shabd-logo

ਅੱਠਵਾਂ ਅੰਕ

19 December 2023

3 Viewed 3

ਬਾਨੋ : ਉਹ ਬਹੁਤ ਚੰਗੇ ਲੋਕ ਹਨ....

ਪਾਰੋ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ? 

ਮਲਿਕਾ : ਮੈਨੂੰ ਕੁਝ ਕਹਿਣ ਦੀ ਇਜਾਜ਼ਤ ਹੈ? ਜਾਂ ਕਿ ਅੱਜ ਵੀ ਪਾਰ ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ ਕਿ ਜਿਸ ਦੇ ਲੋਚਾ ਲੁਆਉਣਾ ਸੀ ਉਹ ਹੱਥ ਹੀ ਨਾ ਆਈ ?

ਪਾਰੋ : ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਨਹੀਂ ਸਹਿਮਤ ਹੋਵਾਂਗੀ (ਡਿੱਕੀ ਨੂੰ) ਪਿਆਰੇ ਡਿੱਕੀ ਮੈਂ ਕਦੀ ਤੇਰੇ ਨਾਲ ਇਸ ਤਰ੍ਹਾਂ ਨਹੀਂ ਹੋਣ ਦਿਆਂਗੀ। ਨਹੀਂ, ਨਹੀਂ ਨਹੀਂ (ਉਹ ਡੁਸਕਣ ਲੱਗ ਪੈਂਦੀ ਹੈ।

ਮਲਿਕਾ : ਓ ਮੇਰਿਆ ਰੱਬਾ। ਲਉ ਹੁਣ ਇਹਨੇ ਅੱਖਾਂ ਭਰ ਲਈਆਂ। ਅਜੀਬ ਇਨਸਾਨ ਐ ਇਹ ਵੀ। ਓਧਰ ਮਨੁੱਖਤਾ ਦੀ ਕਿਸਮਰ ਅੱਧ ਵਿਚਕਾਰ ਲਟਕ ਰਹੀ ਐ ਤੇ ਏਧਰ ਇਹ। ਅੱਛਾ ਠੀਕ ਐ, ਬਾਬਾ ਰੇ ਨਾ। ਲਿਆ ਮੈਂ ਬਿਠਾ ਲੈਂਦੀ ਆਂ ਗੋਦੀ ਵਿਚ ਡਿੱਕੀ ਨੂੰ। ਆ ਡਿੱਕੀ, ਆ ਜਾ।

ਪਾਰੋ : ਨਹੀਂ ਆਵੇਗਾ ਉਹ ਹੁਣ। ਤੁਸੀਂ ਏਨੀਆਂ ਬੇਰਹਿਮ ਕਿਵੇਂ ਹੋ ਸਕਦੀਆਂ ਹੋ ? ਤੁਸੀਂ ਕੀ ਸਮਝਦੀਆਂ ਹੋ ਕਿ ਮੈਨੂੰ ਇੱਕੀ ਬਾਰੇ ਪਤਾ ਨਹੀਂ। ਤੁਹਾਡਾ ਕੀ ਖਿਆਲ ਹੈ ਕਿ ਮੇਰਾ ਜੀ ਨਹੀਂ ਕਰਦਾ ਕਿ ਉਹ ਜਿਉਂਦਾ ਜਾਗਦਾ ਜੱਤਲ ਜਿਹਾ ਕਲੋਲ ਕਰਦਾ ਫਿਰ ਜਿਵੇਂ ਕਿ ਉਹ ਕਰਦਾ ਹੁੰਦਾ ਸੀ ? ਤੇਰੇ ਕੋਲ ਤੇਰਾ ਅਮਰ ਐ। ਬਾਨੋ ਕੋਲ ਉਹਦੇ ਪੰਛੀ ਹਨ। ਮੇਰੇ ਕੋਲ ਸਿਰਫ਼ ਡਿੱਕੀ ਹੈ। ਤੁਸੀਂ ਕੀ ਸੋਚਦੀਆਂ ਓ ਮੈਂ ਏਨੀ ਮੁਰਖ ਆਂ ਕਿ ਐਵੇਂ ਇਸ ਤਰ੍ਹਾਂ ਕਰਦੀ ਆਂ। ਉਸ ਬਾਰੇ ਹਮੇਸ਼ਾ ਇਸ ਤਰ੍ਹਾਂ ਢੰਗ ਰਚਦੀ ਹਾਂ ਤਾਂ ਹੀ ਜਾ ਕੇ ਉਹ ਕਦੀ ਕਦਾਈ ਮੇਰੇ ਨਾਲ ਸੱਚਮੁੱਚ ਆਉਂਦਾ ਹੈ। ਅੱਗੇ ਤੋਂ ਮੈਂ ਕਦੀ ਉਸ ਨੂੰ ਨਾਲ ਨਹੀਂ ਲੈ ਕੇ ਆਵਾਂਗੀ।

ਮਲਿਕਾ : ਚਲੋ ਛੱਡੋ, ਅਸੀਂ ਐਵੇਂ ਮਾਮੂਲੀ ਜਿਹੀ ਗੱਲ ਪਿੱਛੇ ਪਰੇਸ਼ਾਨ ਹੋਈ ਜਾਂਦੀਆਂ ਹਾਂ-ਏਧਰ ਆ ਡਿੱਕੀ, ਈਸ਼ਾ ਤੈਨੂੰ ਘੁਮਾਉਣ ਲੈ ਜਾਵੇਗੀ (ਉਹ ਘੰਟੀ ਵਜਾਉਂਦੀ ਹੈ) ਈਸ਼ਾ। (ਈਸ਼ਾ ਪੌੜੀਆਂ 'ਤੇ ਆਉਂਦੀ ਹੈ।

ਪਾਰੋ : ਨਹੀਂ ਉਹ ਨਹੀਂ ਜਾਣਾ ਚਾਹੁੰਦਾ। ਤੇ ਅਸਲੀ ਗੱਲ ਤਾਂ ਇਹ ਐ ਕਿ, ਅੱਜ ਮੈਂ ਉਹਨੂੰ ਲੈ ਕੇ ਵੀ ਨਹੀਂ ਆਈ।

ਮਲਿਕਾ : ਬਹੁਤ ਅੱਛਾ ਫੇਰ ਈਸ਼ਾ ਧਿਆਨ ਨਾਲ ਦੇਖ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਏ ?

ਈਸ਼ਾ : ਹਾਂ, ਮਲਿਕਾ (ਈਸ਼ਾ ਜਾਂਦੀ ਹੈ)

ਪਾਰੋ : ਕੀ ਮਤਲਬ ? ਤਾਲਾ ਕਿਉਂ ? ਕੌਣ ਆ ਰਿਹਾ ਹੈ ?

ਮਲਿਕਾ : ਜੇ ਤੁਸੀਂ ਮੈਨੂੰ ਕੋਈ ਗੱਲ ਕਰਨ ਦਿੰਦੀਆਂ ਤਾਂ ਹੁਣ ਤੱਕ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ ਹੁੰਦਾ। ਇਕ ਬਹੁਤ ਭਿਆਨਕ ਘਟਨਾ ਵਾਪਰੀ ਹੈ। ਅੱਜ, ਸਿਖਰ ਦੁਪਹਿਰੇ।

ਪਾਰੋ : (ਪਿਘਲ ਕੇ) !

ਮਲਿਕਾ : ਚੁਪ ਕਰੋ। ਅੱਜ, ਸਿਖਰ ਦੁਪਹਿਰੇ, ਰੱਬ ਭਲਾ ਕਰੇ ਇਕ ਜਵਾਨ ਮੁੰਡੇ ਦਾ ਜੋ ਨਦੀ ਵਿਚ ਡੁੱਬ ਕੇ ਖੁਦਕੁਸ਼ੀ ਕਰਨ ਲੱਗਾ ਸੀ...ਓ ਹਾਂ, ਜਦੋਂ ਮੈਂ ਇਸ ਬਾਰੇ ਸੋਚਦੀ ਆ ਤਾਂ- ਤੁਹਾਨੂੰ ਉਹ ਗੀਤ ਯਾਦ ਐ ਬਲੀ ਦੇ ਕੇ ਆਪਣੀ ਨਦੀ ਦਾ ਨੀਰ ਮੋੜਿਆ ਡੁੱਬੀ ਨਾ ਵੇ ਸਹੁਣਿਆ ਬੜੀ ਹੀ ਤੇਰੀ ਲੋੜ ਆ

ਪਾਰੋ : ਹਾਂ 

ਮਲਿਕਾ : ਸੁਣਾ ਸਕਦੀ ਏਂ ? ਹੁਣੇ?

ਪਾਰੋ : ਹਾਂ, ਮਲਿਕਾ

ਮਲਿਕਾ : ਸਾਰਾ ?

ਪਾਰੋ : ਹਾਂ, ਮਲਿਕਾ, ਪਰ ਦੱਸ ਹੁਣ ਅਸਲੀ ਗੱਲ ਵਿਚ ਵਿਘਨ ਕੌਣ ਪਾ ਰਿਹਾ ?

ਮਲਿਕਾ : ਤੂੰ ਠੀਕ ਕਹਿੰਦੀ ਏਂ। ਹਾਂ ਮੈਂ ਦੱਸ ਰਹੀ ਸਾਂ ਅੱਜ ਸਿਖਰ ਦੁਪਹਿਰੇ ਮੈਨੂੰ ਇਕ ਬੜੀ ਖ਼ਤਰਨਾਕ ਸਾਜ਼ਿਸ਼ ਦਾ ਪਤਾ ਲੱਗਾ। ਕੁਝ ਬੰਦਿਆਂ ਦੀ ਜੁੰਡਲੀ ' ਸਾਰੇ ਸ਼ਹਿਰ ਨੂੰ ਪੁੱਟ ਦੇਣਾ ਚਾਹੁੰਦੀ ਐ।

ਪਾਰੋ : ਬੱਸ ਏਨੀ ਗੱਲ ਐ ?

ਬਾਨੋ : ਪਰ ਮੈਨੂੰ ਸਮਝ ਨਹੀਂ ਆਉਂਦੀ, ਬੰਦੇ ਸ਼ਹਿਰ ਨੂੰ ਪੁੱਟਣਾ ਕਿਉਂ ਚਾਹੁੰਦੇ ਨੇ ? ਉਨ੍ਹਾਂ ਨੇ ਆਪ ਤਾਂ ਇਹਨੂੰ ਬਣਾਇਆ ਸੀ।

ਮਲਿਕਾ : ਤੂੰ ਬਹੁਤ ਭੋਲੀ ਏਂ, ਮੇਰੀ ਬਾਨੋ। ਦੁਨੀਆਂ ਵਿਚ ਕੁਝ ਐਸੇ ਲੋਕ ਨੇ ਜੋ ਸਭ ਕੁਝ ਤਬਾਹ ਕਰਨਾ ਚਾਹੁੰਦੇ ਨੇ। ਉਨ੍ਹਾਂ ਨੂੰ ਤਬਾਹੀ ਦਾ ਬੁਖ਼ਾਰ ਚੜ੍ਹਿਆ ਹੋਇਆ। ਜਦੋਂ ਉਹ ਕੁਝ ਉਸਾਰਨ ਦਾ ਪਖੰਡ ਕਰਦੇ ਨੇ, ਉਦੋਂ ਵੀ ਦਰਅਸਲ ਉਹ ਤਬਾਹ ਹੀ ਕਰ ਰਹੇ ਹੁੰਦੇ ਹਨ। ਜਦੋਂ ਉਹ ਇਕ ਨਵੀਂ ਇਮਾਰਤ ਬਣਾਉਂਦੇ ਹਨ ਤਾਂ ਦੇ ਪੁਰਾਣੀਆਂ ਢਾਹ ਦਿੰਦੇ ਨੇ। ਉਹ ਸ਼ਹਿਰ ਬਣਾਉਂਦੇ ਨੇ ਤਾਂ ਜੋ ਪਿੰਡਾਂ ਨੂੰ ਬਰਬਾਦ ਕਰ ਦੇਣ। ਉਹ ਟੈਲੀਫੋਨਾਂ ਨਾਲ ਸਥਾਨ ਨੂੰ ਤਬਾਹ ਕਰਦੇ ਨੇ ਤੇ ਜਹਾਜ਼ਾਂ ਨਾਲ ਸਮੇਂ ਨੂੰ। ਇਨਸਾਨ ਇਸ ਵੇਲੇ ਦੁਨੀਆਂ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਮੈਂ ਖਾਸ ਤੌਰ ਤੋਂ ਮਰਦਾਂ ਦੀ ਗੱਲ ਕਰ ਰਹੀ ਹਾਂ।

ਬਾਨੋ : ਚੌਕ ਕੇ ਓਹ.....! 

ਪਾਰੋ : ਤੂੰ ਬਾਨੋ ਸਾਹਮਣੇ ਮਰਦਾਂ ਤੇ ਔਰਤਾਂ ਦੀ ਗੱਲ ਜ਼ਰੂਰ ਕਰਨੀ मो ?

ਮਲਿਕਾ : ਸਾਰੇ ਜਾਣਦੇ ਨੇ ਮਰਦਾਂ ਤੇ ਔਰਤਾਂ ਦੇ ਜਿਨਸੀ ਫਰਕ ਨੂੰ ।

ਪਾਰੋ : ਮਲਿਕਾ, ਬਾਨੋ ਕੁਆਰੀ ਹੈ।

ਮਲਿਕਾ : ਓਹ! ਇਹ ਏਨੀ ਭੋਲੀ ਵੀ ਨਹੀਂ ਹੋ ਸਕਦੀ। ਇਹਨੇ ਕਬੂਤਰ ਰੱਖੇ ਹੋਏ ਨੇ।

ਬਾਨੋ : ਮੇਰਾ ਖ਼ਿਆਲ ਹੈ ਤੂੰ ਮਰਦਾਂ ਦੇ ਮਾਮਲੇ ਵਿਚ ਕੁਝ ਜ਼ਿਆਦਾ ਹੀ ਬੇਰਹਿਮ ਹੈਂ, ਮਲਿਕਾ। ਮਰਦ ਬੜੇ ਵੱਡੇ ਤੇ ਸੁਹਣੇ ਹੁੰਦੇ ਨੇ। ਤੇ ਵਫ਼ਾਦਾਰ ਹੁੰਦੇ ਨੇ। ਮੈਂ ਵਿਆਹ ਨਹੀਂ ਕਰਾਉਣਾ ਚਾਹਿਆ, ਇਹ ਠੀਕ ਹੋ ਪਰ ਮੇਰੀਆਂ ਜਿਹੜੀਆਂ ਸਹੇਲੀਆਂ ਨੇ ਮਰਦਾਂ ਨੂੰ ਕੋਲੋਂ ਦੇਖਿਆ ਹੈ, ਉਨ੍ਹਾਂ ਨੇ ਮੈਨੂੰ ਮਰਦਾਂ ਬਾਰੇ ਬੜੀਆਂ ਚੰਗੀਆਂ ਗੱਲਾਂ ਸੁਣਾਈਆਂ ਨੇ।

ਮਲਿਕਾ : ਮੇਰੀ ਪਿਆਰੀ ਬਾਨੋ, ਤੂੰ ਅਜੇ ਵੀ ਖਾਬ ਵਿਚ ਜੀ ਰਹੀ ਐ। ਕਿਸੇ ਦਿਨ ਤੂੰ ਵੀ ਜਾਗੇਗੀ, ਜਿਸ ਤਰ੍ਹਾਂ ਮੋ ਜਾਗੀ ਆਂ, ਫਿਰ ਤੈਨੂੰ ਪਤਾ ਲੱਗੇਗਾ ਦੁਨੀਆ ਵਿਚ ਹੋ ਕੀ ਰਿਹਾ ਏ। ਸਭ ਕੁਝ ਉਲਟ ਪੁਲਟ ਹੋ ਗਿਆ ਹੈ, ਬਾਨ। ਪੁਰਬ ਦੁਬਾਰਾ ਪਸ਼ੂ ਬਣ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਤੇ ਉਹ ਇਹ ਗੱਲ ਛਪਾਉਂਦੇ ਵੀ ਨਹੀਂ । ਕਦੀ ਅਦਬ ਆਦਾਬ ਨਾਂ ਦੀ ਇਕ ਚੀਜ਼ ਹੁੰਦੀ ਸੀ । ਮੈਨੂੰ ਯਾਦ ਹੋ ਜਿਸਨੂੰ ਸਭ ਤੋਂ ट्रॅप बँध ਹੁੰਦੀ ਸੀ, ਉਹ ਸੋ ਸੰਗਦਾ। इला 'ਚੁੱਕਣ ਵਿਚ ਤੋਂ ਵੱਧ ਦੇਰ ਲਗਾਉਂਦਾ ਸੀ। ਪਰ ਹੁਣ ਉਹ ਕੁਝ ਨਹੀਂ ਲੁਕਦੇ। ਜ਼ਰਾ ਉਨ੍ਹਾਂ ਵੱਲ ਦੇਖੋ ਤਾਂ ਸਹੀ-ਉਹ ਸੂਰਾ ਵਾਂਗ ਤਰੀ ਸੜ੍ਹਾਕਦੇ ਨੇ, ਚੀਤਿਆਂ ਵਾਂਗ ਮੀਟ ਪਾੜਦੇ ਨੇ, ਮਗਰਮੱਛਾਂ ਵਾਂਗ ਸਲਾਦ ਕਰੀਚਦੇ ਨੇ। ਅਜਕਲ ਕੋਈ ਮਰਦ ਤੁਹਾਡਾ ਹੱਥ ਨਹੀਂ ਫੜਦਾ, ਉਹ ਤੁਹਾਡੇ ਵੱਲ ਪੰਜਾ ਵਧਾਉਂਦਾ ਹੈ।

ਪਾਰੋ : ਤੁਹਾਨੂੰ ਇਸ ਗੱਲ ਦਾ ਏਨਾ ਦੁੱਖ ਹੈ ਕਿ ਉਹ ਪਸ਼ੂ ਬਣ ਗਏ ਨੇ। ਮੈਨੂੰ ਤਾਂ ਨਿੱਜੀ ਤੌਰ ਤੇ ਇਹ ਬਹੁਤ ਚੰਗੀ ਗੱਲ ਲੱਗੀ ਐ।

ਬਾਨੋ : ਮੈਨੂੰ ਵੀ ਉਨ੍ਹਾਂ ਨੂੰ ਪਸ਼ੂ ਬਣੇ ਦੇਖਣਾ ਬੜਾ ਚੰਗਾ ਲੱਗੇਗਾ। ਕਿੰਨੇ ਪਿਆਰੇ ਲੱਗਣਗੇ ਉਹ 

ਪਾਰੋ : ਇਸ ਤਰ੍ਹਾਂ ਸ਼ਾਇਦ ਮਾਨਵਜਾਤ ਦੀ ਮੁਕਤੀ ਹੋ ਜਾਵੇ। 

ਮਲਿਕਾ : (ਪਾਰੋ ਨੂੰ) ਤੂੰ ਤਾਂ ਸੁਹਣੀ ਖ਼ਰਗੋਸ਼ਣੀ ਬਣੇਂਗੀ। ਨਹੀਂ ?

ਪਾਰੋ : ਮੈਂ ?

ਮਲਿਕਾ :  ਹਾ ਤੂੰ। ਤੂੰ ਇਹ ਨਾ ਸੋਚ ਕੇ ਸਿਰਫ਼ ਮਰਦ ਹੀ ਬਦਲਣਗੇ ਤੁਸੀਂ ਵੀ ਨਾਲ ਹੀ ਬਦਲਗੀਆਂ। ਪਤੀ ਤੇ ਪਤਨੀਆਂ ਇਕੱਠੇ। ਅਸੀਂ ਸਾਰੇ ਇਕੋ ਨਸਲ ਹਾਂ, ਤੈਨੂੰ ਨਹੀਂ ਪਤਾ? 

ਪਾਰੋ : ਸਚਮੁਦ ਤੂੰ ਇਸ ਤਰ੍ਹਾਂ ਸੋਚਦੀ ਹੈ? ਜੇ ਮੇਰਾ ਘਰ ਵਾਲਾ ਜਿਉਂਦਾ ਹੁੰਦਾ ਤਾਂ ਉਸਨੂੰ ਪਰਦੇਸ ਬਣਨਾ ਪੈਣਾ ਸੀ।

ਮਲਿਕਾ : ਤੈਨੂੰ ਉਹਦੇ ਮੁਹਰਲੇ ਦੰਦ ਯਾਦ ਨੇ ? ਜਦੋਂ ਉਹ ਪੱਤ ਗੋਭੀ ਨੂੰ ਮੂੰਹ ਮਾਰਦਾ ਹੁੰਦਾ ਸੀ।

ਪਾਰੋ : ਮੈਨੂੰ ਏਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਉਸ ਬਾਰੇ ਕੁਝ ਵੀ ਯਾਰ ਨਹੀਂ। ਮੈਨੂੰ ਇਸ ਮਾਮਲੇ 'ਚ ਸਿਰਫ ਇਹ ਯਾਦ ਹੈ ਕਿ ਇਕ ਵਾਰ ਇਕ ਸਨਿਆਸੀ ਨੇ ਮੈਨੂੰ ਪਾਰਕ ਵਿਚ ਗਲਵਕੜੀ ਪਾਉਣ ਦੀ ਕੋਸ਼ਿਸ਼ ਕੀਤੀ।

ਮਲਿਕਾ : ਹਾਂ, ਹਾਂ, ਕਿਉਂ ਨਹੀਂ? ਇਸ ਵਿਚ ਕੀ ਸ਼ੱਕ ਹੈ ?

ਪਾਰੋ : ਕਿਉਂ ਨਹੀਂ ਕਹਿਣ ਤੋਂ ਤੇਰਾ ਕੀ ਮਤਲਬ ?

ਮਲਿਕਾ : ਬੱਸ ਏਹੀ ਕਿ ਤੂੰ ਸਾਡੀਆਂ ਅੱਖਾਂ ਵਿਚ ਝਾਕ ਕੇ ਸੱਚ ਸੱਚ ਦੱਸ ਕਿ ਇਹ ਗੱਲ ਸੱਚੀ ਵਾਪਰੀ ਸੀ ਜਾਂ ਤੂੰ ਕਿਸੇ ਕਿਤਾਬ ਵਿਚ ਪੜ੍ਹੀ ਸੀ?

ਪਾਰੋ : ਤੂੰ ਮੇਰੀ ਬੇਇਜ਼ਤੀ ਕਰ ਰਹੀ ਏ। 

ਮਲਿਕਾ : ਅਸੀ ਤੈਨੂੰ ਸੱਚੇ ਦਿਲੋਂ ਯਕੀਨ ਦਿਵਾਉਂਦੀਆਂ ਹਾਂ ਕਿ ਅਸੀਂ ਫੇਰ ਤੋਂ ਮੇਰੀ ਗੱਲ ਤੇ ਯਕੀਨ ਕਰ ਲਵਾਂਗੀਆਂ। ਨਹੀਂ ਬਾਨ ? ਪਰ ਸਾਨੂੰ ਸੱਚ ਦੱਸ ਦੇ ਇਕ ਵਾਰ।

ਪਾਰੋ : ਤੂੰ ਮੇਰੀਆ ਯਾਦਾਂ 'ਤੇ ਸ਼ੱਕ ਕਰਨ ਦੀ ਜੁਰਅਤ ਕਿਵੇਂ ਕੀਤੀ ? ਮੰਨ ਲਉ ਮੈਂ ਕਹਿ ਦਿਆਂ ਕਿ ਤੇਰੇ ਮੋਤੀ ਝੂਠੇ ਸਨ ਫੇਰ?

ਮਲਿਕਾ : ਉਹ ਝੂਠੇ ਹੀ ਸਨ

ਪਾਰੋ : ਮੈਂ ਇਹ ਨਹੀਂ ਪੁੱਛ ਰਹੀ ਉਹ ਕੀ ਸਨ, ਮੈਂ ਪੁੱਛ ਰਹੀ ਹਾਂ ਉਹ ਕੀ ਹਨ ? ਉਹ ਝੂਠੇ ਹਨ ਕਿ ਸੁੱਚੇ ?

ਮਲਿਕਾ : ਹਰ ਕੋਈ ਜਾਣਦਾ ਹੈ ਕਿ ਜਦ ਕੋਈ ਸੁੱਚਾ ਬੰਦਾ ਝੂਠੇ ਮੋਤੀ ਵੀ ਪਹਿਨ ਲਵੇ ਤਾਂ ਉਹ ਸੁੱਚੇ ਤੇ ਅਸਲੀ ਹੋ ਜਾਂਦੇ ਹਨ।

ਪਾਰੋ : ਯਾਦਾਂ ਨਾਲ ਵੀ ਮੋਤੀਆਂ ਵਾਂਗ ਹੀ ਨਹੀਂ ਹੁੰਦਾ ?

ਮਲਿਕਾ : ਹੁਣ ਅਸੀਂ ਹੋਰ ਵਕਤ ਜਾਇਆ ਨਾ ਕਰੀਏ। ਮੈਂ ਤੁਹਾਨੂੰ ਦੱਸ ਰਹੀ ਸਾਂ.....

ਪਾਰੋ : ਮੇਰਾ ਪਿਆਲ ਹੈ ਮਰਦਾਂ ਬਾਰੇ ਬਾਨੇ ਦੀ ਗੱਲ ਬਿਲਕੁਲ ਠੀਕ ਹੈ। ਅਜੇ ਬਹੁਤ ਸਾਰੇ ਹੋਗੇ ਨੇ ਜੋ ਬਿਲਕੁਲ ਨਹੀਂ ਬਦਲੇ। ਇਕ ਰਿਟਾਇਰਡ ਜੱਜ ਰੋਜ਼ ਬਾਨੋਂ ਕੋਲੋਂ ਸਤਿਕਾਰ ਨਾਲ ਸਿਰ ਝੁਕਾ ਕੇ ਲੰਘਦਾ ਹੈ।

ਬਾਨੋ : ਇਹ ਬਿਲਕੁਲ ਸੱਚੀ ਗੱਲ ਹੈ ਮਲਿਕਾ। ਉਹ ਰੋਜ਼ ਬੱਚੇ ਦਾ ਖ਼ਾਲੀ ਪ੍ਰੇਮ ਲੈ ਕੇ ਲੰਘਦਾ ਤੇ ਹਮੇਸ਼ਾ ਰੁਕ ਕੇ ਮੈਨੂੰ ਸਿਰ ਝੁਕਾਉਂਦਾ ਹੈ।

ਮਲਿਕਾ :  ਇਨ੍ਹਾਂ ਗੱਲਾਂ ਵਿਚ ਨਹੀਂ ਆਈਦਾ ਬਾਨ। ਇਹ ਸਭ ਮਨਘੜਤ ਗੱਲਾਂ ਨੇ। ਇਨ੍ਹਾਂ ਮਨਘੜਤ ਮਰਦਾਂ ਕੋਲ ਅਸੀਂ ਕੀ ਆਸ ਕਰ ਸਕਦੇ ਹਾਂ ਮਨਘੜਤ ਚੀਜ਼। ਅਸਲੀ ਆਦਮੀ ਸਾਨੂੰ ਕੀ ਦੇਂਦੇ ਨੇ-ਪੱਥਰਾਂ ਦਾ ਬਣਿਆ ਪਾਊਡਰ, ਬੁਰੇ ਦੀਆਂ ਚਟਣੀਆਂ, ਲਿੱਦ ਦਾ ਮਸਾਲਾ, ਇਹ ਅਸ਼ਲੀਲ ਦੰਭ ਹੈ। ਅੱਜਕਲ ਨੇਕੀ ਸੱਚਾਈ ਤੇ ਖਲ੍ਹਦਿਲੀ ਦੇ ਭੇਸ ਵਿਚ ਕੀ ਮਿਲਦਾ ਹੈ। ਮੈਂ ਤੈਨੂੰ ਚਿਤਾਵਨੀ ਦੇਂਦੀ ਆਂ ਬਾਨੋ । ਉਸ ਖ਼ਾਲੀ ਪ੍ਰੇਮ ਵਾਲੇ ਜੱਜ ਨੂੰ ਆਪਣੀ ਅੱਖੀਂ ਘੱਟਾ ਨਾ ਪਾਉਣ ਦੇਵੀਂ।

ਬਾਨੋ : ਉਹ ਤਾਂ ਅਦਬ-ਆਦਾਬ ਦੀ ਸਿਖ਼ਰ ਹੈ। ਮੈਨੂੰ ਉਹ ਬਹੁਤ ਭਲਾ ਆਦਮੀ ਨਗਦਾ।

ਮਲਿਕਾ : ਇਹੋ ਜਿਹੇ ਸਭ ਤੋਂ ਬੁਰੇ ਹੁੰਦੇ ਨੇ, ਬਾਨੋ ਤੂੰ ਹੁਸ਼ਿਆਰ ਰਹੀ। ਉਹ ਦਿਲ ਵਿਚ ਪਤਾ ਨਹੀਂ ਤੈਨੂੰ ਕਿੱਥੇ ਕਿੱਥੇ ਲਿਜਾਣਾ ਸੋਚਦਾ ਹੋਵੇਗਾ। ਮੇਰੇ ਤਾਂ ਸੋਚ ਕੇ ਹੀ ਹੱਥ ਪੈਰ ਠੰਢੇ ਹੋ ਜਾਂਦੇ ਨੇ।

ਬਾਨੋ : ਤੂੰ ਸੋਚਦੀ ਏਂ ਉਸਦੇ ਮਨ ਵਿਚ ਇਹ ਗੱਲਾਂ ਭਰੀਆਂ ਹੋਈਆਂ ह?

ਮਲਿਕਾ : ਤੇ ਹੋਰ ਕੀ ? ਮਰਦਾਂ ਵਿਚੋਂ ਸਾਰੀ ਨਫ਼ਾਸਤ ਖ਼ਤਮ ਹੋ ਚੁੱਕੀ ਏ। ਉਹ ਸਾਰੇ ਇੱਕੋ ਜਿਹੇ ਘਿਨਾਉਣੇ ਨੇ। ਕਦੀ ਉਨ੍ਹਾਂ ਨੂੰ ਸ਼ਾਮੀਂ ਹੋਟਲ ਵਿਚ ਬੈਠੇ ਦੇਖਿਆ ਕਰੋ। ਘੰਟਿਆਂ ਬੱਧੀ ਇਕੱਠੇ ਬਹਿ ਕੇ ਤੀਲਿਆਂ ਨਾਲ ਦੰਦਾਂ ਦੀਆਂ ਵਿਰਲਾਂ ਫੋਲਦੇ- ਭੱਜਿਆ ਹੋਇਆ ਮੁਰਗਾ, ਪਿਆਜ਼ ਤੇ ਬੱਕਰੇ ਦਾ ਮਾਸ ਕੱਢਦੇ।

ਮਲਿਕਾ : ਇਸ ਤਰ੍ਹਾਂ ਕਰਕੇ ਉਹ ਕਿਸੇ ਦਾ ਕੀ ਨੁਕਸਾਨ ਕਰਦੇ ਨੇ। 

ਮਲਿਕਾ : ਫੇਰ ਤੂੰ ਆਪਣੇ ਘਰ ਨੂੰ ਅੰਦਰੋਂ ਦੂਹਰੀਆਂ ਦੂਹਰੀਆਂ ਕੁੰਡੀਆਂ ਕਿਉਂ ਲਾਉਨੀ ਐਂ ਆਪਣੇ ਦੋਸਤਾਂ ਨੂੰ ਕਿਉਂ ਕਿਹਾ ਏ ਕਿ ਤੁਸੀਂ ਤਿੰਨ ਵਾਰ ਮਿਆਉਂ ਕਰੇਂਗੇ ਤਾਂ ਮੈਂ ਦਰਵਾਜ਼ਾ ਖੋਲ੍ਹਗੀ । ਬੜਾ ਮਜ਼ੇਦਾਰ ਦ੍ਰਿਸ਼ ਬਣੇ ਜੇ ਅਸੀਂ ਸਾਰੇ ਦੋਸਤ ਇਕੱਠੇ ਹੋ ਕੇ ਤੇਰੇ ਦਰਵਾਜ਼ੇ ਤੇ ਮਿਆਉਂ ਮਿਆਉਂ ਕਰੀਏ। ਜਿਵੇਂ ਕਿੰਨੀਆਂ ਸਾਰੀਆਂ ਬਿੱਲੀਆਂ ਇਕੱਠੀਆਂ ਬੋਲ ਰਹੀਆਂ ਹੋਣ।

ਪਾਰੋ : ਤੁਹਾਨੂੰ ਸਾਰਿਆਂ ਨੂੰ ਇਕੱਠੀਆਂ ਕੁਰਲਾਉਣ ਦੀ ਲੋੜ ਨਹੀਂ, ਇਕ ਹੀ ਕਾਫੀ ਹੋਵੇਗਾ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਇਸ ਤਰ੍ਹਾਂ ਕਿਉ ਕਰਵਾਉਂਦੀ ਆਂ। ਉਹ ਇਸ ਲਈ ਕਿ ਸ਼ਹਿਰ ਵਿਚ ਹਤਿਆਰੇ ਨੇ

ਮਲਿਕਾ : ਤੇ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਉਂਦੀ ਕਿ : ਪਰ ਮੈਨੂੰ ਹਤਿਆਰਿਆਂ ਨੂੰ ਸਾਡੇ ਵਾਂਗ ਮਿਆਉਂ ਮਿਆਉਂ ਕਰਨ ਤੋਂ ਕੌਣ ਰੋਕ ਸਕਦਾ ਹੈ। ਪਰ ਹਤਿਆਰੇ ਹਨ ਹੀ ਕਿਉਂ ? 

 ਪਾਰੋ : ਕਿਉਂ ? ਕਿਉਂਕਿ ਚੋਰ ਹਨ। 

ਮਲਿਕਾ : ਤੇ ਚੋਰ ਕਿਉਂ ਹਨ? ਸਾਰੇ ਪਾਸੇ ਚੋਰ ਹੀ ਚੋਰ ਕਿਉਂ ਹਨ?

ਪਾਰੋ : ਕਿਉਂਕਿ ਪੈਸੇ ਦੀ ਪੂਜਾ ਸ਼ੁਰੂ ਹੋ ਗਈ ਹੈ। ਪੈਸਾ ਸ਼ਹਿਨਸ਼ਾਹ ਹੈ।

ਮਲਿਕਾ : ਹੁਣ ਅਸੀਂ ਨੁਕਰ 'ਤੇ ਪਹੁੰਚੇ ਹਾਂ। । ਅਸੀਂ ਕਿਉਂਕਿ ਮਾਇਆ ਦੇ ਰਾਜ-ਕਾਲ ਵਿਚ ਜੀ ਰਹੇ ਹਾਂ ਬਾਨੋ, ਤੂੰ ਕਦੀ ਮਹਿਸੂਸ ਕੀਤਾ ? ਮਰਦ ਹੁਣ ਸ਼ਰੇਆਮ ਮਾਇਆ ਦੀ ਪੂਜਾ ਕਰਦੇ ਹਨ 

ਬਾਨੋ : ਕਿੰਨੀ ਭਿਆਨਕ ਗੱਲ ਐ। ਕੀ ਕਿਸੇ ਨੇ ਹਾਕਮਾਂ ਤੱਕ ਇਹ ਗੱਲ ਨਹੀਂ ਪਹੁੰਚਾਈ ?

ਮਲਿਕਾ : ਹਾਕਮ ਆਪ ਏਹੀ ਕੰਮ ਕਰਦੇ ਨੇ ਬਾਨ

ਬਾਨੋ : ਕਿਸੇ ਨੇ ਮੰਦਿਰਾਂ ਦੇ ਪੁਜਾਰੀਆਂ ਨਾਲ ਗੱਲ ਨਹੀਂ ਕੀਤੀ?

ਮਲਿਕਾ : ਅੱਜਕਲ ਮੰਦਿਰ ਦੇ ਪੁਜਾਰੀਆਂ ਨਾਲ ਵੀ ਪੈਸਾ ਹੀ ਗੱਲ ਕਰਦਾ ਹੈ। ਏਸੇ ਲਈ ਅੱਜ ਮੈਂ ਤੁਹਾਨੂੰ ਏਥੇ ਬੁਲਾਇਆ ਹੈ। ਦੁਨੀਆਂ ਦੀ ਮੌਤ ਟਿਕਾਣੇ ਨਹੀਂ ਰਹੀ। ਜੇ ਅਸੀਂ ਕੁਝ ਨਾ ਕੀਤਾ ਦੁਨੀਆਂ 'ਤੇ ਪਰਲੋ ਭੁੱਲ ਪਵੇਗੀ। ਪਾਰੋ ਤੂੰ ਕੋਈ ਤਰੀਕਾ ਦੱਸ।

ਪਾਰੋ : ਮੈਂ ਜਾਣਦੀ ਆਂ ਇਕ ਤਰੀਕਾ ਜਿਹੜਾ ਮੈਂ ਇਹ ਜਿਹੇ ਮਾਮਲਿਆਂ ਵਿਚ ਹਮੇਸ਼ਾ ਵਰਤਦੀ ਹਾਂ।

ਮਲਿਕਾ ਹਾਂ ਪ੍ਰਧਾਨ ਮੰਤਰੀ ਨੂੰ ਖ਼ਤ।

ਪਾਰੋ : ਤੇ ਪ੍ਰਧਾਨ ਮੰਤਰੀ ਉਹ ਕਰਦਾ ਹੈ ਜੋ ਮੈਂ ਕਹਿੰਦੀ ਹਾਂ।

ਮਲਿਕਾ : ਕਦੀ ਤੈਨੂੰ ਉਸਨੇ ਖ਼ਤ ਦਾ ਜਵਾਬ ਵੀ ਦਿੱਤਾ?

ਪਾਰੋ : ਉਸ ਨੂੰ ਪਤਾ ਮੈਂ ਇਸ ਗੱਲ ਨੂੰ ਤਰਜੀਹ ਦੇਨੀ ਆਂ ਕਿ ਉਹ ਖ਼ਤ ਦਾ ਜਵਾਬ ਨਾ ਦੇਵੇ | ਐਵੇਂ ਪੰਡਾਂ ਦੀਆਂ ਡਾਰਾਂ ਬਣ ਜਾਂਦੀਆਂ ਨੇ। ਇਸ ਤੋਂ ਇਲਾਵਾ ਮੈਂ ਹਮੇਸ਼ਾਂ ਖ਼ਤ ਨਹੀਂ ਲਿਖਦੀ, ਕਦੀ ਕਦੀ ਮੈਂ ਤਾਰ ਦੇ ਦੇਂਦੀ ਆਂ। ਪਿਛਲੀ ਵਾਰੀ ਜਦੋਂ ਮੈਂ ਪੁਰਾਣੇ ਟਰਾਂਸਫਾਰਮਰ ਬਾਰੇ ਸ਼ਿਕਾਇਤ ਕੀਤੀ ਸੀ ਤਾਂ ਮੈਂ ਤਾਰ ਹੀ ਦਿੱਤੀ ਸੀ । ਦੂਜੇ ਦਿਨ ਹੀ ਨਵਾਂ ਆ ਗਿਆ ती।

ਮਲਿਕਾ : ਸੁਣਿਆ ਉਸ ਵਿਚ ਕਿਸੇ ਨੂੰ ਕਾਫ਼ੀ ਕਮਿਸ਼ਨ ਮਿਲਿਆ ਸੀ। ਬਾਨੋ, ਤੇਰਾ ਕੀ ਸੁਝਾਅ ਐ ?


11
ਲੇਖ
ਸ਼ਹਿਰ ਮੇਰੇ ਦੀ ਪਾਗਲ ਔਰਤ
0.0
ਮੈਨੂੰ ਇਸ ਨਾਟਕ ਦੇ ਨਾਮ ਨੇ ਹੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੈਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ। ਇਹ ਰਚਨਾ ਮੇਰੇ ਲਈ ਰੰਗਮੰਚੀ ਵੰਗਾਰ ਅਤੇ ਉਤੇਜਨਾ ਨਾਲ ਭਰਪੂਰ ਸੀ। ਇਸ ਨੇ ਮੇਰੇ ਸਾਹਮਣੇ ਬਹੁਤ ਸਾਦਾ ਪਰ ਹੈਰਾਨੀਜਨਕ ਸੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਕਦੇ ਵੀ ਪੂਰਨ ਤੌਰ ਤੇ ਪਰਤੀਤ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਜੀਵਨ ਅਤੇ ਮੌਤ ਦੀ ਅਟੱਲਤਾ, ਖੁਸ਼ੀ ਅਤੇ ਤਬਾਹੀ ਦਾ ਅਰਥ, ਤੇ ਉਹ ਸਮਾਂ ਜਦੋਂ ਜ਼ਿੰਦਗੀ ਯਥਾਰਥ ਅਤੇ ਫੈਂਟਸੀ ਵਿਚਕਾਰ ਝੁਲਦੀ ਹੈ। ਇਸ ਨਾਟਕ ਦੇ ਦੁਖਾਂਤਕ ਨਾਇਕ ਤੇ ਨਾਇਕਾਵਾਂ ਉਹ ਕਿਰਦਾਰ ਹਨ ਜੋ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੇ ਆਮ ਢੱਰੇ ਨਾਲੋਂ ਦੂਰ ਕਰ ਲੈਂਦੇ ਹਨ, ਜੋ ਦੁਨੀਆਂ ਦੀ ਮੌਜੂਦ ਤਰਤੀਬ ਨੂੰ ਨਾਮਨਜ਼ੂਰ ਕਰ ਦੇਂਦੇ ਹਨ। ਨਾਮਨਜ਼ੂਰੀ ਦੇ ਇਹ ਦਸਤੂਰ ਸਮਾਜਕ ਵਿਅੰਗ ਦੇ ਬਿਰਤਾਂਤ ਦੇ ਅੰਤਰਗਤ ਰੂਪ ਅਖ਼ਤਿਆਰ ਕਰਦੇ ਹਨ। ਪਾਗਲ ਔਰਤ ਮੇਰੇ ਲਈ ਇਕ ਖੀਣ ਹੋ ਚੁੱਕੀ ਆਦਰਸ਼ਵਾਦੀ ਹਸਤੀ ਹੈ ਜੋ ਧਰਤੀ ਨੂੰ ਲੁੱਟਣ ਵਾਲਿਆਂ ਦੇ ਖ਼ਿਲਾਫ਼ ਧਰਮ-ਯੁੱਧ ਛੇੜਦੀ ਹੈ। ਇਸ ਨਾਟਕ ਵਿਚ ਸੰਸਾਰ ਨੂੰ ਨੇਕੀ ਅਤੇ ਬਦੀ ਵਿਚਕਾਰ ਵੰਡਿਆ ਹੋਇਆ ਹੈ। ਓਪਰੀ ਨਜ਼ਰੇ ਇਹ ਵੰਡ ਐਵੇਂ ਖੇਡ ਜਿਹੀ ਲਗਦੀ ਹੈ, ਇਕ ਤੁੱਛ ਜਿਹਾ ਸਰਲੀਕਰਣ। ਪਰ ਇਕ ਨਿਰਦੇਸ਼ਕ ਦੇ ਤੌਰ ਤੇ ਇਹ ਮੇਰੇ ਲਈ ਸੁਪਨਸਾਜ਼ੀ ਬਨਾਮ ਪਦਾਰਥਵਾਦ ਦਾ ਨਾਟਕ ਬਣ ਗਿਆ। ਇਕ ਪਾਸੇ ਸੁਪਨਸਾਜ਼ੀ ਹੈ ਤੇ ਦੂਜੇ ਪਾਸੇ ਉਹ ਸਮਾਜਕ ਦਰਸ਼ਨ ਹੈ ਜੋ ਦੁਨੀਆਂ ਨੂੰ ਹੜੱਪ ਕਰਨ ਵਾਲਿਆਂ ਨੂੰ ਸਥਾਪਿਤ ਕਰਦਾ ਹੈ, ਆਪਣੀਆਂ ਉਪਭੋਗਤਾਵਾਦੀ ਤਰਕੀਬ ਦੁਆਰਾ ਅਸ਼ਲੀਲਤਾ ਫੈਲਾਉਂਦਾ ਹੈ, ਤੇ ਮਾਸੂਮੀਅਤ ਅਤੇ ਸਦਾਚਾਰ ਦੀ ਖੂਬਸੂਰਤੀ ਨੂੰ ਮਿਟਾਉਂਦਾ ਹੈ। ਪਾਗਲ ਔਰਤ ਆਪਣੀ ਵਿਦਰੋਹੀ ਅਗਨ ਤੇ ਜਗਮਗਾਉਂਦੀ ਸੁਹਿਦਰਤਾ ਸਦਕਾ ਨਾਂਹ-ਮੁਖਤਾ ਅਤੇ ਹਨ੍ਹੇਰੇ ਦੇ ਖ਼ਿਲਾਫ਼ ਲੜਦੀ ਹੈ। ਇਸ ਨਾਟਕ ਦੇ ਕਿਰਦਾਰ ਰੂਪਕ ਵੀ ਹਨ ਤੇ ਬਿੰਬ ਵੀ। ਉਹ, ਇਕ ਪੱਧਰ 'ਤੇ ਯਥਾਰਥਕ ਹਨ ਤੇ ਦੂਜੀ ਪੱਧਰ ਤੇ ਪੜ-ਯਥਾਰਥਕ। ਇਹ ਨਾਟਕ ਸੁਪਨਾ ਲੈ ਸਕਣ ਵਾਲੇ ਲੋਕਾਂ ਦੀ ਫੈਂਟਸੀ ਹੈ
1

ਸ਼ਹਿਰ ਮੇਰੇ ਦੀ ਪਾਗਲ ਔਰਤ

5 December 2023
1
0
0

ਸ਼ਹਿਰ ਮੇਰੇ ਦੀ ਪਾਗਲ ਔਰਤ ਵਾਲਾਂ ਦੇ ਵਿਚ ਤਾਰੇ ਲਾ ਕੇ  ਮੱਥ ਉਤੇ ਚੰਨ ਸਜਾ ਕੇ ਗਲ ਰਾਤਾਂ ਦੇ ਬਸਤਰ ਪਾ ਕੇ  ਪੀਣ ਆਂ ਨੂੰ ਪਾਜ਼ੇਸ਼ ਬਣਾ ਕੇ ਫਿਰਦੀ ਏ ਇਕ ਬਿਹਬਲ ਔਰਤ  ਸ਼ਹਿਰ ਮੇਰੇ ਦੀ ਪਾਗਲ ਔਰਤ ਜਦ ਉਹ ਹੱਸਦੀ ਤਾਰੇ ਛਣਕਣ  ਜਦ ਉਹ

2

ਅੰਕ-ਪਹਿਲਾ

5 December 2023
1
0
0

ਸ਼ਹਿਰ ਦੀ ਪਾਰਕ ਪ੍ਰਧਾਨ' ਤੇ ਜ਼ੈਲਦਾਰ ਪ੍ਰਵੇਸ਼ ਕਰਦੇ ਹਨ। ਪ੍ਰਧਾਨ : ਜ਼ੈਲਦਾਰ ਸਾਹਿਬ, ਆਓ ਓਸ ਬੈਂਚ ਤੇ ਬੈਠਦੇ ਆਂ। ਇਹ ਇਕ ਤਾਰੀਖੀ ਮੌਕਾ ਹੈ। ਇਸਦਾ ਜਸ਼ਨ ਅੱਜ ਸ਼ਾਮ ਨੂੰ ਸ਼ਾਨ ਸ਼ੌਕਤ ਨਾਲ ਮਨਾਵਾਂਗੇ, ਫਿਲਹਾਲ ਧੁੱਪੇ ਬੈਠ ਕੇ ਗੱਲਾਂ ਕਰ

3

ਤੀਜਾ ਅੰਕ

6 December 2023
0
0
0

ਏਸ ਪਾਲਸ਼ ਵਾਲੋ ਤੋਂ ਕਦੀ ਕੁਝ ਨਾ ਖਰੀਦਣਾ। ਜ਼ੈਲਦਾਰ : ਮੈਂ ਤੁਹਾਡੀ ਗੱਲ ਕਿਵੇਂ ਮੋੜ ਸਕਦਾਂ ? (ਪਾਲਿਸ਼ ਵਾਲਾ ਮੋਢੇ ਸਕੋੜ ਕੇ ਚਲਾ ਜਾਂਦਾ ਹੈ) ਪਰ ਮੈਨੂੰ ਸਮਝ ਨਹੀਂ ਆਈ ਕਿ ਇਸ ਨਾਲ ਕੀ ਫ਼ਰਕ ਪਵੇਗਾ? ਪ੍ਰਧਾਨ : ਦੇਖੋ ਜ਼ੈਲਦਾਰ ਸਾਹਿਬ, ਤੁਹ

4

ਚੌਥਾ ਅੰਕ

7 December 2023
1
0
0

ਖ਼ੈਰ, ਇਹ ਖ਼ਤਰਾ ਤਾਂ ਅਸੀਂ ਸਹੇੜਦੇ ਹੀ ਹਾਂ। ਬਹਰਹਾਲ ਇਹ ਸੋਚਣਾ ਮੇਰਾ ਪੇਸ਼ਾ ਨਹੀਂ ਹੈ। ਇਕ ਖਣਿਜ ਖੋਜੀ ਨੂੰ ਬੜੀਆਂ ਹੋਰ ਚੀਜ਼ਾਂ ਬਾਰੇ ਚਿੰਤਾ ਕਰਨੀ ਪੈਂਦੀ ਹੈ। ਜ਼ੈਲਦਾਰ : ਹਾਂ ਮੈਨੂੰ ਪਤਾ ਜਿਵੇਂ ਇੱਛਾਧਾਰੀ ਨਾਗਾਂ ਬਾਰੇ, ਪਿੱਸੂਆਂ ਬਾਰੇ

5

ਪੰਜਵਾਂ ਅੰਕ

9 December 2023
0
0
0

ਸਿਪਾਹੀ : ਨਿਰਦੋਸ਼ ਤੋਂ ਤੁਹਾਡਾ ਕੀ ਮਤਲਬ? ਇਹ ਛਾਲ ਮਾਰਨ ਲੱਗਾ ਸੀ. ਜਦੋਂ ਮੈਂ ਇਹਨੂੰ ਫੜਿਆ। ਖਣਿਜ ਖੋਜੀ : ਤੁਹਾਡੇ ਕੋਲ ਇਸਦਾ ਕੋਈ ਸਬੂਤ ਹੈ ? ਸਿਪਾਹੀ : ਮੈਂ ਇਹਨੂੰ ਆਪ ਦੇਖਿਆ। ਖਣਿਜ ਖੋਜੀ : ਲਿਖਤੀ ਸਬੂਤ ?ਕੋਈ ਚਸ਼ਮਦੀਦ ਗਵਾਹ ? ਸਿਪ

6

ਛੇਵਾਂ ਅੰਕ

11 December 2023
0
0
0

ਖਣਿਜ ਖੋਜੀ : ਪਿਆਰੇ, ਆਓ ਆਪਾਂ ਚੱਲਦੇ ਹਾਂ ਪਿਆਰਾ : ਮੈਂ ਏਥੇ ਬਿਲਕੁਲ ਠੀਕ ਆਂ। ਖਣਿਜ ਖੋਜੀ : ਮੈਂ ਤੁਹਾਨੂੰ ਕਿਹਾ, ਆਓ ਚੱਲੀਏ। ਪਿਆਰਾ : (ਮਲਿਕਾ ਨੂੰ) ਬੀਬੀ ਜੀ, ਮੈਂ ਚਲਦਾ ਹੀ ਹਾਂ। ਮਲਿਕਾ : ਨਹੀਂ। ਪਿਆਰਾ : ਕੋਈ ਫ਼ਾਇਦਾ ਨਹੀਂ, ਮਿ

7

ਸੱਤਵਾਂ ਅੰਕ

18 December 2023
2
0
0

 ਮੈਂ ਨਾਲ ਵੰਨਗੀ ਭੇਜ ਰਿਹਾ ਹਾ ਤਾਂ ਜੋ ਤੁਸੀਂ ਕੱਚੇ ਤੇਲ ਦੀ ਕੁਆਲਟੀ ਤੇ ਗਾੜ੍ਹੇਪਨ ਦਾ ਨਿਰੀਖਣ ਕਰ ਸਕ। ਆਪ ਦਾ ਹਿੱਤੂ। ਰਣਧੀਰ, ਕੀ ਤੁਸੀਂ ਏਥੇ ਖਣਿਜ ਖੋਜੀ ਦੇ ਦਸਤਖਤ ਕਰ मरसे वे ? ਪਿਆਰਾ  : ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹੋ ?

8

ਅੱਠਵਾਂ ਅੰਕ

19 December 2023
0
0
0

ਬਾਨੋ : ਉਹ ਬਹੁਤ ਚੰਗੇ ਲੋਕ ਹਨ.... ਪਾਰੋ : ਅੱਛਾ, ਮੈਨੂੰ ਸਿਰਫ਼ ਇਕ ਗੱਲ ਦੱਸ-ਹੁਣ ਉਹ ਏਥੇ ਨੇ ?  ਮਲਿਕਾ : ਮੈਨੂੰ ਕੁਝ ਕਹਿਣ ਦੀ ਇਜਾਜ਼ਤ ਹੈ? ਜਾਂ ਕਿ ਅੱਜ ਵੀ ਪਾਰ ਦੀ ਬਿੱਲੀ ਨੂੰ ਲੋਦਾ ਲਵਾਉਣ ਦੀ ਬਹਿਸ ਵਾਂਗ ਹੀ ਹੋਵੇਗਾ ਕਿ ਜਿਸ ਦੇ ਲੋ

9

ਨੌਵਾਂ ਅੰਕ

20 December 2023
1
0
0

ਪਾਰੋ : ਲਉ, ਇਹ ਕਿਵੇਂ ਤਦ ਤੱਕ ਕੁਝ ਦੱਸ ਸਕਦੀ ਹੈ, ਜਦ ਤੱਕ ਇਹ ਆਪਣੀਆਂ ਗੁਪਤ ਆਵਾਜ਼ਾਂ ਨਾਲ ਸਲਾਹ ਮਸ਼ਵਰਾ ਨਾ ਕਰ ਨਵੇ। ਬਾਨੋ : ਮੈਂ ਹੁਣ ਘਰ ਜਾਂਦੀ ਆਂ, ਆਵਾਜ਼ਾ ਨਾਲ ਸਲਾਹ ਕਰਦੀ ਹਾਂ ਤੇ ਆਪਾ ਰਾਤ ਦੇ ਖਾਣੇ ਤੋਂ ਬਾਅਦ ਫੇਰ ਮਿਲ ਸਕਦੇ ਮਲਿ

10

ਦਸਵਾਂ ਅੰਕ

21 December 2023
0
0
0

ਮਲਿਕਾ : ਕਿੰਨਾ ਕਰੂਰ ਝੂਠ । ਏਦ੍ਰੀ ਸ਼ਕਲ ਦੇਖੋ। ਪਾਰੋ : ਤੂੰ ਉਸ ਦੀ ਬੇਇਜ਼ਤੀ ਨਾ ਕਰ। ਉਹ ਤੈਨੂੰ ਖੁਸ਼ ਕਰਨ ਲਈ ਹੀ ਝੂਠ ਬੋਲ ਰਿਹਾ ਹੈ। ਮਲਿਕਾ : ਚੁੱਪ ਕਰ ਪਾਰੋ , ਤੈਨੂੰ ਗੱਲ ਦੀ ਸਮਝ ਕਦੀ ਨਹੀਂ ਪੈਂਦੀ। (ਰੱਦੀ ਵਾਲੇ ਨੂੰ) ਤੁਹਾਡੇ ਸਿਰ

11

ਗਿਆਰਵਾਂ ਅੰਕ

22 December 2023
0
0
0

ਤੇਜੋ : ਏਨਾ ਮਜ਼ਾ ਕਦੇ ਨਹੀਂ ਆਇਆ (ਉਹ ਨੱਚਦੇ ਨੱਚਦੇ ਚਲੇ ਜਾਂਦੇ ਹਨ। ਈਸ਼ਾ : ਮਲਿਕਾ ਸਾਹਿਬਾ, ਤੁਸੀਂ ਹੁਣ ਕੁਝ ਚਿਰ ਸੋ ਲਵੋ ਮਲਿਕਾ : ਮੰਨ ਲਉ ਉਹ ਆ ਗਏ ਈਸ਼ਾ ? ਈਸ਼ਾ : ਮੈਂ ਬਾਹਰ ਖੜ੍ਹੀ ਹੋ ਕੇ ਦੇਖਦੀ ਰਹਾਂਗੀ। ਮਲਿਕਾ : ਸਾਬਾਸ਼ ਜੀਉ

---