shabd-logo

ਗਿਆਰਵਾਂ ਅੰਕ

22 December 2023

5 Viewed 5

ਤੇਜੋ : ਏਨਾ ਮਜ਼ਾ ਕਦੇ ਨਹੀਂ ਆਇਆ

(ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ।

ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋ ਲਵੋ

ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ?

ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ।

ਮਲਿਕਾ : ਸਾਬਾਸ਼ ਜੀਉਂਦੀ ਰਹਿ। ਚਮੁੱਚ ਮੈਂ ਬਹੁਤ ਥੱਕ ਗਈ ਹਾਂ।

ਮਲਿਕਾ (ਮੁਸਕਰਾਉਂਦੀ ਹੈ) ਤੂੰ ਆਪਣੀ ਜ਼ਿੰਦਗੀ ਵਿਚ ਕੋਈ ਮੁਕੱਦਮਾ ਏਦਾਂ ਖੁਸ਼ੀ ਖੁਸ਼ੀ ਮੁੱਕਦਾ ਦੇਖਿਆ ?

ਈਸ਼ਾ : ਲੇਟ ਜਾਓ ਤੇ ਆਪਣੀਆਂ ਅੱਖਾਂ ਬੰਦ ਕਰ ਲਓ। (ਮਲਿਕਾ ਆਰਾਮ-ਕੁਰਸੀ 'ਤੇ ਲੇਟ ਜਾਂਦੀ ਹੈ ਤੇ ਅੱਖਾਂ ਬੰਦ ਕਰ ਲੈਂਦੀ ਹੈ। ਈਸ਼ਾ ਪੱਬਾਂ ਭਾਰ ਤੁਰ ਕੇ ਬਾਹਰ ਜਾਂਦੀ ਹੈ। ਓਸੇ ਪਲ ਪਿਆਰਾ ਮਲਕੜੇ ਮਲਕੜੇ ਆਉਂਦਾ ਹੈ। ਉਸਦੇ ਹੱਥ ਵਿਚ ਸੋਰੰਗਾ ਦੁਪੱਟਾ ਹੈ। ਉਹ ਆਰਾਮ-ਕੁਰਸੀ ਦੇ ਕੋਲ ਖੜ੍ਹਾ ਹੈ, ਸੁੱਤੀ ਹੋਈ ਔਰਤ ਨੂੰ ਕੋਮਲਤਾ ਨਾਲ ਦੇਖਦਾ ਹੋਇਆ। ਫਿਰ ਗੋਡਿਆਂ ਭਾਰ ਬੇਠ ਜਾਂਦਾ ਹੈ, ਉਸਦਾ ਹੱਥ ਆਪਣੇ ਹੱਥ ਵਿਚ ਲੈਂਦਾ ਹੈ।

ਮਲਿਕਾ : (ਅੱਖਾਂ ਬੰਦ ਕੀਤਿਆਂ ਹੀ) ਤੂੰ ਹੈਂ, ਅਮਰ ?

ਪਿਆਰਾ : ਮੈਂ ਪਿਆਰਾ ਹਾਂ

ਮਲਿਕਾ : ਮੇਰੇ ਨਾਲ ਝੂਠ ਨਾ ਬੋਲ ਅਮਰ। ਮੈਂ ਤੇਰੇ ਹੱਥ ਪਛਾਣਦੀ ਹਾਂ। ਤੇ ਹਮੇਸ਼ਾਂ ਗੱਲਾਂ ਉਲਟਾਉਂਦਾ ਕਿਉਂ ਰਹਿੰਦਾ ਏਂ ? ਸੱਚ ਕਹਿ ਦੇ ਨਾ ਤੂੰ ਓਹੀ ਹੈਂ।

ਪਿਆਰਾ : ਹਾਂ ਮੈਂ ਓਹੀ ਆਂ

ਮਲਿਕਾ : ਜੇ ਤੂੰ ਮੈਨੂੰ ਆਸ਼ੂ ਕਹਿ ਕੇ ਬੁਲਾਵੇਂ ਤਾਂ ਤੇਰਾ ਕੀ ਘਟ ਜਾਏਗਾ ?

ਪਿਆਰਾ : ਆਸ਼ੂ, ਮੈਂ ਓਹੀ ਆ।

ਮਲਿਕਾ : ਤੂੰ ਮੈਨੂੰ ਕਿਉਂ ਛੱਡ ਗਿਆ ਸੈਂ ਅਮਰ ? ਕੀ ਏਨੀ ਪਿਆਰੀ ਐ ਤੇਰੀ ਨਿੰਮੀ ?

ਪਿਆਰਾ : ਨਹੀਂ ਤੂੰ ਉਹਦੇ ਨਾਲੋਂ ਹਜ਼ਾਰ ਗੁਣਾ ਵਧ ਪਿਆਰੀ ਏਂ।

ਮਲਿਕਾ : ਪਰ ਉਹ ਮੇਰੇ ਨਾਲੋਂ ਚਲਾਕ ਸੀ

ਪਿਆਰਾ : ਮੂਰਖ ਸੀ।

ਮਲਿਕਾ : ਤਾਂ ਫਿਰ ਕੀ ਇਹ ਉਸਦੀ ਰੂਹ ਸੀ ਜੋ, ਤੈਨੂੰ ਖਿੱਚ ਕੇ ਲੈ ਗਈ ਸੀ ?ਜਦ ਤੂੰ ਉਸ ਦੀਆਂ ਅੱਖਾਂ ਵਿਚ ਝਾਕਦਾ ਮੈਂ ਤਾਂ ਤੈਨੂੰ ਕਈ ਹੋਰ ਹੀ ਜਹਾਨ ਦਿਸਦਾ ਸੀ, ਸ਼ਾਇਦ। 

ਪਿਆਰਾ : ਮੈਨੂੰ ਕੁਫ ਨਹੀਂ ਦਿਸਦਾ ਸੀ। 

ਮਲਿਕਾ : ਇਸ ਤਰ੍ਹਾਂ ਹੀ ਕਰਦੇ ਨੇ ਮਰਦ। ਉਹ ਤੁਹਾਨੂੰ ਇਸ ਲਈ ਪਿਆਰ ਕਰਦੇ ਨੇ ਕਿ ਤੁਸੀਂ ਖੂਬਸੂਰਤ ਓ. ਸਮਝਦਾਰ ਓ,ਬਹੁਤ ਜਜ਼ਬਾਤੀ ਓ, ਪਰ ਪਹਿਲਾ ਹੀ ਮੌਕਾ ਮਿਲਣ ਤੇ ਉਹ ਤੁਹਾਨੂੰ ਕਿਸੇ ਆਮ ਜਿਹੀ, ਅਹਿਸਾਸਾਂ ਤੋਂ ਸੱਖਣੀ. ਬੇਰੂਹ ਔਰਤ ਦੀ ਖ਼ਾਤਰ ਛੱਡ ਜਾਂਦੇ ਹਨ। ਇਸ ਤਰ੍ਹਾਂ ਹੀ ਕਿਉਂ ਹੁੰਦਾ ਹੈ ਅਮਰ ? ਕਿਉਂ?

ਪਿਆਰਾ : ਮਲਿਕਾ

ਮਲਿਕਾ : ਮੈਨੂੰ ਪਤਾ ਉਹ ਕੋਈ ਅਮੀਰ ਨਹੀਂ ਸੀ। ਜਦ ਮੈਂ ਸਬਜ਼ੀ ਦੀ ਦੁਕਾਨ ਤੇ ਦੇਖਿਆ, ਉਹ ਮੇਰੇ ਦੇਖਦੇ ਦੇਖਦੇ ਸਭ ਤੋਂ ਸੁਹਣਾ ਖ਼ਰਬੂਜਾ ਖਰੀਦ ਕੇ ਲੈ ਗਈ ਸੀ, ਜਿਸ 'ਤੇ ਮੇਰੀ ਨਜ਼ਰ ਸੀ, ਉਦੋਂ ਮੈਂ ਦੇਖਿਆ ਸੀ ਪਿਆਰੋ ਦੋਸਤ, ਓਹਦੀ ਕਮੀਜ਼ ਦੇ ਕਫ਼ ਬਿਲਕੁਲ ਛਿੱਜੇ ਹੋਏ ਸਨ।

ਪਿਆਰਾ : ਹਾਂ, ਉਹ ਗ਼ਰੀਬ ਸੀ 

ਮਲਿਕਾ : ਗਰੀਬ ਸੀ ? ਕੀ ਉਹ ਮਰ ਗਈ ਹੈ ?ਜੇ ਤੂੰ ਮੇਰੇ ਕੋਲ ਹੁਣ ਇਸ ਲਈ ਆਇਆ ਏ ਕਿ ਉਹ ਮਰ ਗਈ ਏ ਜਾਸ ਲਈ ਸਾਰਿਆ ਦੇ ਉਡਾਰ ਨਹੀਂ ਪਹਿਨਣਾ ਮੈਂ ਫੋਨ ਅਪਨਾਉਣ ਤੋਂ ਇਨਕਾਰ ਕਰਦੀ ਆਂ

ਪਿਆਰਾ : ਨਹੀਂ ਉਹ ਬਿਲਕੁਲ ਜਿਉਂਦੀ ਜਾਗਦੀ ਐ।

ਮਲਿਕਾ : ਤੇਰੇ ਹੱਥ ਅਜੇ ਤੱਕ ਉਹੋ ਜਿਹੇ ਹਨ, ਅਮਰ। ਤੇਰੀ ਛੁਹ ਜਵਾਨ ਤੇ ਨਿੱਗਰ ਹੈ। ਸਿਹਫ਼ ਤੇਰਾ ਏਹੀ ਹਿੱਸਾ ਮੇਰੇ ਨਾਲ ਰਿਹਾ ਹੈ। ਬਾਕੀ ਹਿੱਸਾ ਮੈਥੋਂ ਬਹੁਤ ਦੂਰ ਚਲਾ ਗਿਆ ਹੈ। ਮੈਨੂੰ ਪਤਾ ਏ ਤਾਂ ਹੀ ਤੂੰ, ਜਦੋਂ ਮੈਂ ਜਾਗਦੀ ਹੁੰਦੀ ਆਂ, ਮੇਰੇ ਕੋਲ ਨਹੀਂ ਆਉਂਦਾ। ਤੂੰ ਸਿਆਣਾ ਹੋ ਗਿਆ ਏਂ। ਹਾਂ ਮੈਂ ਬੁੱਢਾ ਹੋ ਗਿਆ ਹਾਂ।

ਪਿਆਰਾ : ਹਾਂ ਮੈਂ ਬੁੱਢਾ ਹੋ ਗਿਆ ਹਾਂ। 

ਮਲਿਕਾ : ਪਰ ਮੈਂ ਨਹੀਂ, ਮੈਂ ਜਵਾਨ ਹਾਂ ਕਿਉਂਕਿ ਮੈਂ ਜਵਾਨੀ ਹੰਢਾਈ ਨਹੀਂ ਤੇਰੇ ਵਾਂਗ। ਇਹ ਅਜੇ ਤਕ ਮੇਰੇ ਕੋਲ ਹੈ ਸੱਜਰੀ ਅਤੇ ਸੁਹਣੀ ਹਮੇਸ਼ਾ ਵਾਂਗ। ਪਰ ਜਦੋਂ ਤੂੰ ਬਾਰਾਦਰੀ ਵਿਚ ਨਿੰਮੀ ਨਾਲ ਘੁੰਮਦਾ ਏਂ, ਮੈਨੂੰ ਪੱਕਾ ਪਤਾ.....

ਪਿਆਰਾ : ਹੁਣ ਓਥੇ ਕੋਈ ਬਾਰਾਂਦਰੀ ਨਹੀਂ ਰਹੀ।

ਮਲਿਕਾ : ਕੀ ਅਜੇ ਬਾਗ ਹੈ ? ਮੈਂ ਮੁੜ ਕੇ ਕਦੀ ਦੇਖਣ ਨਹੀਂ ਗਈ। ਮੈਂ ਸਚਦੀ ਹਾਂ, ਜੇ ਉਹ ' ਤੁਰ ਸਕਦੇ ਤਾਂ ਦਰਖ਼ਤ ਜ਼ਰੂਰ ਗਿਲਾਨੀ ਨਾਲ ਉਸ ਦਿਨ ਉਥੋਂ ਚਲੇ ਜਾਂਦੇ ਜਿਸ ਦਿਨ ਤੂੰ ਨਿੰਮੀ ਨਾਲ ਪਹਿਲੇ ਦਿਨ ਓਥੇ ਗਿਆ ਸੈਂ।

ਪਿਆਰਾ : ਉਹ ਚਲੇ ਗਏ, ਬਹੁਤ ਥੋੜ੍ਹ ਬਚ ਨੇ।

ਮਲਿਕਾ : ਤੂੰ ਉਸ ਨੂੰ ਨਾਲ ਲੈ ਕੇ ਫਿਲਮ ਦੱਖਣ ਵੀ ਖ਼ਿਆਲ ਹੈ। ਜਾਂਦਾ ਏ, ਮੇਰਾ ਖਿਆਲ ਏ

ਪਿਆਰਾ : ਅੱਜਕਲ ਸਿਨਮਾ ਹਾਲ 'ਚ ਕੋਈ ਫਿਲਮਾਂ ਦੇਖਣ ਨਹੀਂ ਜਾਂਦਾ।

ਮਲਿਕਾ : ਫਿਲਮ ਤੋਂ ਮੁੜਦਿਆਂ ਹੀ, ਅਮਰ, ਮੈਂ ਪਹਿਲੀ ਵਾਰ ਤੇਰੀ ਬਾਂਹ ਵਿਚ ਬਾਹ ਪਾਈ ਸੀ । ਬੜੀ ਠੰਢੀ ਹਵਾ ਵਗਦੀ ਸੀ ਤੇ ਰਾਤ ਵੀ ਕਾਫੀ ਹੋ ਗਈ ਸੀ । ਮੈਂ ਉਸ ਸੜਕ ਤੇ ਦੁਬਾਰਾ ਕਦਮ ਨਹੀਂ ਰੱਖੋ। ਮੈਂ ਦੂਜੇ ਰਸਤਿਓਂ ਆਉਂਦੀ ਜਾਂਦੀ ਹਾਂ। ਦੂਜੇ ਰਸਤੇ ਵਿਚ ਬਰਸਾਤ ਦੇ ਦਿਨੀਂ ਪਾਣੀ ਖੜਾ ਹੁੰਦਾ। ਬੰਦਾ ਤਿਲਕ ਵੀ ਸਕਦਾ। ਮੈਂ ਅਕਸਰ ਤਿਲਕ ਜਾਂਦੀ ਆਂ।

ਪਿਆਰਾ : ਮਲਿਕਾ ਓ ਮੇਰੀ ਜਾਨ, ਮੈਨੂੰ ਮਾਫ ਕਰ ਦੇ। 

ਮਲਿਕਾ : ਨਹੀਂ, ਕਦੀ ਨਹੀਂ ਮੈਂ ਤੈਨੂੰ ਕਦੀ ਮਾਫ ਨਹੀਂ ਕਰਾਂਗੀ। ਇਹ ਕਿੰਨੀ ਕਮੀਨ ਗੱਲ ਹੋ ਨਿੰਮੀ ਨੂੰ ਵੀ ਉਨ੍ਹਾਂ ਥਾਵਾਂ ਤੇ ਲੈ ਕੇ ਜਾਣਾ ਜਿੱਥੇ ਆਪਾਂ ਇਕੱਠੇ ਗਏ ਸੀ।

ਪਿਆਰਾ : ਕੁਝ ਵੀ ਹੈ, ਮੈਂ ਕਸਮ ਖਾਂਦਾ ਹਾਂ, ਮਲਿਕਾ... 

ਮਲਿਕਾ : ਕਸਮ ਨਾ ਖਾ। ਮੈਨੂੰ ਪਤਾ ਤੂੰ ਕੀ ਕੀਤਾ। ਤੂੰ ਉਹਨੂੰ ਓਹੀ ਫੁੱਲ ਦਿੱਤੇ। ਤੂੰ ਉਹਨੂੰ ਓਹੀ ਸੈੱਟ ਲੈ ਕੇ ਦਿੱਤੇ । ਪਰ ਕੀ ਉਸ ਨੇ ਕੁਝ ਸੰਭਾਲਿਆ ? ਮੇਰੇ ਕੋਲ ਅਜੇ ਤੱਕ ਤੇਰੇ ਦਿੱਤੇ ਸਾਰੇ ਫੁੱਲ ਨੇ। ਸੈੱਟ ਦੀਆਂ ਸ਼ੀਸ਼ੀਆਂ ਨੇ ਓਸੇ ਤਰ੍ਹਾਂ। ਨਹੀਂ, ਮੈਂ ਜੀਉਂਦੇ ਜੀ ਤੈਨੂੰ ਕਦੀ ਮਾਫ਼ ਨਹੀਂ ਕਰਾਂਗੀ। 

ਪਿਆਰਾ : ਮੈਂ ਤੈਨੂੰ ਹਮੇਸ਼ਾ ਪਿਆਰ ਕੀਤਾ ਸੀ ਮਲਿਕਾ। 

ਮਲਿਕਾ : ਕੀਤਾ ਸੀ ?ਕੀ ਤੂੰ ਵੀ ਮਰ ਚੁੱਕਾ ਏਂ ? 

ਪਿਆਰਾ : ਨਹੀਂ। ਮੈਂ ਤੈਨੂੰ ਪਿਆਰ ਕਰਦਾ ਹਾਂ। ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗਾ। 

ਮਲਿਕਾ : ਹਾਂ, ਮੈਨੂੰ ਪਤਾ ਐ। ਮੈਨੂੰ ਓਸੇ ਪਲ ਪਤਾ ਲੱਗ ਗਿਆ ਸੀ, ਜਦੋਂ ਤੂੰ ਚਲਾ ਗਿਆ ਸੈਂ ਅਮਰ ? ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਇਸ ਨੂੰ ਹੁਣ ਕੁਝ ਵੀ ਬਦਲ ਨਹੀਂ ਸਕਦਾ। ਨਿੰਮੀ ਬੇਸ਼ੱਕ ਉਸਦੀਆਂ ਬਾਹਾਂ ਵਿਚ ਹੈ ਪਰ ਉਹ ਮੈਨੂੰ ਪਿਆਰ ਕਰਦਾ ਹੈ। ਮੈਨੂੰ ਪਤਾ ਹੈ ਤੂੰ ਉਸਨੂੰ ਕਦੀ ਪਿਆਰ ਨਹੀਂ ਕੀਤਾ। ਤੇਰਾ ਕੀ ਖ਼ਿਆਲ ਹੈ ਮੈਂ ਇਸ ਫਜੂਲ ਕਹਾਣੀ ਤੇ ਯਕੀਨ ਕਰ ਲਿਆ ਸੀ ਕਿ ਨਿੰਮੀ ਹੱਡੀਆਂ ਦੇ ਡਾਕਟਰ ਨਾਲ ਦੌੜ ਗਈ ਐ ? ਬਿਲਕੁਲ ਨਹੀਂ ਕਿਉਂਕਿ ਤੂੰ ਉਸਨੂੰ ਪਿਆਰ ਨਹੀਂ ਕਰਦਾ ਸੀ, ਇਸ ਲਈ ਤੁਸੀਂ ਇਕੱਠੇ ਰਹੇ । ਤੇ ਉਸ ਤੋਂ ਬਾਅਦ, ਜਦੋਂ ਉਹ ਵਾਪਸ ਆਈ, ਤਾਂ ਮੈਂ ਸੁਣਿਆ ਉਹ ਕਿਸੇ ਪਟਵਾਰੀ ਨਾਲ ਚਲੀ ਗਈ। ਮੈਨੂੰ ਪਤਾ ਸੀ, ਇਹ ਗੱਲ ਵੀ ਸੱਚੀ ਨਹੀਂ ਹੋ ਸਕਦੀ। ਤੂੰ ਉਸ ਕੋਲੋਂ ਕਦੀ ਖਹਿੜਾ ਨਹੀਂ ਛੁਡਾ ਸਕਦਾ ਅਮਰ, ਕਦੀ ਨਹੀਂ ਕਿਉਂਕਿ ਤੂੰ ਉਸ ਨੂੰ ਪਿਆਰ ਨਹੀਂ ਕਰਦਾ।

ਪਿਆਰਾ : ਮੈਨੂੰ ਤੇਰੀ ਹਮਦਰਦੀ ਦੀ ਲੜ ਹੈ, ਮਲਿਕਾ, ਤੇਰੇ ਪਿਆਰ ਦੀ ਲੋੜ ਹੈ, ਮੈਨੂੰ ਕਦੀ ਭੁੱਲੀਂ ਨਾ।

ਮਲਿਕਾ : ਅਲਵਿਦਾ, ਅਮਰ, ਅਲਵਿਦਾ, ਹੁਣ ਮੇਰਾ ਹੱਥ ਛੱਡ ਦੇ ਤੇ ਪਿਆਰੇ ਨੂੰ ਫੜਾ ਦੇ।

(ਪਿਆਰਾ ਉਸਦਾ ਹੱਥ ਛੱਡਦਾ ਹੈ ਤੇ ਇਕ ਪਲ ਬਾਅਦ ਫਿਰ ਫੜ ਲੈਂਦਾ ਹੈ। ਮਲਿਕਾ ਅੱਖਾਂ ਖੋਲਦੀ ਹੈ) ਪਿਆਰੇ, ਤੂੰ ਹੈ ? ਉਹ ਚਲਾ ਗਿਆ?

ਪਿਆਰਾ : ਹਾਂ, ਮਲਿਕਾ।

ਮਲਿਕਾ : ਮੈਂ ਉਸ ਦੇ ਜਾਣ ਦੀ ਆਵਾਜ਼ ਵੀ ਨਹੀਂ ਸੁਣੀ। ਉਸ ਨੂੰ ਪਤਾ ਹੈ ਜਦੋਂ ਜਾਈਦਾ ਇਸੇ ਤਰ੍ਹਾਂ ਜਾਈਦਾ। ਇਹ (ਉਹ ਸੌਰੇਗਾ ਦੁਪੱਟਾ ਦੇਖਦੀ ਹੈ) ਤੈਨੂੰ ਕਿੱਥੇ ਮਿਲਿਆ ?

ਪਿਆਰਾ : ਅਲਮਾਰੀ ਵਿਚ ਪਿਆ ਸੀ, ਇਕ ਸ਼ੀਸ਼ੇ ਦੇ ਪਿੱਛੇ।

ਮਲਿਕਾ : ਏਦੇ ਨਾਲ ਇਕ ਜਾਮਨੀ ਰੰਗ ਦਾ ਥੈਲਾ ਵੀ ਸੀ?

ਪਿਆਰਾ : ਹਾਂ  

ਮਲਿਕਾ : ਤੇ ਇਕ ਬੱਚੀ ਦਾ ਕਸੀਦੇ ਵਾਲਾ ਡੱਬਾ ?

ਪਿਆਰਾ : ਨਹੀਂ ਮਲਿਕਾ।

ਮਲਿਕਾ : ਉਹ ਹੁਣ ਡਰ ਗਏ ਨੇ। ਉਹ ਮਰਨ ਤੋਂ ਡਰਦੇ ਥਰ ਥਰ ਕੰਬ ਰਹੇ ਹਨ। ਤੂੰ ਦੇਖ ਹੁਣ ਉਹ ਕੀ ਕਰ ਰਹੇ ਐ। ਉਹ ਚੁਪ-ਚਾਪ ਸਾਰੀਆਂ ਚੀਜ਼ਾਂ ਮੋੜ ਰਹੇ ਨੇ, ਜਿਹੜੀਆਂ ਉਨ੍ਹਾਂ ਨੇ ਚੁਰਾਈਆਂ ਸਨ। ਮੈਂ ਕਦੀ ਅਲਮਾਰੀਆਂ ਨਹੀਂ ਖੋਲ੍ਹਦੀ ਉਸ ਬੁੱਢੀ ਔਰਤ ਕਰਕੇ ਜੋ ਸ਼ੀਸ਼ੇ ਵਿਚ ਰਹਿੰਦੀ ਹੈ। ਪਰ ਮੇਰੀਆਂ ਅੱਖਾਂ ਬਹੁਤ ਤੇਜ਼ ਹਨ। ਅਲਮਾਰੀ ਵਿਚ ਕੀ ਹੈ, ਇਹ ਦੇਖਣ ਲਈ ਮੈਨੂੰ ਉਸਨੂੰ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਅੱਜ ਸਵੇਰ ਤੱਕ ਉਹ ਅਲਮਾਰੀ ਖਾਲੀ ਸੀ। ਤੇ ਹੁਣ ਦੇਖ ਲੈ। ਇਕ ਛੋਟੀ ਜਿਹੀ ਬੱਚੀ ਦੇ ਕਸੀਦੇ ਵਾਲੇ ਡੱਬੇ ਦਾ ਮੈਨੂੰ ਬੜਾ ਵਿਗੋਚਾ ਰਿਹਾ । ਇਹ ਡੱਬਾ ਉਨ੍ਹਾਂ ਨੇ ਉਦੋਂ ਚੁਰਾਇਆ ਸੀ ਜਦੋਂ ਮੈਂ ਅਜੇ ਛੋਟੀ ਜਿਹੀ ਬੱਚੀ ਸਾਂ ਉਹ ਉਨ੍ਹਾਂ ਵਾਪਸ ਨਹੀਂ ਮੋੜਿਆ ? ਤੈਨੂੰ ਪੱਕਾ ਪਤਾ ਏ ਨਾ ?

ਪਿਆਰਾ : ਕਿਹੋ ਜਿਹਾ ਹੈ ਉਹ ?

ਮਲਿਕਾ : ਗੱਤੇ ਦਾ ਬਣਿਆ ਹਰੇ ਰੰਗ ਦਾ, ਆਸੇ ਪਾਸੇ ਗੋਟਾ ਬੰਨ੍ਹਿਆ ਹੋਇਆ। ਉਹ ਮੈਂ ਦੀਵਾਲੀ ਵਾਲੇ ਦਿਨ ਖਰੀਦਿਆ

ਸੀ ਜਦ ਮੈਂ ਸੱਤਾਂ ਸਾਲਾਂ ਦੀ ਸੀ। ਉਨ੍ਹਾਂ ਨੇ ਉਸ ਤੋਂ ਅਗਲੇ ਦਿਨ ਹੀ ਚੁਰਾ ਨਿਆ ਸੀ ਮੇਰਾ ਡੱਬਾ। ਜਦੋਂ ਵੀ ਮੈਨੂੰ ਉਸਦਾ ਚੇਤਾ ਆਉਂਦਾ ਮੈਂ ਰੋ ਰੋ ਕੇ ਅੱਖਾਂ ਸੁਜਾ ਲੈਂਦੀ। ਇਕ ਸਾਲ ਤਾਂ ਉਹਦਾ ਮੈਨੂੰ ਬਹੁਤ ਹੀ ਹੇਰਵਾ ਰਿਹਾ।

ਪਿਆਰਾ : ਉਹ ਓਥੇ ਨਹੀਂ ਹੈ ਮਲਿਕਾ।

ਮਲਿਕਾ : ਅੰਗੂਠੇ ਤੇ ਪਾਉਣ ਵਾਲੇ ਛੱਲੇ ਉਤੇ ਸਤਰੰਗ ਮੁਲੰਮਾ ਸੀ। ਉਨ੍ਹਾਂ ਨੇ ਛੱਲਾ ਵੀ ਰੱਖ ਲਿਆ ਸੀ । ਮੈਂ ਵੀ ਕਸਮ ਖਾ ਲਈ ਸੀ ਕਿ ਮੈਂ ਹੋਰ ਛੱਲਾ ਨਹੀਂ ਪਹਿਨਾਂਗੀ। ਇਹ ਦੇਖ ਮੇਰੀਆਂ ਉਂਗਲੀਆਂ

ਪਿਆਰਾ : ਓਨ੍ਹਾਂ ਨੇ ਛੱਲਾ ਵੀ ਰੱਖ ਲਿਆ ?

ਮਲਿਕਾ : ਇਹ ਵੀ ਚੰਗਾ ਹੀ ਹੋਇਆ। ਹੁਣ ਕੋਈ ਵੀ ਗੱਲ ਮੇਰੇ ਦਿਲ ਵਿਚ ਉਨ੍ਹਾਂ ਲਈ ਕਰਸ ਨਹੀਂ ਜਗਾਏਗੀ। ਮੇਰੀ ਗਰਦਨ ਦੁਆਲੇ ਸੁਨਹਿਰੀ ਦੁਪੱਟਾ ਪਾ ਦੇ ਪਿਆਰੇ । ਮੈਂ ਚਾਹੁੰਦੀ ਹਾਂ ਉਹ ਇਸਨੂੰ ਪਹਿਨਿਆ ਹੋਇਆ ਦੇਖਣ।ਉਹ ਇਹਨੂੰ ਅਸਲੀ ਸਮਝਣਗੇ।

(ਈਸ਼ਾ ਉਤੇਜਿਤ ਅੰਦਰ ਆਉਂਦੀ ਹੈ)

ਈਸ਼ਾ : ਉਹ ਆ ਗਏ, ਮਨਿਕਾ, ਤੁਸੀਂ ਠੀਕ ਹੀ ਕਹਿੰਦੇ ਸੀ-ਇਹ ਤਾਂ ਪੂਰਾ ਜਲੂਸ ਐ। ਸੜਕ ਕਾਰਾਂ ਅਤੇ ਜੀਪਾਂ ਨਾਲ ਭਰੀ ਹੋਈ ਹੈ

ਮਲਿਕਾ : ਮੈਂ ਉਨ੍ਹਾਂ ਦਾ ਸੁਆਗਤ ਕਰਾਂਗੀ । (ਪਿਆਰਾ ਉਸ ਨੂੰ ਇਕੱਲੀ ਛੱਡਣ ਤੋਂ ਝਿਜਕਦਾ ਹੈ) ਫਿਰਕ ਨਾ ਕਰ। ਡਰਨ ਵਾਲੀ ਕੋਈ ਗੱਲ ਨਹੀਂ, ਪਿਆਰੇ । (ਪਿਆਰਾ ਬਾਹਰ ਜਾਂਦਾ ਹੈ) ਈਸ਼ਾ ਤੂੰ ਤੇਲ ਤੇ ਪਾਣੀ ਘੋਲ ਦਿੱਤੇ ਸੀ ?

ਈਸ਼ਾ : ਜੀ, ਮਲਿਕਾ ਇਹ ਲਉ।

ਮਲਿਕਾ : (ਬੋਤਲ ਵੱਲ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਦੀ ਹੋਈ) ਈਸ਼ਾ ਇਸ ਵਿਚ ਚਾਹ ਵਾਲੇ ਪਾਣੀ ਦੀ ਰਹਿੰਦ ਖੂੰਹਦ ਵੀ ਪਾ ਦੇ। (ਈਸ਼ਾ ਉਸ ਤਰਲ ਨੂੰ ਹਿਲਾਉਂਦੀ ਹੈ) ਅੱਛਾ ਇਕ ਹੋਰ ਗੱਠ ਭੁੱਲੀ ਨਾ । ਮੈਂ ਬੋਲੀ ਹੋਣ ਦੀ ਐਕਟਿੰਗ ਕਰਾਂਗੀ। ਮੈਂ ਸੁਣਨਾ ਚਾਹੁੰਦੀ ਆ ਉਹ ਕੀ ਸੋਚਦੇ ਨੇ।

ਈਸ਼ਾ : ਅੱਛਾ, ਮਲਿਕਾ। (ਮੌਕ-ਅਪ ਨੂੰ ਅੰਤਿਮ ਛੋਹਾਂ ਦਿੰਦੀ ਹੋਈ) ਮੈਂ ਉਨ੍ਹਾਂ 'ਤੇ ਤਰਸ ਨਹੀਂ ਖਾਣਾ ਚਾਹੁੰਦੀ। ਪਰ ਘੱਟ ਤੋਂ ਘੱਟ ਮੈਂ ਬੇਇਨਸਾਫ਼ੀ ਨਹੀਂ ਕਰਨਾ ਚਾਹੁੰਦੀ। (ਈਸ਼ਾ ਉੱਪਰ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ । ਜਦੋਂ ਹੀ ਮਲਿਕਾ ਇਕੱਲੀ ਰਹਿ ਜਾਂਦੀ ਹੈ, ਉਹ ਇੱਟ ਨੂੰ ਧੱਕਦੀ ਹੈ। ਚੋਰ ਦਰਵਾਜ਼ਾ ਖੁਲ੍ਹ ਜਾਂਦਾ ਹੈ। ਗਲੀ ਵਿਚ ਹਾਰਨਾਂ ਦਾ ਬੰਦਿਆਂ ਦੀਆਂ ਆਵਾਜ਼ਾਂ ਤੇ ਕਾਰਾਂ ਦੇ ਇਜਣਾਂ ਦਾ ਵਧ ਰਿਹਾ ਸ਼ੋਰ ਹੈ) 

ਈਸ਼ਾ : (ਸਟੇਜ ਤੇ) ਆਓ, ਪ੍ਰਧਾਨ ਜੀ, ਆਓ, ਅਸੀਂ ਤੁਹਾਨੂੰ ਹੀ ਉਡੀਕ ਰਹੇ ਸਾਂ, ਪ੍ਰਧਾਨ ਜੀ, ਏਧਰ ਦੀ, (ਪ੍ਰਧਾਨ ਜੀ ਦੇ ਪਿੱਛੇ ਪਿੱਛੇ ਹੋਰ ਪ੍ਰਧਾਨ ਆਉਂਦੇ ਹਨ। ਉਹ ਸਾਰੇ ਇੱਕੋ ਜਿਹੀ ਸ਼ਕਲ ਤੇ ਇੱਕੋ ਜਿਹੇ ਪਹਿਰਾਵੇ ਵਾਲੇ ਹਨ । ਸਾਰਿਆਂ ਦੇ ਮੂੰਹਾਂ ਵਿਚ ਲੰਮੇ ਸਿਗਾਰ ਹਨ। ਮਲਿਕਾ ਨੂੰ ਘੱਟ ਸੁਣਦਾ ਹੈ, ਸਾਹਿਬਾਨ। ਤੁਹਾਨੂੰ ਬਹੁਤ ਹੀ ਉੱਚੀ ਬੋਲਣਾ ਪਵੇਗਾ। (ਉਹ ਐਲਾਨ ਕਰਦੀ ਹੈ) ਬੋਰਡ ਆਫ ਡਾਇਰੈਕਟਰ ਦੇ ਪ੍ਰਧਾਨ ਪਧਾਰ ਰਹੇ ਹਨ।

ਪ੍ਰਧਾਨ : ਮੁਹਤਰਮਾ, ਜਦੋਂ ਅੱਜ ਸਵੇਰੇ ਤੁਹਾਨੂੰ ਦੇਖਿਆ ਸੀ ਤਾਂ ਮੈਨੂੰ ਖੁੜਕ ਗਈ ਸੀ। ' ਕਿ ਅਸੀਂ ਇਕ ਵਾਰ ਫੇਰ ਮਿਲਾਂਗੇ । (ਮਲਿਕਾ ਕੁਝ ਵੀ ਨਾ ਸਮਝਣ ਦੇ ਭਾਵ ਨਾਲ ਮੁਸਕਰਾਉਂਦੀ ਹੈ, ਪ੍ਰਧਾਨ ਆਪਣੀ ਗੱਲ ਜਾਰੀ ਰੱਖਦਾ ਹੈ, ਹੋਰ ਉੱਚੀ ਬੋਲਦਾ ਹੈ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ 'ਤੇ ਵਿਸ਼ਵਾਸ ਕੀਤਾ। ਤੁਸੀਂ ਪੂਰੇ ਯਕੀਨ ਨਾਲ ਆਪਣੀ ਯੋਜਨਾ ਸਾਡੇ ਹੱਥਾਂ ਵਿਚ ਸੌਂਪ ਸਕਦੇ ਹੋ।

ਦੂਜਾ ਪ੍ਰਧਾਨ : ਜ਼ਰਾ ਹੋਰ ਉੱਚੀ ਬਲੇ। ਬੁਢੜੀ ਕੁਝ ਜ਼ਿਆਦਾ ਹੀ ਚੁਬਾਰੇ ਹੋਰ ਉੱਚੀ, ਚੜ੍ਹੀ ਲਗਦੀ ਆ 

ਪ੍ਰਧਾਨ : ਮੇਰੇ ਕੋਲ ਇਕ ਖ਼ਤ ਹੈ, ਮੁਹਤਰਮਾ ਇਹਦੇ ਵਿਚ....

ਦੂਜਾ ਪ੍ਰਧਾਨ : ਹੋਰ ਉੱਚੀ 

ਤੀਸਰਾ ਪ੍ਰਧਾਨ : (ਬਹੁਤ ਉੱਚੀ ਆਵਾਜ਼ ਵਿਚ) ਕੀ ਇਹ ਗੱਲ ਸੱਚੀ ਹੈ ਕਿ ਤੁਹਾਨੂੰ ਤੇਲ... (ਮਲਿਕਾ ਉਸ ਵੱਲ ਖ਼ਾਲੀ ਅੱਖਾਂ ਨਾਲ ਦੇਖਦੀ ਹੈ। ਉਹ ਜਿੰਨੀ ਵੀ ਉੱਚੀ ਬੋਲ ਸਕਦਾ ਹੈ, ਬ ਲਦਾ ਹੈ) ਲੱਭ ਪਿਆ ਹੈ ?(ਮਲਿਕਾ ਸਿਰ ਹਿਲਾ ਕੇ ਮੁਸਕਰਾਉਂਦੀ ਤੇ ਹੇਠਾਂ ਵੱਲ ਇਸ਼ਾਰਾ ਕਰਦੀ ਹੈ ਪ੍ਰਧਾਨ ਇਕ ਅਸ਼ਟਾਮ ਤੇ ਪੈੱਨ ਫੜਾਉਂਦਾ ਹੈ) ਏਥੇ ਦਸਤਖ਼ਤ ਕਰ ਦਿਓ।

ਮਲਿਕਾ : ਇਹ ਕੀ ਹੈ ? ਮੇਰੇ ਕੋਲ ਐਨਕਾਂ ਨਹੀਂ ਹਨ। 

ਪ੍ਰਧਾਨ : ਤੁਹਾਡਾ ਕੌਨਟੈਕਟ ਹੈ। (ਉਹ ਪੈਂਨ ਦੇਂਦਾ ਹੈ) 

ਮਲਿਕਾ : ਮਿਹਰਬਾਨੀ। 

ਦੂਸਰਾ ਪ੍ਰਧਾਨ : (ਸਾਧਾਰਣ ਆਵਾਜ਼ ਵਿਚ) ਇਹ ਹੈ ਕੀ ?

ਪ੍ਰਧਾਨ : ਬਾਜ਼ਦਾਅਵਾ, ਇਸ ਨਾਲ ਇਹਦੇ ਸਾਰੇ ਹੱਕ ਖਤਮ ਹੋ ਜਾਣਗੇ (ਦਸਤਖ਼ਤ ਕੀਤਾ ਕਾਗਜ਼ ਮਲਿਕਾ ਤੋਂ ਫੜਦਾ ਹੈ) ਮਿਹਰਬਾਨੀ (ਦੂਜੇ ਪ੍ਰਧਾਨ ਨੂੰ ਕਾਗਜ਼ ਫੜਾਉਂਦਾ ਹੈ) ਗਵਾਹੀ (ਦੂਸਰਾ ਪ੍ਰਧਾਨ ਗਵਾਹੀ ਪਾਉਂਦਾ ਹੈ ਤੇ ਪ੍ਰਧਾਨ ਦਾ ਕਾਗਜ਼ ਤੀਜੇ ਪ੍ਰਧਾਨ ਨੂੰ ਫੜਾਂਦਾ ਹੈ ?) (ਨੋਟਰੀ ਦੇ ਤੌਰ ਤੇ ਤਸਦੀਕ ਕਰੋ) । (ਕਾਗਜ ਤਸਦੀਕ ਕੀਤਾ ਜਾਂਦਾ ਹੈ। ਪ੍ਰਧਾਨ ਮਲਿਕਾ ਵੱਲ ਮੂੰਹ ਕਰਕੇ ਉੱਚੀ ਉੱਚੀ ਬੋਲਦਾ ਹੈ) ਮੁਬਾਰਕ ਕਬੂਲ ਕਰੋ, ਮੁਹਤਰਮਾ ਤੇ ਹੁਣ। (ਕਾਗਜ਼ 'ਚ ਲਪੇਟੀ ਸੋਨੇ ਦੀ ਇੱਟ ਦਿਖਾਉਂਦਾ ਹੈ) ਜੇ ਤੁਸੀਂ ਤੇਲ ਦਾ ਖੂਹ ਦਿਖਾ ਦਿਓ ਤਾਂ ਇਹ ਪੈਕਟ ਤੁਹਾਡਾ।

ਮਲਿਕਾ : ਕੀ ਹੈ ਇਹ ?

ਪ੍ਰਧਾਨ : ਸ਼ੁੱਧ ਸੋਨਾ, ਖਰਾ, ਚੋਵੀ ਕੋਰਟ। ਤੁਹਾਡੇ ਲਈ। 

ਮਲਿਕਾ : ਮਿਹਰਬਾਨੀ (ਇੱਟ ਪਕੜਦੀ ਹੈ। ਕਾਫ਼ੀ ਭਾਰਾ ਹੈ।

ਦੂਸਰਾ ਪ੍ਰਧਾਨ : (ਸਾਧਾਰਣ ਆਵਾਜ ਵਿਚ) ਇਹ ਸੋਨੇ ਦੀ ਇੱਟ ਇਸ ਨੂੰ ਦੇਣੀ ਐ?

ਪ੍ਰਧਾਨ : ਚਿੰਤਾ ਨਾ ਕਰੋ । ਜਾਣ ਲੱਗੇ ਚੁੱਕ ਲਿਜਾਵਾਂਗੇ। (ਉਹ ਉੱਚਾ ਬਲਕੇ ਚੋਰ ਦਰਵਾਜ਼ੇ ਵੱਲ ਇਸ਼ਾਰਾ ਕਰਦਿਆਂ ਮਲਿਕਾ ਨੂੰ ਪੁੱਛਦਾ ਹੈ) ਇਹ ਹੈ ਗਤਾ ?(ਹੌਲੀ) ਬੁੜੀਏ ?

ਮਲਿਕਾ : ਇਹ ਹੈ ਰਸਤਾ (ਦੂਜਾ ਪ੍ਰਧਾਨ ਪਹਿਲਾਂ ਘੁਸਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਧਾਨ ਉਸਨੂੰ ਪਿਛਾਂਹ ਖਿੱਚ ਲੈਂਦਾ ਹੈ)

ਪ੍ਰਧਾਨ : ਇਕ ਮਿੰਟ, ਪ੍ਰਧਾਨ ਜੀ ਤੁਸੀਂ ਮੇਰੇ ਪਿੱਛੇ ਆਓ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਦੂਜੀ ਗੱਲ ਇਹ ਸਿਗਾਰ ਬੁਝਾਉਣੇ ਪੈਣਗੇ, ਤੁਹਾਨੂੰ ਪਤਾ ਇਹ ਤੇਲ ਦਾ ਮਾਮਲਾ ਐ। (ਪਰ ਜਦ ਹੀ ਪ੍ਰਧਾਨ ਹੇਠਾਂ ਉਤਰਨ ਲੱਗਦਾ ਹੈ। ਮਲਿਕਾ ਅੱਗੇ ਆ ਜਾਂਦੀ ਹੈ)

ਮਲਿਕਾ : ਸਿਰਫ ਇਕ ਮਿੰਟ...

ਪ੍ਰਧਾਨ : ਦੱਸੋ

ਮਲਿਕਾ : ਤੁਹਾਡੇ ਵਿਚੋ ਕੋਈ ਮੇਰਾ ਕਸੀਦੇ ਵਾਲਾ ਡੱਬਾ ਲੈ ਕੇ ਆਇਆ ?

ਪ੍ਰਧਾਨ : ਕਸੀਦੇ ਵਾਲਾ ਡੱਬਾ ?(ਉਹ ਇਕ ਹੋਰ ਉਤਾਵਲੇ ਪ੍ਰਧਾਨ ਨੂੰ ਪਿਛਾਂਹ ਖਿੱਚਦਾ ਹੈ। ਕਾਹਲ ਨਾ ਪਵੋ

ਮਲਿਕਾ : ਜਾਂ ਅੰਗੂਠੇ 'ਚ ਪਾਉਣ ਵਾਲਾ ਸੁਨਹਿਰੀ ਛੱਲਾ ?

ਪ੍ਰਧਾਨ : ਮੈਂ ਨਹੀਂ।

ਸਾਰੇ ਪ੍ਰਧਾਨ : ਅਸੀਂ ਨਹੀਂ।

ਮਲਿਕਾ : ਬਹੁਤ ਅਫ਼ਸੋਸ ਦੀ ਗੱਲ ਐ।

ਪ੍ਰਧਾਨ : ਹੁਣ ਅਸੀਂ ਹੇਠਾਂ ਜਾ ਸਕਦੇ  ਹਾਂ ?

ਮਲਿਕਾ : ਹਾਂ, ਹੁਣ ਤੁਸੀਂ ਹੇਠਾਂ ਜਾ ਸਕਦੇ ਹੈ। ਪੈਰ ਸੰਭਾਲ ਕੇ ਰੱਖਣਾ। (ਉਹ ਬਹੁਤ ਉਤਾਵਲ ਨਾਲ ਹੇਠਾਂ ਉਤਰਦੇ ਹਨ। ਜਦੋਂ ਉਹ ਕਾਫ਼ੀ ਹੇਠਾਂ ਜਾ ਚੁੱਕੇ ਹੋਣਗੇ, ਈਸ਼ਾ ਆਉਂਦੀ ਹੈ ਤੇ ਦੂਸਰੇ ਪੂਰ ਦਾ ਐਲਾਨ ਕਰਦੀ ਹੈ।)

ਈਸਾ : ਮਲਿਕਾ, ਖਾਣਾਂ ਲੱਭਣ ਵਾਲੇ ਆ ਗਏ

ਮਲਿਕਾ : ਓ ਮੇਰੇ ਪਰਮਾਤਮਾ ਕਿਨੇ ਕੁ ਨੇ ?

ਈਸ਼ਾ : ਪੂਰੇ ਦਾ ਪੂਰਾ ਡੈਲੀਗੇਸ਼ਨ ਹੈ ਰਾਣੀ ਸਾਹਿਬਾ।

ਮਲਿਕਾ : ਭੇਜ ਦੇ ਉਨ੍ਹਾਂ ਨੂੰ (ਖਾਣਾਂ ਲੱਭਣ ਵਾਲਾ ਨੱਕ ਦੀ ਸੋਧੇ ਤੁਰਿਆ ਆਉਂਦਾ ਹੈ।

ਈਸਾ : ਆਓ, ਜੀ।

ਖਣਿਜ ਵਪਾਰੀ : (ਹਵਾ ਨੂੰ ਸੂਹੀਏ ਕੁੱਤੇ ਵਾਂਗ ਸੁੰਘਦਾ ਹੋਇਆ। ਮੈਨੂੰ ਗੰਧ ਆ ਰਹੀ ਹੈ-ਉਹ ਕੌਣ ਹੈ ?

ਈਸ਼ਾ : ਮਲਿਕਾ ਸਾਹਿਬਾਂ ਹਨ। ਬਹੁਤ ਉੱਚੀ ਸੁਟਦੇ ਨੇ, ਬਹੁਤ ਉੱਚੀ।

ਖਣਿਜ ਵਪਾਰੀ : ਅੱਛੀ ਗੱਲ ਐ (ਸਾਰੇ ਖਣਿਜ-ਵਪਾਰੀ ਵੀ ਇਕੋ ਜਿਹੇ ਹਨ-ਭੜਕੀਲੇ ਕੱਪੜੇ, ਲੰਮੇ ਨੱਕ, ਸਿਰਾਂ ਤੇ ਟੋਪੀਆਂ। ਵੱਡੇ ਖਣਿਜ-ਵਪਾਰੀ ਦੇ ਪਿੱਛੇ ਉਹ ਜਮਘਟਾ ਲਾਈ ਖੜੇ ਹਨ। ਉਹ ਇਕੱਠੇ ਸੁੰਘ ਰਹੇ ਹਨ। ਵੱਸਾ ਖਣਿਜ-ਵਪਾਰੀ ਸੁੰਘਣ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਪ੍ਰਤਿਭਾਸ਼ੀਲ ਹੈ। ਉਹ ਏਧਰ ਓਧਰ ਨੱਕ ਘੁਮਾਉਂਦਾ ਗੰਧ ਦੇ ਪਿੱਛੇ ਜਾਂਦਾ ਹੈ ਤੇ ਅਖੀਰ ਮੇਜ਼ 'ਤੇ ਪਈ ਬੋਤਲ ਤੱਕ ਪਹੁੰਚ ਜਾਂਦਾ ਹੈ। ਆਪਣੇ ਲਈ ਇਕ ਗਲਾਸ ਭਰਦਾ ਹੈ, ਇੱਕ ਘੱਟ ਵਿਚ ਚੜਾ ਜਾਂਦਾ ਹੈ। ਖੜੀ ਸੰਤੁਸ਼ਟਤਾ ਨਾਲ ਝਝਾਰ ਮਾਰਦਾ ਹੈ ਬਾਕੀ ਵੀ ਉਸਦੇ ਕੋਲ ਆਉਂਦੇ ਹਨ ਤੇ ਉਸ ਵਾਂਗ ਹੀ ਕਰਦੇ ਹਨ। ਉਹ ਸਾਚੇ ਇਕੱਠੇ ਡਕਾਰ ਮਾਰਦੇ ਹਨ ।)

ਸਾਰੇ ਖਣਿਜ-ਵਪਾਰੀ: ਤੇਲ ?

ਵੱਡਾ ਖਣਿਜ-ਵਪਾਰੀ: ਤੇਲ।

ਮਲਿਕਾ : ਤੇਲ।

ਖਣਿਜ-ਵਪਾਰੀ : ਸੁਰਾਗ ? ਚਬੱਚੇ ?

ਮਲਿਕਾ : ਡੂੰਮ, ਬੰਬ, ਖੂਹ

ਦੂਜਾ ਖਣਿਜ-ਵਪਾਰੀ : ਖ਼ਾਸ ਖੁਸ਼ਬੂ

ਵੱਡਾ ਖਣਿਜ ਵਪਾਰੀ : ਚੇਨਲ ਨੰ:5, ਆਬੇ-ਹਯਾਤ, ਬਿਨਾਂ ਸ਼ੱਕ-ਸਭ ਤੋਂ ਸਾਫ਼, ਦੁਰਲੱਭ (ਪੀਂਦਾ ਹੈ) 60 ਗਾੜਾਪਨ ਕੱਚਾ। ਸੁਧਾ ਗੈਸੋਲੀਨ। ਕਿਸ ਤਰ੍ਹਾਂ ਲੱਭਿਆ ? ਧਮਾਕਾ ? ਵਰਮਾ ?

ਮਲਿਕਾ : ਉਂਗਲੀ

ਖਣਿਜ ਵਪਾਰੀ : (ਝਟਕੇ ਨਾਲ ਇਕ ਦਸਤਾਵੇਜ਼ ਕੱਢਦਾ ਹੈ) ਦਸਤਖ਼ਤ ਕਰੋ -

ਮਲਿਕਾ : ਇਹ ਕੀ ਹੈ ?

ਖਣਿਜ ਵਪਾਰੀ : ਪ੍ਰੋਫਿਟ ਵੰਡਣ ਦਾ ਅਗ੍ਰੀਮੈਂਟ (ਮਲਿਕਾ ਦਸਤਖ਼ਤ ਕਰ ਦਿੰਦੀ ਹੈ)

ਖਣਿਜ-ਵਪਾਰੀ : (ਦਸਤਾਵੇਜ਼ ਨੂੰ ਜੇਬ ਵਿਚ ਪਾਉਂਦਾ ਹੋਇਆ।) ਪਾਗਲਖਾਨੇ ਵਿਚ ਭਰਤੀ ਹੋਣ ਦੀ ਅਰਜ਼ੀ । ਏਧਰ ਹੇਠਾਂ ?

ਮਲਿਕਾ : ਹੇਠਾ (ਸਾਰੇ ਖਣਿਜ-ਵਪਾਰੀ ਸੁੰਘਦੇ ਸੁੰਘਦੇ ਹੇਠਾਂ ਜਾਂਦੇ ਹਨ) (ਈਸ਼ਾ ਆਉਂਦੀ ਹੈ)

ਈਸ਼ਾ : ਪ੍ਰੈਸ ਦੇ ਬੰਦੇ ਆਏ ਹਨ

ਮਲਿਕਾ : ਬਾਕੀ ਦੀ ਮਸ਼ੀਨਰੀ ਵੀ ਪਹੁੰਚ ਗਈ। ਅੰਦਰ ਲਿਜਾਓ ਉਨ੍ਹਾਂ ਨੂੰ।

ਈਸ਼ਾ : ਲੋਕ ਸੰਪਰਕ ਸਲਾਹਕਾਰ (ਉਹ ਆਉਂਦੇ ਹਨ, ਸਾਰੇ ਆਕਾਰਾਂ ਨੁਹਾਰਾਂ ਦੇ, ਨੀਲੇ ਸੂਟਾਂ ਵਿਚ) ਮਲਕਾ ਜੀ ਬਹੁਤ ਬੋਲੇ ਹਨ, ਤੁਹਾਨੂੰ ਬਹੁਤ ਉੱਚੀ ਬੋਲਣਾ ਪਵੇਗਾ।

ਪਹਿਲਾ ਪੱਤਰਕਾਰ :ਇਹ ਕਹਿਣ ਦੀ ਲੋੜ ਨਹੀਂ ਕਿ ਏਨੀ ਖੂਬਸੂਰਤ ਤੇ ਦਿਲਕਸ਼ ਔਰਤ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।

ਦੂਜਾ : ਉੱਚੀ ਬੋਲ, ਉਹਨੂੰ ਸੁਣਦਾ ਨਹੀਂ

ਪਹਿਲਾ ਪੱਤਰਕਾਰ : ਜ਼ਰਾ ਮੂੰਹ ਤਾਂ ਦੇਖ (ਉੱਚੀ ਆਵਾਜ ਵਿਚ) ਮੁਹਤਰਮਾ ਅਸੀਂ ਪ੍ਰੈਸ ਵਾਲੇ ਹਾਂ। ਤੁਸੀਂ ਸਾਡੀ ਸ਼ਕਤੀ ਜਾਣਦੇ ਹੋ। ਅਸੀਂ ਕਦਰਾਂ ਕੀਮਤਾਂ ਸਥਾਪਿਤ ਕਰਦੇ ਹਾਂ, ਅਸੀਂ ਮਿਆਰ ਬਣਾਉਂਦੇ ਹਾਂ। ਤੁਹਾਡਾ ਸਾਰਾ ਭਵਿੱਖ ਸਾਡੇ 'ਤੇ ਨਿਰਭਰ ਕਰਦਾ ਹੈ।

ਮਲਿਕਾ : ਤੁਹਾਡਾ ਕੀ ਹਾਲ ਚਾਲ ਐ?

ਪਹਿਲਾ ਪੱਤਰਕਾਰ : ਬੁੱਢੀ ਕੰਜਰੀ ਕੋਲੋਂ ਕਿੰਨੇ ਲਈਏ ?ਓਹੀ ਤੀਹ ?

ਦੂਸਰਾ : ਚਾਲੀ

ਤੀਸਰਾ : ਸੱਠ

ਪਹਿਲਾ ਪੱਤਰਕਾਰ : ਚਲੋ ਪੰਜਤਰ (ਇਕ ਫਾਰਮ ਭਰ ਕੇ ਮਲਿਕਾ ਨੂੰ ਪੇਸ਼ ਕਰਦਾ ਹੈ) ਮਲਿਕਾ ਸਾਹਿਬਾ, ਏਬੇ ਦਸਤਖ਼ਤ ਕਰੋ। ਇਹ ਕੰਟੈਕਟ ਸਚਮੁਚ ਤੁਹਾਨੂੰ ਬਹੁਤ ਵੱਡਾ ਮੌਕਾ ਮੁਹੱਈਆ ਕਰੇਗਾ।

ਮਲਿਕਾ : ਰਸਤਾ ਇਹ ਹੈ

ਪਹਿਲਾ ਪੱਤਰਕਾਰ :ਕਾਹਦਾ ਰਸਤਾ?

ਮਲਿਕਾ : ਤੇਲ ਦੇ ਖੂਹ ਦਾ।

ਪਹਿਲਾ ਪੱਤਰਕਾਰ : ਸਾਨੂੰ ਤੇਲ ਦਾ ਖੂਹ ਦੇਖਣ ਦੀ ਲੋੜ ਨਹੀਂ।

ਮਲਿਕਾ : ਦੇਖਣ ਦੀ ਲੋੜ ਨਹੀਂ ?

ਪਹਿਲਾ ਪੱਤਰਕਾਰ : ਨਹੀਂ ਨਹੀਂ। ਸਾਨੂੰ ਲਿਖਣ ਲਈ ਦੇਖਣ ਦੀ ਲੋੜ ਨਹੀਂ ਹੁੰਦੀ। ਅਸੀਂ ਕਲਪਨਾ ਕਰ ਸਕਦੇ ਹਾਂ। ਤੇਲ ਦਾ ਖੂਹ ਤੇਲ ਦਾ ਖੂਹ ਹੀ ਹੁੰਦਾ ਹੈ। ਜੋ ਕੁਝ ਸਾਨੂੰ ਦੁਨੀਆ ਵਿਚ ਜਾਨਣਾ ਜ਼ਰੂਰੀ ਹੈ, ਉਹ ਕੁਝ ਅਸੀਂ ਜਾਣਦੇ ਆਂ। (ਝੁਕਦਾ ਹੈ)

ਮਲਿਕਾ : ਪਰ ਜੋ ਤੁਸੀਂ ਦੇਖਗੇ ਨਹੀਂ ਤਾਂ ਤੁਹਾਨੂੰ ਯਕੀਨ ਕਿਵੇਂ ਹੋਵੇਗਾ ਕਿ ਤੇਲ ਹੈ ?

ਪਹਿਲਾ ਪੱਤਰਕਾਰ : ਜੇ ਤੇਲ ਹੈ, ਤਾਂ ਬਹੁਤ ਹੀ ਵਧੀਆ ਗੱਲ ਹੈ, ਜੇ ਨਹੀਂ ਤਾਂ ਤਦ ਤੱਕ ਹੋ ਜਾਵੇਗਾ ਜਦ ਤੱਕ ਅਸੀਂ ਆਪਣੀ ਕਾਰਵਾਈ ਮੁਕੰਮਲ ਕਰਾਂਗੇ। ਤੁਸੀਂ ਸਾਡੇ ਪੇਸ਼ੇ ਦੀ ਚਮਤਕਾਰੀ ਸ਼ਕਤੀ ਨੂੰ ਕਾਫ਼ੀ ਘਟਾ ਕੇ ਵੇਖਦੇ ਓ, ਸ੍ਰੀ ਮਤੀ ਜੀ। (ਮਲਿਕਾ ਕਾਗਜ਼ ਵਾਪਸ ਦਿੰਦੀ ਹੋਈ ਸਿਰ ਝਟਕਦੀ ਹੈ) ਮੈਂ ਤੁਹਾਨੂੰ ਚਿਤਾਵਨੀ ਦੇਂਦਾ ਹਾਂ ਕਿ ਜੇ ਤੁਸੀਂ ਜ਼ਰੂਰ ਹੀ ਸਾਡੇ ਨੱਕ ਨੂੰ ਤੇਲ ਵਿਚ ਭਿਉਣਾ ਚਾਹੁੰਦੇ ਓਂ ਤਾਂ ਫਿਰ ਤੁਹਾਨੂੰ 10 ਪ੍ਰਤੀਸ਼ਤ ਹੋਰ ਦੇਣੇ ਪੈਣਗੇ।

ਮਲਿਕਾ : ਕੋਈ ਗੱਲ ਨਹੀਂ, ਮੈਨੂੰ ਇਹ ਸੌਦਾ ਪੁੱਗਦਾ ਹੈ ਉਹ ਦਸਤਖ਼ਤ ਕਰਦੀ ਹੈ। ਉਹ ਹੋਰ ਦਰਵਾਜ਼ੇ ਵੱਲ ਨੂੰ ਚੱਲ ਪੈਂਦੇ ਹਨ)

ਦੂਸਰਾ : (ਉਤਰਦਾ ਹੋਇਆ) ਦੇਖੋ ਮੁਹਤਰਮਾ, ਅਸੀਂ ਇਕ ਲੇਡੀ ਨੂੰ ਕਿਸੇ ਗੱਲੋਂ ਇਨਕਾਰ ਨਹੀਂ ਕਰ ਸਕਦੇ।

ਤੀਸਰਾ : ਖਾਸ ਕਰਕੇ ਤੁਹਾਡੇ ਵਰਗੀ ਲੇਡੀ ਨੂੰ (ਤੀਸਰਾ ਉਤਰਨ ਲੱਗ ਪੈਂਦਾ ਹੈ।

ਦੂਸਰਾ : (ਉਤਰਦਾ ਹੋਇਆ ਸ਼ਾਨ ਨਾਲ) ਮੈਡਮ ਇਹ ਸੋਚਣ ਦੀ ਗੱਲ ਨਹੀਂ ਕਿ ਤੇਲ ਦੇ ਚਸ਼ਮਿਆਂ ਦੀਆਂ ਵੀ ਜ਼ਰੂਰ ਤੇਲ- ਪਰੀਆਂ ਹੋਣਗੀਆਂ ਜਿਵੇਂ ਸਮੁੰਦਰਾਂ ਵਿਚ ਜਲ-ਪਰੀਆਂ ਹੁੰਦੀਆਂ । ਮੈਂ ਇਹ ਗੱਲ ਕਿਸੇ ਲੇਖ ਵਿਚ ਵੀ ਵਰਤ ਸਕਦਾ ਹਾਂ, ਕਾਪੀ ਰਾਈਟ ਮੇਰਾ ਰਿਹਾ।

(ਪੱਤਰਕਾਰ ਹੇਠਾਂ ਉਤਰਦੇ ਹਨ। ਜਦੋਂ ਦੂਜਾ ਦਿਸਣੋਂ ਹਟ ਜਾਂਦਾ ਹੈ ਤਾਂ ਪਹਿਲਾ ਸੋਨੇ ਦੀ ਇੱਟ ਚੁਰਾ ਲੈਂਦਾ ਹੈ ਤੇ ਮਲਿਕਾ ਵੱਲ ਚੁੰਮਣ ਭੇਜਦਾ ਹੈ। ਮਲਿਕਾ ਵੀ ਜਵਾਬ ਵਿਚ ਇਸ ਤਰ੍ਹਾਂ ਹੀ ਕਰਦੀ ਹੈ। ਸਟੇਜ ਤੋਂ ਪਰੇ ਬੜਾ ਉੱਚਾ ਸ਼ੋਰ ਹੈ। ਈਸ਼ਾ ਅੰਦਰ ਆਉਂਦੀ ਹੈ, ਤਿੰਨ ਔਰਤਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜੋ ਕਿ ਉਸਦੀ ਕੋਈ ਪਰਵਾਹ ਨਹੀਂ ਕਰਦੀਆਂ। ਉਹ ਔਰਤਾਂ, ਲੰਮੀਆਂ, ਪਤਲੀਆਂ ਤੇ ਇਸ ਤਰ੍ਹਾਂ ਭਾਵ-ਹੀਣ ਹਨ ਜਿਵੇਂ ਮੋਮ ਦੀਆਂ ਬਣੀਆਂ ਹੋਣ। ਉਹ ਪੌੜੀਆਂ 'ਤੇ ਮਾਰਚ ਕਰਦੀਆਂ ਆਉਂਦੀਆਂ ਹਨ-ਸਿੱਧੀਆਂ ਤਣੀਆਂ ਬੇਧਿਆਨ, ਪਰ ਨਗਾਤਾਰ ਬੋਲਦੀਆਂ)

ਈਸ਼ਾ : ਪਲੀਜ਼, ਨਹਿਰ ਰੁਕ, ਪਲੀਜ਼ ਰੁਕੋ ਤੁਹਾਡਾ ਏਥੇ ਕੋਈ ਕੰਮ ਨਹੀਂ। । সমী ਨਹੀਂ ਚਾਹੁੰਦੇ ਤੁਸੀਂ ਆਵ (ਮਲਿਕਾ ਨੂੰ) ਇਹ ਕੁਝ ਓਪਰੀਆਂ ਜਨਾਨੀਆਂ ਆ ਰਹੀਆਂ हे...

ਮਲਿਕਾ : ਆਉਣ ਦੇ ਈਸ਼ਾ, (ਔਰਤਾਂ ਆਉਂਦੀਆਂ ਹਨ, ਆਲੇ ਦੁਆਲ ਤੋਂ ਪੂਰੀ ਤਰਾਂ ਬੇਖ਼ਬਰ) ਤੁਸੀਂ ਕੌਣ ਓ ਜੀ ?

ਪਹਿਲੀ ਔਰਤ : ਅਸੀਂ ਦੁਨੀਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਪ੍ਰੈਸ਼ਰ ਗਰੁਪ ਹਾਂ। ਸਭ ਤੋਂ ਤਾਕਤਵਰ ਦਬਾਅ ਵਾਲੀ ਮੰਡਲੀ।

ਦੂਸਰੀ : ਸਭ ਤੋਂ ਉਪਰਲੇ ਦਰਜੇ ਦੀ ਸੰਚਾਲਕ ਸ਼ਕਤੀ।

ਤੀਸਰੀ : ਸਭ ਸੁਮੇਲਾਂ ਦਾ ਸਰਚਸ਼ਮਾ। ਮੇਨ ਸਪਰਿੰਗ ਆਫ਼ ਐਲ ਕੰਬੀਨੇਸ਼ਨਜ਼

ਪਹਿਲੀ : ਸਾਡੀ ਸਹਾਇਤਾ ਬਿਨਾਂ ਕੁਝ ਵੀ ਸਿਰੇ ਨਹੀਂ ਚੜ੍ਹਦਾ । ਏਹੀ ਖੂਹ ਹੈ, ਮੈਡਮ ?

ਮਲਿਕਾ : ਏਹੀ ਹੈ।

ਪਹਿਲੀ : ਸਿਗਰਟਾਂ ਬੁਝਾ ਦਿਓ ਗਰਲਜ਼ । ਅਸੀਂ ਕੋਈ ਧਮਾਕਾ ਨਹੀਂ ਕਰਨਾ ਚਾਹੁੰਦੀਆਂ। ਮੈਂ ਤਾਂ ਅਜੇ ਨਵੇਂ ਨਵੇਂ ਆਈ ਲੇਸਿਜ਼ ਲਗਵਾਏ ਨੇ।

(ਉਹ ਹੇਠਾਂ ਜਾਂਦੀਆਂ ਹਨ. ਅਜੇ ਵੀ ਗੱਲਾਂ ਕਰ ਰਹੀਆਂ- ਮਲਿਕਾ ਚੋਰ ਦਰਵਾਜ਼ਾ ਬੰਦ ਕਰਨ ਜਾਂਦੀ ਹੈ। ਉਹ ਦਰਵਾਜ਼ਾ ਬੰਦ ਕਰਨ ਲੱਗਦੀ ਹੈ ਤਾਂ ਉਪਰਲੀਆਂ ਪੌੜੀਆਂ ਤੇ ਬੜਾ ਸ਼ੋਰਗੁੱਲ ਹੈ।)

ਈਸਾ : ਮਲਿਕਾ

(ਇਕ ਆਦਮੀ ਸਾਹੋ ਸਾਹ ਦੱੜਿਆ ਆਉਂਦਾ ਹੈ) 

ਆਦਮੀ : ਇਕ ਮਿੰਟ ਠਹਿਰੋ, ਇਕ ਮਿੰਟ ਠਹਿਰੋ 

( ਉਹ ਚੋਰ ਦਰਵਾਜ਼ੇ ਵੱਲ ਅਹੁਲਦਾ ਹੈ।

ਮਲਿਕਾ : ਠਹਿਰੋ, ਕੌਣ ਹੋ ਤੁਸੀਂ ?

ਆਦਮੀ : ਮੈਨੂੰ ਬੜੀ ਜਲਦੀ ਹੈ, ਮਾਫ਼ ਕਰਨਾ, ਇਹ ਮੇਰਾ ਇਕ ਇਕ ਮੌਕਾ ਹੈ.... ਮੇਰੀ ਸੋਨੇ ਦੀ ਇੱਟ ਕਿੱਥੇ ਗਈ ? ਉਨ੍ਹਾਂ ਚਰਾ ਲਈ (ਉਹ ਚੋਰ ਦਰਵਾਜ਼ੇ ਵੱਲ ਵਧਦੀ ਹੈ, ਪਰ ਉਹ ਬੰਦ ਹੋ ਚੁੱਕਾ ਹੈ।) ਚਲੋ ਚੰਗਾ ਹੋਇਆ, ਉਹ ਆਪਣਾ ਦੇਵਤਾ ਵੀ ਨਾਲ ਲੈ ਗਏ। (ਈਡਾ ਆ ਕੇ ਦੇਖਦੀ ਹੈ ਤੇ ਹੈਰਾਨ ਹੁੰਦੀ ਹੈ ਕਿ ਸਟੇਜ ਖ਼ਲੀ ਹੈ, ਸਿਰਫ਼ ਮਲਿਕਾ ਹੈ। ਹੌਲੀ ਹੌਲੀ ਦ੍ਰਿਸ਼ ਵਿਚ ਰੋਸ਼ਨੀ ਪਸਰਦੀ ਜਾਂਦੀ ਹੈ, ਪਹਿਲਾਂ ਮੱਧਮ ਫਿਰ ਵੱਧਦੀ ਜਾਂਦੀ ਹੈ। ਜਾਪਦਾ ਹੈ ਜਿਵੇਂ ਕੰਧਾਂ ਵੀ ਬ੍ਰਹਿਮੰਡੀ ਵਿਸਮਾਦ ਦੀ ਖ਼ਾਮੋਸ਼ ਰੋਸ਼ਨੀ ਨਾਲ ਦਮਕ ਰਹੀਆਂ ਹਨ। ਸਿਰਫ਼ ਬੰਦ ਚੋਰ ਦਰਵਾਜ਼ੇ ਲਾਗੇ ਇਕ ਪਰਛਾਵਾਂ ਹੈ।

ਈਸ਼ਾ : ਇਹ ਕੀ ਹੋਇਆ ?ਉਹ ਚਲੇ ਗਏ ?ਉਹ ਲੋਪ ਹੋ ਗਏ ?  

ਮਲਿਕਾ : ਈਸ਼ਾ ਉਹ ਭਾਫ਼ ਬਣ ਕੇ ਉਡ ਗਏ। ਉਹ ਦੁਸ਼ਟ ਸਨ, ਦੁਸ਼ਟਤਾ ਉਡ ਪੁਡ ਗਈ। (ਪਿਆਰਾ ਆਉਂਦਾ ਹੈ। ਉਸਦੇ ਪਿੱਛੇ ਪਿੱਛੇ ਆਮ ਲੋਕ ਹਨ, ਸਾਰੇ ਦੇ ਸਾਰੇ। ਜਹਾਨ ਦੀ ਨਵੀਂ ਰੋਸ਼ਨੀ ਹੁਣ ਪੂਰੀ ਤਰ੍ਹਾਂ ਪ੍ਰਤੱਖ ਹੈ। ਇਹ ਉਨ੍ਹਾਂ ਦੇ ਚਿਹਰਿਆਂ ਤੋਂ ਫੁੱਟ ਰਹੀ ਹੈ।।

ਪਿਆਰਾ : ਓ ਮਲਿਕਾ।

ਪਾਲਿਸ ਵਾਲਾ : ਮਲਿਕਾ ਸਭ ਕੁਝ ਬਦਲ ਗਿਆ ਹੈ। ਹੁਣ ਅਸੀ ਸਾਹ ਲੈ ਸਕਦੇ ਆਂ। ਹੁਣ ਅਸੀਂ ਦੇਖ ਸਕਦੇ ਆਂ। (ਸਾਰੇ ਗਾਉਂਦੇ ਹਨ)

ਪਿਆਰਾ : ਅਰਸ਼ ਨੀਲਾ, ਪੈਣ ਨਿਰਮਲ ਹੋ ਗਈ।

ਈਸਾ : ਜ਼ਿੰਦਗੀ ਫਿਰ ਖੂਬਸੂਰਤ ਹੋ ਗਈ।

ਰੱਦੀ ਵਾਲਾ : ਖੁੱਲ੍ਹ ਗਏ ਪੰਖੇਰੂਆ ਦੇ ਪਿੰਜਰੋ 

ਫੁੱਲਾਂ ਵਾਲੀ : ਟੁਟ ਗਏ ਜਿੰਦਾਂ ਨੂੰ ਲੱਗੇ ਜਿੰਦਰੇ

ਰੱਦੀ ਵਾਲਾ : ਫਿਰ ਹਵਾ ਸ਼ੀਸ਼ੇ ਦੇ ਵਾਂਗੂੰ ਸਾਫ ਹੈ

ਫੁੱਲਾਂ ਵਾਲੀ : ਪੱਤਿਆਂ ਤੇ ਧੂਪ ਦਾ ਮੇਲ ਮਿਲਾਪ ਹੋ

ਈਸਾ : (ਗੁੱਗੇ ਬੋਲੇ ਵਾਸਤੇ ਉਲਥਾ ਕਰਦੀ ਹੋਈ। ਫਿਰ ਸੁਨੇਹੇ ਦਿਲ ਦੀ ਅੱਗ ਦੇ ਜਾਣਗੇ

ਸਾਰਜੈਂਟ : ਹੁਣ ਜੋ ਮਿਲਦੇ ਨੇ ਸੜਕ ਤੇ ਅਜਨਬੀ 

ਆ ਮੁਹਾਰੇ ਕੋਲ ਖਿਚਦੀ ਦੋਸਤੀ

ਪਾਲਿਸ਼ ਵਾਲਾ : ਇਸ਼ਕ ਦੀ ਮਲਿਕਾ ਹੁਸਨ ਦੀ ਰਾਣੀਏ ਤੇਰ ਕੀਤੇ ਨੂੰ ਹਮੇਸ਼ਾ ਜਾਣੀਏ

ਪਹਿਲੀ ਆਵਾਜ਼ : ਮਲਿਕਾ ਅਸੀਂ ਪਸ਼ੂਆਂ ਪੰਛੀਆਂ ਦਾ ਪਿਆਰ ਹਾਂ

ਦੂਜੀ ਆਵਾਜ : ਮਲਿਕਾ ਸਾਵੇ ਸਾਵੇ ਰੰਗ ਦੀ ਸਰਕਾਰ ਹਾਂ

ਤੀਜੀ ਆਵਾਜ਼ : ਮਲਿਕਾ ਬੰਦੇ ਤੇ ਕੁਦਰਤ ਦੇ ਵਿਚ ਵਿਚਕਾਰ ਹਾਂ

ਪਹਿਲੀ ਆਵਾਜ਼ : ਇਸ਼ਕ ਦੀ ਮਲਿਕਾ ਹੁਸਨ ਦੀ ਰਾਣੀਏ 

ਤੇਰੋ ਕੀਤੇ ਨੂੰ ਹਮੇਬਾ ਜਾਣੀਏ 

ਹਾਂ ਕਿ ਮੁੜ ਕਾਇਮ ਸਫਾਰਤ ਹੋ ਗਈ 

ਜ਼ਿੰਦਗੀ ਫਿਰ ਖੂਬਸੂਰਤ ਹੋ ਗਈ

ਦੂਸਰੀ ਆਵਾਜ਼ : ਅਸੀਂ ਤੇਰੇ ਬੰਦਿਆਂ ਦੇ ਦੋਸਤ ਹਾਂ

ਅਸੀਂ ਤੇਰੀ ਦੋਸਤੀ ਦੇ ਦੋਸਤ ਹਾਂ 

ਪਹਿਲੀ ਆਵਾਜ਼ : ਤੇਰੇ ਸਦਕੇ ਹੋਏ ਹਾਂ ਆਜ਼ਾਦ ਸਭ

 ਤੈਨੂੰ ਰੱਖਾਂਗੇ ਹਮੇਸ਼ਾ ਯਾਦ ਸਭ 

ਦੂਜੀ ਆਵਾਜ਼ : ਨਾ ਰਹੁ ਬਿੱਲੀ ਮਲਾਈਆਂ ਤੋਂ ਬਿਨਾ

ਤੀਜੀ ਆਵਾਜ਼ : ਨਾ ਕੋਈ ਕੁੱਤਾ ਰਹੂ ਨਾਂ ਤੋਂ ਬਿਨਾਂ 

(ਆਵਾਜਾਂ ਮੱਧਮ ਹੋ ਜਾਂਦੀਆਂ ਹਨ। ਆਵਾਜ਼ਾਂ ਦਾ ਨਵਾਂ ਝੁੰਡ ਸੁਟਦਾ ਹੈ)

ਪਹਿਲੀ ਆਵਾਜ਼ : ਐ ਦਿਲਾਂ ਦੀ ਸਲਤਨਤ ਦੀਏ ਰਾਣੀਏ

 ਤੋਰੇ ਕੀਤੇ ਨੂੰ ਹਮੇਸ਼ਾ ਜਾਣੀਏ

 ਹਾਂ ਅਸੀਂ ਫੁੱਲਾਂ ਦੇ ਦੋਸਤ ਮੁੱਢ ਤੋਂ 

ਕੁਝ ਨਾ ਮੁਰਝਾਵਟ ਦਿਆਂਗੇ ਅੱਜ ਤੋਂ

(ਇਕ ਪਲ ਲਈ ਮੰਚ ਸੰਗੀਤ ਨਾਲ ਗੂੰਜ ਉਠਦਾ ਹੈ। ਫਿਰ ਗੁੰਗਾ ਬੋਲਾ ਬੋਲਦਾ ਹੈ।  ਉਸ ਦੀ ਆਵਾਜ਼ ਸਭ ਤੋਂ ਸੁਹਣੀ ਹੈ।) 

ਗੁੰਗਾ ਬਲਾ : ਉਦਾਸੀ ਉਡ ਗਈ ਹੈ ਪੱਖ ਲਾ ਕੇ 

ਨਵੀਂ ਪਰਭਾਤ ਨੇ ਜਦ ਨੈਣ ਖੋਲ੍ਹੇ 

ਹਨੇਰੇ 'ਚੋਂ ਤੁਰੇ ਚਾਨਣ ਦੇ ਚਸ਼ਮੇ

ਯੁਗਾਂ ਦੇ ਗੁੰਗੇ ਬੋਲੇ ਸਿਰਖ ਬੋਲੇ 

ਪਹਿਲਾ ਪ੍ਰੇਮੀ : ਅਸੀਂ ਤੇਰੇ ਆਸ਼ਕ ਹਾਂ ਸਦੀਆਂ ਪੁਰਾਣੇ

ਵਿਛੜ ਤੇਥੋਂ ਭਟਕੇ ਬਹੁਤ ਜੀ ਭਿਆਣੇ

ਦੂਜਾ : ਅਸੀਂ ਹੁਣ ਨਹੀਂ ਹਾਂ ਨਿਸੱਤੇ ਨਿਭਾਣੇ

ਤੀਜਾ : ਅਸੀਂ ਹੁਣ ਨਹੀਂ ਕੋਈ ਨਿਰਬਲ ਨਿਮਾਣੇ

ਪਹਿਲਾ : ਅਸੀਂ ਅੱਜ ਤੋਂ ਹੱਥ ਘੁੱਟ ਕੇ ਫੜਾਂਗੇ

 ਉਨ੍ਹਾਂ ਦਾ ਜਿਨ੍ਹਾਂ ਨੂੰ ਮੁਹੱਬਤ ਕਰਾਂਗੇ 

ਤੁਹਾਡੇ ਲਈ ਹੋਰ ਸੁਹਣੇ ਬਣਾਂਗੇ 

ਤੇ ਪਹਿਨਾਂਗੇ ਪਹਿਰਨ ਤੇਰੇ ਲਈ ਸੁਹਾਣੇ 

ਲਿਆਏ ਹਾਂ ਯਾਦਾਂ ਦੀ ਝਿਲਮਿਲ ਤਿਰੇ ਲਈ

 ਲਿਆਏ ਹਾਂ ਸ਼ੀਸ਼ੇ ਜਿਹਾ ਦਿਲ ਤਿਰੇ ਲਈ

ਮਲਿਕਾ : ਬਹੁਤ ਦੇਰ ਕਰ ਦਿੱਤੀ (ਉਹ ਉਨ੍ਹਾਂ ਨੂੰ ਪਾਸੇ ਹਟਾਉਂਦੀ ਹੈ। ਉਹ ਆਪਣਾ ਖਰਬੂਜ਼ਾ ਉਠਾਉਂਦੇ ਤੇ ਲੋਪ ਹੋ ਜਾਂਦੇ ਹਨ। ਲੋਕਾਂ ਦੇ ਝੁੰਡ ਚੋਂ ਆਵਾਜ਼ਾਂ ਫਿਰ ਸੁਣਦੀਆਂ ਹਨ ਤੇ ਸੰਗੀਤ ਮਰ ਜਾਂਦਾ ਹੈ ।) ਬਹਤੁ ਦੋਰ, ਬਹੁਤ ਦੇਰ ?

ਪਿਆਰਾ : ਬਹੁਤ ਦੇਰ ਮਲਿਕਾ?

ਈਸ਼ਾ : ਬਹੁਤ ਦੇਰ ਕਾਹਦੇ ਲਈ ?

ਮਲਿਕਾ : ਮੈਂ ਕਹਿੰਦੀ ਹਾਂ - ਉਨ੍ਹਾਂ ਲਈ ਬਹੁਤ ਦੇਰ। ਉਸ ਦੀਵਾਲੀ ਦੀ ਰਾਤ ਜਦੋਂ ਦੀਵੇ ਇਕ ਖ਼ਾਮੋਸ਼ ਗੀਤ ਗਾਉਂਦੇ ਸਨ, ਉਦੋਂ ਦੇਰ ਨਹੀਂ ਸੀ ਹੋਈ। ਉਸ ਤੋਂ ਛੇ ਸਾਲ ਬਾਅਦ ਹੋਲੀ ਵਾਲੇ ਦਿਨ ਜਦੋਂ ਨਿਗਾਹਾਂ ਹੀ ਕੱਪੜੇ ਰੰਗ ਦਿੰਦੀਆਂ ਸਨ, ਉਦੋਂ ਵੀ ਦੇਰ ਨਹੀ ਸੀ ਹੋਈ। ਉਸ ਤੋਂ ਦਸ ਸਾਲ ਬਾਅਦ ਲੋਹੜੀ ਵਾਲੀ ਰਾਤ ਜਦੋਂ ਚਿਹਰੇ ਦਿਲ ਦੀ ਅੱਗ ਨਾਲ ਮਘਦੇ ਸਨ, ਉਦੋਂ ਵੀ ਦੇਰ ਨਹੀਂ ਸੀ ਹੋਈ ਉਦੋਂ ਇਨ੍ਹਾਂ ਕੁਝ ਨਾ ਕਿਹਾ, ਕੁਝ ਨਾ ਕੀਤਾ, ਹੁਣ ਈਸ਼ਾ ਤੇ ਪਿਆਰੇ ਹੁਣ ਤੁਸੀਂ ਜਲਦੀ ਕਰੋ- ਹੁਣੇ ਇਸੇ ਪਲ ਇਕ ਦੂਸਰੇ ਨੂੰ ਸ਼ਾਹਾਂ ਵਿਚ ਲੈ ਲਵੇ।

ਈਸ਼ਾ : ਤੁਹਾਡਾ ਮਤਲਬ....? 

ਪਿਆਰਾ : ਕੀ ਕਿਹਾ ਤੁਸਾਂ...?

ਈਸ਼ਾ : ਪਰ ਮਲਿਕਾ.....

ਮਲਿਕਾ : ਤੁਹਾਨੂੰ ਤਿੰਨ ਘੰਟੇ ਹੋ ਗਏ ਨੇ ਇਕ ਦੂਸਰੇ ਨੂੰ ਮਿਲਦਿਆਂ, ਜਾਣਦਿਆ, ਪਿਆਰ ਕਰਦਿਆ, ਇਕ ਦੂਜੇ ਨੂੰ ਬਾਹਾ ਵਿਚ ਘੁੱਟ ਲਵ ਜਲਦੀ (ਪਿਆਰਾ ਝਿਜਕਦਾ ਹੈ) ਦੇਖੋ ਇਹ ਝਿਜਕਦਾ ਹੈ, ਕੰਬਦਾ ਹੈ, ਖੁਸ਼ੀ ਇਸ ਨੂੰ ਡਰਾਉਂਦੀ ਹੈ- ਕਿੰਨੀ ਮਰਦਾਂ ਵਰਗੀ ਗੱਲ ਹੈ, ਈਸ਼ਾ ਤੂੰ ਜਲਦੀ ਕਰ, ਉਸ ਨੂੰ ਬਾਹਾਂ ਵਿਚ ਲੈ ਲੈ। ਇਕ ਦੂਜੇ ਨੂੰ ਪਿਆਰ ਕਰਨ ਵਾਲਿਆਂ ਵਿਚ ਇਕ ਪਲ ਦੀ ਦੇਰੀ ਦੀ ਵਿੱਥ ਪੈ ਜਾਵੇ ਤਾਂ ਉਹ ਵਧਣ ਲੱਗ ਪੈਂਦੀ ਹੈ ਉਹ ਇਕ ਮਹੀਨਾ ਬਣ ਜਾਂਦੀ ਹੈ, ਇਕ ਸਾਲ ਬਣ ਜਾਂਦੀ ਹੈ, ਇਕ ਸਦੀ ਬਣ ਜਾਂਦੀ ਹੈ, ਫਿਰ ਬਹੁਤ ਦੇਰ ਹੋ ਜਾਂਦੀ ਹੈ। ਅਜੇ ਸਮਾਂ ਫਹ ਲੇ ਉਸ ਨੂੰ ਹੋ ਜਾਵਣਗੇ ਚਿੱਟੇ ਜੇ ਕਰ ਵਾਲ ਨਛੇਦੇ ਇਕ ਪਲ ਹੋਰ ਸ਼ਹਿਰ ਮੇਰੇ ਵਿਚ ਹੋ ਜਾਵੇਗੀ ਇਕ ਵਿਚਾਰੀ ਪਾਗਲ ਹੋਰ ਆਵੇ, ਆਵ, ਸਾਰੇ ਆਵੇ, ਇਕ ਦੂਜੇ ਦੇ ਕੋਲ (ਉਹ ਇਕ ਦੂਜੇ ਦੇ ਕੋਲ ਜਾ ਕੇ ਇਕ ਦੂਜੇ ਨੂੰ ਬਾਹਾਂ ਵਿਚ ਲੈ ਲੈਂਦੇ ਹਨ ।)

ਮੈਂ ਤੇਰੇ ਸਦਕੇ ਮੈਂ ਤੇਰੇ ਵਾਰੀ 

ਮੈਂ ਤੇਰੇ ਘੋਲੀ, ਮੈਂ ਬਲਿਹਾਰੀ

ਅਜੇ ਸਮਾਂ ਹੈ ਛੁਹ ਲੈ ਮੈਨੂੰ

ਕਹਿ ਕੁਛ ਮੂੰਹ, ਮੋਹ ਲੈ ਮੈਨੂੰ 

ਕਾਲ ਦੇ ਮੁਖ ਤੋਂ, ਖੋਹ ਲੈ ਮੈਨੂੰ 

ਉਮਰ ਨ ਬੀਤੇ ਸਾਰੀ

ਧਰਤੀ ਹੇਠ ਲੁਕੇ ਸਾਂ ਯੁਗ ਯੁਗ 

ਤੈਨੂੰ ਦੇਖਣ ਆਏ ਉਗ ਉਗ

 ਫਿਰ ਛੁਪ ਜਾਂਗੇ, ਉਮਰਾਂ ਪੁਗ ਪੁਗ

 ਫਿਰ ਕਬ ਦੀਦ ਤਿਹਾਰੀ

ਡਾਲੀ ਕੋਲ ਗੁਲਾਣ ਨ ਹੋਵੇ 

ਜੇ ਨੈਣਾਂ ਵਿਚ ਖ਼ਾਬ ਨ ਹੋਵੇ 

ਦੁਖ ਦਾ ਕੋਈ ਹਿਸਾਬ ਨ ਹੋਵੇ

 ਆਵਾਗਉਣ ਖੁਆਰੀ

ਤੇਰੀ ਦੀਦ ਸਵੇਰਾ ਮੇਰਾ 

ਤੇਰਾ ਹਿਜਰ ਹਨ੍ਹੇਰਾ ਮੇਰਾ

 ਤੇਰੀ ਯਾਦ ਬਨੇਰਾ ਮੇਰਾ

 ਜਗ ਜਗ ਰਾਤ ਗੁਜਾਰੀ

ਮੈਂ ਤੇਰੇ ਸਦਕੇ, ਮੈਂ ਤੇਰੇ ਵਾਰੀ 

ਮੈਂ ਤੇਰੇ ਘੋਲੀ, ਮੈਂ ਤੇਰੇ ਬਲਿਹਾਰੀ

ਮਲਿਕਾ : ਜੇ ਅੱਜ ਤੋਂ ਤੀਹ ਸਾਲ ਪਹਿਲਾਂ ਤੂੰ ਇਹ ਕਰਨ ਦੀ ਜੁਰਅਤ ਕਰ ਲੈਂਦਾ ਤੇ ਮੈਂ ਅੱਜ ਤੋਂ ਕਿੰਨੀ ਵੱਖਰੀ ਹੋਣਾ ਸੀ। ਓ ਗੁੱਗੇ ਬੋਲੇ, ਸ਼ਾਂਤ ਹੋ ਜਾ, ਤੇਰੇ ਸ਼ਬਦ ਸਾਡੀਆਂ ਅੱਖਾਂ ਚੁੰਧਿਆ ਰਹੇ ਹਨ।ਈਸ਼ਾ ਕੋਲ ਅਜੇ ਵਿਹਲ ਨਹੀਂ ਉਨ੍ਹਾਂ ਦਾ ਅਨੁਵਾਦ ਕਰਨ ਦੀ। (ਉਹ ਇਕ ਦੂਜੇ ਨੂੰ ਫੇਰ ਬਾਹਾਂ ਵਿਚ ਲੈਂਦੇ ਹਨ) ਖੈਰ, ਜਿਵੇਂ ਵੀ ਹੋਇਆ. ਅਸੀਂ ਦੁਨੀਆਂ ਨੂੰ ਬਚਾ ਲਿਆ ਹੈ। ਤੁਸੀਂ ਦੇਖਿਆ, ਇਹ ਕਿੰਨੀ ਸੋਖੀ ਜਿਹੀ ਗੱਲ ਸੀ। ਇਸ ਦੁਨੀਆਂ ਦੀ ਹਾਲਤ ਕਦੀ ਵੀ ਏਨੀ ਬੁਰੀ ਨਹੀਂ ਹੋਈ ਕਿ ਕੋਈ ਸਿਆਣੀ ਔਰਤ ਉਸ ਨੂੰ ਇਕ ਸ਼ਾਮ ਵਿਚ ਠੀਕ ਨਾ ਕਰ ਸਕੇ। ਸਿਰਫ਼ ਏਨੀ ਗੱਲ ਹੈ ਕਿ ਅੱਗੇ ਤੇ ਏਨੀ ਦੇਰ ਨਾ ਕਰਨੀ। ਚੀਜ਼ਾਂ ਦੇ ਕਾਲੀਆਂ ਸਿਆਹ ਹੋਣ ਦੀ ਇੰਤਜ਼ਾਰ ਨਾ ਕਰਨੀ ਅਗਲੀ ਵੇਰ। ਜਿਸ ਪਲ ਕੁਝ ਇਹੋ ਜਿਹਾ ਦਿਖਾਈ ਦੇਵੇ ਮੈਨੂੰ ਉਸ ਪਲ ਦੱਸਣਾ।

ਰੱਦੀ ਵਾਲਾ : ਜ਼ਰੂਰ ਦੱਸਾਂਗੇ ਮਲਿਕਾ, ਉਸੇ ਪਲ ਦੱਸਾਂਗੇ।

ਮਲਿਕਾ : (ਆਪਣੀ ਜੈਕਟ ਪਾਉਂਦੀ ਹੈ -ਉਸ ਦੀ ਆਵਾਜ਼ ਦਾ ਲਹਿਜਾ ਵਿਹਾਰੀ ਹੋ ਜਾਂਦਾ ਹੈ)

ਮਲਿਕਾ : ਈਸ਼ਾ, ਦੇਖ ਮਾਲੀ ਨੇ ਸੁਪਨਿਆਂ ਨੂੰ ਪਾਣੀ ਪਾ । ਦਿੱਤਾ ?

ਈਸ਼ਾ : ਜੀ ਮਲਿਕਾ

ਮਲਿਕਾ : ਈਸ਼ਾ, ਦੇਖ ਪੰਛੀਆਂ ਦੀਆਂ ਅੱਖਾਂ ਨਮ ਤਾਂ ਨਹੀਂ ?

ਈਸ਼ਾ : ਨਹੀਂ, ਮਲਿਕਾ

ਮਲਿਕਾ : ਈਸ਼ਾ, ਏਥੇ ਕੋਈ ਬੇਸੁਰੇ ਲੋਕ ਤਾਂ ਨਹੀਂ ਬੈਠੇ ?

ਈਸ਼ਾ : ਨਹੀਂ, ਮਲਿਕਾ

ਮਲਿਕਾ : ਈਸ਼ਾ, ਹਵਾ ਨੂੰ ਕਹਿ ਰੁੱਖਾਂ ਦਾ ਸਾਜ਼ ਵਜਾਉਣਾ ਸ਼ੁਰੂ ਕਰੋ।

ਈਸ਼ਾ : ਜੀ ਮਲਿਕਾ।

(ਈਸ਼ਾ ਆਲਾਪ ਲੈਂਦੀ ਹੈ ਤੇ ਉਸ ਦੀ ਆਵਾਜ਼ ਵਿਚ ਸਭ ਦਾ ਆਲਾਪ, ਰੁੱਖਾਂ ਦਾ ਗੀਤ ਤੇ ਕਾਇਨਾਤ ਦਾ ਸੰਗੀਤ ਸ਼ਾਮਲ ਹੋ ਜਾਂਦਾ ਹੈ)

11
ਲੇਖ
ਸ਼ਹਿਰ ਮੇਰੇ ਦੀ ਪਾਗਲ ਔਰਤ
0.0
ਮੈਨੂੰ ਇਸ ਨਾਟਕ ਦੇ ਨਾਮ ਨੇ ਹੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੈਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ। ਇਹ ਰਚਨਾ ਮੇਰੇ ਲਈ ਰੰਗਮੰਚੀ ਵੰਗਾਰ ਅਤੇ ਉਤੇਜਨਾ ਨਾਲ ਭਰਪੂਰ ਸੀ। ਇਸ ਨੇ ਮੇਰੇ ਸਾਹਮਣੇ ਬਹੁਤ ਸਾਦਾ ਪਰ ਹੈਰਾਨੀਜਨਕ ਸੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਕਦੇ ਵੀ ਪੂਰਨ ਤੌਰ ਤੇ ਪਰਤੀਤ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਜੀਵਨ ਅਤੇ ਮੌਤ ਦੀ ਅਟੱਲਤਾ, ਖੁਸ਼ੀ ਅਤੇ ਤਬਾਹੀ ਦਾ ਅਰਥ, ਤੇ ਉਹ ਸਮਾਂ ਜਦੋਂ ਜ਼ਿੰਦਗੀ ਯਥਾਰਥ ਅਤੇ ਫੈਂਟਸੀ ਵਿਚਕਾਰ ਝੁਲਦੀ ਹੈ। ਇਸ ਨਾਟਕ ਦੇ ਦੁਖਾਂਤਕ ਨਾਇਕ ਤੇ ਨਾਇਕਾਵਾਂ ਉਹ ਕਿਰਦਾਰ ਹਨ ਜੋ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੇ ਆਮ ਢੱਰੇ ਨਾਲੋਂ ਦੂਰ ਕਰ ਲੈਂਦੇ ਹਨ, ਜੋ ਦੁਨੀਆਂ ਦੀ ਮੌਜੂਦ ਤਰਤੀਬ ਨੂੰ ਨਾਮਨਜ਼ੂਰ ਕਰ ਦੇਂਦੇ ਹਨ। ਨਾਮਨਜ਼ੂਰੀ ਦੇ ਇਹ ਦਸਤੂਰ ਸਮਾਜਕ ਵਿਅੰਗ ਦੇ ਬਿਰਤਾਂਤ ਦੇ ਅੰਤਰਗਤ ਰੂਪ ਅਖ਼ਤਿਆਰ ਕਰਦੇ ਹਨ। ਪਾਗਲ ਔਰਤ ਮੇਰੇ ਲਈ ਇਕ ਖੀਣ ਹੋ ਚੁੱਕੀ ਆਦਰਸ਼ਵਾਦੀ ਹਸਤੀ ਹੈ ਜੋ ਧਰਤੀ ਨੂੰ ਲੁੱਟਣ ਵਾਲਿਆਂ ਦੇ ਖ਼ਿਲਾਫ਼ ਧਰਮ-ਯੁੱਧ ਛੇੜਦੀ ਹੈ। ਇਸ ਨਾਟਕ ਵਿਚ ਸੰਸਾਰ ਨੂੰ ਨੇਕੀ ਅਤੇ ਬਦੀ ਵਿਚਕਾਰ ਵੰਡਿਆ ਹੋਇਆ ਹੈ। ਓਪਰੀ ਨਜ਼ਰੇ ਇਹ ਵੰਡ ਐਵੇਂ ਖੇਡ ਜਿਹੀ ਲਗਦੀ ਹੈ, ਇਕ ਤੁੱਛ ਜਿਹਾ ਸਰਲੀਕਰਣ। ਪਰ ਇਕ ਨਿਰਦੇਸ਼ਕ ਦੇ ਤੌਰ ਤੇ ਇਹ ਮੇਰੇ ਲਈ ਸੁਪਨਸਾਜ਼ੀ ਬਨਾਮ ਪਦਾਰਥਵਾਦ ਦਾ ਨਾਟਕ ਬਣ ਗਿਆ। ਇਕ ਪਾਸੇ ਸੁਪਨਸਾਜ਼ੀ ਹੈ ਤੇ ਦੂਜੇ ਪਾਸੇ ਉਹ ਸਮਾਜਕ ਦਰਸ਼ਨ ਹੈ ਜੋ ਦੁਨੀਆਂ ਨੂੰ ਹੜੱਪ ਕਰਨ ਵਾਲਿਆਂ ਨੂੰ ਸਥਾਪਿਤ ਕਰਦਾ ਹੈ, ਆਪਣੀਆਂ ਉਪਭੋਗਤਾਵਾਦੀ ਤਰਕੀਬ ਦੁਆਰਾ ਅਸ਼ਲੀਲਤਾ ਫੈਲਾਉਂਦਾ ਹੈ, ਤੇ ਮਾਸੂਮੀਅਤ ਅਤੇ ਸਦਾਚਾਰ ਦੀ ਖੂਬਸੂਰਤੀ ਨੂੰ ਮਿਟਾਉਂਦਾ ਹੈ। ਪਾਗਲ ਔਰਤ ਆਪਣੀ ਵਿਦਰੋਹੀ ਅਗਨ ਤੇ ਜਗਮਗਾਉਂਦੀ ਸੁਹਿਦਰਤਾ ਸਦਕਾ ਨਾਂਹ-ਮੁਖਤਾ ਅਤੇ ਹਨ੍ਹੇਰੇ ਦੇ ਖ਼ਿਲਾਫ਼ ਲੜਦੀ ਹੈ। ਇਸ ਨਾਟਕ ਦੇ ਕਿਰਦਾਰ ਰੂਪਕ ਵੀ ਹਨ ਤੇ ਬਿੰਬ ਵੀ। ਉਹ, ਇਕ ਪੱਧਰ 'ਤੇ ਯਥਾਰਥਕ ਹਨ ਤੇ ਦੂਜੀ ਪੱਧਰ ਤੇ ਪੜ-ਯਥਾਰਥਕ। ਇਹ ਨਾਟਕ ਸੁਪਨਾ ਲੈ ਸਕਣ ਵਾਲੇ ਲੋਕਾਂ ਦੀ ਫੈਂਟਸੀ ਹੈ
1

ਸ਼ਹਿਰ ਮੇਰੇ ਦੀ ਪਾਗਲ ਔਰਤ

5 December 2023
1
0
0

ਸ਼ਹਿਰ ਮੇਰੇ ਦੀ ਪਾਗਲ ਔਰਤ ਵਾਲਾਂ ਦੇ ਵਿਚ ਤਾਰੇ ਲਾ ਕੇ  ਮੱਥ ਉਤੇ ਚੰਨ ਸਜਾ ਕੇ ਗਲ ਰਾਤਾਂ ਦੇ ਬਸਤਰ ਪਾ ਕੇ  ਪੀਣ ਆਂ ਨੂੰ ਪਾਜ਼ੇਸ਼ ਬਣਾ ਕੇ ਫਿਰਦੀ ਏ ਇਕ ਬਿਹਬਲ ਔਰਤ  ਸ਼ਹਿਰ ਮੇਰੇ ਦੀ ਪਾਗਲ ਔਰਤ ਜਦ ਉਹ ਹੱਸਦੀ ਤਾਰੇ ਛਣਕਣ  ਜਦ ਉਹ

2

ਅੰਕ-ਪਹਿਲਾ

5 December 2023
1
0
0

ਸ਼ਹਿਰ ਦੀ ਪਾਰਕ ਪ੍ਰਧਾਨ' ਤੇ ਜ਼ੈਲਦਾਰ ਪ੍ਰਵੇਸ਼ ਕਰਦੇ ਹਨ। ਪ੍ਰਧਾਨ : ਜ਼ੈਲਦਾਰ ਸਾਹਿਬ, ਆਓ ਓਸ ਬੈਂਚ ਤੇ ਬੈਠਦੇ ਆਂ। ਇਹ ਇਕ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸ਼ੌਕਤ ਨਾਲ ਮਨਾਵਾਂਗੇ, ਫਿਲਹਾਲ ਧੁੱਪੇ ਬੈਠ ਕੇ ਗੱਲਾਂ ਕਰ

3

ਤੀਜਾ ਅੰਕ

6 December 2023
0
0
0

ਏਸ ਪਾਲਸ਼ ਵਾਲੋ ਤੋਂ ਕਦੀ ਕੁਝ ਨਾ ਖਰੀਦਣਾ। ਜ਼ੈਲਦਾਰ : ਮੈਂ ਤੁਹਾਡੀ ਗੱਲ ਕਿਵੇਂ ਮੋੜ ਸਕਦਾਂ ? (ਪਾਲਿਸ਼ ਵਾਲਾ ਮੋਢੇ ਸਕੋੜ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ? ਪ੍ਰਧਾਨ : ਦੇਖੋ ਜ਼ੈਲਦਾਰ ਸਾਹਿਬ, ਤੁਹ

4

ਚੌਥਾ ਅੰਕ

7 December 2023
1
0
0

ਖ਼ੈਰ, ਇਹ ਖ਼ਤਰਾ ਤਾਂ ਅਸੀਂ ਸਹੇੜਦੇ ਹੀ ਹਾਂ। ਬਹਰਹਾਲ ਇਹ ਸੋਚਣਾ ਮੇਰਾ ਪੇਸ਼ਾ ਨਹੀਂ ਹੈ। ਇਕ ਖਣਿਜ ਖੋਜੀ ਨੂੰ ਬੜੀਆਂ ਹੋਰ ਚੀਜ਼ਾਂ ਬਾਰੇ ਚਿੰਤਾ ਕਰਨੀ ਪੈਂਦੀ ਹੈ। ਜ਼ੈਲਦਾਰ : ਹਾਂ ਮੈਨੂੰ ਪਤਾ ਜਿਵੇਂ ਇੱਛਾਧਾਰੀ ਨਾਗਾਂ ਬਾਰੇ, ਪਿੱਸੂਆਂ ਬਾਰੇ

5

ਪੰਜਵਾਂ ਅੰਕ

9 December 2023
0
0
0

ਸਿਪਾਹੀ : ਨਿਰਦੋਸ਼ ਤੋਂ ਤੁਹਾਡਾ ਕੀ ਮਤਲਬ? ਇਹ ਛਾਲ ਮਾਰਨ ਲੱਗਾ ਸੀ. ਜਦੋਂ ਮੈਂ ਇਹਨੂੰ ਫੜਿਆ। ਖਣਿਜ ਖੋਜੀ : ਤੁਹਾਡੇ ਕੋਲ ਇਸਦਾ ਕੋਈ ਸਬੂਤ ਹੈ ? ਸਿਪਾਹੀ : ਮੈਂ ਇਹਨੂੰ ਆਪ ਦੇਖਿਆ। ਖਣਿਜ ਖੋਜੀ : ਲਿਖਤੀ ਸਬੂਤ ?ਕੋਈ ਚਸ਼ਮਦੀਦ ਗਵਾਹ ? ਸਿਪ

6

ਛੇਵਾਂ ਅੰਕ

11 December 2023
0
0
0

ਖਣਿਜ ਖੋਜੀ : ਪਿਆਰੇ, ਆਓ ਆਪਾਂ ਚੱਲਦੇ ਹਾਂ ਪਿਆਰਾ : ਮੈਂ ਏਥੇ ਬਿਲਕੁਲ ਠੀਕ ਆਂ। ਖਣਿਜ ਖੋਜੀ : ਮੈਂ ਤੁਹਾਨੂੰ ਕਿਹਾ, ਆਓ ਚੱਲੀਏ। ਪਿਆਰਾ : (ਮਲਿਕਾ ਨੂੰ) ਬੀਬੀ ਜੀ, ਮੈਂ ਚਲਦਾ ਹੀ ਹਾਂ। ਮਲਿਕਾ : ਨਹੀਂ। ਪਿਆਰਾ : ਕੋਈ ਫ਼ਾਇਦਾ ਨਹੀਂ, ਮਿ

7

ਸੱਤਵਾਂ ਅੰਕ

18 December 2023
2
0
0

 ਮੈਂ ਨਾਲ ਵੰਨਗੀ ਭੇਜ ਰਿਹਾ ਹਾ ਤਾਂ ਜੋ ਤੁਸੀਂ ਕੱਚੇ ਤੇਲ ਦੀ ਕੁਆਲਟੀ ਤੇ ਗਾੜ੍ਹੇਪਨ ਦਾ ਨਿਰੀਖਣ ਕਰ ਸਕ। ਆਪ ਦਾ ਹਿੱਤੂ। ਰਣਧੀਰ, ਕੀ ਤੁਸੀਂ ਏਥੇ ਖਣਿਜ ਖੋਜੀ ਦੇ ਦਸਤਖਤ ਕਰ मरसे वे ? ਪਿਆਰਾ  : ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹੋ ?

8

ਅੱਠਵਾਂ ਅੰਕ

19 December 2023
0
0
0

ਬਾਨੋ : ਉਹ ਬਹੁਤ ਚੰਗੇ ਲੋਕ ਹਨ.... ਪਾਰੋ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ?  ਮਲਿਕਾ : ਮੈਨੂੰ ਕੁਝ ਕਹਿਣ ਦੀ ਇਜਾਜ਼ਤ ਹੈ? ਜਾਂ ਕਿ ਅੱਜ ਵੀ ਪਾਰ ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ ਕਿ ਜਿਸ ਦੇ ਲੋ

9

ਨੌਵਾਂ ਅੰਕ

20 December 2023
1
0
0

ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਨਵੇ। ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾ ਨਾਲ ਸਲਾਹ ਕਰਦੀ ਹਾਂ ਤੇ ਆਪਾ ਰਾਤ ਦੇ ਖਾਣੇ ਤੋਂ ਬਾਅਦ ਫੇਰ ਮਿਲ ਸਕਦੇ ਮਲਿ

10

ਦਸਵਾਂ ਅੰਕ

21 December 2023
0
0
0

ਮਲਿਕਾ : ਕਿੰਨਾ ਕਰੂਰ ਝੂਠ । ਏਦ੍ਰੀ ਸ਼ਕਲ ਦੇਖੋ। ਪਾਰੋ : ਤੂੰ ਉਸ ਦੀ ਬੇਇਜ਼ਤੀ ਨਾ ਕਰ। ਉਹ ਤੈਨੂੰ ਖੁਸ਼ ਕਰਨ ਲਈ ਹੀ ਝੂਠ ਬੋਲ ਰਿਹਾ ਹੈ। ਮਲਿਕਾ : ਚੁੱਪ ਕਰ ਪਾਰੋ , ਤੈਨੂੰ ਗੱਲ ਦੀ ਸਮਝ ਕਦੀ ਨਹੀਂ ਪੈਂਦੀ। (ਰੱਦੀ ਵਾਲੇ ਨੂੰ) ਤੁਹਾਡੇ ਸਿਰ

11

ਗਿਆਰਵਾਂ ਅੰਕ

22 December 2023
0
0
0

ਤੇਜੋ : ਏਨਾ ਮਜ਼ਾ ਕਦੇ ਨਹੀਂ ਆਇਆ (ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ। ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋ ਲਵੋ ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ? ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ। ਮਲਿਕਾ : ਸਾਬਾਸ਼ ਜੀਉ

---