ਸਾਡਾ ਹੈਸੀਅਤ ਵਿੱਚ ਆਪਣੇ ਤੋਂ ਉਚੇ ਸਾਹਮਣੇ ਸਿਰ ਨੀਵਾਂ ਹੁੰਦਾ ਹੈ, ਅਤੇ ਆਪਣੇ ਤੋਂ ਬਰਾਬਰ ਵਾਲਿਆਂ ਨਾਲ ਜਾਂ ਹੈਸੀਅਤ ਵਿੱਚ ਆਪਣੇ ਤੋਂ ਨੀਵਿਆਂ ਨਾਲ ਅਸੀਂ ਗੁਲਾਮਾਂ ਵਾਂਗ ਵਰਤਾਵ ਕਰਦੇ ਹਾਂ। ਇਹ ਸੱਭ ਕੁੱਝ ਸਾਡੇ ਆਪਣੇ ਵਿੱਚ ਮੌਜੂਦ ਹੈ। ਕੀ ਪਿੰਡਾਂ ਤੋਂ ਲੈਕੇ ਸ਼ਹਿਰਾਂ ਤੱਕ, ਸਰਕਾਰੀ ਨੌਕਰੀਆਂ 'ਤੇ ਲੱਗੇ ਆਮ ਮੁਲਾਜ਼ਮਾਂ ਜਾਂ ਅਫ਼ਸਰਾਂ ਵਿੱਚਕਾਰ, ਹਰ ਥਾਂ ਇਹੋ ਹੀ ਵਰਤਾਰਾ ਹੋ ਰਿਹਾ ਹੈ।
ਪਿੰਡ ਵਿੱਚ ਹਰ ਆਮ ਆਦਮੀ ਦਾ ਪਿੰਡ ਦੇ ਸਰਪੰਚ, ਲੰਬੜਦਾਰ ਜਾਂ ਦੌਲਤਮੰਦ ਅੱਗੇ ਸਿਰ ਨੀਵਾਂ ਹੀ ਹੁੰਦਾ ਹੈ ਕਿਉਂਕਿ ਵੇਲੇ ਕੁਵੇਲੇ ਇਨ੍ਹਾਂ ਕੋਲੋਂ ਤਾਂ ਕੰਮ ਲੈਣਾ ਹੁੰਦਾ ਹੈ ਪਰ ਘਰ ਵਿੱਚ ਰੱਖੀ ਨੌਕਰਾਣੀ ਨਾਲ ਸਾਡਾ ਵਿਵਹਾਰ ਵਾਜਿਬ ਨਹੀਂ ਹੁੰਦਾ ਜਿਵੇਂ 'ਤੂੰ ਅੱਜ ਲੇਟ ਕਿਉਂ ਆਈ? ਫ਼ਰਸ਼ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ, ਬਾਥਰੂਮ ਵਿੱਚੋਂ ਬਦਬੂ ਆਉਂਦੀ ਹੈ ਆਦਿ'।
ਪਿੰਡ ਦੇ ਸਰਪੰਚ, ਲੰਬੜਦਾਰ ਦਾ ਸਿਰ ਇਲਾਕੇ ਦੇ ਐਮਐਲਏ ਦੇ ਸਾਹਮਣੇ ਝੁਕਦਾ ਹੈ। ਐਮਐਲਏ ਅਤੇ ਉਸਦੇ ਘਰ ਪਰਿਵਾਰ ਦਾ ਸਿਰ ਜ਼ਿਲੇ ਦੇ ਐਮਪੀਜ਼ ਜਾਂ ਹੋਰ ਜ਼ਿਲਾ ਅਧਿਕਾਰੀਆਂ, ਅਤੇ ਮੁੱਖ ਮੰਤਰੀ ਅੱਗੇ ਝੁਕਦਾ ਹੈ।
ਐਮਪੀਜ਼ ਅੱਤੇ ਮੁੱਖ ਮੰਤਰੀ ਅਖਬਾਰਾਂ ਵਿੱਚ ਜੋ ਮਰਜ਼ੀ ਬਿਆਨ ਦੇਈਂ ਜਾਵਣ ਪਰ ਸਿਰ ਉਨ੍ਹਾਂ ਦਾ ਵੀ ਪ੍ਰਧਾਨ ਮੰਤਰੀ ਅੱਗੇ ਝੁਕਦਾ ਹੈ।
ਗੱਲ ਇਥੋਂ ਤੱਕ ਹੀ ਸੀਮਤ ਨਹੀਂ ਹੈ! ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਿਰ, ਰੂਸ, ਅਮਰੀਕਾ, ਚੀਨ ਦੇ ਰਾਸ਼ਟਰਪਤੀਆਂ ਸਾਹਮਣੇ ਥੋੜਾ ਕੁ ਝੁਕਿਆ ਜਿਹਾ ਹੀ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ।
ਜੇਕਰ ਸਾਡਾ ਸਿਰ ਨਾ ਝੁੱਕੇ ਅਤੇ ਨਾ ਹੀ ਕਿਸੇ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕਰੀਏ ਤਾਂ ਕੀ ਵਾਪਰ ਜਾਵੇਗਾ? ਹਰ ਇਨਸਾਨ ਨੂੰ ਬਰਾਬਰ ਦਾ ਪ੍ਰੇਮ ਸਤਿਕਾਰ ਦੇਈਏ।
ਐ