shabd-logo

ਅੰਕ-ਪਹਿਲਾ

5 December 2023

36 Viewed 36


ਸ਼ਹਿਰ ਦੀ ਪਾਰਕ

ਪ੍ਰਧਾਨ' ਤੇ ਜ਼ੈਲਦਾਰ ਪ੍ਰਵੇਸ਼ ਕਰਦੇ ਹਨ।

ਪ੍ਰਧਾਨ : ਜ਼ੈਲਦਾਰ ਸਾਹਿਬ, ਆਓ ਓਸ ਬੈਂਚ ਤੇ ਬੈਠਦੇ ਆਂ। ਇਹ ਇਕ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸ਼ੌਕਤ ਨਾਲ ਮਨਾਵਾਂਗੇ, ਫਿਲਹਾਲ ਧੁੱਪੇ ਬੈਠ ਕੇ ਗੱਲਾਂ ਕਰਦੇ ਹਾਂ।

ਜ਼ੈਲਦਾਰ : ਇਮ ਪਾਰਕ ਦਾ ਮਾਹੌਲ ਬੜਾ ਖੂਬਸੂਰਤ ਹੈ, ਅਲਫ਼ ਲੈਲਾ ਦੀਆਂ ਕਹਾਣੀਆ ਵਰਗਾ। ਜਾਦੂਮਈ ਸਵੇਰੇ ਤੇ ਖੁੱਲ੍ਹੇ ਬਾਜ਼ਾਰ, ਜਿਨ੍ਹਾਂ ਵਿਚ ਚੋਰ ਤੇ ਪਾਸੇ ਇਕੱਠੇ ਘੁੰਮਦੇ ਨੇ। 

ਪ੍ਰਧਾਨ : (ਗੁਟਕਦਾ ਹੈ) ਚੋਰਾਂ ਤੇ ਪਾਸ਼ਿਆਂ ਦੀ ਗੱਲ ਛੱਡ। ਤੁਸੀਂ ਕੁਝ ਆਪਣੀ ਜ਼ਿੰਦਗੀ ਬਾਰੇ ਦੱਸੋ

ਜ਼ੈਲਦਾਰ : ਠੀਕ ਹੈ, ਕਿੱਥੋਂ ਸ਼ੁਰੂ ਕਰਾਂ ? (ਇਕ ਗਲੀ ਗਵੱਈਆ ਗਾਉਂਦਾ ਹੋਇਆ ਪ੍ਰਵੇਸ਼ ਕਰਦਾ ਹੈ।) ਸੁਣ ਮੇਰੇ ਮਾਲਕ, ਸੁਣ ਮੇਰੀ ਮਈਆ ਮੈਂ ਨਰਕਾਂ ਦਾ ਖ਼ਾਸ ਗਵੱਈਆ ਸੁਣ ਚੌਪਾਈ, ਛੱਡ ਸਵੱਈਆ

ਵੀਰ ਮੇਰਿਆ ਵੇ ਜੁਗਨੀ ਕਹਿੰਦੀ ਆ

 ਜਿਹੜੀ ਨਾਮ ਅਲੀ ਦਾ ਲੈਂਦੀ ਆ 

ਪ੍ਰਧਾਨ : (ਰੱਦੀ ਕੱਠੀ ਕਰਨ ਵਾਲੇ ਨੂੰ) ਓਏ ਇਹਨੂੰ ਗਵੱਈਏ ਨੂੰ ਕਹਿ ਜ਼ਰਾ ਦੂਰ ਹੀ ਰਵੇ।

ਰੱਦੀ ਵਾਲਾ : ਜਨਾਬ, ਇਹ ਜੁਗਨੀ ਬੜੀ ਵਧੀਆ ਗਾਉਂਦਾ ਮੈਂ ਤੈਨੂੰ ਇਹ ਨਹੀ ਪੁੱਛਿਆ ਕਿ ਇਹ ਕੀ ਗਾਉਂਦਾ। ਮੈਂ ਤੈਨੂੰ ਕਿਹਾ ਸਾਡਾ ਇਸ ਤੋਂ ਖਹਿੜਾ ਛੁਡਾ। (ਰੱਦੀ ਵਾਲਾ ਹਿਲਦਾ ਨਹੀਂ, ਗਵੱਈਆ ਆਪੇ ਹੀ ਚਲਾ ਜਾਂਦਾ ਹੈ)

ਪ੍ਰਧਾਨ : ਜ਼ੈਲਦਾਰ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਬਾਰੇ ਦੱਸਣ ਲੱਗੇ ਸੀ।

ਜ਼ੈਲਦਾਰ : ਹਾਂ, ਜਦ ਮੇਰੀ ਉਮਰ ਪੰਜਾਹਾਂ ਤੋਂ ਘੱਟ ਸੀ (ਇਕ ਫੁੱਲ ਵੇਚਣ ਵਾਲੀ ਦਾਖ਼ਲ ਹੁੰਦੀ ਹੈ) ਮੇਰੀ ਜ਼ਿੰਦਗੀ ਵਿਚ ਕੋਈ ਉਲਝਣ ਨਹੀਂ ਸੀ । ਮੈਂ ਆਪਣੇ ਵਿਰਸੇ ਵਿਚ ਮਿਲੀ ਬਾਪ ਦਾਦੇ ਦੀ ਜਾਗੀਰ ਖੇਤ ਖੇਤ ਕਰਕੇ ਵੇਚੀ ਜਾ ਰਿਹਾ ਸਾਂ। ਤਿੰਨ ਸਾਲ ਪਹਿਲਾਂ ਮੈਂ ਆਪਣਾ ਆਖਰੀ ਕਿੱਲਾ ਵੇਚ ਦਿੱਤਾ ਤੇ ਦੋ ਸਾਲ ਪਹਿਲਾਂ ਮੋਰੀ ਆਖ਼ਰੀ ਰਖੇਲ ਚਲੀ ਗਈ ਤੇ ਹੁਣ ਸਿਰਫ਼ ਮੇਰੇ ਕੋਲ ਬਚਿਆ ਏ...

ਫੁੱਲਾਂ ਵਾਲੀ : ( ਜ਼ੈਲਦਾਰ ਨੂੰ ) ਗੁਲਦਸਤਾ ਹਜ਼ੂਰ

ਪ੍ਰਧਾਨ : ਭੱਜ ਜਾ, ਏਥੋਂ

(ਫੁੱਲਾਂ ਵਾਲੀ ਚਲੀ ਜਾਂਦੀ ਹੈ)

ਜ਼ੈਲਦਾਰ : (ਜਾਂਦੀ ਹੋਈ ਫੁੱਲਾਂ ਵਾਲੀ ਵੱਲ ਦੇਖਦਾ ਹੋਇਆ) ਹਾਂ ਮੈਂ ਕਹਿ ਰਿਹਾ ਸਾਂ, ਮੇਰੇ ਕੋਲ ਬਚਿਆ ਸਿਰਫ਼ ਮੇਰਾ ਨਾਮ

ਪ੍ਰਧਾਨ : ਤੁਹਾਡਾ ਨਾਮ ਹੀ ਤਾਂ ਸਾਨੂੰ ਚਾਹੀਦਾ ਏ ਜ਼ੈਲਦਾਰ ਸਾਹਿਬ, ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਲ ਕਰਨ ਲਈ

ਜ਼ੈਲਦਾਰ : ਮੈਂ ਬਹੁਤ ਖੁਸ਼ ਹੋਇਆਂ ਇਹ ਗੱਲ ਸੁਣ ਕੇ : ਮੇਰੀ ਜ਼ਿੰਦਗੀ ਤੁਹਾਡੇ ਤੋਂ ਬਿਲਕੁਲ ਵੱਖਰੀ ਏ । ਮੈਂ ਬਹੁਤ ਹੇਠ ਉੱਠਿਆ ਹਾਂ। ਮੇਰੀ ਮਾਂ ਨੇ ਲੋਕਾਂ ਦੇ ਕੱਪੜੇ ਧੋ ਧੋ ਕੇ ਮੈਨੂੰ ਪੜ੍ਹਾਇਆ। ਮੈਂ ਉਹਦਾ ਕੀਤਾ ਕਦੀ ਨਹੀਂ ਭੁੱਲ ਸਕਦਾ। ਪਰ ਇਕ ਗੱਲ ਦਾ ਮੈਂ ਇਕਬਾਲ ਕਰਦਾ ਕਿ ਮੈਨੂੰ ਆਪਣੀ ਮਾਂ ਦਾ ਚਿਹਰਾ ਬਿਲਕੁਲ ਯਾਦ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸੁਹਣਾ ਸੀ ਉਹਦਾ ਚਿਹਰਾ । ਪਰ ਜਦ ਵੀ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਕ ਪਿੱਠ ਦਿਖਾਈ ਦਿੰਦੀ ਹੈ ਕੱਪੜਿਆਂ 'ਤੇ ਝੁਕੀ ਹੋਈ।

ਜ਼ੈਲਦਾਰ : ਬਹੁਤ ਦਿਲ ਨੂੰ ਛੁਹਣ ਵਾਲੀ ਗੱਲ ਕਹੀ ਏ ਤੁਸਾਂ

ਪ੍ਰਧਾਨ : ਜਦੋਂ ਮੈਨੂੰ ਪੰਜਵੀਂ ਵਾਰ ਯਾਨੀ ਆਖ਼ਰੀ ਵਾਰ ਸਕੂਲ ਵਿਚੋਂ ਕੱਢਿਆ ਗਿਆ ਤਾਂ ਮੈਂ ਆਪਣੇ ਲਈ ਕੋਈ ਐਸੀ ਚੀਜ਼ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਦੁਆਲੇ ਦੁਨੀਆਂਘੁੰ ਮਦੀ ਹੋਵੇ- ਐਡੀਟਰ, ਫਿਲਮ ਸਟਾਰ, ਕੋਈ ਸ਼ਾਹੂਕਾਰ ਫਿਨਾਂਸਰ। ਮੈਨੂੰ ਕੁਝ ਕੁਝ ਸਮਝ ਪੈਣ ਲੱਗੀ ਕਿ ਜ਼ਿੰਦਗੀ ਕੀ ਹੈ। ਫਿਰ ਇਕ ਦਿਨ ਮੈਂ ਇਕ ਪੁਲ ਤੋਂ ਲੰਘਦਿਆਂ ਇਕ ਚਿਹਰਾ ਦੇਖਿਆ। ਜ਼ਿੰਦਗੀ ਵਿਚ ਮੇਰੇ ਵਾਰੇ-ਨਿਆਰ ਓਸੇ ਦਿਨ ਤੋਂ ਸ਼ੁਰੂ ਹੋਏ।

ਜ਼ੈਲਦਾਰ : ਵਾਕਈ ਇਸ ਤਰਾਂ ਹੋਇਆ ?

ਪ੍ਰਧਾਨ : ਉਸਦੇ ਚਿਹਰੇ ਤੇ ਇਕ ਝਾਤ ਪਾ ਕੇ ਮੈਂ ਜਾਣ ਗਿਆ। ਤੇ ਮੇਰੇ ਚਿਹਰੇ 'ਤੇ ਇਕ ਨਜ਼ਰ ਪਾ ਕੇ ਉਹ ਸਮਝ ਗਿਆ। ਇਸ ਤਰ੍ਹਾਂ ਮੈਂ ਆਪਣਾ ਪਹਿਲਾ ਇਕ ਹਜ਼ਾਰ ਬਣਾਇਆ ਜਾਅਲੀ ਨੋਟਾਂ ਦਾ ਭਰਿਆ ਇਕ ਬ੍ਰੀਫ਼ ਕੇਸ ਅੱਗੇ ਤੋਰ ਕੇ। ਇਕ ਸਾਲ ਬਾਅਦ ਮੈਂ ਇਕ ਹੋਰ ਉਹ ਜਿਹਾ ਚਿਹਰਾ ਦੇਖਿਆ। ਉਸਨੇ ਮੈਨੂੰ ਨਸ਼ੀਲੀਆਂ ਦੁਆਈਆਂ ਦੇ ਧੰਦੇ ਵਿਚ ਚੰਗੀ ਥਾਂ ਦੁਆ ਦਿੱਤੀ । ਉਸ ਤੋਂ ਬਾਅਦ ਮੈਂ ਸਿਰਫ਼ ਏਹੀ ਕਰਦਾਂ- ਉਹੋ ਜਿਹੇ ਚਿਹਰਿਆਂ ਦੀ ਤਲਾਸ਼। ਤੇ ਹੁਣ ਮੈਂ ਅਹਿ ਬੈਠਾਂ ਤੁਹਾਡੇ ਸਾਹਮਣੇ-ਗਿਆਰਾਂ ਕਾਰਪੋਰੇਸ਼ਨਾਂ ਦਾ ਪ੍ਰਧਾਨ, ਬਵੰਜਾ ਕੰਪਨੀਆਂ ਦਾ ਡਾਇਰੈਕਟਰ ਤੇ ਅੱਜ ਤੋਂ ਉਸ ਬੋਰਡ ਆਫ ਇੰਟਰਨੈਸ਼ਨਲ ਕੰਬਾਈਨ ਦਾ ਚੇਅਰਮੈਨ, ਜਿਸ ਵਿਚ ਇਕ ਅਹੁਦਾ ਤੁਸਾਂ ਵੀ ਮਨਜ਼ੂਰ ਕੀਤਾ ਏ। (ਇਕ ਰੱਦੀ ਇਕੱਠੀ ਕਰਨ ਵਾਲਾ ਲੰਘਦਾ ਏ ਪ੍ਰਧਾਨ ਦੇ ਪੈਰਾਂ ਕੋਲ ਕੁਝ ਦੇਖਦਾ ਏ ਤੇ ਉਸਨੂੰ ਚੁੱਕਣ ਲਈ ਰੁਕਦਾ ਹੈ ।) ਕੀ ਲੱਭ ਰਿਹਾਂ ?

ਰੱਦੀ ਵਾਲਾ : ਅਹਿ ਤੁਸੀਂ ਸੁੱਟਿਆ ਹਜ਼ੂਰ ?

ਪ੍ਰਧਾਨ : ਮੈਂ ਕਦੀ ਕੁਝ ਨਹੀਂ ਸੁੱਟਦਾ

ਰੱਦੀ ਵਾਲਾ : ਤਾਂ ਫਿਰ ਇਹ ਸੌ ਦਾ ਨੋਟ ਤੁਹਾਡਾ ਨਹੀਂ ? :

ਪ੍ਰਧਾਨ : ਏਧਰ ਕਰ

(ਹੱਦੀ ਵਾਲਾ ਉਸ ਨੂੰ ਸੌ ਦਾ ਨੋਟ ਫੜਾਉਦਾਂ ਚਲਾ ਜਾਂਦਾ ਹੈ)

ਜ਼ੈਲਦਾਰ : ਤੁਹਾਨੂੰ ਪੱਕਾ ਪਤਾ, ਇਹ ਤੁਹਾਡਾ ਈ ਏ ?

ਪ੍ਰਧਾਨ : ਜ਼ੈਲਦਾਰ ਸਾਹਿਬ, ਸਾਰੇ ਸੌ ਦੇ ਨੋਟ ਮੇਰੇ ਹੀ ਨੇ।

ਜ਼ੈਲਦਾਰ : ਪ੍ਰਧਾਨ ਜੀ, ਇਕ ਗੱਲ ਤੁਹਾਨੂੰ ਪੁੱਛਣ ਪੁੱਛਣ ਕਰ ਰਿਹਾ ਹਾਂ। ਜੇ ਮੇਰਾ ਸਵਾਲ ਬਹੁਤਾ ਹੀ ਬੇਤੁਕਾ। ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਪਈ ਇਹ ਜਿਹੜੀ ਕੰਪਨੀ ਆਪਾਂ ਬਣਾਈ ਏ, ਇਹਦਾ ਮਕਸਦ ਕੀ ਏ ?

ਪ੍ਰਧਾਨ : ਤੁਹਾਡਾ ਸਵਾਲ ਬੇਤੁਕਾ ਬਿਲਕੁਲ ਨਹੀਂ, ਗੈਰ ਮਾਮੂਲੀ ਜ਼ਰੂਰ ਹੈ। ਜਿੱਥੋਂ ਤੱਕ ਮੈਂ ਜਾਣਦਾਂ ਕਿਸੇ ਵੀ ਬੋਰਡ ਆਫ਼ ਡਾਇਰੈਕਟਰਜ਼ ਦੇ ਤੁਸੀਂ ਪਹਿਲੇ ਮੈਂਬਰ ਹੋ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ।

ਜ਼ੈਲਦਾਰ : ਕੀ ਅਸੀਂ ਕਿਸੇ ਸੇ ਤੋਂ ਫਾਇਦਾ ਉਠਾਉਣਾ ਚਾਹੁੰਦੇ ਹਾਂ ? ਮੇਰਾ ਮਤਲਬ ਉਸਦਾ ਇਸਤੇਮਾਲ ਕਰਨਾ ਚਾਹੁੰਦੇ ਆਂ?

ਪ੍ਰਧਾਨ : ਹਜ਼ੂਰ ਮੈਨੂੰ ਇਸ ਬਾਰੇ ਉੱਕਾ ਹੀ ਨਹੀਂ ਪਤਾ

ਜ਼ੈਲਦਾਰ : ਪਰ ਜਨਾਬ ਜੇ ਤੁਹਾਨੂੰ ਵੀ ਪਤਾ ਨਹੀਂ ਤਾਂ ਕਿਸ ਨੂੰ ਪਤਾ ਹੋਵੇਗਾ ?

ਪ੍ਰਧਾਨ :  ਕਿਸੇ ਨੂੰ ਵੀ ਨਹੀਂ। ਇਸ ਸਮੇਂ ਅਸੀਂ ਥੋੜ੍ਹੀ ਜਿਹੀ ਪਰੇਸ਼ਾਨੀ ਵਿਚ ਹਾਂ ਆਂ ਜ਼ੈਲਦਾਰ ਸਾਹਿਬ ਕਿਉਂ ਕਿ ਅਸੀਂ ਹੁਣ ਵਣਜ ਵਪਾਰ ਵਿਚ ਬਹੁਤ ਨੇੜੇ ਦੇ ਭਾਈਵਾਲ ਹਾਂ, ਮੈਂ ਤੁਹਾਡੇ ਕੋਲ ਇਸ ਗੱਲ ਦਾ ਇਕਬਾਲ ਕਰਨਾ ਚਾਹੁੰਦਾ ਹਾਂ ਕਿ

ਅਸੀਂ ਥੋੜ੍ਹੀ ਜਿਹੀ ਮੁਸ਼ਕਿਲ ਵਿਚ ਹਾਂ। 

ਜ਼ੈਲਦਾਰ : ਮੈਨੂੰ ਵੀ ਇਹੋ ਡਰ ਸੀ। ਕੀ ਗੱਲ ਸਟੋਕ ਇ ਠੀਕ ਨਹੀਂ ਚੱਲ ਰਿਹਾ। 

ਪ੍ਰਧਾਨ : ਨਹੀਂ ਨਹੀਂ ਸਗੋਂ ਇਸ ਦੇ ਉਲਟ। ਕੱਲ੍ਹ ਸਵੇਰੇ ਅਸੀਂ ਪੰਜ

ਲੱਖ ਸ਼ੇਅਰ ਆਮ ਜਨਤਾ ਲਈ ਖੋਲ੍ਹ । ਸਵਾ ਦਸ ਵਜੇ ਤੱਕ ਉਹ ਸਾਰੇ ਦੇ ਸਾਰੇ ਬਚੇ ਗਏ। ਦਸ ਵੱਜ ਕੇ ਵੀਹ ਮਿੰਟ ਤੇ ਜਦੋਂ ਪੁਲੀਸ ਪਹੁੰਚੀ ਸਾਡੇ ਦਫਤਰ ਦੀਆਂ ਖਿੜਕੀਆਂ ਟੁੱਟੀਆਂ ਪਈਆਂ ਸਨ । ਬੂਹੇ ਕਬਜ਼ਿਆਂ ਤੋਂ ਉਖਾੜੇ ਪਏ ਸਨ-ਤੁਸੀਂ ਜ਼ਿੰਦਗੀ ਵਿਚ ਏਨਾ ਖੂਬਸੂਰਤ ਕੁਝ ਵੀ ਨਹੀਂ ਦੇਖਿਆ ਹੋਵੇਗਾ।ਅੱਜ ਸਵੇਰੇ ਸਾਡੇ ਸ਼ੇਅਰ ਦਾ ਮੁੱਲ 124 ਸੀ ਪਰ ਵੇਚਣ ਵਾਲਾ ਕੋਈ ਨਹੀਂ ਸੀ ਤੇ ਸਾਨੂੰ ਹੋਰ ਆਡਰ ਆ ਰਹੇ ਸਨ।

ਜ਼ੈਲਦਾਰ : ਜੇ ਇਹ ਗੱਲ ਐ ਤਾਂ ਫਿਰ ਪਰੇਸ਼ਾਨੀ ਕੀ ਐ?

ਪ੍ਰਧਾਨ : ਪਰੇਸ਼ਾਨੀ ਇਹ ਐ, ਜ਼ੈਲਦਾਰ ਸਾਹਿਬ ਕਿ ਸਾਡੇ ਕੋਲ ਬਹੁਤ ਸਰਮਾਇਆ ਇਕੱਠਾ ਹੋ ਗਿਆ-ਪਰ ਉਸ ਸਰਮਾਏ ਦਾ ਅਸੀਂ ਕਰੀਏ ਕੀ, ਇਹ ਸਮਝ ਨਹੀਂ ਆਉਂਦੀ।

ਜ਼ੈਲਦਾਰ : ਤੁਹਾਡਾ ਮਤਲਬ ਇਹ ਸਾਰੇ ਲੋਕ ਇਕ ਓਸ ਕੰਪਨੀ ਦੇ ਸ਼ੇਅਰ ਖਰੀਦਣ ਲਈ ਤਰਲੋਮੱਛੀ ਹੋ ਰਹੇ ਨੇ ਜਿਸ ਕੋਲ ਨਿਸ਼ਾਨਾ ਹੀ ਕੋਈ ਨਹੀਂ।

ਪ੍ਰਧਾਨ : ਪਿਆਰੇ ਜ਼ੈਲਦਾਰ ਸਾਹਿਬ, ਜਦੋਂ ਕੋਈ ਬੰਦਾ ਸ਼ੇਅਰ ਖਰੀਦਦਾ, ਉਸਦਾ ਕਿਸੇ ਕਾਊਂਟਰ ਦੇ ਪਿੱਛੇ ਬੈਠਣ ਦਾ ਜਾਂ ਕੋਈ ਟੋਆ ਪੁੱਟਣ ਦਾ ਇਰਾਦਾ ਨਹੀਂ ਹੁੰਦਾ। ਸਟਾਕ ਸਰਟੀਫਿਕੇਟ ਕੋਈ ਔਜ਼ਾਰ ਨਹੀਂ ਹੁੰਦਾ ਗੈਂਤੀ ਵਰਗਾ। ਨਾ ਇਹ ਕੋਈ ਸ਼ੈਅ ਹੁੰਦੀ ਏ ਕਿੱਲੋ ਪਨੀਰ ਵਰਗੀ। ਅਸੀਂ ਇਕ ਗਾਹਕ ਨੂੰ ਜੋ ਵੇਚਦੇ ਆਂ ਉਹ ਕਿਸੇ ਬਿਜ਼ਨਸ ਦੀ ਭਾਈਵਾਲੀ ਨਹੀਂ ਹੁੰਦੀ। ਉਹ ਸ਼ਿਵਾਲਕ ਦੀਆਂ ਪਹਾੜੀਆਂ ਦਾ ਦ੍ਰਿਸ਼ ਹੁੰਦਾ ਹੈ। ਇਕ ਫਿਨਾਂਸਰ ਵੀ ਇਕ ਕ੍ਰੀਏਟਵ ਆਰਟਿਸਟ ਹੁੰਦਾ। ਸਾਡਾ ਕੰਮ ਹੈ ਕਲਪਨਾ ਨੂੰ ਟੁੰਬਣਾ। ਅਸੀਂ ਵੀ ਸ਼ਾਇਰ ਹਾਂ, ਭਾਵੇਂ ਸਾਡੇ ਸ਼ੇਅਰ ਥੋੜ੍ਹੀ ਵੱਖਰੀ ਟੈਪ ਦੇ ਹੁੰਦੇ ਆ।

ਜ਼ੈਲਦਾਰ : ਪਰ ਕਲਪਨਾ ਨੂੰ ਟੁੰਬਣ ਲਈ ਤੁਹਾਨੂੰ ਕਿਸੇ ਖ਼ਾਸ * ਸਰਗਰਮੀ ਦੇ ਖਿੱਤੇ ਦੀ ਜ਼ਰੂਰਤ ਨਹੀਂ ਹੁੰਦੀ ?

ਪ੍ਰਧਾਨ : ਬਿਲਕੁਲ ਨਹੀਂ। ਉਸ ਲਈ ਚਾਹੀਦਾ ਏ ਇਕ ਨਾਮ ਜਿਹੜਾ ਸ਼ਹਿਨਾਈ ਦੀ ਆਵਾਜ਼ ਵਾਂਗ ਤੁਹਾਡੀ ਧੜਕਣ ਤੇਜ਼ ਕਰ ਦੇਵੇ, ਕਿਸੇ ਫਿਲਮ ਸਟਾਰ ਵਾਂਗ ਤੁਹਾਡਾ ਦਿਮਾਗ ਘੁਮਾ ਦੇਵੇ, ਕਿਸੇ ਮੰਦਰ ਵਾਂਗ ਤੁਹਾਡੇ ਮਨ ਵਿਚ ਸ਼ਰਧਾ ਪੈਦਾ ਕਰ ਦੇਵੇ। ਯੂਨਾਈਟਿਡ ਇੰਟਰਨੈਸ਼ਨਲ ਕਨਸੋਲੀਡੇਟਿਡ। ਇਹ ਨਾਮ ਅਲਬੱਤਾ ਇਸਤੇਮਾਲ ਹੋ ਚੁੱਕਾ ਏ। ਇਕ ਕਾਰਪੋਰੇਸ਼ਨ ਨੂੰ ਏਹੀ ਚਾਹੀਦਾ ਏ।

ਜ਼ੈਲਦਾਰ : ਸਾਡੇ ਕੋਲ ਕੋਈ ਇਹੋ ਜਿਹਾ ਨਾਮ ਹੈ ?

ਪ੍ਰਧਾਨ : ਫਿਲਹਾਲ ਸਾਡੇ ਕੋਲ ਸਿਰਫ਼ ਪਾਲੀ ਥਾਂ ਹੈ। ਉਸ ਖ਼ਾਲੀ ਥਾਂ ਵਿਚ ਇਕ ਨਾਮ ਜ਼ਰੂਰ ਛਪਣਾ ਚਾਹੀਦਾ। ਇਹ ਨਾਮ ਕਈ ਸ਼ਾਹਕਾਰ ਨਾਮ ਹੋਣਾ ਚਾਹੀਦਾ। ਜੋ ਮੈਂ ਅੱਜ ਥੋੜ੍ਹਾ ਜਿਹਾ ਪਰੇਸ਼ਾਨ ਲੱਗ ਰਿਹਾ ਜ਼ੈਲਦਾਰ ਸਾਹਿਬ, ਤਾਂ ਉਸ ਦਾ ਕਾਰਣ ਏਹੀ ਐ ਕਿ ਮੈਂ ਆਪਣੇ ਦਿਮਾਗ ਨੂੰ ਕਾਫ਼ੀ ਤਸੀਹੇ ਦਿੱਤੇ ਨੇ ਪਰ ਅਜੇ ਤੱਕ ਨਾਮ ਨਹੀਂ ਅਹੁੜਿਆ। ਓਹ! ਦੇਖ। ਜਿਵੇਂ ਕਿਸੇ ਦੁਆ ਦਾ ਅਸਰ ਹੋਵੇ। (ਜ਼ੈਲਦਾਰ ਪਿੱਛੇ ਮੁੜ ਕੇ ਦੇਖਦਾ ਹੈ) ਦੇਖਿਆ ? ਹੈ ਨਾ ਕਮਾਲ ?

ਜ਼ੈਲਦਾਰ : ਤੁਹਾਡਾ ਮਤਲਬ ਉਹ ਕੁੜੀ ?

ਪ੍ਰਧਾਨ :  ਨਹੀਂ ਨਹੀਂ ਕੁੜੀ ਨਹੀਂ। ਉਹ ਚਿਹਰਾ। ਦੇਖਦੇ ਹੋ ? ਉਹ ਜਿਹੜਾ ਪਾਣੀ ਪੀ ਰਿਹਾ।

ਜ਼ੈਲਦਾਰ : ਤੁਸੀਂ ਉਸ ਨੂੰ ਚਿਹਰਾ ਆਖਦੇ ਹੋ, ਉਹ ਤਾਂ ਕਿਸੇ ਮਕਬਰੇ ਦਾ ਪੱਥਰ ਐ।

ਪ੍ਰਧਾਨ : ਮਕਬਰੇ ਦਾ ਪੱਥਰ ਨਹੀਂ, ਮੀਲ ਪੱਥਰ ਐ। ਰਸਤੇ ਦਾ ਨਿਸ਼ਾਨ। ਪਰ ਇਸ ਨਿਸ਼ਾਨ ਦਾ ਇਸ਼ਾਰਾ ਲੋਹੇ ਵੱਲ ਹੈ ਕਿ ਕਣਕ ਵੱਲ ਕਿ ਫਾਸਫੇਟ ਵੱਲ ? ਬੱਸ ਏਹੀ ਆਪਾਂ ਲੱਭਣਾਂ। ਆਹ। ਉਹ ਮੇਰੇ ਵੱਲ ਦੇਖ ਰਿਹਾ ਏ। ਉਹ ਸਭ ਸਮਝਦਾ ਐ।

ਉਹ ਏਥੇ ਆਵੇਗਾ।

 ਜ਼ੈਲਦਾਰ : ਜਦੋਂ ਉਹ ਆ ਗਿਆ

 ਪ੍ਰਧਾਨ : ਉਹ ਸਾਨੂੰ ਦੱਸੇਗਾ ਅਸੀਂ ਕੀ ਕਰਨਾ ਐਂ।

ਜ਼ੈਲਦਾਰ : ਤੁਹਾਡਾ ਮਤਲਬ ਬਿਜ਼ਨਸ ਇਸ ਤਰ੍ਹਾਂ ਹੁੰਦੇ ਨੇ ? ਇਕ ਏਨੀ ਅਹਿਮ ਗੱਲ ਬਾਰੇ ਅਸੀਂ ਇਕ ਅਜਨਬੀ ਤੇ ਮੁਨੱਸਰ ਕਰਾਂਗੇ

ਪ੍ਰਧਾਨ :  ਜ਼ੈਲਦਾਰ ਸਾਹਿਬ ਮੈਂ ਆਪਣੀ ਘਰ ਵਾਲੀ 'ਤੇ ਇਤਬਾਰ ਨਹੀਂ ਕਰਦਾ, ਨਾ ਆਪਣੇ ਜਿਗਰੀ ਯਾਰ 'ਤੇ। ਮੇਰੇ ਗੁਪਤ ਸਕੱਤਰ ਨੂੰ ਵੀ ਨਹੀਂ ਪਤਾ ਮੈਂ ਕਿੱਥੇ ਰਹਿੰਦਾ ਹਾਂ। ਪਰ ਇਹ ਜਿਹੇ ਚਿਹਰੇ ਨੂੰ ਮੈਂ ਆਪਣੇ ਸਭ ਤੋਂ ਡੂੰਘੇ ਰਾਜ ਸੌਂਪ ਸਕਦਾਂ। ਭਾਵੇਂ ਅਸੀਂ ਅਜੇ ਨਜ਼ਰ ਭਰ ਕੇ ਦੇਖਿਆ ਵੀ ਨਹੀਂ, ਤਾਂ ਵੀ ਇਕ ਦੂਜੇ ਨੂੰ ਰੂਹ ਦੀਆਂ ਗਹਿਰਾਈਆਂ ਤੱਕ ਜਾਣ ਲਿਆ ਏ। ਉਹ ਕੋਈ ਅਜਨਬੀ ਨਹੀਂ, ਉਹ ਮੇਰਾ ਭਰਾ ਐ, ਉਹ ਮੇਰਾ ਆਪਣਾ ਆਪ ਹੀ ਹੈ। ਤੁਸੀਂ ਆਪ ਦੇਖਗੇ, ਉਹ ਇਕ ਮਿੰਟ ਵਿਚ ਆਵੇਗਾ (ਗੁੰਗਾ ਬੋਲਾ ਆਉਂਦਾ ਹੈ। ਬੈਂਚਾਂ ਦੇ ਵਿਚਕਾਰ ਦੀ ਲੰਘ ਦਾ ਹੈ । ਹਰ ਇਕ ਦੇ ਅੱਗੇ ਇਕ ਇਕ ਲਫ਼ਾਫ਼ਾ ਰੱਖੀ ਜਾਂਦਾ ਹੈ, ਪ੍ਰਧਾਨ ਦੇ ਕੋਲ ਆਉਂਦਾ ਹੈ) ਬਹਰਹਾਲ ਇਹ ਹੈ ਕੀ ? ਕੋਈ ਸਾਜ਼ਿਸ਼ ਲਗਦੀ ਐ। ਸਾਨੂੰ ਨਹੀਂ ਤੇਰੇ ਲਫ਼ਾਫ਼ੇ ਚਾਹੀਦੇ। ਚੁੱਕ ਲੈ । (ਗੁੰਗਾ ਬੋਲਾ ਸੰਕੇਤ-ਭਾਸ਼ਾ ਵਿਚ ਛੋਟਾ ਜੇਹਾ ਭਾਸ਼ਨ ਦੇਂਦਾ ਹੈ) (ਰੱਦੀ ਵਾਲੇ ਨੂੰ) ਓਏ ਚੀਥੜੇ ਚੁੱਕਾ,ਕੀ ਕਹਿੰਦਾ ਇਹ ਸ਼ੈਤਾਨ ?

ਰੱਦੀ ਵਾਲਾ : ਹਜ਼ਰ ਸਿਰਫ਼ ਈਸ਼ਾ ਜਾਣਦੀ ਏ ਇਹਦੀ ਭਾਸ਼ਾ। 

ਪ੍ਰਧਾਨ : ਈਸ਼ਾ ਕੌਣ ?

ਰੱਦੀ ਵਾਲਾ : (ਬੁਲਾਉਂਦਾ ਹੈ) ਈਸ਼ਾ। ਹਜੂਰ, ਖਿਡਾਉਣਿਆਂ ਵਾਲੀ ਐ। ਈਸ਼ਾ! (ਈਸ਼ਾ ਆਉਂਦੀ ਹੈ। ਉਹ ਵੀਹ ਸਾਲਾਂ ਦੀ ਹੈ। ਉਸਦਾ ਚਿਹਰਾ ਤੇ ਨੁਹਾਰ ਫਰਿਸ਼ਤਿਆਂ ਵਾਲੀ ਹੈ)

ਈਸ਼ਾ : ਜੀ, ਦੱਸੋ

ਰੱਦੀ ਵਾਲਾ : ਈਸ਼ਾ, ਇਹ ਬਾਬੂ ਜੀ....

ਪ੍ਰਧਾਨ : ਇਸ ਬੰਦੇ ਨੂੰ ਕਹੋ ਏਥੋਂ ਚਲਾ ਜਾਵੇ (ਗੁੰਗਾ ਬੋਲਾ ਇਕ ਵਾਰ ਫੇਰ ਹੱਥ ਦੀ ਭਾਸ਼ਾ ਵਿਚ ਕੁਝ ਕਹਿੰਦਾ ਹੈ) ਬਹਰਹਾਲ, ਇਹ ਕਹਿਣਾ ਕੀ ਚਾਹੁੰਦਾ ?

ਈਸ਼ਾ : ਹਜ਼ੂਰ ਇਹ ਕਹਿ ਰਿਹਾ ਏ ਕਿ ਅੱਜ ਦੀ ਪਰਭਾਤ ਕੁਝ ਜ਼ਿਆਦਾ ਹੀ ਖ਼ੂਬਸੂਰਤ ਏ।

ਪ੍ਰਧਾਨ : ਪਰ ਇਸ ਨੂੰ ਪੁੱਛਿਆ ਕਿਸਨੇ ਏ?

ਈਸ਼ਾ : ਪਰ ਇਹ ਕਹਿ ਰਿਹਾ ਏ-ਇਹ ਪਰਭਾਤ ਹੋਰ ਵੀ ਸੁਹਣੀ ਸੀ ਜਦੋਂ ਤੱਕ (ਪ੍ਰਧਾਨ ਵੱਲ ਇਸ਼ਾਰਾ ਕਰ ਕੇ) ਇਸ ਭੱਦਰ ਪੁਰਸ਼ ਨੇ ਆਪਣਾ ਮੁਖੜਾ ਨਹੀਂ ਸੀ ਦਿਖਾਇਆ।

ਪ੍ਰਧਾਨ : ਸਿਪਾਹੀ ਨੂੰ ਬੁਲਾਓ 

(ਈਸ਼ਾ ਮੋਢੇ ਮੋਢੇ ਸੰਗੜਦੀ 'ਹੈ ਤੇ ਵਾਪਸ ਚਲੀ ਜਾਂਦੀ ਹੈ। ਗੁੱਗਾ ਬੋਲਾ ਵੀ ਚਲਾ ਜਾਂਦਾ ਹੈ । ਬੂਟ ਪਾਲਿਸ਼ ਵਾਲਾ ਆਉਂਦਾ ਹੈ।)

ਪਾਲਿਸ਼ ਵਾਲਾ : ਬੂਟ ਪਾਲਿਸ਼

ਜ਼ੈਲਦਾਰ : ਮੇਰਾ ਖ਼ਿਆਲ ਐ ਮੈਂ ਇਕ ਤਸਮਿਆਂ ਦੀ ਜੋੜੀ ਖ਼ਰੀਦ ਲਵਾਂ

ਪ੍ਰਧਾਨ : ਨਹੀਂ ਨਹੀਂ

ਪਾਲਿਸ਼ ਵਾਲਾ : ਕਾਲੇ ਕਿ ਨਸਵਾਰੀ ?

ਜ਼ੈਲਦਾਰ : (ਆਪਣੇ ਬੂਟ ਦਿਖਾਉਂਦਾ ਹੈ) ਇਹਨਾਂ ਨਾਲ ਕਿਹੜੇ ਚੱਲਣਗੇ ?

ਪਾਲਿਸ਼ ਵਾਲਾ :  ਕੋਈ ਵੀ ਚੱਲ ਜਾਵੇਗਾ

ਜ਼ੈਲਦਾਰ :  ਦੋਵੇਂ ਦੇ ਦੇ

ਪ੍ਰਧਾਨ : (ਜ਼ੈਲਦਾਰ ਦੀ ਬਾਂਹ 'ਤੇ ਹੱਥ ਰੱਖਦਾ ਹੋਇਆ) ਜ਼ੈਲਦਾਰ ਸਾਹਿਬ, ਬੇਸ਼ੱਕ ਮੇਰਾ ਤੁਹਾਡੇ 'ਤੇ ਕੋਈ ਹੱਕ ਨਹੀਂ ਸਿਵਾਏ ਇਸ ਦੇ ਕਿ ਮੈਂ ਤੁਹਾਡੇ ਲਈ ਡਾਇਰੈਕਟਰ ਦੀ ਤਨਖ਼ਾਹ ਨਿਯਤ ਕਰਨੀ ਹੈ ਤੇ ਤੁਹਾਡੀ ਵਰਤੋਂ ਲਈ ਕਾਰ ਵੀ ਤੁਹਾਨੂੰ ਦੇਣੀ ਐਂ, ਫਿਰ ਵੀ ਮੇਰੇ ਤੇ ਇਕ ਨਿੱਜੀ ਅਹਿਸਾਨ ਕਰ।

 



11
ਲੇਖ
ਸ਼ਹਿਰ ਮੇਰੇ ਦੀ ਪਾਗਲ ਔਰਤ
0.0
ਮੈਨੂੰ ਇਸ ਨਾਟਕ ਦੇ ਨਾਮ ਨੇ ਹੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੈਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ। ਇਹ ਰਚਨਾ ਮੇਰੇ ਲਈ ਰੰਗਮੰਚੀ ਵੰਗਾਰ ਅਤੇ ਉਤੇਜਨਾ ਨਾਲ ਭਰਪੂਰ ਸੀ। ਇਸ ਨੇ ਮੇਰੇ ਸਾਹਮਣੇ ਬਹੁਤ ਸਾਦਾ ਪਰ ਹੈਰਾਨੀਜਨਕ ਸੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਕਦੇ ਵੀ ਪੂਰਨ ਤੌਰ ਤੇ ਪਰਤੀਤ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਜੀਵਨ ਅਤੇ ਮੌਤ ਦੀ ਅਟੱਲਤਾ, ਖੁਸ਼ੀ ਅਤੇ ਤਬਾਹੀ ਦਾ ਅਰਥ, ਤੇ ਉਹ ਸਮਾਂ ਜਦੋਂ ਜ਼ਿੰਦਗੀ ਯਥਾਰਥ ਅਤੇ ਫੈਂਟਸੀ ਵਿਚਕਾਰ ਝੁਲਦੀ ਹੈ। ਇਸ ਨਾਟਕ ਦੇ ਦੁਖਾਂਤਕ ਨਾਇਕ ਤੇ ਨਾਇਕਾਵਾਂ ਉਹ ਕਿਰਦਾਰ ਹਨ ਜੋ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੇ ਆਮ ਢੱਰੇ ਨਾਲੋਂ ਦੂਰ ਕਰ ਲੈਂਦੇ ਹਨ, ਜੋ ਦੁਨੀਆਂ ਦੀ ਮੌਜੂਦ ਤਰਤੀਬ ਨੂੰ ਨਾਮਨਜ਼ੂਰ ਕਰ ਦੇਂਦੇ ਹਨ। ਨਾਮਨਜ਼ੂਰੀ ਦੇ ਇਹ ਦਸਤੂਰ ਸਮਾਜਕ ਵਿਅੰਗ ਦੇ ਬਿਰਤਾਂਤ ਦੇ ਅੰਤਰਗਤ ਰੂਪ ਅਖ਼ਤਿਆਰ ਕਰਦੇ ਹਨ। ਪਾਗਲ ਔਰਤ ਮੇਰੇ ਲਈ ਇਕ ਖੀਣ ਹੋ ਚੁੱਕੀ ਆਦਰਸ਼ਵਾਦੀ ਹਸਤੀ ਹੈ ਜੋ ਧਰਤੀ ਨੂੰ ਲੁੱਟਣ ਵਾਲਿਆਂ ਦੇ ਖ਼ਿਲਾਫ਼ ਧਰਮ-ਯੁੱਧ ਛੇੜਦੀ ਹੈ। ਇਸ ਨਾਟਕ ਵਿਚ ਸੰਸਾਰ ਨੂੰ ਨੇਕੀ ਅਤੇ ਬਦੀ ਵਿਚਕਾਰ ਵੰਡਿਆ ਹੋਇਆ ਹੈ। ਓਪਰੀ ਨਜ਼ਰੇ ਇਹ ਵੰਡ ਐਵੇਂ ਖੇਡ ਜਿਹੀ ਲਗਦੀ ਹੈ, ਇਕ ਤੁੱਛ ਜਿਹਾ ਸਰਲੀਕਰਣ। ਪਰ ਇਕ ਨਿਰਦੇਸ਼ਕ ਦੇ ਤੌਰ ਤੇ ਇਹ ਮੇਰੇ ਲਈ ਸੁਪਨਸਾਜ਼ੀ ਬਨਾਮ ਪਦਾਰਥਵਾਦ ਦਾ ਨਾਟਕ ਬਣ ਗਿਆ। ਇਕ ਪਾਸੇ ਸੁਪਨਸਾਜ਼ੀ ਹੈ ਤੇ ਦੂਜੇ ਪਾਸੇ ਉਹ ਸਮਾਜਕ ਦਰਸ਼ਨ ਹੈ ਜੋ ਦੁਨੀਆਂ ਨੂੰ ਹੜੱਪ ਕਰਨ ਵਾਲਿਆਂ ਨੂੰ ਸਥਾਪਿਤ ਕਰਦਾ ਹੈ, ਆਪਣੀਆਂ ਉਪਭੋਗਤਾਵਾਦੀ ਤਰਕੀਬ ਦੁਆਰਾ ਅਸ਼ਲੀਲਤਾ ਫੈਲਾਉਂਦਾ ਹੈ, ਤੇ ਮਾਸੂਮੀਅਤ ਅਤੇ ਸਦਾਚਾਰ ਦੀ ਖੂਬਸੂਰਤੀ ਨੂੰ ਮਿਟਾਉਂਦਾ ਹੈ। ਪਾਗਲ ਔਰਤ ਆਪਣੀ ਵਿਦਰੋਹੀ ਅਗਨ ਤੇ ਜਗਮਗਾਉਂਦੀ ਸੁਹਿਦਰਤਾ ਸਦਕਾ ਨਾਂਹ-ਮੁਖਤਾ ਅਤੇ ਹਨ੍ਹੇਰੇ ਦੇ ਖ਼ਿਲਾਫ਼ ਲੜਦੀ ਹੈ। ਇਸ ਨਾਟਕ ਦੇ ਕਿਰਦਾਰ ਰੂਪਕ ਵੀ ਹਨ ਤੇ ਬਿੰਬ ਵੀ। ਉਹ, ਇਕ ਪੱਧਰ 'ਤੇ ਯਥਾਰਥਕ ਹਨ ਤੇ ਦੂਜੀ ਪੱਧਰ ਤੇ ਪੜ-ਯਥਾਰਥਕ। ਇਹ ਨਾਟਕ ਸੁਪਨਾ ਲੈ ਸਕਣ ਵਾਲੇ ਲੋਕਾਂ ਦੀ ਫੈਂਟਸੀ ਹੈ
1

ਸ਼ਹਿਰ ਮੇਰੇ ਦੀ ਪਾਗਲ ਔਰਤ

5 December 2023
1
0
0

ਸ਼ਹਿਰ ਮੇਰੇ ਦੀ ਪਾਗਲ ਔਰਤ ਵਾਲਾਂ ਦੇ ਵਿਚ ਤਾਰੇ ਲਾ ਕੇ  ਮੱਥ ਉਤੇ ਚੰਨ ਸਜਾ ਕੇ ਗਲ ਰਾਤਾਂ ਦੇ ਬਸਤਰ ਪਾ ਕੇ  ਪੀਣ ਆਂ ਨੂੰ ਪਾਜ਼ੇਸ਼ ਬਣਾ ਕੇ ਫਿਰਦੀ ਏ ਇਕ ਬਿਹਬਲ ਔਰਤ  ਸ਼ਹਿਰ ਮੇਰੇ ਦੀ ਪਾਗਲ ਔਰਤ ਜਦ ਉਹ ਹੱਸਦੀ ਤਾਰੇ ਛਣਕਣ  ਜਦ ਉਹ

2

ਅੰਕ-ਪਹਿਲਾ

5 December 2023
1
0
0

ਸ਼ਹਿਰ ਦੀ ਪਾਰਕ ਪ੍ਰਧਾਨ' ਤੇ ਜ਼ੈਲਦਾਰ ਪ੍ਰਵੇਸ਼ ਕਰਦੇ ਹਨ। ਪ੍ਰਧਾਨ : ਜ਼ੈਲਦਾਰ ਸਾਹਿਬ, ਆਓ ਓਸ ਬੈਂਚ ਤੇ ਬੈਠਦੇ ਆਂ। ਇਹ ਇਕ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸ਼ੌਕਤ ਨਾਲ ਮਨਾਵਾਂਗੇ, ਫਿਲਹਾਲ ਧੁੱਪੇ ਬੈਠ ਕੇ ਗੱਲਾਂ ਕਰ

3

ਤੀਜਾ ਅੰਕ

6 December 2023
0
0
0

ਏਸ ਪਾਲਸ਼ ਵਾਲੋ ਤੋਂ ਕਦੀ ਕੁਝ ਨਾ ਖਰੀਦਣਾ। ਜ਼ੈਲਦਾਰ : ਮੈਂ ਤੁਹਾਡੀ ਗੱਲ ਕਿਵੇਂ ਮੋੜ ਸਕਦਾਂ ? (ਪਾਲਿਸ਼ ਵਾਲਾ ਮੋਢੇ ਸਕੋੜ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ? ਪ੍ਰਧਾਨ : ਦੇਖੋ ਜ਼ੈਲਦਾਰ ਸਾਹਿਬ, ਤੁਹ

4

ਚੌਥਾ ਅੰਕ

7 December 2023
1
0
0

ਖ਼ੈਰ, ਇਹ ਖ਼ਤਰਾ ਤਾਂ ਅਸੀਂ ਸਹੇੜਦੇ ਹੀ ਹਾਂ। ਬਹਰਹਾਲ ਇਹ ਸੋਚਣਾ ਮੇਰਾ ਪੇਸ਼ਾ ਨਹੀਂ ਹੈ। ਇਕ ਖਣਿਜ ਖੋਜੀ ਨੂੰ ਬੜੀਆਂ ਹੋਰ ਚੀਜ਼ਾਂ ਬਾਰੇ ਚਿੰਤਾ ਕਰਨੀ ਪੈਂਦੀ ਹੈ। ਜ਼ੈਲਦਾਰ : ਹਾਂ ਮੈਨੂੰ ਪਤਾ ਜਿਵੇਂ ਇੱਛਾਧਾਰੀ ਨਾਗਾਂ ਬਾਰੇ, ਪਿੱਸੂਆਂ ਬਾਰੇ

5

ਪੰਜਵਾਂ ਅੰਕ

9 December 2023
0
0
0

ਸਿਪਾਹੀ : ਨਿਰਦੋਸ਼ ਤੋਂ ਤੁਹਾਡਾ ਕੀ ਮਤਲਬ? ਇਹ ਛਾਲ ਮਾਰਨ ਲੱਗਾ ਸੀ. ਜਦੋਂ ਮੈਂ ਇਹਨੂੰ ਫੜਿਆ। ਖਣਿਜ ਖੋਜੀ : ਤੁਹਾਡੇ ਕੋਲ ਇਸਦਾ ਕੋਈ ਸਬੂਤ ਹੈ ? ਸਿਪਾਹੀ : ਮੈਂ ਇਹਨੂੰ ਆਪ ਦੇਖਿਆ। ਖਣਿਜ ਖੋਜੀ : ਲਿਖਤੀ ਸਬੂਤ ?ਕੋਈ ਚਸ਼ਮਦੀਦ ਗਵਾਹ ? ਸਿਪ

6

ਛੇਵਾਂ ਅੰਕ

11 December 2023
0
0
0

ਖਣਿਜ ਖੋਜੀ : ਪਿਆਰੇ, ਆਓ ਆਪਾਂ ਚੱਲਦੇ ਹਾਂ ਪਿਆਰਾ : ਮੈਂ ਏਥੇ ਬਿਲਕੁਲ ਠੀਕ ਆਂ। ਖਣਿਜ ਖੋਜੀ : ਮੈਂ ਤੁਹਾਨੂੰ ਕਿਹਾ, ਆਓ ਚੱਲੀਏ। ਪਿਆਰਾ : (ਮਲਿਕਾ ਨੂੰ) ਬੀਬੀ ਜੀ, ਮੈਂ ਚਲਦਾ ਹੀ ਹਾਂ। ਮਲਿਕਾ : ਨਹੀਂ। ਪਿਆਰਾ : ਕੋਈ ਫ਼ਾਇਦਾ ਨਹੀਂ, ਮਿ

7

ਸੱਤਵਾਂ ਅੰਕ

18 December 2023
2
0
0

 ਮੈਂ ਨਾਲ ਵੰਨਗੀ ਭੇਜ ਰਿਹਾ ਹਾ ਤਾਂ ਜੋ ਤੁਸੀਂ ਕੱਚੇ ਤੇਲ ਦੀ ਕੁਆਲਟੀ ਤੇ ਗਾੜ੍ਹੇਪਨ ਦਾ ਨਿਰੀਖਣ ਕਰ ਸਕ। ਆਪ ਦਾ ਹਿੱਤੂ। ਰਣਧੀਰ, ਕੀ ਤੁਸੀਂ ਏਥੇ ਖਣਿਜ ਖੋਜੀ ਦੇ ਦਸਤਖਤ ਕਰ मरसे वे ? ਪਿਆਰਾ  : ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹੋ ?

8

ਅੱਠਵਾਂ ਅੰਕ

19 December 2023
0
0
0

ਬਾਨੋ : ਉਹ ਬਹੁਤ ਚੰਗੇ ਲੋਕ ਹਨ.... ਪਾਰੋ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ?  ਮਲਿਕਾ : ਮੈਨੂੰ ਕੁਝ ਕਹਿਣ ਦੀ ਇਜਾਜ਼ਤ ਹੈ? ਜਾਂ ਕਿ ਅੱਜ ਵੀ ਪਾਰ ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ ਕਿ ਜਿਸ ਦੇ ਲੋ

9

ਨੌਵਾਂ ਅੰਕ

20 December 2023
1
0
0

ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਨਵੇ। ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾ ਨਾਲ ਸਲਾਹ ਕਰਦੀ ਹਾਂ ਤੇ ਆਪਾ ਰਾਤ ਦੇ ਖਾਣੇ ਤੋਂ ਬਾਅਦ ਫੇਰ ਮਿਲ ਸਕਦੇ ਮਲਿ

10

ਦਸਵਾਂ ਅੰਕ

21 December 2023
0
0
0

ਮਲਿਕਾ : ਕਿੰਨਾ ਕਰੂਰ ਝੂਠ । ਏਦ੍ਰੀ ਸ਼ਕਲ ਦੇਖੋ। ਪਾਰੋ : ਤੂੰ ਉਸ ਦੀ ਬੇਇਜ਼ਤੀ ਨਾ ਕਰ। ਉਹ ਤੈਨੂੰ ਖੁਸ਼ ਕਰਨ ਲਈ ਹੀ ਝੂਠ ਬੋਲ ਰਿਹਾ ਹੈ। ਮਲਿਕਾ : ਚੁੱਪ ਕਰ ਪਾਰੋ , ਤੈਨੂੰ ਗੱਲ ਦੀ ਸਮਝ ਕਦੀ ਨਹੀਂ ਪੈਂਦੀ। (ਰੱਦੀ ਵਾਲੇ ਨੂੰ) ਤੁਹਾਡੇ ਸਿਰ

11

ਗਿਆਰਵਾਂ ਅੰਕ

22 December 2023
0
0
0

ਤੇਜੋ : ਏਨਾ ਮਜ਼ਾ ਕਦੇ ਨਹੀਂ ਆਇਆ (ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ। ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋ ਲਵੋ ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ? ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ। ਮਲਿਕਾ : ਸਾਬਾਸ਼ ਜੀਉ

---