ਇਸ ਕਿਤਾਬ ਵਿੱਚ ਸ਼ਿਵ ਕੁਮਾਰ ਦੇ geet te ਕਵਿਤਾਵਾਂ ਸ਼ਾਮਿਲ ਹਨ.....ਜੋ ਕਿ ਰੋਮਾਂਟਿਕ ਵੀ ਹਨ ਤੇ ਦਿਲਚਸਪ ਵੀ|
0.0(0)
1 ਫਾਲੋਅਰਜ਼
2 Books
ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇੱਛਰਾਂ ਰੂਪ ਹੰਢਾਇਆ ਮੈਂ ਪੂਰਨ ਦੀ ਮਾਂ । ਪੂਰਨ ਦੇ ਹਾਣ ਦੀ । ਮੈਂ ਉਸ ਤੋਂ ਇਕ ਚੁੰਮਣ ਵੱਡੀ ਪਰ ਮੈਂ ਕੀਕਣ ਮਾਂ ਉਹਦੀ ਲੱਗੀ ਉਹ ਮੇਰੀ ਗਰਭ ਜੂਨ ਨਾ ਆਇਆ ਲੋਕਾ ਵੇ,
ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ ਜਾਂ ਉਹ ਮਰਨ ਕਿ
ਮੇਰੇ 'ਤੇ ਮੇਰੇ ਦੋਸਤ ਤੂੰ ਇਲਜ਼ਾਮ ਲਗਾਇਐ ਤੇਰੇ ਸ਼ਹਿਰ ਦੀ ਇਕ ਤਿਤਲੀ ਦਾ ਮੈਂ ਰੰਗ ਚੁਰਾਇਐ ਪੁੱਟ ਕੇ ਮੈਂ ਕਿਸੇ ਬਾਗ਼ 'ਚੋਂ ਗੁਲਮੋਹਰ ਦਾ ਬੂਟਾ ਸੁੰਨਸਾਨ ਬੀਆਬਾਨ ਮੈਂ ਮੜ੍ਹੀਆਂ 'ਚ ਲਗਾਇਐ । ਹੁੰਦੀ ਹੈ ਸੁਆਂਝਣੇ ਦੀ ਜਿਵੇਂ ਜੜ੍ਹ 'ਚ
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ-ਗੁੰਮ ਹੈ-ਗੁੰਮ ਹੈ । ਸਾਦ-ਮੁਰਾਦੀ ਸੋਹਣੀ ਫੱਬਤ ਗੁੰਮ ਹੈ-ਗੁੰਮ ਹੈ-ਗੁੰਮ ਹੈ । ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲ
ਚੜ੍ਹ ਆ, ਚੜ੍ਹ ਆ, ਚੜ੍ਹ ਆ ਧਰਤੀ 'ਤੇ ਧਰਤੀ ਧਰ ਆ ਅੱਜ ਸਾਰਾ ਅੰਬਰ ਤੇਰਾ ਤੈਨੂੰ ਰੋਕਣ ਵਾਲਾ ਕਿਹੜਾ ਛੱਡ ਦਹਿਲੀਜਾਂ ਛੱਡ ਪੌੜੀਆਂ ਛੱਡ ਪਰ੍ਹਾਂ ਇਹ ਵਿਹੜਾ ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ ਇਹ ਚੰਨ ਸ਼ੁਦਾਈਆ ਤੇਰਾ ਇਹ ਸੂਰਜ ਵੀ ਹੈ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾਂ ਵਿਚ ਸੂਰਜ ਬਣ ਕੇ ਦਘਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ । ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ । ਧ
ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ । ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ । ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ, ਹੋ ਗਏ ਬੰਜਰ ਜਿਹੇ ਦੋ ਨੈਣ ਇਹ । ਥਲ ਹੋਏ ਦਿਲ 'ਚੋਂ ਗ਼ਮਾਂ ਦੇ ਕਾਫ਼ਲੇ, ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।
ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਝੰਗੀਆਂ ਦੇ ਉਹਲੇ । ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ । ਟੋਰ ਉਹਦੀ ਜਿਉਂ ਪੈਲਾਂ ਪਾਉਂਦੇ ਟੁਰਣ ਕਬੂਤਰ ਗੋਲੇ । ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ । ਲੱਖਾਂ ਹੰਸ ਮਰੀ
ਯਾਦ ਤੇਰੀ ਦੇ ਤਪਦੇ ਰਾਹੀਂ, ਮੈਂ ਹੰਝੂਆਂ ਦੀ ਛਬੀਲ ਲਾਈ । ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ ਰੋਜ਼ ਗ਼ਮ ਦੀ ਗਲੋ ਪਿਆਈ । ਮੇਰੇ ਗੀਤਾਂ ਦਾ ਹੰਸ ਜ਼ਖ਼ਮੀ ਮੈਂ ਸੋਚਦੀ ਹਾਂ ਕਿ ਮਰ ਜਾਏਗਾ, ਜੇ ਜੁਦਾਈ ਵਸਲ ਦੇ ਮੋਤੀ- ਅੱਜ ਆਪ ਹੱਥੀਂ ਨਾ ਲੈ
ਰਾਤ ਅੱਧੀ ਆਰ ਅੱਧੀ ਪਾਰ ਹੈ : ਸੋਚ ਮੇਰੀ ਵਾਂਗ ਹੀ ਬੇਜ਼ਾਰ ਹੈ ਇਹ ਤਾਂ ਮੈਨੂੰ ਇਉਂ ਪਈ ਹੈ ਭਾਸਦੀ ਮੇਰੇ ਵਾਕਣ ਮਰਦ ਹੈ ਨਾਰ ਹੈ । ਰਾਤ ਅੱਧੀ ਆਰ ਅੱਧੀ ਪਾਰ ਹੈ । ਗਲੀ ਗਲੀ ਚੁੰਮਣੇ ਪੁੱਤਰ ਪਰਾਏ ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ ਤਾਰੀਖ਼ ਮੇਰੇ ਨਾਂ ਕਰ ਦੇਵੇ ਇਹ
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ਉੱਗੀ ਵਿਚ ਉਜਾੜਾਂ । ਜਾਂ ਉਡਦੀ ਬਦਲੋਟੀ ਕੋਈ ਵਰ੍ਹ ਗਈ ਵਿਚ ਪਹਾੜਾਂ । ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਹਰੀ 'ਤੇ, ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ ਸੂਤੀਆਂ ਜਾਵਣ ਨਾੜਾਂ । ਜਾਂ ਚੰਬੇ ਦ
ਕੱਲ੍ਹ ਤਕ ਮੈਂ ਉਹਦਾ ਆਪ ਗਵਾਹ ਸੀ ਅੱਜ ਤੋਂ ਇਹ ਮੇਰਾ ਗੀਤ ਗਵਾਹ ਹੈ ਡੂੰਘੀ ਪੀੜ ਤੇ ਸੰਘਣੀ ਚੁੱਪ ਦਾ ਉਹ ਇਕ ਭਰ ਵਹਿੰਦਾ ਦਰਿਆ ਹੈ ਉਹਦੇ ਪਿੰਡੇ 'ਚੋਂ ਕਾਹੀ ਤੇ ਰੇਤੇ ਦੀ ਖ਼ੁਸ਼ਬੂ ਆਉਂਦੀ ਹੈ ਉਹਦੇ ਪੱਤਣਾਂ ਵਰਗੇ ਨੈਣਾਂ ਦੇ ਵਿਚ ਹਰਦਮ
ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿਚੋਂ, ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ ਤਾਰੇ ਪਿਆ ਵੇਖਦਾਂ । ਦੂਰ ਅੱਜ ਪਿੰਡ ਤੋਂ- ਮੈਂ ਡੰਡੀਆਂ 'ਤੇ ਖੜਾ ਖੜਾ, ਮੰਦਰਾਂ ਦੇ ਕਲਸ 'ਤੇ ਮੁਨਾਰੇ ਪਿਆ ਵੇਖਦਾਂ । ਹੌਲੀ-ਹੌਲੀ ਉੱਡ-ਉ
ਉੱਚੇ ਟਿੱਬੇ ਪਿੰਡ ਬਸੋਹਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ, ਕਿਸੇ ਕੁੜੀ ਦੀ ਗੋਰੀ ਹਿੱਕ 'ਤੇ, ਕਾਲੇ ਤਿਲ ਦੇ ਵਾਂਗ ਦਸੀਂਦਾ । ਜਾਂ ਮੰਦਰ ਦੀ ਮਮਟੀ ਉੱਤੇ ਘਿਉ ਦੇ ਦੀਵੇ ਵਾਂਗ ਬਲੀਂਦਾ ਰੋਜ਼ ਤਵੀ ਦੇ ਪਾਣੀ ਪੀਂਦਾ । ਉੱਚੇ ਟਿੱਬੇ ਪਿੰਡ ਬਸੋਹ
(ਚੀਨੀ ਹਮਲੇ ਸਮੇਂ ) ਸੁਣਿਉਂ ਵੇ ਕਲਮਾਂ ਵਾਲਿਉ ਸੁਣਿਉਂ ਵੇ ਅਕਲਾਂ ਵਾਲਿਉ ਸੁਣਿਉਂ ਵੇ ਹੁਨਰਾਂ ਵਾਲਿਉ ਹੈ ਅੱਖ ਚੁੱਭੀ ਅਮਨ ਦੀ ਆਇਉ ਵੇ ਫੂਕਾਂ ਮਾਰਿਉ ਇਕ ਦੋਸਤੀ ਦੇ ਜ਼ਖਮ 'ਤੇ ਸਾਂਝਾਂ ਦਾ ਲੋਗੜ ਬੰਨ੍ਹ ਕੇ ਸਮਿਆਂ ਦੀ ਥੋਹਰ ਪੀੜ ਕੇ
ਆ ਸੱਜਣਾ ਤਕਦੀਰ ਦੇ ਬਾਗ਼ੀਂ ਕੱਚੀਆਂ ਕਿਰਨਾਂ ਪੈਲੀਂ ਪਾਈਏ । ਆ ਹੋਠਾਂ ਦੀ ਸੰਘਣੀ ਛਾਵੇਂ, ਸੋਹਲ ਮੁਸਕੜੀ ਬਣ ਸੌਂ ਜਾਈਏ । ਆ ਨੈਣਾਂ ਦੇ ਨੀਲ-ਸਰਾਂ 'ਚੋਂ ਚੁਗ ਚੁਗ ਮਹਿੰਗੇ ਮੋਤੀ ਖਾਈਏ । ਆ ਸੱਜਣਾ ਤਕਦੀਰ ਦੇ ਬਾਗ਼ੀਂ ਕੱਚੀਆਂ ਕਿਰਨਾਂ
ਥੱਬਾ ਕੁ ਜ਼ੁਲਫ਼ਾਂ ਵਾਲਿਆ । ਮੇਰੇ ਸੋਹਣਿਆਂ ਮੇਰੇ ਲਾੜਿਆ । ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ । ਥੱਬਾ ਕੁ ਜ਼ੁਲਫ਼ਾਂ ਵਾਲਿਆ । ਥੱਬਾ ਕੁ ਜ਼ੁਲਫ਼ਾਂ ਵਾਲਿਆ, ਔਹ ਮਾਰ ਲਹਿੰਦੇ ਵੱਲ ਨਿਗਾਹ । ਅੱਜ ਹੋ ਗਿਆ ਸੂਰਜ ਜ਼ਬ੍ਹਾ । ਏਕ
ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ । ਬਾਲ ਕੇ ਦੀਵਾ ਮੁੜ ਜਾਇਆ ਕਰੇ । ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ, ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ । ਆਖਦੇ ਨੇ ਵਿਚ ਜਵਾਨੀ ਗਿਰਝ ਉਹ, ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ । ਕੱਟਦੀ ਇਕ
ਜੀ ਚਾਹੇ ਪੰਛੀ ਹੋ ਜਾਵਾਂ ਉੱਡਦਾ ਜਾਵਾਂ, ਗਾਉਂਦਾ ਜਾਵਾਂ ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ ਫੇਰ ਕਦੀ ਵਾਪਸ ਨਾ ਆਵਾਂ ਜੀ ਚਾਹੇ ਪੰਛੀ ਹੋ ਜਾਵਾਂ । ਜਾ ਇਸ਼ਨਾਨ ਕਰਾਂ ਵਿਚ ਜ਼ਮ ਜ਼ਮ ਲਾ ਡੀਕਾਂ ਪੀਆਂ
ਮੈਥੋਂ ਮੇਰਾ ਬਿਰਹਾ ਵੱਡਾ ਮੈਂ ਨਿੱਤ ਕੂਕ ਰਿਹਾ ਮੇਰੀ ਝੋਲੀ ਇਕੋ ਹੌਕਾ ਇਹਦੀ ਝੋਲ ਅਥਾਹ । ਬਾਲ-ਵਰੇਸੇ ਇਸ਼ਕ ਗਵਾਚਾ ਜ਼ਖ਼ਮੀ ਹੋ ਗਏ ਸਾਹ ਮੇਰੇ ਹੋਠਾਂ ਵੇਖ ਲਈ ਚੁੰਮਣਾਂ ਦੀ ਜੂਨ ਹੰਢਾ । ਜੋ ਚੁੰਮਣ ਮੇਰੇ ਦਰ 'ਤੇ ਖੜ੍ਹਿਆ ਇਕ ਅੱਧ
ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ । ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ । ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ, ਆ ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ । ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ, ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕ
ਮਾਂ ਹੇ ਮੇਰੀ ਮਾਂ ! ਤੇਰੇ ਆਪਣੇ ਦੁੱਧ ਵਰਗਾ ਹੀ ਤੇਰਾ ਸੁੱਚਾ ਹੈ ਨਾਂ ਜੀਭ ਹੋ ਜਾਏ ਮਾਖਿਓਂ ਹਾਏ ਨੀ ਤੇਰਾ ਨਾਂ ਲਿਆਂ ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ ਮਾਘੀ ਦੀ ਹਾਏ ਸੁੱਚੜੀ ਸੰਗਰਾਂਦ ਵਰਗਾ ਤੇਰਾ ਨਾਂ ਮਾਂ ਤਾਂ ਹੁੰਦੀ
ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਣੀਆਂ, ਝੱਲੀਆਂ ਤੇਰੀ ਯਾਦ ਨੂੰ ਮੈਂ ਚੌਰੀਆਂ । ਪੈ ਗਈਆਂ ਮੇਰੀ ਨੀਝ ਦੇ ਹੱਥ ਚੰਡੀਆਂ, ਬਣ ਗਈਆਂ ਹੰਝੂਆਂ ਦੇ ਪੈਰੀਂ ਭੌਰੀਆਂ । ਰੋਜ਼ ਦਿਲ ਦੀਆਂ ਧੜਕਣਾਂ ਮੈਂ ਪੀਠੀਆਂ, ਲੈ ਗ਼ਮਾਂ ਦੀਆਂ ਸ਼ਿੰਗਰਫ਼ੀ ਲੱਖ ਦੌਰ
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਕੁਝ ਰੁੱਖ ਯਾਰਾ
ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ । ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ । ਮੇਰੇ ਲੇਖਾਂ ਦੀ ਬਾਂਹ ਵੇਖਿਓ ਕੋਈ ਸੱਦਿਓ ਅੱਜ ਲੁਕਮਾਨ ਵੇ । ਇਕ ਜੁਗੜਾ ਹੋਇਆ ਅੱਥਰੇ ਨਿੱਤ ਮਾੜੇ ਹੁੰਦੇ ਜਾਣ ਵੇ ।
ਮਾਏ ਨੀ ਦੱਸ ਮੇਰੀਏ ਮਾਏ ਇਸ ਵਿਧਵਾ ਰੁੱਤ ਦਾ ਕੀ ਕਰੀਏ ? ਹਾਏ ਨੀ ਇਸ ਵਿਧਵਾ ਰੁੱਤ ਦਾ ਕੀ ਕਰੀਏ ? ਇਸ ਰੁੱਤੇ ਸਭ ਰੁੱਖ ਨਿਪੱਤਰੇ ਮਹਿਕ-ਵਿਹੂਣੇ ਇਸ ਰੁੱਤੇ ਸਾਡੇ ਮੁੱਖ ਦੇ ਸੂਰਜ ਸੇਕੋਂ ਊਣੇ ਮਾਏ ਨੀ ਪਰ ਵਿਧਵਾ ਜੋਬਨ ਹੋਰ ਵੀ ਲੂਣੇ
ਇਹ ਸੱਜਣੀ ਵੀਨਸ ਦਾ ਬੁੱਤ ਹੈ ਕਾਮ ਦੇਵਤਾ ਇਸ ਦਾ ਪੁੱਤ ਹੈ ਮਿਸਰੀ ਅਤੇ ਯੂਨਾਨੀ ਧਰਮਾਂ ਵਿਚ ਇਹ ਦੇਵੀ ਸਭ ਤੋਂ ਮੁੱਖ ਹੈ ਇਹ ਸੱਜਣੀ ਵੀਨਸ ਦਾ ਬੁੱਤ ਹੈ । ਕਾਮ ਜੋ ਸਭ ਤੋਂ ਮਹਾਂਬਲੀ ਹੈ ਉਸ ਦੀ ਮਾਂ ਨੂੰ ਕਹਿਣਾ ਨੰਗੀ ਇਹ ਗੱਲ ਉੱਕੀ ਹੀ ਨਾ
ਬਾਬਾ ਤੇ ਮਰਦਾਨਾ ਨਿੱਤ ਫਿਰਦੇ ਦੇਸ ਬਦੇਸ ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫ਼ਕੀਰੀ ਵੇਸ ਆ ਆ ਬੈਠਣ ਗੋਸ਼ਟ ਕਰਦੇ ਪੀਰ, ਬ੍ਰਾਹਮਣ, ਸ਼ੇਖ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ
ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ । ਹਲਦੀ ਘਾਟੀ ਤੇਰੀ ਤੇਰੇ ਸੋਮ-ਨਾਥ ਦੇ ਮੰਦਰ ਤੇਰੇ ਦੁੱਖ ਦੀ ਬਾਤ ਸੁਣਾਂਦੇ ਰਾਜਪੁਤਾਨੀ ਖੰਡਰ ਸਤਲੁਜ ਦੇ ਕੰਢੇ ਤ
ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ ਨੀ ਸ਼ੀਸ਼ੇ 'ਚ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ ਇਕ ਮੇਰਾ ਦਿਉਰ ਨਿੱਕੜਾ ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ ਖੇਤਾਂ 'ਚੋਂ ਝਕਾਣੀ ਮਾਰ ਕੇ ਲੱਸੀ ਪੀਣ ਦੇ
ਮੈਂ ਮੇਰੇ ਦੋਸਤ ਤੇਰੀ ਕਿਤਾਬ ਨੂੰ ਪੜ੍ਹ ਕੇ ਕਈ ਦਿਨ ਹੋ ਗਏ ਨੇ ਸੌਂ ਨਹੀਂ ਸਕਿਆ । ਇਹ ਮੇਰੇ ਵਾਸਤੇ ਤੇਰੀ ਕਿਤਾਬ ਬੁੱਢੀ ਹੈ ਇਹਦੇ ਹਰਫ਼ਾਂ ਦੇ ਹੱਥ ਕੰਬਦੇ ਹਨ ਇਹਦੀ ਹਰ ਸਤਰ ਸਠਿਆਈ ਹੋਈ ਹੈ ਇਹ ਬਲ ਕੇ ਬੁਝ ਗਏ ਅਰਥਾਂ ਦੀ ਅ
ਛੱਤਾਂ ਯਾਰੋ ਛੱਤਾਂ ਮੈਂ ਕੀਕਣ ਸਿਰ 'ਤੇ ਚੱਕਾਂ ਛੱਤਾਂ ਉਪਰ ਜਾਲੇ ਲਟਕਣ ਕਿੰਜ ਅੱਖਾਂ 'ਤੇ ਰੱਖਾਂ ਛੱਤਾਂ ਮੇਰਾ ਰਸਤਾ ਰੋਕਣ ਕਿੰਜ ਅੰਬਰ ਨੂੰ ਤੱਕਾਂ ਛੱਤਾਂ ਘਰ ਵਿਚ 'ਨ੍ਹੇਰਾ ਕੀਤਾ ਕਿੰਜ ਲੋਕਾਂ ਨੂੰ ਦੱਸਾਂ ਛੱਤਾਂ ਜੇ ਮੇਰੇ ਸ
ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਚੀਰੇ ਵਾਲਿਆ ਦਿਲਾਂ ਦਿਆ ਕਾਲਿਆ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ
ਜੰਗ ਵਿਚ ਲੜਦਾ ਸਿਪਾਹੀ ਮੇਰੇ ਦੇਸ਼ ਦਾ ਹਿੱਕ ਤਾਨ ਖੜਦਾ ਸਿਪਾਹੀ ਮੇਰੇ ਦੇਸ਼ ਦਾ ਇਹ ਤਾਂ ਹੈ ਅਮਰ ਹੁੰਦਾ ਇਹ ਤਾਂ ਹੈ ਸ਼ਹੀਦ ਹੁੰਦਾ ਮਰ ਕੇ ਨਾ ਮਰਦਾ ਸਿਪਾਹੀ ਮੇਰੇ ਦੇਸ਼ ਦਾ ਤਾਰਾ ਬਣ ਚੜ੍ਹਦਾ ਸਿਪਾਹੀ ਮੇਰੇ ਦੇਸ਼ ਦਾ ਜੰਗ ਵਿਚ ਲੜਦਾ
ਬੱਚੇ ਰੱਬ ਤੋਂ ਦੋ ਹੀ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ । ਵੱਡਾ ਜਦ ਸਾਡੇ ਘਰ ਆਇਆ ਪਲਣੇ ਪਾਇਆ, ਪੱਟ ਹੰਢਾਇਆ ਰੱਜ ਰੱਜ ਉਹਨੂੰ ਲਾਡ ਲਡਾਇਆ ਰੱਜ ਕੇ ਪੜ੍ਹਿਆ ਜਿੰਨਾ ਚਾਹਿਆ ਬਹੁਤੇ ਨਾ ਅਸਾਂ ਲੀਤੇ ਪੰਗੇ ਕਸਮ ਖੁਦਾ ਦੀ…।
ਢੋਲ ਵਜਾਓ ਕਰੋ ਮੁਨਾਦੀ ਬਰਬਾਦੀ ਪਈ ਕਰੇ ਆਬਾਦੀ । ਰੱਕੜ ਬੀਜੇ ਬੰਜਰ ਵਾਹਿਆ ਮੋੜ ਮੋੜ ਤੇ ਡੈਮ ਬਣਾਇਆ ਦੂਣਾ ਚੌਣਾ ਅੰਨ ਉਗਾਇਆ ਫਿਰ ਵੀ ਉਹ ਪੂਰਾ ਨਾ ਆਇਆ ਢੋਲ ਵਜਾਓ, ਕਰੋ ਮੁਨਾਦੀ ਬਰਬਾਦੀ ਪਈ ਕਰੇ ਆਬਾਦੀ । ਪਰਬਤ ਚੀਰ
ਸਾਡਾ ਭਾਰਤ ਦੇਸ਼ ਮਹਾਨ ਨਾ ਕੋਈ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ ਸਾਡਾ ਭਾਰਤ ਦੇਸ਼ ਮਹਾਨ ਰੰਗ ਨਸਲ ਤੇ ਜ਼ਾਤ ਧਰਮ ਵਿਚ ਕੋਈ ਨਾ ਵੱਖ ਵਖਰੇਵਾਂ ਸਭ ਦੇ ਤਨ ਨੂੰ ਕੱਪੜਾ ਲੱਭੇ ਪੇਟ ਨੂੰ ਅੰਨ ਰਜੇਵਾਂ ਇਕ ਨੂਰ ਤੇ ਸਭ ਜੱਗ ਉਪਜਿਆ
ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ ਓਸ ਦਾ ਲਹੂ ਜਿੱਦਾਂ ਕਾਵਾਂ ਕੁੱਤਿਆਂ ਨੇ ਪੀਤਾ ਸੀ ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ ਮੈਨੂੰ ਤੇ ਯਾਦ ਹ
ਜੈ ਜਵਾਨ ! ਜੈ ਕਿਸਾਨ !! ਦੋਹਾਂ ਦੇ ਸਿਰ ਸਦਕਾ ਉੱਚੀ ਭਾਰਤ ਮਾਂ ਦੀ ਸ਼ਾਨ ਜੈ ਜਵਾਨ ! ਜੈ ਕਿਸਾਨ !! ਜੱਟਾ ਸੁੱਤੀ ਧਰਤ ਜਗਾਵੇ ਹੱਲ ਤੇਰੀ ਦਾ ਫਾਲਾ ਹਾੜ੍ਹ ਦੀ ਗਰਮੀ ਸਿਰ 'ਤੇ ਝੱਲੇ ਸਿਰ ਤੇ ਪੋਹ ਦਾ ਪਾਲਾ ਮੁੜ੍ਹਕਾ ਡੋਲ੍ਹ ਕੇ ਹ
ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ । ਸੁਬਹ ਸਵੇਰੇ ਉਠ ਨਦੀਏ ਜਾਂ ਜਾਨੀ ਆਂ ਮਲ ਮਲ ਦਹੀਂ ਦੀਆਂ ਫੁੱਟ
ਫਿਰ ਮੇਰੇ ਗੁਮਨਾਮ ਦਿਨ ਆਏ ਬਹੁਤ ਹੀ ਬਦਨਾਮ ਦਿਨ ਆਏ ਸਾਥ ਦੇਣਾ ਸੀ ਕੀ ਭਲਾ ਲੋਕਾਂ ਕੰਡ ਅਪਣੇ ਹੀ ਦੇ ਗਏ ਸਾਏ । ਹਾਂ ਮੇਰਾ ਹੁਣ ਖ਼ੂਨ ਤਕ ਉਦਾਸਾ ਸੀ ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ ਚੁਤਰਫ਼ੀ ਸੋਗਵਾਰ ਸੋਚਾਂ ਸਨ ਜਾਂ ਯਾਰਾਂ ਦਾ ਜਲ
ਉਹ ਸ਼ਹਿਰ ਸੀ ਜਾਂ ਪਿੰਡ ਸੀ ਇਹਦਾ ਤੇ ਮੈਨੂੰ ਪਤਾ ਨਹੀਂ ਪਰ ਇਹ ਕਹਾਣੀ ਇਕ ਕਿਸੇ ਮੱਧ-ਵਰਗ ਜਿਹੇ ਘਰ ਦੀ ਹੈ ਜਿਸ ਦੀਆਂ ਇੱਟਾਂ ਦੇ ਵਿਚ ਸਦੀਆਂ ਪੁਰਾਣੀ ਘੁਟਣ ਸੀ ਤੇ ਜਿਸਦੀ ਥਿੰਦੀ ਚੁੱਲ੍ਹ 'ਤੇ ਮਾਵਾਂ ਦਾ ਦੁੱਧ ਸੀ ਰਿਝਦਾ ਨੂੰਹਾਂ ਧੀਆ
ਜਦੋਂ ਮੇਰੇ ਗੀਤ ਕੱਲ੍ਹ ਤੈਥੋਂ ਵਿਦਾਇਗੀ ਮੰਗ ਰਹੇ ਸੀ ਤਦੋਂ ਯਾਰ ਹੱਥਕੜੀਆਂ ਦਾ ਜੰਗਲ ਲੰਘ ਰਹੇ ਸੀ ਤੇ ਮੇਰੇ ਜ਼ਿਹਨ ਦੀ ਤਿੜਕੀ ਹੋਈ ਦੀਵਾਰ ਉੱਤੇ ਅਜਬ ਕੁਝ ਡੱਬ-ਖੜੱਬੇ ਨਗਨ ਸਾਏ ਕੰਬ ਰਹੇ ਸੀ ਦੀਵਾਰੀ ਸੱਪ ਤ੍ਰੇੜਾਂ ਦੇ ਚੁਫੇਰਾ ਡੰਗ ਰ
ਤੇਰਾ ਵੱਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ । ਅੱਗ ਲਾਉਣ ਕੋਈ ਤੇਰੇ ਗਿਧਿਆਂ ਨੂੰ ਆ ਗਿਆ ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ 'ਤੇ ਪਾ ਗਿਆ ਤ੍ਰਿੰਞਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ
ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ ਕਰਤਾਰਪੁਰੇ ਦੀ ਨਗਰੀ ਜਿਦ੍ਹੇ ਗਲ ਰਾਵੀ ਦਾ ਹਾਰ ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ ਜਿਦ੍ਹੀ ਚਾਂਦੀ-ਵੰਨੀ ਧਾਰ ਲਾਹ ਬਾਣਾ ਜੋਗ ਫ਼ਕੀਰ ਦਾ ਮੁੜ ਮੱਲਿਆ ਆ ਸੰਸਾਰ ਕਦੇ ਮੰਜੀ ਬਹਿ ਅਵਤਾਰੀਆ ਕਰੇ
ਕਣਕਾਂ ਦੀ ਖ਼ੁਸ਼ਬੋ ਵੇ ਮਾਹੀਆ ਕਣਕਾਂ ਦੀ ਖ਼ੁਸ਼ਬੋ ਧਰਤੀ ਨੇ ਲੀਤੀ ਅੰਗੜਾਈ ਅੰਬਰ ਪਹੁੰਚੀ ਸੋਅ ਵੇ ਮਾਹੀਆ…। ਝੂਮਣ ਮੇਰੀ ਗੁੱਤ ਤੋਂ ਲੰਮੇ ਅੱਜ ਖੇਤਾਂ ਵਿਚ ਸਿੱਟੇ ਦਾਣੇ ਸੁੱਚੇ ਮੋਤੀ, ਮੇਰੇ ਦੰਦਾਂ ਨਾਲੋਂ ਚਿੱਟੇ ਬੋਹਲਾਂ ਵਿਚੋਂ ਭਾਅ ਪਈ
ਮੇਰੇ ਕੋਹ ਕੋਹ ਲੰਮੇ ਵਾਲ ਵੇ ਮੇਰੇ ਹਾਣੀਆਂ ਜਿਵੇਂ ਮੱਸਿਆ ਵਿਚ ਸਿਆਲ ਵੇ ਮੇਰੇ ਹਾਣੀਆਂ ਸਾਹ ਲਵਾਂ ਸੁੱਜ ਜਾਏ ਕਲੇਜਾ ਠੰਡੀ ਪੌਣ ਦਾ ਜਾਂਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ ਵੇ ਮੈਂ ਮਾਰਾਂ ਵੀਹ ਹੱਥ ਛਾਲ ਟੱਪ ਜਾਂ ਪਿੰਡ ਤੇਰੇ ਦ
ਕੁੱਤਿਓ ਰਲ ਕੇ ਭੌਂਕੋ ਤਾਂ ਕਿ ਮੈਨੂੰ ਨੀਂਦ ਨਾ ਆਵੇ ਰਾਤ ਹੈ ਕਾਲੀ ਚੋਰ ਨੇ ਫਿਰਦੇ ਕੋਈ ਘਰ ਨੂੰ ਸੰਨ੍ਹ ਨਾ ਲਾਵੇ । ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀਂ ਕੁਝ ਹਉਕੇ ਕੁਝ ਹਾਵੇ ਕੁੱਤਿਆਂ ਦਾ ਮਸ਼ਕੂਰ ਬੜਾ ਹਾਂ ਰਾਤੋਂ ਡਰ ਨਾ ਆਵੇ ।
ਕੱਲ੍ਹ ਜਦੋਂ ਉਹਨੂੰ ਮਿਲ ਕੇ ਮੈਂ ਘਰ ਆ ਰਿਹਾ ਸੀ ਤਾਂ ਮੇਰੀ ਜੇਬ ਵਿਚ ਚੰਨ ਦਾ ਹੀ ਇਹ ਖੋਟਾ ਰੁਪਈਆ ਰਹਿ ਗਿਆ ਸੀ ਤੇ ਮੈਂ ਉਹਦੇ ਸ਼ਹਿਰ ਵਿਚ ਸੜਕਾਂ 'ਤੇ ਥੱਕ ਕੇ ਬਹਿ ਗਿਆ ਸੀ ਨਾਲੇ ਜ਼ੋਰ ਦੀ ਮੈਨੂੰ ਭੁੱਖ ਸੀ ਲੱਗੀ ਤੇ ਮੈਂ ਡਰਿਆ ਹੋਇਆ
ਕੰਧਾਂ ਕੰਧਾਂ ਕੰਧਾਂ ਏਧਰ ਕੰਧਾਂ ਓਧਰ ਕੰਧਾਂ ਕਿੰਜ ਕੰਧਾਂ 'ਚੋਂ ਲੰਘਾਂ ਮੇਰੇ ਮੱਥੇ ਦੇ ਵਿਚ ਵੱਜਣ ਮੇਰੇ ਘਰ ਦੀਆਂ ਕੰਧਾਂ ਮੇਰੇ ਘਰ ਨੂੰ ਪਈਆਂ ਖਾਵਣ ਮੇਰੇ ਘਰ ਦੀਆਂ ਕੰਧਾਂ ਮੈਨੂੰ 'ਮੂਰਖ' ਜੱਗ ਇਹ ਆਖੂ ਜੇ ਕੰਧਾਂ ਨੂੰ ਭੰਡਾਂ ਮੈਨੂੰ
ਪੁਰਾਣੀ ਅੱਖ ਮੇਰੇ ਮੱਥੇ 'ਚੋਂ ਕੱਢ ਕੇ ਸੁੱਟ ਦਿਉ ਕਿਧਰੇ ਇਹ ਅੰਨ੍ਹੀ ਹੋ ਚੁੱਕੀ ਹੈ ਮੈਨੂੰ ਇਸ ਅੱਖ ਸੰਗ ਹੁਣ ਆਪਣਾ ਆਪਾ ਵੀ ਨਹੀਂ ਦਿਸਦਾ ਤੁਹਾਨੂੰ ਕਿੰਝ ਵੇਖਾਂਗਾ ਬਦਲਦੇ ਮੌਸਮਾਂ ਦੀ ਅੱਗ ਸਾਵੀ ਕਿੰਝ ਸੇਕਾਂਗਾ ? ਇਹ ਅੱਖ ਕੈਸੀ ਹ
ਇਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਹੈ ਖ਼ੂਬਸੂਰਤ ਬੜੀ ਹੈ ਪਰ ਜ਼ਿਹਨ ਦੀ ਬਿਮਾਰ ਹੈ ਰੋਜ਼ ਮੈਥੋਂ ਪੁੱਛਦੀ ਹੈ ਸੂਰਜ ਦਿਆਂ ਬੀਜਾਂ ਦਾ ਭਾਅ ਤੇ ਰੋਜ਼ ਮੈਥੋਂ ਪੁੱਛਦੀ ਹੈ ਇਹ ਬੀਜ ਕਿਥੋਂ ਮਿਲਣਗੇ ? ਮੈਂ ਵੀ ਇਕ ਸੂਰਜ ਉਗਾਉਣਾ ਲੋਚਦੀ ਹਾਂ
ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ ਯਾਦ ਕਰਦਾ ਹੈ ਤੇ ਸੱਪ ਸਪਣੀ ਤੋਂ ਡਰਦਾ ਹੈ ਉਹ ਅਕਸਰ ਸੋਚਦਾ ਹੈ, ਜ਼ਹਿਰ ਫੁੱਲਾਂ ਨੂੰ ਚੜ੍ਹਦਾ ਹੈ ਕਿ ਜਾਂ ਕੰਡਿਆਂ ਨੂੰ ਚੜ੍ਹਦਾ ਹੈ ਸੱਪ ਵਿਚ ਜ਼ਹਿਰ ਹੁੰਦਾ ਹੈ ਪਰ ਕੋਈ ਹੋਰ ਮਰਦਾ ਹੈ, ਜੇ ਸੱਪ ਕੀਲਿਆ
ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ । ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ ਜੇਡੀ
ਲੜ ਲੱਗ ਕੇ ਨੀ ਫ਼ੌਜੀ ਦੇ ਸਹੇਲੀਉ ਬਣ ਗਈ ਮੈਂ ਸੂਬੇਦਾਰਨੀ ਸਲੂਟ ਰੰਗਰੂਟ ਮਾਰਦੇ ਜਦੋਂ ਛੌਣੀਆਂ 'ਚੋਂ ਲੰਘਾਂ ਉਹਦੇ ਨਾਲ ਨੀ । ਬਣ ਗਈ ਮੈਂ ਸੂਬੇਦਾਰਨੀ । ਬੈਰਕਾਂ 'ਚ ਧੁੰਮ ਪੈ ਗਈ ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ ਸੱਪਣੀ ਦੀ ਟੋਰ ਟ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾਂ ਵਿਚ ਸੂਰਜ ਬਣ ਕੇ ਦਘਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ । ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।
ਜੱਟ ਮੁੱਛ ਨੂੰ ਮਰੋੜੇ ਮਾਰੇ ਚੜ੍ਹ ਕੇ ਟਰੈਕਟਰ ਤੇ ਬੱਲੇ ਬੱਲੇ ਬਈ ਚੜ੍ਹ ਕੇ ਟਰੈਕਟਰ 'ਤੇ ਸ਼ਾਵਾ ਸ਼ਾਵਾ ਬਈ ਚੜ੍ਹ ਕੇ ਟਰੈਕਟਰ 'ਤੇ । ਬੱਲੇ ਬੱਲੇ ਬਈ ਰੱਕੜੀਂ ਸਿਆੜ ਕੱਢਦਾ ਗੋਰੀ ਵਾਲ ਜਿਵੇਂ ਕੋਈ ਵਾਹਵੇ ਨਾਲ ਨਾਲ ਬੀਜ ਕੇਰਦਾ ਜਿਵੇਂ ਵ
ਥੋੜੇ ਬੱਚੇ ਸੌਖੀ ਜਾਨ ਆਪ ਸੁਖੀ ਸੌਖੀ ਸੰਤਾਨ । ਇੱਕ ਦੋ ਦਾ ਮੂੰਹ ਭਰ ਸਕਦਾ ਹੈ ਸ਼ੱਕਰ ਘੀ ਦੇ ਨਾਲ ਬਹੁਤ ਹੋਣ ਤਾਂ ਭਾਂਡੇ ਖੜਕਣ ਨਾ ਆਟਾ ਨਾ ਦਾਲ ਨਾ ਰੱਜ ਖਾਵਣ, ਨਾ ਰੱਜ ਪੀਵਣ, ਨਾ ਹੀ ਰੱਜ ਹੰਢਾਣ ਥੋੜੇ ਬੱਚੇ ਸੌਖੀ ਜਾਨ ਆਪ ਸੁਖੀ ਸੌ
ਚੜ੍ਹ ਆ, ਚੜ੍ਹ ਆ, ਚੜ੍ਹ ਆ ਧਰਤੀ 'ਤੇ ਧਰਤੀ ਧਰ ਆ ਅੱਜ ਸਾਰਾ ਅੰਬਰ ਤੇਰਾ ਤੈਨੂੰ ਰੋਕਣ ਵਾਲਾ ਕਿਹੜਾ ਛੱਡ ਦਹਿਲੀਜਾਂ ਛੱਡ ਪੌੜੀਆਂ ਛੱਡ ਪਰ੍ਹਾਂ ਇਹ ਵਿਹੜਾ ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ ਇਹ ਚੰਨ ਸ਼ੁਦਾਈਆ ਤੇਰਾ ਇਹ ਸੂਰਜ ਵੀ
ਅੰਬਰ ਦਾ ਜਦ ਕੰਬਲ ਲੈ ਕੇ ਧਰਤੀ ਕੱਲ੍ਹ ਦੀ ਸੁੱਤੀ ਮੈਨੂੰ ਧਰਤੀ ਲੁੱਚੀ ਜਾਪੀ ਮੈਨੂੰ ਜਾਪੀ ਕੁੱਤੀ । ਸਦਾ ਹੀ ਰਾਜ-ਘਰਾਂ ਸੰਗ ਸੁੱਤੀ ਰਾਜ-ਘਰਾਂ ਸੰਗ ਉੱਠੀ ਝੁੱਗੀਆਂ ਦੇ ਸੰਗ ਜਦ ਵੀ ਬੋਲੀ ਬੋਲੀ ਸਦਾ ਹੀ ਰੁੱਖੀ। ਇਹ ਗੱਲ ਵੱਖਰੀ ਹ
ਮੇਰੀ ਝਾਂਜਰ ਤੇਰਾ ਨਾਂ ਲੈਂਦੀ ਕਰੇ ਛੰਮ,ਛੰਮ,ਛੰਮ ਤੇ ਮੈਂ ਸਮਝਾਂ ਇਹ ਚੰਨ ਕਹਿੰਦੀ ਮੇਰੀ ਝਾਂਜਰ ਤੇਰਾ ਨਾਂ ਲੈਂਦੀ । ਗਿੱਧਿਆ 'ਚ ਹੋਵਾਂ ਜਾਂ ਮੈ ਝੂਮ ਝੂਮ ਨੱਚਦੀ ਨਾਂ ਤੇਰਾ ਮੇਰੀਆ ਸਹੇਲੀਆਂ ਨੂੰ ਦੱਸਦੀ ਨਿੱਕਾ ਨਿੱਕਾ ਰੋਵੇ ਨਾਲੇ ਮ
ਜਦੋਂ ਸੱਚ ਵਿਹਾਜ ਵਣਜਾਰਾ ਖ਼ਾਲੀ ਹੱਥ ਘਰੇ ਨੂੰ ਆਇਆ ਉਹਨੂੰ ਬਾਬਲ ਤਾਂ ਦੇਂਦਾ ਈ ਝਿੜਕਾਂ ਕਿੱਥੇ ਪੈਸਾ ਤਾਂ ਰੋਹੜ ਗਵਾਇਆ ਕੀ ਉਹਨੂੰ ਲੁੱਟਿਆ ਕਾਲੇ ਚੋਰਾਂ ਜਾਂ ਕੋਈ ਠੱਗ ਬਨਾਰਸੀ ਧਾਇਆ ਹੱਸਣ ਬੈਠ ਤ੍ਰਿੰਜਣੀ ਤੰਦਾਂ ਗੱਲਾਂ ਕਰੇ ਬੋਹੜਾਂ
ਤਦ ਭਾਗੋ ਦੇ ਘਰ ਬਾਹਮਣਾਂ ਦੀ ਆ ਲੱਥੀ ਇਕ ਜੰਞ ਕਈ ਸਾਧੂ, ਗੁਣੀ ਮਹਾਤਮਾ ਕੰਨ ਪਾਟੇ ਨਾਂਗੇ ਨੰਗ ਕਈ ਜਟਾ ਜਟੂਰੀ ਧਾਰੀਏ ਇਕਨਾਂ ਦੀ ਹੋਈ ਝੰਡ ਇਕਨਾਂ ਸਿਰ ਜੁੜੀਆਂ ਲਿੰਭੀਆਂ ਇਕਨਾਂ ਦੇ ਸਿਰ ਵਿਚ ਗੰਜ ਇਕਨਾਂ ਦੀਆਂ ਗਜ਼ ਗਜ਼ ਬੋਦੀਆਂ ਤੇ ਗ