ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜਾਦ
ਮੈਂਨੂੰ ਖੁੱਲੇ ਆਸਮਾਨ ਦੀ, ਰਹਿੰਦੀ ਭਾਲ
ਮੈਨੂੰ ਤੂੰ ਕਿਉਂ, ਲਿਆ ਇਨਸਾਨਾਂ
ਇਕ ਨਿੱਕੇ ਜਿਹੇ, ਪਿੰਜਰੇ ਵਿੱਚ ਤਾੜ
ਮੈਂ ਪੰਛੀ ਹਾਂ ਅਜਾਦ,ਮੈਂ ਪੰਛੀ ਹਾਂ ਅਜਾਦ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ
ਖੋਲ ਪਿੰਜਰਾ, ਤੇ ਕਰ ਮੈਂਨੂੰ ਅਜ਼ਾਦ
ਮੈਂ ਤੇਰੇ ਅੱਗੇ, ਕਰਾਂ ਇਹੀ ਫਰਿਆਦ
ਮੈਂ ਆਸਮਾਨ ਵਿਚ ਹੀ, ਰਹਾਂ ਬਹਾਲ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ
ਭਾਵੇਂ ਪਿੰਜਰਾ ਹੈ ਤੇਰਾ,ਸੋਨੇ, ਚਾਂਦੀ ਦੀ ਤਰਖਾਣ
ਭਾਵੇਂ ਖਾਣ ਨੂੰ ਦਿੰਦਾ, ਮਿੱਠੇ ਮੇਵੇ ਤੇ ਪਕਵਾਨ
ਪਰ ਮੇਰੇ ਲਈ ਹੈ, ਸੋਨੇ ਦੀ ਸਲਾਖ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ
ਤੂੰ ਭਾਵੇਂ ਮੈਂਨੂੰ, ਕਿੰਨਾ ਹੀ ਲੈ ਪਿੰਜਰੇ ਵਿਚ ਤਾੜ
ਅੰਬਰਾਂ ਦੇ ਵਿੱਚ, ਵਸੇ ਮੇਰੀ ਜਿੰਦ ਜਾਨ
ਇਕ ਦਿਨ,ਅੰਬਰਾਂ ਵਿੱਚ ਲੈਣੀ ਮੈਂ ਉਡਾਰੀ ਮਾਰ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ
ਜਦ ਮੈਂ ਖੁੱਲੇ ਆਸਮਾਨ ਵਿਚ
ਲਈ ਮੈਂ, ਉਡਾਰੀ ਮਾਰ
ਆਪਣੇ ਖੰਭਾਂ ਨੂੰ ਲਿਆ ਖਿਲਾਰ
ਤਦ ਉਹ ਲੋਕ ਵੀ ,ਇਹੋ ਹੀ ਕਹਿਣ
ਇਹ ਪੰਛੀ ਹਾਂ ਅਜਾਦ , ਇਹ ਪੰਛੀ ਹਾਂ ਅਜ਼ਾਦ