shabd-logo

ਨੌਵਾਂ ਅੰਕ

20 December 2023

5 Viewed 5

ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਨਵੇ।

ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾ ਨਾਲ ਸਲਾਹ ਕਰਦੀ ਹਾਂ ਤੇ ਆਪਾ ਰਾਤ ਦੇ ਖਾਣੇ ਤੋਂ ਬਾਅਦ ਫੇਰ ਮਿਲ ਸਕਦੇ

ਮਲਿਕਾ : ਆਪਣੇ ਕੋਲ ਏਨਾ ਵਕਤ ਨਹੀਂ ਹੈ। ਇਸ ਤੋਂ ਇਲਾਵਾ ਤੇਰੀਆ ਆਵਾਜ਼ਾਂ ਕੋਈ ਅਸਲ ਆਵਾਜ਼ਾਂ ਤਾਂ ਹੈ ਨਹੀਂ। (ਗੁੱਸੇ ਨਾਲ ਭੜਕ ਕੇ) ਤੂੰ ਇਹ ਕਹਿਣ ਦੀ ਜੁਰਅਤ ਕਿਵੇਂ ਕੀਤੀ ?

ਮਲਿਕਾ : ਤੇਰੀਆਂ ਆਵਾਜ਼ਾਂ ਆਉਂਦੀਆਂ ਕਿਧ ਨੇ? ਅਜੇ ਵੀ ਤੇਰੀ ਸਿਲਾਈ ਮਸ਼ੀਨ ਦੇ ਆਉਂਦੀਆਂ ਨੇ ?

ਬਾਨੋ : ਨਹੀਂ ਬਿਲਕੁਲ ਨਹੀਂ। ਹੁਣ ਉਹ ਮੇਰੀ ਗਰਮ ਪਾਣੀ ਦੀ ਬੋਰਲ ਵਿਚ ਚਲੀਆਂ ਗਈਆਂ ਹਨ। ਹੁਣ ਉਹ ਆਵਾਜ਼ਾਂ ਚਹਿਕਦੀਆਂ ਨਹੀਂ।ਗੜ ਗੜ ਕਰਦੀਆਂ ਨੇ ਪਰ ਕੁਝ ਚਿਰ ਤੇ ਮੇਰੇ ਪ੍ਰਤੀ ਰਹਿਮਦਿਲ ਵੀ ਨਹੀਂ ਰਹੀਆਂ। ਕੱਲ੍ਹ ਰਾਤ ਇਹ ਮੈਨੂੰ ਏਹੀ ਕਹਿੰਦੀਆਂ ਰਹੀਆਂ: ਪੰਛੀਆਂ ਨੂੰ ਛੱਡ ਦੇ, ਜਾਣ ਦੇ ਇਨ੍ਹਾਂ ਨੂੰ, ਛੱਡ ਦੇ ਇਨ੍ਹਾਂ ਨੂੰ, ਆਜ਼ਾਦ ਕਰ ਦੇ

ਪਾਰੋ : ਤੂੰ ਕਰ ਦਿੱਤਾ ?

ਬਾਨੋ : ਮੈਂ ਪਿੰਜਰਾ ਖੋਲ੍ਹ ਦਿੱਤਾ, ਪੰਛੀ ਗਏ ਨਹੀਂ।

ਮਲਿਕਾ : ਮੈਂ ਉਨ੍ਹਾਂ ਨੂੰ ਆਵਾਜ਼ਾਂ ਨਹੀਂ ਕਹਿੰਦੀ। ਚੀਜ਼ਾਂ ਗੱਲਾਂ ਕਰਦੀਆਂ ਨੇ, ਹਰ ਕੋਈ ਜਾਣਦਾ। ਇਕ ਫੋਨੋਗ੍ਰਾਡ ਦਾ ਸਿਧਾਂਤ ਹੈ। ਪਰ ਕਿਸੇ ਗਰਮ-ਪਾਣੀ ਦੀ ਬੋਤਲ ਤੋਂ ਸਲਾਹ ਲੈਣੀ ਤਾਂ ਮੁਰਖਤਾ ਹੈ। ਇਕ ਗਰਮ ਪਾਣੀ ਦੀ ਬੋਤਲ ਕੀ ਜਾਣਦੀ ਹੈ ? ਨਹੀਂ, ਏਥੇ ਤਾਂ ਅਸੀਂ ਆਪਣੀ ਸੋਚ-ਸ਼ਕਤੀ ਨਾਲ ਸਲਾਹ ਕਰਨੀ ਐ।

ਪਾਰੋ : ਠੀਕ ਹੈ, ਦੱਸ ਫਿਰ ਕੀ ਕਰਨਾ ਔ? ਕਿਉਂਕਿ ਤੂੰ ਸਾਨੂੰ ਸਾਸੀ ਰਾਏ ਪੁੱਛ ਰਹੀ ਹੋ ਤਾਂ ਤੂੰ ਨਿਰਸੰਦੇਹ ਕੋਈ ਫੈਸਲਾ ਕੀਤਾ ਹੋਵੇਗਾ।

ਮਲਿਕਾ : ਹ, ਮੈਂ ਸਭ ਕੁਝ ਸੋਚਿਆ ਹੋਇਆ ਹੈ। ਮੈਂ ਸਿਰਫ਼ ਇਹ ਜਾਨਣਾ ਚਾਹੁੰਦੀ ਹਾਂ ਕਿ ਇਸ ਫਤ ਦਾ ਸੋਮਾ ਵੀ ਹੋ ?ਅੱਜ 1 ਲੱਭ ਲਿਆ ਹੈ।

ਪਾਰੋ : ਕਿੱਥੇ ਐ? :

ਮਲਿਕਾ : ਤੁਸੀਂ ਹੁਣੇ ਦੇਖ ਲਉਗੀਆ। ਮੇਂ ਇਕ ਕੁੜਿੱਕੀ ਲਾਈ ਹੈ। ਕੁਝ ਮਿੰਟਾਂ ਵਿਚ ਹੀ ਚੂਹੇ ਪਹੁੰਚ ਜਾਣਗੇ।

ਬਾਨੋ : (ਤ੍ਰਭਕ ਕੇ)  ਚੁਹੋ ?

ਮਲਿਕਾ : ਡਰ ਨਾ, ਅਜੇ ਉਹ ਮਨੁੱਖੀ ਜਾਮੇ ਵਿਚ ਹੀ ਨੇ।

ਬਾਨੋ : ਰੱਬ ਦਾ ਸ਼ੁਕਰ ਐ। ਤੂੰ ਉਨ੍ਹਾਂ ਨਾਲ ਕਰਨਾ ਕੀ ਐ?

ਮਲਿਕਾ : ਏਹੀ ਸੋਚਣ ਵਾਲੀ ਗੱਲ ਐ। ਮੰਨ ਲਉ ਉਹ ਸਾਰੇ ਕਮੀਨੇ ਬੰਦੇ ਹੁਣੇ ਏਥੇ ਆ ਜਾਣ ਤੇ ਕੀ ਉਨ੍ਹਾਂ ਨੂੰ ਖ਼ਤਮ ਕਰਨ ਦਾ ਮੈਨੂੰ ਹੱਕ ਐ?

ਬਾਨੋ : ਉਨ੍ਹਾਂ ਨੂੰ ਜਾਨੋਂ ਮਾਰਨ ਦਾ ?

        (ਮਲਿਕਾ ਸਿਰ ਹਿਲਾਉਂਦੀ ਹੈ।

ਪਾਰੋ : ਇਸ ਸਵਾਲ ਦਾ ਜਵਾਬ ਅਸੀਂ ਨਹੀਂ ਦੇ ਸਕਦੀਆਂ। ਤੈਨੂੰ ਇਸਦਾ ਜਵਾਬ ਕਿਸੇ ਸਿਆਣੇ ਕੋਲੋਂ ਪੁੱਛਣਾ ਪਵੇਗਾ।

ਮਲਿਕਾ : ਮੈਂ ਪੁੱਛਿਆ ਸੀ। ਮੈਂ ਉਸਨੂੰ ਸਾਫ਼ ਸਾਫ਼ ਦੱਸ ਦਿੱਤਾ ਕਿ ਸਾਰੇ ਕਮੀਨੇ ਬੰਦਿਆਂ ਨੂੰ ਮਾਰ ਦੇਣ ਲਈ ਮੇਰੇ ਮਨ ਵਿਚ ਇਕ ਗੁਪਤ ਇੱਛਾ ਹੈ। ਉਸ ਨੇ ਕਿਹਾ: "ਜ਼ਰੂਰ, ਮੇਰੀ ਬੱਚੀ, ਤੇ ਜਦ ਤੂੰ ਇਹ ਕਰਮ ਕਰਨ ਲਈ ਤਿਆਰ ਹੋਵੇਗੀ, ਮੈਂ ਤੈਨੂੰ ਇਕ ਖੋਤੇ ਦੀ ਹੜਬ ਦੇ ਦਿਆਂਗਾ।

ਪਾਰੋ : ਇਹ ਸਭ ਜਬਾਨੀ ਕਲਾਮੀ ਗੱਲਾਂ ਨੇ। ਤੂੰ ਕਹਿਣਾ ਸੀ ਲਿਖ ਕੇ ਦੇ।

ਬਾਨੋ : ਤੇਰੀ ਕੀ ਸਕੀਮ ਐ, ਮਲਿਕਾ ?

ਮਲਿਕਾ : ਅਜੇ ਇਹ ਇਕ ਰਾਜ਼ ਐ।

ਪਾਰੋ : ਉਨ੍ਹਾਂ ਨੂੰ ਮਾਰਨਾ ਏਨਾ ਆਸਾਨ ਵੀ ਨਹੀਂ। ਚਲ ਮੰਨ ਲਉ ਤੇਰੇ ਕੋਲ ਗੰਧਕ ਦੇ ਤੇਜਾਬ ਦਾ ਭਰਿਆ ਇਕ ਤਲਾਬ ਹੈ ਉਨ੍ਹਾਂ ਲਈ ਤਿਆਰ। ਪਰ ਤੂੰ ਉਨ੍ਹਾਂ ਨੂੰ ਵਿਚ ਸੁੱਟੇਗੀ ਕਿਵੇਂ ? ਜਦੋਂ ਤੁਸੀਂ ਕਿਸੇ ਮਰਦ ਕੋਲ ਕੁਝ ਕਰਵਾਉਣਾ ਚਾਹੇ ਤਾਂ ਉਸ ਨਾਲੋਂ ਅੜੀਅਲ ਚੀਜ਼ ਕਈ ਹੋਰ ਨਹੀਂ ਹੁੰਦੀ।

ਮਲਿਕਾ : ਇਹ ਤੁਸੀਂ ਮੇਰੇ ਤੇ ਛੱਡ ਦਿਓ।

ਪਾਰੋ : ਪਰ ਜੋ ਉਹ ਮਾਰੇ ਗਏ ਤਾਂ ਕਿਸੇ ਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੋਵੇਗੀ, ਜਦੋਂ ਉਹ ਨਹੀਂ ਲੱਭਣਗੇ ਤਾਂ ਸਾਨੂੰ ਜੁਰਮਾਨਾ ਕਰ ਦਿੱਤਾ ਜਾਵੇਗਾ। ਅੱਜਕਲ ਨਿੱਕੀ ਨਿੱਕੀ ਗੱਲ 'ਤੇ ਜੁਰਮਾਨਾ ਠੋਕ ਦਿੰਦੇ ਨੇ।

ਮਲਿਕਾ : ਉਨ੍ਹਾਂ ਦੀ ਘਾਟ ਕਿਸੇ ਨੂੰ ਮਹਿਸੂਸ ਨਹੀਂ ਹੋਵੇਗੀ। 

ਬਾਨੋ : ਕਿਤੇ ਤੇਜੋ ਏਥੇ ਹੁੰਦੀ ਤਾਂ। ਉਹਦਾ ਜੀਜਾ ਵਕੀਲ ਐ। ਉਹ ਇਨ੍ਹਾਂ ਗੱਲਾਂ ਬਾਰੇ ਸਭ ਕੁਝ ਜਾਣਦੀ ਐ 

ਮਲਿਕਾ : ਜਦ ਕਈ ਬੀਮਾਰੀ ਹਟ ਜਾਂਦੀ ਹੈ, ਤਾਂ ਤੁਹਾਨੂੰ ਕਦੀ ਉਸਦੀ ਘਾਟ ਮਹਿਸੂਸ ਹੁੰਦੀ ਹੈ ? ਜਾਂ ਉਨ੍ਹਾਂ ਜਰਾਸੀਮਾਂ ਦੀ ਜਿਨ੍ਹਾਂ ਕਰਕੇ ਬੀਮਾਰੀ ਆਈ ? ਜਦੋਂ ਦੁਨੀਆਂ ਨੇ ਬਰ ਨੂੰ ਹੋ ਗਈ भलिवा ਤਾਂ ਕੀ ਤੁਹਾਡਾ ਖ਼ਿਆਲ ਹੈ ਉਸ ਨੂੰ ਬੀਮਾਰੀ ਦਾ ਹੋਰਵਾ ਸਤਾਵੇਗਾ ? ਨਹੀਂ ਇਹ ਤਾਂ ਖੁਸ਼ੀ ਨਾਲ ਤਾਂ ਅੰਗੜਾਈ ਲਵੇਗੀ ਤੇ ਮੁਸਕਰਾਏਗੀ। ਬੱਸ ਏਨੀ ਗੱਲ ਆ।

ਪਾਰੋ : ਇਕ ਮਿੰਟ, ਬਾਨ। ਉਹ ਚੁਣ ਏਥੇ ਨੇ ਨਾ ? ਬੱਸ ਹਾਂ ਜਾਂ ਨਾ ਕਹੀਂ।

ਮਲਿਕਾ : ਹੁਣ ਤੁਹਾਨੂੰ ਕੀ ਹੋਇਆ ?

ਪਾਰੋ : ਮੈਂ ਸਿਰਫ਼ ਬਾਨੋ ਨੂੰ ਪੁੱਛ ਰਹੀ ਸਾਂ ਕਿ ਉਸ ਦੇ ਦੋਸਤ ਹੁਣ ਇਸ ਕਮਰੇ ਵਿਚ ਹਨ ਜਾਂ ਨਹੀਂ। ਮੈਨੂੰ ਇਹ ਜਾਨਣ ਦਾ ਹੱਕ ਐ। ਮੈਨੂੰ ਦੱਸਣ ਦੀ ਇਜਾਜ਼ਤ ਨਹੀਂ।

ਪਾਰੋ : ਤੂੰ ਨਾ ਦੱਸ, ਮੈਨੂੰ ਪਤਾ ਲੱਗ ਗਿਆ, ਉਹ ਏਥੇ ਹੀ ਨੇ। ਮੈਨੂੰ ਇਸਦਾ ਪੱਕਾ ਯਕੀਨ ਹੈ। ਨਹੀਂ ਤਾਂ ਤੂੰ ਏਨੇ ਮੂੰਹ ਨਹੀਂ ਸੀ ਬਣਾਉਣੇ।

ਮਲਿਕਾ : ਕੀ ਮੈਂ ਪੁੱਛ ਸਕਦੀ ਆ ਕਿ ਇਸ ਨਾਲ ਕੀ ਕਰਕ ਪੈਂਦਾ ਕਿ ਉਸਦੇ ਦੋਸਤ ਕਮਰੇ ਵਿਚ ਹਨ ਕਿ ਨਹੀਂ।

ਪਾਰੋ : ਸਿਰਫ ਏਨਾ ਕਿ ਜੇ ਉਹ ਏਥੇ ਹਨ ਤਾਂ ਮੇਂ ਅਗਲਾ ਲਫਜ਼ ਮੂੰਹ ਨਹੀਂ ਕੱਢਾਂਗੀ। ਕਿਸੇ ਤੀਸਰੀ ਧਿਰ ਦੀ ਹਾਜ਼ਰੀ ਵਿਚ ਜਾਵੇ ਉਸਦੀ ਹੋਂਦ ਹੈ ਜਾਂ ਨਹੀਂ ਮੈਂ ਮੌਤ ਦੀ ਸਜ਼ਾ ਦੇ ਫੈਸਲੇ ਵਿਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੀ।

ਬਾਨੋ : ਮੇਰੇ ਮਹਿਮਾਨਾਂ ਨਾਲ ਇਹ ਕੋਈ ਚੰਗਾ ਸਲੂਕ ਨਹੀਂ ਹੈ।

ਮਲਿਕਾ : ਪਾਰੋ ਤੂੰ ਜ਼ਰੂਰ ਪਾਗਲ ਹੋ ਗਈ ਐ। ਤੂੰ ਏਨੀ ਮੂਰਖ ਕਿਵੇਂ ਹੋ ਸਕਦੀ ਏ ਕਿ ਤੂੰ ਇਹ ਸੋਚੋ ਕਿ ਸਿਰਫ ਏਸੇ ਲਈ ਕਿ ਅਸੀਂ ਇਕੱਲੇ ਆ ਤਾਂ ਏਥੇ ਕੋਈ ਹੋਰ ਨਹੀਂ ਹੋਵੇਗਾ। ਕੀ ਤੂੰ ਸਾਨੂੰ ਏਨੀਆਂ ਬੇਰਿੰਗ ਤੇ ਬਦਸੂਰਤ ਸਮਝਦੀ ਏਂ ਕਿ ਪੁਲਾੜ ਵਿਚ ਟੋਹ ਲੈਂਦੀਆਂ ਫਿਰਦੀਆਂ ਲੱਖਾਂ ਕਰੋੜਾਂ ਕਲਪਿਤ ਜਾਂ ਅਸਲੀ ਸ਼ਖਸੀਅਤਾਂ ਵਿਚੋਂ ਇਕ ਵੀ ਸਾਡੇ ਨਾਲ ਸਮਾਂ ਗੁਜ਼ਾਰਨ ਦਾ ਮਜ਼ਾ ਨਹੀਂ ਉਠਾਏਗੀ? ਇਸਦੇ ਉਲਟ, ਅੜੀਏ, ਮੇਰਾ ਘਰ ਤਾਂ ਹਮੇਸ਼ਾ ਮਹਿਮਾਨਾਂ ਨਾਲ ਭਰਿਆ ਰਹਿੰਦਾ। ਉਹ ਜਾਣਦੇ ਹਨ ਕਿ ਬ੍ਰਹਿਮੰਡ ਵਿਚ ਇਕ ਥਾਂ ਹੈ, ਜਿੱਥੇ ਉਹ ਇਕੱਲਤਾ ਤੋਂ ਬਚਣ ਲਈ ਕਦੀ ਵੀ ਆ ਸਕਦੇ ਹਨ, ਉਨ੍ਹਾਂ ਨੂੰ ਹਮੇਸ਼ਾ ਜੀ ਆਇਆਂ ਨੂੰ ਕਿਹਾ ਜਾਏਗਾ। ਮੈਨੂੰ ਤਾਂ ਉਨ੍ਹਾਂ ਦੀ ਆਮਦ ਨਾਲ ਬੜੀ ਖੁਸ਼ੀ ਹੁੰਦੀ ਐ। 

ਬਾਨੋ : ਮਿਹਰਬਾਨੀ ਮਲਿਕਾ।

ਪਾਰੋ : ਮਲਿਕਾ ਤੂੰ ਪੂਰੀ ਤਰ੍ਹਾਂ ਜਾਣਦੀ ਏਂ ਕਿ ਇਸ ਪਲ ਸਾਰੀ ਕਾਇਨਾਤ ਸਾਨੂੰ ਸੁਣ ਰਹੀ ਐ ਅਤੇ ਜਿਹੜਾ ਦੀ ਲਫਜ਼ ਅਸੀਂ ਬੇਲਦੇ ਆ ਉਹ ਦੂਰ ਦਿਆਂ ਸਿਤਾਰਿਆ ਵਿਚ ਗੂੰਜਦਾ ਏ। ਇਸ ਤੋਂ ਇਨਕਾਰ ਕਰਨਾ ਪਖੰਡ ਹੋਵੇਗਾ। 

ਪਾਰੋ : ਫਿਰ ਤੇ ਸਭਨਾਂ ਦੇ ਸਾਹਮਣੇ ਮੇਰੀ ਬੇਇਜ਼ਤੀ ਕਿਉਂ ਕਰਦੀ ਏ? ਮੈਂ ਕਮੀਨੀ ਨਹੀਂ, ਸੰਗਾਊ ਹਾਂ। ਮੈਨੂੰ ਇਹੋ ਜਿਹੇ ਝੁੰਡ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦਿਆਂ ਡਰ ਲਗਦਾ ਏ। ਇਸ ਤੋਂ ਵੀ ਵੱਡੀ ਗੱਲ ਹੈ ਕਿ ਜੇ ਤੂੰ ਮੈਨੂੰ ਏਨੀ ਹੀ ਬੁਰੀ ਤੇ ਮੂਰਖ ਸਮਝਦੀ ਏਂ ਤਾਂ ਤੂੰ ਮੈਨੂੰ ਬੁਲਾਇਆ ਹੀ ਕਿਉਂ?

ਮਲਿਕਾ : ਮੈਂ ਤੈਨੂੰ ਦੱਸਦੀ ਆਂ, ਮੈਂ ਤੈਨੂੰ ਦੱਸਦੀ ਆ ਕਿਉਂ, ਮੈਂ ਜਦ ਕਈ ਚੀਜ਼ ਵੰਡਦੀ ਹਾਂ ਤਾਂ ਸਭ ਤੋਂ ਵੱਡਾ ਹਿੱਸਾ ਤੈਨੂੰ ਦਿੰਦੀ ਆ। ਭਾਵੇਂ ਤੂੰ ਕਿੰਨੀ ਬਗੜਾਲੂ ਏ ਤਾਂ ਵੀ ਮੈਂ ਤੈਨੂੰ ਜ਼ਰੂਰ ਬੁਲਾਉਂਦੀ ਆ, ਕਿਉਂਕਿ ਜਦ ਤੂੰ ਆਉਂਦੀ ਏ ਹਮੇਸ਼ਾ ਤੇਰੇ ਨਾਲ ਕੋਈ ਹੁੰਦਾ ਏ- ਮੇਰਾ ਭਾਵ ਡਿੱਕੀ ਤੋਂ ਨਹੀਂ ਏ- ਮੇਰਾ ਮਤਲਬ ਕੋਈ ਕੁੜੀ ਜਿਸਦੀ ਸ਼ਕਲ ਤੇਰੇ ਨਾਲ ਭੈਣਾਂ ਵਾਂਗ ਮਿਲਦੀ ਏ-ਸਿਰਫ ਉਹ ਤੇਰੇ ਨਾਲੋਂ ਜਵਾਨ ਤੇ ਸੁਹਣੀ ਏ ਤੇ ਉਹ ਬੜੀ ਬੀਬੀ ਬਣ ਕੇ ਇਕ ਪਾਸੇ ਬੈਠ ਜਾਂਦੀ ਏ। ਮੇਰੇ ਵੱਲ ਦੇਖ ਕੇ ਕਲਾ ਕਲਾ ਮੁਸਕਰਾਉਂਦੀ ਰਹਿੰਦੀ ਏ ਜਿਸ ਵੇਲੇ ਤੂੰ ਮੂੰਹ ਨਹੀਂ ਬੋਲਦੀ। ਮੈਂ ਤਾਂ ਉਸ ਨੂੰ ਉਹ ਬੇਕ ਦਾ ਵੱਡਾ ਟੁਕੜਾ ਦਿੰਦੀ ਆ ਜਿਹੜਾ ਤੂੰ ਡਕਾਰ ਜਾਨੀ ਏ। ਉਸ ਕੁੜੀ ਕਰਕੇ ਹੀ ਤੂੰ ਅੱਜ ਏਥੇ ਐ। ਅਤੇ ਇਸ ਨਾਜ਼ਕ ਮੌਕੇ ਤੇ ਮੈਂ ਤੈਨੂੰ ਉਸਦੀ ਰਾਏ ਲੈ ਕੇ ਦੇਣ ਲਈ ਕਹਿ ਰਹੀ ਹਾਂ, ਤੇਰੀ ਨਹੀਂ, ਤੇਰੀ ਰਾਏ ਦੀ ਮੇਰੇ ਲਈ ਕੋਈ ਅਹਿਮੀਅਤ ਨਹੀਂ

ਪਾਰੋ : ਮੈਂ ਜਾ ਰਹੀ ਆਂ।

ਮਲਿਕਾ : ਭਲੀਮਾਣਸ ਹੋ ਕੇ ਬੈਠ ਜਾ, ਮੈਂ ਅਜੇ ਉਹਨੂੰ ਜਾਣ ਨਹੀਂ ਦੇਣਾ ਚਾਹੁੰਦੀ।

ਪਾਰੋ : (ਪੌੜੀਆਂ ਵੱਲ ਜਾਂਦੀ ਹੋਈ) ਨਹੀਂ। ਬਹੁਤ ਹੋ ਗਈ ਏ ਮੇਰੇ ਨਾਲ। ਮੈਂ ਉਸ ਨੂੰ ਵੀ ਨਾਲ ਲਿਜਾ ਰਹੀ ਆਂ।

 (ਈਸ਼ਾ ਦਾਖਲ ਹੁੰਦੀ ਏ)

ਈਸ਼ਾ : ਮਲਿਕਾ, ਤੇਜੋ ਆ ਗਈ

ਮਲਿਕਾ : ਰੱਬ ਦਾ ਸ਼ੁਕਰ ਐ

ਬਾਨੋ : ਅਸੀਂ ਬਚ ਗਈਆਂ।

 (ਤੇਜੋ, ਸ਼ਾਨ ਨਾਲ ਆਉਂਦੀ ਹੈ। ਉਸਦੀ ਵੇਸ ਭੂਸ਼ਾ ਬਾਹੀ ਤੇ ਧਾਰਮਿਕ ਦੇ ਵਿਚਕਾਰ ਜਿਹੇ ਹੈ)

ਤੇਜੋ : ਮੋਰੀਓ ਪਿਆਰੀਓ ਸਹੇਲੀਓ, ਅੱਜ ਫੇਰ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਹੁਤ ਉਡੀਕ ਕੀਤੀ ਪਰ ਉਹ ਬਾਹਰ ਨਹੀਂ ਆਏ।

ਮਲਿਕਾ : ਤੈਨੂੰ ਅਜੇ ਹੋਰ ਬੜੇ ਸਾਲ ਉਡੀਕ ਕਰਨੀ ਪਵੇਗੀ ਕਿਉਂਕਿ 1955 ਵਿਚ ਪੰਡਿਤ ਨਹਿਰੂ ਹੋਰਾਂ ਦਾ ਦੇਹਾਂਤ ਹੈ ਗਿਆ ਸੀ

ਤੇਜੋ : ਕੋਈ ਨਹੀਂ ਮੇਰੇ ਕੋਲ ਬਹੁਤ ਵਕਤ ਹੈ।

ਮਲਿਕਾ : ਕੋਈ ਹੋਰ ਹੁੰਦਾ ਤਾਂ ਮੈਨੂੰ ਇਹ ਵਕਤ ਦੀ ਫਜੂਲ ਖਰਚੀ ਬੜੀ ਬਚਗਾਨੀ ਲੱਗਣੀ ਸੀ। ਪਰ ਤੇਰੇ ਵਰਗੀ ਸੂਝ ਬੂਝ ਵਾਲੀ ਔਰਤ ਬਾਰੇ ਇਹ ਗੱਲ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਕੋਲ ਲਾਜ਼ਮੀ ਇਸ ਗੱਲ ਦਾ ਕਾਰਨ ਹੋਵੇਗਾ ਕਿ ਤੂੰ ਕਿਉਂ ਇਸ ਉਸ ਬੰਦੇ ਨਾਲ ਗੱਲ ਕਰਨੀ ਚਾਹੁੰਦੀ ਹੈ ਜਿਸਨੂੰ ਜਿਉਂਦੇ ਜੀ ਕਿਸੇ ਨਹੀਂ ਸੁਣਿਆ। ਫਿਲਹਾਲ ਸਾਧਾ ਇਕ ਕਾਨੂੰਨੀ ਮਸਲਾ ਹੱਲ ਕਰ। ਮੰਨ ਲਓ ਦੁਨੀਆ ਭਰ ਦੇ ਹਤਿਆਰੇ ਇਸ ਕਮਰੇ ਵਿਚ ਤੇਰੇ ਕੋਲ ਆ ਜਾਣ। ਤੇ ਮੈਨ ਲਓ ਤੇਰੇ ਕੋਲ ਉਨ੍ਹਾਂ ਤੋਂ ਹਮੇਸ਼ਾ ਹਮੇਸ਼ਾ ਛੁਟਕਾਰਾ ਪਾਉਣ ਦਾ ਤਰੀਕਾ ਹੋਵੇ ਤਾਂ ਕੀ ਤੈਨੂੰ ਇਸ ਤਰ੍ਹਾਂ ਕਰਨ ਦਾ ਹੱਕ ਹੋਵੇਗਾ ?

ਤੇਜੋ : ਕਿਉਂ ਨਹੀਂ?

ਮਲਿਕਾ : ਬਿਲਕੁਲ ਮੇਰੇ ਵਾਲਾ ਨੁਕਤਾ

ਬਾਨੋ : ਪਰ ਪਾਰੋ ਏਨੇ ਜਿਆਦਾ ਹਤਿਆਰੇ। 

ਤੇਜੋ : ਜਿੰਨਾ ਨਹਾੜੇ ਓਨਾ ਪੁੰਨ। ਜਿੰਨੇ ਜਿਆਦਾ ਹੋਣਗੇ ਓਨੇ ਹੀ ਕਾਨੂੰਨੀ ਤੌਰ ਤੇ ਆਪਾਂ ਜਾਇਜ਼ ਹੋਵਾਂਗੇ। ਕਿਉਂਕਿ ਫਿਰ ਇਹ ਮਾਮਲਾ ਨਿੱਜੀ ਨਹੀਂ ਰਹੇਗਾ, ਰੀਰਸ਼ਖਸੀ ਹੋ ਜਾਵੇਗਾ। ਏਥੋਂ ਤੱਕ ਕਿ ਇਹ ਫੌਜੀ ਰੰਗਤ ਲੈ ਲਵੇਗਾ। ਇਹ ਲੜਾਈ ਦਾ ਬੁਨਿਆਦੀ ਸਿਧਾਂਤ ਦੇ ਕਿ ਦੁਸ਼ਮਣ ਇਕ ਥਾਂ ਇਕੱਠੇ ਕਰ ਲਵੋ ਤੇ ਇੱਕ ਸਮੇਂ ਸਾਰਿਆ ਨੂੰ ਇਕੱਠੇ ਮਾਰ ਦਿਓ। ਕਿਉਂਕਿ ਜੇ ਤੁਹਾਨੂੰ ਕੱਲੇ ਕੱਲੇ ਨੂੰ ਘਰ ਘਰ ਜਾਂ ਦਫਤਰ ਦਫਤਰ ਲੱਭਣਾ ਪਿਆ ਤਾਂ ਤੁਸੀਂ ਸ਼ੱਕ ਜਾਓਗੇ। ਅੱਜ ਨਹੀਂ ਤਾਂ ਕੱਲ੍ਹ ਆਪਣਾ ਕੰਮ ਅੱਧਵਾਟੇ ਹੀ ਛੱਡ ਦਿਓਗੇ ।ਮੇਰਾ ਯਕੀਨ ਹੈ ਮਲਿਕਾ ਕਿ ਤੁਹਾਡਾ ਵਿਚਾਰ ਬਹੁਤ ਵਿਹਾਰਕ ਹੈ।ਮੈਂ ਹੈਰਾਨ ਹਾਂ ਕਿ ਸਾਨੂੰ ਪਹਿਲਾਂ ਕਦੀ ਇਸ ਦਾ ਖਿਆਲ ਕਿਉਂ ਨਾ ਆਇਆ?

ਬਾਨੋ : ਜੇ ਤੁਸੀਂ ਸੋਚਦੀਆਂ ਓ ਕਿ ਇਹ ਕਰਨਾ ਠੀਕ ਹੋ ਤਾਂ..... 

ਤੇਜੋ : ਹਰ ਤਰ੍ਹਾਂ ਠੀਕ ਐ।

ਪਾਰੋ : ਅਸੀਂ ਹਤਿਆਰਿਆਂ ਨੂੰ ਮੁਕੱਦਮਾ ਲੜਨ ਦਾ ਵੀ ਪੂਰਾ ਮੱਕਾ ਦਿਆਂਗੇ, ਮੈਂ ਤਾਂ ਏਹੀ ਸਮਝਦੀ ਹਾਂ। ਤੁਹਾਡਾ ਕੀ ਖਿਆਲ ਐ?

ਮਲਿਕਾ : ਮੁਕੰਦਮਾ ?

ਤੇਜੋ : ਕੀਨਨ । ਤੁਸੀਂ ਕਿਸੇ ਨੂੰ ਮੁਕੱਦਮੇ ਤੋਂ ਬਿਨਾਂ ਨਹੀਂ ਮਾਰ ਸਕਦੇ। ਇਹ ਤਾਂ ਬੜੀ ਬੁਨਿਆਦੀ ਜਿਹੀ ਗੱਲ ਐ। ਕਿਸੇ ਸਖਸ ਕੋਲੋਂ ਵੀ ਕਾਨੂੰਨ ਦੀ ਢੁਕਵੀਂ ਕਾਰਵਾਈ ਤੋਂ ਬਿਨਾਂ ਉਸ ਦੀ ਜ਼ਿੰਦਗੀ, ਆਜਾਦੀ ਜਾਂ ਜਾਇਦਾਦ ਨਹੀਂ ਖੋਹੀ ਜਾ ਸਕਦੀ।

ਮਲਿਕਾ : ਪਰ ਉਹ ਸਾਡੇ ਕੋਲੋਂ ਤਾਂ ਪਰ ਲੈਂਦੇ ਹਨ।

ਤੇਜੋ : ਇਹ ਕੋਈ ਦਲੀਲ ਨਹੀਂ। ਤੁਹਾਡੇ ਉੱਤੇ ਕਿਸੇ ਗੱਲ ਦਾ ਦੋਸ਼ ਨui ਲੱਗਾ। ਜਿਸ ਤੋਂ ਦੇਸ਼ ਲੱਗਾ ਹੋਵੇ ਉਸ ਆਦਮੀ, ਔਰਤ ਜਾਂ ਬੱਚੇ ਨੂੰ ਜੱਜਾਂ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਨ ਦਾ ਅਧਿਕਾਰ ਹੈ। ਏਥੋਂ ਤੱਕ ਕਿ ਪਸ਼ੂਆਂ ਪੰਛੀਆਂ ਨੂੰ ਵੀ। ਤੁਹਾਨੂੰ ਯਾਦ ਹੋਵੇਗਾ ਜਲਪਰਲੋ ਤੋਂ ਪਹਿਲਾਂ ਪਰਮਾਤਮਾ ਨੇ ਨੂਹ ਨੂੰ ਆਪਣੇ ਸਾਥੀ ਪ੍ਰਾਣੀਆ ਦੇ ਹੱਕ ਵਿਚ ਬੋਲਣ ਦੀ ਇਜਾਜ਼ਤ ਦਿੱਤੀ । ਹਜ਼ਰਤ ਨੂਹ ਬਬਲਾ ਗਏ। ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋਇਆ।

ਮਲਿਕਾ : ਪਰ ਜੇ ਉਨ੍ਹਾਂ ਨੂੰ ਜਰਾ ਵੀ ਸ਼ੱਕ ਪੈ ਗਿਆ ਤਾਂ ਉਹ ਮੇਰੇ ਹੱਥ ਨਿਕਲ ਜਾਣਗੇ।

ਤੇਜੋ : ਇਹੋ ਜਿਹੇ ਮਾਮਲਿਆਂ ਵਿਚ ਇਕ ਸਿੱਧਾ ਜਿਹਾ ਤਰੀਕਾ ਐ। ਤੁਸੀਂ ਦੋਸ਼ੀਆਂ ਨੂੰ ਤਿੰਨ ਵਾਰ ਬੁਲਾਉਂਦੇ ਹੈ। ਤੁਸੀਂ ਚਾਹੋ ਤਾਂ ਇਹ ਬੁਲਾਉਣ ਦਾ ਅਮਲ ਮਨ ਹੀ ਮਨ ਹੋ ਸਕਦਾ ਹੈ। ਜੇ ਉਹ ਪੇਸ਼ ਨਾ ਹੋਣ ਤਾਂ ਅਦਾਲਤ ਇਕ ਮੁਖ਼ਤਾਰ ਨਿਯੁਕਤ ਕਰ ਸਕਦੀ ਹੋ ਜੇ ਦੋਸ਼ੀਆਂ ਦੀ ਨੁਮਾਇੰਦਗੀ ਕਰਦਾ ਹੈ। ਮੁਖਤਾਰ ਉਨ੍ਹਾਂ ਦਾ ਮੁਕੱਦਮਾ ਲੜ ਸਕਦਾ ਹੈ ਇਨ ਐਬਸੈਂਸ਼ੀਆ ਯਾਨੀ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਤੇ ਫੈਸਲਾ ਸੁਣਾਇਆ ਜਾ ਸਕਦਾ ਹੈ ਇਨ ਕੋਟੂਮੇਸ਼ੀਓ। ਯਾਨੀ ਹੁਕਮ-ਅਦੂਲੀ ਦੀ ਵਜਹ ਕਰਕੇ।

ਮਲਿਕਾ : ਪਰ ਮੈਂ ਕਿਸੇ ਮੁਖ਼ਤਾਰ ਨੂੰ ਨਹੀਂ ਜਾਣਦੀ ਤੇ ਸਾਡੇ ਕੋਲ ਸਿਰਫ ਦਸ ਮਿੰਟ ਨੇ।

ਬਾਨੋ : ਜਲਦੀ ਕਰੋ, ਪਾਰੋ ਜਲਦੀ ਕਰੋ।

ਤੇਜੋ : ਇਹੋ ਜਿਹੀ ਹੰਗਾਮੀ ਸੂਰਤ ਵਿਚ, ਅਦਾਲਤ ਨੂੰ ਇਸ ਗੱਲ ਦੀ ਇਜਾਜ਼ਤ ਹੈ ਕਿ ਉਹ ਪਹਿਲੇ ਹੀ ਰਾਹਗੁਜ਼ਰ ਨੂੰ ਵਕੀਲ ਸਫ਼ਾਈ ਦੇ ਤੌਰ ਤੇ ਕੰਮ ਕਰਨ ਦਾ ਹੁਕਮ ਦੇ ਸਕਦੀ ਹੈ। ਈਸਾ ਨੂੰ ਕਰੋ ਕਿਸੇ ਵੀ ਰਾਹ ਜਾਂਦੇ ਨੂੰ ਲੈ ਆਵੇ। ਕਿਸੇ ਨੂੰ ਵੀ।

ਮਲਿਕਾ : ਗੂੰਗਾ - ਬੋਲਾ

ਤੇਜੋ : ਖੈਰ, ਇਹ ਤਾਂ ਬਹੁਤ ਮੋਟੀ ਛਾਨਣੀ ਲਾਉਣ ਵਰਗੀ ਗੱਲ ਐ। ਇਸ ਦੇ ਖਿਲਾਫ਼ ਤਾਂ ਫਿਰ ਅਪੀਲ ਵੀ ਹੋ ਸਕਦੀ ਐ 

ਮਲਿਕਾ : (ਪੁਕਾਰਦੀ ਹੈ) ਦੀਸ਼ਾ ਪੁਲੀਸ ਸਾਰਜੈਂਟ ਬਾਰੇ ਕੀ ਖਿਆਲ ਐ?

ਤੇਜੋ : ਉਹ ਨਹੀਂ ਚਲੇਗਾ। ਉਸ ਨੇ ਤਾਂ ਸਰਰ ਦਾ ਪੱਖ ਲੈਣ ਦੀ ਸਹੁੰ ਖਾਧੀ ਹੁੰਦੀ ਹੈ।

(ਈਸ਼ਾ ਆਉਂਦੀ ਹੈ) ਹਾਂ ਮਲਿਕਾ ਸਾਹਿਬਾ।

ਮਲਿਕਾ : ਬਾਹਰ ਕੌਣ ਐ,

ਈਸ਼ਾ : ਸਾਡੇ ਸਾਰੇ ਦੋਸਤ, ਮਲਿਕਾ, ਰੱਦੀ ਵਾਲਾ ਐ ਤੇ....

ਮਲਿਕਾ : ਰੱਦੀ ਵਾਲੇ ਨੂੰ ਭੇਜ

ਪਾਰੋ : ਤੁਹਾਡੇ ਖ਼ਿਆਲ ਵਿਚ ਕੀ ਇਹ ਜਾਇਜ਼ ਲੱਗੇਗਾ ਕਿ ਇਕ ਹੱਦੀ ਵਾਲਾ ਬੰਦਾ ਕਰੜਪਤੀਆਂ ਦੀ ਨੁਮਾਇੰਦਗੀ ਕਰੇ ?

ਤੇਜੋ : ਸਭ ਤੋਂ ਚੰਗੀ ਦੇਣ। ਅਪਰਾਧੀਆਂ ਦੀ ਨੁਮਾਇੰਦਗੀ ਆਮ ਤੌਰ ਤੇ ਓਹੀ ਕਰਦੇ ਨੇ ਜੋ ਉਨ੍ਹਾਂ ਦੇ ਬਿਲਕੁਲ ਉਲਟ ਹੁੰਦੇ ਨੇ। ਕਾਤਿਲਾਂ ਦੀ ਨੁਮਾਇੰਦਗੀ ਉਹ ਕਰਦਾ ਹੈ ਜੇ ਕੀਤੀ ਵੀ ਨਹੀਂ ਮਾਰ ਸਕਦਾ। ਬਲਾਤਕਾਰੀਆਂ ਦੀ ਨੁਮਾਇੰਦਗੀ ਬ੍ਰਹਮਚਾਰੀਆਂ ਦੀ ਸਭਾ ਦਾ ਕੋਈ ਮੈਂਬਰ ਕਰਦਾ ਐ। ਤਜਰਬੇ ਤੋਂ ਪਤਾ ਲਗਦਾ ਹੈ ਕਿ ਸਰੀ ਹੋਣ ਦਾ ਇਹ ਸਭ ਤੋਂ ਚੰਗਾ ਤਰੀਕਾ ਹੈ।

ਮਲਿਕਾ : ਪਰ ਅਸੀਂ ਉਨ੍ਹਾਂ ਨੂੰ ਬਰੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਬਰੀ ਕਰਨ ਦਾ ਮਤਲਬ ਹੋਵੇਗਾ ਦੁਨੀਆ ਦੀ ਬਰਬਾਦੀ।

ਤੇਜੋ : ਇਨਸਾਫ ਤਾਂ ਇਨਸਾਫ ਹੈ, ਮਲਿਕਾ। 

(ਰੱਦੀ ਵਾਲਾ ਹੇਠਾਂ ਆਉਂਦਾ ਹੈ। ਉਸਦੇ ਪਿੱਛੇ ਹੋਰ ਇਹੋ ਜਿਹੇ ਹੋਰ ਲੋਕ ਹਨ।

ਰੱਦੀ ਵਾਲਾ : ਆਦਾਬ ਮਲਿਕਾ, ਨਮਸਕਾਰ ਦੇਵੀਓ। ਮੇਰਾ ਦਿਲੀ ਸਤਿਕਾਰ ਕਬੂਲ ਕਰੋ।

ਮਲਿਕਾ : ਈਸ਼ਾ ਨੇ ਤੈਨੂੰ ਦੱਸ ਦਿੱਤਾ ਏ?

ਰੱਦੀ ਵਾਲਾ : ਉਸਨੇ ਮੁਕੱਦਮੇ ਬਾਰੇ ਕੁਝ ਕਿਹਾ ਏ

ਮਲਿਕਾ : ਤੈਨੂੰ... ਮਾਫ ਕਰਨਾ, ਤੁਹਾਨੂੰ ਮੁਖਤਾਰ, ਵਕੀਲ ਸਫ਼ਾਈ ਮੁਕੱਰਰ ਕੀਤਾ ਗਿਆ ਏ।

ਰੱਦੀ ਵਾਲਾ : ਮੈਨੂੰ ਇਸ ਗੱਲ ਦੀ ਭਿਅੰਕਰ ਖੁਸ਼ੀ ਹੈ।ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ।

ਮਲਿਕਾ : ਤੁਸੀਂ ਜਾਣਦੇ ਓ ਕਿ ਇਸ ਮੁਕੱਦਮੇ ਦੇ ਨਤੀਜੇ ਉਤੇ ਕਿੰਨਾ ਕੁਝ ਮੁਨੱਸਰ ਕਰਦਾ ਹੈ ?

ਤੇਜੋ : ਤੁਸੀ ਦੋਸ਼ੀਆਂ ਯਾਨੀ ਮੁਦਾਲਿਆਂ ਨੂੰ ਏਨੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਮੁਕੱਦਮੇ ਨੂੰ ਉਨ੍ਹਾਂ ਵੱਲੋਂ ਲੜ ਸਕੇ। 

ਰੱਦੀ ਵਾਲਾ : ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਰੂਹਾਂ ਦੇ ਥੱਲੇ ਤੱਕ ਜਾਣਦਾਂ। ਮੈਂ ਰੋਜ਼ ਉਨ੍ਹਾਂ ਦੇ ਕੂੜੇ ਕਰਕਟ ਨੂੰ ਫੈਲਦਾ।

ਪਾਰੋ : ਓਥੋਂ ਤੈਨੂੰ.... ਨਹੀਂ ਸੱਚ ਤੁਹਾਨੂੰ ਕੀ ਮਿਲਦਾ ?

ਰੱਦੀ ਵਾਲਾ : ਜਿਆਦਾ ਕਰਕੇ ਫੁੱਲ।

ਬਾਨੋ : ਇਹ ਸੱਚੀ ਗੱਲ ਹੈ ਤੁਹਾਨੂੰ ਸਾਰੀਆਂ ਨੂੰ ਪਤਾ ਕਿ ਅਮੀਰ ਆਦਮੀ ਫੁੱਲਾਂ ਵਿਚ ਘਿਰੇ ਰਹਿੰਦੇ ਨੇ।

ਪਾਰੋ : ਵਾਹ। ਕਿੰਨੀ ਖੂਬਸੂਰਤ ਬਾਤ ਐ।

ਮਲਿਕਾ : ਕੀ ਤੁਸੀਂ ਅਦਾਲਤ ਨੂੰ ਉਨ੍ਹਾਂ ਦੇ ਤਰਫਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ?

ਰੱਦੀ ਵਾਲਾ : ਨਹੀਂ ਮਲਿਕਾ ਨਹੀਂ।

ਮਲਿਕਾ : ਅਸੀਂ ਬਿਲਕੁਲ ਨਿਰਪੱਖ ਵਕੀਲ ਸਫਾਈ ਚਾਹੁੰਦੇ ਆ।

ਰੱਦੀ ਵਾਲਾ : ਇਸ ਵਿਚ ਕੀ ਸ਼ੱਕ ਹੈ, ਮਲਿਕਾ ਮੈਨੂੰ ਇਕ ਸੁਝਾਅ ਦੇਣ ਦੀ ਇਜਾਜ਼ਤ ਦਿਓ

ਮਲਿਕਾ : ਤੂੰ ਸਦਾਰਤ ਕਰੇਂਗੀ ਪਾਰੋ  ?

ਰੱਦੀ ਵਾਲਾ : ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਮੈਂ ਵਕੀਲ ਦੇ ਤੌਰ ਤੇ ਬੋਲਣ ਦੀ ਥਾਂ ਮੁਦਾਲੇ ਯਾਨੀ ਦੋਸ਼ੀ ਦੇ ਤੌਰ ਤੇ ਹੀ ਬੋਲਾਂ। ਇਸ ਤਰ੍ਹਾਂ ਇਹ ਜ਼ਿਆਦਾ ਮੰਨਟਯੋਗ ਹੋ ਜਾਏਗਾ। ਮੈਂ ਵੀ ਇਸ ਵਿਚ ਹੋਰ ਖੁੱਭ ਜਾਵਾਂਗਾ। 

ਤੇਜੋ : ਕਮਾਲ ਦਾ ਖ਼ਿਆਲ ਐ। ਤਜਵੀਜ ਮਨਜੂਰ।

ਮਲਿਕਾ : ਸਾਨੂੰ ਬਹੁਤਾ ਮਨਾਉਣ ਦਾ ਕੋਸ਼ਿਸ਼ ਵੀ ਨਾ ਕਰੀਂ, ਸਮਝੇ?

ਰੱਦੀ ਵਾਲਾ : ਨਿਰਪੱਖ ਰਹਾਂਗਾ, ਮਲਿਕਾ, ਨਿਰਪੱਖ।

ਤੇਜੋ : ਕੀ ਤੁਸੀਂ ਆਪਣਾ ਕੇਸ ਤਿਆਰ ਕਰ ਲਿਆ ?

ਰੱਦੀ ਵਾਲਾ : ਮੈਂ ਕਿੰਨਾ ਕੁ ਅਮੀਰ ਆਂ ?

ਤੇਜੋ : ਲੱਖਾਂਪਤੀ, ਕਰੋੜਾਂਪਤੀ

ਰੱਦੀ ਵਾਲਾ : ਇਹ ਏਨਾ ਪੈਸਾ ਮੈਨੂੰ ਕਿੱਥ ਮਿਲਿਆ ? ਚੋਰੀ ? ਕਤਲ ? ਗਬਨ ?

ਮਲਿਕਾ : ਬਹੁਤੀ ਸੰਭਾਵਨਾ ਹੈ ਗਬਨ ।

ਰੱਦੀ ਵਾਲਾ : ਮੇਰੀ ਪਤਨੀ ਹੈ ? ਰਖੇਲ ਹੈ?

ਮਲਿਕਾ : ਸਭ ਕੁਛ ਹੈ।

ਰੱਦੀ ਵਾਲਾ : ਠੀਕ ਹੈ, ਮੈਂ ਤਿਆਰ ਹਾਂ।

ਬਾਨੋ : ਚਾਹ ਪੀਓਗੇ ?

ਰੱਦੀ ਵਾਲਾ :  ਠੀਕ ਰਹੇਗੀ ?

ਪਾਰੋ : ਹਾਂ। ਆਵਾਜ਼ ਲਈ ਬਹੁਤ ਚੰਗੀ ਹੁੰਦੀ ਏ।

ਰੱਦੀ ਵਾਲਾ : ਠੀਕ ਹੈ, ਚਾਹ ਪੀਆਂਗਾ

ਤੇਜੋ : (ਰੱਦੀ ਵਾਲੇ ਦੇ ਨਾਲ ਆਏ ਲੋਕਾਂ ਨੂੰ) ਆਓ ਆਓ, ਸਾਰੇ ਬੈਠ ਜਾਓ। ਇਹ ਲੋਕ ਅਦਾਲਤ ਹੈ। (ਉਹ ਸਭ ਪੌੜੀਆਂ ਉਤੇ ਤੇ ਹੋਰ ਜਿੱਥੇ ਵੀ ਥਾਂ ਮਿਲਦੀ ਹੈ, ਬੈਠ ਜਾਂਦੇ ਹਨ। ਆਪਣੀ ਘੱਟੀ ਮੈਨੂੰ ਦੇ ਦੇ ਮਲਿਕਾ।

ਮਲਿਕਾ : ਪਰ ਜੇ ਮੈਨੂੰ ਘੰਟੀ ਮਾਰ ਕੇ ਈਸਾ ਨੂੰ ਬੁਲਾਉਣ ਦੀ ਜ਼ਰੂਰਤ ਪਈ

ਤੇਜੋ : ਈਸਾ ਏਥੇ ਬੈਠੇਗੀ, ਮੇਰੇ ਲਾਗ। ਜੇ ਤੂੰ ਉਹਨੂੰ ਬੁਲਾਉਣਾ ਹੋਇਆ ਓਹ ਆਪੇ ਹੀ ਘੰਟੀ ਮਾਰ ਲਏਗੀ ਆਪਣੇ ਲਈ (ਸਾਰਜੈਂਟ ਤੇ ਸਿਪਾਹੀ ਨੂੰ) ਦੋਸ਼ੀ ਨੂੰ ਕਟਹਿਰੇ ਵਿਚ ਲੈ ਕੇ ਆਓ (ਅਫ਼ਸਰ ਦੇਸ਼ੀ ਨੂੰ ਕਟਹਿਰੇ ਤੱਕ ਲੈ ਕੇ ਆਉਂਦੇ ਨੇ ਜੇ ਕਿ ਇਕ ਭੁਲਾ-ਕੁਰਸੀ ਤੇ ਡੱਬੇ ਦਾ ਬਣਿਆ ਹੋਇਆ ਹੈ। ਡੱਥੇ ਉਤੇ "ਕੱਚ ਦਾ ਸਾਮਾਨ" ਲਿਖਿਆ ਹੋਇਆ ਹੈ। ਚੰਦੀਵਾਲਾ ਤੱਬੇ ਉਪਰ ਖੜਾਹੁੰਦਾ ਹੈ। ਪਾਰੇ ਘੰਟੀ ਮਾਰਦੀ ਹੈ। ਮੁਕੱਦਮੇ ਦੀ ਕਾਰਵਾਈ ਸ਼ੁਰੂ ਹੁੰਦੀ ਹੈ।) ਵਕੀਲੇ-ਸਫਾਈ ਤੁਸੀਂ ਸਹੁੰ ਚੁੱਕੋ

ਰੱਦੀ ਵਾਲਾ : ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਹੁੰ ਖਾਂਦਾ ਹਾਂ ਕਿ ਮੈਂ ਜੇ ਕਹਾਂਗਾ ਸੱਚ ਕਹਾਂਗਾ ਤੇ ਸੱਚ ਦੇ ਸਿਵਾਏ ਕੁਝ ਨਹੀਂ ਕਹਾਂਗਾ।

ਤੇਜੋ : ਬਕਵਾਸ ਬੰਦ। ਤੂੰ ਕੋਈ ਗਵਾਹ ਥੋੜ੍ਹੀ ਹੈ। ਤੂੰ ਵਕੀਲ ਸਫ਼ਾਈ ਹੋ ਤੇਰਾ ਫਰਜ਼ ਹੈ ਝੂਠ ਬੋਲਣਾ, ਅਸਲੀਅਤ ਨੂੰ ਛੁਪਾਉਣਾ, ਤੋੜਨਾ, ਮਰੋੜਨਾ ਤੇ ਹਰ ਇਕ 'ਤੇ ਤੁਹਮਤ ਲਾਉਣੀ।

ਰੋਂਦੀ ਵਾਲਾ : ਠੀਕ ਐ। ਮੈਂ ਸਹੁੰ ਚੱਕਦਾ ਹਾਂ ਕਿ ਮੈਂ ਝੂਠ ਬੇਲਾਂਗਾ, ਅਸਲੀਅਤ ਨੂੰ ਛੁਪਾਵਾਂਗਾ, ਤੋੜਾਂ ਮਰੋੜਾਂਗਾ ਤੇ ਹਰ ਇਕ ਤੇ ਤੁਹਮਤ ਲਾਵਾਂਗਾ (ਪਾਰੋ ਬਹੁਤ ਦੇਰ ਨਾਲ ਘੰਟੀ ਮਾਰਦੀ ਹੈ ) 

ਤੇਜੋ : ਚੁੱਪ, ਸ਼ੁਰੂ ਕਰੋ।

ਰੱਦੀ ਵਾਲਾ : ਜੀ ਹਜ਼ੂਰ, ਇਸ ਸਤਿਕਾਰਯੋਗ ਅਦਾਲਤ ਵਿਚ ਖੁਸ਼ਾਮਦ ਕਰਨ ਦਾ ਤੈਨੂੰ ਕੋਈ ਫਾਇਦਾ ਨਹੀਂ ਹੋਵੇਗਾ। ਏਨਾ ਕਾਫ਼ੀ ਹੈ। ਸਫ਼ਾਈ ਦੀ ਸੁਣਵਾਈ ਹੋ ਚੁੱਕੀ ਹੈ। ਹੁਣ ਜਿਰਾ ਕੀਤੀ ਜਾਵੇ।

ਮਲਿਕਾ : ਤੁਸੀਂ ਜਾਣਦੇ ਹੋ, ਤੁਹਾਡੇ ਉਤੇ ਕੀ ਇਲਜ਼ਾਮ ਹੈ ?

ਰੱਦੀ ਵਾਲਾ : ਇਲਜ਼ਾਮ ! ਮੇਰੇ ਤਾਂ ਖ਼ਾਬ ਖ਼ਿਆਲ ਵਿਚ ਵੀ ਨਹੀਂ ਆ ਸਕਦਾ ।ਮੇਰੀ ਜ਼ਿੰਦਗੀ ਖੁੱਲ੍ਹੀ ਕਿਤਾਬ ਹੈ। ਸਾਰੇ ਲੋਕ ਮੇਰੀਆਂ ਸਰਗਰਮੀਆਂ ਜਾਣਦੇ ਹਨ। ਮੈਂ ਧਾਰਮਿਕ ਸੰਸਥਾਵਾਂ ਦਾ ਥੰਮ ਹਾਂ। ਕਲਾ ਤੇ ਸੱਭਿਆਚਾਰਕ ਸਰਗਰਮੀਆਂ ਦਾ ਇੱਕ ਇੱਕ ਸਰਪ੍ਰਸਤ। ਮੇਰਾ ਦਾਮਨ ਬੇਦਾਗ ਹੈ।


11
ਲੇਖ
ਸ਼ਹਿਰ ਮੇਰੇ ਦੀ ਪਾਗਲ ਔਰਤ
0.0
ਮੈਨੂੰ ਇਸ ਨਾਟਕ ਦੇ ਨਾਮ ਨੇ ਹੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੈਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ। ਇਹ ਰਚਨਾ ਮੇਰੇ ਲਈ ਰੰਗਮੰਚੀ ਵੰਗਾਰ ਅਤੇ ਉਤੇਜਨਾ ਨਾਲ ਭਰਪੂਰ ਸੀ। ਇਸ ਨੇ ਮੇਰੇ ਸਾਹਮਣੇ ਬਹੁਤ ਸਾਦਾ ਪਰ ਹੈਰਾਨੀਜਨਕ ਸੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਕਦੇ ਵੀ ਪੂਰਨ ਤੌਰ ਤੇ ਪਰਤੀਤ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਜੀਵਨ ਅਤੇ ਮੌਤ ਦੀ ਅਟੱਲਤਾ, ਖੁਸ਼ੀ ਅਤੇ ਤਬਾਹੀ ਦਾ ਅਰਥ, ਤੇ ਉਹ ਸਮਾਂ ਜਦੋਂ ਜ਼ਿੰਦਗੀ ਯਥਾਰਥ ਅਤੇ ਫੈਂਟਸੀ ਵਿਚਕਾਰ ਝੁਲਦੀ ਹੈ। ਇਸ ਨਾਟਕ ਦੇ ਦੁਖਾਂਤਕ ਨਾਇਕ ਤੇ ਨਾਇਕਾਵਾਂ ਉਹ ਕਿਰਦਾਰ ਹਨ ਜੋ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੇ ਆਮ ਢੱਰੇ ਨਾਲੋਂ ਦੂਰ ਕਰ ਲੈਂਦੇ ਹਨ, ਜੋ ਦੁਨੀਆਂ ਦੀ ਮੌਜੂਦ ਤਰਤੀਬ ਨੂੰ ਨਾਮਨਜ਼ੂਰ ਕਰ ਦੇਂਦੇ ਹਨ। ਨਾਮਨਜ਼ੂਰੀ ਦੇ ਇਹ ਦਸਤੂਰ ਸਮਾਜਕ ਵਿਅੰਗ ਦੇ ਬਿਰਤਾਂਤ ਦੇ ਅੰਤਰਗਤ ਰੂਪ ਅਖ਼ਤਿਆਰ ਕਰਦੇ ਹਨ। ਪਾਗਲ ਔਰਤ ਮੇਰੇ ਲਈ ਇਕ ਖੀਣ ਹੋ ਚੁੱਕੀ ਆਦਰਸ਼ਵਾਦੀ ਹਸਤੀ ਹੈ ਜੋ ਧਰਤੀ ਨੂੰ ਲੁੱਟਣ ਵਾਲਿਆਂ ਦੇ ਖ਼ਿਲਾਫ਼ ਧਰਮ-ਯੁੱਧ ਛੇੜਦੀ ਹੈ। ਇਸ ਨਾਟਕ ਵਿਚ ਸੰਸਾਰ ਨੂੰ ਨੇਕੀ ਅਤੇ ਬਦੀ ਵਿਚਕਾਰ ਵੰਡਿਆ ਹੋਇਆ ਹੈ। ਓਪਰੀ ਨਜ਼ਰੇ ਇਹ ਵੰਡ ਐਵੇਂ ਖੇਡ ਜਿਹੀ ਲਗਦੀ ਹੈ, ਇਕ ਤੁੱਛ ਜਿਹਾ ਸਰਲੀਕਰਣ। ਪਰ ਇਕ ਨਿਰਦੇਸ਼ਕ ਦੇ ਤੌਰ ਤੇ ਇਹ ਮੇਰੇ ਲਈ ਸੁਪਨਸਾਜ਼ੀ ਬਨਾਮ ਪਦਾਰਥਵਾਦ ਦਾ ਨਾਟਕ ਬਣ ਗਿਆ। ਇਕ ਪਾਸੇ ਸੁਪਨਸਾਜ਼ੀ ਹੈ ਤੇ ਦੂਜੇ ਪਾਸੇ ਉਹ ਸਮਾਜਕ ਦਰਸ਼ਨ ਹੈ ਜੋ ਦੁਨੀਆਂ ਨੂੰ ਹੜੱਪ ਕਰਨ ਵਾਲਿਆਂ ਨੂੰ ਸਥਾਪਿਤ ਕਰਦਾ ਹੈ, ਆਪਣੀਆਂ ਉਪਭੋਗਤਾਵਾਦੀ ਤਰਕੀਬ ਦੁਆਰਾ ਅਸ਼ਲੀਲਤਾ ਫੈਲਾਉਂਦਾ ਹੈ, ਤੇ ਮਾਸੂਮੀਅਤ ਅਤੇ ਸਦਾਚਾਰ ਦੀ ਖੂਬਸੂਰਤੀ ਨੂੰ ਮਿਟਾਉਂਦਾ ਹੈ। ਪਾਗਲ ਔਰਤ ਆਪਣੀ ਵਿਦਰੋਹੀ ਅਗਨ ਤੇ ਜਗਮਗਾਉਂਦੀ ਸੁਹਿਦਰਤਾ ਸਦਕਾ ਨਾਂਹ-ਮੁਖਤਾ ਅਤੇ ਹਨ੍ਹੇਰੇ ਦੇ ਖ਼ਿਲਾਫ਼ ਲੜਦੀ ਹੈ। ਇਸ ਨਾਟਕ ਦੇ ਕਿਰਦਾਰ ਰੂਪਕ ਵੀ ਹਨ ਤੇ ਬਿੰਬ ਵੀ। ਉਹ, ਇਕ ਪੱਧਰ 'ਤੇ ਯਥਾਰਥਕ ਹਨ ਤੇ ਦੂਜੀ ਪੱਧਰ ਤੇ ਪੜ-ਯਥਾਰਥਕ। ਇਹ ਨਾਟਕ ਸੁਪਨਾ ਲੈ ਸਕਣ ਵਾਲੇ ਲੋਕਾਂ ਦੀ ਫੈਂਟਸੀ ਹੈ
1

ਸ਼ਹਿਰ ਮੇਰੇ ਦੀ ਪਾਗਲ ਔਰਤ

5 December 2023
4
0
0

ਸ਼ਹਿਰ ਮੇਰੇ ਦੀ ਪਾਗਲ ਔਰਤ ਵਾਲਾਂ ਦੇ ਵਿਚ ਤਾਰੇ ਲਾ ਕੇ  ਮੱਥ ਉਤੇ ਚੰਨ ਸਜਾ ਕੇ ਗਲ ਰਾਤਾਂ ਦੇ ਬਸਤਰ ਪਾ ਕੇ  ਪੀਣ ਆਂ ਨੂੰ ਪਾਜ਼ੇਸ਼ ਬਣਾ ਕੇ ਫਿਰਦੀ ਏ ਇਕ ਬਿਹਬਲ ਔਰਤ  ਸ਼ਹਿਰ ਮੇਰੇ ਦੀ ਪਾਗਲ ਔਰਤ ਜਦ ਉਹ ਹੱਸਦੀ ਤਾਰੇ ਛਣਕਣ  ਜਦ ਉਹ

2

ਅੰਕ-ਪਹਿਲਾ

5 December 2023
3
0
0

ਸ਼ਹਿਰ ਦੀ ਪਾਰਕ ਪ੍ਰਧਾਨ' ਤੇ ਜ਼ੈਲਦਾਰ ਪ੍ਰਵੇਸ਼ ਕਰਦੇ ਹਨ। ਪ੍ਰਧਾਨ : ਜ਼ੈਲਦਾਰ ਸਾਹਿਬ, ਆਓ ਓਸ ਬੈਂਚ ਤੇ ਬੈਠਦੇ ਆਂ। ਇਹ ਇਕ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸ਼ੌਕਤ ਨਾਲ ਮਨਾਵਾਂਗੇ, ਫਿਲਹਾਲ ਧੁੱਪੇ ਬੈਠ ਕੇ ਗੱਲਾਂ ਕਰ

3

ਤੀਜਾ ਅੰਕ

6 December 2023
1
0
0

ਏਸ ਪਾਲਸ਼ ਵਾਲੋ ਤੋਂ ਕਦੀ ਕੁਝ ਨਾ ਖਰੀਦਣਾ। ਜ਼ੈਲਦਾਰ : ਮੈਂ ਤੁਹਾਡੀ ਗੱਲ ਕਿਵੇਂ ਮੋੜ ਸਕਦਾਂ ? (ਪਾਲਿਸ਼ ਵਾਲਾ ਮੋਢੇ ਸਕੋੜ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ? ਪ੍ਰਧਾਨ : ਦੇਖੋ ਜ਼ੈਲਦਾਰ ਸਾਹਿਬ, ਤੁਹ

4

ਚੌਥਾ ਅੰਕ

7 December 2023
1
0
0

ਖ਼ੈਰ, ਇਹ ਖ਼ਤਰਾ ਤਾਂ ਅਸੀਂ ਸਹੇੜਦੇ ਹੀ ਹਾਂ। ਬਹਰਹਾਲ ਇਹ ਸੋਚਣਾ ਮੇਰਾ ਪੇਸ਼ਾ ਨਹੀਂ ਹੈ। ਇਕ ਖਣਿਜ ਖੋਜੀ ਨੂੰ ਬੜੀਆਂ ਹੋਰ ਚੀਜ਼ਾਂ ਬਾਰੇ ਚਿੰਤਾ ਕਰਨੀ ਪੈਂਦੀ ਹੈ। ਜ਼ੈਲਦਾਰ : ਹਾਂ ਮੈਨੂੰ ਪਤਾ ਜਿਵੇਂ ਇੱਛਾਧਾਰੀ ਨਾਗਾਂ ਬਾਰੇ, ਪਿੱਸੂਆਂ ਬਾਰੇ

5

ਪੰਜਵਾਂ ਅੰਕ

9 December 2023
0
0
0

ਸਿਪਾਹੀ : ਨਿਰਦੋਸ਼ ਤੋਂ ਤੁਹਾਡਾ ਕੀ ਮਤਲਬ? ਇਹ ਛਾਲ ਮਾਰਨ ਲੱਗਾ ਸੀ. ਜਦੋਂ ਮੈਂ ਇਹਨੂੰ ਫੜਿਆ। ਖਣਿਜ ਖੋਜੀ : ਤੁਹਾਡੇ ਕੋਲ ਇਸਦਾ ਕੋਈ ਸਬੂਤ ਹੈ ? ਸਿਪਾਹੀ : ਮੈਂ ਇਹਨੂੰ ਆਪ ਦੇਖਿਆ। ਖਣਿਜ ਖੋਜੀ : ਲਿਖਤੀ ਸਬੂਤ ?ਕੋਈ ਚਸ਼ਮਦੀਦ ਗਵਾਹ ? ਸਿਪ

6

ਛੇਵਾਂ ਅੰਕ

11 December 2023
0
0
0

ਖਣਿਜ ਖੋਜੀ : ਪਿਆਰੇ, ਆਓ ਆਪਾਂ ਚੱਲਦੇ ਹਾਂ ਪਿਆਰਾ : ਮੈਂ ਏਥੇ ਬਿਲਕੁਲ ਠੀਕ ਆਂ। ਖਣਿਜ ਖੋਜੀ : ਮੈਂ ਤੁਹਾਨੂੰ ਕਿਹਾ, ਆਓ ਚੱਲੀਏ। ਪਿਆਰਾ : (ਮਲਿਕਾ ਨੂੰ) ਬੀਬੀ ਜੀ, ਮੈਂ ਚਲਦਾ ਹੀ ਹਾਂ। ਮਲਿਕਾ : ਨਹੀਂ। ਪਿਆਰਾ : ਕੋਈ ਫ਼ਾਇਦਾ ਨਹੀਂ, ਮਿ

7

ਸੱਤਵਾਂ ਅੰਕ

18 December 2023
2
0
0

 ਮੈਂ ਨਾਲ ਵੰਨਗੀ ਭੇਜ ਰਿਹਾ ਹਾ ਤਾਂ ਜੋ ਤੁਸੀਂ ਕੱਚੇ ਤੇਲ ਦੀ ਕੁਆਲਟੀ ਤੇ ਗਾੜ੍ਹੇਪਨ ਦਾ ਨਿਰੀਖਣ ਕਰ ਸਕ। ਆਪ ਦਾ ਹਿੱਤੂ। ਰਣਧੀਰ, ਕੀ ਤੁਸੀਂ ਏਥੇ ਖਣਿਜ ਖੋਜੀ ਦੇ ਦਸਤਖਤ ਕਰ मरसे वे ? ਪਿਆਰਾ  : ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹੋ ?

8

ਅੱਠਵਾਂ ਅੰਕ

19 December 2023
0
0
0

ਬਾਨੋ : ਉਹ ਬਹੁਤ ਚੰਗੇ ਲੋਕ ਹਨ.... ਪਾਰੋ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ?  ਮਲਿਕਾ : ਮੈਨੂੰ ਕੁਝ ਕਹਿਣ ਦੀ ਇਜਾਜ਼ਤ ਹੈ? ਜਾਂ ਕਿ ਅੱਜ ਵੀ ਪਾਰ ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ ਕਿ ਜਿਸ ਦੇ ਲੋ

9

ਨੌਵਾਂ ਅੰਕ

20 December 2023
1
0
0

ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਨਵੇ। ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾ ਨਾਲ ਸਲਾਹ ਕਰਦੀ ਹਾਂ ਤੇ ਆਪਾ ਰਾਤ ਦੇ ਖਾਣੇ ਤੋਂ ਬਾਅਦ ਫੇਰ ਮਿਲ ਸਕਦੇ ਮਲਿ

10

ਦਸਵਾਂ ਅੰਕ

21 December 2023
0
0
0

ਮਲਿਕਾ : ਕਿੰਨਾ ਕਰੂਰ ਝੂਠ । ਏਦ੍ਰੀ ਸ਼ਕਲ ਦੇਖੋ। ਪਾਰੋ : ਤੂੰ ਉਸ ਦੀ ਬੇਇਜ਼ਤੀ ਨਾ ਕਰ। ਉਹ ਤੈਨੂੰ ਖੁਸ਼ ਕਰਨ ਲਈ ਹੀ ਝੂਠ ਬੋਲ ਰਿਹਾ ਹੈ। ਮਲਿਕਾ : ਚੁੱਪ ਕਰ ਪਾਰੋ , ਤੈਨੂੰ ਗੱਲ ਦੀ ਸਮਝ ਕਦੀ ਨਹੀਂ ਪੈਂਦੀ। (ਰੱਦੀ ਵਾਲੇ ਨੂੰ) ਤੁਹਾਡੇ ਸਿਰ

11

ਗਿਆਰਵਾਂ ਅੰਕ

22 December 2023
0
0
0

ਤੇਜੋ : ਏਨਾ ਮਜ਼ਾ ਕਦੇ ਨਹੀਂ ਆਇਆ (ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ। ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋ ਲਵੋ ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ? ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ। ਮਲਿਕਾ : ਸਾਬਾਸ਼ ਜੀਉ

---