ਏਸ ਪਾਲਸ਼ ਵਾਲੋ ਤੋਂ ਕਦੀ ਕੁਝ ਨਾ ਖਰੀਦਣਾ।
ਜ਼ੈਲਦਾਰ : ਮੈਂ ਤੁਹਾਡੀ ਗੱਲ ਕਿਵੇਂ ਮੋੜ ਸਕਦਾਂ ? (ਪਾਲਿਸ਼ ਵਾਲਾ ਮੋਢੇ ਸਕੋੜ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ?
ਪ੍ਰਧਾਨ : ਦੇਖੋ ਜ਼ੈਲਦਾਰ ਸਾਹਿਬ, ਤੁਹਾਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਇਹੋ ਜਿਹੇ ਐਰਾ ਗੈਰਾ ਲੋਕਾਂ ਦੇ ਅਤੇ ਸਾਡੇ ਵਿਚਕਾਰ ਇਕ ਕਦੀ ਨਾ ਪਾਰ ਕੀਤਾ ਜਾਣ ਵਾਲਾ ਬੈਰੀਅਰ ਐ। ਸਾਨੂੰ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ।
ਜ਼ੈਲਦਾਰ : ਪਰ ਸਾਡੇ ਬਗੈਰ ਤਾਂ ਇਹ ਵਿਚਾਰੇ ਭੁੱਖੇ ਮਰ ਜਾਣਗੇ।
ਪ੍ਰਧਾਨ : ਨਹੀਂ ਇਹ ਨਹੀਂ ਮਰੇਗਾ। ਇਹਨੂੰ ਸਾਡੇ ਕੋਲੋਂ ਕੋਈ ਤਵੱਕੋ ਨਹੀਂ। ਇਹਦੀਆਂ ਸਾਮੀਆਂ ਦਾ ਆਪਣਾ ਘੇਰਾ ਹੈ। ਇਹ ਸਿਰਫ਼ ਉਨ੍ਹਾਂ ਨੂੰ ਤਸਮੇ ਵੇਚਦਾ ਜਿਨ੍ਹਾਂ ਕੋਲ ਬੂਟ ਨਹੀਂ ਹੈਗੇ। ਜਿਸ ਤਰ੍ਹਾਂ ਨਕਟਾਈਆਂ ਵਾਲਾ ਉਨ੍ਹਾਂ ਨੂੰ ਨਕਟਾਈਆਂ ਵੇਚਦਾ ਜਿਹੜੇ ਕਮੀਜ਼ ਨਹੀਂ ਪਾਉਂਦੇ। ਇਹਦੇ ਗਾਹਕ ਏਸੇ ਆਸ 'ਤੇ ਤਸਮੇ ਖ਼ਰੀਦ ਲੈਂਦੇ ਨੇ ਕਿ ਸਾਡੇ ਕੋਲ ਕਦੀ ਤਾਂ ਬੂਟ ਹੋਣਗੇ। ਤਦੇ ਤਾਂ ਇਹ ਗੁਸਤਾਖ਼ ਤੇ ਬਦਤਮੀਜ਼ ਹੋ ਜਾਂਦੇ ਨੇ ਤੇ ਸਾਨੂੰ ਟਿੱਚ ਜਾਨਣਾ ਇਨ੍ਹਾਂ ਨੂੰ ਪੁੱਗ ਜਾਂਦਾ। ਇਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ। ਇਨ੍ਹਾਂ ਦੀ ਆਪਣੀ ਦੁਨੀਆਂ ਹੈ। ਵਾਹ! ਮੇਰਾ ਬੋਕਰ। ਉਹ ਤਾਂ ਖੁਸ਼ੀ ਨਾਲ ਖਿੜਿਆ ਪਿਆ।
(ਬ੍ਰੋਕਰ ਆਉਂਦਾ ਹੈ ਤੇ ਆ ਕੇ ਖੁਸ਼ੀ ਨਾਲ ਪ੍ਰਧਾਨ ਦਾ ਹੱਥ ਪਕੜ ਲੈਂਦਾ ਹੈ)
ਬ੍ਰੋਕਰ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ। ਕਿਆ ਦਿਨ ਹੈ ਅੱਜ ਭਾਗਾਂ ਵਾਲਾ।
(ਇਕ ਮਦਾਰੀ ਸੱਜੇ ਪਾਸੇ ਦਿਖਾਈ ਦਿੰਦਾ ਹੈ। ਆਪਣਾ ਕੋਟ ਉਤਾਰਦਾ ਹੈ। ਬੜੇ ਸੁਚੱਜੇ ਢੰਗ ਨਾਲ ਉਸ ਦੀ ਤਹਿ ਮਾਰਦਾ ਹੈ। ਉਸ ਨੂੰ ਬੈਂਚ 'ਤੇ ਰੱਖ ਦਿੰਦਾ ਹੈ-ਉਸ ਵਿਚੋਂ ਰੰਗ ਬਿਰੰਗੇ ਡੰਡੇ ਕੱਢਦਾ ਹੈ)
ਪ੍ਰਧਾਨ : (ਤੁਆਰਫ਼ ਕਰਵਾਉਂਦਾ ਹੈ) ਇਹ ਜ਼ੈਲਦਾਰ ਸਾਹਿਬ ਨੇ ਜੋ ਸਾਡੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਲ ਹਨ। ਇਹ ਮੇਰਾ ਬ੍ਰੋਕਰ ਹੈ (ਬ੍ਰੋਕਰ ਸਿਰ ਝੁਕਾਉਂਦਾ ਹੈ ਤੇ ਮਦਾਰੀ ਵੀ । ਬ੍ਰੋਕਰ ਬੈਠ ਜਾਂਦਾ ਹੈ ਤੇ ਕੋਲ ਡ੍ਰਿੰਕਸ ਦੀ ਰੇੜੀ ਵਾਲੇ ਨੂੰ ਇਸ਼ਾਰੇ ਨਾਲ ਕੋਲਡ ਡ੍ਰਿੰਕਸ ਭੇਜਣ ਲਈ ਕਹਿੰਦਾ ਹੈ । ਮਦਾਰੀ ਆਪਣਾ ਖੇਲ ਦਿਖਾਉਣ ਦੀ ਤਿਆਰੀ ਕਰਦਾ ਹੈ) ਸੁਣਾਓ ਕਿਸ ਤਰ੍ਹਾਂ ਰਿਹਾ?
ਬ੍ਰੋਕਰ : ਸੁਣੋ, ਅੱਜ ਸਵੇਰੇ ਦਸ ਵਜੇ ਦੁਕਾਨਾਂ ਖੁੱਲ੍ਹੀਆਂ (ਜਦੋਂ ਉਹ ਬੋਲਦਾ ਹੈ ਤਾਂ ਮਦਾਰੀ ਉਸਦੇ ਹਰ ਵਾਕ ਨਾਲ ਇਕ ਦ੍ਰਿਸ਼ਟੀ- ਮਈ ਪੂਰਕ ਮੁਹੱਈਆ ਕਰੀ ਜਾਂਦਾ ਹੈ। ਉਸਦੇ ਡੰਡੇ ਬ੍ਰੋਕਰ ਦੇ ਫ਼ਿਕਰਿਆਂ ਦੇ ਨਾਲ ਨਾਲ ਤਾਲ ਵਿਚ ਉੱਚੇ ਨੀਵੇਂ ਉਠਦੇ ਹਨ) ਪੰਜਾਹ ਹਜ਼ਾਰ ਸ਼ੇਅਰ ਸੌ ਰੁਪਏ ਦੀ ਵੈਲਿਊ ਬਰਾਬਰ ਇਸ ਕੀਤੇ ਗਏ। ਕਰਬ ਤੇ ਕੋਟ ਕੀਤੇ ਗਏ 124, ਅਸੀਂ ਖਰੀਦਣੇ ਸ਼ੁਰੂ ਕੀਤੇ 126-127-129 ਤੇ ਇਹ ਉੱਪਰ ਹੀ ਉੱਪਰ ਜਾ ਰਹੇ ਹਨ 132-133-138-141-141-141
ਜ਼ੈਲਦਾਰ : ਮੈਂ ਇਕ ਗੱਲ ਪੁੱਛਣੀ ਚਾਹੁੰਨਾਂ
ਪ੍ਰਧਾਨ : ਨਹੀਂ ਨਹੀਂ। ਗੱਲਾਂ ਪੁੱਛਣੀਆਂ ਛੱਡੋ। ਹਰ ਜਵਾਬ ਤੁਹਾਨੂੰ ਹੋਰ ਉਲਝਾ ਦੇਵੇਗਾ।
ਬ੍ਰੋਕਰ : 10-45 ਤੇ ਅਸੀ ਇਹ ਅਫਵਾਹ ਉਡਾ ਦਿੰਦੇ ਹਾਂ ਕਿ ਜਲਦੀ ਹੀ ਕਮਿਊਨਿਸਟਾਂ ਦੀ ਸਰਕਾਰ ਬਣ ਰਹੀ ਹੈ, ਮੰਡੀ ਵਿਚ ਮੰਦਾ ਆ ਗਿਆ। ਅਸੀਂ ਘੱਟ ਮੁੱਲ ਤੇ ਵੇਚਣੇ ਸ਼ੁਰੂ ਕਰ ਦਿੰਦੇ ਹਾਂ 141-138-133-132 ਅਤੇ ਇਹ ਥੱਲੇ ਆਈ ਜਾਂਦੇ ਨੇ, ਹੋਰ ਥੱਲੇ । 102 ਫੇਰ ਅਸੀਂ ਵਾਪਸ ਖਰੀਦਣੇ ਸ਼ੁਰੂ ਕਰਦੇ ਆ 93 ਤੋਂ। ਗਿਆਰਾਂ ਵਜੇ ਅਫਵਾਹ ਨੂੰ ਝੂਠੀ ਕਿਹਾ ਜਾਂਦਾ ਹੈ, ਬੇਅਰ ਫੋਰ ਉੱਪਰ ਚੜ੍ਹਨੇ ਸ਼ੁਰੂ ਹੋ ਜਾਂਦੇ SJ 195-98-101-106-124-141 डे प्रार्थ 'ਗਿਆਰਾਂ ਵਜੇ ਤੱਕ ਅਸੀਂ ਸਾਰੇ ਸ਼ੇਅਰ ਵਾਪਸ ਖ਼ਰੀਦ ਲੈਂਦੇ ਆਂ। ਨਿਰੋਲ ਫ਼ਾਇਦਾ ਇਕ ਕਰੋੜ ਪੈਂਤੀ ਲੱਖ।
ਪ੍ਰਧਾਨ : ਕਮਾਲ! ਬੇਮਿਸਾਲ! ਲਾਜਵਾਬ! (ਮਦਾਰੀ ਫਿਰ ਸਿਰ ਝੁਕਾਉਂਦਾ ਹੈ। ਬੰਨਾ ਆਦਮੀ ਇਕ ਲਾਗਲੇ ਬੈਂਚ ਤੋਂ ਏਧਰ ਝੁਕਦਾ ਹੈ। ਉਹ ਬੜੇ ਧਿਆਨ ਨਾਲ ਸੁਣ ਰਿਹਾ ਤੇ ਜੋਸ਼ ਨਾਲ ਕੰਬ ਰਿਹਾ ਹੈ) ਬੋਰਡ ਦੇ ਇਕ ਮੈਂਬਰ ਦੇ ਹਿੱਸੇ ਕਿਨੇ ਸ਼ੇਅਰ ਆਉਣਗੇ ?
ਬ੍ਰੋਕਰ : ਪੰਜਾਹ, ਜਿਸ ਤਰ੍ਹਾਂ ਕਿ ਤੈ ਹੋਇਆ ਹੈ।
ਪ੍ਰਧਾਨ : ਇਹ ਕਾਫ਼ੀ ਘੱਟ ਨੇ । ਤੁਹਾਡਾ ਕੀ ਖ਼ਿਆਲ ਐ?
ਬ੍ਰੋਕਰ : ਚਲੋ ਤਿੰਨ ਹਜ਼ਾਰ
ਪ੍ਰਧਾਨ : ਇਹ ਜ਼ਰਾ ਬੇਹਤਰ ਹੈ (ਜ਼ੈਲਦਾਰ ਨੂੰ) ਤੁਹਾਨੂੰ ਪੂਰੀ ਸਕੀਮ ਸਮਝ ਆਈ ਜ਼ੈਲਦਾਰ ਸਾਹਿਬ ?
ਜ਼ੈਲਦਾਰ : ਕੁਝ ਕੁਝ ਸਮਝ ਆਉਣੀ ਸ਼ੁਰੂ ਹੋਈ ਹੈ। (ਮਦਾਰੀ ਅੱਗ ਦੇ ਗੋਲੇ ਅਸਮਾਨ ਵੱਲ ਸੁੱਟ ਰਿਹਾ ਹੈ ਬੋਨੇ ਕੋਲੋਂ ਰਿਹਾ ਨਹੀਂ ਜਾਂਦਾ। ਉਹ ਕਾਹਲੀ ਨਾਲ ਜਾਂਦਾ ਹੈ। ਨੋਟਾਂ ਦੀ ਦੱਥੀ ਬੈਂਚ ਤੇ ਟਿਕਾ ਦਿੰਦਾ ਹੈ।)
ਬੌਨਾ : ਲਉ ਮਿਹਰਬਾਨੀ ਕਰਕੇ, ਇਹ ਲੈ ਲਉ।
ਬ੍ਰੋਕਰ : (ਰੁੱਖੇਪਨ ਨਾਲ) ਇਹ ਆਦਮੀ ਕੌਣ ਹੈ ? ਇਹ ਪੈਸੇ ਕਾਹਦੇ ਲਈ ?
ਬੋਨਾ : ਇਹ ਮੇਰੀ ਉਮਰ ਭਰ ਦੀ ਕਮਾਈ ਹੈ। ਪੈਸਾ ਪੈਸਾ ਮੈਂ ਤੁਹਾਨੂੰ ਸੌਂਪਦਾ ਹਾਂ।
ਬ੍ਰੋਕਰ : ਤੁਸੀਂ ਦੇਖਦੇ ਨਹੀਂ ਅਸੀਂ ਬਹੁਤ ਜ਼ਰੂਰੀ ਗੱਲ ਕਰ ਰਹੇ ਆਂ ?
ਬੋਨਾ : ਪਰ ਹਜੂਰ, ਮੇਰੀ ਅਰਜ਼ ਹੈ ਇਹ ਮੇਰਾ ਇੱਕ ਇਕ ਮੌਕਾ
ਹੈ, ਮੈਨੂੰ ਇਸ ਤਰ੍ਹਾਂ ਨਾ ਮੋੜ।
ਬ੍ਰੋਕਰ : ਇਹ ਗੱਲ ਐ ਠੀਕ ਹੈ । (ਉਹ ਪੈਸੇ ਆਪਣੀ ਜੇਬ ਵਿਚ ਪਾ ਲੈਂਦਾ ਹੈ) ਹਾਂ, ਹੋਰ ਦੱਸ।
ਬੌਨਾ : ਹਜ਼ੂਰ ਮੇਰਾ ਖ਼ਿਆਲ ਸੀ ਤੁਸੀਂ ਮੈਨੂੰ ਛੋਟੀ ਮੋਟੀ ਰਸੀਦ ਦਿਓਗੇ।
ਪ੍ਰਧਾਨ : ਪਿਆਰੇ ਭਾਈ ਸਾਹਿਬ, ਸਾਡੇ ਵਰਗੇ ਰਸੀਦ ਦਿੰਦੇ ਨਹੀਂ ਹੁੰਦੇ, ਅਸੀਂ ਰਸੀਦ ਲੈਂਦੇ ਹੁੰਨੇ ਆਂ।
ਬੌਨਾ : ਮਾਫ਼ ਕਰਨਾ, ਤੁਸੀਂ ਠੀਕ ਕਹਿੰਦੇ ਓ, ਮੈਂ ਜ਼ਰਾ ਬੋਦਲਾ ਗਿਆ ਸਾਂ। ਅਹਿ ਲਓ। (ਇਕ ਰਸੀਦ ਝਰੀਟਦਾ ਹੈ) ਬਹੁਤ ਮਿਹਰਬਾਨੀ । ਬਹੁਤ ਬਹੁਤ ਮਿਹਰਬਾਨੀ।
(ਉਹ ਖੁਸ਼ੀ ਖੁਸ਼ੀ ਜਾਂਦਾ ਹੈ, ਗਵਈਆ ਦੁਬਾਰਾ ਆਉਂਦਾ ਹੈ, ਗਾਉਂਦਾ ਹੈ)
ਜੁਗਨੀ ਉਹਦੇ ਮੂੰਹੋਂ ਫੱਬੇ,
ਜਿਹਨੂੰ ਅੱਗ ਇਸ਼ਕ ਦੀ ਲੱਗੇ
ਜਿਹਦੇ ਕਾਲਿਉਂ ਹੋ ਗਏ ਬੱਗੇ
ਹਾਲੇ ਅੰਦਰ ਭਾਂਬੜ ਦੱਬੇ
ਵੀਰ ਮੇਰਿਆ ਵੇ ਜੁਗਨੀ ਜੋਗਣ ਆਂ
ਉਹ ਇਸ਼ਕ ਤੇਰੇ ਦੀ ਰੋਗਣ ਆਂ
ਅੱਲਾ ਬਿਸਮਿੱਨਾ ਤੇਰੀ ਜੁਗਨੀ,
ਸਾਈਂ ਬੋਹੜਾਂ ਵਾਲਿਆ ਜੁਗਨੀ ।
ਪ੍ਰਧਾਨ : ਹੈ ਫੇਰ। ਇਹ ਬੰਦਾ ਤੋਤੇ ਵਾਂਗ ਏਹੀ ਸਤਰਾਂ ਕਿਉਂ ਰਟਦਾ ਰਹਿੰਦਾ ਏ ?
ਰੱਦੀ ਵਾਲਾ : ਹਜ਼ੂਰ ਹੋਰ ਬਰਾਰਾ ਕਰੇ ਕੀ। ਇਸ ਤੋਂ ਅੱਗੇ ਇਹਨੂੰ ਗੀਤ ਆਉਂਦਾ ਹੀ ਨਹੀਂ। ਕਈ ਸਾਲਾਂ ਤੋਂ ਇਹ ਗੀਤ ਕਿਤੇ ਛਪਿਆ ਵੀ ਨਹੀਂ ਮਿਲਦਾ।
ਜ਼ੈਲਦਾਰ : ਇਹ ਕੋਈ ਐਸਾ ਗੀਤ ਨਹੀਂ ਗਾ ਸਕਦਾ ਜਿਹੜਾ ਇਹਨੂੰ ਪੂਰਾ ਆਉਂਦਾ ਹੋਵੇ।
ਰੱਦੀ ਵਾਲਾ : ਇਸਨੂੰ ਏਹੀ ਗੀਤ ਪਸੰਦ ਹੈ ਹਜ਼ੂਰ। ਇਹ ਸੋਚਦਾ ਹੈ ਕਿ ਜੇ ਇਸ ਗੀਤ ਦੀਆਂ ਮੁੱਢਲੀਆਂ ਤੁਕਾਂ ਗਾਉਂਦਾ ਫਿਰੇਗਾ ਤਾਂ ਕੋਈ ਇਸਨੂੰ ਆਖਰੀ ਤੁਕਾਂ ਦੱਸਣ ਵਾਲਾ ਵੀ ਕਿਸੇ ਦਿਨ ਮਿਲ ਪਵੇਗਾ।
ਪ੍ਰਧਾਨ : ਇਹਨੂੰ ਕਵੋ ਅੱਗੇ ਜਾਏ, ਸਾਨੂੰ ਗੀਤ ਨਹੀਂ ਆਉਂਦਾ। (ਪ੍ਰੋਫੈਸਰ ਟਹਿਲਦਾ ਆਉਂਦਾ ਹੈ । ਆਪਣੀ ਸੋਟੀ ਘੁਮਾਉਂਦਾ ਹੋਇਆ। ਉਨ੍ਹਾਂ ਦੀ ਗੱਲ ਸੁਣ ਲੈਂਦਾ ਹੈ। ਰੁਕਦਾ ਤੇ ਬੜੀ ਨਿਮਰਤਾ ਨਾਲ ਪ੍ਰਧਾਨ ਨੂੰ ਸੰਬੋਧਿਤ ਕਰਦਾ ਹੈ)
ਪ੍ਰੋਫੈਸਰ : ਮੈਨੂੰ ਵੀ ਨਹੀਂ ਆਉਂਦਾ ਹਜ਼ੂਰ | ਫੇਰ ਵੀ ਮੈਂ ਖੁਦ ਇਕ ਇਹੋ ਜਿਹੀ ਔਕੜ ਵਿਚ ਫਸਿਆ ਹੋਇਆ ਹਾਂ। ਮੈਨੂੰ ਆਪਣੇ ਮਨ ਪਸੰਦ ਗੀਤ ਦੀਆਂ ਸਿਰਫ਼ ਦੋ ਤੁਕਾਂ ਯਾਦ ਨੇ ਬਚਪਨ ਤੋਂ, ਜੇ ਤੁਹਾਡੀ ਦਿਲਚਸਪੀ ਹੋਵੇ...
ਪ੍ਰਧਾਨ : ਨਹੀਂ ਜੀ, ਮੇਰੀ ਕੋਈ ਦਿਲਚਸਪੀ ਨਹੀਂ ।
ਪ੍ਰੋਫੈਸਰ : ਮੈਂ ਹੈਰਾਨ ਹਾਂ ਇਸ ਤਰ੍ਹਾਂ ਕਿਉਂ ਹੁੰਦਾ ਏ। ਅਸੀਂ ਗੀਤਾਂ ਦੇ ਬਲ ਭੁੱਲ ਜਾਂਦੇ ਹਾਂ। ਮੇਰਾ ਖਿਆਲ ਹੋ ਬੋਲ ਤਾਲ ਵਿਚ ਹੀ ਗੁਆਚ ਜਾਂਦੇ ਹਨ। ਜੋ ਮੈਨੂੰ ਯਾਦ ਹੈ ਉਹ ਸਿਰਫ਼ ਐਨਾ ਹੈ - ਇਕ ਦਿਨ ਜੁਗਨੀ ਨੇ ਪਾਈ ਚਿੱਠੀ ਹੰਝੂਆਂ ਨਾਲ ਲਿਖਾਈ ਚਿੱਠੀ
ਗਵਈਆ : (ਆਉਂਦਾ ਹੈ ਤੇ ਉਸ ਨਾਲ ਰਗ ਮਿਲਾ ਕੇ ਗਾਉਂਦਾ ਹੈ।)
ਇਕ ਦਿਨ ਆਖਣ ਲੱਗੀ ਜੁਗਨੀ
ਭਰਿਆ ਗਿਆ ਕਲੇਜੇ ਰੁਗ ਨੀ
ਇਹ ਨਹੀਂ ਮੋਹ ਮਮਤਾ ਦਾ ਯੁਗ ਨੀ
ਤੇਰੀ ਨਾਲ ਨਾ ਇਸਦੇ ਪੁੱਗਣੀ
ਵੀਰ ਮੇਰਿਆਂ ਵੇ ਜੁਗਨੀ ਹੱਸ ਪਈ
ਫੇਰ ਹੱਸਦੇ ਹੱਸਦੇ ਫਿੱਸ ਪਈ
ਪ੍ਰਧਾਨ : (ਆਪਣੇ ਹੱਥਾਂ ਨਾਲ ਕੰਨ ਢਕ ਲੈਂਦਾ ਹੈ ।) ਚੁਪ ਕਰੋ ਮਿਹਰਬਾਨੀ ਕਰਕੇ, ਚੁਪ ਕਰੋ।
ਗਵਈਆ : ਇੱਕ ਦਿਨ ਜੁਗਨੀ ਨੇ ਪਾਈ ਚਿੱਠੀ
ਹੰਝੂਆਂ ਨਾਲ ਲਿਖਾਈ ਚਿੱਠੀ
ਵਰ੍ਹਿਆਂ ਤੀਕ ਨਾ ਆਈ ਚਿੱਠੀ
ਵੀਰ ਮੇਰਿਆ ਵੇ ਦਰ ਵਿਚ ਖੜ੍ਹਦੀ ਆ
ਨਿੱਤ ਨਾਲ ਡਾਕੀਏ ਲੜਦੀ ਆ
ਇੱਕ ਦਿਨ ਜੁਗਨੀ ਨੂੰ ਆਈ ਚਿੱਠੀ
ਮਚ ਗਈ ਹਾਲ ਦੁਹਾਈ ਚਿੱਠੀ
ਘੁੱਟ ਕੇ ਸੀਨੇ ਲਾਈ ਚਿੱਠੀ
ਸੁਣ ਲਉ ਮਾਈ ਭਾਈ ਚਿੱਠੀ
ਸਾਨੂੰ ਕਿਹਦੀ ਆਈ ਚਿੱਠੀ
ਵਰਿਆਂ ਪਹਿਲਾਂ ਪਾਈ ਚਿੱਠੀ
ਓਹੀ ਵਾਪਸ ਆਈ ਚਿੱਠੀ
ਓ ਵੀਰ ਮੇਰਿਆ ਵੇ ਜੁਗਨੀ ਪੜ੍ਹਦੀ ਏ
ਕੀ ਅਰਥ ਚਿੱਠੀ ਦੇ ਕੱਢਦੀ ਏ
ਗਵਈਆ ਤੇ ਪ੍ਰੋਫੈਸਰ : ਅੱਗੇ ਉਡਦੇ ਜਾਣ ਰੁਪਈਏ
ਪਿੱਛੇ ਰੇਲ ਗੱਡੀ ਦੇ ਪਹੀਏ
ਬੈਠੇ ਗੱਡੀ ਦੇ ਵਿੱਚ ਭਈਏ
ਦੁਨੀਆਂ ਟੁੱਟ ਬਦੇਸੀ ਗਈ ਏ
ਓ ਵੀਰ ਮੇਰਿਆ ਵੇ ਜੁਗਨੀ ਰੋਂਦੀ ਆ
ਉਹ ਲਿਖ ਲਿਖ ਚਿੱਠੀਆਂ ਪਾਉਂਦੀ ਆ
ਅੱਲਾ ਬਿਸਮਿੱਲਾ ਤੇਰੀ ਜੁਗਨੀ,
ਸਾਈਂ ਬੋਹੜਾਂ ਵਾਲਿਆ ਵੇ ਜੁਗਨੀ
ਪ੍ਰਧਾਨ : ਇਹ ਕੋਈ ਪਾਰਕ ਨਹੀਂ ਇਹ ਤਾਂ ਸਰਕਸ ਹੈ ਸਰਕਸ।
( ਪ੍ਰੋਫੈਸਰ ਤੇ ਗਵਾਈਆ ਗਾਉਂਦੇ ਚਲੇ ਜਾਂਦੇ ਹਨ।)
ਜਦ ਮੈਂ ਸੁਣਿਆ ਉਸ ਦਾ ਨਾਮ
ਦਿਲ ਵਿਚ ਖੁਣਿਆ ਉਸ ਦਾ ਨਾਮ
ਰੂਹ ਵਿਚ ਬੁਣਿਆ ਉਸ ਦਾ ਨਾਮ
ਓ ਵੀਰ ਮੇਰਿਆ ਵੇ ਜੁਗਨੀ ਕੱਲੀ ਆ
ਭੀੜਾਂ ਵਿਚ ਕੱਲਮੁਕੱਲੀ ਆ
ਅੱਲਾ ਬਿਸਮਿੱਲਾ ਤੇਰੀ ਜੁਗਨੀ
ਸਾਂਈਂ ਬੋਹੜਾਂ ਵਾਲਿਆ ਜੁਗਨੀ
(ਖਣਿਜ ਖੋਜੀ ਨਾਲ ਉਠਦਾ ਹੈ ਤੇ ਪ੍ਰਧਾਨ ਦੇ ਬੈਂਚ ਕੋਲ ਆਉਂਦਾ ਹੈ। ਉਹ ਬਿਨਾਂ ਬੋਲੇ ਹੇਠਾਂ ਵੱਲ ਦੇਖਦਾ ਹੈ। ਇਕ ਤਣਾਓ ਭਰੀ ਖ਼ਾਮੋਸ਼ੀ ਹੈ ਫਿਰ ਉਹ ਤਾਲ ਵਿਚ ਬੋਲਣਾ ਸ਼ੁਰੂ ਕਰਦੇ ਹਨ)
ਖਣਿਜ ਖੋਜੀ : ਦੱਸੋ, ਛੇਤੀ ਦੱਸੋ
ਪ੍ਰਧਾਨ : ਇਕ ਨਾਮ ਚਾਹੀਦਾ।
ਖਣਿਜ ਖੋਜੀ : (ਪੂਰੀ ਗੱਲ ਸਮਝ ਲੈਂਦਾ ਹੈ ਤੇ ਸਿਰ ਹਿਲਾਉਂਦਾ ਹੈ ।) ਇਕ ਲੱਖ ਚਾਹੀਦਾ।
ਪ੍ਰਧਾਨ : ਕੰਪਨੀ ਦੇ ਵਾਸਤੇ।
ਖਣਿਜ ਖੋਜੀ : ਇੱਕ ਔਰਤ ਵਾਸਤੇ।
ਪ੍ਰਧਾਨ : ਏਸੇ ਪਲ ?
ਖਣਿਜ ਖੋਜੀ : ਸ਼ਾਮ ਤੱਕ।
ਪ੍ਰਧਾਨ : ਹੋਵੇ ਕੁਛ
ਖਣਿਜ ਖੋਜੀ : ਵੱਖ ਜਿਹਾ
ਪ੍ਰਧਾਨ : ਹੋਵੇ ਕੁੱਛ
ਖਣਿਜ ਖੋਜੀ : ਸ਼ੋਖ਼ ਜਿਹਾ
ਪ੍ਰਧਾਨ : ਹੋਵੇ ਕੁਝ
ਖਣਿਜ ਖੋਜੀ : ਪ੍ਰੈਕਟੀਕਲ
ਪ੍ਰਧਾਨ : ਹਾਂ ਹਾਂ
ਖਣਿਜ ਖੋਜੀ : ਇਕ ਲੱਖ ਦੇਸ਼ ਲੈਣਾ।
ਪ੍ਰਧਾਨ : ਸੁਣ ਲਿਆ ਮੈਂ ਸੁਣ ਲਿਆ
ਖਣਿਜ ਖੋਜੀ : ਇੰਟਰਨੈਸ਼ਨਲ ਸਬਸਟ੍ਰੇਟ ਆਫ....
ਪ੍ਰਧਾਨ : (ਚੁਟਕੀ ਵਜਾਉਂਦਾ ਹੈ) ਬਿਅਕੁਲ ਠੀਕ (ਬ੍ਰੋਕਰ ਨੂੰ) ਇਨ੍ਹਾਂ ਨੂੰ ਪੈਸੇ ਦੇ ਦਿਉ। ਬ੍ਰੋਕਰ ਬੋਨੇ ਦੇ ਪੈਸਿਆਂ ਨਾਲ ਭੁਗਤਾਨ ਕਰ ਦਿੰਦਾ ਹੈ।) ਹਾਂ ਹੁਣ ਦੱਸੋ ਇਸ ਨਾਮ ਦਾ ਮਤਲਬ ਕੀ ਐ।
ਖਣਿਜ ਖੋਜੀ : ਇਸਦਾ ਮਤਲਬ ਉਹੀ ਹੈ ਜੋ ਇਹ ਕਹਿੰਦਾ ਹੈ।
ਪ੍ਰਧਾਨ : (ਉੱਠਦਾ ਹੈ) ਖਣਿਜ ਖੋਜੀ ਸਾਹਿਬ, ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ। ਜ਼ੈਲਦਾਰ ਸਾਹਿਬ ਤੁਸੀਂ ਇਸ ਵੇਲੇ ਦੁਨੀਆਂ ਦੇ ਸਭ ਤੋਂ ਮਹਾਨ ਬੰਦਿਆਂ ਦੀ ਸੁਹਬਤ ਵਿੱਚ ਓ। ਇਨ੍ਹਾਂ ਨਾਲ ਹੱਥ ਮਿਲਾਉ। ਇਹ ਉਹ ਹਸਤੀ ਨੇ, ਜ਼ੈਲਦਾਰ ਸਾਹਿਬ ਜੋ ਧਰਤੀ ਦੀਆਂ ਅੰਤੜੀਆਂ ਵਿਚੋਂ ਧਾਤ ਜਾਂ ਤਰਲ ਦੇ ਉਹ ਖਜ਼ਾਨੇ ਸੁੰਘ ਲੈਂਦੇ ਨੇ ਜਿਨ੍ਹਾਂ ਉੱਤੇ ਸਾਡੇ ਦੋਰ ਵਿਚ ਮੁਮਕਿਨ ਇਕੋ ਇੱਕ ਸਮਾਜਿਕ ਯੂਨਿਟ ਉਸਾਰਿਆ ਜਾ ਸਕਦਾ ਹੈ ਜਿਸ ਦਾ ਨਾਂ ਹੈ ਕਾਰਪੋਰੇਸ਼ਨ। ਬੈਠ ਜਾਓ (ਸਾਰੇ ਬੈਠ ਜਾਂਦੇ ਹਨ ਉਹ ਤਾਲ ਵਿਚ ਬੋਲਣਾ ਸ਼ੁਰੂ ਕਰਦੇ ਹਨ ।) ਹੁਣ ਜਦੇ ਕਿ ਸਾਡੇ ਕੋਲ ਬਹੁਤ ਸੁਹਣਾ ਨਾਮ ਹੈ।
ਖਣਿਜ ਖੋਜੀ : ਹੁਣ ਸਾਨੂੰ ਲੋੜ ਹੈ ਸਿਰਫ਼ ਜਾਇਦਾਦ ਦੀ
ਪ੍ਰਧਾਨ : ਸਹੀ ਕਿਹਾ।
ਖਣਿਜ ਖੋਜੀ : ਮੇਰੇ ਕੋਲ
ਪ੍ਰਧਾਨ : ਕਲੇਮ ਹੈ ?
ਖਣਿਜ ਖੋਜੀ : ਬਹੁਤ ਵੱਡਾ।
ਪ੍ਰਧਾਨ : ਕਿੱਥੇ ਹੈ ? ਵਿਦੇਸ਼ ਵਿਚ
ਖਣਿਜ ਖੋਜੀ : ਏਥੇ ਹੈ।
ਜ਼ੈਲਦਾਰ : ਬੰਬਈ ਵਿਚ ?
ਬ੍ਰੋਕਰ : ਦਿੱਲੀ ਵਿਚ ?
ਪ੍ਰਧਾਨ : ਪੰਜਾਬ ਵਿਚ?
ਖਣਿਜ ਖੋਜੀ : ਇੱਥੇ। ਇਸ ਸ਼ਹਿਰ ਵਿਚ
ਪ੍ਰਧਾਨ : ਤੁਸੀਂ ਇਸ ਸ਼ਹਿਰ 'ਚ ਵੀ ਖਾਣਾ ਖੋਦੀ ਜਾਂਦੇ ਓ?
ਜ਼ੈਲਦਾਰ : ਔਰਤਾਂ ਦੇ ਵਾਸਤੇ ।
ਪ੍ਰਧਾਨ : ਕਲਾ ਲਈ ?
ਬ੍ਰੋਕਰ : ਸੋਨੇ ਲਈ ?
ਖਣਿਜ ਖੋਜੀ : ਤੇਲ ਲਈ
ਬੌਕਰ : ਪਾਗਲਪਨ
ਪ੍ਰਧਾਨ : ਦੀਵਾਨਾਪਨ
ਖਣਿਜ ਖੋਜੀ : ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਪਾਗਲ ਆਂ। ਠੀਕ ਹੈ ਲੋਕ ਕੋਲੰਬਸ ਨੂੰ ਪਾਗਲ ਹੀ ਸਮਝਦੇ ਸਨ।
ਜ਼ੈਲਦਾਰ : ਇਸ ਸ਼ਹਿਰ ਵਿਚ ਤੇਲ ?
ਬੌਕਰ : ਪਰ ਇਹ ਕਿਸ ਤਰ੍ਹਾਂ ਮੁਮਕਿਨ ਹੋ ਸਕਦਾ ਹੈ ?
ਖਣਿਜ ਖੋਜੀ : ਇਹ ਮੁਮਕਿਨ ਹੀ ਨਹੀਂ ਹੈ ਯਕੀਨੀ ਹੈ।
ਪ੍ਰਧਾਨ : ਸਾਨੂੰ ਦੱਸੋ
ਖਣਿਜ ਖੋਜੀ : ਤੁਸੀਂ ਹਜੂਰ ਨਹੀਂ ਜਾਣਦੇ ਕਿ ਇਸ ਸ਼ਹਿਰ ਵਿਚ ਕੈਸੇ ਕੈਸੇ ਖਜ਼ਾਨੇ ਲੁਕੇ ਹੋਏ ਨੇ। ਇਸ ਸ਼ਹਿਰ ਦੀ ਧਰਤੀ ਐਸੀ ਏ ਜਿਸਦੀ ਦੁਨੀਆਂ ਵਿਚ ਸਭ ਤੋਂ ਘੱਟ ਛਾਣਬੀਣ ਹੋਈ ਐ। ਬਾਕੀ ਤਾਂ ਸਾਰੀ ਧਰਤੀ ਨੂੰ ਬੰਦਿਆਂ ਨੇ ਬਰੀਕ ਦੰਦਿਆਂ ਵਾਲੀ ਕੰਘੀ ਨਾਲ ਵਾਹ ਛੱਡਿਆ ਪਰ ਕੀ ਕਿਸੇ ਨੇ ਇਸ ਸ਼ਹਿਰ ਹੇਠੋਂ ਤੇਲ ਲੱਭਣ ਬਾਰੇ ਸੋਚਿਆ? ਮੇਰੇ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ।
ਪ੍ਰਧਾਨ : ਜਿਨੀਅਸ
ਖਣਿਜ ਖੋਜੀ : ਨਹੀਂ ਸਿਰਫ਼ ਇਕ ਪ੍ਰੈਕਟੀਕਲ ਆਦਮੀ । ਮੈਂ ਆਪਣੇ ਦਿਮਾਗ ਦੀ ਵਰਤੋਂ ਕੀਤੀ।
ਜ਼ੈਲਦਾਰ : ਪਰ ਕਿਸੇ ਨੇ ਇਸ ਬਾਰੇ ਕਦੇ ਪਹਿਲਾਂ ਕਿਉਂ ਨਾ ਸੋਚਿਆ ?
ਖਣਿਜ ਖੋਜੀ : ਧਰਤੀ ਦੇ ਖਜ਼ਾਨਿਆਂ ਨੂੰ ਟੋਲਣਾ ਤੇ ਹਥਿਆਉਣਾ ਆਸਾਨ ਨਹੀਂ ਹੈ ਹਜੂਰ। ਇਨ੍ਹਾਂ ਸਾਰੇ ਖਜ਼ਾਨਿਆਂ ਦੀ ਰਾਖੀ ਅਜਗਰ ਬੈਠੇ ਨੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸਦਾ ਵੀ ਕੋਈ ਕਾਰਣ ਹੈ ਕਿਉਂਕਿ ਜੇ ਅਸੀਂ ਇਸ ਗ੍ਰਹਿ ਦਾ ਅੰਦਰੂਨੀ ਨੀਰਮ ਕੱਢ ਲਿਆ ਤੇ ਵਰਤ ਲਿਆ ਤਾਂ ਮੁਮਕਿਨ ਹੈ ਕਿ ਇਹ ਗ੍ਰਹਿ ਕਿਸੇ ਗੈਰ ਜ਼ਿੰਮੇਵਾਰ ਦਿਸ਼ਾ ਵਿਚ ਭੜਕ ਉੱਠੇ ਤੇ ਆਕਾਸ਼ ਵਿੱਚ ਜਾ ਕੇ ਆਤਸ਼ਬਾਜ਼ੀ ਵਾਂਗ ਤਬਾਹ ਹੋ ਜਾਵੇ।