shabd-logo

ਸਾਰੇ


ਜੀ ਚਾਹੇ ਪੰਛੀ ਹੋ ਜਾਵਾਂ ਉੱਡਦਾ ਜਾਵਾਂ, ਗਾਉਂਦਾ ਜਾਵਾਂ ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ ਫੇਰ ਕਦੀ ਵਾਪਸ ਨਾ ਆਵਾਂ ਜੀ ਚਾਹੇ ਪੰਛੀ ਹੋ ਜਾਵਾਂ । ਜਾ ਇਸ਼ਨਾਨ ਕਰਾਂ ਵਿਚ ਜ਼ਮ ਜ਼ਮ ਲਾ ਡੀਕਾਂ ਪੀਆਂ

ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ । ਬਾਲ ਕੇ ਦੀਵਾ ਮੁੜ ਜਾਇਆ ਕਰੇ । ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ, ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ । ਆਖਦੇ ਨੇ ਵਿਚ ਜਵਾਨੀ ਗਿਰਝ ਉਹ, ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ । ਕੱਟਦੀ ਇਕ

ਥੱਬਾ ਕੁ ਜ਼ੁਲਫ਼ਾਂ ਵਾਲਿਆ । ਮੇਰੇ ਸੋਹਣਿਆਂ ਮੇਰੇ ਲਾੜਿਆ । ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ । ਥੱਬਾ ਕੁ ਜ਼ੁਲਫ਼ਾਂ ਵਾਲਿਆ । ਥੱਬਾ ਕੁ ਜ਼ੁਲਫ਼ਾਂ ਵਾਲਿਆ, ਔਹ ਮਾਰ ਲਹਿੰਦੇ ਵੱਲ ਨਿਗਾਹ । ਅੱਜ ਹੋ ਗਿਆ ਸੂਰਜ ਜ਼ਬ੍ਹਾ । ਏਕ

ਆ ਸੱਜਣਾ ਤਕਦੀਰ ਦੇ ਬਾਗ਼ੀਂ ਕੱਚੀਆਂ ਕਿਰਨਾਂ ਪੈਲੀਂ ਪਾਈਏ । ਆ ਹੋਠਾਂ ਦੀ ਸੰਘਣੀ ਛਾਵੇਂ, ਸੋਹਲ ਮੁਸਕੜੀ ਬਣ ਸੌਂ ਜਾਈਏ । ਆ ਨੈਣਾਂ ਦੇ ਨੀਲ-ਸਰਾਂ 'ਚੋਂ ਚੁਗ ਚੁਗ ਮਹਿੰਗੇ ਮੋਤੀ ਖਾਈਏ । ਆ ਸੱਜਣਾ ਤਕਦੀਰ ਦੇ ਬਾਗ਼ੀਂ ਕੱਚੀਆਂ ਕਿਰਨਾਂ

(ਚੀਨੀ ਹਮਲੇ ਸਮੇਂ ) ਸੁਣਿਉਂ ਵੇ ਕਲਮਾਂ ਵਾਲਿਉ ਸੁਣਿਉਂ ਵੇ ਅਕਲਾਂ ਵਾਲਿਉ ਸੁਣਿਉਂ ਵੇ ਹੁਨਰਾਂ ਵਾਲਿਉ ਹੈ ਅੱਖ ਚੁੱਭੀ ਅਮਨ ਦੀ ਆਇਉ ਵੇ ਫੂਕਾਂ ਮਾਰਿਉ ਇਕ ਦੋਸਤੀ ਦੇ ਜ਼ਖਮ 'ਤੇ ਸਾਂਝਾਂ ਦਾ ਲੋਗੜ ਬੰਨ੍ਹ ਕੇ ਸਮਿਆਂ ਦੀ ਥੋਹਰ ਪੀੜ ਕੇ

ਉੱਚੇ ਟਿੱਬੇ ਪਿੰਡ ਬਸੋਹਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ, ਕਿਸੇ ਕੁੜੀ ਦੀ ਗੋਰੀ ਹਿੱਕ 'ਤੇ, ਕਾਲੇ ਤਿਲ ਦੇ ਵਾਂਗ ਦਸੀਂਦਾ । ਜਾਂ ਮੰਦਰ ਦੀ ਮਮਟੀ ਉੱਤੇ ਘਿਉ ਦੇ ਦੀਵੇ ਵਾਂਗ ਬਲੀਂਦਾ ਰੋਜ਼ ਤਵੀ ਦੇ ਪਾਣੀ ਪੀਂਦਾ । ਉੱਚੇ ਟਿੱਬੇ ਪਿੰਡ ਬਸੋਹ

ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿਚੋਂ, ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ ਤਾਰੇ ਪਿਆ ਵੇਖਦਾਂ । ਦੂਰ ਅੱਜ ਪਿੰਡ ਤੋਂ- ਮੈਂ ਡੰਡੀਆਂ 'ਤੇ ਖੜਾ ਖੜਾ, ਮੰਦਰਾਂ ਦੇ ਕਲਸ 'ਤੇ ਮੁਨਾਰੇ ਪਿਆ ਵੇਖਦਾਂ । ਹੌਲੀ-ਹੌਲੀ ਉੱਡ-ਉ

ਕੱਲ੍ਹ ਤਕ ਮੈਂ ਉਹਦਾ ਆਪ ਗਵਾਹ ਸੀ ਅੱਜ ਤੋਂ ਇਹ ਮੇਰਾ ਗੀਤ ਗਵਾਹ ਹੈ ਡੂੰਘੀ ਪੀੜ ਤੇ ਸੰਘਣੀ ਚੁੱਪ ਦਾ ਉਹ ਇਕ ਭਰ ਵਹਿੰਦਾ ਦਰਿਆ ਹੈ ਉਹਦੇ ਪਿੰਡੇ 'ਚੋਂ ਕਾਹੀ ਤੇ ਰੇਤੇ ਦੀ ਖ਼ੁਸ਼ਬੂ ਆਉਂਦੀ ਹੈ ਉਹਦੇ ਪੱਤਣਾਂ ਵਰਗੇ ਨੈਣਾਂ ਦੇ ਵਿਚ ਹਰਦਮ

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ਉੱਗੀ ਵਿਚ ਉਜਾੜਾਂ । ਜਾਂ ਉਡਦੀ ਬਦਲੋਟੀ ਕੋਈ ਵਰ੍ਹ ਗਈ ਵਿਚ ਪਹਾੜਾਂ । ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਹਰੀ 'ਤੇ, ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ ਸੂਤੀਆਂ ਜਾਵਣ ਨਾੜਾਂ । ਜਾਂ ਚੰਬੇ ਦ

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ ਤਾਰੀਖ਼ ਮੇਰੇ ਨਾਂ ਕਰ ਦੇਵੇ ਇਹ

featured image

ਪੁਲਾੜ ਏਜੰਸੀ ਨੇ ਕਿਹਾ ਕਿ HEL1OS ਨੂੰ ਯੂਆਰ ਰਾਓ ਸੈਟੇਲਾਈਟ ਸੈਂਟਰ, ਇਸਰੋ, ਬੇਂਗਲੁਰੂ ਦੇ ਪੁਲਾੜ ਖਗੋਲ ਵਿਗਿਆਨ ਸਮੂਹ ਦੁਆਰਾ ਵਿਕਸਤ ਕੀਤਾ ਗਿਆ ਸੀ।                                                                        

featured image

ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਆਮ ਲੱਛਣ ਹਨ, ਜਿਵੇਂ ਕਿ ਖੰਘ, ਸਾਹ ਚੜ੍ਹਨਾ, ਨੱਕ ਵਗਣਾ, ਅੱਖਾਂ ਵਿਚ ਖਾਰਸ਼ ਅਤੇ ਸਿਰ ਭਾਰੀ ਹੋਣਾ। ਪੰਜਾਬ ਦੇ ਸਿਹਤ ਵਿਭਾਗ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦ

ਰਾਤ ਅੱਧੀ ਆਰ ਅੱਧੀ ਪਾਰ ਹੈ : ਸੋਚ ਮੇਰੀ ਵਾਂਗ ਹੀ ਬੇਜ਼ਾਰ ਹੈ ਇਹ ਤਾਂ ਮੈਨੂੰ ਇਉਂ ਪਈ ਹੈ ਭਾਸਦੀ ਮੇਰੇ ਵਾਕਣ ਮਰਦ ਹੈ ਨਾਰ ਹੈ । ਰਾਤ ਅੱਧੀ ਆਰ ਅੱਧੀ ਪਾਰ ਹੈ । ਗਲੀ ਗਲੀ ਚੁੰਮਣੇ ਪੁੱਤਰ ਪਰਾਏ ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ

ਯਾਦ ਤੇਰੀ ਦੇ ਤਪਦੇ ਰਾਹੀਂ, ਮੈਂ ਹੰਝੂਆਂ ਦੀ ਛਬੀਲ ਲਾਈ । ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ ਰੋਜ਼ ਗ਼ਮ ਦੀ ਗਲੋ ਪਿਆਈ । ਮੇਰੇ ਗੀਤਾਂ ਦਾ ਹੰਸ ਜ਼ਖ਼ਮੀ ਮੈਂ ਸੋਚਦੀ ਹਾਂ ਕਿ ਮਰ ਜਾਏਗਾ, ਜੇ ਜੁਦਾਈ ਵਸਲ ਦੇ ਮੋਤੀ- ਅੱਜ ਆਪ ਹੱਥੀਂ ਨਾ ਲੈ

ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਝੰਗੀਆਂ ਦੇ ਉਹਲੇ । ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ । ਟੋਰ ਉਹਦੀ ਜਿਉਂ ਪੈਲਾਂ ਪਾਉਂਦੇ ਟੁਰਣ ਕਬੂਤਰ ਗੋਲੇ । ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ । ਲੱਖਾਂ ਹੰਸ ਮਰੀ

ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ । ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ । ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ, ਹੋ ਗਏ ਬੰਜਰ ਜਿਹੇ ਦੋ ਨੈਣ ਇਹ । ਥਲ ਹੋਏ ਦਿਲ 'ਚੋਂ ਗ਼ਮਾਂ ਦੇ ਕਾਫ਼ਲੇ, ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।

ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾਂ ਵਿਚ ਸੂਰਜ ਬਣ ਕੇ ਦਘਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ । ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ । ਧ

ਚੜ੍ਹ ਆ, ਚੜ੍ਹ ਆ, ਚੜ੍ਹ ਆ ਧਰਤੀ 'ਤੇ ਧਰਤੀ ਧਰ ਆ ਅੱਜ ਸਾਰਾ ਅੰਬਰ ਤੇਰਾ ਤੈਨੂੰ ਰੋਕਣ ਵਾਲਾ ਕਿਹੜਾ ਛੱਡ ਦਹਿਲੀਜਾਂ ਛੱਡ ਪੌੜੀਆਂ ਛੱਡ ਪਰ੍ਹਾਂ ਇਹ ਵਿਹੜਾ ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ ਇਹ ਚੰਨ ਸ਼ੁਦਾਈਆ ਤੇਰਾ ਇਹ ਸੂਰਜ ਵੀ ਹੈ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ-ਗੁੰਮ ਹੈ-ਗੁੰਮ ਹੈ । ਸਾਦ-ਮੁਰਾਦੀ ਸੋਹਣੀ ਫੱਬਤ ਗੁੰਮ ਹੈ-ਗੁੰਮ ਹੈ-ਗੁੰਮ ਹੈ । ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲ

ਮੇਰੇ 'ਤੇ ਮੇਰੇ ਦੋਸਤ ਤੂੰ ਇਲਜ਼ਾਮ ਲਗਾਇਐ ਤੇਰੇ ਸ਼ਹਿਰ ਦੀ ਇਕ ਤਿਤਲੀ ਦਾ ਮੈਂ ਰੰਗ ਚੁਰਾਇਐ ਪੁੱਟ ਕੇ ਮੈਂ ਕਿਸੇ ਬਾਗ਼ 'ਚੋਂ ਗੁਲਮੋਹਰ ਦਾ ਬੂਟਾ ਸੁੰਨਸਾਨ ਬੀਆਬਾਨ ਮੈਂ ਮੜ੍ਹੀਆਂ 'ਚ ਲਗਾਇਐ । ਹੁੰਦੀ ਹੈ ਸੁਆਂਝਣੇ ਦੀ ਜਿਵੇਂ ਜੜ੍ਹ 'ਚ

ਸੰਬੰਧਿਤ ਟੈਗ