ਚਾਰੇ ਪਾਸੇ ਘੁਪ ਹਨੇਰਾ ਛਾਇਆ ਹੋਇਆ ਸੀ,,ਜੀਤਾ ਆਪਣੇ ਸਾਈਕਲ ਤੇ ਅੱਧੀ ਰਾਤ ਦੇ ਵਕਤ ਵਾਪਸ ਆ ਰਿਹਾ ਸੀ । ਰੋਜ ਓਹ ਸਮੇਂ ਸਿਰ ਆ ਜਾਂਦਾ ਸੀ ਪਰ ਅੱਜ ਉਸਨੂੰ ਕੰਮ ਤੇ ਹਨੇਰਾ ਹੋ ਗਿਆ ਸੀ ਕਿਉਂਕਿ ਜੀਤਾ ਇਕ ਕਾਰ ਮਕੈਨਿਕ ਸੀ ਤੇ ਅੱਜ ਕਿਸੇ ਦੀ ਕਾਰ ਖਰਾਬ ਹੋ ਗਈ ਸੀ ਤੇ ਓਹ ਓਸਨੂੰ ਠੀਕ ਕਰਨ ਤੋਂ ਬਾਅਦ ਓਸ ਘਰ ਵਿਚ ਛੱਡ ਕੇ ਆਇਆ ਸੀ । ਕਿਉਂਕਿ ਮਾਲਕ ਨੇ ਜਿੰਮੇਵਾਰੀ ਲਾਈ ਸੀ ਕਿ ਤੂੰ ਹੀ ਇਹ ਕੰਮ ਕਰਕੇ ਆਵੇਗਾ,,,,, ਸਾਰੇ ਰਾਹ ਜੀਤਾ ਓਸ ਸੁੰਨਸਾਨ ਘਰ ਬਾਰੇ ਸੋਚਦਾ ਰਿਹਾ,, ਜਿਥੇ ਓਹ ਕਾਰ ਠੀਕ ਕਰਨ ਤੋਂ ਬਾਅਦ ਖੜੀ ਕਰਕੇ ਆਇਆ ਸੀ। ""ਕੋਈ ਹੈ ਅੰਦਰ"",,,, ਪਰ ਕੋਈ ਬਾਹਰ ਨ ਆਇਆ ____ ਜੀਤੇ ਨੇ ਡੋਰਬੈਲ ਬਜਾਈ ਤਾ ਵੀ ਕੋਈ ਨਾ ਆਇਆ___ ਆਖਿਰਕਾਰ ਜੀਤਾ ਚਾਬੀ ਗਮਲੇ ਕੋਲ ਰੱਖਕੇ ਉੱਚੀ ਦੇਣੇ ਬੋਲਿਆ ""ਕਾਰ ਠੀਕ ਹੋ ਗਈ ਐ ਚਾਬੀ ਮੈਂ ਇਸ ਗਮਲੇ ਕੋਲ ਰੱਖ ਦਿੱਤੀ ਐ"",,,! ਕਹਿਕੇ ਆਪਣੇ ਰਾਹ ਪੈ ਗਿਆ। ਪਰ ਜੀਤੇ ਨੂੰ ਰਹਿ ਰਹਿ ਕੇ ਓਸ ਘਰ ਦਾ ਖਿਆਲ ਆ ਰਿਹਾ ਸੀ ਬੜਾ ਈ ਅਜੀਬ ਜਿਹਾ ਅਨੁਭਵ ਹੋਇਆ ਸੀ ਓਸਨੂੰ ਓਥੇ ਜਿਵੇਂ ਕਿਸੇ ਨਕਾਰਤਮਕ ਸ਼ਕਤੀ ਨੂੰ ਮਹਿਸੂਸ ਕੀਤਾ ਹੋਵੇ___ ""ਜੀਤੇ ਆ"" ""ਵੇ ਜੀਤੇ ਆ"" ਸਾਈਕਲ ਤੇ ਰਸਤੇ ਵਿੱਚ ਓਸਨੂੰ ਆਵਾਜ ਸੁਣਾਈ ਦਿੱਤੀ ਓਸਦੇ ਹੱਥ ਪੈਰ ਕੰਬਣ ਲਗ ਪਏ ਪਰ ਓਸਨੇ ਆਪਣੇ ਸਾਈਕਲ ਦੀ ਰਫਤਾਰ ਤੇਜ਼ ਕਰ ਦਿੱਤੀ ਤੇ ਸਿਧਾ ਆਪਣੇ ਘਰ ਆਕੇ ਰੁਕਿਆ। ""ਨਾ ਪੁਤ ਐਨਾ ਲੇਟ ਪਹਿਲਾਂ ਤਾਂ ਕਦੇ ਨ੍ਹੀ ਹੋਇਆ "",,,? ""ਕੁਝ ਨਹੀਂ ਮਾਂ ਅੱਜ ਇਕ ਕਾਰ ਆਈ ਸੀ ਠੀਕ ਕਰਕੇ ਘਰ ਛੱਡਣੀ ਸੀ ਇਸੇ ਲਈ ""___ ਇੰਨਾ ਕਹਿ ਜੀਤਾ ਨਹਾਉਣ ਲੱਗ ਪਿਆ ਸਾਰੇ ਦਿਨ ਦਾ ਜੋ ਥਕੇਵਾ ਹੋਇਆ ਸੀ ਓਪਰੋ ਜੂਨ ਮਹੀਨੇ ਦੀ ਅੱਗ ਲਾਉਦੀ ਗਰਮੀ____ ਰੋਟੀ ਖਾ ;ਮੰਜਾ ਡਾਹ ਆਪਣੀ ਮਾਂ ਦੇ ਕੋਲ ਈ ਜੀਤਾ ਪੈ ਗਿਆ ਪਰ ਓਹ ਫਿਰ ਓਸ ਘਰ ਬਾਰੇ ਸੋਚਣ ਲੱਗ ਪਿਆ ___ ""ਹੋ ਸਕਦੇ ਕੋਈ ਘਰ ਨ ਹੋਵੇ"",,,? ""ਮੈਂ ਐਵੀ ਵਹਿਮ ਕਰਨ ਲੱਗ ਪਿਆ "",,,! ਤੇ ਜੀਤਾ ਸੌਣ ਦਾ ਯਤਨ ਕਰਨ ਲੱਗ ਪਿਆ ___ ਬਾਕੀ ਅਗਲੀ ਕਿਸ਼ਤ ਚ ਲਿਖਤੁਮ ਸੁਖਵੀਰ ਕੌਰ