shabd-logo

About ਨਾਨਕ ਸਿੰਘ

ਨਾਨਕ ਸਿੰਘ (੪ ਜੁਲਾਈ ੧੮੯੭–੨੮ ਦਸੰਬਰ ੧੯੭੧) ਦਾ ਜਨਮ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ, ਪਿੱਛੋਂ ਉਹ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ 'ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ “ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ੧੯੧੧ ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਬਹੁਤ ਹਰਮਨ ਪਿਆਰਾ ਹੋਇਆ। ਓਸਦੀ ਇਕ ਕਵਿਤਾ “ਖੂਨੀ ਵਿਸਾਖੀ” ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਨਾਲ ਸੰਬੰਧਿਤ ਸੀ ।ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਸੀਹਰਫ਼ੀ ਹੰਸ ਰਾਜ, ਸਤਿਗੁਰ ਮਹਿਮਾ, ਜ਼ਖਮੀ ਦਿਲ; ਕਹਾਣੀ ਸੰਗ੍ਰਹਿ: ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, ਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਮਿੱਧੇ ਹੋਏ ਫੁੱਲ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ ਦੀ ਆਦਤ, ਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ; ਨਾਵਲ: ਕੁਝ ਮੁੱਖ ਨਾਵਲ ਅੱਧ ਖਿੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਗਗਨ ਦਮਾਮਾ ਬਾਜਿਓ, ਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ, ਕਟੀ ਹੋਈ ਪਤੰਗ, ਕੋਈ ਹਰਿਆ ਬੂਟ ਰਹਿਓ ਰੀ, ਮਿੱਠਾ ਮਹੁਰਾ, ਪਵਿੱਤਰ ਪਾਪੀ ਆਦਿ; ਹੋਰ ਰਚਨਾਵਾਂ ਵਿਚ ਮੇਰੀ ਦੁਨੀਆਂ, ਮੇਰੀ ਜੀਵਨ ਕਹਾਣੀ (ਆਤਮਕਥਾ), ਮੇਰੀਆਂ ਸਦੀਵੀ ਯਾਦਾਂ ਸ਼ਾਮਿਲ ਹਨ ।

no-certificate
No certificate received yet.

Books of ਨਾਨਕ ਸਿੰਘ

ਪਵਿੱਤਰ ਪਾਪੀ

ਪਵਿੱਤਰ ਪਾਪੀ

ਇਹ ਕਿਤਾਬ "ਕੇਦਾਰ" ਇੱਕ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਜ਼ਿੰਦਗੀ ਦੇ ਕਈ ਵਾਰ ਬੇਰਹਿਮ ਨਾਟਕਾਂ ਰਾਹੀਂ, "ਪੰਨਾ ਲਾਲ ਅਤੇ ਉਸਦੇ ਪਰਿਵਾਰ ਦੀ ਦੁਨੀਆ ਅਤੇ ਖੁਸ਼ਹਾਲੀ ਨੂੰ ਪ੍ਰਭਾਵਤ ਕਰਦਾ ਹੈ। ਇਹ ਕਿਤਾਬ ਵੰਡ ਤੋਂ ਪਹਿਲਾਂ 1930 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਹੈ ਅਤੇ ਮੂਲ ਰੂਪ ਵਿੱਚ ਪੰਜਾਬੀ ਭ

0 ਪਾਠਕ
4 ਲੇਖ
ਪਵਿੱਤਰ ਪਾਪੀ

ਪਵਿੱਤਰ ਪਾਪੀ

ਇਹ ਕਿਤਾਬ "ਕੇਦਾਰ" ਇੱਕ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਜ਼ਿੰਦਗੀ ਦੇ ਕਈ ਵਾਰ ਬੇਰਹਿਮ ਨਾਟਕਾਂ ਰਾਹੀਂ, "ਪੰਨਾ ਲਾਲ ਅਤੇ ਉਸਦੇ ਪਰਿਵਾਰ ਦੀ ਦੁਨੀਆ ਅਤੇ ਖੁਸ਼ਹਾਲੀ ਨੂੰ ਪ੍ਰਭਾਵਤ ਕਰਦਾ ਹੈ। ਇਹ ਕਿਤਾਬ ਵੰਡ ਤੋਂ ਪਹਿਲਾਂ 1930 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਹੈ ਅਤੇ ਮੂਲ ਰੂਪ ਵਿੱਚ ਪੰਜਾਬੀ ਭ

0 ਪਾਠਕ
4 ਲੇਖ

ਨਾਨਕ ਸਿੰਘ ਦੇ ਲੇਖ

ਭਾਗ 3

17 January 2024
0
0

ਸਾਰੀ ਰਾਤ ਪੰਨਾ ਲਾਲ ਨੇ ਅੱਖਾਂ ਵਿਚ ਬਿਤਾਈ। ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ। ਚਿੱਠੀ ਦਾ ਇਕ ਇਕ ਵਾਕ ਜਿਵੇਂ ਉਸ ਲਈ ਮੌਤ ਦਾ ਵਖੋ ਵਖਰਾ ਪਰਛਾਵਾਂ ਸੀ । ਉਸਨੂੰ ਆਪਣਾ ਦਿਲ ਘਟਦਾ ਘਟਦਾ ਮਲੂਮ ਹੁੰਦਾ ਸੀ । ਪਾ

ਭਾਗ 2

17 January 2024
0
0

ਰਾਵਲਪਿੰਡੀ ਦੇ ਰਾਜਾ ਬਾਜ਼ਾਰ ਵਿਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨੇ ਹੈ। ਪਰਚੂਨ ਤੋਂ ਛੁਟ ਥੋਕ ਮਾਲ ਵੀ ਸਾਰੀ ਪਿੰਡੀ ਵਿਚ ਕੇਵਲ ਉਸ ਪਾਸੋਂ ਮਿਲਦਾ ਹੈ। ਵੈੱਸਟ ਐਂਡ ਵਾਚ ਤੇ ਹੋਰ ਕਈਆਂ ਕੰਪਨੀਆਂ ਦਾ ਉਹ ਏਜੰਟਹੋਰ ਦੇਵੀ ਦੇਵਤਿਆਂ ਵਾਂਗ ਲਛਮ

ਭਾਗ 1

17 January 2024
0
0

"ਕਿਉਂ ? ਸੁਖ ਤੇ ਹੈ ?" ਪਤੀ ਦੇ ਉਦਾਸ ਚਿਹਰੇ ਵਲ ਤੱਕ ਦੇ ਮਾਇਆ ਹੈ ਪ੍ਰਸ਼ਨ ਕੀਤਾ। "ਕੁਝ ਨਹੀਂ" ਕਹਿ ਕੇ, ਤੇ ਬਿਨਾਂ ਉਸ ਵਲ ਤੱਕਿਆ ਪੰਨਾ ਲਾਲ ਅੰਦਰ ਲੰਪ ਗਿਆ, ਪਰ ਇਸ 'ਕੁਝ ਨਹੀ" ਵਿਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜ ਕੁਝ ਇਸ ਵਿਚ

ਉਸ ਨੇ ਆਪਣੀ ਆਪ-ਬੀਤੀ ਕਿਵੇਂ ਸੁਣਾਈ ?

15 January 2024
0
0

ਕਾਸ਼ ! ਮੈਂ ਉਸ ਦੀ ਇਕ ਅੱਧ ਫੋਟੋ ਲੈ ਲਈ ਹੁੰਦੀ, ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ 'ਕਮਾਲ'ਬਾਬਤ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਨੁਭਵ ਕਰਾ ਸਕਦਾ, ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸ ਦੀ ਜੀਵਨੀ 'ਨਾਵਲ' ਦੇ ਰੂਪ ਵਿਚ ਪੇਸ

---