ਚੜ੍ਹੀ ਹੋਈ ਸੀ, ਪਰ ਕਾਰ ਵਿਹਾਰ ਵਿਚ ਘਾਟਾ ਪੈ ਜਾਣ ਕਰਕੇ ਉਹ ਅਤਿ ਗਰੀਬੀ ਦੇ ਦਿਨ ਬਿਤਾ ਰਿਹਾ ਹੈ। ਜਿਸ ਪਾਸ ਪੰਜਾਹ ਪੰਜਾਹ ਤੇ ਸੱਠ ਸੱਠ ਰੁਪਏ ਮਹੀਨੇ ਦੇ ਕਈ ਮੁਨਸ਼ੀ ਰਹਿੰਦੇ ਹੁੰਦੇ ਸਨ, ਅੱਜ ਉਹੀ ਪੰਨਾ ਲਾਲ ਆਪ ਪੈਂਤੀ ਰੁਪਏ ਮਹੀਨੇ ਤੇ ਇਕ ਦੁਕਾਨ ਦੀ ਨੌਕਰੀ ਕਰ ਰਿਹਾ ਹੈ। ਦੌਲਤ ਸਚਮੁਚ ਢਲਦਾ ਪਰਛਾਵਾਂ ਹੈ, ਇਹ ਨਾ ਆਉਂਦੀ ਚਿਰ ਜਾਂਦੀ ਹੈ ਨਾ ਜਾਂਦੀ। ਵਡੀਆਂ ਵਡੀਆਂ ਹਵੇ ਲੀਆਂ ਤੇ ਇਮਾਰਤਾਂ ਦਾ ਮਾਲਕ ਅੱਜ ਮਾਮੂਲੀ ਮਕਾਨ ਵਿਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ। ਇਹ ਵੀ ਪੰਨਾ ਲਾਲ ਦੀ ਇਕ ਸਿਆਣਪ ਕਰ ਕੇ ਬਚਿਆ ਰਿਹਾ ਸੀ। ਜਿਨ੍ਹੀਂ ਦਿਨੀਂ ਘਾਟੇ ਦੇ ਹੜ੍ਹ ਵਿਚ ਉਸਦਾ ਸਭ ਕੁਝ ਰੁੜ੍ਹਦਾ ਜਾ ਰਿਹਾ ਸੀ. ਉਸ ਨੇ ਇਹ ਮਕਾਨ ਮਾਇਆ ਦੇ ਨਾਂ ਰਜਿਸਟਰੀ ਕਰਵਾ ਦਿਤਾ ਸੀ। ਕਿਸੇ ਬਦ-ਦਿਆਨਤੀ ਦੇ ਖ਼ਿਆਲ ਨਾਲ ਨਹੀਂ, ਸਗੋਂ ਇਹ ਸੋਚ ਕੇ ਕਿ ਹੋਰ ਜੇ ਕੁਝ ਵੀ ਨਾ ਰਿਹਾ, ਤਾਂ ਘਟੋ ਘਟ ਸਿਰ ਲੁਕਾਣ ਨੂੰ ਇਕ ਛੱਤ ਤਾਂ ਹੋਵੇਗੀ।

ਮੁਸੀਬਤ ਜੋ ਇਕੱਲੀ ਆਈ ਤਾਂ ਮੁਸੀਬਤ ਹੀ ਕੀ ਹੋਈ ! ਇਕ ਤੋਂ ਬਾਅਦ ਦੂਜੀ, ਤੇ ਦੂਜੀ ਤੋਂ ਬਾਅਦ ਤੀਜੀ, ਇਸੇ ਤਰ੍ਹਾਂ ਦੀਆਂ ਅਨੇਕਾਂ ਸੱਟਾਂ ਸਹਿ ਸਹਿ ਕੇ ਪੰਨਾ ਲਾਲ ਜੋ ਮੁੱਕਿਆ ਨਹੀਂ ਤਾਂ ਮੱਕਣ ਵਾਲਾ ਜ਼ਰੂਰ ਹੋ ਗਿਆ ਹੈ। ਉਸ ਦਾ ਭਾਰਾ ਗੈਰਾ ਸਰੀਰ ਇਸ ਵੇਲੇ ਇਤਨਾ ਨਿੱਘਰ ਗਿਆ ਹੈ, ਜਿਵੇਂ ਖਾਧਾ ਪੀਤਾ ਉਸ ਨੂੰ ਲੱਗਦਾ ਹੀ ਨਹੀਂ। ਦਿਨ ਰਾਤ ਦੀ ਚਿੰਤਾ ਨੇ ਉਸਦਾ ਸਾਰਾ ਲਹੂ, ਤੁਪਕਾ ਤੁਪਕਾ ਕਰ ਕੇ ਚੂਸ ਲਿਆ।

ਚੇਤਰ ਦੀ ਮਿੱਠੀ ਮਿੱਠੀ ਰੁੱਤ ਸੀ ਤੇ ਸੰਧਿਆ ਦਾ ਵੇਲਾ, ਜਦ ਇਹ ਪਤੀ ਪਤਨੀ ਨਿਰਾਸਤਾ ਦੀ ਮੂਰਤ ਬਣੇ ਹੋਏ ਇਕ ਦੂਜੇ ਦੇ ਮੂੰਹ ਵਲ ਤੱਕ ਰਹੇ ਸਨ। ਪਤੀ ਦਾ ਜਦ ਇਹ ਹਾਲ ਹੈ, ਪਤਨੀ ਕੀ ਸੁਖੀ ਹੋਵੇਗੀ ? ਸ਼ਾਇਦ ਪਤੀ ਨਾਲੋਂ ਵੀ ਬਹੁਤ ਦੁਖੀ, ਪਰ ਪੰਨਾ ਲਾਲ ਤੇ ਮਾਇਆ ਵਿਚ ਇਕ ਫ਼ਰਕ ਜ਼ਰੂਰ ਹੈ। ਉਹ ਜ਼ਨਾਨੀ ਹੁੰਦੀ ਹੋਈ ਵੀ ਆਪਣੇ ਸੀਨੇ ਵਿਚ ਮਰਦਾਂ ਵਾਲਾ ਦਿਲ ਰਖਦੀ ਹੈ। ਪੋਸਕ ਉਹ ਚਿੰਤਾਤੁਰ ਵੀ ਰਹਿੰਦੀ ਹੈ ਤੇ ਦੁਖੀ ਵੀ, ਪਰ ਉਹ ਘਬਰਾਂਦੀ ਕਦੀ ਨਹੀਂ। ਜਦ ਵੀ ਪੰਨਾ ਲਾਲ ਢਹਿੰਦੀਆਂ ਕਲਾਂ ਵਿਚ ਜਾਣ ਲਗਦਾ ਹੈ ਤਾਂ ਮਾਇਆ ਇਹ ਕਹਿ ਕੇ ਉਸ ਦਾ ਧੀਰਜ ਬੰਨ੍ਹਾਂਦੀ ਹੈ, 'ਉਹ ਦਿਨ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣੇ

ਮਾਇਆ ਦੀ ਉਮਰ ਇਸ ਵੇਲੇ ਤੀਹਾਂ ਵਰ੍ਹਿਆਂ ਦੇ ਲਗਭਗ ਹੈ - ਆਪਣੇ ਪਤੀ ਨਾਲੋਂ ਪੰਜ ਸਤ ਵਰ੍ਹੇ ਛੋਟੀ ਹੋਵੇਗੀ, ਪਰ ਸਾਧਾਰਨ ਨਜ਼ਰ ਨਾਲ ਵੇਖਿਆਂ ਦੂਹਾਂ ਦੀ ਉਮਰ ਵਿਚ ਦੂਣੇ ਦੂਣ ਦਾ ਫ਼ਰਕ ਜਾਪਦਾ ਏ ! ਮਾਇਆ ਦੀ ਕਾਠੀ ਭਾਵੇਂ ਅੱਗੇ ਵਰਗੀ ਪੀਡੀ ਨਹੀਂ ਰਹੀ ਫੇਰ ਵੀ ਉਸ ਨੂੰ ਵੇਖ ਕੇ ਕੋਈ ਨਹੀਂ ਆਖ ਸਕਦਾ ਕਿ ਉਸ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਚੁਕਾ ਹੈ। ਉਸ ਦੇ ਰੰਗ ਰੂਪ ਵਿਚ ਅੱਜੇ ਵੀ ਨਿਖਾਰ ਹੈ। ਗਰੀਬੀ ਦੀ ਹਾਲਤ ਵਿਚ ਵੀ ਉਸ ਨੇ ਆਪਣੀ ਸੁੰਦਰਤਾ ਨੂੰ ਨਸ਼ਟ ਨਹੀਂ ਹੋਣ ਦਿਤਾ। ਚਹੁੰ ਸੰਤਾਨਾਂ ਦੀ ਮਾਂ ਹੁੰਦੀ ਹੋਈ ਵੀ ਉਹ ਆਪਣੀ ਉਮਰ ਦੀਆਂ ਤੀਵੀਆਂ ਨਾਲੋਂ ਨਰੋਈ ਜਾਪਦੀ ਹੈ। ਉਸ ਦੀ ਵੱਡੀ ਲੜਕੀ ਵੀਣਾ ਦੀ ਉਮਰ ਇਸ ਵੇਲੇ 15 ਵਰ੍ਹਿਆਂ ਦੀ ਹੈ ਤੇ ਨਿੱਕੀ ਵਿਦਿਆ 12 ਸਾਲ ਦੀ। ਉਦੂੰ ਛੋਟੇ ਦੋ ਮੁੰਡੇ उठ।

ਪੰਨਾ ਲਾਲ ਦੇ ਸਾਹਮਣੇ ਜੇ ਸਿਰਫ਼ ਗੁਜ਼ਾਰੇ ਦਾ ਹੀ ਸੁਆਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਰ ਨਾ ਹੁੰਦਾ। ਘਰ ਦਾ ਨਿਰਬਾਹ ਥੋੜ੍ਹੇ ਵਿਚ ਵੀ ਹੋ ਸਕਦਾ ਹੈ, ਤੇ ਬਹੁਤੇ ਵਿਚ ਵੀ। ਚੰਗਾ ਨਾ ਸਹੀ, ਮੰਦਾ ਸਹੀ। ਪੈਂਤੀਆਂ ਰੁਪਿਆਂ ਵਿਚ ਛਿਆ ਜੀਆਂ ਦਾ ਟੱਬਰ ਕਿਸੇ ਤਰ੍ਹਾਂ ਦਿਨ ਕਟੀ ਕਰ ਲੈਂਦਾ ਪਰ ਦੋ ਚੀਜਾਂ ਇਹੋ ਜਿਹੀਆਂ ਹਨ ਜਿਹੜੀਆਂ ਜੋਕਾਂ ਬਣ ਕੇ ਹਰ ਵੇਲੇ ਪੰਨਾ ਲਾਲ ਦਾ ਲਹੂ ਪੀਂਦੀਆਂ ਰਹਿੰਦੀਆਂ ਹਨ। ਇਕ ਤਾਂ ਕਾਰੋਬਾਰ ਵਿਚ ਘਾਟਾ ਪੈ ਜਾਣ ਕਰ ਕੇ ਨਾ-ਕੇਵਲ ਉਸ ਦਾ ਵੀਹ ਪੰਛੀ ਹਜ਼ਾਰ ਦਾ ਸਰਮਾਇਆ ਹੀ ਚਲਾ ਗਿਆ, ਬਲਕਿ ਉਲਟਾ ਕੁਝ ਕਰਜ਼ ਵੀ ਉਸ ਦੇ ਸਿਰ ਚੜ੍ਹ ਗਿਆ। ਬਚਾਉ ਇਤਨਾ ਹੀ ਹੋਇਆ ਕਿ ਸਭ ਕੁਝ ਦੇ ਦਿਵਾ ਕੇ ਪੰਨਾ ਲਾਲ ਨੇ ਕਿਸੇ ਤਰ੍ਹਾਂ ਇੱਜ਼ਤ ਰੱਖ ਲਈ — ਜੇਲ੍ਹ ਜਾਣੋਂ ਬਚ ਗਿਆ। ਮਾਇਆ ਦੇ ਦਿਲ ਤੇ ਦੋਹਰੀ ਸੱਟ ਨਾ ਵੱਜੇ, ਇਹ ਸੋਚ ਕੇ ਉਸ ਨੇ ਕਰਜ਼ੇ ਵਾਲਾ ਭੇਤ ਅੱਜੇ ਉਹਨੂੰ ਨਹੀਂ ਦਸਿਆ, ਜਿਹੜਾ ਦਿਨੋਂ ਦਿਨ ਸੁੰਦਾ ਜਾ ਰਿਹਾ ਹੈ।

ਦੂਜੀ ਚਿੰਤਾ— ਜਿਹੜੀ ਪਹਿਲੇ ਨਾਲੋਂ ਵੀ ਖ਼ਤਰਨਾਕ ਹੈ, ਉਹ ਹੈ ਕੁੜੀਆਂ ਦੇ ਵਿਆਹ ਦੀ— ਖ਼ਾਸ ਕਰਕੇ ਵੀਣਾ ਦੇ ਵਿਆਹ ਦੀ। ਵੀਣਾ ਦਾ ਰਿਸ਼ਤਾ ਇਕ ਚੰਗੇ ਖ਼ਾਨਦਾਨੀ ਘਰ ਵਿਚ ਹੋ ਚੁੱਕਾ ਹੈ, ਤੇ ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਹੈ, ਪੰਨਾ ਲਾਲ ਦਾ ਲਹੂ ਸੁੱਕਦਾ ਜਾਂਦਾ ਹੈ।

ਅੰਦਰ ਜਾ ਕੇ ਮਾਇਆ ਨੇ ਵੇਖਿਆ, ਉਹ ਸਖ਼ਤ ਘਬਰਾਇਆ ਹੋਇਆ ਮੂਧੇ ਮੂੰਹ ਲੰਮਾ ਪਿਆ ਸੀ। ਉਸ ਨੇ ਮੰਜੇ ਤੇ ਬੈਠ ਕੇ ਪਤੀ ਨੂੰ ਬਾਹੋਂ ਫੜ ਕੇ ਆਪਣੇ ਵਲ ਖਿਚਦਿਆਂ ਕਿਹਾ— “ਕੀ ਗੱਲ ਏ, ਤੁਸੀਂ-ਤੁਸੀਂ—"ਮਾਇਆ ਸਮਝ ਗਈ ਕਿ ਜ਼ਰੂਰ ਕੋਈ ਭਾਣਾ ਵਰਤਿਆ ਜਾਂ ਵਰਤਣ ਵਾਲਾ ਹੈ, ਨਹੀਂ ਤੇ ਪਤੀ ਦੀਆਂ ਅੱਖਾਂ ਵਿਚੋਂ ਇਤਨੀ ਛੇਤੀ ਕਿਉਂ ਇਹ ਪਾਣੀ ਡਲ੍ਹਕ ਪੈਂਦਾ। ਜਿਸ ਤਰ੍ਹਾਂ ਤੂਫ਼ਾਨ ਆਉਣ ਤੋਂ ਪਹਿਲਾਂ ਹਵਾ ਸ਼ਾਂਤ ਹੋ ਜਾਂਦੀ ਹੈ, ਮਾਇਆ ਚੁੱਪ ਦੀ ਚੁੱਪ ਹੋ ਗਈ। ਝਟ ਕੁ ਉਹ ਅਡੋਲ ਬੈਠੀ ਪਤੀ ਦੀਆਂ ਅੱਖਾਂ ਵਲ ਤਕਦੀ ਰਹੀ ਤੇ ਨਾਲ ਹੀ ਜੋ ਕੁਝ ਉਸਨੇ ਸੁਣਨਾ ਹੈ, ਉਸ ਨੂੰ ਸਹਾਰਨ ਲਈ ਆਪਣੇ ਆਪ ਤਿਆਰ ਕਰਨ ਲਗੀ। كما

ਅਖ਼ੀਰ ਉਸ ਦੀ ਪੁੱਛ ਤੋਂ ਬਿਨਾਂ ਹੀ ਪੰਨਾ ਲਾਲ ਨੇ ਇਸ ਖ਼ਾਮੋਸ਼ੀ ਨੂੰ ਤੋੜਿਆ। ਜਿੰਨੀ ਹਵਾ ਉਹ ਛਾਤੀ ਵਿਚ ਭਰ ਸਕਦਾ ਸੀ, ਭਰ ਕੇ ਤੇ ਉਸ ਨੂੰ ਖੁਲ੍ਹੀ ਛਡਦਾ ਹੋਇਆ ਬੋਲਿਆ- "ਸਮਝ ਨਹੀਂ ਆਉਂਦੀ ਕਿਸਮਤ ਸਾਡੇ ਨਾਲ ਕੀ ਮਸ਼ਖਰੀਆਂ ਕਰ ਰਹੀ ਹੈ।"

"ਤੁਸੀਂ ਗੱਲ ਤੇ ਦੱਸੋ" ਮਾਇਆ ਨੇ ਸੁਣਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਕੇ ਪੁੱਛਿਆ, "ਹੋਇਆ ਕੀ ਏ ?”

'ਉਹਨਾਂ ਦੀ ਚਿੱਠੀ ਆਈ ਏ," ਪੰਨਾ ਲਾਲ ਨੇ ਬੇ-ਖ਼ਿਆਲੇ ਜੇਬ ਵਿਚੋਂ ਇਕ ਪੋਸਟ ਕਾਰਡ ਕੱਢ ਕੇ ਉਸ ਦੀਆਂ ਸਤਰਾਂ ਤੇ ਨਜ਼ਰ ਫੇਰਨੀ ਸ਼ੁਰੂ ਕੀਤੀ।

"ਕਿਨ੍ਹਾਂ ਦੀ ?" ਮਾਇਆ ਨੇ ਕੁਝ ਡਰ ਕੇ- ਸ਼ਾਇਦ ਜਿਨ੍ਹਾਂ ਵਲੋਂ ਆਈ ਸੀ. ਬਝ ਕੇ ਪੰਛਿਆ।

"ਵੀਣਾ ਦੇ ਸੁਹਰਿਆਂ ਦੀ।"

ਬਸ ਲਗ ਗਿਆ ਪਤਾ" ਕਹਿੰਦਿਆਂ ਕਹਿੰਦਿਆਂ ਮਾਇਆ ਦੇ ਚਿਹਰੇ ਉੱਤੇ ਗੁੱਸਾ ਕੁਖ ਪਿਆ, "ਇਹ ਤੇ ਅੱਗੇ ਈ ਪਿਆ ਦਿਸਦਾ ਸੀ। ਮੈਨੂੰ ਸੁਫਨੇ ਈ ਭੈੜੇ ਭੈੜੇ ਆਉਂਦੇ ਸਨ ਕਈਆਂ ਦਿਨਾਂ ਤੋਂ । ਕੀ ਲਿਖਿਆ ਨੇ ਅਸੀਂ ਸਾਕ ਨਹੀਂ ਲੈਂਦੇ ?" ਜਿਉਂ ਜਿਉਂ ਮਾਇਆ ਬੋਲੀ ਜਾਂਦੀ, ਉਸ ਦੇ ਸ਼ਬਦਾਂ ਦੀ ਤਲਖ਼ੀ ਵਧਦੀ ਜਾ ਰਹੀ ਸੀ। ਜ਼ਬਾਨੋਂ ਕੁਝ ਕਹੇ ਬਿਨਾਂ ਹੀ ਪੰਨਾ ਲਾਲ ਨੇ 'ਹਾਂ' ਵਿਚ ਸਿਰ ਹਿਲਾਇਆ। *ਮਾਰੇ ਸਾਡੀ ਜੁੱਤੀ ਤੋਂ" ਕਹਿਣ ਨੂੰ ਮਾਇਆ ਕਹਿ ਗਈ, ਪਰ ਉਸ ਦੇ ਦਿਲ ਨੂੰ ਬਰਬਾਰ ਡੋਬੂ ਪੈ ਰਹੇ ਸਨ। 'ਕਹਿਰ ਦਰਵੇਸ਼ ਬਰ ਜਾਨ ਦਰਵੇਸ਼' ਵਾਂਗ ਉਹ ਇਸ ਵੇਲੇ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਭੰਨ ਤੋੜ ਕੇ ਪੁਰਜ਼ੇ ਪੁਰਜ਼ੇ ਕਰ ਕੇ ਕਿਸੇ ਅਜਿਹੇ ਥਾਂ ਸੁੱਟ ਦੇਵੇ ਕਿ ਮੁੜ ਕੇ ਨਾ ਕੋਈ ਇਹੋ ਜਿਹਾ ਵਾਕ ਉਸ ਦੇ ਕੰਨੀ ਪਵੇ, ਨਾ ਹੀ ਉਸ ਦੇ ਅੰਦਰ ਆਪਣੀ ਬੱਚੀ ਦੀ ਬਦ-ਕਿਸਮਤੀ ਬਾਰੇ ਕੋਈ ਕਸਕ ਉਠੇ। ਉਹ ਹੰਭਲਾ ਮਾਰ ਕੇ ਉਠ ਖੜੋਤੀ — ਜਿਵੇਂ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ, ਪਰ ਫਿਰ ਉਵੇਂ ਹੀ ਮੰਜੇ ਤੇ ਬੈਠਦੀ ਹੋਈ ਬੋਲੀ, "ਚਲੇ, ਫੇਰ ਕੀ ਹੋਇਆ, ਇਕ ਦਰ ਬੱਧਾ ਸੌ ਦਰ ਖੁਲ੍ਹੇ। ਜਿਥੇ ਸਾਡੀ ਕੁੜੀ ਦੇ ਸੰਜੋਗ ਹੋਣਗੇ, ਹੋ ਜਾਵੇਗਾ। ਧੀਆਂ ਕਦੇ ਕਿਸੇ ਦੀਆਂ ਬੈਠੀਆਂ ਰਹੀਆਂ ਨੇ ?"

"ਪਰ ਸਾਡੇ ਲਈ ਤੇ ਸਾਰੇ ਦਰ ਬੰਦ ਹੋ ਚੁਕੇ ਨੇ" ਪੰਨਾ ਲਾਲ ਨੇ ਠੰਡਾ ਸਾਹ ਖਿਚਦਿਆਂ ਕਿਹਾ, “ਹੁਣ ਤੇ ਇਕੋ ਮੌਤ ਦਾ ਦਰ ਖੁਲ੍ਹਾ ਰਹਿ 

ਵਿਚੋਂ ਹੀ ਮਾਇਆ ਬੋਲੀ, “ਹਰ ਵੇਲੇ ਭੈੜੀਆਂ ਜ਼ਬਾਨਾਂ ਨਾ ਕਢਿਆ ਕਰੋ। ਕਿਸੇ ਵੇਲੇ ਦੀ ਸੁਣੀ ਜਾਂਦੀ ਏ । ਮੁੰਡਿਆਂ ਦਾ ਕਿਤੇ ਕਾਲ ਤਾਂ ਨਹੀਂ ਪੈ ਗਿਆ, ਅਮੀਰ ਨਾ ਸਹੀ, ਗਰੀਬ ਸਹੀ ਪਰ ਮਾਇਆ ਦੇ ਸੀਨੇ ਵਿਚ ਬਰਛੀਆਂ ਵੱਜਣ ਲਗੀਆਂ, ਜਦ ਉਸ ਨੂੰ ਖਿਆਲ ਆਇਆ, 'ਮੇਰੀ ਹਨੇਰੇ ਵਿਚ ਚਾਨਣ ਕਰਨ ਵਾਲੀ ਤੇ ਸੱਤਾਂ ਸੁਚੱਜਾਂ ਵਾਲੀ ਧੀ ਕਿਸੇ ਕੰਗਾਲ ਦੇ ਗਲ ਮੜ੍ਹਨ ਜੋਗੀ ਹੈ ?'

"ਕੀ ਲਿਖਿਆ ਨੇ ਸੁਣਾਓ ਤੇ ਸਹੀ ਮਤੇ ਨਿਰਾਸਤਾ ਦੀ ਇਸ ਸਿਰ ਡੋਬੂ ਡੂੰਘਾਈ ਵਿਚੋਂ ਕੋਈ ਆਸ ਦਾ ਤਿਣਕਾ ਦਿਸ ਪਵੇ, ਇਹ ਸੋਚ ਕੇ ਮਾਇਆ ਨੇ ਪਤੀ ਨੂੰ ਚਿੱਠੀ ਸੁਣਾਨ ਲਈ ਕਿਹਾ। ਪਰ ਪੰਨਾ ਲਾਲ ਨੇ ਉੱਤਰ ਵਿਚ ਨਾ ਚਿੱਠੀ ਪੜ੍ਹੀ, ਨਾ ਹੀ ਕੋਈ ਹੋਰ ਗੱਲ ਕੀਤੀ। ਜਖ਼ਮ ਨੂੰ ਖਰੋਚ ਕੇ ਹੋਰ ਡੂੰਘਾ ਕਰਨ ਦੀ ਉਸ ਵਿਚ ਤਾਕਤ ਨਹੀਂ ਸੀ। ਪੋਸਟ ਕਾਰਡ ਉਸ ਦੀਆਂ ਉਂਗਲਾਂ ਵਿਚ ਹੌਲੀ ਹੌਲੀ ਕੰਬ ਰਿਹਾ ਸੀ। ਮਾਇਆ ਦੀ ਨਜ਼ਰ ਹੁਣ ਪਤੀ ਵਲੋਂ ਹਟ ਕੇ ਉਸ ਚੱਪਾ ਕੁ ਕਾਗਜ਼ ਉੱਤੇ ਟਿਕੀ ਹੋਈ ਸੀ।

ਇਸ ਵੇਲੇ ਕਾਕੇ ਨੂੰ ਕੁੱਛੜ ਲਈ ਵੀਣਾ ਅੰਦਰ ਆਈ ਤੇ ਮਾਂ ਨੂੰ ਕਹਿਣ ਲੱਗੀ, "ਬੇ ਜੀ ਬਸੰਤ ਨੂੰ ਹਟਾ ਲਓ, ਮਛਰਦਾ ਪਿਆ ਜੇ। ਘੜੀ ਘੜੀ ਦਵਾਤ ਵਿਚੋਂ ਉਂਗਲਾਂ ਡੋਬ ਡੋਬ ਕੇ ਮੇਰੇ ਮੂੰਹ ਤੇ ਮਲਦਾ ਜੋ !" ਵੀਣਾ ਦੇ ਪਤਲੇ ਚਿਹਰੇ ਉੱਤੇ ਸ਼ਾਹੀ  ਧੁੰਦਲਾ ਜਿਹਾ ਦਾਗ ਸੀ, ਜਿਹੜਾ ਪੂੰਝਣ ਨਾਲ ਉਸ ਦੀ ਗੱਲ੍ਹ ਤੋਂ ਲੈ ਕੇ ਠੋਡੀ ਤਕ ਫੈਲ ਕੇ ਸੀਲੋਨ ਦੇ ਨਕਸ਼ੇ ਵਰਗਾ ਬਣ ਗਿਆ ਸੀ। ਇਸ ਦਾਗ ਨੇ ਉਸ ਦੇ ਭੇਲੇ ਉਜਲੇ ਚਿਹਰੇ ਨੂੰ ਹੋਰ ਵੀ ਦਿਲ-ਖਿਚਵਾਂ ਬਣਾ ਦਿਤਾ ਹੋਇਆ ਸੀ।

ਵੀਣਾ ਦੇ ਚਿਹਰੇ ਉੱਤੇ ਮੋਟੀਆਂ ਬਿਲੌਰੀ ਅੱਖਾਂ ਉਸ ਦੀ ਸੁੰਦਰਤਾ ਨੂੰ ਕਈ ਗੁਣਾਂ ਵਧਾ ਰਹੀਆਂ ਸਨ। ਇਸ ਵੇਲੇ ਉਹ ਬਾਲਪੁਣੇ ਤੇ ਜੁਆਨੀ ਵਿਚਲੀ ਅਵਸਥਾ ਵਿਚ ਸੀ। ਉਸ ਨੂੰ ਪਿੱਠ ਵਲੋਂ ਵੇਖ ਕੇ ਹੀ ਦਿਲ ਵਿਚ ਮਿੱਠੀ ਜਿਹੀ ਤੀਬਰਤਾ ਜਾਗ ਉੱਠਦੀ ਸੀ, ਉਸ ਦਾ ਚਿਹਰਾ ਵੇਖਣ ਦੀ। ਗੋਰੀ ਗਰਦਨ ਉਤੇ ਪਲਮਦੀ ਉਸ ਦੀ ਮੋਟੀ ਲੰਮੀ ਗੁੱਤ ਆਪਣੇ ਆਪ ਵਿਚ ਜਾਦੂ ਦਾ ਅਸਰ ਰਖਦੀ ਸੀ। ਉਸ ਦਾ ਪਹਿਰਾਵਾ ਜਿੰਨਾ ਸਾਦਾ ਸੀ ਉੱਨਾ ਹੀ ਫੱਬਵਾਂ। ਗੋਡਿਆਂ ਤਕ ਲਕ-ਘੁਟਵੀਂ ਕਮੀਜ਼ ਤੇ ਖੁਲ੍ਹੇ ਪਾਉਂਚਿਆਂ ਵਾਲੀ ਤੋਤਾ ਰੰਗੀ ਸਲਵਾਰ ਤੋਂ ਹੇਠਾਂ ਉਸਦੇ ਕੁਲੇ ਪੈਰ ਇੰਜ ਲਿਸ਼ਕਦੇ ਸਨ, ਜਿਵੇਂ ਬੱਦਲਾਂ ਹੇਠੋਂ ਪੁੰਨਿਆਂ ਦੇ ਚੰਦਰਮਾਂ ਦਾ ਕੁਝ ਹਿੱਸਾ ਤੱਕ ਕੇ ਚੰਨ ਦੇ ਪੂਰੇ ਅਕਾਰ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ। ਜਦੋਂ ਵੀ ਉਹ ਕੋਈ ਗੱਲ ਕਰਦੀ ਹੈ, ਕੰਨਾਂ ਨੂੰ ਇਉਂ ਲਗਦੀ, ਜਿਵੇਂ ਸੁਰ ਕੀਤੀ ਹੋਈ ਸਿਤਾਰ ਦੀ ਪੰਚਮ ਉੱਤੇ ਮਿਜ਼ਰਾਬ ਦੀ ਟੁਣਕਾਰ ਵਜਦੀ ਹੈ। ਉਸ ਦੇ ਹੱਥਾਂ ਦੀਆਂ ਪਤਲੀਆਂ ਲੰਮੀਆਂ ਉਂਗਲਾਂ ਦੇ ਸਿਰਿਆਂ ਉੱਤੇ ਪਿਆਜ਼ੀ ਰੰਗ ਦੇ ਨਹੁੰ ਡਾਢੇ ਫਬਦੇ ਸਨ । ਉਸ ਦੀਆਂ ਅੱਖਾਂ ਵਿਚ ਸੁਰਮੇ ਵਰਗੀ ਕਾਲੋਂ ਤੇ ਹੇਠਾਂ ਉਤੇ ਕੁਦਰਤੀ ਲਾਲ ਸੀ। ਜਦ ਉਹ ਬੋਲਦੀ ਤਾਂ ਉਸ ਦੇ ਚਿੱਟੇ ਦੰਦਾਂ ਦੀ ਪਲਾਂਘ ਇਕ ਸੀਤਲ ਜਿਹਾ ਅਸਰ ਪਾਂਦੀ ਸੀ। ਕਿਸੇ ਕਿਸੇ ਵੇਲੇ ਜਦ ਹੈਰਾਨੀ ਜਾਂ ਡੂੰਘੀ ਸੋਚ ਦੀ ਹਾਲਤ ਵਿਚ ਹੁੰਦੀ ਤਾਂ ਉਸ ਦੀਆਂ ਲੰਮੀਆਂ ਤਿੰਮਣੀਆਂ ਹੇਠ ਦੋ ਚਮਕਦਾਰ ਅੱਖਾਂ ਕੱਜੀਆਂ ਜਾਂਦੀਆਂ ਸਨ। ਗੱਲਾਂ ਕਰਦੀ ਹੋਈ ਉਹ ਅਕਸਰ 'ਅ'ਅੱਖਰ ਬੋਲਣ ਲਗੀ ਜ਼ਰਾ ਕੁ ਥਥਿਆ ਜਾਂਦੀ ਸੀ, ਕਿਸੇ ਹੋਰ ਹਾਲਤ ਵਿਚ ਭਾਵੇਂ ਲਗਦਾ ਸੀ ਕਿ ਸੁਣਨ ਵਾਲੇ ਨੂੰ ਉਸ ਦੇ ਹੋਰ ਥਥਿਆਣ ਦੀ ਤੀਬ੍ਰਤਾ ਪੈਦਾ ਹੋ ਜਾਂਦੀ। ਉਸ ਦੇ ਨੱਕ ਦੀ ਘੋੜੀ ਉੱਤੇ ਖੱਬੇ ਪਾਸੇ ਤਿਲ ਦਾ ਨਿੱਕਾ ਜਿਹਾ ਨਿਸ਼ਾਨ ਸੀ, ਜਿਹੜਾ ਹਰ ਇਕ ਨਜ਼ਰ ਨੂੰ ਖਿੱਚ ਲੈਂਦਾ।

ਵੀਣਾ ਇਸ ਵੇਲੇ ਨੌਵੀਂ ਵਿਚ ਪੜ੍ਹਦੀ ਹੈ, ਤੋਂ ਉਸ ਦੀ ਨਿੱਕੀ ਭੈਣ ਛੇਵੀਂ ਵਿਚ | ਘਰ ਦੀ ਤਰਸ-ਯੋਗ ਹਾਲਤ ਤੋਂ ਵੀਣਾ ਅਨਜਾਣ ਨਹੀਂ। ਮਾਂ ਪਿਓ ਦੇ ਚਿਹਰਿਆਂ ਉਤੇ ਚਿੰਤਾ ਵੇਖ ਕਈ ਵਾਰੀ ਉਹ ਉਦਾਸ ਹੋ ਜਾਂਦੀ ਹੈ।

ਅੰਦਰ ਆ ਕੇ ਉਸ ਨੇ ਭਰਾ ਦੀ ਸ਼ਿਕਾਇਤ ਕੀਤੀ ਸੀ, ਪਰ ਜਿਉਂ ਹੀ ਉਸ ਨੇ ਦੁਹਾਂ ਦੀ ਹਾਲਤ ਵੇਖੀ, ਨਾਲ ਹੀ ਖ਼ਿਆਲ ਕੀਤਾ ਕਿ ਉਸ ਨੇ ਵੇਖਦਿਆਂ ਹੀ ਦੁਹਾਂ ਨੇ ਝੱਟ ਗੋਲ ਕਥ ਦਾ ਸਿਲਸਿਲਾ ਬੰਦ ਕਰ ਦਿੱਤਾ ਹੈ ਤਾਂ ਉਹ ਠਠੰਬਰ ਕੇ ਰਹਿ ਗਈ, ਖ਼ਾਸ ਕਰ ਕੇ ਪਿਓ ਦੇ ਹੱਥ ਵਿਚ ਫੜੇ ਹੋਏ ਖ਼ਤ ਨੂੰ ਵੇਖਦਿਆਂ ਹੀ ਉਹ ਸਮਝ ਗਈ ਕਿ ਖ਼ਤ ਸੁਖ ਸਾਂਦ ਦਾ ਨਹੀਂ। ਆਪਣੀ ਸ਼ਿਕਾਇਤ ਦਾ ਉਸ ਨੂੰ ਚੇਤਾ ਭੁੱਲ ਗਿਆ ਤੇ ਪਿਉ ਦੇ ਹੋਰ ਨੇੜੇ ਹੋ ਕੇ ਪੁਛਣ ਲਗੀ, "ਕਿਸ ਦਾ ਖ਼ਤ  ?"

ਮਾਇਆ ਨੇ ਪਿਆਰ ਤੇ ਤਾੜਨਾ ਭਰੀ ਨਜ਼ਰ ਨਾਲ ਉਸ ਵਲ ਤੱਕ ਕੇ ਕਿਹਾ, "ਤੇਰੇ ਮਤਲਬ ਦਾ ਨਹੀਂ— ਜਾਹ ਤੂੰ ਖਿਡਾ ਜਾ ਕੇ ਕਾਕੇ ਨੂੰ ਮੈਂ ਆ ਕੇ ਕਰਨੀ ਆਂ ਠੀਕ ਬਸੰਤ ਸੜੰਤ ਨੂੰ।”

'ਤੇਰੇ ਮਤਲਬ ਦਾ ਨਹੀਂ । ਵੀਣਾ ਇਸੇ ਗੱਲ ਨੂੰ ਸੋਚਦੀ ਪਿਛਾਂਹ ਪਰਤ ਗਈ, ਪਰ ਉਸ ਨੂੰ ਸਮਝਣ ਵਿਚ ਦੇਰ ਨਾ ਲਗੀ ਕਿ ਜਿਹੜੀ ਚੀਜ਼ ਬਾਬਤ ਮਾਂ ਕਹਿ ਰਹੀ ਹੈ, 'ਤੇਰੇ ਮਤਲਬ ਦਾ ਨਹੀਂ ਉਹ ਜ਼ਰੂਰ ਤੇ ਖ਼ਾਸ ਤੌਰ ਤੇ ਮੇਰੇ ਮਤਲਬ ਦੀ ਹੋ ਸਕਦੀ ਹੈ। ਉਸ ਦੇ ਦਿਲ ਵਿਚ ਖ਼ਾਹਿਸ਼ ਪੈਦਾ ਹੋਈ ਕਿ ਫੇਰ ਮਾਂ ਨੂੰ ਖ਼ਤ ਬਾਬਤ ਪੁੱਛੇ, ਪਰ ਕੁਆਰੀ ਸੁਭਾਵਿਕ ਸੰਙ ਨੇ ਉਸ ਦਾ ਹੌਂਸਲਾ ਨਾ ਪੈਣ ਦਿਤਾ। ਉਹ ਸੋਚਣ ਲਗੀ, ਕਿਸੇ ਨਾ ਕਿਸੇ ਹੀਲੇ ਇਸ ਖ਼ਤ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।' ਤੇ ਇਸ ਨੂੰ ਪੜ੍ਹਨ ਦੀ ਹੋਰ ਵੀ ਖਿੱਚ ਉਸ ਦੇ ਅੰਦਰ ਪੈਦਾ ਹੋ ਗਈ, ਜਦ ਉਸ ਦੇ ਬਾਹਰ ਨਿਕਲਦਿਆਂ ਹੀ ਮਾਇਆ ਨੇ ਬੂਹਾ ਬੰਦ ਕਰ ਲਿਆ। ਵੀਣਾ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਖ਼ਤ ਸਾਰੇ ਦਾ ਸਾਰਾ ਉਸੇ ਦੇ ਸੰਬੰਧ ਵਿਚ ਹੈ। ਇਸ ਦੇ ਨਾਲ ਹੀ ਇਤਨਾ ਕੁ ਹੋਰ ਵੀ ਉਸ ਦੀ ਸਮਝ ਵਿਚ ਆਇਆ ਕਿ ਖ਼ਤ ਜ਼ਰੂਰ ਉਸ ਦੇ ਸਹੁਰਿਆਂ ਵਲੋਂ ਹੋਵੇਗਾ।

ਬਾਹਰ ਆ ਕੇ ਉਹ ਜਾਣ ਕੇ ਵਿਹੜੇ ਵਿਚ ਨਾ ਰੁਕੀ, ਉਥੇ ਨਿੱਕੀ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਖੇਡ ਰਹੇ ਸਨ । ਬਸੰਤ ਦਾ ਖ਼ਿਆਲ ਸੀ ਕਿ ਵੀਣਾ ਉਸ ਨਾਲ ਗੁੱਸੇ ਹੋਣ ਕਰ ਕੇ ਹੀ ਬਾਹਰ ਚਲੀ ਗਈ ਹੈ।

ਬਾਹਰ ਬਹੇ ਅੱਗੇ ਇਕ ਨੀਵੀਂ ਜਿਹੀ ਟਾਹਲੀ ਹੇਠਾਂ ਮੰਜੀ ਖੜੀ ਕੀਤੀ ਹੋਈ ਸੀ। ਉਸ ਦੇ ਲਾਗੇ ਗੁਆਂਢੀਆਂ ਦੀ ਗਊ ਬੱਝੀ ਹੋਈ ਸੀ, ਜਿਸ ਦੀ ਵੱਛੀ ਜਿਹੜੀ ਪਰ੍ਹਾਂ ਹਟਵੇਂ ਥਾਂ ਇਕ ਪੁਰਾਣੀ ਸ਼ਤੀਰੀ ਦੇ ਸਿਰੇ ਨਾਲ ਬੱਧੀ ਹੋਈ ਸੀ, ਉਲਰ ਉਲਰ ਕੇ ਮਾਂ ਦੇ ਥਣਾ ਨੂੰ ਆਉਂਦੀ ਸੀ, ਪਰ ਰੋਸੀ ਇਤਨੀ ਲੰਮੀ ਨਹੀਂ ਸੀ ਕਿ ਵੱਛੀ ਉਥੇ ਇੱਕ ਅੱਪੜ ਸਕਦੀ।

ਵੀਣਾ ਨੇ ਮੰਜੀ ਡਾਹ ਲਈ. ਤੋਂ ਉਸ ਉਤੇ ਕਾਕੇ ਨੂੰ ਬਿਠਾ ਦਿਤਾ। ਕਿਸੇ ਤਰ੍ਹਾਂ ਕਾਕਾ ਖੇਡੇ ਲੱਗਾ ਰਹੇ, ਉਸ ਨੇ ਟਾਹਲੀ ਦੀ ਨੀਵੀਂ ਟਹਿਣੀ ਨਾਲੋਂ ਇਕ ਦੇ ਕਲੀਆ ਲਗਰਾਂ ਤੋੜ ਕੇ ਉਸ ਦੇ ਅੱਗੇ ਰਖ ਦਿਤੀਆਂ ਤੇ ਆਪ ਬੈਠ ਕੇ ਫੇਰ ਸੋਚਾਂ ਵਿਚ ਪੈ ਗਈ, ਖ਼ਤ ਮੇਰੇ ਸਹੁਰਿਆਂ ਵਲੋਂ ਆਇਆ ਹੋਵੇਗਾ। ਇਸ ਖ਼ਿਆਲ ਦੇ ਨਾਲ ਹੀ ਉਸ ਨੂੰ ਆਪਣੀ ਸਹੇਲੀ ਚੰਨੋ ਦੀਆਂ ਗੱਲਾਂ ਚੇਤੇ ਆਉਣ ਲਗੀਆਂ। ਚੰਨੋ ਉਸ ਦੇ ਸਹੁਰੇ ਸ਼ਹਿਰ ਗੁਜਰਖ਼ਾਨ ਦੀ ਸੀ। ਚੰਨੋ ਦੀ ਮਾਂ ਨੇ ਹੀ ਵਿਚੋਲੀ ਪੈ ਕੇ ਵੀਣਾ ਦਾ ਸਾਕ ਕਰਾਇਆ ਸੀ। ਵੀਣਾ ਦੇ ਸਹੁਰਿਆਂ ਤੇ ਚੰਨੋ ਦੇ ਮਾਪਿਆਂ ਦੇ ਘਰ ਨਾਲ ਨਾਲ ਸਨ, ਬਲਕਿ ਦੂਰ ਪਾਰੋਂ ਕੁਝ ਰਿਸ਼ਤੇਦਾਰੀ ਵੀ ਸੀ। ਤੇ ਵੀਣਾ ਦੇ ਬਣਨ ਵਾਲੇ ਪਤੀ ਨੂੰ ਚੰਨੋ ਨਾ ਕੇਵਲ ਜਾਣਦੀ ਸੀ, ਸਗੋਂ ਉਹ ਮੁੰਡਾ ਸਾਕਾਚਾਰੀ ਦੇ ਲਿਹਾਜ਼ ਦੂਰੋਂ ਪਾਰੋਂ ਚੰਨੇ ਦਾ ਭਰਾ ਹੀ ਲਗਦਾ ਸੀ।

ਚੰਨੋਂ ਤੇ ਵੀਣਾ ਜਦੋਂ ਵੀ ਇਕੱਠੀਆਂ ਹੁੰਦੀਆਂ, ਬਹੁਤਾ ਉਹ ਇਸੇ ਵਿਸ਼ੇ ਉਤੇ ਗੱਲਾਂ ਕਰਿਆ ਕਰਦੀਆਂ ਸਨ। ਛੇੜਨ ਲਈ ਜਦ ਚੰਨੋ ਉਸ ਨੂੰ 'ਭਾਬੀ' ਆਖ ਦੇ 'ਦੀ ਤਾਂ ਵੀਣਾ ਉਸ ਨਾਲ ਗੁੱਸੇ ਹੋ ਜਾਇਆ ਕਰਦੀ। ਪਰ ਚੰਨੋਂ ਜਾਣਦੀ ਸੀ ਕਿ ਇਹ ਗੁੱਸਾ ਸਿਰਫ਼ ਬਣਾਉਟੀ ਹੀ ਨਹੀਂ, ਇਸ ਦੀ ਤਹਿ ਹੇਠਾਂ ਇਕ ਅਦਿਖ ਜਿਹੀ ਖੁਸ਼ੀ ਵੀ ਲੁਕੀ ਹੋਈ ਹੈ। ਜਿਉਂ ਜਿਉਂ ਵੀਣਾ ਗੁੱਸੇ ਹੁੰਦੀ, ਚੰਨੋ ਮੁੜ ਮੁੜ ਇਸ ਕੋਸ਼ਸ਼ ਵਿਚ ਰਹਿੰਦੀ ਕਿ ਚੰਨੋ ਨਾਲ ਉਸ ਦੀ ਇਕਾਂਤ ਮੁਲਾਕਾਤ ਹੋਵੇ। ਕਈ ਵਾਰੀ ਘੰਟਿਆਂ ਬੱਧੀ ਘਰ ਦੀ ਕਿਸੇ ਨੁੱਕਰੇ, ਜਾਂ ਸ਼ਾਮ ਨੂੰ ਛੱਤ ਤੇ ਜਾ ਕੇ ਘੁਸਰ ਮੁਸਰ ਕਰਦੀਆਂ ਰਹਿੰਦੀਆਂ ਸਨ । ਵੀਣਾ ਦੇ ਬਣਨ ਵਾਲੇ ਪਤੀ ਬਾਬਤ ਜਿੰਨਾ ਕੁਝ ਚੰਨੋ ਜਾਣਦੀ ਸੀ, ਓਦੂੰ ਕਿਤੇ ਬਹੁਤਾ ਵਧਾ ਚੜ੍ਹਾ ਕੇ ਉਹ ਵੀਣਾ ਨੂੰ ਸੁਣਾਇਆ ਕਰਦੀ ਸੀ। ਉਸ ਦੀਆਂ ਗੱਲਾਂ ਕੱਥਾਂ ਅਕਸਰ ਏਸੇ ਤਰ੍ਹਾਂ ਦੀਆਂ ਹੁੰਦੀਆਂ ਸਨ - ਉਹ ਬੜਾ ਸੁਹਣਾ ਹੈ ..... ਉਸ ਨੇ ਸਾਈਕਲ ਵੀ ਰਖਿਆ ਹੋਇਆ ਹੈ ... ਉਹ ਗਾਉਂਦਾ ਵੀ ਬਹੁਤ ਵਧੀਆ ਹੈ .... ਉਸ ਨੂੰ ਬੜੀਆਂ ਕਹਾਣੀਆਂ . ਬੜੇ ਅਮੀਰ ਨੇ ਤਿੰਨ ਚਾਰ ਖੂਹ ਦੋ ਹਵੇਲੀਆਂ, ਪੰਜ ਛੇ ਦੁਕਾਨਾਂ ਉਨ੍ਹਾਂ ਦੀਆਂ ਆਪਣੀਆਂ... ਮੈਂ ਜਦੋਂ ਵੀ ਗੁਜਰਖਾਨ ਜਾਂਦੀ ਹਾਂ, ਉਹ ਤੇਰੀਆਂ ਗੱਲਾਂ ਮੈਥੋਂ ਪੁੱਛਦਾ ਰਹਿੰਦਾ ਹੈ ਉਨ੍ਹਾਂ ਦਾ ਬਾਗ ਵੀ ਹੈ ..... ਉਹ ਤੈਨੂੰ ਬੜਾ ਯਾਦ ਕਰਦਾ ਹੈ ਇਤ ਆਦਿਕ।

ਇਸ ਵੇਲੇ ਵੀਣਾ ਮੰਜੀ ਤੇ ਬੈਠੀ ਬੈਠੀ ਦਿਲ ਵਿਚ ਚੰਨੋ ਦੀਆਂ ਗੱਲਾਂ ਨੂੰ ਦੁਹਰਾ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਇਕ ਕਲਪਤ ਤਸਵੀਰ ਫਿਰ ਰਹੀ ਸੀ, ਜਿਹੜੀ ਉਸ ਨੇ ਚੰਨੋ ਦੇ ਸ਼ਬਦਾਂ ਰਾਹੀਂ ਆਪਣੇ ਅੰਦਰ ਚਿੱਤਰੀ ਸੀ। ਉਹ ਸੋਚ ਰਹੀ ਸੀ, ਪਰ ਜੋ ਸਚਮੁਚ ਖਤ ਉਨ੍ਹਾਂ ਦਾ ਹੈ ਤਾਂ ਉਨ੍ਹਾਂ ਨੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਵੇਗੀ ਜਿਸ ਨੂੰ ਪੜ੍ਹ ਕੇ ਭਾਪਾ ਜੀ ਤੇ ਬੇ ਜੀ ਏਡੇ ਔਖੇ ਹੋ ਰਹੇ ਨੇ ? ਖ਼ਬਰੇ ਵਿਆਹ ਛੇਤੀ ਦੇਣ ਬਾਬਤ ਕੁਝ ਲਿਖਿਆ ਹੋਵੇ ਨੇ, ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਸੀ। ਵਿਆਹ ਦੀ ਗੱਲ ਵੀ ਕਦੀ ਦੁਖਦਾਈ ਹੋ ਸਕਦੀ ਹੈ ! ਵੀਣਾ ਦੇ ਭਾਣੇ 'ਵਿਆਹ' ਹੈ ਹੀ ਖ਼ੁਸ਼ੀ ਦਾ ਦੂਸਰਾ ਨਾਮ ਸੀ। ਵਿਆਹ ਦਾ ਅਰਥ, ਖ਼ੁਸ਼ੀ ਤੋਂ ਬਿਨਾਂ ਕੁਝ ਹੋਰ ਵੀ ਹੋ ਸਕਦਾ ਹੈ, ਇਹ ਗੱਲ ਉਸ ਦੀ ਸਮਝ ਵਿਚ ਹੀ ਨਹੀਂ ਸੀ ਆ ਸਕਦੀ। ਉਸ ਨੇ ਅੱਜ ਤੀਕ ਜਿੰਨੇ ਵਿਆਹ ਵੇਖੇ ਸਨ, ਸੌ ਫੀ-ਸਦੀ ਖ਼ੁਸ਼ੀ ਦੇ ਹੀ ਰੂਪ ਵਿਚ — ਗਾਣਾ, ਨੱਚਣਾ, ਵਾਜੇ, ਆਤਸ਼-ਬਾਜ਼ੀ, ਵੰਨਸੁਵੰਨੇ ਦਾਜ, ਵਰੀਆਂ ਦਾਅਵਤਾਂ ਪਾਰਟੀਆਂ ਤੇ ਹੋਰ ਇਹੋ ਜਿਹਾ ਬਹੁਤ ਕੁਝ।

'ਤਾਂ ਉਹ ਖ਼ਤ ਕਿਸੇ ਹੋਰ ਦਾ ਹੋਵੇਗਾ 'ਵੀਣਾ ਨੇ ਝਟ ਆਪਣੀ ਵਿਚਾਰ-ਲੜੀ ਨੂੰ ਤੋੜ ਕੇ ਦੂਜਾ ਰੁਖ਼ ਕੀਤਾ, 'ਪਰ ਜੇ ਕਿਸੇ ਹੋਰ ਦਾ ਸੀ ਤਾਂ ਮੇਰੇ ਕੋਲੋਂ ਇਤਨਾ ਲੁਕਾਉ ਕਿਉਂ ? ਕੁਝ ਵੀ ਹੋਵੇ ਅੱਜ ਰਾਤੀਂ ਜਦੋਂ ਭਾਪਾ ਜੀ ਕੋਟ ਉਤਾਰ ਕੇ ਕਿੱਲੀ ਨਾਲ ਟੰਗਣਗੇ, ਮੈਂ ਅੱਖ ਬਚਾ ਕੇ ਉਨ੍ਹਾਂ ਦੀ ਜ਼ੇਬ 'ਚੋਂ ਕੱਢ ਕੇ ਪੜ੍ਹ ਲਵਾਂਗੀ।'

ਕਿੰਨਾ ਹੀ ਚਿਰ ਵੀਣਾ ਇਨ੍ਹਾਂ ਖ਼ਿਆਲਾਂ ਵਿਚ ਡੁੱਬੀ ਰਹੀ। ਉਸ ਦੀ ਇਹ ਮੈਨ-ਸਮਾਧੀ ਓਦੋਂ ਟੁੱਟੀ ਜਦ ਉਸ ਦੇ ਕੰਨੀ ਆਵਾਜ਼ ਪਈ, "ਵੀਣਾ ! ਤੂੰ ਚੰਗੀ ਕੋਲ ਬੈਠੀ ਏਂ। ਮੁੰਡਾ ਪੱਤਰ ਮੂੰਹ ਵਿਚ ਪਾਈ ਜਾਂਦਾ ਵੇ, ਜੋ ਉਸ ਦੇ ਸੰਘ ਵਿਚ ਫਸ ਗਏ ਤਾਂ ? ਝਟ ਹੀ ਮਾਇਆ ਨੇ ਉਠ ਕੇ ਇੰਦਰਪਾਲ ਨੂੰ ਚੁਕ ਲਿਆ ਤੇ ਉਸ ਦੇ ਮੂੰਹ ਵਿਚ ਉਂਗਲਾਂ ਪਾ ਕੇ ਪੱਤਰ ਕੱਢਦੀ ਹੋਈ ਉਹਨੂੰ ਅੰਦਰ ਲੈ ਗਈ।

ਨਾਨਕ ਸਿੰਘ} ਦੁਆਰਾ ਹੋਰ ਕਿਤਾਬਾਂ

ਹੋਰ ਸਮਾਜਿਕ ਕਿਤਾਬਾਂ

4
ਲੇਖ
ਪਵਿੱਤਰ ਪਾਪੀ
0.0
ਇਹ ਕਿਤਾਬ "ਕੇਦਾਰ" ਇੱਕ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਜ਼ਿੰਦਗੀ ਦੇ ਕਈ ਵਾਰ ਬੇਰਹਿਮ ਨਾਟਕਾਂ ਰਾਹੀਂ, "ਪੰਨਾ ਲਾਲ ਅਤੇ ਉਸਦੇ ਪਰਿਵਾਰ ਦੀ ਦੁਨੀਆ ਅਤੇ ਖੁਸ਼ਹਾਲੀ ਨੂੰ ਪ੍ਰਭਾਵਤ ਕਰਦਾ ਹੈ। ਇਹ ਕਿਤਾਬ ਵੰਡ ਤੋਂ ਪਹਿਲਾਂ 1930 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਹੈ ਅਤੇ ਮੂਲ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਸੀ। ਨਵਦੀਪ ਸੂਰੀ ਨੇ ਇਸ ਬੇਮਿਸਾਲ ਰਚਨਾ ਰਾਹੀਂ ਵਗਣ ਵਾਲੀ ਉਦਾਸੀ ਅਤੇ ਕਵਿਤਾ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਭਾਰਤੀ ਕਲਾਸਿਕ ਦਾ ਸ਼ਾਨਦਾਰ ਅਨੁਵਾਦ ਕੀਤਾ ਹੈ।ਪਵਿਤ੍ਰ ਪਾਪੀ ਨਾਨਕ ਸਿੰਘ ਦੀ ਕਹਾਣੀ ਦਾ ਸੰਕੇਤ ਹੈ ਕਿ ਕਿਸੇ ਵਿਅਕਤੀ ਦੇ ਕਰਮ ਉਸ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ।
1

ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?

15 January 2024
0
0
0

ਕਾਸ਼ ! ਮੈਂ ਉਸ ਦੀ ਇਕ ਅੱਧ ਫੋਟੋ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ 'ਕਮਾਲ'ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ 'ਨਾਵਲ' ਦੇ ਰੂਪ ਵਿਚ ਪੇਸ

2

ਭਾਗ 1

17 January 2024
0
0
0

"ਕਿਉਂ ? ਸੁਖ ਤੇ ਹੈ ?" ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ। "ਕੁਝ ਨਹੀਂ" ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਪ ਗਿਆ, ਪਰ ਇਸ 'ਕੁਝ ਨਹੀ" ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ

3

ਭਾਗ 2

17 January 2024
0
0
0

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨੇ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟਹੋਰ ਦੇਵੀ ਦੇਵਤਿਆਂ ਵਾਂਗ ਲਛਮ

4

ਭਾਗ 3

17 January 2024
0
0
0

ਸਾਰੀ ਰਾਤ ਪੰਨਾ ਲਾਲ ਨੇ ਅੱਖਾਂ ਵਿਚ ਬਿਤਾਈ। ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ। ਚਿੱਠੀ ਦਾ ਇਕ ਇਕ ਵਾਕ ਜਿਵੇਂ ਉਸ ਲਈ ਮੌਤ ਦਾ ਵਖੋ ਵਖਰਾ ਪਰਛਾਵਾਂ ਸੀ । ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ । ਪਾ

---